ਤਾਜਾ ਖ਼ਬਰਾਂ


ਆਦਮਪੁਰ ਏਅਰਪੋਰਟ ਤੋਂ ਜਲਦੀ ਫਲਾਈਟਾਂ ਸ਼ੁਰੂ ਕਰਾਉਣ ਲਈ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਮਿਲੇ ਵਿਜੇ ਸਾਂਪਲਾ
. . .  1 minute ago
ਚੰਡੀਗੜ੍ਹ : ਸੁਖਨਾ ਝੀਲ 'ਤੇ ਏਅਰ ਸ਼ੋਅ ਦੀ ਫੁਲ ਰਿਹਰਸਲ
. . .  about 1 hour ago
ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਸ਼ਾਮਿਲ ਹੋਈ ਪੰਜਾਬ ਦੀ ਧੀ ਕੁਲਬੀਰ ਦਿਉਲ
. . .  about 1 hour ago
ਹਾਂਗਕਾਂਗ,3 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਲਗਾਤਾਰ ਬੁਲੰਦੀਆਂ ਹਾਸਿਲ ਕਰਦਿਆਂ ਪੰਜਾਬ ਦੀ ਧੀ ਕੁਲਬੀਰ ਦਿਉਲ ਨੇ ਹਾਂਗਕਾਂਗ ਦੀ ਨੈਸ਼ਨਲ ਟੀਮ 'ਚ ਸ਼ਾਮਿਲ ਹੋ ਕੇ ਇਤਿਹਾਸ ਰਚਿਆ ...
ਅਫਗਾਨਿਸਤਾਨ : ਕਾਬੁਲ ਦੇ ਸਕੂਲ 'ਤੇ ਆਤਮਘਾਤੀ ਹਮਲੇ 'ਚ 53 ਲੜਕੀਆਂ ਦੀ ਮੌਤ
. . .  about 2 hours ago
ਬੀ.ਐਸ.ਐਫ. ਨੇ ਗੁਜਰਾਤ ਦੇ ਕੱਛ ਦੇ 'ਹਰਾਮੀ ਨਾਲਾ' ਖਾੜੀ ਖੇਤਰ ਤੋਂ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ
. . .  about 2 hours ago
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮ 'ਚ ਸ਼ਾਹਿਦ ਮਜ਼ਾਰੀ ਰੋਡ 'ਤੇ ਪੁਲ-ਏ-ਸੁਖਤਾ ਖੇਤਰ ਦੇ ਨੇੜੇ ਹੋਇਆ ਇਕ ਧਮਾਕਾ
. . .  about 2 hours ago
ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰਖਵਾਇਆ ਜਾਵੇ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰਖਵਾਇਆ ...
ਫ਼ਰਾਰ ਹੋਏ ਗੈਂਗਸਟਰ 'ਤੇ ਬੋਲੇ ਭਗਵੰਤ ਮਾਨ ਕਿਹਾ, ਜਲਦੀ ਕੀਤਾ ਜਾਵੇਗਾ ਗ੍ਰਿਫ਼ਤਾਰ
. . .  1 minute ago
ਚੰਡੀਗੜ੍ਹ : ਕੁਝ ਲੋਕ ਪੈਸੇ ਦੇ ਕੇ ਲੋਕਤੰਤਰ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ - ਮੁੱਖ ਮੰਤਰੀ ਭਗਵੰਤ ਮਾਨ
. . .  about 3 hours ago
ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ - ਮੁੱਖ ਮੰਤਰੀ ਭਗਵੰਤ ਮਾਨ
. . .  about 3 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਐਲਾਨ ਕੀਤਾ ਕਿ ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ ।
ਜਿਹੜੀ ਕਾਂਗਰਸ ਬੀਜੇਪੀ ਦਾ ਸਾਥ ਦੇ ਰਹੀ ਹੈ ਅੱਜ ਉਸ ਦਾ ਪ੍ਰਧਾਨ ਬਣਨ ਲਈ ਵੀ ਕੋਈ ਤਿਆਰ ਨਹੀਂ - ਭਗਵੰਤ ਮਾਨ
. . .  about 3 hours ago
ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦੀ ਜ਼ੈੱਡ ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ਗਈ
. . .  about 3 hours ago
ਨਵੀਂ ਦਿੱਲੀ, 3 ਅਕਤੂਬਰ - ਸੂਤਰਾਂ ਅਨੁਸਾਰ ਕੇਂਦਰ ਨੇ ਨਵੇਂ ਚੁਣੇ ਗਏ ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦਾ 'ਜ਼ੈੱਡ' ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ...
ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖੁਦਕਸ਼ੀ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਪਿੰਡ ਰੋਗਲਾ ਦੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਜਾਣਕਾਰੀ...
ਭਾਰਤੀ ਕਿਸਾਨ ਯੂਨੀਅਨ ਨੇ ਅਰਥੀ ਫੂਕ ਮੁਜ਼ਾਹਰਾ ਕਰ ਕੇ ਦਿੱਤਾ ਡੀ.ਸੀ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ
. . .  about 4 hours ago
ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ ਥਿੰਦ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਲੇਰਕੋਟਲਾ ਵਲੋਂ ਜਿਲ੍ਹਾ ਪ੍ਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਅਰਥੀ ਫੂਕ ਮੁਜਾਹਰਾ ਕਰ ਕੇ ਰੋਸ ਧਰਨਾ...
ਵਿਧਾਨ ਸਭਾ 'ਚ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ ਮਿਲੇ ਕੁਲਤਾਰ ਸਿੰਘ ਸੰਧਵਾਂ ਅਤੇ ਹਰਜੋਤ ਸਿੰਘ ਬੈਂਸ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ)-ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਨ ਸਭਾ 'ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ...
ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 4 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਨਾਲ ਵਾਅਦਾ...
ਸਾਨੂੰ ਸਦਨ 'ਚ ਬੋਲਣ ਨਹੀਂ ਦਿੱਤਾ ਗਿਆ - ਪ੍ਰਤਾਪ ਸਿੰਘ ਬਾਜਵਾ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਸਮੇਤ ਸਦਨ 'ਚੋਂ ਵਾਕਆਊਟ ਕਰਨ ਤੋਂ ਬਾਅਦ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀਂ...
ਫ਼ਾਜ਼ਿਲਕਾ ਰੇਲਵੇ ਜੰਕਸ਼ਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਜਾਮ
. . .  about 5 hours ago
ਫ਼ਾਜ਼ਿਲਕਾ, 3 ਅਕਤੂਬਰ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਦੀਆਂ ਪਟੜੀਆਂ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿਤਾ ਗਿਆ । ਇਸ ਦੌਰਾਨ ਕੇਂਦਰ ...
ਕਾਂਗਰਸੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕਆਊਟ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ 'ਤੇ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ...
ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ ਕੀਤਾ ਗਿਆ, ਜਿਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ
. . .  about 5 hours ago
ਚੰਡੀਗੜ੍ਹ, 3 ਅਕਤੂਬਰ-ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ...
ਭਾਜਪਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਸ ਧਰਨਾ
. . .  about 5 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ...
ਅਜਨਾਲਾ 'ਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 5 hours ago
ਅਜਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੀ ਪਹਿਲੀ ਸ਼ਹੀਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਅਜਨਾਲਾ ਸ਼ਹਿਰ ਵਿਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ...
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ ਸਰਕਾਰ ਦਾ ਧਿਆਨ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਿਆਨ ਦਿਵਾਊ ਨੋਟਿਸ ਦਿੰਦੇ ਹੋਏ ਸਰਕਾਰ ਦਾ ਧਿਆਨ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ, ਕਿਉਂਕਿ ਚਾਇਨਿਜ ਵਾਇਰਸ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਨੁਕਸਾਨ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਹੋਣ ਤੋਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਮਜ਼ਦੂਰ ਮਨਰੇਗਾ ਵਰਕਰ ਟਰੇਡ ਯੂਨੀਅਨ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਬਟਾਲਾ, 29 ਮਈ (ਕਾਹਲੋਂ)-ਅੱਜ ਮਜ਼ਦੂਰ ਮਨਰੇਗਾ ਵਰਕਰ ਟਰੇਡ ਯੂਨੀਅਨ ਆਫ਼ ਨੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਅੱਜ ਪੰਜਾਬ ਦੀ ਮਜ਼ਦੂਰ ਜਮਾਤ ਨਵੀਂ ਬਣੀ ਪੰਜਾਬ ਸਰਕਾਰ ਤੋਂ ਦੁਖੀ ਹੋ ਗਈ ਹੈ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ | ਪਿੰਡਾਂ ਦੇ ਲੋਕਾਂ ਕੋਲ ਆਪਣੀ ਰੋਟੀ ਲਈ ਕੋਈ ਰੁਜ਼ਗਾਰ ਦਾ ਸਾਧਨ ਨਹੀਂ, ਮਹਿੰਗਾਈ ਨੇ ਅੱਤ ਕਰ ਛੱਡੀ ਹੈ, ਪਰ ਮੁੱਖ ਮੰਤਰੀ ਝੂਠ ਬੋਲ ਰਹੇ ਹਨ | ਜੇ ਵੇਖਿਆ ਜਾਵੇ ਤਾਂ ਲੱਖਾਂ ਮਜ਼ਦੂਰ ਵਿਹਲੇ ਹਨ, ਜਿਨ੍ਹਾਂ ਨੂੰ ਮਨਰੇਗਾ ਰੁਜ਼ਗਾਰ ਦੀ ਲੋੜ ਹੈ | ਆਮ ਆਦਮੀ ਪਾਰਟੀ ਨੇ 150 ਦਿਨ ਸਾਲਾਨਾ ਕੰਮ ਦਾ ਵਾਅਦਾ ਕੀਤਾ ਸੀ, ਮਨਰੇਗਾ ਵਰਕਰ ਦੀ ਦਿਹਾੜੀ 400 ਰੁਪਏ ਕਰਨ ਨੂੰ ਕਿਹਾ ਸੀ, ਪਰ ਅਜੇ ਤੱਕ ਕੋਈ ਕੰਮ ਨਹੀਂ ਮਿਲਿਆ | ਪਹਿਲਾਂ ਕਾਂਗਰਸ-ਅਕਾਲੀਆਂ ਨੇ ਮਨਰੇਗਾ ਵਰਕਰਾਂ ਨੂੰ ਲੁੱਟਿਆ ਤੇ ਹੁਣ ਆਮ ਆਦਮੀ ਪਾਰਟੀ ਵੀ ਇਹੋ ਹੀ ਕਰ ਰਹੀ ਹੈ | ਉਨ੍ਹਾਂ ਸਸਤੇ ਰਾਸ਼ਨ ਦੀ ਵੰਡ ਪ੍ਰਣਾਲੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੋ ਬਿਜਲੀ ਦੇ 300 ਯੂਨਿਟ ਬਿਜਲੀ ਮੁਆਫੀ ਦਾ ਐਲਾਨ ਕੀਤਾ ਗਿਆ ਹੈ, ਉਸ ਨੂੰ ਵੀ ਮਾਨ ਸਰਕਾਰ ਅਮਲੀ ਜਾਮਾ ਨਾ ਪਹਿਨਾ ਕੇ ਚਿਪ ਵਾਲੇ ਮੀਟਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਉਤਰ ਆਈ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਜੇ ਗਰੀਬ ਵਰਗ ਦਾ ਧਿਆਨ ਨਾ ਰੱਖਿਆ ਗਿਆ ਤਾਂ ਲੋਕ ਸੜਕਾਂ 'ਤੇ ਉਤਰਨਗੇ | ਇਸ ਮੌਕੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰ, ਸਰਬਜੀਤ, ਦਲਜੀਤ ਕÏਰ, ਹਰਜੀਤ, ਬਲਜੀਤ, ਸੁਖਦੇਵ ਸਿੰਘ, ਰਾਣੀ ਸੁੱਖੋ ਆਦਿ ਹਾਜ਼ਰ ਸਨ |

ਜੇ.ਸੀ.ਬੀ. ਮਸ਼ੀਨ ਮਾਲਕਾਂ ਵਲੋਂ ਖ਼ੁਦਾਈ ਦਾ ਕੰਮ ਬੰਦ ਹੋਣ ਕਾਰਨ ਵਿਭਾਗ ਦੇ ਐੱਸ.ਡੀ.ਓ. ਦਫ਼ਤਰ ਮੂਹਰੇ ਧਰਨੇ ਦੀ ਚਿਤਾਵਨੀ

ਸ੍ਰੀ ਹਰਿਗੋਬਿੰਦਪੁਰ, 29 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇਕੱਤਰ ਹੋਏ ਇਲਾਕੇ ਦੀ ਜੇ.ਸੀ.ਬੀ. ਯੂਨੀਅਨ ਸ੍ਰੀ ਹਰਿਗੋਬਿੰਦਪੁਰ ਦੇ ਮਾਲਕ, ਆਪ੍ਰੇਟਰ ਅਤੇ ਟਿੱਪਰ ਚਾਲਕਾਂ ਵਲੋਂ ਅਹਿਮ ਬੈਠਕ ਕੀਤੀ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲੇ ਦੀ ਮੌਤ ਲਈ ਮਾਨ ਸਰਕਾਰ ਜ਼ਿੰਮੇਵਾਰ : ਰਵੀਕਰਨ ਸਿੰਘ ਕਾਹਲੋਂ

ਡੇਰਾ ਬਾਬਾ ਨਾਨਕ, 29 ਮਈ (ਅਵਤਾਰ ਸਿੰਘ ਰੰਧਾਵਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿਛੋਂ ਨਿੱਤ ਦਿਹਾੜੇ ਹੋ ਰਹੇ ਕਤਲੇਆਮ, ਲੁੱਟਾਂ-ਖੋਹਾਂ, ਗੈਂਗਵਾਰ ਦੀਆਂ ਘਟਨਾਵਾਂ ਦਾ ਵਾਪਰਨਾ ਆਮ ਜਿਹੀ ਗੱਲ ਹੋ ਗਈ ਹੈ | ਅੱਜ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ | ...

ਪੂਰੀ ਖ਼ਬਰ »

ਬਾਬਾ ਸੁੰਦਰ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਕਰਵਾਇਆ

ਊਧਨਵਾਲ/ਹਰਚੋਵਾਲ, 29 ਮਈ (ਪਰਗਟ ਸਿੰਘ/ਢਿੱਲੋਂ)-ਪਿੰਡ ਖੁਜਾਲਾ ਵਿਚ ਬਾਬਾ ਸੁੰਦਰ ਸ਼ਾਹ ਜੀ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਸਭ ਤੋਂ ਪਹਿਲਾਂ ਬਾਬਾ ਸੁੰਦਰ ਸ਼ਾਹ ਦੀ ਮਜ਼ਾਰ 'ਤੇ ਚਾਦਰ ਚੜਾਈ ਗਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਪਰੰਤ ਪੰਜਾਬ ...

ਪੂਰੀ ਖ਼ਬਰ »

ਸੁਰਖ਼ੀਆਂ ਵਿਚ ਰਹਿਣ ਵਾਲਾ ਪਿੰਡ ਬੱਬੇਹਾਲੀ ਪਛੜੇ ਪਿੰਡਾਂ 'ਚ ਹੋਣ ਲੱਗਾ ਸ਼ੁਮਾਰ

ਗੁਰਦਾਸਪੁਰ, 29 ਮਈ (ਗੁਰਪ੍ਰਤਾਪ ਸਿੰਘ)-ਬੀਤੇ ਸਮੇਂ ਦੌਰਾਨ ਸੁਰਖ਼ੀਆਂ ਅਤੇ ਕਿਤਾਬਾਂ ਵਿਚ ਆਪਣਾ ਨਾਂਅ ਦਰਜ ਕਰਵਾਉਣ ਵਾਲਾ ਪਿੰਡ ਬੱਬੇਹਾਲੀ ਅੱਜ ਪਛੜੇ ਹੋਏ ਪਿੰਡਾਂ ਵਿਚ ਸ਼ੁਮਾਰ ਹੁੰਦਾ ਜਾ ਰਿਹਾ ਹੈ | ਕਿਸੇ ਸਮੇਂ ਪਿੰਡ ਬੱਬੇਹਾਲੀ ਦੀ ਆਸ ਪਾਸ ਦੇ ਖੇਤਰ ਵਿਚ ਹੀ ...

ਪੂਰੀ ਖ਼ਬਰ »

ਆਜ਼ਾਦੀ ਘੁਲਾਟੀਆਂ ਦੀ ਯਾਦ 'ਚ ਬਣੇ ਰਾਮ ਸਿੰਘ ਦੱਤ ਹਾਲ ਵਿਖੇ ਮੀਟਿੰਗ ਲਈ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੋਂ 1500 ਰੁਪਏ ਦੀ ਵਸੂਲੀ ਦੇ ਲੱਗੇ ਦੋਸ਼

ਗੁਰਦਾਸਪੁਰ, 29 ਮਈ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਸ਼ਹਿਰ ਅੰਦਰ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ ਯਾਦ ਵਿਚ ਰਾਮ ਸਿੰਘ ਦੱਤ ਮੈਮੋਰੀਅਲ ਹਾਲ ਦਾ ਨਿਰਮਾਣ ਕੀਤਾ ਗਿਆ ਸੀ | ਪਰ ਅੱਜ ਇਹ ਮੈਮੋਰੀਅਲ ਹਾਲ ਉਸ ਸਮੇਂ ...

ਪੂਰੀ ਖ਼ਬਰ »

'ਆਪ' ਆਗੂ ਰਮਨ ਬਹਿਲ ਨੇ ਆਪਣੇ ਖੇਤੀ ਫਾਰਮ 'ਚ ਝੋਨੇ ਦੀ ਸਿੱਧੀ ਬਿਜਾਈ ਦਾ ਕੀਤਾ ਆਗਾਜ਼

ਗੁਰਦਾਸਪੁਰ, 29 ਮਈ (ਆਰਿਫ਼)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸ਼ੁਰੂ ਕੀਤੀ ਮੁਹਿੰਮ ਨੰੂ ਸਿਖ਼ਰਾਂ 'ਤੇ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਵਲੋਂ ਆਪਣੇ ਖੇਤੀ ਫਾਰਮ ਵਿਖੇ ਝੋਨੇ ਦੀ ਸਿੱਧੀ ...

ਪੂਰੀ ਖ਼ਬਰ »

ਅਕਾਲੀ ਦਲ ਦਾ ਕੌਂਸਲਰ ਹੀਰਾ ਲਾਲ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

ਬਟਾਲਾ, 29 ਮਈ (ਕਾਹਲੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਉਸਾਰੂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਵੱਲ ਝੁਕਾਅ ਦਿਖਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਨਗਰ ਨਿਗਮ ...

ਪੂਰੀ ਖ਼ਬਰ »

ਸਾਨੂੰ ਆਪਣਾ ਜੀਵਨ ਪ੍ਰਭੂ ਦੇ ਨਾਮ ਨਾਲ ਜੁੜ ਕੇ ਸਫ਼ਲ ਬਣਾਉਣਾ ਚਾਹੀਦਾ : ਸ਼ੈਰੀ ਕਲਸੀ

ਬਟਾਲਾ, 29 ਮਈ (ਕਾਹਲੋਂ)-ਸਥਾਨਕ ਠਠਿਆਰੀ ਮੁਹੱਲਾ 'ਚ 5 ਦਿਨਾਂ ਤੋਂ ਚੱਲ ਰਹੇ ਹਵਨ ਯੱਗ ਤੋਂ ਬਾਅਦ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਿਰਕਤ ਕੀਤੀ | ਇਸ ਸਬੰਧੀ ਤਿਲਕ ਰਾਜ ...

ਪੂਰੀ ਖ਼ਬਰ »

ਪਿੰਡ ਖਾਰਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ

ਕਾਦੀਆਂ, 29 ਮਈ (ਯਾਦਵਿੰਦਰ ਸਿੰਘ)-ਕਾਦੀਆਂ ਸ਼ਹਿਰ ਦੇ ਨਜ਼ਦੀਕੀ ਪਿੰਡ ਖਾਰਾ ਦੇ ਅੰਦਰ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਗੋਲਕ ਚੋਰੀ ਕਰ ਲਈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਗ੍ਰੰਥੀ ਦਲਬੀਰ ਸਿੰਘ ਵਾਸੀ ਪਿੰਡ ਖਾਰਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਵਾਹਲਾ ਪ੍ਰਾਚੀਨ ਸ਼ਿਵ ਮੰਦਰ 'ਚ ਹੋਏ ਨਤਮਸਤਕ

ਕਲਾਨੌਰ, 29 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਏ | ਇਸ ਮੌਕੇ ਸ: ਵਾਹਲਾ ਵਲੋਂ ਮੰਦਿਰ 'ਚ ਵਿਧੀਵਤ ਤਰੀਕੇ ਨਾਲ ਪੂਜਾ ਅਰਚਨਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਲਈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਕਰੇ ਲਾਗੂ-ਪੱਪੂ

ਗੁਰਦਾਸਪੁਰ, 29 ਮਈ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੰਗਾਂ ਮਨਵਾਉਣ ਲਈ ਸੰਘਰਸ਼ ਲੜ ਰਹੇ ਬਿਜਲੀ ਮੁਲਾਜ਼ਮਾਂ ਨੰੂ ਭਰੋਸਾ ...

ਪੂਰੀ ਖ਼ਬਰ »

ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ ਬਿਜਲੀ ਵਿਭਾਗ

ਤਿੱਬੜ, 29 ਮਈ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਲਾਈਨਾਂ ਦੇ ਪ੍ਰਬੰਧਨ ਦਾ ਰੰਗ ਢੰਗ ਅਨੋਖਾ ਹੀ ਲੱਗ ਰਿਹਾ ਹੈ | ਇਸ ਦੀ ਮਿਸਾਲ ਪਾਵਰਕਾਮ ਦੀ ਉਪ ਮੰਡਲ ਤਿੱਬੜ ਅਧੀਨ ਪੈਂਦੇ ਫੀਡਰ ਦੇ ਪਿੰਡ ਰੱਤੋਵਾਲ ਵਿਖੇ ਤਰਸੇਮ ਸਿੰਘ ...

ਪੂਰੀ ਖ਼ਬਰ »

ਲੁਟੇਰਿਆਂ ਨੇ ਨਾਟਕੀ ਢੰਗ ਨਾਲ ਔਰਤ ਤੋਂ ਸੋਨੇ ਦੀ ਮੁੰਦਰੀ ਲੁੱਟੀ

ਬਟਾਲਾ, 29 ਮਈ (ਬੁੱਟਰ)-ਸਥਾਨਕ ਘੁਮਿਆਰਾ ਮੁਹੱਲਾ ਅੱਚਲੀ ਗੇਟ ਇਕ ਔਰਤ ਪਾਸੋਂ ਇਕ ਔਰਤ ਤੇ 2 ਵਿਅਕਤੀ ਨਾਟਕੀ ਢੰਗ ਨਾਲ ਸੋਨੇ ਦੀ ਮੁੰਦਰੀ ਲੁੱਟ ਕੇ ਫਰਾਰ ਹੋ ਗਏ | ਪੀੜਤ ਔਰਤ ਵਿਜੇ ਕੁਮਾਰੀ ਪਤਨੀ ਬਲਦੇਵ ਰਾਜ ਵਾਸੀ ਘੁਮਿਆਰਾ ਮੁਹੱਲਾ ਨੇ ਦੱਸਿਆ ਕਿ ਉਹ ਬਾਜ਼ਾਰ ਜਾ ...

ਪੂਰੀ ਖ਼ਬਰ »

ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਵਿਖੇ ਕਵੀਸ਼ਰ ਗਿਆਨੀ ਸਤਨਾਮ ਸਿੰਘ ਸਿੱਧੂ ਦਾ ਸਨਮਾਨ

ਬਟਾਲਾ, 29 ਮਈ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਦੇ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਵਿਖੇ ਹਫਤਾਵਾਰੀ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਾਗੀ ਜਥਿਆਂ ਵਲੋਂ ਗੁਰਬਾਣੀ-ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਟੀਮ ਲਈ ਚੁਣੇ ਗਏ ਅਰਸ਼ਦੀਪ ਸਿੰਘ ਦਾ ਜੱਦੀ ਸ਼ਹਿਰ ਬਟਾਲਾ ਆਉਣ 'ਚ ਭਰਵਾਂ ਸਵਾਗਤ

ਬਟਾਲਾ, 29 ਮਈ (ਹਰਦੇਵ ਸਿੰਘ ਸੰਧੂ)-ਭਾਰਤੀ ਟੀ-20 ਕ੍ਰਿਕਟ ਟੀਮ ਲਈ ਚੁਣੇ ਗਏ ਅਰਸ਼ਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਹਾਲ ਵਾਸੀ ਖਰੜ ਦਾ ਅੱਜ ਉਸ ਦੇ ਜੱਦੀ ਸ਼ਹਿਰ ਬਟਾਲਾ ਵਿਖੇ ਦਾਦਕਿਆਂ ਦੇ ਘਰ ਕਾਲਾ ਨੰਗਲ ਰੋਡ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ...

ਪੂਰੀ ਖ਼ਬਰ »

ਯੂ ਟਿਊਬ 'ਤੇ ਬਣੇ ਜਾਅਲੀ ਪੱਤਰਕਾਰਾਂ ਵਲੋਂ ਹਸਪਤਾਲ 'ਚ ਇਲਾਜ ਲਈ ਆਏ ਕੈਦੀ ਨੰੂ ਬਲੈਕਮੇਲ ਕਰਨ ਦੀ ਚਰਚਾ ਜ਼ੋਰਾਂ 'ਤੇ

ਗੁਰਦਾਸਪੁਰ, 29 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਅੰਦਰ ਯੂ.ਟਿਊਬ ਚੈਨਲਾਂ ਰਾਹੀਂ ਬਣੇ ਜਾਅਲੀ ਪੱਤਰਕਾਰਾਂ ਵਲੋਂ ਲੋਕਾਂ ਨੰੂ ਬਲੈਕਮੇਲ ਕੀਤੇ ਜਾਣ ਦੀਆਂ ਚਰਚਾਵਾਂ ਪਹਿਲਾਂ ਹੀ ਬਹੁਤ ਚੱਲ ਰਹੀਆਂ ਸਨ ਅਤੇ ਅੱਜ ਇਕ ਨਵੀਂ ਚਰਚਾ ਇਲਾਕੇ ਅੰਦਰ ਛਿੜੀ ਹੋਈ ਹੈ ...

ਪੂਰੀ ਖ਼ਬਰ »

ਹਿਊਮਨ ਲਾਈਫ ਵੈੱਲਫੇਅਰ ਸੁਸਾਇਟੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

ਬਟਾਲਾ, 29 ਮਈ (ਕਾਹਲੋਂ)-ਸੁਰੱਖਿਆ ਹਿਊਮਨ ਲਾਈਫ ਵੈੱਲਫੇਅਰ ਸੁਸਾਇਟੀ ਰਜਿ: ਬਟਾਲਾ ਵਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਸਥਾਨਕ ਹਜ਼ੀਰਾ ਪਾਰਕ ਤੇ ਸੁਭਾਸ਼ ਪਾਰਕ ਵਿਚ ਛਾਂਦਾਰ ਤੇ ਫੁੱਲਾਂ ਵਾਲੇ ਬੂਟੇ ਲਗਾਏ | ਇਸ ਤੋਂ ਇਲਾਵਾ ਸੁਸਾਇਟੀ ਵਲੋਂ ਗਰਮੀਆਂ ਦੇ ਮੌਸਮ ਦੇ ...

ਪੂਰੀ ਖ਼ਬਰ »

ਅੱਡਾ ਕੋਟ ਟੋਡਰ ਮੱਲ 'ਚ 2 ਦੁਕਾਨਾਂ 'ਚ ਚੋਰੀ

ਕਾਹਨੂੰਵਾਨ, 29 ਮਈ (ਜਸਪਾਲ ਸਿੰਘ ਸੰਧੂ)-ਥਾਣਾ ਕਾਦੀਆਂ ਅਧੀਨ ਪੈਂਦੇ ਅੱਡਾ ਕੋਟ ਟੋਡਰ ਮੱਲ ਦੀਆਂ 2 ਦੁਕਾਨਾਂ ਵਿਚ ਚੋਰੀ ਹੋ ਗੲਹੀ | ਇਸ ਸਬੰਧੀ ਫਲ-ਜੂਸ ਦੀ ਦੁਕਾਨ ਦੇ ਮਾਲਕ ਨਰਿੰਦਰ ਸਿੰਘ ਪਿੰਡ ਵੜੈਚ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ 'ਚੋਂ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਨੰੂ ਲੱਗੀ ਭਿਆਨਕ ਅੱਗ

ਗੁਰਦਾਸਪੁਰ, 29 ਮਈ (ਗੁਰਪ੍ਰਤਾਪ ਸਿੰਘ)-ਅੱਜ ਦੇਰ ਸ਼ਾਮ ਸ਼ਹਿਰ ਦੇ ਜੇਲ੍ਹ ਰੋਡ ਸਥਿਤ ਇਕ ਕਰਿਆਨੇ ਦੀ ਦੁਕਾਨ ਨੰੂ ਅਚਾਨਕ ਭਿਆਨਕ ਅੱਗ ਲੱਗ ਗਈ | ਅੱਜ ਐਤਵਾਰ ਦਾ ਦਿਨ ਹੋਣ ਕਾਰਨ ਦੁਕਾਨ ਜਲਦੀ ਬੰਦ ਕਰ ਦਿੱਤੀ ਗਈ | ਜਿਸ ਤੋਂ ਬਾਅਦ ਦੁਕਾਨ ਅੰਦਰੋਂ ਧੰੂਆਂ ਨਿਕਲਦਾ ਦੇਖ ...

ਪੂਰੀ ਖ਼ਬਰ »

ਮੁਫ਼ਤ ਨਸ਼ਾ ਛੁਡਾਊ ਤੇ ਮੈਡੀਕਲ ਕੈਂਪ 2 ਨੂੰ

ਬਟਾਲਾ, 29 ਮਈ (ਕਾਹਲੋਂ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਇਕਾਈ ਗੁਰਦਾਸਪੁਰ ਵਲੋਂ ਬ੍ਰਹਮ ਗਿਆਨੀ ਸੰਤ ਬਾਬਾ ਅਵਤਾਰ ਸਿੰਘ ਛੱਤ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮੁਫ਼ਤ ਨਸ਼ਾ ਛਡਾਊ ਤੇ ਮੈਡੀਕਲ ਕੈਂਪ 2 ਜੂਨ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਕਾਬਲੇ ਤਾਰੀਫ਼-ਆਪ ਆਗੂ

ਹਰਚੋਵਾਲ, 29 ਮਈ (ਰਣਜੋਧ ਸਿੰਘ ਭਾਮ/ਢਿੱਲੋਂ)-ਅੱਜ ਆਮ ਆਦਮੀ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਬਲਾਕ ਦਫ਼ਤਰ ਹਰਚੋਵਾਲ ਵਿਚ ਸਰਕਲ ਪ੍ਰਧਾਨ ਸ਼ਿੰਦਰਪਾਲ ਦੀ ਅਗਵਾਈ ਵਿਚ ਹੋਈ,¢ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਫਾਊਾਡਰ ਮੈਂਬਰ ਸੁਖਵਿੰਦਰ ਸਿੰਘ ਗਿੱਲ ਹਰਚੋਵਾਲ, ...

ਪੂਰੀ ਖ਼ਬਰ »

ਵਿਲਸਨ ਮਸੀਹ ਆਲ ਇੰਡੀਆ ਭਿ੍ਸ਼ਟਾਚਾਰ ਰੋਕੂ ਫਰੰਟ ਦੇ ਯੂਥ ਜ਼ਿਲ੍ਹਾ ਪ੍ਰਧਾਨ ਨਿਯੁਕਤ

ਕਿਲ੍ਹਾ ਲਾਲ ਸਿੰਘ, 29 ਮਈ (ਬਲਬੀਰ ਸਿੰਘ)-ਆਲ ਇੰਡੀਆ ਭਿ੍ਸ਼ਟਾਚਾਰ ਅਤੇ ਗੈਰ ਕਾਨੂੰਨੀ ਦੇਸ਼ ਵਿਰੋਧੀ ਗਤੀਵਿਧੀਆਂ ਰੋਕੂ ਫਰੰਟ ਪੰਜਾਬ ਦੇ ਪ੍ਰਧਾਨ ਵਾਰਿਸ ਮਸੀਹ ਰਹੀਮਾਂਬਾਦ ਨੇ ਵਿਲਸਨ ਮਸੀਹ ਛਿਛਰੇਵਾਲ ਨੂੰ ਫਰੰਟ ਦੇ ਯੂਥ ਵਿੰਗ ਦੇ ਜ਼ਿਲ੍ਹਾ ਗੁਰਦਾਸਪੁਰ ਦਾ ...

ਪੂਰੀ ਖ਼ਬਰ »

ਸੰਤ ਫਰਾਂਸਿਸ ਕਾਨਵੈਂਟ ਸਕੂਲ ਘਣੀਏ ਕੇ ਬਾਂਗਰ 'ਚ 10+1 ਦੇ ਵਿਦਿਆਰਥੀਆਂ ਲਈ ਕਰਵਾਇਆ ਸਵਾਗਤੀ ਸਮਾਰੋਹ

ਅਲੀਵਾਲ, 29 ਮਈ (ਸੱੁਚਾ ਸਿੰਘ ਬੁੱਲੋਵਾਲ)-ਸੰਤ ਫਰਾਂਸਿਸ ਕਾਨਵੈਟ ਸੀਨੀਅਰ ਸੈਕੰਡਰੀ ਸਕੂਲ ਘਣੀਏ ਕੇ ਬਾਂਗਰ ਵਿਚ 10+1 ਦੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਲਈ ਸ਼ੁਰੂਆਤ ਸਮਾਰੋਹ ਰੱਖਿਆ ਗਿਆ | ਇਸ ਸਮਾਰੋਹ ਵਿਚ ਸੰਤ ਐਗਨੈਸ ਕਾਨਵੈਂਟ ਸਕੂਲ ਪਾਖਰਪੁਰਾ ਦੇ ...

ਪੂਰੀ ਖ਼ਬਰ »

ਗੁਰਦੁਆਰਾ ਨਾਗਿਆਣਾ ਸਾਹਿਬ ਦੇੇ ਸਰੋਵਰ ਦੀ ਸੇਵਾ ਕੀਤੀ

ਘੁਮਾਣ, 29 ਮਈ (ਬਾਵਾ)-ਧੰਨ-ਧੰਨ ਬਾਬਾ ਨਾਗਿਆਣਾ ਸਾਹਿਬ ਸੇਵਾ ਸੁਸਾਇਟੀ ਸੱਖੋਵਾਲ ਦੀ ਮੁੱਖ ਸੇਵਾਦਾਰ ਬੀਬੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਸੰਗਤ ਦੇ ਸਹਿਯੋਗ ਨਾਲ ਸਰੋਵਰ ਦੀ ਸੇਵਾ ਕੀਤੀ | ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਦੋ-ਤਿੰਨ ਮਹੀਨੇ ਬਾਅਦ ਸਰੋਵਰ ...

ਪੂਰੀ ਖ਼ਬਰ »

ਆਈਲਟਸ ਤੇ ਪੀ.ਟੀ.ਈ ਦੇ ਨਵੇਂ ਬੈਚ ਅੱਜ ਤੋਂ ਸ਼ੁਰੂ-ਗੌਰਵ ਚੌਧਰੀ

ਗੁਰਦਾਸਪੁਰ, 29 ਮਈ (ਆਰਿਫ਼)-ਕੀਵੀ ਐਂਡ ਕੰਗਾਰੂ ਸਟੱਡੀਜ਼ ਵਿਖੇ ਆਈਲੈਟਸ ਅਤੇ ਪੀ.ਟੀ.ਈ ਦੇ ਨਵੇਂ ਬੈਚ ਅੱਜ 30 ਮਈ ਨੰੂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਗੌਰਵ ਚੌਧਰੀ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਲਈ ...

ਪੂਰੀ ਖ਼ਬਰ »

ਭਾਰਤੀ ਕ੍ਰਿਕਟ ਟੀਮ 'ਚ ਚੁਣੇ ਗਏ ਖਿਡਾਰੀ ਅਰਸ਼ਦੀਪ ਸਿੰਘ ਦਾ ਗੁਰਦਾਸਪੁਰ ਆਪਣੀ ਭੈਣ ਘਰ ਪਹੁੰਚਣ 'ਤੇ ਹੋਇਆ ਸਵਾਗਤ

ਗੁਰਦਾਸਪੁਰ, 29 ਮਈ (ਭਾਗਦੀਪ ਸਿੰਘ ਗੋਰਾਇਆ)-ਬੀਤੇ ਦਿਨੀਂ ਭਾਰਤੀ ਕ੍ਰਿਕਟ ਟੀਮ ਵਿਚ ਚੁਣੇ ਗਏ ਖਰੜ ਦੇ ਖਿਡਾਰੀ ਅਰਸ਼ਦੀਪ ਸਿੰਘ ਦਾ ਗੁਰਦਾਸਪੁਰ ਵਿਖੇ ਆਪਣੀ ਭੈਣ ਦੇ ਘਰ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸਥਾਨਕ ਸ਼ਹਿਰ ...

ਪੂਰੀ ਖ਼ਬਰ »

ਨਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ

ਦੋਰਾਂਗਲਾ, 29 ਮਈ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਨੁਸਾਰ ਏ.ਐਸ.ਆਈ ਲੇਖ ਰਾਜ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ...

ਪੂਰੀ ਖ਼ਬਰ »

ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਕੋਟਲੀ ਸੂਰਤ ਮੱਲ੍ਹੀ, 29 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ 14ਵੀਂ ਸਾਲਾਨਾ ਬਰਸੀ 2 ਜੂਨ ਨੂੰ ਗੁਰਦੁਆਰਾ ਤਪਅਸਥਾਨ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਸੰਗਤਾਂ ਵਲੋਂ ਪੂਰੀ ਸ਼ਰਧਾ ...

ਪੂਰੀ ਖ਼ਬਰ »

ਪਿੰਡ ਭੁੱਲਰ ਤੋਂ 6 ਟਰੱਕ ਕਣਕ ਦੇ ਗੁਰਦੁਆਰਾ ਹਜ਼ੂਰ ਸਾਹਿਬ ਲਈ ਰਵਾਨਾ

ਬਟਾਲਾ, 29 ਮਈ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਭੁੱਲਰ ਤੋਂ ਬਾਬਾ ਹੁਸ਼ਿਆਰ ਸਿੰਘ ਭੁੱਲਰ ਦੇ ਉਪਰਾਲੇ ਸਦਕਾ ਆਸ-ਪਾਸ ਦੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਨਿਸ਼ਾਨ ਸਿੰਘ ਹਜ਼ੂਰ ਸਾਹਿਬ ਨਾਦੇੜ ਲਈ 1700 ਬੋਰੀਆਂ ਕਣਕ ਦੀਆਂ ਰਵਾਨਾ ...

ਪੂਰੀ ਖ਼ਬਰ »

ਵੈਟਰਨਰੀ ਫਾਰਮਾਸਿਸਟਾਂ ਅਤੇ ਦਰਜਾ ਚਾਰ ਯੂਨੀਅਨ ਵਲੋਂ ਕੰਮਾਂ ਦਾ ਬਾਈਕਾਟ

ਵਡਾਲਾ ਬਾਂਗਰ, 29 ਮਈ (ਭੁੰਬਲੀ)-ਵੈਟਰਨਰੀ ਫਾਰਮਾਸਿਸਟ ਯੂਨੀਅਨ ਅਤੇ ਦਰਜਾਚਾਰ ਯੂਨੀ: ਗੁਰਦਾਸਪੁਰ ਦੇ ਕਰਮਚਾਰੀਆਂ ਦੀ ਜੋ ਪਿਛਲੇ 16 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ 'ਤੇ ਪਸ਼ੂ ਪਾਲਣ ਵਿਭਾਗ ਵਿਚ ਠੇਕੇ 'ਤੇ ਕੰਮ ਕਰ ਰਹੇ ਹਨ, ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਦੀ ...

ਪੂਰੀ ਖ਼ਬਰ »

ਚੰਗੀਆਂ ਸੇਵਾਵਾਂ ਬਦਲੇ ਸਰਪੰਚ ਜੱਗਬੀਰ ਸਿੰਘ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ

ਧਾਰੀਵਾਲ, 29 ਮਈ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਖਾਨਮਲੱਕ ਦੇ ਸਰਪੰਚ ਜੱਗਬੀਰ ਸਿੰਘ ਨੂੰ ਚੰਗੀਆਂ ਸੇਵਾਵਾਂ ਕਰਨ ਬਦਲ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਥੇ ਦੱਸਣਯੋਗ ਹੈ ਕਿ ਸਰਪੰਚ ਜੱਗਬੀਰ ਸਿੰਘ ਦੇ ਯਤਨਾਂ ਸਦਕਾ ਪਿੰਡ ਖਾਨਮਲੱਕ ਦੇ ਡੇਰਿਆਂ ...

ਪੂਰੀ ਖ਼ਬਰ »

ਕਾਨੰੂਨ ਨੰੂ ਲਾਗੂ ਕਰਵਾਉਣ ਵਾਲੇ ਖੁਦ ਹੀ ਉਡਾ ਰਹੇ ਹਨ ਕਾਨੰੂਨ ਦੀਆਂ ਧੱਜੀਆਂ

ਗੁਰਦਾਸਪੁਰ, 29 ਮਈ (ਭਾਗਦੀਪ ਸਿੰਘ ਗੋਰਾਇਆ)-ਕਾਨੰੂਨ ਨੰੂ ਲਾਗੂ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ | ਪਰ ਜੇਕਰ ਪੁਲਿਸ ਪ੍ਰਸ਼ਾਸਨ ਖ਼ੁਦ ਹੀ ਕਾਨੰੂਨ ਦੀਆਂ ਧੱਜੀਆਂ ਉਡਾਏਗਾ ਤਾਂ ਉਥੇ ਆਮ ਜਨਤਾ ਨੰੂ ਕਾਨੰੂਨ ਲਾਗੂ ਕਰਨ ਲਈ ਕੌਣ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ ਨੰੂ ਲੱਗੀ ਭਿਆਨਕ ਅੱਗ

ਗੁਰਦਾਸਪੁਰ, 29 ਮਈ (ਗੁਰਪ੍ਰਤਾਪ ਸਿੰਘ)-ਅੱਜ ਦੇਰ ਸ਼ਾਮ ਸ਼ਹਿਰ ਦੇ ਜੇਲ੍ਹ ਰੋਡ ਸਥਿਤ ਇਕ ਕਰਿਆਨੇ ਦੀ ਦੁਕਾਨ ਨੰੂ ਅਚਾਨਕ ਭਿਆਨਕ ਅੱਗ ਲੱਗ ਗਈ | ਅੱਜ ਐਤਵਾਰ ਦਾ ਦਿਨ ਹੋਣ ਕਾਰਨ ਦੁਕਾਨ ਜਲਦੀ ਬੰਦ ਕਰ ਦਿੱਤੀ ਗਈ | ਜਿਸ ਤੋਂ ਬਾਅਦ ਦੁਕਾਨ ਅੰਦਰੋਂ ਧੰੂਆਂ ਨਿਕਲਦਾ ਦੇਖ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਰਾਜਪੁਰਾ ਵਿਖੇ ਲਗਾਈ ਮਦਰ ਵਰਕਸ਼ਾਪ

ਸ਼ਾਹਪੁਰ ਕੰਢੀ, 29 ਮਈ (ਰਣਜੀਤ ਸਿੰਘ)-ਸਿੱਖਿਆ ਦੇ ਪੱਧਰ ਨੰੂ ਉੱਚਾ ਚੁੱਕਣ ਦੇ ਮੰਤਵ ਨਾਲ ਸਰਕਾਰ ਵਲੋਂ ਚਲਾਈ ਮਦਰ ਵਰਕਸ਼ਾਪ ਮੁਹਿੰਮ ਤਹਿਤ ਬੀ.ਪੀ.ਈ.ਓ. ਧਾਰਕਲਾਂ-2 ਦੀ ਦੇਖਰੇਖ ਹੇਠ ਮੁੱਖ ਅਧਿਆਪਕ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨਾ ਕਾਬਲੇ ਤਾਰੀਫ਼-ਆਪ ਆਗੂ

ਹਰਚੋਵਾਲ, 29 ਮਈ (ਰਣਜੋਧ ਸਿੰਘ ਭਾਮ/ਢਿੱਲੋਂ)-ਅੱਜ ਆਮ ਆਦਮੀ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਬਲਾਕ ਦਫ਼ਤਰ ਹਰਚੋਵਾਲ ਵਿਚ ਸਰਕਲ ਪ੍ਰਧਾਨ ਸ਼ਿੰਦਰਪਾਲ ਦੀ ਅਗਵਾਈ ਵਿਚ ਹੋਈ,¢ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਫਾਊਾਡਰ ਮੈਂਬਰ ਸੁਖਵਿੰਦਰ ਸਿੰਘ ਗਿੱਲ ਹਰਚੋਵਾਲ, ...

ਪੂਰੀ ਖ਼ਬਰ »

ਗੁਰਦੁਆਰਾ ਨਾਗਿਆਣਾ ਸਾਹਿਬ ਦੇੇ ਸਰੋਵਰ ਦੀ ਸੇਵਾ ਕੀਤੀ

ਘੁਮਾਣ, 29 ਮਈ (ਬਾਵਾ)-ਧੰਨ-ਧੰਨ ਬਾਬਾ ਨਾਗਿਆਣਾ ਸਾਹਿਬ ਸੇਵਾ ਸੁਸਾਇਟੀ ਸੱਖੋਵਾਲ ਦੀ ਮੁੱਖ ਸੇਵਾਦਾਰ ਬੀਬੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਸੰਗਤ ਦੇ ਸਹਿਯੋਗ ਨਾਲ ਸਰੋਵਰ ਦੀ ਸੇਵਾ ਕੀਤੀ | ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਦੋ-ਤਿੰਨ ਮਹੀਨੇ ਬਾਅਦ ਸਰੋਵਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ

ਦੋਰਾਂਗਲਾ, 29 ਮਈ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਨੁਸਾਰ ਏ.ਐਸ.ਆਈ ਲੇਖ ਰਾਜ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ...

ਪੂਰੀ ਖ਼ਬਰ »

ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਕੋਟਲੀ ਸੂਰਤ ਮੱਲ੍ਹੀ, 29 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਦੀ 14ਵੀਂ ਸਾਲਾਨਾ ਬਰਸੀ 2 ਜੂਨ ਨੂੰ ਗੁਰਦੁਆਰਾ ਤਪਅਸਥਾਨ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਅੱਡਾ ਕੋਟਲੀ ਸੂਰਤ ਮੱਲ੍ਹੀ ਵਿਖੇ ਸੰਗਤਾਂ ਵਲੋਂ ਪੂਰੀ ਸ਼ਰਧਾ ...

ਪੂਰੀ ਖ਼ਬਰ »

ਪਿੰਡ ਭੁੱਲਰ ਤੋਂ 6 ਟਰੱਕ ਕਣਕ ਦੇ ਗੁਰਦੁਆਰਾ ਹਜ਼ੂਰ ਸਾਹਿਬ ਲਈ ਰਵਾਨਾ

ਬਟਾਲਾ, 29 ਮਈ (ਹਰਦੇਵ ਸਿੰਘ ਸੰਧੂ)-ਬਟਾਲਾ ਨਜ਼ਦੀਕ ਪਿੰਡ ਭੁੱਲਰ ਤੋਂ ਬਾਬਾ ਹੁਸ਼ਿਆਰ ਸਿੰਘ ਭੁੱਲਰ ਦੇ ਉਪਰਾਲੇ ਸਦਕਾ ਆਸ-ਪਾਸ ਦੇ ਪਿੰਡਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਨਿਸ਼ਾਨ ਸਿੰਘ ਹਜ਼ੂਰ ਸਾਹਿਬ ਨਾਦੇੜ ਲਈ 1700 ਬੋਰੀਆਂ ਕਣਕ ਦੀਆਂ ਰਵਾਨਾ ...

ਪੂਰੀ ਖ਼ਬਰ »

ਵੈਟਰਨਰੀ ਫਾਰਮਾਸਿਸਟਾਂ ਅਤੇ ਦਰਜਾ ਚਾਰ ਯੂਨੀਅਨ ਵਲੋਂ ਕੰਮਾਂ ਦਾ ਬਾਈਕਾਟ

ਵਡਾਲਾ ਬਾਂਗਰ, 29 ਮਈ (ਭੁੰਬਲੀ)-ਵੈਟਰਨਰੀ ਫਾਰਮਾਸਿਸਟ ਯੂਨੀਅਨ ਅਤੇ ਦਰਜਾਚਾਰ ਯੂਨੀ: ਗੁਰਦਾਸਪੁਰ ਦੇ ਕਰਮਚਾਰੀਆਂ ਦੀ ਜੋ ਪਿਛਲੇ 16 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ 'ਤੇ ਪਸ਼ੂ ਪਾਲਣ ਵਿਭਾਗ ਵਿਚ ਠੇਕੇ 'ਤੇ ਕੰਮ ਕਰ ਰਹੇ ਹਨ, ਦੀ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਦੀ ...

ਪੂਰੀ ਖ਼ਬਰ »

ਕਾਨੰੂਨ ਨੰੂ ਲਾਗੂ ਕਰਵਾਉਣ ਵਾਲੇ ਖੁਦ ਹੀ ਉਡਾ ਰਹੇ ਹਨ ਕਾਨੰੂਨ ਦੀਆਂ ਧੱਜੀਆਂ

ਗੁਰਦਾਸਪੁਰ, 29 ਮਈ (ਭਾਗਦੀਪ ਸਿੰਘ ਗੋਰਾਇਆ)-ਕਾਨੰੂਨ ਨੰੂ ਲਾਗੂ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ | ਪਰ ਜੇਕਰ ਪੁਲਿਸ ਪ੍ਰਸ਼ਾਸਨ ਖ਼ੁਦ ਹੀ ਕਾਨੰੂਨ ਦੀਆਂ ਧੱਜੀਆਂ ਉਡਾਏਗਾ ਤਾਂ ਉਥੇ ਆਮ ਜਨਤਾ ਨੰੂ ਕਾਨੰੂਨ ਲਾਗੂ ਕਰਨ ਲਈ ਕੌਣ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਸਰਪੰਚ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ

ਡਮਟਾਲ, 29 ਮਈ (ਰਾਕੇਸ਼ ਕੁਮਾਰ)-ਥਾਣਾ ਨੰਗਲ ਭੂਰ ਪੁਲਿਸ ਵਲੋਂ ਨਜਾਇਜ਼ ਮਾਈਨਿੰਗ ਕਰਦੇ ਇਕ ਸਰਪੰਚ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ੀ ਦੀ ਪਹਿਚਾਣ ਸਵਰਨ ਦਾਸ ਦੇ ਰੂਪ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸਵਰਨ ਦਾਸ ਵਲੋਂ ਸਰਕਾਰੀ ਜ਼ਮੀਨ ਵਿਚ ...

ਪੂਰੀ ਖ਼ਬਰ »

ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜੇਸ਼ਨ ਦੀ ਹੋਈ ਮੀਟਿੰਗ

ਸ਼ਾਹਪੁਰ ਕੰਢੀ, 29 ਮਈ (ਰਣਜੀਤ ਸਿੰਘ)-ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਆਰਗੇਨਾਈਜ਼ੇਸ਼ਨ ਜੁਗਿਆਲ ਸ਼ਾਹਪੁਰ ਕੰਢੀ ਦੀ ਮੀਟਿੰਗ ਪ੍ਰਧਾਨ ਦਰਸ਼ਨ ਤਤਿਆਲ ਦੀ ਪ੍ਰਧਾਨਗੀ ਹੇਠ ਸਥਾਨਿਕ ਦਫ਼ਤਰ ਐਸ.ਓ ਹੋਸਟਲ ਵਿਖੇ ਹੋਈ | ਜਿਸ ਵਿਚ ਪੈਨਸ਼ਨਰਜ਼ ਦੀਆਂ ਮੰਗਾਂ ਤੇ ...

ਪੂਰੀ ਖ਼ਬਰ »

ਇੰਜੀਨੀਅਰ ਸੁਖਜਿੰਦਰ ਸਿੰਘ ਨੰੂ ਸੇਵਾ-ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਸ਼ਾਹਪੁਰ ਕੰਢੀ, 29 ਮਈ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ 'ਤੇ 35 ਸਾਲ ਇੰਜੀਨੀਅਰ ਵਜੋਂ ਸੇਵਾ ਨਿਭਾਉਣ ਵਾਲੇ ਨਿਪੁੰਨ ਇੰਜੀਨੀਅਰ ਸੁਖਜਿੰਦਰ ਸਿੰਘ ਨੰੂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ...

ਪੂਰੀ ਖ਼ਬਰ »

ਵਾਟਰ ਸਪਲਾਈ ਦੇ ਪਾਈਪ ਲੀਕ ਹੋਣ ਨਾਲ ਮਕਾਨ ਧੱਸਿਆ, ਸਾਰੀਆਂ ਕੰਧਾਂ 'ਚ ਆਈਆਂ ਤਰੇੜਾਂ

ਘੁਮਾਣ, 29 ਮਈ (ਬਾਵਾ)-ਕਸਬਾ ਘੁਮਾਣ ਵਿਖੇ ਸੀਵਰੇਜ ਦੇ ਨਾਲ-ਨਾਲ ਸਾਰੇ ਕਸਬੇ ਵਿਚ ਪੀਣ ਵਾਲੇ ਪਾਣੀ ਦੇ ਪਾਈਪ ਨਵੇਂ ਸਿਰੇ ਤੋਂ ਪਾਏ ਗਏ ਹਨ | ਇਹ ਪਾਈਪ ਅਕਸਰ ਹੀ ਕਦੇ ਕਿਤੇ ਤੇ ਕਦੇ ਕਿਤੋਂ ਲੀਕ ਹੋ ਰਹੇ ਹਨ | ਬੀਤੇ ਦਿਨ ਵੀ ਪਾਣੀ ਦੀ ਲੀਕੇਜ ਹੋਣ ਕਰਕੇ ਰਾਤੋ-ਰਾਤ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ, 29 ਮਈ (ਸੰਧੂ)-ਸਰਬੱਤ ਖ਼ਾਲਸਾ ਸੰਸਥਾ ਵਲੋਂ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਕਥਾਵਾਚਕ ਤੇ ਪ੍ਰਚਾਰਕ ਭਾਈ ਜਗਦੇਵ ਸਿੰਘ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਖੁੱਲ੍ਹੇ ਬੋਰਵੈੱਲ ਤੁਰੰਤ ਭਰਨ ਜਾਂ ਪਲੱਗ ਕਰਨ ਦੇ ਆਦੇਸ਼

ਪਠਾਨਕੋਟ, 29 ਮਈ (ਚੌਹਾਨ)-ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਅੰਦਰ ਖੁੱਲ੍ਹੇ ਛੱਡੇ ਬੋਰਵੈੱਲ ਖ਼ਾਸ ਤੌਰ 'ਤੇ ਬੱਚਿਆਂ ਲਈ ਚਿੰਤਾ ਦਾ ਵੱਡਾ ਕਾਰਨ ਹਨ | ਇਸ ਤੋਂ ਇਲਾਵਾ ਇਹ ਭੂਮੀਗਤ ਪਾਣੀ ਨੰੂ ਗੰਦਲਾ ਕਰਨ ਲਈ ਭੂਮਿਕਾ ਵੀ ਨਿਭਾਉਂਦੇ ਹਨ, ਇਸ ਲਈ ਅਜਿਹੇ ਖੁੱਲੇ੍ਹ ਬੋਰਵੇਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX