ਤਾਜਾ ਖ਼ਬਰਾਂ


ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  4 minutes ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  56 minutes ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 1 hour ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  41 minutes ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 1 hour ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 1 hour ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  1 minute ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 1 hour ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 1 hour ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  about 4 hours ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 5 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਹਾੜ ਸੰਮਤ 554

ਪਹਿਲਾ ਸਫ਼ਾ

ਸਿੱਧੂ ਮੂਸੇਵਾਲਾ 'ਤੇ ਗੋਲੀਆਂ ਚਲਾਉਣ ਵਾਲੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ

* ਦਿੱਲੀ ਪੁਲਿਸ ਨੇ ਗੁਜਰਾਤ ਤੋਂ ਫੜੇ * ਸ਼ੂਟਰ ਫ਼ੌਜੀ ਸੀ ਮੁੱਖ ਹਤਿਆਰਾ * ਆਲਟੋ ਰਾਹੀਂ ਭਜਾਉਣ 'ਚ ਮਦਦ ਕਰਨ ਵਾਲਾ ਬਠਿੰਡਾ ਦਾ ਕੇਸ਼ਵ ਵੀ ਕਾਬੂ

ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ., ਬਲਵਿੰਦਰ ਸਿੰਘ ਸੋਢੀ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਸ਼ੂਟਰਾਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਿਆਵਰਤ ਉਰਫ ਫ਼ੌਜੀ (26), ਕਸ਼ਿਸ਼ (24) ਤੇ ਕੇਸ਼ਵ ਕੁਮਾਰ (29) ਵਜੋਂ ਹੋਈ ਹੈ। ਫ਼ੌਜੀ ਹਰਿਆਣਾ ਦੇ ਸੋਨੀਪਤ ਤੇ ਕਸ਼ਿਸ਼ ਹਰਿਆਣਾ ਦੇ ਝੱਜਰ ਜ਼ਿਲੇ ਦਾ ਵਸਨੀਕ ਹੈ ਜਦਕਿ ਕੇਸ਼ਵ ਕੁਮਾਰ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨਾਂ ਨੂੰ 19 ਜੂਨ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਅਸੀਂ ਕਈ ਜਗ੍ਹਾ ਛਾਪੇ ਮਾਰੇ। ਮੁਲਜ਼ਮਾਂ ਨੇ ਹੱਤਿਆ ਨੂੰ ਅੰਜਾਮ ਦੇਣ ਤੋਂ ਪਹਿਲਾਂ 8 ਤੋਂ 9 ਵਾਰ ਰੇਕੀ ਕੀਤੀ। ਧਾਲੀਵਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ 'ਚੋਂ 8 ਗ੍ਰਨੇਡ, 9 ਇਲੈਕਟ੍ਰਿਕ ਡੈਟੋਨੇਟਰ, ਤਿੰਨ ਪਿਸਤੌਲ, ਗ੍ਰਨੇਡ ਲਾਂਚਰ, ਇਕ ਅਸਾਲਟ ਰਾਈਫਲ, ਏ.ਕੇ. ਸੀਰੀਜ਼ ਅਸਾਲਟ ਰਾਈਫਲ ਦਾ ਇਕ ਪਾਰਟ, 20 ਕਾਰਤੂਸ ਤੇ 36 ਰੌਂਦ ਮਿਲੇ ਹਨ। ਪੁਲਿਸ ਨੇ ਦੱਸਿਆ ਕਿ ਵਾਰਦਾਤ ਸਮੇਂ ਪ੍ਰਿਆਵਰਤ ਨੇ ਸ਼ੂਟਰਾਂ ਦੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਉਹ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨਾਲ ਸਿੱਧਾ ਸੰਪਰਕ 'ਚ ਸੀ। ਪੁਲਿਸ ਨੇ ਦੱਸਿਆ ਕਿ ਪ੍ਰਿਆਵਰਤ ਉਰਫ਼ ਫ਼ੌਜੀ ਹੀ ਮੁੱਖ ਸ਼ੂਟਰ ਤੇ ਹਤਿਆਰਾ ਹੈ। ਧਾਲੀਵਾਲ ਮੁਤਾਬਿਕ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦੇਣ 'ਚ ਦੋ ਸਰਗਰਮ ਗਰੋਹ ਸਨ। ਇਕ ਬੋਲੈਰੋ ਕਾਰ 'ਚ ਸਵਾਰ ਸੀ, ਜਦਕਿ ਦੂਸਰਾ ਕੋਰੋਲਾ ਕਾਰ 'ਚ ਸਵਾਰ ਸੀ। ਘਟਨਾ ਤੋਂ ਪਹਿਲਾਂ ਇਕ ਪੈਟਰੋਲ ਪੰਪ ਦੀ ਸੀ.ਸੀ.ਟੀ.ਵੀ. ਤਸਵੀਰ 'ਚ ਪ੍ਰਿਆਵਰਤ ਨੂੰ ਵੇਖਿਆ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਹੱਤਿਆ ਦੇ ਦੋ ਕੇਸਾਂ 'ਚ ਸ਼ਾਮਿਲ ਹੈ ਅਤੇ ਉਸ ਨੂੰ ਸੋਨੀਪਤ 'ਚ ਇਕ ਕੇਸ ਦੇ ਸਿਲਸਿਲੇ 'ਚ 2015 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਸੋਨੀਪਤ 'ਚ 2021 ਦੇ ਇਕ ਹੋਰ ਹੱਤਿਆ ਕੇਸ 'ਚ ਵੀ ਲੋੜੀਂਦਾ ਸੀ। ਕਸ਼ਿਸ਼ ਵੀ ਸੀ.ਸੀ.ਟੀ.ਵੀ. ਤਸਵੀਰ 'ਚ ਨਜ਼ਰ ਆਇਆ ਸੀ। ਉਹ ਹਰਿਆਣਾ ਦੇ ਝੱਜਰ 'ਚ 2021 ਦੇ ਇਕ ਕਤਲ ਕੇਸ 'ਚ ਲੋੜੀਂਦਾ ਹੈ। ਪੁਲਿਸ ਨੇ ਦੱਸਿਆ ਕਿ ਕੇਸ਼ਵ ਨੂੰ ਬਠਿੰਡਾ 'ਚ 2020 'ਚ ਇਕ ਹੱਤਿਆ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੂੰ ਉਸ 'ਤੇ ਪੰਜਾਬ 'ਚ ਫਿਰੌਤੀ ਦੇ ਹੋਰ ਮਾਮਲਿਆਂ 'ਚ ਵੀ ਸ਼ਾਮਿਲ ਹੋਣ ਦਾ ਸ਼ੱਕ ਹੈ। ਬਾਅਦ 'ਚ ਦਿੱਲੀ ਪੁਲਿਸ ਨੇ ਉਕਤ ਤਿੰਨਾਂ ਮੁਲਜ਼ਮਾਂ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 2 ਹਫਤਿਆਂ ਤੱਕ ਪੁਲਿਸ ਰਿਮਾਂਡ 'ਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਤੋਂ ਪੁੱਛਗਿੱਛ ਦੀ ਲੋੜ ਹੈ।
ਪੰਜਾਬ ਪੁਲਿਸ ਦੀ ਵਰਦੀ ਦਾ ਸੀ ਇੰਤਜ਼ਾਮ
ਨਵੀਂ ਦਿੱਲੀ, (ਏਜੰਸੀ)-ਦਿੱਲੀ ਪੁਲਿਸ ਨੇ ਦੱਸਿਆ ਕਿ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਪੰਜਾਬ ਪੁਲਿਸ ਦੀ ਵਰਦੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ਪਰ ਉਸ ਨੂੰ ਵਰਤਿਆ ਨਹੀਂ ਗਿਆ ਕਿਉਂਕਿ ਉਹ ਆਪਣੇ ਲਈ ਪਛਾਣ ਪੱਤਰ ਅਤੇ ਨਾਂਅ ਵਾਲੇ ਬੈਜਾਂ (ਬਿੱਲਿਆਂ) ਦਾ ਪ੍ਰਬੰਧ ਨਹੀਂ ਕਰ ਸਕੇ।
ਗ੍ਰਨੇਡ ਹਮਲੇ ਦੀ ਵੀ ਸੀ ਯੋਜਨਾ
ਗੁਰਚੇਤ ਸਿੰਘ ਫੱਤੇਵਾਲੀਆ

ਮਾਨਸਾ, 20 ਜੂਨ-ਸਿੱਧੂ ਮੂਸੇਵਾਲਾ ਦੀ 2 ਗੱਡੀਆਂ 'ਚ ਸਵਾਰ 6 ਵਿਅਕਤੀਆਂ ਨੇ ਹੱਤਿਆ ਕੀਤੀ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਹ ਖ਼ੁਲਾਸਾ ਕਰਦਿਆਂ ਦੱਸਿਆ ਕਿ ਸ਼ਾਰਪ ਸ਼ੂਟਰਾਂ ਨੇ ਏ.ਕੇ. 47 ਤੇ ਹੋਰ ਹਥਿਆਰ ਚਲਾਏ ਸਨ ਅਤੇ ਹਥਿਆਰਾਂ ਦੇ ਕੰਮ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਵਲੋਂ ਗ੍ਰਨੇਡ ਹਮਲੇ ਦੀ ਵੀ ਯੋਜਨਾ ਸੀ। ਗ੍ਰਨੇਡਾਂ ਨੂੰ ਬੈਕਅਪ ਯੋਜਨਾ ਵਜੋਂ ਰੱਖਿਆ ਸੀ। ਪ੍ਰਿਆਵਰਤ ਫ਼ੌਜੀ, ਕਸ਼ਿਸ਼ ਉਰਫ਼ ਕੁਲਦੀਪ ਤੇ ਕੇਸ਼ਵ ਕੁਮਾਰ ਨੂੰ ਮੁੰਦਰਾ ਪੋਰਟ (ਗੁਜਰਾਤ) ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇੱਥੇ ਕਿਰਾਏ ਦੇ ਮਕਾਨ 'ਤੇ ਰਹਿ ਰਹੇ ਸਨ ਤੇ ਪੁਲਿਸ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੀ ਸ਼ਨਾਖ਼ਤ 'ਤੇ ਹਰਿਆਣਾ ਦੇ ਸ਼ਹਿਰ ਹਿਸਾਰ ਨਜ਼ਦੀਕ ਪਿੰਡ ਕਿਰਮਾਨਾ ਤੋਂ ਹਥਿਆਰਾਂ ਦਾ ਜ਼ਖ਼ੀਰਾ ਵੀ ਬਰਾਮਦ ਕਰ ਲਿਆ ਹੈ। ਪ੍ਰਿਆਵਰਤ ਫ਼ੌਜੀ ਨੇ ਇਸ ਸਾਰੇ ਮਾਮਲੇ ਦੀ ਵਿਉਂਤਬੰਦੀ ਘੜੀ ਸੀ ਅਤੇ ਇਸ ਦੀ ਅਗਵਾਈ ਵੀ ਉਹ ਹੀ ਕਰ ਰਿਹਾ ਸੀ। ਕੋਰੋਲਾ ਕਾਰ ਨੂੰ ਜਗਰੂਪ ਸਿੰਘ ਰੂਪਾ ਚਲਾ ਰਿਹਾ ਸੀ ਅਤੇ ਮਨਪ੍ਰੀਤ ਮੰਨੂੰ ਉਸ ਦੇ ਨਾਲ ਬੈਠਾ ਸੀ। ਉਨ੍ਹਾਂ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕੀਤਾ ਅਤੇ ਮੰਨੂੰ ਨੇ ਏ.ਕੇ.-47 ਨਾਲ ਮੂਸੇਵਾਲਾ 'ਤੇ ਪਹਿਲੀ ਗੋਲੀ ਚਲਾਈ। ਪਿੱਛੇ ਆ ਰਹੀ ਬਲੈਰੋ ਨੂੰ ਕਸ਼ਿਸ਼ ਚਲਾ ਰਿਹਾ ਸੀ ਅਤੇ ਪ੍ਰਿਆਵਰਤ ਫ਼ੌਜੀ ਉਸ ਦੇ ਨਾਲ ਬੈਠਾ ਸੀ। ਉਨ੍ਹਾਂ ਨਾਲ ਦੀਪਕ ਮੁੰਡੀ ਤੇ ਅੰਕਿਤ ਸੇਰਸਾ ਵੀ ਸਨ। ਇਨ੍ਹਾਂ ਨੇ ਵੀ ਬਲੈਰੋ ਤੋਂ ਬਾਹਰ ਆ ਕੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮੂਸੇਵਾਲਾ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਫ਼ੋਨ 'ਤੇ ਦੱਸਿਆ ਸੀ 'ਕੰਮ ਹੋ ਗਿਆ ਹੈ।' ਦੋਵੇਂ ਗੱਡੀਆਂ ਵੱਖ-ਵੱਖ ਰਾਹਾਂ 'ਤੇ ਵਾਪਸ ਚਲੀਆਂ ਗਈਆਂ ਸਨ ਅਤੇ ਕੁਝ ਦੂਰ ਜਾ ਕੇ ਪ੍ਰਿਆਵਰਤ ਤੇ ਸਾਥੀਆਂ ਨੇ ਬਲੈਰੋ ਗੱਡੀ ਛੱਡ ਦਿੱਤੀ ਸੀ ਅਤੇ ਅੱਗੇ ਉਨ੍ਹਾਂ ਨੂੰ ਕੇਸ਼ਵ ਕੁਮਾਰ ਆਲਟੋ ਗੱਡੀ ਰਾਹੀਂ ਹਰਿਆਣਾ ਦੇ ਸ਼ਹਿਰ ਫ਼ਤਿਆਬਾਦ ਲੈ ਕੇ ਚਲਿਆ ਗਿਆ ਸੀ। ਪੁਲਿਸ ਅਨੁਸਾਰ ਪ੍ਰਿਆਵਰਤ ਤੇ ਉਸ ਦੇ ਸਾਥੀ ਫ਼ਤਿਆਬਾਦ ਵਿਖੇ ਕੁਝ ਦਿਨ ਠਹਿਰੇ ਸਨ ਅਤੇ ਬਾਅਦ 'ਚ ਗੁਜਰਾਤ ਚਲੇ ਗਏ ਸਨ। ਜ਼ਿਕਰਯੋਗ ਹੈ ਕਿ ਕੋਰੋਲਾ ਤੇ ਬਲੈਰੋ ਗੱਡੀਆਂ ਮਾਨਸਾ ਪੁਲਿਸ ਕੋਲ ਜ਼ਬਤ ਹਨ। ਪ੍ਰਿਆਵਰਤ ਫ਼ੌਜੀ ਤੇ ਅੰਕਿਤ ਸੇਰਸਾ ਜਾਂਟੀ ਹਰਿਆਣਾ ਰਾਜ ਦੇ ਜ਼ਿਲ੍ਹਾ ਸੋਨੀਪਤ ਨਾਲ ਸੰਬੰਧਿਤ ਹਨ। ਫ਼ੌਜੀ ਦਾ ਪਿੰਡ ਗੜ੍ਹੀ ਸਿਸਾਨਾ ਹੈ ਜਦਕਿ ਅੰਕਿਤ ਪਿੰਡ ਸੇਰਸਾ ਦਾ ਵਸਨੀਕ ਹੈ। ਇਹ ਦੋਵੇਂ 25 ਮਈ ਨੂੰ ਮਾਨਸਾ ਵੱਲ ਰਵਾਨਾ ਹੋਏ ਦੱਸੇ ਜਾਂਦੇ ਹਨ ਅਤੇ ਇਨ੍ਹਾਂ ਨੇ ਫ਼ਤਿਆਬਾਦ ਜ਼ਿਲ੍ਹੇ ਤੋਂ 7 ਕਿੱਲੋਮੀਟਰ ਦੂਰੀ 'ਤੇ ਵਸੇ ਪਿੰਡ ਬੀਸਲਾ ਦੇ ਪੈਟਰੋਲ ਪੰਪ ਤੋਂ ਬਲੈਰੋ ਗੱਡੀ 'ਚ ਤੇਲ ਪਵਾਇਆ ਸੀ। ਤੇਲ ਪਵਾਉਣ ਸਮੇਂ ਦੋਵੇਂ ਗੱਡੀ ਤੋਂ ਬਾਹਰ ਆਉਣ ਨਾਲ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ ਸਨ। ਇਹ ਬਲੈਰੋ ਗੱਡੀ ਫ਼ਤਿਆਬਾਦ ਦੇ ਪਵਨ ਦੀ ਦੱਸੀ ਜਾਂਦੀ ਹੈ। ਕਸ਼ਿਸ਼ ਉਰਫ਼ ਕੁਲਦੀਪ ਵਾਸੀ ਝੱਜਰ (ਹਰਿਆਣਾ) ਤੇ ਕੇਸ਼ਵ ਕੁਮਾਰ, ਜਿਸ ਨੇ ਸ਼ੂਟਰਾਂ ਨੂੰ ਆਲਟੋ ਗੱਡੀ ਰਾਹੀਂ ਭਜਾਉਣ 'ਚ ਮਦਦ ਕੀਤੀ ਸੀ, ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਜਗਰੂਪ ਸਿੰਘ ਰੂਪਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜੌੜਾ ਦਾ ਵਸਨੀਕ ਹੈ।
ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ 22 ਜੂਨ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਸ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕਰ ਕੇ ਹੋਰ ਪੁਲਿਸ ਰਿਮਾਂਡ ਮੰਗਿਆ ਜਾਵੇਗਾ। ਗੈਂਗਸਟਰ ਗੁਰਬੀਰ ਸਿੰਘ ਗੋਰਾ ਜੋ ਗੋਲਡੀ ਬਰਾੜ ਦਾ ਜੀਜਾ ਹੈ, ਅਤੇ ਮਨਮੋਹਣ ਸਿੰਘ ਮੋਹਣਾ ਵਾਸੀ ਰੱਲੀ ਨੂੰ ਬਿਸ਼ਨੋਈ ਦੇ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਚਰਚਾ ਹੈ। ਮੋਹਣਾ 'ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦਾ ਦੋਸ਼ ਹੈ।
ਕੇਸ਼ਵ ਨੇ 13 ਮਹੀਨੇ ਪਹਿਲਾਂ ਵੀ ਕੱਟੀ ਜੇਲ੍ਹ
ਬਠਿੰਡਾ, 20 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ/ ਸੱਤਪਾਲ ਸਿੰਘ ਸਿਵੀਆਂ)-ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਬਠਿੰਡਾ ਦੀ ਆਵਾ ਬਸਤੀ ਦਾ ਰਹਿਣ ਵਾਲਾ ਸ਼ੂਟਰ ਕੇਸ਼ਵ ਵੀ ਸ਼ਾਮਿਲ ਹੈ। ਕੇਸ਼ਵ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਘਰ 'ਚ ਉਸ ਦੀ ਮਾਂ ਆਸ਼ਾ ਰਾਣੀ ਤੇ ਭੈਣ ਹਨ। ਇਸੇ ਵਰ੍ਹੇ ਦੇ ਅਪ੍ਰੈਲ ਮਹੀਨੇ 'ਚ ਕੇਸ਼ਵ ਨੂੰ ਉਸ ਦੀ ਮਾਂ ਵਲੋਂ ਬੇਦਖ਼ਲ ਕਰ ਦਿੱਤਾ ਗਿਆ ਸੀ ਪਰ ਉਸ ਦਾ ਘਰ ਅਜੇ ਵੀ ਆਉਣਾ-ਜਾਣਾ ਸੀ ਤੇ ਉਹ ਮੂਸੇਵਾਲਾ ਦੀ 29 ਮਈ ਨੂੰ ਕੀਤੀ ਗਈ ਹੱਤਿਆ ਤੋਂ ਪਹਿਲਾਂ 22 ਮਈ ਦੀ ਰਾਤ ਘਰ ਆਇਆ ਸੀ ਤੇ 23 ਨੂੰ ਸਵੇਰੇ ਚੰਡੀਗੜ੍ਹ ਜਾਣ ਦਾ ਕਹਿ ਕੇ ਘਰੋਂ ਚਲਾ ਗਿਆ ਸੀ। ਜਿਸ ਦੇ ਆਧਾਰ 'ਤੇ ਬਠਿੰਡਾ ਪੁਲਿਸ ਵਲੋਂ ਕੇਸ਼ਵ ਦੀ ਭੈਣ ਨੂੰ ਪੁੱਛਗਿੱਛ ਲਈ ਕਈ ਵਾਰ ਹਿਰਾਸਤ 'ਚ ਲਿਆ ਗਿਆ। ਪੁਲਿਸ ਦੀ ਇਸੇ ਖ਼ੱਜਲ-ਖ਼ੁਆਰੀ ਤੋਂ ਤੰਗ ਆ ਕੇ ਕੇਸ਼ਵ ਦੀ ਮਾਂ ਤੇ ਭੈਣ ਨੇ ਕਿਹਾ ਸੀ ਕਿ ਜੇਕਰ ਉਹ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਹੈ ਤਾਂ ਉਸ ਨੂੰ ਗੋਲੀ ਮਾਰ ਦਿਓ, ਪਰ ਸਾਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਬਠਿੰਡਾ ਦੇ ਮਹਿਣਾ ਚੌਕ 'ਚ ਪੰਡਿਤ ਨਾਮੀ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਵੀ ਕੇਸ਼ਵ ਨੇ 13 ਮਹੀਨਿਆਂ ਦੀ ਜੇਲ੍ਹ ਕੱਟੀ ਹੈ ਤੇ ਉਹ ਬਠਿੰਡਾ ਦੇ ਨਗਰ ਸੁਧਾਰ ਟਰੱਸਟ ਕੋਲ ਕੀਤੇ ਗਏ ਇਕ ਹੋਰ ਕਤਲ 'ਚ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਹੁਣ ਉਸ ਦਾ ਨਾਂਅ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਮੁਹੱਈਆ ਕਰਵਾਉਣ ਕਾਰਨ ਸਾਹਮਣੇ ਆਇਆ ਸੀ।

ਭਾਰਤ ਬੰਦ ਦਾ ਦੇਸ਼ ਦੇ ਕਈ ਹਿੱਸਿਆਂ 'ਚ ਵਿਆਪਕ ਅਸਰ

* 612 ਰੇਲਾਂ ਰੱਦ * ਕਾਂਗਰਸ ਵਲੋਂ ਬੰਦ ਦੇ ਸਮਰਥਨ 'ਚ ਧਰਨਾ

ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਫ਼ੌਜ ਭਰਤੀ ਲਈ ਕੇਂਦਰ ਵਲੋਂ ਐਲਾਨੀ ਅਗਨੀਪਥ ਯੋਜਨਾ ਦੇ ਵਿਰੋਧ 'ਚ ਸੋਮਵਾਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਦੇਸ਼ ਦੇ ਕਈ ਹਿੱਸਿਆਂ 'ਚ ਵਿਆਪਕ ਪ੍ਰਭਾਵ ਵੇਖਣ ਨੂੰ ਮਿਲਿਆ। ਵਿਰੋਧ ਦਾ ਗੜ੍ਹ ਰਹੇ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਦਿੱਲੀ, ਹਰਿਆਣਾ ਤੇ ਮੱਧ ਪ੍ਰਦੇਸ਼ ਜਿਹੇ ਰਾਜਾਂ 'ਚ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ। ਇਸ ਦੇ ਬਾਵਜੂਦ ਕਈ ਥਾਵਾਂ 'ਤੇ ਹਿੰਸਕ ਪ੍ਰਦਰਸ਼ਨ ਹੋਏ। ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਕਾਰਨ ਭਾਰਤੀ ਰੇਲਵੇ ਨੇ ਇਹਤਿਹਾਤਨ 500 ਤੋਂ ਵੱਧ ਗੱਡੀਆਂ ਰੱਦ ਕਰ ਦਿੱਤੀਆਂ। ਇਸ ਤੋਂ ਇਲਾਵਾ ਪ੍ਰਦਰਸ਼ਨ ਦਾ ਕੇਂਦਰ ਬਣੀ ਰਾਜਧਾਨੀ ਦਿੱਲੀ 'ਚ ਪੁਲਿਸ ਵਲੋਂ ਵਧਾਏ ਗਏ ਸੁਰੱਖਿਆ ਇੰਤਜ਼ਾਮਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਥਾਂ-ਥਾਂ 'ਤੇ ਲਾਏ ਬੈਰੀਕੇਡਾਂ ਕਾਰਨ ਲੱਗੇ ਟ੍ਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਦਿਨ ਭਰ ਕਾਫ਼ੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ। ਭਾਰਤ ਬੰਦ ਕਾਰਨ ਬਿਹਾਰ, ਉੱਤਰ ਪ੍ਰਦੇਸ਼ ਤੇ ਝਾਰਖੰਡ ਸਮੇਤ ਕਈ ਸੂਬਿਆਂ 'ਚ ਸਕੂਲ-ਕਾਲਜ ਬੰਦ ਰੱਖਣ ਦੇ ਵੀ ਆਦੇਸ਼ ਦਿੱਤੇ ਗਏ। ਵਿਰੋਧੀ ਧਿਰ ਕਾਂਗਰਸ ਨੇ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੰਦਿਆਂ ਜੰਤਰ-ਮੰਤਰ 'ਤੇ ਧਰਨਾ ਵੀ ਦਿੱਤਾ।
ਦਿੱਲੀ 'ਚ ਘੰਟਿਆਂਬੱਧੀ ਲੱਗਾ ਜਾਮ
ਰਾਜਧਾਨੀ ਦਿੱਲੀ 'ਚ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ, ਜਿਸ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਟ੍ਰੈਫ਼ਿਕ 'ਚ ਰਹਿਣਾ ਪਿਆ। ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ, ਦਿੱਲੀ-ਨੋਇਡਾ-ਦਿੱਲੀ ਫਲਾਈਵੇ, ਮੇਰਠ ਐਕਸਪ੍ਰੈੱਸਵੇਅ, ਆਨੰਦ ਵਿਹਾਰ, ਸਰਾਏ ਕਾਲੇ ਖਾਨ ਅਤੇ ਪ੍ਰਗਤੀ ਮੈਦਾਨ ਸਮੇਤ ਕਈ ਇਲਾਕਿਆਂ 'ਚ ਵਾਹਨ ਮੱਠੀ ਰਫ਼ਤਾਰ 'ਚ ਅੱਗੇ ਵਧਦੇ ਨਜ਼ਰ ਆਏ।
612 ਰੇਲ ਗੱਡੀਆਂ ਰੱਦ
ਅਗਨੀਪਥ ਨੂੰ ਲੈ ਕੇ ਹੋ ਰਹੇ ਦੇਸ਼ਵਿਆਪੀ ਪ੍ਰਦਰਸ਼ਨਾਂ ਨੂੰ ਵੇਖਦਿਆਂ ਰੇਲਵੇ ਨੇ 612 ਰੇਲ ਗੱਡੀਆਂ ਰੱਦ ਕਰ ਦਿੱਤੀਆਂ। ਰੇਲਵੇ ਮੁਤਾਬਿਕ 181 ਮੇਲ, ਐਕਸਪ੍ਰੈੱਸ ਅਤੇ 348 ਮੁਸਾਫ਼ਰ ਰੇਲਾਂ ਰੱਦ ਕੀਤੀਆਂ ਗਈਆਂ ਹਨ। ਜਦਕਿ 4 ਮੇਲ ਐਕਸਪ੍ਰੈੱਸ ਅਤੇ 6 ਪੈਸੰਜਰ ਰੇਲਾਂ ਆਰਜ਼ੀ ਤੌਰ 'ਤੇ ਰੱਦ ਕਰ ਦਿੱਤੀਆਂ ਗਈਆਂ ਹਨ। ਬਿਹਾਰ 'ਚ ਪਿਛਲੇ ਇਕ ਹਫ਼ਤੇ ਤੋਂ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦਿਆਂ ਬਿਹਾਰ 'ਚ ਰੇਲਵੇ ਨੇ ਸੋਮਵਾਰ ਨੂੰ ਤਕਰੀਬਨ 350 ਰੇਲ ਗੱਡੀਆਂ ਨਾ ਚਲਾਉਣ ਦਾ ਫ਼ੈਸਲਾ ਕੀਤਾ, ਨਾਲ ਹੀ 20 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ।
ਪੰਜਾਬ 'ਚ ਕੋਲੇ ਦੀ ਸਪਲਾਈ ਹੋਈ ਪ੍ਰਭਾਵਿਤ
ਰੇਲਵੇ ਪਟੜੀਆਂ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦਾ ਅਸਰ ਪੰਜਾਬ ਦੇ ਥਰਮਲ ਪਲਾਂਟਾਂ 'ਚ ਕੋਲੇ ਦੀ ਸਪਲਾਈ 'ਤੇ ਵੀ ਅਸਰ ਪਿਆ। ਹਾਸਲ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਗੋਇੰਦਵਾਲ 'ਚ ਡੇਢ ਦਿਨ ਤਲਵੰਡੀ ਸਾਬੋ 'ਚ 5, ਰੋਪੜ 'ਚ 16, ਲਹਿਰਾ ਮੁਹੱਬਤ 'ਚ 14 ਅਤੇ ਰਾਜਪੁਰਾ 'ਚ 21 ਦਿਨਾਂ ਦਾ ਕੋਲਾ ਬਾਕੀ ਹੈ। ਪੰਜਾਬ 'ਚ ਥਰਮਲ ਪਲਾਂਟਾਂ ਨੂੰ ਰੋਜ਼ 20 ਰੈਕ ਕੋਲੇ ਦੀ ਲੋੜ ਹੁੰਦੀ ਹੈ ਪਰ ਰੇਲ ਗੱਡੀਆਂ ਰੱਦ ਹੋਣ ਕਾਰਨ ਝਾਰਖੰਡ ਤੋਂ ਸ਼ੁੱਕਰਵਾਰ, ਸਨਿਚਰਵਾਰ ਨੂੰ ਬਹੁਤ ਘੱਟ ਕੋਲਾ ਪੰਜਾਬ ਭੇਜਿਆ ਗਿਆ। ਸੋਮਵਾਰ ਨੂੰ ਰੇਲ ਗੱਡੀਆਂ ਰੱਦ ਹੋਣ ਕਾਰਨ ਵੀ ਕੋਲੇ ਦੀ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ ਹੈ।
ਕਾਂਗਰਸੀ ਆਗੂਆਂ ਦਾ ਜੰਤਰ-ਮੰਤਰ 'ਤੇ ਧਰਨਾ
ਕਾਂਗਰਸੀ ਆਗੂਆਂ ਨੇ ਭਾਰਤ ਬੰਦ ਦੇ ਸਮਰਥਨ 'ਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ। ਜੰਤਰ-ਮੰਤਰ 'ਤੇ ਹੋਏ ਪ੍ਰਦਰਸ਼ਨ 'ਚ ਕਾਂਗਰਸੀ ਸੰਸਦ ਮੈਂਬਰਾਂ ਅਤੇ ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ 'ਚ ਕਾਰਜਕਰਤਾਵਾਂ ਨੇ ਹਿੱਸਾ ਲਿਆ। ਧਰਨੇ 'ਚ ਸ਼ਾਮਿਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਸਕੀਮ ਨੂੰ ਨੌਜਵਾਨਾਂ ਦੇ ਭਵਿੱਖ 'ਤੇ ਕੀਤਾ ਹਮਲਾ ਕਰਾਰ ਦਿੱਤਾ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਲਿਕਅਰਜੁਨ ਖੜਗੇ, ਅਧੀਰ ਰੰਜਨ ਚੌਧਰੀ ਤੇ ਪੀ. ਚਿਦੰਬਰਮ ਆਦਿ ਹਾਜ਼ਰ ਸਨ।

ਅਗਨੀਪਥ ਯੋਜਨਾ 'ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਦੇਸ਼ ਭਰ 'ਚ ਅਗਨੀਪਥ ਸਕੀਮ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਫ਼ੌਜ ਨੇ ਸੋਮਵਾਰ ਨੂੰ ਪਹਿਲੇ ਪੜਾਅ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਨੋਟੀਫ਼ਿਕੇਸ਼ਨ ਮੁਤਾਬਿਕ ਅਗਨੀਵੀਰਾਂ ਦੀ ਭਰਤੀ ਲਈ 1 ਜੁਲਾਈ ਭਾਵ ਸ਼ੁੱਕਰਵਾਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਨੋਟੀਫ਼ਿਕੇਸ਼ਨ ਮੁਤਾਬਿਕ ਅੱਠਵੀਂ ਅਤੇ ਦਸਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ। ਇਹ ਯੋਜਨਾ ਮੌਜੂਦਾ ਕਿਸੇ ਰੈਂਕ ਦੇ ਨਾਲ ਨਹੀਂ ਹੋਵੇਗੀ, ਸਗੋਂ ਅਗਨੀਵੀਰ ਫ਼ੌਜ 'ਚ ਇਕ ਵੱਖਰਾ ਰੈਂਕ ਹੋਵੇਗਾ। ਫ਼ੌਜ 'ਚ ਇਹ ਭਰਤੀ 5 ਗ੍ਰੇਡਾਂ ਲਈ ਕੀਤੀ ਜਾਵੇਗੀ, ਜਿਨ੍ਹਾਂ 'ਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ, ਅਗਨੀਵੀਰ ਟੈਕਨੀਕਲ, ਅਗਨੀਵੀਰ ਟ੍ਰੇਡਸਮੈਨ (8ਵੀਂ ਪਾਸ) ਅਤੇ ਅਗਨੀਵੀਰ ਟ੍ਰੇਡਸਮੈਨ (10ਵੀਂ ਪਾਸ) ਸ਼ਾਮਿਲ ਹਨ। ਨੋਟੀਫ਼ਿਕੇਸ਼ਨ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅਗਨੀਵੀਰ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਜਾਂ ਗ੍ਰੈਚੂਇਟੀ ਦੇ ਹੱਕਦਾਰ ਨਹੀਂ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਮਹਿੰਗਾਈ ਭੱਤਾ ਜਾਂ ਮਿਲਟਰੀ ਸਰਵਿਸ ਪੇਅ ਨਹੀਂ ਮਿਲੇਗੀ ਅਤੇ ਨਾ ਹੀ ਕੈਂਟੀਨ ਦੀ ਸਹੂਲਤ ਲੈ ਸਕਣਗੇ। ਅਗਨੀਪਥ ਸਕੀਮ ਲਈ ਤਕਰੀਬਨ 83 ਭਰਤੀ ਰੈਲੀਆਂ ਰਾਹੀਂ ਤਕਰੀਬਨ 40 ਹਜ਼ਾਰ ਭਰਤੀਆਂ ਕੀਤੀਆਂ ਜਾਣਗੀਆਂ, ਜਿਸ ਲਈ ਜੁਲਾਈ ਤੋਂ ਫ਼ੌਜ ਦੀਆਂ ਵੱਖ-ਵੱਖ ਭਰਤੀ ਯੂਨਿਟਾਂ ਆਪਣੇ ਮੁਤਾਬਿਕ ਨੋਟੀਫ਼ਿਕੇਸ਼ਨ ਜਾਰੀ ਕਰਨਗੀਆਂ। ਅਗਨੀਪਥ ਯੋਜਨਾ ਤਹਿਤ ਦਿੱਤੀ ਜਾਣ ਵਾਲੀ 4 ਸਾਲ ਦੀ ਨੌਕਰੀ ਦੇ ਪਹਿਲੇ ਸਾਲ 'ਚ 30 ਹਜ਼ਾਰ, ਦੂਜੇ ਸਾਲ 'ਚ 33 ਹਜ਼ਾਰ, ਤੀਜੇ ਸਾਲ 'ਚ 36,500 ਅਤੇ ਆਖਰੀ ਸਾਲ 40 ਹਜ਼ਾਰ ਰੁਪਏ ਤਨਖਾਹ ਅਤੇ ਭੱਤੇ ਵਜੋਂ ਦਿੱਤੇ ਜਾਣਗੇ। ਜੋ ਉਮੀਦਵਾਰ 10ਵੀਂ ਪਾਸ ਹਨ, ਉਨ੍ਹਾਂ ਨੂੰ 4 ਸਾਲ ਬਾਅਦ 12ਵੀਂ ਪਾਸ ਦੇ ਬਰਾਬਰ ਪਾਸ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ। ਹਥਿਆਰਬੰਦ ਫ਼ੌਜਾਂ 'ਚ ਅਗਨੀਵੀਰਾਂ ਨੂੰ ਸਾਲ 'ਚ 30 ਛੁੱਟੀਆਂ ਮਿਲਣਗੀਆਂ। ਜੁਲਾਈ ਤੋਂ ਰਜਿਸਟ੍ਰੇਸ਼ਨ ਤੋਂ ਬਾਅਦ ਤਕਰੀਬਨ 25 ਹਜ਼ਾਰ ਰੰਗਰੂਟਾਂ ਦੀ ਸਿਖਲਾਈ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ 'ਚ ਸ਼ੁਰੂ ਹੋਵੇਗੀ, ਜਦਕਿ ਟ੍ਰੇਨੀ ਅਗਨੀਵੀਰਾਂ ਦਾ ਦੂਜਾ ਬੈਚ 23 ਫਰਵਰੀ, 2023 ਦੇ ਆਸ-ਪਾਸ ਸਿਖਲਾਈ ਸ਼ੁਰੂ ਕਰੇਗਾ।
ਆਪਣੀ ਮਰਜ਼ੀ ਨਾਲ ਨਹੀਂ ਛੱਡ ਸਕਦੇ ਨੌਕਰੀ
ਅਗਨੀਪਥ ਯੋਜਨਾ ਤਹਿਤ ਭਰਤੀ ਕੀਤੇ ਗਏ ਨੌਜਵਾਨ ਆਪਣੀ ਮਰਜ਼ੀ ਨਾਲ ਫ਼ੌਜ ਨਹੀਂ ਛੱਡ ਸਕਦੇ। 4 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਨੌਕਰੀ ਛੱਡ ਸਕਦੇ ਹਨ। ਅਸਾਧਾਰਨ ਹਾਲਾਤ 'ਚ ਨੌਜਵਾਨ ਅਜਿਹਾ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਅਸਾਧਾਰਨ ਹਾਲਾਤ ਦਾ ਖੁਲਾਸਾ ਨਹੀਂ ਕੀਤਾ ਗਿਆ। ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਜੇਕਰ ਕੋਈ ਅਗਨੀਵੀਰ ਚਾਰ ਸਾਲ ਤੋਂ ਪਹਿਲਾਂ ਫ਼ੌਜ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਸ ਨੂੰ ਸੇਵਾ ਨਿਧੀ ਪੈਕੇਜ ਦਾ ਉਹ ਹੀ ਹਿੱਸਾ ਮਿਲੇਗਾ ਜੋ ਉਸ ਦਾ ਯੋਗਦਾਨ ਹੈ। ਉਹ ਸਰਕਾਰੀ ਯੋਗਦਾਨ ਨਹੀਂ ਲੈ ਸਕਦਾ। ਜ਼ਿਕਰਯੋਗ ਹੈ ਕਿ ਨੋਟੀਫ਼ਿਕੇਸ਼ਨ ਮੁਤਾਬਿਕ 4 ਸਾਲ ਬਾਅਦ ਅਗਨੀਵੀਰਾਂ ਨੂੰ ਸੇਵਾ ਨਿਧੀ ਦਿੱਤੀ ਜਾਵੇਗੀ। ਸੇਵਾ ਨਿਧੀ ਪੈਕੇਜ 'ਚ ਉਮੀਦਵਾਰ ਦੀ ਤਨਖਾਹ ਦਾ 30 ਫ਼ੀਸਦੀ ਹਿੱਸਾ ਜਮ੍ਹਾਂ ਕਰਵਾਇਆ ਜਾਵੇਗਾ। 4 ਸਾਲਾਂ ਬਾਅਦ ਉਮੀਦਵਾਰ ਦੇ ਜਮ੍ਹਾਂ ਕੀਤੇ ਗਏ 5.02 ਲੱਖ ਦੀ ਰਕਮ ਦੇ ਬਰਾਬਰ ਸਰਕਾਰ ਵਲੋਂ ਵੀ ਓਨੀ ਰਕਮ ਦਿੱਤੀ ਜਾਵੇਗੀ। 10.04 ਲੱਖ ਦੀ ਰਕਮ ਅਤੇ ਉਸ 'ਤੇ ਬਣਦੇ ਵਿਆਜ ਨਾਲ ਦਿੱਤੀ ਜਾਣ ਵਾਲੀ ਰਕਮ 'ਤੇ ਕੋਈ ਆਮਦਨ ਟੈਕਸ ਨਹੀਂ ਲੱਗੇਗਾ। ਫ਼ੌਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਗਨੀਵੀਰਾਂ ਨੂੰ ਫ਼ੌਜ ਦੇ ਰੈਗੂਲਰ ਕੇਡਰ ਲਈ ਚੁਣਿਆ ਜਾਵੇਗਾ, ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਵਲੋਂ ਜਮ੍ਹਾਂ ਕੀਤੀ ਰਕਮ ਅਤੇ ਉਸ 'ਤੇ ਬਣਦਾ ਵਿਆਜ ਹੀ ਦਿੱਤਾ ਜਾਵੇਗਾ। ਉਸ 'ਤੇ ਕੇਂਦਰ ਵਲੋਂ ਦਿੱਤਾ ਜਾਣ ਵਾਲਾ ਹਿੱਸਾ ਨਹੀਂ ਦਿੱਤਾ ਜਾਵੇਗਾ। ਵਰਨਣਯੋਗ ਹੈ ਕਿ ਦੇਸ਼ ਭਰ 'ਚ ਚੱਲ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ ਐਤਵਾਰ ਨੂੰ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਐਲਾਨ ਕੀਤਾ ਕਿ ਅਗਨੀਪਥ ਸਕੀਮ ਵਾਪਸ ਨਹੀਂ ਹੋਵੇਗੀ। ਦਸਤਾਵੇਜ਼ ਮੁਤਾਬਿਕ ਭਾਰਤੀ ਫ਼ੌਜ 'ਚ ਸਿਰਫ ਅਗਨੀਪਥ ਰਾਹੀਂ ਹੀ ਭਰਤੀ ਕੀਤੀ ਜਾ ਸਕਦੀ ਹੈ।

 

ਕੀ ਕਿਹਾ ਤੁਸੀਂ..........

ਈ.ਡੀ. ਵਲੋਂ ਚੌਥੇ ਦਿਨ ਰਾਹੁਲ ਗਾਂਧੀ ਤੋਂ 12 ਘੰਟੇ ਪੁੱਛਗਿੱਛ

ਨਵੀਂ ਦਿੱਲੀ, 20 ਜੂਨ (ਉਪਮਾ ਡਾਗਾ ਪਾਰਥ)-ਨੈਸ਼ਨਲ ਹੇਰਾਲਡ ਮਾਮਲੇ 'ਚ ਜਾਂਚ ਏਜੰਸੀ ਈ.ਡੀ. ਨੇ ਸੋਮਵਾਰ ਮੁੜ ਰਾਹੁਲ ਗਾਂਧੀ ਤੋਂ ਚੌਥੀ ਵਾਰ 12 ਘੰਟੇ ਪੁੱਛਗਿੱਛ ਕੀਤੀ। ਈ.ਡੀ. ਵਲੋਂ ਰਾਹੁਲ ਨੂੰ 21 ਜੂਨ ਨੂੰ 5ਵੀਂ ਵਾਰ ਤਲਬ ਕਰਕੇ ਪੁੱਛਗਿੱਛ ਲਈ ਮੁੜ ਬਲਾਇਆ ਗਿਆ ਹੈ। ਇਸ ਤੋਂ ਪਹਿਲਾਂ ਈ.ਡੀ ਵਲੋਂ ਪਿਛਲੇ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਤੱਕ ਲਗਾਤਾਰ 3 ਦਿਨਾਂ 'ਚ ਤਕਰੀਬਨ 30 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਈ.ਡੀ. ਨੇ ਸ਼ੁੱਕਰਵਾਰ ਨੂੰ ਵੀ ਰਾਹੁਲ ਗਾਂਧੀ ਨੂੰ ਤਲਬ ਕੀਤਾ ਸੀ ਪਰ ਵਾਇਨਾਡ ਤੋਂ ਸੰਸਦ ਮੈਂਬਰ ਨੇ ਹਸਪਤਾਲ 'ਚ ਦਾਖ਼ਲ ਆਪਣੀ ਮਾਂ ਸੋਨੀਆ ਗਾਂਧੀ ਦੀ ਸਿਹਤ ਦਾ ਹਵਾਲਾ ਦਿੰਦਿਆਂ ਸੋਮਵਾਰ ਤੱਕ ਦੀ ਮੋਹਲਤ ਮੰਗੀ ਸੀ। ਰਾਹੁਲ ਗਾਂਧੀ ਸੋਮਵਾਰ ਨੂੰ ਵੀ ਆਪਣੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਸਵੇਰੇ ਤਕਰੀਬਨ ਸਵਾ 11 ਵਜੇ ਈ.ਡੀ. ਦਫ਼ਤਰ ਪਹੁੰਚੇ। ਹਲਕਿਆਂ ਮੁਤਾਬਿਕ ਈ.ਡੀ. ਦਫ਼ਤਰ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਵਕੀਲ ਨਾਲ ਸਲਾਹ-ਮਸ਼ਵਰਾ ਕੀਤਾ। ਦੇਰ ਰਾਤ ਤੱਕ ਰਾਹੁਲ ਗਾਂਧੀ ਤੋਂ ਈ.ਡੀ. ਨੇ 12 ਘੰਟੇ ਪੁੱਛਗਿੱਛ ਕੀਤੀ ਅਤੇ ਰਾਹੁਲ ਗਾਂਧੀ ਕੇਂਦਰੀ ਦਿੱਲੀ ਦੇ ਏ.ਪੀ.ਜੇ. ਅਬਦੁਲ ਕਲਾਮ ਰੋਡ 'ਤੇ ਸਥਿਤ ਏਜੰਸੀ ਦੇ ਦਫ਼ਤਰ ਤੋਂ ਰਾਤ 12.30 ਵਜੇ ਘਰ ਨੂੰ ਰਵਾਨਾ ਹੋਏ।
ਸੋਨੀਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੋਮਵਾਰ ਸ਼ਾਮ ਨੂੰ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਘਰ ਵਿਖੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਸੋਨੀਆ ਨੂੰ ਨੱਕ 'ਚੋਂ ਖੂਨ ਵਗਣ ਤੋਂ ਬਾਅਦ 12 ਜੂਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਹਮੀਰਾ ਨੇੜੇ ਸੜਕ 'ਤੇ ਖੜ੍ਹੇ ਕੈਂਟਰ ਨਾਲ ਟਕਰਾਈ ਕਾਰ, ਪਰਿਵਾਰ ਦੇ 5 ਜੀਆਂ ਦੀ ਮੌਤ

ਢਿਲਵਾਂ, 20 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ) ਅੱਜ ਸਵੇਰੇ ਜਲੰਧਰ-ਅੰਮ੍ਰਿਤਸਰ ਜੀ.ਟੀ. ਰੋਡ 'ਤੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ 'ਚ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ, ਜਦਕਿ 1 ਦੀ ਹਾਲਤ ਗੰਭੀਰ ਹੈ। ਇਹ ਭਿਆਨਕ ਸੜਕ ਹਾਦਸਾ ਸੜਕ 'ਤੇ ਖੜ੍ਹੇ ਕੈਂਟਰ ਕਾਰਨ ਵਾਪਰਿਆ। ਹਰਭਜਨ ਸਿੰਘ ਪੁੱਤਰ ਪਰਤੱਖ ਸਿੰਘ ਵਾਸੀ ਮਸਕੀਨ ਨਗਰ, ਨਿਊ ਦਾਣਾ ਮੰਡੀ ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਨੂੰਹ ਮਨਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ, ਪੋਤਰਾ ਪਰਨੀਤ ਸਿੰਘ, ਮਨਵੀਰ ਸਿੰਘ ਪੁੱਤਰਾਨ ਰਜਿੰਦਰ ਸਿੰਘ, ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਨੂੰਹ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਪੋਤਰਾ ਗੁਰਫ਼ਤਹਿ ਸਿੰਘ ਪੁੱਤਰ ਤਜਿੰਦਰ ਸਿੰਘ, ਤਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਗਰੀਨ ਪਾਰਕ, ਸਿਵਲ ਲਾਈਨ ਲੁਧਿਆਣਾ ਕਾਰ ਸਿਟੀ ਹਾਂਡਾ 'ਚ ਮੱਥਾ ਟੇਕਣ ਹਰਿਮੰਦਰ ਸਾਹਿਬ ਗਏ ਸਨ, ਉਹ ਵੀ ਜ਼ਰੂਰੀ ਕੰਮ ਅੰਮ੍ਰਿਤਸਰ ਗਿਆ ਸੀ, ਸੋਮਵਾਰ ਸਵੇਰੇ ਉਹ ਸਾਰਿਆਂ ਨੂੰ ਮਿਲਿਆ। ਉਕਤ ਚਾਰੇ ਜਣੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਵਾਪਸ ਲੁਧਿਆਣੇ ਜਾ ਰਹੇ ਸਨ। ਕਾਰ ਤਜਿੰਦਰ ਸਿੰਘ ਚਲਾ ਰਿਹਾ ਸੀ, ਉਹ ਉਨ੍ਹਾਂ ਪਿੱਛੇ ਆਪਣੀ ਕਾਰ 'ਚ ਆ ਰਿਹਾ ਸੀ, ਸਵੇਰੇ ਕਰੀਬ 6 ਵਜੇ ਜਦੋਂ ਕਾਰ ਹਮੀਰਾ ਜੀ.ਟੀ. ਰੋਡ 'ਤੇ ਪਹੁੰਚੀ ਤਾਂ ਅੱਗੇ ਇਕ ਕੈਂਟਰ ਸੜਕ 'ਤੇ ਖੜ੍ਹਾ ਸੀ। ਸੜਕ 'ਤੇ ਟਰੈਫ਼ਿਕ ਹੋਣ ਕਰਕੇ ਤਜਿੰਦਰ ਸਿੰਘ ਨੇ ਆਪਣੀ ਕਾਰ ਖੱਬੇ ਪਾਸੇ ਮੋੜ ਲਈ ਤਾਂ ਉਕਤ ਖੜ੍ਹੇ ਕੈਂਟਰ ਵਿਚ ਜਾ ਲੱਗੀ, ਕਾਰ ਕੈਂਟਰ ਦੇ ਪਿੱਛੇ ਧੱਸ ਗਈ। ਹਰਭਜਨ ਸਿੰਘ ਨੇ ਦੱਸਿਆ ਕਿ ਕਾਰ 'ਚ ਬੈਠੇ ਮੇਰੇ ਸਾਰੇ ਰਿਸ਼ਤੇਦਾਰ ਪਰਿਵਾਰ ਨੂੰ ਗੰਭੀਰ ਸੱਟਾਂ ਲੱਗੀਆਂ। ਥਾਣਾ ਮੁਖੀ ਸੁਭਾਨਪੁਰ ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਮੌਕੇ 'ਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਕਰਤਾਰਪੁਰ ਭੇਜਿਆ। ਮਨਪ੍ਰੀਤ ਕੌਰ, ਪਰਨੀਤ ਸਿੰਘ, ਸਰਬਜੀਤ ਕੌਰ ਤੇ ਅਮਨਦੀਪ ਕੌਰ ਦੀ ਮੌਤ ਹੋ ਗਈ। ਤਜਿੰਦਰ ਸਿੰਘ ਤੇ ਗੁਰਫ਼ਤਹਿ ਸਿੰਘ ਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ। ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਬੱਚੇ ਗੁਰਫ਼ਤਹਿ ਸਿੰਘ ਦੀ ਵੀ ਮੌਤ ਹੋ ਗਈ। ਸੁਭਾਨਪੁਰ ਪੁਲਿਸ ਨੇ ਹਰਭਜਨ ਸਿੰਘ ਦੇ ਬਿਆਨਾਂ 'ਤੇ ਕੈਂਟਰ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ।

ਗੋਪਾਲਕ੍ਰਿਸ਼ਨ ਗਾਂਧੀ ਨੇ ਰਾਸ਼ਟਰਪਤੀ ਚੋਣ ਲੜਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਨੇ ਆਗਾਮੀ ਰਾਸ਼ਟਰਪਤੀ ਚੋਣ ਲੜਨ ਦੀ ਵਿਰੋਧੀ ਨੇਤਾਵਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਚੋਣਾਂ ਲਈ ਉਮੀਦਵਾਰ ਉਹ ਹੋਣਾ ਚਾਹੀਦਾ ਹੈ, ਜੋ ਇਕ ਰਾਸ਼ਟਰੀ ਸਹਿਮਤੀ ਤੇ ਵਿਰੋਧੀ ਏਕਤਾ ਨੂੰ ਯਕੀਨੀ ਬਣਾ ਸਕੇ। ਇਕ ਬਿਆਨ 'ਚ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕਈ ਮਾਣਯੋਗ ਨੇਤਾਵਾਂ ਨੇ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਉਨ੍ਹਾਂ ਬਾਰੇ ਸੋਚ ਕੇ ਉਨ੍ਹਾਂ ਦਾ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ (ਵਿਰੋਧੀ ਧਿਰ) ਦਾ ਬਹੁਤ ਧੰਨਵਾਦੀ ਹਾਂ, ਪਰ ਇਸ ਮਾਮਲੇ 'ਤੇ ਡੂੰਘਾਈ ਨਾਲ ਵਿਚਾਰ ਕਰਨ ਤੋਂ ਬਾਅਦ ਮੈਂ ਸੋਚਿਆ ਹੈ ਕਿ ਵਿਰੋਧੀ ਧਿਰ ਦਾ ਉਮੀਦਵਾਰ ਅਜਿਹਾ ਹੋਣਾ ਚਾਹੀਦਾ ਹੈ, ਜੋ ਵਿਰੋਧੀ ਧਿਰ ਦੀ ਏਕਤਾ ਤੋਂ ਇਲਾਵਾ ਰਾਸ਼ਟਰੀ ਸਹਿਮਤੀ ਤੇ ਰਾਸ਼ਟਰੀ ਮਾਹੌਲ ਪੈਦਾ ਕਰ ਸਕੇ। 77 ਸਾਲਾ ਸਾਬਕਾ ਨੌਕਰਸ਼ਾਹ ਦੱਖਣੀ ਅਫਰੀਕਾ ਤੇ ਸ੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਮਹਾਤਮਾ ਗਾਂਧੀ ਤੇ ਸੀ ਰਾਜਗੋਪਾਲਾਚਾਰੀ ਦੇ ਪੋਤਾ ਹਨ।

ਸੰਯੁਕਤ ਕਿਸਾਨ ਮੋਰਚੇ ਵਲੋਂ 'ਅਗਨੀਪਥ' ਦੇ ਵਿਰੋਧ 'ਚ ਪ੍ਰਦਰਸ਼ਨ 24 ਨੂੰ

ਨਵੀਂ ਦਿੱਲੀ, 20 ਜੂਨ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਵਲੋਂ 'ਅਗਨੀਪਥ' ਯੋਜਨਾ ਦੇ ਵਿਰੋਧ 'ਚ ਦੇਸ਼ ਭਰ ਵਿਚ 24 ਜੂਨ ਨੂੰ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਾਲ 'ਚ ਸੰਯੁਕਤ ਕਿਸਾਨ ਮੋਰਚੇ ਦੀ ...

ਪੂਰੀ ਖ਼ਬਰ »

ਕਾਬੁਲ 'ਚ ਮਾਰੇ ਗਏ ਸਵਿੰਦਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ

ਅੰਤਿਮ ਅਰਦਾਸ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਫ਼ਗਾਨਿਸਤਾਨ ਦੇ ਰਾਜਦੂਤ ਮਾਮੁੰਦਜ਼ਈ, ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਭਰੀ ਹਾਜ਼ਰੀ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)-ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਜਾਨ ਗਵਾਉਣ ਵਾਲੇ ਭਾਈ ਸਵਿੰਦਰ ਸਿੰਘ ਨਮਿਤ ਦਿੱਲੀ ਦੇ ਨਿਊ ਮਹਾਂਵੀਰ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਸਵਿੰਦਰ ...

ਪੂਰੀ ਖ਼ਬਰ »

ਹਿਮਾਚਲ ਦੇ ਸੋਲਨ 'ਚ ਕੇਬਲ ਕਾਰ 'ਚ ਫਸੇ 11 ਲੋਕਾਂ ਨੂੰ ਬਚਾਇਆ

ਸ਼ਿਮਲਾ, 20 ਜੂਨ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪਰਵਾਣੂ ਟਿੰਬਰ ਟਰੇਲਰ 'ਤੇ ਹਵਾ ਵਿਚਾਲੇ ਲਟਕੀ ਕੇਬਲ ਕਾਰ 'ਚ ਕਈ ਘੰਟਿਆਂ ਤੱਕ ਫਸੇ ਰਹੇ 11 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਨੂੰ 6 ਘੰਟੇ ਤੱਕ ਚੱਲੀ ਲੰਬੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX