ਤਾਜਾ ਖ਼ਬਰਾਂ


ਆਟੋ ਚੋਰੀ ਕਰ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਫੜਿਆ
. . .  8 minutes ago
ਜਲੰਧਰ, 1 ਜੁਲਾਈ - ਜਲੰਧਰ ਦੇ ਅਲਾਸਕਾ ਚੌਂਕ ਨੇੜੇ ਮਾਰਕੀਟ ਤੋਂ ਆਟੋ ਚੋਰੀ ਕਰ ਕੇ ਭੱਜ ਰਹੇ ਨੌਜਵਾਨ ਨੂੰ ਲੋਕਾਂ ਨੇ ਪਿੱਛਾ ਕਰ ਕੇ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਜੰਮ ਕੇ ਖ਼ਾਤਰਦਾਰੀ...
ਭਾਰੀ ਮੀਂਹ ਨਾਲ਼ ਮੱਕੀ ਉਤਪਾਦਕ ਕਿਸਾਨਾਂ ਦੇ ਸਾਹ ਸੂਤੇ
. . .  21 minutes ago
ਸੁਲਤਾਨਪੁਰ ਲੋਧੀ, 1 ਜੁਲਾਈ (ਥਿੰਦ,ਲਾਡੀ,ਹੈਪੀ) - ਬੀਤੇ ਕੱਲ੍ਹ ਤੋਂ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਪੈ ਰਹੇ ਮੀਂਹ ਨੇ ਮੱਕੀ ਉਤਪਾਦਕ ਕਿਸਾਨਾਂ ਸਾਹਮਣੇ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਹਲਕੇ ਅੰਦਰ...
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
. . .  38 minutes ago
ਜਲੰਧਰ, 1 ਜੁਲਾਈ (ਅੰਮ੍ਰਿਤਪਾਲ) - ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਫ਼ਿਲਹਾਲ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ...
ਅੱਜ ਦਾ ਦਿਨ ਇਤਿਹਾਸਿਕ - ਰਾਘਵ ਚੱਡਾ
. . .  36 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕਰ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ। ਦਿੱਲੀ ਤੋਂ ਬਾਅਦ ਪੰਜਾਬ ਮੁਫ਼ਤ ਬਿਜਲੀ ਦੇਣ ਵਾਲਾ ਦੂਸਰਾ ਸੂਬਾ...
300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  50 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣਾਂ ਸਮੇਂ ਜੋ ਵਾਅਦੇ ਕਰਦੀਆਂ ਸਨ, ਉਨ੍ਹਾਂ ਨੂੰ ਪੂਰਾ ਹੁੰਦਿਆਂ...
ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ
. . .  about 1 hour ago
ਹੰਡਿਆਇਆ, 1 ਜੁਲਾਈ (ਗੁਰਜੀਤ ਸਿੰਘ ਖੁੱਡੀ)- ਬਠਿੰਡਾ-ਬਰਨਾਲਾ ਕੌਮੀ ਮਾਰਗ ਨੰਬਰ 7 ਉੱਪਰ ਹੰਡਿਆਇਆ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ 'ਤੇ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਮਿਲਕ ਪਲਾਂਟ ਵੇਰਕਾ ਦੇ ਕੱਚੇ ਕਰਮਚਾਰੀਆਂ ਨੇ ਸਾੜੀਆਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ
. . .  about 1 hour ago
ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ) - ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਵਿੱਚ ਠੇਕੇਦਾਰੀ ਸਿਸਟਮ ਹੇਠ ਕੰਮ ਕਰਨ ਵਾਲੇ ਕੱਚੇ ਕਰਮਚਾਰੀਆਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਜਾਂ ਐਲਾਨ ਨਾ ਕੀਤੇ ਜਾਣ ਦੇ ਵਿਰੋਧ...
ਭਾਰਤ ਅਤੇ ਇੰਗਲੈਂਡ ਵਿਚਕਾਰ 5ਵਾਂ ਕ੍ਰਿਕੇਟ ਟੈਸਟ ਮੈਚ ਅੱਜ ਤੋਂ
. . .  about 1 hour ago
ਬਰਮਿੰਘਮ, 1 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ 5ਵਾਂ ਟੈਸਟ ਮੈਚ ਅੱਜ ਤੋਂ ਐਜਬੈਸਟਨ 'ਚ ਹੋਣ ਜਾ ਰਿਹਾ ਹੈ। 5 ਮੈਚਾਂ ਦੀ ਲੜੀ 'ਚ ਭਾਰਤ 2-1 ਨਾਲ ਅੱਗੇ ਹੈ ਤੇ 5 ਮੈਚਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ, 23 ਮੌਤਾਂ
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 14413 ਠੀਕ ਹੋਏ ਹਨ ਤੇ 23 ਲੋਕਾਂ ਦੀ ਮੌਤ...
ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ
. . .  about 1 hour ago
ਸੰਧਵਾਂ, 1 ਜੁਲਾਈ (ਪ੍ਰੇਮੀ ਸੰਧਵਾਂ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਲਾਕੇ ਦੇ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ। ਅਧਿਆਪਕਾਂ ਨੇ ਕਿਹਾ ਕਿ ਇਕ ਅੱਧੇ ਦਿਨ...
ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  1 minute ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  about 2 hours ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  about 2 hours ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  about 2 hours ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  about 2 hours ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  about 2 hours ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  1 minute ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 3 hours ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਕਪੂਰਥਲਾ / ਫਗਵਾੜਾ

ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਜ਼ਿਲ੍ਹਾ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਰਾਜੇਸ਼ ਕੱਕੜ ਡੀਐਸਪੀ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦ 6 ਦੋਸ਼ੀਆਂ ਨੂੰ 4 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੋਹਣ ਸਿੰਘ ਵਾਸੀ ਜਵਾਲਾਪੁਰ ਥਾਣਾ ਸਦਰ ਕਪੂਰਥਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਬੀਤੀ 18 ਮਈ ਨੂੰ ਉਹ ਅੰਮਿ੍ਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭਾਣੋਲੰਗਾਂ ਥਾਣਾ ਸਦਰ ਕਪੂਰਥਲਾ ਨਾਲ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.09 ਏ.ਜੀ. 1356 ਮਾਰਕਾ ਪਲਟੀਨਾ ਤੇ ਸਵਾਰ ਹੋ ਕਿ ਏ.ਸੀ. ਦੀ ਰਿਪੇਅਰ ਕਰਨ ਲਈ ਪਿੰਡ ਸੈਦਪੁਰ ਜਾ ਰਹੇ ਸੀ ਤਾਂ ਵਕਤ ਕਰੀਬ 3.25 ਵਜੇ ਦਿਨ ਦਾ ਹੋਵੇਗਾ ਕਿ ਜਦੋਂ ਉਹ ਵੇਈਾ ਗੁਰਦੁਆਰਾ ਸਾਹਿਬ ਨੇੜੇ ਆਪਣਾ ਮੋਟਰ ਸਾਈਕਲ ਖੜਾ ਕਰਕੇ ਫ਼ੋਨ ਸੁਣ ਰਿਹਾ ਸੀ ਤਾਂ ਪਿੱਛੋਂ ਇੱਕ ਮੋਟਰ ਸਾਈਕਲ ਸਪਲੈਂਡਰ ਤੇ 3 ਮੋਨੇ ਨੌਜਵਾਨ ਆਏ ਤੇ ਦਾਤਰ ਦਾ ਡਰਾਵਾ ਦੇ ਕੇ ਉਸਦਾ ਮੋਟਰਸਾਈਕਲ ਖੋਹ ਕੇ ਤਲਵੰਡੀ ਚੌਧਰੀਆਂ ਵਾਲੇ ਪਾਸੇ ਨੂੰ ਸਮੇਤ ਆਪਣੇ ਮੋਟਰ ਸਾਈਕਲ ਦੇ ਫ਼ਰਾਰ ਹੋ ਗਏ ਸਨ | ਜਿਸ ਦੇ ਸਬੰਧ ਵਿਚ ਮੁਕੱਦਮਾ ਧਾਰਾ 379 ਬੀ ਤਹਿਤ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕਰਕੇ ਤਫ਼ਤੀਸ਼ ਏ.ਐਸ.ਆਈ.ਦਵਿੰਦਰਪਾਲ ਇੰਚਾਰਜ ਚੌਂਕੀ ਹੁਸੈਨਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਅਮਲ ਵਿਚ ਲਿਆਂਦੀ | ਤਫ਼ਤੀਸ਼ ਦੌਰਾਨ 24 ਮਈ ਨੂੰ ਏ.ਐਸ.ਆਈ. ਦਵਿੰਦਰਪਾਲ ਇੰਚਾਰਜ ਚੱਕੀ ਹੁਸੈਨਪੁਰ ਥਾਣਾ ਸੁਲਤਾਨਪੁਰ ਲੋਧੀ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਪਿੰਡ ਕੋਠੇ ਕਾਲਾ ਸਿੰਘ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੌਰਾਨੇ ਨਾਕਾਬੰਦੀ ਬਲਜੀਤ ਸਿੰਘ ਉਰਫ਼ ਪੱਟੀ ਪੁੱਤਰ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਪੁੱਤਰ ਕਸ਼ਮੀਰ ਸਿੰਘ, ਯੁੱਧਵੀਰ ਸਿੰਘ ਉਰਫ਼ ਯੋਧਾ ਪੁੱਤਰ ਸੁਲੱਖਣ ਸਿੰਘ, ਬੌਬੀ ਸਿੰਘ ਉਰਫ਼ ਬੌਬੀ ਪੁੱਤਰ ਇੰਦਰਜੀਤ ਸਿੰਘ ਅਤੇ ਸਾਗਰ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਮਹਿਮਦਪੁਰ ਥਾਣਾ ਫੱਤੂਢੀਂਗਾ ਨੂੰ ਕਾਬੂ ਕਰਨ ਉਪਰੰਤ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਮੋਟਰ ਸਾਈਕਲ ਜੋ ਮੁੱਦਈ ਮੁਕੱਦਮਾ ਦਾ ਖੋਹਿਆ ਹੋਇਆ, 2 ਹੋਰ ਚੋਰੀ ਦੇ ਮੋਟਰ ਸਾਈਕਲ, 1 ਮੋਟਰ ਸਾਈਕਲ ਜਿਸ ਉੱਪਰ ਦੋਸ਼ੀਆਂ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ ਅਤੇ 4 ਦਾਤਰ ਲੋਹਾ, ਚੋਰੀ ਦਾ ਸਾਮਾਨ ਬਰਾਮਦ ਕੀਤੇ ਹਨ |ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਮੋਟਰਸਾਈਕਲ ਰੇੜੀ ਤੇ ਮਹਿੰਦਰਾ ਐਕਸ.ਯੂ.ਵੀ. 500 ਗੱਡੀ ਦੀ ਟੱਕਰ 'ਚ ਤਿੰਨ ਜ਼ਖ਼ਮੀ

ਡਡਵਿੰਡੀ, 27 ਮਈ (ਦਿਲਬਾਗ ਸਿੰਘ ਝੰਡ)-ਸੁਲਤਾਨਪੁਰ ਲੋਧੀ-ਕਪੂਰਥਲਾ ਮੁੱਖ ਮਾਰਗ 'ਤੇ ਫ਼ੌਜੀ ਕਲੋਨੀ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਘਟਨਾ ਸਥਾਨ 'ਤੇ ਹਾਜ਼ਰ ਅਤੁੱਲ ਅਰੋੜਾ ਪੁੱਤਰ ਦਰਸ਼ਨ ਲਾਲ ਅਰੋੜਾ ਵਾਸੀ ...

ਪੂਰੀ ਖ਼ਬਰ »

ਇੰਟੈਕ ਵਲੋਂ ਸੈਨਿਕ ਸਕੂਲ 'ਚ ਪਿਆ ਕਰੋੜਾਂ ਰੁਪਏ ਦਾ ਬੇਸ਼ਕੀਮਤੀ ਸਾਮਾਨ ਅੰਮਿ੍ਤਸਰ ਤਬਦੀਲ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ

ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਮਹਾਰਾਜਾ ਜਗਤਜੀਤ ਪੈਲੇਸ ਕਪੂਰਥਲਾ ਵਿਚ ਚੱਲ ਰਹੇ ਸੈਨਿਕ ਸਕੂਲ ਵਿਚ ਪਿਆ ਕਰੋੜਾਂ ਰੁਪਏ ਦੇ ਮੁੱਲ ਦਾ ਬੇਸ਼ਕੀਮਤੀ ਸਾਮਾਨ ਸੈਨਿਕ ਸਕੂਲ ਦੇ ਦਰਬਾਰ ਹਾਲ ਤੋਂ ਅੰਮਿ੍ਤਸਰ ਵਿਚ ਤਬਦੀਲ ਕੀਤੇ ਜਾਣ ਦਾ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ...

ਪੂਰੀ ਖ਼ਬਰ »

ਨਜ਼ੂਲਲੈਂਡ ਜ਼ਮੀਨਾਂ ਖ਼ਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਆਮ ਜਨਤਾ ਪਾਰਟੀ ਨੇ ਕੱਢਿਆ ਰੋਸ ਮਾਰਚ

ਕਪੂਰਥਲਾ, 27 ਮਈ (ਵਿ.ਪ੍ਰ.)-ਭਾਰਤੀ ਆਮ ਜਨਤਾ ਪਾਰਟੀ ਵਲੋਂ ਵਾਲਮੀਕਿ ਭਾਈਚਾਰੇ ਦੀਆਂ ਨਜ਼ੂਲਲੈਂਡ ਜ਼ਮੀਨਾਂ ਖ਼ਾਲੀ ਕਰਵਾ ਕੇ ਦੇਣ ਦੀ ਮੰਗ ਨੂੰ ਲੈ ਕੇ ਅੱਜ ਪਾਰਟੀ ਦੇ ਸੂਬਾਈ ਪ੍ਰਧਾਨ ਸਤੀਸ਼ ਕੁਮਾਰ ਨਾਹਰ ਦੀ ਅਗਵਾਈ ਵਿਚ ਇਕ ਰੋਸ ਮਾਰਚ ਕੱਢਿਆ ਗਿਆ, ਜੋ ਸ਼ਹਿਰ ਦੇ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ-ਸਤਵੰਤ ਸਿੰਘ ਟੂਰਾ

ਕਪੂਰਥਲਾ, 27 ਮਈ (ਵਿ.ਪ੍ਰ.)-ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਕਪੂਰਥਲਾ ਇਕਾਈ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ, ਫੈਡਰੇਸ਼ਨ ਆਗੂ ਬਲਵਿੰਦਰ ਮਸੀਹ ਤੇ ਮਨਜੀਤ ਗਾਟ ਦੀ ਅਗਵਾਈ ਵਿਚ ਮੁਲਾਜ਼ਮ ਵਰਗ ਦੀਆਂ ਭਖਦੀਆਂ ਮੰਗਾਂ ਨੂੰ ਲੈ ...

ਪੂਰੀ ਖ਼ਬਰ »

143 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਫੱਤੂਢੀਂਗਾ, 27 ਮਈ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਪੁਲਿਸ ਨੇ ਇਕ ਨੌਜਵਾਨ ਨੂੰ 143 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਹਵਾਲਦਾਰ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਫੱਤੂਢੀਂਗਾ ਦੇ ...

ਪੂਰੀ ਖ਼ਬਰ »

ਅਫ਼ੀਮ ਸਣੇ ਇਕ ਵਿਅਕਤੀ ਕਾਬੂ

ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)- ਸਤਨਾਮਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ ਅਫ਼ੀਮ ਸਣੇ ਕਾਬੂ ਕਰ ਕੇ ਉਸ ਖ਼ਿਲਾਫ਼ ਧਾਰਾ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਤਨਾਮਪੁਰਾ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਪਾਰਟੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਨਡਾਲਾ, 27 ਮਈ (ਮਨਜਿੰਦਰ ਸਿੰਘ ਮਾਨ)-ਕਪੂਰਥਲਾ ਦੇ ਪਿੰਡ ਭੀਲਾ 'ਚ ਸਥਿਤ ਇਕ ਨਿੱਜੀ ਫ਼ੈਕਟਰੀ ਤੋਂ ਕੁਰਕੁਰੇ, ਚਿਪਸ ਅਤੇ ਹੋਰ ਸਾਮਾਨ ਲੈ ਕੇ ਜੰਮੂ ਜਾ ਰਹੇ ਇੱਕ ਕੈਂਟਰ ਚਾਲਕ ਦਾ ਕੈਂਟਰ ਨਿੱਕੀ ਮਿਆਣੀ ਭਾਗੂਪੁਰੀਆ ਨੇੜੇ ਅਚਾਨਕ ਖ਼ਰਾਬ ਹੋ ਗਿਆ | ਡਰਾਈਵਰ ਨੇ ਮਦਦ ...

ਪੂਰੀ ਖ਼ਬਰ »

ਚਰਨਜੀਤ ਸਿੰਘ ਖੁਰਾਣਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਫਗਵਾੜਾ, 27 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸਾਬਕਾ ਕੌਂਸਲਰ ਪਰਮਜੀਤ ਸਿੰਘ ਖੁਰਾਣਾ, ਕਾਰੋਬਾਰੀ ਪ੍ਰੀਤਮ ਸਿੰਘ ਖੁਰਾਣਾ ਅਤੇ ਸਮੂਹ ਖੁਰਾਣਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ...

ਪੂਰੀ ਖ਼ਬਰ »

15 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਟਰੱਕ ਚਾਲਕ ਕਾਬੂ

ਕਪੂਰਥਲਾ, 27 ਮਈ (ਵਿ.ਪ੍ਰ.)-ਥਾਣਾ ਸਦਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਨਿਰਮਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮਾਧੋਝੰਡਾ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਟਰੱਕ ਨੰਬਰ ਪੀਬੀ08 ...

ਪੂਰੀ ਖ਼ਬਰ »

ਮਾਤਾ ਗੁਰਬਚਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ੍ਹ

ਭੁਲੱਥ, 27 ਮਈ (ਮਨਜੀਤ ਸਿੰਘ ਰਤਨ)-ਮਾਤਾ ਗੁਰਬਚਨ ਕੌਰ ਜੋ ਕਿ ਬੀਤੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਜੀ ਦੇ ਭੋਗ 29 ਮਈ ਦਿਨ ਐਤਵਾਰ ਨੂੰ ਉਨ੍ਹਾਂ ਦੇ ਪਿੰਡ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਦਾ ਵਫ਼ਦ ਮੰਗਾਂ ਸਬੰਧੀ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ

ਫਗਵਾੜਾ, 27 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਇੱਕ ਵਫ਼ਦ ਸੂਬਾ ਜਨਰਲ ਸਕੱਤਰ ਗਿਆਨ ਚੰਦ ਨਈਅਰ, ਜ਼ਿਲ੍ਹਾ ਜਨਰਲ ਸਕੱਤਰ ਰਾਮ ਲਭਾਇਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਹੰਸ ਰਾਜ ਬੰਗੜ ਦੀ ਅਗਵਾਈ ਵਿਚ ਇੱਕ ਮੰਗ ਪੱਤਰ ...

ਪੂਰੀ ਖ਼ਬਰ »

ਪਿੰਡ ਦਮੂਲੀਆਂ 'ਚ 21ਵਾਂ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਨਡਾਲਾ, 27 ਮਈ (ਮਨਜਿੰਦਰ ਸਿੰਘ ਮਾਨ)-ਪਿੰਡ ਦਮੂਲੀਆਂ ਚ ਨਡਾਲਾ-ਤਲਵੰਡੀ ਰੋਡ 'ਤੇ ਧੰਨ-ਧੰਨ ਪੀਰ ਬਾਬਾ ਚੱਕ ਸ਼ਾਹ ਕਾਲਾ ਜੀ ਕਲੱਬ ਵੱਲੋਂ, ਬਾਬਾ ਚੱਕ ਸ਼ਾਹ ਜੀ ਕਾਲਾ ਦੀ ਦਰਗਾਹ 'ਤੇ 21ਵਾਂ ਸਾਲਾਨਾ ਸਭਿਆਚਾਰਕ ਮੇਲਾ, ਇਲਾਕੇ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਬੜੀ ...

ਪੂਰੀ ਖ਼ਬਰ »

ਧਰਮ ਪ੍ਰਚਾਰ ਸਮਾਗਮਾਂ ਸਬੰਧੀ ਬੀਬੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਇਕੱਤਰਤਾ ਹੋਈ

ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ)-ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਦੇਖ ਰੇਖ ਹੇਠ ਹਲਕਾ ਸੁਲਤਾਨਪੁਰ ਲੋਧੀ ਖੇਤਰ ਵਿਚ ਧਰਮ ਪ੍ਰਚਾਰ ਦੀ ਲਹਿਰ ਨੂੰ ਮੁੱਖ ਰੱਖ ਕੇ ਬੀਬੀ ਗੁਰਪ੍ਰੀਤ ਕੌਰ ਅੰਤਿ੍ੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਆਤਮਾ ਸਿੰਘ ਦੀ ਬਰਸੀ ਮੌਕੇ ਧਾਰਮਿਕ ਸਮਾਗਮ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਦਾਰੇ ਦੇ ਸੰਸਥਾਪਕ, ਉੱਘੇ ਸਿਆਸਤਦਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਆਤਮਾ ਸਿੰਘ ਦੀ 25ਵੀਂ ਅਤੇ ਬੀਬੀ ਤੇਜ ਕੌਰ ਦੀ 22ਵੀਂ ਬਰਸੀ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ 'ਜਲ ਦਾ ਰਾਖਾ, ਕੱਲ੍ਹ ਦਾ ਰਾਖਾ' ਮੁਹਿੰਮ ਸ਼ੁਰੂ

ਨਡਾਲਾ, 27 ਮਈ (ਮਾਨ)-ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਨੂੰ ਬਚਾਉਣ ਦਾ ਸੁਨੇਹਾ ਦੇਣ ਲਈ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ 'ਜਲ ਦਾ ਰਾਖਾ, ਕੱਲ੍ਹ ਦਾ ਰਾਖਾ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਭੁਲੱਥ ਹਲਕੇ ਦੇ ਪਿੰਡ ਬਾਮੂਵਾਲ ਤੋਂ ਇਸਦੀ ਸ਼ੁਰੂਆਤ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਵਲੋਂ ਚਲਾਈ ਮੁਹਿੰਮ ਨਾਲ 'ਆਪ' ਦਾ ਲੋਕਾਂ 'ਚ ਵਿਸ਼ਵਾਸ ਵਧਿਆ-ਆੜ੍ਹਤੀ ਆਗੂ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਆੜ੍ਹਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਚਲਾਈ ਜ਼ਬਰਦਸਤ ਮੁਹਿੰਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਿਹਤ ...

ਪੂਰੀ ਖ਼ਬਰ »

ਐਨ.ਸੀ.ਸੀ. ਨੇ ਸਿਧਵਾਂ ਦੋਨਾ 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ

ਕਾਲਾ ਸੰਘਿਆਂ, 27 ਮਈ (ਸੰਘਾ)-ਸਕੂਲ, ਪੰਚਾਇਤਾਂ, ਮਾਪਿਆਂ, ਸਵੈ-ਸੈਵੀ ਸੰਸਥਾਵਾਂ ਤੇ ਹੋਰ ਪੜ੍ਹੇ-ਲਿਖੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਤਾਂ ਕਿ ਸਮਾਜ ਨੂੰ ਨਸ਼ਾ ਮੁਕਤ ਤੇ ...

ਪੂਰੀ ਖ਼ਬਰ »

25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਢਿਲਵਾਂ, 27 ਮਈ (ਗੋਬਿੰਦ ਸੁਖੀਜਾ, ਪ੍ਰਵੀਨ)-ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਏ.ਐਸ. ਆਈ . ਬਖ਼ਸ਼ੀਸ਼ ਸਿੰਘ ...

ਪੂਰੀ ਖ਼ਬਰ »

ਬਹੁਜਨ ਕ੍ਰਾਂਤੀ ਮੋਰਚਾ ਤੇ ਰਾਸ਼ਟਰੀ ਪਿਛੜਾ ਵਰਗ ਮੋਰਚਾ ਨੇ ਦਿੱਤਾ ਰਾਸ਼ਟਰਪਤੀ ਦੇ ਨਾਂਅ ਏ.ਡੀ.ਸੀ. ਨੂੰ ਮੰਗ ਪੱਤਰ

ਕਪੂਰਥਲਾ, 27 ਮਈ (ਵਿ.ਪ੍ਰ.)-ਬਹੁਜਨ ਕ੍ਰਾਂਤੀ ਮੋਰਚਾ ਤੇ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੀ ਅਗਵਾਈ ਵਿਚ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਰਾਜ, ਤਿੰਨ ਰਤਨ ਮਿਸ਼ਨ ਦੇ ਡਾਇਰੈਕਟਰ ਸਵਾਮੀ ਰਾਜਪਾਲ, ਇੰਡੀਅਨ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ ਡਿਪਲੋਮਾ ਤੇ ਡਿਗਰੀ ਕਲਾਸਾਂ ਦੇ ਦਾਖ਼ਲੇ ਸ਼ੁਰੂ

ਕਪੂਰਥਲਾ, 27 ਮਈ (ਵਿਸ਼ੇਸ਼ ਪ੍ਰਤੀਨਿਧ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਡਿਗਰੀ ਕਲਾਸਾਂ ਤੇ ਇਕ ਸਾਲ ਦੇ ਡਿਪਲੋਮੇ ਤੇ ਲਾਇਲਪੁਰ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਤੇ 12ਵੀਂ ਜਮਾਤਾਂ ਦੇ ਦਾਖ਼ਲੇ ਸ਼ੁਰੂ ਕੀਤੇ ਗਏ ਹਨ | ...

ਪੂਰੀ ਖ਼ਬਰ »

ਪੁਸ਼ਪਿੰਦਰ ਸਿੰਘ ਮੋਮੀ ਪਿੰਡ ਰਣਧੀਰਪੁਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਦਾ ਪ੍ਰਧਾਨ ਨਿਯੁਕਤ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਅੱਜ ਪਿੰਡ ਰਣਧੀਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਜ਼ੋਨ ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ ਦੀ ਰਹਿਨੁਮਾਈ ...

ਪੂਰੀ ਖ਼ਬਰ »

ਬਿਨਾਂ ਆਈਲਟਸ, ਇੰਟਰਵਿਊ ਦੇ ਪੰਜ ਲੱਖ ਫ਼ੀਸ ਭਰ ਕੇ ਯੂ. ਕੇ. ਵਿਚ ਪੜ੍ਹਾਈ ਕਰੋ-ਰਾਇਲ ਟਰੈਵਲਜ਼

ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ)-ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਇੰਗਲੈਂਡ ਸਰਕਾਰ ਨੇ ਵੀਜ਼ਾ ਸ਼ਰਤਾਂ ਵਿਚ ਵੱਡੀ ਢਿੱਲ ਦਿੱਤੀ ਹੈ, ਜਿਸ ਦੇ ਤਹਿਤ ਵਿਦਿਆਰਥੀ ਉਚੇਰੀ ਪੜ੍ਹਾਈ ਕਰਨ ਲਈ ਸਿਰਫ਼ ਲੱਖ ਦੀ ਫ਼ੀਸ ਭਰ ਕੇ ਇੰਗਲੈਂਡ ਵਿਚ ਪੜ੍ਹਾਈ ...

ਪੂਰੀ ਖ਼ਬਰ »

ਬਾਬਾ ਸ਼ੇਖ ਸਈਅਦ ਅਲੀ ਦੀ ਦਰਗਾਹ 'ਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਸਾਲਾਨਾ ਜੋੜ ਮੇਲਾ

ਭੁਲੱਥ, 27 ਮਈ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਅਖਾੜਾ ਵਿਖੇ ਬਾਬਾ ਸ਼ੇਖ ਸਈਅਦ ਅਲੀ (ਸ਼ੇਖ ਸੱਦਾ) ਅਤੇ ਭੈਣ ਬੀਬੀ ਫਾਤਮਾ ਦੀ ਦਰਗਾਹ ਤੇ ਸਾਲਾਨਾ ਮੇਲਾ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਤੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਮੱਥਾ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ 'ਚ ਸ੍ਰੀ ਸ਼ਨੀ ਚਾਲੀਸਾ ਦੇ ਪਾਠ 30 ਤੋਂ

ਕਪੂਰਥਲਾ, 27 ਮਈ (ਵਿ.ਪ੍ਰ.)-ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਟਰੱਸਟ ਰਜਿ: ਕਚਹਿਰੀ ਚੌਂਕ ਕਪੂਰਥਲਾ ਵਿਚ ਸ੍ਰੀ ਸ਼ਨੀ ਚਾਲੀਸਾ ਪਾਠ 30 ਮਈ ਸੋਮਵਾਰ ਤੋਂ 9 ਜੁਲਾਈ ਸ਼ਨੀਵਾਰ ਤੱਕ ਰੋਜ਼ਾਨਾ ਸਾਢੇ 7 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਕਰਵਾਏ ਜਾਣਗੇ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਬਾਬਾ ਬਿੱਲੇ ਸ਼ਾਹ ਸਰਕਾਰ ਦੀ ਨੌਵੀਂ ਬਰਸੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ) - ਬਾਬਾ ਬਿੱਲੇ ਸ਼ਾਹ ਸਰਕਾਰ ਦੀ ਨੌਵੀਂ ਬਰਸੀ ਡਡਵਿੰਡੀ ਰੋਡ ਤੇ ਪੈਟਰੋਲ ਪੰਪ ਦੇ ਪਿੱਛੇ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਤੇ ਝੰਡਾ ਤੇ ਚਾਦਰ ...

ਪੂਰੀ ਖ਼ਬਰ »

ਕੋਵਿਡ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਬੱਚਿਆਂ ਦਾ ਡਾਟਾ ਸਵਰਾਜ ਪੋਰਟਲ 'ਤੇ ਅਪਡੇਟ ਕੀਤਾ ਜਾਵੇ-ਅਨੂਪਮ ਕਲੇਰ

ਕਪੂਰਥਲਾ, 27 ਮਈ (ਵਿ.ਪ੍ਰ.) - ਕੋਵਿਡ ਕਾਰਨ ਆਪਣੇ ਮਾਤਾ ਪਿਤਾ ਨੂੰ ਗੁਆ ਚੁੱਕੇ ਦੋ ਬੱਚਿਆਂ ਦੀ 10-10 ਲੱਖ ਦੀ ਐਫ.ਡੀ. ਕੀਤੀ ਗਈ ਹੈ | ਇਹ ਜਾਣਕਾਰੀ ਅਨੂਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੇ ਅੱਜ ਬਾਲ ਸੁਰੱਖਿਆ ਭਲਾਈ ਕਮੇਟੀ ਦੀ ਇਕ ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਨੇਤਾ ਜੀ ਸੁਭਾਸ਼ ਚੰਦਰ ਬੋਸ ਸੁਸਾਇਟੀ ਨੇ ਰਾਸ਼ਨ ਵੰਡ ਸਮਾਗਮ ਕਰਵਾਇਆ

ਕਪੂਰਥਲਾ, 27 ਮਈ (ਸਡਾਨਾ) - ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੌਸ ਖ਼ੂਨਦਾਨ ਤੇ ਮਾਨਵ ਕਲਿਆਣ ਸੁਸਾਇਟੀ ਵਲੋਂ 267ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਪ੍ਰਵਾਸੀ ਭਾਰਤੀ ਸੁਦੇਸ਼ ਗੁਪਤਾ ਦੀ ਪ੍ਰੇਰਨਾ ਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਡਾ: ...

ਪੂਰੀ ਖ਼ਬਰ »

ਆਂਗਣਵਾੜੀ ਸਕੂਲਾਂ 'ਚ ਬਾਕੀ ਸਕੂਲਾਂ ਵਾਂਗ ਹੀ ਛੁੱਟੀਆਂ ਕੀਤੀਆਂ ਜਾਣ-ਜੈਨਪੁਰੀ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ) - ਪੰਜਾਬ ਅੰਦਰ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਹੈ ਅਤੇ ਆਂਗਨਵਾੜੀ ਸੈਂਟਰਾਂ ਵਿਚ ਸਿਰਫ਼ ਪੱਖੇ ਹੀ ਲੱਗੇ ਹਨ ਜੋ ਗਰਮੀ ਜ਼ਿਆਦਾ ਹੋਣ ਕਰਕੇ ਗਰਮ ਹਵਾ ਛੱਡਦੇ ਹਨ ਜਿਸ ਕਰਕੇ ਬੱਚਿਆਂ ਦਾ ਉੱਥੇ ਪੜ੍ਹਨਾ ਅਤੇ ਅਧਿਆਪਕਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕਰਮਜੀਤਪੁਰ ਵਿਖੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸੰਬੰਧੀ ਸਮਾਗਮ

ਡਡਵਿੰਡੀ, 27 ਮਈ (ਦਿਲਬਾਗ ਸਿੰਘ ਝੰਡ) - ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤ ਪੁਰ ਵਿਖੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਤਸ਼ਰੀਫ ਲਿਆਏ ਡਾ: ਪ੍ਰਤਿਭਾ ਏ.ਐੱਮ.ਓ. ਨੇ ਵਿਦਿਆਰਥੀਆਂ ਦਾ ਚੈੱਕਅਪ ਕੀਤਾ ਅਤੇ ...

ਪੂਰੀ ਖ਼ਬਰ »

ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜਾਪੁਰ ਵਿਖੇ ਅੰਗਰੇਜ਼ੀ ਭਾਸ਼ਾ 'ਤੇ ਆਧਾਰਿਤ ਵਰਕਸ਼ਾਪ ਕਰਵਾਈ

ਸਿਧਵਾਂ ਦੋਨਾ, 27 ਮਈ (ਅਵਿਨਾਸ਼ ਸ਼ਰਮਾ) - ਨਿਊ ਐਰਾ ਇੰਟਰਨੈਸ਼ਨਲ ਸਕੂਲ ਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਸਕੂਲ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਪਨ ਵਲੋਂ ਅੰਗਰੇਜੀ ਭਾਸ਼ਾ ਤੇ ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ...

ਪੂਰੀ ਖ਼ਬਰ »

ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਨੂੰ ਦਾਨੀ ਪਰਿਵਾਰਾਂ ਵਲੋਂ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਭੇਟ

ਖਲਵਾੜਾ, 27 ਮਈ (ਮਨਦੀਪ ਸਿੰਘ ਸੰਧੂ) - ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਡਾਕਟਰ ਅੰਬੇਡਕਰ ਨਗਰ ਢੱਡੇ ਵਿਖੇ ਡਾ: ਬੀ.ਆਰ ਅੰਬੇਡਕਰ ਲਾਇਬ੍ਰੇਰੀ ਜੋ ਕਿ ਬਲਵੀਰ ਦਾਸ ਯੂ.ਕੇ., ਗਿਆਨੀ ਰਾਮ ਪਾਲ ਭੰਗੂ ਦੁਬਈ ਤੇ ਹੋਰ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ | ਇਸ ...

ਪੂਰੀ ਖ਼ਬਰ »

ਸੰਤ ਰਾਮਾਨੰਦ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਫਗਵਾੜਾ, 27 ਮਈ (ਤਰਨਜੀਤ ਸਿੰਘ ਕਿੰਨੜਾ) - ਗੁਰੂ ਰਵਿਦਾਸ ਟਾਈਗਰ ਫੋਰਸ ਰਜਿ: ਪੰਜਾਬ ਵਲੋਂ ਫੋਰਸ ਦੇ ਚੇਅਰਮੈਨ ਯਸ਼ ਬਰਨਾ ਦੀ ਅਗਵਾਈ 'ਚ ਫੋਰਸ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ.ਟੀ. ਰੋਡ ਚੱਕ ਹਕੀਮ ਫਗਵਾੜਾ ਵਿਖੇ ਰਵਿਦਾਸੀਆ ਕੌਮ ਦੇ ਸ਼ਹੀਦ ਸੰਤ ਰਾਮਾਨੰਦ ਜੀ ...

ਪੂਰੀ ਖ਼ਬਰ »

ਮੁੱਖ ਮੰਤਰੀ ਮਾਨ ਦਾ ਸਿੰਗਲਾ ਨੂੰ ਬਰਖ਼ਾਸਤ ਕਰਨਾ ਸ਼ਲਾਘਾਯੋਗ ਕਦਮ-ਕੌੜਾ

ਸੁਲਤਾਨਪੁਰ ਲੋਧੀ, 27 ਮਈ (ਥਿੰਦ, ਹੈਪੀ) - ਹਲਕਾ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਕਪੂਰਥਲਾ ਦੇ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ...

ਪੂਰੀ ਖ਼ਬਰ »

ਪ੍ਰੇਮ ਜੋਤ ਸਕੂਲ 'ਚ ਕਰਵਾਇਆ ਅੰਡਰ-15 ਵਰਗ ਦੇ ਲੜਕਿਆਂ ਦਾ ਖੋ-ਖੋ ਟੂਰਨਾਮੈਂਟ

ਕਪੂਰਥਲਾ, 27 ਮਈ (ਵਿ.ਪ੍ਰ.) - ਪ੍ਰੇਮ ਜੋਤ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਅੰਡਰ 15 ਵਰਗ ਦੇ ਲੜਕਿਆਂ ਦਾ ਖੋ-ਖੋ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਲੜਕਿਆਂ ਨੇ ਭਾਗ ਲਿਆ | ਸਕੂਲ ਦੀਆਂ ਵੱਖ-ਵੱਖ ਟੀਮਾਂ ਦੇ ਇੰਚਾਰਜ ...

ਪੂਰੀ ਖ਼ਬਰ »

ਮਾਧੋਪੁਰ ਸਕੂਲ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਕਾਲਾ ਸੰਘਿਆਂ, 27 ਮਈ (ਸੰਘਾ) - ਸਰਕਾਰੀ ਮਿਡਲ ਸਕੂਲ ਮਾਧੋਪੁਰ ਵਿਖੇ ਇੰਚਾਰਜ ਰਸ਼ਮੀ ਤਨੇਜਾ ਦੀ ਅਗਵਾਈ ਹੇਠ ਵਿਸ਼ਵ ਜੈਵ-ਵਿੰਭਿਨਤਾ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਉਤਪਾਦਕਾਂ, ਸ਼ਾਕਾਹਾਰੀ ਅਤੇ ਮਾਸਾਹਾਰੀ ਜੀਵਾਂ ਦੇ ਮਹੱਤਵ ਬਾਰੇ ...

ਪੂਰੀ ਖ਼ਬਰ »

ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਕਸਬਾ ਬੇਗੋਵਾਲ ਦੇ ਨਿਵਾਸੀ

ਬੇਗੋਵਾਲ, (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਜ਼ਿਲ੍ਹੇ ਦਾ ਨਹੀਂ, ਪੰਜਾਬ ਦਾ ਨਹੀਂ, ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਜਾਣਿਆ ਜਾਣ ਵਾਲਾ ਕਸਬਾ ਹੈ, ਪਰ ਜੇਕਰ ਇਸ ਕਸਬੇ ਦੀ ਪੰਛੀ ਝਾਤ ਮਾਰੀਏ ਤਾਂ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ...

ਪੂਰੀ ਖ਼ਬਰ »

ਸਾਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ-ਰਾਣਾ ਇੰਦਰਪ੍ਰਤਾਪ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸਾਨੂੰ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤਾਂਹੀਓਾ ਪ੍ਰਮਾਤਮਾ ਵੀ ਕਾਰੋਬਾਰ ਵਿਚ ਬਰਕਤ ਪਾਉਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਥਾਨਕ ਸ਼ਹੀਦ ਊਧਮ ...

ਪੂਰੀ ਖ਼ਬਰ »

ਲਘੂ ਉਦਯੋਗ ਭਾਰਤੀ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਪੰਕਜ ਗੌਤਮ ਨੂੰ ਚੁਣਿਆ ਪ੍ਰਧਾਨ

ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)-ਲਘੂ ਉਦਯੋਗ ਭਾਰਤੀ ਦੀ ਜਨਰਲ ਬਾਡੀ ਦੀ ਮੀਟਿੰਗ ਹੋਟਲ ਇੰਪੀਰੀਅਲ ਪੂਨਮ ਵਿਖੇ ਹੋਈ | ਜਿਸ 'ਚ ਸਰਬਸੰਮਤੀ ਨਾਲ ਪੰਕਜ ਗੌਤਮ ਨੂੰ ਅਗਲੇ ਦੋ ਸਾਲ ਲਈ ਪ੍ਰਧਾਨ ਚੁਣਿਆ ਗਿਆ ਤੇ ਪੁਨੀਤ ਗੁਪਤਾ ਨੂੰ ਜਨਰਲ ਸਕੱਤਰ ਤੇ ਸੁਮਿਤ ਸ਼ਰਮਾ ਨੂੰ ...

ਪੂਰੀ ਖ਼ਬਰ »

ਅੰਗਹੀਣਾਂ ਨੇ ਮੰਗਾਂ ਸੰਬੰਧੀ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ

ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)- ਅੰਗਹੀਣ ਤੇ ਬਲਾਈਾਡ ਯੂਨੀਅਨ ਪੰਜਾਬ ਨੇ ਅੱਜ ਆਪਣੀਆਂ ਮੰਗਾਂ ਦੇ ਹੱਕ 'ਚ ਮੀਟਿੰਗ ਕਰਕੇ ਜੀ.ਟੀ.ਰੋਡ ਜਾਮ ਕਰਨ ਦੀ ਯੋਜਨਾ ਬਣਾਈ ਸੀ ਪਰ ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਭਰੋਸੇ 'ਚ ਲੈ ਕੇ ਜਾਮ ਲਗਾਉਣ ਤੋਂ ...

ਪੂਰੀ ਖ਼ਬਰ »

ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਵਲੋਂ ਸਟੇਸ਼ਨ ਮਾਸਟਰਾਂ ਦੀ 31 ਦੀ ਹੜਤਾਲ ਦਾ ਸਮਰਥਨ

ਕਪੂਰਥਲਾ, 27 ਮਈ (ਵਿ.ਪ੍ਰ.)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਸਕੱਤਰ ਕਾਮਰੇਡ ਸਰਵਜੀਤ ਸਿੰਘ ਨੇ ਆਲ ਇੰਡੀਆ ਸਟੇਸ਼ਨ ਮਾਸਟਰ ਐਸੋਸੀਏਸ਼ਨ (ਆਸਮਾ) ਵਲੋਂ ਆਪਣੀਆਂ 5 ਸੂਤਰੀ ਮੰਗਾਂ ਨੂੰ ਲੈ ਕੇ 31 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ...

ਪੂਰੀ ਖ਼ਬਰ »

ਬੀ.ਆਈ.ਸੀ. ਵੱਖ-ਵੱਖ ਉਦਯੋਗਾਂ ਨਾਲ ਤਾਲਮੇਲ ਕਰ ਕੇ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕਰੇਗਾ-ਰਾਹੁਲ ਭੰਡਾਰੀ

ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਵਲੋਂ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੇ ਸਟਾਰਟਅਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਸਥਾਪਿਤ ਬਿਜ਼ਨੈੱਸ ...

ਪੂਰੀ ਖ਼ਬਰ »

ਕੌਂਸਲਰਾਂ ਵਲੋਂ ਕੱਢੇ ਦਸਵੰਧ ਨਾਲ ਲਗਾਏ ਵਾਟਰ ਕੂਲਰ ਦਾ ਰਾਣਾ ਗੁਰਜੀਤ ਸਿੰਘ ਨੇ ਕੀਤਾ ਉਦਘਾਟਨ

ਕਪੂਰਥਲਾ, 27 ਮਈ (ਵਿ.ਪ੍ਰ.)-ਨਗਰ ਨਿਗਮ ਦੇ ਸਮੂਹ ਕੌਂਸਲਰਾਂ ਨੇ ਆਪਣੇ ਦਸਵੰਧ ਵਿਚੋਂ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਲੋਕਾਂ ਦੀ ਸਹੂਲਤ ਲਈ ਲਾਏ ਗਏ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਦਾ ਉਦਘਾਟਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ | ਉਨ੍ਹਾਂ ਕੌਂਸਲਰ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਕੱਲ੍ਹ ਨੂੰ -ਜ਼ਿਲ੍ਹੇ ਦੇ 49 ਪ੍ਰੀਖਿਆਰਥੀ ਪ੍ਰੀਖਿਆ ਦੇਣਗੇ

ਕਪੂਰਥਲਾ, 27 ਮਈ (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਰੀਟੋਰੀਅਸ ਸਕੂਲਾਂ ਵਿਚ 9ਵੀਂ, 11ਵੀਂ ਤੇ 12ਵੀਂ ਜਮਾਤ ਦੇ ਦਾਖ਼ਲੇ ਲਈ ਪ੍ਰਵੇਸ਼ ਪ੍ਰੀਖਿਆ ਜ਼ਿਲ੍ਹੇ ਵਿਚ ਬੋਰਡ ਵਲੋਂ ਬਣਾਏ ਪਲੇਠੇ ਪ੍ਰੀਖਿਆ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ...

ਪੂਰੀ ਖ਼ਬਰ »

ਪੰਥ ਵਿਰੋਧੀ ਸ਼ਕਤੀਆਂ ਖ਼ਾਲਸਾ ਪੰਥ ਦੇ ਸਿਧਾਂਤ ਤੇ ਗੁਰਬਾਣੀ 'ਤੇ ਲਗਾਤਾਰ ਹਮਲੇ ਕਰ ਰਹੀਆਂ-ਡੋਗਰਾਂਵਾਲ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਦਾ ਗੁਰਦੁਆਰਾ ਬੇਰ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਸਹਾਇਕ ਕਮਿਸ਼ਨਰ ਨੂੰ ਮੰਗ-ਪੱਤਰ

ਕਪੂਰਥਲਾ, 27 ਮਈ (ਵਿ.ਪ੍ਰ.)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਕਪੂਰਥਲਾ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੇਖੋਂ ਦੀ ਅਗਵਾਈ ਵਿਚ ਵਾਟਰ ਵਰਕਸ ਕਪੂਰਥਲਾ ਵਿਖੇ ਹੋਈ | ਮੀਟਿੰਗ ਨੂੰ ਅਮਰੀਕ ਸਿੰਘ ਸੇਖੋਂ ਤੋਂ ਇਲਾਵਾ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਵਲੋਂ ਭਗੌੜਾ ਕਾਬੂ

ਢਿਲਵਾਂ, 27 ਮਈ (ਸੁਖੀਜਾ, ਪ੍ਰਵੀਨ)-ਮਾਨਯੋਗ ਅਦਾਲਤ ਵਲੋਂ ਭਗੌੜਾ ਐਲਾਨ ਕਰਨ 'ਤੇ ਥਾਣਾ ਢਿਲਵਾਂ ਦੀ ਪੁਲਿਸ ਨੇ ਇੱਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ | ਥਾਣਾ ਮੁਖੀ ਢਿਲਵਾਂ ਇੰਸਪੈਕਟਰ ਸੁਖਦੇਵ ਸਿੰਘ ਅਤੇ ਏ.ਐਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਥਾਣਾ ਢਿਲਵਾਂ ਵਿਚ ਦਰਜ ...

ਪੂਰੀ ਖ਼ਬਰ »

ਸਾਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ-ਰਾਣਾ ਇੰਦਰਪ੍ਰਤਾਪ

ਸੁਲਤਾਨਪੁਰ ਲੋਧੀ, 27 ਮਈ (ਨਰੇਸ਼ ਹੈਪੀ, ਥਿੰਦ)-ਸਾਨੂੰ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤਾਂਹੀਓਾ ਪ੍ਰਮਾਤਮਾ ਵੀ ਕਾਰੋਬਾਰ ਵਿਚ ਬਰਕਤ ਪਾਉਂਦਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਥਾਨਕ ਸ਼ਹੀਦ ਊਧਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX