ਤਾਜਾ ਖ਼ਬਰਾਂ


ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ
. . .  7 minutes ago
ਹੰਡਿਆਇਆ, 1 ਜੁਲਾਈ (ਗੁਰਜੀਤ ਸਿੰਘ ਖੁੱਡੀ)- ਬਠਿੰਡਾ-ਬਰਨਾਲਾ ਕੌਮੀ ਮਾਰਗ ਨੰਬਰ 7 ਉੱਪਰ ਹੰਡਿਆਇਆ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ 'ਤੇ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਮਿਲਕ ਪਲਾਂਟ ਵੇਰਕਾ ਦੇ ਕੱਚੇ ਕਰਮਚਾਰੀਆਂ ਨੇ ਸਾੜੀਆਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ
. . .  16 minutes ago
ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ) - ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਵਿੱਚ ਠੇਕੇਦਾਰੀ ਸਿਸਟਮ ਹੇਠ ਕੰਮ ਕਰਨ ਵਾਲੇ ਕੱਚੇ ਕਰਮਚਾਰੀਆਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਜਾਂ ਐਲਾਨ ਨਾ ਕੀਤੇ ਜਾਣ ਦੇ ਵਿਰੋਧ...
ਭਾਰਤ ਅਤੇ ਇੰਗਲੈਂਡ ਵਿਚਕਾਰ 5ਵਾਂ ਕ੍ਰਿਕੇਟ ਟੈਸਟ ਮੈਚ ਅੱਜ ਤੋਂ
. . .  27 minutes ago
ਬਰਮਿੰਘਮ, 1 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ 5ਵਾਂ ਟੈਸਟ ਮੈਚ ਅੱਜ ਤੋਂ ਐਜਬੈਸਟਨ 'ਚ ਹੋਣ ਜਾ ਰਿਹਾ ਹੈ। 5 ਮੈਚਾਂ ਦੀ ਲੜੀ 'ਚ ਭਾਰਤ 2-1 ਨਾਲ ਅੱਗੇ ਹੈ ਤੇ 5 ਮੈਚਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ, 23 ਮੌਤਾਂ
. . .  46 minutes ago
ਨਵੀਂ ਦਿੱਲੀ, 1 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 14413 ਠੀਕ ਹੋਏ ਹਨ ਤੇ 23 ਲੋਕਾਂ ਦੀ ਮੌਤ...
ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ
. . .  54 minutes ago
ਸੰਧਵਾਂ, 1 ਜੁਲਾਈ (ਪ੍ਰੇਮੀ ਸੰਧਵਾਂ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਲਾਕੇ ਦੇ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ। ਅਧਿਆਪਕਾਂ ਨੇ ਕਿਹਾ ਕਿ ਇਕ ਅੱਧੇ ਦਿਨ...
ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  about 1 hour ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  about 1 hour ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  about 1 hour ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  about 1 hour ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  about 1 hour ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  about 1 hour ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  about 2 hours ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 2 hours ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  1 day ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  1 day ago
ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਿਵੇਕ ਫਾਂਸਾਲਕਰ ਨੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  1 day ago
ਨਿਕਾਸੀ ਥਾਵਾਂ 'ਤੇ ਭੂ-ਮਾਫ਼ੀਆ ਦਾ ਕਬਜ਼ਾ ਹੋਣ ਕਾਰਨ ਸੜਕਾਂ ਹੋਈਆਂ ਜਲ-ਥਲ
. . .  1 day ago
ਜ਼ੀਰਕਪੁਰ,30 ਜੂਨ, (ਹੈਪੀ ਪੰਡਵਾਲਾ)- ਅੱਜ ਸਵੇਰ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ। ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਸਦਕਾ ਬਰਸਾਤੀ ਪਾਣੀ ਦਾ ਪੂਰਨ ਨਿਕਾਸ ਨਾ ਹੋਣ ...
ਹੌਜ਼ਰੀ ਵਪਾਰੀ ਪਾਸੋਂ 3 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,30 ਜੂਨ (ਪਰਮਿੰਦਰ ਸਿੰਘ ਆਹੂਜਾ)- -ਲੁਧਿਆਣਾ ਪੁਲਿਸ ਨੇ ਹੌਜ਼ਰੀ ਵਪਾਰੀ ਤੋਂ 3 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਖ਼ਤਰਨਾਕ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਅੰਮ੍ਰਿਤਸਰ

ਕਿਸਾਨਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਬਾਬਾ ਬਕਾਲਾ ਸਾਹਿਬ ਮੋੜ 'ਤੇ ਰੇਲਵੇ ਟਰੈਕ ਜਾਮ

ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਫਲਾਈ ਓਵਰ ਪੁਲ ਦੇ ਹੇਠਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਸੈਂਕੜੇ ਕਿਸਾਨਾਂ ਵਲੋਂ ਗੰਨਾ ਮਿੱਲਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਖੰਡ ਮਿੱਲਾਂ ਦੇ ਖ਼ਿਲਾਫ਼ ਰੇਲਵੇ ਟਰੈਕ ਬਾਬਾ ਬਕਾਲਾ ਸਾਹਿਬ ਨੂੰ ਜਾਮ ਕਰਕੇ ਆਪਣਾ ਰੋਸ ਧਰਨਾ ਲਾਇਆ ਗਿਆ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਕਿਸਾਨਾਂ ਵਲੋਂ ਬੁੱਟਰ ਮਿੱਲ ਵੱਲ ਖੜੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਐਸ. ਡੀ. ਐਮ. ਦਫਤਰ ਬਾਬਾ ਬਕਾਲਾ ਦੇ ਸਾਹਮਣੇ ਧਰਨਾ ਦਿੱਤਾ ਸੀ ਪਰ ਕਿਸਾਨਾਂ, ਪੁਲਿਸ ਪ੍ਰਸ਼ਾਸਨ ਤੇ ਮਿੱਲ ਅਧਿਕਾਰੀਆਂ ਵਿਚਕਾਰ ਤਕਰੀਬਨ ਡੇਢ ਪੌਣੇ ਦੋ ਘੰਟੇ ਲੰਬਾ ਸਮਾਂ ਗੱਲਬਾਤ ਚੱਲਣ ਪਿੱਛੋਂ ਵੀ ਗੱਲ ਸਿਰੇ ਪੱਤਣ ਨਾ ਲੱਗਣ ਕਾਰਨ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ, ਜੋ ਅੱਜ ਵੀ ਕਰੀਬ 2 ਵਜੇ ਤੱਕ ਚੱਲਦਾ ਰਿਹਾ, ਅਖੀਰ ਕਿਸਾਨਾਂ ਨੇ ਆਪਣਾ ਰੁਖ ਰੇਲਵੇ ਟਰੈਕ ਵੱਲ ਕਰ ਦਿੱਤਾ ਅਤੇ ਵੇਖਦੇ ਹੀ ਵੇਖਦੇ ਸੈਂਕੜੇ ਕਿਸਾਨਾਂ ਨੇ ਬਾਬਾ ਬਕਾਲਾ ਸਾਹਿਬ ਮੋੜ ਵਿਖੇ ਫਲਾਈ ਓਵਰ ਪੁਲ ਦੇ ਹੇਠਾਂ ਰੇਲਵੇ ਟਰੈਕ ਜਾਮ ਕਰ ਦਿੱਤਾ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਸਮੁੱਚੇ ਪੰਜਾਬ ਵਿਚ ਸਾਲ 2021-22 ਸੀਜ਼ਨ ਦਾ ਲੱਗਭਗ 800 ਕਰੋੜ ਰੁਪਏ ਕਿਸਾਨਾਂ ਦਾ ਸਰਕਾਰੀ ਅਤੇ ਗ਼ੈਰ ਸਰਕਾਰੀ ਮਿੱਲਾਂ ਵੱਲ ਖੜਾ ਹੈ ਪਰ ਮਿੱਲ ਮਾਲਕ ਕਿਸਾਨਾਂ ਦੇ ਖਾਤਿਆਂ ਵਿਚ ਇਹ ਰਕਮ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ | ਇਵੇਂ ਹੀ ਰਾਣਾ ਸ਼ੂੂਗਰ ਮਿੱਲ ਵੱਲ ਵੀ ਕਿਸਾਨਾਂ ਦਾ ਕੋਈ 52 ਕਰੋੜ ਦੇ ਕਰੀਬ ਰੁਪਏ ਖੜ੍ਹਾ ਹੈ | ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਲੱਗੀ ਮੀਟਿੰਗ ਵਿਚ ਉਕਤ ਮਿੱਲ ਦੇ ਅਧਿਕਾਰੀ ਮੰਨ ਚੁੱਕੇ ਹਨ ਕਿ ਇਹ ਰਾਸ਼ੀ ਜਲਦੀ ਹੀ ਕਿਸਾਨਾਂ ਨੂੰ ਅਦਾ ਕਰ ਦਿੱਤੀ ਜਾਵੇਗੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਪੈਸਾ ਗੰਨੇ ਦਾ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਇਆ ਗਿਆ ਜਿਸ ਕਾਰਨ ਸਾਨੂੰ ਮਜ਼ਬੂਰਨ ਇਕ ਕਦਮ ਚੁੱਕਣਾ ਪਿਆ ਹੈ | ਇਸ ਦੌਰਾਨ ਹੀ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮਿੱਲ ਅਧਿਕਾਰੀਆਂ ਨਾਲ ਲਿਖਤੀ ਸਮਝੌਤਾ ਹੋਇਆ ਜਿਸ ਤਹਿਤ 30 ਮਈ ਨੂੰ 3 ਕਰੋੜ, 31 ਮਈ ਨੂੰ 2 ਕਰੋੜ, 1 ਜੂਨ ਨੂੰ 2 ਕਰੋੜ ਤੇ ਬਾਕੀ ਰਕਮ ਰੋਜ਼ਾਨਾ ਡੇਢ ਕਰੋੜ ਰੁ: ਦੇ ਹਿਸਾਬ ਬਾਲ ਕਿਸਾਨਾਂ ਦੇ ਖਾਤੇ ਵਿਚ ਜਮ੍ਹਾ ਕੀਤੀ ਜਾਵੇਗੀ, ਜੋ ਕਿ 30 ਜੂਨ ਤੱਕ ਸਾਰੀ ਅਦਾਇਗੀ ਹੋਵੇਗੀ | ਇਸ ਲਿਖਤੀ ਸਮਝੌਤੇ ਤਹਿਤ ਹੀ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਕੇ ਧਰਨਾ ਚੁੱਕ ਲਿਆ ਪਰ ਨਾਲ ਹੀ ਹੋਰ ਮੰੰਗਾਂ ਪ੍ਰਤੀ ਡੀ. ਸੀ. ਅੰਮਿ੍ਤਸਰ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਮੁੱਖ ਮੰਤਰੀ ਨਾਲ ਸਮਾਂ ਵੀ ਮੰਗਿਆ, ਜੋ ਪ੍ਰਸ਼ਾਸਨ ਨੇ ਮਨਜੂਰ ਕੀਤਾ | ਇਸ ਮੌਕੇ ਪੁਲਿਸ ਵਲੋਂ ਸ: ਗੁਰਮੀਤ ਸਿੰਘ ਚੀਮਾ ਐਸ.ਪੀ. ਹੈੱਡਕੁਆਟਰ ਅੰਮਿ੍ਤਸਰ, ਮੈਡਮ ਅਮਨਦੀਪ ਕੌਰ ਐਸ. ਪੀ., ਹਰਕਿ੍ਸ਼ਨ ਸਿੰਘ ਡੀ. ਐਸ.ਪੀ. ਬਾਬਾ ਬਕਾਲਾ, ਸੁਖਵਿੰਦਰ ਸਿੰਘ ਡੀ. ਐਸ. ਪੀ. ਬਾਬਾ ਬਕਾਲਾ ਸਾਹਿਬ, ਪ੍ਰਸ਼ਾਸਨ ਵਲੋਂ ਮੈਡਮ ਦਮਨਦੀਪ ਕੌਰ ਐਸ. ਡੀ. ਐਮ. ਅੰਮਿ੍ਤਸਰ-1 ਤੇ ਬਾਬਾ ਬਕਾਲਾ ਸਾਹਿਬ, ਨਾਇਬ ਤਹਿਸੀਲਦਾਰ ਸੁਖਦੇਵ ਰਾਜ ਬੰਗੜ, ਰਾਣਾ ਮਿੱਲ ਵਲੋਂ ਜੀ. ਐਮ. ਕੇਨ ਸ: ਪ੍ਰਤਾਪ ਸਿੰਘ, ਸ੍ਰੀ ਆਰ. ਐਨ. ਸ਼ਰਮਾ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਗੁਰਪ੍ਰੀਤ ਸਿੰਘ ਖ਼ਾਨਪੁਰ, ਰਣਜੀਤ ਸਿੰਘ ਕਲੇਰ ਬਾਲਾ, ਚਰਨ ਸਿੰਘ ਕਲੇਰ ਘੁਮਾਣ, ਸੁਰਜੀਤ ਸਿੰਘ ਬੁਤਾਲਾ, ਹਰਵਿੰਦਰ ਸਿੰਘ ਖੁਜਾਲਾ, ਹਰਦੀਪ ਸਿੰਘ ਫੌਜੀ, ਹਰਜੀਤ ਸਿੰਘ ਲੀਲ੍ਹ ਕਲਾਂ, ਭਜਨ ਸਿੰਘ ਵੈਰੋਨੰਗਲ, ਡਾ: ਹਰਦੀਪ ਸਿੰਘ, ਸਤਨਾਮ ਸਿੰਘ ਮਧਰੇ, ਹਜ਼ੂਰ ਸਿੰਘ ਕਪੂਰਾ, ਝਿਰਮਲ ਸਿੰਘ ਬੱਜੂਮਾਨ, ਹਰਵਿੰਦਰ ਸਿੰਘ ਮਸਾਣੀਆਂ, ਬਾਬਾ ਨਰਿੰਦਰ ਸਿੰਘ, ਬਾਬਾ ਸ਼ੀਤਲ ਸਿੰਘ ਆਦਿ ਕਿਸਾਨ ਮਜ਼ਦੂਰ ਆਗੂੂ ਹਾਜ਼ਰ ਸਨ |

ਕਟੜਾ ਆਹਲੂਵਾਲੀਆ 'ਚ ਕਪੜੇ ਦੀ ਦੁਕਾਨ 'ਚ ਚੋਰੀ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਇਥੇ ਸ਼ਹਿਰ ਦੇ ਮਸਰੂਫ ਖੇਤਰ ਕਟੜਾ ਆਹਲੂਵਾਲੀਆ ਵਿਖੇ ਇਕ ਕੱਪੜੇ ਦੀ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਵਲੋਂ ਚੋਰੀ ਕਰ ਲਈ ਗਈ ਜਿਸ ਦੌਰਾਨ ਚੋਰਾਂ ਨੇ ਦੁਕਾਨ ਦੀ ਸੇਫ 'ਚ ਪਏ ਸੋਨੇ ਚਾਂਦੀ ਦੇ ਗਹਿਣੇ ਸਿੱਕੇ ਤੇ ਤਿੰਨ ਚਾਰ ਹਜ਼ਾਰ ਦੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਔਰਤ ਤੇ ਨੌਜਵਾਨ ਕਾਬੂ

ਖਿਲਚੀਆਂ, 27 ਮਈ (ਕਰਮਜੀਤ ਸਿੰਘ ਮੁੱਛਲ)- ਖਿਲਚੀਆਂ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਔਰਤ ਅਤੇ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐਸ. ਐਚ. ਓ. ਹਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਡਾ ਖਿਲਚੀਆਂ ਵਿਖੇ ਇਕ ਸਕੂਟਰੀ ਰੰਗ ਕਾਲਾ ਜਿਸ ਉਪਰ ਇਕ ਮੋਨਾ ...

ਪੂਰੀ ਖ਼ਬਰ »

ਬਲੈਰੋ ਦੀ ਫ਼ੇਟ ਨਾਲ ਮੋਟਰਸਾਈਕਲ ਚਾਲਕ ਦੀ ਮੌਤ

ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਇੱਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਰਾਏ ਦਾਦੂ ਨਜ਼ਦੀਕ ਇਕ ਬਲੈਰੋ ਗੱਡੀ ਵਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਿਸ ਸਬੰਧੀ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਗੱਡੀ ਚਾਲਕ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਫਤਾਹਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ 8 ਹੋਰ ਮੋਬਾਈਲ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ 'ਚ ਚੱਲੇ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਵਲੋਂ 8 ਮੋਬਾਇਲ ਫੋਨ ਮਿਲੇ ਹਨ ਜਿਨ੍ਹਾਂ 'ਚੋਂ ਇਕ ਕੈਦੀ ਪਾਸੋਂ ਤੇ ਬਾਕੀ 7 ਜੇਲ੍ਹ ਦੇ ਅੰਦਰ ਗਟਰ 'ਚੋਂ ਪਲਾਸਟਿਕ ਦੇ ਲਿਫਾਫੇ 'ਚ ਵਲੇ੍ਹਟੇ ਹੋਏ ਮਿਲੇ ਹਨ | ਸਹਾਇਕ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਦੁੱਧ ਦੀਆਂ ਡੇਅਰੀਆਂ ਤੇ ਬੇਕਰੀਆਂ ਤੇ ਛਾਪੇਮਾਰੀ

ਅੰਮਿ੍ਤਸਰ 27 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਸਿਹਤ ਵਿਭਾਗ ਦੀ ਟੀਮ ਵਲੋਂ ਦੁੱਧ ਤੇ ਬੇਕਰੀਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਤੇ ਚਾਰ ਵਸਤੂਆਂ ਦੇ ਨਮੂਨੇ ਸੀਲਬੰਦ ਕੀਤੇ ਗਏ | ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਭਾਰਤੀ ਧਵਨ ਨੇ ਕਿਹਾ ਕਿ ਲੋਕਾਂ ਦੀ ...

ਪੂਰੀ ਖ਼ਬਰ »

ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮਾਂ ਸੰਬੰਧੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਫਲੈਕਸ ਬੋਰਡ ਪੁਲਿਸ ਵਲੋਂ ਉਤਾਰੇ ਜਾਣ ਦੀ ਫੈਡਰੇਸ਼ਨ (ਮਹਿਤਾ) ਵਲੋਂ ਸਖ਼ਤ ਨਿੰਦਾ

ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)- ਘੱਲੂਘਾਰਾ ਹਫਤੇ ਮੌਕੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਣ ਵਾਲੇ ਸ਼ਹੀਦੀ ਸਮਾਗਮਾਂ ਸੰਬੰਧੀ ਵੱਖ-ਵੱਖ ਸ਼ਹਿਰਾਂ 'ਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲੇ ਲਗਾਏ ਫਲੈਕਸ ਬੋਰਡਾਂ ਨੂੰ ...

ਪੂਰੀ ਖ਼ਬਰ »

ਟਰਾਂਸਪੋਰਟ ਮੰਤਰੀ ਵਲੋਂ ਅੱਧੀ ਰਾਤ ਤੱਕ ਅੰਮਿ੍ਤਸਰ ਜੀ. ਟੀ. ਰੋਡ ਵਿਖੇ ਵਾਹਨਾਂ ਦੀ ਜਾਂਚ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਲੋਂ ਬੀਤੀ ਰਾਤ ਵੀ ਉਨ੍ਹਾਂ ਨੇ ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ ਤੇ ਵੱਲਾ ਬਾਈਪਾਸ ਵਿਖੇ ਨਾਕੇ ਲਗਾ ਕੇ ਵਾਹਨਾਂ ਦੀ ਖੁਦ ਜਾਂਚ ਕੀਤੀ ਤੇ ਭਾਰੀ ਵਾਹਨਾਂ ਦੇ ਕਾਗਜ਼ਾਤ, ਟੈਕਸ, ਭਾਰ ਤੇ ...

ਪੂਰੀ ਖ਼ਬਰ »

10 ਜੂਨ ਤੋਂ ਬਾਅਦ ਵਪਾਰਕ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਵਿੱਢੀ ਜਾਵੇਗੀ- ਧਾਲੀਵਾਲ

ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਅੰਦਰ ਪੰਚਾਇਤੀ ਜ਼ਮੀਨਾਂ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ ਅਤੇ 10 ਜੂਨ ਤੋਂ ਬਾਅਦ ਵਪਾਰਕ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਵਿੱਢੀ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਵਾਲੇ ਤਿੰਨ ਸਟੇਬਾਜ਼ਾਂ ਸਮੇਤ 6 ਦੋਸ਼ੀ ਗਿ੍ਫਤਾਰ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)- ਸ਼ਹਿਰ 'ਚ ਪੁਲਿਸ ਵਲੋਂ ਦੜਾ ਸਟਾ ਲਾਉਣ ਦੇ ਦੋਸ਼ ਹੇਠ ਤਿੰੰਨ ਸੱਟੇਬਾਜ਼ਾਂ ਸਮੇਤ 6 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 90 ਹਜ਼ਾਰ ਤੋਂ ਵਧੇਰੇ ਨਕਦੀ, 315 ਨਸ਼ੀਲੇ ਕੈਪਸੂਲ ਤੇ ਇਕ ਚੋਰੀਸ਼ੁਦਾ ...

ਪੂਰੀ ਖ਼ਬਰ »

ਐਸ. ਡੀ. ਐਮ. ਬਾਬਾ ਬਕਾਲਾ ਐਕਸਾਈਜ਼ ਕਮਿਸ਼ਨਰ ਪਟਿਆਲਾ ਵਜੋਂ ਤਾਇਨਾਤ

ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਸਬ ਡਵੀਜਨਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ (ਆਈ. ਏ. ਐਸ.) ਨੂੰ ਤਰੱਕੀ ਦੇਕੇ ਉਨ੍ਹਾਂ ਨੂੰ ਬਤੌਰ ਐਕਸਾਈਜ਼ ਕਮਿਸ਼ਨਰ ...

ਪੂਰੀ ਖ਼ਬਰ »

'ਆਪ' ਵਿਧਾਇਕ ਦੇ ਭਰਾ ਵਲੋਂ ਮਹਿਲਾ ਜੇ.ਈ. ਨੂੰ ਬਦਲੀ ਕਰਵਾਉਣ ਦੀ ਦਿੱਤੀ ਧਮਕੀ

ਛੇਹਰਟਾ, 27 ਮਈ (ਸੁਰਿੰਦਰ ਸਿੰਘ ਵਿਰਦੀ)— ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਚ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਬੀਤੇ ਦਿਨੀਂ ਆਪਣੇ ਹੀ ਸਿਹਤ ਮੰਤਰੀ ਖਿਲਾਫ ਕਾਰਵਾਈ ਕਰਦੇ ਹੋਏ ਇਕ ਮਿਸਾਲ ਕਾਇਮ ਕੀਤੀ ਗਈ ਹੈ ਉਥੇ ਆਪਣੇ ਵਿਧਾਇਕਾਂ ਤੇ ਮੰਤਰੀਆਂ ...

ਪੂਰੀ ਖ਼ਬਰ »

ਪੀ. ਐਨ. ਬੀ. ਹਾਲ ਬਾਜ਼ਾਰ ਬ੍ਰਾਂਚ 'ਚ ਪਾਸਬੱੁਕ ਨਾ ਮਿਲਣ ਕਾਰਨ ਗਾਹਕ ਪ੍ਰੇਸ਼ਾਨ

ਅੰਮਿ੍ਤਸਰ, 27 ਮਈ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਨੈਸ਼ਨਲ ਬੈਂਕ ਦੀ ਹਾਲ ਬਾਜ਼ਾਰ ਬ੍ਰਾਂਚ 'ਚ ਪਾਸਬੱੁਕ ਨਾ ਮਿਲਣ ਕਾਰਨ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰੰਬੰਧੀ ਇਕ ਗਾਹਕ ਨੇ ਦੱਸਿਆ ਕਿ ਉਹ ਜਦ ਉਕਤ ਪੀ. ਐਨ. ਬੀ. ਦੀ ਬ੍ਰਾਂਚ 'ਚ ਪਾਸ ...

ਪੂਰੀ ਖ਼ਬਰ »

ਕੈਰੀਅਰ ਕਾਊਾਸਿਲੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਅੰਮਿ੍ਤਸਰ, 27 ਮਈ (ਜੱਸ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਕੈਰੀਅਰ ਕਾਊਾਸਿਲੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਤਿ੍ਵੇਣੀ ਸਹਿਗਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ...

ਪੂਰੀ ਖ਼ਬਰ »

ਬਿਨਾਂ ਰਜਿਸਟ੍ਰੇਸ਼ਨ ਤੋਂ ਨਹੀਂ ਚੱਲ ਸਕਦੇ ਈ ਰਿਕਸ਼ਾ-ਅਰਸ਼ਦੀਪ ਸਿੰਘ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)- ਗੁਰੂ ਨਗਰੀ ਦੀਆਂ ਸੜਕਾਂ ਉਤੇ ਵੱਡੀ ਤਾਦਾਦ 'ਚ ਬਿਨਾਂ ਨੰਬਰ ਚੱਲਦੇ ਈ-ਰਿਕਸ਼ਾ ਬਿਲਕੁਲ ਗ਼ੈਰ ਕਾਨੂੰਨੀ ਹਨ ਤੇ ਇਨ੍ਹਾਂ ਨੂੰ ਵੀ ਆਮ ਵਾਹਨਾਂ ਦੀ ਤਰ੍ਹਾਂ ਟਰਾਂਸਪੋਰਟ ਵਿਭਾਗ ਕੋਲ ਦਰਜ ਕਰਵਾਉਣਾ ਤੇ ਵਿਭਾਗ ਤੋਂ ਮਿਲਿਆ ਹੋਇਆ ...

ਪੂਰੀ ਖ਼ਬਰ »

ਪਿੰਡ ਮੂਧਲ ਦੇ ਸਰਪੰਚ ਨੇ ਕੀਤੀ ਆਪਣੇ ਖੇਤਾਂ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

ਵੇਰਕਾ, 27 ਮਈ (ਪਰਮਜੀਤ ਸਿੰਘ ਬੱਗਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਾਣੀ ਦੇ ਦਿਨੋ ਦਿਨ ਹੇਠਾਂ ਜਾ ਰਹੇ ਪੱਧਰ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨਾਂ ਨੂੰ ਪਨੀਰੀ ਦੇ ਚੱਕਰ 'ਚੋਂ ਹੱਟਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕੀਤੀ ਅਪੀਲ 'ਤੇ ਅਮਲ ਕਰਦਿਆਂ ...

ਪੂਰੀ ਖ਼ਬਰ »

ਖੰਨਾ ਪੇਪਰ ਮਿੱਲ ਦੇ ਪ੍ਰਬੰਧਕਾਂ ਨੇ ਮਾਨਵ ਕਲਿਆਣ ਟਰੱਸਟ ਨੂੰ ਜ਼ਰੂਰਤਮੰਦ ਬੱਚਿਆਂ ਲਈ ਸੌਂਪਿਆ 10 ਲੱਖ ਦਾ ਚੈੱਕ

ਅੰਮਿ੍ਤਸਰ, 27 ਮਈ (ਰਾਜੇਸ਼ ਕੁਮਾਰ ਸ਼ਰਮਾ)- ਖੰਨਾ ਪੇਪਰ ਸਮਾਜ ਦੀ ਭਲਾਈ ਅਤੇ ਤਰੱਕੀ ਵਿਚ ਯੋਗਦਾਨ ਪਾਉਣ ਲਈ ਹਮੇਸ਼ਾ ਅੱਗੇ ਰਹਿੰਦਾ ਹੈ | ਇਸੇ ਲੜੀ ਤਹਿਤ ਖੰਨਾ ਪੇਪਰ ਨੇ ਮਾਨਵ ਕਲਿਆਣ ਟਰੱਸਟ ਅੰਮਿ੍ਤਸਰ ਦੇ ਸਹਿਯੋਗ ਨਾਲ ਲੋੜਵੰਦ ਤੇ ਪਿਛੜੇ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

10 ਦਿਨਾ ਕੌਮੀ ਰੰਗਮੰਚ ਉਤਸਵ ਦੇ ਛੇਵੇਂ ਦਿਨ ਵਿਰਸਾ ਵਿਹਾਰ ਵਿਖੇ ਹਾਸਰਸ ਨਾਟਕ 'ਮੈਂ ਕੀ ਕਰਾਂ' ਦੀ ਪੇਸ਼ਕਾਰੀ

ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)- ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਚਲ ਰਹੇ 10 ਦਿਨਾ ਕੌਮੀ ਰੰਗਮੰਚ ਉਤਸਵ ਦੇ ਛੇਵੇਂ ਦਿਨ ਅੱਜ ਕੇ. ਪੀ. ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ ਅਮਨ ਭਾਰਦਵਾਜ ਦਾ ਲਿਖਿਆ ਤੇ ਨਿਰਦੇਸ਼ਤ ...

ਪੂਰੀ ਖ਼ਬਰ »

ਲਾਹੌਰ ਦੇ ਅਲਹਮਰਾ ਥੀਏਟਰ 'ਚ 'ਅੰਨ੍ਹੀ ਮਾਈ ਦਾ ਸੁਫ਼ਨਾ' ਦੀ ਸਫ਼ਲ ਪੇਸ਼ਕਾਰੀ

ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਲਾਹੌਰ ਦੀ ਮਾਲ ਰੋਡ ਸਥਿਤ ਅਲਹਮਰਾ ਥੀਏਟਰ ਵਿਖੇ ਤਿੰਨ ਰੋਜ਼ਾ 'ਮਦੀਹਾ ਗੌਹਰ ਥੀਏਟਰ ਫ਼ੈਸਟੀਵਲ' 'ਚ ਅੱਜ ਦੂਜੇ ਦਿਨ ਸ਼ਾਹਿਦ ਨਦੀਮ ਦੁਆਰਾ ਲਿਖੇ ਅਤੇ ਊਸ਼ਾ ਗਾਂਗੁਲੀ ਦੁਆਰਾ ਨਿਰਦੇਸ਼ਤ ਨਾਟਕ 'ਅੰਨੀ ਮਾਈ ਦਾ ਸੁਫ਼ਨਾ' ਦੀ ਸਫ਼ਲ ...

ਪੂਰੀ ਖ਼ਬਰ »

ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਵਲੋਂ ਮੁੱਖ ਮੰਤਰੀ ਨੂੰ ਪੱਤਰ

ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)- ਨਗਰ ਨਿਗਮ ਅੰਮਿ੍ਤਸਰ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਿਗਮ ਦੇ ਇਕ ਅਧਿਕਾਰੀ ਦਾ ਡੋਪ ਟੈਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ | ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਸ੍ਰੀ ਬਖਸ਼ੀ ਨੇ ...

ਪੂਰੀ ਖ਼ਬਰ »

ਪਿੰਡ ਬੱਚੀਵਿੰਡ ਦੇ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਫੜੀਆਂ, ਪਰਚਾ ਦਰਜ

ਅਟਾਰੀ/ਲੋਪੋਕੇ, 27 ਮਈ (ਗੁਰਦੀਪ ਸਿੰਘ ਅਟਾਰੀ, ਗੁਰਵਿੰਦਰ ਸਿੰਘ ਕਲਸੀ)- ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਪੁਲਿਸ ਥਾਣਾ ਲੋਪੋਕੇ ਦੇ ਮੁੱਖ ਅਫ਼ਸਰ ਹਰਪ੍ਰਕਾਸ਼ ਸਿੰਘ ਨੂੰ ਖਾਸ਼ ਮੁਖ਼ਬਰ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਸਰਹੱਦੀ ਪਿੰਡ ਬੱਚੀਵਿੰਡ ਵਿਖੇ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਨੇ ਵਿਧਾਇਕ ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ

ਛੇਹਰਟਾ, 27 ਮਈ (ਵਡਾਲੀ, ਵਿਰਦੀ)- ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 81-83 ਦੇ ਵੱਖ ਵੱਖ ਇਲਾਕਿਆਂ ਵਿਚ ਗੰਦਾ ਪਾਣੀ ਆਉਣ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਅੱਜ ਭਾਜਪਾ ਆਗੂ ਵਲੋਂ ਵਾਰਡ ਨੰਬਰ 83 ਵਿਚ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ...

ਪੂਰੀ ਖ਼ਬਰ »

ਜੀ. ਆਰ. ਪੀ. ਵਲੋਂ ਰੇਲਵੇ ਸਟੇਸ਼ਨ ਤੋਂ ਮਿਲਿਆ ਕੀਮਤੀ ਸਾਮਾਨ ਵਾਰਸ ਦੇ ਹਵਾਲੇ

ਅੰਮਿ੍ਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮਿ੍ਤਸਰ ਰੇਵਲੇ ਸਟੇਸ਼ਨ ਦੇ ਜੀ. ਆਰ. ਪੀ. ਮੁਲਾਜ਼ਮਾਂ ਵਲੋਂ ਇਮਾਨਦਾਰੀ ਦੀ ਮਿਸਾਲ ਪੈਦਾ ਕਰਦੇ ਹੋਏ ਯੂ. ਐਸ. ਏ. ਨਾਲ ਸੰਬੰਧਤ ਨਾਗਰਿਕ ਦਾ ਕੀਮਤੀ ਸਾਮਾਨ ਵਾਪਸ ਕੀਤਾ | ਡੀ. ਐਸ. ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖੇਡ ਵਿਭਾਗ ਦੇ ਸਪੋਰਟਸ ਟਰਾਇਲਾਂ ਲਈ ਖਿਡਾਰੀਆਂ 'ਚ ਪਹਿਲੇ ਦਿਨ ਭਾਰੀ ਉਤਸ਼ਾਹ

ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)- ਸਰਕਾਰ ਅਤੇ ਖੇਡ ਵਿਭਾਗ ਵਲੋਂ 2022-2023 ਦੇ ਸ਼ੈਸਨ ਲਈ ਸਪੋਰਟਸ ਵਿੰਗ ਸਕੂਲਜ (ਡੇ ਸਕਾਲਰ) ਵਿਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਅੱਜ 27 ਮਈ ਨੂੰ ਟਰਾਇਲਾਂ ਦੇ ...

ਪੂਰੀ ਖ਼ਬਰ »

ਦਿਨ ਦਿਹਾੜੇ ਕਾਰ ਸਵਾਰਾਂ ਨੇ ਮਾਂ-ਪੁੱਤ ਪਾਸੋਂ 50 ਹਜ਼ਾਰ ਲੁੱਟੇ

ਗੱਗੋਮਾਹਲ/ਚਮਿਆਰੀ, 27 ਮਈ (ਬਲਵਿੰਦਰ ਸਿੰਘ ਸੰਧੂ, ਜਗਪ੍ਰੀਤ ਸਿੰਘ ਜੌਹਲ)- ਦਿਨ ਦਿਹਾੜ੍ਹੇ ਕਾਰ ਸਵਾਰਾਂ ਵਲੋਂ ਪਿਸਤੌਲ ਦੀ ਨੋਕ 'ਤੇ ਮਾਂ-ਪੁੱਤ ਕੋਲੋਂ 50 ਹਜ਼ਾਰ ਦੀ ਨਕਦੀ ਤੇ ਕੁਝ ਕਾਗਜ਼ਾਤ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਹੈ | ਪਿੰਡ ਨਾਨੋਕੇ ਦੀ ਵਸਨੀਕ ਦਲਬੀਰ ਕੌਰ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਅੰਮਿ੍ਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ 'ਚ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਉਪਰੰਤ ਚੀਫ਼ ...

ਪੂਰੀ ਖ਼ਬਰ »

ਚੇਅਰਮੈਨ ਅਜੀਤ ਸਿੰਘ ਗੋਲਡੀ ਨੂੰ ਸਦਮਾ, ਤਾਏ ਦਾ ਦਿਹਾਂਤ

ਛੇਹਰਟਾ, 27 ਮਈ (ਵਡਾਲੀ)- ਯੂਥ ਕਾਂਗਰਸ ਦੇ ਸੀਨੀਅਰ ਆਗੂ ਤੇ ਸਰਕਾਰੀ ਐਲੀਮੈਂਟਰੀ ਸਕੂਲ ਕਾਲਜ ਦੇ ਚੇਅਰਮੈਨ ਅਜੀਤ ਸਿੰਘ ਗੋਲਡੀ ਨੂੰ ਬੀਤੇ ਦਿਨੀਂ ਉਸ ਵੇਲੇ ਗਹਿਰਾ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੇ ਤਾਇਆ ਜਗੀਰ ਸਿੰਘ ਵਾਸੀ ਖੰਡਵਾਲਾ ਛੇਹਰਟਾ ਜੋ ਪ੍ਰਮਾਤਮਾ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਲੋਂ ਦੇਸ਼ ਦੀ ਵਿਦੇਸ਼ ਨੀਤੀ 'ਤੇ ਸੈਮੀਨਾਰ

ਅੰਮਿ੍ਤਸਰ, 27 ਮਈ (ਰਾਜੇਸ਼ ਕੁਮਾਰ ਸ਼ਰਮਾ)- ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿਚ ਬਹੁਤ ਪਿਆਰ ਹੈ ਪਰ ਦੋਵ੍ਹਾਂ ਦੇਸ਼ਾਂ ਵਿਚ ਸਰਗਰਮ ਕੱਟੜਪੰਥੀ ਵਿਚਾਰਧਾਰਾ ਨੇ ਰਿਸ਼ਤੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ | ਭਾਰਤੀ ਡਿਪਲੋਮੈਟ ਦੋਵ੍ਹਾਂ ਦੇਸ਼ਾਂ ਵਿਚਾਲੇ ...

ਪੂਰੀ ਖ਼ਬਰ »

ਫਿਨਲੈਂਡ ਦੇ ਭਾਰਤ 'ਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਤੇ ਸਿੱਖਾਂ ਦੀ ਲੰਗਰ ਸੇਵਾ ਤੋਂ ਹੋਏ ਪ੍ਰਭਾਵਿਤ

ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)-ਫਿਨਲੈਂਡ ਦੇ ਭਾਰਤ ਵਿਚ ਰਾਜਦੂਤ ਸ੍ਰੀਮਤੀ ਰਿਤਵਾ ਕਉਕੂ ਰੌਂਦੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ | ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਉਪਰੰਤ ਰਾਜਦੂਤ ਸ੍ਰੀਮਤੀ ਰਿਤਵਾ ਨੇ ਆਪਣੇ ...

ਪੂਰੀ ਖ਼ਬਰ »

ਸ਼ਨੀ ਜੈਅੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਅੰਮਿ੍ਤਸਰ, 27 ਮਈ (ਰਾਜੇਸ਼ ਕੁਮਾਰ ਸ਼ਰਮਾ)- ਸਥਾਨਕ ਘੰਟਾ ਘਰ ਸਥਿਤ ਪ੍ਰਾਚੀਨ ਸ਼ਨੀ ਮੰਦਰ ਤੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਨੀ ਜੈਅੰਤੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਧੂਮਧਾਮ ਕੱਢੀ ਗਈ | ਇਹ ਵਿਸ਼ਾਲ ਸ਼ੋਭਾ ਯਾਤਰਾ ਦੁਪਹਿਰ ਸਮੇਂ ਪ੍ਰਾਚੀਨ ਸ਼ਨੀ ...

ਪੂਰੀ ਖ਼ਬਰ »

ਵਿਸ਼ਵ ਮਾਹਵਾਰੀ ਸਵੱਛਤਾ ਜਾਗਰੂਕਤਾ ਸੈਮੀਨਾਰ ਕਰਵਾਇਆ

ਅੰਮਿ੍ਤਸਰ, 27 ਮਈ (ਜੱਸ)- ਅਮਨਦੀਪ ਗਰੁੱਪ ਆਫ ਹਾਸਪੀਟਲਜ਼ ਵਲੋਂ ਮਾਲ ਆਫ ਅੰਮਿ੍ਤਸਰ ਦੇ ਸਹਿਯੋਗ ਨਾਲ ਵਿਸ਼ਵ ਮਾਹਵਾਰੀ ਸਫਾਈ ਦਿਵਸ ਦੇ ਮੌਕੇ ਹਰ ਉਮਰ ਵਰਗ ਦੀਆਂ ਔਰਤਾਂ ਵਿਚ ਮਾਹਵਾਰੀ ਸਵੱਛਤਾ ਦੀ ਲੋੜ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਜਾਗਰੂਕਤਾ ...

ਪੂਰੀ ਖ਼ਬਰ »

ਸੁਲਤਾਨਵਿੰਡ ਹਰਿਕਿ੍ਸ਼ਨ ਸਕੂਲ ਵਿਖੇ ਨਵੇਂ ਸੈਸ਼ਨ ਮੌਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕੀਤੀ ਅਰਦਾਸ

ਸੁਲਤਾਨਵਿੰਡ, 27 ਮਈ (ਗੁਰਨਾਮ ਸਿੰਘ ਬੁੱਟਰ)- ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਵਾਂ ਸੈਸ਼ਨ ਸ਼ੁਰੂ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀਆਂ ਵਲੋਂ ਜਪੁਜੀ ...

ਪੂਰੀ ਖ਼ਬਰ »

ਸਪਰਿੰਗ ਡੇਲ ਸੀਨੀਅਰ ਸਕੂਲ ਦੇ ਅਧਿਆਪਕਾਂ ਨੂੰ ਐਸ. ਓ. ਐਫ. ਬੈਸਟ ਟੀਚਰ ਐਵਾਰਡ

ਅੰਮਿ੍ਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸਾਇੰਸ ਉਲੰਪਿਆਡ (ਐਸ. ਓ. ਐਫ.) ਨੇ ਸਪਰਿੰਗ ਡੇਲ ਸੀਨੀਅਰ ਸਕੂਲ ਦੀ ਅਧਿਆਪਕਾ ਸ੍ਰੀਮਤੀ ਵਿੰਮੀ ਸੇਠੀ ਜੋ ਕਿ ਸਕੂਲ ਦੇ ਪ੍ਰੀ-ਕਾਲਜ ਵਿੰਗ ਦੇ ਮੁਖੀ ਵੀ ਹਨ, ਨੂੰ ਪੰਜਾਬ ਤੇ ਚੰਡੀਗੜ੍ਹ ਜ਼ੋਨ ਦੀ (ਆਈ.ਜੀ.ਕੇ.ਓ.) ਕੈਟੇਗਰੀ ...

ਪੂਰੀ ਖ਼ਬਰ »

ਪੰਜਾਬ 'ਚ ਰੇਤਾ ਔਖੀ ਮਿਲਣ ਕਰਕੇ ਦਿਹਾੜੀਦਾਰ ਕਿਰਤੀਆਂ ਦੇ ਚੱੁਲ੍ਹੇ ਹੋਣ ਲੱਗੇ ਠੰਢੇ-ਰੰਧਾਵਾ

ਮਾਨਾਂਵਾਲਾ, 27 ਮਈ (ਗੁਰਦੀਪ ਸਿੰਘ ਨਾਗੀ)- ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰੇਤਾ-ਬੱਜਰੀ ਸੰਬੰਧੀ ਸਪੱਸ਼ਟ ਨੀਤੀ ਨਾ ਬਣਨ ਕਰਕੇ ਜਿਥੇ ਸੂਬੇ ਵਿਚ ਰੇਤਾ, ਨਸ਼ਿਆਂ ਨਾਲੋਂ ਵੀ ਔਖੀ ਮਿਲ ਰਹੀ ਹੈ ਉਥੇ ਉਸਾਰੀ ਦੇ ਕੰਮਾਂ ਨਾਲ ਜੁੜੇ ਕਿਰਤੀ ਕਾਮੇ ਤੇ ...

ਪੂਰੀ ਖ਼ਬਰ »

ਪਾਕਿ ਈ. ਟੀ. ਪੀ. ਬੀ. ਲਈ ਮਸ਼ੈਲ ਜਾਵੇਦ ਦੀ ਨਿਯੁਕਤੀ ਬਣੀ ਗਲੇ ਦੀ ਹੱਡੀ

ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)- ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ 'ਚ ਰਹਿ ਗਏ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਦੇਖ-ਰੇਖ ਲਈ ਕਾਇਮ ਕੀਤੇ ਗਏ ਪਾਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਨਾਨ-ਅਫ਼ਿਸ਼ੀਅਲ ਦੀ ਨਵੀਂ ਬਣੀ 11 ਮੈਂਬਰੀ ਕਮੇਟੀ 'ਚ ਕਿਰਪਾ ...

ਪੂਰੀ ਖ਼ਬਰ »

ਬੀ. ਐੱਡ ਫਰੰਟ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਡੀ. ਪੀ. ਆਈ. ਨੂੰ ਭੇਜਿਆ ਮੰਗ ਪੱਤਰ

ਅੰਮਿ੍ਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ)- 2008 'ਚ ਭਰਤੀ ਹੋਏ 10000 ਟੀਚਿੰਗ ਫੈਲੋਜ ਅਤੇ 4000 ਸਿੱਖਿਆ ਪ੍ਰੋਵਾਈਡਰਜ਼ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਬੀ. ਐੱਡ. ਅਧਿਆਪਕ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਸਮੂਹ ਅਧਿਆਪਕਾਂ ਦੀਆਂ ਮੰਗਾਂ ਮਸਲਿਆਂ ਤੇ ਆਨ ਲਾਈਨ ...

ਪੂਰੀ ਖ਼ਬਰ »

ਵਿਧਾਇਕ ਜਸਬੀਰ ਸਿੰਘ ਸੰਧੂ ਵਲੋਂ ਬਾਬਾ ਦੀਪ ਸਿੰਘ ਕਾਲੋਨੀ ਦੀਆਂ ਸੜਕਾਂ ਦੀ ਉਸਾਰੀ ਸੰਬੰਧੀ ਉਦਘਾਟਨ

ਛੇਹਰਟਾ, 27 ਮਈ (ਵਡਾਲੀ)- ਵਿਧਾਨ ਸਭਾ ਹਲਕਾ ਪੱਛਮੀ (ਅੰਮਿ੍ਤਸਰ) ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਆਪਣੇ ਹਲਕੇ ਦੇ ਅਧੀਨ ਆਉਂਦੇ ਇਤਿਹਾਸਕ ਨਗਰ ਗੁਰੂ ਕੀ ਵਡਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਤਹਿਤ ...

ਪੂਰੀ ਖ਼ਬਰ »

ਕਾਮਰੇਡ ਛੀਨਾ ਦੀ ਪ੍ਰਧਾਨਗੀ 'ਚ ਕਿਰਤੀ ਕਿਸਾਨ ਯੂਨੀਅਨ ਆਗੂਆਂ ਦੀ ਮੀਟਿੰਗ

ਅਜਨਾਲਾ, 27 ਮਈ (ਐਸ. ਪ੍ਰਸ਼ੋਤਮ)- ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਕਾ. ਜਤਿੰਦਰ ਸਿੰਘ ਛੀਨਾ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਪ੍ਰਧਾਨਗੀ ਹੇਠ ਆਗੂਆਂ ਤੇ ਸਰਗਰਮ ਕਾਰਕੁੰਨਾਂ ਦੀ ਇਥੇ ਕਰਵਾਈ ਗਈ ਪਪ੍ਰਭਾਵਸ਼ਾਲੀ ਮੀਟਿੰਗ 'ਚ ਜਿਥੇ ...

ਪੂਰੀ ਖ਼ਬਰ »

ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਅੱਜ ਤੋਂ

ਲੋਪੋਕੇ, 27 ਮਈ (ਗੁਰਵਿੰਦਰ ਸਿੰਘ ਕਲਸੀ)- ਕਸਬਾ ਲੋਪੋਕੇ ਦੇ ਗੁਰਦੁਆਰਾ ਬਾਬਾ ਕਪੂਰ ਸਿੰਘ (ਸੜਕ ਵਾਲਾ) ਵਿਖੇ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ 28, 29 ਅਤੇ 30 ਮਈ ਨੂੰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਕਿਸਾਨਾਂ ਦੀ ਫ਼ਸਲਾਂ ਦਾ ਵੀ ਵੱਡੇ ਪੱਧਰ 'ਤੇ ਹੁੰਦੈ ਨੁਕਸਾਨ

ਇਸ ਦੇ ਨਾਲ ਹੀ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰਦੇ ਹਨ ਉੱਥੇ ਹੀ ਸੜਕਾਂ ਉੱਪਰ ਅਵਾਰਾ ਪਸ਼ੂਆਂ ਦੇ ਫਿਰਦੇ ਝੁੰਡ ਆਮ ਦੇਖੇ ਜਾ ਸਕਦੇ ਹਨ ਜੋ ਰਾਹਗੀਰਾਂ ਲਈ ਚਲਦੀ ਫਿਰਦੀ ਮੌਤ ਦੇ ਵਾਰੰਟ ਸਾਬਤ ਹੋ ਰਹੇ ਹਨ | ਇਨ੍ਹਾਂ ਅਵਾਰਾ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਤੋਂ ਕਿਸਾਨਾਂ ਤੇ ਰਾਹਗੀਰਾਂ ਨੂੰ ਨਹੀਂ ਨਿਜਾਤ ਦਿਵਾ ਸਕੀ ਕੋਈ ਸਰਕਾਰ

ਹਰਸਾ ਛੀਨਾ, 27 ਮਈ (ਕੜਿਆਲ)- ਸੂਬੇ ਅੰਦਰ ਹਰ ਸਾਲ ਸੜਕਾਂ ਅਤੇ ਗਲੀਆਂ ਵਿਚ ਫਿਰਦੇ ਆਵਾਰਾ ਪਸ਼ੂ ਤੇ ਆਵਾਰਾ ਕੁੱਤਿਆਂ ਵਲੋਂ ਸੈਂਕੜੇ ਜਾਨਾਂ ਦੀ ਬਲੀ ਲਈ ਜਾਂਦੀ ਹੈ ਪਰ ਅਜੇ ਤੱਕ ਕਿਸੇ ਵੀ ਸਰਕਾਰ ਵਲੋਂ ਇਸ ਸੰਬੰਧੀ ਕੋਈ ਠੋਸ ਕਦਮ ਨਾ ਚੁੱਕ ਕੇ ਆਮ ਜਨਤਾ ਨੂੰ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀਆਂ ਚੋਣ ਵਾਅਦਾ ਖਿਲਾਫੀਆਂ ਕਾਰਨ ਪੰਜਾਬ 'ਚ ਸੰਘਰਸ਼ਾਂ ਦਾ ਆਇਆ ਹੜ੍ਹ-ਬੋਨੀ ਅਜਨਾਲਾ

ਅਜਨਾਲਾ, 27 ਮਈ (ਐੱਸ. ਪ੍ਰਸ਼ੋਤਮ)- ਸਾਬਕਾ ਅਕਾਲੀ ਵਿਧਾਇਕ ਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਸਰਹੱਦੀ ਪਿੰਡ ਬੱਲੜਵਾਲ ਵਿਖੇ ਅਕਾਲੀ ਆਗੂ ਤੇ ਬਲਾਕ ਸੰਮਤੀ ਸਾਬਕਾ ਮੈਂਬਰ ਬਾਬਾ ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਇਕ ਸਮਾਜਿਕ ਸਮਾਗਮ ...

ਪੂਰੀ ਖ਼ਬਰ »

ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਅੱਡਿਆਂ 'ਤੇ ਛਾਪੇਮਾਰੀ

ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਅਤੇ ਆਸ ਪਾਸ ਪਿੰਡਾਂ 'ਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਜਾਰੀ ਹੋਈ ਲਿਸਟ ਤੋਂ ਬਾਅਦ ਸਥਾਨਕ ਪੁਲਿਸ ਨੇ ਉਕਤ ਨਸ਼ੇ ਦਾ ...

ਪੂਰੀ ਖ਼ਬਰ »

ਸਵੈ ਇੱਛੁਕ ਜ਼ਮੀਨ ਦਾ ਕਬਜ਼ਾ ਛੱਡਣ 'ਤੇ ਕਿਸਾਨਾਂ ਨੂੰ ਬੀ. ਡੀ. ਪੀ. ਓ. ਨੇ ਕੀਤਾ ਸਨਮਾਨਿਤ

ਮਜੀਠਾ, 27 ਮਈ (ਜਗਤਾਰ ਸਿੰਘ ਸਹਿਮੀ)- ਪੰਜਾਬ ਅੰਦਰ ਪੰਚਾਇਤੀ ਜ਼ਮੀਨਾ 'ਤੇ ਕਿਸਾਨਾਂ ਤੇ ਹੋਰਾਂ ਵਿਅਕਤੀਆਂ ਵਲੋਂ ਕੀਤੇ ਗਏ ਕਬਜ਼ਿਆਂ ਤੋਂ ਪੰਚਾਇਤੀ ਤੇ ਸਰਕਾਰੀ ਜ਼ਮੀਨਾ ਨੂੰ ਮੁਕਤ ਕਰਾਉਣ ਲਈ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਨੂੰ ਪਿੰਡਾਂ ਵਿਚ ਵੀ ਬੂਰ ...

ਪੂਰੀ ਖ਼ਬਰ »

ਡੇਅਰੀ ਮਾਲਕਾਂ ਦੇ ਵਫਦ ਦੀ ਕੈਬਨਿਟ ਮੰਤਰੀ ਧਾਲੀਵਾਲ ਨਾਲ ਮੀਟਿੰਗ

ਅਜਨਾਲਾ, 27 ਮਈ (ਐਸ. ਪ੍ਰਸ਼ੋਤਮ)-ਡੇਅਰੀ ਵਿਕਾਸ ਤੇ ਭਲਾਈ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੀਪਕ ਖੁਰਾਣਾ ਚੈਨਪੁਰੀਏ ਦੀ ਅਗਵਾਈ ਵਿੱਚ ਦੁੱਧ ਡੇਅਰੀ ਮਾਲਿਕਾਂ ਨੇ ਪੰਜਾਬ ਦੇ ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਕੁਲਦੀਪ ...

ਪੂਰੀ ਖ਼ਬਰ »

ਸਕੂਲ ਵਿਚ ਗੁਰਮਤਿ ਸਿਰਜਣਾ ਕੈਂਪ ਲਗਾਇਆ

ਚੇਤਨਪੁਰਾ, 27 ਮਈ (ਮਹਾਂਬੀਰ ਸਿੰਘ ਗਿੱਲ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਵੱਖ-ਵੱਖ ਸਕੂਲਾਂ ਵਿਚ ਇਕ ਰੋਜ਼ਾ ਗੁਰਮਤਿ ਸਿਰਜਣਾ ਕੈਂਪ ਲਗਾਇਆ ਗਿਆ ਜਿਸ ਵਿਚ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ...

ਪੂਰੀ ਖ਼ਬਰ »

ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਪੂਰੇ ਹਲਕੇ ਲਈ ਹੋਵੇਗੀ ਰੋਲ ਮਾਡਲ- ਕੰਗ

ਬਾਬਾ ਬਕਾਲਾ ਸਾਹਿਬ, 27 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਬੱਸ ਅੱਡਾ ਬਾਬਾ ਬਕਾਲਾ ਸਾਹਿਬ ਵਿਖੇ ਆਪ ਦੇ ਯੂਥ ਜੁਆਇੰਟ ਸਕੱਤਰ ...

ਪੂਰੀ ਖ਼ਬਰ »

ਦਮਦਮੀ ਟਕਸਾਲ ਮਹਿਤਾ ਵਿਖੇ ਘੱਲੂਘਾਰਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੱਲ੍ਹ

ਚੌਂਕ ਮਹਿਤਾ, 27 ਮਈ (ਜਗਦੀਸ਼ ਸਿੰਘ ਬਮਰਾਹ)- ਜੂਨ 1984 ਨੂੰ ਵਾਪਰੇ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰ੍ਹਾ ਸਿੰਘ, ਜਨਰਲ ਸੁਬੇਗ ਸਿੰਘ ਤੇ ਹੋਰ ਹਜ਼ਾਰਾਂ ਸਿੰਘ ਸਿੰਘਣੀਆਂ ਤੇ ...

ਪੂਰੀ ਖ਼ਬਰ »

ਨਗਰ ਪੰਚਾਇਤ ਰਈਆ 'ਚ ਪੱਕੇ ਤੌਰ 'ਤੇ ਕਾਰਜ ਸਾਧਕ ਅਫਸਰ ਦੀ ਉੱਠੀ ਮੰਗ

ਰਈਆ, 27 ਮਈ (ਸ਼ਰਨਬੀਰ ਸਿੰਘ ਕੰਗ)- ਕਸਬਾ ਰਈਆ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਤੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਗਰ ਪੰਚਾਇਤ ਰਈਆ ਵਿਚ ਕਾਰਜ ਸਾਧਕ ਅਫ਼ਸਰ ਦਾ ...

ਪੂਰੀ ਖ਼ਬਰ »

ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਵਿਖੇ ਵਿਦਿਆਰਥੀ ਸਨਮਾਨਿਤ

ਮਜੀਠਾ, 27 ਮਈ (ਜਗਤਾਰ ਸਿੰਘ ਸਹਿਮੀ)- ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਮਜੀਠਾ ਦੇ ਸਰਪ੍ਰਸਤ, ਸਾਬਕਾ ਮੈਂਬਰ ਪਾਰਲੀਮੈਂਟ ਸ: ਰਾਜਮਹਿੰਦਰ ਸਿੰਘ ਮਜੀਠਾ, ਸ: ਹੇਮਇੰਦਰ ਸਿੰਘ ਮਜੀਠਾ ਸਾਬਕਾ ਕਮਿਸ਼ਨਰ ਪੰਜਾਬ ਰਾਜ ਸੂਚਨਾ ਵਿਭਾਗ ਅਤੇ ਸੁਖਦੀਪ ਸਿੰਘ ਗਿੱਲ ਮੈਂਬਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX