ਤਾਜਾ ਖ਼ਬਰਾਂ


ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  34 minutes ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  40 minutes ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  about 3 hours ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  about 3 hours ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਹੋਇਆ ਉਲਟ ਫੇਰ , ਬਣਾਇਆ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ
. . .  about 4 hours ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿਤੇ ਜਾਣ ਤੋਂ ਬਾਅਦ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਨੂੰ ਲੈ ਕੇ ...
ਉੱਤਰ ਪ੍ਰਦੇਸ਼ : ਕਾਨਪੁਰ ਵਿਚ ਭਾਰੀ ਮੀਂਹ ਪੈਣ ਕਾਰਨ ਦੁਸਹਿਰੇ ਮੌਕੇ ਪੁਤਲੇ ਹੋਏ ਖ਼ਰਾਬ
. . .  about 4 hours ago
ਉੱਤਰਾਖੰਡ ਬੱਸ ਹਾਦਸਾ : ਬਚਾਅ ਕਾਰਜ ਪੂਰਾ, 30 ਲਾਸ਼ਾਂ ਤੇ 20 ਜ਼ਖਮੀਆਂ ਨੂੰ ਬਾਹਰ ਕੱਢਿਆ
. . .  about 4 hours ago
ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ
. . .  about 4 hours ago
ਬੰਗਾ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਸਮਾਗਮ ਦੀ ਪ੍ਰਧਾਨਗੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਕੀਤੀ...
ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ
. . .  about 4 hours ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ। ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30...
ਦੁਸਹਿਰੇ ਮੌਕੇ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ'
. . .  about 5 hours ago
ਮੁਹਾਲੀ, 5 ਅਕਤੂਬਰ-ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਫੇਸ-8 'ਚ ਰੱਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ...
ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ
. . .  about 5 hours ago
ਸਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)- ਮੇਲਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਰਾਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਰਬ ਧਰਮ ਮਹਾਂ ਸਭਾ ਵਲੋਂ ਦੁਸਹਿਰੇ ਦੇ ਮਨਾਏ ਗਏ ਪਵਿੱਤਰ ਤਿਉਹਾਰ ਮੌਕੇ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਦਿਲ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੁਸਹਿਰੇ ਦੇ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
. . .  about 5 hours ago
ਤਪਾ ਮੰਡੀ, 5 ਅਕਤੂਬਰ (ਵਿਜੇ ਸ਼ਰਮਾ)- ਪੂਰੇ ਭਾਰਤ ਅੰਦਰ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸਥਾਨਕ ਆਜ਼ਾਦ ਕਲਚਰਲ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਪਵਿੱਤਰ...
ਜਗਦੀਸ਼ ਕੁਮਾਰ ਸ਼ਰਮਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਲਗਾਏ
. . .  about 5 hours ago
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ...
ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  about 5 hours ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ...
ਪੰਜਾਬ ਪੁਲਿਸ ਵਲੋਂ ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
. . .  about 5 hours ago
ਚੰਡੀਗੜ੍ਹ, 5 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਤਹਿਤ ਇਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ...
ਨੋਬਲ ਪੁਰਸਕਾਰ: ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ
. . .  about 5 hours ago
ਨਵੀਂ ਦਿੱਲੀ, 5 ਅਕਤੂਬਰ- ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪੇਨਹੇਗਨ...
ਗੜ੍ਹਸ਼ੰਕਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਕਾਬੂ
. . .  about 6 hours ago
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)- ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਣ ਤੇ ਲੁੱਟਣ ਵਾਲੇ ਅੰਤਰ ਜ਼ਿਲ੍ਹਾ ਗਰੋਹ ਨੂੰ ਬੇਨਕਾਬ ਕਰਨ 'ਚ ਗੜ੍ਹਸ਼ੰਕਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਲੁੱਟ ਦੀਆਂ ਘਟਨਾਵਾਂ ਤੋਂ ਵੱਡੀ ਰਾਹਤ ਮਿਲਣ...
ਵਾਈਸ ਐਡਮਿਰਲ ਆਰਤੀ ਸਰੀਨ ਬਣੀ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ
. . .  about 6 hours ago
ਨਵੀਂ ਦਿੱਲੀ, 5 ਅਕਤੂਬਰ-ਭਾਰਤੀ ਜਲ ਸੈਨਾ ਦੇ ਪੁਣੇ ਸਥਿਤ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ ਦੇ ਰੂਪ 'ਚ ਵਾਈਸ ਐਡਮਿਰਲ ਆਰਤੀ ਸਰੀਨ ਨੇ ਅਹੁਦਾ ਸੰਭਾਲ ਲਿਆ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ...
ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਮਿਲੀ ਧਮਕੀ, ਪੁਲਿਸ ਨੇ ਦਰਜ ਕੀਤੀ ਐੱਫ.ਆਈ.ਆਰ
. . .  about 6 hours ago
ਨਵੀਂ ਦਿੱਲੀ, 5 ਅਕਤੂਬਰ- ਇਕ ਵਾਰ ਫ਼ਿਰ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ ਅੱਜ ਮੁੰਬਈ ਪੁਲਿਸ ਨੇ ਦੱਸਿਆ ਕਿ ਸਰ...
ਅਕਾਲੀ ਦਲ ਸੁਤੰਤਰ ਵਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
. . .  about 6 hours ago
ਨਾਭਾ, 5 ਅਕਤੂਬਰ (ਕਰਮਜੀਤ ਸਿੰਘ)- ਪਟਿਆਲਾ ਗੇਟ ਨਾਭਾ ਸਥਿਤ ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ...
ਅਰੁਣਾਚਲ ਪ੍ਰਦੇਸ਼ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 1 ਪਾਇਲਟ ਦੀ ਮੌਤ
. . .  about 7 hours ago
ਨਵੀਂ ਦਿੱਲੀ, 5 ਅਕਤੂਬਰ-ਅਰੁਣਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਇੱਥੇ ਦੇ ਤਵਾਂਗ ਇਲਾਕੇ ਦੇ ਕੋਲ ਅੱਜ ਇਕ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ...
ਪਾਕਿ ਸਮੱਗਲਰਾਂ ਵਲੋਂ ਸੁੱਟੀ 2 ਪੈਕਟ ਹੈਰੋਇਨ ਅਤੇ 50 ਰਾਊਂਡ ਬੀ.ਐੱਸ.ਐੱਫ. ਨੇ ਕੀਤੇ ਭਾਰਤ ਪਾਕਿ ਸਰਹੱਦ ਤੋਂ ਬਰਾਮਦ
. . .  about 7 hours ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 144 ਬਟਾਲੀਅਨ ਨੇ ਬੀ.ਓ.ਪੀ. ਭਰੋਭਾਲ ਤੋਂ 2 ਪੈਕਟ ਹੈਰੋਇਨ ਅਤੇ ਪੰਜਾਹ ਰਾਊਂਡ 9 ਐੱਮ.ਐੱਮ. ਪਿਸਟਲ ਦੇ ਬਰਾਮਦ ਕੀਤੇ ਹਨ...
ਕੇਸੀਆਰ ਵਲੋਂ ਰਾਸ਼ਟਰੀ ਪਾਰਟੀ ਦੀ ਸ਼ੁਰੂਆਤ, ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਹੁਣ ਹੋਵੇਗੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ)
. . .  about 8 hours ago
ਹੈਦਰਾਬਾਦ, 5 ਅਕਤੂਬਰ-ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀ.ਆਰ.ਐਸ) ਦੇ ਪ੍ਰਧਾਨ ਕੇ ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਰਾਸ਼ਟਰ ਸਮਿਤੀ ਦਾ ਨਵਾਂ ਨਾਂਅ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ) ਲਾਂਚ ਕੀਤਾ, ਜੋ 2024 ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਪਾਰਟੀ...
ਵੋਟਰ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ-ਕਸ਼ਮੀਰ 'ਚ ਹੋਣਗੀਆਂ ਚੋਣਾਂ-ਅਮਿਤ ਸ਼ਾਹ ਦਾ ਐਲਾਨ
. . .  about 8 hours ago
ਬਾਰਾਮੂਲਾ, 5 ਅਕਤੂਬਰ-ਇਕ ਵੱਡੀ ਘੋਸ਼ਣਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੋਟਰਾਂ ਦੀ ਸੂਚੀ ਤਿਆਰ ਕਰਨ ਦਾ ਕੰਮ ਪੂਰਾ ਹੁੰਦੇ ਹੀ ਜੰਮੂ ਅਤੇ ਕਸ਼ਮੀਰ ਵਿਚ ਚੋਣਾਂ "ਪੂਰੀ ਪਾਰਦਰਸ਼ਤਾ" ਨਾਲ ਹੋਣਗੀਆਂ। ਸ਼ਾਹ ਨੇ ਕਿਹਾ ਕਿ ਖੇਤਰ ਵਿਚ ਜਿਸ ਤਰ੍ਹਾਂ ਦੀ ਹੱਦਬੰਦੀ...
ਟਿਫ਼ਨ ਬੰਬ, ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਅਦਾਲਤ ਵਲੋਂ ਪੁਲਿਸ ਰਿਮਾਂਡ 'ਤੇ ਭੇਜਿਆ
. . .  about 8 hours ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਰਮਦਾਸ ਅਤੇ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਟਿਫ਼ਨ ਬੰਬ, ਏ.ਕੇ 56 ਅਸਾਲਟ ਰਾਈਫਲਾਂ ਅਤੇ ਹੈਰੋਇਨ ਸਮੇਤ ਕਾਬੂ ਨੌਜਵਾਨ ਨੂੰ ਮਾਣਯੋਗ ਅਦਾਲਤ ਵਲੋਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਲੁਧਿਆਣਾ

ਮਹਾਰਾਣਾ ਪ੍ਰਤਾਪ ਦੇ 482ਵੇਂ ਜਨਮ ਦਿਹਾੜੇ ਸੰਬੰਧੀ ਸਮਾਗਮ

ਲੁਧਿਆਣਾ, 29 ਮਈ (ਕਵਿਤਾ ਖੁੱਲਰ)-ਅਖਿਲ ਭਾਰਤੀਆ ਕਸ਼ੱਤਰਿਆ ਮਹਾਂਸਭਾ ਤੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵਲੋਂ ਮਹਾਰਾਣਾ ਪ੍ਰਤਾਪ ਦੇ 482ਵੇਂ ਜਨਮ ਦਿਹਾੜੇ ਦੇ ਸੰਬੰਧ 'ਚ ਵਿਸ਼ਾਲ ਸਮਾਗਮ ਜਲੰਧਰ ਬਾਈਪਾਸ ਚੌਕ ਸਥਿਤ ਇਕ ਪੈਲੇਸ ਵਿਖੇ ਕਰਵਾਇਆ ਗਿਆ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਤੇ ਅਖਿਲ ਭਾਰਤੀਆ ਕਸ਼ਤਰਿਆ ਮਹਾਸਭਾ ਮਹਾਸਭਾ ਦੇ ਪ੍ਰਧਾਨ ਮਹੇਂਦਰ ਸਿੰਘ ਤੰਵਰ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ 'ਚ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਲਾਰਡ ਦਲਜੀਤ ਸਿੰਘ ਰਾਣਾ (ਇੰਗਲੈਂਡ), ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਭੋਲਾ ਗਰੇਵਾਲ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਸੰਜੈ ਤਲਵਾੜ, ਮਥੁਰਾ ਰਾਜ ਘਰਾਣੇ ਦੇ ਮਹਾਰਾਜ ਨਰੇਂਦਰ ਸਿੰਘ, ਰਾਮ ਸਿੰਘ ਰਾਣਾ, ਕਾਂਗਰਸ ਦੇ ਰਾਸ਼ਟਰੀ ਸਕੱਤਰ ਚੇਤਨ ਚੌਹਾਨ, ਰਾਜਪੂਤ ਕਲਿਆਣ ਬੋਰਡ ਸਾਬਕਾ ਚੇਅਰਮੈਨ ਦਵਿੰਦਰ ਦਰਸ਼ੀ ਤੇ ਅਰਵਿੰਦਰ ਧੂਮਲ, ਰਾਜ ਕੁਮਾਰ ਰਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਤੇ ਅਖਿਲ ਭਾਰਤੀਆ ਕਸ਼ਤਰਿਆ ਮਹਾਸਭਾ ਦੇ ਪ੍ਰਧਾਨ ਮਹੇਂਦਰ ਸਿੰਘ ਤੰਵਰ ਨੇ ਮਹਾਰਾਣਾ ਪ੍ਰਤਾਪ ਦੇ 482ਵੇਂ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਸ਼ੱਤਰਿਆ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੂਰਵਜ ਮਹਾਰਾਣਾ ਪ੍ਰਤਾਪ ਵਲੋਂ ਦਿੱਤੀ ਸਿੱਖਿਆ 'ਤੇ ਅਮਲ ਕਰਨ | ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਮਹਾਰਾਣਾ ਪ੍ਰਤਾਪ ਨੂੰ ਕਸ਼ੱਤਰਿਆ ਸਮਾਜ ਦਾ ਗੌਰਵ ਦੱਸਦੇ ਹੋਏ ਕਿਹਾ ਕਿ ਆਓ ਅਸੀਂ ਸਾਰੇ ਮਿਲਕੇ ਮਹਾਰਾਣਾ ਪ੍ਰਤਾਪ ਸਹਿਤ ਇਤਿਹਾਸ ਦੇ ਪੰਨਿਆਂ 'ਚ ਗੁਮਨਾਮ ਸੂਰਬੀਰ ਸ਼ਹੀਦਾਂ ਨੂੰ ਯਾਦ ਕਰਕੇ ਦੇਸ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੀਏ | ਡਿੰਪਲ ਰਾਣਾ ਨੇ ਅਖਿਲ ਭਾਰਤੀਆ ਕਸ਼ੱਤਰਿਆ ਮਹਾਸਭਾ ਤੇ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਵਲੋਂ ਪਿਛਲੇ ਸਮੇਂ 'ਚ ਸਮਾਜ ਦੇ ਤਰੱਕੀ ਲਈ ਕੀਤੀਆਂ ਕੋਸ਼ਿਸ਼ਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਭਵਿੱਖ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ | ਕਸ਼ੱਤਰਿਆ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਤਸ਼ਾਹਿਤ ਕੀਤਾ ਗਿਆ | ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਮਮਤਾ ਆਸ਼ੂ, ਸਾਬਕਾ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ, ਪੰਡਿਤ ਅਜੈ ਵਸ਼ਿਸ਼ਠ, ਈਸ਼ਵਰਜੋਤ ਚੀਮਾ, ਬਾਬਾ ਮੀਨਾ ਸ਼ਾਹ, ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਲਾਲ ਲੱਡੂ, ਕੌਂਸਲਰ ਇਕਬਾਲ ਸੋਨੰੂ, ਵਿਪਨ ਵਿਨਾਇਕ, ਹੈਪੀ ਰੰਧਾਵਾ, ਸੁਖਦੇਵ ਬਾਵਾ, ਰਾਜੂ ਥਪਰ, ਰਾਜੂ ਅਰੋੜਾ , ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਲੱਕੀ ਸੰਧੂ, ਕਾਂਗਰਸ ਨੇਤਰੀ ਮਨੀਸ਼ਾ ਕਪੂਰ, ਵਿਕਾਸ ਪਰਾਸ਼ਰ, ਨਿੱਕੀ ਰਿਆਤ, ਰਿੱਪੂ ਗਿਲ, ਨੀਰੁ ਸ਼ਰਮਾ ਸਹਿਤ ਦੇਸ਼ ਭਰ ਵਲੋਂ ਸ਼ਾਮਿਲ ਹੋਏ ਕਸ਼ਤਰਿਆ ਸਮਾਜ ਦੇ ਬੁੱਧੀਜੀਵੀਆਂ ਨੇ ਮਹਾਰਾਣਾ ਪ੍ਰਤਾਪ ਨੂੰ ਨਮਨ ਕੀਤਾ | ਅਖਿਲ ਭਾਰਤੀਆ ਕਸ਼ਤਰਿਆ ਮਹਾਸਭਾ ਦੇ ਸੂਬਾ ਪ੍ਰਧਾਨ ਡਿੰਪਲ ਰਾਣਾ ਤੇ ਮਹਾਰਾਣਾ ਰਾਜਪੂਤ ਸਭਾ ਦੇ ਪ੍ਰਧਾਨ ਰਾਕੇਸ਼ ਮਿਨਹਾਸ ਨੇ ਸ਼ਖ਼ਸੀਅਤਾਂ ਨੂੰ ਸਨਮਾਨ ਨਿਸ਼ਾਨੀਆਂ ਭੇਟ ਕਰਕੇ ਧੰਨਵਾਦ ਕੀਤਾ | ਇਸ ਮੌਕੇ ਰਾਣਾ ਰਣਜੀਤ ਸਿੰਘ, ਰਾਣਾ ਸੰਤ ਸਿੰਘ, ਰਣਵੀਰ ਰਾਣਾ, ਐਸ. ਕੇ ਸਿੰਘ, ਡੀ. ਐਸ. ਰਾਣਾ, ਅਮਰੇਂਦਰਾ ਗੋਵਿੰਦ ਰਾਉ, ਅਨਿਲ ਠਾਕੁਰ, ਕਮਲ ਡਡਵਾਲ, ਗੌਤਮ ਪੁੰਡੀਰ, ਗੁਰਨਾਮ ਸਿੰਘ ਠਾਕੁਰ, ਰਵਿੰਦਰ ਪਠਾਨਿਆ, ਰਣਵੀਰ ਪਰਮਾਰ, ਆਸ਼ੂ ਰਾਣਾ, ਸੋਨੀ ਰਾਣਾ, ਰਾਜੇਸ਼ ਰਤਨ ਭਾਰਦੁਆਜ, ਰਾਜ ਕੁਮਾਰ ਰਾਣਾ, ਵਿਸ਼ਵਜੀਤ ਠਾਕੁਰ, ਸਤਿੰਦਰ ਰਾਣਾ, ਸੰਨੀ ਰਾਣਾ, ਮਿੰਟੂ ਰਾਣਾ, ਸੰਦੀਪ ਰਾਣਾ, ਸਮਰ ਰਾਠੌਰ, ਗਿੰਨੀ ਮਿਨਹਾਸ, ਰੰਧੀਰ ਪਰਮਾਰ, ਨਿਟੀ ਬਜਾਜ਼, ਮੋਤੀ ਰਾਣਾ, ਵਿਕਰਮ ਰਾਣਾ, ਐਡਵੋਕੇਟ ਵਿਸ਼ਵਪਾਲ ਸਿੰਘ, ਅਮਨ ਰਾਣਾ, ਹਰੀਸ਼ ਦੁਆ, ਕੁਲਦੀਪ ਸ਼ਰਮਾ, ਲੱਕੀ ਸੂਦ, ਦਰਪਣ ਦਾਦੂ, ਤਜਿੰਦਰ ਚਹਿਲ, ਨਵਨੀਸ਼ ਮਲਹੌਤਰਾ, ਰਾਜੀਵ ਲੂਥਰਾ, ਸੰਜੀਵ ਕੱਤਨਾ, ਕਪਿਲ ਸ਼ੱਕਰਵਾਲ, ਰੋਸ਼ਨ ਪਾਲਾ, ਸੁਨੀਲ ਕੱਕੜ, ਅਲਕਾ ਮਲਹੌਤਰਾ, ਅਰੁਣਾ ਟਪਾਰਿਆ, ਰੰਮੀ ਮੂਮ, ਜੋਤੀ ਮਹਿਤਾ, ਸੀਮਾ ਢਾਂਡਾ, ਸੁਰਿੰਦਰ ਕੌਰ ਸਹਿਤ ਹੋਰ ਵੀ ਮੌਜੂਦ ਰਹੇ |

ਭਾਰਤੀ ਕਮਿਊਨਿਸਟ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਲੁਧਿਆਣਾ ਵਲੋਂ ਰੋਸ ਪ੍ਰਦਰਸ਼ਨ

ਲੁਧਿਆਣਾ, 29 ਮਈ (ਕਵਿਤਾ ਖੁੱਲਰ)-ਕੌਮੀ ਪੱਧਰ 'ਤੇ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਪ੍ਰਦਰਸ਼ਨ ਦੇ ਸੱਦੇ 'ਤੇ ਭਾਰਤੀ ਕਮਿਊਨਿਸਟ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਲੁਧਿਆਣਾ ਵਲੋਂ ਜਗਰਾਉਂ ਪੁੱਲ 'ਤੇ ਸ਼ਹੀਦਾਂ ਦੇ ਬੁੱਤ ਦੇ ਥੱਲੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ

ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਈ. ਡਬਲਿਊ. ਐੱਸ. ਕਾਲੋਨੀ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਜ਼ਿਆਦਾ ਨਸ਼ਾ ਕਰਨ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੁਖਵਿੰਦਰ ਸਿੰਘ (35) ਵਜੋਂ ਕੀਤੀ ਗਈ ਹੈ | ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 29 ਮਈ (ਕਵਿਤਾ ਖੁੱਲਰ)-ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ...

ਪੂਰੀ ਖ਼ਬਰ »

ਮੈਰਾਥਨ ਦੌੜ 'ਚ ਭਾਰੀ ਗਿਣਤੀ ਵਿਚ ਲੋਕਾਂ ਨੇ ਲਿਆ ਹਿੱਸਾ

ਲੁਧਿਆਣਾ, 29 ਮਈ (ਕਵਿਤ ਖੁੱਲਰ/ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪੀ. ਏ. ਯੂ. 'ਚ ਅੱਜ ਮੈਰਾਥਨ ਦੌੜ ਦਾ ਆਯੋਜਨ ਕੀਤਾ, ਜਿਸ 'ਚ ਭਾਰੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ | ਇਸ ਮੌਕੇ ਸੇਵਾ-ਮੁਕਤ ਡੀ. ਜੀ. ਪੀ. ਡੀ. ਆਰ. ਭੱਟੀ ਵਲੋਂ ਇਸ ਦੌੜ ਦੀ ਸ਼ੁਰੂਆਤ ਕੀਤੀ ਗਈ | ਹਾਜ਼ਰੀਨ ...

ਪੂਰੀ ਖ਼ਬਰ »

ਖਾਲੀ ਪਏ ਪਲਾਟਾਂ 'ਚ ਪੁਰਾਣੀਆਂ ਖੰਡਰਨੁਮਾ ਇਮਾਰਤਾਂ ਅਪਰਾਧਿਕ ਕਿਸਮ ਦੇ ਲੋਕਾਂ ਲਈ ਬਣਦੀਆਂ ਨੇ ਸੁਰੱਖਿਅਤ ਠਾਹਰਾ

ਇਯਾਲੀ/ਥਰੀਕੇ, 29 ਮਈ (ਮਨਜੀਤ ਸਿੰਘ ਦੁੱਗਰੀ)-ਸਮਾਰਟ ਸ਼ਹਿਰ ਵਜੋਂ ਜਾਣੇ ਜਾਂਦੇ ਮਹਾਂਨਗਰ ਲੁਧਿਆਣਾ ਦੇ ਨਾਲ ਲੱਗਦੇ ਬਾਹਰੀ ਇਲਾਕਿਆਂ ਤੇ ਬੇਆਬਾਦ ਨਵੀਂਆਂ ਵਸੀਆ ਕਾਲੋਨੀਆਂ 'ਚ ਪਈਆ ਖਾਲੀ ਪਏ ਪਲਾਟਾਂ 'ਚ ਪੁਰਾਣੀਆਂ ਖੰਡਰਨੁਮਾ ਇਮਾਰਤਾਂ ਅਪਰਾਧਿਕ ਕਿਸਮ ਦੇ ...

ਪੂਰੀ ਖ਼ਬਰ »

ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਪੰਜਾਬ ਦਾ ਸੂਬਾ ਪੱਧਰੀ ਇਜਲਾਸ

ਲੁਧਿਆਣਾ, 29 ਮਈ (ਸਲੇਮਪੁਰੀ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ 'ਚ ਕੰਮ ਕਰ ਰਹੇ ਜੂਨੀਅਰ/ ਸਹਾਇਕ ਇੰਜੀਨੀਅਰਜ਼/ਉਪ ਮੰਡਲ/ਕਾਰਜਕਾਰੀ ਇੰਜੀਨੀਅਰਜ਼-(ਪੱਦ ਉੱਨਤ ਜੇ. ਈ. ਕਾਡਰ) ਦੀ ਨੁਮਾਇੰਦਾ ਜਮਾਤ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ...

ਪੂਰੀ ਖ਼ਬਰ »

ਗੁਰੂ ਅਮਰਦਾਸ ਅਪਾਹਿਜ ਆਸ਼ਰਮ ਸਰਾਭਾ ਵਿਖੇ ਫਿਜ਼ੀਓਥੈਰੇਪੀ ਯੂਨਿਟ ਦੀ ਸਥਾਪਨਾ

ਲੁਧਿਆਣਾ, 29 ਮਈ (ਕਵਿਤਾ ਖੁੱਲਰ)-ਰੋਟੇਰੀਅਨ ਡਾ. ਆਰ. ਐਲ. ਨਾਰੰਗ ਦੀ ਪ੍ਰਧਾਨਗੀ ਹੇਠ ਰੋਟਰੀ ਕਲੱਬ ਲੁਧਿਆਣਾ ਵਲੋਂ ਗੁਰੂ ਅਮਰਦਾਸ ਆਪਹਿਜ ਆਸ਼ਰਮ ਪਿੰਡ ਸਰਾਭਾ ਵਿਖੇ ਫਿਜ਼ੀਓਥਰਪੀ ਯੂਨਿਟ ਸਥਾਪਿਤ ਕੀਤਾ, ਜਿਸ ਦਾ ਉਦਘਾਟਨ ਰੋਟਰੀ ਡਿਸਟਿ੍ਕਟ ਗਵਰਨਰ 3070 ਰੋਟੇਰੀਅਨ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਵਿਸ਼ਵ ਸੱਭਿਆਚਾਰਕ ਵਿਭਿੰਨਤਾ ਦਿਹਾੜੇ 'ਤੇ ਭਾਸ਼ਨ ਕਰਵਾਇਆ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਵਿਸ਼ਵ ਸਭਿਆਚਾਰਕ ਵਿਭਿੰਨਤਾ ਦਿਹਾੜੇ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਦੇ ਬੁਲਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਮਾਹਿਰ ਤੇ ਜਾਣੇ-ਪਛਾਣੇ ਨਾਟ ਕਰਮੀ ਡਾ. ...

ਪੂਰੀ ਖ਼ਬਰ »

ਨਾਈਟਿੰਗੇਲ ਸਕੂਲ ਸ਼ਿਮਲਾਪੁਰੀ ਦਾ ਨਤੀਜਾ ਸ਼ਾਨਦਾਰ ਰਿਹਾ

ਡਾਬਾ/ਲੁਹਾਰਾ, 29 ਮਈ (ਕੁਲਵੰਤ ਸਿੰਘ ਸੱਪਲ)-ਸ਼ਿਮਲਾਪੁਰੀ ਕੁਆਲਿਟੀ ਰੋਡ ਸਥਿਤ ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਪਿ੍ੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ...

ਪੂਰੀ ਖ਼ਬਰ »

ਵਾਰਡ ਨੰਬਰ-29 ਵਿਖੇ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਦੀਆਂ ਚਿੱਠੀਆਂ ਵੰਡੀਆਂ

ਡਾਬਾ/ਲੁਹਾਰਾ, 29 ਮਈ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਸਥਾਨਕ ਵਾਰਡ ਨੰਬਰ-29 ਦੀ ਕੌਂਸਲਰ ਪ੍ਰਭਜੋਤ ਕੌਰ ਦੇ ਪਿਤਾ ਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਐੱਸ. ਐੱਸ. ਵਲੋਂ ਆਪਣੇ ਮੁੱਖ ਦਫ਼ਤਰ ਪਬਲਿਕ ਸੇਵਾ ਕੇਂਦਰ ਕੇਸ਼ਵ ਨਗਰ ਲੁਹਾਰਾ ...

ਪੂਰੀ ਖ਼ਬਰ »

ਭਾਜਪਾ ਆਗੂ ਨੂੰ ਬਲੈਕਮੇਲ ਕਰਨ ਵਾਲੀ ਲੜਕੀ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ. ਏ. ਯੂ. ਦੀ ਪੁਲਿਸ ਨੇ ਭਾਜਪਾ ਆਗੂ ਨੂੰ ਬਲੈਕਮੇਲ ਕਰਨ ਵਾਲੀ ਇਕ ਲੜਕੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਭਾਜਪਾ ਆਗੂ ਕਾਤੇਂਦੂ ਸ਼ਰਮਾ ਪੁੱਤਰ ਕੁਲਭੂਸ਼ਣ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਜਥੇਦਾਰ ਭਾਈ ਕੁਲਦੀਪ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ

ਲੁਧਿਆਣਾ, 29 ਮਈ (ਕਵਿਤਾ ਖੁੱਲਰ)-ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਦੇ ਅਨਿੰਨ ਸੇਵਕ ਤੇ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ...

ਪੂਰੀ ਖ਼ਬਰ »

ਲੋੜਵੰਦ ਮਰੀਜ਼ਾਂ ਲਈ 200 ਖੂਨਦਾਨੀਆਂ ਵਲੋਂ ਖੂਨਦਾਨ

ਲੁਧਿਆਣਾ, 29 ਮਈ (ਸਲੇਮਪੁਰੀ)-ਯੂਥ ਬਲੱਡ ਡੋਨਰ ਤੇ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਾਡੇਸ਼ਨ ਵਲੋਂ ਸ਼ਾਮ ਪੈਲੇਸ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਯੂਥ ਬਲੱਡ ਡੋਨਰ ਦੇ ਅਹੁਦੇਦਾਰ ਗੋਪਾਲ ਸਿੰਘ ਪੁਰਬਾ, ਨਿਤਿਨ ਕੁਮਾਰ, ਲਲਿਤ ਟੰਡਨ ਤੇ ਲੁਧਿਆਣਾ ...

ਪੂਰੀ ਖ਼ਬਰ »

ਬਾਬਾ ਮੁਕੰਦ ਸਿੰਘ ਨਗਰ ਡਾਬਾ ਦੇ ਇੰਡਸਟਰੀਲਿਸਟਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਡਾਬਾ/ਲੁਹਾਰਾ, 29 ਮਈ (ਕੁਲਵੰਤ ਸਿੰਘ ਸੱਪਲ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਮੁਕੰਦ ਸਿੰਘ ਨਗਰ ਡਾਬਾ ਵਿਖੇ ਇਲਾਕੇ ਦੇ ਸਮਾਜ ਸੇਵੀ ਇੰਡਸਟਰੀਲਿਸਟਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ 'ਚ ਕੌਂਸਲਰ ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਮੱਛੀ ਤੇ ਝੀਂਗਾ ਪਾਲਕ ਕਿਸਾਨਾਂ ਨਾਲ ਵੈਟਰਨਰੀ ਯੂਨੀਵਰਸਿਟੀ ਵਿਖੇ ਸਮੀਖਿਆ ਮੀਟਿੰਗ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਦੀ ਪ੍ਰਧਾਨਗੀ ਅਧੀਨ ਸੂਬੇ ਦੇ ਮੱਛੀ ਤੇ ਝੀਂਗਾ ਪਾਲਕ ਕਿਸਾਨਾਂ ਨਾਲ ਇਕ ਸਮੀਖਿਆ ਮੀਟਿੰਗ ਕੀਤੀ ਗਈ | ਮੀਟਿੰਗ ਦਾ ...

ਪੂਰੀ ਖ਼ਬਰ »

ਸਤੰਬਰ 2022 ਤੱਕ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗੀ ਮੁਫ਼ਤ ਕਣਕ

ਲੁਧਿਆਣਾ, 29 ਮਈ (ਜੁਗਿੰਦਰ ਸਿੰਘ ਅਰੋੜਾ)-ਕੇਂਦਰ ਸਰਕਾਰ ਵਲੋਂ ਲਏ ਫ਼ੈਸਲੇ ਮੁਤਾਬਿਕ ਸਤੰਬਰ 2022 ਤੱਕ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਕਣਕ ਮਿਲੇਗੀ ਜਿਸ ਦਾ ਲਾਭ ਦੇਸ਼ ਦੇ ਕਰੋੜਾ ਲੋਕਾਂ ਨੂੰ ਮਿਲਣ ਦੇ ਨਾਲ-ਨਾਲ ਜ਼ਿਲ੍ਹਾ ਲੁਧਿਆਣਾ 'ਚ ਵੀ ਲੱਖਾਂ ਲੋਕ ਇਸ ...

ਪੂਰੀ ਖ਼ਬਰ »

ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ...

ਲੁਧਿਆਣਾ, 29 ਮਈ (ਸਲੇਮਪੁਰੀ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ 'ਚ ਕੰਮ ਕਰ ਰਹੇ ਜੂਨੀਅਰ/ ਸਹਾਇਕ ਇੰਜੀਨੀਅਰਜ਼/ਉਪ ਮੰਡਲ/ਕਾਰਜਕਾਰੀ ਇੰਜੀਨੀਅਰਜ਼-(ਪੱਦ ਉੱਨਤ ਜੇ. ਈ. ਕਾਡਰ) ਦੀ ਨੁਮਾਇੰਦਾ ਜਮਾਤ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ...

ਪੂਰੀ ਖ਼ਬਰ »

ਨੈਕਸੋ ਸਮੂਹ ਦੇ ਮਾਲਕ ਬਲਦੇਵ ਸਿੰਘ ਸੌਂਦ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਨੈਕਸੋ ਸਮੂਹ ਦੇ ਮਾਲਕ ਬਲਦੇਵ ਸਿੰਘ ਸੌਂਦ (70) ਦਾ 24 ਮਈ ਨੂੰ ਸੰਖੇਪ ਬਿਮਾਰੀ ਪਿੱਛੋਂ ਅਚਾਨਕ ਦਿਹਾਂਤ ਹੋ ਗਿਆ | ਸਵ: ਸੌਂਦ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਰਾਮਗੜ੍ਹੀਆ ਦੇ ਬਾਬਾ ਗੁਰਮੁੱਖ ਸਿੰਘ ਹਾਲ ...

ਪੂਰੀ ਖ਼ਬਰ »

ਯੂ. ਪੀ. ਦੇ ਕਿਰਤ ਮੰਤਰੀ ਵਲੋਂ ਸਨਅਤਕਾਰਾਂ ਨਾਲ ਮੀਟਿੰਗ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਉੱਤਰ ਪ੍ਰਦੇਸ਼ ਦੇ ਕਿਰਤ ਮੰਤਰੀ ਸੁਨੀਲ ਭਰਾਲਾ ਨੇ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਸਕੱਤਰੇਤ, ਜੈਮਲ ਰੋਡ ਜਨਤਾ ਨਗਰ ਲੁਧਿਆਣਾ ਵਿਖੇ ਦੌਰਾ ਕੀਤਾ ਤੇ ਫਿਕੋ ਦੇ ਮੈਂਬਰਾਂ ਨਾਲ ਗੁਰਮੀਤ ਸਿੰਘ ...

ਪੂਰੀ ਖ਼ਬਰ »

ਪੰਜਾਬ ਤੇ ਪੰਥ ਹਿਤੈਸ਼ੀ ਸੰਗਰੂਰ ਵਿਧਾਨ ਸਭਾ ਚੋਣ 'ਚ ਮੇਰਾ ਸਾਥ ਦੇਣਗੇ-ਮਾਨ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੇ ਪੰਥ ਹਿਤੈਸ਼ੀ ਸੰਗਰੂਰ ਲੋਕ ਸਭਾ ਚੋਣ 'ਚ ਉਨ੍ਹਾਂ ਦਾ ਸਾਥ ਦੇਣਗੇ ਤਾਂ ਜੋ ਪੰਜਾਬ ਤੇ ਪੰਥ ਦੀ ਅਵਾਜ਼ ਨੂੰ ਦਿੱਲੀ 'ਚ ਬੈਠ ਕੇ ਕੇਂਦਰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ

ਲੁਧਿਆਣਾ, 29 ਮਈ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਜਾਣਕਾਰੀ ਸੀ. ਆਈ. ਏ. ਸਟਾਫ਼ ...

ਪੂਰੀ ਖ਼ਬਰ »

ਪੁਰਾਣੀ ਸਬਜ਼ੀ ਮੰਡੀ ਨੂੰ ਜਾਂਦੇ ਰੋਡ 'ਤੇ ਧੜੱਲੇ ਨਾਲ ਲੱਗ ਰਹੀ ਹੈ ਨਾਜਾਇਜ਼ ਮੱਛੀ ਮਾਰਕੀਟ

ਲੁਧਿਆਣਾ, 29 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਜਿਥੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਉਥੇ ਸ਼ਹਿਰ 'ਚ ਲੱਗੀਆਂ ਨਾਜਾਇਜ਼ ਮੱਛੀ ਮਾਰਕੀਟਾਂ ਨੂੰ ਵੀ ਹਟਾਇਆ ਜਾ ਰਿਹਾ ਹੈ ਪਰ ਨਗਰ ...

ਪੂਰੀ ਖ਼ਬਰ »

ਆਟੋ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਗੁਰਪ੍ਰਗਟ ਸਿੰਘ ਕਾਹਲੋਂ ਸਰਬਸੰਮਤੀ ਨਾਲ 6ਵੀਂ ਵਾਰ ਪ੍ਰਧਾਨ ਬਣੇ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਆਟੋ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਸਰਬਸੰਮਤੀ ਨਾਲ ਗੁਰਪ੍ਰਗਟ ਸਿੰਘ ਕਾਹਲੋਂ 6ਵੀਂ ਵਾਰ ਪ੍ਰਧਾਨ ਬਣ ਗਏ ਹਨ | ਸ. ਕਾਹਲੋਂ ਤੋਂ ਇਲਾਵਾ ਬਾਕੀ ਆਹੁਦੇਦਾਰ ਵੀ ਸਰਬਸੰਮਤੀ ਨਾਲ ਬਿਨ੍ਹਾਂ ਮੁਕਾਬਲਾ ਜੇਤੂ ਰਹੇ | ...

ਪੂਰੀ ਖ਼ਬਰ »

ਛਬੀਲ ਤੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ

ਫੁੱਲਾਂਵਾਲ, 29 ਮਈ (ਮਨਜੀਤ ਸਿੰਘ ਦੁੱਗਰੀ)-ਪ੍ਰਾਪਰਟੀ ਡੀਲਰ ਐਸੋਸੀਏਸ਼ਨ ਗਿੱਲ 2 ਵਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਨਿਊ ਗੁਰੂ ਤੇਗ ਬਹਾਦਰ ਨਗਰ ਚੌਕ 200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲ ਲੁਧਿਆਣਾ 'ਚ ਦਾਖ਼ਲਾ ਲੈਣ ਲਈ 1519 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਮੈਰੀਟੋਰੀਅਸ ਸਕੂਲ ਲੁਧਿਆਣਾ 'ਚ 11ਵੀਂ ਜਮਾਤ ਵਿਚ ਦਾਖ਼ਲਾ ਲੈਣ ਲਈ ਵਿਦਿਆਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਮੈਰੀਟੋਰੀਅਸ ਸਕੂਲ ਲੁਧਿਆਣਾ 'ਚ ਦਾਖ਼ਲਾ ਲੈਣ ਲਈ ਲੁਧਿਆਣਾ ਸ਼ਹਿਰ ਦੇ 5 ਸਕੂਲਾਂ 'ਚ ਬਣੇ ਪ੍ਰੀਖਿਆ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਹੋਈ ਹੱਤਿਆ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਚੰਨੀ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਚਰਨਦੀਪ ਸਿੰਘ ਚੰਨੀ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਹੱਤਿਆ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਸਰਕਾਰ ਵਲੋਂ ਬੀਤੇ ਦਿਨ ਹੀ ਸਿੱਧੂ ...

ਪੂਰੀ ਖ਼ਬਰ »

ਭੁੱਕੀ ਸਮੇਤ ਔਰਤ ਗਿ੍ਫ਼ਤਾਰ

ਲੁਧਿਆਣਾ, 29 ਮਈ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਇਕ ਔਰਤ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਡੇਢ ਕਿਲੋ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੀ ਔਰਤ ਦੀ ਸ਼ਨਾਖਤ ਸ਼ੇਨਾ ਵਜੋਂ ਕੀਤੀ ਗਈ ਹੈ, ਉਹ ਕਾਕੋਵਾਲ ਰੋਡ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਲੜਕੀਆਂ ਦੇ ਡਿਗਰੀ ਵੰਡ ਸਮਾਰੋਹ

ਲੁਧਿਆਣਾ, 29 ਮਈ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਲੁਧਿਆਣਾ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ 1210 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ | ਸਾਲਾਨਾ ਡਿਗਰੀ ਵੰਡ ਸਮਾਰੋਹ ਵਿਚ ਵਿਦਿਆਰਥਣਾਂ ਨੂੰ ਪੋਸਟ-ਗ੍ਰੈਜੂਏਸ਼ਨ, ਪੋਸਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX