ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ) - ਭਾਰੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਦਿੱਲੀ ਦੇ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਨੂੰ ਬਰਬਾਦੀ ਤੋਂ ਬਚਾਉਣ ਲਈ ਦਿੱਲੀ ਦੀਆਂ ਵੱਖ ਵੱਖ ਸਿੱਖ ਧਿਰਾਂ ਅਤੇ ਦਿੱਲੀ ਕਮੇਟੀ ਦੇ 4 ਸਾਬਕਾ ਪ੍ਰਧਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਸਕੂਲਾਂ ਨੂੰ ਹਰ ਹਾਲਤ 'ਚ ਬਚਾਇਆ ਜਾਏਗਾ | ਇਸ ਦੇ ਨਾਲ ਹੀ ਚਾਰੇ ਸਾਬਕਾ ਪ੍ਰਧਾਨਾਂ ਨੇ ਇਨ੍ਹਾਂ ਸਕੂਲਾਂ ਬਾਰੇ ਦਿੱਲੀ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਾ ਹੋਣ ਸੰਬੰਧੀ ਅਦਾਲਤ 'ਚ ਜਮਾਂ ਕੀਤੇ ਹਲਫਨਾਮੇ ਲਈ ਮੌਜੂਦਾ ਕਮੇਟੀ ਪ੍ਰਬੰਧਕਾਂ 'ਤੇ ਤਿੱਖੇ ਹਮਲੇ ਵੀ ਕੀਤੇ | ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਿਵਾਲੀਆ ਹੋਣ ਦੀ ਨਿਆਂਇਕ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਪ੍ਰਬੰਧਕਾਂ ਦੀਆਂ ਗਲਤ ਤੇ ਭਿ੍ਸ਼ਟਾਚਾਰੀ ਨੀਤੀਆਂ ਕਾਰਨ ਹੀ ਦਿੱਲੀ ਕਮੇਟੀ ਅਤੇ ਗੁਰ ਹਰਿਕਿ੍ਸ਼ਨ ਪਬਲਿਕ ਸਕੂਲਾਂ ਬਰਬਾਦੀ ਦੀ ਕਗਾਰ 'ਤੇ ਪੁੱਜ ਗਏ ਹਨ | ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਆਰਥਿਕ ਦਿੱਕਤਾਂ ਹੱਲ ਕਰਨ ਦੀ ਬਜਾਏ ਸਿਰਸਾ-ਕਾਲਕਾ ਦੀ ਜੋੜੀ ਸਿਰਫ ਭਿ੍ਸ਼ਟਾਚਾਰ 'ਚ ਹੀ ਰੁੱਝੀ ਰਹੀ, ਇਸੇ ਲਈ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਲੁੱਟ-ਖਸੁਟ ਦੀ ਪਤਾ ਲਾਉਣ ਲਈ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਕਾਨਫਰੰਸ 'ਚ ਮੌਜੂਦ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਦਾਲਤ ਵੱਲੋਂ ਬਾਰ ਬਾਰ ਰਿਕਾਰਡ ਮੰਗੇ ਜਾਣ 'ਤੇ ਬਾਵਜੂਦ ਕਮੇਟੀ ਪ੍ਰਬੰਧਕਾਂ ਨੇ ਗੰਭੀਰਤਾ ਨਹੀਂ ਵਿਖਾਈ ਸਗੋਂ ਸਮਾਂ ਟਪਾਉਣ ਵਾਸਤੇ ਅਦਾਲਤ ਤੋਂ ਟਾਈਮ ਹੀ ਮੰਗਦੇ ਰਹੇ | ਜੀ.ਕੇ. ਨੇ ਕਿਹਾ ਕਿ ਸਾਡੇ ਕਈ ਮਤਭੇਦ ਹਨ ਪਰ ਅਸੀਂ ਸਕੂਲਾਂ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ | ਉਨ੍ਹਾਂ ਮੁੜ ਦੁਹਰਾਇਆ ਕਿ ਸਕੂਲ ਦਿੱਲੀ ਕਮੇਟੀ ਦੇ ਹੀ ਹਨ ਪਰ ਮੌਜੂਦਾ ਪ੍ਰਬੰਧਕ ਅਦਾਲਤ 'ਚ ਇਸ ਗੱਲ ਤੋਂ ਮੁਨਕਰ ਹੋ ਕੇ ਕੌਮ ਨਾਲ ਧਰੋਹ ਕਮਾ ਰਹੇ ਹਨ | ਸਾਬਕਾ ਪ੍ਰਧਾਨ ਜੱਥੇ. ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਜਦੋਂ 2013 ਦੌਰਾਨ 6ਵੇਂ ਤਨਖਾਹ ਕਮਿਸ਼ਨ ਮੁਤਾਬਿਕ ਤਨਖਾਹਾਂ ਦੇਣ ਬਾਰੇ ਟੀਚਰਾਂ ਨਾਲ ਸਹਿਮਤੀ ਬਣ ਗਈ ਸੀ ਪਰ ਤਤਕਾਲੀ ਜਨਰਲ ਸਕੱਤਰ ਸਿਰਸਾ ਨੇ ਅੜਿਕਾ ਡਾਹ ਦਿੱਤਾ ਅਤੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੇ ਟੀਚਰਾਂ ਦੇ ਮਸਲੇ ਬਾਰੇ ਕਦੀ ਗੰਭੀਰਤਾ ਨਹੀਂ ਵਿਖਾਈ | ਦੱਸਣਯੋਗ ਹੈ ਕਿ ਸਕੂਲਾਂ ਦੇ ਟੀਚਰਾਂ ਦੀਆਂ ਤਨਖਾਹਾਂ 'ਚ ਦੇਰੀ, 7ਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਬਕਾਇਆ, ਗ੍ਰੈਚੂਟੀ ਆਦਿ ਮਾਮਲਿਆਂ ਕਾਰਨ ਅਦਾਲਤ ਨੇ ਕਮੇਟੀ ਪ੍ਰਬੰਧਕਾਂ ਖਿਲਾਫ ਸਖਤ ਰੁਖ ਅਪਨਾਇਆ ਹੋਇਆ ਹੈ ਕਿਉਂਕਿ ਇਕ ਅੰਦਾਜੇ ਮੁਤਾਬਿਕ ਕੁਲ ਦੇਣਦਾਰੀ 200 ਕਰੋੜ ਦੇ ਨੇੜੇ ਪੁੱਜ ਚੁੱਕੀ ਹੈ |
ਨਵੀਂ ਦਿੱਲੀ, 26 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਨ੍ਹਾਂ ਦਿਨਾਂ ਵਿਚ ਪਾਣੀ ਦੀ ਕਾਫ਼ੀ ਦਿੱਕਤ ਪੇਸ਼ ਆ ਰਹੀ ਹੈ ਅਤੇ ਲੋਕਾਂ ਨੂੰ ਪੀਣ ਦੇ ਲਈ ਪਾਣੀ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ ਪਾਣੀ ਖ਼ਰੀਦ ਕੇ ਪੀਣਾ ਪੈਂਦਾ ਹੈ, ਜਿਸ ਕਾਰਨ ਲੋਕਾਂ ਦੀ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਚੋਰੀਸ਼ੁਦਾ ਐਕਟਿਵਾ, 20 ਗ੍ਰਾਮ ਹੈਰੋਇਨ ਅਤੇ 2 ਕਿੱਲੋ ਗਾਂਜਾ ਬਰਾਮਦ ਕਰਕੇ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਦੀ ਟੀਮ ਨੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਵੱਖ-ਵੱਖ ਕਾਰਵਾਈਆਂ ਦੌਰਾਨ ਗਿ੍ਫ਼ਤਾਰ ਕੀਤੇ ਇਨ੍ਹਾਂ ...
ਨਵੀਂ ਦਿੱਲੀ, 26 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੁਡਕਾ ਇਲਾਕੇ 'ਚ ਹੋਏ ਅਗਨੀਕਾਂਡ ਨੂੰ 13 ਦਿਨ ਹੋ ਚੁੱਕੇ ਹਨ, ਪਰ ਡੀ. ਐਨ. ਏ. ਟੈਸਟ ਦੀ ਰਿਪੋਰਟ ਨਾ ਆਉਣ 'ਤੇ ਪੀੜਤ ਪਰਿਵਾਰ ਬਹੁਤ ਨਾਰਾਜ਼ ਹਨ ਕਿਉਂਕਿ ਅਜੇੇ 19 ਪਰਿਵਾਰਾਂ ਨੂੰ ਲਾਸ਼ਾਂ ਦੀ ਸ਼ਨਾਖ਼ਤ ਕਰਨੀ ਹੈ | ...
ਨਵੀਂ ਦਿੱਲੀ, 26 ਮਈ (ਬਲਵਿੰਦਰ ਸਿੰਘ ਸੋਢੀ)-ਗਾਜ਼ੀਪੁਰ ਫੁੱਲ ਮੰਡੀ 'ਚ 400 ਤੋਂ ਜ਼ਿਆਦਾ ਲਾਇਸੈਂਸ ਵਾਲੇ ਫੁੱਲਾਂ ਦੇ ਕਾਰੋਬਾਰੀ ਹਨ ਅਤੇ ਇਸ ਮੰਡੀ 'ਚ ਤਕਰੀਬਨ 109 ਪ੍ਰਕਾਰ ਦੇ ਫੁੱਲਾਂ ਦਾ ਵਪਾਰ ਹੁੰਦਾ ਹੈ, ਜੋ ਕਿ ਦੇਸੀ ਅਤੇ ਵਿਦੇਸ਼ੀ ਫੁੱਲ ਹੁੰਦੇ ਹਨ | ਇਸ ਤੋਂ ਇਲਾਵਾ ...
ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੈਂਬਰਾਂ ਦੀ ਇਕ ਮੀਟਿੰਗ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੀ ਮਾੜੀ ਹਾਲਤ ਸਮੇਤ ਹੋਰਨਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ | ...
ਨਵੀਂ ਦਿੱਲੀ,26 ਮਈ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਹਤ ਮੰਤਰੀ ਦਾ ਭਿ੍ਸ਼ਟਾਚਾਰ ਕਰਦਿਆਂ ਫੜਿਆ ਜਾਣਾ ਅਰਵਿੰਦ ਕੇਜਰੀਵਾਲ ਦੀ ਦਿੱਲੀ ਮਾਡਲ ਦੀ ਭਿ੍ਸ਼ਟ ਨੀਤੀ ...
ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)- ਦਿੱਲੀ ਵਿਚ ਜਨਤਕ ਟਰਾਂਸਪੋਰਟ ਦੀ ਵਰਤੋਂ ਅਤੇ ਉਸ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਅਤੇ ਜਨਤਕ ਆਵਾਜਾਈ ਪ੍ਰਣਾਲੀ 'ਚ ਹੋਰ ਸੁਧਾਰ ਕਰਨ ਦੇ ਉਦੇਸ਼ ਨਾਲ, ਕੇਜਰੀਵਾਲ ਸਰਕਾਰ ਨੇ ਟਰਾਂਸਪੋਰਟ ਵਿਭਾਗ ਅਤੇ ਦਿੱਲੀ ਟਰਾਂਸਪੋਰਟ ...
ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਭਿ੍ਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮੁੜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਹੈ | ਗੁਪਤਾ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਦਿੱਲੀ 'ਚ ਡਰਾਮੇ ਕਰਨ ਤੋਂ ...
ਨਵੀਂ ਦਿੱਲੀ,26 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਪ੍ਰਧਾਨ ਜੱਥੇ. ਅਵਤਾਰ ਸਿੰਘ ਹਿੱਤ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੀ ਮਾੜੀ ਹਾਲਤ ਬਣਾਉਣ ਲਈ ਕਮੇਟੀ ...
ਨਵੀਂ ਦਿੱਲੀ, 26 ਮਈ (ਬਲਵਿੰਦਰ ਸਿੰਘ ਸੋਢੀ)-ਰਾਮਗੜ੍ਹੀਆ ਬੋਰਡ ਦਿੱਲੀ ਅਤੇ ਆਲ ਰਾਮਗੜ੍ਹੀਆ ਵਿਸ਼ਵਕਰਮਾ ਫਾਊਾਡੇਸ਼ਨ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ ਦਿਨ 28 ਮਈ ਨੂੰ ਗੁਰਦੁਆਰਾ ਕਲਗੀਧਰ, ਸੁਭਾਸ਼ ...
ਨਵੀਂ ਦਿੱਲੀ, 26 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਸਿਲਸਿਲਾ ਲਗਾਤਾਰ ਚਲਾਇਆ ਜਾ ਰਿਹਾ ਹੈ | ਇਸ ਪ੍ਰਤੀ ਸਖ਼ਤ ਸੁਰੱਖਿਆ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਜਾਂਦੇ ਹਨ ਅਤੇ ਉਸ ਤੋਂ ...
ਸ਼ਾਹਬਾਦ ਮਾਰਕੰਡਾ, 26 ਮਈ (ਅਵਤਾਰ ਸਿੰਘ)-ਅਦਬੀ ਮਹਿਫ਼ਿਲ ਸ਼ਾਹਬਾਦ ਵਲੋਂ 'ਬੜੀ ਤਕਲੀਫ਼ ਹੁੰਦੀ ਏ' ਪੁਸਤਕ ਨੂੰ ਲੋਕ ਅਰਪਣ ਕਰਨ ਲਈ ਵਿਸ਼ੇਸ ਸਮਾਰੋਹ ਕਰਵਾਇਆ ਜਾ ਰਿਹਾ ਹੈ | ਸ਼ਾਹਬਾਦ ਮਾਰਕੰਡਾ ਨੈਸ਼ਨਲ ਕਾਲਜ ਵਿਖੇ 28 ਮਈ ਨੂੰ 3 ਵਜੇ ਕਰਵਾਏ ਜਾ ਰਹੇ ਸਮਾਰੋਹ ਵਿਚ ...
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ) - ਰਾਵਲਪਿੰਡੀ ਪੁਲਿਸ ਨੇ ਰੇਤੇ ਦੀ ਮਾਈਨਿੰਗ ਕਰਕੇ ਵੇਚਣ ਦੇ ਦੋਸ਼ 'ਚ ਇੱਕ ਵਿਅਕਤੀ ਤੇ ਅਣਪਛਾਤੇ ਡਰਾਈਵਰ ਖਿਲਾਫ਼ ਧਾਰਾ 379 ਆਈ.ਪੀ.ਸੀ ਤੇ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਰਾਵਲਪਿੰਡੀ ਹਰਦੇਵਪ੍ਰੀਤ ਸਿੰਘ ਨੇ ...
ਗੂਹਲਾ ਚੀਕਾ, 26 ਮਈ (ਓ.ਪੀ. ਸੈਣੀ)-ਅੱਜ ਮੋਦੀ ਸਰਕਾਰ ਨੂੰ ਸੱਤਾ ਵਿਚ ਆਏ 8 ਸਾਲ ਹੋ ਗਏ ਹਨ | ਜਿਸ 'ਤੇ ਮੰਡਲ ਪ੍ਰਧਾਨ ਸ੍ਰੀ ਕਰਮਵੀਰ ਲੀਲਾ ਦੀ ਪ੍ਰਧਾਨਗੀ ਹੇਠ ਛੋਟੀ ਮੰਡੀ ਚੀਕਾ ਵਿਖੇ ਜਨ ਸੰਪਰਕ ਮੁਹਿੰਮ ਚਲਾਈ ਗਈ | ਮੁਹਿੰਮ ਤਹਿਤ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਮੋਦੀ ...
ਫਤਿਹਾਬਾਦ, 26 ਮਈ (ਹਰਬੰਸ ਸਿੰਘ ਮੰਡੇਰ)- ਬੀਤੇ ਦਿਨ ਨਸ਼ਾ ਤਸਕਰਾਂ ਵੱਲੋਂ ਸਥਾਨਕ ਰਾਮ ਨਿਵਾਸ ਮੁਹੱਲਾ ਵਾਸੀ ਜੋਗੇਸ ਕੁਮਾਰ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਰੋਸ ਵਜੋਂ ਜਿੰਦਗੀ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਅਤੇ ਸਮਾਜ ਸੇਵੀ ਉਗਰਸੇਨ ਦੇ ਸੱਦੇ 'ਤੇ ...
ਸ਼ਾਹਬਾਦ ਮਾਰਕੰਡਾ, 26 ਮਈ (ਅਵਤਾਰ ਸਿੰਘ)-ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ 350 ਵਿਦਿਆਰਥੀਆਂ ਨੂੰ ਡਰੀਮ ਲੈਂਡ ਵਾਟਰ ਪਾਰਕ ਕਰਨਾਲ ਦਾ ਦੌਰਾ ਕਰਨ ਲਈ ਲਿਜਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਆਰ. ਐਸ. ਘੁੰਮਣ ਨੇ ਵਿਦਿਆਰਥੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਹੇਠ ...
ਯਮੁਨਾਨਗਰ, 26 ਮਈ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਅਤੇ ਮੁਕੰਦ ਈਕੋ ਕਲੱਬ ਵਲੋਂ ਯੂਥ ਪਾਰਲੀਮੈਂਟ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਗ੍ਰੈਜੂਏਸ਼ਨ ਪੱਧਰ ਦੇ 45 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ...
ਯਮੁਨਾਨਗਰ, 26 ਮਈ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਅਤੇ ਕਾਸਮੈਟਿਕਸ ਵਿਭਾਗ ਵਲੋਂ ਸਾਂਝੇ ਤੌਰ 'ਤੇ 'ਨੇਲ ਆਰਟ ਐਂਡ ਨੇਲ ਐਕਸਟੇਂਸ਼ਨ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਨੇਲ ਕੁਸ਼-ਏ-ਨੇਲ ...
ਯਮੁਨਾਨਗਰ, 26 ਮਈ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਮਲਾ ਵਿਖੇ ਬਰਕਲੇ, ਯੂਨਾਈਟਿਡ ਵੇਅ ਤੇ ਰੂਬੀਕਨ ਕੰਪਨੀਆਂ ਦੇ ਸਹਿਯੋਗ ਨਾਲ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ | ਅਗਰਵਾਲ ਹਸਪਤਾਲ ਯਮੁਨਾਨਗਰ ਤੋਂ ਆਏ ਡਾ. ਕਾਰਤਿਕੇ ਅਗਰਵਾਲ ਅਤੇ ...
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ) - ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਸਕੂਟਰੀ ਖੋਹ ਕੇ ਲੈ ਜਾਣ ਦੇ ਸਬੰਧ 'ਚ ਸਦਰ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਧਾਰਾ 379-ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ...
ਕਪੂਰਥਲਾ, 26 ਮਈ (ਅਮਰਜੀਤ ਕੋਮਲ) - ਉਦਯੋਗਾਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ 'ਤੇ ਜ਼ਿਲ੍ਹਾ ਕਪੂਰਥਲਾ ਨੂੰ ਪੰਜਾਬ 'ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ | ਇਹ ਜਾਣਕਾਰੀ ਕਮਲ ਕਿਸ਼ੋਰ ਯਾਦਵ ਮੁੱਖ ਕਾਰਜਕਾਰੀ ਅਧਿਕਾਰੀ ਇਨਵੈੱਸਟਮੈਂਟ ਪ੍ਰਮੋਸ਼ਨ ਵਲੋਂ ਡਿਪਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX