ਫ਼ਿਰੋਜ਼ਪੁਰ, 25 ਮਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਅੰਦਰ ਭਾਜਪਾ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਫ਼ਿਰੋਜ਼ਪੁਰ ਕੈਂਟ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਕੰਵਰ ਪ੍ਰਤਾਪ ਉਰਫ਼ ਨੀਟਾ ਅਤੇ ਉਸ ਦੇ ਲੜਕੇ ਫ਼ੱਕਰ ਸਮੇਤ 10 ਵਿਅਕਤੀਆਂ ਵਿਰੱੁਧ ਥਾਣਾ ਕੈਂਟ ਵਲੋਂ ਸੰਗੀਨ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ | ਦਰਜ ਮਾਮਲੇ ਵਿਚ ਇਕ ਦਲਿਤ ਲੜਕੀ ਨੇ ਦੋਸ਼ ਲਗਾਇਆ ਕਿ ਕੰਵਰ ਪ੍ਰਤਾਪ ਉਰਫ਼ ਨੀਟਾ ਨੇ ਉਸ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲ਼ੀ-ਗਲੋਚ ਕੱਢ ਕੇ ਦੁਰਵਿਵਹਾਰ ਕੀਤਾ ਅਤੇ ਉਸ ਦਾ ਮੋਬਾਈਲ ਵੀ ਖੋਹ ਲਿਆ | ਰਾਵਣ ਸੈਨਾ ਦੇ ਕੌਮੀ ਪ੍ਰਧਾਨ ਦੀਪ ਦਸ਼ਾਨਨ ਦੀ ਅਗਵਾਈ ਵਿਚ ਅੱਜ ਕੈਂਟ ਵਿਖੇ ਸੱਦੀ ਕਾਨਫ਼ਰੰਸ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਮੋਹਨ ਲਾਲ ਬਠਿੰਡਾ ਵਿਖੇ ਮਿਉਂਸੀਪਲ ਕਮੇਟੀ ਵਿਚ ਨੌਕਰੀ ਕਰਦਾ ਹੈ, ਉਸ ਦੇ ਪਿਤਾ ਨੇ ਸਾਲ 2016 ਵਿਚ ਘਰੇਲੂ ਵਰਤੋਂ ਵਾਸਤੇ ਨੀਟਾ ਵਾਸੀ ਘੁਮਿਆਰ ਮੰਡੀ ਜੋ ਕਿ ਫਾਈਨੈਂਸ ਦਾ ਕੰਮ ਆਪਣੀ ਪੰਜਾਬ ਗੰਨ ਹਾਊਸ ਵਿਚ ਹੀ ਕਰਦਾ ਹੈ, ਉਸ ਪਾਸੋਂ ਪੰਜ ਲੱਖ ਰੁਪਏ ਵਿਆਜ 'ਤੇ ਲਏ ਸਨ, ਜਿਸ ਦੇ ਬਦਲੇ ਵਿਚ ਨੀਟੇ ਨੇ ਉਨ੍ਹਾਂ ਦੇ ਚੈੱਕ ਬੁੱਕ, ਏ.ਟੀ.ਐਮ, ਬੈਂਕ ਕਾਪੀ ਆਪਣੇ ਕਬਜ਼ੇ ਵਿਚ ਲੈ ਲਏ ਸਨ | ਇਸ ਤੋਂ ਇਲਾਵਾ ਖ਼ਾਲੀ ਕਾਗ਼ਜ਼ਾਂ, ਅਸ਼ਟਾਮਾਂ ਤੇ ਪਰਨੋਟਾਂ ਦੇ ਵੀ ਸਾਈਨ ਕਰਵਾਏ ਸਨ | ਉਨ੍ਹਾਂ ਦੱਸਿਆ ਕਿ ਇਸ ਦੇ ਬਦਲੇ ਵਿਚ ਨੀਟਾ ਹਰ ਮਹੀਨੇ 25-30 ਹਜ਼ਾਰ ਖ਼ੁਦ ਕਢਵਾਉਂਦਾ ਰਿਹਾ, ਜੋ ਕਿ 2020 ਤੱਕ ਸਿਲਸਿਲਾ ਚੱਲਦਾ ਰਿਹਾ | ਪੀੜਤ ਲੜਕੀ ਨੇ ਦੱਸਿਆ ਕਿ ਹੁਣ ਤੱਕ 10 ਲੱਖ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ | ਪੀੜਤ ਲੜਕੀ ਅਨੁਸਾਰ ਉਸ ਦੀ ਮਾਤਾ ਨੂੰ ਕੈਂਸਰ ਦੀ ਬਿਮਾਰੀ ਹੋਣ ਕਰਕੇ ਇਲਾਜ 'ਤੇ ਕਾਫ਼ੀ ਖ਼ਰਚ ਹੋ ਚੁੱਕਾ ਹੈ ਅਤੇ ਉਸ ਦਾ ਪਿਤਾ ਵੀ ਰਿਟਾਇਰ ਹੋ ਗਿਆ ਹੈ | ਉਕਤ ਲੜਕੀ ਨੇ ਦੱਸਿਆ ਕਿ 18 ਮਈ ਨੂੰ ਉਕਤ ਕੰਵਰ ਪ੍ਰਤਾਪ ਉਰਫ਼ ਨੀਟਾ ਨੇ ਆਪਣੇ ਲੜਕੇ ਫ਼ੱਕਰ ਦੇ ਮੋਬਾਈਲ ਤੋਂ ਫ਼ੋਨ ਕਰਕੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗੰਦੀਆਂ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਹੋਏ ਬਕਾਇਆ ਪੈਸਿਆਂ ਦੀ ਮੰਗ ਕੀਤੀ | ਪੀੜਤ ਲੜਕੀ ਅਨੁਸਾਰ ਉਕਤ ਨੀਟਾ ਨੇ ਬਕਾਇਆ ਪੈਸੇ ਵਾਪਸ ਨਾ ਦੇਣ ਦੀ ਸੂਰਤ ਵਿਚ ਮਾੜੇ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ | ਪੀੜਤ ਲੜਕੀ ਅਨੁਸਾਰ ਇਸ ਉਪਰੰਤ 21 ਮਈ ਦੀ ਰਾਤ ਨੂੰ ਕਰੀਬ ਸਵਾ 9 ਸਾਢੇ 9 ਵਜੇ ਨੀਟਾ ਤੇ ਉਸ ਦਾ ਲੜਕਾ ਅਤੇ 7-8 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਉਸੇ ਘਰ ਆਏ ਅਤੇ ਘਰ ਵਿਚ ਉਸ ਦੀ ਸੱਸ ਕਿ੍ਸ਼ਨਾ ਦੇਵੀ ਤੇ ਨਨਾਣ ਸੋਨੀਆ ਮੌਜੂਦ ਸੀ | ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਬਾਜ਼ਾਰ ਤੋਂ ਸਬਜ਼ੀ ਲੈ ਕੇ ਘਰ ਨੂੰ ਜਾ ਰਹੀ ਸੀ ਤਾਂ ਘਰ ਦੇ ਨੇੜੇ ਚੌਕ ਵਿਚ ਹੀ ਉਕਤ ਵਿਅਕਤੀਆਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਹੱਥੋਂ ਮੇਰਾ ਮੋਬਾਈਲ ਖੋਹ ਲਿਆ ਅਤੇ ਮੋਬਾਈਲ ਖੋਹਣ ਸਮੇਂ ਹਥਿਆਰਾਂ ਦਾ ਡਰਾਵਾਂ ਦਿੰਦੇ ਹੋਏ ਮੋਬਾਈਲ ਦਾ ਲੌਕ ਖੋਲ੍ਹਣ ਵਾਸਤੇ ਕਿਹਾ, ਜਿਸ ਕਰਕੇ ਪੀੜਤ ਲੜਕੀ ਨੇ ਮੋਬਾਈਲ ਦਾ ਲੌਕ ਖ਼ੋਲ ਦਿੱਤਾ ਅਤੇ ਉਕਤ ਨਾਮਜ਼ਦ ਵਿਅਕਤੀਆਂ ਨੇ ਫ਼ੋਨ ਵਿਚ ਕੰਵਰ ਪ੍ਰਤਾਪ ਉਰਫ਼ ਨੀਟੇ ਵਲੋਂ ਮੇਰੇ ਨਾਲ ਕੀਤੀ ਹੋਈ ਸਾਰੀ ਗੱਲ ਦੀ ਰਿਕਾਰਡਿੰਗ ਡਿਲੀਟ ਕਰ ਦਿੱਤੀ | ਇਸ ਰਿਕਾਰਡਿੰਗ ਵਿਚ ਕੰਵਰ ਪ੍ਰਤਾਪ ਨੀਟੇ ਵਲੋਂ ਮੈਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਮਾੜਾ ਵਿਵਹਾਰ ਕੀਤਾ ਗਿਆ ਸੀ | ਇਸ ਸੰਬੰਧੀ ਥਾਣਾ ਕੈਂਟ ਫ਼ਿਰੋਜ਼ਪੁਰ ਪੁਲਿਸ ਵਲੋਂ ਨੀਟਾ, ਉਸ ਦੇ ਲੜਕੇ ਫ਼ੱਕਰ ਅਤੇ 7-8 ਅਣਪਛਾਤਿਆਂ ਵਿਰੁੱਧ ਐੱਸ.ਸੀ, ਐੱਸ.ਟੀ ਐਕਟ ਤੇ ਖੋਹ ਆਦਿ ਧਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਵਣ ਸੈਨਾ ਦੇ ਕੌਮੀ ਮੀਤ ਪ੍ਰਧਾਨ ਦੀਪ ਦਸ਼ਾਨਨ, ਬਲਵਿੰਦਰ ਬਾਲੀ ਜ਼ਿਲਾ ਯੂਥ ਪ੍ਰਧਾਨ, ਬਿੰਦਰ ਭੱਟੀ, ਸੋਨੂੰ ਨਾਹਰ, ਭਾਵਧਸ ਦੇ ਜ਼ਿਲਾ ਉਪ ਪ੍ਰਧਾਨ ਜੱਜ ਸਹੋਤਾ, ਦਲਿਤ ਵੈੱਲਫੇਅਰ ਸਭਾ ਤੋਂ ਸਦਾਨੰਦ ਦਾਨਵ, ਐਡਵੋਕੇਟ ਗੋਪਾਲ ਭੰਡਾਰੀ ਆਦਿ ਨੇ ਕਿਹਾ ਕਿ ਜ਼ਿਲਾ ਪੁਲਿਸ ਪ੍ਰਸ਼ਾਸਨ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਕਤ ਮਾਮਲੇ ਵਿਚ ਕਥਿਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਡੱਕੇ, ਕਿਉਂਕਿ ਪੀੜਤ ਲੜਕੀ ਨੂੰ ਜਾਨ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ ਅਤੇ ਇਸ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਤਿੰਨ ਦਿਨਾਂ ਅੰਦਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਨੂੰ ਬੰਦ ਕਰਨ ਵਾਸਤੇ ਸੱਦੇ ਦੀ ਕਾਲ ਦਿੱਤੀ ਜਾਵੇਗੀ | ਰਾਵਣ ਸੈਨਾ ਦੇ ਆਗੂਆਂ ਨੇ ਭਾਜਪਾ ਦੇ ਨੇਤਾਵਾਂ ਤੋਂ ਮੰਗ ਕੀਤੀ ਕਿ ਅਜਿਹੇ ਦਲਿਤ ਵਿਰੋਧੀ ਸੋਚ ਰੱਖਣ ਵਾਲੇ ਲੀਡਰਾਂ ਨੂੰ ਭਾਜਪਾ ਤੁਰੰਤ ਬਰਖ਼ਾਸਤ ਕਰੇ | ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿਚ ਆ ਗਿਆ ਹੈ ਅਤੇ ਉਹ ਤੱਥਾਂ ਦੇ ਆਧਾਰ 'ਤੇ ਕੁੰਵਰ ਪ੍ਰਤਾਪ ਉਰਫ਼ ਨੀਟਾ ਵਿਰੁੱਧ ਸਖ਼ਤ ਐਕਸ਼ਨ ਲੈਣਗੇ | ਇਸ ਸਬੰਧੀ ਕੈਂਟ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਕੰਵਰ ਪ੍ਰਤਾਪ ਨਾਲ ਉਨ੍ਹਾਂ ਦਾ ਪੱਖ ਜਾਣਨ ਵਾਸਤੇ ਫ਼ੋਨ 'ਤੇ ਸੰਪਰਕ ਕੀਤਾ ਤਾਂ ਗੱਲ ਨਹੀਂ ਹੋ ਸਕੀ |
ਖੋਸਾ ਦਲ ਸਿੰਘ, 25 ਮਈ (ਮਨਪ੍ਰੀਤ ਸਿੰਘ ਸੰਧੂ)- ਨਜ਼ਦੀਕੀ ਪਿੰਡ ਭੜਾਣਾ ਵਿਖੇ ਦੇਰ ਰਾਤ ਪਿੰਡ ਦੇ ਹੀ ਦੋ ਪਰਿਵਾਰਾਂ ਵਿਚ ਆਪਸੀ ਤਕਰਾਰਬਾਜ਼ੀ ਹੋ ਗਈ ਜੋ ਬਾਅਦ ਵਿੱਚ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਈ | ਜਾਣਕਾਰੀ ਅਨੁਸਾਰ ਦੋਨਾਂ ਪਰਿਵਾਰਾਂ ਨੇ ਇਕ ਦੂਜੇ ਉੱਪਰ ਹਮਲਾ ...
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਵਿਚ ਬੇਲਗ਼ਾਮ ਹੋਈ ਟ੍ਰੈਫਿਕ ਵਿਵਸਥਾ ਦੇ ਚੱਲਦਿਆਂ ਅੱਜ ਸਵੇਰੇ ਸਥਾਨਕ ਮੁਲਤਾਨੀ ਗੇਟ ਵਿਖੇ ਪੈਦਲ ਜਾ ਰਹੇ ਇਕ ਬਜ਼ੁਰਗ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਛਾਣ ਹਰਦਿੱਤ ਸਿੰਘ (80) ਪੁੱਤਰ ...
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)- ਗੁਰੂਹਰਸਹਾਏ ਦੀ ਪੁਲਿਸ ਨੇ ਪਿੰਡ ਝੁੱਗੇ ਛਿੱਲੀਆਂ ਵਿਚ ਆਪਣੇ ਲੜਕੇ ਨੂੰ ਮਿਲਣ ਆਈ ਵਿਆਹੁਤਾ ਨੂੰ ਉਸ ਦੇ ਪਤੀ ਵਲੋਂ ਪਰਿਵਾਰ ਦੇ ਨਾਲ ਮਿਲ ਕੇ ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ ਪੰਜ ਲੋਕਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ...
ਫ਼ਿਰੋਜ਼ਪੁਰ, 25 ਮਈ (ਤਪਿੰਦਰ ਸਿੰਘ)- ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਅਮਿਤ ਮਹਾਜਨ ਵਲੋਂ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ...
ਮਮਦੋਟ, 25 ਮਈ (ਸੁਖਦੇਵ ਸਿੰਘ ਸੰਗਮ)- ਸਿਵਲ ਅਤੇ ਪੁਲਿਸ ਪ੍ਰਸ਼ਾਸਨ ਮਮਦੋਟ ਨੇ ਪਿੰਡ ਕਾਲੂ ਅਰਾਈ ਦੀ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਵਿਪਨ ...
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ)- ਨਸ਼ੇ ਦੇ ਵਪਾਰੀਆਂ ਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਨੇ ਹੈਰੋਇਨ ਪੀਣ ਦੇ ਆਦੀ ਅਤੇ ਵੇਚਣ ਲਈ ਗਾਹਕ ਦੀ ਉਡੀਕ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 5 ਗ੍ਰਾਮ ...
ਜ਼ੀਰਾ, 25 ਮਈ (ਜੋਗਿੰਦਰ ਸਿੰਘ ਕੰਡਿਆਲ)- ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ ਨਗਰ ਦੀ ਰਹਿਨੁਮਾਈ ਹੇਠ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੀਫ਼ ...
ਗੁਰੂਹਰਸਹਾਏ, 25 ਮਈ (ਹਰਚਰਨ ਸਿੰਘ ਸੰਧੂ)- ਇਲਾਕੇ ਅੰਦਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਚਿੰਤਤ ਕਿਸਾਨਾਂ ਨੇ ਉਪ ਮੰਡਲ ਗੁਰੂਹਰਸਹਾਏ ਦੀ ਡੀ.ਐੱਸ.ਪੀ. ਨੂੰ ਇਕ ਦਰਖ਼ਾਸਤ ਦੇ ਕੇ ਚੋਰੀਆਂ ਨੂੰ ਰੋਕਣ ਦੀ ਮੰਗ ਕੀਤੀ ਹੈ | ਬਲਾਕ ਕਿਸਾਨ ਯੂਨੀਅਨ ਇਕਾਈ ਲੱਖੋਵਾਲ ਦੇ ...
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ...
ਫ਼ਿਰੋਜ਼ਪੁਰ, 25 ਮਈ (ਤਪਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਸੰਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 31 ਮਈ ਦਿਨ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਕੀਮਾਂ ਦੇ ਲਾਭਪਾਤਰੀਆਂ ਨਾਲ ਰੂ-ਬਰੂ ਹੋਣਗੇ | ...
ਫ਼ਿਰੋਜ਼ਪੁਰ 25 ਮਈ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਦੇ ਖੇਤਰ ਵਿਚ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਸੀ.ਆਈ.ਏ. ਸਟਾਫ਼ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ...
ਗੋਲੂ ਕਾ ਮੋੜ, 25 ਮਈ (ਸੁਰਿੰਦਰ ਸਿੰਘ ਪੁਪਨੇਜਾ)- ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਮਾਹਮੂ ਜੋਈਆਂ ਟੂਲ ਪਲਾਜ਼ੇ ਦੇ ਨੇੜੇ ਡਿਊਟੀ ਤੋਂ ਵਾਪਸ ਘਰਾਂ ਨੂੰ ਪਰਤ ਰਹੇ ਅਧਿਆਪਕਾਂ ਦੀ ਟਰੈਕਸ ਗੱਡੀ ਅਤੇ ਸਵਿਫ਼ਟ ਕਾਰ ਦੇ ਸੜਕ ਹਾਦਸੇ ਦੌਰਾਨ 2 ਮਹਿਲਾ ਅਧਿਆਪਕਾਂ ਸਣੇ 6 ...
ਫ਼ਿਰੋਜ਼ਪੁਰ, 25 ਮਈ (ਜਸਵਿੰਦਰ ਸਿੰਘ ਸੰਧੂ)- ਜ਼ਿਲ੍ਹੇ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਦੋ ਹੋਰ ਵਿਅਕਤੀਆਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ਵਿਭਾਗ ...
ਫ਼ਿਰੋਜ਼ਪੁਰ, 25 ਮਈ (ਤਪਿੰਦਰ ਸਿੰਘ)- ਪਿਛਲੇ 10-15 ਸਾਲਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਵਿਰੁੱਧ ਸੰਘਰਸ਼ ਕਰਦੇ ਆ ਰਹੇ ਕੱਚੇ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਤੋਂ ਇਕ ਆਸ ਦੀ ਕਿਰਨ ਜਾਗੀ ਸੀ, ਕਿਉਂਕਿ ਪਹਿਲਾਂ 10 ਸਾਲ ਅਕਾਲੀ-ਭਾਜਪਾ ਸਰਕਾਰ ਨੇ ਕੱਚੇ ...
ਫ਼ਿਰੋਜ਼ਪੁਰ, 25 ਮਈ (ਤਪਿੰਦਰ ਸਿੰਘ)- ਮੈਰੀਟੋਰੀਅਸ ਸਕੂਲ ਵਿਚ ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਦਾਖ਼ਲੇ ਲਈ 29 ਮਈ ਨੂੰ ਕਰਵਾਈ ਜਾ ਰਹੀ ਪ੍ਰਵੇਸ਼ ਪ੍ਰੀਖਿਆ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਮੈਜਿਸਟਰੇਟ ਅੰਮਿ੍ਤ ਸਿੰਘ ਵਲੋਂ ...
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ)- ਬੀਤੀ 23 ਮਈ ਦੀ ਸ਼ਾਮ ਕਰੀਬ ਡੇਢ ਸਾਲ ਪਹਿਲਾਂ ਦਰਜ ਮੁਕੱਦਮੇ ਦੀ ਪੈਰਵਾਈ ਕਰਨ ਦੀ ਰੰਜਸ਼ ਦੇ ਚੱਲਦਿਆਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਦੋਸ਼ਾਂ ਹੇਠ ਥਾਣਾ ਸਿਟੀ ਪੁਲਿਸ ਨੇ ਦੋ ...
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)- ਗੁਰੂਹਰਸਹਾਏ ਪੁਲਿਸ ਨੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਦਾਣਾ ਮੰਡੀ ਗੁਰੂਹਰਸਹਾਏ 'ਤੇ ਛਾਪੇਮਾਰੀ ਕਰ ਕੇ ਤਾਸ਼ ਦੇ ਪੱਤੇ 'ਤੇ ਪੈਸੇ ਲਾ ਕੇ ਜੂਆ ਖੇਡਦੇ ਹੋਏ 9 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ...
ਜ਼ੀਰਾ, 25 ਮਈ (ਮਨਜੀਤ ਸਿੰਘ ਢਿੱਲੋਂ)-ਦਿਨ-ਬ-ਦਿਨ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ ਚਿੰਤਤ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨਾਂ ਨੂੰ ਪਾਣੀ ਬਚਾਓ ਦਾ ਸੁਨੇਹਾ ਦਿੰਦਿਆਂ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ਦੀ ਤਬਦੀਲੀ ਅਪਣਾਉਂਦਿਆਂ ...
ਤਲਵੰਡੀ ਭਾਈ, 25 ਮਈ (ਰਵਿੰਦਰ ਸਿੰਘ ਬਜਾਜ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅਜੇ ਸਿਰਫ਼ ਦੋ ਮਹੀਨੇ ਹੀ ਹੋਏ ਹਨ ਅਤੇ ਇੰਨੇ ਥੋੜ੍ਹੇ ਕੁ ਸਮੇਂ ਵਿਚ ਹੀ ਸਿਹਤ ਮੰਤਰੀ ਸਿੰਗਲਾ ਦੇ ਭਿ੍ਸ਼ਟਾਚਾਰ ਦੇ ਵਿਚ ਲਿਪਤ ਹੋ ਜਾਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ...
ਫ਼ਿਰੋਜ਼ਸ਼ਾਹ, 25 ਮਈ (ਸਰਬਜੀਤ ਸਿੰਘ ਧਾਲੀਵਾਲ)- ਡਾਕਟਰ ਪਿ੍ਥੀ ਸਿੰਘ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਕਟਰ ਜੰਗੀਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਘੱਲ ਖ਼ੁਰਦ ਦੀ ਰਹਿਨੁਮਾਈ ਹੇਠ ਪਿੰਡ ਘੱਲ ਖ਼ੁਰਦ ਵਿਖੇ ਕਿਸਾਨ ਸਿਖਲਾਈ ਕੈਂਪ ...
ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ)- ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਖੇਡ ਵਿੰਗ (ਡੇ-ਸਕਾਲਰ ਅਤੇ ਰੈਜੀਡੈਂਸ਼ਲ) ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ 27 ਤੇ 28 ਮਈ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੋਣ ਟਰਾਇਲ ...
ਗੁਰੂਹਰਸਹਾਏ, 25 ਮਈ (ਹਰਚਰਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਸੁਰਜੀਤ ਸਿੰਘ ਪਿੱਪਲੀ ਚੱਕ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਕਿਸਾਨਾਂ ਨੇ ਮਤਾ ਪਾਸ ਕੀਤਾ ਕਿ ਜਿਹੜੇ 5 ਏਕੜ ਤੱਕ ...
ਗੋਲੂ ਕਾ ਮੋੜ, 24 ਮਈ (ਸੁਰਿੰਦਰ ਸਿੰਘ ਪੁਪਨੇਜਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਆਏ ਦਿਨ ਵਾਪਰ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਿਹਾ ਹੈ | ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਪਿੰਡ ਮੋਹਨ ਕੇ ਹਿਠਾੜ ਆਪਣੇ ਘਰੋਂ ਥੋੜ੍ਹੀ ਦੂਰ 'ਤੇ ਹੀ ਪਿਆਜ਼ ਵੇਚਣ ...
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)-ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਗੁਰੂਹਰਸਹਾਏ ਦੇ ਆਗੂਆਂ ਦੀ ਵੱਖ-ਵੱਖ ਮਸਲਿਆਂ ਨੂੰ ਲੈ ਕੇ ਮੀਟਿੰਗ ਮਾਸਟਰ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਡੀ ...
ਫ਼ਿਰੋਜ਼ਪੁਰ, 25 ਮਈ (ਤਪਿੰਦਰ ਸਿੰਘ)- ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਬੇਗੂਸਰਾਏ ਵਿਖੇ ਹੋਈ 17 ਰਾਸ਼ਟਰੀ ਕਾਨਫ਼ਰੰਸ ਵਿਚ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਨੂੰ ਤੇਜ਼ ਕਰਨ ਲਈ 27 ਮਈ ਨੂੰ 'ਮੰਗ ਦਿਵਸ' ਦਿਹਾੜੇ ਵਜੋਂ ਮਨਾਉਣ ਦੇ ਫ਼ੈਸਲੇ ...
- ਪੱਪੂ ਸੰਧਾ ਪੰਜੇ ਕੇ ਉਤਾੜ, 25 ਮਈ- ਸਰਹੱਦੀ ਇਲਾਕੇ ਵਿਚ ਮੰਡੀ ਪੰਜੇ ਕੇ ਉਤਾੜ ਵਿਚ ਦਾਣਾ ਮੰਡੀ ਨੂੰ ਕਰੀਬ 50 ਸਾਲ ਹੋ ਗਏ ਹਨ ਬਣੀ ਨੂੰ , ਪਰ ਦਾਣਾ ਮੰਡੀ ਨੂੰ ਸਰਕਾਰੀ ਜ਼ਮੀਨ ਅਜੇ ਤੱਕ ਨਸੀਬ ਨਹੀਂ ਹੋਈ | ਇਸ ਮੰਡੀ ਵਿਚ 25 ਦੇ ਕਰੀਬ ਆੜ੍ਹਤੀਏ ਹਨ ਅਤੇ ਇਸ ਮੰਡੀ ਇਸ ਸਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX