ਸੰਗਰੂਰ, 28 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸੰਗਰੂਰ ਵਿਚ ਅੱਜ ਯੂਥ ਕਾਂਗਰਸ ਦੇ ਪੋ੍ਰਗਰਾਮ 'ਯੰਗ ਇੰਡੀਆ ਕੇ ਬੋਲ' ਸੀਜਨ-2 ਦੇ ਪੋ੍ਰਗਰਾਮ ਦਾ ਆਰੰਭ ਕੀਤਾ ਗਿਆ | ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਦੀਪ ਟਿਵਾਨਾ ਵਲੋਂ ਪੋ੍ਰਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਪੱਧਰ ਉੱਤੇ ਭਾਸ਼ਣ ਮੁਕਾਬਲਿਆਂ ਰਾਹੀਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਪੰਜਾਬ ਪੱਧਰ ਦੇ ਬੁਲਾਰਿਆਂ ਦੀ ਚੋਣ ਕਰਨ ਉਪਰੰਤ ਯੂਥ ਕਾਂਗਰਸ ਦੇ ਕੌਮੀ ਪੱਧਰ ਦੇ ਬੁਲਾਰੇ ਦੀ ਚੋਣ ਕੀਤੀ ਜਾਵੇਗੀ | ਸੀਜਨ-1 ਦੌਰਾਨ ਮਿਲੇ ਨੌਜਵਾਨਾਂ ਦੇ ਵੱਡੇ ਸਮਰਥਨ ਦਾ ਜ਼ਿਕਰ ਕਰਦਿਆਂ ਦੀ ਟਿਵਾਨਾ ਨੇ ਕਿਹਾ ਕਿ ਇਸ ਤੋਂ ਉਤਸ਼ਾਹਿਤ ਹੋ ਕੇ ਪਾਰਟੀ ਹਾਈਕਮਾਨ ਨੇ ਸੀਜਨ-2 ਦੀ ਸ਼ੁਰੂਆਤ ਕੀਤੀ ਹੈ ਇਸ ਲਈ ਨੌਜਵਾਨਾਂ ਦੀ ਚੋਣ ਦੇ ਮੱਦੇਨਜ਼ਰ ਵਧਾਈ ਜਾ ਰਹੀ ਹੈ ਅਤੇ ਇਸ ਚੋਣ ਪ੍ਰਕ੍ਰਿਆ ਦੌਰਾਨ ਜ਼ਿਲ੍ਹਾ ਪੱਧਰ ਉੱਤੇ ਨੌਜਵਾਨਾਂ ਦੀ ਚੋਣ ਲਈ ਸੀਨੀਅਰ ਵਕੀਲ, ਪੱਤਰਕਾਰ ਅਤੇ ਪਾਰਟੀ ਆਗੂ ਜੱਜਮੈਂਟ ਦੀ ਭੂਮਿਕਾ ਨਿਭਾਉਣਗੇ ਜੋ ਵਧੀਆ ਬੁਲਾਰੇ ਦੀ ਚੋਣ ਕਰਨਗੇ | ਲੋਕ ਸਭਾ ਚੋਣ ਸੰਗਰੂਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਯੂਥ ਕਾਂਗਰਸ ਵਲੋਂ ਚੋਣ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦਾ ਹਰ ਵਰਗ 'ਆਪ' ਪਾਰਟੀ ਦੀ ਸਰਕਾਰ ਤੋਂ ਤਿੰਨ ਮਹੀਨਿਆਂ ਦੇ ਰਾਜ ਦੌਰਾਨ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਦਾ ਜਵਾਬ ਜਿਮਨੀ ਚੋਣ ਦੌਰਾਨ ਜ਼ਰੂਰ ਮਿਲੇਗਾ | ਪੋ੍ਰਗਰਾਮ ਦੇ ਇੰਚਾਰਜ ਪ੍ਰਦੀਪ ਪੈਰੀ ਮਾਨ ਜੋ ਸੰਗਰੂਰ, ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਹਨ ਨੇ ਦੱਸਿਆ ਕਿ 'ਯੰਗ ਇੰਡੀਆ ਕੇ ਬੋਲ' ਸੀਜਨ-2 ਦੀ ਸ਼ੁਰੂਆਤ ਅੱਜ ਸੰਗਰੂਰ ਤੋਂ ਹੋ ਰਹੀ ਹੈ ਅਤੇ ਪਿਛਲੀ ਵਾਰ ਇਸ ਮੁਹਿੰਮ ਤਹਿਤ 7000 ਫਾਰਮ ਭਰੇ ਗਏ ਸਨ 2500 ਨੌਜਵਾਨ ਦੇਸ਼ ਭਰ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਚੁਣੇ ਗਏ ਸਨ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਮਿੱਠੂ ਲੱਡਾ, ਬੱਬੂ ਬਲਜੋਤ, ਪ੍ਰਦੀਪ ਸਿੰਘ ਤੇਜਾ, ਬੀਬੀ ਚਰਨਜੀਤ ਕੌਰ ਮਡਾਹਨ, ਹਰਪਾਲ ਸਿੰਘ ਸੋਨੰੂ, ਨੇਹਾ ਗਰੋਵਰ, ਰਵਿੰਦਰ ਸਿੰਘ ਮਾਨ ਅਤੇ ਮਾਲਵਿੰਦਰ ਚੱਠਾ ਮੌਜੂਦ ਸਨ |
ਮਿੱਠੂ ਲੱਡਾ ਦੀ ਮੌਜੂਦਗੀ ਨੰੂ ਲੈ ਕੇ ਮਹੰਤ ਸਿਮਰਨ ਨੇ ਕੀਤਾ ਪਿੱਟ-ਸਿਆਪਾ
ਸ਼ਹਿਰ ਦੇ ਈਟਿੰਗ ਮਾਲ ਹੋਟਲ ਵਿਚ ਜਦ ਇਹ ਪੈ੍ਰੱਸ ਕਾਨਫਰੰਸ ਖਤਮ ਹੋਈ ਤਾਂ ਤੁਰੰਤ ਉਸ ਵੇਲੇ ਸਿਮਰਨ ਮਹੰਤ ਪਟਿਆਲਾ ਨੇ ਆਪਣੇ ਸਾਥੀ ਮਹੰਤਾਂ ਸਮੇਤ ਆ ਕੇ ਮਿੱਠੂ ਲੱਡਾ ਦਾ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਪਰ ਗਨੀਮਤ ਇਹ ਰਹੀ ਕਿ ਤਦ ਤੱਕ ਮਿੱਠੂ ਲੱਡਾ ਸਮੇਤ ਹੋਰ ਯੂਥ ਕਾਂਗਰਸ ਆਗੂ ਹੋਟਲ ਵਿਚੋਂ ਜਾ ਚੁੱਕੇ ਸਨ | ਜ਼ਿਕਰਯੋਗ ਹੈ ਕਿ ਮਿੱਠੂ ਲੱਡਾ ਅਤੇ ਸਿਮਰਨ ਮਹੰਤ ਦਾ ਪੁਲਿਸ ਤੋਂ ਲੈ ਕੇ ਅਦਾਲਤ ਵਿਚ ਕੇਸ਼ ਵਿਚਾਰ ਅਧੀਨ ਹੈ | ਸਿਮਰਨ ਮਹੰਤ ਨੇ ਦੋਸ਼ ਲਗਾਇਆ ਕਿ ਮਿੱਠੂ ਲੱਡਾ ਨੇ ਉਸ ਨਾਲ ਧੋਖਾਧੜੀ ਨਾਲ ਵਿਆਹ ਕਰਵਾਇਆ ਸੀ | ਵਿਆਹ ਤੋਂ ਪਹਿਲਾਂ ਡੇਢ ਸਾਲ ਅਤੇ ਵਿਆਹ ਉਪਰੰਤ ਵੀ ਡੇਢ ਸਾਲ ਮਿੱਠੂ ਲੱਡਾ ਉਸ ਦੇ ਸੰਪਰਕ ਵਿਚ ਰਿਹਾ ਸੀ | ਇਸ ਅਰਸੇ ਦੌਰਾਨ 50 ਲੱਖ ਦੀ ਧੋਖਾਧੜੀ ਕਰਨ ਦਾ ਵੀ ਦੋਸ਼ ਲਗਾਉਂਦਿਆਂ ਮਹੰਤ ਸਿਮਰਨ ਨੇ ਕਿਹਾ ਕਿ ਉਨ੍ਹਾਂ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੰੂ ਮਿੱਠੂ ਲੱਡਾ ਦੇ ਪ੍ਰਧਾਨ ਬਣਾਏ ਜਾਣ ਉੱਤੇ ਇਤਰਾਜ ਪ੍ਰਗਟਾਇਆ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੰੂ ਵੀ ਉਨ੍ਹਾਂ ਦੇ ਇਸ ਝਗੜੇ ਸੰਬੰਧੀ ਭਲੀ-ਭਾਂਤ ਪਤਾ ਸੀ ਪਰ ਇਸ ਦੇ ਬਾਵਜੂਦ ਮਿੱਠੂ ਲੱਡਾ ਨੰੂ ਪ੍ਰਮੋਟ ਕੀਤਾ ਗਿਆ ਹੈ | ਸਿਮਰਨ ਮਹੰਤ ਨੇ ਚਿਤਾਵਨੀ ਦਿੱਤੀ ਕਿ ਮਿੱਠੂ ਲੱਡਾ ਲੋਕ ਸਭਾ ਚੋਣ ਦੌਰਾਨ ਜਿੱਥੇ ਵੀ ਪ੍ਰਚਾਰ ਲਈ ਜਾਵੇਗਾ | ਉਹ ਆਪਣੇ ਸਾਥੀਆਂ ਸਮੇਤ ਉਸ ਦਾ ਤਿੱਖਾ ਵਿਰੋਧ ਕਰਨਗੇ | ਇਸ ਮੌਕੇ ਮਮਤਾ ਜਾਨ ਪਟਿਆਲਾ, ਸਰੋਜ ਮਹੰਤ, ਪਾਰਵਤੀ ਮਹੰਤ, ਸੁੱਖੀ ਮਹੰਤ ਅਤੇ ਹੋਰ ਮਹੰਤ ਵੀ ਮੌਜੂਦ ਸਨ |
ਮਿੱਠੂ ਲੱਡਾ ਨੇ ਸਿਮਰਨ ਮਹੰਤ ਦੇ ਦੋਸ਼ ਨਕਾਰੇ
ਜਦ ਇਸ ਸੰਬੰਧੀ ਮਿੱਠੂ ਲੱਡਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿਮਰਨ ਮਹੰਤ ਨੇ ਹੀ ਉਸ ਨਾਲ ਧੋਖਾ ਧੜੀ ਕੀਤੀ ਹੈ ਅਤੇ ਅਦਾਲਤ ਵਿਚ ਇਕ ਸਾਲ ਤੋਂ ਮਾਮਲਾ ਵਿਚਾਰ ਅਧੀਨ ਹੈ | ਮਿੱਠੂ ਲੱਡਾ ਨੇ ਇਹ ਵੀ ਕਿਹਾ ਕਿ ਇਕ-ਦੋ ਮਾਮਲਿਆਂ ਵਿਚ ਸਿਮਰਨ ਮਹੰਤ ਵਲੋਂ ਦਿੱਤੀਆਂ ਦਰਖਾਸਤਾਂ ਜਾਂਚ ਬਾਅਦ ਦਫਤਰ ਦਾਖਲ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅਦਾਲਤ ਜੋ ਫੈਸਲਾ ਕਰੇਗੀ ਉਹ ਉਸ ਦਾ ਸਤਿਕਾਰ ਕਰਨਗੇ |
ਸੰਗਰੂਰ, 28 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਕੋਵਿਡ 19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਪੰਜਾਬ ਵਲੋਂ ਰਾਜਵਿੰਦਰ ਸਿੰਘ ਪਟਿਆਲਾ ਦੀ ਪ੍ਰਧਾਨਗੀ ਹੇਠ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਪਹਿਲਾਂ ਕੋਵਿਡ ਵਲੰਟੀਅਰ ...
ਕੁੱਪ ਕਲਾਂ, 28 ਮਈ (ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਖ਼ੁਦ 'ਵੈਂਟੀਲੇਟਰ' 'ਤੇ ਚੱਲ ਰਹੀਆਂ ਸਿਹਤ ਸਹੂਲਤਾਂ, ਸਿੱਖਿਆ, ਨਹਿਰੀ ਪਾਣੀ ਅਤੇ ਵਿਕਾਸ ਪੱਖੋਂ ਖੜੋਤ ਮਾਰੇ ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਅੰਦਰ ਆਮ ਆਦਮੀ ਪਾਰਟੀ ਦੀ ...
ਸੰਗਰੂਰ, 28 ਮਈ (ਚੌਧਰੀ ਨੰਦ ਲਾਲ ਗਾਂਧੀ)-ਅੱਜ ਸ਼ਾਮ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਵੱਖ-ਵੱਖ ਖੇਤਰਾਂ 'ਚ ਮੀਂਹ ਦੇ ਨਾਲ ਤੇਜ਼ ਹਨੇਰੀ ਚੱਲਣ ਕਾਰਨ ਜਨ ਜੀਵਨ ਇਕ ਦਮ ਠੱਪ ਹੋ ਗਿਆ | ਥਾਂਓ ਥਾਂਈ ਸੜਕਾਂ ਉੱਤੇ ਡਿੱਗੇ ਰੁੱਖਾਂ ਕਾਰਨ ਆਵਾਜਾਈ ਵਿਚ ...
ਅਮਰਗੜ੍ਹ, 28 ਮਈ (ਸੁਖਜਿੰਦਰ ਸਿੰਘ ਝੱਲ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਸੂਬਾ ਪ੍ਰੈੱਸ ਸਕੱਤਰ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ...
ਸੰਗਰੂਰ, 28 ਮਈ (ਧੀਰਜ ਪਸ਼ੋਰੀਆ)-ਅੱਜ ਇੱਥੇ ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਹਰਮਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੇ ਨਾਂ 101 ਮੈਂਬਰੀ ਵਫ਼ਦ ਵਲੋਂ ਮੰਗਾਂ ਦਾ ਯਾਦ ਪੱਤਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਦਿੱਤਾ ਅਤੇ ਮੰਗ ਕੀਤੀ ਕਿ ...
ਸੰਦੌੜ, 28 ਮਈ (ਗੁਰਪ੍ਰੀਤ ਸਿੰਘ ਚੀਮਾ)-ਕਸਬਾ ਸੰਦੌੜ ਵਿਖੇ ਸਿਹਤ ਵਿਭਾਗ ਵਿਚ ਕੰਮ ਕਰਦੀ ਇਕ ਔਰਤ ਨੂੰ ਲੁੱਟਣ ਦੀ ਨੀਅਤ ਨਾਲ ਇਕ ਵਿਅਕਤੀ ਵਲੋਂ ਕੋਸ਼ਿਸ਼ ਕੀਤੀ ਗਈ ਪਰ ਜਿਵੇਂ ਹੀ ਉਸ ਮਹਿਲਾ ਕਰਮਚਾਰੀ ਨੇ ਰੌਲਾ ਪਾਇਆ ਤਾਂ ਉਹ ਮੋਟਰਸਾਈਕਲ ਸਵਾਰ ਵਿਅਕਤੀ ਭੱਜਣ ਵਿਚ ...
ਲਹਿਰਾਗਾਗਾ, 28 ਮਈ (ਅਸ਼ੋਕ ਗਰਗ)-ਲੋਕ ਸਭਾ ਹਲਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਮੱਦੇਨਜ਼ਰ ਰੱਖਦਿਆਂ ਪੁਲਿਸ ਨੇ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਅਸਲਾ ਧਾਰਕ ...
ਸੰਗਰੂਰ, 28 ਮਈ (ਧੀਰਜ ਪਸ਼ੌਰੀਆ)- ਬਹੁਚਰਚਿਤ ਰਿਸ਼ਵਤ ਮਾਮਲੇ ਵਿਚ ਵਧੀਕ ਸ਼ੈਸ਼ਨ ਜੱਜ ਸਾਰੂ ਮਹਿਤਾ ਕੌਸ਼ਿਕ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਹਰਮਿੰਦਰ ਸਿੰਘ ਹਰੀਗੜ੍ਹ ਵਲੋਂ ਕੀਤੀ ਪੈਰਵੀ ਤੋਂ ਬਾਅਦ ਪਟਵਾਰੀ ਦੀਦਾਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ | ਥਾਣਾ ...
ਸੰਗਰੂਰ, 28 ਮਈ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਹੋਣ ਵਾਲੀ ਉੱਪ ਚੋਣ ਲਈ 29 ਮਈ ਨੂੰ ਤਿੰਨਾਂ ਜ਼ਿਲਿ੍ਹਆਂ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਬੁਲਾ ਲਈਆਂ ਹਨ | ਪਾਰਟੀ ਦੇ ਸੂਬਾ ...
ਮਾਲੇਰਕੋਟਲਾ, 28 ਮਈ (ਮੁਹੰਮਦ ਹਨੀਫ਼ ਥਿੰਦ)-ਸੁਆਮੀ ਸੰਕਰਾਨੰਦ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਮਹੰਤ ਹਰਪਾਲ ਦਾਸ ਦੀ ਯੋਗ ਅਗਵਾਈ ਹੇਠ ਡੇਰਾ ਇਮਾਮਗੜ ਵਿਖੇ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਉੱਘੇ ਸਾਹਿੱਤਕਾਰ ਅਤੇ ਅਦਾਰਾ ਅਜੀਤ ਉਪ ਦਫ਼ਤਰ ਸੰਗਰੂਰ ...
ਸੰਗਰੂਰ, 28 ਮਈ (ਧੀਰਜ ਪਸ਼ੌਰੀਆ)-ਭਾਜਪਾ ਵਲੋਂ ਸ. ਪਰਮਿੰਦਰ ਸਿੰਘ ਢੀਂਡਸਾ ਨੰੂ ਲੋਕ ਸਭਾ ਸੰਗਰੂਰ ਦੀ ਜਿਮਨੀ ਚੋਣ ਲੜਾਉਣ ਦੀਆਂ ਚਲੀਆਂ ਚਰਚਾਵਾਂ ਦੌਰਾਨ ਸੰਗਰੂਰ ਵਿਖੇ ਢੀਂਡਸਾ ਪਰਿਵਾਰ ਸਮਰਥਕ ਫਿਰ ਤੋਂ ਸਰਗਰਮ ਹੋਣ ਲੱਗੇ ਹਨ | ਸੰਯੁਕਤ ਅਕਾਲੀ ਦਲ ਦੇ ਲੀਗਲ ਸੈੱਲ ...
ਅਮਰਗੜ੍ਹ, 28 ਮਈ (ਸੁਖਜਿੰਦਰ ਸਿੰਘ ਝੱਲ)-ਥਾਣਾ ਅਮਰਗੜ੍ਹ ਵਿਖੇ ਨਵੇਂ ਸਟੇਸ਼ਨ ਹਾਊਸ ਅਫਸਰ ਵਜੋਂ ਨਵਦੀਪ ਸਿੰਘ ਨੇ ਅਹੁਦਾ ਸੰਭਾਲਿਆ ਹੈ, ਉਹ ਥਾਣਾ ਸਿਟੀ ਮਾਲੇਰਕੋਟਲਾ 2 ਤੋਂ ਬਦਲ ਕੇ ਅਮਰਗੜ੍ਹ ਵਿਖੇ ਤਾਇਨਾਤ ਹੋਏ ਹਨ ਜਦਕਿ ਥਾਣਾ ਅਮਰਗੜ੍ਹ ਵਿਖੇ ਤਾਇਨਾਤ ਸਟੇਸ਼ਨ ...
ਜਖੇਪਲ, 28 ਮਈ (ਮੇਜਰ ਸਿੰਘ ਸਿੱਧੂ)-ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪਿੰਡ ਗੰਢੂਆਂ ਵਿਖੇ ਕਿਸਾਨ ਬੂਟਾ ਸਿੰਘ ਤੇ ਅਵਤਾਰ ਸਿੰਘ ਪੁਤਰਾਨ ਭਾਨ ਸਿੰਘ ਨੇ ਲਗਪਗ ਸਾਢੇ ਪੰਜ ਏਕੜ, ਅਮਰੀਕ ਸਿੰਘ ਪੁੱਤਰ ...
ਅਮਰਗੜ੍ਹ, 28 ਮਈ (ਸੁਖਜਿੰਦਰ ਸਿੰਘ ਝੱਲ)-ਪਿੰਡ ਨਿਆਮਤਪੁਰ ਦੇ ਵਸਨੀਕ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਧਾਲੀਵਾਲ ਵਲੋਂ ਨਵੇਂ ਢੰਗ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਦਿਆਂ ਵੱਡੇ-ਵੱਡੇ ਖੇਤੀ ਮਾਹਿਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ, ਇਸ ਮੌਕੇ ਪਹੁੰਚੇ ...
ਮਸਤੂਆਣਾ ਸਾਹਿਬ, 28 ਮਈ (ਦਮਦਮੀ)-ਅਕਾਲ ਕਾਲਜ ਆਫ਼ ਐਜੂਕੇਸ਼ਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਿ੍ੰਸੀਪਲ ਡਾ. ਸੁਖਦੀਪ ਕੌਰ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਲੈਕਚਰ ਕਰਵਾਇਆ ਗਿਆ | 'ਯੂਥ ਲਈ ਮੌਕੇ' ਵਿਸੇ ਤੇ ਕਰਵਾਏ ਗਏ ਲੈਕਚਰ ਦੇ ਮੁੱਖ ...
ਮਾਲੇਰਕੋਟਲਾ, 28 ਮਈ (ਮੁਹੰਮਦ ਹਨੀਫ਼ ਥਿੰਦ/ਪਾਰਸ ਜੈਨ)- 220 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਲੇਰਕੋਟਲਾ (ਦੁਲਮਾਂ ਤੋਂ ਚਲਦੇ 66 ਕੇ.ਵੀ.ਗਰਿੱਡ ਸਬ ਸਟੇਸ਼ਨ ਮਾਲੇਰਕੋਟਲਾ-ਅਮਰਗੜ੍ਹ ਗੁਆਰਾ-ਮੰਨਵੀਂ ਲਾਈਨਾਂ ਦੀ ਮੈਂਨਟੀਨੈਂਸ ਕਰਨ ਲਈ 30 ਮਈ ਦਿਨ ਸੋਮਵਾਰ ਨੂੰ ਸਵੇਰੇ 9 ...
ਸੰਗਰੂਰ, 28 ਮਈ (ਚੌਧਰੀ ਨੰਦ ਲਾਲ ਗਾਂਧੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜੌਨ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ਵਿਚ 'ਨਸ਼ਾ ਵਿਰੋਧੀ ਜਾਗਰਤੀ ਮਾਰਚ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਸਥਾਨਿਕ ਜ਼ੋਨਲ ਦਫ਼ਤਰ ਵਿਖੇ ਗੁਰਜੰਟ ਸਿੰਘ ਰਾਹੀ, ਜੌਨ ...
ਲਹਿਰਾਗਾਗਾ, 28 ਮਈ (ਅਸ਼ੋਕ ਗਰਗ)-ਸਥਾਨਕ ਪੁਲਿਸ ਨੇ ਮੁਖ਼ਬਰੀ ਦੇ ਆਧਾਰ ਉੱਪਰ ਦੇਰ ਸ਼ਾਮ ਇਕ ਵਿਅਕਤੀ ਨੂੰ ਨਸ਼ੀਲਾ ਪਦਾਰਥ ਚਿੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਹਾਇਕ ...
ਸੰਦੌੜ, 28 ਮਈ (ਜਸਵੀਰ ਸਿੰਘ ਜੱਸੀ)-ਗੋਲਡਨ ਏਰਾ ਮਿਲੇਨੀਯਮ ਸਕੂਲ ਸੁਲਤਾਨਪੁਰ ਬਧਰਾਵਾਂ ਵਿਖੇ ਮੈਡਮ ਅਭਿਲਾਸ਼ਾ ਸੰਧੂ ਦੀ ਨਿਗਰਾਨੀ ਹੇਠ ਡਾਂਸ ਕੋਚ ਸਮੀਰ ਲੋਹਾਰ ਅਤੇ ਮੈਡਮ ਅੰਜੂ ਦੀ ਅਗਵਾਈ ਹੇਠ ਸਕੂਲ ਵਿਚ ਬੱਚਿਆਂ ਨੇ ਗੀਤ ਸੰਗੀਤ ਮੁਕਾਬਲੇ ਕਰਵਾਏ ਗਏ | ਜਿਸ ...
ਸੰਗਰੂਰ, 28 ਮਈ (ਦਮਨਜੀਤ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੀਆਂ ਜੇਲ੍ਹਾਂ ਅੰਦਰ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਧਰਾਤਲ ਉੱਤੇ ਖੋਖਲੇ ਦਿਖਾਈ ਦੇ ਰਹੇ ਹਨ ਕਿਉਂਕਿ ਅੱਜ ਵੀ ਪੰਜਾਬ ਦੀਆਂ ਜੇਲ੍ਹਾਂ ਵਿਚਲੇ ਕੈਦੀਆਂ ...
ਭਵਾਨੀਗੜ੍ਹ, 28 ਮਈ (ਰਣਧੀਰ ਸਿੰਘ ਫੱਗੂਵਾਲਾ)-ਬਾਬਾ ਸਾਹਿਬ ਦਾਸ ਸਕੂਲ ਵਿਖੇ ਸਤਿਨਾਮ ਕਲਿਆਣ ਟਰੱਸਟ ਦੀ ਅਗਵਾਈ ਵਿਚ ਚਲਾਈ ਜਾ ਰਹੀ ਗੁਰਮਤ ਵਿੱਦਿਆ ਅਧੀਨ ਜਪੁਜੀ ਸਾਹਿਬ ਅਤੇ ਰਹਿਰਾਸ ਸਾਹਿਬ ਕੰਠ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ...
ਭਵਾਨੀਗੜ੍ਹ, 28 ਮਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਹੈਰੀਟੇਜ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਸ਼ੇਰਗੜ੍ਹ ਚੀਮਾਂ ਦੇ ਸਹੋਦਿਆ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਸਤਰੰਜ ਅਤੇ ਸੰਗੀਤ ਦੇ ਮੁਕਾਬਲੇ ਵਿਚ ਅਵੱਲ ਰਹਿ ਕੇ ਸਕੂਲ ਦਾ ਨਾਮ ਉੱਚਾ ਕੀਤਾ | ਜਾਣਕਾਰੀ ...
ਸੰਦੌੜ, 28 ਮਈ (ਗੁਰਪ੍ਰੀਤ ਸਿੰਘ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਪਿੰਡ ਮਹੋਲੀ ਖ਼ੁਰਦ ਵਿਖੇ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ | ਕਿਸਾਨ ਆਗੂ ਹੁਸ਼ਿਆਰ ਸਿੰਘ ਨੇ ਦੱਸਿਆ ...
ਖਨੌਰੀ, 28 ਮਈ (ਰਮੇਸ਼ ਕੁਮਾਰ)-ਪੰਜਾਬ ਦੇ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਪਿੰਡਾਂ ਦੇ ਵਿਚ ਸਰਪੰਚ ਦੁਆਰਾ ਵਿਕਾਸ ਦੇ ਕੰਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਪਿੰਡ ਬਨਾਰਸੀ ਦੇ ਵਿਚ ਸਰਕਾਰੀ ਹਸਪਤਾਲ ਦੀ ਬਿਲਡਿੰਗ ਅਧੂਰੀ ਪਈ ਹੈ ਉਸ ਦੇ ਵਿਚ ਪੀਣ ਦੇ ਪਾਣੀ ...
ਸੰਗਰੂਰ, 28 ਮਈ (ਚੌਧਰੀ ਨੰਦ ਲਾਲ ਗਾਂਧੀ)-ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿਖੇ ਸਹਾਇਕ ਖਰਚਾ ਅਧਿਕਾਰੀਆਂ, ਅਕਾਊਾਟਿੰਗ ਟੀਮਾਂ ਅਤੇ ਜ਼ਿਲ੍ਹਾ ਪੱਧਰੀ ...
ਚੀਮਾ ਮੰਡੀ, 28 ਮਈ (ਜਸਵਿੰਦਰ ਸਿੰਘ ਸ਼ੇਰੋਂ)-ਇੰਗਲੈਂਡ ਦੀ ਈਲਿੰਗ ਕੌਂਸਲ ਦੇ ਸਾਬਕਾ ਮੇਅਰ 'ਤੇ ਲਗਾਤਾਰ ਸੱਤਵੀਂ ਵਾਰ ਦੇ ਮੌਜੂਦਾ ਕੌਂਸਲਰ ਕਮਲਜੀਤ ਸਿੰਘ ਢੀਂਡਸਾ ਵਲੋਂ ਮਾਡਰਨ ਕਾਲਜ ਬੀਰ ਕਲਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ...
ਮੂਣਕ, 28 ਮਈ (ਭਾਰਦਵਾਜ/ਸਿੰਗਲਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਦੌਰਾਨ ਅਮਨ ਸ਼ਾਂਤੀ ਬਣਾਏ ਰੱਖਣ ਲਈ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਮੂਣਕ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ...
ਸੰਗਰੂਰ, 28 ਮਈ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੰੂ ਤਰੇਲੀਆਂ ਲਿਆ ਦਿੱਤੀਆਂ ਹਨ | ਇਨ੍ਹਾਂ ਨੰੂ ਇਸ ਉਪ ...
ਸੰਗਰੂਰ, 28 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵਲੋਂ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾ ਨੰੂ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਦੀ ਕੜ੍ਹੀ ਅਧੀਨ ਸੰਗਰੂਰ ਵਿਚ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ...
ਭਵਾਨੀਗੜ੍ਹ, 28 ਮਈ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਇਲਾਕੇ ਵਿਚ ਨਸ਼ੇ ਦੇ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਇਲਾਕੇ ਦੇ ਲੋਕਾਂ ਦੀ ਚਿੰਤਾ ਵਧਾ ਰੱਖੀ ਹੈ, ਪਰ ਪ੍ਰਸ਼ਾਸਨ ਜਾਂ ਸਰਕਾਰ ਇਸ ਪ੍ਰਤੀ ਠੋਸ ਕਾਰਵਾਈ ਨਾ ਕਰਨ ਕਰਕੇ ਲੋਕਾਂ ਵਿਚ ਰੋਸ ਪਾਇਆ ਜਾ ...
ਕੁੱਪ ਕਲਾਂ, 28 ਮਈ (ਮਨਜਿੰਦਰ ਸਿੰਘ ਸਰੌਦ)-ਬੀਤੇ ਦਿਨੀਂ ਸਬ ਇੰਸਪੈਕਟਰ ਚਰਨਜੀਤ ਸਿੰਘ ਅਤੇ ਟਿਊਬਵੈੱਲ ਆਪ੍ਰੇਟਰ ਸਤਨਾਮ ਸਿੰਘ ਦੇ ਹੱਸਦੇ-ਵੱਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਮਾਤਾ ਮਨਜੀਤ ਕੌਰ ਭੁਰਥਲਾ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਾਮਸਰ ...
ਸੁਨਾਮ ਊਧਮ ਸਿੰਘ ਵਾਲਾ, 28 ਮਈ (ਧਾਲੀਵਾਲ, ਭੁੱਲਰ, ਸੱਗੂ)-ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਜਾਉਣ ਅਤੇ ਇਸ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਭਲੇ ਲਈ ਪੂਰਨ ਤੌਰ 'ਤੇ ਗੰਭੀਰ ਹਨ | ...
ਸੰਗਰੂਰ, 28 ਮਈ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਮੰਡਲ ਸੁਨਾਮ ਦੇ ਪ੍ਰਧਾਨ ਅਸ਼ੋਕ ਗੋਇਲ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਸਮਰਥਕਾਂ ਅਤੇ ਵਰਕਰਾਂ ਵਲੋਂ ਫੇਸਬੁੱਕ ਆਨਲਾਇਨ ...
ਖਨੌਰੀ, 28 ਮਈ (ਰਮੇਸ਼ ਕੁਮਾਰ)-ਲੋਕ ਸਭਾ ਹਲਕਾ ਸੰਗਰੂਰ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋ ਰਹੀ ਹੈ, ਜਿਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਖਨੌਰੀ ਦੇ ਐਸ.ਐਚ.ਓ. ਸਬ ਇੰਸਪੈਕਟਰ ਬਲਕਾਰ ਸਿੰਘ ਨੇ ...
ਭਵਾਨੀਗੜ੍ਹ/ਚੰਨੋਂ ਨਦਾਮਪੁਰ, 28 ਮਈ (ਰਣਧੀਰ ਸਿੰਘ ਫੱਗੂਵਾਲਾ, ਹਰਜੀਤ ਸਿੰਘ ਨਿਰਮਾਣ) - ਮਨਰੇਗਾ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਹਲਕਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਮੀਟਿੰਗ ਕਰਕੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ...
ਸੰਗਰੂਰ, 28 ਮਈ (ਧੀਰਜ ਪਸ਼ੋਰੀਆ)-ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਵਲੋਂ 2 ਜੂਨ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਵਜੋਂ ਇਥੇ ਕੀਤੀ ਮੀਟਿੰਗ ਤੋਂ ਬਾਅਦ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ...
ਸੰਗਰੂਰ, 28 ਮਈ (ਧੀਰਜ ਪਸ਼ੌਰੀਆ)-ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਲਈ ਸਨਮਾਨਤ ਸ਼ਖ਼ਸੀਅਤਾਂ ਇਕ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਦੂਜੇ ਪੰਜਾਬੀ ਕਲਚਰ ਨਾਲ ਸੰਬੰਧਤ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਨਾਮਜ਼ਦ ਕੀਤੇ ...
ਲਹਿਰਾਗਾਗਾ, 28 ਮਈ (ਅਸ਼ੋਕ ਗਰਗ, ਪ੍ਰਵੀਨ ਖੋਖਰ)-ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਲਹਿਰਾਗਾਗਾ ਅਧੀਨ ਪੈਂਦੇ 43 ਪਿੰਡਾਂ ਅੰਦਰ 22 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ...
ਧੂਰੀ, 28 ਮਈ (ਸੰਜੇ ਲਹਿਰੀ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਨਜ਼ਦੀਕੀ ਦੋਸਤ ਸ. ਦਲਵੀਰ ਸਿੰਘ ਢਿੱਲੋਂ ਨੇ ਅੱਜ ਧੂਰੀ ਵਿਖੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਪ੍ਰਤੀਨਿਧੀ ਵਜੋਂ ਆਪਣੀ ਹਾਜ਼ਰੀ ਲਗਵਾਉਂਦਿਆਂ ਅਦਾਕਾਰ ਬਿਨੂੰ ਢਿੱਲੋਂ ਦੇ ਗ੍ਰਹਿ ਵਿਖੇ ...
ਸੰਗਰੂਰ, 28 ਮਈ (ਚੌਧਰੀ ਨੰਦ ਲਾਲ ਗਾਂਧੀ)-ਸਟੇਟ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵਿਸਾਲ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ...
ਸੁਨਾਮ ਊਧਮ ਸਿੰਘ ਵਾਲਾ, 28 ਮਈ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦੇ ਓਲਡ ਸਟੂਡੈਂਟਸ ਐਸੋਸੀਏਸ਼ਨ ਦਾ ਅੱਜ ਇਕ ਚੋਣ ਇਜਲਾਸ ਹੋਇਆ | ਜਿਸ ਵਿਚ ਵੱਡੀ ਗਿਣਤੀ 'ਚ ਇਕੱਤਰ ਹੋਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਗੁਰਿੰਦਰਪਾਲ ਸਿੰਘ ਗਰੇਵਾਲ ...
ਭਵਾਨੀਗੜ੍ਹ, 28 ਮਈ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ ਦਿੱਤੀ ਜਾ ਰਹੀ 3 ਲੱਖ ਰੁਪੈ ਦੀ ਸਹਾਇਤਾ ਰਾਸ਼ੀ ਦਾ ਚੈੱਕ ਪਿੰਡ ...
ਸੁਨਾਮ ਊਧਮ ਸਿੰਘ ਵਾਲਾ, 28 ਮਈ (ਧਾਲੀਵਾਲ, ਭੁੱਲਰ)-ਅਕੇਡੀਆ ਵਰਲਡ ਸਕੂਲ ਵਲੋਂ ਪਿੰ੍ਰਸੀਪਲ ਰਣਜੀਤ ਕੌਰ ਦੀ ਅਗਵਾਈ ਵਿਚ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਅੱਗੇ ਵੱਧਣ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX