ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿਖੇ ਦੋ ਵਾਰ ਸਰਹਿੰਦ ਫ਼ੀਡਰ 'ਚ ਪਏ ਪਾੜ ਅਤੇ ਰਾਜਸਥਾਨ ਫ਼ੀਡਰ 'ਚ ਪਾਣੀ ਦਾਖ਼ਲ ਹੋਣ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਹੁਣ ਰਾਜਸਥਾਨ ਫ਼ੀਡਰ ਦਾ ਪੁਲ ਟੁੱਟ ਗਿਆ, ਜਿਸ ਕਾਰਨ ਪਿੰਡ ਝਬੇਲਵਾਲੀ ਤੋਂ ਚੱਕ ਗਾਂਧਾ ਸਿੰਘ ਵਾਲਾ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ, ਜਿਸ ਨਾਲ ਦਰਜਨਾਂ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ | ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਨਵੇਂ ਸਿਰਿਉਂ ਬਣਾਈ ਸਰਹਿੰਦ ਫ਼ੀਡਰ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਹਨ, ਉੱਥੇ ਹੀ ਰਾਜਸਥਾਨ ਫ਼ੀਡਰ ਦੇ ਪੁਲ ਟੁੱਟਣ ਨੂੰ ਠੇਕੇਦਾਰ ਅਤੇ ਅਧਿਕਾਰੀਆਂ ਦੀ ਅਣਗਹਿਲੀ ਦੱਸਿਆ | ਇਸ ਸੰਬੰਧ 'ਚ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵਲੋਂ ਪੁਲ ਟੁੱਟਣ ਵਾਲੀ ਜਗ੍ਹਾ 'ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਰਹਿੰਦ ਫ਼ੀਡਰ ਅਤੇ ਰਾਜਸਥਾਨ ਫ਼ੀਡਰ ਨੂੰ ਦੁਬਾਰਾ ਕੰਕਰੀਟ ਨਾਲ ਪੱਕਾ ਕਰਨ ਸਮੇਂ ਇਨ੍ਹਾਂ ਪੁਲਾਂ ਦੇ ਉੱਪਰ ਦੀ ਓਵਰਲੋਡ ਗੱਡੀਆਂ ਮਾਲ ਲੈ ਕੇ ਜਾਂਦੀਆਂ ਰਹੀਆਂ ਹਨ, ਜਿਸ ਕਰ ਕੇ ਇਹ ਪੁਲ ਟੁੱਟਿਆ ਹੈ | ਇਸ ਤੋਂ ਇਲਾਵਾ ਇਲਾਕੇ ਦੇ ਹੋਰ ਪਿੰਡਾਂ ਦੀਆਂ ਸੜਕਾਂ 'ਤੇ ਵੀ ਨਹਿਰਾਂ ਅਤੇ ਰਜਬਾਹਿਆਂ ਦੇ ਪੁਲ ਟੁੱਟਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ, ਜਿਸ ਸੰਬੰਧੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਟੁੱਟਾ ਹੋਇਆ ਪੁਲ ਜਲਦੀ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਝਬੇਲਵਾਲੀ ਦਾ ਰਕਬਾ ਨਹਿਰ ਤੋਂ ਪਾਰ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣ ਲਈ ਵੀ ਬੜੀ ਮੁਸ਼ਕਿਲ ਪੇਸ਼ ਆਵੇਗੀ ਅਤੇ ਹੋਰ ਦੁੂਰ ਪੈਂਦੇ ਰਸਤਿਆਂ ਰਾਹੀਂ ਜਾਣਾ ਪਵੇਗਾ, ਜਿਸ ਨਾਲ ਕਰੀਬ 7 ਤੋਂ 10 ਕਿੱਲੋਮੀਟਰ ਦਾ ਵੱਧ ਪੰਧ ਤੈਅ ਕਰਨਾ ਪਵੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ ਦੀ ਮੁਰੰਮਤ ਸਮੇਂ ਹੋਏ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕਿਉਂਕਿ ਇਸ ਕੰਮ ਵਿਚ ਵੱਡੇ ਪੱਧਰ 'ਤੇ ਕਥਿਤ ਘਪਲਾ ਹੋਇਆ ਹੈ | ਇਸ ਮੌਕੇ ਪਹੁੰਚੇ ਸ੍ਰੀ ਮੁਕਤਸਰ ਸਾਹਿਬ ਦੀ ਐੱਸ. ਡੀ. ਐੱਮ. ਸਵਰਨਜੀਤ ਕੌਰ ਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦੀ ਕਰਨ ਲਈ ਪੰਜਾਬ ਸਰਕਾਰ ਦੇ ਧਿਆਨ ਵਿਚ ਵੀ ਲਿਆਂਦਾ ਜਾਵੇਗਾ ਅਤੇ ਲੋਕਾਂ ਦੀ ਮੰਗ ਸਰਕਾਰ ਤੱਕ ਪਹੁੰਚਾਈ ਜਾਵੇਗੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ | ਐੱਸ. ਡੀ. ਐੱਮ. ਦੇ ਦੌਰੇ ਸਮੇਂ ਪਿੰਡ ਝਬੇਲਵਾਲੀ ਦੇ ਸਰਪੰਚ ਭਿੰਦਰ ਸ਼ਰਮਾ ਅਤੇ ਹੋਰ ਮੁਹਤਬਰ ਵੀ ਹਾਜ਼ਰ ਸਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਵਲੋਂ ਵੀ ਇਸ ਸਥਾਨ ਦਾ ਦੌਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਪੁਲ ਵੀ ਘਟੀਆ ਮਟੀਰੀਅਲ ਦੀ ਭੇਟ ਚੜਿ੍ਹਆ ਹੈ | ਜ਼ਿਕਰਯੋਗ ਹੈ ਕਿ ਇਸ ਪੁਲ 'ਤੋਂ ਦੀ ਆਵਾਜਾਈ ਕਾਫ਼ੀ ਰਹਿੰਦੀ ਹੈ ਪਰ ਰਾਤ ਸਮੇਂ ਟੁੱਟਣ ਕਰ ਕੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ |
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸੂਬੇ ਵਿਚੋਂ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਵਲੋਂ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਦੇ ਹੋਏ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਹਰਮਹਿੰਦਰ ਪਾਲ)-ਪਿੰਡ ਭੰਗਚੜੀ ਦੇ ਨੌਜਵਾਨ ਅਰਸ਼ਦੀਪ ਦੇ ਹੋਏ ਕਤਲ ਮਾਮਲੇ 'ਚ ਇਨਸਾਫ਼ ਲੈਣ ਲਈ ਐਕਸ਼ਨ ਕਮੇਟੀ ਦਾ ਵਫ਼ਦ ਐੱਸ. ਪੀ. (ਡੀ.) ਮੋਹਨ ਲਾਲ ਨੂੰ ਮਿਲਿਆ | ਵਫ਼ਦ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ.) ਮੋਹਨ ਲਾਲ ਨੇ ਦੱਸਿਆ ਕਿ 2 ...
ਮੰਡੀ ਬਰੀਵਾਲਾ, 25 ਮਈ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਰਾਜ ਕਮਲ ਦੀ ਸ਼ਿਕਾਇਤ 'ਤੇ ਟੋਲ ਪਲਾਜ਼ਾ ਵੜਿੰਗ ਦੇ ਅਣਪਛਾਤੇ ਕਰਮਚਾਰੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ | ਪੱਤਰਕਾਰ ਰਾਜ ਕਮਲ ਨੇ ...
ਮੰਡੀ ਬਰੀਵਾਲਾ, 25 ਮਈ (ਨਿਰਭੋਲ ਸਿੰਘ)-ਥਾਣਾ ਬਰੀਵਾਲਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਉਸ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਨੰ: 43 ਦਰਜ ਕਰ ਲਿਆ ਹੈ | ਏ. ਐੱਸ. ਆਈ. ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ...
ਮਲੋਟ, 25 ਮਈ (ਪਾਟਿਲ)-ਜਲ ਸਿਹਤ ਵਿਭਾਗ 'ਚ ਸਵਾ ਕਰੋੜ ਤੋਂ ਵੱਧ ਦੇ ਗਬਨ ਦੇ ਮਾਮਲੇ 'ਚ 6 ਵਿਅਕਤੀਆਂ ਨੂੰ ਮਲੋਟ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਬਨ ਦੇ ਇਸ ਮਾਮਲੇ 'ਚ ਪੁਲਿਸ ਵਲੋਂ 17 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੋਇਆ ਹੈ ਅਤੇ 11 ਹੋਰ ਲੋਕਾਂ ਦੀ ਭਾਲ ਵੀ ਪੁਲਿਸ ਵਲੋਂ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇੇ ਦੀ ਅਗਵਾਈ ਹੇਠ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਨਾਲ ਹੋਈ | ਇਸ ਮੀਟਿੰਗ 'ਚ ਸ਼ਾਮਿਲ ...
ਗਿੱਦੜਬਾਹਾ, 25 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਬਲਾਕ ਦੇ ਡੀਪੂ ਹੋਲਡਰਾਂ ਦੀ ਮੀਟਿੰਗ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਡੀਪੂ ਹੋਲਡਰਜ਼ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਡੀਪੂ ਧਾਰਕਾਂ ਨੂੰ ਆ ...
ਦੋਦਾ, 25 ਮਈ (ਰਵੀਪਾਲ)-ਡੇਰਾ ਬਾਬਾ ਧਿਆਨ ਦਾਸ ਕਮੇਟੀ ਦੋਦਾ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਤਪੱਸਵੀ ਬਾਬਾ ਧਿਆਨ ਦਾਸ ਨੂੰ ਸਮਰਪਿਤ ਮੋ੍ਹਛਾ ਡੇਰਾ ਬਾਬਾ ਧਿਆਨ ਦਾਸ ਪਿੰਡ ਦੋਦਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਐਡਵੋਕੇਟ ਰਾਜਵਿੰੰਦਰ ਸਿੰਘ ਗਿੱਲ ਤੇ ਹਰਿੰਦਰ ਸਿੰਘ ਗਿੱਲ ਫ਼ੀਲਡ ਅਫ਼ਸਰ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਪਿਤਾ ਅਤੇ ਹਰਪਾਲ ਸਿੰਘ ਗਿੱਲ ਦੇ ਵੱਡੇ ਭਰਾ ਸ. ਜਸਵੰਤ ਸਿੰਘ ਗਿੱਲ (63) ...
ਡੱਬਵਾਲੀ, 25 ਮਈ (ਇਕਬਾਲ ਸਿੰਘ ਸ਼ਾਂਤ)-ਉਸਾਰੀਧੀਨ ਅੰਮਿ੍ਤਸਰ-ਜਾਮਨਗਰ ਐਕਸਪ੍ਰੈਸ ਹਾਈਵੇ 'ਤੇ ਪੈਂਦੇ ਅੰਡਰਪਾਸ, ਸਿੰਚਾਈ ਖਾਲ, ਬਕਾਇਆ ਐਵਾਰਡ ਜਾਰੀ ਕਰਨ ਸਮੇਤ ਹੋਰਨਾਂ ਮੰਗਾਂ 'ਤੇ ਸੁਣਵਾਈ ਨਾ ਹੋਣ 'ਤੇ ਕਿਸਾਨਾਂ ਨੇ ਅਲੀਕਾਂ ਅਤੇ ਅਬੁੱਬਸ਼ਹਿਰ ਪਲਾਂਟਾਂ ਦਾ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਾਤਾਵਰਨ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਲਈ ਪੂਰੇ ਰਾਜ 'ਚ ਤਰ ਵੱਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਹਰਮਹਿੰਦਰ ਪਾਲ)-ਅੱਜ ਮਾਨਵਜੀਤ ਸਿੰਘ ਢਿੱਲੋਂ ਸ੍ਰੀ ਮੁਕਤਸਰ ਸਾਹਿਬ, ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਰਵਿੰਦਰ ਕੌਰ ਬਰਾੜ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ 'ਚ ਡਾ. ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬੀ. ਐੱਸ. ਸੀ. ਸਮੈਸਟਰ ਪੰਜਵਾਂ ਅਤੇ ਤੀਜਾ ਸਮੈਸਟਰ ਦੇ ਨਾਨ-ਮੈਡੀਕਲ ਅਤੇ ਮੈਡੀਕਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ 'ਅਜੀਤ' ਉੱਪ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੇ ਭਾਅ ...
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਜਨਰਲ ਵਰਗ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਅੱਜ ਪ੍ਰਧਾਨ ਦੀਪਕ ਪਾਲ ਸ਼ਰਮਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਮਿਲਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੇ ਦੋਵੇਂ ਰੇਲਵੇ ਫਾਟਕਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX