ਤਾਜਾ ਖ਼ਬਰਾਂ


ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  18 minutes ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  19 minutes ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  35 minutes ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 1 hour ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 1 hour ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 1 hour ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 1 hour ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 2 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  21 minutes ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 3 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 1 hour ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 1 hour ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 4 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 4 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 4 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 4 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 5 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਅੱਪਰਾ ਦੀ ਭੂਮਿਕਾ ਨੇ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  about 5 hours ago
ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕੀਤਾ।
ਸਰਕਾਰੀ ਕੰਨਿਆ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਮਹਿਕ ਅਤੇ ਹਰਸ਼ਪ੍ਰੀਤ ਨੇ ਮੈਰਿਟ ਸੂਚੀ 'ਚ ਨਾਂਅ ਕਰਵਾਇਆ ਦਰਜ
. . .  about 5 hours ago
ਅਮਲੋਹ, 5 ਜੁਲਾਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਸ੍ਰੀ ਮੁਕਤਸਰ ਸਾਹਿਬ

ਨਸ਼ਾ ਰੋਕੂ ਮੁਹਿੰਮ (ਡੈਪੋ) ਤਹਿਤ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦਾ ਮੁੜ ਗਠਨ ਕਰਨ ਸਬੰਧੀ ਐਸ.ਡੀ.ਐਮ. ਨੇ ਕੀਤੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀਮਤੀ ਸਵਰਨਜੀਤ ਕੌਰ ਪੀ.ਸੀ.ਐਸ. ਉੱਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਮੁੜ ਸੁਰਜੀਤ ਕਰਨ ਸਬੰਧੀ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਸ਼ਹਿਰ ਅਤੇ ਪਿੰਡ ਪੱਧਰ ਤੇ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ ਮੁੜ ਸੁਰਜੀਤ ਕਰਨ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ | ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੀ ਦਲ-ਦਲ ਵਿਚ ਫਸੇ ਵਿਅਕਤੀਆਂ ਨਾਲ ਵਿਸਥਾਰ ਵਿਚ ਗੱਲਬਾਤ ਕਰਕੇ ਉਨ੍ਹਾਂ ਨੂੰ ਤੰਦਰੁਸਤ ਕਰਨ, ਹੁਨਰਮੰਦ ਬਣਾਉਣ ਅਤੇ ਮੁੜ ਵਸੇਬੇ ਲਈ ਢੁਕਵੇਂ ਪ੍ਰਬੰਧ ਕਰਨ ਲਈ ਭਵਿੱਖ ਵਿਚ ਇਨ੍ਹਾਂ ਕਮੇਟੀਆਂ ਦੀ ਸਹਾਇਤਾ ਨਾਲ ਸ਼ਹਿਰ ਅਤੇ ਪਿੰਡ ਪੱਧਰ ਤੇ ਕੈਂਪ ਲਾਏ ਜਾਣ ਅਤੇ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਹੋਰ ਤੇਜ਼ ਕੀਤੇ ਜਾਣਗੇ | ਉਨ੍ਹਾਂ ਨੇ ਉਪ ਮੰਡਲ ਦੇ ਸਰਪੰਚਾਂ ਅਤੇ ਪੰਚਾਂ ਖ਼ਾਸਕਰ ਨੌਜਵਾਨ ਵਰਗ ਨੂੰ ਡੈਪੋ ਮੁਹਿੰਮ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਦਾ ਮੁਕੰਮਲ ਤੌਰ ਤੇ ਸਫ਼ਾਇਆ ਕਰਨ ਲਈ ਹਰੇਕ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਸਾਬਤ ਹੋ ਸਕਦਾ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਪੰਚਾਂ, ਪੰਚਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਜੋ ਨਸ਼ਿਆਂ ਦਾ ਖ਼ਾਤਮਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਹਰ ਵਰਗ ਦੇ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਪਹੁੰਚ ਕਰਕੇ ਜਾਗਰੂਕ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਵਿਚ ਪਿੰਡ ਦਾ ਸਰਪੰਚ/ਪੰਚਾਇਤ ਮੈਂਬਰ, ਕੌਂਸਲਰ, ਸਬੰਧਿਤ ਸਕੂਲ ਦਾ ਪਿ੍ੰਸੀਪਲ, ਪੰਚਾਇਤ ਸਕੱਤਰ, ਜੀ.ਓ.ਜੀ., ਯੂਥ ਕਲੱਬ ਦਾ ਮੈਂਬਰ, ਐਨ.ਜੀ.ਓ. ਵਲੰਟੀਅਰ, ਅਤੇ ਪੁਲਿਸ ਵਿਭਾਗ ਵਲੋਂ ਸਬੰਧਿਤ ਐਸ.ਐਚ.ਓ. ਇਨ੍ਹਾਂ ਕਮੇਟੀਆਂ ਦੇ ਮੈਂਬਰ ਹੋਣਗੇ | ਇਹ ਕਮੇਟੀਆਂ ਸ਼ਹਿਰ ਵਿਚ ਵਾਰਡ ਵਾਈਜ ਅਤੇ ਪਿੰਡ ਪੱਧਰ ਤੇ ਸ਼ਡਿਊਲ ਵਾਈਜ ਕੈਂਪ ਲਾਉਣਗੀਆਂ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਯੋਗ ਉਪਰਾਲੇ ਕਰਨਗੀਆਂ | ਉਨ੍ਹਾਂ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿਚ ਬਡੀ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ | ਉਨ੍ਹਾਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਤੇ ਚੱਕ ਸ਼ੇਰੇਵਾਲਾ ਉਪ ਮੰਡਲ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਓਟ ਸੈਂਟਰ ਦੇ ਸਟੇਟਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ, ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਅਤੇ ਚੱਕ ਸ਼ੇਰੇਵਾਲਾ ਵਲੋਂ ਦੱਸਿਆ ਗਿਆ ਕਿ ਪਹਿਲਾਂ ਉਪ ਮੰਡਲ ਸ੍ਰੀ ਮੁਕਤਸਰ ਸਾਹਿਬ ਵਿਖੇ 7 ਓਟ ਸੈਂਟਰ ਸਨ, ਪ੍ਰੰਤੂ ਹੁਣ 4 ਨਵੇਂ ਓਟ ਸੈਂਟਰ ਬਰੀਵਾਲਾ, ਹਰੀਕੇ ਕਲਾਂ, ਕਾਨਿਆਂਵਾਲੀ ਅਤੇ ਸ਼ਹਿਰ ਮੁਕਤਸਰ ਵਿਖੇ ਸ਼ੁਰੂ ਕੀਤੇ ਗਏ ਹਨ | ਇਸ ਮੀਟਿੰਗ ਵਿਚ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਬਰੀਵਾਲਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ) ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ/ਚੱਕ ਸ਼ੇਰੇਵਾਲਾ, ਪ੍ਰਧਾਨ ਸਮੂਹ ਐਨ.ਜੀ.ਓ. ਸ੍ਰੀ ਮੁਕਤਸਰ ਸਾਹਿਬ, ਸਮੂਹ ਐਸ.ਐਚ.ਓ. ਉਪ ਮੰਡਲ ਸ੍ਰੀ ਮੁਕਤਸਰ ਸਾਹਿਬ, ਬਲਾਕ ਵਿਕਾਸ ਪੰਚਾਇਤ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਇੰਚਾਰਜ ਜੀ.ਓ.ਜੀ., ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕਤਸਰ-1 ਅਤੇ 2, ਜ਼ਿਲ੍ਹਾ ਸਪੋਰਟਸ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਆਦਿ ਅਧਿਕਾਰੀ ਸ਼ਾਮਿਲ ਸਨ |

ਨਗਰ ਕੌਂਸਲ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਗਿੱਦੜਬਾਹਾ, 27 ਮਈ (ਪਰਮਜੀਤ ਸਿੰਘ ਥੇੜ੍ਹੀ)-ਨਗਰ ਕੌਂਸਲ ਗਿੱਦੜਬਾਹਾ ਦੀ ਸਫ਼ਾਈ ਸੇਵਕ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਗਿੱਦੜਬਾਹਾ ਦੇ ਦਫ਼ਤਰ ਸਾਹਮਣੇ ਦੂਸਰੇ ਦਿਨ ਵੀ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ...

ਪੂਰੀ ਖ਼ਬਰ »

5,000 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕਾਬੂ

ਮਲੋਟ, 27 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਸਬ ਡਵੀਜ਼ਨ ਦੇ ਉੱਪ ਪੁਲਿਸ ਕਪਤਾਨ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਥਾਣਾ ਕਬਰਵਾਲਾ ਦੇ ਇੰਚਾਰਜ ਸੁਖਦੇਵ ਸਿੰਘ ਨੂੰ ਉਸ ਵਕਤ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਪੁਲਿਸ ਪਾਰਟੀ ਨੇ ਇਕ ਔਰਤ ਨੂੰ 5,000 ਨਸ਼ੀਲੀਆਂ ...

ਪੂਰੀ ਖ਼ਬਰ »

ਬਿਜਲੀ ਘਰ ਦੀ ਇਮਾਰਤ ਦੀ ਹਾਲਤ ਖਸਤਾ, ਕਮਰਿਆਂ ਦੀਆਂ ਛੱਤਾਂ ਦੇ ਖਲੇਪੜ੍ਹ ਡਿੱਗਣ ਲੱਗੇ

ਰੁਪਾਣਾ, 27 ਮਈ (ਜਗਜੀਤ ਸਿੰਘ)- ਪਿੰਡ ਰੁਪਾਣਾ ਬਿਜਲੀ ਘਰ ਦੀ ਇਮਾਰਤ 60-65 ਸਾਲ ਪੁਰਾਣੀ ਬਣੀ ਹੋਣ ਕਰਕੇ ਖੰਡਰ ਦਾ ਰੂਪ ਧਾਰਨ ਕਾਰ ਚੁੱਕੀ ਹੈ | ਕਿਸੇ ਵੇਲੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਇਸ ਨਾਲ ਆਸਪਾਸ ਦੇ 23 ਪਿੰਡ ਜੁੜੇ ਹੋਏ ਹਨ ਤੇ ਇਸ ਅੰਦਰ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਪੁਰਾਣੇ ਆਗੂਆਂ ਨਾਲ ਮੀਟਿੰਗ

ਮੰਡੀ ਲੱਖੇਵਾਲੀ, 27 ਮਈ (ਮਿਲਖ ਰਾਜ)-ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਨੂੰ ਹੇਠਲੇ ਪੱਧਰ ਤੱਕ ਪੂਰੀ ਤਰ੍ਹਾਂ ਸਰਗਰਮ ਕਰਨ ਦੇ ਉਦੇਸ਼ ਨਾਲ ਪਾਰਟੀ ਦੇ ਪੁਰਾਣੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਉਦੇਸ਼ ਤਹਿਤ ਬਹੁਜਨ ਸਮਾਜ ਪਾਰਟੀ ਹਲਕਾ ...

ਪੂਰੀ ਖ਼ਬਰ »

ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਵਿਚ 15 ਅਗਸਤ ਨੂੰ ਖੁੱਲ੍ਹਣਗੇ 2 ਨਵੇਂ ਮੁਹੱਲਾ ਕਲੀਨਿਕ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ਵਿਚ 'ਮੁਹੱਲਾ ਕਲੀਨਿਕ' ਦੀ ਸ਼ੁਰੂਆਤ ਕਰਨਗੇ, ਜਿਸ ਤਹਿਤ ਸੁਤੰਤਰਤਾ ਦੀ 75ਵੀਂ ਵਰੇ੍ਹਗੰਢ ਮੌਕੇ ਪਹਿਲੇ ...

ਪੂਰੀ ਖ਼ਬਰ »

ਹੈੱਡ ਮਾਸਟਰ ਐਸੋਸੀਏਸ਼ਨ (ਪੰਜਾਬ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਕਾਈ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)- ਹੈੱਡ ਮਾਸਟਰ ਐਸੋਸੀਏਸ਼ਨ (ਪੰਜਾਬ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਹਿਮ ਮੀਟਿੰਗ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ | ਇਸ ਮੌਕੇ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਪੁਰਾਣੀ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਔਰਤ ਦੇ ਕੰਨਾਂ 'ਚੋਂ ਵਾਲੀਆਂ ਝਪਟੀਆਂ

ਮਲੋਟ, 27 ਮਈ (ਪਾਟਿਲ)-ਦੋ ਮੋਟਰਸਾਈਕਲ ਸਵਾਰਾਂ ਨੇ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਕੁੰਤਾ ਦੇਵੀ ਪਤਨੀ ਰਾਮ ਕ੍ਰਿਸ਼ਨ ਵਾਸੀ ਅਜੀਤ ਨਗਰ ਮਲੋਟ ਨੇ ਦੱਸਿਆ ਕਿ ਉਹ ਆਪਣੀ ਪੋਤੀ ਨਾਲ ਸਰਕਾਰੀ ਹਸਪਤਾਲ ਮਲੋਟ ...

ਪੂਰੀ ਖ਼ਬਰ »

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਮਿੰਨੀ ਸਕੱਤਰੇਤ ਮੂਹਰੇ ਧਰਨਾ

ਸ੍ਰੀ ਮੁਕਤਸਰ ਸਾਹਿਬ, 27 ਮਈ (ਹਰਮਹਿੰਦਰ ਪਾਲ)-ਮਿੰਨੀ ਸਕੱਤਰੇਤ ਮੂਹਰੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਸੀ.ਪੀ.ਆਈ ਸਮੇਤ ਹੋਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਧਰਨਾ ਲਾਇਆ ਗਿਆ ਜਿਸ ਵਿਚ ਵੱਡੀ ਗਿਣਤੀ 'ਚ ਔਰਤਾਂ ਨੇ ...

ਪੂਰੀ ਖ਼ਬਰ »

ਨੌਜਵਾਨ ਦੀ ਮਿਲੀ ਲਾਸ਼ ਦੇ ਮਾਮਲੇ 'ਚ ਕਤਲ ਦਾ ਮੁਕੱਦਮਾ ਦਰਜ

ਮਲੋਟ, 27 ਮਈ (ਪਾਟਿਲ)- ਬੀਤੇ ਦਿਨੀਂ ਭੇਦਭਰੀ ਹਾਲਤ ਵਿਚ ਫ਼ਾਜ਼ਿਲਕਾ ਰੋਡ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਨਵਾਂ ਮੌੜ ਆ ਗਿਆ ਜਦੋਂ ਥਾਣਾ ਸਦਰ ਮਲੋਟ ਪੁਲਿਸ ਵਲੋਂ ਦੋ ਵਿਅਕਤੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ, ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਵਲੋਂ ਕੈਰੀਅਰ ਇਨ ਮੈਥੇਮੈਟਿਕਸ ਵਿਸ਼ੇ 'ਤੇ ਲੈਕਚਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)- ਗੁਰੂ ਨਾਨਕ ਕਾਲਜ ਦੇ ਮੈਥੇਮੈਟਿਕਸ ਵਿਭਾਗ ਵਲੋਂ ਕੈਰੀਅਰ ਇਨ ਮੈਥਮੈਟਿਕਸ ਵਿਸ਼ੇ 'ਤੇ ਡੀ.ਡੀ.ਬੀ.ਟੀ ਸਟਾਰ ਕਾਲਜ ਸਕੀਮ ਅਧੀਨ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁੱਖ ਸਪੀਕਰ ਵਜੋਂ ਡਾ:ਅੰਜਲੀ ਲਠਵਾਲ ...

ਪੂਰੀ ਖ਼ਬਰ »

ਸਰਕਾਰੀ ਹਾਈ ਸਮਾਰਟ ਸਕੂਲ ਛਾਪਿਆਂਵਾਲੀ ਦਾ ਪਹਿਲਾ ਮੈਗਜ਼ੀਨ 'ਅਕਸ' ਜਾਰੀ

ਲੰਬੀ, 27 ਮਈ (ਮੇਵਾ ਸਿੰਘ)-ਸਰਕਾਰੀ ਹਾਈ ਸਮਾਰਟ ਸਕੂਲ ਛਾਪਿਆਂਵਾਲੀ ਦਾ ਪਹਿਲਾ ਮੈਗਜ਼ੀਨ 'ਅਕਸ' ਜਾਰੀ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਡਾ: ਦੀਪਿਕਾ ਗਰਗ ਨੇ ਦੱਸਿਆ ਕਿ ਇਸ ਪਹਿਲੇ ਮੈਗਜ਼ੀਨ 'ਅਕਸ' ਨੂੰ ਸਿਵਲ ਜੱਜ ਮਹੇਸ਼ ਗਰੋਵਰ ਸੀਨੀ: ਡਵੀਜ਼ਨ ਕਮ ਸਕੱਤਰ ਜ਼ਿਲ੍ਹਾ ...

ਪੂਰੀ ਖ਼ਬਰ »

ਕਿਤਾਬਾਂ ਤੋਂ ਬਾਅਦ ਹੁਣ ਨਿੱਜੀ ਸਕੂਲਾਂ ਵਲੋਂ ਛੁੱਟੀਆਂ ਦਾ ਵੈਨ ਕਿਰਾਇਆ ਵਸੂਲਣ ਤੋਂ ਮਾਪੇ ਖ਼ਫਾ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਧੀਰ ਸਿੰਘ ਸਾਗੂ)-ਨਿੱਜੀ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪਣੇ ਚਹੇਤੇ ਦੁਕਾਨਦਾਰਾਂ ਤੋਂ ਮਹਿੰਗੀਆਂ ਕਿਤਾਬਾਂ ਲੈਣ ਲਈ ਮਜ਼ਬੂਰ ਕਰਨ ਵਾਂਗ ਹੁਣ ਛੁੱਟੀਆਂ ਦੇ ਦਿਨਾਂ ਲਈ ਵੀ ਵਿਦਿਆਰਥੀਆਂ ਪਾਸੋਂ ਵੈਨਾਂ ...

ਪੂਰੀ ਖ਼ਬਰ »

ਸਕੂਲ ਦੇ ਨਵੇਂ ਬਣਾਏ ਕਮਰੇ ਦਾ ਉਦਘਾਟਨ

ਗਿੱਦੜਬਾਹਾ, 27 ਮਈ (ਪਰਮਜੀਤ ਸਿੰਘ ਥੇੜ੍ਹੀ)-ਸਰਕਾਰੀ ਹਾਈ ਸਕੂਲ ਘੱਗਾ ਦੇ ਪਿ੍ੰਸੀਪਲ ਸ੍ਰੀ ਮਹਿੰਦਰ ਕੁਮਾਰ ਚੌਧਰੀ ਦੇ ਯਤਨਾਂ ਸਦਕਾ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਵਿਚ ਉਸਾਰੇ ਗਏ ਸਟਾਫ਼ ਰੂਮ ਦੇ ਨਵੇਂ ਕਮਰੇ ਦਾ ਉਦਘਾਟਨ ਸਰਪੰਚ ਮਨਦੀਪ ਕੌਰ ਮਾਨ, ...

ਪੂਰੀ ਖ਼ਬਰ »

ਲੰਬੀ ਬਲਾਕ ਦੇ ਪਿੰਡਾਂ 'ਚ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਕਰਨ ਲਈ ਚਾਰ ਓਟ ਕਲੀਨਿਕ ਸ਼ੁਰੂ

ਲੰਬੀ, 27 ਮਈ (ਸ਼ਿਵਰਾਜ ਸਿੰਘ ਬਰਾੜ)- ਲੰਬੀ ਬਲਾਕ ਦੇ ਪਿੰਡਾਂ ਵਿਚ ਚਾਰ ਓਟ ਕਲੀਨਿਕ ਸ਼ੁਰੂ ਕਰ ਦਿੰਦੇ ਗਏ ਹਨ, ਜਿੱਥੇ ਨਸ਼ਾ ਛੱਡਣ ਵਾਲਿਆਂ ਦਾ ਇਲਾਜ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਹਰ ਤਰ੍ਹਾਂ ਦਾ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਨ ਲਈ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)- ਪਿੰਡ ਝਬੇਲਵਾਲੀ ਵਿਖੇ ਰਾਜਸਥਾਨ ਫ਼ੀਡਰ ਦੇ ਟੁੱਟੇ ਪੁਲ ਅਤੇ ਪਿੰਡਾਂ ਦੇ ਕਿਸਾਨਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਜਸਵਿੰਦਰ ਸਿੰਘ ਝਬੇਲਵਾਲੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾ ਸਿੱਖਿਆ ਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ-ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੀਣ ਵਾਲੇ ਪਾਣੀ ਸਮੇਤ ਅਨੇਕ ਸਮੱਸਿਆਵਾਂ ਦਾ ਹੱਲ ਹੋਣ ਤੋਂ ਬਾਅਦ ਸਮੂਹ ਸਟਾਫ਼ ਤੇ ਪਿੰਡ ਦੀ ਪੰਚਾਇਤ ਵਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ...

ਪੂਰੀ ਖ਼ਬਰ »

ਸਰਕਾਰੀ ਇਮਾਰਤਾਂ ਦੀ ਸਾਰ ਲੈਣ ਦੀ ਮੰਗ

ਜਗਜੀਤ ਸਿੰਘ ਰੁਪਾਣਾ- ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਉਪਰ ਖਰਚ ਕੀਤੇ ਜਾਂਦੇ ਲੱਖਾਂ ਰੁਪਏ ਇਨ੍ਹਾਂ ਦੀ ਸਮੁੱਚੀ ਸੰਭਾਲ ਨਾ ਹੋਣ ਕਾਰਨ ਮਿੱਟੀ 'ਚ ਰੁੜ੍ਹਦੇ ਜਾ ਰਹੇ ਹਨ | ਸਰਕਾਰੀ ਸੰਪੰਤੀ ਦਾ ਵੱਡਾ ਹਿੱਸਾ ਮੌਜੂਦਾ ਸਰਕਾਰਾਂ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਬੀ.ਡੀ.ਪੀ.ਓ. ਨੂੰ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਵਰਕਰਜ਼ ਯੂਨੀਅਨ ਵਲੋਂ ਅੱਜ ਬੀ.ਡੀ.ਪੀ.ਓ. ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜੋ ਪਿੰਡਾਂ ਵਿਚ ਗ੍ਰਾਮ ਸੇਵਕ ਜਾਂਦੇ ਹਨ, ਉਨ੍ਹਾਂ ਨੂੰ ਪਿੰਡਾਂ ਦੀ ਵੰਡ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਜਿਸ ਤਹਿਤ ਰਾਜ ਦੇ 33 ਬਲਾਕ ਡਾਰਕ ਜ਼ੋਨ ਵਿਚ ਚਲੇ ਗਏ ਹਨ | ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਅਹਿਮ ਉਪਰਾਲੇ ...

ਪੂਰੀ ਖ਼ਬਰ »

ਮਲੋਟ ਵਿਚ ਸੰਨੀ ਉਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਵਲੋਂ ਟੈਸਟ ਸ਼ੁਰੂ

ਮਲੋਟ, 27 ਮਈ (ਪਾਟਿਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ:ਐਸ.ਪੀ ਸਿੰਘ ਉਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਅਤੇ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਬਲੱਡ ਟੈੱਸਟ ਕਰਵਾਉਣ ਲਈ ਡਾ:ਦਲਜੀਤ ...

ਪੂਰੀ ਖ਼ਬਰ »

ਬਾਲ ਮਿੱਤਰ ਪ੍ਰੋਗਰਾਮ ਤਹਿਤ ਐਸ.ਐਸ.ਪੀ. ਵਿਦਿਆਰਥੀਆਂ ਦੇ ਰੂਬਰੂ ਹੋਏ

ਮਲੋਟ, 27 ਮਈ (ਪਾਟਿਲ)-ਬਾਲ ਮਿੱਤਰ ਪ੍ਰੋਗਰਾਮ ਧਰੂਮਨ ਐਚ ਨਿੰਬਾਲੇ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਚ ਕਰਵਾਇਆ ਗਿਆ, ਜਿਸ ਵਿਚ ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਸਬ ਡਵੀਜ਼ਨ ਮਲੋਟ ਸਮੇਤ ਹੋਰ ...

ਪੂਰੀ ਖ਼ਬਰ »

ਵਿਸ਼ਵ ਵਾਤਾਵਰਨ ਦਿਵਸ ਸੰਬੰਧੀ ਬਲਾਕ ਪੱਧਰੀ ਭਾਸ਼ਨ ਮੁਕਾਬਲੇ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਧੀਰ ਸਿੰਘ ਸਾਗੂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਗ੍ਰੀਨ ਕੌਰ ਪ੍ਰੋਗਰਾਮ ਅਧੀਨ ਵਿਸ਼ਵ ਵਾਤਾਵਰਨ ਦਿਵਸ ਨਾਲ ਸਬੰਧਿਤ ...

ਪੂਰੀ ਖ਼ਬਰ »

ਐੱਸ.ਐੱਮ.ਓ. ਵਲੋਂ ਫ਼ੀਲਡ ਸਟਾਫ਼ ਨਾਲ ਮੀਟਿੰਗ

ਮੰਡੀ ਲੱਖੇਵਾਲੀ, 27 ਮਈ (ਮਿਲਖ ਰਾਜ)-ਸੀ.ਐੱਚ.ਸੀ. ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਤਾਰ ਸਿੰਘ ਵਲੋਂ ਫ਼ੀਲਡ ਸਟਾਫ਼ ਨਾਲ ਮਹੀਨਾਵਾਰ ਮੀਟਿੰਗ ਕਰਕੇ ਬਲਾਕ ਵਿਖੇ ਚੱਲ ਰਹੇ ਸਿਹਤ ਪ੍ਰੋਗਰਾਮਾਂ ਬਾਰੇ ਰੀਵਿਊ ਕੀਤਾ ਗਿਆ ਤੇ ਜ਼ਰੂਰੀ ਹਦਾਇਤਾਂ ...

ਪੂਰੀ ਖ਼ਬਰ »

ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਾਇਆ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸ੍ਰੀਮਤੀ ਸਤਵੰਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਦੁਆਰਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਧਰਨਾ ਜਾਰੀ

ਮੰਡੀ ਬਰੀਵਾਲਾ, 27 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 'ਤੇ ਟੋਲ ਪਲਾਜ਼ਾ' ਤੇ ਦੂਸਰੇ ਦਿਨ ਵੀ ਧਰਨਾ ਜਾਰੀ ਰਿਹਾ | ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਤੇ ਲੋਕਾਂ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਡਰਾਈ ਡੇਅ ਮੌਕੇ ਵੱਖ-ਵੱਖ ਗਤੀਵਿਧੀਆਂ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪੋ੍ਰਗਰਾਮ ਅਧੀਨ ਡੇਂਗੂ-ਮਲੇਰੀਆ ਦੀ ਬਿਮਾਰੀ ਨੂੰ ਫ਼ੈਲਣ ਤੋਂ ਬਚਾਅ ਲਈ ਸਿਵਲ ਸਰਜਨ ਡਾ: ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਤੇ ਡਾ: ਸੀਮਾ ਗੋਇਲ ਜ਼ਿਲ੍ਹਾ ਪ੍ਰੋਗਰਾਮ ...

ਪੂਰੀ ਖ਼ਬਰ »

ਸਿਲਾਈ-ਕਢਾਈ ਸਿਖਿਆਰਥਣਾਂ ਨੇ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ, 27 ਮਈ (ਰਣਜੀਤ ਸਿੰਘ ਢਿੱਲੋਂ)-ਸਿਲਾਈ-ਕਢਾਈ ਦੀਆਂ ਸਿਖਿਆਰਥਣਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਸਿਖਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਬੈਂਕ ਅਧਿਕਾਰੀਆਂ ਦੀ ਤਰੱਕੀ 'ਤੇ ਸਨਮਾਨ ਤੇ ਵਿਦਾਇਗੀ ਸਮਾਗਮ

ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਬੈਂਕਰਸ ਕਲੱਬ ਵਲੋਂ ਸ਼ਹਿਰ ਦੇ ਬੈਂਕਾਂ 'ਚ ਤਾਇਨਾਤ ਅਧਿਕਾਰੀਆਂ ਦੀ ਤਰੱਕੀ ਅਤੇ ਹੋਰਨਾਂ ਸ਼ਹਿਰਾਂ 'ਚ ਤਾਇਨਾਤੀ 'ਤੇ ਸਨਮਾਨ ਅਤੇ ਵਿਦਾਇਗੀ ਸਮਾਗਮ ਕਰਵਾਇਆ ਗਿਆ | ਬੈਂਕ ਅਧਿਕਾਰੀਆਂ ਵਿਕਰਮ ਚੌਧਰੀ ਅਤੇ ਰਾਮ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਇਕਾਈ ਗਠਨ

ਮਲੋਟ, 27 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅੱਜ ਮਲੋਟ ਵਿਖੇ ਕੀਤੀ ਗਈ ਮੀਟਿੰਗ 'ਚ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਘੱਟੋ ਘੱਟ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇਵੇ | ...

ਪੂਰੀ ਖ਼ਬਰ »

'ਆਪ' ਆਗੂਆਂ ਦਾ ਇਕ ਵਫਦ ਸਿੰਚਾਈ ਮੰਤਰੀ ਨੂੰ ਪਾਣੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮਿਲਿਆ

ਮਲੋਟ, 27 ਮਈ (ਅਜਮੇਰ ਸਿੰਘ ਬਰਾੜ)- ਵਿਧਾਇਕ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਇਕ ਜਥਾ ਸਿੰਚਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ | ਵਿਧਾਇਕ ਜਥੇਦਾਰ ਖੁੱਡੀਆਂ ਤੇ ਵਫ਼ਦ ਵਿਚ ਸ਼ਾਮਿਲ ਗੁਰਜਿੰਦਰ ਸਿੰਘ ਸਮਰਾ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਟਿਆਂਵਾਲੀ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਮਲੋਟ, 27 ਮਈ (ਪਾਟਿਲ)-ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਟਿਆਂਵਾਲੀ ਵਿਖੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਰਵਾਏ ਗਏ ਡਰਾਇੰਗ ਮੁਕਾਬਲੇ ਤੇ ਵਾਲ ਹੈਂਗਿਗ ਵਿਚ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸੀਤੋ ਗੁੰਨ੍ਹੋ ਇਲਾਕੇ ਦੇ ਮੈਡੀਕਲ ਸੰਚਾਲਕਾਂ ਵਲੋਂ ਨਸ਼ਾ ਨਾ ਵੇਚਣ ਦਾ ਪ੍ਰਣ

ਬੱਲੂਆਣਾ, 27 ਮਈ (ਜਸਮੇਲ ਸਿੰਘ ਢਿੱਲੋਂ)- ਬੀਤੇ ਦਿਨ ਐੱਸ.ਐੱਚ.ਓ. ਵਲੋਂ ਕੀਤੀ ਮੀਟਿੰਗ ਤੋਂ ਬਾਅਦ ਅੱਜ ਸਤੋ ਗੁੰਨ੍ਹੋ ਖੇਤਰ ਅੰਦਰ ਪੈਂਦੇ ਮੈਡੀਕਲ ਸੰਚਾਲਕਾਂ ਨੇ ਇਕ ਮੀਟਿੰਗ ਕਰ ਕੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਵੇਚਣ ਦਾ ਪ੍ਰਣ ...

ਪੂਰੀ ਖ਼ਬਰ »

ਕਿਸਾਨਾਂ ਨੇ ਸਿੱਧੀ ਬਿਜਾਈ ਲਈ ਦਿੱਤਾ ਸੁਨੇਹਾ

ਜਲਾਲਾਬਾਦ, 27 ਮਈ (ਸਤਿੰਦਰ ਸਿੰਘ ਸੋਢੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕਰਨ ਸੰਬੰਧੀ ਖੇਤੀਬਾੜੀ ਵਿਭਾਗ ਵਲੋਂ ਪਿੰਡ ਰੱਤਾ ਖੇੜਾ 'ਚ ਜਾਗਰੂਕਤਾ ਕੈਂਪ ਲਗਾਇਆ ਗਿਆ | ਬਲਾਕ ...

ਪੂਰੀ ਖ਼ਬਰ »

ਮਾਰਕੁੱਟ ਕਰਨ ਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਵਾਲੇ 2 ਦੋਸ਼ੀਆਂ 'ਤੇ ਪਰਚਾ ਦਰਜ

ਜਲਾਲਾਬਾਦ, 27 ਮਈ (ਕਰਨ ਚੁਚਰਾ)- ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਦੀ ਮਾਰਕੁੱਟ ਕਰਨ ਅਤੇ ਮੋਟਰਸਾਈਕਲ ਨੂੰ ਅੱਗ ਲਗਾਉਣ ਦੇ ਦੋਸ਼ 'ਚ 2 ਲੋਕਾਂ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਵਰਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਨੀਸ਼ ਕੁਮਾਰ ਪੁੱਤਰ ਸ਼ੀਵਾਬਲਕ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸ ਯੂਨੀਅਨ ਦੀ ਮੀਟਿੰਗ

ਅਬੋਹਰ, 27 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਨੰਬਰ ਦੀ ਮੀਟਿੰਗ ਪ੍ਰਧਾਨ ਗੰਗਾ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਐੱਸ.ਡੀ.ਓ. ਬਲਦੇਵ ਸਿੰਘ ਦੀ ਬਦਲੀ ਖੂਈਆਂ ਸਰਵਰ ਤੋਂ ਡਸਰੂ (ਮੋਗਾ) ਵਿਖੇ ਕਰ ਦਿੱਤੀ ਗਈ ਹੈ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਪਲੇਸਮੈਂਟ ਕੈਂਪ 30 ਨੂੰ

ਫ਼ਾਜ਼ਿਲਕਾ, 27 ਮਈ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 30 ਮਈ ਨੂੰ ਰੁਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ...

ਪੂਰੀ ਖ਼ਬਰ »

ਮੁਲਿਆਂਵਾਲੀ ਸਕੂਲ 'ਚ ਸੈਮੀਨਾਰ ਲਾ ਕੇ ਬੱਚਿਆਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਕੀਤਾ ਜਾਗਰੂਕ

ਫ਼ਾਜ਼ਿਲਕਾ, 27 ਮਈ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਵਲ਼ੋਂ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲ ਮੁਲਿਆਂਵਾਲੀ ਵਿਖੇ ਸੈਮੀਨਾਰ ਲਗਾਇਆ ਗਿਆ ਅਤੇ ਨਾਲ ਹੀ ਅਰਨੀਵਾਲਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੀਤਾ ਜਾਗਰੂਕ

ਮੰਡੀ ਰੋੜਾਂਵਾਲੀ, 27 ਮਈ (ਮਨਜੀਤ ਸਿੰਘ ਬਰਾੜ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਹਿਮਾਸ਼ੂ ਅਗਰਵਾਲ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਮੰਡੀ ਰੋੜਾਂਵਾਲੀ ਦੇ ਇੰਚਾਰਜ ਖੇਤੀਬਾੜੀ ...

ਪੂਰੀ ਖ਼ਬਰ »

ਲੁਧਿਆਣਾ ਵਿਖੇ ਹੋ ਰਹੇ 'ਸਰਬੱਤ ਦੇ ਭਲੇ' ਲਈ ਵਿਸ਼ੇਸ਼ ਸੈਮੀਨਾਰ 'ਚ ਹੋਵੇਗੀ ਵੱਡੀ ਸ਼ਮੂਲੀਅਤ- ਆਗੂ

ਜਲਾਲਾਬਾਦ, 27 ਮਈ (ਜਤਿੰਦਰ ਪਾਲ ਸਿੰਘ)- ਪੰਜਾਬ ਦੇ ਜਨਰਲ ਸਮਾਜ ਵਲ਼ੋਂ ਲੁਧਿਆਣਾ ਵਿਖੇ ਹੋਣ ਵਾਲੀ ਸੂਬਾ ਪੱਧਰੀ 'ਸਰਬੱਤ ਦੇ ਭਲੇ ਲਈ ਵਿਸ਼ੇਸ਼ ਸੈਮੀਨਾਰ' 29 ਮਈ ਸਵੇਰੇ 11 ਵਜੇ ਨਾਮਧਾਰੀ ਸ਼ਹੀਦੀ ਸਮਾਰਕ ਲੁਧਿਆਣਾ ਵਿਖੇ ਹੋ ਰਿਹਾ ਹੈ, ਜਿਸ ਵਿਚ ਸਰਵ ਸਾਂਝੀ ਵਾਲਤਾ ਦੇ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ 'ਚ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ

ਜਲਾਲਾਬਾਦ, 27 ਮਈ (ਕਰਨ ਚੁਚਰਾ)- ਬਾਹਮਣੀ ਵਾਲਾ ਰੋਡ ਸਥਿਤ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਵਾਤਾਵਰਨ ਦੀ ਸੰਭਾਲ ਰੱਖਣ ਲਈ ਸ਼ਿਵਾਲਿਕ ਸਕੂਲ ਦੇ ਬੱਚੇ ਅਤੇ ਅਧਿਆਪਕਾਂ ਨੇ ਇਹ ਪ੍ਰਣ ਲਿਆ ਕਿ ਉਹ ਵਾਤਾਵਰਨ ਦਾ ...

ਪੂਰੀ ਖ਼ਬਰ »

ਨੈਸ਼ਨਲ ਡਿਗਰੀ ਕਾਲਜ 'ਚ ਕਰਵਾਏ ਸਾਹਿੱਤਿਕ ਤੇ ਸਭਿਆਚਾਰਕ ਮੁਕਾਬਲੇ

ਫ਼ਾਜ਼ਿਲਕਾ, 27 ਮਈ (ਦਵਿੰਦਰ ਪਾਲ ਸਿੰਘ)- ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਵਿਖੇ ਭਾਸ਼ਾ ਵਿਭਾਗ ਫ਼ਾਜ਼ਿਲਕਾ ਅਤੇ ਕਾਲਜ ਦੇ ਭਾਸ਼ਾ ਮੰਚ ਵਲੋਂ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸੰਬੰਧੀ ਵੱਖ-ਵੱਖ ਸਾਹਿੱਤਿਕ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਵਲੋਂ 2 ਨੂੰ ਬਰਨਾਲੇ 'ਚ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਕੀਤਾ ਐਲਾਨ

ਜਲਾਲਾਬਾਦ, 27 ਮਈ (ਜਤਿੰਦਰ ਪਾਲ ਸਿੰਘ)- 2 ਜੂਨ ਨੂੰ ਟੈੱਟ ਪਾਸ ਬੇਰੁਜ਼ਗਾਰ ਬੀ.ਐਡ ਅਧਿਆਪਕ ਯੂਨੀਅਨ ਵਲ਼ੋਂ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

75 ਸਾਲਾ ਆਜ਼ਾਦੀ ਮਹਾਂ-ਉਤਸਵ ਨੂੰ ਸਮਰਪਿਤ ਭਾਸ਼ਾ ਵਿਭਾਗ ਵਲੋਂ ਕਹਾਣੀ ਦਰਬਾਰ ਤੇ ਵਿਚਾਰ-ਚਰਚਾ

ਅਬੋਹਰ, 27 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਭਾਸ਼ਾ ਵਿਭਾਗ ਫ਼ਾਜ਼ਿਲਕਾ ਵਲੋਂ ਸਾਹਿਤ ਦੇ ਖੇਤਰ ਵਿਚ ਨਵੇਂ ਤੋਂ ਨਵੇਂ ਮੀਲ ਪੱਥਰ ਕਾਇਮ ਕੀਤੇ ਜਾ ਰਹੇ ਹਨ | ਪੰਜਾਬੀ ਮਾਂ ਬੋਲੀ ਨੂੰ ਹੁੰਗਾਰਾ ਦੇਣ ਅਤੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨੂੰ ...

ਪੂਰੀ ਖ਼ਬਰ »

ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਿਤ

ਫ਼ਰੀਦਕੋਟ, 27 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਵਿਚ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਅਤੇ ਵਿਦਿਆਰਥੀਆਂ ਵਿਚਕਾਰ ਇਕ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਬੀ.ਏ. ਐਲ.ਐਲ.ਬੀ ਭਾਗ-ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਚੇਅਰਮੈਨ ...

ਪੂਰੀ ਖ਼ਬਰ »

ਜ਼ਮੀਨ 'ਤੇ ਕਬਜ਼ਾ ਕਰਨ, ਫਸਲ ਵਾਹ ਕੇ ਤੇ ਸਾਮਾਨ ਚੋਰੀ ਕਰਕੇ ਵਿਅਕਤੀ ਦਾ ਨੁਕਸਾਨ ਕਰਨ ਦੇ ਦੋਸ਼ 'ਚ 7 ਨਾਮਜ਼ਦ ਅਤੇ 90 ਅਣਪਛਾਤਿਆਂ 'ਤੇ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 27 ਮਈ (ਹਰਮਹਿੰਦਰ ਪਾਲ)-ਥਾਣਾ ਬਰੀਵਾਲਾ ਪੁਲਿਸ ਨੇ ਠੇਕੇ 'ਤੇ ਲਈ ਜ਼ਮੀਨ 'ਤੇ ਕਬਜਾ ਕਰਨ ਦੀ ਨੀਅਤ ਨਾਲ ਫਸਲ ਵਹਾ ਕੇ ਅਤੇ ਸਾਮਾਨ ਚੋਰੀ ਕਰਕੇ ਵਿਅਕਤੀ ਦਾ ਨੁਕਸਾਨ ਕਰਨ ਦੇ ਦੋਸ਼ 'ਚ 7 ਲੋਕਾਂ ਨੂੰ ਨਾਮਜਦ ਕੀਤਾ ਹੈ, ਜਦਕਿ 90 ਅਣਪਛਾਤੇ ਵਿਅਕਤੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX