ਰਾਜਾਸਾਂਸੀ, 26 ਮਈ (ਹਰਦੀਪ ਸਿੰਘ ਖੀਵਾ)-ਅੱਜ ਸਵੇਰੇ ਅੰਮਿ੍ਤਸਰ ਦੇ ਪਿੰਡ ਲੁਹਾਰਕਾ ਕਲਾਂ ਵਿਖੇ ਮਿੰਨੀ ਬੱਸ ਚਾਲਕਾਂ ਅਤੇ ਲੁਹਾਰਕਾ ਸਮੇਤ ਵੱਖ-ਵੱਖ ਪਿੰਡਾਂ ਵਾਲਿਆਂ ਵਿਚ ਭਾਰੀ ਤਕਰਾਰ ਹੋ ਗਿਆ | ਜਿਸ 'ਤੇ ਪਿੰਡਾਂ ਦੇ ਵਸਨੀਕਾਂ ਵਲੋਂ ਮਿੰਨੀ ਬੱਸਾਂ ਦਾ ਚੱਕਾ ਜਾਮ ਕਰਕੇ ਮਿੰਨੀ ਬੱਸ ਯੂਨੀਅਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਡਵੇਜ਼ ਬੱਸਾਂ ਚਲਾਉਣ ਦੀ ਮੰਗ ਕੀਤੀ | ਜਦੋਂ ਕਿ ਪਹਿਲੇ ਦਿਨ ਹੀ ਅੰਮਿ੍ਤਸਰ ਲੁਹਾਰਕਾ ਰੋਡ ਨੂੰ ਚਾਲੂ ਹੋਈ ਪੰਜਾਬ ਰੋਡਵੇਜ਼ ਦੀ ਬੱਸ ਦਾ ਮਿੰਨੀ ਬੱਸਾਂ ਦੇ ਮਾਲਕਾਂ ਵਲੋਂ ਭਰਵਾਂ ਵਿਰੋਧ ਕਰਕੇ ਰੋਡਵੇਜ਼ ਦੀ ਬੱਸ ਨੂੰ ਅੰਮਿ੍ਤਸਰ ਬੱਸ ਅੱਡੇ 'ਤੇ ਹੀ ਰੋਕ ਦਿੱਤਾ ਗਿਆ | ਇਸ ਸੰਬੰਧੀ ਮਿੰਨੀ ਬੱਸਾਂ ਦੇ ਮਾਲਕਾਂ, ਕੰਡਕਟਰਾਂ, ਡਰਾਇਵਰਾਂ ਤੇ ਪਿੰਡਾਂ ਵਾਲਿਆਂ ਵਿਚਕਾਰ ਤਕਰਾਰ ਹੋ ਗਿਆ | ਪਿੰਡਾਂ ਦੀਆਂ ਔਰਤਾਂ ਮੁਫ਼ਤ ਸਫਰ ਕਰਨ ਲਈ ਰੋਡਵੇਜ਼ ਨੂੰ ਚਾਲੂ ਕਰਨ ਦੀ ਮੰਗ ਕਰ ਰਹੀਆਂ ਹਨ | ਇਸ ਸੰਬੰਧੀ ਪਿੰਡਾਂ ਵਾਲਿਆਂ ਦੇ ਹੱਕ ਵਿਚ ਨਿੱਤਰੇ ਕਿਸਾਨ ਆਗੂ ਬਲਵਿੰਦਰ ਸਿੰਘ ਮਾਹਲ, ਪਿੰਡ ਬਾਠ ਦੇ ਸਾਬਕਾ ਸਰਪੰਚ ਥੰਮਨ ਸਿੰਘ, ਲੁਹਾਰਕਾ ਕਲਾਂ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ ਵਲੋਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਰੀਵਾਲ ਨੂੰ ਮੰਗ ਪੱਤਰ ਦੇ ਕੇ ਬੀਤੇ ਕੱਲ੍ਹ ਅੰਮਿ੍ਤਸਰ ਤੋਂ ਵਾਇਆ ਗੁੰਮਟਾਲਾ, ਲੁਹਾਰਕਾ, ਜਗਦੇਵ ਕਲਾਂ, ਖਤਰਾਏ ਕਲਾਂ ਤੋਂ ਪਿੰਡ ਬਾਠ ਤੱਕ ਪੰਜਾਬ ਰੋਡਵੇਜ਼ ਦੀ ਸਰਕਾਰੀ ਬੱਸ ਸ਼ੁਰੂ ਕੀਤੀ ਗਈ ਸੀ ਜੋ ਪਹਿਲੇ ਦਿਨ ਹੀ ਮਿੰਨੀ ਬੱਸ ਯੂਨੀਅਨ ਵਲੋਂ ਅੰਮਿ੍ਤਸਰ ਬੱਸ ਅੱਡੇ 'ਤੇ ਰੋਕ ਦਿੱਤੀ ਗਈ | ਜਿਸ ਦੇ ਰੋਸ ਵਜੋਂ ਪਿੰਡਾਂ ਵਾਲਿਆਂ ਵਲੋਂ ਮਿੰਨੀ ਬੱਸਾਂ ਵੀ ਰੋਕ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਜਿੰਨਾ ਚਿਰ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ ਓਨਾ ਚਿਰ ਮਿੰਨੀ ਬੱਸਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ | ਜਦ ਮਿੰਨੀ ਬੱਸਾਂ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਰੋਕਿਆ ਨਹੀਂ ਬਲ ਕਿ ਸਹਿਮਤੀ ਨਾਲ ਸਮਾਂ ਸਾਰਣੀ ਬਨਾਉਣ ਲਈ ਕਿਹਾ ਗਿਆ ਹੈ | ਇਸ ਸੰਬੰਧੀ ਮੌਕੇ 'ਤੇ ਪੁੱਜੇ ਪੁਲਿਸ ਥਾਣਾ ਕੰਬੋਅ ਦੇ ਮੁੱਖੀ ਸਬ ਇੰਸਪੈਕਟਰ ਰਕੇਸ਼ ਕੁਮਾਰ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਤੇ ਮਿੰਨੀ ਬੱਸ ਯੂਨੀਅਨ ਦੇ ਆਗੂਆਂ ਦੀ ਮੀਟਿੰਗ ਤੋਂ ਬਾਅਦ ਮਾਮਲਾ ਹੱਲ ਕਰਕੇ ਬੱਸਾਂ ਚਾਲੂ ਕਰਨ ਲਈ ਕਿਹਾ ਗਿਆ |
ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਬੀ. ਐਸ. ਐਫ. ਨੇ ਹੈਰੋਇਨ ਦੇ 2 ਪੈਕੇਟ ਬਰਾਮਦ ਕੀਤੇ ਹਨ | ਫੜੇ ਗਏ ਪੈਕਟਾਂ 'ਚ 2 ਕਿੱਲੋ ਗ੍ਰਾਮ ਹੈਰੋਇਨ ਹੈ | ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 12 ਕਰੋੜ ਰੁਪਏ ਕੀਮਤ ...
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਦਾ 59ਵਾਂ ਸਥਾਪਨਾ ਦਿਵਸ ਵਾਲਮੀਕੀ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਦੇ ਰੂਪ 'ਚ ਬੜੀ ਧੂਮਧਾਮ ਨਾਲ ਮਨਾਇਆ | ਸੰਸਥਾ ਦੇ ਸਵਾਮੀ ਚੰਦਰਪਾਲ ਅਨਾਰਿਆ ਤੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ...
ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਕੌਮਾਂਤਰੀ ਅਟਾਰੀ ਲਾਹੌਰ ਹਾਈਵੇ ਰੋਡ ਬੱਸ ਸਟੈਂਡ ਅਟਾਰੀ 'ਤੇ ਸਥਿਤ ਸਾਂਝ ਹਵੇਲੀ ਹੋਟਲ ਦੇ ਮਾਲਕ ਬਿਜਲੀ ਚੋਰ ਸੋਨੀ ਸਿੰਘ ਔਲਖ ਨੂੰ ਬਿਜਲੀ ਬੋਰਡ ਨੇ 15 ਲੱਖ 69 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ | ਇਨਫੋਰਸਮੈਂਟ ਨੰਬਰ 3 ...
ਅੰਮਿ੍ਤਸਰ, 26 ਮਈ (ਸੁੁਰਿੰਦਰਪਾਲ ਸਿੰਘ ਵਰਪਾਲ)-ਬਿਜਲੀ ਮੁਲਾਜਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ (ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਦੀ ਪ੍ਰਧਾਨਗੀ ਹੇਠ ਫੈਡਰੇਸ਼ਨ ਦਾ ਇਕ ...
ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਸਾਕਾ ਨੀਲਾ ਤਾਰਾ ਦੇ ਮੱਦੇਨਜ਼ਰ ਸੁਰੱਖਿਆ ਹਾਲਾਤ 'ਤੇ ਪੈਨੀ ਨਜ਼ਰ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਮਕਸਦ ਨਾਲ ਅੱਜ ਇਥੇ ਡੀ. ਜੀ. ਪੀ. ਇੰਟੈਲੀਜੈਂਸ ਸ੍ਰੀ ਪ੍ਰਬੋਧ ਕੁਮਾਰ ਪੁੱਜੇ 'ਤੇ ਇਥੇ ਪੁਲਿਸ ਕਮਿਸ਼ਨਰੇਟ ਤੇ ਪੁਲਿਸ ਦੇ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਸਠਿਆਲਾ, ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ, ਜਨਰਲ ਸਕੱਤਰ ...
ਅੰਮਿ੍ਤਸਰ, 26 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਸ਼ਹਿਰ 'ਚ ਵੱਖ-ਵੱਖ ਥਾਂਵਾ 'ਤੇ ਛਾਪੇਮਾਰੀ ਕਰਕੇ 17 ਗ੍ਰਾਮ ਹੈਰੋਇਨ, 7 ਚੋਰੀਸ਼ੁਦਾ ਮੋਟਰਸਾਇਕਲ ਤੇ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 5 ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਖਿਲਾਫ ਮਾਮਲੇ ...
ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਜ਼ਿਲ੍ਹੇ ਦੇ ਜ਼ਿਆਦਾਤਰ ਡਾਕ ਘਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਘਾਟ ਤੋਂ ਸਖਣੇ ਹਨ | ਆਲਮ ਇਹ ਹੈ ਇਨ੍ਹਾਂ ਬ੍ਰਾਂਚਾਂ 'ਚ ਕੰਮ ਕਰਦੇ ਕਮਰਚਾਰੀ ਆਪਣੇ-ਆਪ ਨੂੰ ਅਸੁਰੱਖਿਅਕ ਮਹਿਸੂਸ ਕਰ ਰਹੇ ਹਨ | ਜਾਣਕਾਰੀ ਅਨੁਸਾਰ ...
ਬਾਬਾ ਬਕਾਲਾ ਸਾਹਿਬ, 26 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮਿ੍ਤਸਰ ਦੇ ਕਿਸਾਨਾਂ ਵਲੋਂ ਬੁੱਟਰ ਮਿੱਲ ਵੱਲ ਖੜੀ ਗੰਨੇ ਦੀ ਬਕਾਇਆ ਰਾਸ਼ੀ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਰਾਕੇਸ਼ ਧਵਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟੜਾ ਸਫੈਦ ਦੇ ਡੀ. ਪੀ. ਈ. ਕੇਸ਼ਵ ਕੋਹਲੀ ਦੇ ਸਹਿਯੋਗ ਨਾਲ ਸਕੂਲ ਦੇ ਖਿਡਾਰੀਆਂ ਨੂੰ ਲੋੜੀਂਦੀ ...
ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਅੱਠ ਸਾਲ ਦੇ ਸੱਤਾ ਕਾਲ ਦੌਰਾਨ ਹਰ ਵਰਗ ਲਈ ਲਾਭਕਾਰੀ ਯੋਜਨਾ ਲਿਆਂਦੀਆਂ ਹਨ ਜਿਨ੍ਹਾਂ ਦਾ ਦੇਸ਼ ਭਰ ਦੇ ਲੋਕ ਵੱਡੀ ਗਿਣਤੀ ਵਿਚ ਲਾਭ ਲੈ ਰਹੇ ਹਨ | ਇਹ ਪ੍ਰਗਟਾਵਾ ਕੇਂਦਰੀ ਰਾਜ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਮਿ੍ਤਸਰ ਵਿਖੇ ਸਥਾਪਤ ਕੰਟਰੋਲ ਰੂਮ ਬੋਰਡ ਪ੍ਰੀਖਿਆ 'ਚ ਬਤੌਰ ਇੰਚਾਰਜ ਕੰਟਰੋਲ ਰੂਮ ਸੇਵਾਵਾਂ ਨਿਭਾਅ ਰਹੇ ਸੁਖਪਾਲ ਸਿੰਘ ਸੰਧੂ ...
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਪੰਜਾਬੀ ਦੇ ਪ੍ਰਮੁੱਖ ਵਿਦਵਾਨ ਸਵ: ਡਾ: ਹਰਚੰਦ ਸਿੰਘ ਬੇਦੀ ਦੀ ਪਹਿਲੀ ਬਰਸੀ ਮੌਕੇ 29 ਮਈ ਨੂੰ ਪੰਜਾਬ ਨਾਟਸ਼ਾਲਾ ਵਿਖੇ ਉਨ੍ਹਾਂ ਦੁਆਰਾ ਰਚਿਤ 'ਵਿਸ਼ਵਕੋਸ਼ ਭਾਈ ਵੀਰ ਸਿੰਘ' ਲੋਕ ਅਰਪਿਤ ਕੀਤਾ ਜਾਵੇਗਾ | ਡਾ: ਬੇਦੀ ਦੇ ਭਰਾਤਾ ਤੇ ...
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ (ਅਮਰੀਕਾ) ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ 'ਪੰਜਾਬ ਬੈਸਟ ਟੀਚਰ ਆਫ ਦਾ ਯੀਅਰ' ਐਵਾਰਡ ਲਈ 20.36 ਲੱਖ ਦੀ ਫਿਕਸਡ ਰਾਸ਼ੀ ਭੇਟ ਕੀਤੀ ਹੈ | ਇਸ ਰਾਸ਼ੀ ਦੀ ਐਫ਼ ਡੀ ਦੇ ਫਾਉਂਡੇਸਨ ਦੇ ...
ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਆਮ ਲੋਕਾਂ ਤੇ ਹਮਾਤੜਾਂ ਨਾਲ ਹੀ ਨਹੀਂ ਸਗੋਂ ਪੁਲਿਸ ਮੁਲਾਜ਼ਮਾਂ ਨਾਲ ਵੀ ਧੱਕਾ ਕੀਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਪੁਲਿਸ ਮੁਲਾਜਮਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਭੁਗਤਣਾ ਪੈਂਦਾ ਹੈ | ਪੁਲਿਸ ਅਧਿਕਾਰੀ ...
ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਬੀਤੇ ਦਿਨ ਨਗਰ ਨਿਗਮ ਦੇ ਜਲ ਸਪਲਾਈ ਅਤੇ ਸੀਵਰੇਜ਼ ਵਿਭਾਗ ਦੇ ਚੇਅਰਮੈਨ ਕੌਂਸਲਰ ਮਹੇਸ਼ ਖੰਨਾ ਵਲੋਂ ਬੀਤੇ ਦਿਨ ਨਿਗਮ ਦੀ ਆਟੋ ਵਰਕਸ਼ਾਪ ਦੀ ਕਾਰਵਾਈ ਸਬੰਧੀ ਸੰਯੁਕਤ ਕਮਿਸ਼ਨਰ ਨੂੰ ਇਕ ਪੱਤਰ ਰਾਹੀ ਜਾਣੂ ਕਰਵਾਇਆ ਗਿਆ ਹੈ ਤੇ ...
ਅੰਮਿ੍ਤਸਰ- ਮਹਾਂਪੁਰਖਾਂ ਦੇ ਜੀਵਨ ਜਿਥੇ ਉਪਕਾਰ ਨਾਲ ਭਰੇ, ਸਿੱਖਿਆਦਾਇਕ ਤੇ ਪ੍ਰੇਰਣਾ ਦੇ ਸਰੋਤ ਹੁੰਦੇ ਹਨ ਉਥੇ ਹੀ ਸੰਤਾਂ ਮਹਾਂਪੁਰਖਾਂ ਦੇ ਨਾਮ 'ਤੇ ਬਣੇ ਡੇਰੇ ਸੰਗਤ ਦੇ ਜੀਵਨ 'ਚ ਪਰਿਵਰਤਨ ਲੈ ਕੇ ਆਉਣ ਦੇ ਸਮਰੱਥ ਹੁੰਦੇ ਹਨ | ਲਛਮਣਸਰ ਚੌਂਕ 'ਚ ਸਥਿਤ ਸੰਤ ਬਾਬਾ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜ਼ਾਦਾਨੰਦ ਕਾਲਜ, ਗ੍ਰੀਨ ਐਵੀਨਿਊ, ਅੰਮਿ੍ਤਸਰ ਵਿਖੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਸੁਸ਼ਮਾ ਮਹਿਰਾ ਦੀ ਅਗਵਾਈ ਅਤੇ ਪਿ੍ੰਸੀਪਲ ਡਾ: ਹਰਬਿੰਦਰ ਕੌਰ ਦੀ ਅਗਵਾਈ ਹੇਠ ਆਖਰੀ ਸਾਲ ਦੇ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪ੍ਰਭਾ ਖੇਤਾਨ ਫਾਊਾਡੇਸ਼ਨ ਵਲੋਂ ਅਹਿਸਾਸ ਵੂਮੈਨ ਆਫ ਅੰਮਿ੍ਤਸਰ ਦੀ ਅਗਵਾਈ ਹੇਠ ਇੱਕ ਨਿੱਜੀ ਹੋਟਲ ਵਿਖੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ 'ਚ ਲੇਖਿਕਾ ਕਿਰਨ ਮਨਰਾਲ ਨਾਲ ਉਨ੍ਹਾਂ ਦੀ ਲਿਖੀ ਕਿਤਾਬ ...
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਲਾਹੌਰ ਦੀ ਮਾਲ ਰੋਡ ਸਥਿਤ ਅਲਹਮਰਾ ਥੀਏਟਰ 'ਚ ਅੱਜ ਤੋਂ ਸ਼ੁਰੂ ਹੋਏ ਤਿੰਨ ਦਿਨਾਂ 'ਮਦੀਹਾ ਗੌਹਰ ਥੀਏਟਰ ਫ਼ੈਸਟੀਵਲ' 'ਚ ਸ਼ਿਰਕਤ ਕਰਨ ਲਈ ਭਾਰਤੀ ਕਲਾਕਾਰਾਂ ਦਾ ਪੰਜ ਮੈਂਬਰੀ ਵਫ਼ਦ ਅਟਾਰੀ ਰਸਤੇ ਲਾਹੌਰ ਪਹੁੰਚਿਆ | ਵਾਹਗਾ ...
ਛੇਹਰਟਾ, 26 ਮਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ (ਅੰਮਿ੍ਤਸਰ) ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਵੱਖ-ਵੱਖ ਵਾਰਡਾਂ ਵਿਚ ਪਾਰਟੀ ਵਰਕਰਾਂ ਦੇ ਨਾਲ ਅਹਿਮ ਬੈਠਕਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰ: ...
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਭਾਰਤੀ ਵਾਲਮੀਕੀ ਧਰਮ ਸਮਾਜ (ਭਾਵਾਧਸ) ਦਾ 59ਵਾਂ ਸਥਾਪਨਾ ਦਿਵਸ ਵਾਲਮੀਕੀ ਤੀਰਥ ਵਿਖੇ ਆਦਿ ਧਰਮ ਮਹਾਂਪਰਵ ਦੇ ਰੂਪ 'ਚ ਬੜੀ ਧੂਮਧਾਮ ਨਾਲ ਮਨਾਇਆ | ਸੰਸਥਾ ਦੇ ਸਵਾਮੀ ਚੰਦਰਪਾਲ ਅਨਾਰਿਆ ਤੇ ਰਾਸ਼ਟਰੀ ਮੁੱਖ ਸੰਚਾਲਕ ਨਰੇਸ਼ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਦੀ ਅਗਵਾਈ ਹੇਠ ਗ਼ਰੀਬ ਤੇ ਬੇਸਹਾਰਾ ਪਰਿਵਾਰਾਂ ਦਾ ਵਫਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ | ਇਸ ਸਬੰਧੀ ਰਵਿੰਦਰ ਹੰਸ ...
ਛੇਹਰਟਾ, 26 ਮਈ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਵਿਖੇ ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਮਾਮੂਲੀ ਤਕਰਾਰਬਾਜ਼ੀ ਦੇ ਚੱਲਦਿਆਂ ਇਕ ਆਟੋ ਚਾਲਕ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਪੀੜਤ ਕਰਮਜੀਤ ਸਿੰਘ ਪੁੱਤਰ ਸਰਦੂਲ ...
ਅਮਿ੍ਤਸਰ, 25 ਮਈ (ਹਰਮਿੰਦਰ ਸਿੰਘ)-ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਅੰਮਿ੍ਤਸਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਰੇਡੀਅੰਸ ਮੰਚ ਅੰਮਿ੍ਤਸਰ ਦੀ ਟੀਮ ਵਲੋਂ ਪਾਲੀ ਭੁਪਿੰਦਰ ਦੇ ਲਿੱਖੇ ਅਤੇ ਗੁਰਿੰਦਰ ਸਿੰਘ ਵਲੋਂ ...
ਅੰਮਿ੍ਤਸਰ, 26 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਿ੍ਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦਿਆਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਦੇ ਸੂਬਾਈ ਸੰਯੁਕਤ ...
ਅੰਮਿ੍ਤਸਰ, 26 ਮਈ (ਸੁਰਿੰਦਰ ਕੋਛੜ)-ਅੰਗਰੇਜ਼ੀ ਸ਼ਾਸਨ ਵੇਲੇ ਨਹਿਰਾਂ 'ਤੇ ਲਗਾਈਆਂ ਗਈਆਂ ਪਾਣੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਭਾਵ ਘਰਾਟ ਮੌਜੂਦਾ ਸਮੇਂ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ | ਰੱਖ-ਰਖਾਅ ਦੀ ਘਾਟ ਦੇ ਚੱਲਦਿਆਂ ਇਹ ਘਰਾਟ ਇਕ ਦੇ ਬਾਅਦ ਇਕ ਲਗਾਤਾਰ ...
ਵੇਰਕਾ, 26 ਮਈ (ਪਰਮਜੀਤ ਸਿੰਘ ਬੱਗਾ)-ਹਰ ਉਮਰ ਦੀਆਂ ਔਰਤਾਂ ਵਿਚ ਮਾਹਵਾਰੀ ਦੌਰਾਨ ਸਫਾਈ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਭਾਈ ਦਇਆ ਸਿੰਘ ਸੈਟੇਨਲਾਈਟ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਮੁਸਤਫਾਬਾਦ ਵਿਖੇ ਅਮਨਦੀਪ ਗਰੁੱਪ ਆਫ ਹੌਸਪੀਟਲਜ਼ ਦੁਆਰਾ ...
ਅੰਮਿ੍ਤਸਰ 26 ਮਈ (ਹਰਮਿੰਦਰ ਸਿੰਘ)-ਰੰਗ ਮੰਚ ਦੇ ਪ੍ਰਸਿੱਧ ਨਾਟਕਕਾਰ ਤੇ ਲੋਕਪੱਖੀ ਚਿੰਤਕ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਨੂੰ ਵਿਰਾਸਤ ਦਾ ਦਰਜਾ ਦਿਵਾਉਣ ਲਈ ਯਤਨਸ਼ੀਲ ਵੱੱਖ ਵੱਖ ਜਨਤਕ ਜਥੇਬੰਦੀਆਂ ਨੇ ਇਕ ਪਲੇਟ ਤੋਂ ਯਤਨ ਸ਼ੁਰੂ ਕਰਨ ਲਈ ਭਾਅ ਜੀ ਗੁਰਸ਼ਰਨ ਸਿੰਘ ...
ਅੰਮਿ੍ਤਸਰ, 26 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਤੇ ਸਵੱਛ ਭਾਰਤ ਮੁਹਿੰਮ ਦੇ ਵਿਸ਼ੇ 'ਤੇ ਇਕ 'ਕਪੈਸਿਟੀ ਬਿਲਡਿੰਗ ਵਰਕਸ਼ਾਪ' ਲਗਾਈ ਗਈ | ਜਿਸ ਵਿਚ ਪੀ.ਐੱਮ.ਆਈ. ਡੀ.ਸੀ. ਚੰਡੀਗੜ੍ਹ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ...
ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਕਮਾਊ ਪੁੱਤ ਮੰਨੇ ਜਾਂਦੇ ਮੋਬਾਈਲ ਵਿੰਗ ਵਲੋਂ ਟੈਕਸ ਚੋਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ | ਮੋਬਾਈਲ ਵਿੰਗ ਵਲੋਂ ਇਸ ਵਾਰ ਪੋ੍ਰਟੀਨ ਪਾਊਡਰ ਤੇ ਫਰਨੀਚਰ ਦੀਆਂ ਗੱਡੀਆਂ 'ਤੇ ...
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ, ਮੌਜੂਦਾ ਕਾਰਜਕਾਰਨੀ ਮੈਂਬਰ ਅਤੇ ਸ਼ਹਿਰ ਦੇ ਉਘੇ ਕਾਰੋਬਾਰੀ ਨਰਿੰਦਰ ਸਿੰਘ ਖੁਰਾਣਾ, ਜੋ ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ...
ਅਜਨਾਲਾ, 26 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਚੋਗਾਵਾਂ ਦੇ ਪਿੰਡ ਜਸਰਾਉਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਵਿਸ਼ਾਲ ਕੈਂਪ ਲਗਾਇਆ ਗਿਆ | ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ | ਕੈਂਪ ਵਿਚ ...
ਅੰਮਿ੍ਤਸਰ, 26 ਮਈ (ਜਸਵੰਤ ਸਿੰਘ ਜੱਸ)-ਜਥੇਦਾਰ ਭਾਈ ਹਵਾਰਾ ਕਮੇਟੀ ਵਲੋਂ ਫੌਜ ਦੁਆਰਾ ਜੂਨ 84 ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਨੂੰ ਸਮਰਪਿਤ ਘੱਲੂਘਾਰਾ ਹਫਤੇ ਦੀ ਆਰੰਭਤਾ ਸੰਬੰਧੀ 30 ਮਈ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ...
ਅਟਾਰੀ, 26 ਮਈ (ਗੁਰਦੀਪ ਸਿੰਘ ਅਟਾਰੀ)-ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਟਾਰੀ ਕਸਬੇ ਦੇ ਟਕਸਾਲੀ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਕਿਰਨਦੀਪ ਸਿੰਘ ਕੈਮੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਕੈਮੀ ਢਿੱਲੋਂ ਦੇ ਸਮਰਥਕ ਵੀ ...
ਅਜਨਾਲਾ, 26 ਮਈ (ਐਸ. ਪ੍ਰਸ਼ੋਤਮ)-ਇਥੇ ਕੈਬਿਨਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਖੁਸ਼ਪਾਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ 'ਚ ਆਗੂਆਂ ਤੇ ਸਰਗਰਮ ਵਲੰਟੀਅਰ ਗਰੁੱਪ ਦੀ ਹੋਈ ਮੀਟਿੰਗ 'ਚ ਹਲਕੇ ਦੇ ਵਿਧਇਕ ਤੇ ਮੰਤਰੀ ...
ਟਾਂਗਰਾ, 26 ਮਈ (ਹਰਜਿੰਦਰ ਸਿੰਘ ਕਲੇਰ)-ਪਿੰਡਾਂ ਦਾ ਵਿਕਾਸ 84 ਦੇ ਚੱਕਰ ਵਿਚ ਪਿਆ ਪੰਜ ਸਾਲਾਂ ਬਾਅਦ ਉਹੀ ਹੋਈ ਜਾਂਦਾ ਤਾਂ ਪੰਜਾਬ ਸਰਕਾਰ ਨੇ ਸੋਚਿਆ ਕਿ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸਟੇਡੀਅਮ, ਜਿੰਮ ਲਾਈਟਾਂ, ਮੁਹੱਲਾ ਕਲੀਨਿਕ, ਸਾਫ ਪਾਣੀ ਸੂਬੇ ...
ਗੱਗੋਮਾਹਲ, 26 ਮਈ (ਬਲਵਿੰਦਰ ਸਿੰਘ ਸੰਧੂ)-ਦਾਣਾ ਮੰਡੀ ਕਸਬਾ ਸੁਧਾਰ ਦੇ ਸਮੂੰਹ ਆੜਤੀਆਂ ਦੀ ਇਕੱਤਰਤਾ ਪ੍ਰਧਾਨ ਹਰਪਾਲ ਸਿੰਘ ਸੁਧਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖ਼ਰੀਦ ਸੀਜ਼ਨ ਦੌਰਾਨ ਆੜਤੀਆਂ, ਕਿਸਾਨ ਤੇ ਮਜ਼ਦੂਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ...
ਮਜੀਠਾ, 26 ਮਈ (ਮਨਿੰਦਰ ਸਿੰਘ ਸੋਖੀ)-ਮਜੀਠਾ ਤਹਿਸੀਲ ਕੰਪਲੈਕਸ ਵਿਖੇ 'ਦੀ ਰੈਵੀਨਿਊ ਪਟਵਾਰ ਯੂਨੀਅਨ' ਵਲੋਂ ਤਹਿਸੀਲ ਪ੍ਰਧਾਨ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਰੋਸ ਰੈਲੀ ਕੀਤੀ ਗਈ | ਜਿਸ ਵਿਚ ਯੂਨੀਅਨ ਦੀ ਪੰਜਾਬ ਬਾਡੀ ਦੇ ਆਦੇਸ਼ਾਂ ਅਨੁਸਾਰ ਤਹਿਸੀਲ ਮਜੀਠਾ ਦੇ ...
ਚੇਤਨਪੁਰਾ, 26 ਮਈ (ਮਹਾਂਬੀਰ ਸਿੰਘ ਗਿੱਲ)-ਆਜ਼ਾਦੀ ਸੰਗਰਾਮ ਦੇ ਰਾਹੀਆਂ ਦੇ ਪਿੰਡ ਅਤੇ ਅੱਧੀ ਦਰਜਨ ਹੋਰ ਪਿੰਡਾਂ ਨੂੰ ਜੋੜਦਾ ਪਿੰਡ ਚੇਤਨਪੁਰਾ ਦਾ ਅੱਡਾ ਆਜ਼ਾਦੀ ਦੇ 75 ਸਾਲ ਗੁਜ਼ਰ ਜਾਣ ਉਪਰੰਤ ਵੀ ਸਹੂਲਤਾਂ ਤੋਂ ਪੂਰੀ ਤਰ੍ਹਾਂ ਸੱਖਣਾ ਹੈ | ਇਸ ਬੱਸ ਅੱਡੇ 'ਤੇ ਨਾ ...
ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਖ਼ਜਾਨਾ ਗੇਟ ਵਿਖੇ ਪ੍ਰਸਿੱਧ ਪ੍ਰਾਚੀਨ ਸਿੱਧਪੀਠ ਮੰਦਰ ਮਾਤਾ ਭੱਦਰਕਾਲੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਸ਼ੁਰੂ ਹੋਇਆ | ਇਸ ਮੌਕੇ ਮੇਲੇ 'ਚ ਸ਼ਰਧਾਲੂਆਂ ਦਾ ਭਾਰੀ ਸੈਲਾਬ ਦੇਖਣ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX