ਤਾਜਾ ਖ਼ਬਰਾਂ


ਵਿਆਹ ਦੇ ਬੰਧਨ 'ਚ ਬੱਝੇ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ
. . .  4 minutes ago
ਪਟਿਆਲਾ (ਗੁਰਵਿੰਦਰ ਸਿੰਘ ਔਲਖ)-'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਵਿਆਹ ਬੰਧਨ ਚ ਬੱਝ ਗਏ ਹਨ। ਅਨੰਦ ਕਾਰਜ ਦੀ ਰਸਮ ਗੁਰੂਦੁਆਰਾ ਗੁਫਾਸਰ 'ਚ ਸੰਪੰਨ...
ਡੈਨੀਅਲ ਸਮਿਥ ਬਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੀ ਨਵੀਂ ਨੇਤਾ
. . .  25 minutes ago
ਕੈਲਗਰੀ, 7 ਅਕਤੂਬਰ (ਜਸਜੀਤ ਸਿੰਘ ਧਾਮੀ)-ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਅਲਬਰਟਾ ਦੀ ਨਵੇਂ ਨੇਤਾ (ਲੀਡਰ) ਦੀ ਚੋਣ ਡੈਨੀਅਲ ਸਮਿਥ ਨੇ ਜਿੱਤੀ ਹੈ, ਜੋ ਕਿ ਹੁਣ ਅਲਬਰਟਾ ਦੇ ਨਵੇਂ ਪ੍ਰੀਮੀਅਰ ਵਜੋ ਸੁੰਹ...
ਈ.ਡੀ. ਵਲੋਂ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਛਾਪੇਮਾਰੀ
. . .  41 minutes ago
ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਫ਼ਰੀਦਕੋਟ ਸਥਿਤ ਘਰ 'ਤੇ ਈ.ਡੀ. ਦੀ ਛਾਪੇਮਾਰੀ ਜਾਰੀ ਹੈ, ਜਿਸ ਨੇ ਹਲਚਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੋਰ ਟਿਕਾਣਿਆਂ 'ਤੇ ਈ.ਡੀ. ਦੇ ਛਾਪੇਮਾਰੀ...
ਹਰਿਆਣਾ ਕਮੇਟੀ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਰੋਸ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ
. . .  46 minutes ago
ਤਲਵੰਡੀ ਸਾਬੋ, 7 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹੱਕ 'ਚ ਆਏ ਅਦਾਲਤੀ ਫ਼ੈਸਲੇ ਪ੍ਰਤੀ ਆਪਣਾ ਵਿਰੋਧ ਦਰਜ਼ ਕਰਵਾਉਣ ਦੇ ਮਨੋਰਥ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਵਿਸ਼ਾਲ ਰੋਸ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ...
ਦੁਬਈ ਤੋਂ ਅੰਮ੍ਰਿਤਸਰ ਪੁੱਜੀ ਉਡਾਣ ਦੇ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਹੋਣ 'ਤੇ ਯਾਤਰੀਆਂ ਵਲੋਂ ਹੰਗਾਮਾ
. . .  about 1 hour ago
ਰਾਜਾਸਾਂਸੀ, 7 ਅਕਤੂਬਰ (ਹਰਦੀਪ ਸਿੰਘ ਖੀਵਾ)-ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ ਸਪਾਈਸ ਜੈੱਟ ਦੀ ਉਡਾਣ ਦੇ ਯਾਤਰੀਆਂ ਨੇ ਸਵੇਰੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਹੰਗਾਮਾ ਮਚਾਇਆ, ਕਿਉਂਕਿ ਕਰੀਬ 50 ਯਾਤਰੀਆਂ...
ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਆਨੰਦ ਕਾਰਜ ਦੀ ਰਸਮ ਸ਼ੁਰੂ
. . .  about 1 hour ago
ਸੰਗਰੂਰ, 7 ਅਕਤੁਬਰ (ਧੀਰਜ ਪਸ਼ੋਰੀਆ)-ਅੱਜ ਹਮਸਫ਼ਰ ਹੋਣ ਜਾ ਰਹੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੇਵਾਲ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੋੜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ...
ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਈ.ਡੀ. ਵਲੋਂ ਦਿੱਲੀ ਅਤੇ ਪੰਜਾਬ 'ਚ ਤਿੰਨ ਦਰਜਨ ਥਾਵਾਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਵਿਚ ਦਿੱਲੀ ਅਤੇ ਪੰਜਾਬ ਵਿਚ ਕਰੀਬ ਤਿੰਨ ਦਰਜਨ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 7 ਅਕਤੂਬਰ-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1997 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 30,362 ਹੋ...
ਨਹੀਂ ਰਹੇ ਪ੍ਰਸਿੱਧ ਅਦਾਕਾਰ ਅਰੁਣ ਬਾਲੀ, 79 ਸਾਲ ਦੀ ਉਮਰ 'ਚ ਹੋਇਆ ਦਿਹਾਂਤ
. . .  about 2 hours ago
ਮੁੰਬਈ, 7 ਅਕਤੂਬਰ-ਦਿੱਗਜ਼ ਅਦਾਕਾਰ ਅਰੁਣ ਬਾਲੀ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਵੀਰ ਜ਼ਾਰਾ, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕਰਨ ਵਾਲੇ ਅਰੁਣ ਬਾਲੀ ਨੇ ਮੁੰਬਈ 'ਚ ਆਖ਼ਰੀ ਸਾਹ...
ਅੱਜ ਵਿਆਹ ਦੇ ਬੰਧਨ 'ਚ ਬੱਝੇਗੀ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 1 hour ago
ਸੰਗਰੂਰ, 7 ਅਕਤੂਬਰ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵਿਆਹ ਅੱਜ ਹੋਣ ਜਾ ਰਿਹਾ ਹੈ।'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਮਨਦੀਪ ਸਿੰਘ ਲੱਖੋਵਾਲ ਨਰਿੰਦਰ ਕੌਰ ਭਰਾਜ ਦੇ ਹਮਸਫ਼ਰ...
ਹਰਿਆਣਾ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵਲੋਂ ਰੋਸ ਮਾਰਚ ਅੱਜ
. . .  about 3 hours ago
ਅੰਮ੍ਰਿਤਸਰ, 7 ਅਕਤੂਬਰ-ਸੁਪਰੀਮ ਕੋਰਟ ਵਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦਿੱਤੇ ਗਏ ਫ਼ੈਸਲੇ ਖ਼ਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' 30ਵੇਂ ਦਿਨ 'ਚ ਦਾਖ਼ਲ
. . .  about 3 hours ago
ਬੈਂਗਲੁਰੂ, 7 ਅਕਤੂਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 30ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ 30ਵੇਂ ਦਿਨ ਦੀ ਸ਼ੁਰੂਆਤ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਕੇ ਮੱਲੇਨਹੱਲੀ ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਸਥਾਨਕ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ 9 ਦੌੜਾਂ ਨਾਲ ਹਰਾਇਆ ਭਾਰਤ ਨੂੰ
. . .  1 day ago
ਯੂਰਪ ਵਿਚ ਊਰਜਾ ਸੰਕਟ ਰੂਸ-ਯੂਕਰੇਨ ਸੰਘਰਸ਼ ਦਾ ਨਤੀਜਾ ਹੈ - ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ
. . .  1 day ago
ਫਰਜ਼ੀ ਮੁੱਠਭੇੜ ਕਰ ਕੇ ਦੋ ਭਰਾਵਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਅਤੇ ਅਕਾਲੀ ਆਗੂ ਦੋਸ਼ੀ ਕਰਾਰ ,10 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਲੁਧਿਆਣਾ , 6 ਅਕਤੂਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਅੱਠ ਸਾਲ ਪਹਿਲਾਂ ਪੁਲਿਸ ਵਲੋਂ ਫਰਜ਼ੀ ਮੁੱਠਭੇੜ ਕਰਕੇ ਦੋ ਦਲਿਤ ਭਰਾਵਾਂ ਦੀ ...
ਨਿਪਾਲ ਦੇ ਬਾਰਾ ਜ਼ਿਲ੍ਹੇ ਵਿਚ ਬੱਸ ਹਾਦਸੇ ਵਿਚ 16 ਲੋਕਾਂ ਦੀ ਮੌਤ
. . .  1 day ago
ਪਹਿਲੇ ਇਕ ਦਿਨਾ ਮੈਚ ਵਿਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 40 ਓਵਰਾਂ ਚ ਜਿੱਤਣ ਲਈ ਦਿੱਤਾ 250 ਦੌੜਾਂ ਦਾ ਟੀਚਾ
. . .  1 day ago
ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਪੰਡੋਰੀ ਨੇ ਸ਼ੁਰੂ ਕਰਵਾਈ ਝੋਨੇ ਦੀ ਖ਼ਰੀਦ
. . .  1 day ago
ਮਹਿਲ ਕਲਾਂ,6 ਅਕਤੂਬਰ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਮਹਿਲ ਕਲਾਂ (ਬਰਨਾਲਾ) ਵਿਖੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਝੋਨੇ ਦੀ ਖ਼ਰੀਦ ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ 15 ਅਕਤੂਬਰ ਤੋਂ ਪਸ਼ੂ ਮੇਲਾ ਲਗਾਉਣ ਦਾ ਐਲਾਨ
. . .  1 day ago
ਦਿੱਲੀ ਦੇ ਐਲ.ਜੀ. ਨੇ ਕੇਜਰੀਵਾਲ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਦਾ ਭੁਗਤਾਨ ਕਰਨ ਦੇ ਦਿੱਤੇ ਨਿਰਦੇਸ਼
. . .  1 day ago
ਪਠਾਨਕੋਟ : ਘਰਾਂ, ਰੇਲਵੇ ਸਟੇਸ਼ਨਾਂ, ਵਾਹਨਾਂ ਦੀਆਂ ਕੰਧਾਂ 'ਤੇ ਲਾਪਤਾ ਭਾਜਪਾ ਸੰਸਦ ਸੰਨੀ ਦਿਓਲ ਦੇ ਚਿਪਕਾਏ ਗਏ ਪੋਸਟਰ
. . .  1 day ago
ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਬੈਂਸ ਦੀ ਵੱਡੀ ਕਾਰਵਾਈ, ਜੇਲ੍ਹ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ
. . .  1 day ago
ਚੰਡੀਗੜ੍ਹ ,6 ਅਕਤੂਬਰ-ਰਾਜਿੰਦਰਾ ਹਸਪਤਾਲ 'ਚੋਂ ਕੈਦੀ ਫਰਾਰ ਹੋਣ ਦੇ ਮਾਮਲੇ 'ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੀ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ.ਪੀ. (ਸੁਰੱਖਿਆ) ਵਰੁਣ ਸ਼ਰਮਾ ਮੁਅੱਤਲ ...
ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 80 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ 16 ਕਿੱਲੋ ਉੱਚ ਗੁਣਵੱਤਾ ਵਾਲੀ ਹੈਰੋਇਨ ਬਰਾਮਦ
. . .  1 day ago
ਜਿੰਨਾ ਐਲ.ਜੀ. ਸਾਹਿਬ ਮੈਨੂੰ ਰੋਜ਼ ਝਿੜਕਦੇ ਹਨ, ਓਨਾ ਤਾਂ ਮੇਰੀ ਪਤਨੀ ਵੀ ਮੈਨੂੰ ਨਹੀਂ ਝਿੜਕਦੀ - ਅਰਵਿੰਦ ਕੇਜਰੀਵਾਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਅੰਮ੍ਰਿਤਸਰ / ਦਿਹਾਤੀ

ਦਿਨ-ਬ-ਦਿਨ ਵਧਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਿਲ

ਚਵਿੰਡਾ ਦੇਵੀ, 29 ਮਈ (ਸਤਪਾਲ ਸਿੰਘ ਢੱਡੇ)-ਆਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਆਵਾਰਾ ਕੁੱਤਿਆਂ ਨੂੰ ਨਕੇਲ ਪਾਉਣ ਲਈ ਪਸ਼ੂ ਪਾਲਣ ਵਿਭਾਗ ਕਦੇ ਵੀ ਅੱਗੇ ਨਹੀਂ ਆ ਰਿਹਾ ਤੇ ਨਾ ਹੀ ਪੰਜਾਬ ਸਰਕਾਰ ਦਾ ਕੋਈ ਸਰਕਾਰੀ ਤੰਤਰ ਵੀ ਅਵਾਰਾ ਕੁੱਤਿਆਂ 'ਤੇ ਕਾਬਜ਼ ਨਹੀਂ ਹੋ ਰਿਹਾ | ਜਿਸ ਕਾਰਨ ਕੁੱਤਿਆਂ 'ਤੇ ਰੋਕਥਾਮ ਕਰਨੀ ਬਹੁਤ ਮੁਸ਼ਕਿਲ ਹੋਈ ਪਈ ਹੈ | ਜਿਸ ਕਰਕੇ ਉਲਟਾ ਆਏ ਦਿਨ ਲੋਕ ਇਨ੍ਹਾਂ ਦਾ ਸ਼ਿਕਾਰ ਜ਼ਰੂਰ ਬਣ ਕੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਰਹੇ ਹਨ | ਨੌਬਤ ਤਾਂ ਇਥੋਂ ਤੱਕ ਪਿੰਡਾਂ ਵਿਚ ਦਸਤਕ ਦੇ ਚੁੱਕੀ ਹੈ ਕਿ ਬਹੁਤ ਸਾਰੇ ਇਲਾਕੇ ਇਹੋ ਜਿਹੇ ਹਨ ਜਿੱਥੇ ਰਾਤ ਨੂੰ ਲੰਘਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ¢ ਸ਼ਹਿਰੀ ਇਲਾਕਿਆਂ ਵਿਚ ਕਈ ਸਾਲ ਪਹਿਲਾਂ ਕੁੱਤਿਆਂ ਦੇ ਚੀਰਾ ਰਹਿਤ ਨਸਬੰਦੀ ਅਪ੍ਰੇਸ਼ਨ ਦੀ ਕਈ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਦਾ ਕੋਈ ਠੋਸ ਨਤੀਜਾ ਲੋਕਾਂ ਨੂੰ ਵੇਖਣ ਨੂੰ ਨਹੀਂ ਮਿਲਿਆ, ਦਿਹਾਤੀ ਇਲਾਕੇ ਵਿਚ ਤਾਂ ਬਿਲਕੁਲ ਨਹੀਂ¢ ਪਿੰਡਾਂ ਵਿਚ ਨਜ਼ਰ ਮਾਰੀ ਜਾਵੇ ਤਾਂ ਕੁੱਤਿਆਂ ਦੀ ਗਿਣਤੀ ਹੁਣ ਹਜ਼ਾਰਾਂ ਦਾ ਅੰਕੜਾ ਪਾਰ ਕਰ ਚੁੱਕੀ ਹੈ ਹਰ ਰੋਜ਼ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਦਿਨ ਦਿਹਾੜੇ ਵੱਢੇ ਜਾਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ¢ ਇੱਥੇ ਇਹ ਜ਼ਿਕਰਯੋਗ ਹੈ ਕਿ ਕੁੱਤਿਆਂ ਨੂੰ ਮਾਰਨ 'ਤੇ ਪਾਬੰਦੀ ਹੈ ਪਰ ਜੇਕਰ ਕੁੱਤਾ ਕਿਸੇ ਨੂੰ ਮਾਰ ਦਿੰਦਾ ਹੈ ਤਾਂ ਸਾਡਾ ਲਾਚਾਰ ਸਰਕਾਰੀ ਤੰਤਰ ਆਮ ਲੋਕਾਂ ਦੀ ਮੌਤ ਦਾ ਤਮਾਸ਼ਾ ਵੇਖਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ¢ ਹਾਲਾਤ ਇਹ ਹਨ ਕਿ ਜਦੋਂ ਕੁੱਤਿਆਂ ਵਲੋਂ ਕਿਸੇ ਆਮ ਵਿਅਕਤੀ ਦਾ ਸ਼ਿਕਾਰ ਕੀਤਾ ਜਾਂਦਾ ਹੈ ਤਾਂ ਉਸ ਵਕਤ ਹੀ ਕੁਝ ਦਿਨ ਰੌਲਾ ਰੱਪਾ ਪੈ ਕੇ ਲੋਕ ਚੁੱਪ ਹੋ ਜਾਂਦੇ ਹਨ ਅਤੇ ਸਰਕਾਰ ਤਮਾਸ਼ਾ ਦੇਖ ਰਹੀ ਹੁੰਦੀ ਹੈ¢
ਪਿੰਡ ਦੇ ਹਰ ਇਕ ਕੋਨੇ 'ਚ ਕੁੱਤਿਆਂ ਦੀ ਦਹਿਸ਼ਤ : ਚਵਿੰਡਾ ਦੇਵੀ, ਢੱਡੇ, ਮੀਆਂ ਪੰਧੇਰ, ਹਦਾਇਤਪੁਰ, ਬਾਬੋਵਾਲ, ਡਾਇਰੀਕੇ, ਫੱਤੂਭੀਲਾ, ਭੀਲੋਵਾਲ, ਮੁਕੰਦਪੁਰਾ, ਚਾਟੀਵਿੰਡ ਲੇਹਲ, ਭੁੱਲਰ ਹਾਂਸ, ਮਾਂਗਾ ਸਰਾਏ, ਦੁਧਾਲਾ, ਕੋਟ ਹਿਰਦੇ ਰਾਮ, ਚੁਗਾਵਾਂ ਆਦਿ ਪਿੰਡਾਂ ਵਿਚ ਲੋਕ ਕੁੱਤਿਆਂ ਦੀ ਦਹਿਸ਼ਤ ਦੇ ਸਾਏ ਹੇਠ ਹਨ ¢ ਕੁੱਤਿਆਂ ਦਾ ਸ਼ਿਕਾਰ ਅੱਜ ਹਰ ਇਕ ਇਨਸਾਨ ਹੋ ਰਿਹਾ ਹੈ ਭਾਵੇਂ ਉਹ ਬੱਚਾ ਹੋਵੇ ਜਾਂ ਬਜ਼ੁਰਗ ਲੋਕ ਆਪਣੇ ਬੱਚੇ ਨੂੰ ਇਕੱਲਿਆਂ ਸਾਈਕਲ 'ਤੇ ਜਾਣ ਤੇ ਪੈਦਲ ਸਕੂਲ ਨਹੀਂ ਭੇਜ ਸਕਦੇ | ਪਤਾ ਨਹੀਂ ਕਿੱਥੇ ਆਵਾਰਾ ਕੁੱਤਿਆਂ ਦੀ ਫੌਜ ਨੇ ਹਮਲਾ ਕਰਕੇ ਆਪਣਾ ਸ਼ਿਕਾਰ ਬਣਾ ਲੈਣਾ ਹੈ ¢
ਏ. ਬੀ. ਸੀ. ਰਾਹੀਂ ਮਿਲ ਸਕਦੀ ਸੀ ਵੱਡੀ ਰਾਹਤ : ਸਾਲ ਦੋ ਹਜ਼ਾਰ ਪੰਦਰਾਂ 'ਚ ਐਨੀਮਲ ਹਸਬੈਂਡਰੀ ਵਿਭਾਗ ਅਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਡੱਟ ਗਿਆ ਸੀ | ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਏ. ਬੀ. ਸੀ. ਵਲੋਂ ਚੀਰਾ ਰਹਿਤ ਅਪ੍ਰੇਸ਼ਨ ਦੀ ਤਕਨੀਕ ਤਿਆਰ ਕੀਤੀ ਸੀ ਜਿਸ ਨਾਲ ਬਿਨਾਂ ਚੀਰ ਫਾੜ ਕੀਤੀਆਂ ਕੁੱਤੇ ਦਾ ਅਪ੍ਰੇਸ਼ਨ ਹੋ ਸਕਦਾ ਸੀ, ਜਿਸ ਵਿਚ ਕੁੱਤੇ ਨੂੰ ਇਕ ਦੋ ਦਿਨ ਬਾਅਦ ਹੀ ਮੁੜ ਛੱਡ ਦਿੱਤਾ ਜਾਂਦਾ ਸੀ ¢ ਵਿਭਾਗ ਨੇ ਇਸ ਲਈ ਵਿਸ਼ੇਸ਼ ਰੂਪ ਵਿਚ ਦੱਸ ਡਾਕਟਰਾਂ ਨੂੰ ਟ੍ਰੇਨਿੰਗ ਵੀ ਦਿਵਾਈ ਸੀ¢ ਇਸ ਪ੍ਰਾਜੈਕਟ 'ਤੇ ਕੰਮ ਵੀ ਸ਼ੁਰੂ ਹੋ ਗਿਆ ਸੀ ਪਰ ਫੰਡਾਂ ਦੀ ਘਾਟ ਕਰਕੇ ਉਹ ਕੰਮ ਅੱਜ ਤੱਕ ਅਧੂਰਾ ਪਿਆ ਹੋਇਆ ਹੈ¢ ਜਿਸ ਕਰਕੇ ਅੱਜ ਕੁੱਤੇ ਖਤਰਨਾਕ ਰੂਪ ਧਾਰਨ ਕਰਕੇ ਕਈ ਲੋਕਾਂ ਨੂੰ ਮਾਰ ਚੁੱਕੇ ਹਨ ਪਰ ਸੁੱਤੀ ਹੋਈ ਸਰਕਾਰ ਅਜੇ ਤੱਕ ਨਹੀਂ ਜਾਗੀ ਤੇ ਨਾ ਹੀ ਫੰਡਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਿਆ ਹੈ ¢
ਅਵਾਰਾ ਪਸ਼ੂਆਂ ਨੂੰ ਬਣਾ ਰਹੇ ਹਨ ਆਪਣਾ ਸ਼ਿਕਾਰ : ਅਵਾਰਾ ਕੁੱਤੇ ਸੜਕਾਂ 'ਤੇ ਲੋਕਾਂ ਵਲੋਂ ਛੱਡੇ ਗਏ ਆਵਾਰਾ ਪਸ਼ੂਆਂ ਨੂੰ ਆਪਣਾ ਨਿੱਤ ਦਿਨ ਸ਼ਿਕਾਰ ਬਣਾਉਂਦੇ ਦਿਖਾਈ ਦਿੰਦੇ ਹਨ¢ ਰਾਤ ਨੂੰ ਫਿਰਦੇ ਸੜਕਾਂ 'ਤੇ ਪਸ਼ੂ ਮੱਝਾਂ ਗਾਵਾਂ ਜਿਨ੍ਹਾਂ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਹੁਣ ਅਵਾਰਾ ਕੁੱਤਿਆਂ ਨੂੰ ਮਰੇ ਪਸ਼ੂ ਖਾਣ ਦੀ ਲੋੜ ਨਹੀਂ ਕਿਉਂਕਿ ਹੁਣ ਜਿਉਂਦੇ ਪਸ਼ੂਆਂ ਨੂੰ ਨੋਚ ਨੋਚ ਕੇ ਖਾ ਜਾਂਦੇ ਹਨ | ਇਹ ਆਵਾਰਾ ਕੁੱਤੇ ਹਰ ਗਲੀ ਮੋੜ ਤੇ ਘਰਾਂ ਦੇ ਅੱਗੇ ਆਮ ਘੁੰਮਦੇ ਦਿਖਾਈ ਦੇ ਰਹੇ ਹਨ | ਜਿਨ੍ਹਾਂ 'ਤੇ ਕੋਈ ਵੀ ਕਾਰਵਾਈ ਕਰਨ ਤੋਂ ਆਮ ਲੋਕ ਅਸਮਰਥ ਹਨ ਤੇ ਆਏ ਦਿਨ ਕਿਸੇ ਨਾ ਕਿਸੇ ਦਾ ਸ਼ਿਕਾਰ ਹੋਣ ਦਾ ਖ਼ਤਰੇ ਵਿਚ ਆਪਣਾ ਸਮਾਂ ਬਤੀਤ ਕਰਨ ਲਈ ਮਜਬੂਰ ਹਨ ¢ ਅਕਸਰ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਕਿ ਮਾਸੂਮ ਬੱਚਿਆਂ ਨੂੰ ਅਵਾਰਾ ਕੁੱਤੇ ਨੇ ਨੋਚ ਨੋਚ ਕੇ ਖਾ ਗਏ ਪਰ ਸਰਕਾਰ ਇਸ ਮਸਲੇ ਨੂੰ ਸੁਲਝਾਉਣ ਲਈ ਸੁਚੇਤ ਨਹੀਂ ਹੈ ¢

ਜੁਗਰਾਜ ਸਿੰਘ ਮੁੜ ਬਣੇ ਟੀ. ਐਸ. ਯੂ. ਸਬ ਯੂਨਿਟ ਹਰਸ਼ਾ ਛੀਨਾ ਦੇ ਪ੍ਰਧਾਨ

ਹਰਸ਼ਾ ਛੀਨਾ, 29 ਮਈ (ਕੜਿਆਲ)-ਸਥਾਨਕ ਉੱਪ ਮੰਡਲ ਕੁੱਕੜਾਂਵਾਲਾ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ:) ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਮੰਡਲ ਅਹੁਦੇਦਾਰਾਂ ਦੀ ਨਿਗਰਾਨੀ ਹੇਠ ਯੂਨਿਟ ਹਰਸ਼ਾ ਛੀਨਾ ਕਮੇਟੀ ਦੀ ਹੋਈ ਚੋਣ ਵਿਚ ਜੁਗਰਾਜ ਸਿੰਘ ...

ਪੂਰੀ ਖ਼ਬਰ »

ਟਰੈਕਟਰ ਦੀਆਂ ਤਵੀਆਂ ਚੋਰੀ ਕਰਨ ਦੇ ਦੋਸ਼ 'ਚ ਤਿੰਨ ਗਿ੍ਫਤਾਰ

ਅਜਨਾਲਾ, 29 ਮਈ (ਐਸ. ਪ੍ਰਸ਼ੋਤਮ)-ਪੁਲਿਸ ਥਾਣਾ ਅਜਨਾਲਾ ਨੇ ਪਿੰਡ ਗੁੱਜਰਪੁਰਾ ਦੇ ਵਾਸੀ ਇਕ ਕਿਸਾਨ ਜਸਪਾਲ ਸਿੰਘ ਪੁੱਤਰ ਹਰਭਜਨ ਸਿੰਘ ਦੇ ਖੇਤਾਂ ਵਿਚੋਂ ਟਰੈਕਟਰ ਦੀਆਂ ਤਵੀਆਂ ਚੋਰੀ ਦੇ ਮਾਮਲੇ ਵਿਚ ਉਸਦੇ ਪਿੰਡ ਦੇ ਹੀ ਤਿੰਨ ਜਣਿਆ ਵਿਰੁੱਧ ਮੁਕਦਮਾ ਦਰਜ ਕਰਕੇ ...

ਪੂਰੀ ਖ਼ਬਰ »

ਗੁਰੂ ਤੇਗ ਬਹਾਦਰ ਖ਼ਾਲਸਾ ਸੀ: ਸੈਕੰ. ਸਕੂਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸੰਸਥਾ ਗੁਰੂੂ ਤੇਗ ਬਹਾਦਰ ਖਾਲਸਾ ਸੀਨੀ. ਸੈਕੰ. ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਪੰਚਮ ਪਾਤਿਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ...

ਪੂਰੀ ਖ਼ਬਰ »

ਠੇਕਾ ਕਾਮਿਆਂ ਨੇ ਝੰਡਾ ਮਾਰਚ ਕਰ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੀ ਰਿਹਾਇਸ਼ ਅੱਗੇ ਕੀਤਾ ਰੋਸ ਪ੍ਰਦਰਸ਼ਨ

ਜੰਡਿਆਲਾ ਗੁਰੂ, 29 ਮਈ (ਰਣਜੀਤ ਸਿੰਘ ਜੋਸਨ)-ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਝੰਡਾ ਮਾਰਚ ਕਰਨ ਉਪਰੰਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ...

ਪੂਰੀ ਖ਼ਬਰ »

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮੈਂਬਰ ਲਾਲ ਹੁਸੈਨ ਦੇ ਘਰ ਲੱਗੀ ਅੱਗ

ਬਿਆਸ, 29 ਮਈ (ਪਰਮਜੀਤ ਸਿੰਘ ਰੱਖੜਾ)-ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਮੈਂਬਰ ਲਾਲ ਹੁਸੈਨ ਦੇ ਘਰ ਬੀਤੀ ਰਾਤ ਅੱਗ ਲੱਗਣ ਕਾਰਨ ਕਰੀਬ 60 ਟਰਾਲੀਆਂ ਤੂੜੀ ਸੜ ਕੇ ਸਵਾਹ ਹੋ ਗਈ | ਗਨੀਮਤ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ | ਮੈਂਬਰ ਲਾਲ ਹੁਸੈਨ ਨੇ ...

ਪੂਰੀ ਖ਼ਬਰ »

ਘਰ 'ਤੇ ਹਮਲਾ ਕਰ ਕੇ ਬਜ਼ੁਰਗ ਪਤੀ-ਪਤਨੀ ਨੂੰ ਕੀਤਾ ਜ਼ਖ਼ਮੀ

ਚੋਗਾਵਾਂ, 29 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਬਰਾੜ ਵਿਖੇ ਕਰਿਆਨੇ ਦੀ ਦੁਕਾਨ ਕਰ ਰਹੇ ਰੋਡਵੇਜ਼ ਤੋਂ ਸੇਵਾ ਮੁਕਤ ਮੁਲਾਜ਼ਮ ਗੁਲਜ਼ਾਰ ਸਿੰਘ 75 ਸਾਲ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ 66 ਸਾਲ ਨੂੰ ਪਿੰਡ ਦੇ ਦੋ ਵਿਅਕਤੀਆਂ ਵਲੋਂ ...

ਪੂਰੀ ਖ਼ਬਰ »

ਦਾਤਰ ਗੈਂਗ ਦੇ ਦੋ ਨੌਜਵਾਨ ਗਿ੍ਫਤਾਰ, ਇਕ ਫਰਾਰ

ਬਿਆਸ, 29 ਮਈ (ਪਰਮਜੀਤ ਸਿੰਘ ਰੱਖੜਾ)-ਬਿਆਸ ਪੁਲਿਸ ਨੇ ਇਲਾਕੇ 'ਚ ਦਾਤਰ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਅਤੇ ਤੀਜਾ ਕਥਿਤ ਦੋਸ਼ੀ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ | ਗੱਲਬਾਤ ਦੌਰਾਨ ਇੰਸਪੈਕਟਰ ਬਲਕਾਰ ...

ਪੂਰੀ ਖ਼ਬਰ »

ਔਰਤ ਦਾ ਪਰਸ ਤੇ ਮੋਬਾਈਲ ਖੋਹ ਕੇ ਭੱਜ ਰਹੇ 2 ਕਾਬੂ, ਮਾਮਲਾ ਦਰਜ

ਬਿਆਸ/ਰਈਆ, 29 ਮਈ (ਪਰਮਜੀਤ ਸਿੰਘ ਰੱਖੜਾ, ਸ਼ਰਨਬੀਰ ਸਿੰਘ ਕੰਗ)-ਥਾਣਾ ਬਿਆਸ ਅਧੀਨ ਪੈਂਦੇ ਕਸਬਾ ਰਈਆ ਵਿਖੇ ਬੱਸ ਅੱਡੇ ਨੇੜੇ ਖੜੀ ਇਕ ਔਰਤ ਦਾ ਪਰਸ ਤੇ ਮੋਬਾਈਲ ਖੋਹ ਕੇ ਭੱਜ ਰਹੇ ਦੋ ਬਾਈਕ ਸਵਾਰਾਂ ਨੂੰ ਲੋਕਾਂ ਵਲੋਂ ਕਾਬੂ ਕਰਕੇ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ, ਮਾਮਲਾ ਦਰਜ

ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਵਿੱਢੀ ਜ਼ੋਰਦਾਰ ਮੁਹਿੰਮ ਦੇ ਚੱਲਦਿਆਂ ਇਕ ਵਿਅਕਤੀ ਨੂੰ ਹੈਰੋਇਨ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ ...

ਪੂਰੀ ਖ਼ਬਰ »

ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਖੁੋਲ੍ਹੇ ਜਾਣਗੇ ਮੁਹੱਲਾ ਕਲੀਨਿਕ- ਕੁਲਦੀਪ ਸਿੰਘ ਧਾਲੀਵਾਲ

ਅਜਨਾਲਾ, 29 ਮਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਗਾਰੰਟੀ ਦੇ ਰੂਪ 'ਚ ਕੀਤੇ ਵਾਅਦੇ ਅਨੁਸਾਰ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੂਬੇ ਭਰ ...

ਪੂਰੀ ਖ਼ਬਰ »

ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ 'ਚ ਕਾਨੂੰਨ ਦੀ ਖਸਤਾ ਸ਼ਰਮਨਾਕ ਹਾਲਤ ਤੇ ਕਲੰਕ-ਬੋਨੀ ਅਜਨਾਲਾ

ਅਜਨਾਲਾ, 29 ਮਈ (ਐਸ. ਪ੍ਰਸ਼ੋਤਮ)-ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੋਈ ਹੱਤਿਆ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਤੇ ਅਕਾਲੀ ਦਲ (ਬ) ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX