ਤਾਜਾ ਖ਼ਬਰਾਂ


ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  14 minutes ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  24 minutes ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  47 minutes ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  48 minutes ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  about 1 hour ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  about 1 hour ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  about 1 hour ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  about 1 hour ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  about 1 hour ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  about 2 hours ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  about 2 hours ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  50 minutes ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  about 3 hours ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  about 1 hour ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  about 1 hour ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  about 4 hours ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  about 4 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  about 4 hours ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  about 5 hours ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  about 5 hours ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  about 5 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 16 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਕਪੂਰਥਲਾ / ਫਗਵਾੜਾ

ਸ਼ਹਿਰ 'ਚ ਕੂੜਾ ਤੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਮਿਸ਼ਨਰ ਵਲੋਂ ਵੱਖ-ਵੱਖ ਥਾਵਾਂ ਦਾ ਦੌਰਾ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - ਨਵ-ਨਿਯੁਕਤ ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਨਯਨ ਜੱਸਲ ਨੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਦੁਕਾਨਾਂ ਦਾ ਸਾਮਾਨ ਆਪਣੀ ਸੀਮਿਤ ਲਾਈਨ ਤੱਕ ਹੀ ਰੱਖਣ ਤਾਂ ਜੋ ਲੋਕਾਂ ਦੀ ਆਵਾਜਾਈ ਸੁਚਾਰੂ ਬਣਾਈ ਜਾ ਸਕੇ | ਅੱਜ ਇਥੇ ਉਨ੍ਹਾਂ ਵੱਖ-ਵੱਖ ਬਾਜ਼ਾਰਾਂ 'ਚ ਖ਼ੁਦ ਮੌਕਾ ਦੇਖਿਆ ਤੇ ਮਹਿਸੂਸ ਕੀਤਾ ਕਿ ਲੋਕਾਂ ਦਾ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚੋਂ ਲੰਘਣਾ ਬਹੁਤ ਮੁਸ਼ਕਿਲ ਹੈ ਪਰ ਦੁਕਾਨਦਾਰ ਇਸ ਦੀ ਪ੍ਰਵਾਹ ਨਹੀਂ ਕਰ ਰਹੇ | ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਦੁਕਾਨਦਾਰਾਂ ਦੀ ਮੀਟਿੰਗ ਬੁਲਾ ਕੇ ਦੁਕਾਨਦਾਰਾਂ ਨੂੰ ਸਾਮਾਨ ਅੰਦਰ ਰੱਖਣ ਲਈ ਕਿਹਾ ਜਾਵੇ ਤੇ ਇਸ ਉਪਰੰਤ ਜੇਕਰ ਕੋਈ ਪਾਲਣਾ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਪੁਲੀਸ ਅਧਿਕਾਰੀਆਂ ਨਾਲ ਵੀ ਉਹ ਮੀਟਿੰਗ ਕਰਨਗੇ ਉਪਰੰਤ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਇੱਕ ਟੀਮ ਵੀ ਗਠਿਤ ਕੀਤੀ ਜਾਵੇਗੀ | ਉਨ੍ਹਾਂ ਬੰਗਾ ਰੋਡ 'ਤੇ ਬਣੀ ਕਾਰ ਪਾਰਕਿੰਗ ਦਾ ਵੀ ਦੌਰਾ ਕੀਤਾ ਤੇ ਕਰਮਚਾਰੀਆਂ ਨੂੰ ਕਾਰ ਪਾਰਕਿੰਗ ਦੇ ਰੇਟਾਂ ਲਈ ਫ਼ਲੈੱਕਸ ਲਗਾਉਣ, ਡਿਊਟੀ ਸਟਾਫ਼ ਦਾ ਨਾਮ ਤੇ ਨੰਬਰ ਵੀ ਲਗਾਉਣ ਦੀ ਹਦਾਇਤ ਕੀਤੀ | ਉਨ੍ਹਾਂ ਹਰਗੋਬਿੰਦਗੜ੍ਹ (ਭੋਗਪੁਰ) ਵਿਖੇ ਚੱਲ ਰਹੇ ਕੂੜੇ ਦੇ ਡੰਪ ਦਾ ਵੀ ਮੁਆਇਨਾ ਕੀਤਾ ਜਿਸ 'ਚ ਕਾਫ਼ੀ ਖ਼ਾਮੀਆਂ ਪਾਈਆ ਹਨ | ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਇਸ ਦੀਆਂ ਖ਼ਾਮੀਆਂ ਦੂਰ ਕਰਨ ਲਈ ਕਿਹਾ | ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੂੜੇ ਸੁੱਟਣ ਵਾਲੇ ਡੰਪਾ ਦੇ ਗੰਭੀਰ ਪੁਆਇੰਟ ਜਿਨ੍ਹਾਂ 'ਚ ਅਰਬਨ ਅਸਟੇਟ ਤੇ ਹਦੀਆਬਾਦ ਸ਼ਾਮਿਲ ਹਨ ਉਨ੍ਹਾਂ ਨੂੰ ਸਾਫ਼ ਸੁਥਰਾ ਕਰਨ ਲਈ ਜਲਦ ਉਪਰਾਲੇ ਕੀਤੇ ਜਾਣਗੇ ਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਗਰੀਨ ਬੈਲਟਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਲਾਟਾਂ ਦੇ ਮਾਲਕਾ ਨੂੰ ਵੀ ਨੋਟਿਸ ਕੱਢੇ ਜਾਣਗੇ ਕਿ ਉਹ ਆਪੋ ਆਪਣੇ ਪਲਾਟਾਂ ਦੀ ਸਾਂਭ ਸੰਭਾਲ ਕਰਨ ਤੇ ਇਨ੍ਹਾਂ ਦਾ ਚਾਰਦੀਵਾਰੀ ਕਰਵਾ ਕੇ ਰੱਖਣ ਤਾਂ ਜੋ ਲੋਕ ਹਰ ਜਗ੍ਹਾ ਕੂੜੇ ਨੂੰ ਡੰਪ ਨਾ ਬਣਾ ਸਕਣ |

ਵਿਦਿਆਰਥੀਆਂ ਨੂੰ ਫ਼ੌਜ 'ਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਸੰਬੰਧੀ ਮਿਲਟਰੀ ਸਟੇਸ਼ਨ 'ਚ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ

ਕਪੂਰਥਲਾ, 28 ਮਈ (ਅਮਰਜੀਤ ਕੋਮਲ) - ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਹਥਿਆਰਬੰਦ ਫ਼ੌਜ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ 21 ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਸ਼ਾਲ ਉੱਪਲ ਦੇ ਆਦੇਸ਼ ਅਨੁਸਾਰ ਅੱਜ ਸਰਕਾਰੀ ...

ਪੂਰੀ ਖ਼ਬਰ »

ਧਰਤੀ, ਪਾਣੀ ਤੇ ਹਵਾ ਨੂੰ ਬਚਾਉਣ, ਭਿ੍ਸ਼ਟਾਚਾਰ ਤੇ ਨਸ਼ਿਆਂ ਦੇ ਖ਼ਾਤਮੇ ਸਮੇਤ ਹੋਰ ਮੁੱਦੇ ਰਾਜ ਸਭਾ 'ਚ ਚੁੱਕਾਂਗਾ-ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 28 ਮਈ (ਨਰੇਸ਼ ਹੈਪੀ, ਥਿੰਦ) - ਧਰਤੀ, ਪਾਣੀ ਅਤੇ ਹਵਾ, ਭਿ੍ਸ਼ਟਾਚਾਰ ਤੇ ਨਸ਼ਿਆਂ ਦੇ ਖ਼ਾਤਮੇ ਸਮੇਤ ਹੋਰ ਲੋਕ ਹਿੱਤਾਂ ਦੇ ਮੁੱਦੇ ਰਾਜ ਸਭਾ ਮੈਂਬਰ ਬਣਨ ਉਪਰੰਤ ਪ੍ਰਮੁੱਖਤਾ ਨਾਲ ਚੁੱਕੇ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਦਮ ਸ਼੍ਰੀ ਸੰਤ ...

ਪੂਰੀ ਖ਼ਬਰ »

ਧੁੱਸੀ ਬੰਨ੍ਹ ਵੱਢ ਕੇ ਆਪਣੀ ਜ਼ਮੀਨ 'ਚ ਰਲਾਉਣ ਦੇ ਦੋਸ਼ 'ਚ 7 ਵਿਰੁੱਧ ਕੇਸ ਦਰਜ

ਤਲਵੰਡੀ ਚੌਧਰੀਆਂ, 28 ਮਈ (ਪਰਸਨ ਲਾਲ ਭੋਲਾ) - ਅੰਮਿ੍ਤਪੁਰ ਤੋਂ ਬਾਜੇ ਪਿੰਡ ਤਕ ਬਣਾਏ ਗਏ ਐਡਵਾਂਸ ਬੰਨ ਨੂੰ ਕੁਝ ਵਿਅਕਤੀਆਂ ਵਲੋਂ ਵੱਢ ਕੇ ਆਪਣੀ ਜ਼ਮੀਨ ਵਿਚ ਰਲਾਉਣ ਦੇ ਮਾਮਲੇ ਨੂੰ ਲੈ ਕੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪਟਵਾਰੀ ...

ਪੂਰੀ ਖ਼ਬਰ »

ਨਡਾਲਾ ਸੁਭਾਨਪੁਰ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਡਾਹਢੇ ਦੁਖੀ

ਮਨਜਿੰਦਰ ਸਿੰਘ ਮਾਨ ਨਡਾਲਾ, 28 ਮਈ - ਨਡਾਲਾ ਸੁਭਾਨਪੁਰ ਸੜਕ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਵੇਲੇ ਇਹ ਸੜਕ ਪੂਰੀ ਤਰ੍ਹਾਂ ਸਖ਼ਤ ਤਿੱਖੇ ਕੱਟਾਂ ਤੇ ਟੋਇਆਂ ਵਿਚ ਤਬਦੀਲ ...

ਪੂਰੀ ਖ਼ਬਰ »

ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਸੈਰ ਕਰ ਰਹੇ ਜਿੰਮ ਮਾਲਕ ਦੀ ਕੁੱਟਮਾਰ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - ਮੁਹੱਲਾ ਗੋਬਿੰਦਪੁਰਾ ਵਿਖੇ ਆਪਣੀ ਸਾਥੀ ਨਾਲ ਸੈਰ ਕਰ ਰਹੇ ਇੱਕ ਜਿੰਮ ਮਾਲਕ ਨੂੰ ਰੋਕ ਕੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਵਲੋਂ ਉਸਦੀ ਕੁੱਟਮਾਰ ਕਰਨ ਤੇ ਚੈਨ ਉਤਾਰ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਿਵਲ ...

ਪੂਰੀ ਖ਼ਬਰ »

ਪਤੀ-ਪਤਨੀ ਖ਼ਿਲਾਫ਼ ਚੋਰੀ ਦਾ ਕੇਸ ਦਰਜ

ਢਿਲਵਾਂ 28 ਮਈ (ਸੁਖੀਜਾ, ਪ੍ਰਵੀਨ) - ਢਿਲਵਾਂ ਪੁਲਿਸ ਨੇ ਚੋਰੀ ਦੇ ਦੋਸ਼ 'ਚ ਪਤੀ –ਪਤਨੀ ਤੇ ਕੇਸ ਦਰਜ ਕੀਤਾ ਹੈ, ਥਾਣਾ ਮੁਖੀ ਢਿਲਵਾਂ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਤੋਖ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਨੇ ਥਾਣਾ ਢਿਲਵਾਂ ਵਿਚ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਮੌਕੇ ਸੰਗਤਾਂ ਦੀ ਭਾਰੀ ਆਮਦ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ

ਬੇਗੋਵਾਲ, 28 ਮਈ (ਸੁਖਜਿੰਦਰ ਸਿੰਘ) - ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਜੋ ਭਾਵੇਂ 1, 2 ਤੇ 3 ਜੂਨ ਨੂੰ ਬੇਗੋਵਾਲ ਵਿਖੇ ਮਲਾਈ ਜਾਂਦੀ ਹੈ ਪਰ ਸੰਗਤਾਂ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਭਾਰੀ ਆਮਦ ਸਬੰਧੀ ਬੇਗੋਵਾਲ ਪੁਲਿਸ ਵਲੋਂ ਹਰ ...

ਪੂਰੀ ਖ਼ਬਰ »

ਸ਼ਿਵ ਸੈਨਾ ਨੇ ਬੀ.ਡੀ.ਪੀ.ਓ. ਰਾਣਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ, 28 ਮਈ (ਤਰਨਜੀਤ ਸਿੰਘ ਕਿੰਨੜਾ) - ਸ਼ਿਵ ਸੈਨਾ ਬਾਲ ਠਾਕਰੇ ਦਾ ਇਕ ਵਫ਼ਦ ਅੱਜ ਪੰਜਾਬ ਪੈੱ੍ਰਸ ਸਕੱਤਰ ਕਮਲ ਸਰੋਜ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਨੂੰ ਮਿਲਿਆ | ਇਸ ਦੌਰਾਨ ਪਿੰਡ ਨੰਗਲ ਕਲੋਨੀ ਵਿਖੇ ਪੁਰਾਣੇ ਬੋਹੜ ਦੇ ਦਰਖ਼ਤ ਕੋਲ ਲੱਗੇ ...

ਪੂਰੀ ਖ਼ਬਰ »

ਮਾਤਾ ਭੱਦਰਕਾਲੀ ਮੇਲੇ ਦੀ ਸਫ਼ਲਤਾ ਲਈ ਪ੍ਰਬੰਧਕਾਂ ਵਲੋਂ ਪ੍ਰਸ਼ਾਸਨ ਤੇ ਹੋਰ ਸੰਸਥਾਵਾਂ ਦਾ ਧੰਨਵਾਦ-ਕਲਹਣ, ਅਨੰਦ

ਕਪੂਰਥਲਾ, 28 ਮਈ (ਵਿ.ਪ੍ਰ.) - ਮਾਤਾ ਭੱਦਰਕਾਲੀ ਮੇਲੇ ਦੀ ਸਫ਼ਲਤਾ ਤੇ ਇਸਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਨੂਪ ਕਲਹਣ, ਮੁਕੇਸ਼ ਆਨੰਦ ਤੇ ਹੋਰ ਮੈਂਬਰਾਂ ਨੇ ਨਗਰ ਨਿਵਾਸੀਆਂ, ਸਿਵਲ ਤੇ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਮਾਤਾ ਭੱਦਰਕਾਲੀ ਮੇਲੇ ਸੰਬੰਧੀ ਕੁਸ਼ਤੀ ਮੁਕਾਬਲੇ ਕਰਵਾਏ

ਕਪੂਰਥਲਾ, 28 ਮਈ (ਅਮਰਜੀਤ ਕੋਮਲ) - ਮਾਤਾ ਭੱਦਰਕਾਲੀ ਮੇਲੇ ਦੇ ਸੰਬੰਧ ਵਿਚ ਪ੍ਰਾਚੀਨ ਸ਼ਿਵ ਮੰਦਿਰ ਸ਼ੇਖੂਪੁਰ ਵਿਚ ਕੁਸ਼ਤੀਆਂ ਕਰਵਾਈਆਂ ਗਈਆਂ ਤੇ ਪਟਕੀ ਦੀ ਕੁਸ਼ਤੀ ਦੀ ਆਰੰਭਤਾ ਬਾਬਾ ਜੈ ਸਿੰਘ ਮਹਿਮਦਵਾਲ ਨੇ ਕਰਵਾਈ | ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਵਿਚ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਦੇਣ ਤਰਜੀਹ-ਖੇਤੀਬਾੜੀ ਅਫ਼ਸਰ

ਫਗਵਾੜਾ, 28 ਮਈ (ਅਸ਼ੋਕ ਕੁਮਾਰ ਵਾਲੀਆ) - ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ: ਸੁਰਿੰਦਰ ਕੁਮਾਰ ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਡਾ: ਪਰਮਜੀਤ ਸਿੰਘ ਮਹੇ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਪੁਲਿਸ ਭਰਤੀ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਥਾਵਾਂ 'ਤੇ ਹੋਰਡਿੰਗ ਲਗਾਏ-ਸਾਰੰਗਲ

ਕਪੂਰਥਲਾ, 28 ਮਈ (ਵਿਸ਼ੇਸ਼ ਪ੍ਰਤੀਨਿਧ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਦੀ ਕੀਤੀ ਜਾ ਰਹੀ ਭਰਤੀ ਦੇ ਸਬੰਧ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਰਤੀ ਪ੍ਰਕਿਰਿਆ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੇ ਮਨੋਰਥ ਨਾਲ 'ਮਿਸ਼ਨ ਖਾਕੀ, ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਹਰ ਪੰਜਾਬੀ ਨੂੰ 10-10 ਬੂਟੇ ਲਗਾਉਣ ਦੀ ਅਪੀਲ- ਪੰਨੂ

ਡਡਵਿੰਡੀ, 28 ਮਈ (ਦਿਲਬਾਗ ਸਿੰਘ ਝੰਡ) - ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਸਾਨੂੰ ਆਪਣੇ ਫ਼ਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਸਗੋਂ ਇਮਾਨਦਾਰੀ ਅਤੇ ਸੱਚੇ ਮਨ ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ...

ਪੂਰੀ ਖ਼ਬਰ »

ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਆਪਣੇ ਚਰਿੱਤਰ ਨੂੰ ਸੰਵਾਰਨ ਲਈ ਨੈਤਿਕ ਕਦਰਾਂ ਕੀਮਤਾਂ ਬਣਾਉਣ-ਡਾ: ਬਸਰਾ

ਕਪੂਰਥਲਾ, 28 ਮਈ (ਵਿਸ਼ੇਸ਼ ਪ੍ਰਤੀਨਿਧ) - ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਚਰਿੱਤਰ ਨੂੰ ਸੰਵਾਰਨ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣਾ ਚਾਹੀਦਾ ਹੈ | ਇਹ ਸ਼ਬਦ ਡਾ: ਤੀਰਥ ਰਾਮ ਬਸਰਾ ਪਿ੍ੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ...

ਪੂਰੀ ਖ਼ਬਰ »

ਗਰੀਨ ਪਾਰਕ ਪ੍ਰੀਤਮ ਨਗਰ ਵੈੱਲਫੇਅਰ ਸੁਸਾਇਟੀ ਦਾ ਵਫ਼ਦ ਨਵਨਿਯੁਕਤ ਏ.ਡੀ.ਸੀ. ਨੂੰ ਮਿਲਿਆ

ਫਗਵਾੜਾ, 28 ਮਈ (ਅਸ਼ੋਕ ਕੁਮਾਰ ਵਾਲੀਆ) - ਗਰੀਨ ਪਾਰਕ ਪ੍ਰੀਤਮ ਨਗਰ ਵੈੱਲਫੇਅਰ ਸੁਸਾਇਟੀ (ਰਜਿ:) ਪਲਾਹੀ ਰੋਡ ਫਗਵਾੜਾ ਦਾ ਵਫ਼ਦ ਚੇਅਰਮੈਨ ਤਰਲੋਚਨ ਸਿੰਘ ਪਰਮਾਰ, ਪ੍ਰਧਾਨ ਹੰਸ ਰਾਜ ਬੰਗੜ ਅਤੇ ਜਨਰਲ ਸਕੱਤਰ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਦੀ ਅਗਵਾਈ ਵਿਚ ਫਗਵਾੜਾ ...

ਪੂਰੀ ਖ਼ਬਰ »

ਡਾ: ਅੰਬੇਡਕਰ ਭਵਨ 'ਚ ਜਿੰਮ ਸਥਾਪਤ ਕਰਨਾ ਨੂਰਪੁਰੀ ਤੇ ਪੱਡਾ ਪਰਿਵਾਰ ਦਾ ਉਪਰਾਲਾ ਸ਼ਲਾਘਾਯੋਗ-ਰਾਣਾ ਗੁਰਜੀਤ ਸਿੰਘ

ਕਪੂਰਥਲਾ, 28 ਮਈ (ਅਮਰਜੀਤ ਕੋਮਲ) - ਡਾ: ਅੰਬੇਡਕਰ ਭਵਨ ਕਪੂਰਥਲਾ ਵਿਚ ਸਵ: ਮਹਿੰਦਰ ਸਿੰਘ ਨੂਰਪੁਰੀ ਦੇ ਪਰਿਵਾਰ ਤੇ ਪੱਡਾ ਪਰਿਵਾਰ ਵਲੋਂ ਸਾਂਝੇ ਤੌਰ 'ਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸਥਾਪਿਤ ਕੀਤੇ ਜਿੰਮ ਦਾ ਉਦਘਾਟਨ ਕਾਂਗਰਸ ...

ਪੂਰੀ ਖ਼ਬਰ »

ਆਪਣੇ ਮੰਤਰੀ ਖ਼ਿਲਾਫ਼ ਮਿਸਾਲੀ ਕਾਰਵਾਈ 'ਆਪ' ਸਰਕਾਰ ਦੀ ਵੱਡੀ ਕਾਮਯਾਬੀ-ਭਿੰਡਰ

ਡਡਵਿੰਡੀ, 28 ਮਈ (ਦਿਲਬਾਗ ਸਿੰਘ ਝੰਡ) - ਉੱਘੇ ਸਮਾਜ ਸੇਵਕ ਅਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ ਮੋਠਾਂਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪਣੀ ਪਾਰਟੀ ਦੇ ਭਿ੍ਸ਼ਟ ਕੈਬਨਿਟ ਮੰਤਰੀ ਖ਼ਿਲਾਫ਼ ਕੀਤੀ ਮਿਸਾਲੀ ...

ਪੂਰੀ ਖ਼ਬਰ »

ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਕਰਵਾਏ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ

ਕਪੂਰਥਲਾ, 28 ਮਈ (ਵਿਸ਼ੇਸ਼ ਪ੍ਰਤੀਨਿਧ) - ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 6ਵੀਂ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਜਮਾਤਾਂ ਦੇ 37 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿਚ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚੋਂ ਚਾਰ ਮੋਬਾਈਲ ਫੋਨ ਬਰਾਮਦ

ਕਪੂਰਥਲਾ, 28 ਮਈ (ਵਿ.ਪ੍ਰ.) - ਥਾਣਾ ਕੋਤਵਾਲੀ ਪੁਲਿਸ ਨੇ ਮਾਡਰਨ ਜੇਲ੍ਹ ਵਿਚੋਂ ਵੱਖ-ਵੱਖ ਮਾਮਲਿਆਂ ਵਿਚ ਚਾਰ ਮੋਬਾਈਲ ਫੋਨ ਤੇ ਤੰਬਾਕੂ ਦੀ ਪੁੜੀਆਂ ਮਿਲਣ ਦੇ ਮਾਮਲੇ ਵਿਚ ਚਾਰ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਮਾਡਰਨ ਜੇਲ੍ਹ ਦੇ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਈ ਛਬੀਲ

ਨਡਾਲਾ, 28 ਮਈ (ਮਾਨ)-ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅੱਜ 20ਵੇਂ ਦਿਨ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਲਗਾਈ ਗਈ | ਇਸ ਸਬੰਧੀ ਗੁਰਦੁਆਰਾ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡਾਂ 'ਚ ਕਮੇਟੀਆਂ ਦਾ ਗਠਨ

ਨਡਾਲਾ, 28 ਮਈ (ਮਾਨ) - ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਟ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਪਿੰਡ ਜਥੇਬੰਦੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ, ਵਾਈਸ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਜਾਰੀ

ਨਡਾਲਾ, 28 ਮਈ (ਮਾਨ) - ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਨਡਾਲਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅੱਜ 20ਵੇਂ ਦਿਨ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਲਗਾਈ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਸੰਤ ਸੀਚੇਵਾਲ ਦੇ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਹੋਣਾ ਪੰਜਾਬ ਤੇ ਵਾਤਾਵਰਨ ਲਈ ਸ਼ੁੱਭ ਸੰਕੇਤ-ਸੌਂਦ

ਸੁਲਤਾਨਪੁਰ ਲੋਧੀ, 28 ਮਈ (ਥਿੰਦ, ਹੈਪੀ) - ਪੰਜਾਬ ਸਰਕਾਰ ਵਲੋਂ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਾਣੀਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਸੇਵਾ ਨੂੰ ਸਿਜਦਾ ਕਰਦਿਆਂ ਰਾਜ਼ ਸਭਾ ਮੈਂਬਰ ਨਾਮਜ਼ਦ ਕੀਤੇ ਜਾਣ ...

ਪੂਰੀ ਖ਼ਬਰ »

ਪਲਾਹੀ ਡਿਸਪੈਂਸਰੀ ਨੂੰ ਐਨ.ਆਰ.ਆਈ. ਨੇ ਦਿੱਤੀਆਂ ਦਵਾਈਆਂ

ਫਗਵਾੜਾ, 28 ਮਈ (ਤਰਨਜੀਤ ਸਿੰਘ ਕਿੰਨੜਾ) - ਖੁਰਮਪੁਰ ਨਿਵਾਸੀ ਪਿੰਡ ਪਲਾਹੀ ਦੇ ਨਜ਼ਦੀਕ ਪੈਂਦੇ ਪਿੰਡ ਖੁਰਮਪੁਰ ਦੇ ਯੂ.ਕੇ. ਰਹਿੰਦੇ ਬਲਬੀਰ ਸਿੰਘ ਨੇ ਆਪਣੇ ਪਿਤਾ ਗੁਰਦਿਆਲ ਸਿੰਘ ਦੀ ਯਾਦ ਵਿਚ ਪ੍ਰਾਇਮਰੀ ਹੈਲਥ ਸੈਂਟਰ ਲਈ ਗ੍ਰਾਮ ਪੰਚਾਇਤ ਪਲਾਹੀ ਦੀ ਹਾਜ਼ਰੀ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਵਿਰਸਾ ਵਿਹਾਰ ਐਡੋਟੋਰੀਅਮ 'ਚ 31 ਨੂੰ ਹੋਵੇਗਾ-ਆਂਗਰਾ

ਕਪੂਰਥਲਾ, 28 ਮਈ (ਵਿ.ਪ੍ਰ.) - ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਅਤੇ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਪ੍ਰਧਾਨ ਮੰਤਰੀ 31 ਮਈ ਨੂੰ ਸਵੇਰੇ 10:15 ਵਜੇ ਤੋਂ 10:50 ਵਜੇ ਤੱਕ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ | ਇਸ ...

ਪੂਰੀ ਖ਼ਬਰ »

ਜਗ੍ਹਾ ਤੋਂ ਗੱਲਾ ਤੋੜਨ ਵਾਲਾ ਗਿ੍ਫ਼ਤਾਰ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - ਇਕ ਜਗ੍ਹਾ ਦੇ ਗੱਲੇ 'ਚੋਂ ਪੈਸੇ ਚੋਰੀ ਕਰਕੇ ਲੈ ਜਾਣ ਦੇ ਸੰਬੰਧ 'ਚ ਰਾਵਲਪਿੰਡੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧਾਰਾ 457, 380 ਆਈ.ਪੀ.ਸੀ ਤਹਿਤ ਕੇਸ ਦਰਜ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐਸ.ਐਚ.ਓ ਰਾਵਲਪਿੰਡੀ ਹਰਦੇਵਪ੍ਰੀਤ ਸਿੰਘ ...

ਪੂਰੀ ਖ਼ਬਰ »

ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕੈਬਨਿਟ ਮੰਤਰੀ ਜਿੰਪਾ ਨੂੰ ਹੱਕੀ ਮੰਗਾਂ ਲਈ ਦਿੱਤਾ ਮੰਗ ਪੱਤਰ

ਕਾਲਾ ਸੰਘਿਆਂ, 28 ਮਈ (ਸੰਘਾ) - ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਅਗਵਾਈ ਹੇਠ ਮਹਿਕਮੇ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਲਿਖਤੀ ਰੂਪ ਵਿਚ ਜਾਣੂ ਕਰਵਾਇਆ ਗਿਆ | ਉਨ੍ਹਾਂ ਨੇ ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਸੰਬੰਧੀ 50 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਬੇਗੋਵਾਲ, 28 ਮਈ (ਸੁਖਜਿੰਦਰ ਸਿੰਘ) - ਬ੍ਰਹਮ ਗਿਆਨੀ, ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਸੰਬੰਧੀ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਜੋ 1, 2 ਤੇ 3 ਜੂਨ ਜੋ ਤਿੰਨ ਰੋਜ਼ਾ ਜੋੜ ਮੇਲਾ ਚੱਲਦਾ ਹੈ, ਉਸ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਫਗਵਾੜਾ, 28 ਮਈ (ਅਸ਼ੋਕ ਕੁਮਾਰ ਵਾਲੀਆ) - ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ 58 ਵਿਦਿਆਰਥੀਆਂ ਨੂੰ ਵੱਖ-ਵੱਖ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਲਈ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ...

ਪੂਰੀ ਖ਼ਬਰ »

ਡੀ.ਸੀ. ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਡਰੋਨ ਤੇ ਅਨਮੈਨਡ ਏਰੀਅਲ ਵਹੀਕਲ ਦੀ ਵਰਤੋਂ 'ਤੇ 7 ਤੱਕ ਰੋਕ

ਕਪੂਰਥਲਾ, 28 ਮਈ (ਵਿਸ਼ੇਸ਼ ਪ੍ਰਤੀਨਿਧ) - 1 ਜੂਨ ਤੋਂ 6 ਜੂਨ ਤੱਕ ਮਨਾਏ ਜਾ ਰਹੇ ਘੱਲੂਘਾਰਾ ਹਫ਼ਤੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਧਾਰਾ 144 ਤਹਿਤ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਡਰੋਨ ਅਤੇ ...

ਪੂਰੀ ਖ਼ਬਰ »

ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਪ੍ਰਸ਼ਾਸਨ ਬਹੁਤ ਜਲਦ ਮੁਹਿੰਮ ਸ਼ੁਰੂ ਕਰੇਗਾ-ਵਿਸ਼ੇਸ਼ ਸਾਰੰਗਲ

ਕਪੂਰਥਲਾ, 28 ਮਈ (ਅਮਰਜੀਤ ਕੋਮਲ) - ਨਸ਼ਾ ਛੱਡਣ ਲਈ ਭਰਤੀ ਹੋਏ ਨੌਜਵਾਨਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਉਂਦਿਆਂ ਉਨ੍ਹਾਂ ਦੇ ਮੁੜ ਵਸੇਬੇ ਲਈ ਹੋਰ ਗੰਭੀਰ ਯਤਨ ਕੀਤੇ ਜਾਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਦਿੱਤਾ 'ਆਪ' ਆਗੂਆਂ ਨੂੰ ਮੰਗ ਪੱਤਰ

ਕਪੂਰਥਲਾ, 28 ਮਈ (ਵਿਸ਼ੇਸ਼ ਪ੍ਰਤੀਨਿਧ) - ਪੰਜਾਬ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਕਪੂਰਥਲਾ ਨਾਲ ਸਬੰਧਿਤ ਆਗੂਆਂ ਨੇ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਆਗੂ ...

ਪੂਰੀ ਖ਼ਬਰ »

ਕ੍ਰਾਈਸਟ ਦਾ ਕਿੰਗ ਕਾਨਵੈਂਟ ਜੂਨੀਅਰ ਦਿਵਸ 'ਚ ਵਿਸ਼ਵ ਤੰਬਾਕੂ ਦਿਵਸ ਸੰਬੰਧੀ ਸਮਾਗਮ

ਕਪੂਰਥਲਾ, 28 ਮਈ (ਵਿ.ਪ੍ਰ.) - ਕ੍ਰਾਈਸਟ ਦਾ ਕਿੰਗ ਕਾਨਵੈਂਟ ਜੂਨੀਅਰ ਸਕੂਲ ਕਪੂਰਥਲਾ ਵਲੋਂ ਵਿਸ਼ਵ ਤੰਬਾਕੂ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਬੱਚਿਆਂ ਵਲੋਂ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ 'ਚ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ

ਪਾਂਸ਼ਟਾ, 28 ਮਈ (ਸਤਵੰਤ ਸਿੰਘ) - ਗੁਰਦੁਆਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ 'ਚ ਅੱਜ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਪੀਰ ਜੀਆ-ਉਲ-ਦੀਨ ਸਰਕਾਰ ਪੀਰ ਚੌਧਰੀ ਦੀ ਪ੍ਰਬੰਧਕ ਕਮੇਟੀ ਵਲੋਂ ਮੀਟਿੰਗ

ਕਪੂਰਥਲਾ, 28 ਮਈ (ਵਿ.ਪ੍ਰ.) - ਪੀਰ ਜੀਆ-ਉਲ-ਦੀਨ ਸਰਕਾਰ ਪੀਰ ਚੌਧਰੀ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਪ੍ਰਧਾਨ ਕੰਵਲਜੀਤ ਸਿੰਘ ਕਾਕਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੀਰ ਜੀਆ-ਉਲ-ਦੀਨ ਸਰਕਾਰ ਦਾ 140ਵਾਂ ਉਰਸ 4 ਤੇ 5 ਅਗਸਤ ਨੂੰ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਬਿਜਲੀ ਕਰਮਚਾਰੀਆਂ ਵਲੋਂ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - ਗਰਿਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਯੂਨੀਅਨ ਨਾਲ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ 31 ਮਈ ਤੱਕ ਲਾਗੂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਕੰਮ 'ਚ ਦੇਰੀ ਕੀਤੀ ਤਾਂ ...

ਪੂਰੀ ਖ਼ਬਰ »

ਮਰੇ ਵਿਅਕਤੀਆਂ ਦੀਆਂ ਪੈਨਸ਼ਨਾਂ ਹਾਸਲ ਕਰਨ ਵਾਲੇ ਸਾਬਕਾ ਸਰਪੰਚ, ਦੋ ਪੰਚਾਂ ਅਤੇ ਪੰਚਾਇਤ ਸਕੱਤਰ ਖ਼ਿਲਾਫ਼ ਮੁਕੱਦਮਾ ਦਰਜ

ਭੁਲੱਥ, 28 ਮਈ (ਪ.ਪ.) - ਐਸ.ਐਸ.ਪੀ. ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਭੁਲੱਥ ਪੁਲਿਸ ਵਲੋਂ ਥਾਣਾ ਭੁਲੱਥ ਵਿਖੇ ਪਿੰਡ ਬਾਗੜੀਆਂ ਦੀ ਮਹਿਲਾ ਸਰਪੰਚ, ਦੋ ਪੰਚਾਂ ਅਤੇ ਇਕ ਪੰਚਾਇਤ ਸੈਕਟਰੀ ਸਮੇਤ ਚੋਹਾਂ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ...

ਪੂਰੀ ਖ਼ਬਰ »

ਮਕਸੂਦਪੁਰ ਵਿਖੇ ਨਸ਼ਾ ਮੁਕਤੀ ਸੰਬੰਧੀ ਓਟਸ ਕਲੀਨਿਕ ਦੀ ਸ਼ੁਰੂਆਤ

ਨਡਾਲਾ, 28 ਮਈ (ਮਾਨ) - ਪੰਜਾਬ ਸਰਕਾਰ ਦੁਆਰਾ ਵਿੱਢੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਨਸ਼ਾ ਮੁਕਤੀ ਕੇਂਦਰਾਂ ਦੀ ਗਿਣਤੀ ਵਿਚ ਕੀਤੇ ਜਾ ਰਹੇ ਵਾਧੇ ਤਹਿਤ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ...

ਪੂਰੀ ਖ਼ਬਰ »

ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵਿਦਿਆਰਥੀਆਂ ਨੇ ਲਿਆ ਸੰਕਲਪ

ਸੁਲਤਾਨਪੁਰ ਲੋਧੀ, 28 ਮਈ (ਨਰੇਸ਼ ਹੈਪੀ, ਥਿੰਦ) - ਪੁੱਡਾ ਕਾਲੋਨੀ ਵਿੱਚ ਰਹਿੰਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਕਾਲੋਨੀ ਅੰਦਰ ਬੂਟੇ ਲਗਾਉਣ ਮੌਕੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਪੁੱਡਾ ਵਿਭਾਗ ...

ਪੂਰੀ ਖ਼ਬਰ »

ਖੇਡ ਮੁਕਾਬਲੇ 'ਚ ਆਈ.ਟੀ.ਆਈ. ਦੇ ਸਿੱਖਿਆਰਥੀਆਂ ਨੇ ਮਾਰੀਆਂ ਮੱਲਾਂ

ਤਲਵੰਡੀ ਚੌਧਰੀਆਂ, 28 ਮਈ (ਪਰਸਨ ਲਾਲ ਭੋਲਾ)-ਤਕਨੀਕੀ ਸਿਖਲਾਈ ਤੇ ਉਦਯੋਗ ਵਿਭਾਗ ਪੰਜਾਬ ਵਲੋਂ ਜਲੰਧਰ ਜ਼ੋਨ ਦੀਆਂ ਖੇਡਾਂ ਦੇ ਮੁਕਾਬਲੇ ਬੀਤੇ ਦਿਨ ਕਪੂਰਥਲਾ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਕਰਵਾਏ ਗਏ, ਜਿਸ ਵਿਚ ਜਲੰਧਰ ਤੇ ਕਪੂਰਥਲਾ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਵਲੋਂ ਗੁਰਮਤਿ ਸਮਾਗਮ

ਡਡਵਿੰਡੀ, 28 ਮਈ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਵੱਖ-ਵੱਖ ਪਿੰਡਾਂ ਵਿਚ ਨਿਰੰਤਰ ਜਾਰੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਪਿੰਡ ਤੋਤੀ ਵਿਖੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਸੂਬੇ ਦੀ ਆਰਥਿਕਤਾ ਜਲਦੀ ਹੀ ਮੁੜ ਲੀਹਾਂ 'ਤੇ ਲਿਆਵੇਗੀ-ਚੀਮਾ

ਡਡਵਿੰਡੀ, 28 ਮਈ (ਦਿਲਬਾਗ ਸਿੰਘ ਝੰਡ)-ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਪੰਜਾਬ ਦੀ ਲੀਹੋਂ ਲੱਥੀ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਯਤਨਸ਼ੀਲ ਹੈ ਤੇ ਥੋੜੇ ਸਮੇਂ ਅੰਦਰ ਹੀ ...

ਪੂਰੀ ਖ਼ਬਰ »

ਕੇਂਦਰ ਦੀ ਤਰਜ਼ 'ਤੇ ਸੂਬਾ ਸਰਕਾਰ ਵੀ ਪੈਟਰੋਲ ਤੇ ਡੀਜ਼ਲ 'ਤੇ ਵੈਟ ਘਟਾਵੇ-ਖੋਜੇਵਾਲ

ਕਪੂਰਥਲਾ, 28 ਮਈ (ਸਡਾਨਾ)-ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਪੈਟਰੋਲ ਤੇ ਡੀਜ਼ਲ ਦੇ ਉਤਪਾਦਾਂ 'ਤੇ ਰੇਟ ਘੱਟ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟ ਕਾਫ਼ੀ ਹੇਠਾਂ ਆਏ ਹਨ | ...

ਪੂਰੀ ਖ਼ਬਰ »

ਲੋਕਾਂ 'ਤੇ ਰੋਹਬ ਪਾਉਣ ਲਈ 'ਆਪ' ਆਗੂ ਆਪਣੇ ਨਾਲ ਰੱਖ ਰਹੇ ਹਨ ਗੰਨਮੈਨ- ਜੁਗਨੂੰ

ਕਪੂਰਥਲਾ, 28 ਮਈ (ਸਡਾਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਸਿਆਸੀ ਆਗੂਆਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰ ਰਹੇ ਹਨ, ਪਰ ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਕੁੱਝ ਆਗੂ ਸੱਤਾ ਦਾ ਦਬਾਅ ...

ਪੂਰੀ ਖ਼ਬਰ »

ਜੈਵਿਕ ਵਿਭਿੰਨਤਾ ਦੇ ਸਰੋਤਾਂ ਨੂੰ ਬਚਾਉਣ ਲਈ ਸਾਰਥਿਕ ਕਦਮ ਚੁੱਕਣ ਦੀ ਲੋੜ- ਰਾਹੁਲ ਤਿਵਾੜੀ

ਕਪੂਰਥਲਾ, 28 ਮਈ (ਸਡਾਨਾ)-ਸਾਇੰਸ ਸਿਟੀ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ ਸਬੰਧੀ ਚੱਲ ਰਹੇ 22 ਦਿਨਾਂ ਸਮਾਗਮਾਂ ਦੀ ਲੜੀ ਸਮਾਪਤ ਹੋਈ ਤੇ ਇਨ੍ਹਾਂ ਦਿਨਾਂ ਦੌਰਾਨ ਪ੍ਰਸਿੱਧ ਵਿਗਿਆਨੀਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਵੈਬੀਨਾਰ ਰਾਹੀਂ ਜੈਵਿਕ ਵਿਭਿੰਨਤਾ ...

ਪੂਰੀ ਖ਼ਬਰ »

ਹਿੰਦੋਸਤਾਨ ਕਲੱਬ ਵਲੋਂ ਮਹੀਨਾਵਾਰ ਧਰਮ ਸਵੱਛਤਾ ਦਿਵਸ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਅੰਤਰ ਰਾਸ਼ਟਰੀ ਮਾਸਿਕ ਧਰਮ ਸਵੱਛਤਾ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੱਲਾਰਾਏ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ...

ਪੂਰੀ ਖ਼ਬਰ »

ਗਰਿਡ ਸਟੇਸ਼ਨ ਯੂਨੀਅਨਾਂ ਦੀ ਚੋਣ ਹੋਈ

ਫਗਵਾੜਾ, 28 ਮਈ (ਹਰਜੋਤ ਸਿੰਘ ਚਾਨਾ) - 66-ਕੇ.ਵੀ ਗਰਿੱਡ ਕਰਮਚਾਰੀਆਂ ਦੀਆਂ ਅੱਜ ਵੱਖ ਵੱਖ ਸਬ ਡਵੀਜ਼ਨਾ 'ਚ ਅਹੁਦੇਦਾਰਾਂ ਦੀ ਚੋਣ ਪ੍ਰਧਾਨ ਪ੍ਰੇਮ ਲਾਲ ਦੀ ਅਗਵਾਈ ਹੇਠ ਹੋਈ | ਜਿਸ 'ਚ ਸਬ-ਅਰਬਨ ਸਬ ਡਵੀਜ਼ਨ 'ਚ ਮਹਿੰਦਰਪਾਲ ਨੂੰ ਪ੍ਰਧਾਨ, ਬਲਵਿੰਦਰ ਕੁਮਾਰ ਨੂੰ ਮੀਤ ...

ਪੂਰੀ ਖ਼ਬਰ »

ਹੈਲੋ, ਮੈਂ ਥੋਡਾ ਭਾਣਜਾ ਬੋਲਦਾਂ ਇੰਗਲੈਂਡ ਤੋਂ...

ਡਡਵਿੰਡੀ, 28 ਮਈ (ਦਿਲਬਾਗ ਸਿੰਘ ਝੰਡ) - ਨੌਸਰਬਾਜ਼ ਠੱਗ ਲੋਕਾਂ ਨਾਲ ਠੱਗੀ ਮਾਰਨ ਦੇ ਨਿੱਤ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ ਅਤੇ ਇਸੇ ਤਹਿਤ ਹੀ ਇਲਾਕੇ ਅੰਦਰ ਪਿਛਲੇ 15-20 ਦਿਨਾਂ ਤੋਂ ਲੋਕਾਂ ਨੂੰ ਨਕਲੀ ਰਿਸ਼ਤੇਦਾਰਾਂ ਦੀਆਂ ਅਨੇਕਾਂ ਅੰਤਰਰਾਸ਼ਟਰੀ ਫ਼ੋਨ ਕਾਲਾਂ ਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX