ਤਾਜਾ ਖ਼ਬਰਾਂ


30 ਜੂਨ ਤੱਕ ਹੋਵੇਗੀ ਡਬਲਯੂ.ਐਫ਼.ਆਈ. ਦੀ ਚੋਣ- ਅਨੁਰਾਗ ਠਾਕੁਰ
. . .  12 minutes ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਪਹਿਲਵਾਨਾਂ ਨਾਲ 6 ਘੰਟੇ ਲੰਬੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ...
ਜੇਕਰ 15 ਜੂਨ ਤੱਕ ਕਾਰਵਾਈ ਨਾ ਹੋਈ ਤਾਂ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇਂ- ਬਜਰੰਗ ਪੂਨੀਆ
. . .  46 minutes ago
ਨਵੀਂ ਦਿੱਲੀ, 7 ਜੂਨ- ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ 15 ਜੂਨ ਤੋਂ ਪਹਿਲਾਂ ਪੁਲਿਸ ਜਾਂਚ ਪੂਰੀ...
ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਵਿਦਿਆਰਥਣ ਨੇ ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਕੀਤਾ ਪ੍ਰਾਪਤ
. . .  about 1 hour ago
ਮਲੋਟ, 7 ਜੂਨ (ਅਜਮੇਰ ਸਿੰਘ ਬਰਾੜ)- ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਲੜਕੀ ਨੇ ਜਰਮਨੀ ਵਿਚ ਚੱਲ ਰਹੇ ਵਿਸ਼ਵ ਕੱਪ ਮੁਕਾਬਲਿਆਂ ਵਿਚੋਂ 25 ਮੀਟਰ ਰੈਪਿਡ ਪਿਸਟਲ ਸ਼ੂਟਿੰਗ ਵਿਚੋਂ ਸੋਨੇ ਦਾ ਤਗਮਾ ਪ੍ਰਾਪਤ ਕਰਦਿਆਂ....
ਉੱਤਰ ਪ੍ਰਦੇਸ਼: ਗੈਂਗਸਟਰ ਸੰਜੀਵ ਜੀਵਾ ’ਤੇ ਹਮਲਾ
. . .  about 1 hour ago
ਲਖਨਊ, 7 ਜੂਨ- ਗੈਂਗਸਟਰ ਸੰਜੀਵ ਜੀਵਾ ਨੂੰ ਅੱਜ ਇਥੋਂ ਦੀ ਸਿਵਲ ਅਦਾਲਤ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲਾਵਰ ਵਕੀਲ ਦੇ ਭੇਸ ਵਿਚ ਅਦਾਲਤ ਵਿਚ ਦਾਖ਼ਲ....
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
. . .  about 2 hours ago
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਕਿਸਾਨ, ਪੜ੍ਹੋ ਇਸ ਫ਼ਸਲ ’ਤੇ ਇੰਨੀ ਮਿਲੇਗੀ ਐਮ.ਐਸ.ਪੀ.
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡ ਰਹੀ ਹੈ ਭਾਰਤੀ ਕ੍ਰਿਕਟ ਟੀਮ
. . .  about 2 hours ago
ਲੰਡਨ, 7 ਜੂਨ-ਓਡੀਸ਼ਾ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਸੋਗ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਾਰਤੀ ਕ੍ਰਿਕਟ ਟੀਮ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ...
ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਰਵਾਇਆ ਜਾ ਰਿਹੈ ਕਬਜ਼ਾ- ਪਰਮਬੰਸ ਸਿੰਘ ਬੰਟੀ ਰੋਮਾਣਾ
. . .  about 2 hours ago
ਚੰਡੀਗੜ੍ਹ, 7 ਜੂਨ (ਦਵਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ’ਤੇ ਆਰ. ਐਸ. ਐਸ. ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਖ਼ਿਲਾਫ਼ ਇਕੱਠੇ ਹੋ ਕੇ ਇਹ ਲੜਾਈ ਲੜਨ ਦੀ ਲੋੜ....
ਸਾਬਕਾ ਮੰਤਰੀ ਸਿੰਗਲਾ ਦੀ ਕੋਠੀ ’ਤੇ ਵੀ ਪਹੁੰਚੀ ਵਿਜੀਲੈਂਸ
. . .  about 3 hours ago
ਸੰਗਰੂਰ, 7 ਜੂਨ (ਦਮਨਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਸੰਗਰੂਰ ਕੋਠੀ ’ਤੇ ਵੀ ਅੱਜ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 2 ਘੰਟਿਆਂ ਤੱਕ ਸਿੰਗਲਾ ਦੀ....
ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਕਰਨਾਲ
. . .  about 3 hours ago
ਕਰਨਾਲ, 7 ਜੂਨ (ਗੁਰਮੀਤ ਸਿੰਘ ਸੱਗੂ)- ਸ਼ਾਹਬਾਦ ਮਾਰਕੰਡਾ ਵਿਖੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਕਰਨਾਲ ਪਹੁੰਚੇ। ਉਨ੍ਹਾਂ....
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ:ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ
. . .  about 4 hours ago
ਲੰਡਨ, 7 ਜੂਨ- ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਸਮਰਥਨ ਮੁੱਲ ਨੂੰ ਦਿੱਤੀ ਮਨਜ਼ੂਰੀ- ਪੀਯੂਸ਼ ਗੋਇਲ
. . .  about 4 hours ago
ਨਵੀਂ ਦਿੱਲੀ, 7 ਜੂਨ- ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਮੰਡੀਕਰਨ ਸੀਜ਼ਨ 2023-24 ਲਈ ਸਾਉਣੀ ਦੀਆਂ ਫ਼ਸਲਾਂ ਲਈ ਵਧੇ ਹੋਏ ਘੱਟੋ-ਘੱਟ ਸਮਰਥਨ.....
ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਦੋਸ਼ੀ ਹਥਕੜੀ ਸਮੇਤ ਫ਼ਰਾਰ
. . .  about 4 hours ago
ਕਪੂਰਥਲਾ, 7 ਜੂਨ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਚ ਅੱਜ ਮੈਡੀਕਲ ਕਰਵਾਉਣ ਆਇਆ ਚੋਰੀ ਦੇ ਮਾਮਲੇ ਵਿਚ ਇਕ ਕਥਿਤ ਦੋਸ਼ੀ ਦੇ ਹਥਕੜੀ ਸਮੇਤ ਫ਼ਰਾਰ ਹੋਣ ਦੀ ਖ਼ਬਰ ਹੈ.....
ਹੁਸ਼ਿਆਰਪੁਰ: ਖ਼ੇਤ ’ਚੋਂ ਬੰਬ ਮਿਲਣ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ
. . .  about 5 hours ago
ਮੁਕੇਰੀਆਂ, 7 ਜੂਨ- ਇੱਥੋਂ ਦੇ ਇਕ ਪਿੰਡ ਧਰਮਪੁਰ ’ਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਫ਼ਿਲਹਾਲ ਪੁਲਿਸ ਵਲੋਂ ਜਾਂਚ....
ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਲਾਢੂਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ
. . .  about 5 hours ago
ਲੁਧਿਆਣਾ, 7 ਜੂਨ (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਲੁਧਿਆਣੇ ਦਾ ਲਾਢੂਵਾਲ ਟੋਲ ਪਲਾਜ਼ਾ ਮੁਫ਼ਤ ਕਰਵਾਇਆ ਗਿਆ.......
ਹਰਿਆਣਾ: ਕਿਸਾਨਾਂ ਦਾ ਪ੍ਰਦਰਸ਼ਰਨ ਜਾਰੀ
. . .  about 6 hours ago
ਕੁਰੂਕਸ਼ੇਤਰ, 7 ਜੂਨ- ਸੂਰਜਮੁਖੀ ਦੇ ਬੀਜਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ ਡੀ.ਐਸ.ਪੀ. ਰਣਧੀਰ ਸਿੰਘ ਅਤੇ ਐਸ.ਡੀ.ਐਮ.....
ਭਗਵੰਤ ਮਾਨ ਨੇ ਕੇਜਰੀਵਾਲ ਨੂੰ ਦਿੱਤੀਆਂ ਢਾਈ ਕਰੋੜ ਦੀਆਂ ਦੋ ਗੱਡੀਆਂ- ਪ੍ਰਤਾਪ ਸਿੰਘ ਬਾਜਵਾ
. . .  about 5 hours ago
ਮੁਹਾਲੀ, 7 ਜੂਨ (ਦਵਿੰਦਰ ਸਿੰਘ)- ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ....
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੁਲਾਜ਼ਮਾਂ ਨੇ ਐਸ. ਡੀ. ਓ. ਦੀਆਂ ਵਧੀਕੀਆਂ ਵਿਰੁੱਧ ਦਿੱਤਾ ਧਰਨਾ
. . .  about 7 hours ago
ਕੋਟਫਤੂਹੀ, 7 ਜੂਨ (ਅਵਤਾਰ ਸਿੰਘ ਅਟਵਾਲ)- ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਦੇ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਪਾਲਦੀ (ਕੋਟਫ਼ਤੂਹੀ) ਦੇ....
ਅਨੁਰਾਗ ਠਾਕੁਰ ਦੀ ਰਿਹਾਇਸ਼ ’ਤੇ ਨਹੀਂ ਪੁੱਜੇ ਰਾਕੇਸ਼ ਟਿਕੈਤ
. . .  about 7 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਕਾਰੀ ਪਹਿਲਵਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਸੱਦੇ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਹੀ ਉਨ੍ਹਾਂ ਦੀ....
ਅਨੁਰਾਗ ਠਾਕੁਰ ਦੇ ਘਰ ਪੁੱਜੀ ਸਾਕਸ਼ੀ ਮਲਿਕ
. . .  about 7 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲਬਾਤ ਲਈ ਸਰਕਾਰ ਦੇ ਸੱਦੇ ਤੋਂ ਬਾਅਦ ਪਹਿਲਵਾਨ ਸਾਕਸ਼ੀ ਮਲਿਕ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਪਹੁੰਚੀ।
ਸਰਕਾਰ ਪਹਿਲਵਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ- ਅਨੁਰਾਗ ਠਾਕੁਰ
. . .  about 7 hours ago
ਨਵੀਂ ਦਿੱਲੀ, 7 ਜੂਨ- ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਪਹਿਲਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ’ਤੇ ਗੱਲਬਾਤ ਕਰਨ ਲਈ....
ਅਨੁਰਾਗ ਠਾਕੁਰ ਨੂੰ ਮਿਲਣ ਪੁੱਜੇ ਬਜਰੰਗ ਪੂਨੀਆ ਤੇ ਰਾਕੇਸ਼ ਟਿਕੈਤ
. . .  about 7 hours ago
ਨਵੀਂ ਦਿੱਲੀ, 7 ਜੂਨ- ਪਹਿਲਵਾਨ ਬਜਰੰਗ ਪੂਨੀਆ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ।
ਹਰਿਆਣਾ:ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ
. . .  about 7 hours ago
ਕੁਰੂਕਸ਼ੇਤਰ, 7 ਜੂਨ-ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿਚ ਸੂਰਜਮੁਖੀ ਦੇ ਬੀਜ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਬੋਲੀ ਸਾਕਸ਼ੀ ਮਲਿਕ
. . .  about 7 hours ago
ਨਵੀਂ ਦਿੱਲੀ, 7 ਜੂਨ-ਪਹਿਲਵਾਨ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਬਾਰੇ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆ ਕਿਹਾ "ਅਸੀਂ ਆਪਣੇ ਸੀਨੀਅਰਾਂ ਅਤੇ ਸਮਰਥਕਾਂ ਨਾਲ ਸਰਕਾਰ ਦੁਆਰਾ ਦਿੱਤੇ ਪ੍ਰਸਤਾਵ...
ਮੱਧ ਪ੍ਰਦੇਸ਼:ਐਲ.ਪੀ.ਜੀ. ਲੈ ਕੇ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰੇ
. . .  about 8 hours ago
ਜਬਲਪੁਰ, 7 ਜੂਨ -ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸ਼ਾਹਪੁਰਾ ਭਿਟੋਨੀ ਵਿਚ ਇਕ ਮਾਲ ਰੇਲਗੱਡੀ ਦੇ ਐਲ.ਪੀ.ਜੀ. ਰੇਕ ਦੇ ਦੋ ਡੱਬੇ ਪਟੜੀ ਤੋਂ ਉਤਰ...
ਮੱਧ ਪ੍ਰਦੇਸ਼:ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ
. . .  about 8 hours ago
ਭੋਪਾਲ, 7 ਜੂਨ-ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਪਿੰਡ ਮੁੰਗੌਲੀ 'ਚ ਖੇਤ 'ਚ ਖੇਡਦੇ ਹੋਏ ਬੋਰਵੈੱਲ 'ਚ ਡਿੱਗੀ ਢਾਈ ਸਾਲਾ ਬੱਚੀ ਨੂੰ ਬਚਾਉਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554

ਸੰਪਾਦਕੀ

ਲੜਖੜਾਉਂਦਾ ਪਾਕਿਸਤਾਨ

ਪਾਕਿਸਤਾਨ ਇਕ ਵਾਰ ਫਿਰ ਵੱਡੇ ਸੰਕਟ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਉਂਜ ਤਾਂ ਇਹ ਦੇਸ਼ ਹਮੇਸ਼ਾ ਸੰਕਟਮਈ ਸਥਿਤੀ ਵਿਚ ਹੀ ਰਿਹਾ ਹੈ। ਇਸ ਦੇ ਕਰੋੜਾਂ ਲੋਕ ਗ਼ੁਰਬਤ ਅਤੇ ਜਹਾਲਤ ਦੀ ਜ਼ਿੰਦਗੀ ਜਿਊਂਦੇ ਰਹੇ ਹਨ। ਧਾਰਮਿਕ ਕੱਟੜਵਾਦ ਨੇ ਉਨ੍ਹਾਂ ਦਾ ਜਿਊਣਾ ਮੁਹਾਲ ਕਰੀ ਰੱਖਿਆ ਹੈ। ਅੱਤਵਾਦ ਨੇ ਜਿਥੇ ਇਸ ਨੂੰ ਜ਼ੰਜੀਰਾਂ ਵਿਚ ਜਕੜੀ ਰੱਖਿਆ ਹੈ, ਉਥੇ ਇਸ ਨੂੰ ਇਸ ਨੇ ਅੰਦਰੋਂ ਖੋਖਲਾ ਵੀ ਕਰ ਦਿੱਤਾ ਹੈ। ਖੇਤਰਫਲ ਵਿਚ ਇਸ ਦਾ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਹਮੇਸ਼ਾ ਹੀ ਇਸ ਤੋਂ ਵੱਖ ਹੋਣ ਲਈ ਜੱਦੋ-ਜਹਿਦ ਕਰਦਾ ਰਿਹਾ ਹੈ। ਫ਼ੌਜ ਨੇ ਮੁਲਕ ਨੂੰ ਹਰ ਤਰ੍ਹਾਂ ਨਾਲ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ। ਬਹੁਤੀ ਵਾਰ ਜੇ ਇਸ ਦੇ ਜਰਨੈਲ ਆਪ ਸਿੱਧੀ ਹਕੂਮਤ ਨਹੀਂ ਕਰ ਰਹੇ ਹੁੰਦੇ ਤਾਂ ਵੀ ਉਨ੍ਹਾਂ ਦੀ ਮਦਦ ਤੋਂ ਬਿਨਾਂ ਸਿਆਸਤਦਾਨ ਵੀ ਪ੍ਰਸ਼ਾਸਨ ਚਲਾਉਣ ਦੇ ਸਮਰੱਥ ਨਹੀਂ ਹੁੰਦੇ। ਚੁਣੀਆਂ ਹੋਈਆਂ ਸਰਕਾਰਾਂ ਆਪਣੇ ਦਿਨ ਗਿਣਨ ਵਿਚ ਹੀ ਲੱਗੀਆਂ ਰਹਿੰਦੀਆਂ ਹਨ।
ਨਵਾਜ਼ ਸ਼ਰੀਫ਼ ਦੀ ਸਰਕਾਰ ਚੋਣਾਂ ਜਿੱਤਣ ਤੋਂ ਬਾਅਦ ਬਣੀ ਸੀ ਪਰ ਉਸ ਸਮੇਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਕ੍ਰਿਕਟਰ ਰਹੇ ਆਗੂ ਇਮਰਾਨ ਖ਼ਾਨ ਨੇ ਸਰਕਾਰ ਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਇਸ ਦਾ ਇਕ ਵੱਡਾ ਕਾਰਨ ਇਹ ਸੀ ਕਿ ਉਸ ਸਮੇਂ ਉਸ ਨੂੰ ਅਸਿੱਧੇ ਤੌਰ 'ਤੇ ਫ਼ੌਜ ਦਾ ਸਮਰਥਨ ਹਾਸਲ ਸੀ। ਮਹੀਨਿਆਂ ਤੱਕ ਉਸ ਨੇ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਰਾਜਧਾਨੀ ਇਸਲਾਮਾਬਾਦ ਨੂੰ ਘੇਰਾ ਪਾਈ ਰੱਖਿਆ ਸੀ। ਉਸ ਦੀ ਮੰਗ ਸੀ ਕਿ ਪ੍ਰਧਾਨ ਮੰਤਰੀ ਦੇ ਪਿਛਲੇ ਘਪਲਿਆਂ ਦੀ ਜਾਂਚ ਕਰਵਾਈ ਜਾਵੇ। ਦਸੰਬਰ 2014 ਵਿਚ ਪੇਸ਼ਾਵਰ ਆਰਮੀ ਸਕੂਲ 'ਤੇ ਅੱਤਵਾਦੀ ਹਮਲੇ ਵਿਚ ਜਦੋਂ ਸੈਂਕੜੇ ਹੀ ਬੱਚੇ, ਅਧਿਆਪਕ ਤੇ ਹੋਰ ਲੋਕ ਮਾਰੇ ਗਏ ਤਾਂ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਮਰਾਨ ਨੇ ਆਪਣਾ ਇਹ ਧਰਨਾ ਚੁੱਕਿਆ ਸੀ। ਬਾਅਦ ਵਿਚ ਹੋਈਆਂ ਚੋਣਾਂ ਤੋਂ ਬਾਅਦ ਉਸ ਦੀ ਹਕੂਮਤ ਬਣੀ ਸੀ ਪਰ ਇਹ ਸਿੱਧਾ ਇਲਜ਼ਾਮ ਲਗਦਾ ਸੀ ਕਿ ਫ਼ੌਜ ਨੇ ਚੋਣਾਂ ਵਿਚ ਦਖ਼ਲਅੰਦਾਜ਼ੀ ਕਰਕੇ ਉਸ ਦੀ ਪਾਰਟੀ ਨੂੰ ਜਿਤਾਇਆ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਨੈਸ਼ਨਲ ਅਸੈਂਬਲੀ ਵਿਚ ਪੂਰਾ ਬਹੁਮਤ ਨਹੀਂ ਸੀ, ਜਿਸ ਕਰਕੇ ਉਸ ਨੂੰ ਸਰਕਾਰ ਬਣਾਉਣ ਲਈ ਹੋਰ ਪਾਰਟੀਆਂ ਨਾਲ ਗੱਠਜੋੜ ਕਰਨਾ ਪਿਆ ਸੀ। ਲਗਭਗ ਸਾਢੇ ਤਿੰਨ ਸਾਲ ਤੱਕ ਚੱਲੀ ਉਸ ਦੀ ਸਰਕਾਰ ਦੌਰਾਨ ਪਾਕਿਸਤਾਨ ਆਰਥਿਕ ਤੌਰ 'ਤੇ ਕੰਗਾਲ ਹੋ ਗਿਆ ਸੀ। ਉਸ ਨੇ ਆਪਣੀਆਂ ਨੀਤੀਆਂ ਨਾਲ ਅਰਬ ਦੇਸ਼ਾਂ ਵਿਚ ਆਪਣੇ ਮਦਦਗਾਰ ਦੋਸਤਾਂ ਨੂੰ ਨਾਰਾਜ਼ ਕਰ ਲਿਆ ਸੀ। ਇਸੇ ਹੀ ਸਮੇਂ ਉਸ ਨੇ ਆਪਣੀਆਂ ਭਾਈਵਾਲ ਪਾਰਟੀਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਨੂੰ ਵੀ ਉਸ ਥਾਂ ਲਿਆ ਖੜ੍ਹਾ ਕੀਤਾ ਸੀ, ਜਿਥੋਂ ਉਸ ਵਿਰੁੱਧ ਬਗਾਵਤ ਕਰਨ ਤੋਂ ਬਗੈਰ ਉਨ੍ਹਾਂ ਕੋਲ ਕੋਈ ਹੋਰ ਚਾਰਾ ਨਹੀਂ ਸੀ ਬਚਿਆ। ਪਿਛਲੇ ਮਹੀਨੇ ਨੈਸ਼ਨਲ ਅਸੈਂਬਲੀ ਵਿਚ ਉਸ ਦੀ ਸਰਕਾਰ ਵਿਰੁੱਧ ਅਵਿਸ਼ਵਾਸ ਦਾ ਮਤਾ ਲਿਆਂਦਾ ਗਿਆ। ਇਸ ਸਮੇਂ ਦੌਰਾਨ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਇਮਰਾਨ ਨੇ ਕੀਤੀਆਂ, ਉਨ੍ਹਾਂ ਨੇ ਉਸ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਸੀ। ਉਸ ਸਮੇਂ ਉਸ ਵਲੋਂ ਕੀਤੀ ਲਗਾਤਾਰ ਡਰਾਮੇਬਾਜ਼ੀ ਨਾਲ ਉਸ ਦਾ ਸਿਆਸੀ ਹਲਕਾਪਨ ਸਪੱਸ਼ਟ ਹੋ ਗਿਆ ਸੀ। ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਵੱਡੀਆਂ ਵਿਰੋਧੀ ਪਾਰਟੀਆਂ ਨੇ ਰਲ ਕੇ ਨਵੀਂ 'ਏਕਤਾ ਸਰਕਾਰ' ਬਣਾਈ ਹੈ, ਜਿਸ ਸਾਹਮਣੇ ਸਭ ਤੋਂ ਵੱਡਾ ਮਸਲਾ ਦੇਸ਼ ਦੀ ਬੇਹੱਦ ਵਿਗੜ ਚੁੱਕੀ ਅਰਥਵਿਵਸਥਾ ਨੂੰ ਸੁਧਾਰਨ ਦਾ ਹੈ।
ਸਾਊਦੀ ਅਰਬ ਸਰਕਾਰ ਨੇ ਵੀ ਇਮਰਾਨ ਖ਼ਾਨ ਦੀ ਸਰਕਾਰ ਦੀਆਂ ਨੀਤੀਆਂ ਕਾਰਨ ਪਾਕਿਸਤਾਨ ਤੋਂ ਦੂਰੀ ਬਣਾ ਲਈ ਸੀ ਪਰ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਦੀ ਸਹਾਇਤਾ ਲਈ ਉਸ ਨੇ ਪਾਕਿਸਤਾਨ ਦੇ ਕੇਂਦਰੀ ਬੈਂਕ ਵਿਚ 3 ਅਰਬ ਡਾਲਰ ਜਮ੍ਹਾਂ ਕਰਵਾ ਦਿੱਤੇ ਹਨ ਤਾਂ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਕੁਝ ਮਜ਼ਬੂਤ ਰਹਿ ਸਕੇ। ਇਸ ਤੋਂ ਇਲਾਵਾ ਪਾਕਿਸਤਾਨ ਦੀ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਵੀ ਪਹੁੰਚ ਕੀਤੀ ਹੈ ਪਰ ਇਸ ਵਿਚ ਉਸ ਨੂੰ ਫਿਲਹਾਲ ਸਫਲਤਾ ਪ੍ਰਾਪਤ ਨਹੀਂ ਹੋਈ। ਇਮਰਾਨ ਨੇ ਊਰਜਾ ਖੇਤਰ ਵਿਚ ਬੇਹੱਦ ਖੁੱਲ੍ਹਾ ਦਾਅ ਖੇਡਿਆ ਸੀ ਪਰ ਨਵੀਂ ਸਰਕਾਰ ਨੂੰ ਹੁਣ ਬੇਹੱਦ ਔਖੀ ਘੜੀ ਵਿਚ ਪੈਟਰੋਲ, ਡੀਜ਼ਲ, ਕੈਰੋਸੀਨ ਅਤੇ ਲਾਈਟ ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਇਮਰਾਨ ਆਪਣੀ ਪਹਿਲਾਂ ਵਾਲੀ ਖੇਡ ਖੇਡਣ ਲੱਗਾ ਹੈ। ਉਸ ਨੇ ਆਪਣੇ ਸਮਰਥਕਾਂ ਨਾਲ ਰਾਜਧਾਨੀ ਇਸਲਾਮਾਬਾਦ ਦੇ ਘਿਰਾਓ ਦਾ ਐਲਾਨ ਕੀਤਾ ਹੈ। ਚਾਹੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਉਸ ਦਾ ਇਹ ਘਿਰਾਓ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ ਪਰ ਉਸ ਦੀ ਧਮਕੀ ਜ਼ਰੂਰ ਕਾਇਮ ਹੈ। ਉਸ ਨੇ ਹੁਣ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੂੰ 6 ਦਿਨ ਦਾ ਨੋਟਿਸ ਦਿੱਤਾ ਹੈ ਕਿ ਉਹ ਨੈਸ਼ਨਲ ਅਸੈਂਬਲੀ ਭੰਗ ਕਰੇ ਅਤੇ ਚੋਣਾਂ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਕਰੇ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਚੋਣਾਂ ਦੀ ਤਾਰੀਖ ਨੈਸ਼ਨਲ ਅਸੈਂਬਲੀ ਹੀ ਤੈਅ ਕਰੇਗੀ। ਇਸ ਤੋਂ ਇਹ ਲਗਦਾ ਹੈ ਕਿ ਇਮਰਾਨ ਖ਼ਾਨ ਦੀਆਂ ਇਹ ਮੰਗਾਂ ਮੰਨੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ, ਜਿਸ ਨਾਲ ਮੁੜ ਵੱਡਾ ਟਕਰਾਅ ਹੋ ਸਕਦਾ ਹੈ ਜੋ ਪਹਿਲਾਂ ਹੀ ਲੜਖੜਾ ਰਹੇ ਇਸ ਦੇਸ਼ ਲਈ ਇਕ ਹੋਰ ਵੱਡੀ ਮੁਸੀਬਤ ਸਾਬਤ ਹੋ ਸਕਦਾ ਹੈ।

-ਬਰਜਿੰਦਰ ਸਿੰਘ ਹਮਦਰਦ

ਕਿਸਾਨ ਕੁਦਰਤ ਦੇ ਗੁੱਸੇ ਨੂੰ ਸਮਝਣ

ਸਮਾਜ ਦੇ ਅੰਦਰ ਵਿੱਦਿਆ ਦਾ ਪ੍ਰਸਾਰ ਕਰਨ, ਬਿਰਖ ਬੂਟਿਆਂ ਨਾਲ ਧਰਤੀ 'ਤੇ ਹਰਿਆਵਲ ਸਿਰਜਣ ਤੇ ਖੇਤੀ ਵੰਨ-ਸੁਵੰਨਤਾ ਦੀ ਮੁਹਿੰਮ ਨੂੰ ਮੋਢਾ ਦੇ ਕੇ ਜ਼ਿਲ੍ਹਾ ਹੁਸ਼ਿਆਰਪੁਰ ਨੇ ਸਾਰੇ ਪੰਜਾਬ ਨੂੰ ਨਵੇਂ ਮਾਰਗ ਵਿਖਾਏ ਹਨ, ਹੁਣ ਕੁਝ ਦਿਨ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ...

ਪੂਰੀ ਖ਼ਬਰ »

ਸਰਕਾਰ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਵੇ

ਗ਼ਰੀਬ ਆਦਮੀ ਲਈ ਕਿਹਾ ਜਾਂਦਾ ਸੀ ਕਿ, 'ਦਾਲ ਰੋਟੀ ਖਾਓ-ਪ੍ਰਭੂ ਦੇ ਗੁਣ ਗਾਓ' ਪ੍ਰੰਤੂ ਅੱਜ ਦੀ ਤਾਰੀਖ 'ਚ ਆਲਮ ਇਹ ਹੈ ਕਿ ਦਾਲ ਖ਼ਰੀਦ ਸਕਣਾ ਵੀ ਖਾਲਾ ਜੀ ਦਾ ਵਾੜਾ ਨਹੀਂ। ਕਿਉਂਕਿ ਉਹ 100 ਤੋਂ 125 ਰੁਪਏ ਕਿੱਲੋ ਤੱਕ ਜਾ ਪਹੁੰਚੀ ਹੈ। ਸਬਜ਼ੀਆਂ 30 ਤੋਂ 40 ਫ਼ੀਸਦੀ ਮਹਿੰਗੀਆਂ ਹੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX