ਤਾਜਾ ਖ਼ਬਰਾਂ


ਚੰਡੀਗੜ੍ਹ : ਸੁਖਨਾ ਝੀਲ 'ਤੇ ਏਅਰ ਸ਼ੋਅ ਦੀ ਫੁਲ ਰਿਹਰਸਲ
. . .  about 1 hour ago
ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਸ਼ਾਮਿਲ ਹੋਈ ਪੰਜਾਬ ਦੀ ਧੀ ਕੁਲਬੀਰ ਦਿਉਲ
. . .  about 1 hour ago
ਹਾਂਗਕਾਂਗ,3 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਲਗਾਤਾਰ ਬੁਲੰਦੀਆਂ ਹਾਸਿਲ ਕਰਦਿਆਂ ਪੰਜਾਬ ਦੀ ਧੀ ਕੁਲਬੀਰ ਦਿਉਲ ਨੇ ਹਾਂਗਕਾਂਗ ਦੀ ਨੈਸ਼ਨਲ ਟੀਮ 'ਚ ਸ਼ਾਮਿਲ ਹੋ ਕੇ ਇਤਿਹਾਸ ਰਚਿਆ ...
ਅਫਗਾਨਿਸਤਾਨ : ਕਾਬੁਲ ਦੇ ਸਕੂਲ 'ਤੇ ਆਤਮਘਾਤੀ ਹਮਲੇ 'ਚ 53 ਲੜਕੀਆਂ ਦੀ ਮੌਤ
. . .  about 1 hour ago
ਬੀ.ਐਸ.ਐਫ. ਨੇ ਗੁਜਰਾਤ ਦੇ ਕੱਛ ਦੇ 'ਹਰਾਮੀ ਨਾਲਾ' ਖਾੜੀ ਖੇਤਰ ਤੋਂ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ
. . .  about 1 hour ago
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮ 'ਚ ਸ਼ਾਹਿਦ ਮਜ਼ਾਰੀ ਰੋਡ 'ਤੇ ਪੁਲ-ਏ-ਸੁਖਤਾ ਖੇਤਰ ਦੇ ਨੇੜੇ ਹੋਇਆ ਇਕ ਧਮਾਕਾ
. . .  about 1 hour ago
ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰਖਵਾਇਆ ਜਾਵੇ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰਖਵਾਇਆ ...
ਫ਼ਰਾਰ ਹੋਏ ਗੈਂਗਸਟਰ 'ਤੇ ਬੋਲੇ ਭਗਵੰਤ ਮਾਨ ਕਿਹਾ, ਜਲਦੀ ਕੀਤਾ ਜਾਵੇਗਾ ਗ੍ਰਿਫ਼ਤਾਰ
. . .  about 2 hours ago
ਚੰਡੀਗੜ੍ਹ : ਕੁਝ ਲੋਕ ਪੈਸੇ ਦੇ ਕੇ ਲੋਕਤੰਤਰ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ - ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ - ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਐਲਾਨ ਕੀਤਾ ਕਿ ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ ।
ਜਿਹੜੀ ਕਾਂਗਰਸ ਬੀਜੇਪੀ ਦਾ ਸਾਥ ਦੇ ਰਹੀ ਹੈ ਅੱਜ ਉਸ ਦਾ ਪ੍ਰਧਾਨ ਬਣਨ ਲਈ ਵੀ ਕੋਈ ਤਿਆਰ ਨਹੀਂ - ਭਗਵੰਤ ਮਾਨ
. . .  about 2 hours ago
ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦੀ ਜ਼ੈੱਡ ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ਗਈ
. . .  about 3 hours ago
ਨਵੀਂ ਦਿੱਲੀ, 3 ਅਕਤੂਬਰ - ਸੂਤਰਾਂ ਅਨੁਸਾਰ ਕੇਂਦਰ ਨੇ ਨਵੇਂ ਚੁਣੇ ਗਏ ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦਾ 'ਜ਼ੈੱਡ' ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ...
ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖੁਦਕਸ਼ੀ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਪਿੰਡ ਰੋਗਲਾ ਦੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਜਾਣਕਾਰੀ...
ਭਾਰਤੀ ਕਿਸਾਨ ਯੂਨੀਅਨ ਨੇ ਅਰਥੀ ਫੂਕ ਮੁਜ਼ਾਹਰਾ ਕਰ ਕੇ ਦਿੱਤਾ ਡੀ.ਸੀ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ
. . .  about 3 hours ago
ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ ਥਿੰਦ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਲੇਰਕੋਟਲਾ ਵਲੋਂ ਜਿਲ੍ਹਾ ਪ੍ਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਅਰਥੀ ਫੂਕ ਮੁਜਾਹਰਾ ਕਰ ਕੇ ਰੋਸ ਧਰਨਾ...
ਵਿਧਾਨ ਸਭਾ 'ਚ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ ਮਿਲੇ ਕੁਲਤਾਰ ਸਿੰਘ ਸੰਧਵਾਂ ਅਤੇ ਹਰਜੋਤ ਸਿੰਘ ਬੈਂਸ
. . .  about 3 hours ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ)-ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਨ ਸਭਾ 'ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ...
ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 3 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਨਾਲ ਵਾਅਦਾ...
ਸਾਨੂੰ ਸਦਨ 'ਚ ਬੋਲਣ ਨਹੀਂ ਦਿੱਤਾ ਗਿਆ - ਪ੍ਰਤਾਪ ਸਿੰਘ ਬਾਜਵਾ
. . .  1 minute ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਸਮੇਤ ਸਦਨ 'ਚੋਂ ਵਾਕਆਊਟ ਕਰਨ ਤੋਂ ਬਾਅਦ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀਂ...
ਫ਼ਾਜ਼ਿਲਕਾ ਰੇਲਵੇ ਜੰਕਸ਼ਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਜਾਮ
. . .  about 4 hours ago
ਫ਼ਾਜ਼ਿਲਕਾ, 3 ਅਕਤੂਬਰ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਦੀਆਂ ਪਟੜੀਆਂ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿਤਾ ਗਿਆ । ਇਸ ਦੌਰਾਨ ਕੇਂਦਰ ...
ਕਾਂਗਰਸੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕਆਊਟ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ 'ਤੇ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ...
ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ ਕੀਤਾ ਗਿਆ, ਜਿਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ
. . .  about 4 hours ago
ਚੰਡੀਗੜ੍ਹ, 3 ਅਕਤੂਬਰ-ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ...
ਭਾਜਪਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਸ ਧਰਨਾ
. . .  about 4 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ...
ਅਜਨਾਲਾ 'ਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 5 hours ago
ਅਜਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੀ ਪਹਿਲੀ ਸ਼ਹੀਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਅਜਨਾਲਾ ਸ਼ਹਿਰ ਵਿਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ...
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ ਸਰਕਾਰ ਦਾ ਧਿਆਨ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਿਆਨ ਦਿਵਾਊ ਨੋਟਿਸ ਦਿੰਦੇ ਹੋਏ ਸਰਕਾਰ ਦਾ ਧਿਆਨ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ, ਕਿਉਂਕਿ ਚਾਇਨਿਜ ਵਾਇਰਸ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਨੁਕਸਾਨ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 5 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਹੋਣ ਤੋਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ...
ਬਰਖ਼ਾਸਤ ਥਾਣੇਦਾਰ ਦਾ ਮਿਲਿਆ 4 ਦਿਨਾਂ ਪੁਲਿਸ ਰਿਮਾਂਡ
. . .  about 5 hours ago
ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦਾ ਸਥਾਨਕ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡੀ.ਜੀ.ਪੀ. ਪੰਜਾਬ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਬਰਨਾਲਾ

ਪਿੰਡ ਲੋਹਗੜ੍ਹ ਵਿਖੇ ਜਲ ਘਰ ਤੋਂ ਗੰਧਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਮਹਿਲ ਕਲਾਂ, 29 ਮਈ (ਅਵਤਾਰ ਸਿੰਘ ਅਣਖੀ)-ਪਿੰਡ ਲੋਹਗੜ੍ਹ (ਬਰਨਾਲਾ) ਵਿਖੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਜਲ ਘਰ ਤੋਂ ਸ਼ੁੱਧ ਪਾਣੀ ਦੀ ਥਾਂ ਗੰਧਲੇ ਪਾਣੀ ਦੀ ਸਪਲਾਈ ਆ ਰਹੀ ਹੈ | ਇਸ ਮੁਸ਼ਕਿਲ ਨੂੰ ਲੈ ਕੇ ਪਿੰਡ ਵਾਸੀਆਂ ਨੇ ਕਈ ਵਾਰ ਸਬੰਧਿਤ ਮਹਿਕਮੇ ਦੇ ਧਿਆਨ 'ਚ ਲਿਆਂਦਾ ਜਾ ਚੁੱਕਾ ਹੈ, ਪਰ ਕਿਸੇ ਨੇ ਵੀ ਧਿਆਨ ਦੇਣ ਦੀ ਲੋੜ ਨਹੀਂ ਸਮਝੀ | ਦੁਖੀ ਲੋਕਾਂ ਵਲੋਂ ਅੱਜ ਅੱਕ ਕੇ ਪਿੰਡ ਦੀ ਸੱਥ 'ਚ ਸੂਬਾ ਸਰਕਾਰ, ਜਲ ਸਪਲਾਈ ਵਿਭਾਗ ਅਤੇ ਗ੍ਰਾਮ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਇਸ ਗੰਭੀਰ ਮੁਸ਼ਕਿਲ ਨੂੰ ਤੁਰੰਤ ਹੱਲ ਕਰਵਾਏ ਜਾਣ ਦੀ ਮੰਗ ਕੀਤੀ ਗਈ | ਇਸ ਸਬੰਧੀ ਜੀ.ਓ.ਜੀ. ਜਗਸੀਰ ਸਿੰਘ, ਡਾ: ਜੱਸਾ ਸਿੰਘ, ਸਰਬਜੀਤ ਸਿੰਘ ਸਰਬਾ, ਸੁਖਚੈਨ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ, ਕਰਮਜੀਤ ਸਿੰਘ ਕਰਮਾ, ਦਲਵੀਰ ਸਿੰਘ, ਦਲਜੀਤ ਸਿੰਘ, ਰੂਪ ਸਿੰਘ, ਹਰਦੇਵ ਸਿੰਘ, ਅਜੈ ਸਿੰਘ, ਜਗਦੀਸ ਸਿੰਘ, ਭੋਲਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ (ਜਲ ਘਰ) ਤੋਂ ਨਾ ਪੀਣ ਯੋਗ ਪਾਣੀ ਦੀ ਸਪਲਾਈ ਆਉਣ ਬਾਰੇ ਪਿੰਡ ਦੇ ਲੋਕਾਂ ਨੇ ਸਬੰਧਿਤ ਮਹਿਕਮੇ, ਗ੍ਰਾਮ ਪੰਚਾਇਤ ਨੂੰ ਜਾਣੂੰ ਕਰਵਾ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਬਾਰੇ ਗੁਹਾਰ ਲਗਾਈ ਸੀ, ਪਰ ਮੁਸ਼ਕਿਲ ਦਾ ਹੱਲ ਹੋਣ ਦੀ ਥਾਂ ਸਗੋਂ ਹੋਰ ਗੰਭੀਰ ਬਣ ਗਈ ਹੈ, ਪਹਿਲਾਂ ਘੱਟ ਮਾਤਰਾ 'ਚ ਪਾਣੀ ਗੰਧਲਾ ਸੀ, ਪਰ ਹੁਣ ਬਿਲਕੁਲ ਕਾਲਾ ਹੋ ਚੁੱਕਾ ਪਾਣੀ ਟੂਟੀਆਂ 'ਚ ਆਉਣ ਲੱਗਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਸਰਦੇ ਪੁੱਜਦੇ ਘਰਾਂ ਨੇ ਤਾਂ ਸਬਮਰਸੀਬਲ ਮੋਟਰਾਂ ਘਰਾਂ 'ਚ ਲਵਾ ਕੇ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਹੱਲ ਕਰ ਲਿਆ ਹੈ, ਪਰ ਆਰਥਿਕ ਤੌਰ 'ਤੇ ਕਮਜ਼ੋਰ ਖ਼ਾਸ ਕਰ ਕੇ ਦਲਿਤ ਪਰਿਵਾਰ ਇਸ ਜਲ ਘਰ ਦੇ ਪਾਣੀ ਉੱਪਰ ਨਿਰਭਰ ਹਨ | ਪਾਣੀ ਪੀਣ ਯੋਗ ਨਾ ਹੋਣ ਦੇ ਬਾਵਜੂਦ ਪਿੰਡ ਵਾਸੀ ਗੰਧਲੇ ਪਾਣੀ ਨੂੰ ਪੀਣ ਲਈ ਮਜਬੂਰ ਹੋ ਕੇ ਲਾਇਲਾਜ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਸੂਬੇ ਦੀ ਸਰਕਾਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦਾ ਪ੍ਰਬੰਧ ਕਰਨ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਸਲੀਅਤ ਕੁੱਝ ਹੋਰ ਹੀ ਹੈ | ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ, ਕਿ ਆਜ਼ਾਦੀ ਦਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਪਛੜੇ ਪਰਿਵਾਰਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨਾਲ ਅਤੇ ਕਹਿਰ ਦੀ ਗਰਮੀ ਦੇ ਮੌਸਮ 'ਚ ਵੀ ਜੂਝਣਾ ਪੈ ਰਿਹਾ ਹੈ | ਉਨ੍ਹਾਂ ਚਿਤਾਵਨੀ ਸੁਰ 'ਚ ਕਿਹਾ ਕਿ ਜੇਕਰ ਅਗਲੇ ਦਿਨਾਂ 'ਚ ਪਿੰਡ ਵਾਲਿਆਂ ਦੀ ਇਸ ਮੁਸ਼ਕਿਲ ਨੂੰ ਹੱਲ ਨਾ ਕੀਤਾ ਗਿਆ, ਤਾਂ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਸੰਘਰਸ਼ ਆਰੰਭਿਆ ਜਾਵੇਗਾ |

984 ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਨੇ ਦੋ ਵਿਅਕਤੀ ਕਾਬੂ ਕੀਤੇ

ਭਦੌੜ, 29 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਗੁਰਬਿੰਦਰ ਸਿੰਘ ਡੀ.ਐਸ.ਪੀ. ਤਪਾ ਨੇ ਥਾਣਾ ਭਦੌੜ ਵਿਖੇ ਜਾਣਕਾਰੀ ...

ਪੂਰੀ ਖ਼ਬਰ »

ਭਦੌੜ ਅੰਦਰ ਇਕੋ ਦੁਕਾਨ ਵਿਚ ਚੋਰਾਂ ਨੇ ਦੂਜੀ ਵਾਰ ਚੋਰੀ ਕੀਤੀ

ਭਦੌੜ, 29 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਅੰਦਰ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ | ਥਾਣੇ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਹੋਣ ਦਾ ਚੋਰ ਨਜ਼ਾਇਜ ਫਾਇਦਾ ਉਠਾ ਰਹੇ ਹਨ | ਜਿਸ ਕਾਰਨ ਸ਼ਹਿਰ ਅੰਦਰ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ...

ਪੂਰੀ ਖ਼ਬਰ »

ਮੁੱਖ ਮਾਰਗ 'ਤੇ ਦੋ ਕਾਰਾਂ ਦੀ ਟੱਕਰ 'ਚ ਇਕ ਜ਼ਖ਼ਮੀ

ਤਪਾ ਮੰਡੀ, 29 ਮਈ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨਜ਼ਦੀਕ ਦੋ ਕਾਰਾਂ ਦੀ ਟੱਕਰ 'ਚ ਇਕ ਜਣੇ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਕਾਰ ਚਾਲਕ ਰਣਜੀਤ ਸਿੰਘ ...

ਪੂਰੀ ਖ਼ਬਰ »

ਸਹਾਇਕ ਰਿਟਰਨਿੰਗ ਅਫ਼ਸਰ ਵਲੋਂ ਬੂਥਾਂ 'ਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਦੀ ਉਪ-ਚੋਣ ਦੇ ਮੱਦੇਨਜ਼ਰ ਅੱਜ ਸਹਾਇਕ ਰਿਟਰਨਿੰਗ ਅਫ਼ਸਰ 103-ਬਰਨਾਲਾ ਗੋਪਾਲ ਸਿੰਘ ਵਲੋਂ ਬਰਨਾਲਾ ਹਲਕੇ ਨਾਲ ਸਬੰਧਤ ਵੱਖ-ਵੱਖ ਟੀਮਾਂ ਨਾਲ ਜਿੱਥੇ ਅਹਿਮ ਮੀਟਿੰਗ ਕੀਤੀ ਗਈ, ਉੱਥੇ ਮਾਸਟਰ ਟਰੇਨਰਾਂ ...

ਪੂਰੀ ਖ਼ਬਰ »

ਸੰਗਰੂਰ ਤੋਂ ਬਾਅਦ ਬਰਨਾਲਾ ਵਿਚ ਵੀ ਲੱਗੇ ਭਗਵੰਤ ਮਾਨ ਦੀ ਭੈਣ ਦੇ 'ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮ.ਪੀ.' ਪੋਸਟਰ

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਜੋ 23 ਜੂਨ ਨੂੰ ਹੋ ਰਹੀ ਹੈ ਸਬੰਧੀ ਭਾਵੇਂਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਤੋਂ ਬਿਨਾਂ ਅਜੇ ਤੱਕ ਕਿਸੇ ਹੋਰ ਰਾਜਨੀਤਿਕ ਪਾਰਟੀ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ...

ਪੂਰੀ ਖ਼ਬਰ »

ਅਸਮਾਨੀ ਬਿਜਲੀ ਡਿੱਗਣ ਨਾਲ ਲੋਕਾਂ ਦਾ ਲੱਖਾਂ ਦਾ ਬਿਜਲੀ ਦਾ ਸਾਮਾਨ ਸੜਿਆ

ਬਰਨਾਲਾ, 29 ਮਈ (ਨਰਿੰਦਰ ਅਰੋੜਾ)-ਬੀਤੇ ਦਿਨ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਉੱਥੇ ਕਈ ਲੋਕਾਂ ਲਈ ਇਹ ਆਫ਼ਤ ਬਣ ਗਿਆ | ਸਥਾਨਕ ਤਰਕਸ਼ੀਲ ਚੌਕ ਨੇੜੇ ਅਜ਼ਾਦ ਨਗਰ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਘਰਾਂ ਦਾ ਬਿਜਲੀ ਦਾ ਸਾਮਾਨ ਸੜ ਗਿਆ | ਪ੍ਰਾਪਤ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਲਈ ਤਪਾ ਪੁਲਿਸ ਨੇ ਇਲਾਕੇ 'ਚ ਚਲਾਇਆ ਸਰਚ ਅਭਿਆਨ

ਤਪਾ ਮੰਡੀ, 29 ਮਈ (ਪ੍ਰਵੀਨ ਗਰਗ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਤਪਾ ਗੁਰਵਿੰਦਰ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਇਲਾਕੇ 'ਚ ਸਰਚ ...

ਪੂਰੀ ਖ਼ਬਰ »

ਸਿੱਧੂ ਮੂਸੇ ਵਾਲਾ ਦੀ ਹੋਈ ਹੱਤਿਆ ਲਈ ਪੰਜਾਬ ਸਰਕਾਰ ਜ਼ਿੰਮੇਵਾਰ-ਬਲਦੇਵ ਸਿੰਘ ਮਾਨ

ਸੰਗਰੂਰ, 29 ਮਈ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਸਿੱਧੂ ਮੂਸੇ ਵਾਲਾ ਦੀ ਹੋਈ ਹੱਤਿਆ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਇਸ ਮੌਤ ਲਈ ਸਿੱਧਾ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ...

ਪੂਰੀ ਖ਼ਬਰ »

ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਸ਼ਾਨੋ ਸ਼ੌਕਤ ਨਾਲ ਜਿੱਤਾਂਗੇ- ਕੁਲਵੰਤ ਸਿੰਘ ਪੰਡੋਰੀ

ਸ਼ੇਰਪੁਰ, 29 ਮਈ (ਦਰਸਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸਾ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਜੋਰਾਂ ਨਾਲ ਸੁਰੂ ਕਰ ਦਿੱਤੀਆਂ ਹਨ ...

ਪੂਰੀ ਖ਼ਬਰ »

ਔਰਤ ਤੋਂ ਮੋਬਾਈਲ ਫ਼ੋਨ ਖੋਹਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 29 ਮਈ (ਰਾਜ ਪਨੇਸਰ)-ਬੀਤੇ ਦਿਨੀਂ ਬੱਸ ਸਟੈਂਡ ਬਰਨਾਲਾ ਨਜ਼ਦੀਕ ਇੱਕ ਦੁਕਾਨ 'ਤੇ ਖ਼ਰੀਦ ਕਰਨ ਆਈ ਔਰਤ ਤੋਂ ਮੋਬਾਈਲ ਫ਼ੋਨ ਖੋਹਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ-1 ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਮੰਗਾਂ ਨੰੂ ਲੈ ਕੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਸ਼ਨ

ਸੰਗਰੂਰ, 29 ਮਈ (ਅਮਨਦੀਪ ਸਿੰਘ ਬਿੱਟਾ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਖੇਤ ਮਜ਼ਦੂਰਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡਰੀਮ ਲੈਂਡ ਕਲੋਨੀ ਬਾਹਰ ਧਰਨਾ ਦਿੱਤਾ ਗਿਆ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ...

ਪੂਰੀ ਖ਼ਬਰ »

ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ, 'ਆਪ' ਸਰਕਾਰ ਅਮਨ ਤੇ ਕਾਨੂੰਨ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ-ਬਲਦੇਵ ਸਿੰਘ ਮਾਨ

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਾਲਾਤ ਬਹੁਤ ਚਿੰਤਾਜਨਕ ਬਣ ਗਏ ਅਤੇ ਇਹ ਸਰਕਾਰ ਸੂਬੇ ਵਿਚ ਅਮਨ ਤੇ ਕਾਨੂੰਨ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕਾਈ ਗਠਿਤ ਕੀਤੀ

ਧਨੌਲਾ, 29 ਮਈ (ਜਤਿੰਦਰ ਸਿੰਘ ਧਨੌਲਾ)-ਡਾਕਟਰ ਦਰਸ਼ਨ ਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ, ਮੀਤ ਪ੍ਰਧਾਨ ਮੋਹਣ ਸਿੰਘ ਰੂੜੇਕੇ, ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਅਧਿਆਪਕ ਬਦਲੀਆਂ ਵਿਚ ਸਰਹੱਦੀ ਖੇਤਰ ਦੇ ਅਧਿਆਪਕਾਂ ਨੂੰ ਪਹਿਲ ਦੇਣ ਦੀ ਉੱਠੀ ਮੰਗ

ਸੰਗਰੂਰ, 29 ਮਈ (ਅਮਨਦੀਪ ਸਿੰਘ ਬਿੱਟਾ)- ਮਾਸਟਰ ਕੇਡਰ ਯੂਨੀਅਨ 2392 ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਵਰਚੂਅਲ ਮੀਟਿੰਗ ਰਾਹੀਂ ਅਧਿਆਪਕਾਂ ਦੀ ਬਦਲੀ ਸੰਬੰਧੀ ...

ਪੂਰੀ ਖ਼ਬਰ »

ਐਸ.ਟੀ.ਐਫ. ਪੁਲਿਸ ਨੇ 25 ਗ੍ਰਾਮ ਹੈਰੋਇਨ ਸਮੇਤ ਦੋ ਦਬੋਚੇ

ਤਪਾ ਮੰਡੀ, 29 ਮਈ (ਪ੍ਰਵੀਨ ਗਰਗ)-ਸਪੈਸ਼ਲ ਟਾਸਕ ਫੋਰਸ ਦੇ ਇੰਚਾਰਜ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਏ.ਆਈ.ਜੀ. ਰੇਂਜ ਪਟਿਆਲਾ ਗੁਰਪ੍ਰੀਤ ਸਿੰਘ ਅਤੇ ਡੀ.ਐਸ.ਪੀ. ਸਰਬਜੀਤ ਸਿੰਘ ਦੀ ਯੋਗ ਅਗਵਾਈ ...

ਪੂਰੀ ਖ਼ਬਰ »

ਸੁਖਪੁਰਾ ਨੇੜੇ ਦੋ ਮੋਟਰਸਾਈਕਲ ਟਕਰਾਉਣ ਨਾਲ ਦੋ ਵਿਅਕਤੀ ਜ਼ਖ਼ਮੀ

ਸ਼ਹਿਣਾ, 29 ਮਈ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਨੇੜੇ ਬੀਤੀ ਦੇਰ ਸ਼ਾਮ ਦੋ ਮੋਟਰਸਾਈਕਲ ਅਤੇ ਇਕ ਮੋਟਰਸਾਈਕਲ ਰੇਹੜੀ ਟਕਰਾਉਣ ਨਾਲ ਇਕ ਵਿਅਕਤੀ ਦੀ ਲੱਤ ਟੁੱਟ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ | ਏ.ਐਸ.ਆਈ. ਮੱਖਣ ਸਾਹ ਨੇ ਦੱਸਿਆ ਕਿ ਸੁਖਪੁਰਾ ਨੇੜੇ ਰਣਜੀਤ ...

ਪੂਰੀ ਖ਼ਬਰ »

ਟੱਲੇਵਾਲ ਖ਼ੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਕਾਈ ਕੀਤੀ ਗਠਿਤ

ਟੱਲੇਵਾਲ, 29 ਮਈ (ਸੋਨੀ ਚੀਮਾ)-ਪਿੰਡ ਟੱਲੇਵਾਲ ਖ਼ੁਰਦ ਵਿਖੇ ਸੁਤੰਤਰਤਾ ਸੰਗਰਾਮੀ ਤਾਰਾ ਸਿੰਘ ਕਮਿਊਨਿਟੀ ਹਾਲ ਵਿਚ ਪਿੰਡ ਦੇ ਕਿਸਾਨਾਂ, ਨੌਜਵਾਨਾਂ ਦੀ ਭਰਵੀਂ ਇਕੱਤਰਤਾ ਹੋਈ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਜਰਨੈਲ ਸਿੰਘ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਸ਼ਹਿਣਾ ਵਿਖੇ ਭਰਵੀਂ ਇਕੱਤਰਤਾ

ਸ਼ਹਿਣਾ, 29 ਮਈ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਹਿਣਾ ਵਿਖੇ ਪਾਰਟੀ ਵਰਕਰਾਂ ਦੀ ...

ਪੂਰੀ ਖ਼ਬਰ »

'ਆਪ' ਦੀ ਸਰਕਾਰ ਨੇ ਅਜੇ ਤੱਕ ਇਕ ਵੀ ਚੋਣ ਵਾਅਦਾ ਨਹੀਂ ਕੀਤਾ ਪੂਰਾ-ਰਾਣਾ ਸੋਢੀ

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਰਤੀਆ ਜਨਤਾ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਜਿਸ ਦੇ ਚਲਦਿਆਂ ਅੱਜ ਨਿਯੁਕਤ ਕੀਤੇ ਗਏ ਇੰਚਾਰਜ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ...

ਪੂਰੀ ਖ਼ਬਰ »

ਉੱਗੋਕੇ ਦੇ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਗੋਲੂ ਨੇ ਤੀਜੇ ਸਾਲ ਕੀਤੀ ਝੋਨੇ ਦੀ ਸਿੱਧੀ ਬਿਜਾਈ

ਸ਼ਹਿਣਾ, 29 ਮਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰ ਉੱਗੋਕੇ ਦਾ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਗੋਲੂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਝੋਨੇ ਦੀ ਸਿੱਧੀ ...

ਪੂਰੀ ਖ਼ਬਰ »

ਦਵਿੰਦਰ ਸਤਿਆਰਥੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ

ਭਦੌੜ, 29 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਅੱਜ ਦਵਿੰਦਰ ਸਤਿਆਰਥੀ ਪੰਜਾਬੀ ਸਾਹਿਤ ਸਭਾ ਭਦੌੜ ਵਲੋਂ ਉਨ੍ਹਾਂ ਦੇ ਜਨਮ ਦਿਨ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਹਿਤਕ ਸਮਾਗਮ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਸਾਹਿਤਕਾਰ ਸੁਰਜੀਤ ਸਿੰਘ ਸੰਧੂ, ...

ਪੂਰੀ ਖ਼ਬਰ »

ਤੰਬਾਕੂ ਵਿਰੋਧੀ ਲੇਖ ਮੁਕਾਬਲਿਆਂ 'ਚੋਂ ਜੇਤੂ ਵਿਦਿਆਰਥੀ ਕੀਤੇ ਸਨਮਾਨਿਤ

ਬਰਨਾਲਾ, 29 ਮਈ (ਅਸ਼ੋਕ ਭਾਰਤੀ)-ਸੂਰਿਆਵੰਸ਼ੀ ਖੱਤਰੀ ਸਭਾ ਅਤੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ (ਬਰਨਾਲਾ ਵਲੋਂ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਗਿ: ਕਰਮ ਸਿੰਘ ਭੰਡਾਰੀ ਅਤੇ ...

ਪੂਰੀ ਖ਼ਬਰ »

ਪਿੰਡ ਪੰਡੋਰੀ ਵਿਖੇ ਅਮਨਦੀਪ ਕੌਰ ਅਮਰੀਕਾ ਵਲੋਂ ਵਿਦਿਆਰਥੀਆਂ ਨੂੰ ਵੰਡੇ ਸਕੂਲ ਬੈਗ

ਮਹਿਲ ਕਲਾਂ, 29 ਮਈ (ਅਵਤਾਰ ਸਿੰਘ ਅਣਖੀ)-ਭਾਈ ਘਨ੍ਹੱਈਆ ਜੀ ਸੇਵਾਦਾਰ ਗਰੁੱਪ ਪੰਡੋਰੀ (ਬਰਨਾਲਾ) ਦੀ ਐਨ.ਆਰ.ਆਈ. ਟੀਮ ਦੇ ਮੈਂਬਰ ਮਾ: ਹਰਭਜਨ ਸਿੰਘ ਸੰਧੂ ਦੀ ਸਪੁੱਤਰੀ ਅਮਨਦੀਪ ਕੌਰ ਅਮਰੀਕਾ ਵਲੋਂ ਸਰਕਾਰੀ ਮਿਡਲ, ਪ੍ਰਾਇਮਰੀ ਸਕੂਲ ਪੰਡੋਰੀ ਅਤੇ ਆਂਗਣਵਾੜੀ ਸੈਂਟਰ ਦੇ ...

ਪੂਰੀ ਖ਼ਬਰ »

ਪੰਚਮੁਖੀ ਹਨੂੰਮਾਨ ਅਤੇ ਸ਼ਨੀ ਦੇਵ ਮੰਦਿਰ ਵਿਖੇ ਸ਼ਨੀ ਜੈਅੰਤੀ ਮਨਾਈ

ਤਪਾ ਮੰਡੀ, 29 ਮਈ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀ ਦੇਵ ਮੰਦਰ ਕਮੇਟੀ ਵਲੋਂ ਮੰਦਿਰ ਵਿਖੇ ਸ਼ਨੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਇਸ ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਕੇ ਪ੍ਰਭੂ ਸ਼ਨੀ ਦੇਵ ਦਾ ਅਸ਼ੀਰਵਾਦ ...

ਪੂਰੀ ਖ਼ਬਰ »

ਪਿੰਡ ਮੂੰਮ ਦੇ 27ਵੇਂ ਸਾਲਾਨਾ ਭੰਡਾਰੇ 'ਤੇ ਮਹਿਫ਼ਲ-ਏ-ਸੱਭਿਆਚਾਰ ਮੇਲੇ ਦਾ ਪੋਸਟਰ ਜਾਰੀ

ਮਹਿਲ ਕਲਾਂ, 29 ਮਈ (ਤਰਸੇਮ ਸਿੰਘ ਗਹਿਲ)-ਪਿੰਡ ਮੂੰਮ ਵਿਖੇ ਪੀਰ ਬਾਬਾ ਬਾਕਰ ਸ਼ਾਹ ਜੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ 1 ਜੂਨ ਨੂੰ ਕਰਵਾਏ ਜਾ ਰਹੇ 27ਵੇਂ ਸਾਲਾਨਾ ਭੰਡਾਰੇ ਅਤੇ ਮਹਿਫ਼ਲ ਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX