ਚੰਡੀਗੜ੍ਹ, 27 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਵਿਚ ਭਾਰੀ ਹੰਗਾਮਾ ਹੋਇਆ | ਬੈਠਕ ਦੌਰਾਨ ਪਿੰਡ ਫੈਦਾ ਵਿਚ ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਕੌਂਸਲਰਾਂ ਵਿਚ ਕਾਫ਼ੀ ਬਹਿਸ ਹੋਈ | ਆਪ ਦੇ ਕੌਂਸਲਰ ਜਸਬੀਰ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਫੈਦਾਂ ਵਿਚ ਪਾਣੀ ਦੇ ਕੁਨੈਕਸ਼ਨ ਇਸ ਲਈ ਕੱਟੇ ਗਏ ਹਨ ਕਿਉਂਕਿ ਪਿਛਲੀਆਂ ਨਗਰ ਨਿਗਮ ਚੋਣਾਂ 'ਚ ਇੱਥੇ ਭਾਜਪਾ ਉਮੀਦਵਾਰ ਹਾਰ ਗਿਆ ਸੀ | ਉਨ੍ਹਾਂ ਕਿਹਾ ਕਿ ਸਾਬਕਾ ਲੋਕ ਸਭਾ ਮੈਂਬਰ ਦਾ ਕਾਰਟੂਨ ਚੋਣਾਂ ਵਿਚ ਹਾਰ ਗਿਆ ਸੀ ਜਿਸ ਦਾ ਭਾਜਪਾ ਕੌਂਸਲਰਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ | ਅਕਾਲੀ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵਲੋਂ ਵੀ ਇਸ 'ਤੇ ਇਤਰਾਜ਼ ਜਤਾਇਆ ਗਿਆ | ਇਸ ਦੌਰਾਨ ਮੇਅਰ ਸਰਬਜੀਤ ਕੌਰ ਵਲੋੋਂ ਕੌਂਸਲਰਾਂ ਨੂੰ ਸਹੀ ਸ਼ਬਦਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ | ਸਦਨ ਵਿਚ ਚੀਫ਼ ਇੰਜੀਨੀਅਰ ਨੇ ਕਿਹਾ ਕਿ ਪਾਣੀ ਦੇ ਕੇਵਲ ਨਾਜਾਇਜ਼ ਕੁਨੈਕਸ਼ਨ ਹੀ ਕੱਟੇ ਗਏ ਹਨ | ਨਗਰ ਨਿਗਮ ਦੀ ਬੈਠਕ ਵਿਚ ਪ੍ਰਾਪਰਟੀ ਟੈਕਸ ਦੇ ਮੁੱਦੇ 'ਤੇ ਵੀ ਚਰਚਾ ਹੋਈ | ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਈ.ਡਬਲਿਊ.ਐਸ ਕਾਲੋਨੀਆਂ ਅਤੇ ਪਿੰਡਾਂ ਵਿਚ ਲਗਾਏ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਦੋਂ ਇਹ ਫ਼ੈਸਲਾ ਹੋਇਆ ਸੀ ਕਿ 55 ਗਜ ਤੋਂ ਛੋਟੇ ਮਕਾਨਾਂ 'ਤੇ ਹਾਊਸ ਟੈਕਸ ਨਹੀਂ ਲੱਗਣਾ ਚਾਹੀਦਾ ਤਾਂ ਫਿਰ ਨਗਰ ਨਿਗਮ ਕਿਉਂ ਹਾਊਸ ਟੈਕਸ ਦੇ ਨੋਟਿਸ ਲੋਕਾਂ ਨੂੰ ਭੇਜ ਰਿਹਾ ਹੈ | ਇਸ ਦੌਰਾਨ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਟੈਕਸ ਵਿਚ ਛੋਟ ਦੇਣ 'ਤੇ ਚਰਚਾ ਕੀਤੀ ਜਾਏਗੀ | ਬੈਠਕ ਵਿਚ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰ ਦੇ ਤੇਲ ਵਿਚ ਕਟੌਤੀ ਦੀ ਬਹਾਲੀ ਦਾ ਏਜੰਡਾ ਚਰਚਾ ਅਤੇ ਮਨਜ਼ੂਰੀ ਲਈ ਲਿਆਂਦਾ ਗਿਆ ਤਾਂ ਭਾਜਪਾ ਦੇ ਕੌਂਸਲਰ ਕੰਵਰ ਰਾਣਾ ਨੇ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦੋਂ ਤੱਕ ਕੌਂਸਲਰਾਂ ਦੀ ਕਾਰ ਲਈ ਤੇਲ ਦਾ ਖਰਚਾ ਪਾਸ ਨਹੀਂ ਹੋ ਜਾਂਦਾ ਉਦੋਂ ਤੱਕ ਅਧਿਕਾਰੀਆਂ ਦੀ ਕਾਰ ਲਈ ਤੇਲ ਦੀ ਕਟੌਤੀ ਮੁੜ ਬਹਾਲੀ ਦਾ ਏਜੰਡਾ ਪਾਸ ਨਹੀਂ ਕੀਤਾ ਜਾਣਾ ਚਾਹੀਦਾ | ਜਿਸ ਦਾ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸੀ ਅਤੇ ਅਕਾਲੀ ਦੇ ਕੌਂਸਲਰਾਂ ਨੇ ਸਮਰਥਨ ਦਿੱਤਾ | ਇਸ ਤਜਵੀਜ਼ 'ਤੇ ਜਦੋਂ ਮੇਅਰ ਨੇ ਸਾਰੇ ਕੌਂਸਲਰਾਂ ਨੂੰ ਪੁੱਛਿਆ ਕਿ ਜੋ ਕੌਂਸਲਰ ਇਸ ਤਜਵੀਜ਼ ਦੇ ਹੱਕ ਵਿਚ ਹਨ ਉਹ ਹੱਥ ਖੜੇ ਕਰਨ ਪਰ ਕਿਸੇ ਵੀ ਪਾਰਟੀ ਦੇ ਕੌਂਸਲਰ ਹੱਥ ਖੜੇ ਨਹੀਂ ਕੀਤੇ | ਜਿਸ ਕਾਰਨ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ |
ਨਗਰ ਨਿਗਮ ਬੈਠਕ ਵਿਚ ਸ਼ਹਿਰ ਦੀ ਸਿਆਸਤ ਨੂੰ ਗਰਮਾ ਦੇਣ ਵਾਲਾ ਪਿੰਡਾਂ ਅਤੇ ਈ.ਡਬਲਿਊ.ਐਸ. ਕਾਲੋਨੀਆਂ ਵਿਚ ਪ੍ਰਾਪਰਟੀ ਟੈਕਸ ਮਾਫ਼ ਕੀਤੇ ਜਾਣ ਵਾਲੀ ਤਜਵੀਜ਼ ਪਾਸ ਕਰ ਦਿੱਤੀ ਗਈ | ਭਾਜਪਾ ਕੌਂਸਲਰਾਂ ਵਲੋਂ ਲਿਆਂਦੇ ਇਸ ਟੇਬਲ ਏਜੰਡੇ ਦਾ ਕਾਂਗਰਸ ਅਤੇ ਆਪ ਕੌਂਸਲਰਾਂ ਨੇ ਸਮਰਥਨ ਕੀਤਾ | ਹਾਲਾਂ ਕਿ ਜਦੋਂ ਇਹ ਤਜਵੀਜ਼ ਮਨਜ਼ੂਰੀ ਲਈ ਲਿਆਂਦੀ ਗਈ ਤਾਂ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਤਜਵੀਜ਼ ਨਿਗਮ ਵਲੋਂ ਨਹੀਂ ਲਿਆਂਦੀ ਗਈ, ਬਲਕਿ ਇਹ ਪ੍ਰਾਈਵੇਟ ਬਿਲ ਹੈ, ਜੇਕਰ ਸਦਨ ਵਿਚ ਪਾਸ ਹੁੰਦਾ ਹੈ ਤਾਂ ਇਸ ਨੂੰ ਅੱਗੇ ਸਰਕਾਰ ਕੋਲ ਮਨਜ਼ੂਰੀ ਲਈ ਭੇਜ ਦਿੱਤਾ ਜਾਵੇਗਾ | ਇਸ ਤਜਵੀਜ਼ ਨੂੰ ਮਨਜ਼ੂਰੀ ਲਈ ਅੰਤਿਮ ਫ਼ੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੇ ਲੈਣਾ ਹੈ |
ਨਿਗਮ ਦੇ ਬਾਹਰ ਯੂਥ ਕਾਂਗਰਸ ਵਲੋਂ ਧਰਨਾ
ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਯੂਥ ਕਾਂਗਰਸ ਨੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ | ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਲੋਕਾਂ 'ਤੇ ਨਵੇਂ ਟੈਕਸ ਲਗਾਏ ਜਾ ਰਹੇ ਹਨ | ਸੀਵਰੇਜ ਸੈੱਸ ਅਤੇ ਪਾਣੀ ਦੇ ਰੇਟ ਵਧਾ ਦਿੱਤੇ ਗਏ ਹਨ | ਉਨ੍ਹਾਂ ਕਿਹਾ ਅਸੀਂ ਆਪਣੀ ਆਵਾਜ਼ ਮੇਅਰ ਅਤੇ ਕਮਿਸ਼ਨਰ ਤੱਕ ਪਹੁੰਚਾ ਰਹੇ ਹਾਂ | ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਪਹਿਲਾਂ ਤੋਂ ਪਾਣੀ ਨੂੰ ਚਾਰ ਗੁਣਾ ਮਹਿੰਗਾ ਕਰ ਦਿੱਤਾ ਗਿਆ, ਪੰਜ ਫ਼ੀਸਦੀ ਗਾਬਰੇਜ ਸੈੱਸ ਲਗਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਪਾਰਕਿੰਗ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ |
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਡੀ.ਸੀ. ਰੇਟਾਂ ਵਿਚ 20 ਫ਼ੀਸਦੀ ਵਾਧੇ ਦੀ ਮੰਗ ਨੂੰ ਲੈ ਕੇ ਅਤੇ ਮੁਲਾਜ਼ਮਾਂ ਦੀ ਤਨਖ਼ਾਹ ਰੋਕਣ ਦੇ ਫ਼ੈਸਲੇ ਦੇ ਵਿਰੋਧ ਵਿਚ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਸੈਕਟਰ 16 ਵਿਚ ਯੂ.ਟੀ. ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ ਅਤੇ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਚੰਡੀਗੜ੍ਹ ਸੈਕਟਰ-17 ਸਥਿਤ ਵਿਭਾਗ ਦੇ ਦਫ਼ਤਰਾਂ ਦਾ ਅਚਨਚੇਤ ਦੌਰਾ ਕੀਤਾ | ਉਨ੍ਹਾਂ ਨੇ ਸਰਕਲ ਅਤੇ ਡਵੀਜਨ ਦਫ਼ਤਰਾਂ ਦੀਆਂ ਸਾਰੀਆਂ ਸ਼ਾਖਾਵਾਂ ਵਿਚ ਜਾ ਕੇ ਸਟਾਫ਼ ਦੀ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਪਿਛਲੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ 'ਜੁੱਗ ਜੁੱਗ ਜੀਓ' 24 ਜੂਨ ਨੂੰ ਰਿਲੀਜ਼ ਹੋ ਰਹੀ ਹੈ, 'ਚ ਮੁੱਖ ਭੂਮਿਕਾਵਾਂ ਨਿਭਾਅ ਰਹੇ ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ 'ਜੁੱਗ-ਜੁੱਗ ਜੀਓ' ਦੇ ਪਹਿਲੇ ਗੀਤ ਦੇ ...
ਚੰਡੀਗੜ੍ਹ, 27 ਮਈ (ਜਾਗੋਵਾਲ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ .32 ਬੋਰ ਦੇ ਰਿਵਾਲਵਰ ਅਤੇ ਦੋ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ, ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਮਨਜੀਤ ਸਿੰਘ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਸੈਕਟਰ-11 ਦੀ ਟੀਮ ਨੇ ...
ਚੰਡੀਗੜ੍ਹ, 27 ਮਈ (ਮਨਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 18 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 91 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ 15, 19, 22, 25, 26, 27, 33, 42, 47, ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)-ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਮਿਲਕਫੈੱਡ ਦੇ ਮੁੱਖ ਦਫ਼ਤਰ ਵਿਚ ਸੀਨੀਅਰ ਐਗਜ਼ੀਕਿਊਟਿਵ ਦੀ ਅਸਾਮੀ ਲਈ ਚੁਣੇ ਗਏ 21 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ | ਇਸ ਅਸਾਮੀ ਲਈ 40 ਸੀਟਾਂ ਭਰਨੀਆਂ ਸਨ ਪਰ ...
ਜ਼ੀਰਕਪੁਰ, 27 ਮਈ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਹਰਿਆਣਾ 'ਚ ਦਰਜ ਕਰਵਾਈ ਜ਼ੀਰੋ ਐਫ.ਆਈ.ਆਰ. ਦੇ ਆਧਾਰ 'ਤੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਿਤਾ ਨੇ ਦੋਸ਼ ਲਗਾਇਆ ਹੈ ਕਿ ...
ਲਾਲੜੂ, 27 ਮਈ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅੱਜ ਮਹਾਰਾਣਾ ਪ੍ਰਤਾਪ ਭਵਨ ਵਿਖੇ ਬਲਾਕ ਪੱਧਰੀ ਚੋਣ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਤੇ ਸੂਬਾ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਕਰਵਾਈ ਗਈ ...
ਮਾਜਰੀ, 27 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਮਾਜਰੀ ਦੇ ਵਸਨੀਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਜੈ ਦੇਵ ਸਿੰਘ ਮਾਜਰੀ ਦੇ ਭੋਗ ਉਪਰੰਤ ਕਰਵਾਏ ਸ਼ਰਧਾਂਜਲੀ ਸਮਾਰੋਹ ਵਿਚ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ, ਸਾਬਕਾ ...
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮਿਡ-ਡੇ-ਮੀਲ ਕੁੱਕ ਯੂਨੀਅਨ ਸੰਬੰਧਤ ਇੰਟਕ ਦਾ ਇਕ ਵਫ਼ਦ ਜਰਨਲ ਮੈਨੇਜਰ ਪੰਜਾਬ ਨੂੰ ਮਿਲਿਆ | ਇਸ ਮੌਕੇ ਵਫ਼ਦ ਵਿਚ ਸ਼ਾਮਿਲ ਆਗੂਆਂ ਕਰਮਚੰਦ ਚਿੰਡਾਲੀਆ, ਪਰਮਜੀਤ ਕੌਰ, ਕਮਲਜੀਤ ਕੌਰ, ਸੰਧਿਆ ਘਾਰੂ ਨੇ ਦੱਸਿਆ ਕਿ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਮੰਡਲ ਨੰ. 1, 2, 3 ਅਤੇ ਫੇਜ਼-1 ...
ਚੰਡੀਗੜ੍ਹ, 27 ਮਈ (ਵਿਸ਼ੇਸ਼ ਪ੍ਰਤੀਨਿਧ)-ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਪਲੇਟਫਾਰਮ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿਚ ਹਰਿਆਣਾ ਨੇ ਇਕ ਹੋਰ ਪਹਿਲ ਕਰਦੇ ਹੋਏ ਅੱਜ ਪੰਚਕੂਲਾ ਵਿਚ ਰਾਸ਼ਟਰ ਪੱਧਰ ਦੀ ਡਿਜੀਟਲ ਲਰਨਿੰਗ ਈ-ਲੇਟਸ ਐਜੂਕੇਸ਼ਨ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਪਹੁੰਚੀ ਅੱਜ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਕਿਹਾ ਕਿ ਮੇਰੀਆਂ ਫ਼ਿਲਮਾਂ ਨੂੰ ਪੰਜਾਬੀਆਂ ਨੇ ਹਮੇਸ਼ਾ ਹੀ ਮਾਣ ਅਤੇ ਸਤਿਕਾਰ ਦਿੱਤਾ ਹੈ | ਇਕ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਬਾਗੀ ਸਾਇਰ ਕਾਜੀ ਨਜਰੁਲ ਇਸਲਾਮ ਦੀ ਜਨਮ ਵਰ੍ਹੇਗੰਢ ਮੌਕੇ ਬੰਗੀਆ ਕਲਚਰਲ ਐਸੋਸੀਏਸ਼ਨ ਵਲੋਂ ਸ਼ਹਿਰ ਦੇ ਬੰਗੀਆ ਭਵਨ ਵਿਖੇ ਸੰਮੇਲਨ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਅਨਿੰਦੂ ਦਾਸ ਨੇ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)-ਲਕਸ਼ਮੀ ਫਾਊਾਡੇਸ਼ਨ ਵਲੋਂ ਨਿਊ ਮਲੋਆ ਕਲੋਨੀ ਚੰਡੀਗੜ੍ਹ ਵਿਖੇ ਮਾਹਵਾਰੀ ਦੇ ਸਮੇਂ ਸਫਾਈ ਬਾਰੇ ਜਾਗਰੂਕਤਾ ਮੁਹਿੰਮ ਚਲਾਈ | ਇਸ ਮੌਕੇ ਲਕਸ਼ਮੀ ਫਾਊਾਡੇਸ਼ਨ ਤੋਂ ਲਕਸ਼ਮੀ ਅਗਰਵਾਲ ਅਤੇ ਡਾ. ਨਵਪ੍ਰੀਤ ਕੌਰ ਜੋ ਤੇਜ਼ਾਬ ਹਮਲੇ ਅਤੇ ...
ਚੰਡੀਗੜ੍ਹ, 27 ਮਈ (ਗੁਰਪ੍ਰੀਤ ਸਿੰਘ ਜਾਗੋਵਾਲ) - ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ ਝਪਟਮਾਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਧਨਾਸ ਕਾਲੋਨੀ ਦੇ ਰਹਿਣ ਵਾਲੇ ਮਨਦੀਪ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ, ...
ਚੰਡੀਗੜ੍ਹ, 27 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਰਾਜਮਾਰਗਾਂ 'ਤੇ ਭਾਰੀ ਵਾਹਨਾਂ ਦੀ ਉਲੰਘਣਾ ਨੂੰ ਚੈਕ ਕਰਨ ਲਈ ਤੇ ਨਿਰੀਖਣ ਮੁਹਿੰਮ ਨੂੰ ਤੇਜ਼ ਕਰਨ ਤਹਿਤ ਜਲਦੀ ਹੀ ਉੱਚ ਅਧਿਕਾਰੀਆਂ ਦੀ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਚੰਡੀਗੜ੍ਹ ਪਹੁੰਚੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਪੰਜਾਬ ਬੀ.ਜੇ.ਪੀ. ਦੇ ਬੁਲਾਰੇ ਇਕਬਾਲ ਸਿੰਘ ਚੰਨੀ ਵਲੋਂ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਮੰਗ ਦਿਵਸ ਮਨਾਉਣ ਦੇ ਫ਼ੈਸਲੇ ਵਜੋਂ ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਨੇ ਸੈਕਟਰ 17 ਦੀ ਬਿ੍ਜ ਮਾਰਕੀਟ ਵਿਖੇ ਵਿਸ਼ਾਲ ਰੈਲੀ ਕਰਕੇ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਦੇਸ਼ ਦੀ ਮੌਜੂਦਾ ਸਿਆਸੀ ਵਿਵਸਥਾ ਵਿਚ ਬੁਨਿਆਦੀ ਤਬਦੀਲੀ ਲਿਆਉਣ ਲਈ ਸਮਾਜ ਸੇਵੀ ਸੰਸਥਾ ਸਮਾਧਾਨ ਮੰਚ ਫਾਊਾਡੇਸ਼ਨ ਨੇ ਦੇਸ਼ ਵਿਆਪੀ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ | ਫਾਊਾਡੇਸ਼ਨ ਦੇ ਸੰਸਥਾਪਕ ਰਾਜਿੰਦਰ ਧੀਮਾਨ ...
ਚੰਡੀਗੜ੍ਹ, 27 ਮਈ (ਵਿਸ਼ੇਸ਼ ਪ੍ਰਤੀਨਿਧ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀਂਦ ਦੀ ਅਦਾਲਤ ਨੇ ਅੱਜ ਸਰਕਾਰੀ ਕਾਲਜ ਜੀਂਦ ਦੇ ਐਸੋਸੀਏਟ ਪ੍ਰੋਫੈਸਰ ਸੁਭਾਸ਼ ਦੁੱਗਲ ਨੂੰ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਵਿਦਿਆਰਥੀ ਤੋਂ ਰਿਸ਼ਵਤ ਲੈਣ ਦਾ ਦੋਸ਼ੀ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੈੱਸ. ਰਾਣਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲਟੀ ਸੁਪਰਸਪੈਸ਼ਲਿਟੀ ਹਸਪਤਾਲ ਸੋਹਾਣਾ ਵਲੋਂ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਟ੍ਰਾਈਸਿਟੀ ਦੀਆਂ ਔਰਤਾਂ ਦੀ ਮੈਮੋਗ੍ਰਾਫ਼ੀ ਲਈ ਅਤਿ-ਆਧੁਨਿਕ ਮੋਬਾਇਲ ਮੈਮੋਗ੍ਰਾਫ਼ੀ ਬੱਸ ਸੇਵਾ ...
ਐੱਸ. ਏ. ਐੱਸ. ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਪਿੰਡ ਕੁੰਭੜਾ ਵਿਖੇ ਇਕ ਘਰ 'ਚੋਂ ਦੋਸਤ ਵਲੋਂ ਲੈਪਟਾਪ ਅਤੇ 7 ਹਜ਼ਾਰ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪ੍ਰਦੀਪ ਕੁਮਾਰ ਵਾਸੀ ਪਿੰਡ ਕੁੰਭੜਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਵਿੱਦਿਅਕ, ਸਮਾਜਿਕ ਤੇ ਪੰਥਕ ਹਲਕਿਆਂ ਸਮੇਤ ਦੇਸ਼-ਵਿਦੇਸ਼ 'ਚ ਵੱਖਰੀ ਪਛਾਣ ਰੱਖਣ ਵਾਲੇ ਪ੍ਰੋ. ਹਰਬੰਸ ਸਿੰਘ ਬੋਲੀਨਾ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਗੁਰੂ ਨਾਨਕ ਚੇਅਰ ਫਾਰ ਯੂਨੀਵਰਸਲ ਐਡਵਾਂਸਮੈਂਟਸ' ਦਾ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਪਿੰਡ ਸੁੰਡਰਾਂ ਵਿਖੇ ਵਾਪਰੇ ਅਗਨੀਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਬਸਪਾ ਆਗੂਆਂ ਤੇ ਵਰਕਰਾਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ...
ਮਾਜਰੀ, 27 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਬੜੌਦੀ ਦੇ ਸਰਪੰਚ ਮਨਮੋਹਨ ਸਿੰਘ ਮਾਵੀ ਦੀ ਮਾਤਾ ਅਮਰਜੀਤ ਕੌਰ ਦੇ ਸੰਸਕਾਰ ਮੌਕੇ ਪਹੁੰਚ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਜ਼ੈਲਦਾਰ ...
ਡੇਰਾਬੱਸੀ, 27 ਮਈ (ਰਣਬੀਰ ਸਿੰਘ)-ਨੇੜਲੇ ਪਿੰਡ ਪੰਡਵਾਲਾ ਵਿਖੇ ਅੱਜ ਸਵੇਰ ਸਮੇਂ ਇਕ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦੇ ਬਰਾਂਡੇ 'ਚ ਬੈਠ ਕੇ ਸਵੇਰ ਦਾ ਖਾਣਾ ਖਾ ਰਿਹਾ ਘਰ ਦਾ ਮਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ...
ਐੱਸ. ਏ. ਐੱਸ. ਨਗਰ, 27 ਮਈ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 5ਵੀਂ ਸ਼ੇ੍ਰਣੀ ਦੀ ਪ੍ਰੀਖਿਆ 2022 ਵਿਚੋਂ ਸੈਂਟਰ ਰੁੜਕੀ ਪੁਖ਼ਤਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਬਲਾਕ ਖਰੜ-2 ਦੀ ਵਿਦਿਆਰਥਣ ਰੂਪਾ ਨੇ 500 ਵਿਚੋਂ 494 ਅੰਕ ਲੈ ਕੇ ਬਲਾਕ ਖਰੜ-2 'ਚੋਂ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਸਮਾਜਿਕ ਨਿਆਂ, ਅਧਿਕਾਰਤਾ, ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜਿੰਦਰ ਕੌਰ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਸਾਰੇ ਸਿਹਤ ਪ੍ਰੋਗਰਾਮ ਅਫ਼ਸਰ ਜ਼ਿਲ੍ਹੇ ਵਿਚ ਚੱਲ ਰਹੇ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ | ਇਹ ਹਦਾਇਤਾਂ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ...
ਐੱਸ. ਏ. ਐੱਸ. ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੀਆਂ ਹਦਾਇਤਾਂ ਅਤੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਮੁਹਾਲੀ ਵਿਚਲੇ ਗਮਾਡਾ ਦੇ ਖੇਡ ਸਟੇਡੀਅਮਾਂ ਨੂੰ ਮੁਹਾਲੀ ਨਗਰ ਨਿਗਮ ਅਧੀਨ ਲੈਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਜੁਲਾਈ ਮਹੀਨੇ ਤੱਕ ਸ਼ਹਿਰ ਦੇ ਫੇਜ਼-7 ਅਤੇ ਫੇਜ਼-11 ਵਿਚਲੇ ਦੋ ਖੇਡ ਸਟੇਡੀਅਮ ਆਰੰਭ ਹੋ ਜਾਣਗੇ | ਇਹ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈੱਲਫ਼ੇਅਰ ਸੁਸਾਇਟੀ ਮੁਹਾਲੀ ਵਲੋਂ ਪਿੰਡ ਸੋਹਾਣਾ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ 'ਚ ਸਿਖਿਆਰਥਣਾਂ ਵਲੋਂ ਤਿਆਰ ਕੱਪੜਿਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਸੁਸਾਇਟੀ ਦੇ ...
ਕੁਰਾਲੀ, 27 ਮਈ (ਪ. ਪ.)-ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇ. ਉਜਾਗਰ ਸਿੰਘ ਬਡਾਲੀ ਨੇ ਜਥੇ. ਤੋਤਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਲੋਕ ਆਗੂ ਸਨ, ਦੇ ਚਲਾਣੇ ਨਾਲ ਪੰਜਾਬ, ਪਾਰਟੀ ਤੇ ਪੰਥ ਨੂੰ ਨਾ ...
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਵਲੋਂ ਸੈਂਟਰਲ ਸਕੂਏਅਰ ਫਾਊਾਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 3 ਦਿਨਾ ਸਿਖਲਾਈ ਵਰਕਸ਼ਾਪ ਵਿਚ ਵੱਖ-ਵੱਖ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਉਪ ਮੰਡਲ ਮੈਜਿਸਟ੍ਰੇਟ-ਕਮ-ਚੇਅਰਮੈਨ ਸੇਫ ਸਕੂਲ ਵਾਹਨ ਕਮੇਟੀ ਮੁਹਾਲੀ ਦੀ ਪ੍ਰਧਾਨਗੀ ਹੇਠ ਅੱਜ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਪੰਜਾਬ ਅਤੇ ...
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀਆਂ ਮਾਵਾਂ ਲਈ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ...
ਐੱਸ. ਏ. ਐੱਸ. ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਅੱਤਿਆਚਾਰ ਅਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਪੀੜਤ ਪਰਿਵਾਰਾਂ ਵਲੋਂ ਕਾਲੇ ਕੱਪੜੇ ਪਾ ਕੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਮੁਹਾਲੀ ਤੱਕ ਰੋਸ ...
ਡੇਰਾਬੱਸੀ, 27 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਗੁਲਾਬਗੜ੍ਹ ਰੋਡ 'ਤੇ ਗ਼ਲੀ ਨੰ. 6 ਦੇ ਬੰਦ ਪਏ ਮਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆ ਘਰ 'ਚੋਂ ਲੱਖਾਂ ਰੁ. ਦੇ ਗਹਿਣੇ, ਨਕਦੀ, ਕੱਪੜੇ ਅਤੇ ਜ਼ਰੂਰੀ ਦਸਤਾਵੇਜ਼ 'ਤੇ ਹੱਥ ਸਾਫ਼ ਕਰ ਦਿੱਤਾ | ਚੋਰਾਂ ਵਲੋਂ 4 ...
ਪੰਚਕੂਲਾ, 27 ਮਈ (ਕਪਿਲ)-ਕਰਜ਼ੇ ਅਤੇ ਵਿਦੇਸ਼ ਯਾਤਰਾ 'ਚ ਮਿਲੀਭੁਗਤ ਦੇ ਦੋਸ਼ ਹੇਠ ਸਥਾਨਕ ਸੈਕਟਰ-2 ਵਿਚਲੀ ਚੌਕੀ ਦੇ ਇੰਚਾਰਜ ਏ. ਐਸ. ਆਈ. ਗੁਰਮੇਜ਼ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਡਾ. ਹਨੀਫ਼ ...
ਕੁਰਾਲੀ, 27 ਮਈ (ਹਰਪ੍ਰੀਤ ਸਿੰਘ)-ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੀਤੇ ਦੋ ਮਹੀਨਿਆਂ ਦੌਰਾਨ ਲੋਕ-ਹਿੱਤ 'ਚ ਇਤਿਹਾਸਕ ਫ਼ੈਸਲੇ ਲਏ ਗਏ ਹਨ, ਜਿਸ ਨਾਲ ਰਾਜ ਦੇ ਆਮ ਆਦਮੀ ਦਾ ਸਰਕਾਰ ਵਿਚ ਵਿਸ਼ਵਾਸ ਵਧਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹੇ ਅੰਦਰ ਨਿਰੰਤਰ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ | ਬੀਤੇ ਦਿਨੀਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ...
• ਕਿਹਾ : 30 ਮਈ ਨੂੰ ਡੀ. ਸੀ. ਦਫ਼ਤਰ ਦੇ ਸਾਰੇ ਗੇਟਾਂ 'ਤੇ ਜ਼ਿੰਦਰੇ ਲਗਾਉਣਗੇ ਕਿਸਾਨ ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਭਾਰਤ ਮਾਲਾ ਪ੍ਰਾਜੈਕਟ 'ਚ ਆ ਰਹੀ ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਸਥਾਨਕ ਫੇਜ਼-5 ਦੇ ਵਸਨੀਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਅੱਜ ਕਾਜ਼ਵੇਅ ਦੇ ਨਿਰਮਾਣ ਕਾਰਜ ਆਰੰਭ ਕਰਵਾਏ ਗਏ | ਇਸ ਮੌਕੇ ਡਿਪਟੀ ਮੇਅਰ ਕੁਲਜੀਤ ...
ਚੰਡੀਗੜ੍ਹ, 27 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਧੋਖਾਧੜੀ ਨਾਲ ਜੁੜੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਇੰਡਸਟਰੀਅਲ ਏਰੀਆ ਫੇਜ਼ 1 ਦੇ ਜਪਿੰਦਰ ਸਿੰਘ ਵਾਲੀਆ ਨੇ ਪੁਲਿਸ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ) : ਟ੍ਰਾਈਸਿਟੀ ਦੇ ਰੰਗਮੰਚ ਅਤੇ ਕਲਾ ਪ੍ਰੇਮੀਆਂ ਵਲੋਂ ਪ੍ਰਸਿੱਧ ਟੈਗੋਰ ਥੀਏਟਰ ਵਿਖੇ ਇਕੱਠੇ ਹੋ ਕੇ ਅਤੇ ਪੰਚਲਾਈਟ-ਇਕ ਰੋਮ-ਕੌਮ ਮਿਊਜ਼ੀਕਲ ਪ੍ਰੋਡਕਸ਼ਨ ਦਾ ਅਨੰਦ ਮਾਣਿਆ | ਪੰਚਲਾਈਟ ਉੱਤਰੀ ਭਾਰਤ ਦੇ ਇਕ ਛੋਟੇ ਜਿਹੇ ...
ਲਾਲੜੂ, 27 ਮਈ (ਰਾਜਬੀਰ ਸਿੰਘ)-ਲਾਲੜੂ ਮੰਡੀ ਦੇ ਬਾਜ਼ਾਰ 'ਚ ਪੈਂਦੀ ਸਬਜ਼ੀ ਮੰਡੀ ਦੀ ਫੜ ਪਿੱਛੇ ਬਣਿਆ ਨਾਲਾ ਗੰਦਗੀ ਨਾਲ ਨੱਕੋ-ਨੱਕ ਭਰਿਆ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ, ਇਸ ਨਾਲੇ ਦੀ ਹਾਲੇ ਤੱਕ ਨਗਰ ਕੌਂਸਲ ਵਲੋਂ ਸਫ਼ਾਈ ਨਹੀਂ ਕੀਤੀ ਗਈ | ਅੱਜ ਇਸ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਫੈਡਰੇਸ਼ਨ ਆਫ ਯੂ.ਟੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਨੇ ਸੈਕਟਰ-15 ਦੇ ਕਮਿਊਨਿਟੀ ਸੈਂਟਰ ਵਿਖੇ ਫੈਡਰੇਸ਼ਨ ਦੇ ਵਿੱਤ ਸਕੱਤਰ ਸਾਥੀ ਚੈਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਕ ਸੋਗ ਮੀਟਿੰਗ ਕੀਤੀ | ਸਭਾ ਦੀ ...
ਚੰਡੀਗੜ੍ਹ, 27 ਮਈ (ਵਿਸ਼ੇਸ਼ ਪ੍ਰਤੀਨਿਧ) - ਕੌਮੀ ਰਾਜਮਾਰਗ 'ਤੇ ਆਪਣੀ ਨਿਰਧਾਰਿਤ ਲੇਨ ਨੂੰ ਛੱਡ ਗਲਤ ਲੇਨ 'ਤੇ ਚੱਲਣ ਵਾਲੇ ਭਾਰੀ ਵਾਹਨਾਂ ਨੂੰ ਫੜਨ ਲਈ ਅੱਜ ਅੰਬਾਲਾ ਵਿਚ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਖੁਦ ਜੀਟੀ ਰੋਡ 'ਤੇ ਉਤਰੇ | ਉਨ੍ਹਾਂ ਨੇ ਅੰਬਾਲਾ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਉੱਤੇ ਸਿੱਖਿਆ ਵਿਭਾਗ 'ਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ | ਇਨ੍ਹਾਂ ਵਿਚ 7 ਕਲਰਕ, 4 ਐੱਸ.ਐੱਲ.ਏ., 9 ਸੇਵਾਦਾਰ ਤੇ 3 ਚੌਕੀਦਾਰ ਸ਼ਾਮਿਲ ਹਨ | ...
ਚੰਡੀਗੜ੍ਹ, 27 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲੜਕਿਆਂ ਦੇ ਹੋਸਟਲ ਨੰਬਰ 6 ਵਲੋਂ ਪੀ.ਜੀ.ਆਈ. ਐਮ.ਈ.ਆਰ. ਦੇ ਸਹਿਯੋਗ ਨਾਲ ਸਮਾਜ ਦੀ ਸੇਵਾ ਕਰਨ ਹਿੱਤ ਹੋਸਟਲ ਦੇ ਵਿਹੜੇ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 62 ਵਿਅਕਤੀਆਂ ਨੇ ...
ਐੱਸ. ਏ. ਐੱਸ. ਨਗਰ, 27 ਮਈ (ਕੇ. ਐੱਸ. ਰਾਣਾ)- ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਖੇਤੀਬਾੜੀ ਅਤੇ ਅਲਾਇਨ ਵਿਭਾਗਾਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਗਤੀ ਰਿਪੋਰਟ ਦੀ ਰੀਵਿਊ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ...
ਚੰਡੀਗੜ੍ਹ, 27 ਮਈ (ਨਵਿੰਦਰ ਸਿੰਘ ਬੜਿੰਗ)- ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ 23 ਸਾਲਾਂ ਅਰਸ਼ਦੀਪ ਸਿੰਘ ਨੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦਿਆਂ 2022 ਦੇ 14ਵੇਂ ਐਡੀਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਥਾਂ ਬਣਾਉਣ ਵਿਚ ਕਾਮਯਾਬੀ ...
ਖਰੜ, 27 ਮਈ (ਮਾਨ)-ਭਾਰਤ ਵਿਕਾਸ ਪ੍ਰੀਸ਼ਦ ਖਰੜ ਵਲੋਂ ਬੀ. ਐਸ. ਐਮ. ਸਿੱਖ ਗਰਲਜ਼ ਸਕੂਲ ਖਰੜ ਵਿਖੇ ਦੰਦਾਂ ਤੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ | ਕੈਂਪ 'ਚ ਡਾ. ਵੀਨੂੰ ਅਗਰਵਾਲ ਵਲੋਂ 150 ਬੱਚਿਆਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੰਦਾਂ ਤੇ ਅੱਖਾਂ ...
ਡੇਰਾਬੱਸੀ, 27 ਮਈ (ਗੁਰਮੀਤ ਸਿੰਘ)- ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ ਜਿਸ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪੁੱਜੀ ਟੀਮ ਵਲੋਂ ਮਜ਼ਦੂਰਾਂ ਦੇ ਫਾਰਮ ...
ਐੱਸ. ਏ. ਐੱਸ. ਨਗਰ, 27 ਮਈ (ਤਰਵਿੰਦਰ ਸਿੰਘ ਬੈਨੀਪਾਲ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ. ਟੀ. ਐਫ.) ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ 'ਤੇ ਆਧਾਰਿਤ ਇਕ ਵਫ਼ਦ ਵਲੋਂ ਅਧਿਆਪਕ ਹਰਿੰਦਰ ਸਿੰਘ ਅਤੇ ਮੈਡਮ ਨਵਲਦੀਪ ਸ਼ਰਮਾ ਦੇ ਆਰਡਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ...
ਡੇਰਾਬੱਸੀ, 27 ਮਈ (ਗੁਰਮੀਤ ਸਿੰਘ)-ਇਥੋਂ ਦੇ ਸਰਕਾਰੀ ਹਸਪਤਾਲ ਦੀ ਐਸ. ਐਮ. ਓ. ਡਾ. ਸੰਗੀਤਾ ਜੈਨ ਦੀ ਸ਼ਿਕਾਇਤ 'ਤੇ ਡੇਰਾਬੱਸੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਿਸ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਰਾਗਪੁਰ ਵਜੋਂ ਹੋਈ ਹੈ | ਪੁਲਿਸ ਵਲੋਂ ਉਕਤ ...
ਚੰਡੀਗੜ੍ਹ, 27 ਮਈ (ਪ੍ਰੋ. ਅਵਤਾਰ ਸਿੰਘ)- ਭਗਵੰਤ ਮਾਨ ਦੀ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਏ ਬੇਜ਼ਮੀਨੇ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਦਲਿਤ, ਮਜ਼ਦੂਰ ਜਥੇਬੰਦੀਆਂ ਨੇ ਸਿਰਜੋੜ ਕੇ ਜ਼ਮੀਨ, ਦਿਹਾੜੀ/ਝੋਨੇ ਦੀ ਲਵਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ...
ਖਰੜ, 27 ਮਈ (ਗੁਰਮੁੱਖ ਸਿੰਘ ਮਾਨ)-ਸਬ-ਰਜਿਸਟਰਾਰ ਖਰੜ ਦੇ ਦਫ਼ਤਰ ਵਿਖੇ ਰੋਜ਼ਾਨਾ ਤਸਦੀਕ ਹੋਣ ਵਾਲੇ ਵਸੀਕਿਆਂ ਵਾਸਤੇ ਅਪੁਆਇੰਟਮੈਂਟ ਲੈਣ ਸਮੇਂ ਸੰਬੰਧਤ ਅਥਾਰਟੀ ਤੋਂ ਜਾਰੀ ਐਨ. ਓ. ਸੀ., ਪਾਸ-ਸ਼ੁਦਾ ਨਕਸ਼ਾ, ਇਜਾਜ਼ਤਨਾਮਾ, ਅਸਲ ਆਧਾਰ ਕਾਰਡ ਤੇ ਪੈਨ ਕਾਰਡ ਅਪਲੋਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX