ਤਾਜਾ ਖ਼ਬਰਾਂ


ਵੱਡੀ ਖ਼ਬਰ: ਚੀਨ ਦੇ ਰੈਸਟੋਰੈਂਟ 'ਚ ਲੱਗੀ ਅੱਗ, 17 ਲੋਕਾਂ ਦੀ ਮੌਤ
. . .  9 minutes ago
ਬੀਜਿੰਗ, 28 ਸਤੰਬਰ-ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ ਉੱਤਰ-ਪੂਰਬੀ ਚੀਨ ਦੇ ਰੈਸਟੋਰੈਂਟ 'ਚ ਅੱਗ ਲੱਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ।
ਪਿੰਡ ਸਿੰਘੇ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ
. . .  26 minutes ago
ਮੰਡੀ ਲਾਧੂਕਾ, 28 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਸਿੰਘੇ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ...
ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ 'ਚ ਹੋਏ ਸ਼ਾਮਿਲ
. . .  32 minutes ago
ਨਵੀਂ ਦਿੱਲੀ, 28 ਸਤੰਬਰ-ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋ ਗਏ ਹਨ।
ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਵਿਰੁੱਧ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ
. . .  37 minutes ago
ਨਵੀਂ ਦਿੱਲੀ, 28 ਸਤੰਬਰ- ਸੁਪਰੀਮ ਕੋਰਟ ਨੇ ਨੋਟਬੰਦੀ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਦੀ ਤਾਰੀਕ ਤੈਅ ਕਰ ਦਿੱਤੀ ਹੈ। ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ...
ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਕ ਵਾਰ ਫ਼ਿਰ ਵੱਡਾ ਝਟਕਾ
. . .  31 minutes ago
ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਗਾ ਦਿੱਤੀ ਹੈ...
ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੀ.ਏ.ਯੂ. ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ-ਧਾਲੀਵਾਲ
. . .  about 1 hour ago
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਖੇਤੀਬਾੜੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪ੍ਰਦੂਸ਼ਣ ਰੋਕਥਾਮ ਬੋਰਡ ਤੇ ਪੁਲਿਸ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ...
ਕੱਲ੍ਹ ਜਾਮ ਰਹੇਗਾ ਜਲੰਧਰ-ਫਗਵਾੜਾ ਹਾਈਵੇਅ, ਇਸ ਰੂਟ 'ਤੇ ਜਾਣ ਵਾਲੇ ਰਹੋ ਸਾਵਧਾਨ
. . .  52 minutes ago
ਜਲੰਧਰ, 28 ਸਤੰਬਰ-ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਨੂੰ ਹਾਈਵੇਅ ਜਾਮ ਕਰਨ ਦੇ ਦਿੱਤੇ ਗਏ ਸੱਦਾ ਦਾ ਜਲੰਧਰ ਪੋਟੈਟੋ ਗ੍ਰੋਅਰਜ਼ ਐਸੋਸੀਏਸ਼ਨ (ਜੇ.ਪੀ.ਜੀ.ਏ.) ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ...
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਨੇ ਨਸ਼ਿਆਂ ਦੀ ਵਿਕਰੀ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਆਈ.ਜੀ. ਪੁਲਿਸ ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ
. . .  about 1 hour ago
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦੀ ਵਿਕਰੀ, ਸ਼ਰਾਬ ਦੇ ਠੇਕੇ, ਪਾਨ ਬੀੜੀ ਤੇ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਆਈ.ਜੀ. ਪੁਲਿਸ....
ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
. . .  about 1 hour ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਜਲੰਧਰ 'ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ 'ਤੇ 5 ਲੱਖ ਤੋਂ ਵੱਧ ਦੀ ਲੁੱਟ, ਲੁਟੇਰੇ ਫ਼ਰਾਰ
. . .  about 1 hour ago
ਜਲੰਧਰ, 28 ਸਤੰਬਰ (ਐੱਮ.ਐੱਸ.ਲੋਹੀਆ)-ਜਲੰਧਰ 'ਚ ਦਿਨ-ਦਿਹਾੜੇ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਥਾਨਕ ਦਮੋਰੀਆ ਪੁੱਲ ਨੇੜੇ ਇਕ ਵਪਾਰੀ ਤੋਂ 2 ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ 5 ਲੱਖ 64...
ਚੋਰੀ ਦੌਰਾਨ ਫੈਕਟਰੀ 'ਚ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 28 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਜਸਪਾਲ ਬਾਂਗਰ ਵਿਚ ਬੀਤੇ ਦਿਨ ਫ਼ੈਕਟਰੀ 'ਚ ਚੋਰੀ ਕਰਨ ਦੌਰਾਨ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਝਬਾਲ: ਪੁੱਤ ਨੇ ਗੋਲੀ ਮਾਰ ਕੇ ਪਿਓ ਦੀ ਕੀਤੀ ਹੱਤਿਆ
. . .  about 1 hour ago
ਝਬਾਲ, 28 ਸਤੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਾਬਕਾ ਫ਼ੌਜੀ ਦਿਲਬਾਗ ਸਿੰਘ ਨੇ ਆਪਣੇ ਪਿਤਾ ਰਘਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਰਘਬੀਰ ਸਿੰਘ ਦੇ ਛੋਟੇ...
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
. . .  about 2 hours ago
ਨਵੀਂ ਦਿੱਲੀ, 28 ਸਤੰਬਰ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
ਸਪਰੇਅ ਚੜ੍ਹਨ ਕਾਰਨ ਕਿਸਾਨ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਛਾਜਲਾ ਦੇ ਇਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ ਨੇ ਦੱਸਿਆ ਕਿ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮਿਮਿਟ ਕਾਲਜ ਮਲੋਟ ਦੀ ਸਾਈਕਲ ਰੈਲੀ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ
. . .  about 2 hours ago
ਮਲੋਟ, 28 ਸਤੰਬਰ (ਪਾਟਿਲ)- ਅੱਜ ਮਿਮਿਟ ਕਾਲਜ ਮਲੋਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰੈਲੀ ਦਾ ਉਦਘਾਟਨ ਕੀਤਾ ਗਿਆ...
ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਨ ਤੇ ਮੰਤਰੀ ਈ.ਟੀ.ਓ. ਅਤੇ ਡੀ.ਸੀ. ਵਲੋਂ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮਦਿਨ ਮੌਕੇ ਅੱਜ ਇੱਥੇ ਹੋਏ ਸਮਾਗਮ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ
. . .  about 2 hours ago
ਚੰਡੀਗੜ੍ਹ, 28 ਸਤੰਬਰ-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ...
ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਦਾ ਹਵਾਈ ਅੱਡਾ, ਨਿਰਮਲਾ ਸੀਤਾਰਮਨ ਨੇ ਕੀਤਾ ਉਦਘਾਟਨ
. . .  about 2 hours ago
ਚੰਡੀਗੜ੍ਹ, 28 ਸਤੰਬਰ- ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਅੱਜ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਮਕਰਨ ਨੂੰ ਲੈ ਕੇ ਹਵਾਈ ਅੱਡੇ 'ਤੇ ਇਕ ਸਮਾਗਮ ਕਰਵਾਇਆ ਜਾ ਰਿਹਾ...
ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫ਼ਾਇਰਿੰਗ
. . .  about 3 hours ago
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵਲੋਂ...
ਖਟਕੜ ਕਲਾਂ 'ਚ ਅੱਜ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
. . .  about 3 hours ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ 'ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਕੱਢੀ ਸਾਈਕਲ ਰੈਲੀ
. . .  about 3 hours ago
ਫ਼ਾਜ਼ਿਲਕਾ, 28 ਸਤੰਬਰ (ਪ੍ਰਦੀਪ ਕੁਮਾਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਫ਼ਾਜ਼ਿਲਕਾ ਤੋਂ ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਤੱਕ ਕਢੀ ਗਈ...
ਖਟਕੜ ਕਲਾਂ 'ਚ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਿਜਦਾ
. . .  about 3 hours ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ 'ਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ...
ਈ.ਡੀ. ਦੀ ਇਕ ਹੋਰ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਗ੍ਰਿਫ਼ਤਾਰ
. . .  1 minute ago
ਨਵੀਂ ਦਿੱਲੀ, 28 ਸਤੰਬਰ-ਦਿੱਲੀ ਆਬਕਾਰੀ ਨੀਤੀ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਦੇਸ਼ ਦੇ ਬੇਹੱਦ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ...
ਸੜਕ ਕੰਢਿਓਂ ਮਿਲੀ ਅਣਪਛਾਤੀ ਲਾਸ਼, ਫੈਲੀ ਸਨਸਨੀ
. . .  about 4 hours ago
ਜੰਡਿਆਲਾ ਮੰਜਕੀ, 28 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਨੂਰਮਹਿਲ ਰੋਡ 'ਤੇ ਅੱਜ ਸਵੇਰੇ ਸੜਕ ਕਿਨਾਰੇ ਖਤਾਨਾਂ 'ਚ ਡਿੱਗੀ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਕੋਲ ਹੀ ਇਕ ਕਿਸੇ ਵਾਹਨ ਵਲੋਂ ਦਰੜਿਆ...
ਭਾਰਤ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਕੀਤੇ ਗਏ ਦਰਜ
. . .  about 4 hours ago
ਨਵੀਂ ਦਿੱਲੀ, 28 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4,972 ਕੇਸ ਠੀਕ ਹੋਏ ਹਨ। ਉੱਥੇ ਹੀ ਸਰਗਰਮ ਮਾਮਲੇ 40,99 ਦਰਜ ਕੀਤੇ ਗਏ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਰੂਪਨਗਰ

ਸਾਫ਼ ਨੀਅਤ ਅਤੇ ਪਾਰਦਰਸ਼ੀ ਨੀਤੀ ਅਪਣਾ ਕੇ ਗੈਰ ਕਾਨੂੰਨੀ ਖਣਨ ਮਾਫ਼ੀਆ 'ਤੇ ਨਕੇਲ ਕੱਸੀ-ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ, 29 ਮਈ (ਕਰਨੈਲ ਸਿੰਘ ਸੈਣੀ)-ਹਰਜੋਤ ਸਿੰਘ ਬੈਂਸ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਕਿਹਾ ਕਿ ਸੂਬੇ 'ਚ ਗੈਰ ਕਾਨੂੰਨੀ ਖਣਨ ਮਾਫ਼ੀਆ ਨੂੰ ਨਕੇਲ ਕੱਸੀ ਹੈ, ਸਾਡੀ ਸਾਫ਼ ਨੀਅਤ ਤੇ ਪਾਰਦਰਸ਼ੀ ਨੀਤੀ ਨਾਲ ਹੀ ਇਹ ਸੰਭਵ ਹੋਇਆ ਹੈ | ਅਸੀਂ ਭਵਿੱਖ ਵਿਚ ਇਸ ਖਣਨ ਨੂੰ ਸਰਕਾਰ ਦੀ ਆਮਦਨ ਦਾ ਜਰਿਆ ਬਣਾਉਣ ਲਈ ਕੰਮ ਕਰ ਰਹੇ ਹਾਂ, ਜਿਸ ਦੇ ਸਾਰਥਿਕ ਨਤੀਜੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ | ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ | ਇਸ ਦਾ ਦੋਸ਼ੀ ਭਾਵੇਂ ਸਾਡਾ ਕੋਈ ਨਜ਼ਦੀਕੀ ਸਾਥੀ, ਰਿਸ਼ਤੇਦਾਰ ਜਾਂ ਸਕਾ ਸਬੰਧੀ ਹੋਵੇ, ਕਾਨੂੰਨ ਸਭ ਲਈ ਇੱਕ ਬਰਾਬਰ ਹੋਵੇਗਾ ਤੇ ਸਖ਼ਤ ਕਾਰਵਾਈ ਹੋਵੇਗੀ | ਉਨ੍ਹਾਂ ਨੇ ਕਿਹਾ ਕਿ ਜੇਲ੍ਹਾਂ ਵਿਚ ਵਧ ਰਹੇ ਜੁਰਮ 'ਤੇ ਨਕੇਲ ਕੱਸਣ ਲਈ ਸਖ਼ਤ ਕਾਰਵਾਈ ਕੀਤੀ ਹੈ, ਜੇਲ੍ਹਾਂ ਦਾ ਸੁਧਾਰ ਨਜ਼ਰ ਆ ਰਿਹਾ ਹੈ | ਬੈਂਸ ਨੇ ਪਿੰਡ ਵਾਸੀਆਂ ਦੀ ਮੰਗ 'ਤੇ ਕਿਹਾ ਕਿ ਪਿੰਡ ਨਿੱਕੂਵਾਲ ਦੀ ਸੰਪਰਕ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ | ਉਹਨਾ ਨਾਲ ਹੀ ਇਲਾਕਾ ਵਾਸੀਆਂ ਵਲੋਂ ਦਿੱਤੇ ਫ਼ਤਵੇ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਆਪਣੇ ਕਿਸੇ ਮਸਲੇ ਨੂੰ ਹੱਲ ਕਰਵਾਉਣ ਲਈ ਨਿੱਜੀ ਤੌਰ ਤੇ ਮਿਲਣਾ ਚਾਹੁੰਦੇ ਹਨ, ਉਹ ਕਿਸੇ ਸਮੇਂ ਵੀ ਗੰਭੀਰਪੁਰ ਰਿਹਾਇਸ਼ ਜਾ ਚੰਡੀਗੜ੍ਹ ਆਉਣ, ਉਨ੍ਹਾਂ ਦਾ ਪੂਰਾ ਮਾਨ ਸਨਮਾਨ ਹੋਵੇਗਾ | ਇਸ ਮੌਕੇ ਕੈਬਨਿਟ ਮੰਤਰੀ ਨੇ ਕੋਟਲਾ, ਗੱਜਪੁਰ, ਹਰੀਵਾਲ, ਨਿੱਕੂਵਾਲ ਦਾ ਦੌਰਾ ਕੀਤਾ ਅਤੇ ਸਾਂਝੀ ਸੱਥ ਵਿਚ ਬੈਠ ਕੇ ਮੁਸ਼ਕਿਲਾਂ ਸੁਣੀਆਂ ਤੇ ਲੋੜਵੰਦ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ, ਸੋਹਣ ਸਿੰਘ ਬੈਂਸ, ਪਿੰਡ ਨਿੱਕੂਵਾਲ ਦੇ ਚੋਣ ਜਲਸਾ ਪ੍ਰਬੰਧਕ ਅਤੇ ਸੀਨੀਅਰ ਆਪ ਆਗੂ ਸੋਹਣ ਨਿੱਕੂਵਾਲ, ਪਰਮਜੀਤ ਸਿੰਘ ਪੰਮੀ, ਜਸਵੀਰ ਸਿੰਘ ਜੱਸੀ, ਸੂਬੇਦਾਰ ਕਮਲਜੀਤ ਸਿੰਘ, ਜੱਗਾ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਧਿਆਨ ਸਿੰਘ, ਸਰਬਣ ਸਿੰਘਠ ਅਜਮੇਰ ਸਿੰਘ, ਸੰਤੋਖ ਸਿੰਘ, ਕਿਸ਼ਨ ਸਿੰਘ, ਗੁਰਜੀਤ ਸਿੰਘ, ਕੇਸ਼ਰ ਸਿੰਘ ਸੰਧੂ, ਜੁਝਾਰ ਸਿੰਘ, ਜਸਪ੍ਰੀਤ ਸਿੰਘ, ਦੀਪਕ ਸੋਨੀ, ਹਰਦਿਆਲ ਸਿੰਘ ਫ਼ੌਜੀ, ਜਗਤਾਰ ਸਿੰਘ, ਚਰਨ ਸਿੰਘ, ਤਰਲੋਚਨ ਸਿੰਘ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |

ਟ੍ਰੈਫਿਕ ਦਾ ਮੰਦਾ ਹਾਲ, ਲੋਕ ਉਡਾ ਰਹੇ ਹਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਮੋਰਿੰਡਾ, 29 ਮਈ (ਕੰਗ)-ਮੋਰਿੰਡਾ ਸ਼ਹਿਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਇਹ ਭਾਵੇਂ ਰੂਪਨਗਰ ਜ਼ਿਲ੍ਹੇ ਦਾ ਸਭ ਤੋਂ ਮਹੱਤਵਪੂਰਨ ਤੇ ਖੁਸ਼ਹਾਲ ਸ਼ਹਿਰ ਮੰਨਿਆ ਜਾਂਦਾ ਹੈ ਪ੍ਰੰਤੂ ਇਸ ਸ਼ਹਿਰ ਵਿੱਚ ਪ੍ਰਬੰਧਾਂ ਜਾਂ ਟ੍ਰੈਫਿਕ ਦੀ ਸਮੱਸਿਆ ਜਿਆਦਾ ਹੋਣ ਕਾਰਨ ਸ਼ਹਿਰ ...

ਪੂਰੀ ਖ਼ਬਰ »

ਧੰਨਵਾਦੀ ਦੌਰੇ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਕੀਤਾ ਨਿੱਘਾ ਸਵਾਗਤ

ਨੂਰਪੁਰ ਬੇਦੀ, 29 ਮਈ (ਵਿੰਦਰਪਾਲ ਝਾਂਡੀਆਂ)-ਅੱਜ ਨੂਰਪੁਰ ਬੇਦੀ ਇਲਾਕੇ ਦੇ ਵੱਡੀ ਆਬਾਦੀ ਵਾਲੇ ਇਤਿਹਾਸਕ ਪਿੰਡ ਝਾਂਡੀਆਂ ਕਲਾ ਦਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਧੰਨਵਾਦੀ ਦੌਰਾ ਕੀਤਾ ਗਿਆ | ਇਸ ਮੌਕੇ ਵਿਧਾਇਕ ਦਾ ਪਿੰਡ ਪਹੁੰਚਣ 'ਤੇ ...

ਪੂਰੀ ਖ਼ਬਰ »

ਕਬਾੜ ਦੀ ਦੁਕਾਨ 'ਚ ਅੱਗ ਲੱਗੀ

ਮੋਰਿੰਡਾ, 29 ਮਈ (ਕੰਗ)-ਮੋਰਿੰਡਾ-ਬਸੀ ਸੜਕ 'ਤੇ ਬਣੀ ਇੱਕ ਕਬਾੜ ਦੀ ਦੁਕਾਨ ਵਿਚ ਅਚਾਨਕ ਅੱਗ ਲੱਗ ਗਈ ਜਿਸ ਵਿਚ ਹਜ਼ਾਰਾਂ ਦਾ ਨੁਕਸਾਨ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜੈਜੀ ਸਰਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਵਿਚ ਪਲਾਸਟਿਕ ਦਾ ਸਮਾਨ ...

ਪੂਰੀ ਖ਼ਬਰ »

'ਆਪ' ਆਗੂ ਹਰਪ੍ਰੀਤ ਸਿੰਘ ਕਾਹਲੋਂ ਹਿਮਾਚਲ ਪ੍ਰਦੇਸ਼ ਦੇ ਹਲਕਾ ਦਰੰਗ ਅਤੇ ਸਰਕਾਘਾਟ ਦੇ ਇੰਚਾਰਜ ਨਿਯੁਕਤ

ਕਾਹਨਪੁਰ ਖੂਹੀ, 29 ਮਈ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਪਿੰਡ ਨਲਹੋਟੀ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕੇ ਦਰੰਗ ਅਤੇ ਸਰਕਾਘਾਟ ਲਈ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ | ਸ. ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਮੋਟਰਸਾਈਕਲ ਸਵਾਰ ਦੋ ਨੌਜਵਾਨ ਕਾਬੂ

ਬੇਲਾ, 29 ਮਈ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਸ਼ਾ ਮੁਕਤ ਸਮਾਜ ਕਰਨ ਲਈ ਦਿੱਤੀਆਂ ਸਖ਼ਤ ਹਦਾਇਤਾਂ ਅਨੁਸਾਰ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਮੁਖੀ ਦੀ ਰਹਿਨੁਮਾਈ ਹੇਠ ਪੁਲਿਸ ਚੌਂਕੀ ਬੇਲਾ ਦੇ ਇੰਚਾਰਜ ਸਿਮਰਜੀਤ ਸਿੰਘ ਵੱਲੋਂ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ 'ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਗਰਾਮ ਪੰਚਾਇਤ ਨੰਗਲ ਵਲੋਂ ਮੁੱਖ ਮੰਤਰੀ ਨੂੰ ਅਪੀਲ

ਨੂਰਪੁਰ ਬੇਦੀ, 29 ਮਈ (ਢੀਂਡਸਾ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਜੋ ਮੁਹਿੰਮ ਚੱਲ ਰਹੀ ਹੈ, ਤਹਿਤ ਬਲਾਕ ਨੂਰਪੁਰਬੇਦੀ ਦੇ ਪਿੰਡ ਨੰਗਲ ਦੀ ਗ੍ਰਾਮ ਪੰਚਾਇਤ ਨੇ ਮੁੱਖ ਮੰਤਰੀ ਨੂੰ ਪਿੰਡ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ...

ਪੂਰੀ ਖ਼ਬਰ »

ਬਜ਼ੁਰਗ ਨੇ ਲਾਏ ਅਧਿਕਾਰੀਆਂ 'ਤੇ ਅਣਗਹਿਲੀ ਦੇ ਦੋਸ਼

ਭਰਤਗੜ੍ਹ, 29 ਮਈ (ਜਸਬੀਰ ਸਿੰਘ ਬਾਵਾ)-ਜ਼ਿਲ੍ਹੇ ਦੇ ਬਹਿਰਾਮਪੁਰ ਜ਼ਿਮੀਂਦਾਰਾ ਦੇ ਬਜ਼ੁਰਗ ਵਾਹਨ ਚਾਲਕ ਰਣਜੀਤ ਸਿੰਘ ਨੇ ਖਣਨ ਵਿਭਾਗ ਦੇ ਅਧਿਕਾਰੀਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਅਧਿਕਾਰੀਆਂ ਨੂੰ ਸਰਕਾਰੀ ਕੰਡਿਆਂ ਦੇ ਵਜ਼ਨ ਦੀ ਸੰਤੁਸ਼ਟੀ ਕਰਵਾਉਣ ...

ਪੂਰੀ ਖ਼ਬਰ »

ਸੀ.ਆਈ.ਏ. ਸਟਾਫ਼ ਨੇ ਕਾਰ ਸਵਾਰ ਨੂੰ ਨਸ਼ੀਲੇ ਪਾਊਡਰ ਸਣੇ ਕੀਤਾ ਕਾਬੂ

ਨੂਰਪੁਰ ਬੇਦੀ, 29 ਮਈ (ਰਾਜੇਸ਼ ਚੌਧਰੀ)-ਸੀ. ਆਈ. ਏ. ਸਟਾਫ਼ ਰੂਪਨਗਰ ਦੀ ਪੁਲਿਸ ਨੇ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਇੱਕ ਕਾਰ ਸਵਾਰ ਵਿਅਕਤੀ ਨੂੰ ਚਿੱਟੇ ਨਸ਼ੀਲੇ ਪਾਊਡਰ ਸਹਿਤ ਕਾਬੂ ਕੀਤਾ ਹੈ | ਸਥਾਨਕ ਪੁਲਿਸ ਵਲੋਂ ਦਰਜ ਕੀਤੇ ਮਾਮਲੇ ਅਨੁਸਾਰ ਸੀ.ਆਈ.ਏ. ਸਟਾਫ਼ ...

ਪੂਰੀ ਖ਼ਬਰ »

ਕੰਪਿਊਟਰ ਸਿਖਲਾਈ ਦੌਰਾਨ ਅਧਿਆਪਕਾਂ ਨੂੰ ਤਕਨੀਕ ਦੇ ਨਾਲ ਜੋੜਿਆ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਰੂਪਨਗਰ ਜ਼ਿਲ੍ਹੇ ਦੇ 60 ਕਲਸਟਰਾਂ ਵਿਚ ਅਧਿਆਪਕਾਂ ਨੂੰ ਕੰਪਿਊਟਰ ਦੀ ਸਿਖਲਾਈ ਦਿੱਤੀ ਗਈ | ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੀ ਅਗਵਾਈ ਵਿਚ ਕਰਵਾਈ ਗਈ ਇਸ ਸਿਖਲਾਈ ਵਿਚ 600 ਦੇ ਕਰੀਬ ...

ਪੂਰੀ ਖ਼ਬਰ »

ਬੜਵਾ ਵਿਖੇ ਕਿ੍ਕਟ ਟੂਰਨਾਮੈਂਟ ਦਾ ਵਿਧਾਇਕ ਚੱਢਾ ਨੇ ਕੀਤਾ ਉਦਘਾਟਨ

ਨੂਰਪੁਰ ਬੇਦੀ, 29 ਮਈ (ਰਾਜੇਸ਼ ਚੌਧਰੀ)-ਨੌਜਵਾਨ ਸਭਾ ਪਿੰਡ ਬੜਵਾ ਵਲੋਂ ਅੱਜ ਬੜਵਾ ਵਿਖੇ 25ਵਾਂ ਕਿ੍ਕਟ ਟੂਰਨਾਮੈਂਟ ਦੇ ਚੌਥੇ ਦਿਨ ਦਾ ਉਦਘਾਟਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ | ਉਨ੍ਹਾਂ ਆਖਿਆ ਕਿ ਪੰਜਾਬ ਦੇ ਨੌਜਵਾਨਾਂ 'ਚ ਚੰਗੀ ਖੇਡ ਪ੍ਰਤਿਭਾ ਪਾਈ ਜਾ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਦੋ ਸਰਕਾਰੀ ਸਕੂਲਾਂ ਨੂੰ ਵਾਟਰ ਕੂਲਰ ਤੇ ਪਿਓਰੀਫਾਇਰ ਦਾਨ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਰੋਟਰੀ ਇੰਟਰਨੈਸ਼ਨਲ ਦੇ ਜ਼ਿਲ੍ਹਾ 3080 ਦੇ ਗਵਰਨਰ ਰੋਟੇਰੀਅਨ ਅਜੇ ਮਦਾਨ ਨੇ ਰੋਟਰੀ ਕਲੱਬ ਰੂਪਨਗਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਟੱਪਰੀਆਂ ਵਿਖੇ ਦਾਨ ਕੀਤੇ ਵਾਟਰ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚ ਲਗਾਈ ਵਰਕਸ਼ਾਪ

ਮੋਰਿੰਡਾ, 29 ਮਈ (ਕੰਗ)-ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੜੌਲੀ ਕਲਾਂ ਵਿਖੇ ਮਾਤਾਵਾਂ ਦੀ ਵਰਕਸ਼ਾਪ ਲਗਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਬਿੰਦਰ ਸਿੰਘ ...

ਪੂਰੀ ਖ਼ਬਰ »

ਗਰਮੀਆਂ ਦੀਆਂ ਛੁੱਟੀਆਂ ਕਾਰਨ ਕੈਮਿਸਟ ਤਿੰਨ ਦਿਨ ਦੁਕਾਨਾਂ ਬੰਦ ਰੱਖਣਗੇ

ਨੰਗਲ, 29 ਮਈ (ਪ੍ਰੀਤਮ ਸਿੰਘ ਬਰਾਰੀ)-ਕੈਮਿਸਟ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ...

ਪੂਰੀ ਖ਼ਬਰ »

ਈ.ਜੀ.ਐਸ.,.ਏ.ਆਈ.ਈ.ਐਸ.ਟੀ.ਆਰ. ਯੂਨੀਅਨ ਦੀ ਮੀਟਿੰਗ ਹੋਈ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਈ.ਜੀ.ਐਸ., .ਏ.ਆਈ.ਈ. ਐਸ.ਟੀ.ਆਰ. ਰੋਪੜ ਦੀ ਜ਼ਿਲ੍ਹਾ ਪੱਧਰੀ ਬਲਾਕ ਮੀਟਿੰਗ ਹੋਈ ਜਿਸ ਵਿਚ ਸਰਬ ਸੰਮਤੀ ਨਾਲ ਕਈ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਜ਼ਿਲ੍ਹਾ ਪੱਧਰ 'ਤੇ ਕੋਈ ਵੀ ਕੱਚੇ ਅਧਿਆਪਕ ਯੂਨੀਅਨ ਦਾ ਕੋਈ ਵੀ ਸੂਬਾ ਆਗੂ ਜ਼ਿਲ੍ਹੇ ...

ਪੂਰੀ ਖ਼ਬਰ »

ਫਰੈਂਡਜ਼ ਕਲੱਬ ਵਲੋਂ ਖ਼ੂਨਦਾਨ ਕੈਂਪ ਲਗਾਇਆ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਫਰੈਂਡਜ ਕਲੱਬ ਰੂਪਨਗਰ ਵਲੋਂ ਨੈਣਾ ਜੀਵਨ ਜੋਤੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਬਲੱਡ ਸੈਂਟਰ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਵਿਚ ਵੱਖ-ਵੱਖ ਜਗ੍ਹਾ ਤੋਂ ਆਏ ਖ਼ੂਨਦਾਨੀਆਂ ਦੁਆਰਾ ਵੱਧ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਵਾਹਨਾਂ ਦੀ ਚੈਕਿੰਗ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪੁਲੀਸ ਰੂਪਨਗਰ ਵਲੋਂ ਡਾ.ਸੰਦੀਪ ਗਰਗ ਦੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਰੂਪਨਗਰ ਰਣਧੀਰ ਕੁਮਾਰ ਏ.ਐਸ.ਪੀ. ਵਲੋਂ ਪੁਲੀਸ ਪਾਰਟੀ ਦੇ ਨਾਲ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਵਿਧਾਇਕ ਰੂਪਨਗਰ ਨੂੰ ਮੰਗ ਪੱਤਰ ਦਿੱਤਾ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਪੰਜਾਬ ਵਿਚ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਤੇ ਆਪਣੀ ਮੰਗਾਂ ਬਾਰੇ ਜਾਣੂ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਦੀ ਇਕੱਤਰਤਾ

ਮੋਰਿੰਡਾ, 29 ਮਈ (ਕੰਗ)-ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵਲੋਂ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਇਕੱਤਰਤਾ ਕੀਤੀ ਗਈ | ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਹਲਕੇ ਵਿਚ ਅਧੂਰੇ ...

ਪੂਰੀ ਖ਼ਬਰ »

ਐਨ.ਆਰ.ਆਈ. ਭੀਮ ਚੌਹਾਨ ਕਾਂਗੜ ਦਾ ਸਨਮਾਨ

ਨੂਰਪੁਰ ਬੇਦੀ, 29 ਮਈ (ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਕਾਂਗੜ ਦੇ ਐਨ.ਆਰ.ਆਈ. ਅਤੇ ਉੱਘੇ ਸਮਾਜਸੇਵੀ ਭੀਮ ਚੌਹਾਨ ਦਾ ਇੱਥੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਖ਼ੂਨਦਾਨ ਕੈਂਪ ਦੌਰਾਨ ਸਮਾਜ ਸੇਵੀ ਕੰਮਾਂ ਨੂੰ ਉਤਸ਼ਾਹਿਤ ਕਰਨ ਬਦਲੇ ਉਨ੍ਹਾਂ ਨੂੰ ਸਰਪੰਚ ...

ਪੂਰੀ ਖ਼ਬਰ »

ਗੁਰਮਤਿ ਵਿਚਾਰ ਮੰਚ ਦੀ ਮੀਟਿੰਗ ਹੋਈ

ਰੂਪਨਗਰ, 29 ਮਈ (ਸਤਨਾਮ ਸਿੰਘ ਸੱਤੀ)-ਗੁਰਮਤਿ ਵਿਚਾਰ ਮੰਚ ਪੰਜਾਬ ਦੀ ਮੀਟਿੰਗ ਇੱਥੇ ਗੁਰਦੁਆਰਾ ਬਾਬਾ ਸਤਨਾਮ ਸਿੰਘ ਜੀ ਵਿਖੇ ਹੋਈ ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਬਣਾਉਣ ਸੰਬੰਧੀ ਵਿਚਾਰਾਂ ...

ਪੂਰੀ ਖ਼ਬਰ »

ਅਮਿੱਟ ਛਾਪ ਛੱਡ ਗਿਆ ਸੂਲ ਸੁਰਾਹੀ ਸਾਹਿਤ ਕੇਂਦਰ ਵਲੋਂ ਕਰਵਾਇਆ ਸਮਾਗਮ

ਨੰਗਲ, 29 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸੂਲ ਸੁਰਾਹੀ ਸਾਹਿੱਤ ਕੇਂਦਰ ਵਲੋਂ ਇਤਿਹਾਸਕ ਗੁਰਦੁਆਰਾ ਘਾਟ ਸਾਹਿਬ ਦੇ ਹਾਲ 'ਚ ਇੱਕ ਸਾਹਿੱਤਿਕ ਸਮਾਗਮ ਕਰਵਾਇਆ ਗਿਆ | ਗ਼ਜ਼ਲ ਸਮਰਾਟ ਅਤੇ ਇੱਕ ਦਰਜਨ ਤੋਂ ਵੱਧ ਪੰਜਾਬੀ ਪੁਸਤਕਾਂ ਦੇ ਲੇਖਕ ਬਲਬੀਰ ਸਿੰਘ ਸੈਣੀ ਦੀ ਅਗਵਾਈ ...

ਪੂਰੀ ਖ਼ਬਰ »

ਸ਼ਿਵ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦਾ ਸ਼ੁੱਭ-ਆਰੰਭ

ਢੇਰ, 29 ਮਈ (ਸ਼ਿਵ ਕੁਮਾਰ ਕਾਲੀਆ)-ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਚਾਰੀਆ ਸ੍ਰੀ ਹਰੀ ਓਮ ਸ਼ਾਸਤਰੀ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿਚ ਚੰਗੇ ਕੰਮ ...

ਪੂਰੀ ਖ਼ਬਰ »

ਆਰਟ ਤੇ ਕਰਾਫ਼ਟ ਅਧਿਆਪਕਾਂ ਦੀ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 29 ਮਈ (ਜੇ.ਐਸ.ਨਿੱਕੂਵਾਲ)-ਆਰਟ ਤੇ ਕਰਾਫ਼ਟ ਅਧਿਆਪਕ ਯੂਨੀਅਨ ਦੀ ਇੱਕ ਮੀਟਿੰਗ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਆਰਟ ਤੇ ਕਰਾਫ਼ਟ ਦੀਆਂ ਕੱਢੀਆਂ ਗਈਆਂ 250 ਪੋਸਟਾਂ ਨੂੰ ਵਧਾਉਣ ...

ਪੂਰੀ ਖ਼ਬਰ »

ਪ੍ਰਾਇਮਰੀ ਕਲਾਸਾਂ ਦਾ 4 ਰੋਜ਼ਾ ਸਮਰ-ਕੈਂਪ ਸਮਾਪਤ

ਸ੍ਰੀ ਚਮਕੌਰ ਸਾਹਿਬ, 29 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ, ਪ੍ਰਾਇਮਰੀ ...

ਪੂਰੀ ਖ਼ਬਰ »

ਬੇਲਾ ਪੁਲਿਸ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਜਾਣੂ ਕਰਾਇਆ

ਬੇਲਾ, 29 ਮਈ (ਮਨਜੀਤ ਸਿੰਘ ਸੈਣੀ)-ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸ ਲਈ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. ਦੇ ਲਟਕਦੇ ਮੁਲਾਜ਼ਮ ਮਸਲਿਆਂ ਸੰਬੰਧੀ ਕੀਤਾ ਵਿਚਾਰ ਵਟਾਂਦਰਾ

ਨੰਗਲ, 29 ਮਈ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਨੰਗਲ ਦੀ ਮਾਨਤਾ ਪ੍ਰਾਪਤ ਯੂਨੀਅਨ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਦੇ ਦਫ਼ਤਰ ਵਿਚ ਬੀ.ਬੀ.ਐਮ.ਬੀ. ਸੁੰਦਰ ਨਗਰ ਦੀ ਮਾਨਤਾ ਪ੍ਰਾਪਤ ਯੂਨੀਅਨ, ਜੋ ਕਿ ਹਾਲ ਹੀ ਵਿਚ ਹੋਈਆਂ ਮਾਨਤਾ ਪ੍ਰਾਪਤੀ ਚੋਣਾਂ ਵਿਚ ਜਿੱਤੀ ਸੀ ...

ਪੂਰੀ ਖ਼ਬਰ »

ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ ਦਾ ਗੋਲਡਨ ਜੁਬਲੀ ਡੈਲੀਗੇਟ ਇਜਲਾਸ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 29 ਮਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਪੀ.ਡਬਲਿਊ.ਡੀ. ਵਰਕਰਜ਼ ਯੂਨੀਅਨ (ਇੰਟਕ) ਪੰਜਾਬ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਬੰਦੀ ਦਾ 50ਵਾਂ ਗੋਲਡਨ ਜੁਬਲੀ ਡੈਲੀਗੇਟ ਇਜਲਾਸ ਕੀਤਾ ਗਿਆ | ਜਥੇਬੰਦੀ ਦੇ ਸੂਬਾ ਪ੍ਰਧਾਨ ਸੰਗਰਾਮ ...

ਪੂਰੀ ਖ਼ਬਰ »

ਭਾਰੇ ਵਾਹਨਾਂ ਦੀ ਲਗਾਤਾਰ ਆਮਦ ਨਾਲ਼ ਸਰਸਾ ਨੰਗਲ 'ਚ ਕੱਚੀ ਨਹਿਰ ਦੇ ਪੁਲ ਨੂੰ ਖ਼ਤਰਾ ਬਰਕਰਾਰ

ਭਰਤਗੜ੍ਹ, 29 ਮਈ (ਜਸਬੀਰ ਸਿੰਘ ਬਾਵਾ)-ਸਰਸਾ ਨੰਗਲ ਤੋਂ ਨੇੜਲੇ ਪਿੰਡਾਂ ਨੂੰ ਜਾਣ ਵਾਲੀ ਸੜਕ 'ਤੇ ਭਾਰੇ ਵਾਹਨਾਂ ਦੀ ਲਗਾਤਾਰ ਆਮਦ ਹੋਣ ਨਾਲ ਜਿੱਥੇ ਸਤਲੁਜ ਯਮੁਨਾ ਲਿੰਕ ਕੱਚੀ ਨਹਿਰ ਦਾ ਪੁਲ਼ ਦੋ ਥਾਵਾਂ 'ਤੇ ਦਬਣ ਕਰਕੇ ਕਿਸੇ ਵੀ ਵਕਤ ਢਹਿ-ਢੇਰੀ ਹੋਣ ਦਾ ਖਤਰਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX