ਤਾਜਾ ਖ਼ਬਰਾਂ


ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਪਾਕਿਸਤਾਨ ਰਵਾਨਾ
. . .  2 minutes ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ...
ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ
. . .  16 minutes ago
ਐਸ.ਏ.ਐਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ...
ਮੁੰਬਈ : ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ,10 ਤੋਂ ਵੱਧ ਜ਼ਖ਼ਮੀ
. . .  56 minutes ago
ਮੁੰਬਈ, 5 ਅਕਤੂਬਰ-ਅੱਜ ਤੜਕੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਂਬੂਲੈਂਸ, ਇਕ ਕਾਰ ਅਤੇ ਕੁਝ ਹੋਰ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਸਨ, ਜੋ ਪਹਿਲਾਂ ਹੋਏ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ...
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਅਗਵਾ ਕਰਨ ਦੇ ਦੋਸ਼ਾਂ 'ਚ ਇਕ ਗੋਰਾ ਗ੍ਰਿਫ਼ਤਾਰ
. . .  about 1 hour ago
ਸਾਨ ਫਰਾਂਸਿਸਕੋ, 5 ਅਕਤੂਬਰ (ਐੱਸ.ਅਸ਼ੋਕ ਭੌਰਾ) - ਬੀਤੇ ਦਿਨ ਭਾਰਤੀ ਪਰਿਵਾਰ ਦੇ ਤਿੰਨ ਬਾਲਗਾਂ ਸਮੇਤ ਇਕ 8 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵਲੋਂ ̄ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  1 minute ago
ਸ੍ਰੀਨਗਰ, 5 ਅਕਤੂਬਰ-ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਦਰਾਚ ਖੇਤਰ ਵਿਚ ਇਕ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੀਤੀ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ...।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਇਮਰਾਨ ਖਾਨ ਨੂੰ ਕਿਹਾ 'ਧਰਤੀ ਦਾ ਸਭ ਤੋਂ ਵੱਡਾ ਝੂਠਾ'
. . .  about 2 hours ago
ਇਸਲਾਮਾਬਾਦ, 5 ਅਕਤੂਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਧਰਤੀ ਦਾ ਸਭ ਤੋਂ ਵੱਡਾ ਝੂਠਾ' ਕਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੀ.ਟੀ.ਆਈ. ਮੁਖੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ...
ਉੱਤਰਾਖੰਡ : ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਮੌਤਾਂ
. . .  about 2 hours ago
ਦੇਹਰਾਦੂਨ, 5 ਅਕਤੂਬਰ-ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਪੌੜੀ ਗੜ੍ਹਵਾਲ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਐਸ.ਡੀ.ਆਰ.ਐਫ. ਨੇ ਰਾਤੋ ਰਾਤ 21 ਲੋਕਾਂ ਨੂੰ ਬਚਾਇਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਦੱਖਣੀ ਅਫ਼ਰੀਕਾ ਨੇ ਤੀਜੇ ਟੀ-20 'ਚ 49 ਦੌੜਾਂ ਨਾਲ ਹਰਾਇਆ ਭਾਰਤ
. . .  1 day ago
ਉਤਰਾਖੰਡ : ਪੌੜੀ ਗੜ੍ਹਵਾਲ ਦੇ ਬੀਰੋਖਲ ਰੋਡ 'ਤੇ 45 ਤੋਂ 50 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ 'ਚ ਡਿੱਗੀ
. . .  1 day ago
ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ਵਧਾਈ
. . .  1 day ago
ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 228 ਦੌੜਾਂ ਦਾ ਟੀਚਾ
. . .  1 day ago
ਜੰਮੂ-ਕਸ਼ਮੀਰ : ਸ਼ੋਪੀਆਂ ਦੇ ਦਰਾਚ ਇਲਾਕੇ 'ਚ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ
. . .  1 day ago
ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
. . .  1 day ago
ਢਾਕਾ, 4 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
ਸਿਵਲ ਹਸਪਤਾਲ ਸੰਗਰੂਰ ਨੂੰ ਬਲੱਡ ਬੈਂਕ ਸੁਵਿਧਾ ਲਈ ਮਿਲਿਆ ਵਿਸ਼ੇਸ਼ ਸਨਮਾਨ
. . .  1 day ago
ਸੰਗਰੂਰ, 4 ਅਕਤੂਬਰ (ਧੀਰਜ ਪਸ਼ੋਰੀਆ)- ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸਿਵਲ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੀ ਵਧੀਆ ਕਾਰਗੁਜ਼ਾਰੀ ਲਈ ਪੰਜਾਬ...
ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ. ਡੀ. ਕੈਪਟਨ ਸੰਧੂ ਨੂੰ ਵਿਜੀਲੈਂਸ ਨੇ ਕੀਤਾ ਨਾਮਜ਼ਦ
. . .  1 day ago
ਲੁਧਿਆਣਾ, 4 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਸਟਰੀਟ ਲਾਈਟ ਘੁਟਾਲੇ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਇਸ ਸੰਬੰਧੀ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਇੰਦੌਰ, 4 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 - ਟਾਸ ਜਿੱਤ ਕੇ ਭਾਰਤ ਵਲੋਂ ਦੱਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
. . .  1 day ago
ਕਰਨਾਲ, 4 ਅਕਤੂਬਰ (ਗੁਰਮੀਤ ਸਿੰਘ ਸੱਗੂ)- ਸੈਕਟਰ-3 ਸਥਿਤ ਇਕ ਦਵਾਈਆਂ ਦੀ ਫੈਕਟਰੀ 'ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ...
ਇਸ ਵਾਰ ਝੋਨੇ ਦੇ ਸੀਜ਼ਨ 'ਚ ਨਹਿਰੀ ਪਾਣੀ ਪੂਰਾ ਮਿਲਣ ਤੇ ਕਿਸਾਨਾਂ ਨੇ ਪ੍ਰਗਟਾਈ ਖ਼ੁਸ਼ੀ
. . .  1 day ago
ਮੰਡੀ ਲਾਧੂਕਾ, 4 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਇਸ ਵਾਰ ਝੋਨੇ ਦੇ ਸੀਜ਼ਨ ਵਿਚ ਤਰੋਬੜੀ ਮਾਈਨਰ ਵਿਖੇ ਨਹਿਰੀ ਵਿਭਾਗ ਵਲੋਂ ਪਾਣੀ ਪੂਰਾ ਦੇਣ ਤੇ ਇਲਾਕੇ ਦੇ ਕਿਸਾਨਾਂ ਵਲੋਂ ਖ਼ੁਸ਼ੀ ਪ੍ਰਗਟਾਈ ਗਈ। ਇਸ ਮੌਕੇ ਤੇ ਕਿਸਾਨ ਜਗਜੀਤ ਸਿੰਘ ਰੋਮੀ ਸਾਬਕਾ ਸਰਪੰਚ, ਮੰਗਲ ਸਿੰਘ ਸਰਪੰਚ...
ਟਰੱਕ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਫਾਇਰਿੰਗ 'ਚ ਦੋ ਜ਼ਖ਼ਮੀ
. . .  1 day ago
ਬੁਢਲਾਡਾ, 4 ਅਕਤੂਬਰ (ਸਵਰਨ ਸਿੰਘ ਰਾਹੀ)- ਅੱਜ ਇੱਥੇ ਟਰੱਕ ਓਪਰੇਟਰ ਯੂਨੀਅਨ ਬੁਢਲਾਡਾ ਦੀ ਪ੍ਰਧਾਨਗੀ ਸੰਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਚੱਲੀਆਂ ਗੋਲੀਆਂ 'ਚ ਦੋ ਓਪਰੇਟਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਯੂਨੀਅਨ ਨੇੜਲੇ ਲੋਕਾਂ ਨੇ ਦੱਸਿਆ ਕਿ...
ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ
. . .  1 day ago
ਕੈਲੀਫੋਰਨੀਆ, 4 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ 4 ਪੰਜਾਬੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਚਾਰ...
ਉੱਤਰਾਖੰਡ 'ਚ ਬਰਫ਼ ਖਿਸਕਣ ਕਾਰਨ ਲਪੇਟ 'ਚ ਆਏ 29 ਪਰਬਤਾਰੋਹੀ, ਬਚਾਅ ਕਾਰਜ ਜਾਰੀ
. . .  1 day ago
ਦੇਹਰਾਦੂਨ, 4 ਅਕਤੂਬਰ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਦਰੋਪਦੀ ਕਾ ਡਾਂਡਾ ਚੋਟੀ 'ਤੇ ਬਰਫ਼ ਖਿਸਕਣ ਕਾਰਨ ਨਹਿਰੂ ਪਰਬਤਾਰੋਹੀ ਸੰਸਥਾ ਦੇ 29 ਪਰਬਤਾਰੋਹੀ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ...
ਨੌਜਵਾਨ ਨੇ ਘਰ 'ਚ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)- ਸਥਾਨਕ ਦੁਰਗਾ ਮੰਦਿਰ ਰੋਡ ਦੇ ਵਸਨੀਕ 27 ਸਾਲਾ ਨੌਜਵਾਨ ਨੇ ਪਰੇਸ਼ਾਨੀ ਦੇ ਚੱਲਦਿਆਂ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ...
ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਦਿੱਲੀ / ਹਰਿਆਣਾ

ਰਾਮਗੜ੍ਹੀਆ ਬੋਰਡ ਨੇ ਸ. ਜੱਸਾ ਸਿੰਘ ਰਾਮਗੜ੍ਹੀਆ ਤੇ ਗਿਆਨੀ ਜ਼ੈਲ ਸਿੰਘ ਦਾ ਮਨਾਇਆ ਜਨਮ ਦਿਨ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਰਾਮਗੜ੍ਹੀਆ ਬੋਰਡ ਦਿੱਲੀ ਵਲੋਂ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਸ੍ਰੀ ਰਾਮ ਚੰਦਰ ਜਾਗੜ (ਐਮ. ਪੀ. ਰਾਜ ਸਭਾ) ਸਨ ਅਤੇ ਗੈਸਟ ਆਫ਼ ਆਨਰ ਰਾਜਕਰਨ ਸਿੰਘ, ਗੁਰਮੀਤ ਸਿੰਘ ਸੂਰਾ, ਬਲਵਿੰਦਰ ਸਿੰਘ ਸੱਲ੍ਹ, ਕਰਮ ਸਿੰਘ ਗਪੜ ਅਤੇ ਹਰਸ਼ਰਨ ਸਿੰਘ ਬੱਲੀ ਗੈਸਟ ਆਫ਼ ਆਨਰ ਸਨ | ਪ੍ਰੋਗਰਾਮ ਦੇ ਸ਼ੁਰੂ 'ਚ ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਗਾਗੀ ਅਤੇ ਹੋਰਾਂ ਨੇ ਆਏ ਮਹਿਮਾਨਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ | ਇਸ ਮੌਕੇ ਸ੍ਰੀ ਰਾਮ ਚੰਦਰ ਜਾਖੜ ਨੇ ਬੋਲਦਿਆਂ ਕਿਹਾ ਕਿ ਸਾਨੂੰ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਖ਼ਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵਿਸ਼ੇਸ਼ ਤੌਰ 'ਤੇ ਸਿੱਖਿਆ ਲੈਣੀ ਚਾਹੀਦੀ ਹੈ | ਉਨ੍ਹਾਂ ਗਿਆਨੀ ਜ਼ੈਲ ਸਿੰਘ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਗਿਆਨੀ ਜ਼ੈਲ ਸਿੰਘ ਦਾ ਕਾਫ਼ੀ ਰਾਬਤਾ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਤੋਂ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ | ਇੰਦਰਜੀਤ ਸਿੰਘ ਬੱਬੂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਦੇ ਕੀਤੇ ਕੰਮਾਂ 'ਤੇ ਪਹਿਰਾ ਦੇਣਗੇ ਤਾਂ ਕਿ ਉਨ੍ਹਾਂ ਦਾ ਨਾਂਅ ਹਮੇਸ਼ਾ ਰੌਸ਼ਨ ਰਹੇ | ਇਸ ਮੌਕੇ ਤਰਲੋਚਨ ਸਿੰਘ ਸੋਖੀ ਅਤੇ ਸਾਧਾ ਸਿੰਘ ਨੂੰ ਸੀਨੀਅਰ ਸਿਟੀਜ਼ਨ ਪੁਰਸਕਾਰ ਦਿੱਤੇ ਗਏ | ਇਸ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਗਿਆਨੀ ਜ਼ੈਲ ਸਿੰਘ ਨੂੰ ਯਾਦ ਕੀਤਾ | ਅਖ਼ੀਰ 'ਚ ਜਤਿੰਦਰ ਪਾਲ ਸਿੰਘ ਗਾਗੀ ਨੇ ਸਭ ਦੇ ਧੰਨਵਾਦ ਕੀਤਾ | ਇਸ ਪੋ੍ਰਗਰਾਮ 'ਚ ਅਵਤਾਰ ਸਿੰਘ ਭੁਰਜੀ, ਬਲਵਿੰਦਰ ਮੋਹਨ ਸਿੰਘ ਤੋਂ ਇਲਾਵਾ ਹੋਰ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਸਨ |

ਰੋਹਿਣੀ ਇਲਾਕੇ ਦੇ ਸੈਕਟਰਾਂ 'ਚ ਥਾਂ-ਥਾਂ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਹੋਏ ਲੋਕ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰੋਹਿਣੀ ਇਲਾਕੇ ਦੇ ਅਨੇਕਾਂ ਸੈਕਟਰਾਂ 'ਚ ਹੋਰਨਾਂ ਇਲਾਕਿਆਂ ਨੂੰ ਜੋੜਨ ਵਾਲੀਆਂ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਹੋਣ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਕਈ ਥਾੲੀਂ ਟੋਏ ਵੀ ਪੈ ਗਏ ਹਨ ...

ਪੂਰੀ ਖ਼ਬਰ »

ਬੰਦ ਕੀਤੀਆਂ ਲੋਕਲ ਰੇਲ ਗੱਡੀਆਂ ਨੂੰ ਬਹਾਲ ਕਰਨ ਲਈ ਯਾਤਰੀਆਂ ਨੇ ਕੀਤੀ ਮੰਗ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਤੋਂ ਲੋਕਲ ਰੇਲ ਗੱਡੀਆਂ ਜੋ ਪਿਛਲੇ ਸਮੇਂ ਤੋਂ ਬੰਦ ਕੀਤੀਆਂ ਹੋਈਆਂ ਹਨ, ਉਨ੍ਹਾਂ ਨੂੰ ਬਹਾਲ ਕਰਨ ਲਈ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਚਲਾਉਣ ਦੀ ਮੰਗ ਕਰ ਰਹੇ ਹਨ, ਕਿਉਂਕਿ ਇਨ੍ਹਾਂ ਗੱਡੀਆਂ ਦੇ ਨਾ ਚੱਲਣ ਨਾਲ ...

ਪੂਰੀ ਖ਼ਬਰ »

ਰਜਿੰਦਰ ਨਗਰ ਵਿਧਾਨ ਸਭਾ ਦੀ ਸੀਟ 'ਤੇ ਰਾਜਨੀਤਕ ਪਾਰਟੀ ਦੀ ਹੈ ਤਿੱਖੀ ਨਜ਼ਰ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਰਜਿੰਦਰ ਨਗਰ ਵਿਧਾਨ ਸਭਾ ਦੀ ਉੱਪ ਚੋਣ ਦੇ ਐਲਾਨ ਤੋਂ ਬਾਅਦ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਰਾਜਨੀਤਕ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਖੜੇ੍ਹ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਇਹ ਸੀਟ ...

ਪੂਰੀ ਖ਼ਬਰ »

ਉੱਚ ਸੰਸਥਾਵਾਂ ਦੀ ਮਾਣ-ਮਰਿਆਦਾ ਦਾ ਧਿਆਨ ਰੱਖਿਆ ਜਾਵੇ-ਜਥੇਦਾਰ ਸੰਤੋਖ ਸਿੰਘ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਜਥੇਦਾਰ ਸੰਤੋਖ ਸਿੰਘ (ਸਾਬਕਾ ਮੀਤ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਗੁਰੂ ਮਰਿਆਦਾ ਅਤੇ ਤੰਤੀ ਸਾਜਾਂ 'ਤੇ ਹੋ ਰਹੀ ਚਰਚਾ ਪ੍ਰਤੀ ਬਿਆਨ 'ਚ ਕਿਹਾ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ...

ਪੂਰੀ ਖ਼ਬਰ »

ਰਿਸ਼ੀ ਨਗਰ ਦੇ ਕੂੜੇਦਾਨ 'ਚ ਲੱਗੀਆਂ ਆਧੁਨਿਕ ਮਸ਼ੀਨਾਂ

ਨਵਾੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਸ਼ਕੂਰ ਬਸਤੀ ਦੇ ਇਲਾਕੇ 'ਚ ਰਿਸ਼ੀ ਨਗਰ ਦੇ ਸੈਨਿਕ ਵਿਹਾਰ ਸੜਕ 'ਤੇ ਬਣੇ ਕੂੜੇਦਾਨ 'ਤੇ ਹਮੇਸ਼ਾ ਹੀ ਬਾਹਰ ਗੰਦਗੀ ਪਈ ਰਹਿੰਦੀ ਸੀ ਅਤੇ ਇਹ ਗੰਦਗੀ ਸੜਕ 'ਤੇ ਫ਼ੈਲ ਜਾਣ ਨਾਲ ਗੱਡੀਆਂ ਆਉਣ-ਜਾਣ 'ਤੇ ਹੋਰਨਾਂ ਪਾਸੇ ਵੀ ਫ਼ੈਲ ...

ਪੂਰੀ ਖ਼ਬਰ »

ਜੁਲਾਈ ਦੇ ਮਹੀਨੇ 'ਚ ਸ਼ੁਰੂ ਹੋ ਜਾਣਗੇ ਚਾਰਜਿੰਗ ਸਟੇਸ਼ਨ

ਨਵੀਂ ਦਿੱਲੀ, 29 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਲੈਕਟਿ੍ਕ ਗੱਡੀਆਂ (ਈ. ਵੀ.) ਪ੍ਰਤੀ 100 ਸਰਬਜਨਕ ਚਾਰਜਿੰਗ ਸਟੇਸ਼ਨ ਦਾ ਕੰਮ ਜੋ ਪਿਛਲੇ ਦਿਨਾਂ ਤੋਂ ਚਲ ਰਿਹਾ ਸੀ, ਉਹ ਪੂਰਾ ਹੋਣ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਚਾਰਜਿੰਗ ਸਟੇਸ਼ਨ ਜੁਲਾਈ 2022 'ਚ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਪੁਰਾਤਨ ਸੱਭਿਆਚਾਰ ਤੇ ਧਰਮ ਦਾ ਗਿਆਨ ਦੇਣਾ ਬਹੁਤ ਜ਼ਰੂਰੀ- ਸੰਦੀਪ

ਪਿਹੋਵਾ, 29 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਿੱਖਿਆ ਦੇ ਨਾਲ-ਨਾਲ ਪੁਰਾਤਨ ਸਭਿਆਚਾਰ ਅਤੇ ਧਰਮ ਦਾ ਗਿਆਨ ਦੇਣਾ ਬਹੁਤ ਜ਼ਰੂਰੀ ਹੈ | ਧਰਮ ਤੋਂ ਦੂਰ ਰਹਿਣਾ ਹਮੇਸ਼ਾ ਪਤਨ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਕੀਤੀ ਬਾਬਾ ਦਾਦੂਵਾਲ ਨਾਲ ਮੁਲਾਕਾਤ

ਸਿਰਸਾ/ਕਾਲਾਂਵਾਲੀ, 29 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸਬਾ ਔਢਾਂ ਵਿਖੇ ਕਰਵਾਈ ਗਈ ਹਰਿਆਣਾ ਪ੍ਰਗਤੀ ਰੈਲੀ ਤੋਂ ਬਾਅਦ ਪਿੰਡ ਦਾਦੂ ਦੇ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹਰਿਆਣਾ ...

ਪੂਰੀ ਖ਼ਬਰ »

ਕੋਲਕਾਤਾ ਦੇ 10 ਵਿਦਿਆਰਥੀਆਂ ਨੂੰ ਇਕ ਕਰੋੜ ਤੋਂ ਵੱਧ ਸਾਲਾਨਾ ਦੀ ਨੌਕਰੀ ਮਿਲੀ

ਕੋਲਕਾਤਾ, 29 ਮਈ (ਰਣਜੀਤ ਸਿੰਘ ਲੁਧਿਆਣਵੀ)-ਇਥੋ ਦੀ ਯਾਦਵਪੁਰ ਯੁਨੀਵਰਸਿਟੀ ਦੇ ਕੈਂਪਸ 'ਚ ਇੰਟਰਵਿਊ ਤੋਂ ਬਾਦ 10 ਵਿਦਿਆਰਥੀਆਂ ਨੂੰ ਸਾਲਾਨਾ ਇਕ ਕਰੋੜ ਦੇ ਪੈਕੇਜ ਦੀ ਨੌਕਰੀ ਮਿਲ ਹੈ | ਯੁਨੀਵਰਸਿਟੀ 'ਚ ਪ੍ਰੋਡਕਸ਼ਨ ਇੰਜੀਨਿਅਰਿੰਗ ਦੇ ਵਿਦਿਆਰਥੀ ਦੇਵਰਸ਼ੀ ਮੈਤੱਰ ...

ਪੂਰੀ ਖ਼ਬਰ »

ਵਿਰਕ ਪੁਸ਼ਪਿੰਦਰ ਦਾ ਕਾਵਿ ਸੰਗ੍ਰਹਿ 'ਜੇਕਰ ਦੇਖਦੀ ਨਾ' ਲੋਕ ਅਰਪਣ

ਸਿਰਸਾ, 29 ਮਈ (ਭੁਪਿੰਦਰ ਪੰਨੀਵਾਲੀਆ)- ਲੇਖਣ ਸੌਂਦਰਯਬੋਧ ਵਿਚੋਂ ਉਪਜਦਾ ਹੈ, ਉਸ ਲਈ ਸਮਾਜਿਕ ਸਮਾਨਤਾ, ਸੁਤੰਤਰਤਾ ਤੇ ਸਦਭਾਵਨਾ ਜ਼ਰੂਰੀ ਹੈ | ਇਹ ਸ਼ਬਦ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬੀ ਲੇਖਕ ਸਭਾ ਸਿਰਸਾ ਵਲੋਂ ਕਰਵਾਏ ਗਏ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ...

ਪੂਰੀ ਖ਼ਬਰ »

ਔਢਾਂ ਦੀ ਪ੍ਰਗਤੀ ਰੈਲੀ 'ਚ ਮੁੱਖ ਮੰਤਰੀ ਨੇ ਸਿਰਸਾ ਜ਼ਿਲ੍ਹੇ ਨੂੰ ਦਿੱਤੀ 575 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ

ਸਿਰਸਾ/ਕਾਲਾਂਵਾਲੀ, 29 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਸਬਾ ਔਢਾਂ ਵਿੱਚ ਭਾਜਪਾ ਵੱਲੋਂ ਕਰਵਾਈ ਗਈ ਪ੍ਰਗਤੀ ਰੈਲੀ ਦੇ ਦੌਰਾਨ ਸਿਰਸਾ ਜ਼ਿਲ੍ਹਾ ਨੂੰ 575 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ ਹੈ | ਮੁੱਖ ...

ਪੂਰੀ ਖ਼ਬਰ »

ਹਾਵੜਾ ਬਰਿਜ 'ਤੇ ਆਰਯਨ ਨੇ ਕੀਤਾ ਫ਼ੋਟੋ ਸ਼ੂਟ

ਕੋਲਕਾਤਾ, 29 ਮਈ (ਰਣਜੀਤ ਸਿੰਘ ਲੁਧਿਆਣਵੀ)-ਕਾਰਤਿਕ ਆਰਯਨ ਨੇ ਹਾਵੜਾ ਬਰਿਜ 'ਤੇ ਇਕ ਟੈਕਸੀ 'ਤੇ ਖੜੇ ਹੋਕੇ ਫੋਟੋ ਸ਼ੂਟ ਕੀਤਾ | ਇਥੇ ਇਹ ਜਿਕਰਯੋਗ ਹੈ ਕਿ 100 ਕਰੋੜ ਕਲੱਬ 'ਚ ਦਾਖਿਲ ਹੋ ਚੁੱਕੀ ਆਪਣੀ ਫਿਲਮ ਭੂਲ ਭੁਲਈਆ-2 ਦਾ ਪ੍ਰਮੋਸ਼ਨ ਕਰਨ ਲਈ ਸ਼ਨੀਵਾਰ ਆਰਯਨ ਕੋਲਕਾਤਾ ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਹੋਈ ਅਲੂਮਨੀ ਐਸੋਸੀਏਸ਼ਨ ਦੀ ਮੀਟਿੰਗ

ਯਮੁਨਾਨਗਰ, 29 ਮਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਅਲੂਮਨੀ ਐਸੋਸੀਏਸ਼ਨ ਦੀ ਮੀਟਿੰਗ ਕਾਲਜ ਦੇ ਆਡੀਟੋਰੀਅਮ ਵਿਖੇ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿ੍ੰ. ਡਾ.(ਮੇਜਰ) ਹਰਿੰਦਰ ਸਿੰਘ ਕੰਗ ਨੇ ਕੌਂਸਲ ਦੇ ਸਮੂਹ ਅਹੁਦੇਦਾਰਾਂ ਦਾ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਫੇਰੀ

ਸ਼ਾਹਬਾਦ ਮਾਰਕੰਡਾ, 29 ਮਈ (ਅਵਤਾਰ ਸਿੰਘ)-ਗੁਰੂ ਸ੍ਰੀ ਅਰਜਨ ਦੇਵ ਜੀ ਦੇ 3 ਜੂਨ ਨੂੰ ਆ ਰਹੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ ਫੇਰੀ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਭਾਰੀ ਗਿਣਤੀ ਵਿਚ ਗੁਰੂ ਨਾਨਕ ਨਾਮ-ਲੇਵਾ ਅਤੇ ਸਿੱਖ ਸੰਗਤਾਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਮੌਕੇ ਸੰਗਤਾਂ ਦੀ ਭਾਰੀ ਆਮਦ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ

ਬੇਗੋਵਾਲ, 29 ਮਈ (ਸੁਖਜਿੰਦਰ ਸਿੰਘ) - ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਜੋ ਭਾਵੇਂ 1, 2 ਤੇ 3 ਜੂਨ ਨੂੰ ਬੇਗੋਵਾਲ ਵਿਖੇ ਮਲਾਈ ਜਾਂਦੀ ਹੈ ਪਰ ਸੰਗਤਾਂ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਭਾਰੀ ਆਮਦ ਸਬੰਧੀ ਬੇਗੋਵਾਲ ਪੁਲਿਸ ਵਲੋਂ ਹਰ ...

ਪੂਰੀ ਖ਼ਬਰ »

ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕੈਬਨਿਟ ਮੰਤਰੀ ਜਿੰਪਾ ਨੂੰ ਹੱਕੀ ਮੰਗਾਂ ਲਈ ਦਿੱਤਾ ਮੰਗ ਪੱਤਰ

ਕਾਲਾ ਸੰਘਿਆਂ, 29 ਮਈ (ਸੰਘਾ) - ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਅਗਵਾਈ ਹੇਠ ਮਹਿਕਮੇ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਲਿਖਤੀ ਰੂਪ ਵਿਚ ਜਾਣੂ ਕਰਵਾਇਆ ਗਿਆ | ਉਨ੍ਹਾਂ ਨੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਫਗਵਾੜਾ, 29 ਮਈ (ਅਸ਼ੋਕ ਕੁਮਾਰ ਵਾਲੀਆ) - ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ 'ਚ 58 ਵਿਦਿਆਰਥੀਆਂ ਨੂੰ ਵੱਖ-ਵੱਖ ਸਹਿ ਵਿੱਦਿਅਕ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਲਈ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ...

ਪੂਰੀ ਖ਼ਬਰ »

ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਪ੍ਰਸ਼ਾਸਨ ਬਹੁਤ ਜਲਦ ਮੁਹਿੰਮ ਸ਼ੁਰੂ ਕਰੇਗਾ-ਵਿਸ਼ੇਸ਼ ਸਾਰੰਗਲ

ਕਪੂਰਥਲਾ, 29 ਮਈ (ਅਮਰਜੀਤ ਕੋਮਲ) - ਨਸ਼ਾ ਛੱਡਣ ਲਈ ਭਰਤੀ ਹੋਏ ਨੌਜਵਾਨਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਉਂਦਿਆਂ ਉਨ੍ਹਾਂ ਦੇ ਮੁੜ ਵਸੇਬੇ ਲਈ ਹੋਰ ਗੰਭੀਰ ਯਤਨ ਕੀਤੇ ਜਾਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ...

ਪੂਰੀ ਖ਼ਬਰ »

ਨਡਾਲਾ ਸੁਭਾਨਪੁਰ ਸੜਕ ਦੀ ਖਸਤਾ ਹਾਲਤ ਤੋਂ ਰਾਹਗੀਰ ਡਾਹਢੇ ਦੁਖੀ

ਮਨਜਿੰਦਰ ਸਿੰਘ ਮਾਨ ਨਡਾਲਾ, 29 ਮਈ - ਨਡਾਲਾ ਸੁਭਾਨਪੁਰ ਸੜਕ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਵੇਲੇ ਇਹ ਸੜਕ ਪੂਰੀ ਤਰ੍ਹਾਂ ਸਖ਼ਤ ਤਿੱਖੇ ਕੱਟਾਂ ਤੇ ਟੋਇਆਂ ਵਿਚ ਤਬਦੀਲ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਫ਼ੌਜ 'ਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਸੰਬੰਧੀ ਮਿਲਟਰੀ ਸਟੇਸ਼ਨ 'ਚ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ

ਕਪੂਰਥਲਾ, 29 ਮਈ (ਅਮਰਜੀਤ ਕੋਮਲ) - ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਹਥਿਆਰਬੰਦ ਫ਼ੌਜ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ 21 ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਿਸ਼ਾਲ ਉੱਪਲ ਦੇ ਆਦੇਸ਼ ਅਨੁਸਾਰ ਅੱਜ ਸਰਕਾਰੀ ...

ਪੂਰੀ ਖ਼ਬਰ »

ਤੁਸੀਂ ਜਾਗਦੇ ਹੋ ਤੇ ਵਿਧਾਇਕ ਸੌਂਦਾ ਹੈ, ਇਹ ਠੀਕ ਨਹੀਂ-ਈਸ਼ਵਰ ਸਿੰਘ

ਗੂਹਲਾ ਚੀਕਾ, 29 ਮਈ (ਓ.ਪੀ. ਸੈਣੀ)-ਇਹ ਠੀਕ ਨਹੀਂ ਕਿ ਲੋਕ ਜਾਗਦੇ ਹਨ ਅਤੇ ਵਿਧਾਇਕ ਸੌਂਦੇ ਹਨ, ਜਾਗਣਾ ਵਿਧਾਇਕ ਦਾ ਕੰਮ ਹੈ ਅਤੇ ਸੌਣਾ ਜਨਤਾ ਦਾ ਕੰਮ ਹੈ | ਗੂਹਲਾ ਦੇ ਲੋਕਾਂ ਨੇ ਮੈਨੂੰ ਜਾਗਣ ਅਤੇ ਸੇਵਾ ਕਰਨ ਦਾ ਅਸ਼ੀਰਵਾਦ ਅਤੇ ਪਿਆਰ ਦੇ ਕੇ ਵਿਧਾਇਕ ਬਣਾਇਆ ਹੈ, ਜੋ ਮੈਂ ...

ਪੂਰੀ ਖ਼ਬਰ »

ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ ਦੇ ਸੰਬੰਧ 'ਚ ਜਾਗਰੂਕਤਾ ਕੈਂਪ ਲਗਾਇਆ

ਕਰਨਾਲ, 29 ਮਈ (ਗੁਰਮੀਤ ਸਿੰਘ ਸੱਗੂ)-ਉਨ੍ਹਾਂ ਦੀ ਪ੍ਰਵਾਹ ਕਰੋ ਜੋ ਸਭ ਦੀ ਪ੍ਰਵਾਹ ਕਰਦੀਆਂ ਹਨ | ਅੱਜ ਇਸ ਟੈਗ ਲਾਈਨ ਨਾਲ ਨੈਸ਼ਨਲ ਇੰਟੇਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਟਸ ਨੇ ਦਿੱਲੀ ਦੀ ਸਮਾਜਿਕ ਉੱਦਮ ਪ੍ਰਾਜੈਕਟ ਬਾਲਾ ਨਾਲ ਮਿਲ ਕੇ ਦੇਸ਼ ਭਰ ਵਿਚ ...

ਪੂਰੀ ਖ਼ਬਰ »

'ਆਪ' ਦੀ ਟਿਕਟ ਲੈਣ ਦੇ ਚਾਹਵਾਨ ਆਗੂ ਭੀੜ ਨਾਲ ਰੈਲੀ ਲਈ ਹੋਏ ਰਵਾਨਾ

ਪਿਹੋਵਾ, 29 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਆਮ ਆਦਮੀ ਪਾਰਟੀ ਦੀ ਰੈਲੀ ਲਈ ਟਿਕਟਾਂ ਲੈਣ ਦੇ ਚਾਹਵਾਨ ਸਾਰੇ ਵਰਕਰਾਂ ਨੇ ਆਪਣੇ ਕਾਫ਼ਲੇ ਨਾਲ ਪੂਰਾ ਜ਼ੋਰ ਲਾਇਆ | ਕੁਰੂਕਸ਼ੇਤਰ 'ਚ ਹੋਈ ਰੈਲੀ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ...

ਪੂਰੀ ਖ਼ਬਰ »

ਸੰਸਕਾਰ ਅਤੇ ਸੱਭਿਆਚਾਰ ਲਈ ਲੱਗੇਗੀ ਪਾਠਸ਼ਾਲਾ-ਪਾਲੀ

ਸ਼ਾਹਬਾਦ ਮਾਰਕੰਡਾ, 29 ਮਈ (ਅਵਤਾਰ ਸਿੰਘ)-ਖਾਲਸਾ ਹਾਈ ਸਕੂਲ, ਕੋਰਟ ਰੋਡ, ਅੰਬਾਲਾ ਸ਼ਹਿਰ ਦੇ ਵਿਚ 1 ਜੂਨ ਤੋਂ 11 ਜੂਨ 2022 ਤੱਕ ਸਿੰਘ ਐਜੂਕੇਸ਼ਨ ਸੁਸਾਇਟੀ (ਰਜਿ.) ਦੇ ਸਹਿਯੋਗ ਨਾਲ ਖਾਲਸਾ ਹਾਈ ਸਕੂਲ ਦੁਆਰਾ ਅਭਿਆਸ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਸ ਸੰਬੰਧ ਵਿਚ ...

ਪੂਰੀ ਖ਼ਬਰ »

ਭਗਵਾਨ ਪਰਸ਼ੂਰਾਮ ਜੈਅੰਤੀ ਸਮਾਰੋਹ ਦੌਰਾਨ ਕਰਨਾਲ ਤੋਂ ਭਾਜਪਾ ਸਾਂਸਦ ਸੰਜੇ ਭਾਟੀਆ ਤੋਂ ਖੋਹਿਆ ਮਾਈਕ

ਕਰਨਾਲ, 29 ਮਈ (ਗੁਰਮੀਤ ਸਿੰਘ ਸੱਗੂ)-ਸੈਕਟਰ-8 ਸਥਿਤ ਸਾਰਸਵਤ ਬ੍ਰਾਹਮਣ ਸਭਾ ਵਿਖੇ ਆਯੋਜਿਤ ਭਗਵਾਨ ਪਰਸ਼ੂ ਰਾਮ ਜੈਅੰਤੀ ਸਮਾਰੋਹ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦ ਕਰਨਾਲ ਤੋ ਭਾਜਪਾ ਸਾਂਸਦ ਸੰਜੇ ਭਾਟੀਆ ਮੰਚ ਤੋਂ ਸੰਬੋਧਨ ਕਰਨ ਲੱਗੇ ਤਾਂ ਉਸੇ ਸਮੇਂ ਹੀ ਕੁਝ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX