ਸ਼ਿਵ ਸ਼ਰਮਾ
ਜਲੰਧਰ, 26 ਮਈ- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਦੇ ਨਿਸ਼ਾਨੇ 'ਤੇ ਪਹਿਲਾਂ ਕਾਂਗਰਸੀ ਆਗੂਆਂ ਦੀਆਂ ਕਾਲੋਨੀਆਂ, ਇਮਾਰਤਾਂ ਨਿਸ਼ਾਨੇ 'ਤੇ ਆ ਗਈਆਂ ਹਨ | ਨਿਗਮ ਪ੍ਰਸ਼ਾਸਨ ਵਲੋਂ ਢਿਲਵਾਂ ਮੋੜ 'ਤੇ ਸਥਿਤ ਕਾਂਗਰਸ ਦੇ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਉਸਾਰੀ ਰੋਕਣ ਗਈ ਪੁਲਿਸ ਦੀ ਟੀਮ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੇ ਪਾਸੇ ਜੱਸਲ ਦੇ ਵਿਰੋਧ 'ਚ ਨਿਗਮ ਪ੍ਰਸ਼ਾਸਨ ਨੇ ਪੁਲਿਸ ਤੇ ਬਿਲਡਿੰਗ ਅਫ਼ਸਰਾਂ ਦੀ ਟੀਮ ਮੌਕੇ 'ਤੇ ਉਸਾਰੀ ਦਾ ਲੈਂਟਰ ਪਾਉਣ ਦਾ ਕੰਮ ਰੋਕਣ ਲਈ ਤਾਇਨਾਤ ਕਰ ਦਿੱਤੀ ਸੀ | ਇਸ ਤੋਂ ਪਹਿਲਾਂ ਨਿਗਮ ਵਿਚ ਜੱਸਲ ਦੀ ਇਮਾਰਤ ਦਾ ਕੰਮ ਰੋਕਣ ਲਈ ਦਿਨ ਭਰ ਹਲਚਲ ਰਹੀ ਕਿ ਇਸ ਇਮਾਰਤ ਦਾ ਕੰਮ ਰੋਕਣ ਵਿਚ ਹੀ ਮੱਥਾ ਪੱਚੀ ਚੱਲਦੀ ਰਹੀ | ਪਹਿਲੀ ਵਾਰ ਕਾਂਗਰਸੀ ਕੌਂਸਲਰ ਨੇ ਕਾਰਵਾਈ ਲਈ 'ਆਪ' ਦੇ ਵਿਧਾਇਕ 'ਤੇ ਹੀ ਹਮਲਾ ਬੋਲਿਆ ਹੈ | ਜੱਸਲ ਦੀ ਉਸਾਰੀ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਫਿਰ ਕਾਂਗਰਸੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਕੋਲ ਵਿਰੋਧ ਦਰਜ ਕਰਵਾਇਆ ਹੈ | ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਦਕੋਹਾ ਰੋਡ 'ਤੇ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਇਕ ਉੱਪਰਲੀ ਮੰਜ਼ਿਲ ਦੀ ਹੋ ਰਹੀ ਉਸਾਰੀ ਨੂੰ ਰੋਕਣ ਲਈ ਇਸ ਨੂੰ ਨਾਜਾਇਜ ਦੱਸ ਕੇ ਪੁਲਿਸ ਭੇਜੀ ਗਈ ਪਰ ਪੁਲਿਸ ਭੇਜਣ ਦੇ ਬਾਵਜੂਦ ਕੰਮ ਚੱਲਦਾ ਰਿਹਾ | ਕਾਂਗਰਸ ਦੇ ਕੌਂਸਲਰਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਕਮਿਸ਼ਨਰ ਦੀਪਸ਼ਿਖਾ ਨੂੰ ਮਿਲ ਕੇ ਖੁੱਲ੍ਹ ਕੇ ਵਿਰੋਧ ਜ਼ਾਹਿਰ ਕੀਤਾ ਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਕੰਮ ਰੋਕਿਆ ਗਿਆ ਤਾਂ ਸ਼ਹਿਰ 'ਚ ਹੋਰ ਥਾਵਾਂ 'ਤੇ ਹੁੰਦੀਆਂ ਨਾਜਾਇਜ਼ ਉਸਾਰੀਆਂ ਦਾ ਕੰਮ ਵੀ ਰੋਕਿਆ ਜਾਵੇ | ਕਮਿਸ਼ਨਰ ਨੂੰ ਮਿਲਣ ਵੇਲੇ ਡਾ. ਜਸਲੀਨ ਸੇਠੀ, ਬੰਟੀ ਨੀਲਕੰਠ, ਪਵਨ ਕੁਮਾਰ, ਸ਼ਮਸ਼ੇਰ ਸਿੰਘ ਖਹਿਰਾ ਸ਼ਾਮਿਲ ਸਨ | ਕੌਂਸਲਰ ਨੇ ਬਾਅਦ ਵਿਚ ਕਿਹਾ ਕਿ ਸਾਰਾ ਸ਼ਹਿਰ ਬਣਾ ਰਿਹਾ ਹੈ ਤਾਂ ਉਹ ਵੀ ਬਣਾਉਣਗੇ | ਇਮਾਰਤ 'ਤੇ ਕਾਰਵਾਈ ਦੇ ਵਿਰੋਧ ਵਿਚ ਨਿਗਮ ਦਫਤਰ ਵਿਚ ਆਏ ਮਨਦੀਪ ਜੱਸਲ ਨੇ ਮੇਅਰ ਜਗਦੀਸ਼ ਰਾਜਾ ਨਾਲ ਵੀ ਮੁਲਾਕਾਤ ਕੀਤੀ ਕਿ ਬਿਲਡਿੰਗ ਵਿਭਾਗ ਦੀ ਕਾਰਵਾਈ ਰੋਕੀ ਜਾਵੇ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਜੱਸਲ ਨੇ ਕਿਹਾ ਕਿ ਵਿਧਾਇਕ ਦੇ ਦਬਾਅ ਹੇਠ ਉਨ੍ਹਾਂ ਦੀ ਉਸਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹ ਧੱਕਾ ਨਹੀਂ ਹੋਣ ਦੇਣਗੇ | ਮਨਦੀਪ ਜੱਸਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਇਮਾਰਤ ਦਾ ਨਕਸ਼ਾ ਪਾਸ ਹੈ ਤੇ ਇਸ ਦੇ ਬਾਵਜੂਦ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ | ਕਮਿਸ਼ਨਰ ਦਾ ਕਹਿਣਾ ਸੀ ਕਿ ਉਹ ਸ਼ੁੱਕਰਵਾਰ ਤੱਕ ਮਸਲਾ ਹੱਲ ਕਰਵਾ ਦੇਣਗੇ | ਚੇਤੇ ਰਹੇ ਕਿ ਮਨਦੀਪ ਜੱਸਲ ਦੀ ਉਸਾਰੀ ਦਾ ਕੰਮ ਰੋਕਣ ਲਈ ਬੁੱਧਵਾਰ ਨੂੰ ਵੀ ਪੁਲਿਸ ਬਿਠਾਈ ਗਈ ਸੀ ਤੇ ਅੱਜ ਵੀ ਪੁਲਿਸ ਭੇਜੀ ਗਈ ਸੀ ਪਰ ਇਸ ਦੇ ਬਾਵਜੂਦ ਜੱਸਲ ਦੀ ਉਸਾਰੀ ਦਾ ਕੰਮ ਚੱਲਦਾ ਰਿਹਾ | ਬਿਲਡਿੰਗ ਵਿਭਾਗ ਦਾ ਕਹਿਣਾ ਸੀ ਕਿ ਸਿਰਫ਼ ਕੁੁਝ ਉਸਾਰੀ ਦੀ ਮਨਜੂਰੀ ਹੈ ਪਰ ਸਾਰੀ ਮੰਜ਼ਿਲ ਤਿਆਰ ਕੀਤੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਸ ਉਸਾਰੀ ਦਾ ਕੰਮ ਨਾ ਰੋਕਣ ਕਰਕੇ ਬਿਲਡਿੰਗ ਅਫ਼ਸਰਾਂ ਦੀ ਵੀ ਖਿਚਾਈ ਕੀਤੀ ਗਈ | ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਘਾਹ ਮੰਡੀ ਕੋਲ ਸਾਬਕਾ ਕਾਂਗਰਸੀ ਕੌਂਸਲਰ ਮੇਜਰ ਸਿੰਘ ਦੀ ਕਾਲੋਨੀ ਖ਼ਿਲਾਫ਼ ਵੀ ਕਾਰਵਾਈ ਕੀਤੀ ਸੀ ਤਾਂ ਉਸ ਵੇਲੇ ਕਾਂਗਰਸ ਦੇ ਆਗੂਆਂ ਨਾਲ ਇਸ ਕਾਰਵਾਈ ਦੇ ਵਿਰੋਧ ਵਿਚ ਨਿਗਮ ਕਮਿਸ਼ਨਰ ਕੋਲ ਵਿਰੋਧ ਦਰਜ ਕਰਵਾਇਆ ਸੀ | ਉਂਜ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਕਾਂਗਰਸੀ ਆਗੂਆਂ ਦੀਆਂ ਇਮਾਰਤਾਂ, ਕਾਲੋਨੀਆਂ 'ਤੇ ਕਾਰਵਾਈ ਹੋ ਸਕਦੀ ਹੈ | ਸ਼ਾਮ ਨੂੰ ਇਮਾਰਤ ਵਾਲੀ ਜਗ੍ਹਾ 'ਤੇ ਕਿਸੇ ਤਰ੍ਹਾਂ ਨਾਲ ਹੋਰ ਉਸਾਰੀ ਦਾ ਕੰਮ ਰੋਕਣ ਲਈ ਪੁਲਿਸ ਤਾਇਨਾਤ ਤਾਂ ਕੀਤੀ ਗਈ ਸੀ ਤਾਂ ਇਸ ਨਾਲ ਤਾਂ ਟਕਰਾਅ ਵਾਲਾ ਮਾਹੌਲ ਵੀ ਬਣਿਆ ਹੋਇਆ ਸੀ |
ਜਲੰਧਰ, 26 ਮਈ (ਸ਼ਿਵ)-ਖੰਡ ਮਿੱਲਾਂ ਵਲ ਬਕਾਇਆ ਪਏ 900 ਕਰੋੜ ਦੀ ਰਕਮ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵਿੱਤ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿਚ ਚਾਹੇ ਪੂਰੀ ...
ਮਕਸੂਦਾਂ, 26 ਮਈ (ਪ.ਪ)-ਇੰਡਸਟ੍ਰੀਅਲ ਏਰੀਆ ਨਾਲ ਲੱਗਦੇ ਸੋਢਲ ਰੋਡ 'ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਵਿਚ ਵੀਰਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਫੈਕਟਰੀ ਅੰਦਰੋਂ ਆ ਰਹੀਆਂ ਧਮਾਕੇ ਦੀਆਂ ਆਵਾਜ਼ਾਂ ਤੋਂ ਬਾਅਦ ਸਾਰਾ ਇਲਾਕਾ ਦਹਿਲ ਉੱਠਿਆ ਅਤੇ ਲੋਕਾਂ 'ਚ ਦਹਿਸ਼ਤ ਦਾ ...
ਜਲੰਧਰ, 26 ਮਈ (ਸ਼ਿਵ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ (ਜੇ.ਆਈ.ਟੀ.) ਘਣ ਸ਼ਿਅਮ ਥੋਰੀ ਨੇ ਅੱਜ ਜੇ.ਆਈ.ਟੀ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ, ਜਿੱਥੇ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਬਲਿਕ ਡੀਲਿੰਗ ਦੇ ਕੰਮਾਂ ਨੂੰ ...
ਜਲੰਧਰ/ਜਮਸ਼ੇਰ, 26 ਮਈ (ਐੱਮ. ਐੱਸ. ਲੋਹੀਆ/ਅਵਤਾਰ ਤਾਰੀ)-ਪਿੰਡ ਕਾਦੀਆਂਵਾਲੀ ਵਿਖੇ ਬੀਤੇ ਦਿਨੀਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਇਕੱਠੇ ਕਰਕੇ ਨਸ਼ਿਆਂ ਵਿਰੁੱਧ ਕੀਤੇ ਗਏ ਜਾਗਰੂਕਤਾ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਘਾਹ ਮੰਡੀ ਦੇ ਸ਼ਮਸ਼ਾਨਘਾਟ ਨੇੜੇ 3 ਮੋਟਰਸਾਈਕਲ ਸਵਾਰ ਲੁਟੇਰੇ ਹੱਥਿਆਰਾਂ ਦੇ ਜ਼ੋਰ 'ਤੇ ਇਕ ਟੈਲੀਕਾਮ ਕੰਪਨੀ ਦੇ ਕੁਲੈਕਸ਼ਨ ਏਜੰਟ ਤੋਂ ਕਰੀਬ 80 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਬਾਇਲ ਫੋਨ ਲੁੱਟ ਕੇ ਫਰਾਰ ਹੋ ਗਏ | ਵਾਰਦਾਤ ਦੀ ...
ਲੋਹੀਆਂ ਖਾਸ, 26 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਨਿਰਮਲ ਕੁੁਟੀਆ ਸੀਚੇਵਾਲ ਵਾਲਿਆਂ ਦੀ 34ਵੀਂ ਬਰਸੀ 27 ਮਈ 2022 ਨੂੰ ਮਨਾਈ ਜਾ ਰਹੀ ਹੈ | ਕੁਟੀਆ ਦੇ ਬੁਲਾਰੇ ਬਾਬਾ ਸੁਰਜੀਤ ਸਿੰਘ ਸ਼ੰਟੀ ਨੇ ਗੱਲਬਾਤ ਕਰਦਿਆਂ ...
ਭੋਗਪੁਰ, 26 ਮਈ (ਕਮਲਜੀਤ ਸਿੰਘ ਡੱਲੀ)-ਖੇਤੀਬਾੜੀ ਅਫ਼ਸਰ ਭੋਗਪੁਰ ਡਾ: ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਬਲਾਕ ਭੋਗਪੁਰ 'ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਲਾਹਦੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੈਂਪ ਲਗਾਇਆ ਗਿਆ | ਜਿਸ ਵਿਚ ਪਾਣੀ ਦੇ ਹੇਠਲੇ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਮੋਹਰਾਂ, ਵੱਖ-ਵੱਖ ਨਾਮਾਂ ਦੇ ਸ਼ਨਾਖ਼ਤੀ ...
ਨਕੋਦਰ, 26 ਮਈ (ਗੁਰਵਿੰਦਰ ਸਿੰਘ)-ਔਕਸਫੋਰਡ ਸਕੂਲ ਪਾਲਮ ਵਿਹਾਰ ਨਕੋਦਰ ਵਿਖੇ ਵਾਤਾਵਰਨ ਦਿਵਸ ਸੰਬੰਧੀ ਸਮਾਗਮ ਸਕੂਲ ਪਿ੍ੰਸੀਪਲ ਸ੍ਰੀਮਤੀ ਅਨੁਰੀਤ ਤੂਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਜਿਸ 'ਚ ਇਨਰਵੀਲ ਕਲੱਬ ਦੇ ਮੁਖੀ ਸ੍ਰੀਮਤੀ ਇੰਦਰ ਕਿਰਨ ਨੇ ਪ੍ਰਾਜੈਕਟ ...
ਨਕੋਦਰ, 26 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਨਕੋਦਰ-ਜਲੰਧਰ ਬਾਈਪਾਸ ਚੌਕ ਨੇੜੇ ਇਕ ਪ੍ਰਾਈਵੇਟ ਬੱਸ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟਰੀ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੀ ਬੱਚੀ ਤਿੰਨੋਂ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਤੁਰੰਤ ਇਕ ...
ਜਲੰਧਰ, 26 ਮਈ (ਸ਼ਿਵ)- ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਪੈਟਰੋਲ ਪੰਪ ਮਾਲਕਾਂ ਨੂੰ ਹੋਏ ਨੁਕਸਾਨ ਅਤੇ 5 ਸਾਲ ਤੋਂ ਤੇਲ ਦੀ ਕਮਿਸ਼ਨ ਵਿਚ ਵਾਧਾ ਨਾ ਕਰਨ ਦੇ ਵਿਰੋਧ 'ਚ ਪੰਜਾਬ ਦੇ ਪੈਟਰੋਲ ਪੰਪ ਮਾਲਕ 31 ਮਈ ਨੂੰ ਤੇਲ ਦੀ ਖ਼ਰੀਦ ਨਾ ਕਰਨ ਦਾ ਫ਼ੈਸਲਾ ਲੈ ਸਕਦੇ ਹਨ ...
ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਪੰਜਾਬ ਕਿ੍ਕਟ ਐਸੋਸੀਏਸ਼ਨ ਨੇ ਕ੍ਰਿਕਟ ਨੂੰ ਸੂਬੇ ਅੰਦਰ ਵਧੀਆ ਖਿਡਾਰੀ ਪੈਦਾ ਕਰਨ ਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਇਕਾਈ 'ਚ ਵਾਧਾ ਕਰਦਿਆਂ ਜਲੰਧਰ ਦੇ ਨਾਮਵਰ ਕੋਚ ਤੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ | ਵਿਕਰਮ ...
ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 48 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ | ਥਾਣਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱੱਸਿਆ ਕਿ ਐਚ. ਸੀ. ...
ਜਲੰਧਰ, 26 ਮਈ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਜਲੰਧਰ ਵਿਖੇ ਰੁਜ਼ਗਾਰ ਕੈਂਪ ਲਗਾਇਆ ਗਿਆ, ਜਿਸ ਦੌਰਾਨ ਨਾਮੀ ਈ-ਕਾਮਰਸ ਕੰਪਨੀ ਐਮਾਜ਼ੋਨ ਵਲੋਂ 33 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ | ਇਸ ਸੰਬੰਧੀ ਜ਼ਿਲ੍ਹਾ ...
ਜਲੰਧਰ, 26 ਮਈ (ਹਰਵਿੰਦਰ ਸਿੰਘ ਫੁੱਲ)-ਝੋਨੇ ਦੀ ਸਿੱਧੀ ਬਿਜਾਈ ਲਈ ਪੰਜਾਬ ਸਰਕਾਰ ਵਲੋਂ ਐਲਾਨੀ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਕਿਸਾਨਾਂ ਵਲੋਂ ਪੋਰਟਲ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ, ਜਿਸ ਲਈ ਆਖਰੀ ਮਿਤੀ 6 ਜੂਨ, 2022 ਹੈ | ਇਸ ਸੰਬੰਧੀ ਵਧੇਰੇ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਅਦਾਲਤ ਅਤੇ ਕਾਨੂੰਨੀ ਕਾਰਵਾਈਆਂ 'ਚ ਜਾਅਲੀ ਦਸਤਾਵੇਜ਼ਾਂ ਨਾਲ ਜ਼ਮਾਨਤਾਂ ਦੇਣ ਵਾਲੇ 3 ਵਿਅਕਤੀਆਂ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਜਾਅਲੀ ਮੋਹਰਾਂ, ਵੱਖ-ਵੱਖ ਨਾਮਾਂ ਦੇ ਸ਼ਨਾਖ਼ਤੀ ...
ਜਲੰਧਰ, 26 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਅਤੇ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਆਕਾਸ਼ ਦੀਪ ਪੁੱਤਰ ਸਤਨਾਮ ...
ਜਲੰਧਰ, 26 ਮਈ (ਸ਼ਿਵ)-ਦਿਹਾਤੀ ਕਾਂਗਰਸ ਦੇ 10 ਦੇ ਕਰੀਬ ਬਲਾਕ ਪ੍ਰਧਾਨਾਂ ਨੇ ਚੰਡੀਗੜ੍ਹ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਮੁਲਾਕਾਤ ਕਰਕੇ ਉਨਾਂ ਤੋਂ ਮੰਗ ਕੀਤੀ ਹੈ ਕਿ ਜਲੰਧਰ ਦਿਹਾਤੀ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ...
ਜਲੰਧਰ, 26 ਮਈ (ਸ਼ਿਵ)-ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਨਿਗਮ ਅਫ਼ਸਰਾਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਕਈ ਵਾਰਡਾਂ 'ਚ ਗੰਦੇ ਪਾਣੀ ਅਤੇ ਸੀਵਰੇਜ ਤੇ ਸਾਫ਼ ਪਾਣੀ ਦੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਕਿਹਾ ਹੈ | ਮੀਟਿੰਗ ਵਿਚ ਨਿਗਮ ...
ਚੁਗਿੱਟੀ/ਜੰਡੂਸਿੰਘਾ, 26 ਮਈ (ਨਰਿੰਦਰ ਲਾਗੂ)-ਵਾਰਡ ਨੰ. 16 ਅਧੀਨ ਆਉਂਦੇ ਮੁਹੱਲਾ ਏਕਤਾ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ | ਮੌਕੇ 'ਤੇ ਪਹੁੰਚੇ ਵਾਰਡ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਚਲਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ | ਗੱਲਬਾਤ ਕਰਦੇ ...
ਜਲੰਧਰ, 26 ਮਈ (ਰਣਜੀਤ ਸਿੰਘ ਸੋਢੀ)-ਸਿੱਖਿਆ ਦੇ ਖੇਤਰ ਵਿਚ ਹੋ ਰਹੇ ਬਦਲਾਅ ਅਤੇ ਜ਼ਰੂਰੀ ਸੁਧਾਰਾਂ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਚੰਡੀਗੜ੍ਹ ਵਿਖੇ ਹੋਏ ਨਿੱਜੀ ਚੈਨਲ ਦੇ ਸਮਾਰੋਹ 'ਐਜੂਕੇਸ਼ਨ ਕਨਕਲੇਵ' ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ...
ਲਖਵਿੰਦਰ ਸਿੰਘ ਮਹਿਤਪੁਰ ਮਹਿਤਪੁਰ- ਜਲੰਧਰ ਜ਼ਿਲ੍ਹੇ ਦਾ ਲੁਧਿਆਣੇ ਜ਼ਿਲ੍ਹੇ ਨੂੰ ਆਪਸ 'ਚ ਜੋੜਨ ਵਾਲਾ ਸ਼ਹਿਰ ਮਹਿਤਪੁਰ ਜੋ ਜਲੰਧਰ ਜ਼ਿਲ੍ਹੇ ਦੀ ਹੱਦ 'ਤੇ ਵੱਸਿਆ ਆਖਰੀ ਸ਼ਹਿਰ ਹੈ | ਜੇਕਰ ਗੱਲ ਕਰੀਏ ਬੱਸ ਸਟੈਂਡ ਮਹਿਤਪੁਰ ਦੀ ਤਾਂ ਇਸ ਬੱਸ ਸਟੈਂਡ ਲਈ ਜਗ੍ਹਾ ...
ਜਲੰਧਰ, 26 ਮਈ (ਚੰਦੀਪ ਭੱਲਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਦੇ ਨਾਲ ਵਰਚੂਅਲ ਢੰਗ ਨਾਲ ਗੱਲਬਾਤ ਕਰਨਗੇ, ਜਿਸ ਸੰਬੰਧੀ ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜ਼ਿਲ੍ਹਾ ਪੱਧਰ 'ਤੇ ਕਰਵਾਏ ਜਾਣ ਵਾਲੇ ਸਮਾਗਮ ਦੀਆਂ ...
ਜਲੰਧਰ ਛਾਉਣੀ, 26 ਮਈ (ਪਵਨ ਖਰਬੰਦਾ)-ਪੰਜਾਬ ਸਰਕਾਰ 'ਚ ਸਿਹਤ ਮੰਤਰੀ ਰਹੇ ਡਾ. ਵਿਜੇ ਸਿੰਗਲਾ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਕਰਵਾ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਵਾਉਣ ਵਾਲੇ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਮੇਹਰ ਚੰਦ ਉਰਫ਼ ਚੌੜਾ ਪੁੱਤਰ ਰਤਨ ਲਾਲ ਵਾਸੀ ਬੰਦਾ ...
ਜਲੰਧਰ, 26 ਮਈ (ਸ਼ਿਵ)-ਪੰਜਾਬ ਸਰਕਾਰ ਵਲੋਂ ਪੰਜਾਬੀ ਨੂੰ ਪਹਿਲ ਦੇਣ ਲਈ ਕਈ ਨਵੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਪੰਜਾਬੀ ਭਾਸ਼ਾ 'ਚ ਜ਼ਿਆਦਾ ਤੋਂ ਜ਼ਿਆਦਾ ਕੰਮ ਹੋ ਸਕੇ ਤੇ ਇਸ ਦਾ ਫ਼ਾਇਦਾ ਲੋਕਾਂ ਨੂੰ ਮਿਲ ਸਕੇ ਤੇ ਸਰਕਾਰੀ ਦਫ਼ਤਰਾਂ ਵਿਚ ਵੀ ਪੰਜਾਬੀ ...
ਜਲੰਧਰ, 26 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਸਰੀਨ ਵਲੋਂ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ 'ਤੇ ਸਥਿਤ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਆਪਣੇ ਵਾਰਡ ਦੇ ਲੋਕਾਂ ਨੂੰ ਸਿਹਤ ਸੇਵਾਵਾਂ 'ਚ ਹੋ ਰਹੀ ਪ੍ਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਸਮਰਾਏ ਨੇ ਸਿਵਲ ਸਰਜਨ ਜਲੰਧਰ ਜ਼ਰੀਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਕ ਸਰਕਾਰੀ ਡਿਸਪੈਂਸਰੀ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਵਿਦਿਆਰਥੀਆਂ ਨੂੰ ਕੈਂਸਰ ਪ੍ਰਤੀ ਜਾਗੂਰਕ ਕਰਨ ਲਈ ਨਿਊ ਰੂਬੀ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਏ.ਪੀ.ਜੇ. ਕਾਲਜ 'ਚ ਇਕ ਸੈਮੀਨਾਰ ਕੀਤਾ ਗਿਆ | ਇਸ ਸੈਮੀਨਾਰ ਦੌਰਾਨ ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਹਰਨੀਤ ਕÏਰ ਗਰੋਵਰ ਨੇ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-400 ਗ੍ਰਾਮ ਅਫ਼ੀਮ ਬਰਾਮਦ ਕਰਕੇ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਦੀ ਕ੍ਰਾਇਮ ਬ੍ਰ੍ਰਾਂਚ ਨੇ ਇਕ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਪਾਰਸ ਮੱਲ ਪੁੱਤਰ ਮਦਨ ਲਾਲ ਵਾਸੀ ਕਪੂਰ ਪਿੰਡ, ਜਲੰਧਰ ਵਜੋਂ ਦੱਸੀ ਗਈ ਹੈ | ...
ਜਲੰਧਰ, 26 ਮਈ (ਸ਼ਿਵ)-ਆਮ ਆਦਮੀ ਪਾਰਟੀ ਨੇ ਰਵਾਇਤੀ ਪਾਰਟੀਆਂ ਦੇ ਕੰਮਾਂ 'ਚ ਸੁਧਾਰ ਕਰਨ ਦੇ ਦਾਅਵੇ ਤਾਂ ਕੀਤੇ ਸਨ ਪਰ ਪਾਵਰਕਾਮ ਵਲੋਂ ਕਈ ਸਾਲ ਪਹਿਲਾਂ ਲੋਕਾਂ ਵਲੋਂ ਬਿਜਲੀ ਦੇ ਕਰਵਾਏ ਜਾਣ ਵਾਲੇ ਕੰਮਾਂ ਲਈ ਸੁਵਿਧਾ ਕੇਂਦਰ ਕਈ ਸਰਕਲਾਂ 'ਚ ਖੋਲੇ੍ਹ ਗਏ ਸਨ ਪਰ ਗ਼ਲਤ ...
ਜਲੰਧਰ, 26 ਮਈ (ਜਸਪਾਲ ਸਿੰਘ)-ਸੀ.ਪੀ.ਆਈ. (ਐਮ.) ਜ਼ਿਲ੍ਹਾ ਜਲੰਧਰ-ਕਪੂਰਥਲਾ ਦੀ ਮੀਟਿੰਗ ਮਾਸਟਰ ਮੂਲ ਚੰਦ ਸਰਹਾਲੀ ਦੀ ਪ੍ਰਧਾਨਗੀ ਹੇਠ ਜਲੰਧਰ ਦਫਤਰ ਵਿਖੇ ਕੀਤੀ ਗਈ | ਜਿਸ ਨੂੰ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ...
ਜਲੰਧਰ, 26 ਮਈ (ਐੱਮ. ਐੱਸ. ਲੋਹੀਆ)-ਆਈ.ਪੀ.ਐੱਸ. ਨਵਨੀਤ ਸਿੰਘ ਬੈਂਸ ਨੇ ਕਮਿਸ਼ਨਰੇਟ ਪੁਲਿਸ ਜਲੰਧਰ 'ਚ ਬਤੌਰ ਜੁਆਇੰਟ ਕਮਿਸ਼ਨਰ ਪੁਲਿਸ (ਜੇ.ਸੀ.ਪੀ.) ਅਹੁਦਾ ਸੰਭਾਲ ਲਿਆ ਹੈ | ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ.ਈ. ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਚੁੱਕੇ ਸ. ਬੈਂਸ ...
ਜਲੰਧਰ ਛਾਉਣੀ, 26 ਮਈ (ਪਵਨ ਖਰਬੰਦਾ)-ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਲੱਗੇ ਭਿ੍ਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰੀ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ...
ਕਰਤਾਰਪੁਰ, 26 ਮਈ (ਭਜਨ ਸਿੰਘ)-ਲਾਇਨਜ਼ ਕਲੱਬ ਕਰਤਾਰਪੁਰ ਦੀ ਜਨਰਲ ਬਾਡੀ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਰਜਨੀਸ਼ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਲੱਬ ਵਲੋਂ ਸਾਲ 2021-22 ਦੌਰਾਨ ਕੀਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ...
ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਕਾਂਗਰਸ 'ਚ ਨਵੀਂ ਰਣਨੀਤੀ ਉਲੀਕਣ ਲਈ ਅੱਜ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਲੰਧਰ ਦੇ ਬਲਾਕ ਪ੍ਰਧਾਨਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ | ਇਸ ਸਬੰਧੀ ਬਲਾਕ ...
ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਬੜਾ ਪਿੰਡ 'ਚ ਕਮਾਲਪੁਰ ਰੋਡ 'ਤੇ ਖ੍ਰੀਦੇ ਪਲਾਟਾਂ 'ਚ ਬਿਜਲੀ ਕੁਨੈਕਸ਼ਨ ਲਗਵਾਉਣ ਸੰਬੰਧੀ ਪਲਾਟ ਅਤੇ ਮਕਾਨ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਬੜਾ ਪਿੰਡ ਨਿਵਾਸੀ ਹੈਪੀ ...
ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਪਿੰਡਾਂ ਦੀਆਂ ਸੁਸਾਇਟੀਆਂ ਵਲੋਂ ਆਏ ਕਰਜ਼ੇ ਵਸੂਲੀ ਦੇ ਨੋਟਿਸ ਨਾਲ ਲੋਕਾਂ ਦੇ ਸਾਹ ਸੂਤੇ ਗਏ ¢ ਪਿਛਲੀ ਸਰਕਾਰ ਵਲੋਂ ਕੀਤੇ ਕਰਜ਼ੇ ਮੁਆਫ਼ੀ ਦੇ ਐਲਾਨ ਉਪਰੰਤ ਵੀ ਕੁਝ ਲੋਕਾਂ ਦੇ ਕਰਜ਼ੇ ਮੁਆਫ਼ ਨਹੀਂ ਹੋਏ, ਜਿਸ ਕਾਰਨ ਆਮ ...
ਅੱਪਰਾ, 26 ਮਈ (ਦਲਵਿੰਦਰ ਸਿੰਘ ਅੱਪਰਾ)-ਏ. ਐੱਸ. ਆਈ. ਪਰਮਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਨਸ਼ਾ ਤਸਕਰ ਮਾਂ-ਪੁੱਤ ਨੂੰ ਨਸ਼ੇ ਦੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ | ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਖ਼ਾਸ ਮੁਖਬਰ ਦੀ ਇਤਲਾਹ 'ਤੇ ...
ਗੁਰਾਇਆ, 26 ਮਈ (ਬਲਵਿੰਦਰ ਸਿੰਘ)-ਦਰਬਾਰ ਬਾਬਾ ਮੋਹਕਮਦੀਨ ਸ਼ਾਹ ਕਾਦਰੀ ਬੜਾ ਪਿੰਡ ਵਿਖੇ ਸਾਲਾਨਾ ਰੌਸ਼ਨੀ ਮੇਲਾ 27 ਮਈ ਨੂੰ ਹੋਵੇਗਾ | ਚਾਦਰ ਦੀ ਰਸਮ ਸਵੇਰੇ 10 ਵਜੇ ਹੋਵੇਗੀ ਉਪਰੰਤ ਬਲਰਾਜ ਬਿਲਗਾ, ਮਾਸ਼ਾ ਅਲੀ,ਆਰ.ਕੇ. ਮਹਿੰਦੀ, ਜੱਸੀ ਨੱਕਾਲ ਅਤੇ ਹੋਰ ਆਪਣਾ ...
ਸ਼ਾਹਕੋਟ, 26 ਮਈ (ਸਚਦੇਵਾ)-ਸ਼ਾਹਕੋਟ ਦੇ ਨੌਜਵਾਨ ਨੇ ਰੈਸਲਿੰਗ ਸੁਪਰ ਚਾੈਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਵਾਸੀ ...
ਫਿਲੌਰ, 26 ਮਈ (ਵਿਪਨ ਗੈਰੀ)-ਦਰਬਾਰ ਹਜ਼ਰਤ ਸ਼ੇਖ ਦਾਤਾ ਪੰਜਪੀਰ ਦੇ ਮੁੱਖ ਸੇਵਾਦਾਰ ਬਾਬਾ ਹਾਫਿਜ਼ ਸ਼ਹਿਜਾਦ ਸ਼ਾਹ ਚਿਸ਼ਤੀ ਸਾਬਰੀ ਨੇ ਦੱਸਿਆ ਕਿ ਦਰਬਾਰ ਹਜ਼ਰਤ ਸ਼ੇਖ ਪੰਜਪੀਰ (ਸੈਫਾਬਾਦ) ਵਿਖੇ 3 ਰੋਜ਼ਾ ਜੋੜ-ਮੇਲਾ ਅਤੇ ਭੰਡਾਰਾ 27,28,29 ਮਈ ਨੂੰ ਮਨਾਇਆ ਜਾਵੇਗਾ | 27 ...
ਗੁਰਾਇਆ, 26 ਮਈ (ਚਰਨਜੀਤ ਸਿੰਘ ਦੁਸਾਂਝ)-ਸ਼ਹੀਦ ਭਗਤ ਸਿੰਘ ਸਪੋਰਟਸ ਵੈੱਲਫੇਅਰ ਕਲੱਬ ਪਿੰਡ ਘੁੜਕਾ ਵਲੋਂ 14ਵੇਂ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪੰਰਤ ਸਾਧੂ ਸਿੰਘ ਕੁਲਾਰ ਨੇ ਰਸਮੀ ਤੌਰ 'ਤੇ ਰੀਬਨ ਕੱਟ ਕੇ ...
ਸ਼ਾਹਕੋਟ, 26 ਮਈ (ਸਚਦੇਵਾ)-ਅਕਾਲ ਅਕੈਡਮੀ ਕਾਕੜਾ ਕਲਾਂ (ਸ਼ਾਹਕੋਟ) ਦੇ ਵਿਦਿਆਰਥੀਆਂ ਨੇ ਪੰਜਵੀਂ ਜ਼ਿਲ੍ਹਾ ਪੱਧਰੀ ਆਈ.ਐੱਸ.ਐੱਫ.ਕੇ ਕਰਾਟੇ ਚੈਂਪੀਅਨਸ਼ਿਪ 'ਚ ਮੱਲਾਂ ਮਾਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ...
ਲੋਹੀਆਂ ਖਾਸ, 26 (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੇ ਲੋਕਾਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਹੂੰਝਾਫੇਰ ਜਿੱਤ ਇਸੇ ਲਈ ਦੁਆਈ ਸੀ ਕਿ ਸਾਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਚਾਹੀਦਾ ਹੈ ਅਤੇ ਲੋਕਾਂ ਦੀ ਇਸ ਮੰਗ ਅਤੇ ਆਪਣੇ ਕੀਤੇ ਵਾਅਦਿਆਂ ਨੂੰ ਨਿਭਾਉਣ ...
ਆਦਮਪੁਰ, 26 ਮਈ (ਹਰਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਦੇ ਹੋਏ ਕੌਂਸਲਰ ਜਸਬੀਰ ਕÏਰ, ਮਦਨ ਲਾਲ, ਨਰੇਸ਼ ਕੁਮਾਰ, ਬਿ੍ਜਭੂਸ਼ਨ, ਪੰਕਜ ਸ਼ਰਮਾ, ਕਵਿਤਾ ਅਤੇ ਰਚਨਾ ਸਮੂਹ ਕੌਸਲਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ...
ਜਲੰਧਰ, 26 ਮਈ (ਚੰਦੀਪ ਭੱਲਾ)-ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲੰਧਰ 'ਚ ਠੇਕੇ ਦੇ ਆਧਾਰ 'ਤੇ ਮਾਲ ਪਟਵਾਰੀਆਂ ਦੀਆਂ 221 ਖਾਲੀ ਅਸਾਮੀਆਂ ਨੂੰ ਭਰਨ ਲਈ ਸੇਵਾ ਮੁਕਤ ਪਟਵਾਰੀਆਂ/ਕਾਨੂੰਗੋਆਂ ਤੋਂ ਅਰਜ਼ੀਆਂ ਦੀ ਮੰਗ ...
ਆਦਮਪੁਰ, 26 ਮਈ (ਹਰਪ੍ਰੀਤ ਸਿੰਘ)-ਨਸ਼ਿਆਂ ਦੀ ਵਿਕਰੀ ਦੇ ਵਿਰੋਧ 'ਚ ਅੱਜ ਦੇਰ ਸ਼ਾਮ ਅੰਬੇਡਕਰ ਫੋਰਸ ਪੰਜਾਬ ਅਤੇ ਹੋਰਨਾਂ ਵਲੋਂ ਜ਼ਿਲ੍ਹਾ ਪ੍ਰਧਾਨ ਕਰਨ ਚੁੰਬਰ ਦੀ ਅਗਵਾਈ ਹੇਠ ਪੁਲਿਸ ਸਟੇਸ਼ਨ ਆਦਮਪੁਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਹੱਥਾਂ 'ਚ ਪੋਸਟਰ ਫੜ ਕੇ ...
ਭੋਗਪੁਰ, 26 ਮਈ (ਕਮਲਜੀਤ ਸਿੰਘ ਡੱਲੀ)-ਜ਼ੋਨਲ ਟੂਰਨਾਮੈਂਟ ਕਮੇਟੀ ਦੇ ਗਠਨ ਸੰਬੰਧੀ ਮੀਟਿੰਗ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਭੋਗਪੁਰ(ਲੜਕੇ) ਵਿਖੇ ਪਿ੍ੰਸੀਪਲ ਮੁਨੀਲਾ ਅਰੋੜਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ 'ਚ ਭੋਗਪੁਰ ਜ਼ੋਨ ਨੰਬਰ 6 ਅਧੀਨ ਆਉਂਦੇ ...
ਮਹਿਤਪੁਰ, 26 ਮਈ (ਹਰਜਿੰਦਰ ਸਿੰਘ ਚੰਦੀ)-ਮਹਿਤਪੁਰ ਨਜ਼ਦੀਕ ਪਿੰਡ ਆਦਰਾਮਾਨ ਵਿਚ ਖੇਤੀ ਵਿਸਥਾਰ ਅਫਸਰ ਮਹਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਅਗਾਂਹਵਧੂ ਕਿਸਾਨ ਪਰਮਿੰਦਰ ਸਿੰਘ ਭੋਲੂ ਦੀ ਠੇਕੇ 'ਤੇ ਲਈ 25 ਕਿੱਲੇ ਜ਼ਮੀਨ 'ਚ ਸਿੱਧੀ ਬਿਜਾਈ ਕਰਵਾਈ ਗਈ ...
ਮੱਲ੍ਹੀਆਂ ਕਲਾਂ, 26 ਮਈ (ਮਨਜੀਤ ਮਾਨ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਕੈਂਪਸ ਵਿਖੇ ਨਰਸਰੀ, ਕੇ.ਜੀ. ਅਤੇ ਪ੍ਰੈਪ ਦੀਆਂ ਕਲਾਸਾਂ 'ਟਿੰਨੀ ਟਾਟਸ' ਲਈ 'ਹੇਵ ਏ ਸਪਲੈਸ਼ ਇਨ ਵਾਟਰ ਐਂਡ ਬੀਟ ਦ ਹੀਟ' ਥੀਮ ਤਹਿਤ ਪੂਲ ਪਾਰਟੀ ਰੱਖੀ ਗਈ | ਸਕੂਲ ਦੇ ਬੱਚਿਆਂ ਵਲੋਂ ਪੂਲ ...
ਕਿਸ਼ਨਗੜ੍ਹ/ਮਕਸੂਦਾਂ, 26 ਮਈ (ਹੁਸਨ ਲਾਲ, ਸਤਿੰਦਰ ਪਾਲ ਸਿੰਘ )- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਸਾਹਮਣੇ ਫਲਾਈਓਵਰ 'ਤੇ ਕਾਰ ਅਤੇ ਛੋਟਾ ਹਾਥੀ ਟੈਂਪੂ ਦੀ ਟੱਕਰ 'ਚ ਇਕ ਔਰਤ ਸਮੇਤ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX