ਤਾਜਾ ਖ਼ਬਰਾਂ


ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  2 minutes ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  54 minutes ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 1 hour ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  39 minutes ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 1 hour ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 1 hour ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  about 1 hour ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 1 hour ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 1 hour ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  about 4 hours ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 5 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਹਾੜ ਸੰਮਤ 554

ਸੰਪਾਦਕੀ

ਗੰਭੀਰ ਹੁੰਦੇ ਹਾਲਾਤ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ-ਨਾਲ ਫ਼ੌਜ ਦੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੇ ਸਪੱਸ਼ਟ ਰੂਪ ਵਿਚ ਸਰਕਾਰ ਵਲੋਂ ਐਲਾਨੀ ਗਈ 'ਅਗਨੀਪਥ' ਯੋਜਨਾ ਜਿਸ ਵਿਚ 4 ਸਾਲਾਂ ਲਈ 'ਅਗਨੀਵੀਰਾਂ' ਨੂੰ ਭਰਤੀ ਕੀਤਾ ਜਾਏਗਾ, ਨੂੰ ਵਾਪਸ ਲੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਵਲੋਂ ਫ਼ੌਜ, ਹਵਾਈ ਫ਼ੌਜ ਅਤੇ ਨੇਵੀ ਲਈ ਅਗਨੀਵੀਰਾਂ ਦੀ ਭਰਤੀ ਲਈ ਸੂਚੀਬੱਧ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ। ਇਕ ਪਾਸੇ ਜਿੱਥੇ ਸਰਕਾਰ ਨੇ ਇਸ ਯੋਜਨਾ ਪ੍ਰਤੀ ਅਜਿਹਾ ਸਪੱਸ਼ਟ ਅਤੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ, ਉਥੇ ਹੀ ਦੂਜੇ ਪਾਸੇ ਦੇਸ਼ ਭਰ ਵਿਚ ਇਸ ਯੋਜਨਾ ਵਿਰੁੱਧ ਨੌਜਵਾਨਾਂ 'ਚ ਪੈਦਾ ਹੋਇਆ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ। ਆਉਣ ਵਾਲੇ ਸਮੇਂ ਵਿਚ ਇਸ ਦੇ ਹੋਰ ਵੀ ਭਖਣ ਦੀ ਸੰਭਾਵਨਾ ਬਣ ਗਈ ਹੈ। ਪਿਛਲੇ ਕੁਝ ਦਿਨਾਂ ਦੌਰਾਨ ਥਾਂ ਪੁਰ ਥਾਂ ਹੋਈਆਂ ਹਿੰਸਾ ਦੀਆਂ ਘਟਨਾਵਾਂ ਅਤੇ ਸਰਕਾਰੀ ਸੰਪਤੀ ਦੇ ਕੀਤੇ ਗਏ ਵੱਡੇ ਨੁਕਸਾਨ ਨੇ ਵੀ ਚਿੰਤਾ ਵਿਚ ਹੋਰ ਵਾਧਾ ਕਰ ਦਿੱਤਾ ਹੈ।
ਪਹਿਲਾਂ ਨੋਟਬੰਦੀ, ਫਿਰ ਕੋਰੋਨਾ ਅਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਨੇ ਦੇਸ਼ ਭਰ ਵਿਚ ਅਨੇਕਾਂ ਪੱਖਾਂ ਤੋਂ ਪ੍ਰਭਾਵਿਤ ਕੀਤਾ ਹੈ। ਇਸ ਨੇ ਆਰਥਿਕਤਾ 'ਤੇ ਵੀ ਕਰਾਰੀ ਸੱਟ ਮਾਰੀ ਹੈ ਅਤੇ ਹੁਣ ਫ਼ੌਜ ਦੀ ਭਰਤੀ ਵਿਰੁੱਧ ਉੱਠਿਆ ਇਹ ਨਵਾਂ ਅੰਦੋਲਨ ਵੀ ਵੱਡੇ ਨੁਕਸਾਨ ਦਾ ਲਖਾਇਕ ਬਣਦਾ ਨਜ਼ਰ ਆਉਣ ਲੱਗਾ ਹੈ। ਇਹ ਯੋਜਨਾ ਕੱਲ੍ਹ ਨੂੰ ਕਿੰਨੀ ਕੁ ਕਾਰਗਰ ਸਾਬਤ ਹੋ ਸਕੇਗੀ, ਇਸ ਸੰਬੰਧੀ ਇਸ ਸਮੇਂ ਤਾਂ ਸਪੱਸ਼ਟ ਰੂਪ ਵਿਚ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਕਾਰਨ ਵੱਡੇ ਪੱਧਰ 'ਤੇ ਗੁੱਸੇ ਦਾ ਹੋ ਰਿਹਾ ਪ੍ਰਗਟਾਵਾ ਸਭ ਦੇ ਸਾਹਮਣੇ ਹੈ। ਚਾਹੇ ਬਹੁਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਸ ਯੋਜਨਾ ਨੂੰ ਨਕਾਰਦੇ ਹੋਏ ਸਰਕਾਰ ਨੂੰ, ਇਸ ਨੂੰ ਵਾਪਸ ਲੈਣ ਲਈ ਕਿਹਾ ਹੈ। ਸਿਆਸੀ ਪਾਰਟੀਆਂ ਤੇ ਹੋਰ ਅਨੇਕਾਂ ਸੰਗਠਨਾਂ ਨੇ ਵੀ ਇਸ ਸੰਬੰਧੀ ਅੰਦੋਲਨਾਂ ਦੀ ਗੱਲ ਕਹੀ ਹੈ ਪਰ ਹਾਲ ਦੀ ਘੜੀ ਇਸ ਨੂੰ ਨੌਜਵਾਨਾਂ ਵਿਚ ਆਪ ਮੁਹਾਰੇ ਉੱਠਿਆ ਗੁੱਸੇ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਸਰਕਾਰ ਨੇ ਵੱਖ-ਵੱਖ ਪੱਧਰਾਂ 'ਤੇ ਇਸ ਯੋਜਨਾ ਦੇ ਫ਼ਾਇਦੇ ਗਿਣਾਏ ਹਨ। ਇਸ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਹੋਣ ਵਾਲੇ ਲਾਭਾਂ ਦਾ ਵੀ ਵੇਰਵਾ ਦਿੱਤਾ ਹੈ ਪਰ ਮਹਿਜ਼ ਚਾਰ ਸਾਲ ਲਈ ਫ਼ੌਜ ਵਿਚ ਭਰਤੀ ਦੀ ਗੱਲ ਕਿਸੇ ਵੀ ਕਸੌਟੀ 'ਤੇ ਇਸ ਲਈ ਖਰੀ ਉੱਤਰਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਨੌਕਰੀ ਦਾ ਇਹ ਸਮਾਂ ਬਹੁਤ ਥੋੜ੍ਹਾ ਹੈ। ਇਸ ਤੋਂ ਬਾਅਦ ਭਰਤੀ ਹੋਏ ਜੇਕਰ 25 ਫ਼ੀਸਦੀ ਨੌਜਵਾਨਾਂ ਨੂੰ ਫ਼ੌਜ ਵਿਚ ਪੱਕੇ ਤੌਰ 'ਤੇ ਰੱਖ ਵੀ ਲਿਆ ਜਾਂਦਾ ਹੈ ਤਾਂ ਵੀ 75 ਫ਼ੀਸਦੀ ਨੌਜਵਾਨਾਂ ਦਾ ਭਵਿੱਖ ਅਸਥਿਰ ਹੋ ਜਾਏਗਾ। ਉਨ੍ਹਾਂ ਨੂੰ ਮੁੜ ਰੁਜ਼ਗਾਰ ਦੀ ਤਲਾਸ਼ ਵਿਚ ਖ਼ੱਜਲ ਖ਼ੁਆਰ ਹੋਣਾ ਪਵੇਗਾ। ਏਨੇ ਸੀਮਤ ਸਮੇਂ ਵਿਚ ਨੌਜਵਾਨ ਆਪਣੇ ਅੰਦਰ ਪ੍ਰਤੀਬੱਧਤਾ ਅਤੇ ਦੇਸ਼ ਭਗਤੀ ਦੀ ਕਿੰਨੀ ਕੁ ਭਾਵਨਾ ਪੈਦਾ ਕਰ ਸਕਣਗੇ, ਇਹ ਗੱਲ ਵੀ ਬੇਯਕੀਨੀ ਵਾਲੀ ਲਗਦੀ ਹੈ। ਫ਼ੌਜ ਜਿਹੇ ਖੇਤਰ ਵਿਚ ਏਨੇ ਸੀਮਤ ਸਮੇਂ ਵਿਚ ਉਹ ਕਿੰਨਾ ਕੁ ਨਿਪੁੰਨ ਅਤੇ ਸਮਰੱਥ ਹੋ ਸਕਣਗੇ, ਇਸ ਸੰਬੰਧੀ ਵੀ ਅਨੇਕਾਂ ਖ਼ਦਸ਼ੇ ਪ੍ਰਗਟ ਕੀਤੇ ਗਏ ਹਨ। ਕਿਉਂਕਿ ਕਿਸੇ ਵੀ ਕੰਮ ਵਿਚ ਨਿਪੁੰਨ ਹੋਣ ਲਈ ਇਹ ਸਮਾਂ ਬਹੁਤ ਘੱਟ ਹੈ। ਜੇਕਰ ਨੌਜਵਾਨਾਂ ਨੂੰ ਆਪਣਾ ਭਵਿੱਖ ਹੀ ਅਸਥਿਰ ਦਿਖਾਈ ਦੇਵੇਗਾ ਤਾਂ ਉਹ ਆਪਣੇ ਅੰਦਰ ਫ਼ੌਜ ਪ੍ਰਤੀ ਕਿੰਨੀ ਕੁ ਵਫ਼ਾਦਾਰੀ ਦੀ ਭਾਵਨਾ ਦ੍ਰਿੜ੍ਹ ਕਰ ਸਕਦੇ ਹਨ। ਮੁੱਖ ਰੂਪ ਵਿਚ ਇਹ ਲਗਦਾ ਹੈ ਕਿ ਸਰਕਾਰ ਆਪਣੇ ਸਿਰ ਤੋਂ ਪੈਨਸ਼ਨ ਦੇ ਵਧ ਰਹੇ ਬੋਝ ਨੂੰ ਘਟਾਉਣ ਲਈ ਇਹ ਹੀਲਾ-ਵਸੀਲਾ ਕਰ ਰਹੀ ਹੈ। ਪਰ ਫ਼ੌਜ ਲਈ ਪ੍ਰਵਾਨਿਤ ਬਜਟ ਨੂੰ ਸੰਜਮ ਨਾਲ ਵਰਤਣ ਦੇ ਹੋਰ ਢੰਗ-ਤਰੀਕੇ ਵੀ ਲੱਭੇ ਜਾਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਸਰਕਾਰ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀਆਂ ਸੀਮਾਵਾਂ 'ਤੇ ਦੋ ਅਜਿਹੇ ਦੇਸ਼ ਬੈਠੇ ਹਨ, ਜਿਨ੍ਹਾਂ ਦੀ ਭੈੜੀ ਨਜ਼ਰ ਹਰ ਸਮੇਂ ਭਾਰਤ 'ਤੇ ਟਿਕੀ ਰਹਿੰਦੀ ਹੈ। ਇਸ ਲਈ ਆਪਣੀ ਫ਼ੌਜ ਨੂੰ ਹਰ ਸਮੇਂ ਚੁਸਤ-ਦਰੁਸਤ ਰੱਖਣਾ ਵੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ।
ਉੱਠੇ ਇਸ ਅੰਦੋਲਨ ਪਿੱਛੇ ਦੇਸ਼ ਭਰ ਵਿਚ ਵੱਡੀ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਹੀ ਦਿਖਾਈ ਦਿੰਦੀ ਹੈ। ਅੱਜ ਕਰੋੜਾਂ ਹੀ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਭੁਗਤਦੇ ਦਿਖਾਈ ਦੇ ਰਹੇ ਹਨ। ਕੇਂਦਰੀ ਸਰਕਾਰਾਂ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਦਾਅਵੇ ਜ਼ਰੂਰ ਕਰਦੀਆਂ ਰਹੀਆਂ ਹਨ ਪਰ ਨਾ ਰੁਜ਼ਗਾਰ ਦੇ ਮੌਕੇ ਵਧ ਰਹੇ ਹਨ ਤੇ ਨਾ ਹੀ ਦੇਸ਼ ਦੀ ਆਬਾਦੀ ਨੂੰ ਸੀਮਤ ਕਰਨ ਲਈ ਕਿਸੇ ਵੀ ਸਰਕਾਰ ਵਲੋਂ ਕੋਈ ਪ੍ਰਭਾਵੀ ਯਤਨ ਕੀਤੇ ਹਨ, ਨਾ ਹੀ ਇਸ ਦਿਸ਼ਾ ਵਿਚ ਕੋਈ ਪ੍ਰਭਾਵਸ਼ਾਲੀ ਜਾਂ ਸਫਲ ਯੋਜਨਾਬੰਦੀ ਹੀ ਕੀਤੀ ਗਈ ਹੈ। ਲਗਾਤਾਰ ਵਧਦੀ ਆਬਾਦੀ ਦੇ ਨਾਲ-ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ ਜੋ ਅੱਜ ਦੇਸ਼ ਸਾਹਮਣੇ ਇਕ ਵੱਡਾ ਖ਼ਤਰਾ ਬਣ ਕੇ ਆ ਖੜ੍ਹੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਪਹਿਲੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ਸਮੇਂ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਵਿਚ ਉਹ ਸਫਲ ਨਹੀਂ ਹੋ ਸਕੇ। ਪੈਦਾ ਹੋਏ ਅਜਿਹੇ ਅਨਿਸਚਿਤ ਹਾਲਾਤ ਹੀ ਵੱਡੇ ਰੋਸ ਨੂੰ ਜਨਮ ਦੇਣ ਵਾਲੇ ਸਾਬਤ ਹੋ ਰਹੇ ਹਨ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਅਗਨੀਪਥ ਭਰਤੀ ਯੋਜਨਾ ਸੰਬੰਧੀ ਜੇਕਰ ਸਰਕਾਰ ਨੇ ਕੋਈ ਪੱਖ ਪੇਸ਼ ਕਰਨਾ ਹੈ ਤਾਂ ਉਸ ਨੂੰ ਖ਼ੁਦ ਕਰਨਾ ਚਾਹੀਦਾ ਹੈ। ਇਸ ਮਕਸਦ ਲਈ ਫ਼ੌਜੀ ਜਰਨੈਲਾਂ ਨੂੰ ਅੱਗੇ ਕਰਨਾ ਕਈ ਹੋਰ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਸਰਕਾਰ ਦੀ ਕੋਈ ਸਿਆਣੀ ਨੀਤੀ ਨਹੀਂ ਕਹੀ ਜਾ ਸਕਦੀ। ਫ਼ੌਜ ਨੂੰ ਵੀ ਅਜਿਹੇ ਨੀਤੀਗਤ ਫ਼ੈਸਲਿਆਂ ਤੋਂ ਆਪਣੇ-ਆਪ ਨੂੰ ਪਿੱਛੇ ਹੀ ਰੱਖਣਾ ਚਾਹੀਦਾ ਹੈ। ਮੋਦੀ ਸਰਕਾਰ ਨੂੰ ਵੀ ਇਸ ਯੋਜਨਾ ਸੰਬੰਧੀ ਤੁਰੰਤ ਮੁੜ ਗੰਭੀਰ ਵਿਚਾਰ ਕਰ ਕੇ ਲੋਕ ਮਨਾਂ ਨੂੰ ਸ਼ਾਂਤ ਕਰਨ ਦੀ ਜ਼ਰੂਰਤ ਹੈ।

-ਬਰਜਿੰਦਰ ਸਿੰਘ ਹਮਦਰਦ

ਸਮਾਜਿਕ ਅਸਥਿਰਤਾ 'ਚ ਘਿਰੀ ਹੋਈ ਹੈ ਰਾਜਨੀਤਕ ਸਥਿਰਤਾ

ਇਸ ਗੱਲ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਲੋਕਤੰਤਰ ਨੂੰ ਇਕ ਟਿਕਾਊ ਰਾਜਨੀਤਕ ਸਥਿਰਤਾ ਮੁਹੱਈਆ ਕਰਵਾਈ ਹੈ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਰਾਜਨੀਤਕ ਸਥਿਰਤਾ ਲਗਾਤਾਰ ਜਾਰੀ ...

ਪੂਰੀ ਖ਼ਬਰ »

ਆਓ, ਆਪਣੇ ਜੀਵਨ ਨੂੰ ਸਾਰਥਕ ਬਣਾਈਏ

8ਵੇਂ ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼ ਹਰ ਸਾਲ 21 ਜੂਨ ਨੂੰ ਪੂਰੇ ਸੰਸਾਰ ਵਿਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਦਾ ਥੀਮ (ਵਿਸ਼ਾ) ਹੈ 'ਮਾਨਵਤਾ ਵਾਸਤੇ ਯੋਗ'। ਇਸ ਥੀਮ 'ਤੇ ਹੀ ਦੁਨੀਆ ਭਰ ਵਿਚ ਯੋਗ ਦਿਵਸ ਮਨਾਇਆ ਜਾਵੇਗਾ। ਇਸ ਲਈ ਆਯੂਸ਼ ਮੰਤਰਾਲਾ ਭਾਰਤ ...

ਪੂਰੀ ਖ਼ਬਰ »

ਕਿਸ ਤਰ੍ਹਾਂ ਹੁੰਦੀ ਹੈ ਭਾਰਤੀ ਰਾਸ਼ਟਰਪਤੀ ਦੀ ਚੋਣ ?

ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਸਾਰੀ ਪ੍ਰਕਿਰਿਆ ਦੀ ਘੋਸ਼ਣਾ ਹੋ ਗਈ ਹੈ। 15 ਜੂਨ ਤੋਂ ਨਾਮਜ਼ਦਗੀਆਂ ਦਾ ਅਮਲ ਚੱਲ ਰਿਹਾ ਹੈ ਜੋ 29 ਜੂਨ 2022 ਤੱਕ ਮੁਕੰਮਲ ਹੋਵੇਗਾ। 2 ਜੁਲਾਈ ਤੱਕ ਨਾਂਅ ਵਾਪਸ ਲਏ ਜਾ ਸਕਣਗੇ। 18 ਜੁਲਾਈ ਨੂੰ ਵੋਟਿੰਗ ਹੋਵੇਗੀ। 21 ਜੁਲਾਈ ਨੂੰ ਗਿਣਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX