ਤਾਜਾ ਖ਼ਬਰਾਂ


ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  3 minutes ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  55 minutes ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 1 hour ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  40 minutes ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 1 hour ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 1 hour ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  about 2 hours ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 1 hour ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 1 hour ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  about 4 hours ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 5 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਹਾੜ ਸੰਮਤ 554

ਪੰਜਾਬ / ਜਨਰਲ

ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਸੰਗਰੂਰ 'ਚ ਗੁਰਮੇਲ ਸਿੰਘ ਦੇ ਹੱਕ 'ਚ ਰੋਡ ਸ਼ੋਅ

ਸੰਗਰੂਰ, 20 ਜੂਨ (ਪਸ਼ੌਰੀਆ, ਦਮਨ, ਬਿੱਟਾ)- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਅੱਜ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੋਡ ਸ਼ੋਅ ਕੱਢਿਆ ਗਿਆ | ਪਟਿਆਲਾ ਗੇਟ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਧੂਰੀ ਗੇਟ ਵਿਖੇ ਅਰਵਿੰਦ ਕੇਜਰੀਵਾਲ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਸੰਬੋਧਨ ਕਰਦਿਆਂ ਕਿਹਾ ਕਿ 2014 'ਚੋਂ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਾ ਕੇ ਕਮਾਲ ਕੀਤੀ ਅਤੇ ਫਿਰ 2019 'ਚ ਫਿਰ ਭਗਵੰਤ ਮਾਨ ਨੰੂ ਲੋਕ ਸਭਾ ਵਿਚ ਭੇਜ ਕੇ ਇਤਿਹਾਸ ਸਿਰਜਿਆ | ਸੰਗਰੂਰ ਵਾਸੀਆਂ ਵਲੋਂ ਦੋ ਵਾਰ ਦਿੱਤੇ ਫ਼ਤਵੇ 'ਤੇ 2022 'ਚ ਪੂਰੇ ਪੰਜਾਬ ਵਾਸੀਆਂ ਨੇ ਮੋਹਰ ਲਗਾ ਦਿੱਤੀ | ਹੁਣ ਪੰਜਾਬ ਦੀ ਆਵਾਜ਼ ਲੋਕ ਸਭਾ 'ਚ ਉਠਾਉਣ ਲਈ ਕੇਜਰੀਵਾਲ ਨੇ ਗੁਰਮੇਲ ਸਿੰਘ ਨੰੂ ਜਿਤਾਉਣ ਲਈ 23 ਜੂਨ ਨੰੂ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ 'ਆਪ' ਸਰਕਾਰ ਵਲੋਂ ਭਿ੍ਸ਼ਟਾਚਾਰ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪੰਜਾਬ ਦੇ ਇਕ ਮੰਤਰੀ ਨੇ ਗੜਬੜ ਕੀਤੀ ਸੀ, ਉਹ ਅੱਜ ਜੇਲ੍ਹ ਵਿਚ ਹੈ | ਕੇਜਰੀਵਾਲ ਨੇ ਕਿਹਾ 1 ਜੁਲਾਈ ਤੋਂ ਪੰਜਾਬ ਵਾਸੀਆਂ ਨੰੂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਜਲਦ ਹੀ ਪੰਜਾਬ 'ਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੀ ਲੋਕਾਂ ਵਲੋਂ ਭਾਰੀ ਬਹੁਮਤ ਨਾਲ ਚੁਣੀ ਗਈ ਸਰਕਾਰ ਨੰੂ ਸਾਰੇ ਪਾਸਿਆਂ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ | ਤਿੰਨ ਮਹੀਨਿਆਂ ਵਿਚ ਪੰਜਾਬ ਦੇ ਲੋਕਾਂ ਨੰੂ ਪਾਰਟੀ ਦੀ ਸੱਚੀ ਨੀਅਤ ਬਾਰੇ ਪੂਰਾ ਸਪੱਸ਼ਟ ਹੋ ਗਿਆ ਹੈ | ਮਸਤੂਆਣਾ 'ਚ ਗੁਰਦੁਆਰਾ ਅੰਗੀਠਾ ਸਾਹਿਬ ਕਮੇਟੀ ਵਲੋਂ ਦਿੱਤੀ 25 ਏਕੜ ਜਮੀਨ 'ਚ ਜਲਦ ਹੀ ਮੈਡੀਕਲ ਕਾਲਜ ਬਣ ਕੇ ਤਿਆਰ ਹੋਵੇਗਾ | ਰੋਡ ਸ਼ੋਅ ਦੌਰਾਨ ਜਰਨੈਲ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ, ਬ੍ਰਹਮ ਸ਼ੰਕਰ ਜਿੰਪਾ, ਨਰਿੰਦਰ ਕੌਰ ਭਰਾਜ, ਬਰਿੰਦਰ ਕੁਮਾਰ ਗੋਇਲ, ਜਮੀਲ ਉਰ ਰਹਿਮਾਨ , ਜਸਵੰਤ ਸਿੰਘ ਗੱਜਣਮਾਜਰਾ , ਨੀਨਾ ਮਿੱਤਲ , ਗੁਰਦੇਵ ਸਿੰਘ ਦੇਵ ਮਾਨ, ਗੁਰਲਾਲ ਸਿੰਘ, ਅਜੀਤਪਾਲ ਸਿੰਘ ਕੋਹਲੀ, ਕੁਲਵੰਤ ਸਿੰਘ, ਬਲਬੀਰ ਸਿੰਘ ਅਤੇ ਹੋਰ ਹਾਜ਼ਰ ਸਨ |

ਸੰਗਰੂਰ 'ਚ ਸ਼ਰਾਬ ਠੇਕੇਦਾਰਾਂ ਵਲੋਂ ਨਵੀਂ ਸ਼ਰਾਬ ਨੀਤੀ ਦੇ ਬਾਈਕਾਟ ਦਾ ਐਲਾਨ

ਸੰਗਰੂਰ, 20 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੰਜਾਬ ਭਰ ਤੋਂ ਸੰਗਰੂਰ ਵਿਖੇ ਇਕੱਤਰ ਹੋਏ ਸ਼ਰਾਬ ਠੇਕੇਦਾਰਾਂ ਵਲੋਂ ਅੱਜ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਦਾ ਪੂਰਨ ਤੌਰ 'ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ | ਸੂਬਾ ਪ੍ਰਧਾਨ ਭਿੰਦਰ ਬਰਾੜ ਮੁਕਤਸਰ ...

ਪੂਰੀ ਖ਼ਬਰ »

ਸੁਖਬੀਰ ਨੇ ਚੋਣ ਰੈਲੀ ਦੌਰਾਨ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ

ਭਵਾਨੀਗੜ੍ਹ, 20 ਜੂਨ (ਰਣਧੀਰ ਸਿੰਘ ਫੱਗੂਵਾਲਾ)- ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉੱਪ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਰੈਲੀ ਕਰਦਿਆਂ 'ਆਪ' ਦੀ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ | ਉਨ੍ਹਾਂ ਕਿਹਾ ਕਿ ਝੂਠ ਦੀ ਬੁਨਿਆਦ 'ਤੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਵਲੋਂ ਪਿੰਡਾਂ 'ਚ ਰੋਡ ਸ਼ੋਅ

ਮਹਿਲ ਕਲਾਂ, 20 ਜੂਨ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਾਰਲੀਮੈਂਟ ਦੇ ਹੱਕ 'ਚ ਸਮਰਥਕਾਂ ਨੇ ਪਿੰਡ ਚੰਨਣਵਾਲ, ਛੀਨੀਵਾਲ ਕਲਾਂ, ਮਹਿਲ ਕਲਾਂ ਆਦਿ ਵਿਖੇ ਰੋਡ ਸ਼ੋਅ ਕਰ ਕੇ 23 ਜੂਨ ਨੂੰ 'ਬਾਲਟੀ' ...

ਪੂਰੀ ਖ਼ਬਰ »

ਕੋਰੋਨਾ ਦੇ 81 ਨਵੇਂ ਮਾਮਲੇ

ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 81 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 52 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐਸ.ਏ.ਐਸ. ਨਗਰ ਤੋਂ 20, ਲੁਧਿਆਣਾ ਤੋਂ 17, ਫਰੀਦਕੋਟ ਤੋਂ 9, ਪਟਿਆਲਾ ਤੋਂ 9, ਬਠਿੰਡਾ ਤੋਂ 8, ਰੋਪੜ ਤੋਂ 5, ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ 12ਵੀਂ ਤੇ 10ਵੀਂ ਦਾ ਨਤੀਜਾ 24 ਤੇ 29 ਨੂੰ

ਐੱਸ. ਏ. ਐੱਸ. ਨਗਰ, 20 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦਾ 12ਵੀਂ ਸ਼੍ਰੇਣੀ ਦਾ ਨਤੀਜਾ ਤਿਆਰ ਕਰਨ ਦੇ ਕੰਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ | ਇਸ ਸੰਬੰਧੀ ਸਿੱਖਿਆ ਬੋਰਡ ਦੀ ਸਕੱਤਰ ਸਵਾਤੀ ਟਿਵਾਣਾ ਨੇ ...

ਪੂਰੀ ਖ਼ਬਰ »

ਲਹਿੰਦੇ ਪੰਜਾਬ 'ਚ ਐਮਰਜੈਂਸੀ ਲਾਉਣ ਦਾ ਫ਼ੈਸਲਾ

ਲਾਹੌਰ, 20 ਜੂਨ (ਏਜੰਸੀ)-ਪਾਕਿਸਤਾਨ ਦੇ ਪੰਜਾਬ 'ਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਜਿਨਸੀ ਸੋਸ਼ਣ ਦੇ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸੂਬੇ 'ਚ ਐਮਰਜੈਂਸੀ ਲਾਉਣ ਦਾ ਫ਼ੈਸਲਾ ਕੀਤਾ ਹੈ | ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਐਤਵਾਰ ਨੂੰ ਕਿਹਾ ਕਿ ...

ਪੂਰੀ ਖ਼ਬਰ »

ਤਾਲਿਬਾਨ ਨੇ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੇ ਮੁੜ ਨਿਰਮਾਣ 'ਚ ਸਹਾਇਤਾ ਦਾ ਦਿੱਤਾ ਭਰੋਸਾ

ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਬਾਦੀ ਕਰਤਾ-ਏ-ਪਰਵਾਨ ਵਿਚਲੇ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਖ਼ਰਾਬ ਮੌਸਮ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੋਕੀ

ਗੋਪੇਸ਼ਵਰ (ਉੱਤਰਾਖੰਡ), 20 ਜੂਨ (ਪੀ.ਟੀ.ਆਈ.)-ਖ਼ਰਾਬ ਮੌਸਮ ਤੇ ਭਾਰੀ ਬਰਫ਼ਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ | ਇਸ ਸਬੰਧੀ ਪੁਲਿਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਸ਼ਰਧਾਲੂਆਂ ਨੂੰ ਘੰਘੜੀਆ 'ਚ ਰੁਕਣ ਲਈ ਕਿਹਾ ਗਿਆ ...

ਪੂਰੀ ਖ਼ਬਰ »

ਪਾਕਿ ਵਲੋਂ ਰਿਹਾਅ ਕੀਤੇ 20 ਭਾਰਤੀ ਮਛੇਰੇ ਵਤਨ ਪਰਤੇ

ਅਟਾਰੀ, 20 ਜੂਨ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਸਰਕਾਰ ਨੇ 20 ਭਾਰਤੀ ਮਛੇਰਿਆਂ ਨੂੰ ਫਾਦਰ ਡੇਅ ਮੌਕੇ ਰਿਹਾਈ ਦਾ ਤੋਹਫਾ ਦਿੱਤਾ ਹੈ | ਮਛੇਰੇ ਗੁਜਰਾਤ ਰਾਜ ਨਾਲ ਸੰਬੰਧਿਤ ਹਨ, ਜਿਨ੍ਹਾਂ ਨੂੰ ਪਾਕਿਸਤਾਨ ਸਤਲੁਜ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਜ਼ਫਰ ...

ਪੂਰੀ ਖ਼ਬਰ »

27ਵਾਂ ਹਿੰਦ-ਪਾਕਿ ਦੋਸਤੀ ਮੇਲਾ 14 ਅਗਸਤ ਨੂੰ -ਮਾਣਕ, ਯਾਦਵ

ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-27ਵਾਂ ਸਾਲਾਨਾ ਹਿੰਦ-ਪਾਕਿ ਦੋਸਤੀ ਮੇਲਾ ਇਸ ਵਾਰ 14 ਅਗਸਤ ਨੂੰ ਅੰਮਿ੍ਤਸਰ ਅਤੇ ਅਟਾਰੀ ਸਰਹੱਦ ਵਿਖੇ ਕਰਵਾਇਆ ਜਾਵੇਗਾ | ਮੇਲੇ ਸੰਬੰਧੀ ਹਿੰਦ-ਪਾਕਿ ਦੋਸਤੀ ਮੰਚ ਦੇ ਜਨ: ਸਕੱਤਰ ਤੇ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇਸ਼ ਲਈ ਘਾਤਕ-ਨਿਲੋਤਪਾਲ ਬਾਸੂ

ਜਲੰਧਰ, 20 ਜੂਨ (ਜਸਪਾਲ ਸਿੰਘ)-ਸੀ.ਪੀ.ਆਈ. (ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨਕਾਲ 'ਚ ਆਰਥਿਕ ਸੰਕਟ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ ਤੇ ਬੇਰੁਜ਼ਗਾਰੀ ਅਤੇ ਮਹਿੰਗਾਈ 'ਚ ਭਾਰੀ ਵਾਧਾ ਹੋ ਰਿਹਾ ਹੈ | ਅਜਿਹੇ ...

ਪੂਰੀ ਖ਼ਬਰ »

ਮਾਈਨਿੰਗ ਮਾਮਲੇ 'ਚ ਗਿ੍ਫ਼ਤਾਰ ਜੋਗਿੰਦਰ ਪਾਲ ਪੀ. ਜੀ. ਆਈ. ਰੈਫਰ

ਪਠਾਨਕੋਟ, 20 ਜੂਨ (ਸੰਧੂ)-ਨਾਜਾਇਜ਼ ਮਾਈਨਿੰਗ ਮਾਮਲੇ 'ਚ ਭੋਆ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੰੂ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ | ਜਿੱਥੇ ਅਦਾਲਤ ਵਲੋਂ ਉਨ੍ਹਾਂ ਦਾ ਦੋ ਦਿਨਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ | ...

ਪੂਰੀ ਖ਼ਬਰ »

ਪੰਜਾਬ ਅੰਦਰ ਲਾਟਰੀ ਸਿਸਟਮ ਬੰਦ ਕਰਕੇ ਟੈਂਡਰ ਪ੍ਰਣਾਲੀ ਰਾਹੀਂ ਹੋਵੇਗੀ ਠੇਕਿਆਂ ਦੀ ਨਿਲਾਮੀ

ਤਿੱਬੜ, 20 ਜੂਨ (ਬੋਪਾਰਾਏ)- ਪੰਜਾਬ ਅੰਦਰ ਕਰੀਬ 20 ਸਾਲਾਂ ਬਾਅਦ ਵੱਡੇ ਸ਼ਰਾਬ ਦੇ ਠੇਕੇਦਾਰਾਂ ਦਾ ਦਬਦਬਾ ਤੋੜ ਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਪਰਚੀ ਸਿਸਟਮ ਨੂੰ ਬੰਦ ਕਰ ਕੇ ਹੁਣ ਟੈਂਡਰ ਪ੍ਰਣਾਲੀ ਰਾਹੀਂ ਠੇਕਿਆਂ ਦੀ ਨਿਲਾਮੀ ਹੋਣ ਜਾ ਰਹੀ ਹੈ | ਪਰ ...

ਪੂਰੀ ਖ਼ਬਰ »

ਸੰਗਰੂਰ ਚੋਣ ਦੌਰਾਨ ਏਅਰਪੋਰਟ, ਮੈਡੀਕਲ ਕਾਲਜ, ਹਿੰਦ-ਪਾਕਿ ਸਰਹੱਦ, ਘੱਗਰ ਅਤੇ ਬੰਦੀ ਸਿੰਘਾਂ ਦੇ ਮੁੱਦੇ ਹੋ ਰਹੇ ਭਾਰੂ

ਸੰਗਰੂਰ, ਬਰਨਾਲਾ, 20 ਜੂਨ (ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ)- ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਮੁਹਿੰਮ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਵਲੋਂ ਹਲਕੇ 'ਚ ਏਅਰ ਪੋਰਟ ਲਿਆਉਣਾ, ਮੈਡੀਕਲ ਕਾਲਜ ਦੀ ਸਥਾਪਨਾ, ਘੱਗਰ ਦਰਿਆ ਦੀ ਸਮੱਸਿਆ ਦਾ ਹੱਲ, ਬੰਦੀ ...

ਪੂਰੀ ਖ਼ਬਰ »

ਮੋਹਣੇ ਦੀ ਗਿ੍ਫ਼ਤਾਰੀ ਬਾਰੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਪਿੰਡ ਵਾਸੀ

ਬੁਢਲਾਡਾ, 20 ਜੂਨ (ਸਵਰਨ ਸਿੰਘ ਰਾਹੀ)-ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਵਲੋਂ ਮਾਨਸਾ ਦੀ ਤਾਮਕੋਟ ਜੇਲ੍ਹ 'ਚ ਬੰਦ ਮਨਮੋਹਣ ਸਿੰਘ ਮੋਹਣਾ ਪ੍ਰਧਾਨ ...

ਪੂਰੀ ਖ਼ਬਰ »

ਛਤੀਰੀ ਟੁੱਟਣ ਕਾਰਨ ਛੱਤ ਡਿਗੀ, ਮਾਂ-ਪੁੱਤ ਦੀ ਮੌਤ

ਚੋਹਲਾ ਸਾਹਿਬ, 20 ਜੂਨ (ਬਲਵਿੰਦਰ ਸਿੰਘ ਚੋਹਲਾ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੋਹਨਪੁਰ ਵਿਖੇ ਬੀਤੀ ਰਾਤ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਮਾਂ-ਪੁੱਤ ਦੀ ਕੋਠੇ ਦੀ ਛੱਤ ਡਿਗਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਮਨਜਿੰਦਰ ਕੌਰ (35) ਪਤਨੀ ਜਸਵਿੰਦਰ ਸਿੰਘ ਅਤੇ ...

ਪੂਰੀ ਖ਼ਬਰ »

ਜਥੇ: ਬਾਬਾ ਬਿਸ਼ਨ ਸਿੰਘ ਦੀ 28ਵੀਂ ਬਰਸੀ ਸ਼ਰਧਾ ਨਾਲ ਮਨਾਈ

ਬਾਬਾ ਬਕਾਲਾ ਸਾਹਿਬ, 20 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁ: ਛੇਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 12ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ 28ਵੀਂ ਸਾਲਾਨਾ ਬਰਸੀ ਤਰਨਾ ਦਲ ਦੇ ਮੌਜੂਦਾ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਲਈ ਅੱਜ ਪਾਕਿ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

ਅੰਮਿ੍ਤਸਰ, 20 ਜੂਨ (ਜਸਵੰਤ ਸਿੰਘ ਜੱਸ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੁ: ਡੇਹਰਾ ਸਾਹਿਬ ਸਮੂਹ ਲਾਹੌਰ ਵਿਖੇ ਸਥਿਤ ਯਾਦਗਾਰ ਅਸਥਾਨ ਵਿਖੇ 29 ਜੂਨ ਨੂੰ ਬਰਸੀ ਮਨਾਉਣ ਅਤੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸਿੱਖ ਸ਼ਰਧਾਲੁੂਆਂ ਦਾ ਜਥਾ ਅੱਜ 21 ਜੂਨ ...

ਪੂਰੀ ਖ਼ਬਰ »

ਕੇਰਲ ਟੂਰਿਜ਼ਮ ਨੇ ਸੈਲਾਨੀਆਂ ਦੇ ਅਨੁਭਵ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਨਵੀਂ ਪਹਿਲਕਦਮੀ ਕੀਤੀ ਲਾਂਚ

ਤਿਰੂਵਨੰਤਪੁਰਮ, 20 ਜੂਨ (ਅ.ਬ.)- 2022 ਦੀ ਪਹਿਲੀ ਤਿਮਾਹੀ 'ਚ ਘਰੇਲੂ ਸੈਲਾਨੀਆਂ ਦੀ ਗਿਣਤੀ 'ਚ ਵਾਧੇ ਤੋਂ ਉਤਸ਼ਾਹਿਤ ਕੇਰਲ ਟੂਰਿਜ਼ਮ ਨੇ ਰਾਜ ਭਰ 'ਚ ਨਵੀਆਂ ਥਾਵਾਂ ਦੀ ਖੋਜ ਤੇ ਵਿਕਾਸ ਕਰਨ ਅਤੇ ਕੈਂਪਸ ਟੂਰਿਜ਼ਮ ਕਲੱਬ ਬਣਾ ਕੇ ਵਿਦਿਆਰਥੀਆਂ ਨੂੰ ਥਾਂ ਪ੍ਰਬੰਧਨ 'ਚ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਪਿ੍ੰਸੀਪਲ ਸੁਰਿੰਦਰ ਸਿੰਘ

ਜਲੰਧਰ-ਪਿ੍ੰਸੀਪਲ ਸੁਰਿੰਦਰ ਸਿੰਘ ਦਾ ਜਨਮ 15 ਮਈ, 1956 ਨੂੰ ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ | ਪਰਿਵਾਰ ਤੋਂ ਮਿਲੀ ਗੁੜਤੀ ਅਤੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਅਸੀਸ ਨਾਲ 1972-73 ਵਿਚ ਦਸਮੇਸ਼ ਸੇਵਕ ਜਥਾ ਬਣਾ ਕੇ ...

ਪੂਰੀ ਖ਼ਬਰ »

ਸੋਨਾ ਕਮਜ਼ੋਰ ਹੋ ਕੇ 51 ਹਜ਼ਾਰ ਤੇ ਚਾਂਦੀ 61 ਹਜ਼ਾਰ 'ਤੇ ਆਈ

ਨਵੀਂ ਦਿੱਲੀ, 20 ਜੂਨ (ਏਜੰਸੀ)-ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ | ਸਰਾਫਾ ਬਾਜ਼ਾਰ 'ਚ ਸੋਨਾ 105 ਰੁਪਏ ਸਸਤਾ ਹੋ ਕੇ 51064 ਰੁਪਏ 'ਤੇ ਆ ਗਿਆ ਹੈ | ਹਾਲਾਂ ਕਿ ਵਾਇਦਾ ਬਾਜ਼ਾਰ 'ਚ ਅੱਜ ਸੋਨੇ 'ਚ ...

ਪੂਰੀ ਖ਼ਬਰ »

ਚਾਲੂ ਵਿੱਤ ਸਾਲ 'ਚ ਵਾਹਨ ਸਹਾਇਕ ਉਦਯੋਗ ਦਾ ਮਾਲੀਆ 8-10 ਫੀਸਦੀ ਵਧਣ ਦੀ ਉਮੀਦ-ਰਿਪੋਰਟ

ਮੁੰਬਈ, 20 ਜੂਨ (ਏਜੰਸੀ)- ਸਪਲਾਈ ਲੜੀ ਨਾਲ ਸਬੰਧਿਤ ਰੁਕਾਵਟਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਤੇ ਸਥਿਰ ਮੰਗ ਹੋਣ ਦੇ ਕਾਰਨ ਵਾਹਨ ਸਹਾਇਕ ਉਦਯੋਗ ਦਾ ਮਾਲੀਆ ਚਾਲੂ ਵਿੱਤ ਸਾਲ 'ਚ 8-10 ਫੀਸਦੀ ਵਧਣ ਦੀ ਉਮੀਦ ਹੈ | ਰੇਟਿੰਗ ਏਜੰਸੀ ਇਕਰਾ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ...

ਪੂਰੀ ਖ਼ਬਰ »

ਸੈਂਸੈਕਸ 237 ਅੰਕਾਂ ਦੀ ਬੜ੍ਹਤ ਨਾਲ 51597 'ਤੇ ਬੰਦ, ਨਿਫਟੀ 15345 ਦੇ ਪਾਰ

ਮੁੰਬਈ, 20 ਜੂਨ (ਏਜੰਸੀ)- ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਬੜਤ ਨਾਲ ਬੰਦ ਹੋਏ | ਸੈਂਸੈਕਸ 237.42 ਅੰਕ ਜਾਂ 0.46 ਫੀਸਦੀ ਦੀ ਬੜਤ ਨਾਲ 51,597.84 'ਤੇ ਬੰਦ ਹੋਇਆ ਤੇ ਨਿਫਟੀ 56.65 ਅੰਕ ਜਾਂ 0.37 ਫੀਸਦੀ ਦੀ ਬੜਤ ਨਾਲ 15350.15 'ਤੇ ਬੰਦ ਹੋਇਆ | ਸੈਂਸੈਕਸ ਦੇ ...

ਪੂਰੀ ਖ਼ਬਰ »

ਪਹਿਲੀ ਵਾਰ ਨਸ਼ੇ ਅਤੇ ਲਾਲਚ ਤੋਂ ਬਗੈਰ ਹੋ ਰਹੀ ਹੈ ਚੋਣ

ਸੁਖਵਿੰਦਰ ਸਿੰਘ ਫੁੱਲ ਸੰਗਰੂਰ, 20 ਜੂਨ-ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉਪ ਚੋਣ 'ਚ ਚੋਣ ਮਾਹੌਲ ਬੇਸ਼ੱਕ ਗਰਮਾ ਗਿਆ ਹੈ ਪਰ ਪਹਿਲੀ ਵਾਰ ਵੇਖਣ ਨੰੂ ਮਿਲ ਰਿਹਾ ਹੈ ਕਿ ਇਸ ਵਾਰ ਸ਼ਰਾਬ, ਭੁੱਕੀ, ਪੈਸੇ ਜਾਂ ਤੋਹਫੇ ਵੰਡਣ ਦਾ ਕੰਮ ਅਜੇ ਤੱਕ ਬਿਲਕੁਲ ਠੱਪ ਹੈ | ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼ ਪਹਿਲਾਂ ਸਿਹਤ ਜ਼ਰੂਰੀ ਏ

ਪੇਸ਼ਕਸ਼ : ਜਸਪਾਲ ਸਿੰਘ ਤਸਵੀਰਾਂ : ਮੁਨੀਸ਼

ਸਿਹਤਮੰਦ ਸਰੀਰ 'ਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ਤੇ ਇਸੇ ਲਈ ਤੰਦਰੁਸਤੀ ਨੂੰ ਸਭ ਤੋਂ ਵੱਡੀ ਨਿਆਮਤ ਮੰਨਿਆ ਗਿਆ ਹੈ | ਤੰਦਰੁਸਤ ਰਹਿਣ ਲਈ ਇਨਸਾਨ ਵਲੋਂ ਕਸਰਤ ਅਤੇ ਹੋਰ ਕਈ ਤਰ੍ਹਾਂ ਦੀਆਂ ਸਰੀਰਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ ਪਰ ਕਿਹਾ ਜਾਂਦਾ ਹੈ ਕਿ ਯੋਗ ...

ਪੂਰੀ ਖ਼ਬਰ »

ਲੰਬੀ ਦੀ ਫ਼ਿਜ਼ਾ ਨੂੰ ਗੁੰਡਾ ਪਰਚੀ 'ਮੁਕਤ' ਨਹੀਂ ਕਰ ਸਕੀ 'ਬਦਲਾਅ' ਵਾਲੀ ਭਗਵੰਤ ਸਰਕਾਰ

ਮੰਡੀ ਕਿੱਲਿਆਂਵਾਲੀ, 20 ਜੂਨ (ਇਕਬਾਲ ਸਿੰਘ ਸ਼ਾਂਤ)-'ਇਮਾਨਦਾਰ' ਸਿਆਸੀ 'ਬਦਲਾਅ' ਵਾਲੀ 'ਆਪ' ਸਰਕਾਰ ਲੰਬੀ ਹਲਕੇ ਦੀ ਫ਼ਿਜ਼ਾ ਨੂੰ ਗੁੰਡਾ ਪਰਚੀ ਤੋਂ ਮੁਕਤ ਨਹੀਂ ਕਰ ਸਕੀ | ਹਲਕੇ ਦੇ ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ 'ਚ ਟਰਾਂਸਪੋਰਟਰਾਂ ਕਿੱਤੇ ਦੀ ਓਟ 'ਚ ਪਿੱਕਅਪ ...

ਪੂਰੀ ਖ਼ਬਰ »

ਕਸ਼ਮੀਰ 'ਚ ਜਾਰੀ ਮੁਕਾਬਲਿਆਂ 'ਚ 3 ਹੋਰ ਅੱਤਵਾਦੀ ਹਲਾਕ

ਸ੍ਰੀਨਗਰ, 20 ਜੂਨ (ਮਨਜੀਤ ਸਿੰਘ)-ਵਾਦੀ ਕਸ਼ਮੀਰ ਦੇ ਕੁਪਵਾੜਾ 'ਚ ਜਾਰੀ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ, ਜਿਸ ਨਾਲ ਬੀਤੇ 24 ਘੰਟਿਆਂ ਤੋਂ ਜਾਰੀ ਵੱਖ-ਵੱਖ ਮੁਕਾਬਲਿਆਂ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ 7 ਹੋ ਗਈ ਹੈ ਤੇ ਤਲਾਸ਼ੀ ...

ਪੂਰੀ ਖ਼ਬਰ »

ਕਾਬੁਲ ਤੋਂ ਭਾਰਤ ਆਉਣ ਲਈ ਦਿਨ ਗਿਣ ਰਹੇ ਹਨ 150 ਤੋਂ ਵੱਧ ਸਿੱਖ

ਨਵੀਂ ਦਿੱਲੀ, 20 ਜੂਨ (ਪੀ. ਟੀ. ਆਈ.)-ਕਾਬੁਲ ਦੇ ਇਕ ਗੁਰਦੁਆਰੇ 'ਚ ਰਹਿ ਰਹੇ 150 ਤੋਂ ਵੱਧ ਸਿੱਖ ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਆਉਣ ਲਈ ਵੀਜ਼ੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਕਾਬੁਲ 'ਚ ਗੁਰਦੁਆਰਾ ਕਰਤਾ-ਏ-ਪਰਵਾਨ ਦੇ ਪ੍ਰਧਾਨ ...

ਪੂਰੀ ਖ਼ਬਰ »

ਕਾਂਗਰਸੀ ਵਫ਼ਦ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 20 ਜੂਨ (ਏਜੰਸੀ)-ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਫ਼ਦ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਈ. ਡੀ. ਵਲੋਂ ਕੀਤੀ ਜਾ ਰਹੀ ਪੁੱਛਗਿੱਛ ਸੰਬੰਧੀ ਕੀਤੇ ਵਿਰੋਧ ਦੌਰਾਨ ਪੁਲਿਸ ...

ਪੂਰੀ ਖ਼ਬਰ »

ਬੰਗਾਲ ਵਿਧਾਨ ਸਭਾ 'ਚ ਨੂਪੁਰ ਸ਼ਰਮਾ ਵਿਰੁੱਧ ਮਤਾ ਪਾਸ

ਕੋਲਕਾਤਾ, 20 ਜੂਨ (ਰਣਜੀਤ ਸਿੰਘ ਲੁਧਿਆਣਵੀ)-ਪੈਗੰਬਰ ਮੁਹੰਮਦ ਖਿਲਾਫ ਵਿਵਾਦਤੲਤਰਾਜ਼ਯੋਗ ਟਿੱਪਣੀ ਕਰਨ ਵਾਲੀ ਭਾਜਪਾ ਆਗੂ ਨੁਪੁਰ ਸ਼ਰਮਾ ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਨਿੰਦਾ ਮਤਾ ਪਾਸ ਕੀਤਾ ਗਿਆ ਹੈ | ਉਦਯੋਗ ਮੰਤਰੀ ਪਾਰਥ ਚੈਟਰਜੀ ਨੇ ਮਤਾ ਪੇਸ਼ ਕੀਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX