ਤਾਜਾ ਖ਼ਬਰਾਂ


ਡੈਨਮਾਰਕ ਦੇ ਕੋਪਨਹੇਗਨ 'ਚ ਮਾਲ 'ਚ ਗੋਲੀਬਾਰੀ, ਕਈ ਜ਼ਖਮੀ
. . .  1 day ago
ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇਕ ਧਿਰ ਨੇ ਤਲਵਾਰਾਂ ਨਾਲ ਕੀਤਾ ਵਾਰ
. . .  1 day ago
ਅਬੋਹਰ ,3 ਜੁਲਾਈ ( ਸੰਦੀਪ ਸੋਖਲ )-ਹਲਕਾ ਅਬੋਹਰ ਦੇ ਪਿੰਡ ਦੀਵਾਨਖੇੜਾ ਦੀ ਦੋ ਧਿਰਾਂ ਵਿਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਝਗੜਾ ਹੋਇਆ । ਪਿੰਡ ਦਾ ਲੜਕਾ ਰਵੀ ਫੋਨ ਤੇ ਧਮਕੀਆਂ ਦੇ ਰਿਹਾ ...
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿਜਬੇਹੜਾ 'ਚ ਅੱਤਵਾਦੀਆਂ ਨੇ ਪੁਲਿਸ ਕਰਮੀ ਨੂੰ ਮਾਰੀ ਗੋਲੀ
. . .  1 day ago
ENG v IND 5th Test 3rd Day:ਇੰਗਲੈਂਡ 284 'ਤੇ ਆਲ ਆਊਟ
. . .  1 day ago
ਮੁੰਬਈ, 3 ਜੁਲਾਈ-ਇੰਗਲੈਂਡ ਤੇ ਭਾਰਤ ਦਰਮਿਆਨ ਪੰਜਵੇਂ (ਮੁੜ ਤੋਂ ਨਿਰਧਾਰਿਤ) ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਐਜਬੈਸਟਨ 'ਚ ਖੇਡੀ ਜਾ ਰਹੀ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰਿਸ਼ਭ ਪੰਤ ਦੀਆਂ 146 ਦੌੜਾਂ ਤੇ...
ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਤੇਲੰਗਾਨਾ, 3 ਜੁਲਾਈ-ਹੈਦਰਾਬਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੈਲੀ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤੇਲੰਗਾਨਾ ਦੇ ਲੋਕ ਆਪਣੀ ਮਿਹਨਤ ਲਈ ਜਾਣੇ ਜਾਂਦੇ ਹਨ। ਸੂਬੇ ਦੇ ਲੋਕਾਂ ਕੋਲ ਬਹੁਤ ਹੁਨਰ ਹੈ। ਤੇਲੰਗਾਨਾ ਆਪਣੇ ਇਤਿਹਾਸ ਅਤੇ ਸੱਭਿਆਚਾਰ ਲਈ...
ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
. . .  1 day ago
ਨਵੀਂ ਦਿੱਲੀ, 3 ਜੁਲਾਈ-ਦੇਸ਼ ਭਰ 'ਚ ਇੰਡੀਗੋ ਦੀਆਂ ਕਈ ਉਡਾਣਾਂ 'ਚ ਦੇਰੀ, ਡੀ.ਜੀ.ਸੀ.ਏ. ਨੇ ਮੰਗਿਆ ਸਪੱਸ਼ਟੀਕਰਨ
ਮਾਮਲਾ ਰਾਣਾ ਕੰਧੋਵਾਲੀਆ ਹੱਤਿਆ ਕਾਂਡ ਦਾ: ਐੱਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਨਾਮਵਰ ਹਸਪਤਾਲ ਦੀ ਕੀਤੀ ਜਾਂਚ
. . .  1 day ago
ਬਟਾਲਾ, 3 ਜੁਲਾਈ (ਕਾਹਲੋਂ)-ਬੀਤੀ ਦੇਰ ਰਾਤ ਐਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਇਕ ਨਾਮਵਰ ਹਸਪਤਾਲ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੀ ਟੀਮ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਹਸਪਤਾਲ ਪਹੁੰਚੀ। ਟੀਮ ਲਗਭਗ ਇਕ ਘੰਟਾ ਹਸਪਤਾਲ 'ਚ ਰੁਕੀ...
94 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਈਸ ਬਰਾਮਦ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਖ਼ਤਰਨਾਕ ਗਰੋਹ ਦੇ ਮੈਂਬਰ ਪਾਸੋਂ 9 ਕਿੱਲੋ 400 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 94 ਕਰੋੜ...
ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ
. . .  1 day ago
ਓਠੀਆਂ/ਲੋਪੋਕੇ,3 ਜੁਲਾਈ (ਗੁਰਵਿੰਦਰ ਸਿੰਘ ਛੀਨਾ/ ਗੁਰਵਿੰਦਰ ਸਿੰਘ ਕਲਸੀ)-ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਦੀ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਅਟਾਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਭਿੰਡੀਸੈਦਾਂ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਖ਼ਾਸ ਮੁਖ਼ਬਰ...
ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
. . .  1 day ago
ਚੰਡੀਗੜ੍ਹ, 3 ਜੁਲਾਈ-ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
ਖੇਮਕਰਨ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਨੂੰ ਕੀਤਾ ਕਾਬੂ
. . .  1 day ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਥਾਣਾ ਖੇਮਕਰਨ ਦੀ ਪੁਲਿਸ ਨੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਛਾਪੇਮਾਰੀ ਕਰਕੇ ਇਕ ਪੰਜ ਮੈਂਬਰੀ ਗਰੋਹ ਨੂੰ ਮਾਰੂ ਹਥਿਆਰਾਂ ਨਾਲ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ...
ਪਾਕਿਸਤਾਨ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀ ਬੱਸ, 20 ਦੀ ਗਈ ਜਾਨ
. . .  1 day ago
ਬਲੋਚਿਸਤਾਨ, 3 ਜੁਲਾਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਕਵੇਟਾ ਜਾ ਰਹੀ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 14 ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਯਾਤਰੀਆਂ ਨੂੰ ਕਵੇਟਾ ਰੈਫ਼ਰ ਕਰ ਦਿੱਤਾ ਗਿਆ ਹੈ।
ਜਬਰ ਜਨਾਹ ਦੇ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦੇ ਭਰਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼...
ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਬੈਂਸ ਦਾ ਭਰਾ ਅਦਾਲਤ 'ਚ ਪੇਸ਼
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕੀਤਾ ਗਿਆ...
2 ਕਿੱਲੋ 700 ਗ੍ਰਾਮ ਅਫ਼ੀਮ ਸਮੇਤ ਨੌਜਵਾਨ ਗ੍ਰਿਫ਼ਤਾਰ
. . .  1 day ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਕਿੱਲੋ 700 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਜੇਸ਼ ਸ਼ਰਮਾ ਨੇ ਦੱਸਿਆ...
ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ ਸਰਗਮ - ਇੰਟੈਲੀਜੈਂਸ ਰਿਪੋਰਟ
. . .  1 day ago
ਸ੍ਰੀਨਗਰ, 3 ਜੁਲਾਈ - ਇੰਟੈਲੀਜੈਂਸ ਰਿਪੋਰਟ ਅਨੁਸਾਰ ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ...
ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
. . .  1 day ago
ਬਰਨਾਲਾ/ਰੂੜੇਕੇ ਕਲਾਂ, 3 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਥਾਣਾ ਬਰਨਾਲਾ...
ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਚੁਣੇ ਗਏ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ
. . .  1 day ago
ਮੁੰਬਈ, 3 ਜੁਲਾਈ -ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਸਮਰਥਨ ਵਿਚ 164 ਅਤੇ ਉਨ੍ਹਾਂ ਦੇ ਵਿਰੋਧ 'ਚ 108 ਵੋਟਾਂ...
ਆਰ. ਸੀ. ਐਫ. ਨੇੜੇ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  1 day ago
ਹੁਸੈਨਪੁਰ, 3 ਜੁਲਾਈ (ਸੋਢੀ) - ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਅੱਤਵਾਦੀ ਫੜਨ ਵਾਲੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ
. . .  1 day ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਟੁਕਸਾਨ ਪਿੰਡ ਵਿਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਫੜਨ ਵਾਲੇ ਬਹਾਦਰ ਪਿੰਡ ਵਾਸੀਆਂ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 5 ਲੱਖ ਰੁਪਏ ਦੇ ਇਨਾਮ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
. . .  1 day ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਨੂੰ ਹੈੱਡ ਕਾਊਂਟ ਰਾਹੀ 164 ਵੋਟਾਂ ਮਿਲੀਆਂ। ਹੁਣ ਉਨ੍ਹਾਂ ਦਾ ਵਿਰੋਧ...
ਲੋਪੋਕੇ ਪੁਲਿਸ ਵਲੋਂ ਗੰਨ, ਰਿਵਾਲਵਰ 'ਤੇ ਕਾਰ ਸਮੇਤ ਇਕ ਕਾਬੂ
. . .  1 day ago
ਲੋਪੋਕੇ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਬਲਬੀਰ ਸਿੰਘ ਦੀ...
ਜੰਮੂ-ਕਸ਼ਮੀਰ : ਪਿੰਡ ਵਾਸੀਆਂ ਨੇ ਹਥਿਆਰਾਂ ਸਮੇਤ ਫੜੇ ਲਸ਼ਕਰ ਦੇ 2 ਅੱਤਵਾਦੀ, ਮਿਲੇਗਾ 2 ਲੱਖ ਰੁਪਏ ਇਨਾਮ
. . .  1 day ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪੈਂਦੇ ਪਿੰਡ ਤੁਕਸਾਨ ਦੇ ਵਾਸੀਆਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 24 ਏ.ਕੇ. ਰਾਈਫ਼ਲਜ਼, 7 ਗਰਨੇਡ...
ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  1 day ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  1 day ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਜੇਠ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਰੂਪਨਗਰ

ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਦੇ ਰੋਸ ਵਜੋਂ ਨਗਰ ਕੌਂਸਲ ਨੰਗਲ ਦੇ 18 ਕੌਂਸਲਰਾਂ ਨੇ ਸਰਬਸੰਮਤੀ ਨਾਲ ਕੀਤਾ ਨਿੰਦਾ ਪ੍ਰਸਤਾਵ ਪਾਸ

ਨੰਗਲ, 24 ਮਈ (ਪ੍ਰੀਤਮ ਸਿੰਘ ਬਰਾਰੀ)-ਪ੍ਰਸ਼ਾਸਨ ਵਲੋਂ ਨਗਰ ਕੌਂਸਲ ਨੰਗਲ ਦੀਆਂ ਦੋ ਇਨੋਵਾ ਗੱਡੀਆਂ ਆਪਣੀ ਵਰਤੋਂ ਲਈ ਲੈ ਲਏ ਜਾਣ ਮਗਰੋਂ ਨਗਰ ਕੌਂਸਲ ਨੰਗਲ ਵਲੋਂ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਇੱਕ ਨਿੰਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕਰਕੇ ਮੰਗ ਕੀਤੀ ਕਿ ਤੁਰੰਤ ਨਗਰ ਕੌਂਸਲ ਨੰਗਲ ਦੀਆਂ ਦੋਵੇਂ ਗੱਡੀਆਂ ਅਤੇ ਮੁਲਾਜ਼ਮ ਵਾਪਸ ਕੀਤੇ ਜਾਣ | ਉਕਤ ਪ੍ਰਗਟਾਵਾ ਅੱਜ ਕਾਂਗਰਸੀ ਕੌਂਸਲਰਾਂ ਦੇ ਪ੍ਰਵਕਤਾ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਪ੍ਰੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕੀਤਾ | ਐੱਡ. ਪੰਮਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਜਿੱਥੇ ਭਿ੍ਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉੱਥੇ ਹੀ ਕੁੱਝ ਅਫ਼ਸਰਸ਼ਾਹਾਂ ਵਲੋਂ ਨਗਰ ਕੌਂਸਲ ਨੰਗਲ ਵਿਚ ਦਖ਼ਲਅੰਦਾਜ਼ੀ ਕਰਕੇ ਦੋ ਗੱਡੀਆਂ ਆਪਣੇ ਤੌਰ ਤੇ ਵਰਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿੰਨੀ ਸਿਤਮ ਦੀ ਗੱਲ ਹੈ ਕਿ ਇੱਕ ਗੱਡੀ ਏ.ਡੀ.ਸੀ. ਸ਼ਹਿਰੀ ਵਿਕਾਸ ਰੂਪਨਗਰ ਵਲੋਂ ਵਰਤੀ ਜਾ ਰਹੀ ਹੈ ਪਰ ਇਸ ਗੱਡੀ ਵਿਚ ਡੀਜ਼ਲ ਨੰਗਲ ਵਿਖੇ ਪੈ ਰਿਹਾ ਹੈ ਅਤੇ ਲਾਗ ਬੁੱਕ ਨਗਰ ਕੌਂਸਲ ਨੰਗਲ ਵਲੋਂ ਭਰੀ ਜਾ ਰਹੀ ਹੈ ਅਤੇ ਡਰਾਈਵਰ ਵੀ ਨਗਰ ਕੌਂਸਲ ਨੰਗਲ ਦਾ ਹੀ ਹੈ ਅਤੇ ਤਨਖ਼ਾਹ ਵੀ ਨਗਰ ਕੌਂਸਲ ਨੰਗਲ ਵਲੋਂ ਹੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਐਸ.ਡੀ.ਐਮ. ਦਫ਼ਤਰ ਨੰਗਲ ਵਿਖੇ ਵੀ ਇੱਕ ਨਗਰ ਕੌਂਸਲ ਦੀ ਇਨੋਵਾ ਗੱਡੀ ਵਰਤੀ ਜਾ ਰਹੀ ਹੈ ਜਦੋਂ ਕਿ ਨਗਰ ਕੌਂਸਲ ਨੰਗਲ ਦੇ ਕਾਰਜ ਸਾਧਕ ਅਫ਼ਸਰ ਅਤੇ ਮਿਊਾਸੀਪਲ ਇੰਜੀਨੀਅਰ ਵਲੋਂ ਸ਼ਹਿਰ ਵਿਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਮੌਕੇ ਵੀ ਆਪਣੀਆਂ ਨਿੱਜੀ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ | ਐਡਵੋਕੇਟ ਪੰਮਾ ਨੇ ਦੋਸ਼ ਲਾਇਆ ਕਿ ਲੋਕਾਂ ਵਲੋਂ ਨਗਰ ਕੌਂਸਲ ਨੰਗਲ ਵਿਚ ਟੈਕਸਾਂ ਦੇ ਰੂਪ ਵਿਚ ਜਮ੍ਹਾਂ ਕਰਵਾਏ ਗਏ ਪੈਸੇ ਦੀ ਪ੍ਰਸ਼ਾਸਨ ਵਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਆਪਣੀ ਅਫ਼ਸਰਸ਼ਾਹੀ ਨੂੰ ਗੱਡੀਆਂ ਲੈ ਕੇ ਦੇਣ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਨਗਰ ਕੌਂਸਲ ਨੰਗਲ ਦੀਆਂ ਗੱਡੀਆਂ ਅਤੇ ਮੁਲਾਜ਼ਮ ਵਾਪਸ ਕੀਤੇ ਜਾਣ ਜੇਕਰ ਤੁਰੰਤ ਗੱਡੀਆਂ ਨਗਰ ਕੌਂਸਲ ਨੰਗਲ ਨੂੰ ਨਾ ਮਿਲੀਆਂ ਤਾਂ ਕਾਂਗਰਸ ਪਾਰਟੀ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖ਼ਿਲਾਫ਼ ਚੀਫ਼ ਸੈਕਟਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ | ਚਿਤਾਵਨੀ ਭਰੇ ਲਹਿਜ਼ੇ ਵਿਚ ਐਡਵੋਕੇਟ ਪੰਮਾ ਨੇ ਕਿਹਾ ਕਿ ਜੇਕਰ ਫਿਰ ਵੀ ਪ੍ਰਸ਼ਾਸਨ ਵਲੋਂ ਸੁਣਵਾਈ ਨਾ ਕੀਤੀ ਗਈ ਤਾਂ ਨਿੰਦਾ ਪ੍ਰਸਤਾਵ ਨੂੰ ਆਧਾਰ ਬਣਾ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕੌਂਸਲਰ ਸੁਰਿੰਦਰ ਪੰਮਾ, ਦੀਪਕ ਨੰਦਾ, ਸੁਨੀਲ ਕੁਮਾਰ ਕਾਕਾ ਅਤੇ ਸੀਨੀਅਰ ਕਾਂਗਰਸੀ ਆਗੂ ਕਪੂਰ ਸਿੰਘ ਆਦਿ ਹਾਜ਼ਰ ਸਨ | ਦੂਜੇ ਪਾਸੇ ਇਸ ਸੰਬੰਧੀ ਐਸ. ਡੀ. ਐਮ. ਨੰਗਲ ਮਨੀਸ਼ਾ ਰਾਣਾ ਆਈ. ਏ. ਐਸ. ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਨਗਰ ਕੌਂਸਲ ਨੰਗਲ ਦੀ ਗੱਡੀ ਲਈ ਹੈ ਕਿਉਂਕਿ 2 ਸਬ-ਡਵੀਜ਼ਨਾਂ ਦੇ ਖੇਤਰਾਂ ਵਿਚ ਜਾਂਚ ਲਈ ਘੰੁਮਣਾ ਪੈਂਦਾ ਹੈ ਅਤੇ ਤੇਲ ਦਾ ਖਰਚ ਐਸ. ਡੀ. ਐਮ. ਵਲੋਂ ਕੀਤਾ ਜਾਂਦਾ ਹੈ |

ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਦਾ ਦਬੁਰਜੀ ਧਰਨਾ ਸਥਾਨ 'ਤੇ ਪੁੱਜਣ 'ਤੇ ਕੀਤਾ ਸਵਾਗਤ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਅੰਬੂਜਾ ਸੀਮਿੰਟ ਫ਼ੈਕਟਰੀ ਅਤੇ ਥਰਮਲ ਦੇ ਸੁਆਹ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਵਾਤਾਵਰਨ ਪ੍ਰੇਮੀ ਰਜਿੰਦਰ ਸਿੰਘ ਘਨੌਲਾ ਦੇ ਜੇਲ੍ਹ ਤੋਂ ਰਿਹਾਅ ਕੇ ਦਬੁਰਜੀ ਟੀ. ਪੁਆਇੰਟ ਦੇ ਰੋਸ ਧਰਨੇ ਵਿਚ ਪੁੱਜਣ ਤੇ ਇਲਾਕੇ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਕਮਲ ਪੈਲਸ ਨੇੜੇ ਲਗਾਏ ਨਾਕੇ ਦੌਰਾਨ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕੋਟਪਾ ਐਕਟ ਅਧੀਨ 10 ਚਲਾਨ ਅਤੇ 2700 ਰੁਪਏ ਦਾ ਜੁਰਮਾਨਾ ਕੀਤਾ -ਡਾ. ਵਿਧਾਨ ਚੰਦਰ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ)-ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਦੇ ਵੱਖ-ਵੱਖ ਖੇਤਰਾਂ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ...

ਪੂਰੀ ਖ਼ਬਰ »

ਖੰੁਖਾਰ ਕੁੱਤਿਆਂ ਨੇ ਗ਼ਰੀਬ ਦੀਆਂ ਬੱਕਰੀਆਂ ਨੋਚ-ਨੋਚ ਖਾਧੀਆਂ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖ਼ੁਰਦ ਦੇ ਗ਼ਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿਗ ਗਿਆ ਜਦੋਂ ਆਵਾਰਾ ਖੁੰਖਾਰ ਕੁੱਤਿਆਂ ਵਲੋਂ ਉਨ੍ਹਾਂ ਦੀਆਂ ਵਾੜੇ 'ਚ ਬੰਨ੍ਹੀਆਂ ਚਾਰ ਬੱਕਰੀਆਂ ਨੂੰ ਕੁੱਤੇ ਨੋਚ-ਨੋਚ ਕੇ ਖਾ ਗਏ | ਇਸ ਘਟਨਾ ਦਾ ...

ਪੂਰੀ ਖ਼ਬਰ »

ਪਰਿਵਾਰ ਵਿਛੋੜਾ ਪਬਲਿਕ ਸਕੂਲ ਨੂੰ ਮਿਲੀ 8 ਲੱਖ 17 ਹਜ਼ਾਰ 353 ਰੁਪਏ ਸਹਾਇਤਾ ਰਾਸ਼ੀ

ਭਰਤਗੜ੍ਹ, 24 ਮਈ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਗੁ: ਪ੍ਰੰ. ਕਮੇਟੀ ਅੰਮਿ੍ਤਸਰ ਵਲੋਂ ਸਰਸਾ ਨੰਗਲ 'ਚ ਚਲਾਏ ਜਾ ਰਹੇ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਲਈ ਜੋ ਕਿ ਸ਼੍ਰੋਮਣੀ ਕਮੇਟੀ ਨੇ ਹੀ 8,17,353 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ | ਪਿ੍ੰ: ਨਵਲੀਨ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਭਾਤਪੁਰ ਤੋਂ ਜਥਾ ਪਾਕਿਸਤਾਨ ਲਈ ਰਵਾਨਾ

ਢੇਰ, 24 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਕੁਛਟ ਨਿਵਾਰਣ ਭਾਤਪੁਰ ਸਾਹਿਬ ਪਿੰਡ ਦੜੋਲੀ (ਉਪਰਲੀ) ਤੋਂ ਸੰਗਤਾਂ ਦਾ ਜਥਾ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ | ਜੈਕਾਰੇ ਲਗਾਉਂਦੇ ਹੋਏ ਇਸ ਜਥੇ ਨੂੰ ਕੈਬਨਿਟ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਮਾਧੋਪੁਰ ਵਿਖੇ ਕਾਰ ਦੀ ਟੱਕਰ ਵੱਜਣ ਨਾਲ ਇੱਕ 58 ਸਾਲਾ ਸਾਈਕਲ ਸਵਾਰ ਦੀ ਮੌਤ ਹੋ ਗਈ, ਹਾਦਸੇ ਉਪਰੰਤ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਰਣਜੀਤ ਸਿੰਘ ਪੁੱਤਰ ਰਤਨ ...

ਪੂਰੀ ਖ਼ਬਰ »

ਪਿੰਡਾਂ ਦੇ ਸਰਪੰਚਾਂ ਵੱਲੋਂ ਨਵਨਿਯੁਕਤ ਬੀ. ਡੀ. ਪੀ. ਓ. ਜਸਪ੍ਰੀਤ ਕੌਰ ਨਾਲ ਮੁਲਾਕਾਤ

ਆਪਣੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਕੀਤੀ ਚਰਚਾ ਨੂਰਪੁਰ ਬੇਦੀ, 24 ਮਈ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਸਰਪੰਚ ਭੁਪਿੰਦਰ ਸਿੰਘ ਚਨੋਲੀ ਦੀ ਅਗਵਾਈ 'ਚ ਅੱਜ ਨੂਰਪੁਰ ਬੇਦੀ ਦੇ ਨਵ ਨਿਯੁਕਤ ਬੀ. ਡੀ. ਪੀ. ...

ਪੂਰੀ ਖ਼ਬਰ »

ਪੁਲਿਸ ਚੌਕੀ ਦੇ ਨੇੜੇ ਕੰਧ ਨੂੰ ਪਾੜ ਲਾ ਕੇ ਲੱਖਾਂ ਦਾ ਸਾਮਾਨ ਚੋਰੀ

ਬੇਲਾ, 24 ਮਈ (ਮਨਜੀਤ ਸਿੰਘ ਸੈਣੀ)- ਪੁਲਿਸ ਚੌਂਕੀ ਡੱਲਾ ਤੋਂ ਸੌ ਮੀਟਰ ਦੂਰੀ 'ਤੇ ਟਰਾਲੀਆਂ ਅਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਦੁਕਾਨ ਨੂੰ ਪਾੜ ਲਾ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਚੌਕੀ ਦੇ ਨੇੜੇ ਗਿੱਲ ਐਗਰੋ ਵਰਕਸ ਨਾਮਕ ਦੁਕਾਨ ਦੇ ਮਾਲਕ ...

ਪੂਰੀ ਖ਼ਬਰ »

ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਮੀਟਿੰਗ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 50 ਵਰਕਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਿਸ ਵਿਚ ਵਰਕਰਾਂ ਨੇ ਪ੍ਰਧਾਨ ਨੂੰ ਆਉਣ ਵਾਲੀ ਸਮੱਸਿਆਵਾਂ ਤੋਂ ...

ਪੂਰੀ ਖ਼ਬਰ »

ਸਿੰਘਪੁਰ ਹਸਪਤਾਲ 'ਚ ਟੀ. ਬੀ. ਦੇ ਟੈੱਸਟ ਲਈ ਟਰੂ ਨੈੱਟ ਮਸ਼ੀਨ ਸੇਵਾ ਸ਼ੁਰੂ- ਡਾ. ਵਿਧਾਨ ਚੰਦਰ

ਨੂਰਪੁਰ ਬੇਦੀ, 24 ਮਈ (ਵਿੰਦਰ ਪਾਲ ਝਾਂਡੀਆ)-ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਨੂਰਪੁਰ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਪਦਿਕ ਦੇ ਖ਼ਾਤਮੇ ਲਈ ਸਰਕਾਰ ਵਲੋਂ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ...

ਪੂਰੀ ਖ਼ਬਰ »

ਹੁਸ਼ਿਆਰਪੁਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਰਿਹਾਇਸ਼ ਵਿਖੇ ਧਰਨੇ ਦਾ ਐਲਾਨ

ਰੂਪਨਗਰ, 24 ਮਈ (ਸਤਨਾਮ ਸਿੰਘ ਸੱਤੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ/ ਆਊਟਸੋਰਸਿੰਗ ਦਫ਼ਤਰੀ ਕਾਮਿਆਂ ਦੀ ਜਥੇਬੰਦੀ ਸਬ ਕਮੇਟੀ/ ਦਫ਼ਤਰੀ ਸਟਾਫ਼, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਸੂਬਾ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦਾ ਫ਼ੈਸਲਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਕਰਨੈਲ ਸਿੰਘ, ਨਿੱਕੂਵਾਲ)-ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਇਲਾਕੇ ਦੇ ਬ੍ਰਾਹਮਣ ਸਮਾਜ ਦੀ ਵਿਸ਼ੇਸ਼ ਮੀਟਿੰਗ ਅੱਜ ਨੇੜਲੇ ਪਿੰਡ ਗੰਗੂਵਾਲ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਰਮੇਸ਼ ਕੁਮਾਰ ਸ਼ਾਸਤਰੀ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਕੋਟਪਾ ਐਕਟ 2003 ਤਹਿਤ ਸਿਗਰਟ ਪੀਣ ਵਾਲੇ ਵਿਅਕਤੀਆਂ ਦੇ ਕੀਤੇ ਚਲਾਨ

ਭਰਤਗੜ੍ਹ, 24 ਮਈ (ਜਸਬੀਰ ਸਿੰਘ ਬਾਵਾ)-ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਐਸ.ਐਮ.ਓ. ਅਨੰਦ ਘਈ ਦੀ ਅਗਵਾਈ 'ਚ ਖੇਤਰ ਦੀਆਂ ਵੱਖ-ਵੱਖ ਥਾਵਾਂ 'ਤੇ ਸਿਹਤ ਵਿਭਾਗ ਦੀ ਟੀਮ 'ਚ ਸ਼ਾਮਿਲ ਐਸ.ਆਈ. ਪਾਲ ਸਿੰਘ, ਬੀ. ਈ. ਬਿ੍ਜ ਮੋਹਣ ਸ਼ਰਮਾ, ਨਵੀਨ ਕੁਮਾਰ, ਮਨਜੋਤ ਸਿੰਘ, ਪਰਮਪ੍ਰੀਤ ...

ਪੂਰੀ ਖ਼ਬਰ »

ਸਿੱਖਿਆ ਸੰਸਥਾਵਾਂ ਦੇ ਨੰਨੇ੍ਹ ਵਿਦਿਆਰਥੀਆਂ ਨੇ ਮਨਾਇਆ ਅੰਬ ਦਿਵਸ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਨੰਨੇ੍ਹ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਮਿਕਸਡ ਮਾਰਸ਼ਲ ਆਰਟਸ ਮੁਕਾਬਲਿਆਂ ਸੰਬੰਧੀ ਲਿਆ ਜਾਇਜ਼ਾ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਮਿਕਸਡ ਮਾਰਸ਼ਲ ਆਰਟਸ ਐਸੋਸੀਏਸ਼ਨ ਪੰਜਾਬ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸਟੇਡੀਅਮ ਵਿਚ 28 ਮਈ ਨੂੰ ਸ਼ਾਮ 5 ਵਜੇ ਤੋਂ 11 ਵਜੇ ਰਾਤ ਤੱਕ ਕਰਵਾਈ ਜਾ ਰਹੀ ਵਾਰੀਅਰਜ਼ ਫਾਈਟ ਲੀਗ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ...

ਪੂਰੀ ਖ਼ਬਰ »

ਸੀਵਰੇਜ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ

ਮੋਰਿੰਡਾ, 24 ਮਈ (ਕੰਗ)-ਮੋਰਿੰਡਾ ਵਿਚ ਸੀਵਰ ਪਾਉਣ ਦੀ ਗੱਲ ਅਗਰ ਕੀਤੀ ਜਾਵੇ ਤਾਂ ਸੀਵਰ ਦੀ ਗੁਣਵੱਤਾ ਨੂੰ ਲੈ ਕੇ ਹਰ ਸ਼ਹਿਰ ਵਾਸੀ ਨੇ ਸਵਾਲ ਉਠਾਇਆ ਹੈ ਪ੍ਰੰਤੂ ਸਰਕਾਰ ਬਦਲਣ ਉਪਰੰਤ ਵੀ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਅਤੇ ਕੰਮ ਕਰਨ ਵਾਲੀ ਏਜੰਸੀ ਦੇ ਕੰਮ ਕਾਰ ਵਿਚ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਨੇ ਦਿਵਾਇਆ ਸਾਢੇ ਚਾਰ ਏਕੜ ਜ਼ਮੀਨ ਦਾ ਕਬਜ਼ਾ

ਨੰਗਲ, 24 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਛਡਵਾਉਣ ਲਈ ਆਰੰਭੀ ਮੁਹਿੰਮ ਤਹਿਤ ਅੱਜ ਤਹਿਸੀਲ ਨੰਗਲ ਦੇ ਪਿੰਡ ਮਾਣਕਪੁਰ ਵਿਚ ਸਾਢੇ ਚਾਰ ਏਕੜ ਜ਼ਮੀਨ ਦਾ ਕਬਜ਼ਾ ਪੰਚਾਇਤ ਨੂੰ ਦਿਵਾਇਆ ਗਿਆ | ਇਸ ਮੌਕੇ ਪਹੁੰਚੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਰਿਵਾਲਵਰ ਚੋਰੀ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਅਬਿਆਣਾ ਖ਼ੁਰਦ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਬਗੀਚੀ ਸਾਹਿਬ ਦੇ ਸੇਵਾਦਾਰ ਦਾ ਇੱਕ 32 ਬੋਰ ਦਾ ਲਾਈਸੈਂਸੀ ਰਿਵਾਲਵਰ ਜਿਸ ਵਿਚ 5 ਰੌਂਦ ਲੋਡ ਕੀਤੇ ਹੋਏ ਸਨ, ਚੋਰੀ ਜੋ ਜਾਣ ਦੀ ਖਬਰ ਹੈ | ਚੌਕੀ ਹਰੀਪੁਰ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਲਈ ਆਲਮੀ ਪੱਧਰ 'ਤੇ ਟੈਂਡਰ ਮੰਗਣ ਦੇ ਹੁਕਮ

ਚੰਡੀਗੜ੍ਹ, 24 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਣਮੱਤੇ ਪ੍ਰੋਜੈਕਟ 'ਪਿੰਡ ...

ਪੂਰੀ ਖ਼ਬਰ »

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮੁੱਖ ਮੰਤਰੀ ਦੀ ਆਲੋਚਨਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਹਥਿਆਰ ਰੱਖਣ ਦਾ ਹੁਕਮ ਸਾਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਹੈ ਤੇ ਦੁਨੀਆਂ ਦੀ ਕੋਈ ਵੀ ਤਾਕਤ ...

ਪੂਰੀ ਖ਼ਬਰ »

ਪਦਉੱਨਤ ਹੋਏ ਅਧਿਆਪਕ ਅਮਰਜੀਤ ਸਿੰਘ ਨੇ ਸੀ. ਐੱਚ. ਟੀ. ਵਜੋਂ ਜ਼ਿੰਮੇਵਾਰੀ ਸੰਭਾਲੀ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੈਂਟਰ ਸਕੂਲ ਭਰਤਗੜ-1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬੇਲੀ ਵਿਖੇ ਹੈੱਡ ਟੀਚਰ ਵਜੋਂ ਸੇਵਾ ਨਿਭਾ ਰਹੇ ਅਧਿਆਪਕ ਅਮਰਜੀਤ ਸਿੰਘ ਧਾਰਨੀ ਨੇ ਸੀ.ਐੱਚ.ਟੀ. (ਸੈਂਟਰ ਹੈੱਡ ਟੀਚਰ) ਵਜੋਂ ਪਦ ਉੱਨਤ ਹੋਣ 'ਤੇ ਅੱਜ ...

ਪੂਰੀ ਖ਼ਬਰ »

ਲੋਕ ਨਿਰਮਾਣ ਵਿਭਾਗ ਦੀ ਟੀਮ ਵਲੋਂ ਕੱਲਰ ਬਾਸ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਵਸੇ ਪਿੰਡ ਸਮਲਾਹ ਦੇ ਕੱਲਰ ਬਾਸ ਵਿਖੇ ਸੜਕ ਨਿਰਮਾਣ ਲਈ ਲੋਕ ਨਿਰਮਾਣ ਵਿਭਾਗ ਦੀ ਟੀਮ ਨੇ ਦੌਰਾ ਕੀਤਾ ਅਤੇ ਪਹਿਲ ਦੇ ਅਧਾਰ 'ਤੇ ਸੜਕ ਨਿਰਮਾਣ ਲਈ ਰਿਪੋਰਟ ਬਣਾ ਕੇ ਵਿਭਾਗ ਦੇ ਇੰਜੀਨੀਅਰ ...

ਪੂਰੀ ਖ਼ਬਰ »

ਅਿਖ਼ਲ ਭਾਰਤੀ ਮਜ਼ਦੂਰ ਮਹਾਂ ਸੰਘ ਦੇ ਵਿਜੈਪਾਲ ਸਿੰਘ ਪ੍ਰਧਾਨ ਨਿਯੁਕਤ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਅਖਿਲ ਭਾਰਤੀ ਮਜ਼ਦੂਰ ਸੰਘ ਮਹਾਂ ਸੰਘ ਆਲ ਇੰਡੀਆ ਦੇ ਵਿਜੈਪਾਲ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੌਰਾਨ ਅੰਬੂਜਾ ਸੀਮਿੰਟ ਮਜ਼ਦੂਰ ਸੰਘ ਦੇ ਅਹੁਦੇਦਾਰਾਂ ਵਲੋਂ ਖ਼ੁਸ਼ੀ 'ਚ ਮੁਲਾਜ਼ਮ ਆਗੂ ਵਿਜੈਪਾਲ ਸਿੰਘ ਦਾ ਭਰਵਾਂ ...

ਪੂਰੀ ਖ਼ਬਰ »

ਸਹੇਲੀ ਫਾਊਾਡੇਸ਼ਨ ਵਲੋਂ ਚਿੱਟੇ ਵਿਰੁੱਧ ਵਿਦਿਆਰਥੀ ਜਾਗਰੂਕਤਾ ਮੁਹਿੰਮ ਸ਼ੁਰੂ

ਨੰਗਲ, 24 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ ਵੈਨਕੂਵਰ ਕੈਨੇਡਾ ਦੀ ਮੁੱਖ ਸੇਵਾਦਾਰ ਮੈਡਮ ਦਵਿੰਦਰ ਕੌਰ ਮਾਨ ਅਤੇ ਹਰਲੀਨ ਕੌਰ ਦੀ ਪ੍ਰੇਰਨਾ ਨਾਲ ਆਦਰਸ਼ ਬਾਲ ਵਿਦਿਆਲਿਆ ਨੰਗਲ 'ਚ ਨਸ਼ੀਲੇ ਪਦਾਰਥਾਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਜੈਵਿਕ ਵਿਭਿੰਨਤਾ ਦਿਵਸ 'ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਕਰਵਾਇਆ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਵਿਖੇ ਅੱਜ ਪਿ੍ੰਸੀਪਲ ਲੋਕੇਸ ਮੋਹਨ ਸ਼ਰਮਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮੌਕੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਗ਼ੈਰ-ਸੰਚਾਰੀ ਰੋਗਾਂ ਸੰਬੰਧੀ ਮੈਡੀਕਲ ਕੈਂਪ ਲਗਾਇਆ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਵਿਚ ਗੈਰ ਸੰਚਾਰੀ ਰੋਗਾਂ ਸਬੰਧੀ ਸਕਰੀਨਿੰਗ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪਿੰਡ ਦਹੀਰਪੁਰ ਵਿਖੇ ਡਾ. ਨੈਨਾ ਜੈਸਵਾਲ ਦੀ ਟੀਮ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦੇ ਚੈੱਕ ਵੰਡੇ

ਰੂਪਨਗਰ, 24 ਮਈ (ਗੁਰਪ੍ਰੀਤ ਸਿੰਘ ਹੁੰਦਲ)-ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਟਰੱਸਟ ਦੇ ...

ਪੂਰੀ ਖ਼ਬਰ »

ਮਾ. ਜਗੀਰ ਸਿੰਘ ਨੇ ਸੈਂਟਰ ਹੈੱਡ ਟੀਚਰ ਬੜਵਾ ਵਜੋਂ ਚਾਰਜ ਸੰਭਾਲਿਆ

ਨੂਰਪੁਰ ਬੇਦੀ, 24 ਮਈ ( ਢੀਂਡਸਾ) -ਸਿੱਖਿਆ ਵਿਭਾਗ ਐਲੀਮੈਂਟਰੀ ਰੂਪਨਗਰ ਵਲੋਂ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਵਜੋਂ ਪਦ ਉੱਨਤ ਕੀਤੇ ਮਾਸਟਰ ਜਗੀਰ ਸਿੰਘ ਜੇਤੇਵਾਲ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਚਾਰਜ ਸੰਭਾਲਿਆ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਚੌਕੀ ਇੰਚਾਰਜ ਵਲੋਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਪੁਰਖਾਲੀ, 24 ਮਈ (ਬੰਟੀ)-ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਲੈ ਕੇ ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਵਲੋਂ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ...

ਪੂਰੀ ਖ਼ਬਰ »

ਸ਼ਿਵ ਮੰਦਰ ਬੜਵਾ 'ਚ ਚੈੱਕਅਪ ਕੈਂਪ ਲਗਾਇਆ

ਨੂਰਪੁਰ ਬੇਦੀ, 24 ਮਈ (ਹਰਦੀਪ ਸਿੰਘ ਢੀਂਡਸਾ)-ਲੋਕਾਂ ਨੂੰ ਪਿੰਡ ਪੱਧਰ 'ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੁਣ ਸਿਹਤ ਵਿਭਾਗ ਦੀ ਟੀਮ ਹਰ ਸੋਮਵਾਰ ਨੂੰ ਪਿੰਡ ਬੜਵਾ ਦੇ ਸ਼ਿਵ ਮੰਦਰ ਵਿਖੇ ਮਰੀਜ਼ਾਂ ਲਈ ਉਪਲਬਧ ਹੋਵੇਗੀ | ਹਲਕਾ ਵਿਧਾਇਕ ਐਡ. ਦਿਨੇਸ਼ ਚੱਢਾ ਦੇ ...

ਪੂਰੀ ਖ਼ਬਰ »

ਰਿਸ਼ਵਤਖ਼ੋਰ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਫ਼ਸਰ ਬਖ਼ਸ਼ੇ ਨਹੀਂ ਜਾਣਗੇ-ਵਿਧਾਇਕ ਚੱਢਾ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਧੰਨਵਾਦੀ ਦੌਰੇ ਦੌਰਾਨ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਪਿੰਡ ਬੈਂਸ ਵਿਖੇ ਪਹੁੰਚੇ ਜਿੱਥੇ ਗ੍ਰਾਮ ਪੰਚਾਇਤ ਸਹਿਤ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ 'ਆਪ' ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX