ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬੀਤੇ ਰਾਤ ਤੋਂ ਹੀ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ | ਸਾਰੀ ਰਾਤ ਤੇਜ਼ ਹਨੇਰੀ ਚੱਲਦੀ ਰਹੀ ਅਤੇ ਨਾਲ-ਨਾਲ ਹਲਕੀ ਬਾਰਿਸ਼ ਹੋਈ | ਤੇਜ਼ ਝੱਖੜ ਕਾਰਨ ਬਿਜਲੀ ਦੇ ਖੰਭੇ, ਦਰੱਖ਼ਤ ਅਤੇ ਹੋਰਡਿੰਗ ਬੋਰਡ ਵਗੈਰਾ ਪੁੱਟੇ ਗਏ | ਸਾਰੀ ਰਾਤ ਅਤੇ ਅੱਜ ਦਿਨ ਸਮੇਂ ਬਿਜਲੀ ਸਪਲਾਈ ਠੱਪ ਰਹੀ | ਅੱਜ ਦਿਨ ਸਮੇਂ ਵੀ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਅਤੇ ਇਲਾਕੇ 'ਚ ਹਲਕੀ ਬਾਰਿਸ਼ ਹੋਈ | ਕੁਝ ਪਿੰਡਾਂ ਵਿਚ ਮਾਮੂਲੀ ਗੜ੍ਹੇ ਵੀ ਪਏ | ਅੱਜ ਸ਼ਾਮ ਮੌਕੇ ਅਸਮਾਨ ਵਿਚ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਗਰਜ-ਚਮਕ ਨਾਲ ਬਾਰਿਸ਼ ਹੋਈ | ਆਉਣ ਵਾਲੇ ਦਿਨਾਂ ਵਿਚ ਵੀ ਬੱਦਲਵਾਈ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਦਰਸਾਈ ਗਈ ਹੈ | ਥੋੜੀ ਬਾਰਿਸ਼ ਨਾਲ ਜਨਰਲ ਬੱਸ ਅੱਡਾ ਸ੍ਰੀ ਮੁਕਤਸਰ ਸਾਹਿਬ ਦੇ ਤਿੰਨੇ ਗੇਟਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਸਵਾਰੀਆਂ ਨੂੰ ਬੱਸ ਅੱਡੇ ਵਿਚ ਆਉਣ ਅਤੇ ਜਾਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੇ ਡੀਪੂ ਨੂੰ ਜਾਂਦੇ ਗੇਟ ਅੱਗੇ ਵੀ ਪਾਣੀ ਜਮਾਂ ਹੋ ਗਿਆ |
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਰਹਿੰਦ ਫ਼ੀਡਰ ਨਹਿਰ 'ਚ ਪਾੜ ਪੈਣ ਤੋਂ ਕੁਝ ਦਿਨਾਂ ਬਾਅਦ ਅੱਜ ਦੂਜੀ ਵਾਰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਪ੍ਰਸ਼ਾਸਨ ਦੁਆਰਾ ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਜਨਤਕ ਜਥੇਬੰਦੀਆਂ ਦਾ ਵੱਡਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ. ਨਿੰਬਾਲੇ ਨੂੰ ਮਿਲਿਆ ਅਤੇ ਪਿਛਲੇ ਦਿਨੀਂ ਨਿੱਜੀ ਬੱਸ ਦੇ ਕਰਿੰਦਿਆਂ ਵਲੋਂ ਵਿਦਿਆਰਥੀਆਂ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਟੇਟ ਤੰਬਾਕੂ ਕੰਟਰੋਲ ਸੈੱਲ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਸੰਬੰਧ 'ਚ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਦੇਖ-ਰੇਖ 'ਚ 16 ਤੋਂ 31 ਮਈ ਤੱਕ ਜ਼ਿਲੇ੍ਹ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਹਰਮਹਿੰਦਰ ਪਾਲ)-ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਸੂਬਾ ਸੰਯੁਕਤ ਸਕੱਤਰ ਵਰਿੰਦਰ ਢੋਸੀਵਾਲ ਵਲੋਂ ਕੀਤੀ ਸ਼ਿਕਾਇਤ 'ਤੇ ਅਖੀਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਕਾਰਵਾਈ ਕਰਦਿਆਂ ਮੁਅੱਤਲ ਖੇਤੀਬਾੜੀ ਵਿਕਾਸ ਅਫ਼ਸਰ ਸੰਦੀਪ ਬਹਿਲ, ...
ਸ੍ਰੀ ਮੁਕਤਸਰ ਸਾਹਿਬ, 23 ਮਈ (ਹਰਮਹਿੰਦਰ ਪਾਲ)-ਨਸ਼ਾ ਵੇਚਣ ਦਾ ਧੰਦਾ ਕਰਨ ਅਤੇ ਨਸ਼ਾ ਕਰਨ ਦੇ ਦੋਸ਼ 'ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵਰਨਜੀਤ ਕੌਰ ਪੀ. ਸੀ. ਐੱਸ. ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਮੁਕਤਸਰ ਸਾਹਿਬ ਵਲੋਂ ਦੱਸਿਆ ਗਿਆ ਕਿ ਜ਼ਿਲੇ੍ਹ 'ਚ ਆਮ ਲੋਕਾਂ ਲਈ ਘਰ ਬੈਠੇ ਸ਼ਿਕਾਇਤ ਦਰਜ ...
ਦੋਦਾ, 23 ਮਈ (ਰਵੀਪਾਲ)-ਡੇਰਾ ਬਾਬਾ ਧਿਆਨ ਦਾਸ ਕਮੇਟੀ ਦੋਦਾ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਤਪੱਸਵੀ ਬਾਬਾ ਧਿਆਨ ਦਾਸ ਜੀ ਨੂੰ ਸਮਰਪਿਤ ਮੋਛ੍ਹਾ ਡੇਰਾ ਬਾਬਾ ਧਿਆਨ ਦਾਸ ਪਿੰਡ ਦੋਦਾ ਵਿਖੇ 25 ਮਈ (12 ਜੇਠ) ਨੂੰ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ...
ਬਾਜਾਖਾਨਾ, 23 ਮਈ (ਜਗਦੀਪ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਵਿਧਾਇਕ ਅਮੋਲਕ ਸਿੰਘ ਅਨੁਮਾਨ ਕਮੇਟੀ ਅਤੇ ਪੇਪਰ ਤੇ ਲਾਇਬ੍ਰੇਰੀ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਵਰਕਰਾਂ ਅਤੇ ਹਲਕਾ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਰਵਿੰਦਰ ਸਿੰਘ ਮੱਲ੍ਹਾ ...
ਫ਼ਰੀਦਕੋਟ, 23 ਮਈ (ਜਸਵੰਤ ਸਿੰਘ ਪੁਰਬਾ)-ਬਲਾਕ ਟਾਸਕ ਫ਼ੋਰਸ ਵਲੋਂ ਜਿੱਥੇ ਵੱਖ-ਵੱਖ ਜਨਤਕ ਸਥਾਨਾਂ 'ਤੇ ਚੈਕਿੰਗ ਕਰ ਕੇ ਦੇਸ਼ ਭਰ 'ਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ, ਉੱਥੇ ਹੀ ਦੂਸਰੇ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਹਰਮਹਿੰਦਰ ਪਾਲ)-ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 6 ਗ੍ਰਾਮ ਹੈਰੋਇਨ ਬਰਾਮਦ ਕਰ ਕੇ 9 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ 'ਚੋਂ 7 ਦੀ ਗਿ੍ਫ਼ਤਾਰੀ ਹੋ ਚੁੱਕੀ ਹੈ ਜਦਕਿ 2 ਦੀ ਬਾਕੀ ਹੈ | ਇਸ ਸੰਬੰਧੀ ਜਾਣਕਾਰੀ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਖ਼ਜ਼ਾਨਚੀ ਗੁਰਦਰਸ਼ਨ ਸਿੰਘ ਰੁਪਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਫ਼ੈਸਲਾ ...
ਮੰਡੀ ਬਰੀਵਾਲਾ 23 ਮਈ (ਨਿਰਭੋਲ ਸਿੰਘ)- ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਦੀਪ ਕੁਮਾਰ, ਮੀਤ ਪ੍ਰਧਾਨ ਵਿਨੋਦ ਗਰਗ, ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਪੰਛੀ, ਖ਼ਜ਼ਾਨਚੀ ਅਵਤਾਰ ਇੱਟਕਾਨ, ਧਾਨਕ ਸਮਾਜ ਦੇ ਪ੍ਰਧਾਨ ਵਿਜੇਪਾਲ ਐੱਮ. ਸੀ., ਸਕੱਤਰ ਰਾਜੇਸ਼ ਮੋਰਵਾਲ, ਮੀਤ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਰਾਮਾ ਨੰਦ ਬਾਂਸਲ ਦੇ ਪਿਤਾ ਸੇਠ ਸ਼ਿਵ ਚੰਦ ਬਾਂਸਲ (ਸ਼ਿਵ ਚੰਦ ਪੈਟਰੋਲ ਪੰਪ) ਵਾਲਿਆਂ ਦੀ ਬਰਸੀ ਮੌਕੇ ਕਲੀਨ ਐਂਡ ਗਰੀਨ ਸੇਵਾ ਸੁਸਾਇਟੀ, ਸ੍ਰੀ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਤਰਸੇਮ ਗੋਇਲ ਤੇ ...
ਮਲੋਟ, 23 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਸਾਢੇ ਤਿੰਨ ਸਾਲ ਤੋਂ ਸਹਿਕਾਰੀ ਆਡਿਟ ਵਿਭਾਗ ਵਿਚ ਬਤੌਰ ਸੀਨੀਅਰ ਆਡੀਟਰ ਸੇਵਾਵਾਂ ਦੇ ਰਹੇ ਭੁਪੇਸ਼ ਗੋਇਲ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਬਤੌਰ ਆਡਿਟ ਅਫ਼ਸਰ ...
ਗਿੱਦੜਬਾਹਾ, 23 ਮਈ (ਪਰਮਜੀਤ ਸਿੰਘ ਥੇੜ੍ਹੀ)-ਸਿੱਧ ਬਾਬਾ ਗੰਗਾ ਰਾਮ ਜੀ ਦੀ 91ਵੀਂ ਬਰਸੀ ਅੱਜ ਬੜੀ ਸ਼ਰਧਾ ਨਾਲ ਮਨਾਈ ਗਈ | ਅੱਜ ਸਵੇਰੇ ਬਾਬਾ ਗੰਗਾ ਰਾਮ ਜੀ ਦੇ ਡੇਰਾ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸ੍ਰੀ ਮਦਭਾਗਵਤ ਪੁਰਾਣ ਦੇ ਪਾਠਾਂ ਦੇ ਭੋਗ ਪਾਉਣ ਤੋਂ ਬਾਅਦ ...
ਗਿੱਦੜਬਾਹਾ, 23 ਮਈ (ਪਰਮਜੀਤ ਸਿੰਘ ਥੇੜ੍ਹੀ)-ਧਾਨਕ ਸਮਾਜ ਗਿੱਦੜਬਾਹਾ ਦੀ ਅਹਿਮ ਮਹਾਂ ਪੰਚਾਇਤ ਧਾਨਕ ਧਰਮਸ਼ਾਲਾ ਵਿਖੇ ਹੋਈ, ਜਿਸ 'ਚ ਮਤਾ ਪਾਸ ਕੀਤਾ ਗਿਆ ਕਿ ਧਰਮਸ਼ਾਲਾ ਦੀ ਮੌਜੂਦਾ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਕਮੇਟੀ ਵਲੋਂ ਧਰਮਸ਼ਾਲਾ ਦੇ ਵਿਕਾਸ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਹਰਮਹਿੰਦਰ ਪਾਲ)-ਗੁਰੂਗ੍ਰਾਮ ਵਿਖੇ ਦੋ ਚਾਰਟਡ ਅਕਾਊਾਟੈਂਟ ਨਾਲ ਕੇਂਦਰੀ ਜੀ. ਐੱਸ. ਟੀ. ਵਿਭਾਗ ਦੇ ਕਮਿਸ਼ਨਰ ਪੱਧਰ ਦੇ ਅਧਿਕਾਰੀ ਵਲੋਂ ਕੀਤੀ ਗਈ ਬਦਸਲੂਕੀ ਅਤੇ ਹੱਥੋਪਾਈ ਵਿਰੁੱਧ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ...
ਸ੍ਰੀ ਮੁਕਤਸਰ ਸਾਹਿਬ, 23 ਮਈ (ਹਰਮਹਿੰਦਰ ਪਾਲ)-ਸਕੂਲ ਟੀਚਰ ਫੈਡਰੇਸ਼ਨ ਆਫ਼ ਇੰਡੀਆ ਦੇ ਅੱਠਵੇਂ ਡੈਲੀਗੇਟ ਇਜਲਾਸ ਜੋ ਵਿਜੈਵਾੜਾ ਆਂਧਰਾ ਪ੍ਰਦੇਸ਼ ਵਿਚ ਹੋਇਆ | ਗੌਰਮਿੰਟ ਟੀਚਰ ਯੂਨੀਅਨ ਵਿਗਿਆਨਿਕ ਪੰਜਾਬ ਦੇ 16 ਡੈਲੀਗੇਟ ਪੰਜਾਬ ਪ੍ਰਧਾਨ ਹਰਜੀਤ ਸਿੰਘ ਦੀ ...
ਗਿੱਦੜਬਾਹਾ, 23 ਮਈ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਂਸਲ ਦੀ ਸਫ਼ਾਈ ਸੇਵਕ ਯੂਨੀਅਨ ਨੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਦੀ ਅਗਵਾਈ ਵਿਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੂੰ ਦਿੱਤਾ | ...
ਡੱਬਵਾਲੀ, 23 ਮਈ (ਇਕਬਾਲ ਸਿੰਘ ਸ਼ਾਂਤ)-ਬੀਤੇ ਦਿਨੀਂ ਪਿੰਡ ਚੌਟਾਲਾ 'ਚ ਹਨੂਮਾਨਗੜ੍ਹ ਵਾਸੀ ਇਕ ਕਾਰ ਸਵਾਰ ਵਿਅਕਤੀ ਕੋਲੋਂ ਬਰਾਮਦ ਡੇਢ ਕਿੱਲੋ ਅਫ਼ੀਮ ਮਾਮਲੇ ਦੀ ਹਕੀਕਤ ਪੈਰਾਂ ਹੇਠਿਓਾ ਜ਼ਮੀਨ ਕੱਢਣ ਵਾਲੀ ਹੈ | ਪੁਲੀਸ ਜਾਂਚ 'ਚ ਖ਼ੁਲਾਸਾ ਹੋਇਆ ਕਿ ਧਰਮਸ਼ਾਲਾ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਵਿਨਾਸ਼ ਸ਼ਰਮਾ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ, ਜਿਸ 'ਚ ਸੂਬਾ ਅਹੁਦੇਦਾਰਾਂ ਤੋਂ ਇਲਾਵਾ ਵੱਖ-ਵੱਖ ਸਰਕਲਾਂ ਦੇ ਪ੍ਰਧਾਨਾਂ, ਸਕੱਤਰਾਂ ਆਦਿ ਨੇ ਭਾਗ ਲਿਆ | ...
ਡੱਬਵਾਲੀ, 23 ਮਈ (ਇਕਬਾਲ ਸਿੰਘ ਸ਼ਾਂਤ)-ਹਰਿਆਣਾ 'ਚ 19 ਜੂਨ ਨੂੰ ਨਗਰ ਪ੍ਰੀਸ਼ਦ ਚੋਣਾਂ ਦੇ ਐਲਾਨ ਦੇ ਨਾਲ ਹੀ ਡੱਬਵਾਲੀ ਦੀ ਜਨਰਲ ਵਰਗ ਦੀ ਸਿਆਸਤ 'ਚ ਉਬਾਲ ਆ ਗਿਆ ਹੈ | 21 ਵਾਰਡਾਂ 'ਤੇ ਆਧਾਰਿਤ ਨਗਰ ਪ੍ਰੀਸ਼ਦ 'ਚ ਜਨਰਲ ਪ੍ਰਧਾਨ ਅਹੁਦੇ ਲਈ ਸਿੱਧੀ ਚੋਣ ਹੋਣ ਕਾਰਨ ਮੁਕਾਬਲਾ ...
ਸ੍ਰੀ ਮੁਕਤਸਰ ਸਾਹਿਬ, ਲੰਬੀ, 23 ਮਈ (ਰਣਜੀਤ ਸਿੰਘ ਢਿੱਲੋਂ, ਮੇਵਾ ਸਿੰਘ)-ਸਰਕਾਰੀ ਬਹੁ-ਤਕਨੀਕੀ ਕਾਲਜ ਫਤੂਹੀਖੇੜਾ ਵਿਖੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਪ੍ਰਾਰਥੀਆਂ ਦੇ ਗਿਆਨ ਤੇ ਹੁਨਰ 'ਚ ਵਾਧਾ ਕਰਨ ਦੇ ਮੰਤਵ ...
ਮਲੋਟ, 23 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਮਲੋਟ ਵਲੋਂ ਲਾਲਾ ਰਾਮ ਲਾਲ ਮਿੱਡਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਐਤਵਾਰ ਨੂੰ ਐਡਵਰਡਗੰਜ ਗੈੱਸਟ ਹਾਊਸ ਮਲੋਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ 'ਚ ...
ਮੰਡੀ ਲੱਖੇਵਾਲੀ, 23 ਮਈ (ਮਿਲਖ ਰਾਜ)-ਇਸ ਇਲਾਕੇ 'ਚ ਅਚਾਨਕ ਇਕਦਮ ਸ਼ੁਰੂ ਹੋਏ ਮੀਂਹ ਅਤੇ ਗੜਿ੍ਹਆਂ ਨੇ ਜਿੱਥੇ ਲੋਕਾਂ ਨੂੰ ਅੱਗ ਵਾਂਗ ਝੁਲਸਾ ਰਹੀ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਪਏ ਗੜਿ੍ਹਆਂ ਨਾਲ ਮੂੰਗੀ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਅਤੇ ਵਾਹਨਾਂ ਦੇ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਪਾਣੀ, ਬਿਜਲੀ ਅਤੇ ਲੇਬਰ ਦੀ ਬੱਚਤ ਲਈ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਹਿੱਤ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅੱਜ ਸਵ. ਸ. ਮਾਹਲਾ ਸਿੰਘ ਗਿੱਲ ਬਰਕੰਦੀ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਦੇ ਸਪੁੱਤਰ ਜਸਵੰਤ ਸਿੰਘ ...
ਮਲੋਟ, 23 ਮਈ (ਪਾਟਿਲ)-ਇਸਤਰੀ ਸਤਿਸੰਗ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ ਮੋਂਗਾ ਦੇ ਸਨਮਾਨ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੋਟ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਇਲਾਕੇ ਦੇ ਵੱਖ-ਵੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ...
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੋੜ ਰੋਡ 'ਤੇ ਸਥਿਤ ਕੁਸ਼ਟ ਆਸ਼ਰਮ ਗਲੀ ਨੰਬਰ-2 'ਚ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ | ਬੀਤੇ 3 ਮਹੀਨਿਆਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਮੁਹੱਲਾ ਨਿਵਾਸੀ ਪ੍ਰੇਸ਼ਾਨ ਹਨ | ...
ਮੰਡੀ ਬਰੀਵਾਲਾ, 23 ਮਈ (ਨਿਰਭੋਲ ਸਿੰਘ)-ਬਰੀਵਾਲਾ ਵਿਚ ਦਾਣਾ ਮੰਡੀ ਲਈ ਜਗ੍ਹਾ ਦੀ ਘਾਟ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ | ਭਾਵੇਂ ਬਰੀਵਾਲਾ 'ਚ ਮਾਰਕੀਟ ਕਮੇਟੀ ਨੂੰ ਹੋਂਦ ਵਿਚ ਆਇਆ ਵੀ ਲੰਬਾ ਸਮਾਂ ਬੀਤ ਗਿਆ ਹੈ, ਪਰ ਦਾਣਾ ਮੰਡੀ ਲਈ ਜਗ੍ਹਾ ਦੀ ਘਾਟ ਦਾ ਕੋਈ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX