ਫ਼ਿਰੋਜ਼ਪੁਰ, 24 ਮਈ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਪਾਰਟੀ 'ਚ ਜਾਨ ਪਾਉਣ ਅਤੇ ਵਰਕਰਾਂ 'ਚ ਉਤਸ਼ਾਹ ਪੈਦਾ ਕਰਨ ਲਈ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਰਕਰਾਂ ਨਾਲ ਮਿਲਣੀ ਕਰਨ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਵਰਕਰਾਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਉਨ੍ਹਾਂ ਨੂੰ ਤੱਕੜੇ ਹੋਣ ਲਈ ਲਾਮਬੰਦ ਕਰਦੇ ਹੋਏ ਕਿਹਾ ਕਿ ਚਿੰਤਾ ਨਹੀਂ ਕਰਨੀ, ਕਿਉਂਕਿ ਲੋਕਾਂ ਨੇ ਸਾਨੂੰ ਹਰਾਇਆ ਨਹੀਂ, ਸਗੋਂ ਸਬਕ ਸਿਖਾਉਣ ਲਈ ਕੇਜਰੀਵਾਲ ਨੂੰ ਵੋਟਾਂ ਪਾਈਆਂ | ਉਨ੍ਹਾਂ ਕਿਹਾ ਕਿ 25-25 ਸਾਲ ਤੋਂ ਪਿਤਾ ਪੁਰਖੀ ਕਾਂਗਰਸ ਵਲੋਂ ਦਿੱਤੇ ਵੱਡੇ ਮਾਣ-ਸਨਮਾਨ ਦਾ ਅਨੰਦ ਮਾਣਨ ਵਾਲੀਆਂ ਕਹਿੰਦਿਆਂ-ਕਹਾਉਂਦਿਆਂ ਵੱਡੀਆਂ ਤੋਪਾਂ ਨੇ ਸਾਰੀ ਉਮਰ ਅਨੰਦ ਮਾਣੇ ਅਤੇ ਹੁਣ ਉਡਾਰੀ ਮਾਰ ਭਾਜਪਾ ਦੀ ਗੋਦੀ 'ਚ ਸਵਾਰ ਹੋ ਗਏ ਤੇ ਉੱਪਰੋਂ ਬਦਖੋਈ ਕਰਨ ਲੱਗੇ ਹੋਏ ਆ | ਉਨ੍ਹਾਂ ਕਿਹਾ ਇਨ੍ਹਾਂ ਵੱਡੀਆਂ ਤੋਪਾਂ ਨੁਮਾ ਲੀਡਰ ਪ੍ਰਚਾਰ ਕਰਨੀ ਹੀ ਨਹੀਂ ਨਿਕਲੇ ਅਤੇ ਵਰਕਰ ਨੂੰ 5 ਸਾਲ ਅਣਗੌਲਿਆ ਕਰੀ ਰੱਖਿਆ, ਜਿਸ ਕਾਰਨ ਹਾਰ ਪੱਲੇ ਪਈ | ਵਰਕਰਾਂ ਅੰਦਰ ਜੋਸ਼ ਭਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੋਈ ਗੱਲ ਨਹੀਂ ਤਕੜੇ ਹੋਵੋ ਤੇ ਰੁੱਸਿਆ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਜਾਓ, ਅਸ਼ੀਰਵਾਦ ਲਓ, 5 ਸਾਲ ਹਨ ਤੁਹਾਡੇ ਕੋਲ ਮਿਹਨਤ ਕਰਨ ਲਈ, ਘਬਰਾਓ ਨਾ, ਜਜਬੇ ਤੇ ਜਨੂਨ ਨਾਲ ਕੰਮ ਕਰਨ ਵਾਲੇ ਹਮੇਸ਼ਾ ਕਾਮਯਾਬ ਹੁੰਦੇ ਆ | ਤੁਸੀਂ ਨਿਸ਼ਾਨਾ ਪੱਕਾ ਕਰੋ ਕੋਈ ਤੁਹਾਨੂੰ ਅੱਗੇ ਵੱਧਣ ਕੋਈ ਤੋਂ ਰੋਕ ਨਹੀਂ ਸਕੇਗਾ | ਕਾਂਗਰਸ ਅੰਦਰ ਬੜੇ ਮਿਹਨਤੀ ਲੋਕ ਬੈਠਣ ਦਾ ਦਾਅਵਾ ਕਰਦਿਆਂ ਜਿੱਥੇ ਕਾਂਗਰਸ ਨਾਲ ਖੜਨ ਵਾਲੇ ਟਕਸਾਲੀ ਵਰਕਰਾਂ ਦੀ ਸ਼ਲਾਘਾ ਕੀਤੀ, ਉੱਥੇ ਕਾਂਗਰਸ ਛੱਡਣ ਵਾਲਿਆਂ ਨੂੰ ਕਰੜੇ ਹੱਥੀਂ ਲਿਆ | ਉਨ੍ਹਾਂ ਨੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਕਿਹਾ ਕਿ ਉਹ ਦਿਹਾਤੀ ਹਲਕੇ ਤੋਂ ਕਾਂਗਰਸ ਆਗੂ ਅਮਰਦੀਪ ਸਿੰਘ ਆਸ਼ੂ ਬਾਂਗੜ ਦਾ ਸਾਥ ਦਿਓ, ਜੇ ਲੋੜ ਪਈ ਤਾਂ ਰਾਜਾ ਵੜਿੰਗ ਤੁਰੰਤ ਤੁਹਾਡੇ ਕੋਲ ਹਾਜ਼ਰ ਹੋਵੇਗਾ ਤੇ ਵਰਕਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਰਾਜਾ ਵੜਿੰਗ ਕਿਹਾ ਕਿ ਪਹਿਲੇ ਪ੍ਰਧਾਨਾਂ ਨੂੰ ਭੁੱਲ ਜਾਓ ਰਾਜਾ ਵੜਿੰਗ ਕਾਂਗਰਸ ਦੇ ਹਰ ਵਰਕਰ ਨਾਲ ਚਟਾਨ ਬਣ ਖੜੇਗਾ | ਵਰਕਰ ਮਿਲਣੀ ਨੂੰ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਛਾਬੜਾ, ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਹਾਂਡਾ, ਚਮਕੌਰ ਸਿੰਘ ਢੀਂਡਸਾ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਭੇਜ ਸਿੰਘ ਟਿੱਬੀ ਚੇਅਰਮੈਨ ਮਿਲਕਫੈਡ ਫ਼ਿਰੋਜ਼ਪੁਰ, ਅਮਰਿੰਦਰ ਸਿੰਘ ਟਿੱਕਾ ਬਸਤੀ ਭਾਗ ਸਿੰਘ, ਸਤਿਨਾਮ ਸਿੰਘ ਢਿੱਲੋਂ ਫਰੀਦੇਵਾਲਾ, ਸੁਖਜਿੰਦਰ ਸਿੰਘ ਆਰਿਫ ਕੇ ਆਦਿ ਨੇ ਆਪੋ-ਆਪਣੇ ਸੰਬੋਧਨ 'ਚ ਜਿੱਥੇ ਕਾਂਗਰਸ ਦੇ ਟਕਸਾਲੀ ਵਰਕਰਾਂ ਦੀ ਵੀ ਆਵਾਜ਼ ਬੁਲੰਦ ਕੀਤੀ, ਉੱਥੇ ਕਾਂਗਰਸ ਨੂੰ ਦਗ਼ਾ ਦੇਣ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਸੱਤਾ ਦਾ ਅਨੰਦ ਮਾਣ ਮਾਲਾ-ਮਾਲ ਹੋਣ ਵਾਲੇ ਕਾਂਗਰਸੀ ਆਗੂ ਅੱਜ ਪਾਰਟੀ ਛੱਡ ਭੱਜ ਰਹੇ ਹਨ | ਉਨ੍ਹਾਂ ਕਿਹਾ ਕਿ ਮਾੜੇ ਸਮਿਆਂ 'ਚ ਵੀ ਪਾਰਟੀ ਨਾਲ ਖੜ੍ਹਨ ਵਾਲਿਆਂ ਦੀ ਪਾਰਟੀ ਨੂੰ ਬਾਂਹ ਫੜਨੀ ਚਾਹੀਦੀ ਹੈ ਤਦੇ ਹੀ ਪਾਰਟੀ ਮਜ਼ਬੂਤ ਹੋ ਉੱਭਰੇਗੀ | ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬਾਂਗੜ ਨੇ ਵਰਕਰਾਂ ਦੀ ਆਵਾਜ਼ ਬੁਲੰਦ ਕਰਦਿਆਂ ਜਿੱਥੇ ਵਰਕਰਾਂ ਦੇ ਦੁਖੜੇ ਦੱਸੇ, ਉੱਥੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਹੁੰਚਣ 'ਤੇ ਜੀ ਆਇਆਂ ਕਿਹਾ ਅਤੇ ਵਰਕਰਾਂ ਦੇ ਵੱਡੇ ਇਕੱਠ ਹੋਣ 'ਤੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਢਿੱਲੋਂ, ਤਿਲਕ ਰਾਜ ਅਰੋੜਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਬਾਬਾ ਦਲਜੀਤ ਸਿੰਘ ਮਮਦੋਟ, ਪਲਵਿੰਦਰ ਸਿੰਘ ਸੰਧੂ ਝੋਕ ਹਰੀ ਹਰ, ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਲੱਖਾ ਪਿਆਰੇ ਆਣਾ, ਸੁਖਦੇਵ ਸਿੰਘ ਵਿਰਕ, ਅਮਰੀਕ ਸਿੰਘ ਬਰਾੜ, ਅਸ਼ੋਕ ਪਸੀਜਾ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ, ਲੱਖਾ ਜੰਬਰ, ਰੂਪ ਲਾਲ ਵੱਤਾ, ਦੇਸ ਰਾਜ ਅਹੂਜਾ ਤਲਵੰਡੀ, ਕੁਲਵੰਤ ਸਿੰਘ ਰੁਕਣਾ ਬੇਗੂ, ਗੁਰਬਖਸ਼ ਸਿੰਘ ਭਾਵੜਾ ਆਦਿ ਵੱਡੀ ਗਿਣਤੀ 'ਚ ਸਿਰਕੱਢ ਆਗੂ ਹਾਜ਼ਰ ਸਨ |
ਫ਼ਿਰੋਜ਼ਪੁਰ, 24 ਮਈ (ਕੁਲਬੀਰ ਸਿੰਘ ਸੋਢੀ)- ਪੰਜਾਬ ਨੂੰ ਭਿ੍ਸ਼ਟਾਚਾਰ ਅਤੇ ਨਸ਼ਾ ਮੁਕਤ ਬਣਾਉਣ ਲਈ ਸੂਬੇ ਅੰਦਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਮੁੱਦਿਆਂ ਬਾਰੇ ਕਾਫ਼ੀ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ | ਸੂਬਾ ਸਰਕਾਰ ਵਲੋਂ ਪੁਲਿਸ ਅਧਿਕਾਰੀਆਂ ...
ਖੋਸਾ ਦਲ ਸਿੰਘ, 24 ਮਈ (ਮਨਪ੍ਰੀਤ ਸਿੰਘ ਸੰਧੂ)- ਭਿ੍ਸ਼ਟਾਚਾਰ ਮੁਕਤ ਪੰਜਾਬ ਦੇ ਨਾਅਰੇ ਹੇਠ ਬਣੀ ਆਪ ਸਰਕਾਰ ਨੇ ਤਕਰੀਬਨ ਦੋ ਮਹੀਨੇ ਅੰਦਰ ਹੀ ਭਿ੍ਸ਼ਟਾਚਾਰ ਕਰਨ ਵਾਲੇ ਕੈਬਨਿਟ ਮੰਤਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਬਰਖ਼ਾਸਤ ਕਰ ਭਿ੍ਸ਼ਟਾਚਾਰ ਖ਼ਿਲਾਫ਼ ...
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਸਮੂਹ ਖੁੱਲ੍ਹੇ ਬੋਰਵੈਲਾਂ ਨੂੰ ਤੁਰੰਤ ਢਕਵਾਉਣ ਜਾਂ ਬੰਦ ਕਰਵਾਉਣ ਦੇ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਜਿਨ੍ਹਾਂ ...
ਫ਼ਿਰੋਜ਼ਪੁਰ, 24 ਮਈ (ਜਸਵਿੰਦਰ ਸਿੰਘ ਸੰਧੂ)- ਨਰੇਗਾ ਮਜ਼ਦੂਰਾਂ ਆਦਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਅਤੇ ਦਲਿਤ ਭਾਈਚਾਰੇ ਦੇ ਲੋਕਾਂ 'ਤੇ ਹੁੰਦੇ ਪੁਲਿਸ ਤਸ਼ੱਦਦ ਦੇ ਰੋਸ ਵਜੋਂ ਅੱਜ ਸਮੂਹ ਮਜ਼ਦੂਰ ਵੈੱਲਫੇਅਰ ਸਭਾ ਵਲੋਂ ਪ੍ਰਧਾਨ ਬੱਗਾ ਸਿੰਘ ਦੀ ...
ਮਮਦੋਟ, 24 ਮਈ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪੁਲਿਸ ਫ਼ਿਰੋਜ਼ਪੁਰ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਮੁਸਤੈਦੀ ਵਰਤਦੇ ਹੋਏ ਸੀ ਏ ਆਈ ਸਟਾਫ਼ ਫ਼ਿਰੋਜ਼ਪੁਰ ਨੇ ਦੋ ਵਿਅਕਤੀਆਂ ਨੂੰ 15 ਗ੍ਰਾਮ ਹੈਰੋਇਨ, 39 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਬਿਨਾਂ ...
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ)- ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰੇ ਤਾਂ ਜੋ ਜ਼ਮੀਨ ਦੇ ਹੇਠਲੇ ਪਾਣੀ ਦੀ ਧਰਤ ਨੂੰ ਸਹੀ ਤਰੀਕੇ ਨਾਲ ਰੱਖਿਆ ਜਾ ਸਕੇ, ਕਿਉਂਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਹ ਨਾ ਮਹਿਸੂਸ ਹੋਵੇ ਕਿ ਸਾਡੇ ਵੱਡ-ਵਡੇਰੇ ਸਾਡੇ ...
ਰਵਿੰਦਰ ਸਿੰਘ ਬਜਾਜ
ਤਲਵੰਡੀ ਭਾਈ, 24 ਮਈ- ਹਿੰਦੁਸਤਾਨ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ ਅਤੇ ਤਲਵੰਡੀ ਭਾਈ ਦੇ ਲੋਕ ਪਿਛਲੇ 75 ਸਾਲਾਂ ਤੋਂ ਹੀ ਸ਼ਹਿਰ ਦੇ ਬਿਲਕੁਲ ਵਿਚਕਾਰ ਦੀ ਲੰਘਦੀ ਰੇਲਵੇ ਲਾਈਨਾਂ 'ਤੇ ਫਾਟਕਾਂ ਦੇ ਨਜ਼ਦੀਕ ਅੰਡਰਬਿ੍ਜ ਬਣਨ ਦੀ ਉਡੀਕ ਕਰ ਰਹੇ ...
ਖੋਸਾ ਦਲ ਸਿੰਘ, 24 ਮਈ (ਮਨਪ੍ਰੀਤ ਸਿੰਘ ਸੰਧੂ)- ਪਿਛਲੇ ਕੁੱਝ ਸਮੇਂ ਅੰਦਰ ਹੀ ਫ਼ਿਰੋਜ਼ਪੁਰ-ਜ਼ੀਰਾ ਸਟੇਟ ਹਾਈਵੇਅ 'ਤੇ ਦਰਜਨ ਦੇ ਕਰੀਬ ਸੜਕ ਦੁਰਘਟਨਾਵਾਂ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਹੁਣ ਭੜਾਣਾ ਨਜ਼ਦੀਕ ਲੰਘਦੀਆਂ ਜੋੜੀਆਂ ...
ਗੁਰੂਹਰਸਹਾਏ, 24 ਮਈ (ਕਪਿਲ ਕੰਧਾਰੀ)- ਕੇਂਦਰ ਦੀ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਭਾਰਤੀ ਜਨਤਾ ਪਾਰਟੀ ਵਲੋਂ 30 ਮਈ ਤੋਂ ਲੈ ਕੇ 14 ਜੂਨ ਤੱਕ ਸੇਵਾ ਸੁਸ਼ਾਸਨ ਗ਼ਰੀਬ ਕਲਿਆਣ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਨਰਲ ...
ਮੁੱਦਕੀ, 24 ਮਈ (ਭੁਪਿੰਦਰ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀ ਮਾਹਿਰਾਂ ਵੱਲੋਂ ਕਸਬਾ ਮੁੱਦਕੀ ਵਿੱਚ ਮੱਕੀ ਦੀ ਖੇਤੀ ਦਾ ਨਿਰੀਖਣ ਕੀਤਾ ਗਿਆ | ਬਲਾਕ ਖੇਤੀਬਾੜੀ ਅਫ਼ਸਰ (ਘੱਲ ਖ਼ੁਰਦ) ਜਗੀਰ ਸਿੰਘ ਦੀ ਦੇਖ-ਰੇਖ ਵਿੱਚ ਸੁਖਚੈਨ ਸਿੰਘ ਪੁੱਤਰ ਬੰਤਾ ...
ਤਲਵੰਡੀ ਭਾਈ, 24 ਮਈ (ਰਵਿੰਦਰ ਸਿੰਘ ਬਜਾਜ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਘੱਲ ਖ਼ੁਰਦ ਦੀ ਮੀਟਿੰਗ ਪਿੰਡ ਸੁਲਹਾਣੀ ਵਿਖੇ ਮੁੱਖ ਸਕੱਤਰ ਬਲਜੀਤ ਸਿੰਘ ਭੰਗਾਲੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੇਲਾ ਸਿੰਘ ਮੀਤ ਪ੍ਰਧਾਨ, ਰਣਬੀਰ ਸਿੰਘ, ਰਾਜਵੀਰ ਸਿੰਘ, ਸਤਨਾਮ ...
ਫ਼ਿਰੋਜ਼ਪੁਰ, 24 ਮਈ (ਜਸਵਿੰਦਰ ਸਿੰਘ ਸੰਧੂ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਹਿਲੀ ਵਾਰ ਫ਼ਿਰੋਜ਼ਪੁਰ ਪਹੁੰਚਣ 'ਤੇ ਯੂਥ ਕਾਂਗਰਸ ਨੇ ਸਵਾਗਤ ਕਰਦਿਆਂ ਸੁਖਜਿੰਦਰ ਸਿੰਘ ਆਰਿਫ ਕੇ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਜ਼ੋਰਦਾਰ ਸਵਾਗਤ ...
ਮੱਲਾਂਵਾਲਾ, 24 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਪਿੰਡ ਇਲਮੇ ਵਾਲਾ ਵਿਖੇ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ, ਜਿਸ ਦਾ ਉਦਘਾਟਨ ਵਿਧਾਇਕ ਦੇ ਭਰਾ ਕੁਲਦੀਪ ...
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ)-ਜ਼ਿਲ੍ਹਾ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏਕਮ ਆਜ਼ਾਦੀ ਕਾ ਅੰਮਿ੍ਤ ਮਹੋਤਸਵ ਅਧੀਨ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਜਨਮ ...
ਲੱਖੋ ਕੇ ਬਹਿਰਾਮ, 24 ਮਈ (ਰਾਜਿੰਦਰ ਸਿੰਘ ਹਾਂਡਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜ਼ਨ ਝੋਕ ਟਹਿਲ ਸਿੰਘ ਦਾ ਅੱਜ ਇੰਜੀਨੀਅਰ ਤਰਲੋਚਨ ਕੁਮਾਰ ਚੋਪੜਾ ਵਲੋਂ ਬਤੌਰ ਐੱਸ.ਡੀ.ਓ.ਚਾਰਜ ਸੰਭਾਲਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਿਗਮ ਦੇ ...
ਆਰਿਫ਼ ਕੇ, 24 ਮਈ (ਬਲਬੀਰ ਸਿੰਘ ਜੋਸਨ)-ਆਮ ਆਦਮੀ ਪਾਰਟੀ ਦੇ ਦਰਜਨਾਂ ਪਿੰਡਾਂ ਦੇ ਸੀਨੀਅਰ ਆਗੂਆਂ ਨੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨਹਿਰੀ ਪਾਣੀ, ਬਿਜਲੀ ਸੱਮਿਸਆਵਾਂ ਸਮੇਤ ਹੋਰ ਮੁਸ਼ਕਲਾਂ ਸਬੰਧੀ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ...
ਗੁਰੂਹਰਸਹਾਏ, 24 ਮਈ (ਹਰਚਰਨ ਸਿੰਘ ਸੰਧੂ)- ਪੰਚਾਇਤੀ ਜ਼ਮੀਨ 'ਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰੀ ਬੈਠੇ ਲੋਕਾਂ ਕੋਲੋਂ ਜ਼ਮੀਨਾਂ ਛੁਡਾਉਣ ਦੀ ਵਿੱਢੀ ਮੁਹਿੰਮ ਤਹਿਤ ਗੁਰੂਹਰਸਹਾਏ ਹਲਕੇ ਅੰਦਰ ਵੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੁਡਵਾ ਕੇ ਜ਼ਮੀਨਾਂ ...
ਮਮਦੋਟ, 24 ਮਈ (ਸੁਖਦੇਵ ਸਿੰਘ ਸੰਗਮ)- ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਨਗਰ ਪੰਚਾਇਤ ਮਮਦੋਟ ਨੂੰ ਫ਼ੰਡਾਂ ਦੀ ਘਾਟ ਦੇ ਬਾਵਜੂਦ ਵੀ ਨਗਰ ਪੰਚਾਇਤ ਵਲੋਂ ਮਨਮਰਜ਼ੀ ਦੇ ਵਿਕਾਸ ਕੰਮਾਂ ਨੂੰ ਜਾਰੀ ਰੱਖੇ ਜਾਣਾ ਹੈਰਾਨੀਜਨਕ ਲੱਗ ਰਿਹਾ ਹੈ | ਦੱਸਣਯੋਗ ਹੈ ਕਿ ਨਗਰ ...
ਮਮਦੋਟ /ਲੱਖੋ ਕਿ ਬਹਿਰਾਮ, 24 ਮਈ (ਸੁਖਦੇਵ ਸਿੰਘ ਸੰਗਮ /ਰਜਿੰਦਰ ਹਾਂਡਾ)-ਬਲਾਕ ਮਮਦੋਟ ਦੇ ਪਿੰਡ ਸਵਾਈ ਕੇ ਭੋਖੜੀ ਵਿਖੇ ਟਰਾਲੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਰਾਜ ਮਿਸਤਰੀ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ...
ਜ਼ੀਰਾ, 24 ਮਈ (ਮਨਜੀਤ ਸਿੰਘ ਢਿੱਲੋਂ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ. ਐੱਸ ਨਗਰ ਮੋਹਾਲੀ ਦਿਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਮਿਸ ਏਕਤਾ ਉੱਪਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX