ਮਾਨਸਾ, 26 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਚੋਰੀ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀ ਦਾ ਮਾਲ ਵੇਚ ਕੇ ਇਕੱਠੀ ਕੀਤੀ 1 ਲੱਖ 20 ਹਜ਼ਾਰ ਰੁਪਏ ਨਕਦੀ, 1 ਪਿਅਕਪ ਡਾਲਾ ਅਤੇ ਲੋਹੇ ਦਾ ਕਬਾੜ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਮਾਨਸਾ ਦੀ ਪੁਲਿਸ ਪਾਰਟੀ ਜੋ ਪਿੰਡ ਗੇਹਲੇ ਨਜ਼ਦੀਕ ਗਸ਼ਤ ਕਰ ਰਹੀ ਸੀ, ਨੂੰ ਇਤਲਾਹ ਮਿਲੀ ਕਿ ਕੁਝ ਵਿਅਕਤੀ ਬਣਾਂਵਾਲਾ ਥਰਮਲ ਪਲਾਂਟ ਵਿਚੋਂ ਲੋਹਾ ਆਦਿ ਚੋਰੀ ਕਰ ਕੇ ਅੱਗੇ ਵੇਚਦੇ ਹਨ। ਮੁਕੱਦਮੇ ਦੀ ਅਹਿਮਿਅਤ ਨੂੰ ਵੇਖਦਿਆਂ ਇੰਸਪੈਕਟਰ ਬੇਅੰਤ ਕੌਰ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ, ਸਹਾਇਕ ਥਾਣੇਦਾਰ ਵਕੀਲ ਚੰਦ ਅਤੇ ਪੁਲਿਸ ਪਾਰਟੀ ਵਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਇਸ ਦੌਰਾਨ ਵਿਕਰਾਤ ਸਿੰਗਲਾ ਬਿਨੂੰ ਵਾਸੀ ਵਾਰਡ ਨੰ: 21 ਮਾਨਸਾ ਅਤੇ ਮਨਪ੍ਰੀਤ ਸਿੰਘ ਉਰਫ ਰੋਡਾ ਵਾਸੀ ਚਹਿਲਾਂਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਨਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਥਰਮਲ ਪਲਾਂਟ ਬਣਾਂਵਾਲਾ ਅੰਦਰੋੋ ਲੋੋਹਾ ਆਦਿ ਚੋੋਰੀ ਕਰਦਾ ਸੀ ਅਤੇ ਚੋੋਰੀ ਮਾਲ ਨੂੰ ਵਿਕਰਾਂਤ ਸਿੰਗਲਾ, ਜਿਸ ਦੀ ਬਣਾਂਵਾਲਾ ਵਿਖੇ ਕਬਾੜ ਦੀ ਦੁਕਾਨ ਹੈ, 'ਤੇ ਵੇਚ ਦਿੰਦੇ ਸੀ। ਕਬਾੜੀਆਂ ਵਿਕਰਾਂਤ ਸਿੰਗਲਾ ਆਪਣੀ ਪਿਕਅਪ ਡਾਲਾ ਗੱਡੀ ਰਾਹੀਂ ਕਬਾੜ ਨੂੰ ਅੱਗੇ ਮਾਨਸਾ ਜਾਂ ਹੋਰ ਸ਼ਹਿਰਾਂ 'ਚ ਵੱਡੇ ਕਬਾੜੀਆਂ ਨੂੰ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਇਹ ਧੰਦਾ ਕਦੋੋਂ ਤੋੋਂ ਚਲਾਇਆ ਹੋਇਆ ਸੀ ਅਤੇ ਹੋੋਰ ਕਿੰਨ੍ਹਾਂ ਕਿੰਨ੍ਹਾਂ ਵਿਅਕਤੀਆਂ ਦੀ ਸਮੂਲੀਅਤ ਹੈ ਆਦਿ ਪਤਾ ਲਗਾਇਆ ਜਾਵੇਗਾ।
240 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ-
ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੇ ਪਦਾਰਥ ਬਰਾਮਦ ਕਰ ਕੇ 5 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਗੌਰਵ ਤੂੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਚੌਕੀ ਕੋੋਟਧਰਮੂ ਥਾਣਾ ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਬਾਵਾ ਸਿੰਘ ਉਰਫ ਮੂੰਗੀ ਵਾਸੀ ਨੰਗਲ ਕਲਾਂ, ਕੁਲਦੀਪ ਸਿੰਘ ਉਰਫ ਰਾਮ ਵਾਸੀ ਸਿਰਸਾ (ਹਰਿਆਣਾ), ਨਿਤੇਸ਼ ਵਾਸੀ ਸਿਰਸਾ (ਹਰਿਆਣਾ) ਅਤੇ ਬੱਬੂ ਸਿੰਘ ਉਰਫ ਸੁਖਦਰਸ਼ਨ ਸਿੰਘ ਉਰਫ ਤੇਲੀ ਵਾਸੀ ਨੰਗਲ ਕਲਾਂ ਨੂੰ ਵਰਨਾ ਕਾਰ ਅਤੇ ਇੱਕ ਸਵਿੱਫਟ ਡਿਜਾਇਰ ਕਾਰ ਸਮੇਤ ਕਾਬੂ ਕਰਕੇ ਉਨ੍ਹਾਂ ਕੋਲੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਜ਼ਾਦੀ (ਹਰਿਆਣਾ) ਬਰਾਮਦ ਕੀਤੀ, ਉਕਤ ਸਾਰਿਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਦੇ ਰਿਕਾਰਡ ਦੀ ਪੜਤਾਲ ਕਰਨ 'ਤੇ ਬਾਵਾ ਸਿੰਘ ਉਰਫ ਮੂੰਗੀ ਖ਼ਿਲਾਫ਼ ਆਬਕਾਰੀ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ 20 ਮੁਕੱਦਮੇ, ਬੱਬੂ ਸਿੰਘ ਉਰਫ ਸੁਖਦਰਸ਼ਨ ਸਿੰਘ ਖਿਲਾਫ ਆਬਕਾਰੀ ਐਕਟ ਅਤੇ ਚੋੋਰੀ ਦੇ 5 ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਮੁਜ਼ਰਮ ਨਿਤੇਸ਼ ਖ਼ਿਲਾਫ਼ ਲੜਾਈ-ਝਗੜੇ ਦੇ 3 ਮੁਕੱਦਮੇ ਹਰਿਆਣਾ ਪ੍ਰਾਂਤ ਅੰਦਰ ਦਰਜ਼ ਰਜਿਸਟਰ ਹਨ ਅਤੇ ਕੁਲਦੀਪ ਸਿੰਘ ਉਰਫ ਰਾਮ ਵਿਰੁੱਧ ਵੀ ਹਰਿਆਣਾ ਪ੍ਰਾਂਤ ਅੰਦਰ ਧੋੋਖਾਧੜੀ ਦਾ 1 ਮੁਕੱਦਮਾ ਦਰਜ਼ ਰਜਿਸਟਰ ਹੋੋਣ ਬਾਰੇ ਪਤਾ ਲੱਗਿਆ ਹੈ, ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
30 ਲੀਟਰ ਲਾਹਣ ਫੜੀ-
ਥਾਣਾ ਬੋੋਹਾ ਪੁਲਿਸ ਨੇ ਸਤਿਗੁਰ ਸਿੰਘ ਉਰਫ ਨਿੱਕਾ ਵਾਸੀ ਗੰਢੂ ਖੁਰਦ ਨੂੰ ਕੋਲੋਂ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕੀਤੀ। ਥਾਣਾ ਸਰਦੂਲਗੜ੍ਹ ਪੁਲਿਸ ਨੇ ਰਾਧੇ ਸ਼ਾਮ ਵਾਸੀ ਖੈਰਾ ਖੁਰਦ ਕੋਲੋਂ ਛਾਪੇਮਾਰੀ ਕਰ ਕੇ 30 ਲੀਟਰ ਲਾਹਣ ਬਰਾਮਦ ਕੀਤੀ, ਮੁਲਜ਼ਮ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਭੀਖੀ, 26 ਮਈ (ਪ.ਪ.)-ਨਹਿਰੀ ਵਿਸ਼ਰਾਮ ਘਰ ਭੀਖੀ ਕੋਲ ਨਹਿਰ ਦਾ ਨਵਾਂ ਪੁਲ ਬਣਾਉਣ ਮੌਕੇ ਪੁੱਟੀਆਂ ਸੜਕਾਂ ਉੱਪਰ ਪ੍ਰੀਮਿਕਸ ਨਹੀਂ ਪਾਇਆ ਗਿਆ | ਜਦੋਂ ਇਹ ਪੁਲ ਨਵਾਂ ਬਣ ਰਿਹਾ ਸੀ ਤਾਂ ਉਸ ਸਮੇਂ ਇਸ ਨਾਲ ਜੁੜਦੀਆਂ ਚਾਰ ਸੜਕਾਂ ਕਾਫ਼ੀ ਦੂਰ ਤੱਕ ਪੁੱਟੀਆਂ ਗਈਆਂ ਸਨ | ਪੁਲ ...
ਮਾਨਸਾ, 26 ਮਈ (ਰਵੀ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮਾਨਸਾ ਸ਼ਹਿਰ ਦੇ ਜੰਮਪਲ ਚਾਰੂ ਭਾਰਦਵਾਜ ਦਾ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਸਨਮਾਨ ਇੰਡੀਅਨ ਸਕੂਲ ਆਫ਼ ਮੈਨੇਜਮੈਂਟ ਹੈਦਰਾਬਾਦ ਤੋਂ ਦੂਜੇ ਦਰਜੇ 'ਚ ਐਮ.ਬੀ.ਏ. ਦੀ ਡਿਗਰੀ ...
ਬਰੇਟਾ, 26 ਮਈ (ਜੀਵਨ ਸ਼ਰਮਾ)-ਇਕ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਸਥਾਨਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਸਲਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਵਾਸੀ ਬੁਢਲਾਡਾ ਜੋ ਕਿ ਪਿੰਡ ਦਾਤੇਵਾਸ ਵਿਖੇ ...
ਭੀਖੀ, 26 ਮਈ (ਪ.ਪ.)-ਕੋਆਪਰੇਟਿਵ ਬੈਂਕ ਭੀਖੀ ਦੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਪਿਛਲੇ ਕਈ ਮਹੀਨਿਆਂ ਤੋਂ ਖ਼ਰਾਬ ਪਏ ਹਨ | ਕਿਸੇ ਵੀ ਬੈਂਕ ਮੈਨੇਜਰ ਨੇ ਇਨ੍ਹਾਂ ਨੂੰ ਠੀਕ ਕਰਵਾਉਣ ਦੀ ਲੋੜ ਨਹੀਂ ਸਮਝੀ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ...
ਜੋਗਾ, 26 ਮਈ (ਵਿਸ਼ੇਸ਼ ਪ੍ਰਤੀਨਿਧ)-ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ 'ਜੀਵਨ ਜਾਂਚ' 'ਤੇ ਸੈਮੀਨਾਰ ਕਰਵਾਇਆ ਗਿਆ | ਸੰਬੋਧਨ ਕਰਦਿਆਂ ਭਾਈ ਅਮਿ੍ਤਪਾਲ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਜ਼ਿੰਦਗੀ ਦਾ ਫਲਸਫਾ ਗੁਰਬਾਣੀ ਆਧਾਰਿਤ ਹੋਣਾ ਚਾਹੀਦਾ ਹੈ ...
ਸਰਦੂਲਗੜ੍ਹ, 26 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)-ਡੈਮੋਕਰੇਟਿਕ ਨਰੇਗਾ ਫਰੰਟ ਪੰਜਾਬ ਇਕਾਈ ਸਰਦੂਲਗੜ੍ਹ ਵਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ | ਫਰੰਟ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਫੱਤਾ ਮਾਲੋਕਾ ਨੇ ਦੱਸਿਆ ਕਿ 18 ...
ਸਰਦੂਲਗੜ੍ਹ, 26 ਮਈ (ਪ.ਪ.)-ਜੈ ਮਿਲਾਪ ਮੈਡੀਕਲ ਲੈਬਾਰਟਰੀ ਇਕਾਈ ਸਰਦੂਲਗੜ੍ਹ ਵਲੋਂ ਆਲੀਕੇ ਦੇ ਡੇਰਾ ਬਾਬਾ ਹੇਮ ਗਿਰੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਉਦਘਾਟਨ ਕਰਮਜੀਤ ਕੌਰ ਥਾਣਾ ਮੁਖੀ ਝੁਨੀਰ ਨੇ ਕੀਤਾ | ...
ਰਾਵਿੰਦਰ ਸਿੰਘ ਰਵੀ
ਮਾਨਸਾ-ਮਾਨਸਾ ਨੂੰ ਜ਼ਿਲ੍ਹਾ ਬਣਿਆ ਭਾਵੇਂ ਤਿੰਨ ਦਹਾਕੇ ਹੋ ਚੱਲੇ ਹਨ ਪਰ ਅੱਜ ਵੀ ਇਹ ਜ਼ਿਲ੍ਹਾ ਖੇਡ ਸਹੂਲਤਾਂ ਤੋਂ ਸੱਖਣਾ ਹੈ | ਭਾਵੇਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ 4 ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਤਾਂ ਬਣਾਇਆ ਗਿਆ ...
ਮਾਨਸਾ, 26 ਮਈ (ਬਲਵਿੰਦਰ ਸਿੰਘ ਧਾਲੀਵਾਲ)-ਝੋਨੇ ਦੇ ਸੀਜ਼ਨ ਦੌਰਾਨ ਜ਼ਿਲ੍ਹੇ 'ਚ ਕਿਸਾਨਾਂ ਨੂੰ ਆਧੁਨਿਕ ਢੰਗ ਨਾਲ ਸਿੱਧੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ | ਇਹ ਪ੍ਰਗਟਾਵਾ ਇੱਥੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਦੀ ਨੂੰ ਸੰਬੋਧਨ ...
ਮਾਨਸਾ, 26 ਮਈ (ਧਾਲੀਵਾਲ)-ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ 'ਪੰਜਾਬੀ ਯੂਨੀਵਰਸਿਟੀ ਬਚਾਓ' ਦਸਤਖਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ 400 ਦੇ ਕਰੀਬ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਹਸਤਾਖਰ ਕਰ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ...
ਮਾਨਸਾ, 26 ਮਈ (ਵਿ.ਪ੍ਰਤੀ.)-ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ, ਜਲ ਅਤੇ ਭੂਮੀ ਸੰਭਾਲ ਸਬੰਧੀ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ ਜਲ ਸੰਭਾਲ, ਭੂਮੀ ਸੰਭਾਲ ...
ਬਠਿੰਡਾ, 26 ਮਈ (ਅਵਤਾਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਸਿੱਖ ਕੌਮ ਦੇ ਪ੍ਰਮੁੱਖ ਸ਼ਖ਼ਸੀਅਤ ਹੋ | ਆਪ ਨੇ ਸਾਰੀ ਸਿੱਖ ਕੌਮ ਨੂੰ ਸੇਧ ਬਖ਼ਸ਼ਣੀ ਹੁੰਦੀ ਹੈ ਪਰ ਕੁਝ ਸਮੇਂ ਤੋਂ ਤੁਹਾਡੇ ਵਲੋਂ ਮੀਡੀਆ 'ਚ ਦਿੱਤੀਆਂ ਖ਼ਬਰਾਂ ...
ਤਲਵੰਡੀ ਸਾਬੋ, 26 ਮਈ (ਰਣਜੀਤ ਸਿੰਘ ਰਾਜੂ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਅੱਜ ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ ਦੀ ਅਗਵਾਈ ਹੇਠ ਸਥਾਨਕ ਬਸਪਾ ਦਫ਼ਤਰ ਨਜ਼ਦੀਕ ਹੋਈ, ਜਿਸ 'ਚ ਦਲਿਤ ਵਰਗ ਅਤੇ ਮਜ਼ਦੂਰਾਂ ...
ਬਾਲਿਆਂਵਾਲੀ, 26 ਮਈ (ਕੁਲਦੀਪ ਮਤਵਾਲਾ)-ਵਿਸ਼ਵ ਸ਼ਹਿਦ ਮੱਖੀ ਦਿਵਸ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਡਿੱਖ ਵਲੋਂ ਮੁੱਖ ਅਧਿਆਪਕਾ ਰੌਸ਼ਨੀ ਚਾਵਲਾ ਦੀ ਅਗਵਾਈ ਹੇਠ ਅਤੇ ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਮਨਾਇਆ ਗਿਆ | ਐਸੋਸੀਏਸ਼ਨ ...
ਨਥਾਣਾ, 26 ਮਈ (ਗੁਰਦਰਸ਼ਨ ਲੁੱਧੜ)-ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਵਾਸਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ | ਇਸ ਸਬੰਧੀ ਵਿਭਾਗ ਵੱਲੋਂ ...
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿਚ ਲੈਂਦੇ ਹਾਂ ਸੁਪਨੇ ਉਹ ਹੁੰਦੇ ਹਨ ਜੋ ਅਸੀਂ ਖੁੱਲ੍ਹੀਆਂ ਨਾਲ ਅੱਖਾਂ ਨਾਲ ਦੇਖ ਕੇ ਪੂਰੇ ਕਰਕੇ ਦੇਸ਼, ਆਪਣਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਹਾਂ | ਇਨ੍ਹਾਂ ਗੱਲਾਂ ...
ਪਿ੍ੰਸ ਗਰਗ ਸੀਂਗੋ ਮੰਡੀ-ਗਊ ਵੰਸ਼ ਦੀ ਰੱਖਿਆ ਲਈ ਪੰਜਾਬ ਦਾ ਹਰ ਇਕ ਨਾਗਰਿਕ ਚਿੰਤਤ, ਹੈ ਤੇ ਗਊਆਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ | ਹਿੰਦੂ ਕੌਮ ਤੋਂ ਲੈ ਕੇ ਹਰ ਇਕ ਕੌਮ 'ਤੇ ਹਰ ਵਰਗ 'ਚ ਇਸ ਦਾ ਦਿਲੋਂ ਸਤਿਕਾਰ ਹੈ, ਪ੍ਰੰਤੂ ਪਿਛਲੇ ਲੱਗਭੱਗ 9 ਸਾਲਾਂ ਤੋਂ ਗਊ ...
ਪਿ੍ੰਸ ਗਰਗ ਸੀਂਗੋ ਮੰਡੀ-ਗਊ ਵੰਸ਼ ਦੀ ਰੱਖਿਆ ਲਈ ਪੰਜਾਬ ਦਾ ਹਰ ਇਕ ਨਾਗਰਿਕ ਚਿੰਤਤ, ਹੈ ਤੇ ਗਊਆਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ | ਹਿੰਦੂ ਕੌਮ ਤੋਂ ਲੈ ਕੇ ਹਰ ਇਕ ਕੌਮ 'ਤੇ ਹਰ ਵਰਗ 'ਚ ਇਸ ਦਾ ਦਿਲੋਂ ਸਤਿਕਾਰ ਹੈ, ਪ੍ਰੰਤੂ ਪਿਛਲੇ ਲੱਗਭੱਗ 9 ਸਾਲਾਂ ਤੋਂ ਗਊ ...
ਮਾਨਸਾ, 26 ਮਈ (ਸਟਾਫ਼ ਰਿਪੋਰਟਰ)-ਮਾ. ਬਾਬੂ ਰਾਮ ਦਾ ਜਨਮ 15 ਅਗਸਤ 1935 ਨੂੰ ਪਿੰਡ ਝੁੰਬੇ (ਬਠਿੰਡਾ) ਵਿਖੇ ਪਿਤਾ ਸੰਤ ਰਾਮ ਅਤੇ ਮਾਤਾ ਜਿਉਣੀ ਦੇਵੀ ਦੀ ਕੁੱਖੋਂ ਹੋਇਆ | ਜੇ.ਬੀ.ਟੀ. ਦੀ ਪੜ੍ਹਾਈ ਕਰਨ ਉਪਰੰਤ ਉਹ ਸਿੱਖਿਆ ਵਿਭਾਗ 'ਚ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਅਤੇ 31 ...
ਮਾਨਸਾ, 26 ਮਈ (ਵਿਸ਼ੇਸ਼ ਪ੍ਰਤੀਨਿਧ)-ਡੇਂਗੂ ਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਵਾਰਡ ਨੰਬਰ 14 'ਚ ਸ਼ਮਸ਼ਾਨਘਾਟ ਰੋਡ, ਪੁਰਾਣੀ ਸਬਜ਼ੀ ਮੰਡੀ, ਲੱਖੋ ਦੇਵੀ ਐਮ.ਸੀ. ਵਾਲੀ ਗਲੀ ਦੇ ਘਰਾਂ 'ਚ ਜਾ ਕੇ ਸਰਵੇ ਕੀਤਾ ਗਿਆ | ਵਿਭਾਗ ਦੀ ਟੀਮ ਵਲੋਂ ਕੂਲਰਾਂ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX