ਬਰਨਾਲਾ, 25 ਮਈ (ਅਸ਼ੋਕ ਭਾਰਤੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਬੇਜ਼ਮੀਨੇ ਗ਼ਰੀਬ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚੇ ਦੇ ਪ੍ਰਧਾਨ ਕਾਮਰੇਡ ਮੱਖਣ ਸਿੰਘ ਰਾਮਗੜ੍ਹ ਅਤੇ ਜ਼ਦੂਰ ਅਧਿਕਾਰ ਅੰਦੋਲਨ ਦੇ ਆਗੂ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਮਜ਼ਦੂਰਾਂ ਨੂੰ ਆਸ ਸੀ ਕਿ ਸਰਕਾਰ ਬਦਲਣ ਨਾਲ ਸਾਡੀ ਜ਼ਿੰਦਗੀ ਵਿਚ ਸੁਧਾਰ ਆਵੇਗਾ, ਪਰ ਅਫ਼ਸੋਸ ਕਿ ਭਗਵੰਤ ਮਾਨ ਦੀ ਸਰਕਾਰ ਨੇ ਬੇਜ਼ਮੀਨੇ ਦਲਿਤਾਂ ਵਾਸਤੇ ਜ਼ੁਬਾਨ ਤੱਕ ਨਹੀਂ ਖੋਲ੍ਹੀ | ਇਕ ਪਾਸੇ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦਾ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕਰ ਚੁੱਕੀ ਹੈ, ਪਰ ਮਜ਼ਦੂਰਾਂ ਵਾਸਤੇ ਬੇਰੁਜ਼ਗਾਰੀ ਪੈਦਾ ਕਰ ਰਹੀ ਹੈ | ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਗ਼ਰੀਬ ਲੋਕਾਂ ਦੀ ਹਾਲਤ ਪਹਿਲਾਂ ਹੀ ਬਦ ਤੋਂ ਬਦਤਰ ਹੋ ਗਈ ਹੈ | ਕਣਕ ਦੇ ਸੀਜ਼ਨ ਵਿਚ ਤੂੜੀ ਦੇ ਭਾਅ ਤਿੰਨ ਗੁਣਾ ਹੋ ਜਾਣ ਕਰ ਕੇ ਪਿੰਡਾਂ ਵਿਚ ਰਹਿੰਦੇ ਬੇਜ਼ਮੀਨੇ ਪਸ਼ੂ ਪਾਲਕਾਂ ਨੂੰ ਤੂੜੀ ਖ਼ਰੀਦਣੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ, 200 ਦਿਨ ਕੰਮ ਅਤੇ ਝੋਨਾ ਲਵਾਈ ਦਾ ਪ੍ਰਤੀ ਏਕੜ 6000 ਰੁਪਏ ਦਿੱਤਾ ਜਾਵੇ, ਮਜ਼ਦੂਰਾਂ, ਗ਼ਰੀਬ ਔਰਤਾਂ ਸਿਰ ਚੜੇ੍ਹ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਜ਼ਬਤ ਕਰ ਕੇ ਬੇ ਜ਼ਮੀਨ ਮਜ਼ਦੂਰਾਂ ਵਿਚ ਵੰਡੀਆਂ ਜਾਣ, ਚੋਣ ਵਾਅਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਬੈਂਕ ਖਾਤਿਆਂ ਵਿਚ ਪਾਇਆ ਜਾਵੇ, ਅਨਾਜ ਸੁਰੱਖਿਆ ਕਾਨੂੰਨ ਤਹਿਤ ਸਰਕਾਰੀ ਰਾਸ਼ਨ ਡੀਪੂਆਂ 'ਤੇ ਰੋਜ਼ਾਨਾ ਦੀ ਵਰਤੋਂ ਵਾਲੀ ਸਾਰੀਆਂ ਚੀਜ਼ਾਂ ਸਸਤੇ ਰੇਟਾਂ 'ਤੇ ਬੇਜ਼ਮੀਨ ਮਜ਼ਦੂਰਾਂ ਨੂੰ ਦਿੱਤੀਆਂ, ਆਟਾ ਦੇਣ ਦੀ ਸਕੀਮ ਵਾਪਸ ਲੈ ਕੇ ਕਣਕ ਦੀ ਸਕੀਮ ਸ਼ੁਰੂ ਕੀਤੀ ਜਾਵੇ, ਮਰੇ ਨਰਮੇ ਦਾ ਮੁਆਵਜ਼ਾ ਬਿਨਾਂ ਸ਼ਰਤ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਪਾਇਆ ਜਾਵੇ, ਪੰਜਾਬ ਵਿਚ ਵਧ ਰਹੇ ਨਸ਼ਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਸ਼ਿੰਗਾਰਾ ਸਿੰਘ ਚੁਹਾਣਕੇ, ਰਾਣੀ ਕੌਰ ਕੁੱਬੇ, ਜਗਰਾਜ ਸਿੰਘ ਤਾਜੋਕੇ, ਜੱਸੀ ਸਿੰਘ ਸੁਖਪੁਰਾ, ਰੌਸ਼ਨ ਸਿੰਘ ਧੌਲਾ, ਜਾਗਰ ਸਿੰਘ ਮਾਖਾ, ਅੰਤਰਜਾਮੀ ਸਿੰਘ, ਰੂਪ ਸਿੰਘ ਸ਼ਹਿਣਾ, ਗੁਰਜੰਟ ਸਿੰਘ ਗੋਰਾ ਆਦਿ ਹਾਜ਼ਰ ਸਨ |
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)- ਸਰਕਾਰੀ ਮਿਡਲ ਸਕੂਲ ਖਿਆਲੀ ਵਿਖੇ ਅਧਿਆਪਕਾਂ ਦੀ ਘਾਟ ਹੋਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਕੇ ਰਹਿ ਗਿਆ ਹੈ | ਖ਼ਾਲੀ ਅਸਾਮੀਆਂ ਨਾ ਭਰੇ ਜਾਣ 'ਤੇ ਪਿੰਡ ਵਾਸੀਆਂ ਵਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੀ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਦੀ ਅਗਵਾਈ ਹੇਠ ਹੋਈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ...
ਬਰਨਾਲਾ, 25 ਮਈ (ਰਾਜ ਪਨੇਸਰ)- ਇਕ ਵਿਅਕਤੀ ਦੀ ਜ਼ਮਾਨਤ ਲਈ ਜਾਅਲੀ ਦਸਤਾਵੇਜ਼ ਲਗਾ ਕੇ ਅਦਾਲਤ ਨਾਲ ਧੋਖਾ ਕਰਨ ਦੇ ਸਬੰਧ 'ਚ ਥਾਣਾ ਸਿਟੀ-2 ਬਰਨਾਲਾ ਵਲੋਂ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ...
ਹੰਡਿਆਇਆ, 25 ਮਈ (ਗੁਰਜੀਤ ਸਿੰਘ ਖੱੁਡੀ)-ਬਰਨਾਲਾ-ਮੋਗਾ ਬਾਈਪਾਸ ਪੁਲ ਹੇਠਾਂ ਹੰਡਿਆਇਆ ਰੋਡ ਬਰਨਾਲਾ ਉਪਰ ਕੁਝ ਸਮੇਂ ਤੋਂ ਲੋਕਾਂ ਦੀ ਸਹੂਲਤ ਲਈ ਸਿਵਲ ਪ੍ਰਸ਼ਾਸਨ ਵਲੋਂ ਸਪੀਡ ਬਰੇਕਰ ਲਗਾਏ ਗਏ ਸਨ | ਜੋ ਹੁਣ ਪੱੁਟੇ ਜਾਣ ਕਰ ਕੇ ਵਾਹਨ ਬੜੀ ਤੇਜ਼ੀ ਨਾਲ ਇੱਥੋਂ ਦੀ ...
ਬਰਨਾਲਾ, 25 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਫ਼ਰੀਦਕੋਟ ਦੇ ਨਜ਼ਦੀਕ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਥਾਣਾ ਟੱਲੇਵਾਲ ਵਿਖੇ ...
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਹਰਦਾਸਪੁਰਾ ਦੇ ਜੰਮਪਲ ਅਤੇ ਭਾਕਿਯੂ ਡਕੌਂਦਾ ਦੇ ਸਰਗਰਮ ਵਰਕਰ ਕਿਸਾਨੀ ਘੋਲ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਬਲਬੀਰ ਸਿੰਘ ਹਰਦਾਸਪੁਰਾ ਦੀ ਪਤਨੀ ਜਸਬੀਰ ਕੌਰ ਤੇ ਮਾਤਾ ਜਸਵੰਤ ਕੌਰ ...
ਬਰਨਾਲਾ, 25 ਮਈ (ਰਾਜ ਪਨੇਸਰ)- ਰੇਲਵੇ ਸਟੇਸ਼ਨ ਬਰਨਾਲਾ 'ਤੇ ਲੱਗੀ ਚੋਲਾਂ ਦੀ ਸਪੈਸ਼ਲ 'ਚੋਂ ਟਰੱਕ ਵਿਚ ਲੋਡ ਕਰ ਕੇ ਗੁਦਾਮ 'ਚੋਂ ਉਤਾਰਨ ਨੂੰ ਲੈ ਕੇ ਰਸਤੇ 'ਚ ਚੌਲ ਚੋਰੀ ਕਰ ਕੇ ਚੱਕੀ 'ਤੇ ਵੇਚਣ ਦੇ ਸਬੰਧ ਵਿਚ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-2 ਪੁਲਿਸ ਵਲੋਂ ਮਾਮਲਾ ...
ਹੰਡਿਆਇਆ, 25 ਮਈ (ਗੁਰਜੀਤ ਸਿੰਘ ਖੁੱਡੀ)- ਵਾਰਡ ਨੰਬਰ 8 ਪੱਤੀ ਤਲਵੰਡੀ ਹੰਡਿਆਇਆ ਦੇ ਵਾਸੀ ਕਾਂਗਰਸੀ ਆਗੂ ਅਤੇ ਚੇਅਰਮੈਨ ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਹਾਜੀ ਮੁਸ਼ਤਾਕ ਖ਼ਾਨ ਮਾਕੀ (58) ਬਿਮਾਰੀ ਉਪਰੰਤ ਫ਼ੌਤ ਹੋ ਗਏ, ਜਿਨ੍ਹਾਂ ਨੂੰ ਸਥਾਨਕ ...
ਮਹਿਲ ਕਲਾਂ, 25 ਮਈ (ਅਵਤਾਰ ਸਿੰਘ ਅਣਖੀ)- ਇਨਸਾਫ਼ ਦੀ ਆਵਾਜ਼ ਜਥੇਬੰਦੀ ਵਲੋਂ ਪਰਲ ਕੰਪਨੀ ਪੀੜਤ ਲੋਕਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਹੋਈ | ਇਸ ਮੌਕੇ ਜਥੇਬੰਦੀ ਦੇ ਆਗੂ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਜਥੇਬੰਦੀ ਪਿਛਲੇ ਲੰਬੇ ...
ਤਪਾ ਮੰਡੀ, 25 ਮਈ (ਪ੍ਰਵੀਨ ਗਰਗ)- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਡਿਗਦੇ ਮਿਆਰ ਨੂੰ ਬਚਾਉਣ ਹਿਤ ਤਰ-ਵੱਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਤਹਿਤ 'ਪਾਣੀ ਬਚਾਓ, ਪੰਜਾਬ ਬਚਾਓ' ਮੁਹਿੰਮ ਚਲਾਈ ਗਈ ...
ਸ਼ਹਿਣਾ, 25 ਮਈ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ਸ਼ਹਿਣਾ ਅੱਗੇ ਕੁਝ ਮੁਲਾਜ਼ਮਾਂ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ | ਦਰਸ਼ਨ ਸਿੰਘ ਚੀਮਾ ਬਲਾਕ ਆਗੂ ਨੇ ਕਿਹਾ ਕਿ ...
ਹੰਡਿਆਇਆ, 25 ਮਈ (ਗੁਰਜੀਤ ਸਿੰਘ ਖੱੁਡੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਤੋਂ ਕਾਰਜਭਾਰ ਸੰਭਾਲਿਆ ਹੈ | ਉਸ ਵੇਲੇ ਤੋਂ ਹੀ ਪੰਜਾਬ 'ਚ ਸਰਕਾਰੀ ਜ਼ਮੀਨਾਂ, ਸ਼ਾਮਲਾਟਾਂ ਤੇ ਸੜਕਾਂ ਦੇ ਆਸਪਾਸ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਗੋਬਿੰਦ ਟੂਰ ਐਂਡ ਟਰੈਵਲ ਬਰਨਾਲਾ ਵਲੋਂ ਵੱਡੀ ਗਿਣਤੀ ਵਿਚ ਸਟੱਡੀ ਵੀਜ਼ੇ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਦੇ ਵਿਜ਼ਟਰ ਵੀਜ਼ੇ ਅਤੇ ਵਰਕ ਵੀਜ਼ੇ ਲਗਵਾਏ ਜਾ ਰਹੇ ਹਨ | ਗੋਬਿੰਦ ਟੂਰ ਐਂਡ ਟਰੈਵਲ ਦੇ ਐਮ.ਡੀ. ਹਰਪਾਲ ਸਿੰਘ ਵਿਰਕ ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਡਾ: ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਕੋਈ ਵੀ ਬਾਲ ਘਰ, ਜਿਸ ਵਿਚ 0 ਤੋਂ 18 ਸਾਲ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਆਂਗ ਬਚੇ ਰਹਿ ਰਹੇ ਹੋਣ, ਵਲੋਂ ਜੁਵੈਨਾਇਲ ਜਸਟਿਸ ਐਕਟ 2015 ...
ਬਰਨਾਲਾ, 25 ਮਈ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਕਲਗ਼ੀਧਰ ਸਾਹਿਬ ਬਰਨਾਲਾ ਵਿਖੇ ਸਿੱਖ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ 3 ਜੂਨ ਨੂੰ ਮਨਾਇਆ ਜਾ ...
ਬਰਨਾਲਾ, 25 ਮਈ (ਨਰਿੰਦਰ ਅਰੋੜਾ)-ਕੋਵਿਡ-19 ਮਹਾਂਮਾਰੀ ਦੌਰਾਨ ਜਿਨ੍ਹਾਂ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਉਨ੍ਹਾਂ ਦੇ ਕਾਨੂੰਨੀ ਵਾਰਿਸਾਂ ਨੂੰ ਸਰਕਾਰ ਵਲੋਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਡਾ: ...
ਬਰਨਾਲਾ, 25 ਮਈ (ਅਸ਼ੋਕ ਭਾਰਤੀ)- ਵਾਈ.ਐੱਸ ਸਕੂਲ ਬਰਨਾਲਾ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਧੀਰਜ ਗੋਇਲ, ਕਰਸਿਮਰਨ ਸਿੰਘ ਅਤੇ ਆਦੇਸ਼ਪਾਲ ਸਿੰਘ ਨੇ ਰੀਜ਼ਨਿੰਗ ਐਪਟੀਟਿਊਡ ਓਲੰਪੀਆਡ ਪ੍ਰੀਖਿਆ ਵਿਚ ਪੁਜ਼ੀਸਨਾਂ ਹਾਸਲ ਕਰ ਕੇ ਸੰਸਥਾ ਤੇ ਇਲਾਕੇ ਦਾ ਨਾਂਅ ਰੌਸ਼ਨ ...
ਟੱਲੇਵਾਲ, 25 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰ ਦੀ ਅਗਵਾਈ ਵਿਚ ਗੁਰਦੁਆਰਾ ਸੁੱਚਾਸਰ ਸਾਹਿਬ ਵਿਖੇ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸੰਪੂਰਨ ਸਿੰਘ ਚੁੂੰਘਾ ਸੂਬਾ ...
ਤਪਾ ਮੰਡੀ, 25 ਮਈ (ਪ੍ਰਵੀਨ ਗਰਗ)-ਰਾਸ਼ਟਰੀ ਪਿਛੜਾ ਵਰਗ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਵਾਮਨ ਮੇਸ਼ਰਾਮ ਸਾਹਿਬ ਅਤੇ ਮੁਕੰਦ ਸਿੰਘ ਪੰਜਾਬ ਪ੍ਰਧਾਨ ਦੇ ਨਿਰਦੇਸ਼ਾਂ ਤਹਿਤ ਭਾਰਤ ਬੰਦ ਦੇ ਸੱਦੇ 'ਤੇ ਅੱਜ ਮਜ਼ਦੂਰ ਜਥੇਬੰਦੀ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ...
ਟੱਲੇਵਾਲ, 25 ਮਈ (ਸੋਨੀ ਚੀਮਾ)- ਪਿੰਡ ਗਹਿਲ ਵਿਖੇ ਪਿੰਡ ਦੇ ਸਮੂਹ ਐਨ.ਆਰ.ਆਈਜ਼, ਨਗਰ ਨਿਵਾਸੀ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ 1762 ਈ. ਦੇ ਵੱਡੇ ਘੱਲੂਘਾਰੇ ਦੌਰਾਨ ਸ਼ਹਾਦਤਾਂ ਪੀ ਗਏ 35 ਹਜ਼ਾਰ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਪਿੰਡ ਦੀ ਲੰਗਰ ਅਤੇ ਯਾਦਗਾਰ ਕਮੇਟੀ ...
ਟੱਲੇਵਾਲ/ਸ਼ਹਿਣਾ, 25 ਮਈ (ਸੋਨੀ ਚੀਮਾ, ਸੁਰੇਸ਼ ਗੋਗੀ)- ਸੰਗਰੂਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਐਮ.ਡੀ. ਹਰਵਿੰਦਰ ਸਿੰਘ ਢਿੱਲੋਂ ਨੇ ਪੱਖੋਕੇ ਸਹਿਕਾਰੀ ਸਭਾ ਗ਼ਬਨ ਦੇ ਮਾਮਲੇ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਪ੍ਰਬੰਧਕੀ ਕਮੇਟੀ ਨਾਲ ਸੈਂਟਰਲ ਕੋਆਪ੍ਰੇਟਿਵ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX