ਤਾਜਾ ਖ਼ਬਰਾਂ


ਗਿਆਨੀ ਹਰਪ੍ਰੀਤ ਸਿੰਘ ਵਲੋਂ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ
. . .  9 minutes ago
ਅੰਮ੍ਰਿਤਸਰ, 5 ਦਸੰਬਰ- ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ...
ਜੀ-20 ਬੈਠਕ ’ਚ ਹਿੱਸਾ ਲੈਣ ਲਈ ਮਮਤਾ ਬੈਨਰਜੀ ਦਿੱਲੀ ਰਵਾਨਾ
. . .  28 minutes ago
ਕੋਲਕਾਤਾ, 5 ਦਸੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜੀ-20 ਬੈਠਕਾਂ ਵਿਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ...
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ
. . .  35 minutes ago
ਲਬੌਰਨ, 5 ਦਸੰਬਰ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਕੋਰੋਨਾ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਜਾਣਕਾਰੀ...
ਛੱਤੀਸਗੜ੍ਹ ਮੈਡੀਕਲ ਕਾਲਜ ’ਚ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ
. . .  44 minutes ago
ਰਾਏਪੁਰ, 5 ਦਸੰਬਰ-ਅੰਬਿਕਾਪੁਰ ਮੈਡੀਕਲ ਕਾਲਜ ’ਚ ਬੀਤੀ ਰਾਤ ਐਸ. ਐਨ. ਸੀ. ਯੂ ਵਾਰਡ ’ਚ ਕਥਿਤ ਤੌਰ ’ਤੇ 4 ਘੰਟੇ ਬਿਜਲੀ ਨਾ ਆਉਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਸੰਬੰਧੀ ਬੋਲਦਿਆਂ...
ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  about 1 hour ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  about 1 hour ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  about 1 hour ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  about 2 hours ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 2 hours ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 2 hours ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 2 hours ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  about 3 hours ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 2 hours ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 2 hours ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 4 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  about 6 hours ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 6 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 4 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਹਾੜ ਸੰਮਤ 554

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਅਗਨੀਪਥ ਯੋਜਨਾ ਦਾ ਵਿਰੋਧ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)-ਅੱਜ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਰਾਸ਼ਟਰਪਤੀ ਭਾਰਤ ਸਰਕਾਰ ਤੇ ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਨਾਂਅ ਮੰਗ ਪੱਤਰ ਦਿੱਤੇ ਗਏ | ਰਾਸ਼ਟਰਪਤੀ ਦੇ ਨਾਂਅ ਦਿੱਤੇ ਗਏ ਮੰਗ ਪੱਤਰ ਰਾਹੀਂ 'ਅਗਨੀਪੱਥ ਯੋਜਨਾ' ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਮੰਗ ਪੱਤਰ 'ਚ ਕਿਹਾ ਗਿਆ ਕਿ ਇਸ ਯੋਜਨਾ ਨਾਲ ਉਨ੍ਹਾਂ ਨੌਜਵਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਜਾਵੇਗਾ ਜੋ ਤਿੰਨਾਂ ਸੈਨਾਵਾਂ 'ਚ ਭਰਤੀ ਹੋਣ ਦੀ ਤਿਆਰੀ ਕਰਦੇ ਆ ਰਹੇ ਹਨ | ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਨਾਂਅ ਦਿੱਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਵਲੋਂ ਕੁੱਲ ਹਿੰਦ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਅਸ਼ੀਸ਼ ਮਿੱਤਲ ਵਿਰੁੱਧ ਦਰਜ ਕੀਤਾ ਗਿਆ ਪੁਲਿਸ ਕੇਸ ਰੱਦ ਕੀਤਾ ਜਾਵੇ | ਜਥੇਬੰਦੀਆਂ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਹਰੀ ਰਾਮ ਰਸੂਲਪੁਰੀ ਅਤੇ ਕਮਲਜੀਤ ਸਨਾਵਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਅਦਿੱਤਿਆ ਨਾਥ ਯੋਗੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ 11 ਜੂਨ 2022 ਨੂੰ ਅਸ਼ੀਸ਼ ਮਿੱਤਲ ਸਮੇਤ 70 ਵਿਅਕਤੀਆਂ ਉੱਤੇ ਬਾਈ ਨੇਮ ਤੇ 5 ਹਜ਼ਾਰ ਅਣਪਛਾਤਿਆਂ ਵਿਰੁੱਧ ਥਾਣਾ ਖੁਲਦਾਬਾਦ ਜ਼ਿਲ੍ਹਾ ਪ੍ਰਯਾਗਰਾਜ ਵਿਖੇ ਕੇਸ ਦਰਜ ਕੀਤਾ ਗਿਆ ਹੈ | ਯੋਗੀ ਸਰਕਾਰ ਨੇ ਅਸ਼ੀਸ਼ ਮਿੱਤਲ ਉੱਤੇ ਮਨਘੜ੍ਹਤ ਕੇਸ ਦਰਜ ਕੀਤਾ ਹੈ | ਅਸਲ ਵਿਚ ਅਸ਼ੀਸ਼ ਮਿੱਤਲ ਦੀ ਭੂਮਿਕਾ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨੀ ਘੋਲ ਵਿਚ ਅਹਿਮ ਭੂਮਿਕਾ ਸੀ, ਇਸ ਲਈ ਭਾਜਪਾ ਸਰਕਾਰ ਉਸ ਨੂੰ ਇਸ ਕੇਸ ਵਿਚ ਫਸਾ ਰਹੀ ਹੈ ਜਿਸ ਕਾਰਨ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ 'ਚ ਭਾਰੀ ਗ਼ੁੱਸਾ ਹੈ | ਇਸ ਮੌਕੇ ਮੱਖਣ ਸਿੰਘ ਭਾਨਮਜਾਰਾ, ਸੁਰਿੰਦਰ ਸਿੰਘ ਮਹਿਰਮ ਪੁਰ, ਸੁਰਜੀਤ ਕੌਰ ਉਟਾਲ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬ ਪੁਰ, ਰਘਵੀਰ ਸਿੰਘ ਉਸਮਾਨਪੁਰ, ਮੇਜਰ ਸਿੰਘ ਉਸਮਾਨਪੁਰ, ਸੁੱਚਾ ਸਿੰਘ ਬੈਂਸ, ਉਂਕਾਰ ਸਿੰਘ, ਬਲਜਿੰਦਰ ਕੌਰ ਆਗੂ ਮੌਜੂਦ ਸਨ |

ਮੇਲਾ 24,25 ਨੂੰ

ਮੇਹਲੀ, 20 ਜੂਨ (ਸੰਦੀਪ ਸਿੰਘ)-ਪਿੰਡ ਬਹੂਆ ਵਿਖੇ ਬਾਬਾ ਅੱਬਾ ਹਜ਼ਰਤ ਬੁ ਅਲੀ ਮਸਤ ਕਲੰਦਰ ਦੇ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਸਮੂਹ ਸੰਗਤ ਦੇ ਸਹਿਯੋਗ ਨਾਲ ਤੇ ਸੇਵਾਦਾਰ ਅਮਰਜੀਤ ਸਿੰਘ ਵਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਕੱਲਰ ਵਾਲੀਆਂ ਜ਼ਮੀਨਾਂ ਦੇ ਸੁਧਾਰ ਲਈ ਸਬਸਿਡੀ 'ਤੇ ਜਿਪਸਮ ਉਪਲਬਧ ਕਰਵਾਇਆ ਜਾਵੇਗਾ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰਾਹੀਂ ਕੱਲਰ ਵਾਲੀਆਂ ਜ਼ਮੀਨਾਂ 'ਚ ਸੁਧਾਰ ਲਈ ਕਿਸਾਨਾਂ ਨੂੰ ਜਿਪਸਮ ਸਬਸਿਡੀ 'ਤੇ ਮੁਹੱਈਆ ਕਰਵਾਇਆ ਜਾਵੇਗਾ | ਇਹ ਸਬਸਿਡੀ 175 ਰੁਪਏ ਪ੍ਰਤੀ ਥੈਲਾ ਹੋਵੇਗੀ ਜੋ ਕਿ ...

ਪੂਰੀ ਖ਼ਬਰ »

ਤਣਾਅ ਨੂੰ ਦੂਰ ਕਰਨ ਲਈ ਯੋਗਾ ਅਭਿਆਸ ਜ਼ਰੂਰੀ-ਮਨੋਜ ਕੰਡਾ

ਨਵਾਂਸ਼ਹਿਰ, 20 ਜੂਨ (ਹਰਵਿੰਦਰ ਸਿੰਘ)-ਮਿਨੀਸਟਰੀ ਆਫ਼ ਯੂਥ ਅਫੇਅਰ ਐਂਡ ਸਪੋਰਟਸ ਭਾਰਤ ਸਰਕਾਰ ਤੇ ਨਹਿਰੂ ਯੁਵਾ ਕੇਂਦਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਯੂਥ ਅਫ਼ਸਰ ਵੰਦਨਾ ਲੋਅ ਦੇ ਨਿਰਦੇਸ਼ 'ਤੇ ਸ੍ਰੀ ਕਿ੍ਸ਼ਣਾ ਯੂਥ ਕਲੱਬ ਵਲੋਂ ਕੇ.ਸੀ. ਗਰੁੱਪ ਆਫ਼ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਬੇਰੁਜ਼ਗਾਰੀ ਨਾਲ ਘਿਰੇ ਭਾਰਤੀ ਨੌਜਵਾਨਾਂ ਨਾਲ ਕੋਝਾ ਮਜ਼ਾਕ- ਸਾਬਕਾ ਵਿਧਾਇਕ ਮੰਗੂਪੁਰ

ਬਲਾਚੌਰ, 20 ਜੂਨ (ਸ਼ਾਮ ਸੁੰਦਰ ਮੀਲੂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੀ ਅਗਨੀਪਥ ਯੋਜਨਾ ਬੇਰੁਜ਼ਗਾਰੀ ਨਾਲ ਘਿਰੇ ਭਾਰਤੀ ਨੌਜਵਾਨਾਂ ਨਾਲ ਕੋਝਾ ਮਜ਼ਾਕ ਹੈ | ਇਹ ਸ਼ਬਦ ਬਲਾਚੌਰ ਵਿਧਾਨਸਭਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਦਰਸ਼ਨ ਲਾਲ ...

ਪੂਰੀ ਖ਼ਬਰ »

ਪੋਜੇਵਾਲ-ਸਿਆਣਾ (ਬਲਾਚੌਰ) ਸੜਕ ਦੀ ਹਾਲਤ ਖ਼ਸਤਾ

ਪੋਜੇਵਾਲ ਸਰਾਂ, 20 ਜੂਨ (ਨਵਾਂਗਰਾਈਾ)-ਪੋਜੇਵਾਲ ਤੋਂ ਸਿਆਣਾ ਵਾਇਆ ਕਟਵਾਰਾ, ਜੀਤ ਪੁਰ, ਚੰਦਿਆਣੀ ਖ਼ੁਰਦ, ਖਰੌੜ, ਬਛੌੜੀ ਸੜਕ ਦੀ ਹਾਲਤ 'ਚ ਬਹੁਤ ਹੀ ਖਸਤਾ ਹੋਈ ਪਈ ਹੈ | ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ | ਸੜਕ 'ਤੇ ਕਈ ਜਗਾ ਵੱਡੇ-ਵੱਡੇ ਟੋਏ ਪਏ ਹੋਏ ਹਨ | ਇਹ ਸੜਕ ਇਲਾਕੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਾਅਦ ਦੱਸਿਆ ਕਿ ਜ਼ਿਲ੍ਹੇ ਦੇ ਸੰਭਾਵੀ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ 69 ...

ਪੂਰੀ ਖ਼ਬਰ »

ਦਿਨ-ਦਿਹਾੜੇ 3 ਲੁਟੇਰੇ ਮੋਟਰਸਾਈਕਲ ਖੋਹ ਕੇ ਫ਼ਰਾਰ

ਸੈਲਾ ਖ਼ੁਰਦ, 20 ਜੂਨ (ਹਰਵਿੰਦਰ ਸਿੰਘ ਬੰਗਾ)-ਦਿਨ-ਦਿਹਾੜੇ 3 ਅਣਪਛਾਤੇ ਲੁਟੇਰਿਆਂ ਵਲੋਂ ਮੋਟਰਸਾਈਕਲ ਚਾਲਕ ਨੂੰ ਡਰਾ-ਧਮਕਾ ਕੇ ਮੋਟਰਸਾਈਕਲ ਖੋਹ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਪੀੜਤ ਹਰਮੇਸ਼ ਸਿੰਘ ਪੁੱਤਰ ਸੋਹਣ ਸਿੰਘ ਪਿੰਡ ...

ਪੂਰੀ ਖ਼ਬਰ »

ਛੱਪੜ 'ਚ ਆਏ ਕਰੰਟ ਨਾਲ ਗੁੱਜਰਾਂ ਦੀਆਂ 5 ਮੱਝਾਂ ਤੇ ਇਕ ਗਾਂ ਦੀ ਮੌਤ

ਸਮੁੰਦੜਾ, 20 ਜੂਨ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ਼ ਛੱਪੜ 'ਚ ਕਰੰਟ ਆ ਜਾਣ ਕਰਕੇ ਇਸ ਵਿਚ ਵੜੀਆਂ ਇਕ ਗੁੱਜਰ ਪਰਿਵਾਰ ਦੀਆਂ 5 ਮੱਝਾਂ ਤੇ ਇਕ ਗਾਂ ਦੇ ਮਰ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਸਦਰਦੀਨ ਪੁੱਤਰ ਬੀਰੂ ਵਾਸੀ ...

ਪੂਰੀ ਖ਼ਬਰ »

ਪਿਛਲੇ ਲੰਬੇ ਸਮੇਂ ਤੋਂ ਕੰਢੀ ਇਲਾਕੇ ਦੇ ਜੰਗਲਾਂ ਤੇ ਜੰਗਲੀ ਜੀਵਾਂ ਦਾ ਰੱਬ ਹੀ ਰਾਖਾ

ਭੱਦੀ, 20 ਜੂਨ (ਨਰੇਸ਼ ਧੌਲ)- ਕੰਢੀ ਦਾ ਇਲਾਕਾ ਜੰਮੂ ਕਸ਼ਮੀਰ ਦੀ ਧਾਰ ਕਲਾਂ ਤੋਂ ਚੱਲ ਕੇ ਪਟਿਆਲਾ ਦੇ ਡੇਰਾ ਬੱਸੀ ਤੱਕ ਆ ਲੱਗਦਾ ਹੈ ਜਿਸ ਦੇ ਅਧੀਨ 538100 ਦੇ ਲਗਭਗ ਖੇਤਰ ਆਉਂਦਾ ਹੈ | ਇਸ 'ਚ ਹੀ ਵਿਧਾਨ ਸਭਾ ਹਲਕਾ ਬਲਾਚੌਰ ਜੋ ਸਟੇਟ ਹਾਈਵੇ 24 ਜੰਮੂ, ਪਠਾਨਕੋਟ, ਬਲਾਚੌਰ, ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੇ ਵਿਰੋਧ 'ਚ ਨੌਜਵਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ

ਰੈਲਮਾਜਰਾ, 20 ਜੂਨ (ਸੁਭਾਸ਼ ਟੌਂਸਾ)- ਕੇਂਦਰ ਸਰਕਾਰ ਵਲੋਂ ਫ਼ੌਜ ਦੀ ਭਰਤੀ ਲਈ ਐਲਾਨੀ ਗਈ ਅਗਨੀਪਥ ਯੋਜਨਾ ਦੇ ਵਿਰੋਧ 'ਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਸੂਬਿਆ 'ਚ ਨੌਜਵਾਨਾਂ ਵਲੋਂ ਇਸ ਭਰਤੀ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਇਸੇ ਤਰ੍ਹਾਂ ਅੱਜ ਸਨਅਤੀ ਖੇਤਰ ਦੇ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ ਦੀ ਕੇਬਲ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ

ਕਟਾਰੀਆਂ, 20 ਜੂਨ (ਨਵਜੋਤ ਸਿੰਘ ਜੱਖੂ)-ਚੋਰਾਂ ਵਲੋਂ ਬੇਖ਼ੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ | ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ | ਕਟਾਰੀਆਂ ਬੱਸ ...

ਪੂਰੀ ਖ਼ਬਰ »

ਜਮਹੂਰੀ ਅਧਿਕਾਰ ਸਭਾ ਵਲੋਂ ਮੋਦੀ ਸਰਕਾਰ ਦੀ ਅਗਨੀਪਥ ਯੋਜਨਾ ਦੀ ਨਿੰਦਾ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)- ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੋਦੀ ਸਰਕਾਰ ਦੀ ਫ਼ੌਜ 'ਚ ਸਮਝੌਤਾ ਸਕੀਮ ਤਹਿਤ ਨਿਗੂਣੇ ਲਾਭਾਂ ਤੇ ਚਾਰ ਸਾਲਾਂ ਲਈ ਭਰਤੀ ਹੇਠ ਲਿਆਂਦੀ 'ਅਗਨੀਪਥ' ਯੋਜਨਾ ਨੂੰ ਦੇਸ਼ ਦੇ ਕਰੋੜਾਂ ਲੋਕਾਂ ਨਾਲ ਮਜ਼ਾਕ ਕਰਾਰ ਦਿੰਦਿਆਂ ਇਸ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ, ਰੇਤਾ ਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਸਸਤੀਆਂ ਕਰੇ ਸਰਕਾਰ-ਖੇਪੜ

ਭੱਦੀ, 16 ਜੂਨ (ਨਰੇਸ਼ ਧੌਲ)- ਪੰਜਾਬ ਅੰਦਰ ਕਾਬਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੂੰ ਸ਼ਰਾਬ ਦੇ ਰੇਟ ਘਟਾਉਣ ਦੀ ਬਜਾਏ ਪੈਟਰੋਲ, ਡੀਜ਼ਲ, ਰੇਤਾ ਤੇ ਹੋਰ ਖਾਣ ਪੀਣ ਵਾਲੀਆਂ ਰੋਜ਼ਾਨਾ ਵਸਤਾਂ ਦੀਆਂ ਕੀਮਤਾਂ ਘਟਾਉਣ ਲਈ ਪਹਿਲ ਕਦਮੀ ਕਰਨੀ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਘੁੰਮਣਾਂ, 20 ਜੂਨ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ 'ਚ ਰੈੱਡ ਕਰਾਸ ਡਰੱਗ ਸੰਸਥਾ ਵਲੋਂ ਨਸ਼ਾ ਮੁਕਤੀ ਅਭਿਆਨ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸਦੀ ਪ੍ਰਧਾਨਗੀ ਸਰਪੰਚ ਧਰਮਪਾਲ ਬੈਂਸ ਨੇ ਕੀਤੀ | ਕੈਂਪ 'ਚ ਕੌਂਸਲਰ ਸ੍ਰੀਮਤੀ ਕਮਲਜੀਤ ਕੌਰ ਨੇ ...

ਪੂਰੀ ਖ਼ਬਰ »

ਇੰਸਪੈਕਟਰ ਗੁਰਮੁਖ ਸਿੰਘ ਨੇ ਆਹੁਦਾ ਸੰਭਾਲਿਆ

ਕਾਠਗੜ੍ਹ, 20 ਜੂਨ (ਬਲਦੇਵ ਸਿੰਘ ਪਨੇਸਰ)-ਥਾਣਾ ਕਾਠਗੜ੍ਹ ਦੇ ਇੰਸਪੈਕਟਰ ਹਰਕੀਰਤ ਸਿੰਘ ਦੀ ਬਦਲੀ ਹੋਣ ਉਪਰੰਤ ਉਨ੍ਹਾਂ ਦੀ ਜਗ੍ਹਾ ਨਵੇਂ ਆਏ ਇੰਸਪੈਕਟਰ ਗੁਰਮੁਖ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਕਾਠਗੜ੍ਹ ਥਾਣੇ ਅਧੀਨ ਆਉਂਦੇ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਮੀਟਿੰਗ

ਬੰਗਾ, 20 ਜੂਨ (ਕਰਮ ਲਧਾਣਾ)-ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਮੀਟਿੰਗ ਬੰਗਾ ਵਿਖੇ ਹੋਈ | ਮੀਟਿੰਗ ਦੌਰਾਨ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਕੁੱਝ ਨਿਵੇਕਲੀ ਸੋਚ ਰੱਖਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀ ...

ਪੂਰੀ ਖ਼ਬਰ »

ਰੋਜ਼ਾ ਸ਼ਰੀਫ ਮੰਢਾਲੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਮੇਹਲੀ, 20 ਜੂਨ (ਸੰਦੀਪ ਸਿੰਘ)-ਸੱਯਦ ਉਲ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਰੋਜ਼ਾ ਸ਼ਰੀਫ ਮੰਢਾਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 29 ਜੂਨ ਤੋਂ 3 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਦੀ ...

ਪੂਰੀ ਖ਼ਬਰ »

ਜੈ ਮਾਂ ਵੈਸ਼ਣੋ ਦੇਵੀ ਮੰਦਿਰ ਬੂਥਗੜ੍ਹ ਬੇਟ 'ਚ ਸਾਲਾਨਾ ਭੰਡਾਰਾ

ਬਲਾਚੌਰ, 20 ਜੂਨ (ਸ਼ਾਮ ਸੁੰਦਰ ਮੀਲੂ)-ਸਬਡਵੀਜ਼ਨ ਬਲਾਚੌਰ ਦੇ ਪਿੰਡ ਬੂਥਗੜ੍ਹ ਬੇਟ ਵਿਖੇ ਜੈ ਮਾਂ ਵੈਸ਼ਣੋ ਦੇਵੀ ਮੰਦਿਰ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ ਕਰਵਾਇਆ ਗਿਆ | ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਮੰਦਿਰ 'ਚ ਹਵਨ ਯੱਗ ਦੀ ...

ਪੂਰੀ ਖ਼ਬਰ »

ਸੰਦੀਪ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ

ਸੰਧਵਾਂ, 20 ਜੂਨ (ਪ੍ਰੇਮੀ ਸੰਧਵਾਂ)-ਸੜਕ ਹਾਦਸੇ 'ਚ ਮਾਰੇ ਗਏ ਨੌਜਵਾਨ ਸੰਦੀਪ ਕੁਮਾਰ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਿੰਘ ਸਭਾ ਪਿੰਡ ਸੰਧਵਾਂ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਭਾਈ ਦਿਲਬਾਗ ਸਿੰਘ ਵਲੋਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ...

ਪੂਰੀ ਖ਼ਬਰ »

ਸ.ਹਾ.ਸਕੂਲ ਗੜ੍ਹਪਧਾਣਾ ਦੀ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਔੜ, 20 ਜੂਨ (ਜਰਨੈਲ ਸਿੰਘ ਖੁਰਦ)-ਸ਼ਹੀਦ ਲਾਂਸ ਨਾਇਕ ਜੋਗਿੰਦਰਪਾਲ ਸਰਕਾਰੀ ਹਾਈ ਸਕੂਲ ਗੜ੍ਹਪਧਾਣਾ ਦੀ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਪੁਸ਼ਪਾ ਰਾਣੀ ਸਾਇੰਸ ਅਧਿਆਪਕਾ ਨੇ ਦੱਸਿਆ ਕਿ ਸਕੂਲ ਦੀਆਂ ਹੋਣਹਾਰ ...

ਪੂਰੀ ਖ਼ਬਰ »

ਮਾਈਗ੍ਰੇਟਰੀ ਪਲਸ ਪੋਲੀਓ ਦੇ ਦੂਸਰੇ ਦਿਨ 156 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

ਮੁਕੰਦਪੁਰ 20 ਜੂਨ (ਅਮਰੀਕ ਸਿੰਘ ਢੀਂਡਸਾ)-ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਪ੍ਰੋਗਰਾਮ ਦੇ ਦੌਰਾਨ ਇਸ ਬਿਮਾਰੀ ਨੂੰ ਜੜੋ੍ਹਾ ਖ਼ਤਮ ਕਰਨ ਲਈ 5 ਸਾਲ ਤੱਕ ਦੇ ਬੱਚਿਆਂ ਨੂੰ ਦੂਸਰੇ ਦਿਨ ਦੋ ਸੁਪਰਵਾਈਜਰ ਦੀ ਦੇਖ ਰੇਖ 'ਚ 5 ਟੀਮਾਂ ਦੇ 10 ਵੈਕਸੀਨੇਟਰਾਂ ਨੇ ਬਲਾਕ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਸੜਕ ਕਿਨਾਰੇ ਲੱਗੇ ਪੱਥਰ 'ਤੇ ਕਾਲਾ ਰੰਗ ਫੇਰਿਆ

ਰੱਤੇਵਾਲ, 20 ਜੂਨ (ਆਰ.ਕੇ.ਸੂਰਾਪੁਰੀ)-ਇਲਾਕੇ ਦੀ ਉੱਘੀ ਸ਼ਖ਼ਸੀਅਤ ਤੇ ਵਿਜੀਲੈਂਸ ਇੰਸਪੈਕਟਰ ਵਜੋਂ ਸੇਵਾ ਨਿਭਾਅ ਚੁੱਕੇ ਸਵਰਗੀ ਚੌ: ਦੁਰਗਾ ਦਾਸ ਖਟਾਣਾ ਜਿਨ੍ਹਾਂ ਦੇ ਨਾਮ 'ਤੇ ਪੰਜਾਬ ਮੰਡੀ ਬੋਰਡ ਵਲੋਂ ਪਿੰਡ ਭਰਥਲਾ ਵਿਖੇ ਉਨ੍ਹਾਂ ਦੇ ਮੁਹੱਲੇ ਨੂੰ ਜਾਣ ਵਾਲੀ ...

ਪੂਰੀ ਖ਼ਬਰ »

ਸੰਗਰੂਰ ਲੋਕ ਸਭਾ ਸੀਟ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ- ਜਲਵਾਹਾ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)-ਸੰਗਰੂਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ 'ਚ ਬੁਲੰਦ ਕਰਨਗੇ | ਆਮ ਆਦਮੀ ...

ਪੂਰੀ ਖ਼ਬਰ »

ਚੱਕ ਇਲਾਹੀ ਬਖ਼ਸ਼ ਦੇ ਮੇਲੇ 'ਚ ਕਲਾਕਾਰਾਂ ਨੇ ਖ਼ੂਬ ਰੰਗ ਬੰਨਿ੍ਹਆ

ਜਾਡਲਾ, 20 ਜੂਨ (ਬੱਲੀ)-ਪਿੰਡ ਚੱਕ ਇਲਾਹੀ ਬਖ਼ਸ਼ ਦੀ ਸਰਬ ਧਰਮ ਦਰਗਾਹ ਦਰਬਾਰ ਸਰਕਾਰ ਇਲਾਹੀ ਬਖ਼ਸ਼ ਵਿਖੇ ਤਿੰਨ ਰੋਜ਼ਾ ਮੇਲਾ ਗੱਦੀ ਨਸ਼ੀਨ ਬਾਬਾ ਸੋਹਣ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ | ਚਾਦਰ ਝੰਡੇ, ਚਿਰਾਗ਼ਾਂ ਤੇ ਹੋਰ ਧਾਰਮਿਕ ਰਸਮਾਂ ਉਪਰੰਤ ਕੱਵਾਲੀਆਂ ਦੀ ...

ਪੂਰੀ ਖ਼ਬਰ »

ਡਾਇਰੈਕਟਰ ਸਿਹਤ ਸੇਵਾਵਾਂ ਵਲੋਂ ਜ਼ਿਲ੍ਹੇ 'ਚ ਪਲਸ ਪੋਲੀਓ ਰਾਊਾਡ ਦਾ ਜਾਇਜ਼ਾ

ਨਵਾਂਸ਼ਹਿਰ, 20 ਜੂਨ (ਗੁਰਬਖਸ਼ ਸਿੰਘ ਮਹੇ)-ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਡਾ. ਰਣਜੀਤ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਚੱਲ ਰਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਕੰਮਕਾਜ ਦਾ ਜਾਇਜ਼ਾ ਲਿਆ | ...

ਪੂਰੀ ਖ਼ਬਰ »

ਬਾਬਾ ਅਮਰਜੀਤ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ

ਸੰਧਵਾਂ, 20 ਜੂਨ (ਪ੍ਰੇਮੀ ਸੰਧਵਾਂ)-ਦਰਬਾਰ ਰੌੜੀ ਵਾਲਾ ਪਿੰਡ ਸੰਧਵਾਂ ਵਿਖੇ ਮਹਾਨ ਤਪੱਸਵੀ ਸੰਤ ਜੀਵਾ ਦਾਸ ਤੇ ਸੰਤ ਗੁਰਦੇਵ ਸਿੰਘ ਦੀ ਯਾਦ 'ਚ ਸਾਲਾਨਾ ਧਾਰਮਿਕ ਸਮਾਗਮ ਗੱਦੀ ਨਸ਼ੀਨ ਸੰਤ ਹਰਭਜਨ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ...

ਪੂਰੀ ਖ਼ਬਰ »

ਬਾਬਾ ਭਾਗ ਮੱਲ ਅਸਥਾਨ ਰਹਿਪਾ ਵਿਖੇ ਨਾਮੀ ਕਲਾਕਾਰਾਂ ਨੇ ਲੁਆਈ ਹਾਜ਼ਰੀ

ਮੁਕੰਦਪੁਰ, 20 ਜੂਨ (ਅਮਰੀਕ ਸਿੰਘ ਢੀਂਡਸਾ)-ਪਿੰਡ ਰਹਿਪਾ ਵਿਖੇ ਹਰ ਸਾਲ ਦੀ ਤਰ੍ਹਾਂ ਮੱਲ ਗੋਤ ਦੇ ਜਠੇਰਿਆਂ ਦੇ ਪਵਿੱਤਰ ਅਸਥਾਨ 'ਤੇ ਬਾਬਾ ਭਾਗ ਮੱਲ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਸੰਗਤਾਂ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਆਪਣੇ ...

ਪੂਰੀ ਖ਼ਬਰ »

ਪਿੰਡ ਸੰਤ ਨਗਰ ਬੂੰਗੜੀ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਭੱਦੀ, 20 ਜੂਨ (ਨਰੇਸ਼ ਧੌਲ)- ਪਿੰਡ ਸੰਤ ਨਗਰ ਬੂੰਗੜੀ ਵਿਖੇ ਸਵ. ਮੋਹਿਤ ਚੌਹਾਨ ਕੈਨੇਡਾ ਦੀ ਨਿੱਘੀ ਯਾਦ ਨੂੰ ਸਮਰਪਿਤ ਪਹਿਲਾ ਵਾਲੀਬਾਲ (ਅੰਡਰ 14) ਟੂਰਨਾਮੈਂਟ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਤਸ਼ਾਹ ਪੂਰਵਕ ਕਰਵਾਇਆ ਗਿਆ | ਇਸ ਤੋਂ ਪਹਿਲਾਂ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਰੱਤੂ ਜਠੇਰਿਆਂ ਦਾ ਜੋੜ ਮੇਲਾ ਉਤਸ਼ਾਹ ਨਾਲ ਮਨਾਇਆ

ਬਹਿਰਾਮ, 20 ਜੂਨ (ਨਛੱਤਰ ਸਿੰਘ ਬਹਿਰਾਮ)-ਬਾਬਾ ਡੋਗਰ ਪੀਰ, ਬਾਬਾ ਜਾਹਰ ਪੀਰ, ਬਾਬਾ ਸੇਲਬਰਾਹ ਦੇ ਅਸਥਾਨ ਰੱਤੂ ਜਠੇਰੇ ਪਿੰਡ ਝੰਡੇਰਾਂ ਵਿਖੇ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ, ਰੱਤੂ ਜਠੇਰੇ ਪ੍ਰਬੰਧਕ ਕਮੇਟੀ, ਸਮੂਹ ਪੰਚਾਇਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX