ਤਾਜਾ ਖ਼ਬਰਾਂ


ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  1 minute ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  12 minutes ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  27 minutes ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  44 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  32 minutes ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  46 minutes ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  1 minute ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 1 hour ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  1 day ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  1 day ago
ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਿਵੇਕ ਫਾਂਸਾਲਕਰ ਨੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  1 day ago
ਨਿਕਾਸੀ ਥਾਵਾਂ 'ਤੇ ਭੂ-ਮਾਫ਼ੀਆ ਦਾ ਕਬਜ਼ਾ ਹੋਣ ਕਾਰਨ ਸੜਕਾਂ ਹੋਈਆਂ ਜਲ-ਥਲ
. . .  1 day ago
ਜ਼ੀਰਕਪੁਰ,30 ਜੂਨ, (ਹੈਪੀ ਪੰਡਵਾਲਾ)- ਅੱਜ ਸਵੇਰ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ। ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਸਦਕਾ ਬਰਸਾਤੀ ਪਾਣੀ ਦਾ ਪੂਰਨ ਨਿਕਾਸ ਨਾ ਹੋਣ ...
ਹੌਜ਼ਰੀ ਵਪਾਰੀ ਪਾਸੋਂ 3 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ ,30 ਜੂਨ (ਪਰਮਿੰਦਰ ਸਿੰਘ ਆਹੂਜਾ)- -ਲੁਧਿਆਣਾ ਪੁਲਿਸ ਨੇ ਹੌਜ਼ਰੀ ਵਪਾਰੀ ਤੋਂ 3 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਖ਼ਤਰਨਾਕ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ...
ਭਾਜਪਾ ਨੇ ਐਨ.ਡੀ.ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਤੀ ਮੁਰਮੂ ਲਈ ਸਮਰਥਨ ਮੰਗਣ ਲਈ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕੋਲ ਕੀਤੀ ਪਹੁੰਚ
. . .  1 day ago
ਮਹਾਰਾਸ਼ਟਰ : ਦੇਵੇਂਦਰ ਫੜਨਵੀਸ ਨੇ ਕੀਤਾ ਐਲਾਨ, ਏਕਨਾਥ ਸ਼ਿੰਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  1 day ago
3 ਚੀਫ ਇੰਜੀਨੀਅਰਾਂ,ਐਸ.ਈ. ਇੰਜੀਨੀਅਰਾਂ ਦੀਆਂ ਬਦਲੀਆਂ
. . .  1 day ago
ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ’ਚ 4 ਜੁਲਾਈ ਨੂੰ ਹੋਵੇਗਾ ਸਮਾਗਮ-ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 30 ਜੂਨ (ਜਸਵੰਤ ਸਿੰਘ ਜੱਸ)-ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ...
ਏ.ਜੀ.ਟੀ.ਐੱਫ. ਦਾ ਵੱਡਾ ਐਕਸ਼ਨ, 11 ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 30 ਜੂਨ-ਏ.ਜੀ.ਟੀ.ਐੱਫ. ਦਾ ਵੱਡਾ ਐਕਸ਼ਨ, 11 ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਫਰੀਦਕੋਟ

ਨਰੇਗਾ ਮਜ਼ਦੂਰਾਂ ਵਲੋਂ ਡੀ.ਸੀ. ਦਫਤਰ ਸਾਹਮਣੇ ਰੋਸ ਮੁਜ਼ਾਹਰਾ

ਫ਼ਰੀਦਕੋਟ, 27 ਮਈ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਜ਼ਿਲ੍ਹਾ ਫ਼ਰੀਦਕੋਟ ਵਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਨਰੇਗਾ ਮਜ਼ਦੂਰਾਂ ਨਾਲ ਸਰਕਾਰ ਦੇ ਨੁਮਾਇੰਦੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ 'ਤੇ ਰੋਕ ਲਗਾਈ ਜਾਵੇ | ਜ਼ਿਲ੍ਹਾ ਸਕੱਤਰ ਗੋਰਾ ਸਿੰਘ ਪਿੱਪਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਕੇ ਸਿੱਧਾ ਹੀ ਨਰੇਗਾ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਪਿੰਡਾਂ ਦੇ ਨੁਮਾਇੰਦਿਆਂ ਵਲੋਂ ਨਰੇਗਾ ਮਜ਼ਦੂਰਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ | ਜਿਸ ਦਾ ਨਰੇਗਾ ਮਜ਼ਦੂਰਾਂ ਵਲੋਂ ਥਾਂ ਥਾਂ 'ਤੇ ਵਿਰੋਧ ਕੀਤਾ ਜਾ ਰਿਹਾ ਹੈ | ਨਰੇਗਾ ਮਜ਼ਦੂਰ ਆਗੂਆਂ ਨੇ ਕਿਹਾ ਕਿ ਕਈ ਪਿੰਡਾਂ 'ਚ ਕਾਨੂੰਨ ਅਨੁਸਾਰ ਪੰਚਾਇਤ ਅਤੇ ਗ੍ਰਾਮ ਸਭਾ ਦੇ ਮਤੇ ਨਾਲ ਮੇਟ ਹੋਣਾ ਚਾਹੀਦਾ ਹੈ | ਮੈਂਬਰ ਤੋੜ ਕੇ ਪ੍ਰਬੰਧਕ ਲਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਜਿਸ ਦਾ ਯੂਨੀਅਨ ਵਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਨਲਾਈਨ ਹਾਜ਼ਰੀਆਂ ਨਹੀਂ ਲੱਗ ਰਹੀਆਂ ਜਿਸ ਕਰਕੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ | ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਦੇ ਨਾਲ-ਨਾਲ ਆਫ਼ ਲਾਈਨ ਹਾਜ਼ਰੀਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਾਰਨ ਮਜ਼ਦੂਰਾਂ ਦਾ ਕੰਮ ਖੁਸ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ 50 ਦਿਨ ਆਪਣੇ ਵਲੋਂ ਨਰੇਗਾ ਮਜ਼ਦੂਰਾਂ ਨੂੰ ਵੱਧ ਕੰਮ ਦੇਵੇ ਅਤੇ 700 ਰੁਪਏ ਦਿਹਾੜੀ ਦੇਵੇ | ਇਸ ਮੌਕੇ ਸਰਬਜੀਤ ਕੌਰ ਨੱਥੇਵਾਲਾ, ਜੱਗੀ ਪੱਖੀ ਕਲਾਂ, ਸਿਰਜੀਤ ਕੌਰ, ਗੁਰਪਾਲ ਸਿੰਘ, ਰੁਪਿੰਦਰ ਕੌਰ, ਬਲਾਕਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰ ਐਡਵੋਕੇਟ ਮਿਸ ਪਰਮਿਲਾ ਫ਼ਲੀਆਂਵਾਲਾ ਨੇ ਸੁਣੀਆਂ ਸ਼ਿਕਾਇਤਾਂ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਅਰਜੀਆਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੇ ਮਕਸਦ ਨਾਲ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਮਿਸ ਪਰਮਿਲਾ ਫ਼ਲੀਆਂਵਾਲਾ ਵਲੋਂ ਜ਼ਿਲ੍ਹਾ ਫ਼ਰੀਦਕੋਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮੈਂਬਰ ...

ਪੂਰੀ ਖ਼ਬਰ »

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕੇਂਦਰੀ ਜੇਲ੍ਹ ਫ਼ਰੀਦਕੋਟ ਦਾ ਦੌਰਾ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਰੀਦਕੋਟ ਸਮੇਤ ਜਗਦੀਪ ਸਿੰਘ ਮਹਿਰੋਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਫ਼ਰੀਦਕੋਟ, ਪ੍ਰਸ਼ਾਂਤ ਵਰਮਾ ਸਿਵਲ ਜੱਜ ਸੀਨੀਅਰ ...

ਪੂਰੀ ਖ਼ਬਰ »

ਉਸਾਰੀ ਯੂਨੀਅਨ ਦਾ ਵਫ਼ਦ ਵਿਧਾਇਕ ਅਮੋਲਕ ਸਿੰਘ ਨੂੰ ਮਿਲਿਆ

ਜੈਤੋ, 27 ਮਈ (ਗੁਰਚਰਨ ਸਿੰਘ ਗਾਬੜੀਆ)- ਉਸਾਰੀ ਯੂਨੀਅਨ ਜੈਤੋ ਦੇ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿਚ ਇਕ ਵਫ਼ਦ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਮਿਲਿਆ ਅਤੇ ਮਿਸਤਰੀਆਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਇਕ ਮੰਗ-ਪੱਤਰ ਸੌਂਪਿਆ | ਜਥੇਬੰਦੀ ਦੇ ਆਗੂਆਂ ...

ਪੂਰੀ ਖ਼ਬਰ »

ਫ਼ਰੀਦਕੋਟ 'ਚ ਬਸਪਾ ਦਾ ਵਿਸਥਾਰ

ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਰਵਿਦਾਸ ਮੰਦਰ, ਪ੍ਰੇਮ ਨਗਰ ਕੋਟਕਪੂਰਾ ਵਿਖੇ ਪ੍ਰੇਮ ਸਿੰਘ ਘਾਰੂ ਜਨਰਲ ਸਕੱਤਰ ਬਸਪਾ ਜ਼ਿਲ੍ਹਾ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ...

ਪੂਰੀ ਖ਼ਬਰ »

ਤੰਬਾਕੂ ਉਤਪਾਦ ਐਕਟ-2003 ਤਹਿਤ ਕੀਤੀ ਚੈਕਿੰਗ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਦੀ ਟਾਸਕ ਫ਼ੋਰਸ ਨੇ ਵੱਖ-ਵੱਖ ਜਨਤਕ ਸਥਾਨਾਂ 'ਤੇ ਚੈਕਿੰਗ ਕਰਕੇ ਦੇਸ਼ ਭਰ 'ਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਕੇ ਚਲਾਨ ਕੱਟੇ | ਟੀਮ ਵਿਚ ਸ਼ਾਮਿਲ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਅਚਾਨਕ ਤਲਾਸ਼ੀ ਦੌਰਾਨ 6 ਮੋਬਾਈਲ ਬਰਾਮਦ

ਫ਼ਰੀਦਕੋਟ, 27 ਮਈ (ਸਰਬਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸਖ਼ਤੀ ਦੇ ਹੁਕਮਾਂ ਦੇ ਬਾਵਜੂਦ ਫ਼ਰੀਦਕੋਟ ਜੇਲ੍ਹ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ | ਕੁਝ ਦਿਨ ਪਹਿਲਾਂ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਹਵਾਲਾਤੀ ਵਲੋਂ ਜੇਲ੍ਹ 'ਚੋਂ ਵੀਡੀਓ ਬਣਾ ਕੇ ...

ਪੂਰੀ ਖ਼ਬਰ »

ਜੇਲ੍ਹ ਵਿਭਾਗ ਦੇ ਏ.ਡੀ.ਜੀ.ਪੀ. ਵਲੋਂ ਜੇਲ੍ਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਨੇ ਰਾਜ ਦੀਆਂ ਜੇਲ੍ਹਾਂ ਅੰਦਰ ਰੋਜ਼ਾਨਾ ਮਿਲ ਰਹੇ ਮੋਬਾਈਲ ਫ਼ੋਨ, ਨਸ਼ੀਲੇ ਪਦਾਰਥਾਂ ਅਤੇ ਵੀਡੀਓ ਵਾਇਰਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਵਿਭਾਗ ਦੇ ਏ.ਡੀ.ਜੀ.ਪੀ. ਵਰਿੰਦਰ ਕੁਮਾਰ ਨੇ ਜੇਲ੍ਹ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਅਪਣਾਓ, ਪਾਣੀ, ਬਿਜਲੀ, ਖ਼ਰਚਾ ਬਚਾਓ-ਖੇਤੀਬਾੜੀ ਅਫ਼ਸਰ

ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉਚਾ ਚੁੱਕਣ ਲਈ ਚਲਾਈ ਜਾ ਰਹੀ 'ਝੋਨੇ ਦੀ ਸਿੱਧੀ ਬਿਜਾਈ' ਦੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ: ...

ਪੂਰੀ ਖ਼ਬਰ »

ਲੋਹਾ ਚੋਰੀ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)- ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਰਵੀ ਸ਼ਰਮਾ ਪੁੱਤਰ ਧਰਮਵੀਰ ਸ਼ਰਮਾ ਵਾਸੀ ਕੋਟਕਪੂਰਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ | ਉਨ੍ਹਾਂ ਦੀ ਫ਼ੈਕਟਰੀ ਜੈਤੋ ਰੋਡ, ਨੇੜੇ ਸੁਆ ਪਾਸ ਹੈ, ...

ਪੂਰੀ ਖ਼ਬਰ »

ਹੈਰੋਇਨ ਤੇ 23 ਹਜ਼ਾਰ ਦੀ ਨਕਦੀ ਸਮੇਤ ਗਿ੍ਫ਼ਤਾਰ

ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਪੁਲਿਸ ਵਿਭਾਗ ਦੇ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਪੁਲ ਸੂਆ ਜੈਤੋ ਰੋਡ ਕੋਟਕਪੂਰਾ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਕ ਮੋਨਾ ਵਿਅਕਤੀ ਬੁਲਟ ਮੋਟਰਸਾਈਕਲ ਨੰਬਰ ...

ਪੂਰੀ ਖ਼ਬਰ »

ਸਰਪੰਚ ਅਜੈਬ ਸਿੰਘ ਦਾ ਅੰਗੀਠਾ ਸਾਂਭ ਕੇ ਬੂਟੇ ਲਗਾਏ

ਬਰਗਾੜੀ, 27 ਮਈ (ਲਖਵਿੰਦਰ ਸ਼ਰਮਾ)-ਪ੍ਰਧਾਨ ਅਜੈਬ ਸਿੰਘ ਸਰਪੰਚ ਸਰਾਵਾਂ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਪਰਿਵਾਰ ਨੇ ਉਨ੍ਹਾਂ ਦਾ ਅੰਗੀਠਾ ਸਾਂਭਣ ਉਪਰੰਤ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਥਾਂ ਆਪਣੇ ਖੇਤਾਂ ਵਿਚ ਅਸਥੀਆਂ ਨੂੰ ਦਬਾਅ ਕੇ ਪੌਦੇ ਲਗਾਏ ...

ਪੂਰੀ ਖ਼ਬਰ »

ਪਿੰਡ ਘਣੀਏ ਵਾਲਾ ਵਿਖੇ ਬਜ਼ੁਰਗ ਪਾਰਕ ਬਣਾਇਆ

ਪੰਜਗਰਾਈਾ ਕਲਾਂ, 27 ਮਈ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਘਣੀਏ ਵਾਲਾ ਵਿਖੇ ਪਿੰਡ ਦੀ ਦਿੱਖ ਸੰਵਾਰਨ ਲਈ ਬਿੱਟੂ ਮੈਂਬਰ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਬਜ਼ੁਰਗਾਂ ਦੇ ਬੈਠਣ ਲਈ ਬਿਰਧ ਪਾਰਕ ਬਣਾਇਆ ਗਿਆ | ਬਿੱਟੂ ਮੈਂਬਰ ਨੇ ਗੱਲਬਾਤ ...

ਪੂਰੀ ਖ਼ਬਰ »

ਸੜਕ 'ਤੇ ਬਣਿਆ ਖੱਡਾ ਹਾਦਸਿਆਂ ਨੂੰ ਦੇ ਰਿਹਾ ਸੱਦਾ

ਫ਼ਰੀਦਕੋਟ, 27 ਮਈ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਕੋਟਕਪੂਰਾ ਰੋਡ 'ਤੇ ਮਨਜੀਤ ਇੰਦਰ ਪੁਰਾ (ਡੋਗਰ ਬਸਤੀ) ਗਲੀ ਨੰਬਰ ਸਾਢੇ ਛੇ ਦੇ ਸਾਹਮਣੇ ਸੜਕ 'ਤੇ ਬਣਿਆ ਹੋਇਆ ਖੱਡਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਜਾਣਕਾਰੀ ਅਨੁਸਾਰ ਸੜਕ 'ਤੇ ਬਣੇ ਹੋਏ ਇਸ ਖੱਡੇ ਤੋਂ ਇਸ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਵਾਤਾਵਰਨ ਦਿਹਾੜਾ ਮਨਾਇਆ

ਬਰਗਾੜੀ, 27 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਵਾਤਾਵਰਨ ਦਿਹਾੜਾ ਮਨਾਇਆ ਗਿਆ | ਪਿ੍ੰਸੀਪਲ ਯਸ਼ੂ ਧੀਂਗੜਾ ਦੀ ਦੇਖ-ਰੇਖ ਹੇਠ ਮਨਾਏ ਗਏ | ਇਸ ਦਿਹਾੜੇ ਸਬੰਧੀ ਬੱਚਿਆਂ ਦੇ ਪੋਸਟਰ ਬਣਾਉਣ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ ਅਤੇ ਵਧੀਆ ...

ਪੂਰੀ ਖ਼ਬਰ »

ਲਾਅ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦੌਰਾ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਦੇ ਬੀ.ਏ. ਐਲ.ਐਲ.ਬੀ ਭਾਗ-ਪੰਜਵਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦਾ ਦੌਰਾ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਕੋਰਟ ਵਿਚ ਅਰਜੈਂਟ, ਆਰਡੀਨੇਰੀ ਅਤੇ ਰੈਗੂਲਰ ਕੇਸਾਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਦਸਮੇਸ਼ ਆਦਰਸ ਸਕੂਲ ਬਰਗਾੜੀ ਵਿਖੇ ਪੰਛੀਆਂ ਲਈ ਆਲ੍ਹਣੇ ਲਗਾਏ

ਬਰਗਾੜੀ, 27 ਮਈ (ਸੁਖਰਾਜ ਸਿੰਘ ਗੋਂਦਾਰਾ)-ਸਕੂਲ ਦੇ ਮੁੱਖ ਪ੍ਰਬੰਧਕ ਅਤੇ ਸਮਾਜਸੇਵੀ ਅਸ਼ੋਕ ਬਰਗਾੜੀ ਪ੍ਰੇਰਨਾ ਸਦਕਾ ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਬਰਗਾੜੀ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿਚ ਪੰਛੀਆਂ ਲਈ ਆਲ੍ਹਣੇ ਲਗਾਏ | ਇਸ ਮੌਕੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਢਿੱਲਵਾਂ ਕਲਾਂ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਨਵੀਂ ਇਕਾਈ ਦਾ ਗਠਨ

ਪੰਜਗਰਾੲੀਂ ਕਲਾਂ, 27 ਮਈ (ਸੁਖਮੰਦਰ ਸਿੰਘ ਬਰਾੜ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਤੇ ਬਲਾਕ ਕੋਟਕਪੂਰਾ ਦੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਬਰਾੜ ਘਣੀਏ ਵਾਲਾ ਦੀ ਅਗਵਾਈ ਹੇਠ ਪਿੰਡ ਢਿੱਲਵਾਂ ...

ਪੂਰੀ ਖ਼ਬਰ »

ਸੰਸਦ ਮੈਂਬਰ ਮੁਹੰਮਦ ਸਦੀਕ ਨੇ ਪਿੰਡ ਕਾਸਮ ਭੱਟੀ ਨੂੰ ਦਿੱਤੀ ਪਾਣੀ ਵਾਲੀ ਟੈਂਕੀ

ਜੈਤੋ, 27 ਮਈ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸੀ ਆਗੂ ਸੂਰਜ ਭਾਰਦਵਾਜ ਤੇ ਰਾਜਾ ਭਾਰਦਵਾਜ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵਲੋਂ ਪਿੰਡ ਕਾਸਮ ਭੱਟੀ ਨੂੰ ਐਮ.ਪੀ ਕੋਟੇ ਵਿਚੋਂ ਪਾਣੀ ਵਾਲੀ ਟੈਂਕੀ ਦਿੱਤੀ ਗਈ ਹੈ | ਉਕਤ ਪਾਣੀ ਵਾਲੀ ਟੈਂਕੀ ਕਾਂਗਰਸੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਨੂੰ ਕਿਸੇ ਪੱਧਰ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਸੰਧਵਾਂ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਰਾਜ ਵਿਚ ਭਿ੍ਸ਼ਟਾਚਾਰ ਨੂੰ ਕਿਸੇ ਵੀ ਪੱਧਰ 'ਤੇ ਬਰਦਾਸਤ ਨਹੀਂ ਕੀਤਾ ਜਾਵੇਗਾ | ਚਾਹੇ ਕੋਈ ਵੀ ਸਿਆਸਤਦਾਨ, ਮੰਤਰੀ, ...

ਪੂਰੀ ਖ਼ਬਰ »

ਸੀ.ਐਚ.ਬੀ. ਠੇਕਾ ਕਾਮਿਆਂ ਨੂੰ ਰੈਗੂਲਰ ਕਰੇ ਸਰਕਾਰ-ਯੂਨੀਅਨ

ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫ਼ਰੀਦਕੋਟ ਵਲੋਂ ਜਨਰਲ ਸਕੱਤਰ ਹੈਪਇੰਦਰਪਾਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਸਰਕਲ ਪ੍ਰਧਾਨ ਸੁਖਚੈਨ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਬੇਅੰਤ ਸਿੰਘ ਨੇ ...

ਪੂਰੀ ਖ਼ਬਰ »

ਫ਼ਰੀਡਮ ਫ਼ਾਈਟਰਾਂ ਦੇ ਵਾਰਿਸਾਂ ਨੇ ਇਤਿਹਾਸਕ ਨਿੰਮ 'ਤੇ ਤਿਰੰਗਾ ਝੰਡਾ ਲਹਿਰਾਇਆ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਸੰਨ੍ਹ 1946 ਵਿਚ ਫ਼ਰੀਦਕੋਟ ਰਿਆਸਤ ਦੇ ਰਾਜੇ ਖ਼ਿਲਾਫ਼ ਚੱਲ ਰਹੀ ਪਰਜਾ ਮੰਡਲ ਲਹਿਰ ਦੇ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 27 ਮਈ 1946 ਨੂੰ ਆਜ਼ਾਦ ਭਾਰਤ ਦਾ ਤਿਰੰਗਾ ਝੰਡਾ ਪੁਰਾਣੀ ਦਾਣਾ ...

ਪੂਰੀ ਖ਼ਬਰ »

ਆਂਗਨਵਾੜੀ ਸੈਂਟਰਾਂ 'ਚ ਪੋਸ਼ਣ ਅਭਿਆਨ ਬਾਰੇ ਸਮਾਗਮ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜ਼ਿਲੇ ਵਿਚ ਵੱਖ ਵੱਖ ਵਿਭਾਗਾਂ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ | ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX