ਸੰਗਰੂਰ, 26 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ-ਦਿੱਲੀ ਮਾਰਗ 'ਤੇ ਸਥਿਤ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਦੇ ਡੰਪਾਂ ਨਜ਼ਦੀਕ ਅੱਜ ਤੜਕਸਾਰ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਛਾਪੇਮਾਰ ਕਰ ਕੇ ਹਜ਼ਾਰਾਂ ਲਿਟਰ ਡੀਜ਼ਲ, ਪੈਟਰੋਲ ਅਤੇ ਇਥਾਨੋਲ ਬਰਾਮਦ ਕਰ ਕੇ ਇਕ ਕਾਂਗਰਸੀ ਆਗੂ ਸਮੇਤ ਇਸ ਮਾਫ਼ੀਆ ਨਾਲ ਜੁੜੇ ਕੁਝ ਵਿਅਕਤੀਆਂ 'ਤੇ ਮਾਮਲੇ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੰੂ ਇਤਲਾਹ ਮਿਲੀ ਸੀ ਕਿ ਸੰਗਰੂਰ-ਦਿੱਲੀ ਮਾਰਗ 'ਤੇ ਸਥਿਤ ਆਇਲ ਡੰਪਾਂ ਨਜ਼ਦੀਕ ਕੁਝ ਢਾਬਿਆਂ ਵਾਲੇ ਵੱਡੀ ਮਾਤਰਾ 'ਚ ਮਿਲਾਵਟੀ ਪੈਟਰੋਲ-ਡੀਜ਼ਲ ਵੇਚਦੇ ਹਨ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੰੂ ਦੇਖਦਿਆਂ ਉਨ੍ਹਾਂ ਵਲੋਂ ਐਸ.ਪੀ.(ਡੀ) ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸਵੇਰੇ ਲਗਪਗ 5 ਵਜੇ ਇੱਕੋ ਸਮੇਂ 6 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਲਗਪਗ 10 ਘੰਟਿਆਂ ਤੋਂ ਵੱਧ ਚਲੀ ਇਸ ਕਾਰਵਾਈ ਦੌਰਾਨ ਗਰੇਵਾਲ ਢਾਬੇ, ਜਿਸ ਨੰੂ ਰਾਕੀਬ ਨਾਂਅ ਦਾ ਵਿਅਕਤੀ ਚਲਾਉਂਦਾ ਹੈ, ਤੋਂ 2 ਮਾਰੂਤੀ ਕਾਰਾਂ, 750 ਲੀਟਰ ਇਥਾਨੋਲ ਅਤੇ 50 ਲੀਟਰ ਪੈਟਰੋਲ, 15 ਕੈਨ, ਮਾਲਵਾ ਵੈਸਨੰੂ ਢਾਬਾ, ਜਿਸ ਨੰੂ ਪ੍ਰਵੀਨ ਵਾਸੀ ਬਿਹਾਰ ਚਲਾਉਂਦਾ ਹੈ, ਤੋਂ 150 ਲੀਟਰ ਡੀਜ਼ਲ, ਇਕ ਸਕਰੈਪ ਟਰੱਕ, ਪਿੰਡ ਕਮੋਮਾਜਰਾ ਵਿਖੇ ਬਣੇ ਇਕ ਮਕਾਨ 'ਚੋਂ 35 ਕੇਨ ਇਥਾਨੋਲ (1850 ਲੀਟਰ) ਅਤੇ 150 ਲੀਟਰ ਡੀਜ਼ਲ, ਪਿੰਡ ਕਮੋਮਾਜਰਾ ਵਿਖੇ ਸਤਵੀਰ ਸਿੰਘ ਨਾਂਅ ਦੇ ਵਿਅਕਤੀ ਦੇ ਪਸ਼ੂਆਂ ਵਾਲੇ ਘਰ ਅਤੇ ਮੋਟਰ ਤੋਂ 300 ਲੀਟਰ ਇਥਾਨੋਲ, 300 ਲੀਟਰ ਪੈਟਰੋਲ ਅਤੇ 1050 ਲੀਟਰ ਹੋਰ ਪੈਟਰੋਲੀਅਮ ਪਦਾਰਥ, ਪਿੰਡ ਕਮੋਮਾਜਰਾ ਵਿਚਲੇ ਸਤਨਾਮ ਸਿੰਘ ਦੇ ਘਰੋਂ 3 ਹਜ਼ਾਰ ਲੀਟਰ ਪੈਟਰੋਲੀਅਮ ਪਦਾਰਥ ਅਤੇ ਮਹਿੰਦਰਾ ਏਜੰਸੀ ਦੇ ਸਾਹਮਣੇ ਨਵੀਨ ਕੁਮਾਰ ਬੱਗਾ ਦੇ ਪਲਾਟ 'ਚੋਂ 100 ਲੀਟਰ ਡੀਜ਼ਲ ਅਤੇ 420 ਲੀਟਰ ਪੈਟਰੋਲ ਬਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਦੀਆਂ ਛਾਪੇਮਾਰੀਆਂ 'ਚ 8050 ਲੀਟਰ ਪੈਟਰੋਲੀਅਮ ਪਦਾਰਥਾਂ ਦੀ ਹੋਈ ਬਰਾਮਦਗੀ | ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ 'ਚ ਫਿਲਹਾਲ ਨਵੀਨ ਕੁਮਾਰ ਬੱਗਾ ਵਾਸੀ ਸੰਗਰੂਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜੋ ਪੁਲਿਸ ਹਿਰਾਸਤ 'ਚੋਂ ਫਰਾਰ ਚੱਲ ਰਿਹਾ ਹੈ | ਸ. ਸਿੱਧੂ ਨੇ ਦੱਸਿਆ ਕਿ ਫ਼ਿਲਹਾਲ 4 ਵਿਅਕਤੀਆਂ ਨੰੂ ਪੁਲਿਸ ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਨਵੀਨ ਕੁਮਾਰ ਬੱਗਾ ਸੰਗਰੂਰ ਤੋਂ ਕਾਂਗਰਸੀ ਆਗੂ ਹੈ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਨੇੜਲੇ ਸਾਥੀਆਂ 'ਚ ਸ਼ੁਮਾਰ ਹੈ |
ਲੌਂਗੋਵਾਲ, 26 ਮਈ (ਵਿਨੋਦ, ਸ. ਸ. ਖੰਨਾ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਝੋਨੇ ਦੀ ਲਵਾਈ, ਦਿਹਾੜੀ 'ਚ ਵਾਧਾ ਕਰਵਾਉਣ ਅਤੇ ਮਜ਼ਦੂਰਾਂ ਦੀਆਂ ਹੋਰ ਭਖਦੀਆਂ ਮੰਗਾ ਨੂੰ ਲੈ ਕੇ 29 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਮਜ਼ਦੂਰਾਂ ਵਲੋਂ ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਭੁੱਲਰ, ਧਾਲੀਵਾਲ, ਸੱਗੂ)- ਸੁਨਾਮ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ, ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਅਤੇ ਨਸ਼ਾ ਦੇ ਵੇਚਣ ਦੇ ਦੋਸ਼ ਵਿਚ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਦਾ ...
ਖਨੌਰੀ, 26 ਮਈ (ਰਾਜੇਸ਼ ਕੁਮਾਰ)- ਨਜ਼ਦੀਕੀ ਪਿੰਡ ਠਸਕਾ ਵਿਚ ਇਕ ਗ਼ਰੀਬ ਮਜ਼ਦੂਰ ਵਿਅਕਤੀ ਦੇ ਮਕਾਨ ਦੀ ਛੱਤ ਡਿੱਗਣ ਬਾਰੇ ਜਾਣਕਾਰੀ ਮਿਲੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਗਸੀਰ ਸਿੰਘ ਪੁੱਤਰ ਸਵ: ਸੀਤਾ ਰਾਮ ਨੇ ਦੱਸਿਆ ਕਿ ਬੀਤੇ ਦਿਨੀਂ ਆਈ ਤੇਜ਼ ਬਾਰਿਸ਼ ਅਤੇ ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਭੁੱਲਰ, ਧਾਲੀਵਾਲ, ਸੱਗੂ)- ਅੱਜ ਸਵੇਰੇ ਸੁਨਾਮ ਪਟਿਆਲਾ ਸੜਕ 'ਤੇ ਹੋਏ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਅਤੇ ਪਰਿਵਾਰ ਦੇ ਦੋ ਜੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਪੁਲਿਸ ਚੌਕੀ ਮਹਿਲਾਂ ਚੌਕ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ...
ਸੰਗਰੂਰ, 26 ਮਈ (ਅਮਨਦੀਪ ਸਿੰਘ ਬਿੱਟਾ)- ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ਼ਹਿਰੀ ਸੰਗਰੂਰ ਨੇ ਸੰਗਰੂਰ ਵਾਸੀਆਂ ਨੰੂ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਜੋ ਬਿਜਲੀ ਚੋਰੀ ਦਾ ਰੁਝਾਨ ਵਧ ਰਿਹਾ ਹੈ, ਉਹ ਚਿੰਤਾਜਨਕ ਹੈ | ਬਿਜਲੀ ਚੋਰੀ ਕਰਨ ...
ਲੌਂਗੋਵਾਲ, 26 ਮਈ (ਵਿਨੋਦ, ਸ.ਸ. ਖੰਨਾ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਹਲਕਾ ਸੁਨਾਂਅ ਤੋਂ ਇੰਚਾਰਜ ਅੰਮਿ੍ਤਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਰਾਜੀਵ ਗਾਂਧੀ ਕਤਲ ਕੇਸ ਵਿਚ ਸਜ਼ਾ ਕੱਟ ਰਹੇ ਏ.ਜੀ. ਪੇਰਾਰੀਵਲਨ ਨੂੰ ਜੋ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ)- ਸਥਾਨਕ ਪੁਲਿਸ ਨੇ ਮਕਾਨ ਮਾਲਕ ਦੀ ਸ਼ਿਕਾਇਤ ਉੱਪਰ ਘਰ ਵਿਚ ਸਫ਼ਾਈ ਕਰਨ ਲਈ ਆਉਂਦੀਆਂ ਦੋ ਔਰਤਾਂ ਖਿਲਾਫ਼ ਰੁਪਏ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਸਿਟੀ ਇੰਚਾਰਜ ਜਾਗਰ ਸਿੰਘ ਗਿੱਲ ਨੇ ਦੱਸਿਆ ਕਿ ਰਿਸ਼ਭ ਬਾਂਸਲ ਪੁੱਤਰ ਅਸ਼ੋਕ ...
ਸੰਗਰੂਰ, 26 ਮਈ (ਚੌਧਰੀ ਨੰਦ ਲਾਲ ਗਾਂਧੀ)- ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਅੱਜ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਕਮਿਸ਼ਨ ਤੋਂ ...
ਸੰਗਰੂਰ, 26 ਮਈ (ਚੌਧਰੀ ਨੰਦ ਲਾਲ ਗਾਂਧੀ)- ਭਾਰਤ ਚੋਣ ਕਮਿਸ਼ਨ ਵਲੋਂ ਲੋਕ ਸਭਾ ਹਲਕਾ ਸੰਗਰੂਰ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਕੀਤੇ ਐਲਾਨ ਤੋਂ ਬਾਅਦ ਅੱਜ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਕਮਿਸ਼ਨ ਤੋਂ ...
ਧੂਰੀ, 26 ਮਈ (ਸੰਜੇ ਲਹਿਰੀ)- ਨੇੜਲੇ ਪਿੰਡ ਲੱਡਾ ਦੇ ਸਰਪੰਚ ਅਤੇ ਨੌਜਵਾਨ ਕਾਂਗਰਸੀ ਆਗੂ ਬਲਵਿੰਦਰ ਕੁਮਾਰ ਮਿੱਠੂ ਲੱਡਾ ਨੂੰ ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮਿੱਠੂ ਲੱਡਾ ਨੇ ਦੱਸਿਆ ਕਿ ਯੂਥ ਕਾਂਗਰਸ ਦੇ ...
ਮਲੇਰਕੋਟਲਾ, 26 ਮਈ (ਪਰਮਜੀਤ ਸਿੰਘ ਕੁਠਾਲਾ)- ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਸੜੇ ਟਰਾਂਸਫ਼ਾਰਮਰ ਕਾਰਨ ਪਿਛਲੇ ਚਾਰ ਦਿਨਾਂ ਤੋਂ ਬੰਦ ਪਏ ਪਿੰਡ ਹਥਨ ਦੇ ਬਿਜਲੀ ਗਰਿੱਡ ਨੂੰ ਚਾਲੂ ਕਰਵਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਅੱਜ ...
ਅਹਿਮਦਗੜ੍ਹ, 26 ਮਈ (ਸੋਢੀ, ਮਹੋਲੀ)- ਮਰਨੋਂ ਉਪਰੰਤ ਅੱਖਾਂ ਦਾਨ ਕਰਨ ਪ੍ਰਤੀ ਵੱਡੇ ਪੱਧਰ 'ਤੇ ਪ੍ਰੇਰਿਤ ਕਰਨ ਵਾਲੀ ਸੁਸਾਇਟੀ ਪੂਨਰ ਜੋਤ ਨੇਤਰ ਦਾਨ ਸਭਾ ਵਲੋਂ ਸਵ. ਅਮਨ ਮਹਿਤਾ ਐਡਵੋਕੇਟ ਦੇ ਪਰਿਵਾਰ ਨੂੰ ਉਸ ਦੀਆਂ ਮਰਨੋਂ ਉਪਰੰਤ ਅੱਖਾਂ ਦਾਨ ਕੀਤੇ ਜਾਣ 'ਤੇ ...
ਭਵਾਨੀਗੜ੍ਹ, 26 ਮਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਅਨਾਜ ਮੰਡੀ ਵਿਖੇ ਇਕ ਆੜ੍ਹਤ ਦੀ ਦੁਕਾਨ ਤੋਂ ਚੋਰਾਂ ਨੇ ਦਿਨ-ਦਿਹਾੜੇ ਸਾਢੇ 5 ਲੱਖ ਰੁਪਿਆ ਦੇ ਕਰੀਬ ਦੀ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ | ਇਸ ਘਟਨਾ ਸਬੰਧੀ ਆੜ੍ਹਤ ਦੀ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਮੋਦੀ ...
ਭਵਾਨੀਗੜ੍ਹ, 26 ਮਈ (ਰਣਧੀਰ ਸਿੰਘ ਫੱਗੂਵਾਲਾ)- ਬੀਤੀ ਰਾਤ ਸਥਾਨਕ ਬਲਿਆਲ ਰੋਡ 'ਤੇ ਭਾਜਪਾ ਆਗੂ ਅਤੇ ਫੂਡ ਕਾਰਪੋਰੇਸ਼ਨ ਦੇ ਡਾਇਰੈਕਟਰ ਜੀਵਨ ਕੁਮਾਰ ਗਰਗ ਦੇ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਕਾਰ ਦਾ ਸ਼ੀਸ਼ਾ ਅਣਪਛਾਤੇ ਕਾਰ ਸਵਾਰਾ ਵਲੋਂ ਤੋੜ ਦੇਣ ਦਾ ਸਮਾਚਾਰ ਮਿਲਿਆ ...
ਸੰਗਰੂਰ, 26 ਮਈ (ਧੀਰਜ ਪਸ਼ੋਰੀਆ) - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਡੀ.ਪੀ.ਆਈ (ਐਸਿ) ਨਾਲ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ 'ਚ ਅਧਿਆਪਕਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ 'ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ...
ਧੂਰੀ, 26 ਮਈ (ਸੰਜੇ ਲਹਿਰੀ, ਦੀਪਕ)- ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਕੈਨੇਡਾ ਦੇ ਇਕ ਕਾਲਜ ਦੇ ਬਾਹਰ ਬੈਠੇ ਵਿਦਿਆਰਥੀਆਂ ਵਲੋਂ ਇਕ ਕਾਲਜ ਦੇ ਨਾਂਅ ਦੀ ਤਖ਼ਤੀ ਚੁੱਕ ਕੇ ਸ਼ਰੇਆਮ ਦੱਸਿਆ ਜਾ ਰਿਹਾ ਹੈ ਕਿ ਕਾਲਜ ਵਲੋਂ ਉਨ੍ਹਾਂ ...
ਸੰਗਰੂਰ, 26 ਮਈ (ਧੀਰਜ ਪਸ਼ੌਰੀਆ)- ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਜਿਨ੍ਹਾਂ 'ਚੋਂ 75 ਮੁਹੱਲਾ ਕਲੀਨਿਕ ਜਲਦ ਹੀ ਖੋਲ੍ਹੇ ਜਾਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚਲ ਰਹੀਆਂ ਹਨ, ਵਿਖੇ ਇਕ-ਇਕ ਹੋਮਿਓਪੈਥਕ ਮੈਡੀਕਲ ...
ਲਹਿਰਾਗਾਗਾ, 26 ਮਈ (ਅਸ਼ੋਕ ਗਰਗ)- ਸਥਾਨਕ ਤਹਿਸੀਲ ਦਫ਼ਤਰ ਵਿਚ ਨਾਇਬ ਤਹਿਸੀਲਦਾਰ ਦੇ ਨਾਂਅ 'ਤੇ ਇਕ ਅਰਜ਼ੀ ਨਵੀਸ ਵਲੋਂ ਰਜਿਸਟਰੀ ਕਰਵਾਉਣ ਆਏ ਪਿੰਡ ਡਸਕਾ ਦੇ ਇਕ ਕਿਸਾਨ ਤੋਂ ਰਿਸ਼ਵਤ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਕਾਫ਼ੀ ਚਰਚਾ ਵਿਚ ਹੈ | ...
ਮਸਤੂਆਣਾ ਸਾਹਿਬ, 26 ਮਈ (ਦਮਦਮੀ)- ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸੂਬਾ ਕਮੇਟੀ ਦੀ ਮੀਟਿੰਗ ਮਸਤੂਆਣਾ ਸਾਹਿਬ ਵਿਖੇ ਗੁਰਦਰਸ਼ਨ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਸੈਂਟਰ ਕਮੇਟੀ ਸੁਖਦੇਵ ਸਿੰਘ ਕੁਨਾਲ ਤੇ ਸੱਜਣ ਕੁਮਾਰ (ਰਾਜਸਥਾਨ) ਨੇ ...
ਮਸਤੂਆਣਾ ਸਾਹਿਬ, 26 ਮਈ (ਦਮਦਮੀ)- ਇੱਥੋਂ ਨੇੜਲੇ ਪਿੰਡਾਂ ਕੁੰਨਰਾਂ ਦੇ ਸਰਕਾਰੀ ਮਿਡਲ ਸਕੂਲ ਅੱਗੇ ਪਿਛਲੇ ਲੰਬੇ ਸਮੇਂ ਤੋਂ ਗੰਦੇ ਨਾਲੇ ਦਾ ਪਾਣੀ ਖੜ੍ਹਣ ਕਾਰਨ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਰੁਪਿੰਦਰ ਸਿੰਘ ਸੱਗੂ)- ਸਥਾਨਕ ਰੋਟਰੀ ਕੰਪਲੈਕਸ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਜੌਡਾ ਦੀ ਅਗਵਾਈ ਦੇ ਵਿਚ ਰੋਟਰੀ ਕਲੱਬ ਦੇ ਮੈਂਬਰਾਂ ਦੀ ਜਨਰਲ ਮੀਟਿੰਗ ਹੋਈ | ਇਸ ਮੌਕੇ ਪਟਿਆਲਾ ਦੇ ਨਾਭਾ ਰੋਡ ਗਰੈਡ ਜੇ.ਡੀ. ਪੈਲੇਸ ...
ਲਹਿਰਾਗਾਗਾ, 26 ਮਈ (ਗਰਗ, ਢੀਂਡਸਾ, ਖੋਖਰ)- ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਲਹਿਰਾਗਾਗਾ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਅਗਰਸੈਨ ਧਰਮਸ਼ਾਲਾ ਵਿਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ...
ਸੰਗਰੂਰ, 26 ਮਈ (ਧੀਰਜ ਪਸ਼ੌਰੀਆ)- ਸਾਂਝੇ ਅਧਿਆਪਕ ਮੋਰਚੇ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ 20 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਨੂੰ ਰੀਵਿਊ ਕਰਨ ਲਈ ਸਿੱਖਿਆ ਮੰਤਰੀ ਦੇ ਪੀ.ਏ. ਸ੍ਰੀ ਹੁਸ਼ਨਪਾਲ ਸਿੰਘ ਨਾਲ ਮੀਟਿੰਗ ਕੀਤੀ ਗਈ, ਜਿਸ ...
ਸੁਨਾਮ ਊਧਮ ਸਿੰਘ ਵਾਲਾ, 26 ਮਈ (ਧਾਲੀਵਾਲ, ਭੁੱਲਰ)- ਭਾਜਪਾ ਸੁਨਾਮ ਇਕਾਈ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਪਾਰਟੀ ਦਫ਼ਤਰ ਵਿਚ ਹੋਈ ਜਿਸ ਵਿਚ ਸੰਗਰੂਰ ਲੋਕ ਸਭਾ ਸੀਟ ਲਈ 23 ਜੂਨ ਨੂੰ ਹੋਣ ਜਾ ...
ਕੌਹਰੀਆਂ, 26 ਮਈ (ਮਾਲਵਿੰਦਰ ਸਿੰਘ ਸਿੱਧੂ)- ਹਲਕਾ ਦਿੜ੍ਹਬਾ ਦੇ ਪਿੰਡ ਢੰਢਿਆਲ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਖ਼ਬਰ ਹੈ | ਸਬ ਇੰਸਪੈਕਟਰ ਅਨੀਤਾ ਇੰਚਾਰਜ ਪੁਲਿਸ ਚੌਕੀ ਕੌਹਰੀਆਂ ਨੇ ਦੱਸਿਆ ਕਿ ਤਰਸੇਮ ਸ਼ਰਮਾ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ...
ਛਾਜਲੀ, 26 ਮਈ (ਰਾਜਵਿੰਦਰ ਸਿੰਘ)- ਬੀਤੀ ਰਾਤ ਪਈ ਭਾਰੀ ਬਾਰਿਸ਼, ਗੜ੍ਹੇਮਾਰੀ ਅਤੇ ਆਏ ਝੱਖੜ ਦੌਰਾਨ ਛਾਜਲੀ ਵਿਖੇ ਵੱਡੇ ਪੱਧਰ 'ਤੇ ਕਿਸਾਨਾਂ ਵਲੋਂ ਲਗਾਈਆਂ ਸਬਜ਼ੀ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆਂ ਹੈ | ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਕੁਦਰਤ ...
ਮੂਨਕ, 26 ਮਈ (ਪ੍ਰਵੀਨ ਮਦਾਨ)-ਪਿੰਡ ਸਲੇਮਗੜ੍ਹ ਵਿਖੇ ਐਸ.ਸੀ. ਕੋਟੇ ਦੀ ਰਿਜ਼ਰਵ ਪੰਚਾਇਤੀ ਜ਼ਮੀਨ ਦੀ ਬੋਲੀ ਰਾਮਦਾਸੀਆ ਧਰਮਸ਼ਾਲਾ ਵਿਚ ਕੀਤੀ ਗਈ | ਇਸ ਸਮੇਂ ਵੱਡੀ ਗਿਣਤੀ ਖੇਤ ਮਜ਼ਦੂਰ ਸ਼ਾਮਿਲ ਹੋਏ ਆਪਣੇ ਹਿੱਸੇ ਦੀ ਰਿਜ਼ਰਵ ਜ਼ਮੀਨ 'ਤੇ ਸਾਂਝੀ ਖੇਤੀ ਕਰਨ ਲਈ ...
ਚੀਮਾ ਮੰਡੀ, 26 ਮਈ (ਦਲਜੀਤ ਸਿੰਘ ਮੱਕੜ)- ਸੁਨਾਮ ਰੋਡ ਤੇ ਪੈਂਦੀ ਇਲਾਕੇ ਦੀ (ਆਈ.ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ) ਨਾਮਵਰ ਵਿੱਦਿਅਕ ਸੰਸਥਾ 'ਦਾ ਔਕਸਫੋਰਡ ਪਬਲਿਕ ਸਕੂਲ ਵਿਖੇ ਇੰਟਰ ਹਾਊਸ ਮੁਕਾਬਲੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਕਵਿਤਾ ਉਚਾਰਨ ...
ਸੰਗਰੂਰ, 26 ਮਈ (ਚੌਧਰੀ ਨੰਦ ਲਾਲ ਗਾਂਧੀ)- ਆਉਂਦੀ 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਅਮਨ ਅਮਾਨ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚਾੜ੍ਹਨ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪੁਲਿਸ ...
ਦਿੜ੍ਹਬਾ ਮੰਡੀ, 26 ਮਈ (ਹਰਬੰਸ ਸਿੰਘ ਛਾਜਲੀ)- ਕੈਪਟਨ ਅਮਰਿੰਦਰ ਸਿੰਘ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਿ੍ਸ਼ਟ ਮੰਤਰੀਆਂ ਦੇ ਨਾਂਅ ਦੇਣ ਦੀ ਯਾਦ ਹੁਣ ਕਿਉਂ ਆਈ ਹੈ, ਜਦਕਿ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਰਕਾਰ ਸੀ | ਕੈਪਟਨ ਦੱਸਣ ਕਿ ...
ਅਮਰਗੜ੍ਹ, 26 ਮਈ (ਸੁਖਜਿੰਦਰ ਸਿੰਘ ਝੱਲ)- ਧਰਤੀ ਹੇਠਲਾ ਪਾਣੀ ਬਚਾਉਣ ਦਾ ਅਹਿਦ ਲੈ ਕੇ ਤੁਰੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਦੀ ਪ੍ਰਕਿਰਿਆ ਆਰੰਭਦਿਆਂ ਅਫ਼ਸਰਾਂ ਦੀ ਟੀਮ ਨਾਲ ਪਿੰਡਾਂ ਅੰਦਰ ...
ਮੂਨਕ, 26 ਮਈ (ਪ੍ਰਵੀਨ ਮਦਾਨ)- ਪੰਜਾਬ ਵਿਧਾਨ ਸਭਾ ਵਿਚ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਅਧੀਨ ਵਿਧਾਨ ਕਮੇਟੀ ਦੇ ਚੇਅਰਮੈਨ ਬਣਾਏ ਜਾਣ 'ਤੇ ਵਿਚ 'ਆਪ' ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਐਡਵੋਕੇਟ ਬਰਿੰਦਰ ਗੋਇਲ ਦੇ ...
ਸੰਗਰੂਰ, 26 ਮਈ (ਧੀਰਜ ਪਸ਼ੌਰੀਆ)- ਅਗਰਵਾਲ ਸਭਾ ਦੇ ਨਵਨਿਯੁਕਤ ਪ੍ਰਧਾਨ ਐਡਵੋਕੇਟ ਪਵਨ ਗੁਪਤਾ ਨੂੰ ਸਨਮਾਨਿਤ ਕਰਨ ਅਤੇ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਚੁਣਨ ਲਈ ਲੰਗਰ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ...
ਅਮਰਗੜ੍ਹ, 26 ਮਈ (ਸੁਖਜਿੰਦਰ ਸਿੰਘ ਝੱਲ)- ਧਰਤੀ ਹੇਠਲਾ ਪਾਣੀ ਬਚਾਉਣ ਦਾ ਅਹਿਦ ਲੈ ਕੇ ਤੁਰੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਦੀ ਪ੍ਰਕਿਰਿਆ ਆਰੰਭਦਿਆਂ ਅਫ਼ਸਰਾਂ ਦੀ ਟੀਮ ਨਾਲ ਪਿੰਡਾਂ ਅੰਦਰ ...
ਧੂਰੀ, 26 ਮਈ (ਦੀਪਕ, ਲਹਿਰੀ)- ਧੂਰੀ ਦੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਰਿਹਾਇਸ਼ 'ਤੇ ਕਾਂਗਰਸੀ ਵਰਕਰਾਂ ਦੀ ਹੋਈ ਇਕ ਮੀਟਿੰਗ ਵਿਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਟਕਸਾਲੀ ਕਾਂਗਰਸੀ ਆਗੂਆਂ ...
ਸੰਗਰੂਰ, 26 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਭਾਜਪਾ ਕਿਸਾਨ ਮੋਰਚੇ ਦੇ ਕੌਮੀ ਆਗੂ ਅਤੇ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ 'ਆਪ' ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਆਪਣੀ ਰਾਜਨੀਤਿਕ ...
ਸੰਗਰੂਰ, 26 ਮਈ (ਧੀਰਜ਼ ਪਸ਼ੌਰੀਆ)- ਜੱਜ ਗੁਰਵਿੰਦਰ ਸਿੰਘ ਜੌਹਲ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੰਦੀਪ ਹਰੇੜੀ ਅਤੇ ਵਿਕਾਸ ਇਲੀਸਾ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਕੁੱਟਮਾਰ ਦੇ ਇਕ ਮਾਮਲੇ ਵਿਚ ਤਿੰਨ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX