ਤਾਜਾ ਖ਼ਬਰਾਂ


ਪਿੰਡ ਸਿੰਘੇ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ
. . .  3 minutes ago
ਮੰਡੀ ਲਾਧੂਕਾ, 28 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਸਿੰਘੇ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਮੂਹ...
ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਭਾਜਪਾ 'ਚ ਹੋਏ ਸ਼ਾਮਿਲ
. . .  9 minutes ago
ਨਵੀਂ ਦਿੱਲੀ, 28 ਸਤੰਬਰ-ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸੀਨੀਅਰ ਆਗੂ ਅਤੇ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਿਲ ਹੋ ਗਏ ਹਨ।
ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਵਿਰੁੱਧ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ
. . .  14 minutes ago
ਨਵੀਂ ਦਿੱਲੀ, 28 ਸਤੰਬਰ- ਸੁਪਰੀਮ ਕੋਰਟ ਨੇ ਨੋਟਬੰਦੀ ਖ਼ਿਲਾਫ਼ ਪਟੀਸ਼ਨਾਂ ਦੀ ਸੁਣਵਾਈ ਦੀ ਤਾਰੀਕ ਤੈਅ ਕਰ ਦਿੱਤੀ ਹੈ। ਸੁਪਰੀਮ ਕੋਰਟ 12 ਅਕਤੂਬਰ ਨੂੰ ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ...
ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇਕ ਵਾਰ ਫ਼ਿਰ ਵੱਡਾ ਝਟਕਾ
. . .  8 minutes ago
ਖਡੂਰ ਸਾਹਿਬ, 28 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਗਾ ਦਿੱਤੀ ਹੈ...
ਖੇਤੀਬਾੜੀ ਵਿਭਾਗ ਨਾਲ ਮਿਲ ਕੇ ਪੀ.ਏ.ਯੂ. ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ-ਧਾਲੀਵਾਲ
. . .  37 minutes ago
ਲੁਧਿਆਣਾ, 28 ਸਤੰਬਰ (ਪੁਨੀਤ ਬਾਵਾ)-ਖੇਤੀਬਾੜੀ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪ੍ਰਦੂਸ਼ਣ ਰੋਕਥਾਮ ਬੋਰਡ ਤੇ ਪੁਲਿਸ ਵਿਭਾਗ ਨਾਲ ਮਿਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਦੇ ਵਿਦਿਆਰਥੀ ਕਿਸਾਨਾਂ ਨੂੰ ਪਰਾਲੀ ਨਾ...
ਕੱਲ੍ਹ ਜਾਮ ਰਹੇਗਾ ਜਲੰਧਰ-ਫਗਵਾੜਾ ਹਾਈਵੇਅ, ਇਸ ਰੂਟ 'ਤੇ ਜਾਣ ਵਾਲੇ ਰਹੋ ਸਾਵਧਾਨ
. . .  29 minutes ago
ਜਲੰਧਰ, 28 ਸਤੰਬਰ-ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਕਿਸਾਨ ਜਥੇਬੰਦੀਆਂ ਵਲੋਂ 29 ਸਤੰਬਰ ਨੂੰ ਹਾਈਵੇਅ ਜਾਮ ਕਰਨ ਦੇ ਦਿੱਤੇ ਗਏ ਸੱਦਾ ਦਾ ਜਲੰਧਰ ਪੋਟੈਟੋ ਗ੍ਰੋਅਰਜ਼ ਐਸੋਸੀਏਸ਼ਨ (ਜੇ.ਪੀ.ਜੀ.ਏ.) ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ...
ਅੰਮ੍ਰਿਤਸਰ: ਸਿੱਖ ਜਥੇਬੰਦੀਆਂ ਨੇ ਨਸ਼ਿਆਂ ਦੀ ਵਿਕਰੀ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਆਈ.ਜੀ. ਪੁਲਿਸ ਬਾਰਡਰ ਰੇਂਜ ਨੂੰ ਦਿੱਤਾ ਮੰਗ ਪੱਤਰ
. . .  58 minutes ago
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)- ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਨਸ਼ਿਆਂ ਦੀ ਵਿਕਰੀ, ਸ਼ਰਾਬ ਦੇ ਠੇਕੇ, ਪਾਨ ਬੀੜੀ ਤੇ ਮੀਟ ਦੀਆਂ ਦੁਕਾਨਾਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਆਈ.ਜੀ. ਪੁਲਿਸ....
ਖਟਕੜ ਕਲਾਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
. . .  about 1 hour ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਜਲੰਧਰ 'ਚ ਦਿਨ-ਦਿਹਾੜੇ ਪਿਸਤੌਲ ਦੀ ਨੌਕ 'ਤੇ 5 ਲੱਖ ਤੋਂ ਵੱਧ ਦੀ ਲੁੱਟ, ਲੁਟੇਰੇ ਫ਼ਰਾਰ
. . .  46 minutes ago
ਜਲੰਧਰ, 28 ਸਤੰਬਰ (ਐੱਮ.ਐੱਸ.ਲੋਹੀਆ)-ਜਲੰਧਰ 'ਚ ਦਿਨ-ਦਿਹਾੜੇ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਥਾਨਕ ਦਮੋਰੀਆ ਪੁੱਲ ਨੇੜੇ ਇਕ ਵਪਾਰੀ ਤੋਂ 2 ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ 5 ਲੱਖ 64...
ਚੋਰੀ ਦੌਰਾਨ ਫੈਕਟਰੀ 'ਚ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 28 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਜਸਪਾਲ ਬਾਂਗਰ ਵਿਚ ਬੀਤੇ ਦਿਨ ਫ਼ੈਕਟਰੀ 'ਚ ਚੋਰੀ ਕਰਨ ਦੌਰਾਨ ਵਰਕਰ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ...
ਝਬਾਲ: ਪੁੱਤ ਨੇ ਗੋਲੀ ਮਾਰ ਕੇ ਪਿਓ ਦੀ ਕੀਤੀ ਹੱਤਿਆ
. . .  about 1 hour ago
ਝਬਾਲ, 28 ਸਤੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਸਾਬਕਾ ਫ਼ੌਜੀ ਦਿਲਬਾਗ ਸਿੰਘ ਨੇ ਆਪਣੇ ਪਿਤਾ ਰਘਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਰਘਬੀਰ ਸਿੰਘ ਦੇ ਛੋਟੇ...
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
. . .  about 1 hour ago
ਨਵੀਂ ਦਿੱਲੀ, 28 ਸਤੰਬਰ-ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਯੁੱਧਿਆ 'ਚ ਲਤਾ ਮੰਗੇਸ਼ਕਰ ਚੌਕ ਦਾ ਕੀਤਾ ਉਦਘਾਟਨ
ਸਪਰੇਅ ਚੜ੍ਹਨ ਕਾਰਨ ਕਿਸਾਨ ਦੀ ਮੌਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨੇੜਲੇ ਪਿੰਡ ਛਾਜਲਾ ਦੇ ਇਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਰਮੇਸ਼ਵਰ ਦਾਸ ਨੇ ਦੱਸਿਆ ਕਿ...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮਿਮਿਟ ਕਾਲਜ ਮਲੋਟ ਦੀ ਸਾਈਕਲ ਰੈਲੀ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ
. . .  about 2 hours ago
ਮਲੋਟ, 28 ਸਤੰਬਰ (ਪਾਟਿਲ)- ਅੱਜ ਮਿਮਿਟ ਕਾਲਜ ਮਲੋਟ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਰੈਲੀ ਦਾ ਉਦਘਾਟਨ ਕੀਤਾ ਗਿਆ...
ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਨ ਤੇ ਮੰਤਰੀ ਈ.ਟੀ.ਓ. ਅਤੇ ਡੀ.ਸੀ. ਵਲੋਂ ਦਿੱਤੀ ਗਈ ਸ਼ਰਧਾਂਜਲੀ
. . .  about 2 hours ago
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮਦਿਨ ਮੌਕੇ ਅੱਜ ਇੱਥੇ ਹੋਏ ਸਮਾਗਮ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਅਤੇ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ
. . .  about 2 hours ago
ਚੰਡੀਗੜ੍ਹ, 28 ਸਤੰਬਰ-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਸਬੰਧੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਹੈ...
ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਦਾ ਹਵਾਈ ਅੱਡਾ, ਨਿਰਮਲਾ ਸੀਤਾਰਮਨ ਨੇ ਕੀਤਾ ਉਦਘਾਟਨ
. . .  about 2 hours ago
ਚੰਡੀਗੜ੍ਹ, 28 ਸਤੰਬਰ- ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਅੱਜ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਮਕਰਨ ਨੂੰ ਲੈ ਕੇ ਹਵਾਈ ਅੱਡੇ 'ਤੇ ਇਕ ਸਮਾਗਮ ਕਰਵਾਇਆ ਜਾ ਰਿਹਾ...
ਪਾਕਿਸਤਾਨੀ ਡਰੋਨ ਵਲੋਂ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫ਼ਾਇਰਿੰਗ
. . .  about 2 hours ago
ਖਾਲੜਾ, 28 ਸਤੰਬਰ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਏਰੀਏ ਅੰਦਰ 27 ਅਤੇ 28 ਸਤੰਬਰ ਦੀ ਦਰਮਿਆਨੀ ਰਾਤ ਨੂੰ 11:10 ਵਜੇ ਪਾਕਿਸਤਾਨੀ ਡਰੋਨ ਵਲੋਂ...
ਖਟਕੜ ਕਲਾਂ 'ਚ ਅੱਜ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
. . .  about 3 hours ago
ਬੰਗਾ 28 ਸਤੰਬਰ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ 'ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ...
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਕੱਢੀ ਸਾਈਕਲ ਰੈਲੀ
. . .  about 3 hours ago
ਫ਼ਾਜ਼ਿਲਕਾ, 28 ਸਤੰਬਰ (ਪ੍ਰਦੀਪ ਕੁਮਾਰ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਫ਼ਾਜ਼ਿਲਕਾ ਤੋਂ ਸ਼ਹੀਦਾਂ ਦੀ ਸਮਾਧੀ ਆਸਫ਼ਵਾਲਾ ਤੱਕ ਕਢੀ ਗਈ...
ਖਟਕੜ ਕਲਾਂ 'ਚ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸਿਜਦਾ
. . .  about 3 hours ago
ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਖਟਕੜ ਕਲਾਂ 'ਚ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਅਕਾਲੀ ਆਗੂ...
ਈ.ਡੀ. ਦੀ ਇਕ ਹੋਰ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 28 ਸਤੰਬਰ-ਦਿੱਲੀ ਆਬਕਾਰੀ ਨੀਤੀ 'ਚ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਦੇਸ਼ ਦੇ ਬੇਹੱਦ ਚਰਚਿਤ ਸ਼ਰਾਬ ਕਾਰੋਬਾਰੀ ਸਮੀਰ ਮਹੇਂਦਰੂ...
ਸੜਕ ਕੰਢਿਓਂ ਮਿਲੀ ਅਣਪਛਾਤੀ ਲਾਸ਼, ਫੈਲੀ ਸਨਸਨੀ
. . .  about 4 hours ago
ਜੰਡਿਆਲਾ ਮੰਜਕੀ, 28 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਨੂਰਮਹਿਲ ਰੋਡ 'ਤੇ ਅੱਜ ਸਵੇਰੇ ਸੜਕ ਕਿਨਾਰੇ ਖਤਾਨਾਂ 'ਚ ਡਿੱਗੀ ਇਕ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਕੋਲ ਹੀ ਇਕ ਕਿਸੇ ਵਾਹਨ ਵਲੋਂ ਦਰੜਿਆ...
ਭਾਰਤ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਕੀਤੇ ਗਏ ਦਰਜ
. . .  about 4 hours ago
ਨਵੀਂ ਦਿੱਲੀ, 28 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,615 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 4,972 ਕੇਸ ਠੀਕ ਹੋਏ ਹਨ। ਉੱਥੇ ਹੀ ਸਰਗਰਮ ਮਾਮਲੇ 40,99 ਦਰਜ ਕੀਤੇ ਗਏ।
ਲਖੀਮਪੁਰ ਖੀਰੀ 'ਚ ਡੀ.ਸੀ.ਐੱਮ.ਅਤੇ ਬੱਸ ਦੀ ਭਿਆਨਕ ਟੱਕਰ 'ਚ 8 ਲੋਕਾਂ ਦੀ ਮੌਤ
. . .  about 4 hours ago
ਲਖੀਮਪੁਰ ਖੀਰੀ, 28 ਸਤੰਬਰ-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਇਕ ਵੱਡਾ ਹਾਦਸਾ ਹੋਇਆ ਹੈ। ਹਾਦਸੇ 'ਚ ਕਈ ਔਰਤਾਂ ਸਮੇਤ 8 ਯਾਤਰੀਆਂ ਦੀ ਮੌਤ ਹੋ ਗਈ। ਘਟਨਾ 'ਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 17 ਜੇਠ ਸੰਮਤ 554

ਜਲੰਧਰ

ਫ਼ਿਲੌਰ ਨੇੜੇ ਗੰਨਾ ਪਿੰਡ ਵਿਖੇ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਵੱਡੀ ਛਾਪੇਮਾਰੀ

ਸਤਿੰਦਰ ਸ਼ਰਮਾ
ਫਿਲੌਰ, 29 ਮਈ- ਅੱਜ ਇਥੇ ਨੇੜਲੇ ਪਿੰਡ 'ਗੰਨਾ ਪਿੰਡ' ਵਿਖੇ ਸਵੇਰੇ 6 ਵਜੇ ਦੇ ਕਰੀਬ ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਆਈ.ਪੀ.ਐੱਸ. ਵਲੋਂ 600 ਦੇ ਕਰੀਬ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਛਾਪਾਮਾਰੀ ਕੀਤੀ ਗਈ | ਕਾਬਿਲ-ਏ-ਗੌਰ ਹੈ ਕਿ ਲੋਕਲ ਪੁਲਿਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰਨਾਂ ਵੱਖ-ਵੱਖ ਥਾਣਿਆਂ ਦੀ ਪੁਲਿਸ ਇਸ ਆਪ੍ਰੇਸ਼ਨ ਵਿਚ ਸ਼ਾਮਿਲ ਸੀ | ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਨਸ਼ਿਆਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਿਸ ਤੇ ਐੱਸ.ਟੀ.ਐਫ. ਵੱਲੋਂ ਮਿਲ ਕੇ ਫਿਲੌਰ ਦੇ ਗੰਨਾ ਪਿੰਡ 'ਚ ਅੱਜ ਸਵੇਰੇ 7 ਵਜੇ ਦੇ ਕਰੀਬ ਛਾਪਾਮਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ 5 ਲੱਖ ਰੁਪਏ ਨਕਦ, ਸੋਨਾ, 92 ਕਿਲੋ ਭੁੱਕੀ, 60 ਗ੍ਰਾਮ ਹੈਰੋਇਨ, 260 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ | 6 ਦੋਸ਼ੀ ਗਿ੍ਫ਼ਤਾਰ ਤੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗੰਨਾ ਪਿੰਡ 'ਚੋਂ ਨਸ਼ਿਆਂ ਸੰਬੰਧੀ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ ਜਿਸ ਕਰਕੇ ਪਿਛਲੇ ਇਕ ਹਫ਼ਤੇ ਤੋਂ ਗੰਨੇ ਪਿੰਡ 'ਚੋਂ ਗੁਪਤ ਰੂਪ ਵਿਚ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਛਾਪਮਾਰੀ ਕਰਨ ਵਾਲੀਆਂ ਟੀਮਾਂ ਨੂੰ ਬਿਨਾਂ ਕੁੱਝ ਦੱਸਿਆਂ ਅੱਜ ਸਵੇਰੇ 5 ਵਜੇ ਇਕੱਠਾ ਕੀਤਾ ਗਿਆ ਤਾਂ ਕਿ ਛਾਪਮਾਰੀ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਅਪਰਾਧੀਆਂ ਤੱਕ ਨਾ ਪਹੁੰਚ ਸਕੇ ਤੇ 7 ਵਜੇ ਗੰਨਾ ਪਿੰਡ ਨੂੰ ਘੇਰਾ ਪਾ ਕੇ ਛਾਪਮਾਰੀ ਕੀਤੀ ਗਈ | ਆਪ੍ਰੇਸ਼ਨ ਦੌਰਾਨ 5-6 ਘਰਾਂ 'ਚੋਂ ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ, ਨਕਦੀ ਤੇ ਸੋਨਾ ਆਦਿ ਬਰਾਮਦ ਹੋਏ | ਉਨ੍ਹਾਂ ਦੱਸਿਆ ਕਿ ਗੰਨਾ ਪਿੰਡ 'ਚ 550 ਦੇ ਕਰੀਬ ਘਰ ਹਨ, 200 ਪਰਿਵਾਰਾਂ ਦੇ 300 ਦੇ ਕਰੀਬ ਲੋਕਾਂ 'ਤੇ ਅਪਰਾਧਿਕ ਕੇਸ ਦਰਜ ਹਨ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ, ਇਕ ਇਕ ਵਿਅਕਤੀ 'ਤੇ ਕਈ ਕਈ ਮੁਕੱਦਮੇ ਦਰਜ ਹਨ | 22 ਦੇ ਕਰੀਬ ਲੋਕਾਂ ਦੀ ਜਾਇਦਾਦ ਵੀ ਦਰਜ ਕੀਤੇ ਕੇਸਾਂ ਨਾਲ ਕੀਤੀ ਜਾਵੇਗੀ | ਇਹ ਅਪਰਾਧੀ ਲੋਕ ਜ਼ਮਾਨਤ ਹੋਣ ਉਪਰੰਤ ਫਿਰ ਇਥੇ ਆ ਕੇ ਨਸ਼ੇ ਦਾ ਧੰਦਾ, ਲੁੱਟਾਂ ਖੋਹਾਂ ਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ | ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਫਿਲੌਰ ਦੇ ਗੰਨਾ ਪਿੰਡ ਪਹੁੰਚ ਕੇ ਪੁਲਿਸ ਨੇ 36 ਘਰਾਂ 'ਚ ਛਾਪਮਾਰੀ ਕੀਤੀ, ਉਨ੍ਹਾਂ ਦੱਸਿਆ ਕਿ ਛਾਪਾਮਾਰੀ ਦੌਰਾਨ ਪਿਛਲੇ ਕਰੀਬ ਤਿੰਨ ਸਾਲ ਤੋਂ ਇਕ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਪਰਿਵਾਰ ਦੇ ਘਰ 'ਚੋਂ 5 ਲੱਖ ਰੁਪਏ ਨਕਦ ਅਤੇ ਨਸ਼ੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਛੋਟੀ ਜਿਹੀ ਦੁਕਾਨ ਸੀ ਤੇ ਨਸ਼ਿਆਂ ਦੇ ਧੰਦੇ ਕਰਕੇ ਹੁਣ ਉਸ ਦੀ 2 ਮੰਜ਼ਿਲਾ ਕੋਠੀ ਬਣੀ ਹੋਈ ਹੈ ਜਿਸ ਵਿਚ ਸਾਰੀਆਂ ਸੁਖ ਸੁਵਿਧਾ ਉਪਲਬਧ ਹਨ | ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਇਹ ਛਾਪਾਮਾਰੀ ਭਵਿੱਖ ਵਿਚ ਵੀ ਜਾਰੀ ਰਹੇਗੀ |
ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਨਾਲ ਇਲਾਕੇ 'ਚ ਤਸਕਰੀ ਦੀਆਂ ਗਤੀਵਿਧੀਆਂ 'ਤੇ ਲਗਾਮ ਲੱਗੇਗੀ ਪਰ ਅਜਿਹੀ ਕਾਰਵਾਈ ਸਮੇਂ ਸਮੇਂ 'ਤੇ ਹੋਣੀ ਚਾਹੀਦੀ ਹੈ | ਪਿੰਡ ਦੇ ਸਰਪੰਚ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪਿੰਡ ਦਾ ਨਾਂਅ ਇਸ ਕਦਰ ਬਦਨਾਮ ਕੀਤਾ ਹੈ ਕਿ ਦੂਜੇ ਪਿੰਡਾਂ ਦੇ ਪਰਿਵਾਰ ਇਸ ਪਿੰਡ ਵਿਚ ਵਿਆਹ ਕਰਵਾਉਣ ਤੋਂ ਵੀ ਨਾਂਹ ਕਰ ਦਿੰਦੇ ਹਨ | ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੂਰੇ ਆਪ੍ਰੇਸ਼ਨ ਨੂੰ ਇਕ ਹਫ਼ਤੇ ਦੇ ਸਮੇਂ ਵਿਚ ਵਿਉਂਤਬੱਧ ਕਰਕੇ ਗੁਪਤ ਰੱਖਿਆ ਗਿਆ ਸੀ |

ਵਿਰਸਾ ਵਿਹਾਰ ਵਿਖੇ ਮਨਾਈ ਸੰਗੀਤਮਈ ਸ਼ਾਮ 'ਚ ਕਲਾਕਾਰਾਂ ਨੇ ਬੰਨਿ੍ਹਆ ਰੰਗ

ਜਲੰਧਰ, 29 ਮਈ (ਹਰਵਿੰਦਰ ਸਿੰਘ ਫੁੱਲ)- ਵਿਰਸਾ ਵਿਹਾਰ ਦੇ ਸਕੱਤਰ ਗੁਰਮੀਤ ਸਿੰਘ ਦਾ ਅਗਵਾਈ 'ਚ ਪੰਜਾਬ ਦੇ ਪ੍ਰਸਿੱਧ ਤਬਲਾ ਵਾਦਕ ਉਸਤਾਦ ਪੰਡਿਤ ਕਾਲ਼ੇ ਰਾਮ ਦੀ ਨਿਰਦੇਸ਼ਨਾਂ ਹੇਠ ਚਲਾ ਜਾ ਰਹੇ ਕਾਲੇਰਾਮ ਸੰਗੀਤ ਕਲਾ ਮੰਦਿਰ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ...

ਪੂਰੀ ਖ਼ਬਰ »

ਦੇਰ ਰਾਤ ਪੁਲਿਸ ਅਧਿਕਾਰੀਆਂ ਨੇ ਲਿਆ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ

ਜਲੰਧਰ, 29 ਮਈ (ਸ਼ੈਲੀ)- ਮਾਨਸਾ ਵਿਖੇ ਸ਼ਰੇਆਮ ਕਾਂਗਰਸੀ ਨੇਤਾ ਤੇ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਚੱਲਦੇ ਜਲੰਧਰ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾ ਰਹੇ ਹਨ | ਇਸੇ ਦੇ ਚੱਲਦੇ ਬੀਤੀ ਦੇਰ ਰਾਤ ਡੀ.ਸੀ.ਪੀ. ਜਗਮੋਹਨ ...

ਪੂਰੀ ਖ਼ਬਰ »

ਐਕਟਿਵਾ 'ਚ ਵੱਜਾ ਟਰੱਕ, 1 ਔਰਤ ਦੀ ਮੌਤ-ਪਿਓ-ਪੁੱਤਰ ਜ਼ਖ਼ਮੀ

ਚਗਿੱਟੀ/ਜੰਡੂਸਿੰਘਾ, 29 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਜਲੰਧਰ-ਅੰਮਿ੍ਤਸਰ ਮਾਰਗ 'ਤੇ ਸਥਿਤ ਅਕਸ਼ਰਧਾਮ ਮੰਦਰ ਦੇ ਸਾਹਮਣੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਔਰਤ ਦੀ ਗੰਭੀਰ ਸੱਟਾਂ ਲੱਗ ਜਾਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ, ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਪੁਲਿਸ ਵਲੋਂ 4 ਵਿਅਕਤੀ ਗਿ੍ਫ਼ਤਾਰ

ਚੁਗਿੱਟੀ/ਜੰਡੂਸਿੰਘਾ, 29 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ 4 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਵਲੋਂ ਲੁੱਟੇ ਹੋਏ ਮੋਬਾਈਲ, ਮੋਟਰਸਾਈਕਲ, ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਤੇ ਇਸ ਦੇ ਮੱਦੇਨਜ਼ਰ ਮਾਮਲਾ ਦਰਜ ...

ਪੂਰੀ ਖ਼ਬਰ »

ਕੋਟਲੀ ਥਾਨ ਸਿੰਘ 'ਚ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਚੁਗਿੱਟੀ/ਜੰਡੂ ਸਿੰਘਾ, 29 ਮਈ (ਨਰਿੰਦਰ ਲਾਗੂ)-ਸਥਾਨਕ ਪਿੰਡ ਕੋਟਲੀ ਥਾਨ ਸਿੰਘ 'ਚ ਸਥਿਤ ਸ਼ਹੀਦ ਬਾਬਾ ਦਿਆਲ ਸਿੰਘ ਦੇ ਅਸਥਾਨ 'ਤੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਵਾਲੀਬਾਲ ਟੂਰਨਾਮੈਂਟ ਬਲਜਿੰਦਰ ਸਿੰਘ ਬੱਲੀ ਤੇ ਗੁਰਜੀਤ ਸਿੰਘ ਸ਼ੰਮੀ ਦੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ 99 ਕਾਲੋਨਾਈਜ਼ਰਾਂ ਖ਼ਿਲਾਫ਼ ਪ੍ਰਾਪਰਟੀ ਐਕਟ ਤਹਿਤ ਪਰਚਾ ਦਰਜ ਕਰਨ ਦੇ ਹੁਕਮ

ਜਲੰਧਰ/ਨਕੋਦਰ, 29 ਮਈ (ਹਰਵਿੰਦਰ ਸਿੰਘ ਫੁੱਲ, ਗੁਰਵਿੰਦਰ ਸਿੰਘ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਪੁਲਿਸ ਵਿਭਾਗ ਨੂੰ ਜ਼ਿਲ•ੇ ਵਿਚ ਪਿਛਲੇ ਦੋ ਸਾਲਾਂ ਦੌਰਾਨ ਨਾਜਾਇਜ਼ ਕਲੋਨੀਆਂ ਵਿਕਸਤ ਕਰਨ 'ਤੇ 99 ਕਲੋਨਾਈਜ਼ਰਾਂ ਵਿਰੁੱਧ ਪੰਜਾਬ ਅਪਾਰਟਮੈਂਟ ਅਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ ਤੇ ਲੰਗਰ

ਚੁਗਿੱਟੀ/ਜੰਡੂਸਿੰਘਾ, 29 ਮਈ (ਨਰਿੰਦਰ ਲਾਗੂ)-ਲੰਮਾ ਪਿੰਡ ਚੌਕ-ਕਿਸ਼ਨਪੁਰਾ ਮਾਰਗ 'ਤੇ ਸਮੂਹ ਸੰਗਤਾਂ ਤੇ ਭਾਈ ਸੁਰਿੰਦਰ ਪਾਲ ਸਿੰਘ ਖ਼ਾਲਸਾ ਦੇ ਯਤਨਾਂ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ, ਛੋਲਿਆਂ ...

ਪੂਰੀ ਖ਼ਬਰ »

ਕਾਲੀਆ ਵਲੋਂ ਮੂਸੇਵਾਲੇ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਾ

ਜਲੰਧਰ, 29 ਮਈ (ਸ਼ਿਵ)- ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਭਾਜਪਾ ਸ੍ਰੀ ਮਨੋਰੰਜਨ ਕਾਲੀਆ ਨੇ ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਦਿਨ ਦਿਹਾੜੇ ਹੱਤਿਆ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਡੇਰਾ ਬਲਾਂ ਦੀ ਸੁਰੱਖਿਆ ਹੋਵੇ ਬਹਾਲ- ਜੱਸਲ

ਜਲੰਧਰ, 29 ਮਈ (ਸ਼ਿਵ)- ਕਾਂਗਰਸ ਦੇ ਸੀਨੀਅਰ ਆਗੂ ਦੇਸਰਾਜ ਜੱਸਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਵੱਡੀ ਗ਼ਲਤੀ ਕਰਕੇ ਪੰਜਾਬ ਦੇ ਪ੍ਰਸਿੱਧ ਗਾਇਕ ਨੇ ਆਪਣੀ ਜਾਨ ਗੁਆਈ ਹੈ ਤੇ ਇਸ ਲਈ ਪੂਰਨ ਤੌਰ 'ਤੇ ਆਪ ਸਰਕਾਰ ਜ਼ਿੰਮੇਵਾਰ ਹੈ, ਉਹ ਆਪਣੀ ਜ਼ਿੰਮੇਵਾਰੀ ਤੋਂ ਬੱਚ ਨਹੀਂ ...

ਪੂਰੀ ਖ਼ਬਰ »

ਕੌਂਸਲਰ ਹੈਪੀ ਨੇ ਸੜਕ ਵਿਚਕਾਰ ਲੋਕਾਂ ਲਈ ਵੱਡੀ ਦਿੱਕਤ ਬਣੇ ਖੰਭੇ ਹਟਵਾਏ

ਜਲੰਧਰ, 29 ਮਈ (ਸ਼ਿਵ)- ਹਲਕਾ ਜਲੰਧਰ ਕੈਂਟ ਅਧੀਨ ਪੈਂਦੇ ਵਾਰਡ ਨੰਬਰ 31 ਦੀ ਕੌਂਸਲਰ ਅਤੇ ਵਿਕਾਸ ਮਹਿਲਾ ਦੇ ਨਾਂਅ ਨਾਲ ਜਾਣੀ ਜਾਂਦੀ ਹਰਸ਼ਰਨ ਕੌਰ ਹੈਪੀ ਵੱਲੋਂ ਅੱਜ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਮਹਿੰਦਰ ਸਿੰਘ ਮਾਰਗ ਨੇੜੇ ਗਾਰਡਨ ਕਾਲੋਨੀ ਵਿਖੇ ...

ਪੂਰੀ ਖ਼ਬਰ »

ਚੋਰਾਂ ਨੇ ਬਿਲਡਿਗ ਮਟੀਰੀਅਲ ਦੁਕਾਨ ਨੂੰ ਬਣਾਇਆ ਨਿਸ਼ਾਨਾ

ਨਕੋਦਰ, 29 ਮਈ (ਤਿਲਕ ਰਾਜ ਸ਼ਰਮਾ)-ਮਲਸੀਆਂ ਬਾਈਪਾਸ ਰੋਡ 'ਤੇ ਚੋਰਾਂ ਨੇ ਰਾਤ ਨੂੰ ਇਕ ਬਿਲਡਿੰਗ ਮਟੀਰੀਅਲ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਉਥੋਂ ਮੋਟਰਸਾਈਕਲ ਰੇਹੜੀ ਚੋਰੀ ਕਰ ਕੇ ਫ਼ਰਾਰ ਹੋ ਗਏ | ਪੁਲਿਸ ਨੂੰ ਇਸ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ | ਸੂਚਨਾ ...

ਪੂਰੀ ਖ਼ਬਰ »

ਪਠਾਨਕੋਟ ਬਾਈਪਾਸ ਨਜ਼ਦੀਕ ਕਾਰ ਹਾਦਸੇ 'ਚ 5 ਜ਼ਖ਼ਮੀ

ਮਕਸੂਦਾਂ, 29 ਮਈ (ਸਤਿੰਦਰ ਪਾਲ ਸਿੰਘ)- ਪਠਾਨਕੋਟ ਵੱਲ ਨੂੰ ਜਾਂਦੇ ਰਾਸ਼ਟਰੀ ਮਾਰਗ ਹਾਦਸਿਆਂ ਦਾ ਮਾਰਗ ਬਣਦਾ ਜਾ ਰਿਹਾ ਹੈ | ਇੱਥੇ ਆਏ ਦਿਨ ਹੀ ਦੁਰਘਟਨਾਵਾਂ ਹੋ ਰਹੀਆਂ ਹਨ ਬੀਤੀ ਦੇਰ ਰਾਤ ਵੀ ਰੇਰੂ ਚੌਕ ਦੇ ਕੋਲ ਇਕ ਸਵਿਫਟ ਕਾਰ ਦਾ ਭਿਆਨਕ ਸੜਕ ਹਾਦਸਾ ਹੋ ਗਿਆ | ...

ਪੂਰੀ ਖ਼ਬਰ »

ਸੇਵਾਮੁਕਤੀ 'ਤੇ ਵਿਸ਼ੇਸ਼ ਪੰਜਾਬੀ ਸਾਹਿਤ ਦਾ ਨਿਰੰਤਰ ਵਗਦਾ ਦਰਿਆ ਡਾ. ਗੋਪਾਲ ਸਿੰਘ ਬੁੱਟਰ

ਜਲੰਧਰ, 29 ਮਈ (ਰਣਜੀਤ ਸਿੰਘ ਸੋਢੀ)-ਪੰਜਾਬੀ ਮਾਂ-ਬੋਲੀ ਦੇ ਸਪੂਤ ਡਾ. ਗੋਪਾਲ ਸਿੰਘ ਬੁੱਟਰ ਮਾਝੇ ਦੀ ਧਰਤੀ 'ਤੇ ਘੁੱਗ ਵਸਦੇ ਪਿੰਡ ਬੁੱਟਰ ਕਲਾਂ 'ਚ ਨਿਮਨ ਕਿਸਾਨੀ ਦੇ ਪਰਿਵਾਰ 'ਚ ਪੈਦਾ ਹੋ ਕੇ ਸਰਕਾਰੀ ਸਕੂਲ ਤੇ ਸਰਕਾਰੀ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਜਲੰਧਰ, 29 ਮਈ (ਹਰਵਿੰਦਰ ਸਿੰਘ ਫੁੱਲ)- ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਆਦਰਸ਼ ਨਗਰ ਵਿਖੇ ਅੱਖਾਂ ਦਾ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿਰੋਧ 'ਚ ਮੁੱਖ ਮੰਤਰੀ ਦਾ ਪੁਤਲਾ ਸਾੜਿਆਂ

ਜਲੰਧਰ, 29 ਮਈ (ਜਸਪਾਲ ਸਿੰਘ)- ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਵਲੋਂ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿਰੋਧ 'ਚ ਅੱਜ ਬਬਰੀਕ ਚੌਕ ਵਿਖੇ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਲੋਕਾਂ ਦੇ ਮਸਲੇ ਪਹਿਲ ਦੇ ਤੌਰ 'ਤੇ ਹੱਲ ਕਰਵਾਏ ਜਾ ਰਹੇ-ਬੈਂਸ

ਜਲੰਧਰ, 29 ਮਈ (ਸ਼ਿਵ)- ਰਾਜ ਦੇ ਜੇਲ ਤੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪ ਆਗੂਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਲੋਕਾਂ ਦੇ ਮਸਲੇ ਉਹ ਪਹਿਲ ਦੇ ਤੌਰ 'ਤੇ ਹੱਲ ਕਰਵਾਉਣ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਪੇ੍ਰਸ਼ਾਨੀ ਦਾ ਸਾਹਮਣਾ ਨਾ ਨਾ ਕਰਨਾ ਪਏ | ...

ਪੂਰੀ ਖ਼ਬਰ »

ਐਲ.ਈ.ਡੀ. ਲਾਈਟਾਂ, ਸਮਾਰਟ ਸਿਟੀ ਪ੍ਰਾਜੈਕਟਾਂ ਸਮੇਤ ਲੋਕ ਹਿੱਤ ਦੇ ਮੁੱਦਿਆਂ ਤੋਂ ਭਾਜਪਾ ਕੌਂਸਲਰਾਂ ਨੇ ਪਾਸਾ ਵੱਟਿਆ

ਜਲੰਧਰ, 29 ਮਈ (ਸ਼ਿਵ)- ਇਕ ਪਾਸੇ ਤਾਂ ਜਲੰਧਰ ਭਾਜਪਾ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਕੇ ਆਪਣਾ ਕਬਜ਼ਾ ਬਣਾਉਣ ਦੇ ਸੁਫ਼ਨੇ ਲੈ ਰਹੀ ਹੈ ਪਰ ਦੂਜੇ ਪਾਸੇ ਤਾਂ ਭਾਜਪਾ ਦੇ ਜ਼ਿਆਦਾਤਰ ਕੌਂਸਲਰਾਂ ਨੇ ਤਾਂ ਨਗਰ ਨਿਗਮ ਦੇ ਅਹਿਮ ਮੁੱਦਿਆਂ ਬਾਰੇ ਪੂਰੀ ...

ਪੂਰੀ ਖ਼ਬਰ »

-ਮਾਂਗੇਕੀ ਪ੍ਰਵਾਸੀ ਮਜ਼ਦੂਰ ਕਤਲ ਮਾਮਲਾ- ਪੁੱਤਰਾਂ ਵਲੋਂ ਪੈਸਿਆਂ ਖ਼ਾਤਰ ਕੀਤਾ ਗਿਆ ਸੀ ਪਿਉ ਦਾ ਕਤਲ, ਦੋਵੇਂ ਗਿ੍ਫ਼ਤਾਰ

ਕਰਤਾਰਪੁਰ, 29 ਮਈ (ਭਜਨ ਸਿੰਘ)- ਪਿੰਡ ਮਾਗੇਕੀ ਵਿਖੇ ਕਿਸਾਨ ਜਾਗੀਰ ਸਿੰਘ ਉਰਫ਼ ਰਾਣਾ ਕੋਲ ਨੌਕਰੀ ਕਰਦੇ ਪ੍ਰਵਾਸੀ ਮਜ਼ਦੂਰ ਜੈਰਾਮ ਸ਼ਰਮਾ ਦੇ ਕਾਤਲ ਉਸ ਦੇ ਪੁੱਤਰ ਹੀ ਨਿਕਲੇ ਜਿਨ੍ਹਾਂ ਨੂੰ ਕਰਤਾਰਪੁਰ ਪੁਲਿਸ ਵੱਲੋਂ ਬਿਹਾਰ ਜਾਣ ਦੀ ਤਾੜ ਵਿਚ ਤਿਆਰ ਖੜੇ ਦੋਵਾਂ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਕਤਲ ਦੀ ਵੱਖ-ਵੱਖ ਆਗੂਆਂ ਵਲੋਂ ਨਿੰਦਾ

ਜਲੰਧਰ, 29 ਮਈ (ਜਸਪਾਲ ਸਿੰਘ)- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਵੱਖ-ਵੱਖ ਆਗੂਆਂ ਨੇ ਨਿੰਦਾ ਕਰਦੇ ਹੋਏ ਸੂਬੇ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕੇ ਹਨ | ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਡਾ: ਨਵਜੋਤ ਸਿੰਘ ਦਾਹੀਆ ਨੇ ...

ਪੂਰੀ ਖ਼ਬਰ »

ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਗ੍ਰਹਿ ਪਹੁੰਚੇ ਹਰਜਿੰਦਰ ਸਿੰਘ ਧਾਮੀ, ਪੰਥਕ ਮਸਲਿਆਂ 'ਤੇ ਕੀਤਾ ਵਿਚਾਰ ਵਟਾਂਦਰਾ

ਲਾਂਬੜਾ, 29 ਮਈ (ਪਰਮੀਤ ਗੁਪਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਤਵਾਰ ਨੂੰ ਮਹਾਨ ਪੰਥਕ ਸ਼ਖਸੀਅਤ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਗ੍ਰਹਿ ਪਿੰਡ ਵਡਾਲਾ ਵਿਖੇ ...

ਪੂਰੀ ਖ਼ਬਰ »

ਢਾਈ ਕਰੋੜ ਦੀ ਕਰੀਬ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਹੋ ਰਿਹੈ ਸਾਬਿਤ

ਕਮਲਜੀਤ ਸਿੰਘ ਡੱਲੀ ਭੋਗਪੁਰ 29 ਮਈ - ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਸਿਆ ਹੋਇਆ ਭੋਗਪੁਰ ਸੀਰੋਵਾਲ ਜੋ ਕਿ ਛੋਟੇ ਜਿਹੇ ਪਿੰਡ ਤੋਂ ਤਰੱਕੀ ਕਰਕੇ 13 ਵਾਰਡਾਂ ਦੀ ਨਗਰ ਕੌਂਸਲ ਵਾਲਾ ਛੋਟਾ ਜਿਹਾ ਸ਼ਹਿਰ ਹੈ | ਇਸ ਛੋਟੇ ਜਿਹੇ ਸ਼ਹਿਰ ਤੋਂ ਕਰਤਾਰਪੁਰ, ਬੁਲੋਵਾਲ, ...

ਪੂਰੀ ਖ਼ਬਰ »

ਠੇਕੇਦਾਰਾਂ ਨੇ ਕਈ ਵਾਰਡਾਂ 'ਚ ਟੈਂਡਰ ਅਲਾਟ ਹੋਣ ਦੇ ਬਾਵਜੂਦ ਵੀ ਨਹੀਂ ਬਣਾਈਆਂ ਸੜਕਾਂ

ਸ਼ਿਵ ਸ਼ਰਮਾ ਜਲੰਧਰ, 29 ਮਈ- ਕਾਂਗਰਸ ਸਰਕਾਰ 'ਚ ਕਈ ਠੇਕੇਦਾਰ ਪੂਰੀ ਤਰ੍ਹਾਂ ਨਾਲ ਕਾਂਗਰਸੀ ਕੌਂਸਲਰਾਂ 'ਤੇ ਭਾਰੂ ਰਹੇ ਕਿਉਂਕਿ ਇਸ ਤਰ੍ਹਾਂ ਦੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਠੇਕੇਦਾਰਾਂ ਨੇ ਕੰਮ ਤਾਂ ਹਾਸਲ ਕਰ ਲਏ ਸਨ ਪਰ ਉਨ੍ਹਾਂ ਨੂੰ ਅਜੇ ਤੱਕ ਨਹੀਂ ਕੀਤਾ ਗਿਆ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲੇ ਦੀ ਮੌਤ 'ਤੇ ਕਿਸਾਨ ਆਗੂਆਂ ਕੀਤਾ ਦੁੱਖ ਦਾ ਪ੍ਰਗਟਾਵਾ

ਮਹਿਤਪੁਰ, 29 ਮਈ (ਲਖਵਿੰਦਰ ਸਿੰਘ)- ਅੱਜ ਇੱਥੇ ਦਿਨ ਦਿਹਾੜੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਉਪਰ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰਨ ਦੇ ਮਾਮਲੇ ਚ ਬੋਲੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਅਮਨ ...

ਪੂਰੀ ਖ਼ਬਰ »

ਸਰਕਾਰ ਤੇ ਪੁਲਿਸ ਦੀ ਸਖ਼ਤੀ ਦਾ ਅਸਰ, ਨਸ਼ਾ ਤਸਕਰਾਂ ਦੇ ਘਰਾਂ ਨੂੰ ਲੱਗੇ ਤਾਲੇ

ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ)- ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੇ ਪੁਲਿਸ ਦੀ ਮੁਸਤੈਦੀ ਦਾ ਡਰ ਥਾਣਾ ਸਦਰ ਜਲੰਧਰ ਦੀ ਪੁਲਿਸ ਚੌਕੀ ਜੰਡਿਆਲਾ ਅਧੀਨ ਆਉਂਦੇ ਪਿੰਡ ਲਖਨਪਾਲ ਵਿਚ ਪੱਤਰਕਾਰਾਂ ਦੀ ਗੇੜੀ ਮੌਕੇ ਵੱਖ ...

ਪੂਰੀ ਖ਼ਬਰ »

18 ਮੁਕੱਦਮਿਆਂ 'ਚ ਲੋੜੀਂਦਾ ਭਗੌੜਾ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ

ਕਰਤਾਰਪੁਰ, 29 ਮਈ (ਭਜਨ ਸਿੰਘ)- ਕਰਤਾਰਪੁਰ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਲੁੱਟ ਖੋਹ, ਨਸ਼ਾ ਵੇਚਣ ਤੇ ਧੋਖਾਧੜੀ ਕਰਨ ਦੇ 18 ਮੁਕੱਦਮਿਆਂ 'ਚੋਂ ਭਗੌੜਾ ਚੱਲ ਰਹੇ ਤੇ ਦੋ ਵਾਰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਾਲੇ ਦੋਸ਼ੀ ਨੂੰ ਚੋਰੀ ਸੂਦਾਂ 2 ...

ਪੂਰੀ ਖ਼ਬਰ »

ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਸ਼ਾਹਕੋਟ, 29 ਮਈ (ਬਾਂਸਲ) - ਸੰਸਾਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੀ ਵਿਆਪਕ ਪੱਧਰ 'ਤੇ ਨਿੰਦਾ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਉਸਦੀ ਮÏਤ ਨੂੰ ਪੰਜਾਬੀ ਸੰਗੀਤ ਜਗਤ ਲਈ ਵੱਡਾ ਘਾਟਾ ਦੱਸਿਆ ਹੈ | ਸਿੱਧੂ ...

ਪੂਰੀ ਖ਼ਬਰ »

ਪਿੰਡ ਦਾਰੇਵਾਲ ਦੇ ਠੇਕੇ ਦਾ ਜਿੰਦਰਾ ਭੰਨ ਕੇ ਸ਼ਰਾਬ ਤੇ ਨਕਦੀ ਚੋਰੀ

ਲੋਹੀਆਂ ਖਾਸ, 29 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਪੈਕਸ ਵਾਈਨ ਨਾਮ ਦੀ ਕੰਪਨੀ ਦੇ ਪਿੰਡ ਦਾਰੇਵਾਲ ਦੇ ਠੇਕੇ 'ਤੇ ਚੋਰਾਂ ਵੱਲੋਂ ਲੰਘੀ ਰਾਤ ਠੇਕੇ ਦਾ ਜਿੰਦਰਾ ਭੰਨ ਕੇ ਅੰਦਰੋਂ ਸ਼ਰਾਬ ਤੇ ਨਗਦੀ ਚੋਰੀ ਕਰਨ ਦੀ ਖਬਰ ਪ੍ਰਾਪਤ ਹੋਈ ਹੈ | ਠੇਕੇ ਦੇ ਕਰਿੰਦੇ ਬਲਜਿੰਦਰ ...

ਪੂਰੀ ਖ਼ਬਰ »

ਸਪੋਰਟਸ ਯੂਨੀਵਰਸਿਟੀ ਜੰਡਿਆਲਾ ਮੰਜਕੀ 'ਚ ਬਣਾਉਣ ਲਈ ਕਈ ਪੰਚਾਇਤਾਂ ਵਲੋਂ ਮਤੇ ਪਾਸ, ਜ਼ਮੀਨ ਦੇਣ ਦੀ ਵੀ ਪੇਸ਼ਕਸ਼

ਜੰਡਿਆਲਾ ਮੰਜਕੀ, 29 ਮਈ (ਸੁਰਜੀਤ ਸਿੰਘ ਜੰਡਿਆਲਾ)- ਪ੍ਰਸਿੱਧ ਰਾਜਨੀਤਕ, ਸਮਾਜਿਕ ਸ਼ਖ਼ਸੀਅਤਾਂ, ਦੇਸ਼ ਭਗਤਾਂ ਤੇ ਗ਼ਦਰੀ ਬਾਬਿਆਂ ਨਾਲ ਸਬੰਧਿਤ ਸਥਾਨਕ ਕਸਬੇ ਦੀ ਪੰਚਾਇਤ ਤੋਂ ਇਲਾਵਾ ਇਲਾਕੇ ਦੀਆਂ ਦਰਜਨ ਭਰ ਪੰਚਾਇਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਸਮਾਗਮ 31 ਨੂੰ

ਫਿਲੌਰ, 29 ਮਈ (ਸਤਿੰਦਰ ਸ਼ਰਮਾ)- ਗੁਰਦੁਆਰਾ ਸ਼ਹੀਦਾਂ ਸਿੰਘਾਂ ਪਿੰਡ ਤੇਹਿੰਗ ਵਿਖੇ 31 ਮਈ ਨੂੰ ਗੁਰਮਤਿ ਸਮਾਗਮ ਅਤੇ ਅੰਮਿ੍ਤ ਸੰਚਾਰ ਸਮਾਗਮ ਪੰਜ ਪਿਆਰਿਆਂ ਦੀ ਅਗਵਾਈ ਵਿਚ ਹੋਵੇਗਾ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 7 ਵਜੇ ਤੋਂ 9 ਵਜੇ ...

ਪੂਰੀ ਖ਼ਬਰ »

ਢਾਈ ਕਰੋੜ ਦੀ ਕਰੀਬ ਲਾਗਤ ਨਾਲ ਬਣਿਆ ਬੱਸ ਸਟੈਂਡ ਚਿੱਟਾ ਹਾਥੀ ਹੋ ਰਿਹੈ ਸਾਬਿਤ

ਕਮਲਜੀਤ ਸਿੰਘ ਡੱਲੀ ਭੋਗਪੁਰ 29 ਮਈ - ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਸਿਆ ਹੋਇਆ ਭੋਗਪੁਰ ਸੀਰੋਵਾਲ ਜੋ ਕਿ ਛੋਟੇ ਜਿਹੇ ਪਿੰਡ ਤੋਂ ਤਰੱਕੀ ਕਰਕੇ 13 ਵਾਰਡਾਂ ਦੀ ਨਗਰ ਕੌਂਸਲ ਵਾਲਾ ਛੋਟਾ ਜਿਹਾ ਸ਼ਹਿਰ ਹੈ | ਇਸ ਛੋਟੇ ਜਿਹੇ ਸ਼ਹਿਰ ਤੋਂ ਕਰਤਾਰਪੁਰ, ਬੁਲੋਵਾਲ, ...

ਪੂਰੀ ਖ਼ਬਰ »

ਫਿਲੌਰ ਦੀ ਭਾਵਨਾ ਸ਼ਰਮਾ 93.76 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ 'ਤੇ ਸਨਮਾਨਿਤ

ਫਿਲੌਰ, 29 ਮਈ (ਸਤਿੰਦਰ ਸ਼ਰਮਾ)- ਫਿਲੌਰ ਦੀ ਭਾਵਨਾ ਸ਼ਰਮਾ ਪੁੱਤਰੀ ਸਵ. ਅਜੈ ਸ਼ਰਮਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਐਸ.ਸੀ.(ਆਨਰਜ਼) ਬਾਇਓਟੈਕਟਨਾਲੋਜ਼ੀ ਪਹਿਲਾ ਸਾਲ 'ਚੋਂ 93.76 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ 'ਤੇ ਗੁਰੂ ਨਾਨਕ ਗਰਲਜ਼ ਕਾਲਜ ਮਾਡਲ ਟਾਊਨ ...

ਪੂਰੀ ਖ਼ਬਰ »

'ਆਪ' ਸਰਕਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ- ਪ੍ਰੋ: ਸਚਦੇਵਾ

ਮਲਸੀਆਂ, 29 ਮਈ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਉੱਘੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਕੇ ਦਰਸਾ ਦਿੱਤਾ ਹੈ ਕਿ ਸਰਕਾਰ ਹੋਰਾਂ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਵਾਤਾਵਰਣ ਪ੍ਰਤੀ ਵੀ ਗੰਭੀਰ ਹੈ ...

ਪੂਰੀ ਖ਼ਬਰ »

ਪਿੰਡ ਦਰਾਵਾਂ 'ਚ ਇਕੋ ਰਾਤ ਚੋਰਾਂ ਨੇ ਬਣਾਇਆ 4 ਘਰਾਂ ਨੂੰ ਨਿਸ਼ਾਨਾ

ਆਦਮਪੁਰ, 29 ਮਈ (ਹਰਪ੍ਰੀਤ ਸਿੰਘ)- ਬੀਤੀ ਰਾਤ ਪਿੰਡ ਦਰਾਵਾਂ ਵਿਖੇ ਚੋਰਾਂ ਵਲੋਂ 4 ਘਰਾਂ ਨੂੰ ਨਿਸ਼ਾਨਾ ਬਣਾ ਕੇ ਘਰਾਂ ਦੇ ਅੰਦਰੋਂ 2 ਮੋਟਰਸਾਈਕਲ ਲੱਖਾਂ ਦੇ ਗਹਿਣੇ ਸਮੇਤ ਨਗਦੀ ਚੋਰੀ ਕਰਨ ਦਾ ਸਮਾਚਾਰ ਹੈ | ਸਵੇਰੇ ਕਰੀਬ 5 ਵਜੇ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ...

ਪੂਰੀ ਖ਼ਬਰ »

ਟਿੱਪਰ ਨਹਿਰ 'ਚ ਡਿਗਿਆ, ਜਾਨੀ ਨੁਕਸਾਨ ਤੋਂ ਬਚਾਅ

ਡਰੋਲੀ ਕਲਾਂ/ਆਦਮਪੁਰ, 29 ਮਈ (ਸੰਤੋਖ ਸਿੰਘ, ਹਰਪ੍ਰੀਤ ਸਿੰਘ) - ਆਦਮਪੁਰ ਤੋਂ ਏਅਰ ਪੋਰਟ ਨੂੰ ਜਾਣ ਵਾਲੀ ਚਾਰ ਮਾਰਗੀ ਸੜਕ ਦੇ ਚੱਲ ਰਹੇ ਕੰਮ ਦੌਰਾਨ ਟਿੱਪਰ ਬਿਸਤ ਦੁਆਬ ਨਹਿਰ ਵਿਚ ਜਾ ਡਿੱਗਿਆ | ਲੋਕਾਂ ਵਲੋਂ ਡਰਾਈਵਰ ਸਮੇਤ ਤਿੰਨ ਸਵਾਰ ਵਿਅਕਤੀਆ ਨੂੰ ਸੁਰੱਖਿਅਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX