ਟਾਂਡਾ ਉੜਮੁੜ, 28 ਮਈ (ਦੀਪਕ ਬਹਿਲ, ਗੁਰਾਇਆ)- ਟਾਂਡਾ ਪੁਲਿਸ ਨੂੰ ਇੰਸਪੈਕਟਰ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਨਸ਼ੇ ਵਿਰੱੁਧ ਇਕ ਵੱਡੀ ਸਫਲਤਾ ਉਸ ਵੇਲੇ ਹੱਥ ਲੱਗੀ ਜਦੋਂ ਇੱਕੋ ਵੇਲੇ ਵੱਖ-ਵੱਖ ਥਾਵਾਂ ਤੋਂ ਨਾਕੇਬੰਦੀ ਤੇ ਛਾਪੇਮਾਰੀ ਦੌਰਾਨ 7 ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਡਰੱਗੀ ਮਨੀ ਵੀ ਬਰਾਮਦ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ.ਐੱਸ.ਪੀ. ਟਾਂਡਾ ਸ੍ਰੀ ਰਾਜ ਕੁਮਾਰ ਦੀ ਸਰਪ੍ਰਸਤੀ ਹੇਠ ਇੰਸਪੈਕਟਰ ਬਰਾੜ ਤੇ ਪੁਲਿਸ ਟੀਮ ਨੇ ਟਾਂਡਾ ਦੇ ਪਿੰਡ ਚੌਟਾਲਾ ਤੋਂ 3, ਅਹਿਆਪੁਰ ਤੋਂ 2 ਅਤੇ ਕਾਲਜ ਨੇੜੇ ਹਰਸੀਪਿੰਡ ਤੋਂ 2 ਸਮਗਲਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਇੰਸਪੈਕਟਰ ਬਰਾੜ ਅਨੁਸਾਰ ਇਨ੍ਹਾਂ ਦੀ ਪਹਿਚਾਣ ਤਰਸੇਮ ਲਾਲ, ਪਰਮਜੀਤ ਕੌਰ ਤੇ ਪੂਜਾ ਰਾਣੀ ਵਾਸੀ ਚੌਟਾਲਾ ਜਿਨ੍ਹਾਂ ਪਾਸੋਂ 118 ਗਰਾਮ ਨਸ਼ੀਲਾ ਪਦਾਰਥ ਤੇ 32 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ | ਇਸੇ ਤਰ੍ਹਾਂ ਅਵਤਾਰ ਸਿੰਘ ਸੋਨੂੰ, ਰਾਜ ਰਾਣੀ ਦਾਰਾਪੁਰ ਪਾਸੋਂ 105 ਗਰਾਮ ਨਸ਼ੀਲਾ ਪਾਊਡਰ ਗੱਡੀ ਤੇ 6 ਹਜ਼ਾਰ ਡਰੱਗ ਮਨੀ ਤੇ ਸੂਰਜ, ਸੁਖਜੀਤ ਕੌਰ ਪਾਸੋਂ 127 ਗਰਾਮ ਪਾਊਡਰ ਤੇ ਕਰੀਬ ਪੰਜ ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ | ਵਰਨਣਯੋਗ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਤਲਵਾੜਾ, 28 ਮਈ (ਅਜੀਤ ਪ੍ਰਤੀਨਿਧੀ)- ਕਸਬਾ ਦਾਤਾਰਪੁਰ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਹੈ | ਭਾਵੇਂ ਗੱਲ ਸਿਹਤ ਸਹੂਲਤਾਂ ਦੀ ਹੋਵੇ, ਸੜਕਾਂ ਜਾਂ ਸਟਰੀਟ ਲਾਈਟਾਂ ਦੀ ਗੱਲ ਹੋਵੇ | ਵਾਲਮੀਕਿ ਮੁਹੱਲਾ ਤੋਂ ਮੇਨ ਬਾਜ਼ਾਰ ਦਾਤਾਰਪੁਰ ਨੂੰ ਜੋੜਨ ਵਾਲੀ ਸੜਕ ਦੀ ...
ਗੜ੍ਹਸ਼ੰਕਰ, 28 ਮਈ (ਧਾਲੀਵਾਲ)- ਦੇਸ਼ ਦੇ ਸਮੁੱਚੇ ਮੁਲਾਜ਼ਮਾਂ ਦੀ ਪ੍ਰਤੀਨਿਧ ਜਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਲਈ ਸਮੁੱਚੇ ਭਾਰਤ ਵਿਚ ਮਨਾਏ ਜਾ ਰਹੇ ਮੰਗ ਦਿਵਸ ਦੇ ਸਬੰਧ ਵਿਚ ਇੱਥੇ ਪੰਜਾਬ ...
ਹਾਜੀਪੁਰ, 28 ਮਈ (ਜੋਗਿੰਦਰ ਸਿੰਘ)- ਅੱਜ ਸ਼ਾਮ ਸਮੇਂ ਕਸਬਾ ਹਾਜੀਪੁਰ ਤੋਂ ਇਸ ਦੇ ਆਸ-ਪਾਸ ਦੇ ਖੇਤਰ ਵਿਚ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਈ ਭਰਵੀਂ ਵਰਖਾ ਨੇ ਮੌਸਮ ਨੂੰ ਖ਼ੁਸ਼ਗਵਾਰ ਕਰ ਦਿੱਤਾ | ਵਰਖਾ ਨਾਲ ਜਿੱਥੇ ਆਮ ਲੋਕਾਂ ਨੇ ਪੈ ਰਹੀ ਅੱਤ ਗਰਮੀ ਤੋਂ ਰਾਹਤ ਮਹਿਸੂਸ ...
ਗੜ੍ਹਸ਼ੰਕਰ, 28 ਮਈ (ਧਾਲੀਵਾਲ)- ਸਥਾਨਕ ਸ਼ਹਿਰ ਲੋਕਾਂ ਵਲੋਂ ਇਕ ਔਰਤ ਦੀ ਵਾਲੀ ਝਪਟਣ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ | ਪਿੰਡ ਬਿਲੜੋਂ ਨਿਵਾਸੀ ਸੁਰਿੰਦਰ ਕੌਰ ਪਤਨੀ ਹਰਬੰਸ ਸਿੰਘ ਜੋ ਗੜ੍ਹਸ਼ੰਕਰ ਵਿਖੇ ਘਰੇਲੂ ਕੰਮ ਸਬੰਧੀ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਊਨ ਪੁਲਿਸ ਨੇ ਮੋਟਰਸਾਈਕਲ ਸਵਾਰ ਲੁਟੇਰੇ ਵਲੋਂ ਇੱਕ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨੀ ਝਪਟ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਜਸਵੀਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਕੀਰਤੀ ਨਗਰ ਨੇ ਪੁਲਿਸ ...
ਗੜ੍ਹਸ਼ੰਕਰ, 28 ਮਈ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਕਾਰ ਚਾਲਕ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਏ.ਐੱਸ.ਆਈ. ਸਤਨਾਮ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਵਾਰਡ ਨੰਬਰ 9 ਗੜ੍ਹਸ਼ੰਕਰ ਤੋਂ ਪੀਰਾਂ ਵਾਲੀ ਜਗ੍ਹਾ ਨਜ਼ਦੀਕ ਮੌਜੂਦ ਸਨ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ-ਫੁਸਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ 2 ਮਾਮਲੇ ਦਰਜ ਕਰਕੇ 4 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਤਨੀ ਜਸਵਿੰਦਰ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਦੇ ਪ੍ਰਧਾਨ ਡਾ: ਇੰਦਰਵੀਰ ਸਿੰਘ ਨਿੱਝਰ ਤੇ ਕਮੇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਗਰ ਨਿਗਮ ਹੁਸ਼ਿਆਰਪੁਰ 'ਚ 23 ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ...
ਨਸਰਾਲਾ, 28 ਮਈ (ਸਤਵੰਤ ਸਿੰਘ ਥਿਆੜਾ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਪਾਣੀ ਬਚਾਓ ਪੰਜਾਬ ਬਚਾਓ' ਮੁਹਿੰਮ ਤਹਿਤ ਪਿੰਡ ਅਜੜਾਮ ਵਿਖੇ ਖੇਤੀਬਾੜੀ ਵਿਭਾਗ ਵਲੋਂ ਇਲਾਕਾ ਵਾਸੀ ਕਿਸਾਨਾਂ ਨੂੰ ਜਾਗਰੂਕ ਲਈ ਕੈਂਪ ਲਗਾਇਆ ਗਿਆ ਜਿਸ 'ਚ ਹਲਕਾ ਸ਼ਾਮਚੁਰਾਸੀ ਦੇ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਐਂਡ ਟੀਚਰਜ਼ ਟਰੇਨਿੰਗ ਇੰਸਟੀਚਿਊਟ ਜਹਾਨਖੇਲਾਂ ਵਿਖੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ ਦੇ ਬੀ.ਐਸ.ਸੀ. ਨਰਸਿੰਗ ਦੇ 40 ਵਿਦਿਆਰਥੀਆਂ ਤੇ ਪ੍ਰੋ. ਮਨਪ੍ਰੀਤ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-40 ਸਾਲਾ ਉਮਰ ਵਰਗ ਦੇ ਦਿੱਲੀ, ਬੈਂਗਲੌਰ ਅਤੇ ਕੇਰਲ ਵਿਖੇ ਹੋਏ ਮਾਸਟਰ ਖੇਡ ਮੁਕਾਬਲਿਆਂ ਦੌਰਾਨ ਹਾਕੀ ਖੇਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਡਾਰੀ ਰਾਣਾ ਰਣਜੀਤ ਸਿੰਘ ਅਤੇ ਅਰੁਣਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹੇਮਾ ਸ਼ਰਮਾ, ਸਕੱਤਰ ਗੋਪਾਲ ਸ਼ਰਮਾ ਅਤੇ ਪਿ੍ੰਸੀਪਲ ਡਾ: ਨੰਦ ਕਿਸ਼ੋਰ ਦੀ ਅਗਵਾਈ 'ਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸਹਾਇਕ ਪ੍ਰੋ: ਮਨੀ ਸ਼ਰਮਾ ...
ਦਸੂਹਾ, 28 ਮਈ (ਕੌਸ਼ਲ)- ਪੰਜਾਬ ਸਰਕਾਰ ਵਲੋਂ ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਖੇਤੀਬਾੜੀ, ਕਿਸਾਨ ਭਲਾਈ ਵਿਭਾਗ, ਭੂਮੀ ਰੱਖਿਆ ਵਿਭਾਗ, ਪੰਜਾਬ ਮੰਡੀ ਬੋਰਡ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਕੇਂਦਰ ਦੇ ...
ਭੰਗਾਲਾ, 28 ਮਈ (ਬਲਵਿੰਦਰਜੀਤ ਸਿੰਘ ਸੈਣੀ)- ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਪਿੰਡ ਮੰਝਪੁਰ ਵਿਖੇ ਕਿਸਾਨ ਗੁਰਨਾਮ ਸਿੰਘ ਦੇ ਖੇਤਾਂ 'ਚ ਝੋਨੇ ਦੀ ਸਿੱਧੀ ਬਿਜਾਈ ...
ਹੁਸ਼ਿਆਰਪੁਰ, 28 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼) ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਬਿਕਰਮਦੇਵ ਸਿੰਘ, ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ...
ਦਸੂਹਾ, 28 ਮਈ (ਭੁੱਲਰ)- ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਬਲਾਕ ਪੱਧਰੀ ਕਲਾਜ ਮੇਕਿੰਗ ਮੁਕਾਬਲਾ ਝਿੰਗੜ ਕਲਾਂ ਵਿਖੇ ਹੋਇਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਤਹਿਤ ਸਕੂਲਾਂ 'ਚ 75ਵੇਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਬਲਾਕ ਪੱਧਰੀ ਕੋਲਾਜ਼ ...
ਅੱਡਾ ਸਰਾਂ, 28 ਮਈ (ਮਸੀਤੀ )- ਪਿੰਡ ਮਸੀਤਪਲ ਕੋਟ 'ਚ ਨੌਵਜਾਨ ਕਲੱਬ ਵਲੋਂ ਸਿਲਵਰ ਓਕ ਸਕੂਲ ਟਾਂਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਇੱਕ ਰੋਜ਼ਾ ਕਿ੍ਕੇਟ ਟੂਰਨਾਮੈਂਟ ਢਿੱਲਵਾਂ ਦੀ ਟੀਮ ਦੇ ਨਾਮ ਰਿਹਾ | ਤਰਨ ਸੈਣੀ ਦੀ ਅਗਵਾਈ 'ਚ ਹੋਏ ਇਸ ਟੂਰਨਾਮੈਂਟ ਦਾ ਉਦਘਾਟਨ ਸਰਪੰਚ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਅਨੂਪ ਕੁਮਾਰ ਤੇ ਸਕੱਤਰ ਡੀ.ਐਲ. ਆਨੰਦ ਰਿਟਾ: ਪਿ੍ੰਸੀਪਲ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ 'ਚ ਕਾਲਜ ਦੇ ...
ਕੋਟਫ਼ਤੂਹੀ, 28 ਮਈ (ਅਵਤਾਰ ਸਿੰਘ ਅਟਵਾਲ)- ਪਿੰਡ ਢਾਂਡਾ ਖ਼ੁਰਦ ਦੇ ਗੁਰਦੁਆਰਾ ਸਿੰਘ ਸਭਾ 'ਚ ਬੀਤੀ ਰਾਤ ਚੋਰਾਂ ਵਲੋਂ ਲੋਹੇ ਦੀ ਭਾਰੀ ਗੋਲਕ ਪੁੱਟ ਕੇ ਖੇਤਾਂ 'ਚ ਲੈ ਜਾ ਕੇ ਉਸ ਦੇ ਤਾਲੇ ਤੋੜ ਕੇ ਅੰਦਰੋਂ ਨਗਦੀ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ...
ਟਾਂਡਾ ਉੜਮੁੜ, 28 ਮਈ (ਕੁਲਬੀਰ ਸਿੰਘ ਗੁਰਾਇਆ)- ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਐਮ.ਐੱਸ.ਕੇ. ਡੇ-ਬੋਰਡਿੰਗ ਸਕੂਲ ਕੋਟਲੀ ਜੰਡ ਵਿਖੇ ਸਮਰ ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਮੌਕੇ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਬਤੌਰ ਮੁੱਖ ...
ਚੌਲਾਂਗ - ਸੰਤ ਬਖ਼ਸ਼ੀਸ਼ ਸਿੰਘ ਜਿਨ੍ਹਾਂ ਨੇ ਨਾਮ ਦੀ ਕਮਾਈ ਕਰਦੇ ਹੋਏ ਦੀਨ-ਦੁਖੀਆਂ ਤੇ ਵਹਿਮਾਂ ਭਰਮਾਂ 'ਚ ਫਸੀ ਹੋਈ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਉਨ੍ਹਾਂ ਨੂੰ ਸਿੱਧੇ ਰਸਤੇ ਪਾਇਆ | ਆਪ ਦਾ ਜਨਮ ਪਿਤਾ ਸ. ਮਾਨ ਸਿੰਘ ਦੇ ਘਰ ਮਾਤਾ ...
ਗੜ੍ਹਸ਼ੰਕਰ, 28 ਮਈ (ਧਾਲੀਵਾਲ)- ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਬਿਜਲੀ ਘਰ ਨੇੜੇ ਸਵੇਰ ਸਮੇਂ ਇਕ ਬਜ਼ਰੀ ਨਾਲ ਭਰਿਆ ਟਰਾਲਾ ਪਲਟ ਗਿਆ ਤੇ ਇਸ ਦੌਰਾਨ ਸੜਕ 'ਤੇ ਕੋਈ ਹੋਰ ਵਾਹਨ ਨਾਲ ਹੋਣ ਕਾਰਨ ਵੱਡਾ ਹਾਦਸਾ ਹੋਣ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਸਵੇਰੇ ਕਰੀਬ 6.15 ...
ਮੁਕੇਰੀਆਂ, 28 ਮਈ (ਰਾਮਗੜ੍ਹੀਆ)- ਆਲ ਇੰਡੀਆ ਕ੍ਰਿਸਚੀਅਨ ਦਲਿਤ ਫ਼ਰੰਟ ਜਨਰਲ ਸਕੱਤਰ ਸੁਰਿੰਦਰ ਕੁਮਾਰ ਬਰਿਆਣਾ, ਉਪ ਪ੍ਰਧਾਨ ਸੁਖਦੇਵ ਮਸੀਹ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਹੀ ਕਿਸੇ ਵੀ ਪਾਰਟੀ ਨੇ ਮੁਕੇਰੀਆਂ ਹਲਕੇ ਅੰਦਰ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਸੈਕਸੁਅਲ ਹਰਾਸਮੈਂਟ ਸੈੱਲ ਨੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ 'ਟੈੱਕਲਿੰਗ - ਜੈਂਡਰ ਬੇਸਡ ਵਾਇਲੈਂਸ' ਸਿਰਲੇਖ ਹੇਠ ਅੰਤਰਰਾਸ਼ਟਰੀ ਵੈਬੀਨਾਰ ਪਿ੍ੰਸੀਪਲ ਡਾ. ਵਿਨੈ ਕੁਮਾਰ ਦੇ ਮਾਰਗ ...
ਤਲਵਾੜਾ, 28 ਮਈ (ਵਿਸ਼ੇਸ਼ ਪ੍ਰਤੀਨਿਧ)- ਤਲਵਾੜਾ ਦੇ ਪਿੰਡ ਭੰਬੋਤਾੜ ਦੇ ਵਸਨੀਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ ਯਾਦ ਨੂੰ ਸਮਰਪਿਤ ਪੁਰਾਣਾ ਤਲਵਾੜਾ ਚੌਕ ਦੇ ਬੁੱਤ ਵਿੱਚ ਅੱਜ ਹਲਕਾ ਵਿਧਾਇਕ ਦਸੂਹਾ ਸਰਦਾਰ ਕਰਮਵੀਰ ਸਿੰਘ ਘੁੰਮਣ ...
ਚੌਲਾਂਗ, 28 ਮਈ (ਸੁਖਦੇਵ ਸਿੰਘ)- ਇਥੋਂ ਨਜਦੀਕ ਪੈਂਦੇ ਪਿੰਡ ਖਰਲ ਖੁਰਦ ਖੋਖਰ ਵਿਖੇ ਸੰਤ ਬਾਬਾ ਸੁਖਦੇਵ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਨਾਨਕ ਗੁਰਮਤਿਸਰ ਵਿਖੇ ਸ਼ਹੀਦੀ ਜੋੜ ਮੇਲਾ 1 ਜੂਨ ਤੋਂ 6 ਜੂਨ ਤੱਕ ਕਰਵਾਇਆ ਜਾ ਰਿਹਾ ਹੈ | ਬਾਬਾ ਅਮਰਦੀਪ ਸਿੰਘ ਨੇ ਦੱਸਿਆ ...
ਹੁਸ਼ਿਆਰਪੁਰ, 28 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਵਲੋਂ ਮਾਹਵਾਰੀ ਸਵੱਛਤਾ ਦਿਵਸ ਦੇ ਮੌਕੇ 'ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਨੂੰ ਡਿਪਟੀ ਮਾਸ ਮੀਡੀਆ ...
ਦਸੂਹਾ, 28 ਮਈ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਬੀ.ਐੱਸ.ਸੀ. (ਬਾਇਓ ਟੈਕਨਾਲੋਜੀ) ਸਮੈਸਟਰ ਪਹਿਲਾਂ ਦੇ ਨਤੀਜਿਆਂ ਵਿਚ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਉੱਪਰ ...
ਦਸੂਹਾ, 28 ਮਈ (ਭੁੱਲਰ)- ਪਿੰਡ ਬੇਰਛਾ ਵਿਖੇ ਸੰਤ ਬਾਬਾ ਘੜਾ ਦਾਸ ਦੇ ਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਦੀਵਾਨ ਹਾਲ ਵਿਚ ਦੀਵਾਨ ਸਜਾਏ ਗਏ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਬਾਬਾ ...
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਜਲਾਲਪੁਰ ਵਿਖੇ ਮਹਾਨ ਤਪੱਸਵੀ, ਬ੍ਰਹਮ ਗਿਆਨੀ, ਵਿੱਦਿਆ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 5ਵੀਂ ਬਰਸੀ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਲੋਕ ਭਲਾਈ ਸੇਵਾ ਸੁਸਾਇਟੀ ਵਲੋਂ ਪਿੰਡ ਦੀ ਸਮੂਹ ਸਾਧ ...
ਗੜ੍ਹਦੀਵਾਲਾ, 28 ਮਈ (ਚੱਗਰ)- ਤਲਵਾੜਾ ਤੋਂ ਬਲਾਚੌਰ ਨੂੰ ਜਾਂਦੀ ਕੰਢੀ ਨਹਿਰ ਨੂੰ ਸਰਕਾਰ ਤੇ ਸਬੰਧਿਤ ਵਿਭਾਗ ਵਲੋਂ ਹੇਠਾਂ ਤੋਂ ਪੱਕਾ ਕਰਨ ਦੇ ਵਿਰੋਧ 'ਚ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ...
ਬੀਣੇਵਾਲ, 28 ਮਈ (ਬੈਜ ਚੌਧਰੀ)- ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪਿੰਡ ਬੀਣੇਵਾਲ ਦੇ ਜੰਗਲ 'ਚੋਂ ਹਿਮਾਚਲ ਪ੍ਰਦੇਸ਼ ਦੇ ਪਿੰਡ ਸਿੰਗਾ ਨੂੰ ਜਾਂਦੀ ਸੜਕ ਨੇੜੇ ਖੱਡ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਮਨਦੀਪ ਸਿੰਘ (23) ...
ਗੜ੍ਹਸ਼ੰਕਰ 28 ਮਈ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਅਰੋੜਾ ਇਮੀਗ੍ਰੇਸ਼ਨ ਵਲੋਂ 2022 'ਚ 10+2 ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਨੂੰ ...
ਮੁਕੇਰੀਆਂ, 28 ਮਈ (ਰਾਮਗੜ੍ਹੀਆ)- ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਤੇ ਨਿਵੇਸ਼ਕ ਸਿੱਖਿਆ ਤੇ ਸੁਰੱਖਿਆ ਫੰਡ ਅਥਾਰਟੀ ਦੇ ਸਹਿਯੋਗ ਨਾਲ ਅੱਜ ਸਵਾਮੀ ਪ੍ਰੇਮਾਨੰਦ ਮਹਾਵਿਦਿਆਲਾ ਮੁਕੇਰੀਆ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ ਹੋਈ | ਵਰਕਸ਼ਾਪ ਦੇ ਦੂਜੇ ਦਿਨ ...
ਨੰਗਲ ਬਿਹਾਲਾਂ, 28 ਮਈ (ਵਿਨੋਦ ਮਹਾਜਨ)- ਵਿੱਦਿਆ ਭਾਰਤੀ ਪ੍ਰਕਲਪ ਪੜ੍ਹਾਈ ਲਈ ਗੋਦ ਲੈਣ ਅਧੀਨ ਜਾਰੀ ਪ੍ਰੋਗਰਾਮ ਵਿਚ ਅੱਜ ਮੁਕੇਰੀਆਂ ਦੇ ਇੱਕ ਵਕੀਲ ਨੇ ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਦੋ ਵਿਦਿਆਰਥੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ | ਸਕੂਲ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਵਾਉਣ ਕਾਰਨ ਪੰਜਾਬ 'ਚ ਪਹਿਲਾਂ ਹੀ ਤੂੜੀ ਤੇ ਪਰਾਲੀ ਦੀ ਭਾਰੀ ਕਮੀ ਚੱਲ ਰਹੀ ਹੈ ਤੇ ਸਰਕਾਰੀ ਪਾਬੰਦੀਆਂ ਦੇ ਬਾਵਜੂਦ ਕਾਫ਼ੀ ਕਿਸਾਨਾਂ ਵਲੋਂ ਹੁਕਮਾਂ ਦੀ ਉਲੰਘਣਾ ਕਰਦਿਆਂ ਫ਼ਸਲਾਂ ਦੀ ...
ਦਸੂਹਾ, 28 ਮਈ (ਕੌਸ਼ਲ)-ਨਗਰ ਕੌਂਸਲ ਦਸੂਹਾ ਵਲੋਂ ਪਾਣੀ ਦੇ ਬੋਰ ਕਰਵਾਉਣ ਸੰਬੰਧੀ ਮੁਨਿਆਦੀ ਸ਼ੁਰੂ ਕੀਤੀ ਗਈ ਹੈ | ਮੁਨਆਦੀ 'ਚ ਕਿਹਾ ਜਾ ਰਿਹਾ ਹੈ ਕਿ ਜਿਸ ਕਿਸੇ ਨੇ ਵੀ ਪਾਣੀ ਵਾਸਤੇ ਬੋਰ ਕਰਵਾਉਣਾ ਹੈ ਤਾਂ ਉਹ ਨਗਰ ਕੌਂਸਲ ਕੋਲੋਂ ਮਨਜ਼ੂਰੀ ਲੈਣਾ ਯਕੀਨੀ ਬਣਾਵੇ ਤੇ ...
ਹੁਸ਼ਿਆਰਪੁਰ, 28 ਮਈ (ਹਰਪ੍ਰੀਤ ਕੌਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 30 ਮਈ ਨੂੰ 8 ਸਾਲ ਪੂਰੇ ਹੋਣ ਦੇ ਸਬੰਧ 'ਚ ਭਾਜਪਾ ਵਲੋਂ 30 ਮਈ ਤੋਂ 15 ਜੂਨ ਤੱਕ 'ਸੇਵਾ ਸੁਸ਼ਾਸਨ ਅਤੇ ਗਰੀਬ ਕਲਿਆਣ' ਪਖਵਾੜਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ...
ਪੱਸੀ ਕੰਢੀ, 28 ਮਈ (ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਐੱਸ.ਐੱਮ.ਓ. ਡਾ. ਮਨੋਹਰ ਲਾਲ ਪੀ.ਐੱਚ.ਸੀ. ਭੂੰਗਾ ਦੀ ਯੋਗ ਅਗਵਾਈ ਹੇਠ ਹੈਲਥ ਐਂਡ ਐੱਲਨੇਸ ਸੈਂਟਰ ਪੰਡੋਰੀ ਅਟਵਾਲ ਦੇ ਸਮੂਹ ਸਟਾਫ਼ ਵੱਲੋਂ ਸਰਕਾਰੀ ਹਾਈ ਸਕੂਲ ਪੰਡੋਰੀ ...
ਗੜ੍ਹਸ਼ੰਕਰ, 28 ਮਈ (ਧਾਲੀਵਾਲ)- ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਸੂਬੇ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸ ਹਲਕੇ ਦੀਆਂ ਲਿੰਕ ਸੜਕਾਂ ਅਤੇ ਗੜ੍ਹਸ਼ੰਕਰ-ਨੰਗਲ ਸੜਕ ਦਾ ਮਾਮਲਾ ...
ਗੜ੍ਹਦੀਵਾਲਾ, 28 ਮਈ (ਚੱਗਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਰਮਦਾਸਪੁਰ ਵਿਖੇ 1 ਤੋਂ 7 ਜੂਨ ਤੱਕ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਦੇਸ਼-ਵਿਦੇਸ਼ ਤੋਂ ਹਜਾਰਾਂ ਦੀ ਤਦਾਦ 'ਚ ਪੁੱਜਣ ਵਾਲੀ ਸੰਗਤ ਲਈ ਸਾਰੇ ਪ੍ਰਬੰਧ ...
ਐਮਾਂ ਮਾਂਗਟ, 28 ਮਈ (ਗੁਰਾਇਆ)- ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨਰੈਣ ਕੁਟੀਆ ਪਿੰਡ ਨਰਾਇਣਗੜ੍ਹ ਸਾਹਿਬ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਦੀ ਲੜੀ ਦੀ ਅਰੰਭਤਾ ਸੰਤ ਹਰਜਿੰਦਰ ...
ਗੜ੍ਹਦੀਵਾਲਾ, 28 ਮਈ (ਚੱਗਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਸੰਤ ਹਰਚਰਨ ਸਿੰਘ ਖ਼ਾਲਸਾ ਅਤੇ ਇਲਾਕੇ ਦੀਆ ਸਮੂਹ ਸੰਗਤ ਦੇ ਸਹਿਯੋਗ ਨਾਲ ਗਿਆਨੀ ਹਜ਼ਾਰਾ ਸਿੰਘ ਭੀਖੋਵਾਲ ਦੀ ਯਾਦ ਵਿਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਮਹਾਨ ...
ਮੁਕੇਰੀਆਂ, 28 ਮਈ (ਰਾਮਗੜ੍ਹੀਆ)- ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵਲੋਂ ਹਿਮਾਚਲ ਪ੍ਰਦੇਸ਼ ਦੇ ਵਣ ਵਿਭਾਗ ਅਤੇ ਖੇਡ ਮੰਤਰੀ ਸ੍ਰੀ ਰਾਕੇਸ਼ ਪਠਾਨੀਆ ਨੂੰ ਕਾਠਗੜ੍ਹ ਮੰਦਿਰ ਨੇੜੇ ਟੋਲ ਪਲਾਜ਼ਾ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸਤੀਸ਼ ਮਹਾਜਨ, ਪ੍ਰਧਾਨ ...
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)- ਉੱਘੇ ਸਮਾਜ ਸੇਵੀ, ਐਨ. ਆਰ. ਆਈ. ਤੇ ਹਲਕਾ ਉੜਮੁੜ ਟਾਂਡਾ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਇੰਚਾਰਜ ਮਨਜੀਤ ਸਿੰਘ ਦਸੂਹਾ ਦਾ ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸੀਆ (ਇਟਲੀ) ਪਹੁੰਚਣ 'ਤੇ ਪ੍ਰਧਾਨ ਸੁਰਿੰਦਰਜੀਤ ਸਿੰਘ, ...
ਮੁਕੇਰੀਆਂ, 28 ਮਈ (ਰਾਮਗੜ੍ਹੀਆ)- ਮਾਨਵਤਾ ਸੈੱਲਫ਼ ਹੈਲਪ ਗਰੁੱਪ ਤੇ ਵੈੱਲਫੇਅਰ ਸੁਸਾਇਟੀ ਦੁਆਰਾ ਸਟੇਟ ਬੈਂਕ ਆਫ਼ ਇੰਡੀਆ ਦੇ ਰਿਜਨਲ ਮੈਨੇਜਰ ਸ੍ਰੀ ਜੈ ਪ੍ਰਕਾਸ਼ ਗੁਪਤਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪਿੰਡ ਬੁੱਢਾਬੜ ਵਿਖੇ ਅੰਤਰਰਾਸ਼ਟਰੀ ਮਾਹਵਾਰੀ ਸਵੱਛਤਾ ...
ਟਾਂਡਾ ਉੜਮੁੜ, 28 ਮਈ (ਭਗਵਾਨ ਸਿੰਘ ਸੈਣੀ)- ਜ਼ਿਲ੍ਹਾ ਨੋਡਲ ਅਫ਼ਸਰ ਧੀਰਜ ਵਸ਼ਿਸ਼ਟ ਬੀ.ਐਨ.ਓ. ਬਲਾਕ ਟਾਂਡਾ 2, ਪਿ੍ੰਸੀਪਲ ਸੁਰੇਸ਼ ਕੁਮਾਰ, ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾ ਦੀ ਅਗਵਾਈ ਵਿਚ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX