ਤਾਜਾ ਖ਼ਬਰਾਂ


ਦਿੱਲੀ ਕਸਟਮਜ਼ ਨੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ ਲਗਭਗ 28 ਕਰੋੜ ਰੁਪਏ ਦੀਆਂ ਸੱਤ ਮਹਿੰਗੀਆਂ ਘੜੀਆਂ ਕੀਤੀਆਂ ਜ਼ਬਤ
. . .  10 minutes ago
ਫ੍ਰੈਂਚ ਲੇਖਕ ਐਨੀ ਅਰਨੌਕਸ ਨੂੰ ਸਾਹਿਤ ਵਿਚ ਦਿੱਤਾ ਗਿਆ ਨੋਬਲ ਪੁਰਸਕਾਰ
. . .  14 minutes ago
6 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਸਾਹਮਣੇ ਦਿੱਤਾ ਧਰਨਾ
. . .  25 minutes ago
ਪਟਿਆਲਾ , 6 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ )- ਕਿਸਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਪੰਜ ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਸਾਹਮਣੇ ਸਾਂਝੇ ਤੌਰ ’ਤੇ ਧਰਨਾ ...
IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  about 1 hour ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  about 1 hour ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  about 3 hours ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 3 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 2 hours ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 3 hours ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 3 hours ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 4 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 4 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 3 hours ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 5 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 6 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 7 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 6 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 7 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 7 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 8 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 7 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਪਹਿਲਾ ਸਫ਼ਾ

ਨਹੀਂ ਬਦਲੇਗੀ ਭਰਤੀ ਪ੍ਰਕਿਰਿਆ, ਰੈਜੀਮੈਂਟ ਪ੍ਰਣਾਲੀ ਵੀ ਰਹੇਗੀ ਜਾਰੀ-ਫ਼ੌਜ

'ਅਗਨੀਵੀਰ' ਵੀ ਹੋਣਗੇ ਬਹਾਦਰੀ ਪੁਰਸਕਾਰ ਦੇ ਹੱਕਦਾਰ

ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-'ਅਗਨੀਪਥ' ਯੋਜਨਾ ਨੂੰ ਲੈ ਕੇ ਦੇਸ਼ ਭਰ 'ਚ ਫ਼ੈਲੇ ਵਿਰੋਧ ਦਰਮਿਆਨ ਜਿੱਥੇ ਸਰਕਾਰ ਵਾਰ-ਵਾਰ ਯੋਜਨਾ ਨੂੰ ਜਾਰੀ ਰੱਖਣ ਦਾ ਰੁਖ਼ ਦੁਹਰਾਅ ਰਹੀ ਹੈ, ਉੱਥੇ ਹੀ ਸਪੱਸ਼ਟੀਕਰਨ ਅਤੇ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਇਸੇ ਦਰਮਿਆਨ ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਬਾਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਗਨੀਵੀਰਾਂ ਨੂੰ ਵੀ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ। ਦਿਨ ਭਰ ਚੱਲੇ ਘਟਨਾਕ੍ਰਮ ਦਰਮਿਆਨ ਹੀ ਭਾਰਤੀ ਹਵਾਈ ਫ਼ੌਜ ਨੇ ਅਗਨੀਵੀਰਾਂ ਨੂੰ ਭਰਤੀ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ, ਜਦਕਿ ਅਗਨੀਪਥ ਯੋਜਨਾ ਕਾਰਨ ਹਾਲਾਤ ਅਤੇ ਹੋਰ ਬਿਓਰੇ ਸਮੇਤ ਸ਼ਾਮ ਨੂੰ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਭਰਤੀ ਪ੍ਰਕਿਰਿਆ ਨੂੰ ਲੈ ਕੇ ਭਰਮ ਵਿਚਾਲੇ ਫ਼ੌਜੀ ਮਾਮਲਿਆਂ ਦੇ ਵਿਭਾਗ 'ਚ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਭਰਤੀ ਪ੍ਰਕਿਰਿਆ 'ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਫ਼ੌਜ 'ਚ ਰਵਾਇਤੀ ਰੈਜੀਮੈਂਟੇਸ਼ਨ ਪ੍ਰਣਾਲੀ ਵੀ ਜਾਰੀ ਰਹੇਗੀ। ਤਿੰਨੋਂ ਸੈਨਾਵਾਂ ਦੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਯੋਜਨਾ, ਜਿਸ 'ਚ 75 ਫ਼ੀਸਦੀ ਭਰਤੀਆਂ ਲਈ ਚਾਰ ਸਾਲ ਮਿਆਦ ਦੀ ਕਲਪਨਾ ਕੀਤੀ ਗਈ ਹੈ, ਸਰਕਾਰ ਦੇ ਕਈ ਵਿੰਗਾਂ ਵਿਚਾਲੇ ਵਿਚਾਰ-ਵਟਾਂਦਰੇ ਤੋਂ ਇਲਾਵਾ ਤਿੰਨੋਂ ਸੈਨਾਵਾਂ ਅਤੇ ਰੱਖਿਆ ਮੰਤਰਾਲੇ ਅੰਦਰ ਲੰਬੇ ਸਮੇਂ ਦੇ ਸਲਾਹ-ਮਸ਼ਵਰੇ ਦਾ ਨਤੀਜਾ ਹੈ। ਇਹ ਇਕ ਬਹੁਤ ਲੋੜੀਂਦਾ ਸੁਧਾਰ ਹੈ। 1989 ਤੋਂ ਵੱਖ-ਵੱਖ ਕਮੇਟੀਆਂ ਨੇ ਇਨ੍ਹਾਂ ਲੀਹਾਂ ਸੰਬੰਧੀ ਸਿਫ਼ਾਰਸ਼ਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਨੂੰ ਅੰਤਿਮ ਰੂਪ ਦੇਣ 'ਚ ਸਾਰੇ ਹਿੱਤਧਾਰਕ ਸ਼ਾਮਿਲ ਸਨ। ਪੁਰੀ ਨੇ ਕਿਹਾ ਕਿ 'ਅਗਨੀਪਥ' ਲਈ ਸਾਰੇ ਬਿਨੈਕਾਰਾਂ ਨੂੰ ਇਕ ਵਚਨ ਦੇਣਾ ਪਵੇਗਾ ਕਿ ਉਹ ਕਿਸੇ ਹਿੰਸਾ ਦਾ ਹਿੱਸਾ ਨਹੀਂ ਸਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ 'ਚ ਅੱਗਜ਼ਨੀ ਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਹਵਾਈ ਫ਼ੌਜ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਦੇਸ਼ ਭਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਹਵਾਈ ਫ਼ੌਜ ਨੇ ਭਰਤੀ ਅਮਲ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ । ਇਸ 'ਚ 6 ਅਹੁਦਿਆਂ ਦੀ ਭਰਤੀ ਲਈ ਨੇਮ ਅਤੇ ਸ਼ਰਤਾਂ ਜਾਰੀ ਕੀਤੀਆਂ ਗਈਆਂ। ਭਰਤੀ ਦਾ ਅਮਲ 24 ਜੂਨ ਤੋਂ 5 ਜੁਲਾਈ ਤੱਕ ਹੋਵੇਗਾ, ਜਦਕਿ ਇਸ ਲਈ ਆਨਲਾਈਨ ਪ੍ਰੀਖਿਆ 24 ਜੁਲਾਈ ਨੂੰ ਹੋਵੇਗੀ। ਹਵਾਈ ਫ਼ੌਜ ਨੇ ਅਗਨੀਵੀਰ-ਜਨਰਲ ਡਿਊਟੀ, ਤਕਨੀਕੀ (ਗੋਲਾ ਬਾਰੂਦ), ਕਲਰਕ, ਟਰੇਡਸਮੈਨ (10 ਵੀਂ ਪਾਸ) ਅਤੇ ਟਰੇਡਸਮੈਨ (8ਵੀਂ ਪਾਸ) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਨੋਟੀਫਿਕੇਸ਼ਨ ਮੁਤਾਬਿਕ ਚੁਣੇ ਗਏ ਉਮੀਦਵਾਰ ਨੂੰ ਪਹਿਲੇ ਸਾਲ 30 ਹਜ਼ਾਰ, ਦੂਜੇ ਸਾਲ 33 ਹਜ਼ਾਰ, ਤੀਜੇ ਸਾਲ 36 ਹਜ਼ਾਰ ਅਤੇ ਚੌਥੇ ਸਾਲ 40 ਹਜ਼ਾਰ ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ, ਜਿਸ 'ਚੋਂ ਹਰ ਮਹੀਨੇ 30 ਫ਼ੀਸਦੀ ਕਟੌਤੀ ਕੀਤੀ ਜਾਵੇਗੀ। 4 ਸਾਲ ਦੀ ਨੌਕਰੀ ਤੋਂ ਬਾਅਦ ਸਰਕਾਰ ਓਨਾ ਹੀ ਪੈਸਾ ਅਤੇ ਵਿਆਜ ਦੇਵੇਗੀR। ਜਿਸ ਤੋਂ ਬਾਅਦ ਉਮੀਦਵਾਰ ਨੂੰ 11.7 ਲੱਖ ਰੁਪਏ ਮਿਲਣਗੇ। ਅਗਨੀਵੀਰਾਂ ਨੂੰ ਨਾਲ ਹੁਨਰ ਸਰਟੀਫ਼ਿਕੇਟ ਅਤੇ 12ਵੀਂ ਦੇ ਬਰਾਬਰ ਸਰਟੀਫ਼ਿਕੇਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦੇਰ ਸ਼ਾਮ ਤਿੰਨੋਂ ਫ਼ੌਜ ਮੁਖੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਈ।
ਅਗਨੀਪਥ ਯੋਜਨਾ ਸਮੇਂ ਦੀ ਲੋੜ-ਡੋਵਾਲ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਨੂੰ ਅਗਨੀਪਥ ਯੋਜਨਾ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਬਦਲਦੇ ਮਾਹੌਲ ਦੇ ਨਾਲ ਜੇਕਰ ਬਦਲਾਅ ਨਹੀਂ ਕੀਤੇ ਗਏ ਤਾਂ ਸੁਰੱਖਿਅਤ ਰਹਿਣਾ ਸੰਭਵ ਨਹੀਂ। ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਇਹ ਵੀ ਕਿਹਾ ਕਿ ਫ਼ੌਜ 'ਚ ਰੈਜੀਮੈਂਟ ਸਿਸਟਮ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਦਿੱਤੇ ਬਿਆਨ 'ਚ ਕਿਹਾ ਕਿ ਅਗਨੀਪਥ ਆਪਣੇ ਆਪ 'ਚ ਸਿਰਫ਼ ਇਕੋ-ਇਕ ਯੋਜਨਾ ਨਹੀਂ ਹੈ, ਸਗੋਂ ਇਹ ਫ਼ੌਜ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਸਿਰਫ਼ ਅਗਨੀਵੀਰ ਪੂਰੀ ਫ਼ੌਜ ਕਦੇ ਨਹੀਂ ਹੋਣਗੇ। ਅਗਨੀਵੀਰ ਸਿਰਫ਼ 4 ਸਾਲਾਂ ਲਈ ਭਰਤੀ ਕੀਤੇ ਗਏ ਜਵਾਨ ਹੋਣਗੇ। ਬਾਕੀ ਫ਼ੌਜ ਦਾ ਵੱਡਾ ਹਿੱਸਾ ਤਜਰਬੇਕਾਰਾਂ ਦਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰੈਜੀਮੈਂਟ ਦੇ ਸਿਧਾਂਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ, ਜੋ ਰੈਜੀਮੈਂਟਾਂ ਹਨ, ਉਹ ਬਣੀਆਂ ਰਹਿਣਗੀਆਂ। ਉਨ੍ਹਾਂ ਅਗਨੀਪਥ ਨੂੰ ਬਦਲਾਅ ਦੇ ਰਾਹ 'ਤੇ ਚੁੱਕਿਆ ਕਦਮ ਕਰਾਰ ਦਿੰਦਿਆਂ ਕਿਹਾ ਕਿ ਹੁਣ ਜੰਗ ਦੇ ਤਰੀਕੇ ਵੱਡੇ ਬਦਲਾਵਾਂ 'ਚੋਂ ਲੰਘ ਰਹੇ ਹਨ। ਹੁਣ ਅਸੀਂ ਆਪਣੇ ਸਾਹਮਣੇ ਜੰਗ ਦੀ ਥਾਂ 'ਤੇ ਨਾ ਨਜ਼ਰ ਆਉਣ ਵਾਲੇ ਦੁਸ਼ਮਣਾਂ ਨਾਲ ਜੰਗ ਵੱਲ ਨੂੰ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਜੋ ਕਰ ਰਹੇ ਸੀ, ਉਹ ਅੱਜ ਵੀ ਕਰਦੇ ਰਹੇ ਤਾਂ ਸੁਰੱਖਿਅਤ ਰਹਿਣਾ ਸੰਭਵ ਨਹੀਂ ਹੋਵੇਗਾ। ਉਨ੍ਹਾਂ ਯੋਜਨਾ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜਦ ਵੀ ਕੋਈ ਬਦਲਾਅ ਆਉਂਦਾ ਹੈ, ਤਾਂ ਨਾਲ ਕੁਝ ਸਰੋਕਾਰ ਵੀ ਆਉਂਦੇ ਹਨ, ਪਰ ਸਮਾਜ ਦਾ ਇਕ ਤਬਕਾ ਸਿਰਫ਼ ਟਕਰਾਅ ਪੈਦਾ ਕਰਨਾ ਚਾਹੁੰਦਾ ਹੈ। ਉਹ ਰੇਲਾਂ ਸਾੜਦੇ ਹਨ, ਪੱਥਰਬਾਜ਼ੀ ਕਰਦੇ ਹਨ ਅਤੇ ਪ੍ਰਦਰਸ਼ਨ ਕਰਦੇ ਹਨ। ਉਹ ਲੋਕਾਂ ਨੂੰ ਭਟਕਾਉਣਾ ਚਾਹੁੰਦੇ ਹਨ।

ਅਗਲੇ ਹਫ਼ਤੇ 109 ਅਫ਼ਗਾਨੀ ਸਿੱਖ ਤੇ ਹਿੰਦੂ ਪਹੁੰਚਣਗੇ ਭਾਰਤ

57 ਹੋਰਨਾਂ ਲਈ ਕੀਤਾ ਈ-ਵੀਜ਼ਾ ਅਪਲਾਈ

ਸੁਰਿੰਦਰ ਕੋਛੜ
ਅੰਮ੍ਰਿਤਸਰ, 21 ਜੂਨ-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਆਬਾਦੀ ਕਰਤਾ-ਏ-ਪਰਵਾਨ ਵਿਚਲੇ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਡਰੇ ਤੇ ਸਹਿਮੇ ਅਫ਼ਗਾਨ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਭਾਰਤ ਆਉਣ ਦੀ ਤਿਆਰੀ 'ਚ ਹਨ। ਉਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਅੱਜ ਸ਼ਾਮ 'ਅਜੀਤ' ਨਾਲ ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਫ਼ੋਨ 'ਤੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਮੌਜੂਦਾ ਸਮੇਂ ਰਹਿ ਰਹੇ 109 ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਸਰਕਾਰ ਤੋਂ ਐਮਰਜੈਂਸੀ ਈ-ਵੀਜ਼ੇ ਮਿਲ ਚੁੱਕੇ ਹਨ ਅਤੇ 57 ਹੋਰਨਾਂ ਲਈ ਉਨ੍ਹਾਂ ਨੇ ਅਪਲਾਈ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਬੁਲ 'ਚ ਬਣੇ ਮੌਜੂਦਾ ਹਾਲਾਤ ਦੇ ਚਲਦਿਆਂ ਅਫ਼ਗਾਨ ਹਿੰਦੂ ਸਿੱਖ ਇਕੱਠੇ ਭਾਰਤ ਆਉਣ ਦੀ ਬਜਾਏ 20-25 ਲੋਕਾਂ ਦੇ ਗਰੁੱਪ 'ਚ ਹਿਜਰਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸਾਰੇ ਲੋਕ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਅਤੇ ਧਮਾਕੇ ਨਾਲ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਅਤੇ ਹੋਰਨਾਂ ਭਵਨਾਂ ਦੀ ਨਵਉਸਾਰੀ ਤੇ ਸੁੰਦਰੀਕਰਨ ਦੀ ਕਾਰਵਾਈ ਨੇਪਰੇ ਚਾੜ੍ਹਨ ਤੋਂ ਬਾਅਦ ਹੀ ਭਾਰਤ ਜਾਣਗੇ। ਗੁਰਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਕਾਬੁਲ ਮਿਊਂਸੀਪਲ ਨੇ ਠੇਕੇਦਾਰ ਗੁਲ ਮੁਹੰਮਦ ਨੂੰ ਗੁਰਦੁਆਰਾ ਸਾਹਿਬ 'ਚੋਂ ਮਲਬਾ ਹਟਾਉਣ ਅਤੇ ਸਾਫ਼-ਸਫ਼ਾਈ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਵਲੋਂ ਇਸ ਕਾਰਜ ਲਈ 40 ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਅਫ਼ਗਾਨ ਸਿੱਖ ਭਾਈਚਾਰੇ ਮੁਤਾਬਿਕ ਭਾਰਤ ਆਉਣ ਮੌਕੇ ਗੁਰਦੁਆਰਾ ਸਾਹਿਬ 'ਚ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਭਾਰਤ ਲਿਆਂਦੇ ਜਾਣਗੇ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਅਫ਼ਗਾਨ ਸਿੱਖਾਂ ਨਾਲ ਮੁਲਾਕਾਤ ਕਰਕੇ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੇ ਨਵਨਿਰਮਾਣ ਲਈ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਸ਼ੁਰੂਆਤੀ ਰੱਖ-ਰਖਾਅ ਲਈ 1.50 ਲੱਖ ਰੁਪਏ ਅਫ਼ਗ਼ਾਨੀ ਵਿੱਤੀ ਸਹਾਇਤਾ ਵੀ ਦਿੱਤੀ ਹੈ।

ਦਰੋਪਦੀ ਮੁਰਮੂ ਐਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

ਵਿਰੋਧੀ ਧਿਰ ਵਲੋਂ ਯਸ਼ਵੰਤ ਸਿਨਹਾ ਮੈਦਾਨ 'ਚ

ਨਵੀਂ ਦਿੱਲੀ, 21 ਜੂੂੁੁਨ (ਪੀ. ਟੀ. ਆਈ., ਉਪਮਾ ਡਾਗਾ ਪਾਰਥ)-ਓਡੀਸ਼ਾ ਤੋਂ ਭਾਰਤੀ ਜਨਤਾ ਪਾਰਟੀ ਦੀ ਕਬਾਇਲੀ ਆਗੂ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣਾਂ ਲਈ ਸੱਤਾਧਾਰੀ ਐਨ.ਡੀ.ਏ. ਦਾ ਉਮੀਦਵਾਰ ਬਣਾਇਆ ਗਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਨੇ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਪਾਰਟੀ ਦੀ ਸੰਸਦੀ ਬੋਰਡ ਦੀ ਬੈਠਕ, ਜਿਸ 'ਚ ਪ੍ਰਧਾਨ ਮੰਤਰੀ ਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ, ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕਰਕੇ ਦਰੋਪਦੀ ਮੁਰਮੂ ਦੇ ਨਾਂਅ ਦਾ ਐਲਾਨ ਕੀਤਾ। ਨੱਢਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਲੀਡਰਸ਼ਿਪ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਲਗਪਗ 20 ਨਾਵਾਂ 'ਤੇ ਚਰਚਾ ਕਰਨ ਤੋਂ ਬਾਅਦ ਪੂਰਬੀ ਖ਼ੇਤਰ 'ਚੋਂ ਕਿਸੇ ਨੂੰ ਅਤੇ ਇਕ ਕਬਾਇਲੀ ਔਰਤ ਨੂੰ ਚੁਣਨ ਦਾ ਫ਼ੈਸਲਾ ਕੀਤਾ। ਨੱਢਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਅਗਲੇ ਰਾਸ਼ਟਰਪਤੀ ਲਈ ਸਰਬਸੰਮਤੀ ਨਾਲ ਚੋਣ ਚਾਹੁੰਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਵਿਰੋਧੀ ਧਿਰ ਨੇ ਪਹਿਲਾਂ ਹੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ। 64 ਸਾਲਾ ਮੁਰਮੂ ਜੋ ਝਾਰਖੰਡ ਦੀ ਰਾਜਪਾਲ ਵੀ ਰਹਿ ਚੁੱਕੀ ਹੈ, ਜੇ ਰਾਸ਼ਟਰਪਤੀ ਵਜੋਂ ਚੁਣੀ ਗਈ ਤਾਂ ਉਹ ਇਸ ਸਰਬਉੱਚ ਸੰਵਿਧਾਨਕ ਅਹੁਦੇ 'ਤੇ ਪਹੁੰਚਣ ਵਾਲੀ ਓਡੀਸ਼ਾ ਤੋਂ ਪਹਿਲੀ ਅਤੇ ਪਹਿਲੀ ਕਬਾਇਲੀ ਔਰਤ ਹੋਵੇਗੀ, ਭਾਜਪਾ ਦੀ ਅਗਵਾਈ ਵਾਲੇ ਐਨ. ਡੀ. ਏ. ਦੇ ਹੱਕ 'ਚ ਸੰਖਿਆ ਹੋਣ ਕਰਕੇ ਇਸ ਦੀ ਮਜ਼ਬੂਤ ਸੰਭਾਵਨਾ ਹੈ। ਮੁਰਮੂ ਦਾ ਨਾਂਅ ਐਲਾਨੇ ਜਾਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਸਮਾਜ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਉਹ ਸਾਡੇ ਦੇਸ਼ ਦੀ ਇਕ ਮਹਾਨ ਰਾਸ਼ਟਰਪਤੀ ਸਾਬਤ ਹੋਵੇਗੀ। ਭਾਜਪਾ ਨੂੰ ਉਮੀਦ ਹੈ ਕਿ ਮੁਰਮੂ ਦੀ ਉਮੀਦਵਾਰੀ ਨਾ ਸਿਰਫ ਉਸ ਦੇ ਗ੍ਰਹਿ ਰਾਜ 'ਚ ਸਗੋਂ ਦੇਸ਼ ਭਰ ਦੇ ਕਬਾਇਲੀ ਲੋਕਾਂ ਤੱਕ ਪਹੁੰਚ 'ਚ ਮਦਦ ਕਰੇਗੀ। ਜੇਕਰ ਉਹ ਚੁਣੀ ਜਾਂਦੀ ਹੈ ਤਾਂ ਉਹ ਆਜ਼ਾਦੀ ਤੋਂ ਬਾਅਦ ਪੈਦਾ ਹੋਈ ਪਹਿਲੀ ਰਾਸ਼ਟਰਪਤੀ ਹੋਵੇਗੀ। ਜਦਕਿ ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਹੋਣਗੇ। ਵਿਰੋਧੀ ਧਿਰਾ ਵਲੋਂ ਉਮੀਦਵਾਰ ਦੇ ਨਾਂਅ ਤੈਅ ਕਰਨ ਲਈ ਐਨ. ਸੀ. ਪੀ. ਨੇਤਾ ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਸੱਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਕਾਂਗਰਸ ਦੇ ਸੰਚਾਰ ਪ੍ਰਧਾਨ ਜੈਰਾਮ ਰਮੇਸ਼ ਨੇ ਮੀਟਿੰਗ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਜਾਰੀ ਕੀਤਾ ਸਾਂਝਾ ਬਿਆਨ ਪੜ੍ਹਦਿਆਂ ਕਿਹਾ ਕਿ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਅਸੀਂ ਇਕ ਸਾਂਝਾ ਉਮੀਦਵਾਰ ਚੁਣਨ ਅਤੇ ਮੋਦੀ ਸਰਕਾਰ ਨੂੰ ਹੋਰ ਨੁਕਸਾਨ ਕਰਨ ਤੋਂ ਰੋਕਣ ਦਾ ਫ਼ੈਸਲਾ ਕੀਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਮੰਗਲਵਾਰ ਨੂੰ ਹੋਈ ਮੀਟਿੰਗ 'ਚ ਅਸੀਂ ਯਸ਼ਵੰਤ ਸਿਨਹਾ ਨੂੰ ਸਾਂਝੇ ਉਮੀਦਵਾਰ ਵਜੋਂ ਚੁਣਿਆ ਹੈ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਯਸ਼ਵੰਤ ਸਿਨਹਾ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ। ਸਾਂਝੇ ਬਿਆਨ 'ਚ ਭਾਜਪਾ ਅਤੇੇ ਉਸ ਦੀਆਂ ਸਮਰਥਕ ਪਾਰਟੀਆਂ ਨੂੰ ਵੀ ਯਸ਼ਵੰਤ ਸਿਨਹਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਦੇਸ਼ ਨੂੰ ਬਿਨਾਂ ਵਿਰੋਧ ਦੇ ਇਕ ਸਮਰੱਥ ਰਾਸ਼ਟਰਪਤੀ ਮਿਲ ਸਕੇ। ਇਸ ਤੋਂ ਪਹਿਲਾਂ ਸ਼ਰਦ ਪਵਾਰ, ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਖ ਅਬਦੁੱਲਾ ਅਤੇ ਮਹਾਤਮਾ ਗਾਂਧੀ ਦੇ ਪੋਤੇ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਨੇ ਵਿਰੋਧੀ ਧਿਰ ਵਲੋਂ ਰਾਸ਼ਟਰਪਤੀ ਦੇ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
ਮਮਤਾ ਬੈਨਰਜੀ ਨਹੀਂ ਹੋਈ ਮੀਟਿੰਗ 'ਚ ਸ਼ਾਮਿਲ
ਮੰਗਲਵਾਰ ਨੂੰ ਵਿਰੋਧੀ ਧਿਰਾਂ ਵਲੋਂ ਰਾਸ਼ਟਰਪਤੀ ਚੋਣਾਂ ਲਈ ਸੱਦੀ ਦੂਜੀ ਬੈਠਕ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਿਲ ਨਹੀਂ ਹੋਈ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦਾ ਸਾਂਝਾ ਉਮੀਦਵਾਰ ਚੁਣਨ ਦੀ ਕਵਾਇਦ ਮਮਤਾ ਬੈਨਰਜੀ ਵਲੋਂ ਹੀ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਉਨ੍ਹਾਂ 22 ਪਾਰਟੀਆਂ ਦੇ ਆਗੂਆਂ ਨੂੰ ਚਿੱਠੀ ਵੀ ਲਿਖੀ ਸੀ। ਮਮਤਾ ਬੈਨਰਜੀ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਰੁਝੇਵਿਆਂ ਕਾਰਨ ਮੰਗਲਵਾਰ ਵਾਲੀ ਬੈਠਕ 'ਚ ਹਿੱਸਾ ਨਹੀਂ ਲਿਆ ਗਿਆ।
ਦਰੋਪਦੀ ਮੁਰਮੂ ਦਾ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਤੱਕ ਦਾ ਸਫ਼ਰ
ਨਵੀਂ ਦਿੱਲੀ, 21 ਜੂਨ (ਪੀ.ਟੀ.ਆਈ.)-ਦਰੋਪਦੀ ਮੁਰਮੂ ਦਾ ਓਡੀਸ਼ਾ 'ਚ ਸਿੰਜਾਈ ਅਤੇ ਬਿਜਲੀ ਵਿਭਾਗ 'ਚ ਇਕ ਜੂਨੀਅਰ ਸਹਾਇਕ ਤੋਂ ਰਾਸ਼ਟਰਪਤੀ ਅਹੁਦੇ ਲਈ ਐਨ.ਡੀ.ਏ. ਦਾ ਉਮੀਦਵਾਰ ਬਣਨ ਦਾ ਇਕ ਔਖਾ ਤੇ ਲੰਮਾ ਸਫਰ ਰਿਹਾ ਹੈ। 20 ਜੂਨ ਨੂੰ ਮੁਰਮੂ ਦੇ 64ਵੇਂ ਜਨਮ ਦਿਨ ਤੋਂ ਇਕ ਦਿਨ ਬਾਅਦ ਉਸ ਦੇ ਨਾਂਅ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੋਣ ਹੋਈ ਹੈ। ਸਾਲ 1958 'ਚ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਪਿੰਡ ਬੈਦਪੋਸੀ 'ਚ ਸੰਥਾਲ ਭਾਈਚਾਰੇ 'ਚ ਜਨਮੀ ਮੁਰਮੂ ਨੇ ਆਰਟਸ 'ਚ ਆਪਣੀ ਬੈਚਲਰ ਡਿਗਰੀ ਭੁਬਨੇਸ਼ਵਰ ਦੇ ਰਮਾਦੇਵੀ ਕਾਲਜ ਤੋਂ ਕੀਤੀ ਅਤੇ ਫਿਰ ਓਡੀਸ਼ਾ ਸਰਕਾਰ ਦੇ ਸਿੰਜਾਈ ਤੇ ਬਿਜਲੀ ਵਿਭਾਗ 'ਚ ਜੂਨੀਅਰ ਸਹਾਇਕ ਵਜੋਂ ਸੇਵਾ ਨਿਭਾਈ। ਬਾਅਦ 'ਚ ਉਨ੍ਹਾਂ ਨੇ ਰਾਏਰੰਗਪੁਰ ਵਿਖੇ ਸ਼੍ਰੀ ਅਰਬਿੰਦੋ ਇੰਟੈਗਰਲ ਸਿੱਖਿਆ ਸੈਂਟਰ 'ਚ ਇਕ ਆਨਰੇਰੀ ਸਹਾਇਕ ਅਧਿਆਪਕਾਂ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ 1997 'ਚ ਰਾਏਰੰਗਪੁਰ ਨਗਰ ਪੰਚਾਇਤ ਦੀ ਕੌਂਸਲਰ ਵਜੋਂ ਕੀਤੀ ਅਤੇ 2000 'ਚ ਉਹ ਓਡੀਸ਼ਾ ਸਰਕਾਰ 'ਚ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਈ ਅਤੇ ਫਿਰ 2015 'ਚ ਉਹ ਝਾਰਖੰਡ ਦੀ ਰਾਜਪਾਲ ਵੀ ਬਣੀ। ਰਾਏਰੰਗਪੁਰ ਤੋਂ ਦੋ ਵਾਰ ਦੀ ਸਾਬਕਾ ਵਿਧਾਇਕਾ ਮੁਰਮੂ ਨੂੰ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣਨ ਦਾ ਮਾਣ ਵੀ ਹਾਸਲ ਹੈ। ਓਡੀਸ਼ਾ ਵਿਧਾਨ ਸਭਾ ਵਲੋਂ ਮੁਰਮੂ ਨੂੰ ਸਾਲ 2007 'ਚ ਸਰਬੋਤਮ ਵਿਧਾਇਕਾ ਲਈ ਨੀਲਕੰਠ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਕੋਲ ਓਡੀਸ਼ਾ ਸਰਕਾਰ 'ਚ ਟਰਾਂਸਪੋਰਟ, ਵਣਜ, ਮੱਛੀ ਪਾਲਣ ਤੇ ਪਸ਼ੂਪਾਲਣ ਵਰਗੇ ਮੰਤਰਾਲਿਆਂ ਨੂੰ ਸੰਭਾਲਣ ਦਾ ਵਿਭਿੰਨ ਪ੍ਰਸ਼ਾਸਕੀ ਤਜ਼ਰਬਾ ਹੈ। ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮੁਰਮੂ ਨੂੰ ਕਈ ਦੁਖਾਂਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਵਿਆਹ ਸ਼ਿਆਮ ਚਰਨ ਮੁਰਮੂ ਨਾਲ ਹੋਇਆ ਅਤੇ ਉਨ੍ਹਾਂ ਦੇ 2 ਬੇਟੇ ਤੇ ਇਕ ਬੇਟੀ ਹੋਈ। ਬਦਕਿਸਮਤੀ ਨਾਲ ਮੁਰਮੂ ਦੇ ਪਤੀ ਤੇ ਦੋਵਾਂ ਬੇਟਿਆਂ ਦੀ ਹੁਣ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਬੇਟੀ ਇਤੀਸ਼੍ਰੀ ਵਿਆਹੀ ਹੋਈ ਹੈ

ਮਹਾਰਾਸ਼ਟਰ ਦੀ ਊਧਵ ਸਰਕਾਰ ਖ਼ਤਰੇ 'ਚ ਸ਼ਿਵ ਸੈਨਾ ਮੰਤਰੀ ਏਕਨਾਥ ਸ਼ਿੰਦੇ ਵਲੋਂ ਬਗ਼ਾਵਤ

* 22 ਵਿਧਾਇਕਾਂ ਨਾਲ ਸੂਰਤ ਦੇ ਹੋਟਲ 'ਚ ਠਹਿਰੇ * ਐਮ.ਵੀ.ਏ. ਸਰਕਾਰ ਨੂੰ ਡੇਗਣ ਦੀ ਚਾਲ ਕਾਮਯਾਬ ਨਹੀਂ ਹੋਵੇਗੀ-ਰਾਉਤ

ਮੁੰਬਈ, 21 ਜੂਨ (ਏਜੰਸੀ)- ਮਹਾਰਾਸ਼ਟਰ 'ਚ ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਗਾੜੀ (ਐਮ.ਵੀ.ਏ.) ਸਰਕਾਰ ਖਤਰੇ 'ਚ ਹੈ, ਕਿਉਂਕਿ ਸ਼ਿਵਸੈਨਾ ਦੇ ਸੀਨੀਅਰ ਨੇਤਾ ਤੇ ਸ਼ਹਿਰੀ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਸਰਕਾਰ ਤੋਂ ਨਾਰਾਜ਼ ਹੋ ਕੇ ਆਪਣੇ ਕਰੀਬ 2 ਦਰਜਨ ਵਿਧਾਇਕਾਂ ਨਾਲ ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਹੋਟਲ 'ਚ ਚਲੇ ਗਏ ਹਨ। ਬੀਤੇ ਦਿਨ ਵਿਧਾਨ ਪ੍ਰੀਸ਼ਦ ਚੋਣਾਂ 'ਚ ਐਮ.ਵੀ.ਏ. ਦੇ 6 ਸੀਟਾਂ 'ਚੋਂ ਇਕ 'ਤੇ ਹਾਰ ਹੋਣ ਬਾਅਦ ਏਕਨਾਥ ਸ਼ਿੰਦੇ ਆਪਣੇ ਸਮਰਥਕ ਵਿਧਾਇਕਾਂ ਨਾਲ ਸੂਰਤ ਚਲੇ ਗਏ ਹਨ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 10 ਸੀਟਾਂ ਲਈ ਹੋਈਆਂ ਚੋਣਾਂ 'ਚ ਐਮ.ਵੀ.ਏ. ਦੇ 6 ਸਮੇਤ ਕੁੱਲ 11 ਉਮੀਦਵਾਰ ਸਨ ਪਰ ਭਾਜਪਾ 5 ਸੀਟਾਂ ਜਿੱਤਣ 'ਚ ਕਾਮਯਾਬ ਹੋ ਗਈ ਜਦਕਿ 288 ਮੈਂਬਰ ਮਹਾਰਾਸ਼ਟਰ ਵਿਧਾਨ ਸਭਾ 'ਚ ਸੱਤਾਧਾਰੀ ਐਮ.ਵੀ.ਏ. ਗੱਠਜੋੜ 'ਚ ਸ਼ਾਮਿਲ ਸ਼ਿਵ ਸੈਨਾ ਦੀਆਂ 55, ਐਨ.ਸੀ.ਪੀ. ਦੀਆਂ 53 ਤੇ ਕਾਂਗਰਸ ਦੀਆਂ 44 ਸੀਟਾਂ ਹਨ, ਬਹੁਜਨ ਵਿਕਾਸ ਅਗਾੜੀ ਦੀਆਂ 3, ਸਮਾਜਵਾਦੀ ਪਾਰਟੀ, ਏ. ਆਈ. ਐਮ. ਆਈ. ਐਮ. ਅਤੇ ਪ੍ਰਹਾਰ ਜਨਸ਼ਕਤੀ ਪਾਰਟੀ ਦੀਆਂ 2-2 ਅਤੇ ਮਨਸੇ, ਸੀ.ਪੀ.ਆਈ.-ਐਮ, ਪੀ ਡਬਲਿਊ ਪੀ, ਸਵਾਭਿਮਾਨੀ ਪੱਖ, ਰਾਸ਼ਟਰੀ ਸਮਾਜ ਪਾਰਟੀ, ਜਨਸੁਹਾਜ ਪਾਰਟੀ ਤੇ ਕ੍ਰਾਂਤੀਕਾਰੀ ਸ਼ੇਤਕਾਰੀ ਪਕਸ਼ ਦੇ 1-1 ਅਤੇ 13 ਆਜ਼ਾਦ ਵਿਧਾਇਕ ਹਨ, ਜਦਕਿ ਵਿਰੋਧੀ ਧਿਰ ਭਾਜਪਾ ਦੇ ਕੇਵਲ 106 ਵਿਧਾਇਕ ਹਨ।
ਸ਼ਿੰਦੇ ਨੂੰ ਵਿਧਾਨ ਸਭਾ 'ਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾਇਆ
ਇਸ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੰਜੈ ਰਾਉਤ ਨੇ ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਵਿਧਾਨ ਸਭਾ 'ਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾਉਣ ਅਤੇ ਉਸ ਦੀ ਜਗ੍ਹਾ ਅਜੇ ਚੌਧਰੀ ਨੂੰ ਪਾਰਟੀ ਦਾ ਆਗੂ ਥਾਪੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਤੀਜੀ ਵਾਰ ਸਰਕਾਰ ਨੂੰ ਤੋੜਨ
ਦੀ ਕੋਸ਼ਿਸ਼ ਹੋ ਰਹੀ-ਪਵਾਰ

ਨਵੀਂ ਦਿੱਲੀ-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਭਾਜਪਾ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮਹਾਰਾਸ਼ਟਰ 'ਚ ਤੀਜੀ ਵਾਰ ਐਮ.ਵੀ.ਏ. ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਠਾਕਰੇ ਦੇ ਨੁਮਾਇੰਦੇ ਏਕਨਾਥ ਸ਼ਿੰਦੇ ਨੂੰ ਸੂਰਤ ਹੋਟਲ 'ਚ ਮਿਲੇ
ਸੂਰਤ, (ਏਜੰਸੀ)-ਮਹਾਰਾਸ਼ਟਰ 'ਚ ਪੈਦਾ ਹੋਏ ਸਿਆਸੀ ਸੰਕਟ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਦੇ ਨੁਮਾਇੰਦੇ ਮਿਲਿੰਦ ਨਾਰਵੇਕਰ ਤੇ ਰਵਿੰਦਰ ਪਾਠਕ ਸੂਰਤ ਹੋਟਲ 'ਚ ਸ਼ਿਵ ਸੈਨਾ ਦੇ ਬਾਗ਼ੀ ਹੋਏ ਮੰਤਰੀ ਏਕਨਾਥ ਸ਼ਿੰਦੇ ਤੇ ਹੋਰ ਵਿਧਾਇਕਾਂ ਨਾਲ ਵਿਚਾਰ-ਵਟਾਂਦਰਾ ਕਰਨ ਬਾਅਦ ਮੁੰਬਈ ਲਈ ਰਵਾਨਾ ਹੋ ਗਏ ਹਨ। ਨਾਰਵੇਕਰ ਤੇ ਪਾਠਕ ਸੂਰਤ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਈ ਰਵਾਨਾ ਹੋ ਗਏ ਪਰ ਉਨ੍ਹਾਂ ਹੋਟਲ ਅੰਦਰ ਹੋਈ ਗੱਲਬਾਤ ਬਾਰੇ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

ਈ. ਡੀ. ਵਲੋਂ ਰਾਹੁਲ ਗਾਂਧੀ ਤੋਂ ਪੰਜਵੇਂ ਦਿਨ 11 ਘੰਟੇ ਤੋਂ ਵੱਧ ਪੁੱਛਗਿੱਛ

* ਕਾਂਗਰਸੀਆਂ ਦਾ ਸੱਤਿਆਗ੍ਰਹਿ ਮਾਰਚ ਜਾਰੀ * ਅਲਕਾ ਲਾਂਬਾ ਦੀ ਹੋਈ ਪੁਲਿਸ ਨਾਲ ਝੜਪ

ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹੁਲ ਗਾਂਧੀ ਤੋਂ ਈ.ਡੀ. ਨੇ ਅੱਜ 5ਵੇਂ ਦਿਨ 11 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ। ਰਾਹੁਲ ਨੇ 5 ਦਿਨਾਂ 'ਚ ਈ.ਡੀ. ਦਫ਼ਤਰ ਵਿਖੇ ਲਗਭਗ 54 ਘੰਟੇ ਬਿਤਾਏ, ਅੱਜ ਉਨ੍ਹਾਂ ਨੂੰ ਤਾਜਾ ਸੰਮਨ ਜਾਰੀ ਨਹੀਂ ਕੀਤੇ ਗਏ, ਜਿਸ ਤੋਂ ਇਹ ਸਮਝਿਆ ਜਾ ਰਿਹਾ ਹੈ ਕਿ ਫਿਲਹਾਲ ਪੁੱਛਗਿੱਛ ਸਮਾਪਤ ਹੋ ਗਈ ਹੈ। ਇਥੇ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਰਾਤ ਕਰੀਬ 8 ਵਜੇ ਅੱਧੇ ਘੰਟੇ ਦੀ ਬਰੇਕ ਲੈਣ ਤੋਂ ਬਾਅਦ ਏਜੰਸੀ ਦੇ ਦਫ਼ਤਰ ਪੁੱਜੇ ਅਤੇ ਦੇਰ ਰਾਤ 11.30 ਵਜੇ ਏਜੰਸੀ ਦੇ ਦਫ਼ਤਰ 'ਚੋਂ ਬਾਹਰ ਨਿਕਲ ਗਏ। ਕਾਂਗਰਸ ਨੇ ਮੰਗਲਵਾਰ ਨੂੰ ਈ. ਡੀ. ਵਲੋਂ ਰਾਹੁਲ ਗਾਂਧੀ ਕੋਲੋਂ ਪੰਜਵੇਂ ਦਿਨ ਕੀਤੀ ਪੁੱਛਗਿੱਛ ਦੇ ਵਿਰੋਧ 'ਚ ਪੈਦਲ ਸੱਤਿਆਗ੍ਰਹਿ ਮਾਰਚ ਕੀਤਾ, ਜਿਸ 'ਤੇ ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਈ. ਡੀ. ਨੇ ਰਾਤ 12 ਵਜੇ ਤੱਕ ਰਾਹੁਲ ਗਾਂਧੀ ਤੋਂ ਸਵਾਲ-ਜਵਾਬ ਕੀਤੇ। ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਨੂੰ ਲੈ ਕੇ ਮੰਗਲਵਾਰ ਸਵੇਰੇ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਈ. ਡੀ. ਦੇ ਅਜਿਹੇ ਕਿਹੜੇ ਸਵਾਲ ਹਨ, ਜੋ ਕਿ 5 ਦਿਨਾਂ ਜਾਂ 50 ਘੰਟਿਆਂ 'ਚ ਵੀ ਖ਼ਤਮ ਨਹੀਂ ਹੋਏ।
ਰੋਸ ਪ੍ਰਦਰਸ਼ਨ
ਕਾਂਗਰਸੀ ਆਗੂਆਂ ਅਤੇ ਕਾਰਜਕਰਤਾਵਾਂ ਨੇ ਈ. ਡੀ. ਕਾਰਵਾਈ ਦੇ ਵਿਰੋਧ 'ਚ ਪੈਦਲ ਸੱਤਿਆਗ੍ਰਹਿ ਮਾਰਚ ਕੀਤਾ। ਕਾਂਗਰਸੀ ਆਗੂਆਂ ਵਲੋਂ ਇਹ ਮਾਰਚ ਪਾਰਟੀ ਦੇ ਹੈੱਡਕੁਆਰਟਰ ਤੋਂ ਜੰਤਰ-ਮੰਤਰ ਤੱਕ ਸੀ। ਹਾਲਾਂਕਿ ਉਸ ਇਲਾਕੇ 'ਚ ਪੁਲਿਸ ਨੇ ਧਾਰਾ 144 ਲਾ ਕੇ ਥਾਂ-ਥਾਂ 'ਤੇ ਬੈਰੀਕੇਡ ਲਗਾਏ ਹੋਏ ਸਨ। ਕਾਂਗਰਸੀਆਂ ਵਲੋਂ ਬੈਰੀਕੇਡ ਤੋੜਨ 'ਤੇ ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਆਪਣੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਦਿੱਲੀ ਬੁਲਾਇਆ। ਵਿਰੋਧ ਕਰਨ ਵਾਲਿਆਂ 'ਚ ਕਾਂਗਰਸ ਸ਼ਾਸਿਤ ਦੋ ਰਾਜਾਂ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼ਾਮਿਲ ਹੋਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰੋਸ ਪ੍ਰਦਰਸ਼ਨ ਦੌਰਾਨ ਕਾਰਜਕਰਤਾਵਾਂ ਨਾਲ ਸੜਕ 'ਤੇ ਹੀ ਬੈਠ ਕੇ ਨਾਅਰੇਬਾਜ਼ੀ ਕੀਤੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਈ. ਡੀ. ਦੀ ਕਾਰਵਾਈ ਨੂੰ ਭਾਜਪਾ ਦੀ ਤਾਨਾਸ਼ਾਹੀ ਅਤੇ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸੀ ਡਰਨਗੇ ਨਹੀਂ, ਡਟ ਕੇ ਲੜਨਗੇ।
ਅਲਕਾ ਲਾਂਬਾ ਦੀ ਹੋਈ ਪੁਲਿਸ ਨਾਲ ਝੜਪ
ਸੱਤਿਆਗ੍ਰਹਿ ਮਾਰਚ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਦੀ ਉਸ ਸਮੇਂ ਪੁਲਿਸ ਨਾਲ ਝੜਪ ਹੋ ਗਈ, ਜਦੋਂ ਸੜਕ 'ਤੇ ਬੈਠੀ ਲਾਂਬਾ ਨੂੰ ਪੁਲਿਸ ਨੇ ਉਠਾਉਣ ਦੀ ਕੋਸ਼ਿਸ਼ ਕੀਤੀ। ਸੜਕ 'ਤੇ ਬੈਠੀ ਲਾਂਬਾ ਨੇ ਪ੍ਰਦਰਸ਼ਨ ਕਰਨ ਨੂੰ ਆਪਣਾ ਸੰਵਿਧਾਨਿਕ ਹੱਕ ਦੱਸਦਿਆਂ ਕਿਹਾ ਕਿ ਇਹ ਸਰਕਾਰ ਸਾਡੇ ਤੋਂ ਸਾਡੇ ਲੋਕਤੰਤਰਿਕ ਹੱਕ ਵੀ ਖੋਹ ਰਹੀ ਹੈ।

ਆਈ.ਏ.ਐਸ. ਸੰਜੇ ਪੋਪਲੀ ਤੇ ਸਾਥੀ ਦਾ 4 ਦਿਨਾ ਪੁਲਿਸ ਰਿਮਾਂਡ

* 7.30 ਕਰੋੜ ਦੇ ਟੈਂਡਰ 'ਚੋਂ ਮੰਗਿਆ ਸੀ 1 ਫ਼ੀਸਦੀ ਕਮਿਸ਼ਨ * 3.5 ਲੱਖ ਰੁਪਏ ਰਿਸ਼ਵਤ ਦੀ ਕੀਤੀ ਸੀ ਵਸੂਲੀ

ਜਸਬੀਰ ਸਿੰਘ ਜੱਸੀ
ਐੱਸ. ਏ. ਐੱਸ. ਨਗਰ, 21 ਜੂਨ -ਪੰਜਾਬ ਵਿਜੀਲੈਂਸ ਬਿਊਰੋ ਨੇ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜੂਰੀ ਦੇਣ ਲਈ ਰਿਸ਼ਵਤ ਵਜੋਂ 1 ਫ਼ੀਸਦੀ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ 'ਚ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਅਧਿਕਾਰੀ ਦੇ ਸਾਥੀ ਸੰਦੀਪ ਵਤਸ ਨੂੰ ਵੀ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੰਜੇ ਪੋਪਲੀ ਤੇ ਸੰਦੀਪ ਵਤਸ ਨੂੰ ਡਿਊਟੀ ਮੈਜਿਸਟ੍ਰੇਟ ਸੋਨਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕਰਨਾਲ (ਹਰਿਆਣਾ) ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸੰਜੇ ਕੁਮਾਰ, ਜੋ ਕਿ ਦਿਖਾਦਲਾ ਕੋਆਪ੍ਰਟਿਵ ਸੁਸਾਇਟੀ ਲਿਮ. ਨਾਂਅ ਦੀ ਫਰਮ ਨਾਲ ਇਕ ਸਰਕਾਰੀ ਠੇਕੇਦਾਰ ਹੈ, ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਰਾਹੀਂ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਸੰਜੇ ਪੋਪਲੀ, ਆਈ. ਏ. ਐਸ. ਜਦੋਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਵਜੋਂ ਤਾਇਨਾਤ ਸਨ, ਨੇ ਆਪਣੇ ਸਹਾਇਕ ਸਕੱਤਰ ਸੰਦੀਪ ਵਤਸ ਦੀ ਮਿਲੀਭੁਗਤ ਨਾਲ 7.30 ਕਰੋੜ ਰੁ. ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ। 12 ਜਨਵਰੀ, 2022 ਵਾਲੇ ਦਿਨ ਸੰਦੀਪ ਵਤਸ ਦੇ ਵੱਟਸਐਪ ਤੋਂ ਉਸ ਨੂੰ ਕਾਲ ਆਈ, ਜਿਸ 'ਚ ਸੰਜੇ ਪੋਪਲੀ ਦੀ ਤਰਫੋਂ ਟੈਂਡਰ ਅਲਾਟਮੈਂਟ ਲਈ 7 ਲੱਖ ਰੁ. (7 ਕਰੋੜ ਰੁ. ਦੇ ਪ੍ਰਾਜੈਕਟ ਦਾ 1 ਫ਼ੀਸਦੀ) ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਉਸ ਨੇ ਡਰ ਕੇ ਆਪਣੇ ਪੀ.ਐਨ.ਬੀ. ਖਾਤੇ 'ਚੋਂ 3.5 ਲੱਖ ਰੁ. ਕਢਵਾ ਕੇ ਸੈਕਟਰ-20 ਚੰਡੀਗੜ੍ਹ ਵਿਖੇ ਇਕ ਕਾਰ 'ਚ ਸੰਦੀਪ ਵਤਸ ਨੂੰ ਦੇ ਦਿੱਤੇ। ਉਸ ਨੇ ਦੱਸਿਆ ਕਿ ਰਕਮ ਪ੍ਰਾਪਤ ਕਰਨ ਤੋਂ ਬਾਅਦ ਸੰਦੀਪ ਵਤਸ ਨੇ ਸੰਜੇ ਪੋਪਲੀ ਨੂੰ ਉਸ ਦੇ ਵੱਟਸਐਪ ਨੰਬਰ 'ਤੇ ਕਾਲ ਕਰਕੇ ਪੁਸ਼ਟੀ ਵੀ ਕੀਤੀ ਤੇ ਆਪਣੇ ਲਈ ਵੀ 5000 ਰੁ. ਲਏ ਸਨ। ਹਾਲਾਂਕਿ ਸ਼ਿਕਾਇਤਕਰਤਾ ਨੇ ਸੰਜੇ ਪੋਪਲੀ ਦੇ ਨਾਂਅ 'ਤੇ ਸੰਦੀਪ ਵਤਸ ਵਲੋਂ ਵਾਰ-ਵਾਰ ਮੰਗੇ ਜਾ ਰਹੇ ਬਕਾਇਆ 3.50 ਲੱਖ ਰੁ. ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਦੀ ਵੀਡੀਓ ਰਿਕਾਰਡਿੰਗ ਬਣਾ ਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਉਧਰ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਜੇ ਕੁਮਾਰ ਦੇ ਬਿਆਨਾਂ ਦੇ ਨਾਲ-ਨਾਲ ਉਸ ਵਲੋਂ ਪੇਸ਼ ਕੀਤੇ। ਵੀਡੀਓ ਸਬੂਤਾਂ ਦੇ ਆਧਾਰ 'ਤੇ ਆਈ. ਏ. ਐਸ. ਸੰਜੇ ਪੋਪਲੀ ਤੇ ਸੰਦੀਪ ਵਤਸ ਵਿਰੁੱਧ ਟੈਂਡਰ ਅਲਾਟ ਕਰਨ ਬਦਲੇ 1 ਫ਼ੀਸਦੀ ਰਿਸ਼ਵਤ ਮੰਗਣ ਤੇ 3.50 ਲੱਖ ਰੁ. ਪ੍ਰਾਪਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਸੰਜੇ ਪੋਪਲੀ ਨੇ ਮੀਡੀਆ ਤੋਂ ਬਣਾਈ ਦੂਰੀ, ਅਦਾਲਤ ਦੇ ਬਾਹਰ ਰੋਂਦਾ ਰਿਹਾ ਸੰਦੀਪ
ਅਦਾਲਤ ਪੁੱਜੇ ਸੰਜੇ ਪੋਪਲੀ ਤੋਂ ਜਦੋਂ ਪੱਤਰਕਾਰਾਂ ਨੇ ਉਸ ਦਾ ਪੱਖ ਜਾਨਣਾ ਚਾਹਿਆ ਤਾਂ ਸੰਜੇ ਪੋਪਲੀ ਨੇ ਅੱਗੋਂ ਉੱਤਰ ਦਿੱਤਾ ਕਿ ਕਾਨੂੰਨ ਮੁਤਾਬਕ ਉਹ ਅਜੇ ਕੁਝ ਨਹੀਂ ਕਹਿਣਾ ਚਾਹੁੰਦੇ। ਉਧਰ ਸੰਦੀਪ ਵਤਸ ਕੋਰਟ ਕੰਪਲੈਕਸ ਦੇ ਅੰਦਰ ਜਾਣ ਤੋਂ ਬਾਅਦ ਰੋਂਦਾ ਹੋਇਆ ਦਿਖਾਈ ਦਿੱਤਾ ਤੇ ਕਿਸੇ ਨਾਲ ਵੀ ਗੱਲ ਕਰਨ ਤੋਂ ਭੱਜਦਾ ਦਿਖਿਆ।

ਓਡੀਸ਼ਾ 'ਚ ਨਕਸਲੀ ਹਮਲਾ, ਸੀ.ਆਰ.ਪੀ.ਐਫ. ਦੇ 3 ਜਵਾਨ ਸ਼ਹੀਦ

ਨਵੀਂ ਦਿੱਲੀ/ਭੁਬਨੇਸ਼ਵਰ, 21 ਜੂਨ (ਪੀ.ਟੀ.ਆਈ.)-ਓਡੀਸ਼ਾ ਦੇ ਨੁਪਾੜਾ ਜ਼ਿਲ੍ਹੇ 'ਚ ਨਕਸਲੀਆਂ ਵਲੋਂ ਕੀਤੇ ਗਏ ਹਮਲੇ 'ਚ ਸੀ.ਆਰ.ਪੀ.ਐਫ. ਦੇ 3 ਜਵਾਨ ਸ਼ਹੀਦ ਹੋ ਗਏ। ਪਤਾਧਾਰਾ ਰਿਜ਼ਰਵ ਜੰਗਲ 'ਚ ਇਹ ਘਟਨਾ ਉਸ ਸਮੇਂ ਵਾਪਰੀ ਜਦ ਸੀ.ਆਰ.ਪੀ.ਐਫ. ਦੇ ਜਵਾਨ ਇਕ ਕੈਂਪ ਤੋਂ ਦੂਜੇ ਕੈਂਪ ਵੱਲ ਜਾ ਰਹੇ ਸਨ। ਓਡੀਸ਼ਾ ਦੇ ਡੀ.ਜੀ.ਪੀ. ਐਸ.ਕੇ. ਬੰਸਲ ਨੇ ਤਿੰਨ ਸੀ. ਆਰ .ਪੀ. ਐਫ. ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਕਸਲੀਆਂ ਨੂੰ ਜਵਾਨਾਂ ਦੇ ਇਥੇ ਆਉਣ ਸੰਬੰਧੀ ਪਹਿਲਾਂ ਤੋਂ ਸੂਚਨਾ ਸੀ। ਅਚਾਨਕ ਉਨ੍ਹਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਰਿਪੋਰਟ ਅਨੁਸਾਰ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉੱਥੋਂ 7 ਜਵਾਨ ਜਾ ਰਹੇ ਸਨ। ਸ਼ਹੀਦ ਹੋਣ ਵਾਲਿਆਂ 'ਚ ਸੀ.ਆਰ.ਪੀ.ਐਫ. ਦਾ ਇਕ ਕਾਂਸਟੇਬਲ ਅਤੇ ਦੋ ਸਹਾਇਕ ਸਬ-ਇੰਸਪੈਕਟਰ ਰੈਂਕ ਦੇ ਜਵਾਨ ਹਨ।

ਹਾਈਕੋਰਟ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ

ਚੰਡੀਗੜ੍ਹ, 21 ਜੂਨ (ਪ੍ਰੋ. ਅਵਤਾਰ ਸਿੰਘ)-ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਖ਼ਿਲਾਫ਼ ਦਰਜ ਕੀਤੇ ਜਾਣ ਵਾਲੇ ਕਿਸੇ ਵੀ ਮਾਮਲੇ 'ਚ ਕਾਰਵਾਈ ਕੀਤੇ ਜਾਣ ਤੋਂ 7 ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਹਾਈਕੋਰਟ ...

ਪੂਰੀ ਖ਼ਬਰ »

ਵਿਆਹੁਤਾ 'ਤੇ ਤੇਜ਼ਾਬ ਸੁੱਟਿਆ-ਬੁਰੀ ਤਰ੍ਹਾਂ ਝੁਲਸੀ

ਢਿਲਵਾਂ, 21 ਜੂਨ (ਗੋਬਿੰਦ ਸੁਖੀਜਾ)-ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦਿਆਲਪੁਰ 'ਚ ਇਕ ਬੁਟੀਕ ਚਲਾ ਰਹੀ ਵਿਆਹੁਤਾ 'ਤੇ ਇਕ ਵਿਅਕਤੀ ਵਲੋਂ ਤੇਜ਼ਾਬ ਸੁੱਟੇ ਜਾਣ 'ਤੇ ਉਹ ਬੁਰੀ ਤਰ੍ਹਾਂ ਝੁਲਸ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਬੁਟੀਕ 'ਤੇ ਸਵੇਰੇ ਕੰਮ ਕਰ ਰਹੀ ...

ਪੂਰੀ ਖ਼ਬਰ »

ਦਿੱਲੀ ਤੋਂ ਨਿਊਯਾਰਕ ਤੱਕ ਹਜ਼ਾਰਾਂ ਲੋਕਾਂ ਨੇ ਯੋਗਾ ਨਾਲ ਕੀਤੀ ਦਿਨ ਦੀ ਸ਼ੁਰੂਆਤ

* ਤਨ, ਮਨ ਤੇ ਆਤਮਾ ਨੂੰ ਸੰਤੁਲਿਤ ਕਰਦਾ ਹੈ ਯੋਗਾ-ਰਾਸ਼ਟਰਪਤੀ * ਪੂਰੇ ਬ੍ਰਹਿਮੰਡ 'ਚ ਸ਼ਾਂਤੀ ਲਿਆਉਂਦਾ ਹੈ ਯੋਗਾ-ਪ੍ਰਧਾਨ ਮੰਤਰੀ

ਨਵੀਂ ਦਿੱਲੀ, 21 ਜੂਨ (ਏਜੰਸੀ)-8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਸ਼ਵ ਭਰ 'ਚ ਸਮਾਗਮ ਕਰਵਾਏ ਗਏ ਅਤੇ ਸਿਹਤਮੰਦ ਜੀਵਨ ਲਈ ਯੋਗਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਨਵੀਂ ਦਿੱਲੀ ਤੋਂ ਬੀਜਿੰਗ, ਲੰਡਨ ਤੇ ਨਿਊਯਾਰਕ ਤੱਕ ਹਜ਼ਾਰਾਂ ਲੋਕਾਂ ਨੇ ਯੋਗਾ ਨਾਲ ਦਿਨ ਦੀ ...

ਪੂਰੀ ਖ਼ਬਰ »

ਬਿਜਲੀ ਨਿਗਮ ਵਲੋਂ ਸਨਅਤਕਾਰਾਂ ਨੂੰ ਡੇਢ ਮਹੀਨੇ ਦਾ ਅਗਾਊਂ ਬਿੱਲ ਦੇਣ ਦਾ ਫ਼ਰਮਾਨ ਜਾਰੀ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਸਨਅਤਕਾਰਾਂ ਨੂੰ ਡੇਢ ਮਹੀਨੇ ਦਾ ਅਗਾਊਂ ਬਿਜਲੀ ਬਿੱਲ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਕਾਰਖ਼ਾਨੇਦਾਰਾਂ ਤੋਂ 45 ...

ਪੂਰੀ ਖ਼ਬਰ »

ਕਾਨਪੁਰ '84 ਸਿੱਖ ਵਿਰੋਧੀ ਦੰਗਿਆਂ ਸੰਬੰਧੀ 2 ਹੋਰ ਗ੍ਰਿਫ਼ਤਾਰ

ਕਾਨਪੁਰ (ਯੂ.ਪੀ.), 21 ਜੂਨ (ਪੀ. ਟੀ. ਆਈ.)-ਕਾਨਪੁਰ ਦੇ 1984 ਸਿੱਖ ਵਿਰੋਧੀ ਦੰੰਗਿਆਂ ਦੀ ਜਾਂਚ ਕਰਨ ਵਾਲੀ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ 2 ਹੋਰ ਲੋਕਾਂ ਨੂੰ ਸਮੂਹਿਕ ਕਤਲੇਆਮ ਤੇ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ, ਜਿਸ 'ਚ ਤਿੰਨ ਲੋਕਾਂ ਦੀ ਮੌਤ ...

ਪੂਰੀ ਖ਼ਬਰ »

2 ਮੁਕਾਬਲਿਆਂ 'ਚ ਜੈਸ਼ ਤੇ ਲਸ਼ਕਰ ਦੇ 4 ਅੱਤਵਾਦੀ ਹਲਾਕ

ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਉੱਤਰੀ ਅਤੇ ਦੱਖਣੀ ਕਸ਼ਮੀਰ 'ਚ 2 ਵੱਖ-ਵੱਖ ਮੁਕਾਬਲਿਆਂ ਦੌਰਾਨ ਸਬ-ਇੰਸਪੈਕਟਰ ਦੇ ਹੱਤਿਆਰੇ ਸਮੇਤ ਲਸ਼ਕਰ ਅਤੇ ਜੈਸ਼ ਦੇ 4 ਅੱਤਵਾਦੀ ਮਾਰੇ ਗਏ। ਆਈ.ਜੀ.ਪੀ ਵਿਜੇ ਕੁਮਾਰ ਅਨੁਸਾਰ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਮੂਲਾ ਦੀ ਤਹਿਸੀਲ ਸੋਪੋਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX