ਐੱਮ. ਐੱਸ. ਲੋਹੀਆ
ਜਲੰਧਰ, 23 ਮਈ-ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ 'ਚ ਅੱਜ ਮੁਲਾਜ਼ਮਾਂ ਦੀਆਂ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋ ਗਈਆਂ | ਸਵੇਰੇ ਪਹਿਲਾਂ ਮੁਲਾਜ਼ਮਾਂ ਨੇ ਸਿਵਲ ਸਰਜਨ ਜਲੰਧਰ ਦੇ ਦਫ਼ਤਰ ਅੱਗੇ ਗੇਟ ਰੈਲੀ ਕਰਕੇ ਆਪਣਾ ਰੋਸ ਜਾਹਿਰ ਕੀਤਾ, ਫਿਰ ਹੋਰ ਜਥੇਬੰਦੀਆਂ ਦੇ ਨਾਲ ਮਿਲ ਕੇ ਸਿਵਲ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਨੂੰ ਦੋਵੇਂ ਪਾਸਿਆਂ ਤੋਂ ਜਾਮ ਕਰ ਦਿੱਤਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਕਰੀਬ ਅੱਧਾ ਘੰਟਾ ਚੱਲੇ ਪ੍ਰਦਰਸ਼ਨ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮੁਲਾਜ਼ਮਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸ਼ਨ ਵਲੋਂ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਮੌਕੇ 'ਤੇ ਪਹੁੰਚੇ | ਮੁਲਾਜ਼ਮਾਂ ਨੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਅਤੇ ਇਕਮੰਗ ਪੱਤਰ ਵੀ ਸੌਂਪਿਆ | ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਲਗਭਗ 4 ਸਾਲਾਂ ਤੋਂ ਹਰ ਤੀਜੇ-ਚੌਥੇ ਮਹੀਨੇ ਬਾਅਦ ਕਰਮਚਾਰੀਆਂ ਦੀਆਂ ਤਨਖਾਹਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਇਸ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਹੋਣਾ ਵੀ ਮੁਸ਼ਕਿੱਲ ਹੋ ਜਾਂਦਾ ਹੈ | ਤਹਿਸੀਲਦਾਰ ਭੁੱਲਰ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਮੱਟੂ, ਡਰਾਇਵਰ ਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ, ਦਫ਼ਤਰ ਸਿਵਲ ਸਰਜਨ, ਜਲੰਧਰ ਦੇ ਪ੍ਰਧਾਨ ਡਿੰਪਲ ਰਹੇਲਾ, ਰਮੇਸ਼ ਸੋਢੀ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ ਕਾਲਾ, ਰਾਜ ਕੁਮਾਰ, ਜੰਗ ਬਹਾਦਰ, ਕਮਲਜੀਤ, ਗੁਰਦਿਆਲ ਸਿੰਘ, ਪਵਨ ਕੁਮਾਰ, ਰਾਜ ਨਰਾਇਣ, ਬਖਸ਼ੀਸ਼ ਸਿੰਘ, ਗੁਰਪਾਲ ਸਿੰਘ, ਸੰਜੀਵ ਕੁਮਾਰ, ਦਰਸ਼ਨ ਅਤੇ ਹੋਰ ਹਾਜ਼ਰ ਸਨ | ਪ੍ਰਦਰਸ਼ਨਕਾਰੀਆਂ ਦਾ ਸਮਰਥੱਣ ਕਰਨ ਵਾਲੀਆਂ ਜੱਥੇਬੰਦੀਆਂ ਦੇ ਆਗੂਆਂ 'ਚ ਜਲੰਧਰ ਹੈੱਲਥ ਵਰਕਰਸ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਕੁਮਾਰ, ਜਨਰਲ ਸਕੱਤਰ ਡਾ. ਵਨਿੰਦਰ ਰਿਆੜ, ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਦੀ ਪ੍ਰਧਾਨ ਮਿਨਾਕਸ਼ੀ ਧੀਰ, ਸੀ.ਪੀ.ਐਫ਼. ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਪੀ.ਐਸ.ਐਮ.ਐਸ.ਯੂ. ਦੇ ਪ੍ਰਧਾਨ ਅਮਨਦੀਪ ਸਿੰਘ, ਡੀ.ਸੀ.ਦਫ਼ਤਰ ਮੁਲਾਜ਼ਮ ਜੱਥੇਬੰਦੀ ਦੇ ਪ੍ਰਧਾਨ ਤਜਿੰਦਰ ਸਿੰਘ ਅਤੇ ਹੋਰ ਆਪਣੀਆਂ ਜਥੇਬੰਦੀਆਂ ਦੇ ਮੈਂਬਰਾਂ ਨਾਲ ਸ਼ਾਮਿਲ ਹੋਏ |
ਜਲੰਧਰ, 23 ਮਈ (ਐੱਮ.ਐੱਸ. ਲੋਹੀਆ) -ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਨਿਊ ਸ਼ਿਵਾਜੀ ਨਗਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਚਲੀਆਂ ਗੋਲੀ ਦੇ ਮਾਮਲੇ 'ਚ ਅੱਜ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਧਰਨਾ ਲਗਾਇਆ, ਜਦਕਿ ਮੌਜੂਦਾ ਵਿਧਾਇਕ ...
ਜਲੰਧਰ, 23 ਮਈ (ਸ਼ਿਵ ਸ਼ਰਮਾ)-ਬੀਤੀ ਰਾਤ ਚੱਲੀ ਤੇਜ਼ ਹਨੇਰੀ ਝੱਖੜ ਨਾਲ ਜਿੱਥੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਪਰ ਹਨੇਰੀ ਨੇ ਕਈ ਬਿਜਲੀ ਲਾਈਨਾਂ ਦਾ ਭਾਰੀ ਨੁਕਸਾਨ ਕੀਤਾ ਜਿਸ ਕਰਕੇ ਲੰਬੇ ਸਮੇਂ ਤੋਂ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ...
* ਬਾਜ਼ਾਰ 'ਚੋਂ ਲੰਘ ਰਹੀ ਫਾਇਰ ਬਿ੍ਗੇਡ ਨੇ ਤੁਰੰਤ ਕੀਤੀ ਕਾਰਵਾਈ
ਜਲੰਧਰ, 23 ਮਈ (ਐੱਮ. ਐੱਸ. ਲੋਹੀਆ)-ਸੈਂਟਰਲ ਟਾਊਨ ਦੀ ਗੁਰਦੁਆਰਾ ਰੋਡ 'ਤੇ ਚੱਲ ਰਹੀ ਨੈਸ਼ਨਲ ਇਲੈਕਟ੍ਰੋਨਿਕਸ ਨਾਂਅ ਦੀ ਦੁਕਾਨ 'ਤੇ ਬਣੇ ਕਮਰੇ 'ਚ ਪਏ ਕਬਾੜ ਨੂੰ ਅਚਾਨਕ ਅੱਗ ਲੱਗ ਗਈ | ਉਸੇ ਮੌਕੇ ...
ਜਲੰਧਰ, 23 ਮਈ (ਐੱਮ. ਐੱਸ. ਲੋਹੀਆ)-ਲੰਮੇ ਸਮੇਂ ਤੋਂ ਖਾਲੀ ਪਏ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅਹੁਦਿਆਂ ਨੂੰ ਨਵੇਂ ਹੁਕਮਾਂ ਨਾਲ ਭਰ ਦਿੱਤਾ ਗਿਆ ਹੈ | ਇਸ ਤਹਿਤ ਸ੍ਰੀਮਤੀ ਵਤਸਲਾ ਗੁਪਤਾ ਨੂੰ ਡੀ.ਸੀ.ਪੀ. ਸਥਾਨਕ ਲਗਾਇਆ ਗਿਆ ਹੈ, ਜੋ ਕਿ ਪਹਿਲਾਂ ਬਤੌਰ ਏ.ਡੀ.ਸੀ.ਪੀ ...
ਜਲੰਧਰ, 23 ਮਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਅੱਜ ਇਕ ਵਾਰ ਫੇਰ ਵੱਡੀ ਪੱਧਰ 'ਤੇ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ 'ਤੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ 'ਚ ਜਲੰਧਰ ਦੀ ਡਵੀਜ਼ਨਲ ਕਮਿਸ਼ਨਰ ਦੀ ਖਾਲੀ ਪਈ ਪੋਸਟ 'ਤੇ ਗੁਰਪ੍ਰੀਤ ਕੌਰ ਸਪਰਾ ਨੂੰ ਵਾਧੂ ਚਾਰਜ ਦਿੱਤਾ ...
ਜਲੰਧਰ, 23 ਮਈ (ਐੱਮ. ਐੱਸ. ਲੋਹੀਆ)-ਸਵਿਫ਼ਟ ਕਾਰ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਹੇ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕਰਕੇ, ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸਪੈਸ਼ਲ ਕ੍ਰਾਈਮ ਕੰਮ ਡਿਟੈਕਟਿਵ ਬ੍ਰਾਂਚ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ...
ਜਲੰਧਰ, 23 ਮਈ (ਸ਼ਿਵ)-ਨਗਰ ਨਿਗਮ ਚੋਣਾਂ ਆਉਣ ਤੋਂ ਪਹਿਲਾਂ ਹੀ ਸਮਾਰਟ ਸਿਟੀ 'ਚ ਲੱਗੀਆਂ 50 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਦਾ ਮਾਮਲਾ ਫਿਰ ਤੂਲ ਫੜਨ ਲੱਗ ਪਿਆ ਹੈ | ਇਕ ਦਰਜਨ ਤੋਂ ਜ਼ਿਆਦਾ ਕਾਂਗਰਸੀ ਕੌਂਸਲਰਾਂ ਨੇ ਸ਼ਹਿਰ 'ਚ 65 ਹਜ਼ਾਰ ਤੋਂ ਜ਼ਿਆਦਾ ਲਗਾਈਆਂ ਗਈਆਂ ਐਲ. ਈ. ...
ਜਮਸ਼ੇਰ ਖਾਸ/ਜੰਡਿਆਲਾ ਮੰਜਕੀ, 23 ਮਈ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 2 ਜਣਿਆਂ ਨੂੰ ਹੈਰੋਇਨ ਅਤੇ 2 ਐਕਟਿਵਾ ਸਵਾਰਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ...
ਜਲੰਧਰ, 23 ਮਈ (ਸ਼ਿਵ)-ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਹਦਾਇਤ 'ਤੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਖ਼ਿਲਾਫ਼ ਇਮਾਰਤਾਂ ਸੀਲ ਕਰਨ ਦੀ ਕਾਰਵਾਈ ਜਾਰੀ ਰੱਖਦੇ ਹੋਏ ਪੀ. ਪੀ. ਆਰ. ਮਾਲ ਵਿਚ ਸਥਿਤ 5 ਦੇ ਕਰੀਬ ਕਾਰੋਬਾਰੀ ਅਦਾਰਿਆਂ ...
ਚੁਗਿੱਟੀ/ਜੰਡੂਸਿੰਘਾ/ਜਲੰਧਰ ਛਾਉਣੀ, 23 ਮਈ (ਨਰਿੰਦਰ ਲਾਗੂ/ਪਵਨ ਖਰਬੰਦਾ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਥਾਣਾ ਮੁਖੀ ਨਵਦੀਪ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਬਲਾਕ ਸੜੋਆ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਮਹੇ ਗੋਤ ਜਠੇਰਿਆਂ ਦਾ ਮੇਲਾ ਇਸ ਵਾਰ ਵੀ 28 ਮਈ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਚੰਡੀਗੜ੍ਹ, 23 ਮਈ (ਅਜੀਤ ਬਿਊਰੋ)-ਬੀਤੇ ਦਿਨ ਸਵਰਗ ਸਿਧਾਰੇ ਜੁਆਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ, ਚਿਖਾ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਨਵੀਨ ਰੱਤੂ ਨੇ ਅਗਨੀ ਦਿਖਾਈ¢ ਅੰਤਿਮ ਯਾਤਰਾ ਵਿਚ ਉਨ੍ਹਾਂ ਦੇ ...
ਜਲੰਧਰ, 23 ਮਈ (ਸ਼ਿਵ)- ਕਪੂਰਥਲਾ ਰੋਡ ਟਾਇਰ ਵਿਲਾ ਅਤੇ ਰਵਿੰਸਨ ਟਰੇਡਰ ਅਲੀ ਮੁਹੱਲਾ ਦੇ ਟਾਇਰ ਕਾਰੋਬਾਰੀ ਅਦਾਰੇ 'ਤੇ ਜਲੰਧਰ-2 ਜੀ. ਐੱਸ. ਟੀ. ਵਿਭਾਗ ਦੀ ਟੀਮ ਨੇ ਛਾਪਾ ਮਾਰਿਆ | ਵਿਭਾਗ ਮੁਤਾਬਕ ਟਾਇਰ , ਟਿਊਬ ਅਤੇ ਫਲੈਪ ਇਕੱਠੇ ਵੇਚੇ ਜਾਣ 'ਤੇ 28 ਫੀਸਦੀ ਟੈਕਸ ਹੈ ਤੇ ...
ਜਲੰਧਰ, 23 ਮਈ (ਜਸਪਾਲ ਸਿੰਘ)-ਉੱਘੇ ਕਿਸਾਨ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਦੁੱਧ 'ਚ ਮਿਲਾਵਟ ਨੂੰ ਗੰਭੀਰ ਅਪਰਾਧ ਦੱਸਦੇ ਹੋਏ ਕਿਹਾ ਕਿ ਇਹ ਮਾਮਲਾ ਸਿੱਧਾ ਇਨਸਾਨੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਤੇ ਸਰਕਾਰ ਨੂੰ ਦੁੱਧ ਦੀ ਮਿਲਾਵਟ ਰੋਕਣ ਲਈ ਸਖ਼ਤ ਕਦਮ ਚੁੱਕਣੇ ...
ਜਲੰਧਰ, 23 ਮਈ (ਚੰਦੀਪ ਭੱਲਾ)-ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅਣ-ਰਜਿਸਟਰਡ/ਅਣ-ਅਧਿਕਾਰਤ ਟਰੈਵਲ ਏਜੰਟਾਂ ਨੂੰ ਦੁਕਾਨ/ਮਕਾਨ ਕਿਰਾਏ 'ਤੇ ਦੇਣ 'ਤੇ ਮਨਾਹੀ ਦੇ ਹੁਕਮ ਕਰਦਿਆਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ...
ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਸੀ. ਟੀ. ਇੰਸਟੀਚਿਊਟ ਆਫ਼ ਲਾਅ ਸਾਊਥ ਕੈਂਪਸ ਸ਼ਾਹਪੁਰ ਨੇ ਬੀ.ਏ.ਐਲ.ਐਲ ਬੀ ਅਤੇ ਬੀ.ਕਾਮ ਦੇ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਿੱਤੀ ਗਈ | ਜੂਨੀਅਰਾਂ ਨੇ ਗਰੁੱਪ ਡਾਂਸ, ਸੋਲੋ ਡਾਂਸ ਅਤੇ ਸੋਲੋ ਗੀਤ ਦੀਆਂ ...
ਜਲੰਧਰ, 23 ਮਈ (ਹਰਵਿੰਦਰ ਸਿੰਘ ਫੁੱਲ)-ਕੈਨੇਡਾ ਦੇ ਅਲਬਰਟਾ ਸੂਬੇ 'ਚ ਸਥਿਤ ਪਬਲਿਕ ਕਾਲਜ, ਲੇਕਲੈਂਡ ਕਾਲਜ ਦੇ ਅਧਿਕਾਰੀ ਸ੍ਰੀ ਜੌਨਟਰਵੇ (ਬਿਜ਼ਨਸ ਇੰਸਟਰਕਟਰ) ਅਤੇ ਸ੍ਰੀਮਤੀ ਚਾਹਤ ਸਰਵਰ (ਅੰਤਰਰਾਸ਼ਟਰੀ ਵਿਦਿਆਰਥੀ ਸਹਾਇਤਾ ਕੋਆਰਡੀਨੇਟਰ) ਪਿਰਾਮਿਡ ਈ ਸਰਵਿਸਿਜ਼ ...
ਜਲੰਧਰ, 23 ਮਈ (ਜਸਪਾਲ ਸਿੰਘ)-ਆਦਮੁਪਰ ਹਲਕੇ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਅਤੇ ਵੈੱਲਫੇਅਰ ਐੱਸ.ਸੀ.ਐੱਸ.ਟੀ ਤੇ ਬੀ.ਸੀ. ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ...
ਜਲੰਧਰ, 23 ਮਈ (ਰਣਜੀਤ ਸਿੰਘ ਸੋਢੀ)-ਸੀ. ਆਈ. ਡੀ. ਵਿਭਾਗ ਦੇ ਡਰਾਈਵਰ ਏ. ਐੱਸ. ਆਈ. ਗੁਰਦੇਵ ਸਿੰਘ ਜੋ ਕਿ ਸੁਰੱਖਿਆ ਵਿਭਾਗ 'ਚ ਆਰਜੀ ਤੌਰ 'ਤੇ ਡੀ. ਜੀ. ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ 'ਤੇ ਡਿਊਟੀ ਕਰ ਰਿਹਾ ਹੈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਰੀਬਨ 10 ਦੇ ਕਰੀਬ ...
ਜਲੰਧਰ, 23 ਮਈ (ਜਸਪਾਲ ਸਿੰਘ)-ਆਦਮੁਪਰ ਹਲਕੇ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਅਤੇ ਵੈੱਲਫੇਅਰ ਐੱਸ.ਸੀ.ਐੱਸ.ਟੀ ਤੇ ਬੀ.ਸੀ. ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ...
ਜਲੰਧਰ ਛਾਉਣੀ, 23 ਮਈ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਕੇ.ਜੀ ਵਿੰਗ ਦੇ ਬੱਚਿਆਂ ਦੀ ਡਾਂਸ ਪਾਰਟੀ ਕਰਵਾਈ ਗਈ | ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਅਤੇ ਪਿ੍ੰਸੀਪਲ ਅਮਿਤਾਲ ਕੌਰ ਦੀ ਅਗਵਾਈ 'ਚ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ, ਜਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX