ਤਾਜਾ ਖ਼ਬਰਾਂ


ਪਟਿਆਲਾ 'ਚ ਬਣੇਗਾ 'ਪੰਜਾਬ ਐਵੀਏਸ਼ਨ ਮਿਊਜ਼ੀਅਮ' ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਮਨਜ਼ੂਰੀ
. . .  11 minutes ago
ਪਟਿਆਲਾ, 17 ਅਗਸਤ-ਪਟਿਆਲਾ 'ਚ 'ਪੰਜਾਬ ਐਵੀਏਸ਼ਨ ਮਿਊਜ਼ੀਅਮ' ਬਣੇਗਾ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
'ਆਪ' ਵਿਧਾਇਕ ਪਠਾਨਮਾਜਰਾ ਖ਼ਿਲਾਫ਼ ਪਤਨੀ ਵਲੋਂ ਧਮਕੀ ਦੇਣ ਦਾ ਦੋਸ਼
. . .  50 minutes ago
ਜ਼ੀਰਕਪੁਰ, 17 ਅਗਸਤ (ਹੈਪੀ ਪੰਡਵਾਲਾ)- ਵਿਧਾਨ ਸਭਾ ਹਲਕਾ ਸਨੌਰ ਤੋਂ ਸੱਤਾ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਖ਼ਿਲਾਫ਼ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤਕਰਤਾ ਵਲੋਂ ਵਿਧਾਇਕ ਦੀ ਦੂਜੀ ਪਤਨੀ...
ਸਬ ਇੰਸਪੈਕਟਰ ਦੀ ਗੱਡੀ ਥੱਲੇ ਲਗਾਇਆ 2 ਕਿਲੋ 700 ਗ੍ਰਾਮ ਆਰ.ਡੀ.ਐਕਸ. ਬਰਾਮਦ
. . .  56 minutes ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਲਗਾਇਆ 2 ਕਿਲੋ 700 ਗ੍ਰਾਮ ਆਰ.ਡੀ.ਐਕਸ. ਬਰਾਮਦ ਕੀਤਾ ਗਿਆ ਹੈ। ਘਟਨਾ ਸਥਾਨ...
ਨੈਸ਼ਨਲ ਹਾਈਵੇ ਗੁੰਮਜਾਲ ਬਾਰਡਰ ਕਿਸਾਨਾਂ ਨੇ ਕੀਤਾ ਸੀਲ
. . .  about 1 hour ago
ਅਬੋਹਰ, 17 ਅਗਸਤ (ਸੰਦੀਪ ਸੋਖਲ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਰਾਜਸਥਾਨ ਬਾਰਡਰ 'ਤੇ ਪਿੰਡ ਗੁੰਮਜਾਲ ਨੈਸ਼ਨਲ ਹਾਈਵੇ...
ਮਨੀਸ਼ ਸਿਸੋਦੀਆ ਵਲੋਂ ਮੋਹਾਲੀ 'ਚ ਮੁਹੱਲਾ ਕਲੀਨਿਕ ਦਾ ਦੌਰਾ
. . .  about 1 hour ago
ਮੋਹਾਲੀ, 17 ਅਗਸਤ - ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੋਹਾਲੀ ਫ਼ੇਜ਼-5 ਵਿਖੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ...
ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਬਚਾਅ
. . .  about 2 hours ago
ਨਵੀਂ ਦਿੱਲੀ, 17 ਅਗਸਤ - ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਬਚਾਅ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਇਹ ਸਭ ਤੋਂ ਵਧੀਆ ਸਮਝੌਤਾ...
ਲਖੀਮਪੁਰ ਖੀਰੀ ਲਈ ਵੱਡਾ ਜਥਾ ਫਗਵਾੜਾ ਤੋਂ ਰਵਾਨਾ
. . .  about 2 hours ago
ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਇਕ ਵੱਡਾ ਜਥਾ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੌਰਾਨ ਬੀਤੇ ਦਿਨੀਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ...
ਯਮੁਨਾ ਨਦੀ 'ਚ ਪਾਣੀ ਦਾ ਪੱਧਰ 204.98 ਮੀਟਰ
. . .  about 2 hours ago
ਨਵੀਂ ਦਿੱਲੀ, 17 ਅਗਸਤ - ਦਿੱਲੀ ਵਿਖੇ ਯਮੁਨਾ ਨਦੀ 'ਚ ਪਾਣੀ ਦਾ ਪੱਧਰ 204.98 ਮੀਟਰ...
ਮਹਾਰਾਸ਼ਟਰ 'ਚ ਰੇਲ ਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਤੇ 2 ਯਾਤਰੀ ਹੋਏ ਨੇ ਜ਼ਖਮੀ - ਭਾਰਤੀ ਰੇਲਵੇ
. . .  about 3 hours ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ 'ਚ ਟਰੇਨ ਹਾਦਸੇ 'ਤੇ ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਰੇਲਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਹੈ ਤੇ 2 ਯਾਤਰੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ...
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ...
ਜੰਮੂ ਕਸ਼ਮੀਰ : ਘਰ 'ਚੋਂ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
. . .  about 3 hours ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸਿਦਰਾ ਵਿਖੇ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਰਿਹਾਇਸ਼ ਤੋਂ ਬਰਾਮਦ ਹੋਈਆਂ...
ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਦੇਖੇ ਗਏ ਡਰੋਨ
. . .  about 4 hours ago
ਅੰਬਾਲਾ, 17 ਅਗਸਤ - ਹਰਿਆਣਾ ਦੇ ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਡਰੋਨ ਦੇਖੇ ਗਏ ਹਨ। ਇਸ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ...
ਅੱਜ ਦੂਸਰੇ ਦਿਨ ਵੀ ਰਾਵੀ ਦਰਿਆ ਦਾ ਪਾਣੀ ਪੱਧਰ ਜਿਉਂ ਦਾ ਤਿਉਂ
. . .  about 4 hours ago
ਡੇਰਾ ਬਾਬਾ ਨਾਨਕ, 17 ਅਗਸਤ (ਅਵਤਾਰ ਸਿਘ ਰੰਧਾਵਾ) - ਰਾਵੀ ਦਰਿਆ ਪਾਰ ਆਪਣੇ ਕੰਮ ਕਾਜ ਲਈ ਗਏ ਕਿਸਾਨ ਅਤੇ ਫ਼ੌਜ ਦੇ ਜਵਾਨ ਬੀਤੇ ਦਿਨ ਤੋਂ ਪਾਣੀ ਦੇ ਤੇਜ ਵਹਾਅ 'ਚ ਸੜਕ ਰੁੜਣ ਕਾਰਨ ਫਸੇ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਹੀਂ ਕੱਢਿਆ...
ਟਵਿੱਟਰ ਦੀ ਬੋਲੀ ਤੋਂ ਬਾਅਦ ਐਲਨ ਮਸਕ ਦੀਆਂ ਨਜ਼ਰਾਂ ਹੁਣ ਮਾਨਚੈਸਟਰ ਯੁਨਾਇਟਡ 'ਤੇ
. . .  about 4 hours ago
ਲੰਡਨ, 17 ਅਗਸਤ - ਟਵਿੱਟਰ ਦੀ ਬੋਲੀ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀਆਂ ਨਜ਼ਰਾਂ ਹੁਣ ਇੰਗਲਿਸ਼ ਪ੍ਰੀਮੀਅਰ ਲੀਗ ਦੀ ਫੁੱਟਬਾਲ ਟੀਮ ਮਾਨਚੈਸਟਰ...
ਜੰਮੂ ਕਸ਼ਮੀਰ 'ਚ ਸਰਚ ਪਾਰਟੀ ਉੱਪਰ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ
. . .  about 4 hours ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸਰਚ ਪਾਰਟੀ ਉੱਪਰ ਗ੍ਰਨੇਡ ਹਮਲਾ ਕਰ ਦਿੱਤਾ। ਸਰਚ ਪਾਰਟੀ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਹਨੇਰੇ ਦਾ ਫ਼ਾਇਦਾ...
ਮਹਾਰਾਸ਼ਟਰ : ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਵੱਧ ਲੋਕ ਜ਼ਖਮੀ
. . .  about 3 hours ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ ਵਿਖੇ ਬੀਤੀ ਰਾਤ ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭਗਤ ਦੀ ਕੋਠੀ ਵਿਚਕਾਰ ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਯਾਤਰੀ ਗੱਡੀ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਕੱਲ੍ਹ 17 ਅਗਸਤ ਨੂੰ ਸਵੇਰੇ 8 ਵਜੇ ਰਣਜੀਤ ਸਾਗਰ ਡੈਮ ਤੋ ਪਾਣੀ ਛੱਡਿਆ ਜਾਵੇਗਾ
. . .  1 day ago
ਜੋ ਗੁਰਦਾਸਪੁਰ ਦੇ ਰਾਵੀ ਦਰਿਆ ਵਿਚ ਕਰੀਬ 3 ਜਾਂ 4 ਘੰਟਿਆਂ ਬਾਅਦ ਪਹੁੰਚੇਗਾ ਗੁਰਦਾਸਪੁਰ, 16 ਅਗਸਤ ( ਅਜੀਤ ਬਿਊਰੋ ) - ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ੍ਹ 17 ਅਗਸਤ ਨੂੰ ...
ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ
. . .  1 day ago
ਅਯੁੱਧਿਆ, 16 ਅਗਸਤ - ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ ਵਾਪਰ ਗਿਆ । ਛੱਤ ਡਿੱਗਣ ਨਾਲ ਕਰੀਬ 1 ਦਰਜਨ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ । ਪੁਲਿਸ ਨੇ 11 ਨੂੰ ਨੂੰ ਸਹੀ ਸਲਾਮਤ ਬਾਹਰ ਕੱਢਿਆ ।
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  1 day ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  1 day ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  1 day ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਜੇਠ ਸੰਮਤ 554

ਦਿੱਲੀ / ਹਰਿਆਣਾ

ਮੁੱਖ ਮੰਤਰੀ ਕੇਜਰੀਵਾਲ ਹਰ ਖੇਤਰ 'ਚ ਨਾਕਾਮ ਸਾਬਤ ਹੋਏ-ਸਾਂਸਦ ਵਿਧੂੜੀ

ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਛੱਤਰਪੁਰ ਵਿਧਾਨ ਸਭਾ ਹਲਕੇ 'ਚ ਬੂਥ ਪ੍ਰਧਾਨਾਂ ਦੀ ਬੈਠਕ ਅਤੇ ਇਲਾਕੇ 'ਚ ਜਨਸੰਪਰਕ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰ ਖੇਤਰ 'ਚ ਨਾਕਾਮ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੇਜਰੀਵਾਲ ਦੁਆਰਾ ਦਿੱਲੀ ਵਾਸੀਆਂ ਨੂੰ ਪਰੋਸੇ ਗਏ ਝੂਠ, ਸਰਕਾਰ ਦੀ ਨਾਕਾਮੀਆਂ ਅਤੇ ਜਨ ਵਿਰੋਧੀ ਨੀਤੀਆਂ ਨੂੰ ਘਰ ਘਰ ਪਹੁੰਚਾਏ ਜਾਣ ਦੀ ਲੋੜ ਹੈ | ਵਿਧੂੜੀ ਨੇ ਕਿਹਾ ਕਿ ਕੇਜਰੀਵਾਲ ਪਿਛਲੇ 7 ਸਾਲਾਂ ਤੋਂ ਸਿਰਫ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ ਜੋ ਸਪਸ਼ਟ ਰੂਪ 'ਚ ਦਿੱਲੀ ਵਿਚ ਵੇਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਨੂੰ ਪੈਰਿਸ ਤੇ ਲੰਦਨ ਬਣਾਉਣ, ਬੇਹਤਰ ਸਿੱਖਿਆ ਤੇ ਸਿਹਤ ਸਹੂਲਤਾਂ,12 ਲੱਖ ਲੋਕਾਂ ਨੂੰ ਨੌਕਰੀ ਸਮੇਤ ਅਨੇਕਾ ਵਾਅਦੇ ਕਰਕੇ ਜਨਤਾ ਨੂੰ ਗੁਮਰਾਹ ਕੀਤਾ ਅਤੇ ਦਿੱਲੀ ਦੀ ਸੱਤਾ ਹਾਸਲ ਕੀਤੀ | ਉਨ੍ਹਾਂ ਕਿਹਾ ਕਿ 7 ਸਾਲ ਬਾਅਦ ਵੀ ਸਿੱਖਿਆ ਦੇ ਨਾਂਅ 'ਤੇ ਨਵੇਂ 20 ਕਾਲਜ, 500 ਸਕੂਲ ਜੋ ਪੂਰੀ ਦਿੱਲੀ ਵਿਚ ਕਿਧਰੇ ਵੀ ਵਿਖਾਈ ਨਹੀਂ ਦਿੰਦੇ, ਬਲਕਿ ਦਿੱਲੀ 'ਚ ਜੋ ਪਹਿਲਾਂ ਮੌਜੂਦ ਸਕੂਲ ਹਨ, ਉਹ ਵੀ ਸਹੂਲਤਾਂ ਤੋਂ ਵਾਂਝੇ ਹਨ | ਰਮੇਸ਼ ਵਿਧੂੜੀ ਨੇ ਕਿਹਾ ਕਿ ਕੇਜਰੀਵਾਲ ਨੇ ਬੇਹਤਰ ਸਿੱਖਿਆ ਮਾਡਲ ਦੇ ਨਾਂਅ 'ਤੇ ਕੁੱਝ ਚੋਣਵੇਂ ਸਕੂਲਾਂ ਨੂੰ ਚਮਕਾ ਕੇ ਇਸ਼ਤਿਹਾਰਾਂ ਰਾਹੀਂ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਕੀਤਾ | ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਹੀ ਦੂਜੇ ਸੂਬਿਆਂ 'ਚ ਜਾ ਕੇ ਕੇਜਰੀਵਾਲ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ |

ਕੇਂਦਰ ਦੀ ਤਰ੍ਹਾਂ ਆਪ ਸਰਕਾਰ ਵੀ ਦੇਵੇ ਲੋਕਾਂ ਨੂੰ ਰਾਹਤ-ਜੀਵਨ ਗੁਪਤਾ

ਜਲੰਧਰ, 23 ਮਈ (ਸ਼ਿਵ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ...

ਪੂਰੀ ਖ਼ਬਰ »

ਕੋਈ ਵੀ ਗ਼ਰੀਬ ਸਰਕਾਰ ਦੀ ਯੋਜਨਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ-ਅਵਤਾਰ ਸਿੰਘ

ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)- ਕੋਈ ਵੀ ਗ਼ਰੀਬ ਤੇ ਲੋੜਵੰਦ ਵਿਅਕਤੀ ਸਰਕਾਰ ਦੀ ਬਣਾਈ ਯੋਜਨਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ, ਇਸ ਪ੍ਰਤੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਲਾਈਨ ਦੇ ਸਾਬਕਾ ਮੇਅਰ ਅਵਤਾਰ ...

ਪੂਰੀ ਖ਼ਬਰ »

ਜਨਤਾ ਨੂੰ ਪਾਣੀ ਦੀ ਥਾਂ ਸਸਤੀ ਸ਼ਰਾਬ ਪਿਲਾ ਕੇ ਪੈਸਾ ਇਕੱਠਾ ਕਰਨ 'ਚ ਕੇਜਰੀਵਾਲ ਦੀ ਵਧੇਰੇ ਦਿਲਚਪਸੀ- ਆਦੇਸ਼ ਗੁਪਤਾ

ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਦਿੱਲੀ ਸਰਕਾਰ ਦੇ ਝੂਠ ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਪੋਲ-ਖੋਲ ਮੁਹਿੰਮ ਦੀ ਅਗਵਾਈ ਕਰ ਰਹੇ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਨਵੀਨ ਸ਼ਾਹਦਰਾ, ਗੋਕੁਲਪੁਰੀ, ਰੋਹਤਾਸ਼ ਨਗਰ ਤੇ ...

ਪੂਰੀ ਖ਼ਬਰ »

ਅੱਖਾਂ 'ਚ ਮਿਰਚਾਂ ਪਾ ਕੇ ਲੁੱਟੇ 10 ਲੱਖ ਰੁਪਏ

ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)- ਦਿੱਲੀ 'ਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ-ਦਿਹਾੜੇ ਲੁੱਟਮਾਰ ਦੀ ਵਾਰਦਾਤ ਕਰਨ ਤੋਂ ਬਿਲਕੁੱਲ ਨਹੀਂ ਡਰਦੇ | ਅਜਿਹੀ ਹੀ ਘਟਨਾ ਦਿੱਲੀ ਦੇ ਰਾਣੀ ਬਾਗ ਇਲਾਕੇ 'ਚ ਵਾਪਰੀ ਹੈ | ਇਕ ਕੰਪਨੀ ਦਾ ਏਜੰਟ ...

ਪੂਰੀ ਖ਼ਬਰ »

ਹੀਰਾ ਪਬਲਿਕ ਸਕੂਲ ਵਿਖੇ ਟੂਰਨਾਮੈਂਟ ਕਰਵਾਇਆ

ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਹੀਰਾ ਪਬਲਿਕ ਸਕੂਲ ਨਵੀਂ ਦਿੱਲੀ ਵਿਖੇ ਇਕ ਟੂਰਨਾਮੈਂਟ ਕੀਤਾ ਗਿਆ, ਜਿਸ ਵਿਚ ਅਨੇਕਾਂ ਟੀਮਾਂ ਨੇ ਹਿੱਸਾ ਲਿਆ | ਆਪਸੀ ਮੁਕਾਬਲੇ ਵਿਚ ਸਾਰੀਆਂ ਟੀਮਾਂ ਨੇ ਜਿੱਤਣ ਪ੍ਰਤੀ ਆਪਣੀ ਪੂਰੀ ਕੋਸ਼ਿਸ਼ ਕੀਤੀ | ਇਸ ਮੁਕਾਬਲੇ ਵਿਚ ...

ਪੂਰੀ ਖ਼ਬਰ »

ਸਮਾਜ ਸੇਵਾ ਦੀ ਵਿਧੀ ਵਿਚ ਬਦਲਾਅ ਜ਼ਰੂਰੀ ਹੈ-ਬਿ੍ਜਮੋਹਨ

ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਇਨਸਾਨ ਨੂੰ ਸਹੀ ਮਾਅਨੇ ਵਿਚ ਇਨਸਾਨ ਬਣਨ ਦੀ ਜ਼ਰੂਰਤ ਹੈ, ਜਿਸ ਪ੍ਰਤੀ ਬ੍ਰਹਮਕੁਮਾਰੀਜ਼ ਸੰਸਥਾ ਬਹੁਤ ਕੰਮ ਕਰ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਿਕ ਨਿਆਂਏ ਅਤੇ ਅਧਿਕਾਰਤਾ ਰਾਜ ਮੰਤਰੀ ਪ੍ਰਤਿਭਾ ਭੋਮਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਹਿੰਦੂ ਕਦੇ ਭੁਲਾ ਨਹੀਂ ਪਾਉਣਗੇ-ਗਵਰਨਰ ਗੋਆ

ਇੰਦੌਰ, 23 ਮਈ (ਰਤਨਜੀਤ ਸਿੰਘ ਸ਼ੈਰੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਵਿਸ਼ਵ ਦੀ ਅਦੁੱਤੀ ਸ਼ਹਾਦਤ ਸੀ, ਅਸੀਂ ਕਦੇ ਵੀ ਭੁਲਾ ਨਹੀਂ ਪਾਵਾਂਗੇ, ਕਿਸੇ ਦੂਜੇ ਧਰਮ ਦੇ ਸਿਧਾਂਤਾਂ ਦੀ ਰੱਖਿਆ ਲਈ ਆਪਣਾ-ਆਪ ਕੁਰਬਾਨ ਕਰ ਦੇਣਾ ਸਮੁੱਚੇ ਵਿਸ਼ਵ 'ਚ ਇਹੋ ਜਿਹੀ ਮਿਸਾਲ ...

ਪੂਰੀ ਖ਼ਬਰ »

ਬੱਸ ਨੇ ਪਿੱਛੇ ਤੋਂ ਈ-ਰਿਕਸ਼ਾ ਨੂੰ ਮਾਰੀ ਟੱਕਰ-ਈ ਰਿਕਸ਼ਾ ਵਾਲੇ ਦੀ ਹੋਈ ਮੌਤ

ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਵਿਵੇਕ ਵਿਹਾਰ ਦੇ ਇਲਾਕੇ ਵਿਚ ਇਕ ਡੀ. ਟੀ. ਸੀ. ਦੀ ਬੱਸ ਨੇ ਈ-ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਈ-ਰਿਕਸ਼ਾ ਚਲਾਉਣ ਵਾਲਾ ਉਛਲ ਕੇ ਦੂਰ ਜਾ ਡਿੱਗਿਆ | ਜਿਸ ਕਾਰਨ ਉਹ ਕਾਫੀ ...

ਪੂਰੀ ਖ਼ਬਰ »

ਵਿਵਾਦਤ ਟਵੀਟ ਨੂੰ ਲੈ ਕੇ ਸਾਂਸਦ ਅਧੀਰ ਰੰਜਨ ਖਿਲਾਫ਼ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਸ਼ਿਕਾਇਤ

ਨਵੀਂ ਦਿੱਲੀ, 23 ਮਈ (ਜਗਤਾਰ ਸਿੰਘ)- ਕਾਂਗਰਸ ਆਗੂ ਤੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਦੇ ਵਿਵਾਦਤ ਟਵੀਟ ਨੂੰ ਲੈ ਕੇ ਭਾਜਪਾ ਦਿੱਲੀ ਪ੍ਰਦੇਸ਼ ਦੇ ਸਿੱਖ ਆਗੂ ਜਸਪ੍ਰੀਤ ਸਿੰਘ ਮਾਟਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ...

ਪੂਰੀ ਖ਼ਬਰ »

ਸ਼ਰਾਬ ਪੀ ਕੇ ਗੱਡੀ ਚਲਾ ਰਹੀ ਲੜਕੀ ਨੇ ਖੜ੍ਹੀ ਗੱਡੀ 'ਚ ਟੱਕਰ ਮਾਰੀ, ਇਕ ਦੀ ਮੌਤ, 3 ਜ਼ਖ਼ਮੀ

ਸ਼ਾਹਬਾਦ ਮਾਰਕੰਡਾ, 23 ਮਈ (ਅਵਤਾਰ ਸਿੰਘ)-ਸ਼ਾਹਬਾਦ ਅਤੇ ਅੰਬਾਲੇ ਦੇ ਵਿਚਕਾਰ ਪਿੰਡ ਮੋਹੜਾ ਦੇ ਨਜ਼ਦੀਕ ਬੀਤੀ ਸ਼ਾਮ ਰੇਂਜ ਰੋਵਰ 'ਚ ਸਵਾਰ ਦੋ ਲੜਕੀਆਂ ਨੇ ਸੜਕ 'ਤੇ ਖੜ੍ਹੀ ਗੱਡੀ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ | ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਮਾਲਕ ਦੀ ਮੌਕੇ ...

ਪੂਰੀ ਖ਼ਬਰ »

ਨਾਜਾਇਜ਼ ਅਸਲ੍ਹੇ ਸਮੇਤ ਇਕ ਗਿ੍ਫ਼ਤਾਰ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਨੇ ਗਸ਼ਤ ਦੌਰਾਨ ਡਿੰਗ ਮੰਡੀ ਖੇਤਰ 'ਚੋਂ ਇਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨ ਦੀ ਪਛਾਣ ਰਾਹੁਲ ਉਰਫ ਬੱਗੀ ਵਾਸੀ ਡਿੰਗ ਮੰਡੀ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਨੈਸ਼ਨਲ ਡੀਵਰਮਿੰਗ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਡਿਪਟੀ ਸੀ.ਐਮ.ਓ. ਨੇ ਬੱਚਿਆਂ ਨੂੰ ਗੋਲੀਆਂ ਖੁਆਈਆਂ

ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਸਿਵਲ ਸਰਜਨ ਡਾ.ਕੁਲਦੀਪ ਗੌਰੀ ਨੇ ਅੱਜ ਫਤਿਹਾਬਾਦ ਦੇ ਗੁਰੂਨਾਨਕਪੁਰਾ ਵਿਖੇ ਆਂਗਣਵਾੜੀ ਕੇਂਦਰ ਦਾ ਨਿਰੀਖਣ ਕਰਕੇ ਨੈਸ਼ਨਲ ਡੀਵਾਰਮਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰੋਗਰਾਮ ...

ਪੂਰੀ ਖ਼ਬਰ »

ਬਿਊਟੀ ਪਾਰਲਰ ਸਿਖਲਾਈ ਕੋਰਸ ਦੇ ਅੰਤ 'ਚ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਸਿਖਲਾਈ ਪੱਤਰ ਦਿੱਤੇ

ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਸਥਾਨਕ ਪੰਚਾਇਤ ਭਵਨ ਵਿਖੇ ਸਟੇਟ ਬੈਂਕ ਆਫ ਇੰਡੀਆ ਵਲੋਂ ਚਲਾਏ ਜਾ ਰਹੇ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ ਵਿਖੇ ਬਿਊਟੀ ਪਾਰਲਰ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਡਾਇਰੈਕਟਰ ਸੱਜਣ ਕੁਮਾਰ ਬੰਸਲ ਅਤੇ ਮਹਿਲਾ ...

ਪੂਰੀ ਖ਼ਬਰ »

ਸਫਾਈ ਕਰਮਚਾਰੀਆਂ ਨੇ ਨਗਰ ਪਾਲਿਕਾ ਦਫ਼ਤਰ ਅੱਗੇ ਧਰਨਾ ਲਾ ਕੇ ਕੀਤਾ ਪ੍ਰਦਰਸ਼ਨ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ 'ਚ ਨਗਰ ਪਾਲਿਕਾ ਸਫਾਈ ਕਰਮਚਾਰੀ ਸੰਘ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਨਗਰ ਪਾਲਿਕਾ ਦਫ਼ਤਰ ਅੱਗੇ ਸੰਘ ਦੇ ਪ੍ਰਧਾਨ ਸਿਕੰਦਰ ਕੁਮਾਰ ਦੀ ਅਗਵਾਈ ਵਿੱਚ ਧਰਨਾ ਲਗਾ ਕੇ ਆਪਣਾ ਰੋਸ ...

ਪੂਰੀ ਖ਼ਬਰ »

ਰਿਫਾਇਨਰੀ ਦੇ ਧੂੰਏਾ ਤੇ ਗੈਸਾਂ ਤੋਂ ਪ੍ਰੇਸ਼ਾਨ ਹਨ ਪਿੰਡ ਮਾਖਾ ਵਾਸੀ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਮਾਖਾ ਦੇ ਲੋਕ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਤੋਂ ਨਿਕਲਣ ਵਾਲੇ ਧੂੰਏ ਅਤੇ ਹੋਰ ਗੈਸਾਂ ਦੇ ਮਾੜੇ ਪ੍ਰਭਾਵ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਪੀੜਤ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ...

ਪੂਰੀ ਖ਼ਬਰ »

ਵਿਧਾਇਕ ਦੁੜਾਰਾਮ ਨੇ ਪਿੰਡ ਖਾਬੜਾ ਕਲਾਂ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਵਿਧਾਨ ਸਭਾ ਹਲਕਾ ਫਤਿਹਾਬਾਦ ਦੇ ਪਿੰਡ ਖਾਬੜਾ ਕਲਾਂ ਵਿਚ ਵਿਧਾਇਕ ਦੂੜਾਰਾਮ ਦੇ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ | ਐਸ.ਬੀ.ਐਸ.ਪਬਲਿਕ ਸਕੂਲ ਦੇ ਪਿ੍ੰਸੀਪਲ ਵਿਕਾਸ ਲਾਇਲ, ਡਾਇਰੈਕਟਰ ਮਨਜੀਤ ਸਿਹਾਗ, ਵਾਈਸ ਪਿ੍ੰਸੀਪਲ ...

ਪੂਰੀ ਖ਼ਬਰ »

ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਵਲੋਂ ਨਰਾਇਣਗੜ੍ਹ ਤੇ ਸ਼ਹਿਜ਼ਾਦਪੁਰ ਸਿੱਖਿਆ ਅਧਿਕਾਰੀ ਦੇ ਦਫ਼ਤਰ ਵਿਖੇ ਪ੍ਰਦਰਸ਼ਨ

ਨਰਾਇਣਗੜ੍ਹ, 23 ਮਈ (ਪੀ. ਸਿੰਘ)-ਹਰਿਆਣਾ ਸਕੂਲ ਟੀਚਰਜ਼ ਐਸੋਸੀਏਸ਼ਨ ਨੇ ਨਰਾਇਣਗੜ੍ਹ ਅਤੇ ਸ਼ਹਿਜ਼ਾਦਪੁਰ ਵਿਚ ਬਲਾਕ ਸਿੱਖਿਆ ਅਧਿਕਾਰੀ ਦੇ ਦਫ਼ਤਰ ਵਿਚ ਪ੍ਰਦਰਸ਼ਨ ਕੀਤਾ ਅਤੇ ਹਰਿਆਣਾ ਰੁਜ਼ਗਾਰ ਹੁਨਰ ਨਿਗਮ ਅਤੇ ਪਾਠ ਪੁਸਤਕਾਂ ਨਾ ਮਿਲਣ ਦੇ ਵਿਰੋਧ ਵਿਚ ਬਲਾਕ ...

ਪੂਰੀ ਖ਼ਬਰ »

ਸਾਂਸਦ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਵਿਸ਼ਿਆਂ 'ਤੇ ਕੀਤੀ ਗੱਲਬਾਤ

ਗੂਹਲਾ ਚੀਕਾ, 23 ਮਈ (ਓ.ਪੀ. ਸੈਣੀ)-ਮਹਾਂ ਸੰਪਰਕ ਅਭਿਆਨ ਤਹਿਤ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵਲੋਂ ਹਰ ਵਰਗ ਦੇ ਵਿਕਾਸ ਅਤੇ ਭਲਾਈ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਇਆ ਜਾ ਰਿਹਾ ...

ਪੂਰੀ ਖ਼ਬਰ »

ਕਾਂਸਟੇਬਲ ਦੀ ਪ੍ਰੀਖਿਆ ਦੇਣ ਵਾਲੇ 44 ਫਰਜ਼ੀ ਉਮੀਦਵਾਰ ਗਿ੍ਫ਼ਤਾਰ

ਕੋਲਕਾਤਾ, 23 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਕਾਂਸਟੇਬਲ ਦੀ ਪ੍ਰੀਖਿਆ 44 ਫਰਜੀ ਉਮੀਦਵਾਰਾਂ ਨੂੰ ਗਿਰਫਤਾਰ ਕੀਤਾ ਗਿਆ ਹੈ | ਕੋਲਕਾਤਾ ਦੇ ਲੇਕਟਾਉਨ, ਵਿਧਾਨ ਨਗਰ, ਖੜਦਾ ਇਲਾਕੇ ਤੋਂ ਇਨਾਂ ਨੂੰ ਗਿ੍ਫਤਾਰ ਕੀਤਾ ਗਿਆ | ਇਸਦੇ ਨਾਲ ਹੀ ਸਾਰੇ ਬੰਗਾਲ 'ਚ ...

ਪੂਰੀ ਖ਼ਬਰ »

ਕਿਸਾਨ ਖੇਤੀ ਮਸ਼ੀਨਰੀ 'ਤੇ ਗ੍ਰਾਂਟ ਲਈ 27 ਤੱਕ ਪੋਰਟਲ 'ਤੇ ਆਨਲਾਈਨ ਅਪਲਾਈ ਕਰਨ

ਫਤਿਹਾਬਾਦ, 23 ਮਈ (ਹਰਬੰਸ ਸਿੰਘ ਮੰਡੇਰ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2022-23 ਦੌਰਾਨ ਖੇਤੀ ਮਸ਼ੀਨਰੀ ਜਿਵੇਂ ਕਿ ਸਿੱਧੀ ਝੋਨਾ ਬੀਜਣ ਵਾਲੀ ਮਸ਼ੀਨ, ਕਪਾਹ ਬੀਜਣ ਵਾਲੀ ਮਸ਼ੀਨ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅ ਪੰਪ, ਟਰੈਕਟਰ ਨਾਲ ਚੱਲਣ ਵਾਲਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਸੁਲਤਾਨਪੁਰ ਲੋਧੀ, 23 ਮਈ (ਥਿੰਦ, ਹੈਪੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਤਹਿਤ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਡੀ. ਐੱਸ. ਪੀ ਰਜੇਸ਼ ਕੱਕੜ ਅਗਵਾਈ ਹੇਠ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਦੇ ਇਕ ਨਿਵਾਸੀ ਨੂੰ ...

ਪੂਰੀ ਖ਼ਬਰ »

ਸਿਰਸਾ 'ਚ ਤੇਜ਼ ਝੱਖੜ ਮਗਰੋਂ ਕਿਣਮਿਣ ਹੋਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ 'ਚ ਬੀਤੀ ਦੇਰ ਰਾਤ ਗਰਜ ਤੇ ਤੇਜ਼ ਝੱਖੜ ਮਗਰੋਂ ਹੋਈ ਕਿਣਮਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਕਿਣਮਿਣ ਗਰਮੀ ਨਾਲ ਝੁਲਸ ਰਹੇ ਨਰਮੇ ਦੀ ਫ਼ਸਲ ਲਈ ਕਾਫੀ ਲਾਭਦਾਇਕ ਦੱਸਿਆ ਗਿਆ ਹੈ | ਜ਼ਿਲ੍ਹੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਜੀਸੀਡਬਲਿਊ ਸਿਰਸਾ 'ਚ ਕਾਨੂੰਨੀ ਮੁੱਦਿਆਂ 'ਤੇ ਵਿਚਾਰ ਗੋਸ਼ਟੀ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ ਵਿਚ ਲੋਕ ਪ੍ਰਸ਼ਾਸਨ ਤੇ ਰਾਜਨੀਤਕ ਸ਼ਾਸਤਰ ਵਿਸ਼ਾ ਪ੍ਰੀਸ਼ਦ ਵਲੋਂ ਸਾਂਝੇ 'ਤੇ 'ਰਾਜਦ੍ਰੋਧ ਕਾਨੂੰਨ ਸਹੀ ਜਾਂ ਗ਼ਲਤ', 'ਵਿਆਹਿਕ ਬਲਾਤਕਾਰ ਅਪਵਾਦ ਜਾਂ ਅਪਰਾਧ' ਕਾਨੂੰਨੀ ਮੁੱਦਿਆਂ 'ਤੇ ...

ਪੂਰੀ ਖ਼ਬਰ »

10 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਸੀਆਈਏ ਸਟਾਫ ਪੁਲਿਸ ਨੇ ਮੰਡੀ ਕਾਲਾਵਾਲੀ ਤੋਂ ਇਕ ਵਿਅਕਤੀ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਵਿਅਕਤੀ ਦੀ ਪਛਾਣ ਪੁਸ਼ਪਿੰਦਰ ਸਿੰਘ ਵਾਸੀ ਵਾਰਡ ਨੰਬਰ 5 ...

ਪੂਰੀ ਖ਼ਬਰ »

ਦਰਜ ਮੁਕਦਮੇ ਰੱਦ ਨਾ ਕਰਨ 'ਤੇ ਕਿਸਾਨ ਜਥੇਬੰਦੀਆਂ ਨੇ ਮੁੜ ਅੰਦੋਲਨ ਸ਼ੁਰੂ ਕਰ ਦੀ ਦਿੱਤੀ ਚਿਤਾਵਨੀ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਮੁਕਦਮੇ ਰੱਦ ਨਾ ਕੀਤੇ ਜਾਣ 'ਤੇ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਅੰਦੋਲਨ ਕਰਨ ਦੀ ਚਿਤਾਵਨੀ ਦਿੱਤੀ ਹੈ | ਇਸ ਸੰਬੰਧੀ ਕਿਸਾਨ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਗਰੁੱਪ ਆਫ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵਲੋਂ ਕਰਵਾਏ ਕੈਂਪਸ ਪਲੇਸਮੈਂਟ ਡਰਾਈਵ 'ਚ ਚੁਣੇ 15 ਵਿਦਿਆਰਥੀ

ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਕੈਂਪਸ ਪਲੇਸਮੈਂਟ ਡਰਾਈਵ ਦੁਆਰਾ ਪੜ੍ਹਾਈ ਕਰਦੇ ਹੋਏ ਸਥਾਨ ਪ੍ਰਾਪਤ ਕਰਨਾ ਹਰ ਵਿਦਿਆਰਥੀ ਲਈ ਆਪਣਾ ਸੁਹਜ ਹੁੰਦਾ ਹੈ ਅਤੇ ਵਿੱਦਿਅਕ ਸੰਸਥਾ ਜਿਥੇ ਵਿਦਿਆਰਥੀ ਦਾਖ਼ਲ ਹੁੰਦਾ ਹੈ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਕੈਰੀਅਰ ...

ਪੂਰੀ ਖ਼ਬਰ »

ਨੁਕਸਾਨੇ ਨਰਮੇ ਦੇ ਮੁਆਵਜ਼ਾ ਕਿਸਾਨਾਂ ਨੂੰ ਛੇਤੀ ਦਿੱਤਾ ਜਾਵੇਗਾ-ਡੀਸੀ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕਿਹਾ ਹੈ ਕਿ ਪਿਛਲੇ ਸਾਲ ਨੁਕਸਾਨੇ ਗਏ ਨਰਮੇ ਦਾ ਮੁਆਵਜ਼ਾ ਜਿਹੜੇ ਕਿਸਾਨਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਹੈ, ਉਨ੍ਹਾਂ ਨੂੰ ਛੇਤੀ ਦਿੱਤਾ ਜਾਏਗਾ | ਹੁਣ ਤੱਕ 263 ਕਰੋੜ ਰੁਪਏ ਦਾ ਮੁਆਵਜਾ ...

ਪੂਰੀ ਖ਼ਬਰ »

ਦੋ ਸੀਏ ਗਿ੍ਫ਼ਤਾਰ ਕਰਨ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ

ਸਿਰਸਾ, 23 ਮਈ (ਭੁਪਿੰਦਰ ਪੰਨੀਵਾਲੀਆ)- ਗੁਰੂਗਰਾਮ 'ਚ ਦੋ ਚਾਰਟਡ ਐਕਾਉਂਟੇਂਟ ਨੂੰ ਹਿਰਸਾਤ ਵਿਚ ਲਏ ਜਾਣ ਦੇ ਵਿਰੋਧ 'ਚ ਚਾਰਟਡ ਅਕਾਉਟੈਂਟ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਤਜਿੰਦਰ ਸਿੰਘ ਔਜਲਾ ਜੱਟ ਸਮਾਜ ਸਭਾ ਹਰਿਆਣਾ ਦੇ ਪ੍ਰਧਾਨ ਤੇ ਕਿ੍ਸ਼ਨ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਬਣੇ

ਰਤੀਆ, 23 ਮਈ (ਬੇਅੰਤ ਕੌਰ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਦੀ ਇਕ ਵਿਸ਼ੇਸ਼ ਬੈਠਕ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਹੋਈ | ਜਿਸ ਵਿਚ ਜੱਟ ਸਮਾਜ ਸਭਾ ਹਰਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਨਾਲ ਤਜਿੰਦਰ ਸਿੰਘ ਔਜਲਾ ਅਤੇ ਕਿ੍ਸ਼ਨ ਸਿੰਘ ਮਾਨ ਹੜੌਲੀ ...

ਪੂਰੀ ਖ਼ਬਰ »

ਵਿਧਾਇਕ ਈਸ਼ਵਰ ਸਿੰਘ ਨੇ ਆਪਣੇ ਨਿਵਾਸ ਸਥਾਨ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਗੂਹਲਾ-ਚੀਕਾ, 23 ਮਈ (ਓ.ਪੀ. ਸੈਣੀ)-ਵਿਧਾਇਕ ਈਸ਼ਵਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਂਦਾ ਹੈ | ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ...

ਪੂਰੀ ਖ਼ਬਰ »

ਟੀ.ਬੀ. ਨੂੰ ਖ਼ਤਮ ਕਰਨ ਲਈ ਜਨਤਾ ਦੀ ਭਾਗੀਦਾਰੀ ਯਕੀਨੀ ਬਣਾਉਣੀ ਪਵੇਗੀ-ਡੀ.ਸੀ.

ਯਮੁਨਾਨਗਰ, 23 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਸੀ. ਪਾਰਥ ਗੁਪਤਾ ਨੇ ਦੱਸਿਆ ਕਿ ਸਰਕਾਰ ਨੇ ਸਾਲ 2025 ਤੱਕ ਟੀ. ਬੀ. ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ | ਸਰਕਾਰ ਦੀ ਇਸ ਮੁਹਿੰਮ 'ਚ ਲੋਕਾਂ ਦੀ ਸ਼ਮੂਲੀਅਤ ਦੀ ਉਮੀਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣਾ ...

ਪੂਰੀ ਖ਼ਬਰ »

ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ

ਡਡਵਿੰਡੀ, 23 ਮਈ (ਦਿਲਬਾਗ ਸਿੰਘ ਝੰਡ)-ਬੀਤੀ ਰਾਤ ਡਡਵਿੰਡੀ ਅੱਡੇ ਤੇ ਮੰਡੀ ਵਿਚ ਲੱਗੇ ਬਿਜਲੀ ਦੇ 2 ਟਰਾਂਸਫ਼ਾਰਮਰਾਂ ਵਿਚੋਂ ਕਰੀਬ 300 ਲੀਟਰ ਤੇਲ ਚੋਰੀ ਹੋ ਜਾਣ ਦੀ ਖ਼ਬਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਧਾ ਸੈਨੀਟੇਸ਼ਨ ਦੇ ਮਾਲਕ ਸੁਖਦੇਵ ਸਿੰਘ ਸੰਧਾ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX