ਤਾਜਾ ਖ਼ਬਰਾਂ


ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  7 minutes ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  36 minutes ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  36 minutes ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  about 1 hour ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  about 2 hours ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  about 2 hours ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  about 4 hours ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  about 4 hours ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  about 4 hours ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 5 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 5 hours ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 6 hours ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 6 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 6 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 6 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 7 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  about 7 hours ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 7 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 8 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 8 hours ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 8 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਹੁਸ਼ਿਆਰਪੁਰ / ਮੁਕੇਰੀਆਂ

ਸੀ.ਪੀ.ਆਈ.ਐਮ. ਦੇ ਆਗੂਆਂ ਨੇ ਵਧ ਰਹੀ ਮਹਿੰਗਾਈ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ

ਭੰਗਾਲਾ, 29 ਮਈ (ਬਲਵਿੰਦਰਜੀਤ ਸਿੰਘ ਸੈਣੀ)-ਸੀ.ਪੀ.ਆਈ. ਐਮ. ਦੇ ਆਗੂਆਂ ਵਲੋਂ ਪਿੰਡ ਚਨੌਰ ਵਿਖੇ ਸੁਰੇਸ਼ ਚਨੌਰ ਦੀ ਅਗਵਾਈ ਹੇਠਾਂ ਵੱਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਮਾਨਸਰ ਹਾਜੀਪੁਰ ਜੀ.ਟੀ. ਰੋਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ | ਇਸ ਮੌਕੇ ਆਗੂਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਤਹਿਸੀਲ ਸਕੱਤਰ ਆਸ਼ਾ ਨੰਦ ਵਿਸ਼ੇਸ਼ ਤੌਰ 'ਤੇ ਪਹੰੁਚੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਜਨਤਾ ਮਹਿੰਗਾਈ ਦੀ ਮਾਰ ਝੱਲ ਰਹੀ ਹੈ ਤੇ ਕੇਂਦਰ ਸਰਕਾਰ ਦੇ ਰਾਜ ਵਿਚ ਗ਼ਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਕਮਾਉਣਾ ਵੀ ਔਖਾ ਹੋ ਗਿਆ ਹੈ | ਇਸ ਮੌਕੇ ਰਘੁਵੀਰ ਗਿੱਲ, ਵਿਜੇ ਸਿੰਘ ਪੋਤਾ, ਜਸਪਾਲ ਚੰਦ, ਸੋਮ ਨਾਥ, ਬੋਧ ਰਾਜ, ਭੁਪਿੰਦਰ ਸਿੰਘ, ਸੁੱਚਾ ਸਿੰਘ, ਸੋਹਣ ਸਿੰਘ, ਵਿਪਨ ਕੁਮਾਰ, ਰੁਲਦਾ ਰਾਮ, ਧਰਮ ਪਾਲ, ਜੁਝਾਰ ਸਿੰਘ, ਬਚਿੱਤਰ ਸਿੰਘ, ਕਿਸ਼ਨ ਚੰਦ ਆਦਿ ਹਾਜ਼ਰ ਸਨ |

ਹਲਕਾ ਦਸੂਹਾ ਦੇ ਸਰਬਪੱਖੀ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ- ਵਿਧਾਇਕ ਘੁੰਮਣ

ਦਸੂਹਾ, 29 ਮਈ (ਭੁੱਲਰ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵਲੋਂ ਜਿੱਥੇ ਪਿੰਡਾਂ ਤੇ ਸ਼ਹਿਰਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਉਥੇ ਹੀ ਹਲਕਾ ਦੇ ਸਰਬ ਪੱਖੀ ਵਿਕਾਸ 'ਚ ਕੋਈ ਵੀ ...

ਪੂਰੀ ਖ਼ਬਰ »

ਕੇ.ਐਮ.ਐਸ ਕਾਲਜ ਵਿਖੇ ਵਿਧਾਇਕ ਐਡਵੋਕੇਟ ਘੁੰਮਣ ਦਾ ਸਨਮਾਨ

aਦਸੂਹਾ, 29 ਮਈ (ਭੁੱਲਰ)- ਕੇ.ਐਮ.ਐਸ. ਕਾਲਜ ਦਸੂਹਾ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਕਾਲਜ ਮੈਨੇਜਮੈਂਟ ਵਲੋਂ ਵਿਧਾਇਕ ਘੁੰਮਣ ਨੂੰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਜਿੰਪਾ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਦਾ ਉਦਘਾਟਨ

ਹੁਸ਼ਿਆਰਪੁਰ, 29 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਤੱਕ ਬਿਹਤਰ ਸਿਹਤ ਸੁਵਿਧਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹਨ ਜਿਸ ਦੇ ...

ਪੂਰੀ ਖ਼ਬਰ »

ਫ਼ਲਦਾਰ ਬੂਟੇ ਲਗਾਉਣ ਤੇ ਸਾਂਭ ਸੰਭਾਲ ਸੰਬੰਧੀ ਟ੍ਰੇਨਿੰਗ ਕੈਂਪ

ਨਸਰਾਲਾ, 29 ਮਈ (ਸਤਵੰਤ ਸਿੰਘ ਥਿਆੜਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਵਲੋਂ ਫ਼ਲਦਾਰ ਬੂਟੇ ਲਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਸਬੰਧੀ ਮਨਿੰਦਰ ਸਿੰਘ ਦੇ ਫਾਰਮ ਰੰਧਾਵਾ ਬਰੋਟਾ ਵਿਖੇ ਵਿਸ਼ੇਸ਼ ਟਰੇਨਿੰਗ ਕੈਂਪ ...

ਪੂਰੀ ਖ਼ਬਰ »

ਹੈਰੋਇਨ ਸਮੇਤ ਔਰਤ ਕਾਬੂ

ਹੁਸ਼ਿਆਰਪੁਰ, 29 ਮਈ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਪਿੰਡ ਸਰਹਾਲਾ ਦੇ ਕੋਲ ਇੱਕ ਔਰਤ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਔਰਤ ਦੀ ਪਹਿਚਾਣ ਰਮਨ ਕੌਰ ਪਤਨੀ ਬਲਵੀਰ ਉਰਫ ਸੰਨੀ ...

ਪੂਰੀ ਖ਼ਬਰ »

ਟਰਾਂਸਫਾਰਮਰ 'ਚੋਂ ਤੇਲ ਤੇ ਤਾਂਬਾ ਚੋਰੀ

ਗੜ੍ਹਦੀਵਾਲਾ, 29 ਮਈ (ਚੱਗਰ)-ਗੜ੍ਹਦੀਵਾਲਾ ਇਲਾਕੇ 'ਚ ਮੋਟਰਾਂ ਦੇ ਟਰਾਸਫਾਰਮਾਂ 'ਚੋਂ ਤੇਲ ਕੱਢਣ ਵਾਲਾ ਚੋਰ ਗਿਰੋਹ ਸਰਗਰਮ ਹੋਣ ਕਾਰਨ ਕਿਸਾਨਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਲਾਲਾ ਦੇ ਸਾਬਕਾ ਸਰਪੰਚ ਜਗਤਾਰ ...

ਪੂਰੀ ਖ਼ਬਰ »

ਕੰਢੀ ਨਹਿਰ 'ਤੇ ਲਗਾਏ ਧਰਨੇ ਦੇ 5ਵੇਂ ਦਿਨ ਕਿਸਾਨਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਗੜ੍ਹਦੀਵਾਲਾ, 29 ਮਈ (ਚੱਗਰ)-ਕਿਸਾਨਾਂ ਵਲੋਂ ਕੰਢੀ ਨਹਿਰ ਨੂੰ ਹੇਠਾਂ ਤੋਂ ਪੱਕਾ ਕਰਨ ਦੇ ਵਿਰੋਧ 'ਚ ਪਿੰਡ ਮਸਤੀਵਾਲ ਵਿਖੇ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫ਼ੇਅਰ ਸੁਸਾਇਟੀ ਗੜ੍ਹਦੀਵਾਲਾ, ਦੋਆਬਾ ਕਿਸਾਨ ਕਮੇਟੀ ਤੇ ਹੋਰ ਵੱਖ-ਵੱਖ ਜਥਬੰਦੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ 5 ਖ਼ਿਲਾਫ਼ ਮਾਮਲਾ ਦਰਜ

ਕੋਟਫ਼ਤੂਹੀ, 29 ਮਈ (ਅਵਤਾਰ ਸਿੰਘ ਅਟਵਾਲ)-ਪਿੰਡ ਭਗਤੂਪੁਰ ਦੀ ਇਕ ਲੜਕੀ ਨੂੰ ਵਿਆਹ ਤੋਂ ਬਾਅਦ ਹੋਰ ਦਾਜ ਲਿਆਉਣ, ਲਗਜਰੀ ਕਾਰ ਮੰਗਣ ਤੇ ਪਤੀ ਦੇ ਪਹਿਲਾਂ ਸ਼ਾਦੀਸ਼ੁਦਾ ਹੋਣ, ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਤੇ ਉਪ ਪੁਲਿਸ ਕਪਤਾਨ ਕ੍ਰਾਈਮ ਅਗੇਟਸਟ ਵੋਮੈਨ ...

ਪੂਰੀ ਖ਼ਬਰ »

ਡੇਰਾ ਮਹਾਨਪੁਰੀ ਸਾਹਰੀ ਵਿਖੇ ਸਮਾਗਮ 3 ਤੋਂ

ਨਸਰਾਲਾ, 29 ਮਈ (ਸਤਵੰਤ ਸਿੰਘ ਥਿਆੜਾ)-ਡੇਰਾ ਮਹਾਨਪੁਰੀ ਸਾਹਰੀ ਵਿਖੇ ਬਾਬਾ ਸੇਵਾ ਦਾਸ ਦੇ ਜਨਮ ਉਤਸਵ ਦੇ ਸਬੰਧੀ ਡੇਰਾ ਮੁਖੀ ਬਾਬਾ ਬਲਵੀਰ ਦਾਸ ਦੀ ਦੇਖ ਰੇਖ ਹੇਠ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸਮਾਜ ਸੇਵੀ ਸੁਬੇਗ ਸਿੰਘ ਹੀਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਮਾਹਿਲਪੁਰ, 29 ਮਈ (ਰਜਿੰਦਰ ਸਿੰਘ)-ਉੱਘੇ ਸਮਾਜ ਸੇਵਕ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਦੇ ਭਰਾ ਸੁਬੇਗ ਸਿੰਘ ਹੀਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰਖਵਾਏ ਸ੍ਰੀ ਸਹਿਜ ਪਾਠ ਦੇ ਪਏ ਭੋਗ ਉਪਰੰਤ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ...

ਪੂਰੀ ਖ਼ਬਰ »

ਬਾਬਾ ਜੀਜੂ ਸ਼ਾਹ ਦੇ ਦਰਬਾਰ 'ਤੇ ਮੇਲਾ ਕਰਵਾਇਆ

ਮਾਹਿਲਪੁਰ, 29 ਮਈ (ਰਜਿੰਦਰ ਸਿੰਘ)- ਪਿੰਡ ਜੇਜੋਂ ਦੁਆਬਾ ਵਿਖੇ ਬਾਬਾ ਜੀਜੂ ਸ਼ਾਹ ਦੇ ਦਰਬਾਰ 'ਤੇ ਗੱਦੀ ਨਸ਼ੀਨ ਬੀਬੀ ਨਸੀਬ ਕੌਰ ਤੇ ਬਾਬਾ ਅਮਰੀਕ ਸ਼ਾਹ ਦੀ ਦੇਖ ਰੇਖ 'ਚ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ | ਇਸ ਮੌਕੇ ਝੰਡੇ ਦੀ ਰਸਮ ਉਪਰੰਤ ਵੱਖ-ਵੱਖ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਜਿੰਪਾ ਵਲੋਂ ਸੜਕ ਦਾ ਉਦਘਾਟਨ

ਹੁਸ਼ਿਆਰਪੁਰ, 29 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਊਨਾ ਰੋਡ ਸਥਿਤ ਪਿੰਡ ਅਲਾਹਾਬਾਦ ਤੋਂ ਵਨਖੰਡੀ (ਹਿਮਾਚਲ ਪ੍ਰਦੇਸ਼ ਹੱਦ) ਤੱਕ ਬਨਣ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ | ਲਗਭਗ ਸਾਢੇ ਤਿੰਨ ਕਰੋੜ ...

ਪੂਰੀ ਖ਼ਬਰ »

ਸਵੱਛਤਾ ਜਾਗਰੂਕਤਾ ਦਿਵਸ ਮਨਾਇਆ

ਹਰਿਆਣਾ, 29 ਮਈ (ਹਰਮੇਲ ਸਿੰਘ ਖੱਖ)-ਸਿਹਤ ਵਿਭਾਗ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪੀ.ਐਚ.ਸੀ ਭੂੰਗਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਭੂੰਗਾ ਤੇ ਮਾਊਾਟ ਕਾਰਮਲ ਸਕੂਲ ਭੂੰਗਾ ਵਿਖੇ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ...

ਪੂਰੀ ਖ਼ਬਰ »

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਇਜਲਾਸ

ਹੁਸ਼ਿਆਰਪੁਰ, 29 ਮਈ (ਬਲਜਿੰਦਰਪਾਲ ਸਿੰਘ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਹੁਸ਼ਿਆਰਪੁਰ ਦਾ 31ਵਾਂ ਇਜਲਾਸ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਹਰਬੰਸ ਸਿੰਘ ਧੂਤ ਦੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸ਼ੁਰੂ ਹੋਇਆ¢ ਇਸ ਮੌਕੇ ਮਹਿੰਦਰ ਸਿੰਘ ਭੀਲੋਵਾਲ, ਧਰਮ ...

ਪੂਰੀ ਖ਼ਬਰ »

ਮੇਲੇ ਸੰਬੰਧੀ ਪ੍ਰਬੰਧਕਾਂ ਦੀ ਮੀਟਿੰਗ

ਨਸਰਾਲਾ, 29 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਪਿਆਲਾਂ ਵਿਖੇ ਲੱਖ ਦਾਤਾ ਦੇ ਦਰਬਾਰ 'ਤੇ ਹੋਣ ਵਾਲਾ ਸਲਾਨਾ ਮੇਲਾ ਜੋ ਬੀਬੀ ਲਖਵੀਰ ਕੌਰ ਜੰਡਾ ਨੂੰ ਸਮਰਪਿਤ ਸਮੂਹ ਇਲਾਕਾ, ਐਨ.ਆਰ.ਆਈ. ਪਰਮਜੀਤ ਸਿੰਘ ਹੌਲੈਂਡ, ਬੱਬੀ ਕੈਨੇਡਾ, ਅਮਰਜੀਤ ਸਿੰਘ ਹੌਲੈਂਡ ਤੇ ਸਮੂਹ ਗ੍ਰਾਮ ...

ਪੂਰੀ ਖ਼ਬਰ »

ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ- ਭੂਸ਼ਾ

ਦਸੂਹਾ, 29 ਮਈ (ਭੁੱਲਰ)-ਸਾਚਾ ਗੁਰੂ ਲਾਧੋ ਰੇ ਵੈੱਲਫੇਅਰ ਐਂਡ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਭੂਸ਼ਾ ਨੇ ਕਿਹਾ ਕਿ ਸੁਸਾਇਟੀ ਵਲੋਂ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਘਰ ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਕੁਰਾਲਾ ਵਿਖੇ ਕੈਂਸਰ ਜਾਂਚ ਤੇ ਮੁਫ਼ਤ ਮੈਡੀਕਲ ਕੈਂਪ

ਟਾਂਡਾ ਉੜਮੁੜ, 29 ਮਈ (ਕੁਲਬੀਰ ਸਿੰਘ ਗੁਰਾਇਆ)-ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਯੂ. ਕੇ. ਵਲੋਂ ਪਿੰਡ ਕੁਰਾਲਾ ਕਲਾਂ ਵਿਖੇ ਇੱਕ ਰੋਜ਼ਾ ਕੈਂਸਰ ਜਾਂਚ ਤੇ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਪੰਥ ਖ਼ਾਲਸਾ ਮਿਸ਼ਨ ਟਰੱਸਟ ਕੁਰਾਲਾ ਕਲਾਂ, ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ

ਮਿਆਣੀ, 29 ਮਈ (ਹਰਜਿੰਦਰ ਸਿੰਘ ਮੁਲਤਾਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ ਮਿਆਣੀ ਵਿਖੇ ਸਥਿਤ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਮਹਾਨ ਤਪੱਸਵੀ, ਧਰਮ ਪ੍ਰਚਾਰਕ, ਵਿੱਦਿਆ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 72ਵੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੰੂ ਤੁਰੰਤ ਕਰੇ ਲਾਗੂ-ਪੱਪੂ

ਗੁਰਦਾਸਪੁਰ, 29 ਮਈ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੰਗਾਂ ਮਨਵਾਉਣ ਲਈ ਸੰਘਰਸ਼ ਲੜ ਰਹੇ ਬਿਜਲੀ ਮੁਲਾਜ਼ਮਾਂ ਨੰੂ ਭਰੋਸਾ ਦਿਵਾਇਆ ਸੀ ਕਿ ਜੇਕਰ ਆਮ ...

ਪੂਰੀ ਖ਼ਬਰ »

ਧਾਰਮਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਸਹੀ ਨਹੀਂ : ਬਾਬਾ ਬੇਦੀ

ਟਾਂਡਾ ਉੜਮੁੜ, 29 ਮਈ (ਕੁਲਬੀਰ ਸਿੰਘ ਗੁਰਾਇਆ)- ਧਾਰਮਿਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ 'ਚ ਕਟੌਤੀ ਕਰਨ ਜਾਂ ਸੁਰੱਖਿਆ ਵਾਪਸ ਲੈਣ ਤੋਂ ਪਹਿਲਾਂ ਸਰਕਾਰ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਹੀ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ | ਇਹ ਗੱਲ ...

ਪੂਰੀ ਖ਼ਬਰ »

ਗੁੱਜਰਾਂ ਦੀਆਂ 5 ਮੱਝਾਂ ਚੋਰੀ

ਚੌਲਾਂਗ, 29 ਮਈ (ਸੁਖਦੇਵ ਸਿੰਘ)-ਨਜ਼ਦੀਕੀ ਪੈਂਦੇ ਪਿੰਡ ਖੋਖਰ ਤੋਂ ਗੁੱਜਰਾਂ ਦੀਆਂ 5 ਮੱਝਾਂ ਚੋਰੀ ਹੋਣ ਦਾ ਸਮਾਚਾਰ ਮਿਲਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁੱਜਰ ਗੁਲਾਬ ਦੀਨ ਪੁੱਤਰ ਯੂਸਫ਼ ਅਲੀ ਵਾਸੀ ਪਿੰਡ ਖੋਖਰ ਜੋ ਸਿਵਿਆਂ ਦੇ ਨਜ਼ਦੀਕ ਰਹਿੰਦਾ ਹੈ, ਨੇ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਕਰਨ 'ਤੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ

ਹਾਜੀਪੁਰ, 29 ਮਈ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ 'ਤੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਈਨਿੰਗ ਇੰਸਪੈਕਟਰ ਅਜੇ ਪਾਂਡੇ ਸਮੇਤ ਪੁਲਿਸ ਕਰਮਚਾਰੀਆਂ ਪਿੰਡ ਨਿਕੁਚੱਕ ...

ਪੂਰੀ ਖ਼ਬਰ »

1 ਲੱਖ 20 ਹਜ਼ਾਰ ਦੀ ਠੱਗੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਮੁਕੇਰੀਆਂ, 29 ਮਈ (ਰਾਮਗੜ੍ਹੀਆ)-1 ਲੱਖ 20 ਹਜ਼ਾਰ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁਕੇਰੀਆਂ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਵਿਸ਼ਾਲ ਜੈਨ ਪੁੱਤਰ ਲਲਿਤ ਕੁਮਾਰ ਜੈਨ ਵਾਸੀ ਬਾਣੀਆ ਮੁਹੱਲਾ ...

ਪੂਰੀ ਖ਼ਬਰ »

ਪ੍ਰਭਜੋਤ ਕੌਰ ਨੇ ਥਾਣਾ ਮੇਹਟੀਆਣਾ ਦਾ ਚਾਰਜ ਸੰਭਾਲਿਆ

ਹੁਸ਼ਿਆਰਪੁਰ, 29 ਮਈ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਵਿਖੇ ਪ੍ਰਭਜੋਤ ਕÏਰ ਐੱਸ.ਐੱਚ.ਓ. ਵਜੋਂ ਅਹੁਦਾ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਨਸ਼ਾ ਤਸਕਰਾਂ, ਚੋਰਾਂ ਤੇ ਮੋਟਰਸਾਈਕਲਾਂ ਦੇ ਪਟਾਕੇ ਚਲਾਉਣ ਵਾਲਿਆਂ ਨੂੰ ...

ਪੂਰੀ ਖ਼ਬਰ »

ਰੇਲਵੇ ਵਿਭਾਗ ਨੇ ਗ਼ਰੀਬਾਂ ਦੇ ਰੱਥ 'ਜਲੰਧਰ-ਜੇਜੋਂ ਰੇਲ ਸੇਵਾ' ਨੂੰ ਚੁੱਪ ਚਪੀਤੇ ਲਾਈ ਬ੍ਰੇਕ

ਗੜ੍ਹਸ਼ੰਕਰ, 29 ਮਈ (ਧਾਲੀਵਾਲ)-ਜਿਸ ਨਵਾਂਸ਼ਹਿਰ ਰਸਤੇ ਜਲੰਧਰ ਤੋਂ ਜੇਜੋਂ ਨਾਲ ਜੁੜੀ ਰੇਲਵੇ ਲਾਈਨ ਦਾ ਸਮੇਂ ਸਮੇਂ 'ਤੇ ਲੋਕ ਸਭਾ ਮੈਂਬਰਾਂ ਤੇ ਕੇਂਦਰ 'ਚ ਪਹੁੰਚ ਰੱਖਣ ਵਾਲੇ ਆਗੂਆਂ ਵਲੋਂ ਵਿਸਥਾਰ ਕਰਨ ਦਾ ਕੀਤਾ ਜਾਂਦਾ ਰਿਹਾ ਵਾਅਦਾ ਭਾਵੇਂ ਦਹਾਕੇ ਬੀਤ ਜਾਣ 'ਤੇ ...

ਪੂਰੀ ਖ਼ਬਰ »

ਸ਼ਿਵ ਭਗਤਾਂ ਨੇ ਟੋਲ ਟੈਕਸ ਬੈਰੀਅਰ ਵਲੋਂ ਸ਼ਿਵ ਭਗਤਾਂ ਤੋਂ ਟੈਕਸ ਵਸੂਲਣ ਦਾ ਕੀਤਾ ਵਿਰੋਧ

ਭੰਗਾਲਾ, 29 ਮਈ (ਬਲਵਿੰਦਰਜੀਤ ਸਿੰਘ ਸੈਣੀ)-ਸ਼ਿਵ ਮੰਦਿਰ ਕਾਠਗੜ੍ਹ ਅੱਗੇ ਸ਼ਿਵ ਭਗਤਾਂ ਨੇ ਟੋਲ ਟੈਕਸ ਬੈਰੀਅਰ ਵਲੋਂ ਸ਼ਿਵ ਭਗਤਾਂ ਤੋਂ ਟੈਕਸ ਵਸੂਲਣ ਦਾ ਵਿਰੋਧ ਕੀਤਾ ਗਿਆ | ਇਸ ਮੌਕੇ ਸ਼ਿਵ ਭਗਤਾਂ ਨੇ ਇਸ ਮੰਗ ਨੂੰ ਲੈ ਕੇ ਉਪ ਮੰਡਲ ਅਧਿਕਾਰੀ ਇੰਦੌਰਾ ਵਿਨੈ ਮੋਦੀ, ...

ਪੂਰੀ ਖ਼ਬਰ »

ਲਾਪਤਾ ਲੜਕਾ 3 ਦਿਨ ਬਾਅਦ ਪਰਤਿਆ ਆਪਣੇ ਘਰ

ਹਾਜੀਪੁਰ, 29 ਮਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦਾ ਤਿੰਨ ਦਿਨ ਪਹਿਲਾਂ ਭੇਦ ਭਰੇ ਹਲਾਤਾਂ 'ਚ ਲਾਪਤਾ ਹੋਇਆ ਪ੍ਰਦੀਪ ਅੱਜ ਹਾਜੀਪੁਰ ਪੁਲਿਸ ਵਲੋਂ ਮਾਂ ਬਾਪ ਦੇ ਹਵਾਲੇ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਚ. ਹਾਜੀਪੁਰ ਅਮਰਜੀਤ ਕੌਰ ...

ਪੂਰੀ ਖ਼ਬਰ »

ਘਰ 'ਚ ਅਣਪਛਾਤੇ ਚੋਰਾਂ ਵਲੋਂ ਚੋਰੀ

ਦਸੂਹਾ, 29 ਮਈ (ਭੁੱਲਰ)-ਦਸੂਹਾ ਦੇ ਵਾਰਡ ਨੰਬਰ 8 ਦੇ ਮੁਹੱਲਾ ਕਹਿਰਵਾਲੀ ਵਿਖੇ ਇੱਕ ਘਰ 'ਚ ਅਣਪਛਾਤੇ ਚੋਰਾਂ ਵਲੋਂ ਚੋਰੀ ਕੀਤੀ ਗਈ ਹੈ ਤੇ ਚੋਰਾਂ ਦੋ ਸੋਨੇ ਦੀਆਂ ਮੁੰਦਰੀਆਂ, ਪੰਜ-ਛੇ ਘੜੀਆਂ, ਝਾਂਜਰਾਂ, ਗੋਲਕ ਜਿਸ 'ਚ ਲਗਭਗ 8-10 ਹਜ਼ਾਰ ਰੁਪਏ ਤੇ ਹੋਰ ਕੱਪੜੇ ਚੋਰੀ ਕਰ ਲਏ | ...

ਪੂਰੀ ਖ਼ਬਰ »

ਖੁਆਜਾ ਪੀਰ ਚਿਸ਼ਤੀ ਸ਼ਾਹ ਦੀ ਦਰਗਾਹ 'ਤੇ ਮੇਲਾ ਕੱਲ੍ਹ

ਬੀਣੇਵਾਲ, 29 ਮਈ (ਬੈਜ ਚੌਧਰੀ)-ਪਿੰਡ ਗੜ੍ਹੀ ਮਾਨਸੋਵਾਲ ਵਿਖੇ ਖੁਆਜਾ ਪੀਰ ਚਿਸ਼ਤੀ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਮੇਲਾ 31 ਮਈ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ 'ਚ ਕਲਾਕਾਰ ਮੂਲਾ ਡੱਲੇਵਾਲੀਆ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਇਹ ਜਾਣਕਾਰੀ ਸਤਨਾਮ ...

ਪੂਰੀ ਖ਼ਬਰ »

ਪੀਰ ਲੱਖ ਦਾਤਾ ਸਖੀ ਸੁਲਤਾਨ ਦੇ ਸਾਲਾਨਾ ਮੇਲੇ 'ਚ ਨੂਰਾਂ ਸਿਸਟਰ ਨੇ ਲਗਵਾਈ ਹਾਜ਼ਰੀ

ਹਰਿਆਣਾ, 29 ਮਈ (ਹਰਮੇਲ ਸਿੰਘ ਖੱਖ)-ਪੀਰ ਲੱਖ ਦਾਤਾ ਸਖੀ ਸੁਲਤਾਨ ਦੀ ਯਾਦ 'ਚ ਸਲਾਨਾ ਸੱਭਿਆਚਾਰਕ ਮੇਲਾ ਸ਼ਰਧਾ ਭਾਵਨਾ ਨਾਲ ਭੂੰਗਾ ਵਿਖੇ ਕਰਵਾਇਆ ਗਿਆ | ਇਸ ਮੌਕੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ | ਉਪਰੰਤ ਜੁੜੀ ਸੰਗਤ ਨੂੰ ਲੰਗਰ ਵਰਤਾਇਆ ਗਿਆ ਤੇ ਰਾਤ ਨੂੰ ...

ਪੂਰੀ ਖ਼ਬਰ »

ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ 'ਚ ਯੋਗਾ ਸੰਬੰਧੀ ਸਮਾਗਮ

ਮੁਕੇਰੀਆਂ, 29 ਮਈ (ਰਾਮਗੜ੍ਹੀਆ)-ਯੂ.ਜੀ.ਸੀ. ਦੀਆਂ ਹਿਦਾਇਤਾਂ ਅਨੁਸਾਰ ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਦੇ ਐਨ.ਐਸ.ਐਸ, ਐਨ.ਸੀ.ਸੀ, ਰੈੱਡ ਰਿਬਨ ਤੇ ਯੂਥ ਕਲੱਬ ਨੇ ਯੋਗਾ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਅਤੇ ਯੋਗ ਨਾਲ ਸਬੰਧਿਤ ਪੋਸਟਰ ਮੇਕਿੰਗ ਮੁਕਾਬਲੇ ...

ਪੂਰੀ ਖ਼ਬਰ »

ਸੰਤ ਸੀਚੇਵਾਲ ਵਲੋਂ ਵਿਧਾਇਕ ਘੁੰਮਣ ਦਾ ਸਨਮਾਨ

ਦਸੂਹਾ, 29 ਮਈ (ਭੁੱਲਰ)-ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵਿਧਾਇਕ ਘੁੰਮਣ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਵਿਧਾਇਕ ਘੁੰਮਣ ਨੂੰ ਸਿਰੋਪਾਓ ਭੇਟ ਕੀਤਾ ਗਿਆ ਤੇ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ | ਵਿਧਾਇਕ ਘੁੰਮਣ ਨੇ ਸੰਤ ਬਲਬੀਰ ਸਿੰਘ ...

ਪੂਰੀ ਖ਼ਬਰ »

ਤਗਮੇ ਜਿੱਤ ਕੇ ਆਏ ਖਿਡਾਰੀਆਂ ਦਾ ਸਨਮਾਨ

ਦਸੂਹਾ, 29 ਮਈ (ਕੌਸ਼ਲ)- ਦਸੂਹਾ ਦੇ 2 ਦੌੜਾਕ ਜੋ ਵੱਡੀ ਉਮਰ 'ਚ ਵੀ ਅਥਲੈਟਿਕ ਵਿਚ ਆਪਣਾ ਜੌਹਰ ਵਿਖਾਉਂਦੇ ਹੋਏ ਤਗਮੇ ਜਿੱਤ ਕੇ ਪੰਜਾਬ ਦੇ ਨਾਲ ਨਾਲ ਸ਼ਹਿਰ ਦਸੂਹਾ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ | ਦੌੜਾਕ ਹਰਕਿ੍ਸ਼ਨ ਸਿੰਘ ਤੇ ਦੌੜਾਕ ਜਤਿੰਦਰ ਸਿੰਘ ਨੇ ਹਾਲ 'ਚ ਹੀ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਕੈਂਥਾਂ ਵਿਖੇ ਮਾਤਾਵਾਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

ਦਸੂਹਾ, 29 ਮਈ (ਭੁੱਲਰ)-ਸਰਕਾਰੀ ਐਲੀਮੈਂਟਰੀ ਸਕੂਲ ਕੈਂਥਾਂ ਵਿਖੇ ਸਕੂਲ ਇੰਚਾਰਜ ਉਪਮਾ ਮਹਾਜਨ ਦੀ ਅਗਵਾਈ ਹੇਠ ਮਾਤਾਵਾਂ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ 'ਚ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਭਾਗੀਦਾਰ ਬਣਾਉਣ ਲਈ ਘਰੇਲੂ ਕੰਮਾਂ ਨੂੰ ਕਰਦੇ ਹੋਏ ਖੇਡ-ਖੇਡ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX