ਨੱਥੂਵਾਲਾ ਗਰਬੀ, 24 ਮਈ (ਸਾਧੂ ਰਾਮ ਲੰਗੇਆਣਾ)-ਧਰਤੀ ਹੇਠਲਾ ਪਾਣੀ ਬਚਾਉਣ ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਘਾ ਪੁਰਾਣਾ ਹਲਕੇ ਦੇ ਪਿੰਡ ਲੰਡੇ ਵਿਚ ਜੀ. ਓ. ਜੀ. ਅਫ਼ਸਰ ਵਲੋਂ ਕਿਸਾਨ ਦੇ ਖੇਤ ਵਿਚ ਡੈਮੋ ਬਿਜਾਈ ਕਰਵਾਈ ਗਈ | ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਭਾਵੇਂ ਪੰਜਾਬ ਸਰਕਾਰ ਨੇ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ ਪਰ ਕਿਸਾਨ ਆਪ ਮੁਹਾਰੇ ਵੀ ਖੇਤੀ ਖਰਚੇ ਘਟਾਉਣ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਜਾਗਰਿਤ ਹੋਣ ਲੱਗੇ ਹਨ | ਜੀ. ਓ. ਜੀ. ਅਫ਼ਸਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਦੀ ਮੁਹਿੰਮ ਜ਼ੋਰਾਂ 'ਤੇ ਹੈ | ਇਸੇ ਮੁਹਿੰਮ ਤਹਿਤ ਅੱਜ ਪਿੰਡ ਲੰਡੇ ਵਿਚ ਕਿਸਾਨ ਜਗਜੀਤ ਸਿੰਘ ਖੇਤ ਵਿਚ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ | ਇਸ ਮੌਕੇ ਪੀ. ਏ. ਯੂ. ਦੇ ਪ੍ਰੋਫੈਸਰ ਡਾ. ਬਲਰਾਜ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲੇ੍ਹ ਦੇ ਚਾਰੇ ਵਿਧਾਇਕਾਂ ਦੀ ਅਗਵਾਈ ਹੇਠ ਖੇਤੀਬਾੜੀ ਦੇ ਸੀ. ਆਈ. ਪੀ. ਟੀ. ਮਹਿਕਮੇ ਵਲੋਂ ਵੱਖ-ਵੱਖ ਪਿੰਡਾਂ ਦੀਆਂ ਸਹਿਕਾਰੀਆਂ ਸੁਸਾਇਟੀਆਂ ਵਿਚ ਲਗਾਏ ਕੈਂਪਾਂ ਰਾਹੀ ਕਿਸਾਨਾਂ ਦੇ ਖੇਤਾਂ ਵਿਚ ਪ੍ਰਤੀ ਏਕੜ ਵਿਚ ਝੋਨੇ ਦੀ ਡੈਮੋ ਬਿਜਾਈ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਲੰਡੇ ਪਿੰਡ ਦੇ ਕਿਸਾਨ ਜਗਜੀਤ ਸਿੰਘ ਨੂੰ ਝੋਨੇ ਦੀ ਕਿਸਮ ਪੀ.ਆਰ.126 ਦਾ ਪ੍ਰਤੀ ਏਕੜ 8 ਕਿੱਲੋ ਬੀਜ ਮੁਫ਼ਤ ਦਿੱਤਾ ਗਿਆ ਅਤੇ ਬਿਜਾਈ ਖ਼ਰਚ, ਕੀਟ ਤੇ ਨਦੀਨ ਨਾਸ਼ਕ ਦਵਾਈਆਂ ਆਦਿ ਸੀ. ਆਈ. ਪੀ. ਟੀ. ਵਿਭਾਗ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਬਲਾਕ ਬਾਘਾ ਪੁਰਾਣਾ ਦੇ ਖੇਤੀਬਾੜੀ ਅਫ਼ਸਰ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਨੂੰ ਸਮੇਂ-ਸਮੇਂ 'ਤੇ ਤਕਨੀਕੀ ਜਾਣਕਾਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਚੂਹਿਆਂ ਦਾ ਹੱਲ ਵੀ ਕੀਤਾ ਜਾਵੇਗਾ | ਕਿਸਾਨ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੀ ਵਾਰ 3 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ | ਇਸ ਵਾਰ ਉਸ ਨੇ ਸੱਤ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਸਰਕਾਰ ਵਲੋਂ ਇਕ ਏਕੜ ਵਿਚ ਕਰਵਾਈ ਸਿੱਧੀ ਬਿਜਾਈ ਵੱਖਰੀ ਹੈ | ਉਸ ਨੇ ਦੱਸਿਆ ਕਿ ਮੇਰੀ ਜ਼ਮੀਨ ਪੂਰੀ ਰੇਤਲੇ ਇਲਾਕੇ ਵਿਚ ਹੈ | ਸਿੱਧੀ ਬਿਜਾਈ ਵਾਲੇ ਝੋਨੇ ਦੇ ਖੇਤ ਨੂੰ ਕਰੀਬ 8-10 ਦਿਨਾਂ ਬਾਅਦ ਪਾਣੀ ਲਾਉਂਦਾ ਰਿਹਾ ਹਾਂ, ਜੇਕਰ ਕਦੀ ਬਿਜਲੀ ਨਹੀਂ ਵੀ ਆਉਂਦੀ ਸੀ ਤਾਂ ਵੀ ਕੋਈ ਫ਼ਿਕਰ ਨਹੀਂ | ਚੂਹਿਆਂ ਨੇ ਜ਼ਰੂਰ ਨੁਕਸਾਨ ਕੀਤਾ ਪਰ ਫਿਰ ਵੀ ਝੋਨੇ ਦਾ ਝਾੜ 72 ਮਣ ਪ੍ਰਤੀ ਏਕੜ ਨਿਕਲਿਆ | ਏਨਾ ਹੀ ਕੱਦੂ ਕੀਤੇ ਖੇਤ ਵਿਚੋਂ ਨਿਕਲਿਆ ਸੀ ਪਰ ਖਰਚਾ ਸਿੱਧੀ ਬਿਜਾਈ ਵਾਲੇ ਖੇਤ ਨਾਲੋਂ ਕਰੀਬ 10 ਹਜ਼ਾਰ ਰੁਪਏ ਵੱਧ ਹੋਇਆ | ਸਿੱਧੀ ਬਿਜਾਈ ਵਾਲੇ ਖੇਤ ਵਿਚ ਨਦੀਨ ਨਾਸ਼ਕ ਲਈ ਬਿਜਾਈ ਤੋਂ 24 ਘੰਟੇ ਅੰਦਰ ਪੈਂਡੀ ਮੈਥਲੀਨ ਇਕ ਲੀਟਰ ਪ੍ਰਤੀ ਏਕੜ ਦਾ ਛਿੜਕਾ ਕੀਤਾ ਗਿਆ ਹੈ | ਕਰੀਬ 8-9 ਕਿੱਲੋ ਬੀਜ ਪ੍ਰਤੀ ਏਕੜ ਪਿਆ ਹੈ, ਇਕ ਦਿਨ ਵਿਚ ਹੀ ਸਾਰੀ ਬਿਜਾਈ ਹੋ ਗਈ | ਕੋਈ ਝੰਜਟ ਨਹੀਂ ਲੇਬਰ ਅਤੇ ਕੱਦੂ ਕਰਨ ਦਾ | ਇਸ ਮੌਕੇ 'ਆਪ' ਦੇ ਸਰਗਰਮ ਵਰਕਰ ਬੇਅੰਤ ਸਿੰਘ, ਗੁਰਮੇਲ ਸਿੰਘ, ਸੇਵਕ ਸਿੰਘ, ਸ਼ਿੰਦਰ ਸਿੰਘ, ਜਸਕਰਨ ਲੰਡੇ ਨੇ ਕਿਹਾ ਕਿ ਠੇਕੇ ਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨ ਤੋਂ ਪ੍ਰਤੀ ਏਕੜ ਦੋ ਹਜ਼ਾਰ ਰੁਪਏ ਘਟਾਉਣ |
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿਛਲੇ ਦਿਨੀਂ ਮੋਠਾਂ ਵਾਲੀ ਪਿੰਡ ਵਿਖੇ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਅਰੋੜਾ ਅਤੇ ਪਿੰਡ ਦੇ ਸਰਪੰਚ ਹਰਨੇਕ ਸਿੰਘ ਦਰਮਿਆਨ ਹੋਈ ਤਲਖ਼ ਕਲਾਮੀ ਉਪਰੰਤ ਗਿ੍ਫ਼ਤਾਰ ਸਰਪੰਚ ਅਤੇ ਉਸ ਦੇ ਪੁੱਤਰ ਨੂੰ ਅੱਜ ਅਦਾਲਤ ...
ਸਮਾਲਸਰ, 24 ਮਈ (ਕਿਰਨਦੀਪ ਸਿੰਘ ਬੰਬੀਹਾ)-ਬੀਤੀ ਰਾਤ ਬੰਬੀਹਾ ਭਾਈ-ਸੇਖਾ ਕਲਾਂ (ਮੋਗਾ) ਸੜਕ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ ਬੀਬੀ ਜਸਵੀਰ ਕੌਰ ਸਮਾਲਸਰ ਸਾਬਕਾ ਚੇਅਰਪਰਸਨ ਬਲਾਕ ਸੰਮਤੀ ਦੇ ਸਪੁੱਤਰ ਅੰਮਿ੍ਤਪਾਲ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਸਮਾਲਸਰ ਖੁਰਦ ਦੀ ...
ਮੋਗਾ, 24 ਮਈ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ 'ਚ ਰੰਜਿਸ਼ ਤਹਿਤ ਗੋਲੀ ਚਲਾ ਕੇ ਬਜ਼ੁਰਗ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ 'ਚ ਪੁਲਿਸ ਵਲੋਂ ਇਕ ਐੱਨ. ਆਰ. ਆਈ. ਤੇ 2 ਅਣਪਛਾਤਿਆਂ ਸਮੇਤ ਤਿੰਨ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਬੱਧਨੀ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਟਕਸਾਲੀ ਅਕਾਲੀ ਆਗੂ, ਸ਼੍ਰੋਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ ਅਤੇ ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਗ੍ਰਹਿ ਦੀਦਾਰ ਸਿੰਘ ...
ਅਜੀਤਵਾਲ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਦੇ ਧਾਰਮਿਕ ਅਤੇ ਰਾਜਸੀ ਪਿੜ 'ਚ ਵੱਡਾ ਵੱਕਾਰ ਰੱਖਣ ਵਾਲੇ ਸਾਬਕਾ ਮੰਤਰੀ ਅਤੇ ਰਾਜਸੀ ਪਿੜ 'ਚ ਵੱਡਾ ਵੱਕਾਰ ਰੱਖਣ ਵਾਲੇ ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦੇ ਜਾਣ 'ਤੇ ਸ਼ੋਕ ਸਭਾ ਮਤਾ ਪਾਸ ਕਰ ਕੇ ਸਾਬਕਾ ਸਿਆਸੀ ...
ਮੋਗਾ, 24 ਮਈ (ਅਸ਼ੋਕ ਬਾਂਸਲ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮੋਗਾ ਦੇ ਬਲਾਕ ਡਰੋਲੀ ਭਾਈ ਦੀ ਚੋਣ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ 'ਚ ਹੋਈ | ਇਸ ਮੌਕੇ ਸਰਬਸੰਮਤੀ ਨਾਲ ਟਵਿੰਕਲਦੀਪ ਸਿੰਘ ਪ੍ਰਧਾਨ, ਜਸਪ੍ਰੀਤ ਕੌਰ ਖੁਖਰਾਣਾ ਜਨਰਲ ...
ਬਾਘਾ ਪੁਰਾਣਾ, 24 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਨਗਰ ਕੌਂਸਲ ਦੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਾਤਾ ਦੀਨ ਦੀ ਅਗਵਾਈ ਹੇਠ ਸਮੂਹ ਸਫ਼ਾਈ ਸੇਵਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਅੱਗੇ ਗੇਟ ਰੈਲੀ ਕਰ ਕੇ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੇ ਜਨਰਲ ਸਕੱਤਰ ਨਛੱਤਰ ਸਿੰਘ ਹੇਰ ਦੀ ਅਗਵਾਈ ਹੇਠ ਵਫ਼ਦ ਡੀ. ਆਰ. ਮੋਗਾ ਨੂੰ ਮਿਲਿਆ ਪਰ ਉਨ੍ਹਾਂ ਦੀ ਪ੍ਰਮੋਸ਼ਨ ਹੋਣ ਕਰ ਕੇ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ...
ਬਾਘਾ ਪੁਰਾਣਾ, 24 ਮਈ (ਕਿ੍ਸ਼ਨ ਸਿੰਗਲਾ)-ਸੰਸਥਾ ਟੱਚ ਸਕਾਈ ਇੰਸਟੀਚਿਊਟ ਆਫ਼ ਇੰਗਲਿਸ਼ ਦੇ ਡਾਇਰੈਕਟਰ ਸੰਦੀਪ ਮਹਿਤਾ ਅਤੇ ਹੈੱਡ ਪੰਕਜ ਗੁਪਤਾ ਨੇ ਦੱਸਿਆ ਕਿ ਸੰਸਥਾ ਵਿਖੇ 25 ਮਈ ਤੋਂ ਆਈਲੈਟਸ ਅਤੇ ਪੀ. ਟੀ. ਈ. ਦਾ ਨਵਾਂ ਬੈਚ ਸ਼ੁਰੂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਾਬਕਾ ਮੰਤਰੀ ਜਥੇ. ਤੋਤਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਗ੍ਰਹਿ ਮੋਗਾ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ | ਇਸ ਦੁੱਖ ਦੀ ਘੜੀ 'ਚ ਜਥੇ. ਤੋਤਾ ਸਿੰਘ ਦੀ ਧਰਮ ਪਤਨੀ ...
ਬਾਘਾ ਪੁਰਾਣਾ, 24 ਮਈ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਵਿਦਿਆਰਥੀਆਂ ਨੂੰ ਸ਼ਾਨਦਾਰ ਆਈਲੈਟਸ ਬੈਂਡ ਪ੍ਰਾਪਤ ਕਰਵਾ ਕੇ ਉਨ੍ਹਾਂ ਦੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸ ਵਾਰ ਸੰਸਥਾ ਨੇ ਵਿਦਿਆਰਥੀ ...
ਬਾਘਾ ਪੁਰਾਣਾ, 24 ਮਈ (ਕਿ੍ਸ਼ਨ ਸਿੰਗਲਾ)-ਸੰਸਥਾ ਡਰੀਮ ਬਿਲਡਰਜ਼ ਪਿਛਲੇ 15 ਸਾਲਾਂ ਤੋਂ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਆਈਲੈਟਸ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦਾ ਭਵਿੱਖ ਉੱਜਵਲ ਬਣਾਉਣ ਵਿਚ ਵੱਡਾ ਯੋਗਦਾਨ ਪਾ ਰਹੀ ਹੈ | ਹੁਣ ਆਈਲੈਟਸ ਦੇ ਨਾਲ-ਨਾਲ ...
ਬਾਘਾ ਪੁਰਾਣਾ, 24 ਮਈ (ਕਿ੍ਸ਼ਨ ਸਿੰਗਲਾ)-ਸੰਸਥਾ ਗੋਲਡਨ ਐਜੂਕੇਸ਼ਨ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਸਟੂਡੈਂਟ ਅਤੇ ਓਪਨ ਵਰਕ ਪਰਮਿਟ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਆਪਣੀ ਇਸ ਕਾਮਯਾਬੀ ਦੀ ਲੜੀ ਨੂੰ ਜਾਰੀ ਰੱਖਦਿਆਂ ਇਸ ਵਾਰ ਸੰਸਥਾ ਨੇ ਸੁਖਦੀਪ ਸਿੰਘ ਗਿੱਲ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ਹੁਣ ਤੱਕ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਈ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ)-ਐਂਜਲਸ ਇੰਟਰਨੈਸ਼ਨਲ ਸੰਸਥਾ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦਾ ਵਿਦੇਸ਼ 'ਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ | ਆਪਣੀ ਇਸ ਕਾਮਯਾਬੀ ਦੀ ਲੜੀ ਨੂੰ ਜਾਰੀ ਰੱਖਦਿਆਂ ਇਸ ਵਾਰ ਸੰਸਥਾ ਵਲੋਂ ਬਰੇਵੀ ਚੌਹਾਨ ਪੁੱਤਰੀ ...
ਮੋਗਾ, 24 ਮਈ (ਗੁਰਤੇਜ ਸਿੰਘ)-ਅੱਜ ਸਿਵਲ ਹਸਪਤਾਲ ਦੇ ਸਮੂਹ ਦਰਜਾਚਾਰ ਕਰਮਚਾਰੀਆਂ ਨੇ ਆਊਟ ਸੋਰਸ ਅਤੇ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਦੀ ਹੋਈ ਚੋਣ ਸੰਬੰਧੀ ਐੱਸ. ਐੱਮ. ਓ. ਡਾ. ਸੁਖਪ੍ਰੀਤ ਸਿੰਘ ਬਰਾੜ ਨੂੰ ਮਿਲੇ ਅਤੇ ਨਵੀਂ ਚੋਣ ਦੀ ਸੂਚੀ ਵੀ ਦਿੱਤੀ ਗਈ | ਹੋਈ ਚੋਣ ...
ਸਮਾਧ ਭਾਈ, 24 ਮਈ (ਜਗਰੂਪ ਸਿੰਘ ਸਰੋਆ)-ਪਿੰਡ ਕੋਟਲਾ ਰਾਏਕਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਿ੍ਤਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਬਾਘਾ ਪੁਰਾਣਾ ਨਵਦੀਪ ਸਿੰਘ ਜੌੜਾ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਦੁੱਧ ਦੀ ਗੁਣਵੱਤਾ ਅਤੇ ਉਸ 'ਚ ਪਾਈਆਂ ਜਾਣ ਵਾਲੀਆਂ ਮਿਲਾਵਟਾਂ ਸੰਬੰਧੀ ਜਾਗਰੂਕ ਕਰਨ ਲਈ ਦੁੱਧ ਖਪਤਕਾਰ ਜਾਗਰੂਕਤਾ ...
ਕਿਸ਼ਨਪੁਰਾ ਕਲਾਂ, 24 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਧਰਮਕੋਟ ਤੇ ਮੋਗਾ-2 ਦੀ ਮੀਟਿੰਗ ਬਲਾਕ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ ਦੀ ਭਾਰਤੀ ਪ੍ਰਧਾਨਗੀ ਹੇਠ ਪਿੰਡ ਭਿੰਡਰ ਖੁਰਦ ਵਿਖੇ ਹੋਈ | ਮੀਟਿੰਗ ...
ਨਿਹਾਲ ਸਿੰਘ ਵਾਲਾ, 24 ਮਈ (ਸੁਖਦੇਵ ਸਿੰਘ ਖਾਲਸਾ)-ਸੰਤ ਬਾਬਾ ਭਜਨ ਸਿੰਘ ਕਲੇਰਾਂ ਵਾਲੇ, ਚੇਅਰਪਰਸਨ ਬੀਬੀ ਕਰਤਾਰ ਕੌਰ ਅਤੇ ਵਾਈਸ ਚੇਅਰਪਰਸਨ ਬੀਬੀ ਜਗੀਰ ਕੌਰ ਮਲੇਸ਼ੀਆ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਨੰਦ ਸਾਗਰ ਅਕੈਡਮੀ ...
ਕੋਟ ਈਸੇ ਖਾਂ, 24 ਮਈ (ਨਿਰਮਲ ਸਿੰਘ ਕਾਲੜਾ)-ਪੰਜਾਬ ਸਰਕਾਰ ਵਲੋਂ ਪਹਿਲਾਂ ਘਰ-ਘਰ ਰਾਸ਼ਨ ਪਹੁੰਚਦਾ ਕਰਨ ਲਈ ਇਕ ਬਿਆਨ ਜਾਰੀ ਕੀਤਾ ਗਿਆ ਸੀ | ਇਸ ਸੰਬੰਧੀ ਹੁਣ ਕਣਕ ਦੀ ਜਗ੍ਹਾ ਬਦਲ ਕੇ ਆਟਾ ਕਰ ਦਿੱਤਾ ਗਿਆ ਹੈ, ਜਿਸ ਨੂੰ ਘਰ-ਘਰ ਵੰਡਣ ਵਾਲੀ ਸਕੀਮ ਨੂੰ ਕਾਰਡ ਧਾਰਕਾਂ ਨੇ ...
ਮੋਗਾ, 24 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਰਿਵਾਰ ਵਿਚ ਤੰਬਾਕੂਨੋਸ਼ੀ ਦੀ ਆਦਤ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬੱਚੇ ਪਰਿਵਾਰ 'ਚ ਤੰਬਾਕੂਨੋਸ਼ੀ ਦੀ ਆਦਤ ਨੂੰ ਰੋਕਣ ਵਿਚ ਵੱਡਾ ਰੋਲ ਅਦਾ ਕਰ ਸਕਦੇ ਹਨ | ...
ਕਿਸ਼ਨਪੁਰਾ ਕਲਾਂ, 24 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਧਰਤੀ ਹੇਠਲੇ ਘਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਤੇ ਹੋਰ ਮਹਿਕਮਿਆਂ ਦੁਆਰਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ...
ਬੱਧਨੀ ਕਲਾਂ, 24 ਮਈ (ਸੰਜੀਵ ਕੋਛੜ)-ਸਹਿਕਾਰੀ ਸਭਾ ਬੱਧਨੀ ਕਲਾਂ ਵਲੋਂ ਖਾਦ ਰੱਖਣ ਵਾਲੇ ਸਟੋਰਾਂ 'ਚ ਭਰਤ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਚੈਨ ਸਿੰਘ ਚੈਨਾ ਨੇ ਦੱਸਿਆ ਕਿ ਖਾਦ ਰੱਖਣ ਵਾਲੇ ਸਟੋਰ ਨੀਵੇਂ ਹੋਣ ਕਾਰਨ ਇੰਨਾ 'ਚ ...
ਸਮਾਧ ਭਾਈ, 24 ਮਈ (ਜਗਰੂਪ ਸਿੰਘ ਸਰੋਆ)-ਜਥੇ. ਤੋਤਾ ਸਿੰਘ ਨੇ ਜ਼ਿੰਦਗੀ ਦੇ ਰਾਜਨੀਤਕ ਲੰਬੇ ਕੈਰੀਅਰ 'ਚ ਜਿੱਥੇ ਲੋਕਾਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕੀਤਾ, ਉੱਥੇ ਲੋਕਾਂ ਲਈ ਮੁੱਢਲੀਆਂ ਸਹੂਲਤਾਂ ਜੁਟਾਉਣ ਲਈ ਅਣਥੱਕ ਯਤਨ ਵੀ ਕੀਤੇ | ਉਨ੍ਹਾਂ ਜ਼ਮੀਨੀ ਪੱਧਰ ਤੋਂ ...
ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂੰ ਕਰਵਾਉਣ ਲਈ ਸੈਮੀਨਾਰ ਮੌਕੇ ਏ. ਐੱਸ. ਆਈ. ਸਰਬਜੀਤ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਮੋਗਾ ਅਤੇ ਬਾਘਾ ਪੁਰਾਣਾ ਨੇ ...
ਮੋਗਾ, 24 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕਰਿਆਨਾ ਦੁਕਾਨਾਂ ਅਤੇ ਹੋਰ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ 'ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਸਕੂਲਾਂ ਦੇ 100 ਮੀਟਰ ਦਾਇਰੇ 'ਚ ਕੋਈ ਵੀ ਦੁਕਾਨਦਾਰ ਤੰਬਾਕੂ ਪਦਾਰਥ ਨਹੀਂ ਵੇਚ ਸਕਦਾ | ਅਜਿਹਾ ਕਰਨ ...
ਮੋਗਾ, 24 ਮਈ (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਲਾਇਬ੍ਰੇਰੀ ਕਮੇਟੀ ਵਲੋਂ ਬੁੱਕ ਡੋਨੇਸ਼ਨ ਡਰਾਈਵ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਰੀਬਨ ਕੱਟ ਕੇ ਕੀਤਾ ਅਤੇ ਲਾਇਬ੍ਰੇਰੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ...
ਨੱਥੂਵਾਲਾ ਗਰਬੀ, 24 ਮਈ (ਸਾਧੂ ਰਾਮ ਲੰਗੇਆਣਾ)-ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਕਲਾਂ ਵਿਖੇ ਪੰਜਵੀ ਜਮਾਤ 'ਚੋ ਪਹਿਲੀਆਂ 3 ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਕੂਲ ਮੁਖੀ ਹਰਬੰਸ ਸਿੰਘ ...
ਨੱਥੂਵਾਲਾ ਗਰਬੀ, 24 ਮਈ (ਸਾਧੂ ਰਾਮ ਲੰਗੇਆਣਾ)-ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਵਲੋਂ ਪਿੰਡ ਲੰਗੇਆਣਾ ਪੁਰਾਣਾ ਦੇ ਵਾਸੀ ਭਾਈ ਰਣਜੀਤ ਸਿੰਘ ਖ਼ਾਲਸਾ ਲੰਗੇਆਣਾ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX