ਤਾਜਾ ਖ਼ਬਰਾਂ


IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  9 minutes ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  33 minutes ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  52 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  1 minute ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 1 hour ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 2 hours ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 2 hours ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 3 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 2 hours ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 2 hours ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 5 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 6 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 5 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 6 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 6 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 7 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 6 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਵੱਖ-ਵੱਖ ਥਾੲੀਂ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਬਾਰਾਂਦਰੀ ਬਾਗ 'ਚ ਮਨਾਇਆ ਅੰਤਰ-ਰਾਸ਼ਟਰੀ ਯੋਗਾ ਦਿਵਸ
ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਅੱਠਵਾਂ ਅੰਤਰਰਾਸ਼ਟਰੀ ਯੋਗ ਦਿਵਸ ਨਵਾਂਸ਼ਹਿਰ ਦੇ ਬਾਰਾਂਦਰੀ ਬਾਗ ਵਿਖੇ ਮਨਾਇਆ ਗਿਆ | ਇਹ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਆਯੂਸ਼ ਡਿਪਾਰਟਮੈਂਟ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਯੋਗ ਸਮਿਤੀ ਦੁਆਰਾ ਕੀਤਾ ਗਿਆ, ਜਿਸ ਵਿਚ ਆਰਟ ਆਫ਼ ਲਿਵਿੰਗ, ਓਸ਼ੋ ਧਾਰਾ ਮੈਤ੍ਰੀ ਸੰਘ, ਭਾਰਤੀਯ ਯੋਗ ਸੰਸਥਾਨ, ਰੋਟਰੀ ਕਲੱਬ, ਆਰੀਆ ਸਮਾਜ, ਰਾਸ਼ਟਰੀਆ ਸਵੈਮ ਸੇਵਕ ਸੰਘ, ਨਿਊ ਸਿਟੀ ਸਾਈਕਲ ਕਲੱਬ, ਵੂਮਨ ਪਾਵਰ ਸੋਸਾਇਟੀ, ਏ.ਪਲੱਸ, ਸੈਂਟੀਰੇਂਟ ਫਾਰਮਸੁਟਿਕੈਲਸ, ਐੱਸ.ਕੇ.ਟੀ. ਪਲਾਂਟੇਸ਼ਨ, ਪ੍ਰਜਾਪਤੀ ਬ੍ਰਹਮਾ ਕੁਮਾਰੀ ਨਵਾਂਸ਼ਹਿਰ ਸੈਂਟਰ, ਜੈਨ ਯੁਵਕ ਮੰਡਲ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ, ਪੁਲਿਸ ਪ੍ਰਸ਼ਾਸਨ ਨਵਾਂਸ਼ਹਿਰ, ਨਿਮਾ ਨਵਾਂਸ਼ਹਿਰ, ਜ਼ਿਲ੍ਹਾ ਸਿਵਲ ਹਸਪਤਾਲ ਅਤੇ ਆਵਾਜ਼ ਸੰਸਥਾ ਵਲੋਂ ਆਪਣਾ ਸਹਿਯੋਗ ਦਿੱਤਾ ਗਿਆ | ਆਰਟ ਆਫ਼ ਲਿਵਿੰਗ ਦੇ ਟੀਚਰ ਮਨੋਜ ਕੰਡਾ ਨੇ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਜੋਂ, ਭਾਰਤੀਯ ਯੋਗ ਸੰਸਥਾਨ ਦੇ ਅਮਰਨਾਥ, ਆਯੂਸ਼ ਤੋਂ ਡਾਕਟਰ ਜਯੋਤੀ, ਡਾਕਟਰ ਰਮਗੀਤ ਅਤੇ ਬੀ.ਐਮ.ਪੀ. ਐੱਸ. ਸਕੂਲ ਦੇ ਵਿਦਿਆਰਥੀ ਅਤੁਲਯਾ ਦੁੱਗਲ ਨੇ ਅਹਿਮ ਸੇਵਾਵਾਂ ਦਿੱਤੀਆਂ | ਦੀਪ ਜਗਾਉਣ ਦੀ ਰਸਮ ਅੱਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਮਾਣਯੋਗ ਮੈਡਮ ਮਨੀਸ਼ਾ ਜੈਨ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ ਕਾਰਜਕਾਰੀ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ, ਮਾਣਯੋਗ ਮੈਡਮ ਪਰਮਿੰਦਰ ਕੌਰ, ਸਿਵਲ ਜੱਜ (ਸੀਨੀਅਰ ਡਵੀਜ਼ਨ), ਮਾਣਯੋਗ ਕਮਲਦੀਪ ਸਿੰਘ ਧਾਲੀਵਾਲ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹਿਬਾਜ ਸਿੰਘ ਡੀ.ਐੱਸ.ਪੀ., ਵਿਨੋਦ ਕੁਮਾਰ ਐੱਸ.ਐਚ.ਓ., ਸਤੀਸ਼ ਕੁਮਾਰ ਐੱਸ.ਐਚ.ਓ., ਬੀ.ਕੇ. ਮਨਜੀਤ, ਬੀ.ਕੇ. ਰਵੀਨਾ, ਪੂਨਮ ਮਾਨਿਕ, ਗੁਰਚਰਨ ਅਰੋੜਾ, ਲਲਿਤ ਮੋਹਨ ਪਾਠਕ, ਡਾ. ਅਮਰਪ੍ਰੀਤ ਕੌਰ ਢਿੱਲੋਂ, ਸੰਦੀਪ ਜੈਨ, ਡਾਕਟਰ ਪ੍ਰਦੀਪ ਅਰੋੜਾ, ਮਨੋਜ ਜਗਪਾਲ, ਅੰਕੁਸ਼ ਨਿਜਾਵਣ, ਪੁਨੀਤ ਜੈਨ, ਸੰਜੀਵ ਦੁੱਗਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਕੀਤੀ | ਇਸ ਤੋਂ ਬਾਅਦ ਆਰਟ ਆਫ਼ ਲਿਵਿੰਗ ਦੇ ਅਧਿਆਪਕ ਮਨੋਜ ਕੰਡਾ ਨੇ ਕਾਮਨ ਯੋਗਾ ਪ੍ਰੋਟੋਕਾਲ ਦੀ ਸ਼ੁਰੂਆਤ ਕੀਤੀ ਅਤੇ ਯੋਗ ਦੇ ਸਰੀਰ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਲੋਕੇਸ਼ ਗੁਪਤਾ, ਡਾ. ਗੁਰਪਾਲ ਕਟਾਰੀਆ, ਡਾ. ਦੀਪਕ ਅਰੋੜਾ, ਡਾ. ਰਮਨਦੀਪ ਕੁਮਾਰ, ਡਾ. ਸ਼ੁਭਕਾਮਨਾ, ਡਾ. ਰੀਨਾ, ਡਾ. ਜਤਿੰਦਰ, ਡਾ. ਪੂਜਾ, ਦਿਨੇਸ਼ ਜੈਨ, ਮੋਹਿਤ ਜੈਨ, ਵਰਿੰਦਰ ਬਜਾੜ, ਵਿਜੇਤਾ ਚੋਪੜਾ, ਸਪਨਾ ਅਰੋੜਾ, ਨੂਰੀ ਗਰੋਵਰ, ਕਨਿਕ ਸ਼ਰਮਾ, ਜੈਪਾਲ ਸ਼ਰਮਾ, ਰਵਿੰਦਰ ਅਗਨੀਹੋਤਰੀ, ਮੋਹਿਤ ਢੱਲ, ਕੋਮਲ ਅਰੋੜਾ, ਸੁਰਭੀ, ਗੀਤਾ, ਅਸ਼ਵਨੀ ਬਲੱਗਣ, ਵਿਸ਼ਾਲ ਸ਼ਰਮਾ, ਜੰਗ ਸਿੰਘ, ਵਿਜੈ ਕੁਮਾਰ, ਰਾਜ ਕੁਮਾਰ, ਸਤੀਸ਼ ਓਹਰੀ, ਮਹੇਸ਼ ਸ਼ਰਮਾ, ਵਿਜੈ ਕੁਮਾਰ, ਰਾਜਿੰਦਰ ਸੈਣੀ, ਪਿ੍ੰਸੀਪਲ ਰਾਜਿੰਦਰ ਗਿੱਲ ਆਦਿ ਨੇ ਯੋਗ ਕਿਰਿਆਵਾਂ ਕੀਤੀਆਂ |
ਸਿੱਖ ਨੈਸ਼ਨਲ ਕਾਲਜ ਬੰਗਾ 'ਚ 'ਯੋਗਾ ਦਿਵਸ' ਮਨਾਇਆ
ਬੰਗਾ, (ਜਸਬੀਰ ਸਿੰਘ ਨੂਰਪੁਰ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਯੋਗ ਦਾ ਮਹੱਤਵ ਦੱਸਦੇ ਹੋਏ ਵੱਖ-ਵੱਖ ਆਸਣਾਂ ਤੋਂ ਜਾਣੂੰ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨੂੰ ਸਰੀਰ ਦੀ ਤੰਦਰੁਤੀ ਲਈ ਯੋਗ ਦੀ ਅਹਿਮ ਭੂਮਿਕਾ ਬਾਰੇ ਦੱਸਿਆ ਤੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰੋ. ਆਬਿਦ, ਪ੍ਰੋ. ਨੀਲਮ ਕੁਮਾਰੀ ਅਤੇ ਪ੍ਰੋ. ਤਵਿੰਦਰ ਕੌਰ ਸ਼ਾਮਿਲ ਸਨ |
ਪੰਜਾਬ ਐਂਡ ਸਿੰਧ ਬੈਂਕ ਵਲੋਂ ਨਰਸਿੰਗ ਕਾਲਜ ਢਾਹਾਂ ਕਲੇਰਾਂ 'ਚ ਯੋਗ ਦਿਵਸ ਮਨਾਇਆ
ਬੰਗਾ, (ਜਸਬੀਰ ਸਿੰਘ ਨੂਰਪੁਰ)-ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵਲੋਂ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਗਿਆਨ ਚੰਦ ਚੀਫ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਦਫ਼ਤਰ ਹੁਸ਼ਿਆਰਪੁਰ ਤੇ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਅਗਵਾਈ ਵਿਚ ਮਨਾਇਆ | ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਨੇ ਸੰਬੋਧਨ ਕਰਦੇ ਦੱਸਿਆ ਕਿ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ | ਇਸ ਮੌਕੇ ਪ੍ਰਸ਼ੋਤਮ ਬੰਗਾ ਸੀਨੀਅਰ ਮਨੈਜਰ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਨੇ ਸਮੂਹ ਮਹਿਮਾਨਾਂ, ਪਤਵੰਤੇ ਸੱਜਣਾਂ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਅੰਤਰ-ਰਾਸ਼ਟਰੀ ਯੋਗ ਦਿਵਸ ਸਮਾਗਮ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਸ਼ੋਤਮ ਬੰਗਾ ਸੀਨੀਅਰ ਮੈਨੇਜਰ, ਹਰਸ਼ ਕੌਸ਼ਿਕ ਮੈਨੇਜਰ, ਅਕਾਸ਼ ਚੌਹਾਨ ਮੈਨੇਜਰ, ਮਨਿੰਦਰ ਪਾਲ, ਰਾਜਵੀਰ ਸਿੰਘ, ਰਾਹੁਲ ਰੰਜਨ, ਭਾਰਤ ਰਤਨ, ਡਾ. ਸੁਰਿੰਦਰ ਜਸਪਾਲ ਪਿ੍ੰਸੀਪਲ, ਪ੍ਰੋਫੈਸਰ ਸੰਜੇ ਕੁਮਾਰ, ਮੈਡਮ ਜੋਤਸਨਾ ਕੁਮਾਰੀ, ਮੈਡਮ ਸਰੋਜ ਬਾਲਾ ਆਦਿ ਹਾਜ਼ਰ ਸਨ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੇ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਆਦੇਸ਼ ਅਨੁਸਾਰ ਅੰਤਰਰਾਸ਼ਟਰੀ ਯੋਗਾ ਦਿਵਸ ਪਿ੍ੰਸੀਪਲ ਅਮਰਜੀਤ ਖਟਕੜ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਮਨਾਇਆ ਗਿਆ | ਜਿਸ 'ਚ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਵਲੋਂ ਹਿੱਸਾ ਲਿਆ ਗਿਆ | ਸਕੂਲ ਦੇ ਲੈਕਚਰਾਰ ਫਿਜੀਕਲ ਐਜ਼ੂਕੇਸ਼ਨ ਦਵਿੰਦਰ ਕੌਰ ਤੇ ਪੀ. ਟੀ. ਆਈ ਅਧਿਆਪਕ ਲੈਹਿੰਬਰ ਸਿੰਘ ਵਲੋਂ ਬੱਚਿਆਂ ਤੇ ਅਧਿਆਪਕਾਂ ਨੂੰ ਯੋਗ ਦੇ ਵੱਖਰੇ-ਵੱਖਰੇ ਆਸਣ ਕਰਵਾਏ ਗਏ | ਪਿ੍ੰਸੀਪਲ ਅਮਰਜੀਤ ਖਟਕੜ ਨੇ ਬੱਚਿਆਂ ਨੂੰ ਹਰ ਰੋਜ਼ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਯੋਗ ਤੋਂ ਹੋਣ ਵਾਲੇ ਲਾਭਾਂ ਬਾਰੇ ਦੱਸਿਆ | ਇਸ ਮੌਕੇ ਇੰਦਰਪਾਲ ਸਿੰਘ, ਰਣ ਬਹਾਦਰ, ਬੁੱਧ ਦਾਸ, ਕਸ਼ਮੀਰ ਸਿੰਘ, ਸਤਿੰਦਰ ਸੋਢੀ, ਮਨਦੀਪ ਸਿੰਘ, ਤਰਸੇਮ ਲਾਲ, ਇੰਦਰਜੀਤ ਪਾਲ, ਨਿਰਮਲ ਰਾਮ, ਵਿਜੇ ਕੁਮਾਰ, ਲਹਿੰਬਰ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਬਲਰਾਜ, ਭੁਪਿੰਦਰ ਸਿੰਘ, ਸੰਤੋਖ ਸਿੰਘ, ਪ੍ਰਵੀਨ ਕੌਰ, ਦਵਿੰਦਰ ਕੌਰ, ਸੰਤੋਸ਼ ਕੌਰ, ਮੀਨਾਕਸ਼ੀ, ਰਮਨਦੀਪ, ਨੀਰੂ ਸ਼ਰਮਾ, ਹਰਪ੍ਰੀਤ ਕੌਰ, ਨਿਸ਼ਾ, ਪ੍ਰਤੀਮਾ ਸ਼ਰਮਾ, ਕੰਚਨ ਕੁਮਾਰੀ, ਨਿਰਮਲ ਕੌਰ ਆਦਿ ਹਾਜ਼ਰ ਸਨ |
ਸ.ਹ.ਸ. ਸ਼ੇਖੂਪੁਰ ਬਾਗ਼ ਰਾਸ਼ਟਰੀ ਯੋਗਾ ਦਿਵਸ ਮਨਾਇਆ
ਉਸਮਾਨਪੁਰ, (ਸੰਦੀਪ ਮਝੂਰ)-ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ਼ ਵਿਖੇ ਸਕੂਲ ਮੁਖੀ ਗੁਰਪ੍ਰੀਤ ਸਿੰਘ ਸੈਂਪਲਾ ਦੀ ਅਗਵਾਈ ਹੇਠ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸਰੀਰ ਨੂੰ ਫਿੱਟ ਰੱਖਣ ਲਈ ਵੱਖ-ਵੱਖ ਕਿਸਮ ਦੇ ਯੋਗ ਕੀਤੇ ਗਏ | ਇਸ ਮੌਕੇ ਸਤਨਾਮ ਸਿੰਘ ਮੀਰਪੁਰ, ਹਰੀਸ਼ ਕੁਮਾਰ, ਸਚਨੀਲ ਸਿੰਘ, ਗਿਆਨ ਸਿੰਘ, ਗੁਰਦੀਪ ਦੁਪਾਲਪੁਰੀ, ਰਣਵੀਰ ਕੁਮਾਰ, ਜਰਨੈਲ ਸਿੰਘ, ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
ਸਕੌਲਰ ਪਬਲਿਕ ਸਕੂਲ ਜਾਡਲਾ ਵਿਖੇ ਯੋਗ ਦਿਵਸ ਮਨਾਇਆ
ਜਾਡਲਾ, (ਬੱਲੀ)-ਸਕੌਲਰ ਪਬਲਿਕ ਸਕੂਲ ਜਾਡਲਾ ਵਿਖੇ ਪ੍ਰਦੀਪ ਸ਼ਾਰਦਾ ਤੇ ਰਾਮਨੀ ਸ਼ਾਰਦਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ 14 ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਮਿਲ ਕੇ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਆਸਣ ਕਰਵਾਏ | ਪਿ੍ੰਸੀਪਲ ਪੂਜਾ ਸ਼ਾਰਧਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਖੇਡ ਮੈਦਾਨ 'ਚ ਪ੍ਰਭਾਵਸ਼ਾਲੀ ਤਰੀਕੇ ਨਾਲ ਤਿਆਰੀ ਕਰਕੇ ਯੋਗ ਦਿਵਸ ਨੂੰ ਸਮਰਪਿਤ ਕਿਰਿਆਵਾਂ ਕੀਤੀਆਂ | ਪੂਜਾ ਸ਼ਾਰਧਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਤੇ ਤਣਾਅ ਮੁਕਤ ਕਰਨ ਲਈ ਯੋਗ ਇਕ ਵਧੀਆ ਕਸਰਤ ਹੈ | ਇਸ ਮੌਕੇ 'ਤੇ ਸਕੂਲ ਡਾਇਰੈਕਟਰ ਗਗਨ ਰਾਣਾ ਨੇ ਸਕੂਲ ਸਟਾਫ਼ ਤੇ ਬਾਹਰੋਂ ਆਏ ਹੋਏ ਮਹਿਮਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ |
ਯੋਗ ਜੀਵਨ ਦੀ ਉਹ ਕਲਾ ਹੈ ਜਿਸ ਨੂੰ ਕਰਨ ਨਾਲ ਸਰੀਰਕ ਕਸ਼ਟ ਖ਼ਤਮ ਹੁੰਦੇ-ਨਮਰਤਾ ਖੰਨਾ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਅੱਜ ਪ੍ਰਾਚੀਨ ਸਨੇਹੀ ਮੰਦਰ ਨਵਾਂਸ਼ਹਿਰ ਵਿਖੇ ਭਾਰਤ ਸਵੈਭਿਮਾਨ ਟਰੱਸਟ, ਮਹਿਲਾ ਪਤੰਜਲੀ, ਯੁਵਾ ਭਾਰਤ ਤੇ ਪਤੰਜਲੀ ਯੋਗ ਸਮਿਤੀ ਸੰਸਥਾਵਾਂ ਵਲੋਂ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ | ਇਹ ਦਿਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ | ਮਹਿਲਾ ਪਤੰਜਲੀ ਦੇ ਜ਼ਿਲ੍ਹਾ ਸਕੱਤਰ ਨਮਰਤਾ ਖੰਨਾ ਯੋਗ ਅਧਿਆਪਕ ਦਾ ਕਹਿਣਾ ਹੈ ਕਿ ਯੋਗਾ ਇਕ ਅਜਿਹੀ ਤਕਨੀਕ ਹੈ ਜੋ ਸਾਡੇ ਸਰੀਰ, ਮਨ ਤੇ ਆਤਮਾ ਨੂੰ ਇਕ ਕਰਦੀ ਹੈ | ਇਹ ਸਾਡੇ 'ਚੋਂ ਤਣਾਅ ਨੂੰ ਦੂਰ ਕਰਦੀ ਹੈ | ਜੇਕਰ ਤੁਸੀਂ ਖ਼ੁਸ਼ ਹੋ ਤਾਂ ਤੁਸੀਂ ਹਿੰਸਕ ਨਹੀਂ ਹੋ ਸਕਦੇ | ਪਤੰਜਲੀ ਯੋਗ ਸਮਿਤੀ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਕੁਮਾਰ ਖੰਨਾ ਦਾ ਕਹਿਣਾ ਹੈ ਕਿ ਯੋਗ ਸ਼ਬਦ ਸੰਸਕ੍ਰਿਤ ਭਾਸ਼ਾ ਯੂਜ ਤੋਂ ਲਿਆ ਗਿਆ ਹੈ | ਜਿਸ ਦਾ ਅਰਥ ਹੈ ਇਕੱਠੇ ਹੋਣਾ ਆਪਸ ਵਿਚ ਜੁੜਨਾ, ਮਨ ਤੇ ਸਰੀਰ ਉੱਤੇ ਕੰਟਰੋਲ ਰੱਖਣ ਤੇ ਖ਼ੁਸ਼ਹਾਲ ਜੀਵਨ ਦੇ ਲਈ ਯੋਗ ਕਾਫ਼ੀ ਲੋਕਪਿ੍ਯਾ ਹੈ | ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਬਬਲੀ, ਸੰਤ ਬੈਰਾਗਪੁਰੀ ਕੁਟੀਆ ਦਾ ਕਹਿਣਾ ਹੈ ਕਿ ਯੋਗ ਦੇ ਨਾਲ ਨਾਲ ਸਾਨੂੰ ਆਪਣੇ ਆਹਾਰ, ਵਿਵਹਾਰ, ਸਰੀਰ ਵਿਚ ਵਾਤ, ਪਿੱਤ ਤੇ ਕਫ਼ ਦੇ ਦੋਸ਼ ਨਾਲ ਸਰੀਰ ਵਿਚ ਬਿਮਾਰੀਆਂ ਆਉਂਦੀਆਂ ਹਨ | ਇਸ ਮੌਕੇ ਦਲਜੀਤ ਕੌਰ ਸੋਸ਼ਲ ਮੀਡੀਆ ਇੰਚਾਰਜ, ਨੀਰੂ ਕਿਰਪਾਲ, ਰੀਤੂ ਢੀਂਗਰਾ, ਰਚਨਾ ਢੀਂਗਰਾ, ਰੰਜਨਾ ਨਈਅਰ, ਸਨੇਹਾ ਢੱਲਾ, ਸੀਮਾ ਤਨੇਜਾ, ਜਸਵਿੰਦਰ ਕੌਰ, ਅਸ਼ੀਮਾ ਬੱਤਰਾ, ਲਵਲੀ ਸੈਣੀ, ਸਰਿਕਾ ਸ਼ਰਮਾ, ਸੋਬਾਨਾ, ਅਰਚਨਾ ਕੌਸ਼ਲ, ਸਤਵੀਰ, ਕਿਰਪਾਲ ਕੌਰ, ਪੂਨਮ ਜਾਂਗੜਾ, ਰਾਕੇਸ਼ ਰਾਣੀ, ਰਾਖੀ, ਰੀਤਾ, ਸੰਗੀਤਾ, ਸੁਮਨ ਅਰੋੜਾ, ਕਿਰਨ, ਕਮਲਪ੍ਰੀਤ, ਦਿਨੇਸ਼ ਖੰਨਾ, ਸੋਨੀਆ, ਸੁਨੀਲ ਜੈਨ, ਸ਼ਵੇਤਾ, ਹਿਮਾਨੀ, ਪੂਜਾ, ਕੀਰਤੀ, ਪੂਜਾ ਰਾਣੀ, ਮਾਇਆ ਚੌਧਰੀ, ਸਵਿਤਾ ਸੌਂਧੀ, ਮੀਨੂ, ਨਿਸ਼ਾ, ਰਾਜ ਰਾਣੀ, ਸਵਿਤਾ ਲੜੋਈਆ, ਪੂਨਮ, ਮਨਦੀਪ ਕੌਰ, ਰੂਬੀ ਜੈਨ, ਸ਼ਰੂਤੀ, ਮਨੀਸ਼, ਦੀਪਕ, ਅੰਤੀਮਾ, ਵੀਨਾ, ਸਰੋਜ ਖੰਨਾ, ਚੰਦਾ, ਕੁਸ਼ਮ, ਸ਼ੈਲੀ ਜੈਨ, ਮਨੀਸ਼, ਪਰਵੇਸ਼ ਬੋਹਰਾ, ਰਾਜੇਸ਼ ਬੋਹਰਾ ਵੀ ਹਾਜ਼ਰ ਸਨ |
ਸਰਕਾਰੀ ਪ੍ਰਾਇਮਰੀ ਸਕੂਲ ਮਾਹੀ ਪੁਰ ਵਿਖੇ ਯੋਗਾ ਦਿਵਸ ਮਨਾਇਆ
ਪੋਜੇਵਾਲ ਸਰਾਂ, (ਰਮਨ ਭਾਟੀਆ)- ਸਰਕਾਰੀ ਪ੍ਰਾਇਮਰੀ ਸਕੂਲ ਮਾਹੀਪੁਰ, ਬਲਾਕ ਸੜੋਆ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ 'ਚ ਸਕੂਲ ਦੇ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੇ ਭਾਗ ਲਿਆ | ਇਸ ਮੌਕੇ 'ਤੇ ਬੋਲਦਿਆਂ ਸੁਰਿੰਦਰ ਮੂੰਡਨ ਸਕੂਲ ਮੁੱਖ ਅਧਿਆਪਕ ਨੇ ਕਿਹਾ ਕਿ ਅੱਜ ਦੀ ਨੱਠ ਭੱਜ ਦੀ ਜ਼ਿੰਦਗੀ 'ਚ ਯੋਗ ਹੀ ਸਾਡੇ ਸਰੀਰ ਨੂੰ ਨਿਰੋਗ ਰੱਖ ਸਕਦਾ ਹੈ | ਯੋਗ ਸਾਨੂੰ ਰੋਗਾਂ ਤੋਂ ਕੋਹਾਂ ਦੂਰ ਰੱਖਦਾ ਹੈ | ਸਾਰਿਆਂ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਰੋਜ਼ਾਨਾ ਯੋਗ ਨੂੰ ਤਰਜੀਹ ਦੇਣਗੇ |
ਅਮਰਦੀਪ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸਮੂਹ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨਾਲ 'ਅੰਤਰਰਾਸ਼ਟਰੀ ਯੋਗਾ ਦਿਵਸ' ਮਨਾਇਆ ਗਿਆ | ਇਸ ਮੌਕੇ ਲੈਕਚਰਾਰ ਦਲਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਯੋਗ ਅਭਿਆਸ 'ਚ ਮੁੱਖ ਆਸਨ ਤੇ ਪ੍ਰਾਣਾਯਾਮ ਕਰਵਾਏ ਗਏ | ਜਿਸ ਨਾਲ ਵਿਦਿਆਰਥੀ ਤੇਜ਼ ਦਿਮਾਗ ਤੇ ਤੰਦਰੁਸਤ ਸਰੀਰ ਦੇ ਨਾਲ-ਨਾਲ ਇਕਾਗਰਚਿੱਤ ਹੋ ਕੇ ਪੜ੍ਹਾਈ ਵਿਚ ਮਨ ਲਗਾ ਕੇ ਧਿਆਨ ਦੇ ਸਕਦੇ ਹਨ | ਪਿ੍ੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਯੋਗਾ ਵੱਲ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਯੋਗਾ ਕਰਨ ਨਾਲ ਸਰੀਰ ਦਾ ਮਨ ਨਾਲ ਤਾਲ-ਮੇਲ ਬਣਦਾ ਹੈ | ਉਨ੍ਹਾਂ ਦੱਸਿਆ ਕਿ ਅਰੋਗ ਸਰੀਰ ਵਿਚ ਹੀ ਅਰੋਗ ਮਨ ਵਸਦਾ ਹੈ | ਇਸ ਮੌਕੇ ਸਕੂਲ ਸਟਾਫ਼ ਮੈਂਬਰਜ਼ ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਰਾਜਵਿੰਦਰ ਸਿੰਘ, ਲੈਕਚਰਾਰ ਅੰਜੂ, ਲੈਕਚਰਾਰ ਨਵਜੋਤ ਕੌਰ ਅਤੇ ਲੈਕਚਰਾਰ ਮਨਪ੍ਰੀਤ ਵੀ ਮੌਜੂਦ ਸਨ |
ਲਾਇਨ ਕਲੱਬ ਮੁਕੰਦਪੁਰ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਮਾਨਵਤਾ ਦੀ ਸਿਹਤਯਾਬੀ ਨੂੰ ਮੁੱਖ ਰੱਖਦੇ ਹੋਏ ਅੰਤਰਰਾਸ਼ਟਰੀ ਯੋਗਾ ਦਿਵਸ ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਸਮੇਂ ਕਲੱਬ ਦੇ ਸਾਰੇ ਮੈਂਬਰਾਂ ਵਲੋਂ ਰਲ ਕੇ ਯੋਗਾ ਕੀਤਾ ਗਿਆ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਯੋਗਾ ਦਿਵਸ ਦੇ ਕੈਂਪ 'ਚ ਭਾਗ ਲਿਆ | ਇਸ ਸਮੇਂ ਕਲੱਬ ਦੇ ਪ੍ਰਧਾਨ ਵਲੋਂ ਸਾਰੇ ਬੱਚਿਆਂ ਨੂੰ ਤੇ ਮੈਂਬਰਾਂ ਨੂੰ ਵੱਖ-ਵੱਖ ਯੋਗ ਆਸਣਾਂ ਦੀ ਜਾਣਕਾਰੀ ਦਿੱਤੀ ਤੇ ਇਸ ਨਾਲ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ | ਇਸ ਸਮੇਂ ਕਲੱਬ ਸਕੱਤਰ ਪਿ੍ੰਸੀਪਲ ਅਮਰਜੀਤ ਖਟਕੜ, ਬਲਜੀਤ ਸਿੰਘ, ਭੁਪਿੰਦਰ ਸਿੰਘ ਕੁਲਦੀਪ ਤਲਵੰਡੀ, ਜਸਵੀਰ ਰਹੇਲਾ, ਰਾਜੀਵ ਸ਼ਰਮਾ, ਲਹਿੰਬਰ ਸਿੰਘ, ਇੰਦਰਪਾਲ ਸਿੰਘ, ਬਲਵਿੰਦਰ ਕੁਮਾਰ ਬਿੱਲਾ, ਬਲਜੀਤ ਸਿੰਘ ਰਟੈਂਡਾ ਆਦਿ ਹਾਜ਼ਰ ਸਨ |
ਬੱਚਿਆਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਯੋਗਾ ਦੇ ਗੁਰ ਸਿਖਾਏ
ਸੰਧਵਾਂ, (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਪਿ੍ੰ. ਸਤਵਿੰਦਰ ਕੌਰ ਦੀ ਅਗਵਾਈ ਹੇਠ ਕੌਮਾਂਤਰੀ 'ਯੋਗ ਦਿਵਸ' ਮਨਾਇਆ ਗਿਆ | ਜਿਸ 'ਚ ਡਾ. ਰਾਜ ਕੁਮਾਰ, ਡਾ. ਸਤਨਾਮ ਸਿੰਘ ਤੇ ਡਾ. ਰੰਜਨਾ ਮੁੱਢਲਾ ਸਿਹਤ ਕੇਂਦਰ ਸੁੱਜੋਂ ਵਲੋਂ ਬੱਚਿਆਂ ਤੇ ਸਟਾਫ਼ ਦੇ ਮੈਂਬਰਾਂ ਨੂੰ ਯੋਗ ਦੇ ਗੁਰ ਸਿਖਾਏ ਗਏ | ਡਾ. ਰੰਜਨਾ, ਡਾ. ਰਾਜ ਕੁਮਾਰ, ਡਾ. ਸਤਨਾਮ ਸਿੰਘ, ਲੈਕ. ਹਰਬੰਸ ਲਾਦੀਆਂ, ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਦਲਜੀਤ ਸਿੰਘ ਢੇਸੀ, ਸੇਵਾ ਮੁਕਤ ਲੈਕ. ਰਾਮ ਪ੍ਰਕਾਸ਼ ਝੰਡੇਰ ਕਲਾਂ, ਮੈਡਮ ਪਰਮਿੰਦਰ ਕੌਰ, ਮੈਡਮ ਹਰਵਿੰਦਰ ਮਾਨ ਆਦਿ ਬੁਲਾਰਿਆਂ ਨੇ ਕਿਹਾ ਕਿ ਤੰਦਰੁਸਤੀ ਲਈ ਯੋਗ ਸਾਧਨਾ ਜਰੂਰੀ ਹੈ | ਕਿਉਂਕਿ ਯੋਗ ਕਰਨ ਨਾਲ ਸਾਨੂੰ ਕਈ ਰੋਗਾਂ ਤੋਂ ਮੁਕਤੀ ਮਿਲਦੀ ਹੈ | ਉਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕੀਤਾ | ਲੈਕ. ਹਰਬੰਸ ਲਾਦੀਆਂ ਤੇ ਮਾਸਟਰ ਭਗਵਾਨ ਦਾਸ ਨੇ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਰਾਮ ਪ੍ਰਕਾਸ਼ ਝੰਡੇਰ ਕਲਾਂ, ਰਜਿੰਦਰ ਕੁਮਾਰ ਬਸਰਾ, ਹਰਮੇਸ਼ ਲਾਲ, ਬਲਵਿੰਦਰ ਕੁਮਾਰ, ਰਵੀ ਬਸਰਾ, ਇਕਬਾਲ ਮੁਹੰਮਦ, ਗੁਰਨਾਮ ਰਾਮ, ਹਰਵਿੰਦਰ ਮਾਨ, ਪਰਮਿੰਦਰ ਕੌਰ, ਨੀਲਮ, ਹਰਜਿੰਦਰ ਕੌਰ, ਚਰਨਜੀਤ ਕੰਗਰੌੜ, ਵਿਵੇਕ ਚੁੰਬਰ ਆਦਿ ਹਾਜ਼ਰ ਸਨ |
ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨ 'ਚ ਯੋਗ ਦਿਵਸ ਮਨਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨ 'ਚ ਕਾਲਜ ਸਟਾਫ਼ ਨੇ ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ ਦੀ ਦੇਖਰੇਖ 'ਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਯੋਗ ਦਿਵਸ ਦਾ ਵਿਸ਼ਾ ਇਸ ਬਾਰ ਮਾਨਵਤਾ ਦੇ ਲਈ ਯੋਗ ਰੱਖਿਆ ਗਿਆ ਸੀ | ਬਾਬਾ ਰਾਮਦੇਵ ਦੇ ਸ਼ਾਗਿਰਦ ਯੋਗ ਆਚਾਰੀਆ ਵਰਿੰਦਰ ਨੂਰੀ ਨੇ ਪੋ੍ਰਟੋਕਾਲ ਅਨੁਸਾਰ ਯੋਗ ਅਭਿਆਸ ਕਰਵਾਉਂਦੇ ਹੋਏ ਇਸ ਦੀ ਸ਼ੁਰੂਆਤ ਪ੍ਰਰਾਥਣਾ ਨਾਲ ਕੀਤੀ | ਸਟਾਫ਼ ਨੇ ਰੋਜ਼ਾਨਾ ਯੋਗ ਕਰਨ ਦਾ ਪ੍ਰਣ ਲਿਆ | ਇਸ ਮੌਕੇ 'ਤੇ ਪਿ੍ੰਸੀਪਲ ਡਾ.ਕੁਲਜਿੰਦਰ ਕੌਰ, ਡਾ. ਗੁਰਦੇਵ ਸਿੰਘ ਠਾਕੁਰ, ਡੈਪ ਜੀਣਤ ਰਾਣਾ, ਅੰਕੁਸ਼ ਨਿਝਾਵਨ, ਪ੍ਰੋ. ਬਲਵੰਤ ਰਾਏ, ਰਮਿੰਦਰਜੀਤ ਕੌਰ ਅਤੇ ਵਿਪਨ ਕੁਮਾਰ ਆਦਿ ਦੇ ਨਾਲ ਹੋਰ ਸਟਾਫ਼ ਹਾਜ਼ਰ ਰਿਹਾ |
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ 'ਚ ਯੋਗਾ ਦਿਵਸ ਮਨਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਇਸ ਮੌਕੇ ਕੇਂਦਰ ਵਿਚ ਮੌਜੂਦ ਸਟਾਫ਼ ਮੈਂਬਰ ਦੀਪਕ ਕੁਮਾਰ (ਯੋਗਾ ਥੈਰਾਪਿਸਟ) ਨੇ ਦੱਸਿਆ ਕਿ ਯੋਗ ਦਿਵਸ ਹਰ ਸਾਲ ਦੁਨੀਆਂ ਭਰ ਵਿਚ 21 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਇਸ ਸਾਲ ਦੀ ਥੀਮ 'ਮਾਨਵਤਾ ਲਈ ਯੋਗ' ਹੈ | ਪਹਿਲਾਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਤੇ ਸਰਜਰੀ ਹੀ ਇਕ ਬਦਲ ਸੀ | ਪਰ ਯੋਗ ਨੇ ਕਾਫ਼ੀ ਹੱਦ ਤੱਕ ਸਾਨੂੰ ਮੁਕਤ ਕੀਤਾ ਹੈ | ਇਸ ਮੌਕੇ 'ਤੇ ਉਨ੍ਹਾਂ ਨੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਤੇ ਹਰ ਇਕ ਆਸਣ ਦੇ ਸਰੀਰ ਨੂੰ ਹੋਣ ਵਾਲੇ ਲਾਭ ਵਾਰੇ ਵੀ ਦੱਸਿਆ | ਇਸ ਮੌਕੇ 'ਤੇ ਪ੍ਰੋਜੈਕਟ ਡਾਇਰੈਕਟਰ ਨੇ ਵੀ ਆਪਣੇ ਸੰਬੋਧਨੀ ਭਾਸ਼ਣ ਵਿਚ ਯੋਗ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ 'ਤੇ ਕਮਲਜੀਤ ਕੌਰ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਕਮਲਾ ਰਾਣੀ ਅਤੇ ਮਰੀਜ਼ ਹਾਜ਼ਰ ਸਨ |
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗ ਦਿਵਸ ਮਨਾਇਆ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਪਿ੍ੰਸੀਪਲ ਆਤਮਬੀਰ ਸਿੰਘ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਯੋਗ ਕੈਂਪ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ | ਲੈਕਚਰਾਰ ਸੁਨੀਲ ਚੰਦਿਆਣਵੀ ਨੇ ਯੋਗ ਆਸਣ ਕਰਵਾਏ ਤੇ ਪ੍ਰਾਣਾਯਾਮ ਅਭਿਆਸ ਕਰਵਾਇਆ | ਉਨ੍ਹਾਂ ਨੇ ਤੰਦਰੁਸਤੀ ਲਈ ਇਨ੍ਹਾਂ ਦੇ ਯੋਗਦਾਨ ਬਾਰੇ ਭਰਪੂਰ ਚਾਨਣਾ ਪਾਇਆ | ਇਸ ਮੌਕੇ ਵਰਿੰਦਰ ਚੌਧਰੀ, ਅਨਿਲ ਕੁਮਾਰ ਚੰਦਿਆਣੀ, ਲੀਲਾ ਦੇਵੀ, ਸੀਮਾ ਦੇਵੀ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ |
ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋਂ ਬਚਾਉਣ ਲਈ ਯੋਗਾ ਸਮੇਂ ਦੀ ਲੋੜ-ਡਾ. ਮਾਨ
ਬਲਾਚੌਰ, (ਸ਼ਾਮ ਸੁੰਦਰ ਮੀਲੂ)-ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਐੱਸ.ਐਮ.ਓ ਡਾ. ਕੁਲਵਿੰਦਰ ਮਾਨ ਨੇ ਕਿਹਾ ਕਿ 21 ਜੂਨ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗਾ ਦਿਵਸ ਉਸ ਸਰੀਰਕ ਤੇ ਅਧਿਆਤਮਿਕ ਸ਼ਕਤੀ ਦਾ ਜਸ਼ਨ ਮਨਾਉਂਦਾ ਹੈ, ਜੋ ਯੋਗਾ ਨੂੰ ਵਿਸ਼ਵ ਮੰਚ 'ਤੇ ਲਿਆਇਆ ਹੈ | 2022 ਦੀ ਥੀਮ ''ਮਨੁੱਖਤਾ ਲਈ ਯੋਗU ਹੈ, ਕਿਉਂਕਿ ਇਸ ਸਾਲ ਵੀ ਕੋਵਿਡ-19 ਮਹਾਂਮਾਰੀ ਦਾ ਪ੍ਰਕੋਪ ਜਾਰੀ ਹੈ ਤੇ ਯੋਗਾ ਲੋਕਾਂ ਨੂੰ ਊਰਜਾਵਾਨ ਤੇ ਸਿਹਤਮੰਦ ਰਹਿਣ ਵਿਚ ਮਦਦ ਕਰ ਰਿਹਾ ਹੈ | ਡਾ. ਮਾਨ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋਂ ਬਚਾਉਣ ਲਈ ਯੋਗਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ |
ਆਰ.ਕੇ. ਆਰੀਆ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਨਵਾਂਸ਼ਹਿਰ, (ਹਰਵਿੰਦਰ ਸਿੰਘ)- ਐਨ.ਸੀ.ਸੀ. ਯੂਨਿਟ, ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਐਨ.ਸੀ.ਸੀ. ਦੇ ਸੀ.ਈ.ਓ. ਰਜਿੰਦਰ ਗੁਪਤਾ ਦੀ ਅਗਵਾਈ 'ਚ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਆਪਣੇ ਘਰਾਂ 'ਚ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਨੂੰ ਕਰਦੇ ਹੋਏ ਇਸ ਦਿਵਸ ਨੂੰ ਮਨਾਇਆ | ਰਜਿੰਦਰ ਗੁਪਤਾ ਨੇ ਆਨ-ਲਾਈਨ ਸੰਬੋਧਿਤ ਕਰਦਿਆਂ ਕਿਹਾ ਕਿ ਜੇਕਰ ਕੈਡਿਟਸ ਆਪਣੀ ਜ਼ਿੰਦਗੀ 'ਚ ਰੋਜ਼ਾਨਾ ਯੋਗ ਕਰਨਗੇ ਤਾਂ ਉਹ ਸਰੀਰ ਪੱਖੋਂ ਨਿਰੋਗ ਰਹਿਣਗੇ ਤੇ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਰਹਿਣਗੇ | ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਐੱਸ.ਕੇ, ਬਰੂਟਾ ਅਤੇ ਕਾਲਜ ਪਿ੍ੰਸੀਪਲ ਡਾ. ਸੰਜੀਵ ਡਾਵਰ ਨੇ ਸਾਰਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ |
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ 'ਕੌਮਾਂਤਰੀ ਯੋਗ ਦਿਵਸ' ਮਨਾਇਆ
ਪੋਜੇਵਾਲ ਸਰਾਂ, (ਨਵਾਂਗਰਾਈਾ)- ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਤੇ ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਵਾਉਣ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਵੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ | ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਅਤੇ ਰੋਜ਼ਾਨਾ ਕਸਰਤ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾਂਦਾ ਹੈ, ਉੱਥੇ ਹੀ ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਸਕੂਲਾਂ 'ਚ ਸਮਾਗਮ ਕੀਤੇ ਗਏ | ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਹਰਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਅੱਜ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਅਮਰੀਕ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਆਨਲਾਈਨ ਯੋਗ ਸਮਾਗਮਾਂ ਦੌਰਾਨ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਯੋਗ ਦੇ ਸਰੀਰਕ ਅਤੇ ਮਾਨਸਿਕ ਅਰੋਗਤਾ ਪੱਖੋਂ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕਾਪੁਰ, ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਸਰਕਾਰੀ ਹਾਈ ਸਕੂਲ ਛਦੌੜੀ, ਸਰਕਾਰੀ ਮਿਡਲ ਸਕੂਲ ਟੋਰੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਪੋਜੇਵਾਲ ਸਰਕਾਰੀ ਪ੍ਰਾਇਮਰੀ ਸਕੂਲ ਚਾਂਦਪੁਰ ਰੁੜਕੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੈਨਪੁਰ ਦੇ ਮੁਖੀਆਂ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਸਕੂਲਾਂ 'ਚ ਆਯੋਜਿਤ ਯੋਗ ਸਮਾਗਮ 'ਚ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਸ਼ਿਰਕਤ ਕਰਦਿਆਂ ਯੋਗ ਕੀਤਾ ਗਿਆ |
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਿਸ਼ਵ ਯੋਗ ਦਿਵਸ ਮਨਾਇਆ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਵਿਸ਼ਵ ਯੋਗ ਦਿਵਸ ਦੇ ਸੰਬੰਧ 'ਚ ਅੱਜ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਚੌਧਰੀ ਸ਼ੰਕਰ ਦਾਸ ਮੈਮੋਰੀਅਲ ਹਾਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਬਾਨੀ ਨਰਿੰਦਰ ਸ਼ਰਮਾ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੀ ਦੇਖ ਰੇਖ ਹੇਠ ਤੇ ਪ੍ਰਧਾਨ ਸਤਨਾਮ ਪਨੇਸਰ ਦੀ ਅਗਵਾਈ 'ਚ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੁਆਮੀ ਰਾਮ ਤੀਰਥ ਨੇ ਸ਼ਮਾਂ ਰੌਸ਼ਨ ਕਰਕੇ ਯੋਗ ਸਮਾਗਮ ਦੀ ਆਰੰਭਤਾ ਕਰਵਾਈ | ਇਸ ਮੌਕੇ ਯੋਗ ਅਧਿਆਪਕ ਪਰਮਜੀਤ ਵਲੋਂ ਯੋਗ ਅਭਿਆਸ ਕਰਾਇਆ ਗਿਆ | ਇਸ ਮੌਕੇ ਸਵਾਮੀ ਰਾਮ ਤੀਰਥ ਮਹਾਰਾਜ, ਨਰਿੰਦਰ ਸ਼ਰਮਾ, ਸੀਨੀਅਰ ਐਡਵੋਕੇਟ ਪੁਸ਼ਪ ਕੁਮਾਰ ਰਾਣਾ ਤੇ ਪ੍ਰਧਾਨ ਡਾ. ਐੱਸ.ਕੇ. ਪਨੇਸਰ ਨੇ ਕਿਹਾ ਕਿ ਯੋਗ ਸਾਧਨਾ ਸਿਰਫ਼ ਸਰੀਰਕ ਜਾਂ ਮਾਨਸਿਕ ਵਿਕਾਸ ਦੇ ਲਈ ਹੀ ਨਹੀਂ ਸਗੋਂ ਇਕਾਗਰਤਾ ਅਤੇ ਅਨੰਦ ਦੇ ਲਈ ਵੀ ਬਹੁਤ ਜ਼ਰੂਰੀ ਹੈ | ਇਸ ਮੌਕੇ 23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੋਪੜ ਦੇ ਅਫ਼ਸਰ ਚੰਦਰੇਸ਼ ਸ਼ੌਰੀ ਸਕੱਤਰ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੀ ਅਗਵਾਈ ਹੇਠ ਕਰੀਬ 100 ਕੈਡਿਟਾਂ ਤੋਂ ਇਲਾਵਾ ਮਹਿਲਾ ਵਿੰਗ ਵਲੋਂ ਮਾਨਸੀ ਤਿਆਗੀ ਪਿ੍ੰਸੀਪਲ ਐਮ. ਆਰ. ਸਿਟੀ ਇੰਟਰਨੈਸ਼ਨਲ ਸਕੂਲ ਪਨਾਮ, ਰਚਨਾ ਅਨੰਦ ਸਾਬਕਾ ਕੌਂਸਲਰ, ਕੁਮਾਰੀ ਸੁਰੇਖਾ, ਹਰਦੀਪ ਕੌਰ ਸਟੇਜ ਸੰਚਾਲਕ ਵਰਿੰਦਰ ਭੂੰਬਲਾ, ਐਡਵੋਕੇਟ ਅਮਨ ਕੌਸ਼ਲ, ਪਿ੍ੰਸੀਪਲ ਰਵਿੰਦਰ ਠਾਕੁਰ, ਐਡਵੋਕੇਟ ਟੀ. ਆਰ. ਦੱਤਾ, ਲਲਿਤ ਰਾਣਾ, ਵਰਿੰਦਰ ਭਾਰਦਵਾਜ, ਰੋਹਿਤ ਰਾਣਾ, ਰਾਣਾ ਸੁਭਾਸ਼ ਸਿੰਘ, ਰਾਣਾ ਵਿਸ਼ਵ ਰਾਜ ਬਿਸ਼ੂ, ਡਾ. ਸੁਨੀਲ ਪਾਠਕ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਨਿਗਮ, ਸਾਬਕਾ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਭੰਵਰ ਰਾਣਾ, ਪਰਮਜੀਤ ਸਿੰਘ, ਗੌਰਵ ਰਾਣਾ, ਰਾਣਾ ਪ੍ਰਲਾਹਦ ਸਿੰਘ ਬੰਟੂ ਆਦਿ ਹਾਜ਼ਰ ਸਨ |
ਦੋਆਬਾ ਗਰੁੱਪ ਆਫ਼ ਕਾਲਜ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ
ਰਾਹੋਂ, (ਬਲਬੀਰ ਸਿੰਘ ਰੂਬੀ)-ਹਰ ਇਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਤੇ ਮਾਨਸਿਕ ਪ੍ਰੇਸ਼ਾਨੀ ਦੂਰ ਕਰਨ ਲਈ ਯੋਗਾ ਕਰਨਾ ਕਰਨਾ ਚਾਹੀਦਾ ਹੈ | ਇਹ ਸ਼ਬਦ ਦੁਆਬਾ ਗਰੁੱਪ ਆਫ਼ ਕਾਲਜ ਛੋਕਰਾ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਯੋਗ ਦਿਵਸ ਮਨਾਉਂਦੇ ਹੋਏ ਕਹੇ | ਪਹਿਲੇ ਦਿਨ, ਮਾਹਿਰ ਯੋਗਾ ਅਧਿਆਪਕ ਕਰਨ ਬਾਲੀ ਤੇ ਮਨਮੀਤ ਕੁਮਾਰ ਨੇ ਸ਼ੁਰੂ 'ਚ ਵਿਦਿਆਰਥੀਆਂ ਨੂੰ ਸਿਹਤ ਲਈ ਯੋਗ ਅਭਿਆਸਾਂ ਦੇ ਤੱਤਾਂ ਬਾਰੇ ਜਾਣੂ ਕਰਵਾਇਆ | ਸਰਕਾਰ ਦੇ ਆਯੂਸ਼ ਮੰਤਰਾਲੇ ਦੁਆਰਾ ਜਾਰੀ ਸਾਂਝੇ ਪ੍ਰੋਟੋਕਾਲ ਦੇ ਅਨੁਸਾਰ, ਭਾਗੀਦਾਰਾਂ ਨੂੰ ਯੋਗਾਸਨ, ਕਪਾਲਭਾਰਤੀ, ਪ੍ਰਾਣਾਯਾਮ, ਧਿਆਨ, ਸੰਕਲਪ ਵਾਰੇ ਜਾਣੂ ਕਰਵਾਇਆ ਗਿਆ | ਕਰਨ ਬਾਲੀ ਨੇ ਸ਼ਾਨਦਾਰ ਭਾਸ਼ਣ ਵੀ ਦਿੱਤਾ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿਚ ਯੋਗਾ ਦੀ ਵਿਗਿਆਨਕ ਸਾਰਥਿਕਤਾ ਤੇ ਮਹੱਤਤਾ ਬਾਰੇ ਚਾਨਣਾ ਪਾਇਆ |

ਭਗੌੜਾ ਗਿ੍ਫ਼ਤਾਰ

ਉੜਾਪੜ/ਲਸਾੜਾ, 21 ਜੂਨ (ਲਖਵੀਰ ਸਿੰਘ ਖੁਰਦ)-ਪੁਲਿਸ ਚੌਂਕੀ ਲਸਾੜਾ ਵਲੋਂ 2017 ਤੋਂ ਭਗੌੜੇ ਇਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਬ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਉਕਤ ਮੁਜਰਮ ਬਿੰਦਰ ਪੁੱਤਰ ਗੁਰਨਾਮ ਪਿੰਡ ਰਾਏਪੁੁਰ ...

ਪੂਰੀ ਖ਼ਬਰ »

ਰਸੋਈ ਗੈੱਸ ਸਿਲੰਡਰ 'ਚੋਂ ਨਿਕਲੀ ਸਿਰਫ਼ 5 ਕਿੱਲੋ ਗੈੱਸ

ਭੱਦੀ, 21 ਜੂਨ (ਨਰੇਸ਼ ਧੌਲ)-ਕੀਮਤੀ ਲਾਲ ਮੈਂਬਰ ਪੰਚਾਇਤ ਪੁੱਤਰ ਰਾਮ ਪ੍ਰਕਾਸ਼ ਪਿੰਡ ਮਝੋਟ ਨੇ ਦੱਸਿਆ ਕਿ ਮੈਂ ਪਿਛਲੇ ਦਿਨੀਂ ਆਪਣੇ ਪਿੰਡ ਮਝੋਟ ਵਿਖੇ ਬਲਾਚੌਰ ਦੀ ਇਕ ਗੈਸ ਏਜੰਸੀ ਦੀ ਗੱਡੀ ਵਾਲੇ ਤੋਂ ਆਪਣਾ ਖ਼ਾਲੀ ਗੈੱਸ ਸਿਲੰਡਰ ਭਰਾਇਆ ਸੀ | ਪਰ ਸਿਲੰਡਰ ਕੁਝ ਦਿਨ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ 'ਤੇ ਸਰਕਾਰੀ ਬੱਸਾਂ ਮੁਲਾਜ਼ਮਾਂ ਨੇ ਬੰਦ ਕਰ ਕੇ ਕੀਤੀ ਨਾਅਰੇਬਾਜ਼ੀ

ਨਵਾਂਸ਼ਹਿਰ, 21 ਜੂਨ (ਹਰਵਿੰਦਰ ਸਿੰਘ)-ਅੱਜ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਵਰਕਰਾਂ ਨੂੰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਨਵਾਂਸ਼ਹਿਰ ਦਾ ਬੱਸ ਅੱਡਾ ਦੋ ਘੰਟੇ ਲਈ ਬੰਦ ਕਰਕੇ ਸਰਕਾਰ ਖ਼ਿਲਾਫ਼ ਵਰਕਰਾਂ ਵਲੋਂ ...

ਪੂਰੀ ਖ਼ਬਰ »

ਲੰਬੇ ਸਮੇਂ ਤੋਂ ਜੰਗਲਿਆਂ ਤੋਂ ਸੱਖਣਾ ਬਹਿਰਾਮ-ਮਾਹਿਲਪੁਰ ਡਰੇਨ ਦਾ ਪੁਲ

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਰਕਾਰ ਤੇ ਡਰੇਨ ਵਿਭਾਗ ਦੀ ਬੇਰੁੱਖੀ ਦਾ ਸ਼ਿਕਾਰ ਬਹਿਰਾਮ-ਮਾਹਿਲਪੁਰ ਸੜਕ 'ਤੇ ਬਣਿਆ ਅੰਗਰੇਜ ਹਕੂਮਤ ਸਮੇਂ ਦਾ ਪੁਲ ਹੌਲੀ-ਹੌਲੀ ਖਿਸਕ ਰਿਹਾ ਹੈ | ਇਥੋਂ ਤੱਕ ਉਕਤ ਪੁਲ ਦੇ ਦੋਨੋ ਪਾਸਿਆਂ ਤੋਂ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »

''ਤੇਈ ਮਾਰਚ'' ਮੈਗਜ਼ੀਨ ਡੀ.ਈ.ਓ. ਸੈਕੰਡਰੀ ਵਲੋਂ ਡੀ.ਈ.ਓ ਐਲੀਮੈਂਟਰੀ ਨੂੰ ਭੇਟ

ਪੋਜੇਵਾਲ ਸਰਾਂ, 21 ਜੂਨ (ਨਵਾਂਗਰਾਈਾ)-ਜ਼ਿਲ੍ਹਾ ਸਿੱਖਿਆ ਵਿਭਾਗ ਸੈਕੰਡਰੀ ਵਲੋਂ ਪਹਿਲੀ ਵਾਰ ਤਿਆਰ ਕੀਤਾ ਮੈਗਜ਼ੀਨ ''ਤੇਈ ਮਾਰਚ'' ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਕੁਲਵਿੰਦਰ ਸਿੰਘ ਸਰਾਏ ਵਲੋਂ ਜ਼ਿਲ੍ਹੇ ਦੇ ਪ੍ਰਾਇਮਰੀ ਵਿੰਗ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਡੇਂਗੂ ਤੇ ਚਿਕਨਗੁਨੀਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਡੇਂਗੂ ਤੇ ਚਿਕਨਗੁਨੀਆਂ ਬਾਰੇ ਘਰ-ਘਰ ਜਾ ਕੇ ਜਾਗਰੂਕ ਕੀਤਾ ਗਿਆ | ਇਸ ਮੌਕੇ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਘਰ ਘਰ ਜਾ ਕੇ ...

ਪੂਰੀ ਖ਼ਬਰ »

ਮਾਨ ਸਰਕਾਰ ਦਾ ਇਕ-ਇਕ ਫ਼ੈਸਲਾ ਸ਼ਲਾਘਾਯੋਗ-ਸਰਹਾਲ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਨਾਲ ਲੋਕਾਂ ਦਾ ਮੋਹ ਪਾਰਟੀ ਪ੍ਰਤੀ ...

ਪੂਰੀ ਖ਼ਬਰ »

ਅਮਰੀਕਾ ਨਿਵਾਸੀ ਨਰਿੰਦਰ ਕੌਰ ਨੇ ਪੀ.ਜੀ.ਆਈ. ਚੰਡੀਗੜ੍ਹ ਲਈ ਭੇਜੀ ਲੰਗਰ ਸੇਵਾ

ਟੱਪਰੀਆਂ ਖੁਰਦ, 21 ਜੂਨ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵਲੋਂ ਰੋਜ਼ਾਨਾ ਪੀ.ਜੀ.ਆਈ ਚੰਡੀਗੜ੍ਹ ਪੁੱਜਦੇ ਮਰੀਜ਼ਾਂ ...

ਪੂਰੀ ਖ਼ਬਰ »

ਖੇੜੀ ਦਰਬਾਰ 'ਤੇ ਮੇਲਾ ਕੱਲ੍ਹ

ਘੁੰਮਣਾਂ, 21 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਖੇੜੀ ਵਿਖੇ ਬਾਬਾ ਸ਼ੁਕਰ ਨਾਥ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਬਾਬਾ ਸੰਤ ਨਾਥ ਦੀ ਰਹਿਨੁਮਾਈ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਹਵਨ ਯੱਗ ਤੇ ਝੰਡੇ ਦੀ ...

ਪੂਰੀ ਖ਼ਬਰ »

ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ

ਕਟਾਰੀਆਂ, 21 ਜੂਨ (ਨਵਜੋਤ ਸਿੰਘ ਜੱਖੂ)-ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦਾ ਜੋੜ ਮੇਲਾ ਧੂਮ-ਧਾਮ ਨਾਲ 23 ਤੇ 24 ਜੂਨ ਨੂੰ ਰੌਜਾ ਸ਼ਰੀਫ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਸੇਵਾ ਵੈਲਫੇਅਰ ਕਮੇਟੀ ਵਲੋਂ ਕਰਵਾਇਆ ...

ਪੂਰੀ ਖ਼ਬਰ »

ਫੱਕਰ ਸਦਾ ਹੀ ਸਰਬੱਤ ਦਾ ਭਲਾ ਮੰਗਦਾ ਹੈ-ਸਾਈਾ ਮਲਕੀਤ ਸ਼ਾਹ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਪੀਰ ਬਾਬਾ ਰੁਲਦੇ ਸ਼ਾਹ ਅਲਮਸਤ ਦੀ ਯਾਦ 'ਚ ਦੋ ਰੋਜ਼ਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਮਲਕੀਤ ਸ਼ਾਹ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਦਰਬਾਰ ਦੀਆਂ ਰਸਮਾਂ ਉਪਰੰਤ ਮਨੱਵਰ ਅਲੀ ...

ਪੂਰੀ ਖ਼ਬਰ »

ਲਾਲਪੁਰਾ ਵਲੋਂ ਅਧਿਕਾਰੀਆਂ ਤੇ ਘੱਟ ਗਿਣਤੀ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਘੱਟ ਗਿਣਤੀ ਵਰਗਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਮੋਦੀ ਸਰਕਾਰ ਨੂੰ ਦੇਸ਼ ਦੇ ਆਵਾਮ ਦੀ ਨਹੀਂ, ਸਿਰਫ਼ ਕਾਰਪੋਰੇਟਾਂ ਦੀ ਚਿੰਤਾ-ਕਾ. ਬਾਸੂ

ਬੰਗਾ, 21 ਜੂਨ (ਕਰਮ ਲਧਾਣਾ)-ਸੀ. ਪੀ. ਆਈ.(ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨਕਾਲ 'ਚ ਆਰਥਿਕ ਸੰਕਟ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ | ਜਿਸ ਕਾਰਨ ਦੇਸ਼ 'ਚ ਮੁੱਖ ਤੌਰ 'ਤੇ ਬੇਰੁਜ਼ਗਾਰੀ ਤੇ ਮਹਿੰਗਾਈ 'ਚ ਭਾਰੀ ...

ਪੂਰੀ ਖ਼ਬਰ »

ਉਸਮਾਨਪੁਰ ਵਿਖੇ ਜੋੜ ਮੇਲਾ 1 ਨੂੰ

ਉਸਮਾਨਪੁਰ, 21 ਜੂਨ (ਸੰਦੀਪ ਮਝੂਰ)-ਪਿੰਡ ਉਸਮਾਨਪੁਰ ਦੇ ਦਰਬਾਰ ਬਾਬਾ ਮੀਆਂ ਸ਼ਾਹ ਮਾਣਾ ਜੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਰੋਜ਼ਾ ਜੋੜ ਮੇਲਾ 1 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX