ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  16 minutes ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  26 minutes ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  49 minutes ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  50 minutes ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 1 hour ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 1 hour ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 1 hour ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 2 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  52 minutes ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 3 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 1 hour ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 1 hour ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 4 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 4 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 5 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 5 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਜਲੰਧਰ

ਮਹਿੰਗੀਆਂ ਪੈ ਰਹੀਆਂ ਨੇ ਨਗਰ ਨਿਗਮ ਨੂੰ ਸੀਮੈਂਟ, ਬਜਰੀ ਦੀਆਂ ਸੜਕਾਂ

ਸ਼ਿਵ ਸ਼ਰਮਾ
ਜਲੰਧਰ, 28 ਮਈ- ਇਕ ਪਾਸੇ ਤਾਂ ਨਗਰ ਨਿਗਮ ਵਿਚ ਕਈ ਵਾਰ ਫ਼ੰਡਾਂ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਤਾਂ ਕੁਝ ਸਾਲਾਂ ਤੋਂ ਚੰਗੀਆਂ ਬਣੀਆਂ ਸੜਕਾਂ ਨੂੰ ਤੋੜ-ਤੋੜ ਕੇ ਨਿਗਮ ਦਾ ਕਰੋੜਾਂ ਰੁਪਏ ਬਰਬਾਦ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਥਾਵਾਂ 'ਤੇ ਲੁੱਕ ਅਤੇ ਬਜਰੀ ਦੀਆਂ ਸੜਕਾਂ ਕਾਫੀ ਸਮਾਂ ਕੱਢਦੀਆਂ ਸਨ, ਉੱਥੇ ਵੀ ਹੁਣ ਸੀਮੈਂਟ (ਸੀ. ਸੀ. ਫਲੌਰਿੰਗ) ਦੀਆਂ ਸੜਕਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਕੁਝ ਸਮੇਂ ਤੋਂ ਸੀਮੈਂਟ, ਬਜਰੀ ਦੀਆਂ ਮਹਿੰਗੀਆਂ ਸੜਕਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਰਿਹਾ ਹੈ | ਜਿਨ੍ਹਾਂ ਲੁੱਕ ਬਜਰੀ ਦੀ ਸੜਕ 'ਤੇ ਜੇਕਰ ਇਕ ਕਰੋੜ ਦਾ ਖਰਚਾ ਆਉਂਦਾ ਹੈ ਤਾਂ ਹੁਣ ਸੀਮੈਂਟ ਬਜਰੀ ਦੀਆਂ ਸੜਕਾਂ 'ਤੇ ਉਹ ਖਰਚਾ 3 ਤੋਂ 4 ਕਰੋੜ ਤੱਕ ਦਾ ਬਣ ਰਿਹਾ ਹੈ | ਸੀਮੈਂਟ ਦੀਆਂ ਸੜਕਾਂ ਬਣਾਉਣ ਵਿਚ ਕਈਆਂ ਨੇ ਕਾਫੀ ਦਿਲਚਸਪੀ ਲਈ ਹੈ ਜਦਕਿ ਸੀਮੈਂਟ ਬਜਰੀ ਦੀਆਂ ਸੜਕਾਂ ਗਲੀਆਂ ਤਾਂ ਉੱਥੇ ਹੀ ਬਣਾਈਆਂ ਜਾਣੀਆਂ ਹਨ ਜਿੱਥੇ ਕਿ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਪਰ ਜੇਕਰ ਰੋਡ ਗਲੀਆਂ ਅਤੇ ਸੀਵਰਾਂ ਦੀ ਸਫ਼ਾਈ ਨਿਯਮਿਤ ਤੌਰ 'ਤੇ ਹੋਵੇ ਤਾਂ ਲੁੱਕ ਬਜਰੀ ਦੀਆਂ ਸੜਕਾਂ ਖ਼ਰਾਬ ਨਹੀਂ ਹੁੰਦੀਆਂ | ਮਹਿੰਗੀਆਂ ਪੈਂਦੀਆਂ ਸੀਮੈਂਟ ਬਜਰੀ ਦੀਆਂ ਸੜਕਾਂ ਬਣਨ ਨੂੰ ਤਾਂ ਕਈ ਮਹੀਨੇ ਲੱਗ ਜਾਂਦੇ ਹਨ ਪਰ ਦੂਜਾ ਜੇਕਰ ਲੋਕਾਂ ਦੀਆਂ ਪਾਈਪਾਂ 'ਤੇ ਜੇਕਰ ਲੀਕੇਜ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੋੜਨਾ ਪੈਂਦਾ ਹੈ | ਦਮੋਰੀਆ ਪੁਲ ਫਲਾਈ ਓਵਰ ਦੇ ਨਾਲ ਪਾਣੀ ਦੀ ਲੀਕੇਜ ਕਰਕੇ ਤਾਂ ਕਰੋੜਾਂ ਰੁਪਏ ਦੀ ਸੜਕ ਤੋੜਨੀ ਪਈ ਸੀ | ਸਮਾਰਟ ਸਿਟੀ ਕੰਪਨੀ ਨੇ ਤਾਂ 50 ਕਰੋੜ ਦੀ ਲਾਗਤ ਨਾਲ ਸਮਾਰਟ ਸੜਕਾਂ ਦਾ ਕੰਮ ਸ਼ੁਰੂ ਕੀਤਾ ਸੀ ਪਰ ਉੱਥੇ ਵੀ ਪਾਈਪਾਂ ਦੇ ਲੀਕੇਜ ਜਾਂ ਤਾਰਾਂ ਦੀ ਸਮੱਸਿਆ ਆਉਂਦੀ ਹੈ ਤਾਂ ਸੜਕਾਂ ਤੋੜੀਆਂ ਜਾਣੀਆਂ ਪੈਣਗੀਆਂ | ਚੰਗੀਆਂ ਸੜਕਾਂ ਤੋੜ ਕੇ ਜਾਂ ਫਿਰ ਪਹਿਲਾਂ ਇੰਟਰਲਾਕ ਟਾਈਲਾਂ ਦੀਆਂ ਸੜਕਾਂ ਤੇ ਫਿਰ ਉਨ੍ਹਾਂ ਨੂੰ ਤੋੜ ਕੇ ਦੁਬਾਰਾ ਸੀਮੈਂਟ ਦੀਆਂ ਸੜਕਾਂ ਬਣਾਉਣ ਦਾ ਕੰਮ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਜੰਮ ਕੇ ਹੁੰਦਾ ਰਿਹਾ ਹੈ | ਚਰਚਾ ਤਾਂ ਇਹ ਵੀ ਹੈ ਕਿ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਤਾਂ ਚੰਗੀਆਂ ਸੜਕਾਂ ਨੂੰ ਤੋੜ ਕੇ ਦੁਬਾਰਾ ਸੜਕਾਂ ਬਣਾਉਣ ਦੇ ਕੰਮ ਦਿੱਤੇ ਗਏ | ਇਸ ਤਰ੍ਹਾਂ ਦੇ ਕਈ ਮਾਮਲੇ ਹਨ | ਪਹਿਲਾਂ ਲੁੱਕ ਬਜਰੀ ਦੀਆਂ ਸੜਕਾਂ ਤੋੜ ਕੇ ਇੰਟਰਲਾਕ ਟਾਈਲਾਂ ਦੀਆਂ ਸੜਕਾਂ ਬਣਾਈਆਂ ਸਨ ਪਰ ਬਾਅਦ ਵਿਚ ਉਹ ਤੋੜ ਕੇ ਸੀਮੈਂਟ ਬਜਰੀ ਦੀਆਂ ਬਣਾ ਦਿੱਤੀਆਂ ਗਈਆਂ | ਇਸ ਨਾਲ ਕਰੋੜਾਂ ਦੀਆਂ ਇੰਟਰਲਾਕ ਟਾਈਲਾਂ ਬੇਕਾਰ ਹੋ ਰਹੀਆਂ ਹਨ | ਨਿਗਮ ਵਿਚ ਕਿਸੇ ਵੀ ਪਾਰਟੀ ਦਾ ਕਬਜ਼ਾ ਹੋਵੇ ਪਰ 5 ਸਾਲਾਂ ਵਿਚ ਤਾਂ ਸੜਕਾਂ ਨੂੰ ਬਣਾਉਣ ਤੇ ਤੋੜਨ ਦਾ ਕੰਮ ਹੀ ਚੱਲਦਾ ਰਹਿੰਦਾ ਹੈ ਜਦਕਿ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਿਗਮ ਵਲੋਂ ਕੋਈ ਵੱਡਾ ਫ਼ੰਡ ਨਹੀਂ ਰੱਖਿਆ ਜਾਂਦਾ ਹੈ |

ਮੇਅਰ ਦੇ ਭਰੋਸੇ ਤੋਂ ਬਾਅਦ ਵੀ ਬਸਤੀ ਨੌਂ 'ਚ ਸੜਕ ਨਹੀਂ ਹੋਈ ਠੀਕ

ਜਲੰਧਰ- ਕਾਂਗਰਸ ਸਰਕਾਰ ਵਿਚ ਵੀ ਮੇਅਰ ਜਗਦੀਸ਼ ਰਾਜਾ ਲੋਕਾਂ ਦੇ ਮਸਲੇ ਹੱਲ ਨਹੀਂ ਕਰਵਾ ਸਕੇ ਹਨ ਤੇ ਹੁਣ 'ਆਪ' ਸਰਕਾਰ ਆਉਣ ਤੋਂ ਬਾਅਦ ਤਾਂ ਉਨ੍ਹਾਂ ਦੀ ਸੁਣਨੀ ਨਿਗਮ ਪ੍ਰਸ਼ਾਸਨ ਨੇ ਤਾਂ ਬਿਲਕੁਲ ਬੰਦ ਕਰ ਦਿੱਤੀ ਲੱਗਦੀ ਹੈ। ਖੇਡ ਕਾਰੋਬਾਰੀਆਂ ਨੇ ਇਸ ਤਰ੍ਹਾਂ ਦੇ ਇਕ ...

ਪੂਰੀ ਖ਼ਬਰ »

ਬਿਜਲੀ ਟੀਮਾਂ ਵਲੋਂ ਕਈ ਜਗ੍ਹਾ ਛਾਪੇ-12 ਲੱਖ ਕੀਤੇ ਜੁਰਮਾਨੇ

ਜਲੰਧਰ, 28 ਮਈ (ਸ਼ਿਵ ਸ਼ਰਮਾ)-ਪਾਵਰਕਾਮ ਦੀਆਂ ਟੀਮਾਂ ਨੇ ਛੁੱਟੀ ਵਾਲੇ ਦਿਨ ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਦੇ ਮਾਮਲਿਆਂ ਦੀ ਜਾਂਚ ਲਈ ਕਈ ਜਗ੍ਹਾ ਛਾਪੇਮਾਰੀ ਕਰਕੇ ਮਾਮਲੇ ਫੜ ਕੇ ਖਪਤਕਾਰਾਂ ਨੂੰ 12 ਲੱਖ ਦੇ ਕਰੀਬ ਜੁਰਮਾਨੇ ਕੀਤੇ ਹਨ | ਕੁਨੈਕਸ਼ਨਾਂ ਦੀ ...

ਪੂਰੀ ਖ਼ਬਰ »

ਮੰਦਰ 'ਚੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ

ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਸਥਾਨਕ ਪੰਜਪੀਰ ਬਾਜ਼ਾਰ ਨੇੜੇ ਪੈਂਦੇ ਜੈ ਸ਼ਿਵ ਮੰਦਰ 'ਚੋਂ ਬੀਤੀ ਰਾਤ ਕਿਸੇ ਨੇ ਸੋਨੇ, ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਕ ਸ਼ੱਕੀ ਵਿਅਕਤੀ ਇਲਾਕੇ ਦੇ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਖਾ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ

ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਸੰਸਾਰਪੁਰ ਵਿਖੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਕੁਝ ਲੋਕਾਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ...

ਪੂਰੀ ਖ਼ਬਰ »

ਗੈਂਗਸਟਰ ਪੰਚਮ 5 ਦਿਨ ਦੇ ਪੁਲਿਸ ਰਿਮਾਂਡ 'ਤੇ

ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਗਿ੍ਫ਼ਤਾਰ ਕੀਤੇ ਗੈਂਗਸਟਰ ਪੰਚਮਨੂਰ ਸਿੰਘ ਉਰਫ਼ ਪੰਚਮ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ...

ਪੂਰੀ ਖ਼ਬਰ »

ਇਰਾਦਾ ਕਤਲ ਦੇ 3 ਦੋਸ਼ੀ ਗਿ੍ਫ਼ਤਾਰ, 1 ਫ਼ਰਾਰ

ਕਰਤਾਰਪੁਰ, 28 ਮਈ (ਭਜਨ ਸਿੰਘ)-ਕਰਤਾਰਪੁਰ ਪੁਲਿਸ ਵਲੋਂ ਇਰਾਦਾ ਕਤਲ ਦੇ 3 ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਕਪਤਾਨ, (ਤਫਤੀਸ਼) ਅਤੇ ਸੁਖਪਾਲ ਸਿੰਘ ਡੀ. ਐੱਸ. ਪੀ. ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਦੀ ...

ਪੂਰੀ ਖ਼ਬਰ »

ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 24 ਘੰਟੇ 'ਚ ਦੂਸਰੀ ਵਾਰ ਰੇਲ ਡੱਬਾ ਪਟੜੀ ਤੋਂ ਉਤਰਿਆ

ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 24 ਘੰਟੇ 'ਚ ਦੂਸਰੀ ਵਾਰ ਰੇਲ ਡੱਬਾ ਪਟੜੀ 'ਤੋਂ ਉਤਰ ਗਿਆ ਪਰ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਦੱਸ ਦਈਏ ਕਿ ਬੀਤੇ ਦਿਨ ਵੀ ਬਾਅਦ ਦੁਪਹਿਰ ਰੇਲ ਯਾਰਡ ਗੋਦਾਮ ਵਾਲੇ ਹਿੱਸੇ ਰੇਲ ਇੰਜਨ ਤੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨੌਜਵਾਨ ਉੱਦਮੀਆਂ ਨਾਲ ਮੁਲਾਕਾਤ

ਜਲੰਧਰ, 28 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਜਲੰਧਰ ਯੂਥ ਆਰਗੇਨਾਈਜ਼ੇਸ਼ਨ ਜੋ ਕਿ ਨੌਜਵਾਨ ਉੱਦਮੀਆਂ ਦੀ ਸੰਸਥਾ ਹੈ, ਨਾਲ ਮੁਲਾਕਾਤ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਨਵੀਆਂ ਪਹਿਲਕਦਮੀਆਂ ਲਈ ਅੱਗੇ ਆਉਣ ਦਾ ਸੱਦਾ ...

ਪੂਰੀ ਖ਼ਬਰ »

ਗੈਂਗਸਟਰ ਪੰਚਮ 5 ਦਿਨ ਦੇ ਪੁਲਿਸ ਰਿਮਾਂਡ 'ਤੇ

ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਅਕਾਲੀ ਆਗੂ ਸੁਭਾਸ਼ ਚੰਦਰ ਸੌਂਧੀ ਦੇ ਲੜਕੇ ਹਿਮਾਂਸ਼ੂ ਸੌਂਧੀ (27) 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਗਿ੍ਫ਼ਤਾਰ ਕੀਤੇ ਗੈਂਗਸਟਰ ਪੰਚਮਨੂਰ ਸਿੰਘ ਉਰਫ਼ ਪੰਚਮ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਦੀ ਤਹਿਸੀਲ ਪੱਧਰੀ ਜਥੇਬੰਦਕ ਕਾਨਫ਼ਰੰਸ

ਫਿਲੌਰ 28 ਮਈ (ਵਿਪਨ ਗੈਰੀ, ਸਤਿੰਦਰ ਸ਼ਰਮਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਤਹਿਸੀਲ ਪੱਧਰੀ ਜਥੇਬੰਦਕ ਕਾਨਫਰੰਸ 'ਚ ਸਰਬਜੀਤ ਸੰਗੋਵਾਲ ਪ੍ਰਧਾਨ, ਡਾ. ਸਰਬਜੀਤ ਮੁਠੱਡਾ ਸਕੱਤਰ ਅਤੇ ਜਰਨੈਲ ਫਿਲੌਰ ਖ਼ਜ਼ਾਨਚੀ ਚੁਣੇ ਗਏ | ਪਿੰਡ ਪਾਲ ਕਦੀਮ 'ਚ ...

ਪੂਰੀ ਖ਼ਬਰ »

ਡਬਲਿਊ.ਐਚ.ਓ. ਵਲੋਂ ਡਾ. ਮਨਮੋਹਨ ਕ੍ਰਿਸ਼ਨ ਕਪਿਲਾ ਦਾ ਸਨਮਾਨ

ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਡਬਲਿਊ.ਐਚ.ਓ. ਵਲੋਂ ਚਲਾਏ ਜਾ ਰਹੇ ਵੈਕਸੀਨੇਸ਼ਨ ਪ੍ਰੀਵੈਂਟੇਬਲ ਡਜ਼ੀਜ ਸਰਵਿਲੈਂਸ ਪ੍ਰੋਗਰਾਮ 'ਚ ਸਭ ਤੋਂ ਵੱਧ ਕਾਰਗੁਜ਼ਾਰੀ ਕਰਨ ਵਾਲੇ ਸੀ.ਐਚ.ਸੀ. ਆਦਮਪੁਰ ਦੇ ਡਾ. ਮਨਮੋਹਨ ਕ੍ਰਿਸ਼ਨ ਕਪਿਲਾ ਦਾ ਵਿਸ਼ਵ ਸਿਹਤ ਆਰਗੇਨਾਈਜ਼ੇਸ਼ਨ ...

ਪੂਰੀ ਖ਼ਬਰ »

ਡਾਕਟਰ ਭੀਮ ਰਾਓ ਅੰਬੇਡਕਰ ਰਿਕਸ਼ਾ ਯੂਨੀਅਨ ਵਲੋਂ ਅਹੁਦੇਦਾਰਾਂ ਦੀ ਚੋਣ

ਮਹਿਤਪੁਰ, 28 ਮਈ (ਹਰਜਿੰਦਰ ਸਿੰਘ ਚੰਦੀ)-ਡਾਕਟਰ ਭੀਮ ਰਾਓ ਅੰਬੇਡਕਰ ਰਿਕਸ਼ਾ ਯੂਨੀਅਨ ਅਤੇ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਵਲੋਂ ਅਹੁਦੇਦਾਰਾਂ ਦੀ ਚੋਣ ਸੰਬੰਧੀ ਮੀਟਿੰਗ ਮਹਿਤਪੁਰ 'ਚ ਕੀਤੀ ਗਈ | ਮੀਟਿੰਗ 'ਚ ਸੁਖਰਾਮ ਚੌਹਾਨ ਨੂੰ ਪ੍ਰਧਾਨ, ਮੋਹਨ ਲਾਲ ਚੌਹਾਨ ...

ਪੂਰੀ ਖ਼ਬਰ »

ਟਰੈਕਟਰ ਦੇ ਟਾਇਰ ਅਲੱਗ ਹੋਣ ਕਾਰਨ ਇੱਟਾਂ ਨਾਲ ਲੱਦੀ ਟਰਾਲੀ ਪਲਟੀ

ਮਲਸੀਆਂ, 28 ਮਈ (ਸੁਖਦੀਪ ਸਿੰਘ)- ਮਲਸੀਆਂ-ਸ਼ਾਹਕੋਟ ਕੌਮੀ ਮਾਰਗ 'ਤੇ ਅੱਜ ਤੜਕੇ ਚੱਲਦੇ ਟਰੈਕਟਰ ਦੇ ਟਾਇਰ ਅਲੱਗ ਹੋਣ ਕਾਰਨ ਇੱਟਾਂ ਨਾਲ ਲੱਦੀ ਟਰਾਲੀ ਪਲਟ ਗਈ | ਜਾਣਕਾਰੀ ਅਨੁਸਾਰ ਸੋਨਾਲੀਕਾ ਟਰੈਕਟਰ ਇੱਟਾਂ ਨਾਲ ਲੱਦੀ ਟਰਾਲੀ ਲੈ ਕੇ ਜਲਾਲਾਬਾਦ ਤੋਂ ਸੁਲਤਾਨਪੁਰ ...

ਪੂਰੀ ਖ਼ਬਰ »

ਨਕੋਦਰ 'ਚ ਮੀਂਹ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ

ਨਕੋਦਰ, 28 ਮਈ (ਤਿਲਕ ਰਾਜ ਸ਼ਰਮਾ)-ਨਕੋਦਰ ਤੇ ਆਸ-ਪਾਸ ਇਲਾਕੇ 'ਚ ਮੀਂਹ ਪੈਣ ਨਾਲ ਅੱਜ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਮੀਂਹ ਦਾ ਪਾਣੀ ਬਾਜ਼ਾਰਾਂ, ਗਲੀਆਂ ...

ਪੂਰੀ ਖ਼ਬਰ »

ਤੇਜ਼ ਝੱਖੜ ਕਾਰਨ ਪ੍ਰਾਇਮਰੀ ਸਕੂਲ ਸ਼ਾਹਕੋਟ 'ਚ ਲੱਗੇ ਨਿੰਮ ਦੇ ਦਰੱਖਤ ਡਿੱਗੇ

ਸ਼ਾਹਕੋਟ, 28 ਮਈ (ਸਚਦੇਵਾ, ਬਾਂਸਲ, ਸੁਖਦੀਪ)-ਤੇਜ਼ ਹਨੇਰੀ-ਝੱਖੜ ਤੋਂ ਬਾਅਦ ਆਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ, ਪਰ ਤੇਜ਼ ਝੱਖੜ ਕਾਰਨ ਸ਼ਾਹਕੋਟ ਦੇ ਸਰਕਾਰੀ ਸਕੂਲ 'ਚ ਲੱਗੇ ਦਰੱਖਤ ਡਿੱਗਣ ਕਾਰਨ ਬਿਜਲੀ ਦੇ 2 ...

ਪੂਰੀ ਖ਼ਬਰ »

ਏ.ਡੀ.ਸੀ.ਪੀ. ਮੀਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਲਈ ਪ੍ਰੇਰਿਆ

ਜਲੰਧਰ, 28 ਮਈ (ਐੱਮ.ਐੱਸ. ਲੋਹੀਆ)-ਜ਼ਿਲ੍ਹਾ ਕਮਿਊਨਿਟੀ ਪੁਲਿਸ ਅਤੇ ਐਨ.ਜੀ.ਓ. ਐਨੀਮਲ ਪ੍ਰੋਟੈਕਸ਼ਨ ਫਾਉਂਡੇਸ਼ਨ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਰਕਾਰੀ ਹਾਈ ਸਕੂਲ ਰੈਣਕ ਬਾਜ਼ਾਰ, ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਏ.ਡੀ.ਸੀ.ਪੀ. ਸਿਟੀ-1 ਕਮ ...

ਪੂਰੀ ਖ਼ਬਰ »

ਨਾਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਦਾ ਕੰਮ ਜਾਰੀ

ਜਲੰਧਰ, 28 ਮਈ (ਸ਼ਿਵ)-ਕਾਂਗਰਸੀ ਕੌਂਸਲਰ ਮਨਦੀਪ ਜੱਸਲ ਦੀ ਇਮਾਰਤ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਰੇੜਕਾ ਚੱਲਦਾ ਰਿਹਾ ਹੈ ਜਿਸ ਵਿਚ ਤਾਂ ਬਿਲਡਿੰਗ ਵਿਭਾਗ ਦੀ ਭੂਮਿਕਾ 'ਤੇ ਹੀ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿ ਵਿਭਾਗ ਦੇ ਅਫ਼ਸਰ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ...

ਪੂਰੀ ਖ਼ਬਰ »

ਨੌਜਵਾਨ ਨੂੰ ਓਵਰਡੋਜ਼ ਨਸ਼ਾ ਕਰਵਾਉਣ ਵਾਲੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ

ਆਦਮਪੁਰ, 28 ਮਈ (ਹਰਪ੍ਰੀਤ ਸਿੰਘ)-ਮੁਹੱਲਾ ਦਸਮੇਸ਼ ਨਗਰ ਆਦਮਪੁਰ ਵਾਸੀ ਪਵਨ ਕੁਮਾਰ 40 ਪੁੱਤਰ ਕ੍ਰਿਸ਼ਨ ਚੰਦ ਦੀ ਬੀਤੀ 22 ਮਈ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ | ਇਸ ਸੰਬੰਧੀ ਮਿ੍ਤਕ ਪਵਨ ਕੁਮਾਰ ਦੀ ਮਾਤਾ ਰਚਨਾ ਵਲੋਂ ਸ਼ੋਸਲ ਮੀਡੀਆਂ ਉੱਤੇ ਇਕ ਪੋਸਟ ਪਾਈ ਗਈ ...

ਪੂਰੀ ਖ਼ਬਰ »

ਹਨੇਰੀ ਚੱਲਣ ਨਾਲ ਮੌਸਮ 'ਚ ਆਏ ਬਦਲਾਅ ਨਾਲ ਮਿਲੀ ਰਾਹਤ

ਜਲੰਧਰ, 28 ਮਈ (ਸ਼ਿਵ)-ਦੁਪਹਿਰ ਬਾਅਦ ਹਨੇਰੀ ਚੱਲਣ ਨਾਲ ਮੌਸਮ 'ਚ ਬਦਲਾਅ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ | ਦੁਪਹਿਰ ਬਾਅਦ ਬੱਦਲ ਹੋਣ ਨਾਲ ਜਿੱਥੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਪਰ ਕੁਝ ਸਮੇਂ ਲਈ ਤੇਜ਼ ਹਨੇਰੀ ਚੱਲੀ ਜਿਸ ਕਰਕੇ ਨੁਕਸਾਨ ਤੋਂ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੁੱਕਿਆ

ਫਿਲੌਰ/ਲਸਾੜਾ, 28 ਮਈ (ਸਤਿੰਦਰ ਸ਼ਰਮਾ, ਲਖਵੀਰ ਸਿੰਘ ਖੁਰਦ)-ਪਿਛਲੇ ਕਈ ਦਿਨਾਂ ਤੋਂ ਪਿੰਡ ਲਸਾੜਾ 'ਚ ਕਥਿਤ ਨਸ਼ੇੜੀਆਂ ਨੇ ਉਪਰੋਥਲੀ ਕਈ ਚੋਰੀਆਂ ਕਰਕੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ | ਪਹਿਲਾਂ ਇਕ ਘਰ 'ਚੋਂ ਟੂਟੀਆਂ ਚੋਰੀ ਹੋਈਆਂ, ਫਿਰ ਟਰਾਂਸਫਾਰਮਰ ...

ਪੂਰੀ ਖ਼ਬਰ »

ਤੇਜ਼ ਹਨੇਰੀ ਨਾਲ ਟੁੱਟਿਆ ਸਫੈਦੇ ਦਾ ਟਾਹਣਾ ਗੱਡੀ 'ਤੇ ਡਿੱਗਾ

ਲੋਹੀਆਂ ਖਾਸ, 28 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ-ਮਲਸੀਆਂ ਰੋਡ 'ਤੇ ਜੇ.ਪੀ.ਐੱਸ. ਸਕੂਲ ਸਾਹਮਣੇ ਤੇਜ ਹਨੇਰੀ ਦੌਰਾਨ ਚਲਦੀ ਕਾਰ 'ਤੇ ਡਿੱਗੇ ਸਫੈਦੇ ਦੇ ਇੱਕ ਟਾਹਣੇ ਨਾਲ ਵਾਪਰੀ ਇੱਕ ਘਟਨਾ 'ਚ ਗੱਡੀ ਦਾ ਬੋਨਟ ਅਤੇ ਗੱਡੀ ਦਾ ਇੰਜਣ ਥੱਲੇ ਤੱਕ ਚਕਨਾਚੂਰ ਹੋ ਗਿਆ ...

ਪੂਰੀ ਖ਼ਬਰ »

ਸੋਮਵਾਰ ਨੂੰ ਕੱਪੜਿਆਂ ਤੇ ਸੁਨਿਆਰਿਆਂ ਦੀ ਦੁਕਾਨਾਂ ਰਹਿਣਗੀਆਂ ਬੰਦ-ਪ੍ਰਧਾਨ ਭਾਟੀਆ

ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਮਹੀਨੇ ਦੇ ਅੰਤਲੇ ਸੋਮਵਾਰ ਰਾਮਾ ਮੰਡੀ ਮਾਰਕੀਟ 'ਚ ਸਥਿਤ ਕੱਪੜਿਆਂ, ਰੈਡੀਮੈਡ ਅਤੇ ਸੁਨਿਆਰਿਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਤੇ ਜੇਕਰ ਕੋਈ ਵੀ ਐਸੋਸੀਏਸ਼ਨ ਵਲੋਂ ਬਣਾਏ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ...

ਪੂਰੀ ਖ਼ਬਰ »

ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ ਸ਼ੁਰੂ ਹੋਏਗਾ ਫਾਇਰ ਬਿ੍ਗੇਡ ਸਬਸਟੇਸ਼ਨ

ਜਲੰਧਰ, 28 ਮਈ (ਸ਼ਿਵ)-ਸਪੋਰਟਸ ਐਂਡ ਸਰਜੀਕਲ ਕੰਪਲੈਕਸ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਰੋਸਾ ਦਿੱਤਾ ਕਿ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਹਫ਼ਤੇ ਕੰਪਲੈਕਸ ਵਿਚ ਫਾਇਰ ...

ਪੂਰੀ ਖ਼ਬਰ »

ਥਾਮਸ ਕੱਪ ਜੇਤੂ ਟੀਮ ਦੇ ਕੋਚ ਵਿਜੈਦੀਪ ਨੂੰ ਡਿਪਟੀ ਕਮਿਸਨਰ ਨੇ ਕੀਤਾ ਸਨਮਾਨਿਤ

ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਸਾਬਕਾ ਇੰਟਰਨੈਸ਼ਨਲ ਖਿਡਾਰੀ ਤੇ 73 ਸਾਲਾਂ 'ਚ ਪਹਿਲੀ ਵਾਰ ਥਾਮਸ ਕੱਪ ਜਿੱਤਣ ਵਾਲੀ ਭਾਰੀ ਬੈਡਮਿੰਟਨ ਟੀਮ ਦੇ ਕੋਟ ਵਿਜੈਦੀਪ ਸਿੰਘ ਦੇ ਜਲੰਧਰ ਪਹੁੰਚਣ 'ਤੇ ਡੀ. ਬੀ. ਏ. ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਜਲੰਧਰ ਘਣ ਸ਼ਿਆਮ ਥੋਰੀ ਨੇ ...

ਪੂਰੀ ਖ਼ਬਰ »

ਲੁਟੇਰੇ ਐੱਸ.ਬੀ.ਆਈ. ਬੈਂਕ ਦਾ ਏ.ਟੀ.ਐਮ. ਲੁੱਟਣ 'ਚ ਅਸਫਲ

ਕਿਸ਼ਨਗੜ੍ਹ, 28 ਮਈ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਬੀਤੀ ਰਾਤ ਤੜਕੇ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐਮ. ਨੂੰ ਲੁਟੇਰਿਆਂ ਵਲੋਂ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਹੈ | ਇਹ ਸਾਰੀ ਘਟਨਾ ਨਜ਼ਦੀਕ ...

ਪੂਰੀ ਖ਼ਬਰ »

-ਮਾਮਲਾ ਹਥਿਆਰਾਂ ਦੇ ਜ਼ੋਰ 'ਤੇ 80 ਹਜ਼ਾਰ ਰੁਪਏ ਦੀ ਲੁੱਟ ਦਾ- ਗਿ੍ਫ਼ਤਾਰ ਮੁਲਜ਼ਮ ਪ੍ਰਤਾਪ ਕੁਮਾਰ ਨੂੰ ਭੇਜਿਆ ਨਿਆਇਕ ਹਿਰਾਸਤ 'ਚ

ਜਲੰਧਰ, 28 ਮਈ (ਐੱਮ. ਐੱਸ. ਲੋਹੀਆ)-ਪੁਲਿਸ ਨੂੰ ਲੁੱਟ ਦੀ ਸੂਚਨਾ ਮਿਲਣ 'ਤੇ ਕੀਤੀ ਜਾਂਚ ਤੋਂ ਬਾਅਦ ਸ਼ਿਕਾਇਤ ਝੂਠੀ ਪਾਏ ਜਾਣ 'ਤੇ ਭਾਰਗੋ ਕੈਂਪ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਮੱੁਦਈ ਪ੍ਰਤਾਪ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁੱਹਲਾ ਖੁਰਲਾ ਕਿੰਗਰਾ ਕਾਲੋਨੀ, ...

ਪੂਰੀ ਖ਼ਬਰ »

ਸ਼ਰਾਬ ਕਾਰੋਬਾਰ ਨੂੰ ਲੱਗਾ ਮੰਦਾ, ਸਸਤੀ ਕੀਤੀ ਸ਼ਰਾਬ

ਜਲੰਧਰ, 28 ਮਈ (ਸ਼ਿਵ)- ਸ਼ਰਾਬ ਕਾਰੋਬਾਰ ਦਾ ਪੁਰਾਣਾ ਕੰਮ 30 ਜੂਨ ਨੂੰ ਖ਼ਤਮ ਹੋਣਾ ਹੈ ਤੇ ਪਹਿਲੀ ਜੁਲਾਈ ਨੂੰ ਸ਼ਰਾਬ ਦਾ ਕੰਮ ਨਵੇਂ ਕਾਰੋਬਾਰੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ ਕਿਉਂਕਿ ਸਾਲ 2021-22 ਦੇ ਸ਼ਰਾਬ ਕਾਰੋਬਾਰ ਦਾ ਸਮਾਂ 31 ਮਾਰਚ 2021 ਨੂੰ ਖ਼ਤਮ ਹੋਣਾ ਸੀ ਪਰ ...

ਪੂਰੀ ਖ਼ਬਰ »

ਮੋਬਾਈਲ ਵਿੰਗ ਦੀਆਂ ਗੱਡੀਆਂ 'ਚ ਜੀ. ਪੀ. ਐਸ. ਸਿਸਟਮ ਲਗਾਉਣ ਦੇ ਮਾਮਲਿਆਂ ਨਾਲ ਹਿੱਲਿਆ ਜੀ. ਐੱਸ. ਟੀ. ਵਿਭਾਗ

ਜਲੰਧਰ, 28 ਮਈ (ਸ਼ਿਵ ਸ਼ਰਮਾ)-ਜੁਲਾਈ 2017 'ਚ ਵੈਟ ਟੈਕਸ ਖ਼ਤਮ ਹੋਣ ਤੋਂ ਬਾਅਦ ਦੇਸ਼ 'ਚ ਜਦੋਂ ਨਵਾਂ ਟੈਕਸ ਕਾਨੂੰਨ ਜੀ. ਐੱਸ. ਟੀ. ਲਾਗੂ ਹੋਇਆ ਸੀ ਤਾਂ ਉਸ ਵੇਲੇ ਤਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਵੱਡੇ ਪੱਧਰ 'ਤੇ ਟੈਕਸ ਦੀ ਚੋਰੀ ਵੀ ਰੁਕ ਜਾਵੇਗੀ, ਪਰ ਜੀ. ਐੱਸ. ਟੀ. ...

ਪੂਰੀ ਖ਼ਬਰ »

ਜਲੰਧਰ ਵਿਕਾਸ ਅਥਾਰਟੀ ਨੇ ਪਿੰਡ ਢੱਡਾ ਵਿਖੇ ਨਾਜਾਇਜ਼ ਕਾਲੋਨੀ ਢਾਹੀ

ਜਲੰਧਰ ਛਾਉਣੀ, 28 ਮਈ (ਪਵਨ ਖਰਬੰਦਾ)-ਨਾਜਾਇਜ਼ ਕਾਲੋਨੀਆਂ ਖਿਲਾਫ਼ ਸ਼ਿਕੰਜਾ ਕੱਸਦਿਆਂ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਘਨ ਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿੰਡ ਢੱਡਾ ਵਿਖੇ ਇਕ ਅਣ-ਅਧਿਕਾਰਤ ਕਾਲੋਨੀ ਨੂੰ ...

ਪੂਰੀ ਖ਼ਬਰ »

ਚਿੱਟਾ ਹਾਥੀ ਸਾਬਤ ਹੋਈਆਂ ਤਹਿਸੀਲ ਫਿਲੌਰ ਲਈ ਮਿਲੀਆਂ ਫਾਇਰ ਬਿ੍ਗੇਡ ਗੱਡੀਆਂ

ਵਿਪਨ ਗੈਰੀ ਫਿਲੌਰ, 28 ਮਈ-ਤਹਿਸੀਲ ਫਿਲੌਰ ਦੇ 146 ਪਿੰਡ ਅਤੇ 2 ਲੱਖ ਦੇ ਕਰੀਬ ਲੋਕਾਂ ਦੀ ਪਿਛਲੇ ਅਰਸੇ ਤੋਂ ਮੰਗ ਸੀ ਕਿ ਫਿਲੌਰ ਹਲਕੇ ਨੂੰ ਫਾਇਰ ਬਿ੍ਗੇਡ ਦੀ ਸੁਵਿਧਾ ਮਿਲੇ | ਜ਼ਿਕਰਯੋਗ ਹੈ ਕਿ ਬੀਤੀ 2 ਮਈ ਨੂੰ ਫਿਲੌਰ ਅਤੇ ਗੁਰਾਇਆ ਲਈ 2 ਫਾਇਰ ਬਿ੍ਗੇਡ ਗੱਡੀਆਂ ...

ਪੂਰੀ ਖ਼ਬਰ »

ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ ਵਾਧਾ ਕਰੇ ਸਰਕਾਰ-ਮਾੜੀਮੇਘਾ, ਮੰਡ

ਜਲੰਧਰ, 28 ਮਈ (ਜਸਪਾਲ ਸਿੰਘ)-ਏਟਕ ਨਾਲ ਸੰਬੰਧਿਤ ਪੰਜਾਬ ਰੋਡਵੇਜ਼, ਬੈਂਕ ਅਤੇ ਸੀ.ਪੀ.ਆਈ. ਦੇ ਆਗੂਆਂ ਦੀ ਇਕ ਸਾਂਝੀ ਮੀਟਿੰਗ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਨੂੰ ਉਚੇਚੇ ਤੌਰ 'ਤੇ ਸੰਬੋਧਨ ਕਰਦਿਆਂ ਸੀ.ਪੀ.ਆਈ. ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਲਾਂਬੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਲਾਂਬੜਾ, 28 ਮਈ (ਪਰਮੀਤ ਗੁਪਤਾ)- ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ 36ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਬੀਤੇ ਸਾਲ ਵਿੱਚ ਵਿੱਦਿਅਕ ਖ਼ੇਤਰ 'ਚ ਮੱਲਾਂ ਮਾਰਨ ਅਤੇ ਸਕੂਲ ਅਤੇ ਇਲਾਕੇ ਦਾ ...

ਪੂਰੀ ਖ਼ਬਰ »

ਰਿਸ਼ਵਤ ਲੈਣ ਦੀ ਸ਼ਿਕਾਇਤ 'ਤੇ ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਅਤੇ ਪਲਟੂਨ ਕਮਾਂਡਰ ਖ਼ਿਲਾਫ਼ ਮੁਕੱਦਮਾ ਦਰਜ

ਜਲੰਧਰ, 28 ਮਈ (ਐੱਮ.ਐੱਸ. ਲੋਹੀਆ)-ਵਿਜੀਲੈਂਸ ਬਿਊਰੋ, ਯੂਨਿਟ, ਜਲੰਧਰ ਵਲੋਂ ਪੰਜਾਬ ਹੋਮ ਗਾਰਡਜ਼ ਦੀ ਜ਼ਿਲ੍ਹਾ ਕਮਾਂਡਰ ਅਤੇ ਪਲਟੂਨ ਕਮਾਂਡਰ, ਟ੍ਰੈਫਿਕ ਪੁਲਿਸ ਸਟੇਸ਼ਨ, ਜਲੰਧਰ ਵਿਰੁੱਧ ਰਿਸ਼ਵਤ ਲੈਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਲਿਆ ...

ਪੂਰੀ ਖ਼ਬਰ »

ਸਰਕਾਰੀ ਕਾਲਜ ਬੂਟਾ ਮੰਡੀ ਵਿਖੇ ਪਹਿਲਾ ਸਾਲਾਨਾ ਇਨਾਮ ਵੰਡ ਸਮਾਰੋਹ

ਜਲੰਧਰ, 28 ਮਈ (ਰਣਜੀਤ ਸਿੰਘ ਸੋਢੀ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵਿਖੇ ਪਹਿਲਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਮੁਬਾਰਕਬਾਦ ਦਿੰਦੇ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX