ਤਾਜਾ ਖ਼ਬਰਾਂ


ਨਵੀਂ ਦਿੱਲੀ : ਆਈ.ਏ.ਐਸ. ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ
. . .  1 day ago
ਪੁਲਿਸ ਕਮਿਸ਼ਨਰ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਮੰਗੇ ਪੈਸੇ
. . .  1 day ago
ਲੁਧਿਆਣਾ ,18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਇਕ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਾਮਲੇ ਦੀ ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
. . .  1 day ago
ਬੁਢਲਾਡਾ ,18 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ...
ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ
. . .  1 day ago
ਮਲੇਰਕੋਟਲਾ,18 ਅਗਸਤ (ਪਰਮਜੀਤ ਸਿੰਘ ਕੂਠਾਲਾ)- ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ...
ਵਿਜੀਲੈਂਸ ਬਿਊਰੋ ਵਲੋਂ ਗ੍ਰਾਮ ਪੰਚਾਇਤ ਧੀਰੇਕੋਟ ਦਾ ਸਾਬਕਾ ਸਰਪੰਚ, ਪੰਚਾਇਤ ਵਿਭਾਗ ਦੇ ਜੇ.ਈ.ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 18 ਅਗਸਤ(ਰਣਜੀਤ ਸਿੰਘ ਜੋਸਨ)- ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ...
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  1 day ago
ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਵੱਡੀ ਰਾਹਤ,ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖ਼ਾਰਜ
. . .  1 day ago
ਭਾਰਤ- ਜ਼ਿੰਬਾਬਵੇ ਪਹਿਲਾ ਇਕ ਦਿਨਾ ਮੈਚ : ਭਾਰਤ ਦੀ 10 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਦੇਸ਼ ਦਾ ਮਾਣ ਹੈ ਇਹ ਧੀ ਸਾਨਵੀ ਸੂਦ -ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਕੀਤਾ ਸਰ ,ਉਹ ਵੀ ਤਿੰਨ ਵਾਰ - ਭਗਵੰਤ ਮਾਨ
. . .  1 day ago
ਐਸ.ਏ.ਐਸ. ਨਗਰ ਅਤੇ ਤਰਨਤਾਰਨ ਵਿਚ ਐਨ.ਆਈ.ਏ. ਵਲੋਂ ਛਾਪੇਮਾਰੀ
. . .  1 day ago
ਚੰਡੀਗੜ੍ਹ : ਵੇਰਕਾ ਨੇ ਵੀ ਵਧਾਇਆ ਦੁੱਧ ਦਾ ਭਾਅ
. . .  1 day ago
ਇਕ ਵਿਅਕਤੀ ਨੂੰ ਅੱਜ ਜੰਮੂ ਦੇ ਬੱਸ ਸਟੈਂਡ ਖੇਤਰ ਤੋਂ ਅੱਤਵਾਦੀ ਫੰਡਿੰਗ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ - ਜੰਮੂ-ਕਸ਼ਮੀਰ ਪੁਲਿਸ
. . .  1 day ago
ਆਦਮਪੁਰ ਤੋਂ ਦਿੱਲੀ ਫਲਾਈਟ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਜੇ ਸਾਂਪਲਾ ਨੇ ਜੋਤੀਰਾਦਿਤਿਆ ਸਿੰਧੀਆ ਨਾਲ ਕੀਤੀ ਮੁਲਾਕਾਤ
. . .  1 day ago
ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਖੁਰਦਾ, ਪੁਰੀ, ਕਟਕ ਜਗਤ ਸਿੰਘ ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਕੀਤਾ ਸਰਵੇਖਣ
. . .  1 day ago
ਹਰੀਹਰੇਸ਼ਵਰ ਬੀਚ ਨੇੜੇ ਹਥਿਆਰਾਂ ਵਾਲੀ ਕਿਸ਼ਤੀ ਬਰਾਮਦ ਹੋਣ ਤੋਂ ਬਾਅਦ ਫੜਨਵੀਸ ਨੇ ਕਿਹਾ, ''ਅੱਤਵਾਦੀ ਕੋਣ ਦੀ ਕੋਈ ਪੁਸ਼ਟੀ ਨਹੀਂ ''
. . .  1 day ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  1 day ago
ਚੰਡੀਗੜ੍ਹ , 18 ਅਗਸਤ (ਤਰੁਣ ਭਜਨੀ)- ਐਡਵੋਕੇਟ ਐੱਚ.ਸੀ.ਅਰੋੜਾ ਅਰੋੜਾ ਨੇ ਪਸ਼ੂਆਂ ਵਿਚ ਫੈਲੀ ਲੰਪੀ ਸਕਿਨ ਬਿਮਾਰੀ ਸੰਬੰਧੀ ਜਨਹਿਤ ਪਟੀਸ਼ਨ ਪਾਈ ਗਈ ਹੈ । ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਬਿਮਾਰੀ ਕਿਤੇ ...
ਨਜ਼ਦੀਕੀ ਪਿੰਡ ਢਿਲਵਾਂ ਵਿਖੇ ਭਾਣਜੇ ਵਲੋਂ ਮਾਮੇ ਦਾ ਬੇਰਹਿਮੀ ਨਾਲ ਕਤਲ,ਮਾਮਲਾ ਦਰਜ
. . .  1 day ago
ਤਪਾ ਮੰਡੀ,18 ਅਗਸਤ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਢਿਲਵਾਂ ਵਿਖੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਮਾਮੇ ਦਾ ਗੰਡਾਸਿਆਂ ਨਾਲ ਬੇਰਹਿਮੀ ਨਾਲ ...
ਮੁੱਖ ਮੰਤਰੀ ਯੋਗੀ ਨੇ ਕਮਹਰੀਆ ਘਾਟ ਪੁਲ ਦਾ ਕੀਤਾ ਉਦਘਾਟਨ
. . .  1 day ago
ਗੋਰਖਪੁਰ, 18 ਜੁਲਾਈ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਮਹਰੀਆ ਘਾਟ ਪੁਲ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ, "ਜੇਕਰ ਅਸੀਂ ਸਵੈ-ਨਿਰਭਰਤਾ ਦਾ ਟੀਚਾ ਹਾਸਿਲ ਕਰਨਾ ਹੈ ਤਾਂ ਸਾਨੂੰ ...
ਰਾਸ਼ਟਰਮੰਡਲ ਤਗਮਾ ਜੇਤੂ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਨਾਭਾ ਸੀਨੀਅਰ ਸੈਕੰਡਰੀ ਸਕੂਲ 'ਚ ਕੀਤਾ ਗਿਆ ਸਨਮਾਨ
. . .  1 day ago
ਨਾਭਾ 18 ਅਗਸਤ( ਕਰਮਜੀਤ ਸਿੰਘ )-ਕਾਮਨਵੈਲਥ ਅੰਤਰਰਾਸ਼ਟਰੀ ਖੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦਾ ਭਾਈ ਕਾਨ੍ਹ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਮੁਖੀ ਮੈਡਮ ਰੋਮਿਲ ਮਹਿਤਾ ਦੀ ਅਗਵਾਈ...
ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਬਾਹਰ ਬਦਲੀਆਂ ਬੰਦ ਹਨ ਦਾ ਲੱਗਾ ਨੋਟਿਸ
. . .  1 day ago
ਚੰਡੀਗੜ੍ਹ, 18 ਅਗਸਤ-ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਬਦਲੀਆਂ ਬੰਦ ਹਨ ਦਾ ਨੋਟਿਸ ਲਗਾਇਆ ਗਿਆ ਹੈ।
ਵੱਡੀ ਖ਼ਬਰ: ਰੂਪਨਗਰ ਦੇ ਇਕ ਮੁਹੱਲਾ ਕਲੀਨਿਕ 'ਚ ਦੋ ਦਿਨ ਬਾਅਦ ਹੀ ਡਾਕਟਰ ਨੇ ਦਿੱਤਾ ਅਸਤੀਫ਼ਾ
. . .  1 day ago
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਪਰ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ.ਡਬਲਿਊ...
ਮੁੰਬਈ: ਰਾਏਗੜ੍ਹ 'ਚ ਸ਼ੱਕੀ ਹਾਲਾਤ 'ਚ ਮਿਲੀ ਕਿਸ਼ਤੀ 'ਚੋਂ ਏਕੇ-47 ਰਾਈਫਲਾਂ ਹੋਈਆਂ ਬਰਾਮਦ, ਅਲਰਟ ਜਾਰੀ
. . .  1 day ago
ਮੁੰਬਈ, 18 ਅਗਸਤ-ਮੁੰਬਈ ਦੇ ਰਾਏਗੜ੍ਹ ਜ਼ਿਲ੍ਹੇ ਦੇ ਸ਼੍ਰੀਵਰਧਨ 'ਚ ਇਕ ਕਿਸ਼ਤੀ ਦੇ ਸ਼ੱਕੀ ਹਾਲਾਤ 'ਚ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ 'ਚੋਂ ਏਕੇ-47 ਰਾਈਫਲਾਂ...
ਲੁਧਿਆਣਾ 'ਚ ਡੇਢ ਸਾਲਾ ਬੱਚਾ ਅਗਵਾ
. . .  1 day ago
ਲੁਧਿਆਣਾ, 18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਬਾਅਦ ਦੁਪਹਿਰ ਇਕ ਡੇਢ ਸਾਲ ਦੇ ਬੱਚੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ...
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ
. . .  1 day ago
ਸ਼੍ਰੀਨਗਰ, 18 ਅਗਸਤ-ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਦਿੱਲੀ 'ਚ ਉੱਪ ਰਾਸ਼ਟਰਪਤੀ ਭਵਨ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।
ਰਿਸ਼ਵਤ ਲੈਂਦੇ ਹੌਲਦਾਰ ਦੀ ਵੀਡੀਓ ਵਾਇਰਲ, ਕੀਤਾ ਮੁਅੱਤਲ
. . .  1 day ago
ਬਠਿੰਡਾ, 18 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਹੌਲਦਾਰ ਵਿਨੋਦ ਕੁਮਾਰ ਦੀ ਜੂਏ ਦੇ ਮਾਮਲੇ ਸੰਬੰਧੀ ਫੜ੍ਹੇ ਗਏ ਇਕ ਵਿਅਕਤੀ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਈ ਸੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਜੇਠ ਸੰਮਤ 554

ਸੰਗਰੂਰ

ਮਾਮਲਾ ਹੋਂਦ ਚਿੱਲੜ ਵਿਖੇ 32 ਸਿੱਖਾਂ ਦੇ ਕਤਲੇਆਮ ਦਾ

ਸਿੱਖ ਕਤਲੇਆਮ ਦਾ ਸੰਤਾਪ ਹੰਢਾ ਰਹੇ ਪਰਿਵਾਰਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਤੇਜ਼

ਮਨਜਿੰਦਰ ਸਿੰਘ ਸਰੌਦ
ਕੁੱਪ ਕਲਾਂ, 25 ਮਈ-ਅੱਜ ਤੋਂ 38 ਕੁ ਵਰ੍ਹੇ ਪਹਿਲਾਂ 2 ਨਵੰਬਰ 1984 ਦੀ ਸਵੇਰ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਹਰਿਆਣਾ ਦੇ ਜ਼ਿਲ੍ਹਾ ਰਿਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ਹੋਂਦ ਚਿੱਲੜ ਵਿਖੇ ਭੜਕੀ ਭੀੜ ਵਲੋਂ ਪਿੰਡ ਅੰਦਰ ਦਾਖਲ ਹੋ ਕੇ ਲਗਪਗ 18 ਸਿੱਖ ਪਰਿਵਾਰਾਂ ਦੇ 32 ਜੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇਕ ਖੂਹ 'ਚ ਸੁੱਟ ਕੇ ਮਿੱਟੀ ਦਾ ਤੇਲ ਪਾ ਕੇ ਸਾੜਨ ਦੀ ਦਰਦਨਾਕ ਦਾਸਤਾਨ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਾਇਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਜੱਗ-ਜ਼ਾਹਰ ਕੀਤਾ ਸੀ | ਇੰਜ. ਗਿਆਸਪੁਰਾ ਵਲੋਂ ਕੇਸਾਂ ਦੀ ਪੈਰਵਾਈ ਕਰਨ ਤੋਂ ਬਾਅਦ ਹਰਿਆਣਾ ਸਰਕਾਰ ਵਲੋਂ ਇਸ ਕਤਲੇਆਮ ਦੌਰਾਨ ਜਾਨਾਂ ਗੁਆ ਚੁੱਕੇ ਜੀਆਂ ਦੇ ਪਰਿਵਾਰਾਂ ਨੂੰ ਭਾਵੇਂ ਮੁਆਵਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਜ਼ਖ਼ਮਾਂ 'ਤੇ ਕੁਝ ਮੱਲ੍ਹਮ ਤਾਂ ਲੱਗੀ ਪਰ ਦੋਸ਼ੀਆਂ ਨੂੰ ਸਜ਼ਾਵਾਂ ਦੇ ਲਈ ਅਦਾਲਤਾਂ ਦੇ ਇਨਸਾਫ਼ ਨੂੰ ਉਡੀਕਦੇ-ਉਡੀਕਦੇ ਕਈ ਗਵਾਹ ਵੀ ਇਸ ਸੰਸਾਰ ਤੋਂ ਕੂਚ ਕਰ ਗਏ | ਵਿਧਾਇਕ ਇੰਜ. ਗਿਆਸਪੁਰਾ ਵਲੋਂ ਆਪਣੀ ਟੀਮ ਸਮੇਤ ਖੰਡਰ ਬਣ ਚੁੱਕੇ ਪਿੰਡ ਹੋਂਦ ਚਿੱਲੜ ਦਾ ਦੌਰਾ ਕਰਨ ਮੌਕੇ ਪੀੜਤ ਪਰਿਵਾਰਾਂ ਸਮੇਤ ਆਖਿਆ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਕਤਲੇਆਮ ਦਾ ਸੰਤਾਪ ਹੰਢਾਅ ਰਹੇ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਵੀ ਇਥੋਂ ਦੇ ਕੁਝ ਧਨਾਢ ਤੇ ਸਿਆਸਤਦਾਨ ਲੋਕਾਂ ਵਲੋਂ ਰਲ ਕੇ ਹੜੱਪ ਕਰਨ ਦੀਆਂ ਸਾਜਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਉਕਤ ਪਿੰਡ ਹੋਂਦ ਦੀ ਜ਼ਮੀਨ ਵਿਚੋਂ ਕਾਫੀ ਹਿੱਸਾ ਅਸਰ-ਰਸੂਖ ਵਾਲੇ ਵਿਅਕਤੀਆਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ ਹੈ, ਜਦਕਿ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਤਾਂ ਕਿਸੇ ਵੀ ਵਿਅਕਤੀ ਨੂੰ ਕੋਈ ਹੱਕ ਨਹੀਂ ਕਿ ਉਹ ਪੀੜਤ ਪਰਿਵਾਰਾਂ ਦੀ ਜ਼ਮੀਨ 'ਤੇ ਪੈਰ ਰੱਖ ਸਕੇ | ਉਨ੍ਹਾਂ ਆਖਿਆ ਕਿ ਸਰਕਾਰ ਨੂੰ ਇਸ ਸਬੰਧੀ ਨੋਟਿਸ ਲੈਣ ਦੀ ਲੋੜ ਹੈ ਤੇ ਉਨ੍ਹਾਂ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆ ਦਿੱਤਾ ਹੈ | ਸਿੱਖ ਕਤਲੇਆਮ ਦਾ ਸੰਤਾਪ ਹੰਢਾ ਰਹੀ ਤੇ ਆਪਣੇ ਪਰਿਵਾਰ ਦੇ 12 ਜੀਅ ਗੁਆ ਚੁੱਕੀ ਬੀਬੀ ਸੁਰਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਨੂੰ ਅੱਜ ਵੀ ਇਨਸਾਫ਼ ਦੀ ਉਮੀਦ ਹੈ, ਪ੍ਰੰਤੂ ਦੇਰ ਨਾਲ ਮਿਲਿਆ ਇਨਸਾਫ਼ ਵੀ ਜ਼ਖ਼ਮਾਂ ਨੂੰ ਕੁਰੇਦਣ ਤੋਂ ਘੱਟ ਨਹੀਂ ਹੁੰਦਾ | ਲਗਪਗ ਚਾਰ ਦਹਾਕੇ ਪਹਿਲਾਂ ਕਈ ਏਕੜਾਂ ਵਿਚ ਵਸੇ ਇਸ ਪਿੰਡ ਦੀ ਜ਼ਮੀਨ ਹੁਣ ਖੁਰਦੀ-ਖੁਰਦੀ ਮਹਿਜ਼ ਇਕ ਏਕੜ ਦੇ ਕਰੀਬ ਰਹਿ ਗਈ ਹੈ | ਯਾਦਗਾਰ ਉਸਾਰਨ ਦੇ ਲਈ ਲਗਾਇਆ ਗਿਆ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਚੁੱਕਾ ਹੈ ਅਤੇ ਇਮਾਰਤਾਂ ਖੰਡਰਾਂ ਦਾ ਰੂਪ ਧਾਰਨ ਕਰ ਰਹੀਆਂ ਹਨ | ਸਥਾਨਕ ਸਿੱਖ ਪਰਿਵਾਰਾਂ ਦਾ ਗਿਲਾ ਹੈ ਕਿ ਇੰਜ. ਗਿਆਸਪੁਰਾ ਤੋਂ ਇਲਾਵਾ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਲੋਂ ਪਿੰਡ ਹੋਂਦ ਚਿੱਲੜ ਅੰਦਰ ਕਤਲੇਆਮ ਵਿਚ ਜਾਨਾਂ ਗੁਆ ਚੁੱਕੇ ਲੋਕਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ | ਇੰਜ. ਗਿਆਸਪੁਰਾ ਨੇ ਆਖਿਆ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਨਾਲ ਇਸ ਬੇਹੱਦ ਗੰਭੀਰ ਮਸਲੇ 'ਤੇ ਗੱਲਬਾਤ ਕਰਨਗੇ | ਇਸ ਮੌਕੇ ਕਤਲੇਆਮ ਦੇ ਪੀੜਤ ਪਰਿਵਾਰਾਂ ਤੋਂ ਇਲਾਵਾ ਸੀਨੀਅਰ ਆਗੂ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸੁਖਜਿੰਦਰ ਸਿੰਘ ਬਾਜਵਾ, ਅਵਿਨਾਸ਼ ਪੀ.ਏ. ਨਿੱਕਾ, ਕੁਲਜਿੰਦਰ ਸਿੰਘ, ਪਾਲਾ ਗੋਸਲਾਂ ਆਦਿ ਮੌਜੂਦ ਸਨ |

ਮਾਮਲਾ ਇਕ ਮੁਲਾਜ਼ਮ ਵਲੋਂ ਦੁਰਵਿਵਹਾਰ ਕਰਨ ਦਾ

ਦਰਜਾ ਚਾਰ ਕਰਮਚਾਰੀਆਂ ਨੇ ਸਿਵਲ ਹਸਪਤਾਲ 'ਚ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 25 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਕਲਾਸ ਫੋਰ ਗੌਰਮਿੰਟ ਇੰਪਾਇਜ ਯੂਨੀਅਨ ਸੰਗਰੂਰ ਵਲੋਂ ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ | ਧਰਨੇ ਵਿਚ ਅਜੈ ਕੁਮਾਰ ਜਨਰਲ ਸਕੱਤਰ, ਸਤਪਾਲ ਸਿੰਘ ...

ਪੂਰੀ ਖ਼ਬਰ »

ਦੋ ਗੁੱਟਾਂ ਦੀ ਲੜਾਈ 'ਚ ਨੌਜਵਾਨ ਦੀ ਮੌਤ

ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ) - ਪਿੰਡ ਦੀਵਾਨਗੜ੍ਹ ਕੈਂਪਰ ਵਿਖੇ ਰੰਜ਼ਿਸ਼ ਕਾਰਨ ਦੋ ਗੁੱਟਾਂ ਵਿਚ ਹੋਈ ਲੜਾਈ ਵਿਚ 16 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ | ਲੜਾਈ ਵਿਚ ਪਿੰਡ ਮੁਨਸ਼ੀਵਾਲਾ, ਰਤਨਗੜ੍ਹ ਸਿੰਧੜਾਂ, ਦੀਵਾਨਗੜ੍ਹ ਕੈਪਰ ਅਤੇ ਕੜਿਆਲ ਦੇ ...

ਪੂਰੀ ਖ਼ਬਰ »

ਨਸ਼ਿਆਂ ਦੀ ਦਲਦਲ 'ਚ ਫਸੇ ਵਿਅਕਤੀਆਂ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਸਾਰਥਕ ਉਪਰਾਲੇ ਤੇਜ਼

ਸੰਗਰੂਰ, 25 ਮਈ (ਸੁਖਵਿੰਦਰ ਸਿੰਘ ਫੁੱਲ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਨੂੰ ਮੁਕੰਮਲ ਤੌਰ 'ਤੇ ਨਸ਼ਾ-ਮੁਕਤ ਕਰਨ ਦੇ ਮਿੱਥੇ ਟੀਚੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਲ੍ਹਾ ਸੰਗਰੂਰ ਵਿਖੇ ਪ੍ਰਸ਼ਾਸਨ ਵਲੋਂ ਯੋਜਨਾਬੱਧ ਢੰਗ ਨਾਲ ਉਪਰਾਲੇ ਤੇਜ਼ ਹੋ ਗਏ ਹਨ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਸਵੈ-ਇੱਛਾ ਨਾਲ ਲੋਕ ਛੱਡ ਰਹੇ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ

ਸੰਗਰੂਰ, 25 ਮਈ (ਧੀਰਜ ਪਸ਼ੌਰੀਆ)- ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਵਿਚ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੰੂ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ | ਜ਼ਿਕਰਯੋਗ ਹੈ ਕਿ ਇੱਥੇ ਲੋਕ ਸਵੈ-ਇੱਛਾ ਨਾਲ ਹੀ ਪੰਚਾਇਤੀ ਜਮੀਨਾਂ ਤੋਂ ...

ਪੂਰੀ ਖ਼ਬਰ »

ਭਰਤੀ ਲਈ ਪ੍ਰੀਖਿਆਵਾਂ ਪੰਜਾਬੀ 'ਚ ਨਾ ਲੈਣ 'ਤੇ ਅਦਾਲਤ 'ਚ ਜਾਣ ਦੀ ਚਿਤਾਵਨੀ

ਸੰਗਰੂਰ, 25 ਮਈ (ਸੁਖਵਿੰਦਰ ਸਿੰਘ ਫੁੱਲ)- ਪੰਜਾਬੀ ਵਿਕਾਸ ਮੰਚ (ਕਾਨੂੰਨੀ) ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਦੀ ਭਰਤੀ ਲਈ ਲਈਆਂ ਜਾਂਦੀਆਂ ਪ੍ਰੀਖਿਆਵਾਂ ਪੰਜਾਬੀ ਵਿਚ ਨਾ ਲੈਣ 'ਤੇ ਅਦਾਲਤ ਦਾ ਦਰਵਾਜ਼ਾ ...

ਪੂਰੀ ਖ਼ਬਰ »

ਸੂਬੇ ਭਰ ਦੇ ਸਬ ਸਟੇਸ਼ਨ ਅਮਲੇ ਵਲੋਂ ਸਮੂਹਿਕ ਛੁੱਟੀ 'ਤੇ ਜਾਣ ਦਾ ਐਲਾਨ

ਸੁਨਾਮ ਊਧਮ ਸਿੰਘ ਵਾਲਾ, 25 ਮਈ (ਧਾਲੀਵਾਲ, ਭੁੱਲਰ)- ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪਾਵਰਕਾਮ ਅਤੇ ਟਰਾਂਸਕੋ ਦੇ ਸਰਕਲ ਜਨਰਲ ਸਕੱਤਰ ਸਤ ਭੂਸ਼ਨ ਸ਼ਰਮਾ ਸੁਨਾਮ ਨੇ ਦੱਸਿਆ ਕਿ ਗਰਿੱਡ ਮੁਲਾਜਮ ਆਪਣੀਆਂ ਮੰਗਾਂ ਨੂੰ ਲੈ ਕੇ 1 ਜੂਨ ਤੋਂ ਵਰਕ ਟੂ ਰੂਲ ਅਤੇ 10 ਜੂਨ ...

ਪੂਰੀ ਖ਼ਬਰ »

ਨਾਬਾਲਗਾ ਨੂੰ ਵਰਗਲਾਉਣ 'ਤੇ ਮਾਮਲਾ ਦਰਜ

ਸੰਦੌੜ, 25 ਮਈ (ਜਸਵੀਰ ਸਿੰਘ ਜੱਸੀ)-ਪੁਲਿਸ ਥਾਣਾ ਸੰਦੌੜ ਦੀ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਥਾਣਾ ਸੰਦੌੜ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਥਾਣਾ ਸੰਦੌੜ ਅਧੀਨ ਪੈਂਦੇ ਇਕ ਪਿੰਡ ਦੀ ...

ਪੂਰੀ ਖ਼ਬਰ »

ਖਾਲੀ ਪਏ ਪਲਾਟ 'ਚ ਸੱਪਾਂ ਤੇ ਬਿੱਛੂਆਂ ਨੇ ਲਾਇਆ ਡੇਰਾ

ਸੰਗਰੂਰ, 25 ਮਈ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਥਲੇਸ ਬਾਗ ਕਾਲੋਨੀ ਦੇ ਵਸਨੀਕ ਅੱਜ ਇਕੱਠੇ ਹੋ ਕੇ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਜੋ ਨਗਰ ਕੌਂਸਲ ਦੇ ਪ੍ਰਸ਼ਾਸਕ ਵੀ ਹਨ, ਨੰੂ ਮਿਲੇ ਅਤੇ ਮੰਗ ਪੱਤਰ ਦੇ ਕੇ ਗਲੀ ਨੰ; 6 ਵਿਚ ਉਸਾਰੀ ਰਹਿਤ ਪਲਾਟ ਦੀ ਸਮੱਸਿਆ ਦੇ ...

ਪੂਰੀ ਖ਼ਬਰ »

ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਵਿੱਢੀ ਮੁਹਿੰਮ

ਸੁਨਾਮ ਊਧਮ ਸਿੰਘ ਵਾਲਾ, 25 ਮਈ (ਧਾਲੀਵਾਲ, ਭੁੱਲਰ)- ਪੀ. ਐਸ. ਪੀ. ਸੀ. ਐੱਲ. ਸਬ ਡਵੀਜ਼ਨ ਸੁਨਾਮ ਦਿਹਾਤੀ ਦੇ ਐਸ.ਡੀ.ਓ. ਸ਼ਰਨਜੀਤ ਸਿੰਘ ਚਹਿਲ ਨੇ ਦੱਸਿਆ ਕਿ ਬਿਜਲੀ ਚੋਰੀ ਨੂੰ ਰੋਕਣ ਲਈ ਪਾਵਰਕਾਮ ਵਲੋਂ ਸ਼ਹਿਰਾਂ ਅਤੇ ਪਿੰਡਾਂ 'ਚ ਛਾਪੇਮਾਰੀ ਦੀ ਵਿੱਢੀ ਮੁਹਿੰਮ ਤਹਿਤ ...

ਪੂਰੀ ਖ਼ਬਰ »

ਅਮਨਦੀਪ ਕੌਰ ਨੇ ਜਿੱਤਿਆ 'ਸਟਾਰ ਆਫ਼ ਦਾ ਡੇਅ' ਖਿਤਾਬ

ਸੰਗਰੂਰ, 25 ਮਈ (ਚੌਧਰੀ ਨੰਦ ਲਾਲ ਗਾਂਧੀ)- 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਦੇ ਤਹਿਤ ਅੰਗਰੇਜੀ ਬੋਲਣ ਦੀ ਨਿਪੁੰਨਤਾ ਲਈ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਸਰਕਾਰੀ ਮਿਡਲ ਸਕੂਲ ਖੁਰਾਣਾ ਦੀ ਵਿਦਿਆਰਥਣ ਅਮਨਦੀਪ ਕੌਰ ਜਮਾਤ ਅੱਠਵੀਂ ਨੇ ਜ਼ਿਲ੍ਹਾ ਪੱਧਰ ...

ਪੂਰੀ ਖ਼ਬਰ »

ਪਿ੍ੰਸੀਪਲ ਡਾ. ਨੀਤੂ ਸੇਠੀ 'ਲੀਡਰਸ਼ਿਪ ਐਵਾਰਡ' ਨਾਲ ਸਨਮਾਨਿਤ

ਸੰਦੌੜ, 25 ਮਈ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾ)- ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਲਈ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੀ ਪਿ੍ੰਸੀਪਲ ਡਾ. ਨੀਤੂ ਸੇਠੀ ਨੂੰ ਐਜ਼ੂਕਲਾਊਡਜ਼ ਵਲੋਂ 'ਲੀਡਰਸ਼ਿਪ ਅਵਾਰਡ- 2022' ਨਾਲ ਨੋਇਡਾ ਵਿਖੇ ...

ਪੂਰੀ ਖ਼ਬਰ »

ਪਹਿਲੀ ਜੁਲਾਈ ਤੋਂ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ

ਸੰਗਰੂਰ, 25 ਮਈ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਵਾਤਾਵਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ੍ਹ ਵਿਚ ਰਾਸ਼ਟਰੀ ਗਰੀਨ ਟਿ੍ਬਿਊਨਲ ਦੇ ਦਿਸਾ ਨਿਰਦੇਸ਼ਾਂ ਦੀ ਇੰਨ ...

ਪੂਰੀ ਖ਼ਬਰ »

ਸੰਜੀਵ ਬਾਂਸਲ ਨੂੰ ਸਦਮਾ, ਕੁੜਮ ਦਾ ਦਿਹਾਂਤ

ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ)- ਉੱਘੇ ਸਮਾਜ ਸੇਵਕ, ਉਦਯੋਗਪਤੀ ਅਤੇ ਬਾਂਸਲ'ਜ ਗਰੁੱਪ ਸਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਦੇ ਕੁੜਮ ਸ੍ਰੀ ਰਮੇਸ਼ ਕੁਮਾਰ ਰਾਮਾ (51) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਸ੍ਰੀ ਸੰਜੀਵ ਬਾਂਸਲ ਦੇ ਬੇਟੇ ...

ਪੂਰੀ ਖ਼ਬਰ »

ਪੰਪ ਆਪ੍ਰੇਟਰ 29 ਨੂੰ ਘੇਰਨਗੇ ਮੁੱਖ ਮੰਤਰੀ ਦੀ ਕੋਠੀ

ਸੰਗਰੂਰ, 25 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਵਾਟਰ ਸਪਲਾਈ ਅਤੇ ਸੈਨੀਟੇਸ਼ਟ ਵਿਭਾਗ ਤਹਿਤ ਕੰਮ ਕਰਦੇ ਪੰਪ ਆਪ੍ਰੇਟਰਾਂ ਵਲੋਂ 29 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਜੀਤ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਪੱਕੇ ਮੋਰਚੇ ਦਾ ਕੀਤਾ ਐਲਾਨ

ਜਖੇਪਲ, 25 ਮਈ (ਮੇਜਰ ਸਿੰਘ ਸਿੱਧੂ)- ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਡੇਰਾ ਬਾਬਾ ਟੀਕਮਦਾਸ ਉਗਰਾਹਾਂ ਵਿਖੇ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਕਿਹਾ ਕਿ ...

ਪੂਰੀ ਖ਼ਬਰ »

ਨਸ਼ਿਆਂ ਖਿਲਾਫ਼ ਪੁਲਿਸ ਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ

ਸੁਨਾਮ ਊਧਮ ਸਿੰਘ ਵਾਲਾ, 25 ਮਈ (ਭੁੱਲਰ, ਧਾਲੀਵਾਲ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜਿੱਥੇ ਸੁਨਾਮ ਪੁਲਿਸ ਵਲੋਂ ਅੱਜ ਸਵੇਰੇ ਹੀ ਸ਼ਹਿਰ ਦੀ ਇਕ ਬਸਤੀ ਵਿਚ ਨਸ਼ਿਆਂ ਦੇ ਧੰਦੇ 'ਚ ਲਿਪਤ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਛਾਪੇਮਾਰੀ ...

ਪੂਰੀ ਖ਼ਬਰ »

ਲੋਡਿੰਗ ਗੱਡੀਆਂ ਵਾਲੇ ਕੱਲ੍ਹ ਮੁੱਖ ਮੰਤਰੀ ਦੀ ਕੋਠੀ ਘੇਰਨਗੇ

ਸੰਗਰੂਰ, 25 ਮਈ (ਦਮਨਜੀਤ ਸਿੰਘ)- ਆਲ ਪੰਜਾਬ ਮਿੰਨੀ ਟਰਾਂਸਪੋਰਟ ਬਲੈਰੋ, ਪਿੱਕਅਪ, ਛੋਟਾ ਹਾਥੀ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ 27 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਹੱਥਾਂ 'ਚ ਦੇਣ ਦੀ ਸਿਫ਼ਾਰਸ਼ ਕਰਨ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ

ਮੂਨਕ, 25 ਮਈ (ਗਮਦੂਰ ਧਾਲੀਵਾਲ)- ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਲੋਂ ਸੁਪਰੀਮ ਕੋਰਟ ਨੂੰ ਅਪੀਲ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਰੈਕਟਰ ਨੂੰ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਲਈ ਕਿਹਾ ਗਿਆ ਹੈ | ਪੰਜਾਬ ਸਟੂਡੈਂਟਸ ਯੂਨੀਅਨ ...

ਪੂਰੀ ਖ਼ਬਰ »

ਭਾਈ ਮਲਕੀਤ ਸਿੰਘ ਚੰਗਾਲ ਦਾ ਕੀਤਾ ਸਨਮਾਨ

ਸੰਗਰੂਰ, 25 ਮਈ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਭਾਈ ਮਲਕੀਤ ਸਿੰਘ ਚੰਗਾਲ ਨੂੰ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ | ਪਾਰਟੀ ਸੁਪਰੀਮੋ ਸੁਖਦੇਵ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲਿਆਂ ਨੇ ਸਬਜ਼ੀ ਵੇਚਣ ਵਾਲੇ ਇਕ ਬਜ਼ੁਰਗ ਨੂੰ ਬਣਾਇਆ ਸ਼ਿਕਾਰ

ਸੁਨਾਮ ਊਧਮ ਸਿੰਘ ਵਾਲਾ, 25 ਮਈ (ਧਾਲੀਵਾਲ, ਭੁੱਲਰ) - ਸੁਨਾਮ ਸ਼ਹਿਰ ਅਤੇ ਇਸ ਦੇ ਨੇੜਲੇ ਪਿੰਡਾਂ 'ਚ ਲੁੱਟਾਂ-ਖੋਹਾਂ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇੱਥੋਂ ਤੱਕ ਕਿ ਲੁਟੇਰਿਆਂ ਵਲੋਂ ਸਬਜ਼ੀ ਵੇਚ ਕੇ ਘਰ ਪਰਤ ...

ਪੂਰੀ ਖ਼ਬਰ »

ਮਿਲਾਵਟੀ ਮਾਲ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਲਈ ਟੀਮਾਂ ਦਾ ਗਠਨ-ਐਸ.ਡੀ.ਐਮ.

ਧੂਰੀ, 25 ਮਈ (ਸੰਜੇ ਲਹਿਰੀ)- ਨਕਲੀ ਖਾਦ ਪਦਾਰਥਾਂ ਦੇ ਵਧ ਰਹੇ ਚਲਣ ਨੂੰ ਨੱਥ ਪਾਉਣ ਲਈ ਪ੍ਰਸ਼ਾਸਨ ਨੇ ਕਮਰ ਕਸ ਲਈ ਜਾਪਦੀ ਹੈ | ਹਲਕੇ ਵਿਚ ਫ਼ੇਲ੍ਹ ਹੋਏ ਖਾਦ ਪਦਾਰਥਾਂ ਦੇ ਸੈਂਪਲਾਂ ਤੋਂ ਬਾਅਦ ਐਸ.ਡੀ.ਐਮ. ਧੂਰੀ ਨੇ ਮਿਲਾਵਟੀ ਮਾਲ ਵੇਚਣ ਵਾਲੇ ਦੁਕਾਨਦਾਰਾਂ ਦੀ ...

ਪੂਰੀ ਖ਼ਬਰ »

ਨਿਰਮਾਣ ਕਾਰਜਾਂ 'ਚ ਗੜਬੜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ-ਭਰਾਜ

ਸੰਗਰੂਰ, 25 ਮਈ (ਧੀਰਜ ਪਸ਼ੌਰੀਆ)- ਭਿ੍ਸ਼ਟਾਚਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਕੀਤੀ ਵੱਡੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਅੱਜ ਫਿਰ ਪਿਛਲੇ ਸਮੇਂ ਦੌਰਾਨ ਸੰਗਰੂਰ ਹਲਕੇ 'ਚ ...

ਪੂਰੀ ਖ਼ਬਰ »

ਆਕਸਫੋਰਡ ਪਬਲਿਕ ਸਕੂਲ ਵਿਖੇ ਪੂਲ ਪਾਰਟੀ

ਚੀਮਾ ਮੰਡੀ, 25 ਮਈ (ਦਲਜੀਤ ਸਿੰਘ ਮੱਕੜ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਾ ਔਕਸਫੋਰਡ ਪਬਲਿਕ ਸਕੂਲ (ਆਈ.ਸੀ.ਐਸ.ਈ. ਤੋਂ ਮਾਨਤਾ ਪ੍ਰਾਪਤ) ਵਿਖੇ ਛੋਟੇ ਬੱਚਿਆਂ ਲਈ ਪੂਲ ਪਾਰਟੀ ਆਯੋਜਿਤ ਕੀਤੀ ਗਈ, ਜਿਸ ਵਿਚ ਕਿੰਟਰਗਾਰਡਨ ਦੇ ਬੱਚਿਆਂ ਦੁਆਰਾ ਖ਼ੂਬ ਲੁਤਫ਼ ਉਠਾਇਆ ...

ਪੂਰੀ ਖ਼ਬਰ »

ਵੀਜ਼ੇ ਦੇਣ 'ਚ ਆਸਟੇ੍ਰਲੀਆ ਨੇ ਦਿਖਾਈ ਖੁੱਲ੍ਹ ਦਿਲੀ-ਸੁਖਵਿੰਦਰ ਸਿੰਘ

ਸੰਗਰੂਰ, 25 ਮਈ (ਅਮਨਦੀਪ ਸਿੰਘ ਬਿੱਟਾ)- ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਇਸ ਵੇਲੇ ਖੁੱਲ੍ਹ ਦਿਲੀ ਨਾਲ ਸਟੂਡੈਂਟ ਅਤੇ ਵਿਜਟਰ ਵੀਜੇ ਦੇ ਰਿਹਾ ਹੈ | ਉਨ੍ਹਾਂ ਕਿਹਾ ਇਕ ਇਕ ਹਫ਼ਤੇ ਤੋਂ ਲੈ ਕੇ ਛੇ ਹਫਤੇ ਤੱਕ ਦਾ ਸਮਾਂ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਮੰਗਾਂ ਨੂੰ ਲੈ ਕੇ ਪ੍ਰਬੰਧਕੀ ਕੰਪਲੈਕਸ ਬਾਹਰ ਧਰਨਾ

ਸੰਗਰੂਰ, 25 ਮਈ (ਅਮਨਦੀਪ ਸਿੰਘ ਬਿੱਟਾ)- ਮਜ਼ਦੂਰ ਮੁਕਤੀ ਮੋਰਚਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇਣ ਉਪਰੰਤ ਮੰਗ ਪੱਤਰ ਵੀ ਦਿੱਤਾ ਗਿਆ | ਮੁਕਤੀ ਮੋਰਚਾ ਦੇ ਕਾਰਕੁਨ ਪਹਿਲਾਂ ਅਨਾਜ ਮੰਡੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX