ਅਜਨਾਲਾ, 28 ਮਈ (ਐਸ. ਪ੍ਰਸ਼ੋਤਮ)-ਪਾਵਰਕਾਮ ਡਵੀਜ਼ਨ ਅਜਨਾਲਾ ਤਹਿਤ ਪੈਂਦੀਆਂ 4 ਸਬ ਡਵੀਜ਼ਨਾਂ ਅਜਨਾਲਾ, ਜਸਤਰਵਾਲ, ਫਤਿਹਗੜ ਚੂੜੀਆਂ, ਰਮਦਾਸ, ਦੇ ਖੇਤਰਾਂ 'ਚ ਪੈਂਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ 'ਕੁੰਡੀ ਹਟਾਓ/ਬਿਜਲੀ ਚੋਰੀ' ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ ਬਿਜਲੀ ਅਧਿਕਾਰੀਆਂ ਤੇ ਮੁਲਾਜ਼ਮਾਂ 'ਤੇ ਆਧਰਿਤ ਵੱਖ-ਵੱਖ ਟੀਮਾਂ ਨੇ 82 ਬਿਜਲੀ ਖਪਤਕਾਰਾਂ ਨੂੰ ਸਿਰਫ ਬਿਜਲੀ ਚੋਰੀ ਦੇ ਦੋਸ਼ 'ਚ 15 ਲੱਖ ਰੁਪਏ ਦੇ ਜੁਰਮਾਨੇ ਹੀ ਨਹੀਂ ਠੋਕੇ ਸਗੋਂ ਇਨ੍ਹਾਂ ਬਿਜਲੀ ਖਪਤਕਾਰਾਂ ਵਿਰੁੱਧ ਪੁਲਿਸ ਮੁਕਦਮੇ ਦਰਜ ਕਰਨ ਦੀ ਵੀ ਪ੍ਰਕਿਰਿਆ ਬਕਾਇਦਾ ਆਰੰਭੀ ਗਈ ਹੈ | ਅੱਜ ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛਾਪਾਮਾਰੀ ਟੀਮਾਂ ਵਲੋਂ ਵੱਖ-ਵੱਖ ਪਿੰਡਾਂ 'ਚ ਬਿਜਲੀ ਚੋਰੀ ਦੇ ਦੋਸ਼ਾਂ ਹੇਠ ਖਪਤਕਾਰਾਂ ਨੂੰ ਠੋਕੇ ਗਏ ਜੁਰਮਾਨਿਆਂ ਦੀਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਉਪਰੰਤ ਪਾਵਰਕਾਮ ਡਵੀਜ਼ਨ ਅਜਨਾਲਾ ਦੇ ਵਧੀਕ ਨਿਗਰਾਨ ਇੰਜੀਨੀਅਰ ਅਨੀਸ਼ਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਪਾਵਰਕਾਮ ਚਾਰਾਂ ਸਬ ਡਵੀਜਨਾਂ 'ਚ ਉੱਪ ਮੰਡਲ ਅਫਸਰਾਂ ਤੇ ਅਧਾਰਿਤ ਬਿਜਲੀ ਚੋਰੀ ਰੋਕਣ ਲਈ 10-10 ਮੈਂਬਰੀ ਛਾਪਾਮਾਰ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਆਪਣੀ ਛਾਪਾਮਾਰੀ ਮੁਹਿੰਮ ਨੂੰ ਹੋਰਨਾਂ ਕੰਮਕਾਜ਼ੀ ਦਿਨਾਂ ਤੋਂ ਇਲਾਵਾ ਸਨਿਚਰਵਾਰ ਤੇ ਐਤਵਾਰ ਵੀ ਜਾਰੀ ਰੱਖਣਗੀਆਂ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਕਾਰੀ ਦਫਤਰਾਂ, ਹਸਪਤਾਲਾਂ, ਪੁਲੀਸ ਥਾਣਿਆਂ, ਵਾਟਰ ਸਪਲਾਈ ਵਿਭਾਗਾਂ ਆਦਿ 100 ਦੇ ਕਰੀਬ ਦਫਤਰਾਂ ਵੱਲ ਵੀ ਬਿਜਲੀ ਬਿੱਲ ਤੇ ਡਿਫਾਲਟਰ ਰਕਮ 8 ਕਰੋੜ ਰੁਪਏ ਵਸੂਲਣਯੋਗ ਹੈ ਤੇ ਇਸ ਵੱਡੀ ਰਕਮ ਦੀ ਵਸੂਲੀ ਲਈ ਵੀ ਬਕਾਇਦਾ ਸਬੰਧਿਤ ਵਿਭਾਗਾਂ ਨੂੰ ਸੁਚੇਤ ਕਰਕੇ ਬਿਜਲੀ ਸਪਲਾਈ ਕੱਟਣ ਸੰਬੰਧੀ ਸੁਚੇਤ ਕਰਕੇ ਵਸੂਲੀ ਲਈ ਵੀ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ | ਵਧੀਕ ਨਿਗਰਾਨ ਇੰਜੀਨੀਅਰ ਅਨੀਸ਼ਦੀਪ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਝੋਨੇ ਦੀ ਫਸਲ ਦੀ ਬਿਜਾਈ/ਲਵਾਈ ਸ਼ੁਰੂ ਕਰਕੇ ਖੇਤੀ ਟਿਊਬਵੈਲਾਂ ਨੂੰ 8 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਅਗਾਊਾ ਉੱਚਿਤ ਕਦਮ ਚੁੱਕੇ ਗਏ ਹਨ ਤੇ ਜੇਕਰ ਕਿਸੇ ਫੀਡਰ 'ਚ ਨੁਕਸ ਪੈਣ ਕਾਰਨ ਖੇਤੀ ਟਿਊਬਵੈਲਾਂ ਨੂੰ ਬਿਜਲੀ ਸਪਲਾਈ ਜਿੰਨ੍ਹਾਂ ਸਮਾਂ ਪ੍ਰਭਾਵਿਤ ਹੋਵੇਗੀ, ਉਨਾ ਸਮਾਂ ਹੀ ਫੀਡਰ ਦੀ ਮੁਰੰਮਤ ਪਿਛੋਂ ਖੇਤੀ ਟਿਊਬਵੈਲਾਂ ਦੀ ਬਿਜਲੀ ਸਪਲਾਈ ਦੀ ਭਰਪਾਈ ਕੀਤੀ ਜਾਵੇਗੀ | ਪਾਵਰਕਾਮ ਅਧਿਕਾਰੀ ਇੰਜੀਨੀਅਰ ਅਨੀਸ਼ਦੀਪ ਸਿੰਘ ਨੇ ਬਿਜਲੀ ਚੋਰੀ ਖਪਤਕਾਰਾਂ ਕੋਲੋਂ ਭਰਵੇਂ ਸਹਿਯੋਗ ਦੀ ਮੰਗ ਵੀ ਕੀਤੀ | ਅਤੇ ਇਹ ਵੀ ਸਪੱਸ਼ਟ ਕੀਤਾ ਕਿ ਬਿਜਲੀ ਚੋਰੀ ਕਰਨ ਵਾਲਿਆਂ ਵਿਰੁਧ ਪੁਲਿਸ ਮੁਕਦਮੇ ਤੋਂ ਇਲਾਵਾ ਵੱਡੇ ਜੁਰਮਾਨੇ ਵੀ ਵਸੂਲੇ ਜਾਣਗੇ |
ਅਟਾਰੀ, 28 ਮਈ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਸਰਕਾਰ ਦੇ ਨੁਮਾਇੰਦੇ ਦਿੱਲੀ ਵਿਖੇ ਹੋਈ 7 ਦੇਸ਼ਾਂ ਦੀ ਮੀਟਿੰਗ ਵਿਚ ਹਿੱਸਾ ਲੈ ਕੇ ਵਤਨ ਰਵਾਨਾ ਹੋ ਗਏ | ਵਫ਼ਦ ਮਿਸਟਰ ਅਹਿਮਦ ਸ਼ਫੀਕ ਡਿਪਟੀ ਡਾਇਰੈਕਟਰ ਐੱਮ. ਓ. ਐਫ. ਏ ਆਈ. ਆਰ. ਐੱਫ. ਦੀ ਅਗਵਾਈ ਹੇਠ ਆਇਆ ਸੀ, ਜਿਨ੍ਹਾਂ ...
ਚੋਗਾਵਾਂ, 28 ਮਈ (ਗੁਰਬਿੰਦਰ ਸਿੰਘ ਬਾਗੀ)-ਘੱਲੂਘਾਰਾ ਹਫਤੇ ਸਬੰਧੀ ਪੰਜਾਬ ਸਮੇਤ ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਵਿਚ 1984 ਦੇ ਸ਼ਹੀਦਾਂ ਦੀ ਯਾਦ 'ਚ 6 ਜੂਨ 2022 ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਜੋ ਕਿ ਅਮਨ ਸ਼ਾਂਤੀ ਨਾਲ ਕਰਵਾਏ ਜਾਂਦੇ ਹਨ ਪਰ ਦੁੱਖ ਦੀ ਗੱਲ ਹੈ ਕਿ ...
ਬਾਬਾ ਬਕਾਲਾ ਸਾਹਿਬ, 28 ਮਈ (ਸ਼ੇਲਿੰਦਰਜੀਤ ਸਿੰਘ ਰਾਜਨ) ਅੱਜ ਇੱਥੇ ਤਰਨਾ ਦਲ, ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਮੁੱਖ ਸਿੰਘ ਦੀ ਬਰਸੀ ਸਰੋਵਰ ਬਾਬਾ ਗੁਰਮੁੱਖ ਸਿੰਘ ਜੀ, ਗੁਰਦੁਆਰਾ ਕਥਾ ਘਰ ਸਾਹਿਬ, ਬਾਬਾ ਬਕਾਲਾ ...
ਜੰਡਿਆਲਾ ਗੁਰੂ, 28 ਮਈ (ਪ੍ਰਮਿੰਦਰ ਸਿੰਘ ਜੋਸਨ)-ਸਿਹਤ ਵਿਭਾਗ ਅਤੇ ਸਿਵਲ ਸਰਜਨ ਅੰਮਿ੍ਤਸਰ ਡਾ: ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐਚ.ਸੀ. ਮਾਨਾਂਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੁਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ...
ਚੌਕ ਮਹਿਤਾ, 28 ਮਈ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਦੇ ਪ੍ਰਸਿੱਧ ਡਾਕਟਰ ਅਤੇ ਸਮਾਜ ਸੇਵੀ ਡਾਕਟਰ ਰਣਜੀਤ ਸਿੰਘ ਅੱਠਵਾਲ ਨੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਚ ਸਿਹਤ ਮੰਤਰੀ ਦੇ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਬਰਖਾਸਤਗੀ ਤੇ ਗਿ੍ਫਤਾਰੀ ਤੋਂ ਖਾਲੀ ...
ਗੱਗੋਮਾਹਲ, 28 ਮਈ (ਬਲਵਿੰਦਰ ਸਿੰਘ ਸੰਧ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖੀ ਭਗਵੰਤ ਸਿੰਘ ਮਾਨ ਵਲੋਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਫੈਸਲਿਆਂ ਦਾ ਪੂਰੇ ਪੰਜਾਬ ਨਹੀਂ ਸਗੋਂ ਪੂਰੇ ਭਾਰਤ ਤੇ ਵਿਦੇਸ਼ਾਂ ਵਿਚ ਵੀ ਸ਼ਲਾਘਾ ਹੋ ਰਹੀ ਹੈ | ਉਕਤ ...
ਚੋਗਾਵਾਂ, 28 ਮਈ (ਗੁਰਬਿੰਦਰ ਸਿੰਘ ਬਾਗੀ)-ਸਥਾਨਕ ਕਸਬਾ ਚੋਗਾਵਾਂ ਦਾਣਾ ਮੰਡੀ ਵਿਖੇ ਪੀਰ ਬਾਬਾ ਹੀਰੇ ਸ਼ਾਹ ਦੀ ਯਾਦ ਵਿਚ ਸਮੂਹ ਪੱਲੇਦਾਰ ਦਾਣਾ ਮੰਡੀ ਚੋਗਾਵਾਂ ਵਾਲਿਆਂ ਵਲੋਂ ਸਾਲਾਨਾ ਧਾਰਮਿਕ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਬੱਗਾ ...
ਲੋਪੋਕੇ, 28 ਮਈ (ਗੁਰਵਿੰਦਰ ਸਿੰਘ ਕਲਸੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਵਲੋਂ ਸਰਹੱਦੀ ਪਿੰਡ ਡੱਗ-ਡੋਗਰ ਵਿਖੇ ਧੰਨਵਾਦੀ ਦੌਰਾ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਦੀ ਅਗਵਾਈ 'ਚ ਜੁੜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮਿਆਦੀਆ ਨੇ ...
ਰਾਮ ਤੀਰਥ, 28 ਮਈ (ਧਰਵਿੰਦਰ ਸਿੰਘ ਔਲਖ)-ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਅੰਮਿ੍ਤਸਰ ਵਲੋਂ ਸਿਡਾਨਾ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿਚ ਸੰਸਥਾ ਤੇ ਇਲਾਕੇ ਦੇ ਹੋਰ ਖਿਡਾਰੀਆਂ ਨੇ ਇਸ ਅਕੈਡਮੀ ਦਾ ਹਿੱਸਾ ਬਣ ਕੇ ਚਾਰ ਚੰਦ ਲਗਾ ਦਿੱਤੇ | ਇਸ ਮੌਕੇ ...
ਮਜੀਠਾ, 28 ਮਈ (ਮਨਿੰਦਰ ਸਿੰਘ ਸੋਖੀ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਪੁਸਤਕ ਮੇਲਾ ਲਗਾਇਆ ਗਿਆ | ਮੇਲੇ ਦਾ ਉਦਘਾਟਨ ਸੇਂਟ ਸੋਲਜ਼ਰ ਗਰੁੱਪ ਆਫ ਸਕੂਲਜ਼ ਡਾ: ਮੰਗਲ ਸਿੰਘ ਕਿਸ਼ਨਪੁਰੀ ਵਲੋਂ ਕੀਤਾ ਗਿਆ | ਇਸ ਮੌਕੇ ਡਾ: ਕਿਸ਼ਨਪੁਰੀ ਨੇ ਕਿਤਾਬਾਂ ਤੋਂ ...
ਰਾਜਾਸਾਂਸੀ, 28 ਮਈ (ਹਰਦੀਪ ਸਿੰਘ ਖੀਵਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਨਾ ਕਰਨ ਕਾਰਣ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ, ਇਸ ਲਈ ਲੋਕ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਹੀ ...
ਤਰਸਿੱਕਾ, 28 ਮਈ (ਅਤਰ ਸਿੰਘ ਤਰਸਿੱਕਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਵਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਬਚਤ ਕਰਨ ਲਈ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਤਰਸਿੱਕਾ 'ਚ ਇੰ. ਪ੍ਰਮਜੀਤ ਸਿੰਘ ਡੀ. ਐੱਸ. ਐੱਮ. ਦੀ ਅਗਵਾਈ ਹੇਠ ਊਰਜਾ ਦੀ ਸੰਭਾਲ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX