ਤਾਜਾ ਖ਼ਬਰਾਂ


ਸੁਲਤਾਨਵਿੰਡ ਰੋਡ ਗੋਬਿੰਦ ਨਗਰ ਵਿਖੇ ਸਾਢੂ ਨੇ ਆਪਣੇ ਸਾਢੂ ਨੂੰ ਗੋਲੀਆ ਮਾਰਕੇ ਉਤਾਰਿਆ ਮੌਤ ਦੇ ਘਾਟ
. . .  14 minutes ago
ਅੰਮ੍ਰਿਤਸਰ/ਸੁਲਤਾਨਵਿੰਡ, 29 ਨਵੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਬੀਤੀ ਦੇਰ ਰਾਤ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ ਸਹੁਰਿਆ ਘਰ ਪਰਿਵਾਰ ਸਮੇਤ ਆਏ ਦੋ ਸਾਢੂਆ 'ਚ ਹੋਈ ਤੂੰ-ਤੂੰ ਮੈਂ-ਮੈਂ 'ਚ ਇਕ ਸਾਢੂ...
ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋ ਇਕ-ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ
. . .  41 minutes ago
ਕੀਰਤਪੁਰ ਸਾਹਿਬ, 29 ਨਵੰਬਰ (ਬੀਰ ਅੰਮ੍ਰਿਤ ਪਾਲ ਸਿੰਘ ਸੰਨੀ)-ਬੀਤੇ ਦਿਨੀਂ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿਚ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। ਅੱਜ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਿਤ ਪਰਿਵਾਰਾਂ...
ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ 'ਚ ਮੀਡੀਆ ਨੂੰ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ-ਅਨੁਰਾਗ ਠਾਕੁਰ
. . .  49 minutes ago
ਨਵੀਂ ਦਿੱਲੀ, 29 ਨਵੰਬਰ-ਏਸ਼ੀਆ ਪੈਸੀਫਿਕ ਬ੍ਰੌਡਕਾਸਟਿੰਗ ਯੂਨੀਅਨ ਜਨਰਲ ਅਸੈਂਬਲੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੀਡੀਆ ਨੂੰ ਭੂਚਾਲ, ਅੱਗ ਅਤੇ ਅੱਤਵਾਦੀ ਹਮਲਿਆਂ ਦੇ ਮਾਮਲਿਆਂ ਵਿਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ। ਮੀਡੀਆ...
ਫੀਫਾ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ-ਕਤਰ, ਈਕਵਾਡੋਰ-ਸੈਨੇਗਲ, ਵੇਲਜ਼-ਇੰਗਲੈਂਡ ਤੇ ਈਰਾਨ-ਅਮਰੀਕਾ ਦੇ ਮੈਚ
. . .  56 minutes ago
ਦੋਹਾ, 29 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਨੀਦਰਲੈਂਡ ਅਤੇ ਕਤਰ ਦਾ ਮੈਚ ਰਾਤ 8.30, ਈਕਵਾਡੋਰ ਅਤੇ ਕਤਰ ਦਾ ਰਾਤ 8.30, ਵੇਲਜ਼ ਅਤੇ ਇੰਗਲੈਂਡ ਦਾ ਰਾਤ 12.30 ਅਤੇ ਈਰਾਨ-ਅਮਰੀਕਾ ਦਾ ਮੈਚ ਰਾਤ 12.30 ਵਜੇ...
ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਵਿਜੀਲੈਂਸ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਸਾਹਮਣੇ ਅੱਜ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ 26 ਨਵੰਬਰ ਨੂੰ ਪੇਸ਼ ਹੋਣ ਦੀ ਤਾਕੀਦ ਕੀਤੀ ਸੀ, ਪਰੰਤੂ ਰਾਜ...
ਅਸੀਂ ਉਚਿਤ ਜਵਾਬ ਦੇਵਾਂਗੇ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਅਨੁਪਮ ਖੇਰ
. . .  about 1 hour ago
ਮੁੰਬਈ, 29 ਨਵੰਬਰ-'ਕਸ਼ਮੀਰ ਫਾਈਲਜ਼' ਲਈ ਆਈ.ਐਫ.ਐਫ.ਆਈ. ਜਿਊਰੀ ਹੈੱਡ ਨਾਦਵ ਲੈਪਿਡ ਦੀ ਟਿੱਪਣੀ 'ਤੇ ਫ਼ਿਲਮ ਦੇ ਕਲਾਕਾਰ ਅਨੁਪਮ ਖੇਰ ਨੇ ਕਿਹਾ ਕਿ ਅਸੀਂ ਉਚਿਤ ਜਵਾਬ ਦੇਵਾਂਗੇ। ਜੇ ਸਰਬਨਾਸ਼ ਸਹੀ ਹੈ, ਤਾਂ ਕਸ਼ਮੀਰੀ ਪੰਡਿਤਾਂ ਦਾ ਕੂਚ ਵੀ ਸਹੀ ਹੈ। ਉਸ ਟੂਲਕਿੱਟ ਗੈਂਗ ਦੇ ਸਰਗਰਮ...
ਕੋਟਕਪੂਰਾ ਗੋਲੀਕਾਂਡ 'ਚ ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਹੋਣਗੇ ਪੇਸ਼
. . .  about 1 hour ago
ਚੰਡੀਗੜ੍ਹ, 29 ਨਵੰਬਰ-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਲਈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਿੱਟ ਸਾਹਮਣੇ ਅੱਜ ਪੇਸ਼...
ਐਨ.ਆਈ.ਏ. ਵਲੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਯੂ.ਪੀ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 29 ਨਵੰਬਰ-ਗੈਂਗਸਟਰਾਂ ਖਿਲਾਫ ਇਕ ਤਾਜ਼ਾ ਕਾਰਵਾਈ ਵਿਚ, ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਜ ਸਵੇਰੇ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿਖੇ ਗੈਂਗਸਟਰਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ...
ਅਸਾਮ:3.50 ਕਰੋੜ ਦੇ ਗਾਂਜੇ ਸਮੇਤ ਚਾਰ ਗ੍ਰਿਫਤਾਰ
. . .  about 1 hour ago
ਗੁਹਾਟੀ, 29 ਨਵੰਬਰ-ਸਿਟੀ ਪੁਲਿਸ ਨੇ ਇਕ ਟਰੱਕ ਵਿਚੋਂ 3.50 ਕਰੋੜ ਰੁਪਏ ਦੀ ਕੀਮਤ ਦਾ 500 ਕਿਲੋ ਗਾਂਜਾ ਜ਼ਬਤ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦਾ ਖ਼ੁਲਾਸਾ ਸੰਯੁਕਤ ਪੁਲਿਸ ਕਮਿਸ਼ਨਰ ਪਾਰਥਾ ਸਾਰਥੀ ਮਹੰਤਾ...
ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
. . .  31 minutes ago
ਬਟਾਲਾ, 29 ਨਵੰਬਰ-ਬਟਾਲਾ ਅਧੀਨ ਪੁਲਿਸ ਚੌਂਕੀ ਸ਼ੇਖੂਪੁਰ ਦੇ ਪਿੰਡ ਸ਼ੇਖੂਪੁਰ ਸਾਬਕਾ ਬਲਾਕ ਸੰਮਤੀ ਮੈਂਬਰ ਦੇ ਪਤੀ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸਦਰ ਬਟਾਲਾ ਦੇ ਐੱਸ.ਐੱਚ.ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਕਾਲੀ ਆਗੂ ਅਜੀਤਪਾਲ ਸਿੰਘ...
ਬੀ.ਐਸ.ਐਫ ਦੀਆਂ ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਸੁੱਟਿਆ ਡਰੋਨ
. . .  about 2 hours ago
ਅਜਨਾਲਾ/ਗੱਗੋਮਾਹਲ, 29 ਨਵੰਬਰ (ਗੁਰਪ੍ਰੀਤ ਸਿੰਘ/ਢਿੱਲੋਂ ਬਲਵਿੰਦਰ ਸਿੰਘ ਸੰਧੂ)-ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਦਿਆਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੀਆਂ 2 ਬਹਾਦਰ ਮਹਿਲਾ ਕਾਂਸਟੇਬਲਾਂ ਨੇ ਗੋਲੀਆਂ ਚਲਾ ਕੇ ਡਰੋਨ ਨੂੰ ਹੇਠਾਂ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼ਰਧਾ ਕਤਲ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ
. . .  1 day ago
ਨਵੀਂ ਦਿੱਲੀ, 28 ਨਵੰਬਰ - ਤਲਵਾਰਾਂ ਨਾਲ ਲੈਸ ਘੱਟੋ-ਘੱਟ ਦੋ ਵਿਅਕਤੀਆਂ ਨੇ ਸ਼ਰਧਾ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਪੁਲਿਸ ਵੈਨ 'ਤੇ ਹਮਲਾ ਕਰ ਦਿੱਤਾ । ਹਮਲਾਵਰ ਹਿੰਦੂ ਸੈਨਾ ਦੇ ਹੋਣ ਦਾ ਦਾਅਵਾ ...
ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਜ਼ੀਰਕਪੁਰ ਪਹੁੰਚੀ
. . .  1 day ago
ਜ਼ੀਰਕਪੁਰ, 28 ਨਵੰਬਰ (ਹੈਪੀ ਪੰਡਵਾਲਾ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਂਦਨੀ ਚੌਕ ਦਿੱਲੀ ਤੋਂ ਚੱਲੀ ਸੀਸ ਮਾਰਗ ਯਾਤਰਾ ਦੇਰ ਸ਼ਾਮ ਇੱਥੇ ਪਹੁੰਚੀ । ਦਿੱਲੀ ਤੋਂ ਵਾਇਆ ...
ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਰਬਾਂ ਦੀ ਜ਼ਮੀਨ ਧੋਖੇ ਨਾਲ ਜੰਗਲਾਤ ਵਿਭਾਗ ਨੂੰ ਟਰਾਂਸਫਰ ਕਰਨ ਸੰਬੰਧੀ ਭਾਜਪਾ ਦਾ ਵਫ਼ਦ ਰਾਜਪਾਲ ਨੂੰ ਮਿਲਿਆ
. . .  1 day ago
ਪਠਾਨਕੋਟ, 28 ਨਵੰਬਰ (ਸੰਧੂ )- ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਪਠਾਨਕੋਟ ਦੇ ਧਾਰਕਲਾ ਬਲਾਕ ਅਤੇ ਤਹਿਸੀਲ ਵਿਚ ਪੈਂਦੀ ਅਰਬਾਂ ਰੁਪਏ ਦੀ ਜ਼ਮੀਨ ਨੂੰ ਜੰਗਲਾਤ ਵਿਭਾਗ ਦੇ ਨਾਂਅ ’ਤੇ ਧੋਖੇ ਨਾਲ ਕੀਤੇ ...
ਸਾਈਬਰਨਿਊਜ਼ 'ਤੇ ਲਿਖਿਆ ਦਾਅਵਾ ਬੇਬੁਨਿਆਦ , ਵਟਸਐਪ ਤੋਂ 'ਡੇਟਾ ਲੀਕ' ਦਾ ਕੋਈ ਸਬੂਤ ਨਹੀਂ ਹੈ : ਬੁਲਾਰਾ ਵਟਸਐਪ
. . .  1 day ago
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਮੰਤਰੀ ਸੇਬੇਸਟੀਅਨ ਨਾਲ ਭਾਰਤ-ਫਰਾਂਸ ਸਾਲਾਨਾ ਰੱਖਿਆ ਵਾਰਤਾ ਦੀ ਪ੍ਰਧਾਨਗੀ ਕੀਤੀ
. . .  1 day ago
300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫ਼ਤਾਰ
. . .  1 day ago
ਅਟਾਰੀ, 28 ਨਵੰਬਰ (ਗੁਰਦੀਪ ਸਿੰਘ ਅਟਾਰੀ)- ਪੁਲਿਸ ਥਾਣਾ ਲੋਪੋਕੇ ਨੇ ਇਕ ਵਿਅਕਤੀ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਅੰਗਰੇਜ ਸਿੰਘ ਵਾਸੀ ਪਿੰਡ ਛਿਡਨ ਵਜੋਂ ਹੋਈ ਹੈ। ਪੁਲਿਸ ਥਾਣਾ...
ਘਨੌਰ ’ਚ ਹੋਈ 18 ਲੱਖ ਦੀ ਲੁੱਟ
. . .  1 day ago
ਘਨੌਰ, 28 ਨਵੰਬਰ (ਸ਼ੁਸ਼ੀਲ ਸ਼ਰਮਾ)- ਘਨੌਰ ਦੇ ਮੇਨ ਰੋਡ ’ਤੇ ਸਥਿਤ ਥਾਣਾ ਘਨੌਰ ਤੋਂ ਕੁਝ ਹੀ ਦੂਰੀ ਤੇ ਯੂਕੋ ਬੈਂਕ...
ਜੁੱਤੀਆਂ ਦੀ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ
. . .  1 day ago
ਨਵੀਂ ਦਿੱਲੀ, 28 ਨਵੰਬਰ - ਲਾਰੈਂਸ ਰੋਡ ਇੰਡਸਟਰੀਅਲ ਏਰੀਆ ’ਚ ਜੁੱਤੀਆਂ ਬਣਾਉਣ ਵਾਲੀ ਫ਼ੈਕਟਰੀ ’ਚ ਭਿਆਨਕ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਜਾਰੀ ਹੈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ ਦੀ ਚੁਣੀ ਗਈ ਪ੍ਰਧਾਨ
. . .  1 day ago
ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  1 day ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  1 day ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  1 day ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਹਾੜ ਸੰਮਤ 554

ਸੰਗਰੂਰ

ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਰੈਲੀ ਕਰਨ ਉਪਰੰਤ ਬਾਜ਼ਾਰਾਂ 'ਚ ਕੱਢਿਆ ਰੋਸ ਮਾਰਚ

ਸੰਗਰੂਰ, 20 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਹੇਠ ਬਣੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵਲੋਂ ਪੰਜਾਬ ਯੂਨੀਵਰਸਿਟੀ ਦੇ ਕੀਤੇ ਜਾ ਰਹੇ ਕੇਂਦਰੀਕਰਨ ਦੇ ਮਸਲੇ ਉੱਪਰ ਕੇਂਦਰ ਸਰਕਾਰ ਖਿਲਾਫ ਲਗਾਤਾਰ ਸਰਗਰਮੀ ਵਿੱਢੀ ਹੋਈ ਹੈ | ਇਸੇ ਤਹਿਤ ਅੱਜ ਸਥਾਨਕ ਬਨਾਸਰ ਬਾਗ ਵਿਖੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਵਿਦਿਆਰਥੀਆਂ ਵਲੋਂ 'ਮਿੱਠੀ ਧੁਨ ਰਬਾਬ ਦੀ, ਪੰਜਾਬ ਯੂਨੀਵਰਸਿਟੀ ਪੰਜਾਬ ਦੀ' ਦੇ ਨਾਅਰੇ ਲਾਉਂਦਿਆਂ ਰੈਲੀ ਕਰਨ ਉਪਰੰਤ ਬਾਜ਼ਾਰ 'ਚੋਂ ਦੀ ਮਾਰਚ ਕਰਦਿਆਂ ਭਾਜਪਾ ਦੇ ਦਫਤਰ ਵੱਲ ਰੋਸ ਮਾਰਚ ਕੀਤਾ ਗਿਆ | ਮਜ਼ਦੂਰ, ਕਿਸਾਨ, ਅਧਿਆਪਕ, ਮੁਲਾਜਮ ਤੇ ਜਮਹੂਰੀ ਜਥੇਬੰਦੀਆਂ ਵਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਰੋਸ ਮਾਰਚ 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਮੋਰਚੇ ਵਲੋਂ ਸੰਬੋਧਨ ਕਰਦਿਆਂ ਪੀ.ਆਰ.ਐਸ.ਯੂ. ਤੋਂ ਰਸ਼ਪਿੰਦਰ ਜਿੰਮੀ, ਪੀ.ਐਸ.ਯੂ ਤੋਂ ਰਣਵੀਰ ਰੰਧਾਵਾ, ਪੀ.ਐਸ.ਯੂ (ਲਲਕਾਰ) ਤੋਂ ਅਮਨਦੀਪ, ਐਸ.ਐਫ.ਐਸ ਤੋਂ ਸੰਦੀਪ, ਪੀ.ਐਸ.ਐਫ ਤੋਂ ਗਗਨਦੀਪ, ਏ.ਆਈ.ਐਸ.ਐੱਫ ਤੋਂ ਲਵਪ੍ਰੀਤ ਮਾੜੀ ਮੇਘਾ, ਐਸ.ਐੱਫ.ਆਈ ਤੋਂ ਰਾਜਵਿੰਦਰ, ਆਇਸਾ ਤੋਂ ਸੁਖਜੀਤ, ਡੀ.ਐਸ.ਓ. ਤੋਂ ਗੁਰਵਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਧੱਕੜ ਨੀਤੀਆਂ ਦੇ ਕਾਰਨ ਲਗਾਤਾਰ ਦੇਸ਼ ਅੰਦਰ ਹਮਲੇ ਵਧ ਰਹੇ ਹਨ, ਜਿਸ ਦਾ ਨਿਸ਼ਾਨਾ ਘੱਟ ਗਿਣਤੀਆਂ ਦਲਿਤਾਂ ਆਦਿਵਾਸੀਆਂ ਨੂੰ ਬਣਾਇਆ ਜਾ ਰਿਹਾ ਹੈ | ਇਸੇ ਤਹਿਤ ਨਵੀਂ ਸਿੱਖਿਆ ਨੀਤੀ ਅਤੇ ਕੇਂਦਰੀਕਰਨ ਦੇ ਆਰ.ਐਸ.ਐਸ ਦੇ ਫਾਸ਼ੀਵਾਦੀ ਏਜੰਡੇ ਨੂੰ ਜ਼ੋਰ ਸ਼ੋਰ ਨਾਲ ਬੁਲੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਮੋਦੀ ਸਰਕਾਰ ਦੇਸ਼ ਅੰਦਰ ਕੇਂਦਰੀਕਰਨ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ ਤੇ ਪੰਜਾਬ ਦੇ ਨਾਲ ਲਗਾਤਾਰ ਧੱਕਿਆਂ ਦੇ ਸਿਲਸਿਲੇ ਤਹਿਤ ਅੱਜ ਪੰਜਾਬ ਯੂਨੀਵਰਸਿਟੀ ਨੂੰ ਵੀ ਪੰਜਾਬ ਤੋਂ ਖੋਹਿਆ ਜਾ ਰਿਹਾ ਹੈ, ਉੱਥੇ ਪੰਜਾਬ ਦੀ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਪੰਜਾਬ ਦੇ ਹੱਕਾਂ ਉਪਰ ਪਹਿਰਾ ਦੇਵੇ, ਪ੍ਰੰਤੂ ਪੰਜਾਬ ਸਰਕਾਰ ਪਹਿਲਾਂ ਯੂਨੀਵਰਸਿਟੀ ਦੇ ਹੱਕ ਉੱਪਰ ਲੜਦੇ ਪੰਜਾਬੀ ਵਿਦਿਆਰਥੀਆਂ ਨੂੰ ਕੁੱਟਦੀ ਹੈ ਫੇਰ ਲੋਕਾਂ ਦੇ ਵਿਰੋਧ ਤੋਂ ਡਰਦਿਆਂ ਸਿੱਖਿਆ ਮੰਤਰੀ ਦੁਆਰਾ ਇਕ ਟਵੀਟ ਕਰ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਜਦੋਂ ਵਿਦਿਆਰਥੀਆਂ ਦਾ ਸੰਘਰਸ਼ ਅੱਗੇ ਵਧ ਰਿਹਾ ਹੈ ਤਦ ਵੀ ਮੁੱਖ ਮੰਤਰੀ ਵਿਦਿਆਰਥੀਆਂ ਨਾਲ ਮੀਟਿੰਗ ਦਾ ਲਾਰਾ ਲਾ ਕੇ ਮੁੱਕਰ ਗਏ ਤੇ ਵਿਦਿਆਰਥੀਆਂ ਦੀ ਮੰਗ ਮੁਤਾਬਕ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਹਵਾਲੇ ਕਰਵਾਉਣ ਦੇ ਲਈ ਪੰਜਾਬ ਸਰਕਾਰ ਠੋਸ ਨੀਤੀ ਅਖਤਿਆਰ ਕਰਨ ਦੀ ਥਾਂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪ੍ਰੇਮ ਪੱਤਰ ਲਿਖਿਆ ਜਾਂਦਾ ਹੈ, ਜਿਸ ਵਿਚ ਸਪਸ਼ਟ ਰੂਪ 'ਚ ਪੰਜਾਬੀ ਯੂਨੀਵਰਸਿਟੀ ਪੰਜਾਬ ਹਵਾਲੇ ਕੀਤੇ ਜਾਣ ਦੀ ਥਾਂ 'ਤੇ ਇਸ ਨੂੰ ਸਿਰਫ 'ਇੰਟਰ ਸਟੇਟ ਕਾਰਪੋਰੇਟ' ਬਾਡੀ ਬਣਾਈ ਰੱਖਣ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ | ਆਗੂਆਂ ਨੇ ਕਿਹਾ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਰ.ਐਸ.ਐਸ ਦੇ ਏਜੰਡੇ ਦੀ ਸੇਵਾ 'ਚ ਲੱਗੀ ਹੋਈ ਹੈ ਕਿਉਂਕਿ ਜਿਨ੍ਹਾਂ 'ਚ ਰਹੇ ਇੰਟਰ ਸਟੇਟ ਬਾਡੀ ਦਾ ਦਰਜਾ ਰਹਿੰਦਾ ਹੈ, ਉਨ੍ਹਾਂ ਚਿਰ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਅਧੀਨ ਲਿਆਉਣ ਦੇ ਲਈ ਕੋਝੀਆਂ ਚਾਲਾਂ ਚੱਲਦੀ ਰਹੇਗੀ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹ ਦੀਆਂ ਮੰਗਾਂ ਦਾ ਫੌਰੀ ਹੱਲ ਨਹੀਂ ਹੁੰਦਾ ਤਾਂ ਇਸ ਮੋਰਚੇ ਵਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਭਰਾਤਰੀ ਜਥੇਬੰਦੀਆਂ 'ਚੋਂ ਕੇ.ਪੀ.ਐਮ.ਯੂ, ਜਮਹੂਰੀ ਅਧਿਕਾਰ ਸਭਾ, ਜਾਗਦੀ ਜਮੀਰ ਸੁਨਾਮ, ਡੈਮੋਕ੍ਰੇਟਿਕ ਟੀਚਰ ਯੂਨੀਅਨ, ਗੋਰਮਿੰਟ ਟੀਚਰ ਯੂਨੀਅਨ, ਤਰਕਸੀਲ ਸੁਸਾਇਟੀ, ਕੇ.ਪੀ.ਐਮ.ਯੂ (ਪੰਜਾਬ), ਮਜਦੂਰ ਮੁਕਤੀ ਮੋਰਚਾ, ਨੋਜਵਾਨ ਭਾਰਤ ਸਭਾ (ਲਲਕਾਰ), ਸਹੀਦ ਭਗਤ ਸਿੰਘ ਨੌਜਵਾਨ ਸਭਾ, ਭਾਰਤੀ ਕਿਸਾਨ ਯੂਨੀਅਨ ਚੜੂਨੀ, ਬੀ.ਐੱਡ ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਅਤੇ ਲਖਵਿੰਦਰ ਸਿੰਘ ਖਾਲਸਾ ਸਾਮਿਲ ਸਨ ਨੰੂ ਭਾਜਪਾ ਦਫ਼ਤਰ ਵੱਲ ਵਧਣ ਤੋਂ ਰੋਕਣ ਲਈ ਪੁਲਿਸ ਵਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੇ ਭਾਜਪਾ ਦਫ਼ਤਰ ਤੋਂ ਕੁਝ ਦੂਰੀ ਉਹ ਹੀ ਧਰਨਾ ਸ਼ੁਰੂ ਕਰ ਦਿੱਤਾ ਅਤੇ ਵਿਦਿਆਰਥੀਆਂ ਦੇ ਲੰਮੇ ਸਮੇਂ ਤੱਕ ਬੈਠੇ ਰਹਿਣ ਸਦਕਾ ਪ੍ਰਸਾਸਨ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਮੀਟਿੰਗ 28 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦਾ ਲਿਖਤੀ ਭਰੋਸਾ ਦਿਵਾਇਆ |

ਬੀ.ਐਸ.ਐੱਫ. ਜਵਾਨ ਨੇ ਇਕ ਵਾਰ ਫਿਰ ਵਿਅਕਤੀ ਦੀ ਜਾਨ ਬਚਾਈ

ਸੰਦੌੜ, 20 ਜੂਨ (ਜਸਵੀਰ ਸਿੰਘ ਜੱਸੀ)- ਨੇੜਲੇ ਪਿੰਡ ਕਲਿਆਣ ਵਿਖੇ ਪੈਂਦੀ ਨਹਿਰ ਵਿਚ ਡੁੱਬੇ ਬਜ਼ੁਰਗ ਵਿਅਕਤੀ ਮੁਹੰਮਦ ਨਿਮਾਜੂ ਪਿੰਡ ਲਿੱਦੜਾਂ ਜ਼ਿਲ੍ਹਾ ਲੁਧਿਆਣਾ ਨੂੰ ਨਾਕੇ 'ਤੇ ਖੜ੍ਹੇ ਇਕ ਬੀ.ਐਸ.ਐੱਫ. ਜਵਾਨ ਸੋਨਾਵਾਨੀ ਰਾਹੁਲ ਨੇ ਸੁਰੱਖਿਅਤ ਬਾਹਰ ਕੱਢ ਲਿਆ | ...

ਪੂਰੀ ਖ਼ਬਰ »

'ਅਗਨੀਪਥ' ਯੋਜਨਾ ਦਾ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਅਗਨੀਪੱਥ ਯੋਜਨਾ ਤਹਿਤ ਫੌਜ ਦੀ ਭਰਤੀ ਚਾਰ ਸਾਲ ਲਈ ਕੀਤੀ ਜਾਵੇਗੀ ਅਤੇ ਇਨ੍ਹਾਂ ਜਵਾਨਾਂ ਵਿਚ 25 ਫ਼ੀਸਦੀ ਜਵਾਨਾਂ ...

ਪੂਰੀ ਖ਼ਬਰ »

ਇਤਿਹਾਸਕ ਕਾਲੀ ਦੇਵੀ ਮੰਦਰ ਦੇ ਗੇਟ 'ਤੇ ਲਿਖੇ ਮਿਲੇ ਖ਼ਾਲਿਸਤਾਨ ਤੇ ਰੈਫਰੈਂਡਮ ਦੇ ਨਾਅਰੇ

ਸੰਗਰੂਰ, 20 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਗਰੂਰ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਕੱਢੇ ਜਾਣ ਵਾਲੇ ਰੋਡ ਸ਼ੋਅ ਤੋਂ ਐਨ ਪਹਿਲਾਂ ਸੰਗਰੂਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 23 ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ

ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਸੰਗਰੂਰ ਸੰਸਦੀ ਹਲਕੇ ਦੀ ਚੋਣ ਲਈ ਸੰਸਦੀ ਹਲਕੇ ਦੇ ਵੋਟਰਾਂ ਲਈ 23 ਜੂਨ ਵੀਰਵਾਰ ਨੂੰ ਤਨਖਾਹ ਸਮੇਤ (ਪੇਡ) ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਸੰਗਰੂਰ ਸੰਸਦੀ ਚੋਣ ਖੇਤਰ ...

ਪੂਰੀ ਖ਼ਬਰ »

ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਚੋਣ ਕਮਿਸ਼ਨ ਕੋਲ ਪੁੱਜੇ

ਸੰਗਰੂਰ, 20 ਜੂਨ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਰੰਜਨ ਕਾਲੀਆ ਨੇ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰਦਿਆਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ 'ਤੇ ਸਰਕਾਰੀ ਮਸ਼ੀਨਰੀ ...

ਪੂਰੀ ਖ਼ਬਰ »

ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਸੰਗਰੂਰ ਨੂੰ ਸੰਘਰਸ਼ਸ਼ੀਲ ਜਥੇਬਦੀਆਂ ਦੇ ਧਰਨਿਆਂ ਤੋਂ ਮਿਲੀ ਰਾਹਤ

ਸੰਗਰੂਰ, 20 ਜੂਨ (ਧੀਰਜ ਪਸ਼ੌਰੀਆਂ)- ਸੰਗਰੂਰ ਵਿਖੇ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਸੰਘਰਸ਼ੀਲ ਜਥੇਬੰਦੀਆਂ ਦੇ ਧਰਨਿਆਂ ਤੋਂ ਰਾਹਤ ਮਿਲੀ ਹੈ | ਜ਼ਿਕਰਯੋਗ ਹੈ ਕਿ ਸੂਬੇ ਵਿਚ ਭਗਵੰਤ ਮਾਨ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਪੇਂਡੂ ਆਸਟ੍ਰੇਲੀਆ ਵਾਲੇ ਮਿੰਟੂ ਬਰਾੜ ਦਾ ਵਿਸ਼ੇਸ਼ ਸਨਮਾਨ

ਸੰਗਰੂਰ, 20 ਜੂਨ (ਚੌਧਰੀ ਨੰਦ ਲਾਲ ਗਾਂਧੀ)- ਵਿਦੇਸ਼ ਦੀ ਧਰਤੀ 'ਤੇ ਪੇਂਡੂ ਆਸਟ੍ਰੇਲੀਆ ਨਾਂਅ ਦੇ ਪਲੇਟਫ਼ਾਰਮ ਤੋਂ ਪੰਜਾਬੀ ਬੋਲੀ ਦੀ ਮਹਿਕ ਨੂੰ ਵਿਖੇਰਨ ਵਾਲੇ ਅਤੇ ਬਾਬੇ ਨਾਨਕ ਦੇ ਵੰਡ ਛਕੋ ਦੇ ਉਪਦੇਸ਼ ਨੂੰ ਬਾਹਰਲੇ ਮੁਲਕਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ...

ਪੂਰੀ ਖ਼ਬਰ »

ਸੰਗਰੂਰ ਹਲਕੇ ਦਾ ਪਛੜਿਆਪਣ ਖ਼ਤਮ ਕਰਾਂਗੇ-ਲਾਲਜੀਤ ਭੁੱਲਰ

ਲਹਿਰਾਗਾਗਾ, 20 ਜੂਨ (ਪ੍ਰਵੀਨ ਖੋਖਰ)-ਵਿਧਾਨ ਸਭਾ ਹਲਕਾ ਲਹਿਰਾ ਦੇ ਪਛੜੇਪਣ ਦੀ ਤਸਵੀਰ ਦੇਖ ਕੇ ਮੇਰੇ ਮਨ ਨੂੰ ਗਹਿਰੀ ਸੱਟ ਲੱਗੀ | ਇਹ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਸੰਗਰੂਰ ਹਲਕੇ ਦਾ ਪਛੜਿਆਪਣ ਖ਼ਤਮ ...

ਪੂਰੀ ਖ਼ਬਰ »

ਆਯੁਸ਼ਮਾਨ ਸਿਹਤ ਬੀਮਾ ਯੋਜਨਾ ਸੰਬੰਧੀ ਸਰਕਾਰ ਸਪੱਸ਼ਟੀਕਰਨ ਦੇਵੇ-ਡਾ. ਬੱਤਰਾ

ਅਹਿਮਦਗੜ੍ਹ, 20 ਜੂਨ (ਪੁਰੀ)- ਪੰਜਾਬ ਅੰਦਰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਬੰਦ ਹੋਣ ਬਾਅਦ ਜਿੱਥੇ ਸੂਬੇ ਦੇ ਗੇ ਆਮ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ, ਨਾਲ ਹੀ ਅਨੇਕਾਂ ਪ੍ਰਾਈਵੇਟ ਹਸਪਤਾਲ ਵੀ ਬੰਦ ਹੋਣ ਦੀ ਕਗਾਰ 'ਤੇ ਹਨ, ਜਿਨ੍ਹਾਂ ਇਸ ਬੀਮਾ ਯੋਜਨਾ ਪ੍ਰਤੀ ਪਿਛਲੇ ...

ਪੂਰੀ ਖ਼ਬਰ »

ਨਸ਼ੇ ਦੇ ਟੀਕਿਆਂ ਸਮੇਤ ਗਿ੍ਫ਼ਤਾਰ

ਭਵਾਨੀਗੜ੍ਹ, 20 ਜੂਨ (ਰਣਧੀਰ ਸਿੰਘ ਫੱਗੂਵਾਲਾ)- ਸਪੈਸ਼ਲ ਟਾਸਕ ਫੋਰਸ ਵਲੋਂ ਇਕ ਵਿਅਕਤੀ ਨੂੰ 290 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ | ਉੱਪ ਕਪਤਾਨ ਐਸ.ਟੀ.ਐਫ ਪਟਿਆਲਾ ਰੇਂਜ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਪੂਰਨ ਸਿੰਘ, ...

ਪੂਰੀ ਖ਼ਬਰ »

ਭਾਜਪਾ ਵਲੋਂ 'ਖ਼ਾਲਿਸਤਾਨ' ਨਾਅਰੇ ਲਿਖਣ ਦੀ ਨਿੰਦਾ

ਸੰਗਰੂਰ, 20 ਜੂਨ (ਧੀਰਜ ਪਸ਼ੋਰੀਆ)- ਭਾਜਪਾ ਨੇ ਸੰਗਰੂਰ ਦੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਮੁੱਖ ਦਰਵਾਜ਼ੇ ਤੇ ਖ਼ਾਲਿਸਤਾਨ ਦੇ ਨਾਅਰੇ ਲਿਖੇ ਜਾਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ | ਭਾਜਪਾ ਦੇ ਸੀਨੀਅਰ ਆਗੂ ਜਤਿੰਦਰ ਕਾਲੜਾ ਤੇ ਰਣਦੀਪ ਦਿਓਲ ਨੇ ਇਸ ਘਟਨਾ ਦੀ ...

ਪੂਰੀ ਖ਼ਬਰ »

ਰਵੀ ਚਾਵਲਾ ਵਲੋਂ ਵਾਲਮੀਕਿ ਸਮਾਜ ਨੂੰ 'ਆਪ' ਦੇ ਬਾਈਕਾਟ ਦਾ ਸੱਦਾ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਭਗਵਾਨ ਵਾਲਮੀਕਿ ਰਮਾਇਣ ਭਵਨ ਤੇ ਸਰੋਵਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀ ਚਾਵਲਾ ਨੇ ਕਿਹਾ ਕਿ ਸਰੋਵਰ ਦੀ ਪ੍ਰਬੰਧਕ ਕਮੇਟੀ ਨੂੰ ਸਮਾਂ ਦੇਣ ਦੇ ਬਾਵਜੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ...

ਪੂਰੀ ਖ਼ਬਰ »

ਆਜ਼ਾਦੀ ਦੀ ਲੜਾਈ ਵਿਚ ਸਿੱਖ ਕੌਮ ਦਾ ਵੱਡਾ ਯੋਗਦਾਨ

ਚੀਮਾ ਮੰਡੀ, 20 ਜੂਨ (ਦਲਜੀਤ ਸਿੰਘ ਮੱਕੜ)- ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਚੀਮਾ ਮੰਡੀ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ...

ਪੂਰੀ ਖ਼ਬਰ »

ਲੱਖਾ ਸਿਧਾਣਾ ਨੇ ਮਾਨ ਦੇ ਹੱਕ ਵਿਚ ਲੋਕਾਂ ਨੂੰ ਕੀਤਾ ਲਾਮਬੰਦ

ਛਾਜਲੀ, 20 ਜੂਨ (ਰਾਜਵਿੰਦਰ ਸਿੰਘ) - ਸੰਗਰੂਰ ਦੀ ਲੋਕ-ਸਭਾ ਦੀ ਜ਼ਿਮਨੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਸ੍ਰ.ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਲੱਖਾ ਸਿਧਾਣਾ ਨੇ ਛਾਜਲੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ | ...

ਪੂਰੀ ਖ਼ਬਰ »

ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਬੀਬੀ ਸੈਣੀ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)- ਗੁਰੂ ਨਾਨਕ ਕਲੋਨੀ ਵਿਚ ਸੀਵਰੇਜ ਦੀ ਮਾੜੀ ਵਿਵਸਥਾ ਨੂੰ ਲੈ ਕੇ ਕਲੋਨੀ ਵਾਸੀਆਂ ਵਲੋਂ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਦੀ ਅਗਵਾਈ ਹੇਠ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ | ਬੀਬੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਪਿੰਡ ਕੁਠਾਲੇ ਨੂੰ ਇਕ ਵੱਡਾ ਹਸਪਤਾਲ ਦੇਣ ਦਾ ਕੀਤਾ ਵਾਅਦਾ

ਸੰਦੌੜ, 20 ਜੂਨ (ਜਸਵੀਰ ਸਿੰਘ ਜੱਸੀ) - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਅੱਜ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕੀਤਾ ਰੋਡ ਸ਼ੋਅ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਇਤਿਹਾਸਕ ਪਿੰਡ ਕੁਠਾਲਾ ਪਹੁੰਚਣ 'ਤੇ ਸਵਾਗਤ ਕਰਦਿਆਂ ਆਮ ...

ਪੂਰੀ ਖ਼ਬਰ »

ਸਾਹਿਤ ਸਭਾ ਦੀ ਸਾਹਿਤਕ ਮਿਲਣੀ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਧਾਲੀਵਾਲ, ਭੁੱਲਰ)-ਸਾਹਿਤ ਸਭਾ ਸੁਨਾਮ ਦੀ ਪਿਤਾ ਦਿਵਸ ਨੂੰ ਸਮਰਪਿਤ ਸਾਹਿਤਕ ਮੀਟਿੰਗ ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਅਤੇ ਭੋਲਾ ਸਿੰਘ ਸੰਗਰਾਮੀ ਦੀ ਪ੍ਰਧਾਨਗੀ ਹੇਠ ਸਥਾਨਕ ਸਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ 'ਆਪ' ਉਮੀਦਵਾਰ ਨੂੰ ਮੰਗ ਪੱਤਰ

ਸੰਗਰੂਰ, 20 ਜੂਨ (ਧੀਰਜ ਪਸ਼ੋਰੀਆ)- ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਗੁਰਮੇਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਵਲੋਂ ਉਮੀਦਵਾਰ ਨੂੰ ਪੁਰਾਣੀ ਪੈਨਸ਼ਨ ਦੀ ਮਹੱਤਤਾ ਅਤੇ ਇਸ ਮੰਗ ਸਬੰਧੀ 'ਆਪ' ...

ਪੂਰੀ ਖ਼ਬਰ »

ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਭੁੱਲਰ, ਧਾਲੀਵਾਲ, ਸੱਗੂ)- ਅੱਜ ਸਵੇਰੇ ਸੁਨਾਮ ਸ਼ਹਿਰ 'ਚ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਸਥਾਨਕ ਰੇਲਵੇ ਰੋਡ 'ਤੇ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਗਣਪਤੀ ...

ਪੂਰੀ ਖ਼ਬਰ »

ਅਮਨਦੀਪ ਜਖੇਪਲ ਬਣੇ ਪ੍ਰਧਾਨ

ਚੀਮਾ ਮੰਡੀ, 20 ਜੂਨ (ਦਲਜੀਤ ਸਿੰਘ ਮੱਕੜ)- ਬਿਜਲੀ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੀ.ਐਸ.ਯੂ. ਦੀ ਚੋਣ ਮੰਡਲ ਕਮੇਟੀ ਸੁਨਾਮ ਦੀ ਨਿਗਰਾਨੀ ਹੇਠ ਸਬ ਡਵੀਜ਼ਨ ਚੀਮਾ ਮੰਡੀ ਦੀ ਚੋਣ ਹੋਈ ਜਿਸ 'ਚ ਸਰਬਸੰਮਤੀ ਨਾਲ ਅਮਨਦੀਪ ਸਿੰਘ ਜਖੇਪਲ ਨੂੰ ਪ੍ਰਧਾਨ ਚੁਣੇ ਗਏ, ...

ਪੂਰੀ ਖ਼ਬਰ »

ਜਗਦੀਸ਼ ਬਾਂਸਲ ਬਣੇ ਪ੍ਰਧਾਨ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਭੁੱਲਰ, ਧਾਲੀਵਾਲ)- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਤਹਿਸੀਲ ਸੁਨਾਮ ਦੀ ਮੀਟਿੰਗ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਸਾਲ 2022-23 ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ...

ਪੂਰੀ ਖ਼ਬਰ »

ਢੀਂਡਸਾ ਨੇ ਢਿੱਲੋਂ ਦੇ ਹੱਕ 'ਚ ਵਿੱਢੀ ਚੋਣ ਸਰਗਰਮੀ

ਸੰਗਰੂਰ, 20 ਜੂਨ (ਸੁਖਵਿੰਦਰ ਸਿੰਘ ਫੁੱਲ)- ਚੋਣ ਮੁਹਿੰਮ ਦੇ ਐਨ ਆਖ਼ਰੀ ਮੌਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਚੋਣ ਮੁਹਿੰਮ ਦੀ ਕਮਾਂਡ ਖ਼ੁਦ ਸੰਭਾਲਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਲੋਕਾਂ ਨੂੰ ਪੰਥ ...

ਪੂਰੀ ਖ਼ਬਰ »

ਜਸਵੀਰ ਸਿੰਘ ਗੜ੍ਹੀ ਨੇ ਬੀਬੀ ਰਾਜੋਆਣਾ ਦੇ ਹੱਕ 'ਚ ਕੀਤਾ ਪ੍ਰਚਾਰ

ਸੰਦੌੜ, 20 ਜੂਨ (ਗੁਰਪ੍ਰੀਤ ਸਿੰਘ ਚੀਮਾ)- ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਲ ...

ਪੂਰੀ ਖ਼ਬਰ »

ਮੀਤ ਹੇਅਰ ਵਲੋਂ ਉਮੀਦਵਾਰ ਘਰਾਚੋਂ ਦੇ ਹੱਕ 'ਚ ਚੋਣ ਪ੍ਰਚਾਰ

ਬਰਨਾਲਾ, 20 ਜੂਨ (ਨਰਿੰਦਰ ਅਰੋੜਾ)- ਜ਼ਿਮਨੀ ਚੋਣਾਂ ਦੌਰਾਨ 'ਆਪ' ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ 16 ਏਕੜ ਬਰਨਾਲਾ ਵਿਖੇ ਅਮਨ ਸੰਘੇੜਾ ਉਰਫ਼ ਕਾਲਾ ...

ਪੂਰੀ ਖ਼ਬਰ »

ਬਾਜਵਾ ਨੇ ਪਿੰਡ ਮਹਿਬੂਬਪੁਰਾ ਵਿਖੇ ਕੀਤਾ ਚੋਣ ਜਲਸੇ ਨੂੰ ਸੰਬੋਧਨ

ਮਲੇਰਕੋਟਲਾ, ਸੰਦੌੜ, 20 ਜੂਨ (ਪਰਮਜੀਤ ਸਿੰਘ ਕੁਠਾਲਾ, ਗੁਰਪ੍ਰੀਤ ਸਿੰਘ ਚੀਮਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਚੰਡੀਗੜ੍ਹ ਨੇੜੇ ਬਣਾਏ 'ਸੁਖਵਿਲਾਸ' ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ...

ਪੂਰੀ ਖ਼ਬਰ »

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ 'ਤੇ ਹੀ ਲੜ ਰਹੀ ਹਾਂ ਚੋਣ-ਬੀਬੀ ਕਮਲਦੀਪ ਕੌਰ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ)- ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਰਮਣੀ ਅਕਾਲੀ ਦਲ (ਬਾਦਲ), ਬਹੁਜਨ ਸਮਾਜ ਪਾਰਟੀ ਤੇ ਪੰਥਕ ਧਿਰਾਂ ਦੀ ਸਾਂਝੀ ਉਮੀਦਵਾਰ ਬੀਬੀ ਕਮਲਦੀਪ ਕੌਰ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ 'ਤੇ ਬੰਦੀ ...

ਪੂਰੀ ਖ਼ਬਰ »

'ਆਪ' ਦਾ ਇਕ ਮੌਕਾ ਪੰਜਾਬ 'ਤੇ ਪੈ ਰਿਹਾ ਬਹੁਤ ਭਾਰੂ-ਪਵਨ ਬਾਂਸਲ

ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਪੰਜਾਬ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਆਮ ਆਦਮੀ ਪਾਰਟੀ ਵਲੋਂ ਲਿਆ ਗਿਆ ਇਕ ਮੌਕਾ ਹੁਣ ਪੰਜਾਬ 'ਤੇ ਬਹੁਤ ਜ਼ਿਆਦਾ ਭਾਰੂ ਪੈ ਰਿਹਾ ਹੈ | ਬਰਨਾਲਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ...

ਪੂਰੀ ਖ਼ਬਰ »

ਪ੍ਰਤਾਪ ਸਿੰਘ ਬਾਜਵਾ ਵਲੋਂ ਗੋਲਡੀ ਦੇ ਹੱਕ 'ਚ ਪ੍ਰਚਾਰ

ਸੰਦੌੜ, 20 ਜੂਨ (ਜਸਵੀਰ ਸਿੰਘ ਜੱਸੀ)- ਲੋਕ ਸਭਾ ਹਲਕਾ ਸੰਗਰੂਰ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਇਤਿਹਾਸਕ ਪਿੰਡ ਕੁਠਾਲਾ ਵਿਖੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਵਿਰੋਧੀ ਧਿਰ ਨੇਤਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ...

ਪੂਰੀ ਖ਼ਬਰ »

ਵੋਟਰ ਮੁੜ ਫ਼ਤਵਾ 'ਆਪ' ਉਮੀਦਵਾਰ ਨੂੰ ਦੇਣਗੇ-ਵਿਧਾਇਕਾ ਮਾਨ

ਸ਼ੇਰਪੁਰ, 20 ਜੂਨ (ਦਰਸਨ ਸਿੰਘ ਖੇੜੀ)- ਹਲਕਾ ਨਕੋਦਰ ਦੇ ਵਿਧਾਇਕਾ ਬੀਬਾ ਇੰਦਰਜੀਤ ਕੌਰ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਸਮੇਂ ਪੰਜਗਰਾਈਆਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦਾ ਹੁੰਗਾਰਾ 23 ਜੂਨ ਨੂੰ ਇਹ ਸਾਬਤ ਕਰੇਗਾ ਕਿ ਲੋਕ ਸਭਾ ਹਲਕਾ ...

ਪੂਰੀ ਖ਼ਬਰ »

ਲੋਕ ਦਲਵੀਰ ਸਿੰਘ ਗੋਲਡੀ ਨੂੰ ਹੀ ਜਿਤਾਉਣਗੇ-ਸਿੰਗਲਾ

ਭਵਾਨੀਗੜ੍ਹ, 20 ਜੂਨ (ਰਣਧੀਰ ਸਿੰਘ ਫੱਗੂਵਾਲਾ)- 'ਆਪ' ਸਰਕਾਰ ਵਲੋਂ 3 ਮਹੀਨਿਆਂ ਦੌਰਾਨ ਕੋਈ ਵਿਕਾਸ ਨਾ ਕਰਨ ਤੋਂ ਪ੍ਰੇਸ਼ਾਨ ਲੋਕ ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਕਰਵਾਏ ਵਿਕਾਸ ਨੂੰ ਦੇਖ਼ਦਿਆਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਭਾਰੀ ਬਹੁਮਤ ਨਾਲ ...

ਪੂਰੀ ਖ਼ਬਰ »

ਕਾਂਗਰਸੀ ਕੌਂਸਲਰਾਂ ਨੇ ਅਮਨ ਅਰੋੜਾ ਦੀ ਅਗਵਾਈ 'ਚ 'ਆਪ' ਦਾ ਪੱਲਾ ਫੜਿਆ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਰੁਪਿੰਦਰ ਸਿੰਘ ਸੱਗੂ)- ਸੁਨਾਮ ਦੇ ਦੋ ਨਗਰ ਕੌਂਸਲਰਾਂ ਸੁਨੀਲ ਗੋਇਲ ਆਸ਼ੂ ਖਡਿਆਲਿਆ, ਗੁਰਜੀਤ ਕੌਰ ਨੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਦੇ 'ਚ 'ਆਪ' ਦਾ ਪੱਲਾ ਫੜ ਲਿਆ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਵਿਸ਼ੇਸ਼ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਬੀਬਾ ਰਾਜੋਆਣਾ ਨੂੰ ਮੌਕਾ ਦਿੱਤਾ ਜਾਵੇ-ਚੰਦੂਮਾਜਰਾ

ਮੂਨਕ, 20 ਜੂਨ (ਪ੍ਰਵੀਨ ਮਦਾਨ)- ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਪਿੰਡ ਦੇਹਲਾ ਸੀਹਾਂ ...

ਪੂਰੀ ਖ਼ਬਰ »

ਮਾਨ ਸਰਕਾਰ ਨੇ ਤਿੰਨ ਮਹੀਨਿਆਂ 'ਚ ਲਾਮਿਸਾਲ ਕੰਮ ਕੀਤੇ-ਕੇਜਰੀਵਾਲ

ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਰਨਾਲਾ ਵਿਖੇ ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਵਿਚ ਪਾਰਟੀ ਉਮੀਦਵਾਰ ਗੁਰਮੇਲ ...

ਪੂਰੀ ਖ਼ਬਰ »

ਖੱੁਡੀ ਕਲਾਂ ਵਿਖੇ ਬੀਬੀ ਰਾਜੋਆਣਾ ਦੇ ਹੱਕ 'ਚ ਸੁਖਬੀਰ ਵਲੋਂ ਪ੍ਰਚਾਰ

ਹੰਡਿਆਇਆ, 20 ਜੂਨ (ਗੁਰਜੀਤ ਸਿੰਘ ਖੱੁਡੀ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਸਾਂਝੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਖੱੁਡੀ ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਹਰ ਵਰਗ ਦਾ ਖ਼ਿਆਲ ਰੱਖਿਆ-ਬਲਜੀਤ ਕੌਰ

ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਿਰਫ਼ ਤਿੰਨ ਮਹੀਨੇ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਵਰਗ ਦਾ ਧਿਆਨ ਰੱਖਦੇ ਹੋਏ ਸਹੂਲਤਾਂ ਦੇਣ ਲਈ ਖਰੜਾ ਤਿਆਰ ਕੀਤਾ ਜਾ ਰਿਹਾ ਹੈ | ਇਹ ਸ਼ਬਦ ਕੈਬਨਿਟ ਮੰਤਰੀ ਪੰਜਾਬ ਬੀਬੀ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ-ਪਵਨ ਬਾਂਸਲ

ਤਪਾ ਮੰਡੀ, 20 ਜੂਨ (ਪ੍ਰਵੀਨ ਗਰਗ)-ਸੂਬਾ ਸਰਕਾਰ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ | ਇਹ ਪ੍ਰਗਟਾਵਾ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਾਬਕਾ ਰੇਲ ਮੰਤਰੀ ਪਵਨ ...

ਪੂਰੀ ਖ਼ਬਰ »

ਵਾਰਡ-12 ਦਾ ਕੌਂਸਲਰ ਪਤੀ ਕਾਂਗਰਸ ਛੱਡ 'ਆਪ' 'ਚ ਸ਼ਾਮਿਲ

ਧਨੌਲਾ, 20 ਜੂਨ (ਚੰਗਾਲ)-ਨਗਰ ਕੌਂਸਲ ਧਨੌਲਾ ਵਾਰਡ ਨੰਬਰ 12 ਦੇ ਕੌਂਸਲਰ ਅਮਰਜੀਤ ਕੌਰ ਦੇ ਪਤੀ ਜੋ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ, ਕਾਂਗਰਸ ਪਾਰਟੀ ਛੱਡ ਕੇ ਸਿੱਖਿਆ ਮੰਤਰੀ ਤੇ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ...

ਪੂਰੀ ਖ਼ਬਰ »

ਆਰ.ਐਸ.ਐਸ ਤੇ ਭਾਜਪਾ ਦੀਆਂ ਘੱਟ ਗਿਣਤੀਆਂ ਪ੍ਰਤੀ ਨੀਤੀਆਂ ਤੋਂ ਡਰਨ ਦੀ ਲੋੜ ਨਹੀਂ-ਮਾਨ

ਮਲੇਰਕੋਟਲਾ, 20 ਜੂਨ (ਮੁਹੰਮਦ ਹਨੀਫ਼ ਥਿੰਦ)- ਆਰ.ਐਸ.ਐਸ ਤੇ ਭਾਜਪਾ ਦੀਆਂ ਘੱਟ ਗਿਣਤੀਆਂ ਪ੍ਰਤੀ ਨੀਤੀਆਂ ਤੋਂ ਡਰਨ ਦੀ ਲੋੜ ਨਹੀਂ, ਅਸੀਂ ਉਹ ਕੌਮਾਂ ਦੇ ਦਲੇਰ ਲੋਕ ਹਾਂ ਜਿਨ੍ਹਾਂ ਨੇ ਹਮੇਸ਼ਾਂ ਹੀ ਜ਼ਾਲਿਮਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ | ਉਪਰੋਕਤ ਪ੍ਰਗਟਾਵਾ ...

ਪੂਰੀ ਖ਼ਬਰ »

ਵਿਸ਼ਾਲ ਰੋਡ ਸ਼ੋਅ ਰਾਹੀਂ ਮਾਨ ਨੇ ਆਪਣੀ ਸਿਆਸੀ ਤਾਕਤ ਨਾ ਮਨਵਾਇਆ ਲੋਹਾ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਨਰਜੀਤ ਸਿੰਘ ਮਾਨ ਨੇ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਲਿਜਾਂਦਿਆਂ ਅੱਜ ਸੰਗਰੂਰ ਦੇ ਆਲ਼ੇ ਦੁਆਲੇ ਦੇ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਨੇ ਵੱਡੀ ਗਿਣਤੀ 'ਚ ਨੌਜਵਾਨਾਂ ਸਮੇਤ ਕੱਢਿਆ ਰੋਡ ਸ਼ੋਅ

ਭਵਾਨੀਗੜ੍ਹ, 20 ਜੂਨ (ਰਣਧੀਰ ਸਿੰਘ ਫੱਗੂਵਾਲਾ)- ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਉਪ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵਲੋਂ ਰੋਸ ਸ਼ੋਅ ਕੱਢਿਆ ਗਿਆ, ਜੋ ਚੰਨੋਂ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਵਿਚ ਹੁੰਦਾ ਹੋਇਆ, ...

ਪੂਰੀ ਖ਼ਬਰ »

ਅੱਜ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਲਈ ਨਹੀਂ ਕੀਤੇ ਜਾ ਸਕਣਗੇ ਜਲਸੇ, ਰੈਲੀਆਂ ਜਾਂ ਰੋਡ ਸ਼ੋਅ

ਸੰਗਰੂਰ, 20 ਜੂਨ (ਸੁਖਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਲਈ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਸੰਬੰਧੀ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ 21 ...

ਪੂਰੀ ਖ਼ਬਰ »

ਗੜ੍ਹੀ ਨੇ ਸ਼ੇਰਪੁਰ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਕੀਤਾ ਸੰਬੋਧਨ

ਸ਼ੇਰਪੁਰ, 20 ਜੂਨ (ਦਰਸ਼ਨ ਸਿੰਘ ਖੇੜੀ)- ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਵਲੋਂ 92 ਸੀਟਾਂ ਨਾਲ ਬਹੁਮਤ ਨਾਲ ਜਿਤਾਇਆ ਗਿਆ, ਪਰੰਤੂ ਤਿੰਨ ਮਹੀਨਿਆਂ 'ਚ ਹੀ ਫਲਾਪ ਹੋ ਕੇ ਰਹਿ ਗਈ ਹੈ | ਇਹ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਸਪਾ ਆਗੂ ...

ਪੂਰੀ ਖ਼ਬਰ »

ਲੋਕ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਬੀਬੀ ਰਾਜੋਆਣਾ ਨੂੰ ਵੋਟ ਦੇਣ-ਰਵੀਕਰਨ ਸਿੰਘ ਕਾਹਲੋਂ

ਸੰਦੌੜ, 20 ਜੂਨ (ਗੁਰਪ੍ਰੀਤ ਸਿੰਘ ਚੀਮਾ)- ਸ਼ੋ੍ਰਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਅਤੇ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਪਿੰਡ ਮਾਣਕੀ ਵਿਖੇ ਆੜ੍ਹਤੀਆ ਸੁਖਮਿੰਦਰ ਸਿੰਘ ਮਾਣਕੀ ਦੇ ਗ੍ਰਹਿ ...

ਪੂਰੀ ਖ਼ਬਰ »

ਦੋ ਕੌਂਸਲਰ ਕਾਂਗਰਸ ਨੂੰ ਛੱਡ 'ਆਪ' 'ਚ ਸ਼ਾਮਿਲ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਭੁੱਲਰ, ਧਾਲੀਵਾਲ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਸੁਨਾਮ ਦੇ ਵਾਰਡ ਨੰਬਰ 18 ਦੇ ਕੌਂਸਲਰ ਸੁਨੀਲ ਗੋਇਲ ...

ਪੂਰੀ ਖ਼ਬਰ »

ਦਲਵੀਰ ਸਿੰਘ ਗੋਲਡੀ ਨੇ ਉਗੋਕੇ ਵਿਖੇ ਜਨਤਕ ਇਕੱਠ ਨੂੰ ਕੀਤਾ ਸੰਬੋਧਨ

ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)-ਲੋਕ ਸਭਾ ਦੀ ਇਹ ਸੀਟ ਜੇਕਰ ਕਾਂਗਰਸ ਦੀ ਝੋਲੀ ਪੈ ਗਈ ਤਾਂ ਇਲਾਕੇ ਦੇ ਵਿਕਾਸ ਕਾਰਜਾਂ ਲਈ ਹਰ ਪੱਖ ਤੋਂ ਆਵਾਜ਼ ਚੁੱਕਾਂਗਾ, ਜੇਕਰ ਮੈਨੂੰ ਹਾਰ ਵੀ ਨਸੀਬ ਹੋਈ ਤਾਂ ਵੀ ਹਲਕੇ ਨੂੰ ਪਿੱਠ ਨਹੀਂ ਦਿਖਾਵਾਂਗਾ | ਇਹ ਸ਼ਬਦ ਕਾਂਗਰਸੀ ...

ਪੂਰੀ ਖ਼ਬਰ »

ਪੰਜਾਬ 'ਚੋਂ ਅਕਾਲੀ, ਭਾਜਪਾ ਤੇ ਕਾਂਗਰਸ ਦਾ ਸਿਆਸੀ ਅੰਤ ਤੈਅ-ਚੀਮਾ

ਲਹਿਰਾਗਾਗਾ, 20 ਜੂਨ (ਪ੍ਰਵੀਨ ਖੋਖਰ)- 23 ਜੂਨ ਨੂੰ ਹੋਣ ਵਾਲੀ ਲੋਕ ਸਭਾ ਹਲਕਾ ਸੰਗਰੂਰ ਦੀ ਉੱਪ ਚੋਣ ਦੌਰਾਨ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਪਿੰਡ ਸੰਗਤਪੁਰਾ ਤੋਂ ਇਲਾਵਾ ਹੋਰਨਾਂ ਦਰਜ਼ਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਵਿੱਤ ਮੰਤਰੀ ...

ਪੂਰੀ ਖ਼ਬਰ »

ਬੀਬੀ ਮਾਣੂੰਕੇ ਨੇ ਸ਼ਹਿਣਾ ਵਿਖੇ ਵੋਟਾਂ ਮੰਗੀਆਂ

ਸ਼ਹਿਣਾ, 20 ਜੂਨ (ਸੁਰੇਸ਼ ਗੋਗੀ)- ਬੀਬੀ ਸਰਬਜੀਤ ਕੌਰ ਮਾਣੂੰਕੇ ਹਲਕਾ ਵਿਧਾਇਕ ਜਗਰਾਉਂ ਨੇ ਸ਼ਹਿਣਾ ਵਿਖੇ ਗੁਰਮੇਲ ਸਿੰਘ ਘਰਾਚੋ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗ ਰਹੀਆਂ ...

ਪੂਰੀ ਖ਼ਬਰ »

ਸਕੂਲ ਵੈਨ ਐਸੋਸੀਏਸ਼ਨ ਦਾ ਵਫ਼ਦ ਟਰਾਂਸਪੋਰਟ ਮੰਤਰੀ ਭੁੱਲਰ ਨੂੰ ਮਿਲਿਆ

ਲਹਿਰਾਗਾਗਾ, 20 ਜੂਨ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਸਕੂਲ ਵੈਨ ਐਸੋਸੀਏਸ਼ਨ ਲਹਿਰਾਗਾਗਾ ਦੇ ਪ੍ਰਧਾਨ ਸਤਨਾਮ ਸਿੰਘ ਚੋਟੀਆਂ, ਰਾਮਪਾਲ ਸਿੰਘ ਪ੍ਰਧਾਨ ਮੂਨਕ, ਹਰਵਿੰਦਰ ਸਿੰਘ ਪ੍ਰਧਾਨ ਬਰੇਟਾ ਵਲੋਂ ਅੱਜ ਇੱਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਿੰਦਾ

ਸੁਨਾਮ ਊਧਮ ਸਿੰਘ ਵਾਲਾ, 20 ਜੂਨ (ਰੁਪਿੰਦਰ ਸਿੰਘ ਸੱਗੂ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਨੇ ਮੋਦੀ ਸਰਕਾਰ ਫ਼ੌਜ ਵਿਚ ਸਮਝੌਤਾ ਸਕੀਮ ਤਹਿਤ ਨਿਗੂਣੇ ਲਾਭਾਂ ਤੇ ਚਾਰ ਸਾਲਾਂ ਭਰਤੀ ਹੇਠ ਲਿਆਂਦੀ ਅਗਨੀਪਥ ਯੋਜਨਾ ਨੂੰ ਦੇਸ਼ ਦੇ ਕਰੋੜਾਂ ਲੋਕਾਂ ਨਾਲ ਮਜ਼ਾਕ ਕਰਾਰ ...

ਪੂਰੀ ਖ਼ਬਰ »

ਕਾਂਗਰਸੀ ਆਗੂ ਬੱਬਲੂ ਸਿੰਗਲਾ ਭਾਜਪਾ 'ਚ ਸ਼ਾਮਿਲ

ਲੌਂਗੋਵਾਲ, 20 ਜੂਨ (ਵਿਨੋਦ, ਸ. ਸ. ਖੰਨਾ) - ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਇੱਥੋਂ ਦੇ ਟਕਸਾਲੀ ਆਗੂ ਬੱਬਲੂ ਸਿੰਗਲਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ | ਮੰਡਲ ਪ੍ਰਧਾਨ ਰਤਨ ਕੁਮਾਰ ਮੰਗੂ ਦੀ ਪ੍ਰੇਰਨਾ ਨਾਲ ...

ਪੂਰੀ ਖ਼ਬਰ »

ਮਾਲਵਾ ਲਿਖਾਰੀ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ 26 ਨੂੰ

ਸੰਗਰੂਰ, 20 ਜੂਨ (ਚੌਧਰੀ ਨੰਦ ਲਾਲ ਗਾਂਧੀ)- ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਆਪਣੇ ਨੌਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ 26 ਜੂਨ ਸੁਤੰਤਰ ਭਵਨ, ਬਰਨਾਲਾ ਕੈਂਚੀਆਂ, ਸੰਗਰੂਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀਮਤੀ ...

ਪੂਰੀ ਖ਼ਬਰ »

ਫੈੱਡਰੇਸ਼ਨ ਨੇ ਬੀਬੀ ਕਮਲਦੀਪ ਕੌਰ ਦਾ ਕੀਤਾ ਸਮਰਥਨ

ਸੰਗਰੂਰ, 20 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਅਤੇ ਇਸਤਰੀ ਵਿੰਗ ਦੀ ਐਕਟਿੰਗ ਪ੍ਰਧਾਨ ਪ੍ਰੋਫੈਸਰ ਰਮਨਦੀਪ ਕੌਰ ਨੌਰੰਗ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ...

ਪੂਰੀ ਖ਼ਬਰ »

ਭਗਵੰਤ ਮਾਨ, ਕੇਜਰੀਵਾਲ ਤੇ ਘਰਾਚੋਂ ਦਾ ਰੋਡ ਸ਼ੋਅ ਦੌਰਾਨ ਭਰਵਾਂ ਸਵਾਗਤ

ਮਸਤੂਆਣਾ ਸਾਹਿਬ, 20 ਜੂਨ (ਦਮਦਮੀ)-ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਜਿਮਨੀ ਚੋਣ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ...

ਪੂਰੀ ਖ਼ਬਰ »

ਵਪਾਰੀਆਂ ਲਈ ਸਿੰਗਲ ਵਿੰਡੋ ਸਿਸਟਮ ਹੋਵੇਗਾ ਜਲਦ ਲਾਗੂ-ਮੁੱਖ ਮੰਤਰੀ

ਧੂਰੀ, 20 ਜੂਨ (ਦੀਪਕ)- ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਧੂਰੀ ਵਿਖੇ ਤਾਰਾ ਹਵੇਲੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਧੂਰੀ ਸ਼ਹਿਰ ਦੇ ਵਿਉਪਾਰੀਆਂ ਅਤੇ ਹਲਕੇ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ | ਇਸ ਮੌਕੇ 'ਤੇ ਉਨ੍ਹਾਂ ਲੋਕ ਸਭਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX