ਲੁਧਿਆਣਾ, 27 ਮਈ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਫ਼ੋਕਲ ਪੁਆਇੰਟ ਕੰਪਲੈਕਸ ਵਿਖੇ ਸੀਸੂ ਦੇ ਸਹਿਯੋਗ ਨਾਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵਲੋਂ ਮੈਗਾ ਰੁਜ਼ਗਾਰ ਮੇਲੇ ਲਗਾਇਆ ਗਿਆ, ਜਿਸ ਚ 3742 ਉਮੀਦਵਾਰ 100 ਵੱਖ-ਵੱਖ ਕੰਪਨੀਆਂ ਕੋਲ ਇੰਟਰਵਿਊ ਦੇਣ ਲਈ ਪੁੱਜੇ, ਜਿਨ੍ਹਾਂ 'ਚੋਂ ਕੰਪਨੀਆਂ ਨੇ 2200 ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਨਿਯੁਕਤੀ ਪੱਤਰ ਸੌਂਪੇ | ਮੈਗਾ ਰੁਜ਼ਗਾਰ ਮੇਲੇ 'ਚ ਡੀ. ਪੀ. ਐਸ. ਖਰਬੰਦਾ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ, ਗੁਰਪ੍ਰੀਤ ਬੱਸੀ ਗੋਗੀ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਗਰੇਵਾਲ ਭੋਲਾ, ਅਸ਼ੋਕ ਪਰਾਸ਼ਰ ਪੱਪੀ (ਸਾਰੇ ਵਿਧਾਇਕ), ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਗੋਇਲ ਵਿਸ਼ੇਸ਼, ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ ਸੀ. ਈ. ਓ. ਡੀ. ਬੀ. ਈ. ਈ. ਲੁਧਿਆਣਾ, ਰਾਜੇਸ਼ ਤਿ੍ਪਾਠੀ ਵਧੀਕ ਮਿਸ਼ਨ ਡਾਇਰੈਕਟਰ ਪੀ. ਐਸ. ਡੀ. ਐਮ. ਤੇ ਸੁਖਮਨ ਮਾਨ ਈ. ਜੀ. ਐਸ. ਡੀ. ਟੀ. ਓ. ਡੀ. ਬੀ. ਈ. ਈ. ਲੁਧਿਆਣਾ ਤੌਰ 'ਤੇ ਪੁੱਜੇ ਤੇ ਉਨ੍ਹਾਂ ਨੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਰੁਜ਼ਗਾਰ ਮੇਲੇ 'ਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ | ਈ. ਜੀ. ਐਸ. ਡੀ. ਟੀ. ਓ. ਸੁਖਮਨ ਮਾਨ ਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਤੋਂ ਨਵਦੀਪ ਸਿੰਘ ਨੇ ਯੋਗ ਉਮੀਦਵਾਰਾਂ ਦਾ ਇਕੱਠ ਕਰ ਕੇ ਰੁਜ਼ਗਾਰ ਮੇਲੇ ਨੂੰ ਕਾਮਯਾਬ ਬਣਾਇਆ | ਇਸ ਮੌਕੇ ਜਸਵਿੰਦਰ ਸਿੰਘ ਭੋਗਲ, ਹਨੀ ਸੇਠੀ, ਗੌਤਮ ਮਲਹੋਤਰਾ, ਲਲਿਤ ਜੈਨ, ਵਿੱਕੀ ਸ਼ਰਮਾ ਜਿਪਸੀ, ਫੂੰਮਣ ਸਿੰਘ, ਸੰਜੇ ਧੀਮਾਨ, ਪ੍ਰੀਤਇੰਦਰ ਸਿੰਘ, ਚਰਨਜੀਤ ਸਿੰਘ ਵਿਸ਼ਵਕਰਮਾ, ਵਿਪਨ ਮਿੱਤਲ, ਵਰੁਣ ਮਿੱਤਲ, ਸਤਿੰਦਰਜੀਤ ਸਿੰਘ ਔਟਮ, ਟੀ. ਆਰ. ਮਿਸ਼ਰਾ, ਰਾਹੁਲ ਆਹੂਜਾ, ਜੀ. ਐਸ. ਢਿੱਲੋਂ, ਰਜਤ ਗੁਪਤਾ, ਦੀਦਾਰਜੀਤ ਸਿੰਘ ਲੋਟੇ, ਰਾਮ ਲੁਬਾਇਆ ਆਦਿ ਹਾਜ਼ਰ ਸਨ |
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਸਰਗਨਾ ਤੇ ਉਸ ਪਾਸੋਂ ਲੁੱਟ ਖੋਹ ਦਾ ਸਾਮਾਨ ਖ਼ਰੀਦਣ ਵਾਲੇ ਦੁਕਾਨਦਾਰ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਮੋਬਾਈਲ ...
ਲੁਧਿਆਣਾ, 27 ਮਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੀ ਇਮਾਰਤੀ ਸ਼ਾਖਾ ਵਲੋਂ ਨਾਜਾਇਜ਼ ਉਸਾਰੀ 'ਤੇ ਪੀਲਾ ਪੰਜਾ ਚਲਾਇਆ ਗਿਆ, ਪਰ ਇਸੇ ਦੌਰਾਨ ਨਗਰ ਨਿਗਮ ਦੇ ਅਮਲੇ ਨੂੰ ਲੋਕਾਂ ਦੀ ਭਾਰੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ | ਨਗਰ ਨਿਗਮ ਦੀ ਜ਼ੋਨ-ਡੀ ਦੀ ਇਮਾਰਤੀ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਬੀ. ਐਡ. ਅਧਿਆਪਕ ਫ਼ਰੰਟ ਪੰਜਾਬ ਦੀ ਇਕਾਈ ਲੁਧਿਆਣਾ ਵਲੋਂ ਹਰਵਿੰਦਰ ਸਿੰਘ ਬਿਲਗਾ ਪੰਜਾਬ ਪ੍ਰਧਾਨ ਤੇ ਗੁਰਦੀਪ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਸਮੂਹ ਅਧਿਆਪਕਾਂ ਦੀਆਂ ਮੰਗਾਂ, ਮੁਸ਼ਕਿਲਾਂ ਤੇ ਆਨ ਲਾਈਨ ਤਬਾਦਲਾ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰੂ ਤੇਗ ਬਹਾਦਰ ਨਗਰ 'ਚ ਬੀਤੇ ਦਿਨੀਂ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਏ. ਸੀ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਹ ...
ਢੰਡਾਰੀ ਕਲਾਂ, 27 ਮਈ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ 'ਚ ਗਿਆਸਪੁਰਾ ਇੰਡਸਟਰੀਜ਼ ਵੈਲਫੇਅਰ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਬਿ੍ਜ ਮੋਹਨ ਮਲਿਕ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰਧਾਨ ਮਲਿਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ...
ਹੰਬੜਾਂ, 27 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬ ਦੇ ਅਗਾਂਹ-ਵਧੂ ਕਿਸਾਨ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਬਚਾਉਣ ਪ੍ਰਤੀ ਬਹੁਤ ਚਿੰਤਤ ਹਨ ਤੇ ਸਰਕਾਰ ਤੇ ਹੋਰ ਖੇਤੀ ਮਾਹਿਰਾਂ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਦਾ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵਿਚਲੇ ਸ਼ਹਿਦ ਮੱਖੀ ਪਾਲਣ ਫਾਰਮ ਦਾ ਇਜ਼ਰਾਇਲ ਦੂਤਾਵਾਸ ਦੇ ਨੁਮਾਇੰਦੇ ਯੇਅਰ ਈਸ਼ਲ ਨੇ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਸ਼ਹਿਦ ਮੱਖੀ ਵਿਗਿਆਨੀਆਂ ਤੇ ਪੋਸਟ ...
ਲੁਧਿਆਣਾ, 27 ਮਈ (ਸਲੇਮਪੁਰੀ)-ਬੀਤੇ ਦਿਨ ਸਥਾਨਕ ਸਿਵਲ ਹਸਪਤਾਲ 'ਚ ਇਕ ਐਨ. ਜੀ. ਓ. ਦੇ ਮੁਖੀ ਵਲੋਂ ਹਸਪਤਾਲ 'ਚ ਜਗ੍ਹਾ ਲੈਣ ਲਈ ਪਾਏ ਜਾ ਰਹੇ ਦਬਾਅ ਸੰਬੰਧੀ ਸਾਰੀ ਰਿਪੋਰਟ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਤੇ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਟੀ. ਸੀ. ਐਲ.) ਦੇ ਜੁਆਇੰਟ ਫੋਰਮ ਵਲੋਂ ਫੁਆਰਾ ਚੌਕ ਵਿਖੇ ਪੀ. ਐਂਡ ਐਮ. ਦੇ ਸਾਥੀਆਂ ਨਾਲ ਇਕ ਮੀਟਿੰਗ ਸਵਰਨ ...
ਲੁਧਿਆਣਾ, 27 ਮਈ (ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਹਰਕੀਰਤ ਸਿੰਘ ਉਰਫ਼ ਛੋਟੂ ਵਾਸੀ ਪਿੰਡ ਚੌਂਕੀਮਾਨ ਨੂੰ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਪੇਂਡੂ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵਲੋਂ ਮਗਨਰੇਗਾ ਸਕੀਮ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਵਿਚ ਅੱਜ ਸਥਿਤੀ ਉਸ ਵਕਤ ਗੰਭੀਰ ਬਣ ਗਈ, ਜਦੋਂ ਕੰਪਲੈਕਸ 'ਚ ਲੱਗੀ ਲਿਫ਼ਟ ਵਿਚ 6 ਵਕੀਲ ਫਸ ਗਏ | ਜਾਣਕਾਰੀ ਅਨੁਸਾਰ ਇਹ ਵਕੀਲ ਤੀਜੀ ਮੰਜ਼ਿਲ ਤੋਂ ਲਿਫ਼ਟ ਰਾਹੀਂ ਹੇਠਾਂ ਆ ਰਹੇ ਸਨ ਕਿ ਤੀਜੀ ਮੰਜ਼ਿਲ ...
ਲੁਧਿਆਣਾ, 27 ਮਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੀ ਜ਼ੋਨ-ਡੀ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਇਕ ਮਾਰਕੀਟ ਜਿਸ ਨੂੰ ਟਿਊਸ਼ਨ ਮਾਰਕੀਟ ਵੀ ਕਿਹਾ ਜਾਂਦਾ ਹੈ, 'ਚ ਅਣਅਧਿਕਾਰਤ ਇਸ਼ਤਿਹਾਰਬਾਜੀ ਖ਼ਿਲਾਫ਼ ਕਾਰਵਾਈ ਕੀਤੀ ਗਈ ਤੇ ਉਥੇ ...
ਹੰਬੜਾਂ, 27 ਮਈ (ਹਰਵਿੰਦਰ ਸਿੰਘ ਮੱਕੜ)-ਪਿੰਡ ਵਲੀਪੁਰ ਕਲਾਂ ਦੀ 'ਦੀ ਦੁੱਧ ਉਤਪਾਦਕ ਸਹਿਕਾਰੀ ਸਭਾ' ਵਲੋਂ ਸਭਾ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬਣਦਾ ਮੁਨਾਫ਼ਾ ਵੰਡਣ ਮੌਕੇ ਪਿੰਡ ਦਾ ਇਕ ਸਾਂਝਾ ਸਮਾਗਮ ਪ੍ਰਧਾਨ ਹਰਜਿੰਦਰ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਚਾਵਲਾ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਚੋਰੀ ਕਰਕੇ ਭੱਜ ਰਹੇ ਬੱਚੇ ਦੀ ਲੋਕਾਂ ਨੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਉਪਰੰਤ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ | ਜਾਣਕਾਰੀ ਅਨੁਸਾਰ ਦੇਰ ਰਾਤ ਮਨੋਜ ਕੁਮਾਰ ਨਾਮੀ ਨੌਜਵਾਨ ਰੇਲਵੇ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਹੁਨਰ ਵਿਕਾਸ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨ ਬੀਬੀਆਂ ਲਈ 'ਹਸਤ ਕਲਾ ਰਾਹੀਂ ਰੁਜ਼ਗਾਰ' ਸੰਬੰਧੀ 5 ਦਿਨਾਂ ਦਾ ਸਿਖ਼ਲਾਈ ਕੋਰਸ ਕਰਵਾਇਆ ਗਿਆ | ਇਸ ਬਾਰੇ ਸਹਾਇਕ ਨਿਰਦੇਸ਼ਕ ਹੁਨਰ ਵਿਕਾਸ ਡਾ. ਕੁਲਦੀਪ ਸਿੰਘ ਪੰਧੂ ...
ਲੁਧਿਆਣਾ, 27 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਇਮਾਰਤੀ ਸ਼ਾਖਾ ਜ਼ੋਨ-ਏ ਦੀ ਟੀਮ ਵਲੋਂ ਰਾਹੋਂ ਰੋਡ ਸਥਿਤ ਮੁਹੱਲਾ ਬਲਦੇਵ ਨਗਰ 'ਚ ਬਿਨ੍ਹਾਂ ਨਕਸ਼ੇ ਤੋਂ ਬਣ ਰਹੀ ਇਕ ਇਮਾਰਤ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ | ਸਹਾਇਕ ਟਾਊਨ ਪਲਾਨਰ ਮੋਹਨ ਸਿੰਘ ਦੀ ਅਗਵਾਈ ਹੇਠ ...
ਢੰਡਾਰੀ ਕਲਾਂ, 27 ਮਈ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ ਦੇ ਉਦਯੋਗਿਕ ਇਲਾਕਾ ਸੀ. 'ਚ ਸੂਆ ਰੋਡ 'ਤੇ ਹਾਲਾਤ ਲਗਾਤਾਰ ਖ਼ਤਰਨਾਕ ਬਣੇ ਪਏ ਹਨ | ਸੜਕ ਦਾ ਨਾਮੋ ਨਿਸ਼ਾਨ ਖ਼ਤਮ ਹੋ ਚੁੱਕਿਆ ਹੈ ਤੇ ਸੀਵਰੇਜ ਦੇ ਮੇਨ ਖੁੱਲ੍ਹੇ ਪਏ ਹਨ | ਪ੍ਰਦੂਸ਼ਿਤ ਪਾਣੀ ਸੜਕਾਂ 'ਤੇ ਫੈਲਿਆ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ ਦੀ ਐਚ. ਆਈ. ਜੀ. ਕਾਲੋਨੀ 'ਚ ਅੱਜ ਸਵੇਰੇ ਚੋਰ ਇਕ ਘਰ 'ਚੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ ਜਦੋਂ ਚੋਰ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਸਟੇਟ ਜੀ. ਐਸ. ਟੀ. ਵਿਭਾਗ ਲੁਧਿਆਣਾ-4 ਦੀਆਂ ਟੀਮਾਂ ਵਲੋਂ ਮਹਾਂਨਗਰ ਦੇ ਵੱਖ-ਵੱਖ ਥਾਵਾਂ 'ਤੇ ਹੌਜ਼ਰੀ ਕਾਰਖ਼ਾਨਿਆਂ ਤੇ ਤੰਬਾਕੂ ਕਾਰੋਬਾਰੀ ਦੇ ਟਿਕਾਣਿਆਂ 'ਤੇ ਪੜਤਾਲ ਲਈ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਵਿਭਾਗ ਦੀਆਂ ਟੀਮਾਂ ਨੇ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐਸ. ਡੀ. ਐਮ.) ਤੇ ਗ੍ਰਾਮ ਤਰੰਗ ਰੁਜ਼ਗਾਰ ਸਿਖਲਾਈ ਸੇਵਾਵਾਂ ਪ੍ਰਾਈਵੇਟ ਲਿਮਟਿਡ ਵਲੋਂ ਮਲਟੀ ਹੁਨਰ ਵਿਕਾਸ ਕੇਂਦਰ ਲੁਧਿਆਣਾ ਵਿਖੇ ਸੰਕਲਪ ਦੇ ਤਹਿਤ ਉਦਯੋਗਾਂ/ਉਦਯੋਗਾਂ ਦੇ ਸਹਿਯੋਗੀਆਂ ਲਈ ...
ਫੁੱਲਾਂਵਾਲ, 27 ਮਈ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਦੇ ਬਾਨੀ ਇੰਦਰਜੀਤ ਸਿੰਘ ਧਾਮੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇੰਦਰਜੀਤ ਸਿੰਘ ਧਾਮੀ ਨੂੰ ਉਨ੍ਹਾਂ ਦੇ ਚੰਗੇ ਗੁਣਾ, ਲੋਕ ਭਲਾਈ ਤੇ ਅਗਾਂਹਵਧੂ ਸੋਚ ਦੇ ਧਾਰਨੀ ਹੋਣ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਸਥਾਨਕ ਘੰਟਾਘਰ ਚੌਕ ਨੇੜੇ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ. ਜਵਾਹਰ ਲਾਲ ਨਹਿਰੂ ਦੀ 58ਵੀਂ ਬਰਸੀ ਮੌਕੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਏ. ਸੀ. ਪੀ. ਦੀ ਘੁਰਕੀ ਤੋਂ ਬਾਅਦ ਥਾਣਾ ਡਾਬਾ ਦੇ ਐਸ. ਐਚ. ਓ. ਵਲੋਂ ਆਪਣਾ ਅਹੁਦਾ ਛੱਡ ਦਿੱਤਾ ਗਿਆ ਤੇ ਅਹੁਦਾ ਛੱਡਣ ਤੋਂ ਪਹਿਲਾਂ ਐਸ. ਐਚ. ਓ. ਵਲੋਂ ਏ. ਸੀ. ਪੀ. ਖ਼ਿਲਾਫ਼ ਡੀ. ਡੀ. ਆਰ. ਵੀ ਦਰਜ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਕੌਂਸਲਰ ਅਰਜਨ ਸਿੰਘ ਚੀਮਾ ਵਲੋਂ ਵਾਰਡ ਨੰਬਰ 40 ਦੇ ਲੋਕਾਂ ਵੱੱਡੀ ਸੌਗਾਤ ਦਿੰਦਿਆਂ ਇਲਾਕੇ 'ਚ ਨਵਾਂ ਟਿਊਬਵੈੱਲ ਲਗਾਇਆ ਗਿਆ | ਇਸ ਮੌਕੇ ਇਲਾਕਾ ਵਾਸੀਆਂ ਨੇ ਕੌਂਸਲਰ ਅਰਜਨ ਸਿੰਘ ਚੀਮਾ ਦਾ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਰਣਜੀਤ ਨਗਰ ਫਿਰੋਜ਼ਪੁਰ ਰੋਡ ਮੁਹੱਲਾ ਵਾਸੀਆਂ ਦੀ ਮੀਟਿੰਗ ਸੀਨੀਅਰ ਆਗੂ ਜਗਤਾਰ ਐਤੀਆਣਾ ਤੇ ਸਾਬਕਾ ਪੁਲਿਸ ਅਫਸਰ ਰਘਬੀਰ ਸਿੰਘ ਦੀ ਅਗਵਾਈ 'ਚ ਹੋਈ | ਮੀਟਿਗ ਦੀ ਕਾਰਵਾਈ ਸੀਨੀਅਰ ਆਗੂ ਕੁਲਦੀਪ ਸਿੰਘ ਖਾਲਸਾ ਨੇ ਚਲਾਈ | ਮੀਟਿੰਗ 'ਚ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਦੁਆਰਾ ਸੁਖਮਨੀ ਸਾਹਿਬ ਦੇ ਪ੍ਰਧਾਨ ਭਾਈ ਅਰਵਿੰਦਰ ਸਿੰਘ ਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰਾਂ ਦੇ ਸ਼ੁਕਰਾਨੇ ਲਈ ਮਹਾਨ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਲੜੀ ਅੰਦਰ ...
ਢੰਡਾਰੀ ਕਲਾਂ, 27 ਮਈ (ਪਰਮਜੀਤ ਸਿੰਘ ਮਠਾੜੂ)-ਮਾਨ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਲੋਕਾਂ 'ਤੇ ਜ਼ਬਰਦਸਤ ਮੁਹਿੰਮ ਵਿੱਢੀ ਹੋਈ ਹੈ | ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸੈਂਕੜੇ ਏਕੜ ਜ਼ਮੀਨਾਂ ਛਡਵਾਈਆਂ ਜਾ ਚੁੱਕੀਆਂ ਹਨ ਤੇ ਇਹ ...
ਲੁਧਿਆਣਾ, 27 ਮਈ (ਕਵਿਤਾ ਖੁੱਲਰ)-ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਥਾਨਕ ਵਾਰਡ ਨੰ. 87 ਦੇ ਸਰਕਾਰੀ ਖੱਡਿਆਂ ਵਾਲਾ ਸਕੂਲ ਤੇ ਚੰਨਣ ਦੇਵੀ ਸਰਕਾਰੀ ਕੰਨਿਆ ਹਾਈ ਸਕੂਲ ਸਲੇਮ ਟਾਬਰੀ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਸਕੂਲ ਦੇ ਨਵੀਨੀਕਰਨ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਮੱਝ ਦੇ ਦੁੱਧ ਦੀ ਪ੍ਰੋਟੀਨ ਸੰਬੰਧੀ ਇਕ ਤਕਨਾਲੋਜੀ ਵਿਕਸਤ ਕਰਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਪੇਟੈਂਟ ਪ੍ਰਾਪਤ ਹੋਇਆ ਹੈ | ਇਸ ਤਕਨਾਲੋਜੀ ਦੇ ਖੋਜਕਾਰ ਡਾ. ...
ਫੁੱਲਾਂਵਾਲ, 27 ਮਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਵਿਖੇ ਪ੍ਰਬੰਧਕੀ ਕਮੇਟੀ ਵਲੋਂ ਅਧਿਆਪਕਾਂ ਲਈ ਪ੍ਰੇਰਨਾਤਮਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਵਿਖੇ ਅੰਤਰ ਕਾਲਜ ਘੋਸ਼ਣਾ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਤੇ ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦਾ ਇਕ ਵਫਦ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਦੇ ਅਗਵਾਈ ਹੇਠ ਪਰਦੀਪ ਗੁਪਤਾ ਮੁੱਖ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲਿਆ | ਇਸ ਦੌਰਾਨ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਵਧੀਕ ਨਿਰਦੇਸ਼ਕ ਖੋਜ (ਫ਼ਸਲ ਸੁਧਾਰ) ਡਾ. ਗੁਰਜੀਤ ਸਿੰਘ ਮਾਂਗਟ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੌਰਾਨ ਵਧੇਰੇ ਝਾੜ ਦੇਣ ਦੇ ਨਾਲ-ਨਾਲ ਪੱਕਣ ਲਈ ਘੱਟ ਸਮਾਂ ਲੈਣ, ਬਿਮਾਰੀਆਂ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ/ਪੁਨੀਤ ਬਾਵਾ)-ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਮਹਿਲਾ ਜੇਲ੍ਹ ਵਿਖੇ ਕੈਦੀਆਂ ਲਈ ਸਹਾਇਕ ਬਿਊਟੀ ਥੈਰੇਪਿਸਟ ਕੋਰਸ ਦੀ ਸਿਖਲਾਈ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕੀਤਾ ...
ਬਲਾਚੌਰ, 27 ਮਈ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਜ਼ਿਲ੍ਹਾ ...
ਆਲਮਗੀਰ, 27 ਮਈ (ਜਰਨੈਲ ਸਿੰਘ ਪੱਟੀ)-ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵੰਤ ਸਿੰਘ ਲਾਲੀ ਜੱਸੋਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੇ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਪਿਛਲੀਆਂ ਸਰਕਾਰਾਂ ਦੀ ਤਰਜ਼ 'ਤੇ ਬਿਜਲੀ ...
ਲੁਧਿਆਣਾ, 27 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਜ਼ੋਨ-ਏ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਸ਼ਹਿਰ 'ਚੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਅੱਜ ਨਗਰ ਨਿਗਮ ਜ਼ੋਨ-ਏ ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਦੀ ਅਗਵਾਈ 'ਚ ਤਹਿਬਾਜ਼ਾਰੀ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਅਕਾਲੀ ਜੱਥਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਲੁਧਿਆਣਾ ਵਿਖੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੁਲਜੀਤ ਸਿੰਘ ...
ਲੁਧਿਆਣਾ, 27 ਮਈ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਨੂੰ ਦੇਖਦੇ ਹੋਏ ਨਗਰ ਨਿਗਮ ਵਲੋਂ ਜਿਥੇ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ, ਉਥੇ ਹੀ ਦਮੋਰੀਆ ਪੁਲ ਨੇੜੇ ਬਰਸਾਤੀ ਨਾਲੇ ਦੀ ਸਫ਼ਾਈ ਦਾ ਕੰਮ ਵੀ ਨਗਰ ਨਿਗਮ ਵਲੋਂ ਆਰੰਭ ਕਰਵਾ ਦਿੱਤਾ ਗਿਆ | ਨਗਰ ਨਿਗਮ ਦੇ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਪੀ. ਏ. ਯੂ. ਇੰਪਲਾਈਜ਼ ਯੂਨੀਅਨ ਦੀਆਂ 2022-24 ਦੀਆਂ ਚੋਣਾਂ 'ਚ ਪ੍ਰਧਾਨ ਬਲਦੇਵ ਸਿੰਘ ਵਾਲੀਆ ਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਲਗਾਤਾਰ ਚੋਥੀ ਵਾਰ ਜਿੱਤ ਪ੍ਰਾਪਤ ਕਰਨ ਉਪੰਰਤ ਨਵੀ ਚੁਣੀ ਗਈ ਐਗਜੈਕਟਿਵ ਕੌਂਸਲ ਵਲੋਂ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 5 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਐਂਟੀ ਨਾਰਕੋਟਿਕ ਸੈੱਲ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਕਨਿਸ਼ਕ ਧੀਰ ਨੂੰ ਸੀਨੀਅਰ ਇੰਡੀਆ ਬਾਸਕਟਬਾਲ ਕੈਂਪ ਲਈ ਚੁਣਿਆ ਗਿਆ ਹੈ | ਕਾਲਜ ਦੀ ਪਿ੍ੰਸੀਪਲ ਸੁਮਨ ਲਤਾ ਨੇ ਕਨਿਸ਼ਕ ਇੰਡੀਆ ਕੈਂਪ ਵਿਚ ਚੁਣੇ ਜਾਣ ਤੇ ਵਧਾਈ ...
ਇਯਾਲੀ/ਥਰੀਕੇ, 27 ਮਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਿਸੇ ਵੀ ਦੇਸ਼ ਜਾਂ ਕੌਮ ਦਾ ਸਰਮਾਇਆ ਹੁੰਦੇ ਹਨ, ਆਓ ਉਨ੍ਹਾਂ ਦੇ ਸੁਪਨਿਆਂ ਵਿਚਲੇ ਪੰਜਾਬ ਨੂੰ ਸਿਰਜਣ ਲਈ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ, ਇਹੀ ਸਾਡੀ ਉਨ੍ਹਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ | ਲੋਕ ...
ਲੁਧਿਆਣਾ, 27 ਮਈ (ਸਲੇਮਪੁਰੀ)-ਆਈ. ਐੱਮ. ਏ. ਸ਼ਾਖਾ ਲੁਧਿਆਣਾ ਵਲੋਂ ਇੰਡੀਅਨ ਐਸੋਸੀਏਸ਼ਨ ਆਫ਼ ਐਨੇਸਿਥੀਓਲੌਜਿਸਟਸ ਦੇ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਨਗਰ ਸਥਿਤ ਆਈ ਐੱਮ. ਏ. ਹਾਊਸ ਵਿਚ ਬੇਸਿਕ ਕਾਰਡੀਅਕ ਲਾਈਫ ਸੁਪੋਰਟ ਵਿਸ਼ੇ ਉਪਰ ਇਕ ਸੈਮੀਨਾਰ ਕਰਵਾਇਆ ਗਿਆ | ਇਸ ...
ਇਯਾਲੀ/ਥਰੀਕੇ, 27 ਮਈ (ਮਨਜੀਤ ਸਿੰਘ ਦੁੱਗਰੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਲੁਧਿਆਣਾ ਵਲੋਂ ਪੰਜਾਬ ਸਰਕਾਰ ਦੇ 'ਪਾਣੀ ਬਚਾਓ, ਪੰਜਾਬ ਬਚਾਓ' ਮਿਸ਼ਨ ਤਹਿਤ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਵਿਚ ਪ੍ਰਚਾਰਨ ਤੇ ਉਤਸ਼ਾਹਿਤ ਕਰਨ ਲਈ ਪਿੰਡ ...
ਫੁੱਲਾਂਵਾਲ, 27 ਮਈ (ਮਨਜੀਤ ਸਿੰਘ ਦੁੱਗਰੀ)-ਜਸਟਿਸ ਗੁਰਨਾਮ ਸਿੰਘ ਮਾਰਗ ਜਿਸ ਨੂੰ ਧਾਂਦਰਾ ਸੜਕ ਕਰਕੇ ਵੀ ਜਾਣਿਆ ਜਾਂਦਾ ਹੈ 'ਤੇ ਪੈਂਦੇ ਪਿੰਡ ਮਹਿਮੂਦਪੁਰਾ ਦੇ ਗੇਟ ਲਾਗੇ ਪੰਜਾਬ ਗ੍ਰਾਮੀਣ ਬੈਂਕ ਵਲੋਂ ਆਪਣੀ 428ਵੀਂ ਸ਼ਾਖਾ ਖੋਲ੍ਹੀ ਗਈ, ਜਿਸ ਦਾ ਉਦਘਾਟਨ ਚੇਅਰਮੈਨ ...
ਲੁਧਿਆਣਾ, 27 ਮਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੀ ਜ਼ੋਨ-ਸੀ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜ਼ੋਰਦਾਰ ਕਾਰਵਾਈਆਂ ਕੀਤੀਆਂ ਗਈਆਂ | ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ਗਿਣਤੀ 'ਚ ਸਾਮਾਨ ਕਬਜ਼ੇ 'ਚ ਲੈਣ ਦੇ ਨਾਲ ਨਾਲ ਸੜਕਾਂ ਨੂੰ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਆਟੋ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਜਾ ਰਹੀ ਹੈ, ਜਿਸ ਦੇ ਤਹਿਤ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਕਰਨ ਲਈ ਨਾਮਜ਼ਦਗੀ ਕਾਗਜ਼ ਪੜਤਾਲ ਕਮੇਟੀ ਦੀ ਮੀਟਿੰਗ ਆਪਮਾ ਦਫ਼ਤਰ ਵਿਖੇ ਹੋਈ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਭਾਰਤ ਡੀ. ਸੀ. ਐਸ. ਟੀ. ਲੁਧਿਆਣਾ ਡਵੀਜ਼ਨ ਦੀ ਯੋਗ ਅਗਵਾਈ ਹੇਠ ਡਾ. ਰਣਧੀਰ ਕੌਰ ਦੀ ਅਗਵਾਈ 'ਚ ਡੀ. ਸੀ. ਐਸ. ਟੀ. ਲੁਧਿਆਣਾ ਡਵੀਜ਼ਨ ਵਲੋਂ ਜ਼ਿਲ੍ਹਾ ਲੁਧਿਆਣਾ 'ਚ 7 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਵਿਭਾਗ ਨੂੰ ਸ਼ੱਕੀ ਲੈਣ ਦੇਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX