ਲੁਧਿਆਣਾ, 26 ਮਈ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਧਰਤੀ ਹੇਠਲੇ ਪਾਣੀ ਦਾ ਡਿਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਕਾਮਯਾਬ ਬਣਾਉਣਾ ਚਾਹੀਦਾ ਹੈ | ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਨੂੰ ਤਨਦੇਹੀ ਨਾਲ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ 36 ਹਜ਼ਾਰ 240 ਹੈਕਟੇਅਰ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ | ਸ੍ਰੀਮਤੀ ਮਲਿਕ ਨੇ ਮੁੱਖ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੂੰ ਕਿਹਾ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਦਾ ਕਿਸਾਨ ਸਿਖ਼ਲਾਈ ਕੈਂਪਾਂ ਤੇ ਖੇਤਾਂ 'ਚ ਜਾ ਕੇ ਸਿਖ਼ਲਾਈ ਦੇਣ ਨੂੰ ਯਕੀਨੀ ਬਣਾਉਣ | ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਾਹੁਲ ਚਾਬਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਦੀ ਘਾਟ ਹੋਣ ਕਰਕੇ ਪਹਿਲਾਂ ਹੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੰਗਰਾਮ ਸਿੰਘ ਨੂੰ ਸੁਸਾਇਟੀਆਂ ਕੋਲ ਪਹਿਲਾਂ ਮੌਜੂਦ ਵੱਖ-ਵੱਖ ਮਸ਼ੀਨਾਂ ਜ਼ੀਰੋ ਟਿੱਲ ਡਰਿੱਲ, ਹੈਪੀ ਸੀਡਰ, ਸੁਪਰ ਸੀਡਰ ਮਸ਼ੀਨਾਂ 'ਚ ਲੋੜੀਦੀਆਂ ਤਬਦੀਲੀਆਂ ਕਰਕੇ ਵਰਤੋਂ ਵਿਚ ਲਿਆਉਣ ਦੇ ਨਿਰਦੇਸ਼ਕ ਦੇ ਚੁੱਕੇ ਹਨ | ਪੁਰਾਣੀਆਂ ਮਸ਼ੀਨਾਂ 'ਚ ਤਬਦੀਲੀ ਸੰਬੰਧੀ ਇੰਜੀਨੀਅਰ ਅਮਨਪ੍ਰੀਤ ਸਿੰਘ, ਡਾ. ਰੁਪਿੰਦਰ ਕੌਰ ਤੇ ਡਾ. ਗੁਰਿੰਦਪਾਲ ਕੌਰ ਨੂੰ ਆਨਲਾਈਨ ਸਿਖ਼ਲਾਈ ਵੀ ਦਿੱਤੀ ਗਈ ਹੈ | ਡੀ. ਸੀ. ਨੇ ਮਾਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਪਟਵਾਰੀਆਂ/ਕਾਨੂੰਨਗੋ ਨੂੰ ਇਸ ਮੁਹਿੰਮ 'ਚ ਪੂਰਨ ਸਹਿਯੋਗ ਦੇਣ, ਕਿਸਾਨਾਂ ਨੂੰ ਜਾਗਰੂਕ ਕਰ ਤੇ ਸਹੀ ਰਦਬੇ ਦਾ ਰਿਕਾਰਡ ਰੱਖਣ | ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਭੂਮੀ ਤੇ ਜਲ ਸੰਭਾਲ ਵਿਭਾਗ, ਬਾਗਬਾਨੀ ਵਿਭਾਗ, ਮੰਡੀ ਬੋਰਡ ਆਦਿ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ |
ਲੁਧਿਆਣਾ, 26 ਮਈ (ਸਲੇਮਪੁਰੀ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਲੁਧਿਆਣਾ 'ਚ ਵੱਖ-ਵੱਖ ਡਵੀਜ਼ਨ ਪੱਧਰ 'ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਏ. ਸੀ. ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਕਾਬੂ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਸੜਕੀ ਆਵਾਜਾਈ ਸੰਬੰਧੀ ਵੱਖ-ਵੱਖ ਮੁੱਦਿਆਂ 'ਤੇ ...
ਲੁਧਿਆਣਾ, 26 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਕ ਪੱਤਰ ਲਿਖਿਆ ਗਿਆ ਹੈ, ਜਿਸ 'ਚ ਰੰਗਾਈ ਮਿੱਲਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਵਲੋਂ ਨਗਰ ਨਿਗਮ ਨੂੰ ਗੁੰਮਰਾਹ ਕਰਦੇ ਹੋਏ ਰੰਗਾਈ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜੱਸੀਆਂ ਨੇੜੇ ਜਾਂਦੀ ਰੇਲਵੇ ਲਾਈਨ 'ਤੇ 9 ਦਿਨ ਪਹਿਲਾਂ ਇਕ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਲੁਟੇਰਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੌਸ਼ਤਭ ਸ਼ਰਮਾ ਨੇ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਕੰਪਲੈਕਸ ਫ਼ੋਕਲ ਪੁਆਇੰਟ ਵਿਖੇ ਮੈਗਾ ਰੁਜ਼ਗਾਰ ਮੇਲਾ 27 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ, ਜਿਸ 'ਚ 100 ਕੰਪਨੀਆਂ ਨੌਜਵਾਨਾਂ ਨੂੰ ...
ਲੁਧਿਆਣਾ, 26 ਮਈ (ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਸੱਤ ਸੌ ਗ੍ਰਾਮ ਅਫ਼ੀਮ ਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੋਕ ਅਦਾਲਤ ਨੇ ਹੁਕਮਾਂ ਨੂੰ ਨਾ ਮੰਨਣ ਕਾਰਨ ਨਗਰ ਨਿਗਮ ਦੀ ਕਾਰ ਤੇ ਹੋਰ ਸਾਮਾਨ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਾਣਕਾਰੀ ਅਨੁਸਾਰ ਇਹ ਹੁਕਮ ਅਦਾਲਤ ਦੇ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਵਲੋਂ ਸਥਾਨਕ ਜੂਹੀ ...
ਲੁਧਿਆਣਾ, 26 ਮਈ (ਸਲੇਮਪੁਰੀ)-ਇਕ ਪਾਸੇ ਪੰਜਾਬ ਸਰਕਾਰ ਵਲੋਂ ਸਰਕਾਰੀ ਥਾਵਾਂ ਉਪਰੋਂ ਕਬਜ਼ੇ ਛੁਡਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਦ ਕਿ ਦੂਜੇ ਪਾਸੇ ਸਿਵਲ ਹਸਪਤਾਲ ਲੁਧਿਆਣਾ 'ਚ ਇਕ ਸਮਾਜ ਸੇਵੀ ਸੰਸਥਾ ਦੇ ਮੁਖੀ ਵਲੋਂ ਐਸ. ਐਮ. ਓ. 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ...
ਲੁਧਿਆਣਾ, 26 ਮਈ (ਆਹੂਜਾ)-ਸਥਾਨਕ ਪਿੰਡ ਗਿੱਲ ਨੇੜੇ ਸਥਿਤ ਪੈਟਰੋਲ ਪੰਪ ਤੋਂ ਇਕ ਨੌਜਵਾਨ ਦੀ ਸ਼ੱਕੀ ਹਾਲਤ 'ਚ ਪੁਲਿਸ ਨੇ ਪੈਟਰੋਲ ਪੰਪ ਦੇ ਬਾਥਰੂਮ 'ਚੋਂ ਲਾਸ਼ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਪਰਮਿੰਦਰ ਸਿੰਘ ਵਾਸੀ ਪਿੰਡ ਸਾਇਆ ਕਲਾਂ ...
ਲੁਧਿਆਣਾ, 26 ਮਈ (ਆਹੂਜਾ)-ਸਥਾਨਕ ਜੱਸੀਆਂ ਰੋਡ 'ਤੇ ਸ਼ੱਕੀ ਹਾਲਾਤਾਂ 'ਚ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਰਾਜ ਕੁਮਾਰ ਵਜੋਂ ਕੀਤੀ ਗਈ ਹੈ | ਉਹ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦਾ ਰਹਿਣ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਨਗਰ ਨਿਗਮ ਲੁਧਿਆਣਾ ਵਲੋਂ ਸਫ਼ਾਈ ਕਰਮਚਾਰੀਆਂ ਨੂੰ ਆਊਟਸੋਰਸ 'ਤੇ ਰੱਖਣ ਦਾ ਬੀਤੇ ਦਿਨੀਂ ਐਫ ਐਂਡ ਸੀ ਸੀ ਦੀ ਮੀਟਿੰਗ 'ਚ ਲਿਆ ਫੈਸਲਾ ਬਹੁਤ ਨਿੰਦਣਯੋਗ ਹੈ ਕਿ ਤੇ ਇਸ ਫ਼ੈਸਲੇ ਨੂੰ ਬਿਲਕੁਲ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਹ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ 2021 'ਚ ਹੋਏ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ (ਪੀ. ਜੀ. ਡੀ. ਐਮ. ਸੀ.) ਪਹਿਲੇ ਸਮੈਸਟਰ ਦੀ ਪ੍ਰੀਖਿਆ 'ਚ ਚੋਟੀ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਗਰਮੀਆਂ ਦੇ ਮੌਸਮ 'ਚ ਮੱਛੀ ਪਾਲਣ ਤੋਂ ਚੰਗੀ ਕਮਾਈ ਲੈਣ ਲਈ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਦੀ ਲੋੜ ਬਣੀ ਰਹਿੰਦੀ ਹੈ | ਇਹ ਵਿਚਾਰ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਹਰ ਹਫ਼ਤੇ ਸੋਸ਼ਲ ਮੀਡੀਆ 'ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ 'ਚ ਇਸ ਵਾਰ ਪੀ. ਏ. ਯੂ. ਦੇ ਮਾਹਿਰਾਂ ਨੇ ਖੇਤੀ ਵਿਭਿੰਨਤਾ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ | ਫ਼ਸਲ ਵਿਗਿਆਨੀ ਡਾ. ਅਮਿੱਤ ਕੌਲ ਨੇ ਵਿਭਿੰਨਤਾ ਦੇ ਇਕ ਬਦਲ ਵਜੋਂ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ 'ਦਿ ਪਾਥਵੇਅ ਟੂਵਰਡਸ ਏ ਬ੍ਰਾਈਟ ਕੈਰੀਅਰ' ਵਿਸ਼ੇ ਦੇ ਆਧਾਰ 'ਤੇ ਵਰਕਸ਼ਾਪ ਕਰਵਾਈ ਗਈ, ਜਿਸ ਦੀ ਅਗਵਾਈ ਕੋਆਰਡੀਨੇਟਰ ਡਾ. ਸੁਮੇਧਾ ਗੁਪਤਾ, ਵਰਕਸ਼ਾਪ ਕੋਆਰਡੀਨੇਟਰ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵਿਕਾਸ ਨਗਰ ਦੀ ਰਹਿਣ ਵਾਲੀ ਸਿਮਰਨਪ੍ਰੀਤ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਲੋਂ ਪਿ੍ੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਕਾਲਜ ਦੇ ਵਿਹੜੇ 'ਚ ਕੈਂਪਸ ਪਲੇਸਮੈਂਟ ਮੁਹਿੰਮ ਸ਼ੁਰੂ ਕੀਤੀ ਗਈ | ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਕੋਮਲ ਆਹੂਜਾ, ਗੁਰਜੀਤ ਕੌਰ, ਕਿ੍ਤੀ ਜੈਨ ਅਤੇ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਸਥਾਨਕ ਘੰਟਾਘਰ ਚੌਕ ਨੇੜੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ 'ਚ ਸਲੇਮਟਾਬਰੀ ਮੰਡਲ ਦੇ ਵਾਰਡ ਨੰਬਰ 89 ਤੇ 95 ਦੇ ਕਈ ਪਰਿਵਾਰਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਨ੍ਹਾਂ ਪਰਿਵਾਰਾਂ ਦਾ ਜ਼ਿਲ੍ਹਾ ਪ੍ਰਧਾਨ ...
ਲੁਧਿਆਣਾ, 26 ਮਈ (ਆਹੂਜਾ)-ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀਆਂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਸ਼ੀਲਾ ਦੇਵੀ ਵਾਸੀ ਪਵਿੱਤਰ ਨਗਰ ਦੀ ਸ਼ਿਕਾਇਤ 'ਤੇ ਸੰਜੀਵ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਬਾਵਾ ਨੇ ਕਿਹਾ ਕਿ ਪੰਜਾਬ ਵਾਂਗ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ 'ਚ ਵੀ ਜਿੱਤ ਹਾਸਲ ਕਰੇਗੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਸਿੰਘ ਬਾਵਾ ਨੇ ਕਿਹਾ ...
ਡਾਬਾ/ਲੁਹਾਰਾ 26 ਮਈ (ਕੁਲਵੰਤ ਸਿੰਘ ਸੱਪਲ)-ਮੈਰੀ ਮਿੰਟ ਪਬਲਿਕ ਹਾਈ ਸਕੂਲ ਅਮਰ ਨਗਰ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਧਾਰਮਿਕ ਅਤੇ ਮਨੋਰੰਜਕ ਟੂਰ ਲਗਵਾਇਆ ਗਿਆ | ਸਕੂਲ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਪੈ ਰਹੀ ਅੱਤ ਦੀ ਭਿਆਨਕ ਗਰਮੀ ਤੋਂ ਰਾਹਤ ਦਿਵਾਉਣ ਲਈ ...
ਲੁਧਿਆਣਾ, 26 ਮਈ (ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ 17 ਮੋਬਾਈਲ ਤੇ ਜ਼ਰਦਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਜੇਲ੍ਹ ਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਬੈਰਕਾਂ 'ਚੋਂ ਇਹ ...
ਲੁਧਿਆਣਾ, 26 ਮਈ (ਸਲੇਮਪੁਰੀ)-ਦਿਆਨੰਦ ਹਸਪਤਾਲ 'ਚ ਪੇਟ ਦੀਆਂ ਬੀਮਾਰੀਆਂ ਖਾਸ ਕਰਕੇ ਆਈ. ਬੀ. ਡੀ. ਤੋਂ ਪੀੜਤ ਮਰੀਜ਼ਾਂ ਨੂੰ ਪ੍ਰੇਰਿਤ ਤੇ ਸਹਾਇਤਾ ਕਰਨ ਲਈ ਸਿਹਤ ਜਾਗਰੂਕਤਾ ਮਰੀਜ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਲਗਪਗ 70 ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ...
ਲੁਧਿਆਣਾ, 26 ਮਈ (ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਲਾਟਰੀ ਦੀ ਆੜ 'ਚ ਸੱਟੇਬਾਜ਼ੀ ਕਰਦੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਜ਼ਾਰਾਂ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਅਜੇ ਕੁਮਾਰ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਸੈਕਟਰ-39 ਜਮਾਲਪੁਰ ਵਿਖੇ ਬੱਚਿਆਂ ਨੂੰ ਟ੍ਰੈਫਿਕ ਸੰਬੰਧੀ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਾਇਆ ਗਿਆ, ਜਿਸ 'ਚ ਸਬ ਇੰਸਪੈਕਟਰ ਸਦਾਗਰ ਅਲੀ (ਇੰਚਾਰਜ ਪੀ. ਸੀ. ਆਰ. ਲੁਧਿਆਣਾ) ਬਤੌਰ ਮੁੱਖ ਮਹਿਮਾਨ ...
ਲੁਧਿਆਣਾ, 26 ਮਈ (ਆਹੂਜਾ)-ਸਥਾਨਕ ਐਮ. ਬੀ. ਡੀ. ਮਾਲ ਦੇ ਬਾਹਰ ਬੀਤੇ ਦਿਨ ਹੋਈ ਲੜਾਈ ਦੇ ਮਾਮਲੇ 'ਚ ਪੁਲਿਸ ਨੇ ਦੂਜੀ ਧਿਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮਾਲ ਦੇ ਬਾਹਰ ਹੋਈ ਲੜਾਈ ਦੇ ਮਾਮਲੇ ਵਿਚ ਪੁਲਿਸ ਵਲੋਂ ਪਹਿਲਾਂ ਲਖਵਿੰਦਰ ਸਿੰਘ ਉਰਫ਼ ਲੱਖਾ ...
ਲੁਧਿਆਣਾ, 26 ਮਈ (ਆਹੂਜਾ)-ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਦੇਰ ਰਾਤ ਕਿਪਸ ਮਾਰਕੀਟ 'ਚ ਛਾਪਾਮਾਰੀ ਕਰਕੇ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਸੁਮਿਤ ਕੁਮਾਰ ਵਾਸੀ ਪ੍ਰਤਾਪ ਬਾਜ਼ਾਰ, ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਸਹਾਇਕ ਵੈੱਲਫੇਅਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਨਿਰਮਲ ਸਿੰਘ (ਨਿੰਮਾ), ਜਰਨਲ ਸਕੱਤਰ ਪੰਜਾਬ ਮੋਹਨ ਸਿੰਘ, ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਪੰਜਾਬ ਸਰਕਾਰ ਵਲੋਂ ਮਾਲ ਮਹਿਕਮੇ 'ਚ 1766 ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਗਿੱਲ ਰੋਡ ਵਿਖੇ ਸ਼ਹੀਦ ਦੇ ਨਾਂਅ 'ਤੇ ਬਣੀ ਮਾਰਕੀਟ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਖੇ ਮਾਰਕੀਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ...
ਲੁਧਿਆਣਾ, 26 ਮਈ (ਸਲੇਮਪੁਰੀ)-ਐਨ. ਜੀ. ਓ. ਵਾਈ. ਆਰ. ਜੀ. ਵਲੋਂ ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ਆਊਟਰੀਚ ਐਂਡ ਡ੍ਰੌਪ ਇਨ ਸੈਂਟਰ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਸਿਵਲ ਹਸਪਤਾਲ ਪੰਜਾਬ ਸਰਕਾਰ ਦੇ ਓ. ਐਸ. ਟੀ. ਸੈਂਟਰ ਡਾ. ਡੀ. ਐਨ. ਕੋਟਨਿਸ ਐਕੂਪੰਕਚਰ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਭਵਿੱਖ 'ਚ ਮੱਤੇਵਾੜਾ ਜੰਗਲਾਤ ਖੇਤਰ ਨੂੰ ਪਲੀਤ ਕਰਨ ਤੋਂ ਰੋਕਣ ਤੇ ਸਤਲੁਜ ਦਰਿਆ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕ ਐਕਸ਼ਨ ਕਮੇਟੀ ਮੱਤੇਵਾੜਾ ਤੇ ਸਤਲੁਜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਿਲਣ ਲਈ ਸਮਾਂ ਮੰਗਿਆ ਹੈ | ਪੀ. ਏ. ਸੀ. ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਨੈਸ਼ਨਲ ਚਾਈਲਡ ਲੇਬਰ ਪ੍ਰਾਜੈਕਟ (ਐਨ. ਸੀ. ਐਲ. ਪੀ.) ਤਹਿਤ ਚੱਲ ਰਹੇ ਸਕੂਲਾਂ ਨੂੰ ਬਚਾਉਣ ਲਈ ਬਾਲ ਅਧਿਕਾਰ ਕਾਰਕੁਨ ਡਾ. ਸੁਰਜੀਤ ਸਿੰਘ ਅੱਗੇ ਆਏ ਹਨ | ਉਨ੍ਹਾਂ ਨੇ ਸਕੂਲ ਬਚਾਉਣ ਲਈ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਭੁਪਿੰਦਰ ਯਾਦਵ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਅਖਿਲ ਭਾਰਤੀਯ ਕਸ਼ਤਰਿਆ ਮਹਾਂਸਭਾ ਤੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵਲੋਂ ਮਹਾਰਾਣਾ ਪ੍ਰਤਾਪ ਦੇ 482ਵੇਂ ਜਨਮ ਦਿਹਾੜੇ ਦੇ ਸੰਬੰਧ 'ਚ 29 ਮਈ ਨੂੰ ਸਵੇਰੇ 10 ਵਜੇ ਤੋਂ ਸਥਾਨਕ ਜਲੰਧਰ ਬਾਈਪਾਸ ਚੌਕ ਸਥਿਤ ਅਮਰ ਪੈਲੇਸ ਵਿਖੇ ਵਿਸ਼ਾਲ ...
ਲੁਧਿਆਣਾ, 26 ਮਈ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਜਤਿਨ ਮੋਗਾ ਵਾਸੀ ...
ਲੁਧਿਆਣਾ, 26 ਮਈ (ਅਜੀਤ ਬਿਊਰੋ)ਕੈਂਬਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ, ਜਿਸ ਨੂੰ ਸੀ. ਆਈ. ਈ. ਵਜੋਂ ਵੀ ਜਾਣਿਆ ਜਾਂਦਾ ਹੈ, ਅੰਤਰਰਾਸ਼ਟਰੀ ਸਿੱਖਿਆ ਪ੍ਰੋਗਰਾਮਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਦਾਤਾ ਹੈ ਤੇ ਇਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਹੱਥਾਂ 'ਚ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਵਿਦਿਆਰਥੀ ਜਥੇਬੰਦੀਆਂ ਵਲੋਂ 8 ਜੂਨ ...
ਮੁੱਲਾਂਪੁਰ-ਦਾਖਾ, 26 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੀ ਹਦੂਦ 'ਚ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਨੂੰ ਛੱਪੜ ਦੇ ਰੂਪ ਤੋਂ ਕਦੋਂ ਨਿਜ਼ਾਤ ਮਿਲੇਗੀ, ਇਹ ਦੱਸਣਾ ਹਰ ਇਕ ਲਈ ਮੁਸ਼ਕਿਲ ਬਣ ਗਿਆ, ਕਿਉਂਕਿ ਬਰਸਾਤਾਂ ਦੇ ਪਾਣੀ ਤੋਂ ਬਿਨ੍ਹਾਂ ...
ਲੁਧਿਆਣਾ, 26 ਮਈ (ਪੁਨੀਤ ਬਾਵਾ)-ਪੀ. ਏ. ਯੂ. ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਜੈਵਿਕ ਖੇਤੀ ਬਾਰੇ ਵਿਚਾਰਾਂ ਕਰਦਿਆਂ ਸਮਾਪਤ ਹੋਇਆ | ਕੈਂਪ 'ਚ ਮਾਹਿਰਾਂ ਨੇ ਫਲਦਾਰ ਪੌਦਿਆਂ ਦੀ ਲਵਾਈ, ਜੈਵਿਕ ਤਰੀਕਿਆਂ ਨਾਲ ਦਾਲਾਂ ਦੀ ਕਾਸ਼ਤ, ...
ਲੁਧਿਆਣਾ, 26 ਮਈ (ਜੁਗਿੰਦਰ ਸਿੰਘ ਅਰੋੜਾ)-ਜਲੰਧਰ ਬਾਈਪਾਸ ਤੋਂ ਅੱਗੇ ਜੀ. ਟੀ. ਰੋਡ ਉਪਰ ਸਥਿਤ ਇਕ ਕਾਲੋਨੀ 'ਚ ਉਥੋਂ ਦੇ ਨਿਵਾਸੀਆਂ ਵਲੋਂ ਕਥਿਤ ਤੌਰ 'ਤੇ ਧਾਰਮਿਕ ਸਥਾਨ ਦੀ ਉਸਾਰੀ ਆਰੰਭ ਕਰਨ ਖ਼ਿਲਾਫ਼ ਪ੍ਰਬੰਧਕਾਂ ਵਲੋਂ ਗਲਾਡਾ ਨੂੰ ਸ਼ਿਕਾਇਤ ਕੀਤੀ ਗਈ ਹੈ | ...
ਲੁਧਿਆਣਾ, 26 ਮਈ (ਅ.ਬ.)-ਬੈਟਰਥਿੰਕ ਨੇ ਇਕ ਵਿਸ਼ੇਸ਼ ਪਾਠਕ੍ਰਮ ਵਿਕਸਿਤ ਕੀਤਾ ਹੈ ਜੋ ਕਿ ਵਿਦਿਆਰਥੀ ਕੇਂਦਿ੍ਤ ਹੈ ਅਤੇ ਇਸ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਮੌਜੂਦਾ ਅਤੇ ਲੋੜੀਂਦੇ ਤਿਆਰੀ ਪੱਧਰਾਂ ਵਿਚਕਾਰ ਪਾੜੇ ਨੂੰ ਭਰਨ ਲਈ ਤਿਆਰ ਕੀਤੇ ਗਏ ਹਨ | ਸਟੀਕ ਸਿੱਖਣ ਦਾ ...
ਲੁਧਿਆਣਾ, 26 ਮਈ (ਆਹੂਜਾ)-ਥਾਣਾ ਕੋਤਵਾਲੀ ਦੇ ਘੇਰੇ ਅੰਦਰ ਪੈਂਦੇ ਕੇਸਰ ਗੰਜ ਚੌਕ ਨੇੜੇ ਅੱਜ ਤੜਕੇ ਇਲੈਕਟ੍ਰੋਨਿਕ ਸ਼ੋਅਰੂਮ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ ਸਵਾ 2 ਵਜੇ ਦੇ ਕਰੀਬ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਸੱਤ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਕਟਰ 32 'ਚ ਸ਼ੱਕੀ ਹਾਲਤਾਂ 'ਚ ਗੋਲੀ ਚੱਲਣ ਕਾਰਨ ਸਰਪੰਚ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਸਰਪੰਚ ਦੀ ਸ਼ਨਾਖ਼ਤ ਮਲਕੀਅਤ ਸਿੰਘ ਵਜੋਂ ਕੀਤੀ ...
ਲੁਧਿਆਣਾ, 26 ਮਈ (ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਧਾਂਦਰਾ 'ਚ 10 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕਰਕੇ ਲਿਜਾ ਰਹੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਲੜਕੀ ਦੇ ਪਿਤਾ ਮੁਹੰਮਦ ਰਾਜੂ ਦੀਨ ...
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਵਿਚ ਪਿਛਲੇ ਇਕ ਹਫ਼ਤੇ ਤੋਂ ਗੰਦਾ ਪਾਣੀ ਆਉਣ ਦੀ ਸਮੱਸਿਆ ਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਹੱਲ ਕਰਵਾ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਪਿਛਲੇ ਇਕ ਹਫ਼ਤੇ ਤੋਂ ਮਾਡਲ ਟਾਊਨ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਕ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਦੇਰ ਸ਼ਾਮ ਤੱਕ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਭਾਈ ਰਣਯੋਧ ਸਿੰਘ ਨਡਾਲੋਂ, ਭਾਈ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ 'ਭਾਵਾਧਸ ਦੇ 58ਵੇਂ ਸਥਾਪਨਾ ਦਿਵਸ' ਸੰਬੰਧੀ ਮੁੱਖ ਦਫਤਰ ਬੂਥ ਨੰ.4 ਜ਼ੋਨ-ਏ ਨਗਰ ਨਿਗਮ ਲੁਧਿਆਣਾ ਵਿਖੇ ਵਿਸ਼ੇਸ਼ ਮੀਟਿੰਗ ...
ਲੁਧਿਆਣਾ, 26 ਮਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਬਿਹਤਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸ਼ਹਿਰ ਦੇ ਅਨੇਕਾਂ ਇਲਾਕਿਆਂ 'ਚ ਨਗਰ ਨਿਗਮ ਦੇ ਇਹ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ | ਹੋਰ ਮੁਸ਼ਕਿਲਾਂ ...
ਲੁਧਿਆਣਾ, 26 ਮਈ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵਲੋਂ ਰਾਸ਼ਟਰੀ ਮਹਿਲਾ ਵਿਧਾਇਕ ਸੰਮੇਲਨ ਕੇਰਲ-2022 ਮੌਕੇ ਆਪਣੀ ਹਾਜ਼ਰੀ ਲਗਵਾਈ ਗਈ | ਕੇਰਲ ਸੂਬੇ ਦੇ ਤਿਰੂਵੰਤਪੁਰਮ ਵਿਖੇ ਰਾਸ਼ਟਰੀ ਮਹਿਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX