ਤਾਜਾ ਖ਼ਬਰਾਂ


ਮਹਾਰਾਸ਼ਟਰ 'ਚ ਰੇਲ ਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਤੇ 2 ਯਾਤਰੀ ਹੋਏ ਨੇ ਜ਼ਖਮੀ - ਭਾਰਤੀ ਰੇਲਵੇ
. . .  26 minutes ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ 'ਚ ਟਰੇਨ ਹਾਦਸੇ 'ਤੇ ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਰੇਲਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਹੈ ਤੇ 2 ਯਾਤਰੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ...
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ
. . .  33 minutes ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ...
ਜੰਮੂ ਕਸ਼ਮੀਰ : ਘਰ 'ਚੋਂ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
. . .  about 1 hour ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸਿਦਰਾ ਵਿਖੇ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਰਿਹਾਇਸ਼ ਤੋਂ ਬਰਾਮਦ ਹੋਈਆਂ...
ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਦੇਖੇ ਗਏ ਡਰੋਨ
. . .  about 1 hour ago
ਅੰਬਾਲਾ, 17 ਅਗਸਤ - ਹਰਿਆਣਾ ਦੇ ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਡਰੋਨ ਦੇਖੇ ਗਏ ਹਨ। ਇਸ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ...
ਅੱਜ ਦੂਸਰੇ ਦਿਨ ਵੀ ਰਾਵੀ ਦਰਿਆ ਦਾ ਪਾਣੀ ਪੱਧਰ ਜਿਉਂ ਦਾ ਤਿਉਂ
. . .  about 1 hour ago
ਡੇਰਾ ਬਾਬਾ ਨਾਨਕ, 17 ਅਗਸਤ (ਅਵਤਾਰ ਸਿਘ ਰੰਧਾਵਾ) - ਰਾਵੀ ਦਰਿਆ ਪਾਰ ਆਪਣੇ ਕੰਮ ਕਾਜ ਲਈ ਗਏ ਕਿਸਾਨ ਅਤੇ ਫ਼ੌਜ ਦੇ ਜਵਾਨ ਬੀਤੇ ਦਿਨ ਤੋਂ ਪਾਣੀ ਦੇ ਤੇਜ ਵਹਾਅ 'ਚ ਸੜਕ ਰੁੜਣ ਕਾਰਨ ਫਸੇ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਹੀਂ ਕੱਢਿਆ...
ਟਵਿੱਟਰ ਦੀ ਬੋਲੀ ਤੋਂ ਬਾਅਦ ਐਲਨ ਮਸਕ ਦੀਆਂ ਨਜ਼ਰਾਂ ਹੁਣ ਮਾਨਚੈਸਟਰ ਯੁਨਾਇਟਡ 'ਤੇ
. . .  about 1 hour ago
ਲੰਡਨ, 17 ਅਗਸਤ - ਟਵਿੱਟਰ ਦੀ ਬੋਲੀ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀਆਂ ਨਜ਼ਰਾਂ ਹੁਣ ਇੰਗਲਿਸ਼ ਪ੍ਰੀਮੀਅਰ ਲੀਗ ਦੀ ਫੁੱਟਬਾਲ ਟੀਮ ਮਾਨਚੈਸਟਰ...
ਜੰਮੂ ਕਸ਼ਮੀਰ 'ਚ ਸਰਚ ਪਾਰਟੀ ਉੱਪਰ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ
. . .  about 1 hour ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸਰਚ ਪਾਰਟੀ ਉੱਪਰ ਗ੍ਰਨੇਡ ਹਮਲਾ ਕਰ ਦਿੱਤਾ। ਸਰਚ ਪਾਰਟੀ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਹਨੇਰੇ ਦਾ ਫ਼ਾਇਦਾ...
ਮਹਾਰਾਸ਼ਟਰ : ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਵੱਧ ਲੋਕ ਜ਼ਖਮੀ
. . .  about 1 hour ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ ਵਿਖੇ ਬੀਤੀ ਰਾਤ ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭਗਤ ਦੀ ਕੋਠੀ ਵਿਚਕਾਰ ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਯਾਤਰੀ ਗੱਡੀ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਕੱਲ੍ਹ 17 ਅਗਸਤ ਨੂੰ ਸਵੇਰੇ 8 ਵਜੇ ਰਣਜੀਤ ਸਾਗਰ ਡੈਮ ਤੋ ਪਾਣੀ ਛੱਡਿਆ ਜਾਵੇਗਾ
. . .  1 day ago
ਜੋ ਗੁਰਦਾਸਪੁਰ ਦੇ ਰਾਵੀ ਦਰਿਆ ਵਿਚ ਕਰੀਬ 3 ਜਾਂ 4 ਘੰਟਿਆਂ ਬਾਅਦ ਪਹੁੰਚੇਗਾ ਗੁਰਦਾਸਪੁਰ, 16 ਅਗਸਤ ( ਅਜੀਤ ਬਿਊਰੋ ) - ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ੍ਹ 17 ਅਗਸਤ ਨੂੰ ...
ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ
. . .  1 day ago
ਅਯੁੱਧਿਆ, 16 ਅਗਸਤ - ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ ਵਾਪਰ ਗਿਆ । ਛੱਤ ਡਿੱਗਣ ਨਾਲ ਕਰੀਬ 1 ਦਰਜਨ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ । ਪੁਲਿਸ ਨੇ 11 ਨੂੰ ਨੂੰ ਸਹੀ ਸਲਾਮਤ ਬਾਹਰ ਕੱਢਿਆ ।
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  1 day ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  1 day ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  1 day ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ
. . .  1 day ago
ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਵੀ ਕਿਹਾ...
ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਜੋ ਪਿਛਲੇ ਦਿਨੀਂ ਮਾਣਯੋਗ ਅਦਾਲਤ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ, ਦਾ ਅੱਜ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਅਕਾਲੀ ਆਗੂਆਂ ਅਤੇ...
ਬਿਕਰਮ ਸਿੰਘ ਮਜੀਠੀਆ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸੰਦੀਪ ਸਿੰਘ ਏ.ਆਰ.ਵਲੋਂ ਸ਼ਾਨਦਾਰ ਸਵਾਗਤ
. . .  1 day ago
ਜੰਡਿਆਲਾ ਗੁਰੂ, 16 ਅਗਸਤ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਰਸਤੇ 'ਚ ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਅਕਾਲੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ...
ਨੈਸ਼ਨਲ ਹਾਈਵੇ ਪਿੰਡ ਗੁੰਮਜਾਲ ਰਾਜਸਥਾਨ ਬਾਰਡਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੀ ਤਰ੍ਹਾਂ ਕੱਲ੍ਹ 17 ਅਗਸਤ ਨੂੰ ਕੀਤਾ ਜਾਵੇਗਾ ਸੀਲ
. . .  1 day ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਕਿਸਾਨ ਜਥੇਬੰਦੀਆਂ ਵਲੋਂ ਅਬੋਹਰ ਇਲਾਕੇ ਦੇ ਬਾਗਾਂ ਅਤੇ ਚਿੱਟੀ ਮੱਖੀ ਦੇ ਕਾਰਨ ਨਰਮੇ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰਾਜਸਥਾਨ ਬਾਰਡਰ 'ਤੇ ਪੈਂਦੇ ਪਿੰਡ ਗੁੰਮਜਾਲ ਵਿਖੇ ਦਿੱਲੀ ਦੇ ਸਿੰਘੂ ਬਾਰਡਰ ਦੀ ਤਰਜ਼ ਤੇ...
ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ, 16 ਅਗਸਤ (ਲਾਡੀ ਹੈਪੀ,ਥਿੰਦ)-ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਬਣ ਰਹੀ ਸਕੂਲ ਬਿਲਡਿੰਗ ਦੌਰਾਨ ਚੱਲ ਰਹੀ ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਇਕ ਡੇਢ ਸਾਲ ਦੇ ਪ੍ਰਵਾਸੀ ਬੱਚੇ ਅੰਸ਼ ਯਾਦਵ ਦੀ ਹੋਈ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਹਾਦਸਾ, ਬੱਸ ਅਤੇ ਤੇਲ ਟੈਂਕਰ ਦੀ ਟੱਕਰ 'ਚ 20 ਲੋਕਾਂ ਦੀ ਮੌਤ
. . .  1 day ago
ਇਸਲਾਮਾਬਾਦ, 16 ਅਗਸਤ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਦੇ ਜਲਾਲਪੁਰ ਪੀਰਵਾਲਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਅਤੇ ਤੇਲ ਟੈਂਕਰ 'ਚ ਭਿਆਨਕ ਅੱਗ...
ਮੁੰਬਈ: ਐਂਟੀ ਨਾਰਕੋਟਿਕਸ ਸੈੱਲ ਨੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਡਰੱਗ ਕੀਤੀ ਜ਼ਬਤ, 7 ਗ੍ਰਿਫ਼ਤਾਰ
. . .  1 day ago
ਮੁੰਬਈ, 16 ਅਗਸਤ-ਮੁੰਬਈ ਐਂਟੀ ਨਾਰਕੋਟਿਕਸ ਸੈੱਲ (ਮੁੰਬਈ ਏ.ਐਨ.ਸੀ.) ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਖ਼ੇਤਰ 'ਚ ਇਕ ਡਰੱਗ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਗਭਗ 513 ਕਿਲੋਗ੍ਰਾਮ ਐੱਮ.ਡੀ. ਡਰੱਗ ਬਰਾਮਦ...
ਪਾਸਲਾ ਦੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਹੋਇਆ ਦੋ ਵਾਰ ਉਦਘਾਟਨ
. . .  1 day ago
ਗੁਰਾਇਆ, 16 ਅਗਸਤ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 75ਵੇਂ ਆਜ਼ਾਦੀ ਦਿਵਸ ਤੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 6 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਜੇਠ ਸੰਮਤ 554

ਪਹਿਲਾ ਸਫ਼ਾ

ਸਵਾ ਸੌ ਸਾਲ ਤੋਂ ਕੀਰਤਨ ਦੌਰਾਨ ਹਾਰਮੋਨੀਅਮ ਦੀ ਹੋ ਰਹੀ ਹੈ ਵਰਤੋਂ

 ਬਗ਼ੈਰ ਕਿਸੇ ਸਲਾਹ-ਮਸ਼ਵਰੇ ਦੇ ਰਾਗੀ ਜਥਿਆਂ 'ਤੇ ਠੋਸਿਆ ਜਾ ਰਿਹੈ ਫ਼ੈਸਲਾ
• ਸ਼ੋ੍ਰਮਣੀ ਰਾਗੀ ਸਭਾ ਤੇ ਹਜ਼ੂਰੀ ਰਾਗੀ ਜਥਿਆਂ 'ਚ ਰੋਸ
ਜਸਵੰਤ ਸਿੰਘ ਜੱਸ
ਅੰਮਿ੍ਤਸਰ, 26 ਮਈ-ਸ਼ੋ੍ਰਮਣੀ ਕਮੇਟੀ ਵਲੋਂ ਬੀਤੀ 3 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗਾਂ ਆਧਾਰਿਤ ਤੰਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਆਰੰਭ ਕਰਨ ਸੰਬੰਧੀ ਭੇਜੇ ਗੁਰਮਤੇ ਨੂੰ ਕਾਹਲੀ ਵਿਚ ਲਾਗੁੂ ਕਰਨ ਨੂੰ ਲੈ ਕੇ ਸ਼ੋ੍ਰਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਈ ਹਜ਼ੂਰੀ ਰਾਗੀ ਜਥਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਨਵੇਂ ਆਦੇਸ਼ ਨਾਲ ਇਸ ਪਾਵਨ ਅਸਥਾਨ ਸਮੇਤ ਪੰਥ ਦੇ ਰਾਗੀ ਜਥਿਆਂ ਵਲੋਂ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਖੇ ਵੀ ਭਵਿੱਖ 'ਚ ਸ਼ਬਦ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਬੰਦ ਹੋਣ ਦੀ ਸੰਭਾਵਨਾ ਨੂੰ ਲੈ ਕੇ ਵੀ ਸਿੱਖ ਧਾਰਮਿਕ ਹਲਕਿਆਂ ਜ਼ੋਰਦਾਰ ਚਰਚਾ ਆਰੰਭ ਹੋ ਗਈ ਹੈ | ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਜਾਣਕਾਰੀ ਦਿੱਤੀ ਸੀ ਕਿ ਸਿੰਘ ਸਾਹਿਬਾਨ ਵਲੋਂ ਭੇਜੇ ਗੁਰਮਤੇ ਅਨੁਸਾਰ ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਗਾਇਨ ਦੌਰਾਨ ਆਉਂਦੇ ਤਿੰਨ ਸਾਲਾਂ ਅੰਦਰ ਤੰਤੀ ਸਾਜ਼ਾਂ ਦੀ ਵਰਤੋਂ ਸ਼ੁਰੂ ਕਰਨ ਸੰਬੰਧੀ ਜਥੇਦਾਰ ਦੇ ਆਦੇਸ਼ ਅਨੁਸਾਰ ਫਿਲਹਾਲ ਮੁੱਖ ਗ੍ਰੰਥੀ ਸਾਹਿਬ ਨਾਲ ਵਿਚਾਰ ਵਟਾਂਦਰਾ ਕਰ ਕੇ ਰੋਜ਼ਾਨਾ ਇਕ ਜਥੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਭਵਿੱਖ ਵਿਚ ਇਸ ਦਾ ਵਿਸਤਾਰ ਹੋਵੇਗਾ |
ਜ਼ਿਕਰਯੋਗ ਹੈ ਕਿ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਕੀਤੇ ਜਾਣ ਦੇ ਵਿਰੋਧ ਵਿਚ ਕਿਹਾ ਜਾ ਰਿਹਾ ਹੈ ਇਹ ਸਾਜ਼ ਅੰੰਗਰੇਜ਼ਾਂ ਵਲੋਂ ਈਜ਼ਾਦ ਕੀਤਾ ਹੋਇਆ ਹੈ ਤੇ ਇਸ ਦੀ ਵਰਤੋਂ ਕੀਰਤਨ ਦੌਰਾਨ ਬੰਦ ਹੋਣੀ ਚਾਹੀਦੀ ਹੈ ਤੇ ਇਸ ਦੀ ਥਾਂ ਪੁਰਾਤਨ ਤੰਤੀ ਸਾਜ਼ਾਂ ਦੀ ਵਰਤੋਂ ਹੋਣੀ ਚਾਹੀਦੀ ਹੈ | ਦੂਜੇ ਪਾਸੇ ਇਸ ਦੇ ਹਾਰਮੋਨੀਅਮ ਨਾਲ ਕੀਰਤਨ ਕਰਨ ਦੇ ਪੱਖ ਵਾਲਿਆਂ ਦਾ ਕਹਿਣਾ ਹੈ ਕਿ ਗੁਰੂ ਘਰਾਂ ਵਿਚ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਅੱਜ ਦੀ ਨਹੀਂ ਬਲਕਿ ਤੰਤੀ ਸਾਜ਼ਾਂ ਦੇ ਨਾਲ ਹੀ ਕਰੀਬ ਸਵਾ ਸਦੀ ਤੋਂ ਹੋ ਰਹੀ ਹੈ ਤੇ ਹਾਰਮੋਨੀਅਮ ਹੁਣ ਸਿੱਖ ਪੰਥ ਲਈ ਕੋਈ ਨਵਾਂ ਸਾਜ਼ ਨਹੀਂ ਰਿਹਾ, ਇਸ ਲਈ ਇਸ ਦੀ ਵਰਤੋਂ ਬੰਦ ਕਰਨ ਦੀ ਥਾਂ ਰਾਗੀ ਜਥਿਆਂ ਨੂੰ ਰਾਗਾਂ ਆਧਾਰਿਤ ਅਤੇ ਸਪੱਸ਼ਟ ਆਵਾਜ਼ ਵਿਚ ਸ਼ਬਦ ਕੀਰਤਨ ਕਰਨ ਲਈ ਸਿਖਲਾਈ ਦੇਣ ਦੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ | ਕਈ ਗੁਰਮਤਿ ਸੰਗੀਤ ਮਾਹਿਰਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਬਲਾ ਵੀ ਸਿੱਖ ਕੀਰਤਨ ਪਰੰਪਰਾ ਦਾ ਹਿੱਸਾ ਨਹੀਂ ਰਿਹਾ ਤੇ ਕੀਰਤਨ ਦੌਰਾਨ ਉਸ ਦੀ ਵਰਤੋਂ 'ਤੇ ਵੀ ਕੱਲ੍ਹ ਨੂੰ ਇਤਰਾਜ਼ ਉੱਠ ਸਕਦੇ ਹਨ |
ਸ਼ਬਦ ਕੀਰਤਨ ਗਾਇਨ ਪਰੰਪਰਾ 'ਚ ਹਾਰਮੋਨੀਅਮ ਨਵੀਨਤਮ ਸਾਜ਼ ਨਹੀਂ-ਸ਼ੋ੍ਰਮਣੀ ਰਾਗੀ ਸਭਾ
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਦੀ ਸੰਸਥਾ ਸ਼ੋ੍ਰਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ 80 ਤੋਂ ਵਧੇਰੇ ਹਜ਼ੂਰੀ ਰਾਗੀ ਜਥਿਆਂ ਵਿਚੋਂ ਕੁਝ ਜਥੇ ਪਹਿਲਾਂ ਤੋਂ ਹੀ ਹਾਰਮੋਨੀਅਮ ਦੇ ਨਾਲ-ਨਾਲ ਤੰਤੀ ਸਾਜ਼ਾਂ ਦੀ ਵਰਤੋਂ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਕਰੀਬ 125 ਵਰਿ੍ਹਆਂ ਤੋਂ ਹਜ਼ੂਰੀ ਕੀਰਤਨੀ ਜਥਿਆਂ ਵਲੋਂ ਹਾਰਮੋਨੀਅਮ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਹੁਣ ਕੋਈ ਨਵੀਨਤਮ ਸਾਜ਼ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਤੰਤੀ ਸਾਜ਼ਾਂ ਨਾਲ ਕੀਰਤਨ ਹੋਣਾ ਚਾਹੀਦਾ ਹੈ ਪਰ ਹਰ ਕੀਰਤਨੀਆਂ ਸਿੰਘ ਤੰਤੀ ਸਾਜ਼ਾਂ ਦੀ ਸਿਖਲਾਈ ਲੰਬੀ ਸਾਧਨਾਂ ਤੇ ਯੋਗ ਸੰਗੀਤ ਅਧਿਆਪਕਾਂ ਤੇ ਸੰਸਥਾਵਾਂ ਦੀ ਲੋੜ ਹੁੰਦੀ ਹੈ | ਉਨ੍ਹਾਂ ਕਿਹਾ ਕਿ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਸੰਬੰਧੀ ਗੁਰੂ ਘਰ ਦੇ ਕੀਰਤਨੀਆਂ ਨਾਲ ਸੰਬੰਧਤ ਅਹਿਮ ਫ਼ੈਸਲਾ ਲਾਗੂ ਕਰਨ ਤੋਂ ਪਹਿਲਾਂ ਨਾ ਤਾਂ ਸਿੰਘ ਸਾਹਿਬ ਨੇ ਤੇ ਨਾ ਹੀ ਸ਼ੋ੍ਰਮਣੀ ਕਮੇਟੀ ਨੇ ਸ਼ੋ੍ਰਮਣੀ ਰਾਗੀ ਸਭਾ ਦੇ ਜਥਿਆਂ ਨਾਲ ਕੋਈ ਵਿਚਾਰ ਵਟਾਂਦਰਾ ਕੀਤਾ, ਬਲਕਿ ਰਾਗੀ ਜਥਿਆਂ 'ਤੇ ਇਹ ਫ਼ੈਸਲਾ ਠੋਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਾਰਮੋਨੀਅਮ ਦੀ ਸਿਖਲਾਈ ਆਸਾਨ ਹੋਣ ਕਾਰਨ ਧਾਰਮਿਕ ਸਭਾ ਸੁਸਾਇਟੀਆਂ ਦੀਆਂ ਬੀਬੀਆਂ, ਬੱਚੇ ਤੇ ਸਾਧਾਰਨ ਸਿੱਖ ਵੀ ਘਰ ਵਿਚ ਹੀ ਸਿਖਲਾਈ ਪ੍ਰਾਪਤ ਕਰਕੇ ਗੁਰਮਤਿ ਸਮਾਗਮਾਂ ਵਿਚ ਸ਼ਬਦ ਗਾਇਨ ਕਰਦੇ ਹਨ ਤੇ ਹਾਰਮੋਨੀਅਮ 'ਤੇ ਪਾਬੰਦੀ ਲਗਾਉਣ ਨਾਲ ਉਹ ਕੀਰਤਨ ਗਾਇਨ ਪਰੰਪਰਾ ਤੋਂ ਦੂਰ ਹੋ ਜਾਣਗੇ ਕਿਉਂਕਿ ਤੰਤੀ ਸਾਜ਼ਾਂ ਦੀ ਸਿਖਲਾਈ ਹਰ ਕਿਸੇ ਦੇ ਵੱਸ ਦੇ ਗੱਲ ਨਹੀਂ ਹੁੰਦੀ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਪੰਥ ਦੇ ਮਹਾਨ ਤੇ ਹਜ਼ੂਰੀ ਰਾਗੀ ਜਥੇ, ਜਿਨ੍ਹਾਂ ਵਿਚ ਭਾਈ ਗੁਰਮੇਜ ਸਿੰਘ ਤੇ ਭਾਈ ਹਰਜਿੰਦਰ ਸਿੰਘ ਹਾਰਮੋਨੀਅਮ ਨਾਲ ਹੀ ਕੀਰਤਨ ਗਾਇਨ ਕਰਦੇ ਰਹੇ ਹਨ ਤੇ ਉਨ੍ਹਾਂ ਨੂੰ ਸ਼ੋ੍ਰਮਣੀ ਰਾਗੀ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਸਾਹਿਬ ਵਰਗੀਆਂ ਉਪਾਧੀਆਂ ਵੀ ਮਿਲ ਚੁੱਕੀਆਂ ਹਨ | ਉੁਨ੍ਹਾਂ ਕਿਹਾ ਕਿ ਪੰਥ ਦੇ ਮਹਾਨ ਕੀਰਤਨੀਏ ਤੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਅੱਜ ਵੀ ਹਾਰਮੋਨੀਅਮ ਦੀ ਵਰਤੋਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਸੰਬੰਧੀ ਸਿੰਘ ਸਾਹਿਬਾਨ ਦੇ ਗੁਰਮਤੇ ਨੂੰ ਤਾਂ ਝੱਟਪੱਟ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਹੈ, ਜਦੋਂਕਿ ਗੁੰਮ ਹੋਏ 328 ਪਾਵਨ ਸਰੂਪਾਂ ਬਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ ਇਕ ਨਿੱਜੀ ਚੈਨਲ ਤੋਂ ਬੰਦ ਕਰ ਕੇ ਆਪਣਾ ਵੈਬ ਚੈਨਲ ਸ਼ੁਰੂ ਕਰਨ ਦੇ ਆਦੇਸ਼ਾਂ ਨੂੰ ਤਾਂ ਅਜੇ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਸਲ ਵਿਚ ਅਜਿਹੇ ਅਹਿਮ ਪੰਥਕ ਮਾਮਲਿਆਂ ਤੋਂ ਸਿੱਖ ਜਗਤ ਦਾ ਧਿਆਨ ਹਟਾਉਣ ਲਈ ਹੀ ਹੁਣ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਦਾ ਵਿਵਾਦ ਆਰੰਭ ਕੀਤਾ ਗਿਆ ਹੈ | ਭਾਈ ਉਂਕਾਰ ਸਿੰਘ ਨੇ ਕਿਹਾ ਕਿ ਅਸਲ ਵਿਚ ਸ਼ੋ੍ਰਮਣੀ ਕਮੇਟੀ ਕੋਲ ਤੰਤੀ ਸਾਜ਼ ਵਾਦਕ ਦੀ ਕੋਈ ਆਸਾਮੀ ਹੀ ਨਹੀਂ ਹੈ ਤੇ ਜੋ ਕੁਝ ਵਾਦਕ ਭਰਤੀ ਕੀਤੇ ਵੀ ਗਏ ਹਨ ਉਹ ਮਾਮੂਲੀ ਸੇਵਾ ਫ਼ਲ 'ਤੇ ਸਹਾਇਕ ਰਾਗੀ ਵਜੋਂ ਹੀ ਭਰਤੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਲਦੀ ਹੀ ਸ਼ੋ੍ਰਮਣੀ ਰਾਗੀ ਸਭਾ ਦੇ ਇਕ ਵਫ਼ਦ ਵਲੋਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਇਸ ਸੰਬੰਧੀ ਮੁੜ ਵਿਚਾਰ ਕਰਨ ਲਈ ਕਿਹਾ ਜਾਵੇਗਾ | ਇਸੇ ਦੌਰਾਨ ਕੁਝ ਰਾਗੀ ਜਥਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਰੰਪਰਾ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਹਰਿਮੰਦਰ ਸਹਿਬ ਵਿਖੇ ਗ਼ੈਰ ਸਿੱਖ ਕੀਰਤਨੀਏ ਵੀ ਪਿਛਲੇ ਸਮਿਆਂ ਵਿਚ ਕੀਰਤਨ ਗਾਇਨ ਕਰਦੇ ਰਹੇ ਹਨ, ਉਨ੍ਹਾਂ ਨੂੰ ਵੀ ਹੁਣ ਕੀਰਤਨ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ |
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਤਤਕਾਲੀ ਮੁੱਖ ਗ੍ਰੰਥੀ ਸਵ: ਗਿਆਨੀ ਕਿਰਪਾਲ ਸਿੰਘ ਵਲੋਂ ਲਿਖੀ ਪੁਸਤਕ ਵਿਚ ਜ਼ਿਕਰ ਮਿਲਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅੱਠੇ ਪਹਿਰ ਦੌਰਾਨ 15 ਕੀਰਤਨ ਚੌਕੀਆਂ ਵਿਚ 8 ਜਥੇ ਕੀਰਤਨ ਗਾਇਨ ਕਰਦੇ ਹਨ | ਉਹ ਆਪਣੀ ਪੁਸਤਕ ਵਿਚ ਪੁਰਾਤਨ ਪੁਸਤਕਾਂ ਦੇ ਹਵਾਲੇ ਦਿੰਦਿਆਂ ਜ਼ਿਕਰ ਕਰਦੇ ਹਨ ਕਿ ਸ੍ਰੀ ਹਰਿਮੰੰਦਰ ਸਾਹਿਬ ਵਿਖੇ ਸਿਰੰਦੇ ਤੇ ਰਬਾਬ ਸਮੇਤ ਸਮੇਂ-ਸਮੇਂ ਦੌਰਾਨ ਹੋਰ ਸਾਜ਼ਾਂ ਦੀ ਵਰਤੋਂ ਹੁੰਦੀ ਰਹੀ ਹੈ | ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਖੁਦ ਸਿਰੰਦੇ ਨਾਲ ਕੀਰਤਨ ਕਰਦੇ ਸਨ | ਇਸੇ ਸਮੇਂ ਦੌਰਾਨ ਹੀ ਭਾਈ ਮਰਦਾਨਾ ਦੀ ਅੰਸ ਬੰਸ ਵਿਚੋਂ ਰਬਾਬੀ ਭਾਈ ਸੱਤਾ ਤੇ ਭਾਈ ਬਲਵੰਡ ਕੀਰਤਨ ਕਰਦੇ ਸਨ, ਕਿਸੇ ਕਾਰਨ ਉਨ੍ਹਾਂ ਦੇ ਹੰਕਾਰੀ ਹੋਣ ਬਾਅਦ ਗੁਰੂ ਸਾਹਿਬ ਨੇ ਆਮ ਸਿੱਖਾਂ ਨੂੰ ਵੀ ਕੀਰਤਨ ਸੇਵਾ ਕਰਨ ਦੀ ਬਖ਼ਸ਼ਿਸ਼ ਕੀਤੀ | ਸਿੰਘ ਸਾਹਿਬ ਲਿਖਦੇ ਹਨ ਕਿ ਸਮੇਂ-ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਿਨ੍ਹਾਂ ਵਿਚ ਗ਼ੈਰ ਸਿੱਖ ਕੀਰਤਨੀਏ ਤੇ ਰਬਾਬੀ ਵੀ ਸ਼ਾਮਿਲ ਹੁੰਦੇ ਸਨ, ਕੀਰਤਨ ਦੌਰਾਨ ਸਿਰੰਦਾ, ਤਾਉਸ, ਸਿਤਾਰ, ਤੰਬੂਰਾ, ਦਿਲਰੁਬਾ, ਰਬਾਬ, ਦੋਤਾਰਾ, ਹਾਰਮੋਨੀਅਮ ਅਤੇ ਤਬਲੇ (ਜੋੜੀ) ਦੀ ਵਰਤੋਂ ਕਰਦੇ ਆ ਰਹੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਥਿਆਂ ਨੂੰ ਮੁਰਲੀ (ਬੰਸਰੀ) ਤੇ ਇੱਕਤਾਰਾ, ਅਲਗੋਜ਼ੇ ਤੇ ਸਾਰੰਗੀ ਦੀ ਵਰਤੋਂ ਕਰਨ ਦੀ ਮਨਾਹੀ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਕਮੇਟੀ ਕੋਲ ਸ੍ਰੀ ਹਰਿਮੰਦਰ ਸਾਹਿਬ ਦੇ ਮੌਜੂਦਾ 80 ਤੋਂ ਵਧੇਰੇ ਹਜ਼ੂਰੀ ਰਾਗੀ ਜਥਿਆਂ ਵਿਚੋਂ ਕੇਵਲ ਦੋ ਤਿੰਨ ਜਥਿਆਂ ਨੂੰ ਹੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਿਚ ਮੁਹਾਰਤ ਹਾਸਲ ਹੈ ਜਦੋਂ ਕਿ ਬਾਕੀ ਜਥਿਆਂ ਸਮੇਤ ਹੋਰ ਦੇਸ਼-ਵਿਦੇਸ਼ ਦੇ ਹਜ਼ਾਰਾਂ ਹੋਰ ਜਥੇ ਕੀਰਤਨ ਦੌਰਾਨ ਹਾਰਮੋਨੀਅਮ ਤੇ ਤਬਲੇ ਦੀ ਹੀ ਵਰਤੋਂ ਕਰਦੇ ਆ ਰਹੇ ਹਨ |

10 ਸਿੱਖ ਨੌਜਵਾਨਾਂ ਦੀ ਹੱਤਿਆ ਦੇ ਦੋਸ਼ 'ਚ 34 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ਤੋਂ ਨਾਂਹ

ਪ੍ਰਯਾਗਰਾਜ, 26 ਮਈ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ ਵਿਚ ਪੀ.ਏ.ਸੀ ਦੇ ਉਨ੍ਹਾਂ 34 ਪੁਲਿਸ ਮੁਲਾਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਨ੍ਹਾਂ 'ਤੇ 1991 ਵਿਚ ਕਥਿਤ ਝੂਠੇ ਮੁਕਾਬਲੇ ਵਿਚ 10 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਮੰਨਦੇ ਹੋਏ ਮਾਰਨ ਦੇ ਦੋਸ਼ ਹਨ | ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਬਿ੍ਜ ਰਾਜ ਸਿੰਘ ਦੇ ਬੈਂਚ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਬੇਕਸੂਰ ਲੋਕਾਂ ਨੂੰ ਅੱਤਵਾਦੀ ਕਹਿ ਕੇ ਉਨ੍ਹਾਂ ਦੀ ਬੇਰਹਿਮੀ ਅਤੇ ਅਣਮਨੁੱਖੀ ਹੱਤਿਆ ਕੀਤੀ ਹੈ | ਇਸ ਤੋਂ ਇਲਾਵਾ ਜੇਕਰ ਕੁਝ ਮਿ੍ਤਕ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਸਨ ਅਤੇ ਉਨ੍ਹਾਂ ਵਿਰੁੱਧ ਅਪਰਾਧਿਕ ਕੇਸ ਦਰਜ ਕੀਤੇ ਗਏ ਸਨ ਤਾਂ ਵੀ ਕਾਨੂੰਨ ਦੁਆਰਾ ਸਥਾਪਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਸੀ | ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਦਾਇਰ ਕੀਤੀ ਅਪਰਾਧਿਕ ਅਪੀਲ ਨੂੰ 24 ਜੁਲਾਈ ਨੂੰ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਹੈ | ਦਾਇਰ ਮਾਮਲੇ ਅਨੁਸਾਰ 12 ਜੁਲਾਈ, 1991 ਨੂੰ ਉੱਤਰ ਪ੍ਰਦੇਸ਼ ਪੁਲਿਸ ਦੀ ਇਕ ਟੀਮ ਨੇ ਪੀਲੀਭੀਤ ਜ਼ਿਲ੍ਹੇ 'ਚ ਯਾਤਰੀਆਂ/ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਨੂੰ ਰੋਕਿਆ ਅਤੇ ਬੱਸ 'ਚੋਂ 10-11 ਸਿੱਖ ਨੌਜਵਾਨਾਂ ਨੂੰ ਹੇਠਾਂ ਉਤਾਰ ਕੇ ਪੁਲਿਸ ਦੀ ਬੱਸ 'ਚ ਬਿਠਾ ਲਿਆ ਅਤੇ ਕੁਝ ਪੁਲਿਸ ਮੁਲਾਜ਼ਮ ਯਾਤਰੀਆਂ/ ਸ਼ਰਧਾਲੂਆਂ ਦੇ ਨਾਲ ਬੱਸ ਵਿਚ ਬੈਠ ਗਏ | ਜਿਸ ਦੇ ਬਾਅਦ ਬਾਕੀ ਯਾਤਰੀ/ਸ਼ਰਧਾਲੂ ਪੁਲਿਸ ਮੁਲਾਜ਼ਮਾਂ ਦੇ ਨਾਲ ਦਿਨ ਭਰ ਬੱਸ 'ਚ ਘੁੰਮਦੇ ਰਹੇ ਅਤੇ ਰਾਤ ਸਮੇਂ ਪੁਲਿਸ ਮੁਲਾਜ਼ਮ ਬੱਸ ਨੂੰ ਪੀਲੀਭੀਤ ਦੇ ਇਕ ਗੁਰਦੁਆਰੇ 'ਚ ਛੱਡ ਗਏ, ਜਦੋਂਕਿ ਉਕਤ ਬੱਸ 'ਚੋਂ ਹੇਠਾਂ ਉਤਾਰੇ 10 ਨੌਜਵਾਨਾਂ ਦੀ ਪੁਲਿਸ ਵਲੋਂ ਝੂਠੇ ਮੁਕਾਬਲੇ 'ਚ ਹੱਤਿਆ ਕਰ ਦਿੱਤੀ ਗਈ | 11ਵਾਂ ਬੱਚਾ ਸੀ, ਜਿਸ ਸੰਬੰਧੀ ਕੁਝ ਵੀ ਨਹੀਂ ਪਤਾ ਚੱਲ ਸਕਿਆ ਸੀ ਅਤੇ ਸੂਬਾ ਸਰਕਾਰ ਵਲੋਂ ਉਸ ਦੇ ਮਾਤਾ-ਪਿਤਾ ਨੂੰ ਮੁਆਵਜ਼ਾ ਦਿੱਤਾ ਗਿਆ ਸੀ | ਸ਼ੁਰੂ 'ਚ ਪੀਲੀਭੀਤ ਦੀ ਸਥਾਨਕ ਪੁਲਿਸ ਵਲੋਂ ਜਾਂਚ ਕਰਕੇ ਕਲੋਜਰ ਰਿਪੋਰਟ ਸੌਂਪੀ ਗਈ ਸੀ | ਹਾਲਾਂਕਿ ਸੁਪਰੀਮ ਕੋਰਟ ਨੇ ਮੁਕਾਬਲੇ ਨਾਲ ਸੰਬੰਧਿਤ ਘਟਨਾਵਾਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਹੈ | ਲਖਨਊ ਦੀ ਅਦਾਲਤ ਨੇ 4 ਅਪ੍ਰੈਲ, 2016 ਨੂੰ ਇਸ ਮਾਮਲੇ 'ਚ 47 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ | ਜਿਸ ਤੋਂ ਬਾਅਦ ਸਾਰੇ ਦੋਸ਼ੀ ਹਾਈ ਕੋਰਟ ਚਲੇ ਗਏ ਸਨ | ਜਿੰਨ੍ਹਾਂ 'ਚੋਂ 12 ਨੂੰ ਉਮਰ ਜਾਂ ਗੰਭੀਰ ਬਿਮਾਰੀ ਦੇ ਆਧਾਰ 'ਤੇ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ |

ਅਕਾਲੀ ਦਲ ਦੀ ਸਬ-ਕਮੇਟੀ ਵਲੋਂ ਲੀਡਰਸ਼ਿਪ 'ਚ ਤਬਦੀਲੀ ਦੀ ਸਿਫ਼ਾਰਸ਼

ਹਾਰ ਦੀ ਸਮੀਖਿਆ ਲਈ ਬਣਾਈ ਕਮੇਟੀ ਨੇ ਪਾਰਟੀ ਦੀ ਮਜ਼ਬੂਤੀ ਲਈ ਵੀ ਦਿੱਤੇ ਸੁਝਾਅ
ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 26 ਮਈ- ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਜਿਸ 13 ਮੈਂਬਰੀ ਸਬ-ਕਮੇਟੀ ਦਾ 28 ਮਾਰਚ ਨੂੰ ਗਠਨ ਕੀਤਾ ਗਿਆ ਸੀ ਨੇ ਅੱਜ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਿੱਤਾ | ਅੱਜ ਇਥੇ ਇਕ ਲੰਬੀ ਮੀਟਿੰਗ ਤੋਂ ਬਾਅਦ ਕਮੇਟੀ ਦੇ ਸਾਰੇ 13 ਮੈਂਬਰਾਂ ਵਲੋਂ ਇਸ ਰਿਪੋਰਟ 'ਤੇ ਦਸਤਖ਼ਤ ਕਰ ਦਿੱਤੇ ਗਏ, ਜੋ ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਅਤੇ 16 ਮੈਂਬਰੀ ਕੋਰ ਕਮੇਟੀ ਨੂੰ ੂ ਸੌਂਪ ਦਿੱਤੀ ਜਾਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਕਮੇਟੀ ਵਲੋਂ ਸੂਬੇ ਭਰ 'ਚ ਲੋਕਾਂ ਨਾਲ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਪਾਇਆ ਗਿਆ ਕਿ ਲੋਕ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ ਅਤੇ ਇਹ ਮੁੱਦਾ ਰਿਪੋਰਟ ਦਾ ਮੁੱਖ ਹਿੱਸਾ ਬਣਾਇਆ ਗਿਆ ਹੈ ਅਤੇ ਸਪਸ਼ਟ ਕੀਤਾ ਗਿਆ ਹੈ ਕਿ ਇਸ ਤੋਂ ਬਿਨ੍ਹਾਂ ਪਾਰਟੀ ਦੀ ਗੱਲ ਨਹੀਂ ਬਣਨੀ | ਮੀਟਿੰਗ ਵਿਚ ਸਾਰਾ ਦਿਨ ਇਸ ਮੁੱਦੇ 'ਤੇ ਸਖ਼ਤ ਬਹਿਸ ਵੀ ਹੁੰਦੀ ਰਹੀ ਕਿਉਂਕਿ ਕਈ ਮੈਂਬਰ ਲੀਡਰਸ਼ਿਪ ਵਿਚ ਤਬਦੀਲੀ ਦਾ ਵਿਰੋਧ ਕਰ ਰਹੇ ਸਨ, ਪ੍ਰੰਤੂ ਅਖੀਰ ਵਿਚ ਇਹ ਫ਼ੈਸਲਾ ਹੋਇਆ ਕਿ ਤਬਦੀਲੀ ਲਈ ਕਿਸੇ ਅਹੁਦੇਦਾਰ ਦਾ ਨਾਂਅ ਨਾ ਲਿਆ ਜਾਵੇ ਅਤੇ ਕੇਵਲ ਲੀਡਰਸ਼ਿਪ ਵਿਚ ਤਬਦੀਲੀ ਦੀ ਸਿਫ਼ਾਰਸ਼ ਕੀਤੀ ਜਾਵੇ | ਮੀਟਿੰਗ ਵਿਚ ਕੁਝ ਮੈਂਬਰਾਂ ਨੇ ਅਕਾਲੀ ਦਲ ਪ੍ਰਧਾਨ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਵੀ ਤਿੱਖਾ ਇਤਰਾਜ਼ ਕੀਤਾ ਕਿ ਜੇ ਉਨ੍ਹਾਂ ਨੂੰ ਪਾਸੇ ਕੀਤਾ ਜਾਣਾ ਹੈ ਤਾਂ ਉਹ ਆਪਣਾ ਕੰਮਕਾਜ ਤੇ ਵਪਾਰ ਵੇਖਣਗੇ ਅਤੇ ਪੱਕੇ ਤੌਰ 'ਤੇ ਪਾਰਟੀ ਅਤੇ ਸਿਆਸਤ ਤੋਂ ਦੂਰ ਹੋ ਜਾਣਗੇ | ਮੈਂਬਰਾਂ ਦਾ ਕਹਿਣਾ ਸੀ ਕਿ ਜੇ ਅਸੀਂ ਪਾਰਟੀ ਨੂੰ ਮਾਂ ਕਹਿੰਦੇ ਹਾਂ ਤਾਂ ਸਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਤਿਆਗ ਦੀ ਭਾਵਨਾ ਵੀ ਦਿਖਾਉਣੀ ਚਾਹੀਦੀ ਹੈ | ਕਮੇਟੀ ਦੀ ਰਿਪੋਰਟ ਵਿਚ ਸ਼ੋ੍ਰਮਣੀ ਕਮੇਟੀ ਦੀ ਮੌਜੂਦਾ ਕਾਰਜਸ਼ੈਲੀ 'ਤੇ ਵੀ ਕਾਫ਼ੀ ਲੰਮੀਆਂ ਚੌੜੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਅਤੇ ਇਸ ਦੇ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਦੀ ਗੱਲ ਕਹੀ ਗਈ ਹੈ ਤਾਂ ਜੋ ਲੋਕਾਂ ਵਿਚਲੀਆਂ ਗ਼ਲਤ ਫਹਿਮੀਆਂ ਦੂਰ ਹੋ ਸਕਣ | ਰਿਪੋਰਟ ਵਿਚ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸ਼ੋ੍ਰਮਣੀ ਕਮੇਟੀ ਦੇ ਮੈਂਬਰਾਂ ਵਲੋਂ ਦੁਰਵਰਤੋਂ, ਸਰਾਂਵਾਂ ਅਤੇ ਸ੍ਰੀ ਅਖੰਡ ਪਾਠਾਂ ਦੀ ਬੁਕਿੰਗ ਵਿਚ ਪਾਰਦਰਸ਼ਤਾ ਲਿਆਉਣ ਅਤੇ ਢਾਡੀਆਂ, ਰਾਗੀਆਂ ਤੇ ਪ੍ਰਚਾਰਕਾਂ ਦੇ ਗਿਲੇ ਸ਼ਿਕਵਿਆਂ ਵੱਲ ਧਿਆਨ ਦਿੱਤੇ ਜਾਣ ਲਈ ਵੀ ਕਿਹਾ ਗਿਆ ਹੈ ਅਤੇ ਸਿਫ਼ਾਰਸ਼ ਕੀਤੀ ਗਈ ਹੈ ਕਿ ਸਿੱਖ ਸੰਗਤਾਂ ਵਿਚਲੇ ਗਿਲੇ ਸ਼ਿਕਵਿਆਂ ਅਤੇ ਗ਼ਲਤ ਫਹਿਮੀਆਂ ਨੂੰ ਦੂਰ ਕੀਤਾ ਜਾਣਾ ਅਤਿ ਜ਼ਰੂਰੀ ਹੈ | ਰਿਪੋਰਟ ਵਿਚ ਅਕਾਲੀ ਦਲ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਅਤੇ ਪਾਰਟੀ ਦੇ ਨਾਲ ਹੇਠਲੇ ਪੱਧਰ 'ਤੇ ਦੁਬਾਰਾ ਜੁੜਨ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਵੀ ਕਾਫ਼ੀ ਵਿਸਥਾਰ 'ਚ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਪਹਿਲੀ ਬਣੀ 16 ਮੈਂਬਰੀ ਕਮੇਟੀ ਸੰਬੰਧੀ ਉੱਠੇ ਇਤਰਾਜ਼ਾਂ ਤੋਂ ਬਾਅਦ ਉਕਤ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ | ਜਿਸ ਵਲੋਂ ਵਿਧਾਨ ਸਭਾ ਦੇ ਕੋਈ ਇਕ ਸੌ ਤੋਂ ਵੱਧ ਹਲਕਿਆਂ ਦਾ ਦੌਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ | ਮੀਟਿੰਗ 'ਚ ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਰਵੀਕਰਨ ਸਿੰਘ ਕਾਹਲੋਂ, ਵਿਰਸਾ ਸਿੰਘ ਵਲਟੋਹਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਪਰਮਬੰਸ ਸਿੰਘ ਬੰਟੀ ਰੋਮਾਣਾ, ਐਨ. ਕੇ. ਸ਼ਰਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਤੀਰਥ ਸਿੰਘ ਮਾਹਲਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਡਾ. ਸੁਖਵਿੰਦਰ ਸੁੱਖੀ ਤੇ ਅਰਸ਼ਦੀਪ ਸਿੰਘ ਰੌਬਿਨ ਬਰਾੜ ਹਾਜ਼ਰ ਸਨ |

ਲੋਕ ਸਭਾ ਸਕੱਤਰੇਤ ਨੇ ਭਗਵੰਤ ਮਾਨ ਤੋਂ ਸਰਕਾਰੀ ਐਮ.ਪੀ. ਰਿਹਾਇਸ਼ ਖ਼ਾਲੀ ਕਰਵਾਉਣ ਲਈ ਕਿਹਾ

ਨਵੀਂ ਦਿੱਲੀ, 26 ਮਈ (ਏਜੰਸੀ)-ਲੋਕ ਸਭਾ ਸਕੱਤਰੇਤ ਨੇ ਸਰਕਾਰੀ ਜਾਇਦਾਦਾਂ ਨਾਲ ਸੰਬੰਧਿਤ ਡਾਇਰੈਕਟੋਰੇਟ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇਥੇ ਸਰਕਾਰੀ ਰਿਹਾਇਸ਼ ਖ਼ਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ | ਭਗਵੰਤ ਮਾਨ ਨੂੰ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਨਾਰਥ ਐਵੀਨਿਊ 'ਚ ਕੇਂਦਰ ਸਰਕਾਰ ਦਾ ਡੁਪਲੈਕਸ ਨੰਬਰ 33 ਅਤੇ 153, ਨਾਰਥ ਐਵੀਨਿਊ ਅਲਾਟ ਕੀਤਾ ਗਿਆ ਸੀ | ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ 'ਆਪ' ਦੀ ਜਿੱਤ ਤੋਂ ਬਾਅਦ ਮਾਰਚ 'ਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ | ਸਕੱਤਰੇਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਭਗਵੰਤ ਮਾਨ ਦੇ ਨਾਂਅ 'ਤੇ ਜਾਰੀ ਕੀਤੀ ਸਰਕਾਰੀ ਰਿਹਾਇਸ਼ ਰੱਦ ਕਰ ਦਿੱਤੀ ਗਈ ਹੈ | ਭਗਵੰਤ ਮਾਨ ਨੇ ਅਜੇ ਤੱਕ ਰਿਹਾਇਸ਼ ਨੂੰ ਖ਼ਾਲੀ ਨਹੀਂ ਕੀਤਾ ਹੈ | ਲੋਕ ਸਭਾ ਸਕੱਤਰੇਤ ਨੇ ਕਿਹਾ ਕਿ 13 ਅਪ੍ਰੈਲ ਦੇ ਬਾਅਦ ਤੋਂ ਸਾਬਕਾ ਸੰਸਦ ਮੈਂਬਰ ਦਾ ਰਿਹਾਇਸ਼ 'ਤੇ ਅਣ-ਅਧਿਕਾਰਤ ਕਬਜ਼ਾ ਹੈ | ਅਧਿਕਾਰਤ ਦਸਤਾਵੇਜ਼ਾਂ ਅਨੁਸਾਰ ਉਕਤ ਸਰਕਾਰੀ ਨਿਵਾਸ ਹੁਣ ਆਰ. ਐਲ. ਪੀ. ਪ੍ਰਧਾਨ ਅਤੇ ਰਾਜਸਥਾਨ ਤੋਂ ਸੰਸਦ ਮੈਂਬਰ ਹਨੁਮਾਨ ਬੇਨੀਵਾਲ ਨੂੰ ਜਾਰੀ ਕੀਤਾ ਗਿਆ ਹੈ | ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਇਸ ਸੰਬੰਧੀ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ |

ਰਾਜਪਾਲ ਨੇ 'ਇਕ ਵਿਧਾਇਕ, ਇਕ ਪੈਨਸ਼ਨ' ਸੰਬੰਧੀ ਪੰਜਾਬ ਸਰਕਾਰ ਦੀ ਫਾਈਲ ਵਾਪਸ ਭੇਜੀ

ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)-'ਇਕ ਵਿਧਾਇਕ, ਇਕ ਪੈਨਸ਼ਨ' ਲਾਗੂ ਕਰਨ ਦੇ ਮਾਮਲੇ 'ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮਾਨ ਸਰਕਾਰ ਨੂੰ ਝਟਕਾ ਦਿੰਦਿਆਂ ਮੰਤਰੀ ਮੰਡਲ ਵਲੋਂ ਪਾਸ ਕਰਕੇ ਭੇਜੇ ਗਏ ਉਕਤ ਆਰਡੀਨੈਂਸ ਦੀ ਫਾਈਲ ਸੂਬਾ ਸਰਕਾਰ ਨੂੰ ਵਾਪਸ ਭੇਜ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਫਾਈਲ ਮੋੜਨ ਦੇ ਨਾਲ ਹੀ ਵਿਧਾਨ ਸਭਾ ਇਜਲਾਸ ਵਿਚ ਇਸ ਸੰਬੰਧੀ ਬਿੱਲ ਲਿਆਉਣ ਲਈ ਕਿਹਾ ਹੈ | ਰਾਜਪਾਲ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਜੂਨ 'ਚ ਹੋਣ ਜਾ ਰਹੇ ਵਿਧਾਨ ਸਭਾ ਇਜਲਾਸ ਵਿਚ ਬਿੱਲ ਦੇ ਰੂਪ 'ਚ ਪੇਸ਼ ਕਰਦੇ ਹੋਏ ਇਸ ਨੂੰ ਪਾਸ ਕਰਵਾਇਆ ਜਾਵੇ | ਜ਼ਿਕਰਯੋਗ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ 2 ਮਈ ਨੂੰ ਮੰਤਰੀ ਮੰਡਲ 'ਚ ਇਕ ਵਿਧਾਇਕ ਇਕ ਪੈਨਸ਼ਨ ਦਾ ਆਰਡੀਨੈਂਸ ਜਾਰੀ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ, ਪਰ ਰਾਜਪਾਲ ਵਲੋਂ ਉਸ 'ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਕਾਨੂੰਨ ਬਣਨ ਤੱਕ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਦੀ ਪੈਨਸ਼ਨ ਫ਼ਿਲਹਾਲ ਜਿਉਂ ਦੀ ਤਿਉਂ ਜਾਰੀ ਰਹੇਗੀ | ਵਿਧਾਨ ਸਭਾ ਇਜਲਾਸ ਆਉਣ 'ਤੇ ਹੀ ਇਹ ਬਿੱਲ ਪਾਸ ਕਰਵਾਉਣਾ ਜ਼ਰੂਰੀ ਹੋ ਜਾਵੇਗਾ, ਇਸ ਲਈ ਸਿੱਧੇ ਬਿੱਲ ਨੂੰ ਵਿਧਾਨ ਸਭਾ 'ਚ ਪੇਸ਼ ਕਰਦੇ ਹੋਏ ਇਸ ਨੂੰ ਕਾਨੂੰਨ ਬਣਾਇਆ ਜਾਵੇਗਾ ਅਤੇ ਇਸ ਕੰਮ ਨੂੰ ਪੂਰਾ ਹੋਣ ਵਿਚ ਇਕ ਤੋਂ ਦੋ ਹਫ਼ਤਿਆਂ ਦਾ ਸਮਾਂ ਲੱਗਣਾ ਤੈਅ ਹੈ | ਸਰਕਾਰ ਪਹਿਲਾਂ ਵਿਧਾਨ ਸਭਾ 'ਚ ਇਸ ਨੂੰ ਪਾਸ ਕਰਵਾਏਗੀ, ਇਸ ਦੇ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਹੋਵੇਗੀ | ਦੱਸਿਆ ਜਾ ਰਿਹਾ ਹੈ ਕਿ ਰਾਜ ਭਵਨ ਤੋਂ ਇਸ ਸਬੰਧੀ ਫਾਈਲ ਵਾਪਸ ਆਉਣ ਤੋਂ ਬਾਅਦ ਸਰਕਾਰ ਵਲੋਂ ਬਿੱਲ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਰਾਜ ਵਿਚਲੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਇਕ ਤੋਂ ਜ਼ਿਆਦਾ ਪੈਨਸ਼ਨ ਮਿਲਣ ਕਾਰਨ ਸਰਕਾਰ 'ਤੇ 19.53 ਕਰੋੜ ਦਾ ਵਿੱਤੀ ਬੋਝ ਹਰ ਸਾਲ ਪੈ ਰਿਹਾ ਹੈ |

70 ਸਾਲ ਤੋਂ ਵੱਧ ਉਮਰ ਦੇ ਨੇਤਾਵਾਂ ਨੂੰ ਨਾਂਹ ਤੇ 81 ਮੌਜੂਦਾ ਸੰਸਦ ਮੈਂਬਰਾਂ ਦੀ ਕੱਟੇਗੀ ਟਿਕਟ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 26 ਮਈ-ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ 'ਚ ਰੁੱਝੀ ਭਾਜਪਾ ਵਲੋਂ ਉਲੀਕੀ ਰਣਨੀਤੀ ਤਹਿਤ ਜਿੱਥੇ ਬੂਥ ਪੱਧਰ 'ਤੇ ਜ਼ਿੰਮੇਵਾਰੀਆਂ ਦੇਣ ਦਾ ਫ਼ੈਸਲਾ ਕੀਤਾ ਗਿਆ, ਉੱਥੇ ਹੀ ਪਾਰਟੀ ਨੇ ਉਮਰ ਨੂੰ ਇਕ ਅਹਿਮ ਕਾਰਕ ਮੰਨਦਿਆਂ ਇਹ ਫ਼ੈਸਲਾ ਵੀ ਲਿਆ ਹੈ ਕਿ 70 ਸਾਲ ਤੋਂ ਵੱਧ ਉਮਰ ਵਾਲੇ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ | ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦੀ ਰਿਹਾਇਸ਼ 'ਤੇ ਹੋਈ ਉੱਚ ਪੱਧਰੀ ਮੀਟਿੰਗ 'ਚ ਕਈ ਅਹਿਮ ਫ਼ੈਸਲੇ ਲਏ ਗਏ ਜਿਸ ਮੀਟਿੰਗ 'ਚ ਕੁਝ ਕੈਬਨਿਟ ਮੰਤਰੀ, ਇੰਚਾਰਜ ਅਤੇ ਸੰਸਦ ਮੈਂਬਰ ਸ਼ਾਮਿਲ ਸਨ | ਪਾਰਟੀ ਹਲਕਿਆਂ ਮੁਤਾਬਿਕ ਹਰੇਕ ਸੰਸਦ ਮੈਂਬਰ ਦੇ ਜ਼ਿੰਮੇ 100 ਅਤੇ ਵਿਧਾਇਕਾਂ ਦੇ ਜ਼ਿੰਮੇ 25 ਅਜਿਹੇ ਬੂਥ ਹੋਣਗੇ, ਜਿੱਥੇ ਪਾਰਟੀ ਕਮਜ਼ੋਰ ਹੈ | ਭਾਜਪਾ ਵਲੋਂ ਦੇਸ਼ ਭਰ 'ਚ ਅਜਿਹੇ 74 ਹਜ਼ਾਰ ਬੂਥਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਪਾਰਟੀ ਦੀ ਸਥਿਤੀ ਕਮਜ਼ੋਰ ਹੈ | ਹਲਕਿਆਂ ਮੁਤਾਬਿਕ ਇਨ੍ਹਾਂ ਬੂਥਾਂ 'ਤੇ ਤਿੰਨ ਪੱਧਰ 'ਤੇ ਨੇਤਾਵਾਂ ਦਾ ਤਾਇਨਾਤੀ ਕੀਤੀ ਜਾਵੇਗੀ | ਜਿਸ 'ਚ ਸਭ ਤੋਂ ਉੱਪਰ ਕੇਂਦਰੀ ਕਮੇਟੀ ਹੋਵੇਗੀ, ਜਿਸ 'ਚ ਰਾਸ਼ਟਰੀ ਪੱਧਰ ਦੇ ਨੇਤਾ ਹੋਣਗੇ | ਇਸ ਕੇਂਦਰੀ ਕਮੇਟੀ ਹੇਠਾਂ ਸੂਬਾਈ ਕਮੇਟੀ ਕੰਮ ਕਰੇਗੀ | ਸੂਬਾਈ ਕਮੇਟੀ 'ਚ ਰਾਜ ਪੱਧਰ ਦੇ ਵੱਡੇ ਨੇਤਾ ਸ਼ਾਮਿਲ ਹੋਣਗੇ, ਜਿਨ੍ਹ ਾਂ ਦਾ ਕੰਮ ਫ਼ੈਸਲਿਆਂ ਨੂੰ ਜ਼ਮੀਨ 'ਤੇ ਉਤਾਰਨਾ ਹੋਵੇਗਾ | ਸਭ ਤੋਂ ਹੇਠਲੇ ਪੱਧਰ 'ਤੇ ਕਲਸਟਰ ਕਮੇਟੀ ਹੋਵੇਗੀ ਜਿੱਥੇ ਕੇਂਦਰੀ ਮੰਤਰੀ ਵਲੋਂ ਚੋਣਾਂ ਦੀ ਨਿਗਰਾਨੀ ਕੀਤੀ ਜਾਵੇਗੀ | ਪਾਰਟੀ ਵਲੋਂ 70 ਸਾਲ ਦੀ ਉਮਰ ਨੂੰ ਲੈ ਕੇ ਕੀਤੇ ਗਏ ਫ਼ੈਸਲੇ ਨੂੰ ਜੇਕਰ ਭਾਜਪਾ ਨੇਮ ਵਜੋਂ ਲਾਗੂ ਕਰਦੀ ਹੈ ਤਾਂ ਭਾਜਪਾ ਦੇ ਮੌਜੂਦਾ 301 ਸੰਸਦ ਮੈਂਬਰਾਂ 'ਚੋਂ 81 ਨੂੰ ਟਿਕਟ ਨਹੀਂ ਮਿਲੇਗੀ | ਨੱਢਾ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਚ ਬਣੀ ਸਹਿਮਤੀ ਦੇ ਆਧਾਰ 'ਤੇ ਜਿਨ੍ਹਾਂ ਸੰਸਦ ਮੈਂਬਰਾਂ ਦਾ ਜਨਮ 1955 ਤੋਂ ਬਾਅਦ ਹੋਇਆ ਹੈ, ਉਨ੍ਹਾਂ ਨੂੰ ਟਿਕਟ ਹੀ ਦਿੱਤੀ ਜਾਵੇਗੀ | ਭਾਵ 70 ਸਾਲ ਤੋਂ ਵੱਧ ਦੇ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ | 17ਵੀਂ ਲੋਕ ਸਭਾ 'ਚ ਭਾਜਪਾ ਦੇ ਤਕਰੀਬਨ 25 ਫ਼ੀਸਦੀ ਸੰਸਦ ਮੈਂਬਰ 70 ਸਾਲ ਤੋਂ ਵੱਧ ਦੀ ਉਮਰ ਦੇ ਹੋਣਗੇ | ਜਿਨ੍ਹਾਂ 'ਚ ਕਈ ਨਾਮਚੀਨ ਆਗੂ ਵੀ ਸ਼ਾਮਿਲ ਹਨ | ਇਨ੍ਹਾਂ 'ਚ ਅਰਜਨ ਰਾਮ ਮੇਘਵਾਲ, ਅਸ਼ਵਨੀ ਚੌਬੇ, ਰਵੀਸ਼ੰਕਰ ਪ੍ਰਸਾਦ, ਗਿਰੀਰਾਜ ਸਿੰਘ, ਐਸ. ਐਸ. ਆਹਲੂਵਾਲੀਆ, ਹੇਮਾ ਮਾਲਿਨੀ, ਰਾਧਾ ਮੋਹਨ ਸਿੰਘ, ਆਰ. ਕੇ. ਸਿੰਘ, ਕਿਰਨ ਖੇਰ ਆਦਿ ਸ਼ਾਮਿਲ ਹਨ |

ਲਸ਼ਕਰ ਦੇ ਤਿੰਨ ਪਾਕਿ ਅੱਤਵਾਦੀ ਹਲਾਕ

ਸ੍ਰੀਨਗਰ, 26 ਮਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ 'ਚ ਘੁਸਪੈਠ ਕਰ ਕੇ ਪਹੁੰਚੇ ਅੱਤਵਾਦੀ ਨਾਲ ਹੋਏ ਮੁਕਾਬਲੇ ਦੌਰਾਨ 3 ਪਾਕਿਸਤਾਨੀ ਅੱਤਵਾਦੀ ਮਾਰੇ ਗਏ, ਜਦੋਂਕਿ ਫ਼ੌਜ ਦੇ ਇਕ ਕੁਲੀ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ | ਸੂਤਰਾਂ ਅਨੁਸਾਰ ਕੁਪਵਾੜਾ ਦੇ ਨਾਲ ਲਗਦੇ ਜੁਮਾਗੁੰਡ ਪਿੰਡ 'ਚ ਅੱਤਵਾਦੀਆਂ ਦੇ ਸਮੂਹ ਨੂੰ ਫ਼ੌਜ ਅਤੇ ਪੁਲਿਸ ਨੇ ਇਕ ਸੂਚਨਾਂ 'ਤੇ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਵਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਕਈ ਘੰਟੇ ਚੱਲੇ ਮੁਕਾਬਲੇ ਦੌਰਾਨ 3 ਅੱਤਵਾਦੀ ਮਾਰੇ ਗਏ | ਆਈ.ਜੀ.ਪੀ. ਕਸ਼ਮੀਰ ਨੇ
ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਤਿੰਨ ਏ.ਕੇ. ਬੰਦੂਕਾਂ, ਇਕ ਪਿਸਤੌਲ, 6 ਹੱਥ ਗੋਲਿਆਂ ਤੋਂ ਇਲਾਵਾ ਭਾਰੀ ਅਸਲ੍ਹਾ ਬਰਾਮਦ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ | ਮੁਕਾਬਲੇ ਦੌਰਾਨ ਫ਼ੌਜ ਦਾ ਕੁਲੀ ਅਬਦੁਲ ਮੀਰ ਵਾਸੀ ਜੁਮਾਗੁੰਡ (ਕੁਪਵਾੜਾ) ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ | ਦੂਜੇ ਪਾਸੇ ਅੱਤਵਾਦੀਆਂ ਵਲੋਂ ਡਾਕ ਬੰਗਲਾ ਕਾਜ਼ੀਗੁੰਡ 'ਤੇ ਹੱਥਗੋਲੇ ਨਾਲ ਹਮਲਾ ਕਰਨ ਦੀ ਖ਼ਬਰ ਹੈ, ਜਿਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ |
ਮਹਿਲਾ ਟੀ.ਵੀ. ਕਲਾਕਾਰ ਦੇ ਹੱਤਿਆਰੇ ਦੋ ਲਸ਼ਕਰ ਅੱਤਵਾਦੀ ਘੇਰੇ

ਸ੍ਰੀਨਗਰ, 26 ਮਈ (ਪੀ. ਟੀ. ਆਈ.)-ਬੀਤੇ ਦਿਨ ਟੀ.ਵੀ. ਕਲਾਕਾਰ ਅਮਰੀਨ ਭੱਟ ਨੂੰ ਜ਼ਿਲ੍ਹਾ ਬਡਗਾਮ ਦੇ ਚਦੂਰਾ ਸਥਿਤ ਉਸ ਦੇ ਘਰ 'ਚ ਮਾਰਨ ਵਾਲੇ ਦੋ ਲਸ਼ਕਰ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਅਵੰਤੀਪੋਰਾ 'ਚ ਘੇਰ ਲਿਆ ਹੈ | ਪੁਲਿਸ ਦੇ ਇੰਸਪੈਕਟਰ ਜਨਰਲ (ਕਸ਼ਮੀਰ ਜ਼ੋਨ) ਵਿਜੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਵਾਮਾ ਦੇ ਅਵੰਤੀਪੋਰਾ ਇਲਾਕੇ ਦੇ ਅਗਨਹਾਂਜ਼ੀਪੋਰਾ ਵਿਖੇ ਅਮਰੀਨ ਦੇ ਹੱਤਿਆਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ਹੈ |

ਪਰਿਵਾਰਵਾਦੀ ਪਾਰਟੀਆਂ ਦੇਸ਼ ਦੀਆਂ ਵੱਡੀਆਂ ਦੁਸ਼ਮਣ-ਮੋਦੀ

ਹੈਦਰਾਬਾਦ, 26 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਪਰਿਵਾਰ ਵਲੋਂ ਚਲਾਈਆਂ ਜਾਂਦੀਆਂ ਪਾਰਟੀਆਂ ਆਪਣੇ ਫਾਇਦੇ ਬਾਰੇ ਸੋਚਦੀਆਂ ਹਨ ਅਤੇ ਇਹ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਨ | ਇੱਥੇ ਬੇਗਮਪੇਟ ਹਵਾਈ ਅੱਡੇ 'ਤੇ ਭਾਰਤੀ ਜਨਤਾ ...

ਪੂਰੀ ਖ਼ਬਰ »

ਚੌਟਾਲਾ ਨੂੰ ਅਦਾਲਤ ਅੱਜ ਸੁਣਾਏਗੀ ਸਜ਼ਾ

ਨਵੀਂ ਦਿੱਲੀ, 26 ਮਈ (ਪੀ.ਟੀ.ਆਈ.)-ਆਮਦਨ ਤੋਂ ਵੱਧ ਸੰਪੰਤੀ ਦੇ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਅੱਜ ਸਜ਼ਾ ਸੁਣਾਏਗੀ | ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਵੀਰਵਾਰ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ...

ਪੂਰੀ ਖ਼ਬਰ »

ਹੁਣ ਅਜਮੇਰ ਸ਼ਰੀਫ਼ ਦਰਗਾਹ ਦੇ ਮੰਦਰ ਹੋਣ ਦਾ ਕੀਤਾ ਦਾਅਵਾ

ਜੈਪੁਰ, 26 ਮਈ (ਪੀ.ਟੀ.ਆਈ.)-ਹੁਣ ਇਕ ਹਿੰਦੂ ਸੰਗਠਨ ਨੇ ਅਜਮੇਰ ਦੀ ਮੋਇਨੂਦੀਨ ਚਿਸ਼ਤੀ ਦਰਗਾਹ ਦੇ ਪਹਿਲਾਂ ਇਕ ਮੰਦਰ ਹੋਣ ਦਾ ਦਾਅਵਾ ਕਰਦਿਆਂ ਭਾਰਤੀ ਪੁਰਾਤੱਤਵ ਸਰਵੇਖਣ (ਏ. ਐਸ. ਆਈ.) ਤੋਂ ਸਰਵੇ ਕਰਵਾਉਣ ਦੀ ਮੰਗ ਕੀਤੀ ਹੈ | ਮਹਾਰਾਣਾ ਪ੍ਰਤਾਪ ਸੈਨਾ ਦੇ ਰਾਜਵਰਧਨ ਸਿੰਘ ...

ਪੂਰੀ ਖ਼ਬਰ »

ਕਸ਼ਮੀਰ 'ਚ ਕਾਰ ਡੂੰਘੀ ਖੱਡ 'ਚ ਡਿੱਗੀ-9 ਮੌਤਾਂ

ਸ੍ਰੀਨਗਰ, 26 ਮਈ (ਮਨਜੀਤ ਸਿੰਘ)-ਕਸ਼ਮੀਰ ਦੇ ਲੇਹ-ਸ੍ਰੀਨਗਰ ਕੌਮੀ ਮਾਰਗ 'ਤੇ ਕਾਰਗਿਲ ਤੋਂ ਸ੍ਰੀਨਗਰ ਜਾ ਰਿਹੀ ਟਿਵੇਰਾ ਕਾਰ ਜ਼ੋਜ਼ੀਲਾ ਦਰੇ ਨੇੜੇ ਮੰਦਿਰ ਮੋੜ 'ਤੇ ਡਰਾਈਵਰ ਤੋਂ ਬੇਕਾਬੂ ਹੋ ਕੇ 600 ਫੁੱਟ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਪੰਜਾਬ ਦੇ ਪਠਾਨਕੋਟ ਵਾਸੀ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਕਾਰਤੀ ਚਿਦੰਬਰਮ ਤੋਂ 9 ਘੰਟੇ ਪੁੱਛਗਿੱਛ

ਨਵੀਂ ਦਿੱਲੀ, 26 ਮਈ (ਏਜੰਸੀ)-ਸੀ.ਬੀ.ਆਈ. ਨੇ ਵੀਰਵਾਰ ਨੂੰ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਕਾਰਤੀ ਚਿਦੰਬਰਮ ਤੋਂ 263 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਮਾਮਲੇ 'ਚ ਕਰੀਬ 9 ਘੰਟੇ ਪੁੱਛਗਿੱਛ ਕੀਤੀ ਹੈ | ਸੀ.ਬੀ.ਆਈ. ...

ਪੂਰੀ ਖ਼ਬਰ »

ਬੀ.ਐਸ.ਐਫ. ਵਲੋਂ ਦੋ ਪਾਕਿ ਮਛੇਰੇ ਕਾਬੂ

ਅਹਿਮਦਾਬਾਦ, 26 ਮਈ (ਪੀ. ਟੀ. ਆਈ.)-ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਨੇ ਗੁਜਰਾਤ ਦੇ ਜ਼ਿਲ੍ਹਾ ਕੱਛ 'ਚ ਦੋ ਪਾਕਿਸਤਾਨੀ ਮਛੇਰਿਆਂ ਨੂੰ ਕਾਬੂ ਕਰਦਿਆਂ ਚਾਰ ਕਿਸ਼ਤੀਆਂ ਜ਼ਬਤ ਕੀਤੀਆਂ ਹਨ | ਬੀ.ਐਸ.ਐਫ. ਅਨੁਸਾਰ ਬਲ ਦੀ ਇਕ ਗਸ਼ਤੀ ਟੀਮ ਨੇ ਕੱਛ ਦੀ ਖਾੜੀ ਦੇ 'ਹਰਾਮੀ ਨਾਲਾ' ...

ਪੂਰੀ ਖ਼ਬਰ »

ਗੁਜਰਾਤ ਦੀ ਮੁੰਦਰਾ ਬੰਦਰਗਾਹ ਨੇੜਿਓਾ ਕੰਟੇਨਰ 'ਚੋੋਂ 500 ਕਰੋੜ ਦੀ ਕੋਕੀਨ ਬਰਾਮਦ

ਭੁੱਜ, 26 ਮਈ (ਪੀ.ਟੀ.ਆਈ.)-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਮੁੰਦਰਾ ਬੰਦਰਗਾਹ ਨੇੜਿਓਾ ਇਕ ਕੰਟੇਨਰ 'ਚੋਂ 56 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਲਗਭਗ 500 ਕਰੋੜ ਰੁਪਏ ਹੈ | ਹਾਲਾਂਕਿ ...

ਪੂਰੀ ਖ਼ਬਰ »

ਮਮਤਾ ਹੋਣਗੇ ਬੰਗਾਲ ਦੀਆਂ ਸਭ ਯੂਨੀਵਰਸਿਟੀਆਂ ਦੇ ਚਾਂਸਲਰ

ਕੋਲਕਾਤਾ, 26 ਮਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਪੱਛਮੀ ਬੰਗਾਲ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਚਾਂਸਲਰ ਹੋਵੇਗੀ, ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਬ੍ਰਾਤੋ ਬਾਸੂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਹੁਣ ...

ਪੂਰੀ ਖ਼ਬਰ »

ਦੇਹ ਵਪਾਰ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਕਿਹਾ-ਇਹ ਵੀ ਇਕ ਪੇਸ਼ਾ ਨਵੀਂ ਦਿੱਲੀ, 26 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲੇ 'ਚ ਦੇਹ ਵਪਾਰ ਨੂੰ ਇਕ 'ਪੇਸ਼ਾ' ਕਰਾਰ ਦਿੰਦਿਆਂ ਕਿਹਾ ਕਿ ਵੇਸਵਾ ਦਾ ਕਿੱਤਾ ਕਰਨ ਵਾਲੀ ਔਰਤ ਵੀ ਕਾਨੂੰਨ ਦੇ ਤਹਿਤ ਗਰਿਮਾ, ਸਨਮਾਨ ਤੇ ਸੁਰੱਖਿਆ ਦੀ ਹੱਕਦਾਰ ਹੈ | ...

ਪੂਰੀ ਖ਼ਬਰ »

ਦਾਊਦ ਪਾਕਿਸਤਾਨੀ ਟਿਕਾਣਿਆਂ ਦੇ ਖ਼ੁਲਾਸੇ ਤੋਂ ਬਾਅਦ ਡਰਿਆ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੀ ਸ਼ਰਨ 'ਚ ਰਹਿ ਰਹੇ ਮਾਫ਼ੀਆ ਡਾਨ ਦਾਊਦ ਇਬਰਾਹੀਮ (66 ਸਾਲ) ਦੇ ਰਿਹਾਇਸ਼ੀ ਠਿਕਾਣਿਆਂ ਦੇ ਖ਼ੁਲਾਸੇ ਤੋਂ ਬਾਅਦ ਉਸ ਨੇ ਸੁਰੱਖਿਆ ਵਧਾਏ ਜਾਣ ਲਈ ਪਾਕਿਸਤਾਨੀ ਸੈਨਾ ਦੇ ਕੁਝ ਅਧਿਕਾਰੀਆਂ ਅਤੇ ਆਈ. ...

ਪੂਰੀ ਖ਼ਬਰ »

ਕਾਂਗਰਸ ਨੇ ਕੇਂਦਰ ਸਰਕਾਰ ਨੂੰ ਸਾਰੇ ਮੋਰਚਿਆਂ 'ਤੇ ਨਾਕਾਮ ਕਰਾਰ ਦਿੱਤਾ

ਨਵੀਂ ਦਿੱਲੀ, 26 ਮਈ (ਉਪਮਾ ਡਾਗਾ ਪਾਰਥ)-ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਕ ਾਂਗਰਸ ਨੇ ਭਾਜਪਾ 'ਤੇ ਹਮਲਾ ਕਰਦਿਆਂ ਸਰਕਾਰ ਨੂੰ ਪੂਰੀ ਤਰ੍ਹ ਾਂ ਨਾਕਾਮ ਕਰਾਰ ਦਿੰਦਿਆਂ ਜੰਮ ਕੇ ਨਿਸ਼ਾਨਾ ਬਣਾਇਆ | ਕਾਂਗਰਸ ਨੇ ਦੰਗਿਆਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਅਰਥਚਾਰੇ ...

ਪੂਰੀ ਖ਼ਬਰ »

ਇਮਰਾਨ ਖ਼ਾਨ ਨੇ ਚੋਣਾਂ ਕਰਵਾਉਣ ਲਈ ਪਾਕਿ ਸਰਕਾਰ ਨੂੰ ਦਿੱਤਾ 6 ਦਿਨਾਂ ਦਾ ਅਲਟੀਮੇਟਮ

ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਸ਼ਾਹਬਾਜ ਸਰਕਾਰ ਖ਼ਿਲਾਫ਼ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਵਲੋਂ ਸ਼ੁਰੂ ਕੀਤੇ ਆਜ਼ਾਦੀ ਮਾਰਚ ਦੌਰਾਨ ਇਮਰਾਨ ਖ਼ਾਨ ਸ਼ਾਹਬਾਜ ਸਰਕਾਰ ਨੂੰ ਚੋਣਾਂ ਦਾ ਐਲਾਨ ਕਰਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX