ਤਾਜਾ ਖ਼ਬਰਾਂ


ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  17 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 1 hour ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 1 hour ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 2 hours ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 1 hour ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 1 hour ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 1 hour ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 4 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 5 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 5 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 6 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 5 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 6 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 5 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਲੁਧਿਆਣਾ

ਮਹਾਂਨਗਰ 'ਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ/ਪੁਨੀਤ ਬਾਵਾ/ਸਲੇਮਪੁਰੀ)-ਸਥਾਨਕ ਅਦਾਲਤੀ ਕੰਪਲੈਕਸ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ 'ਚ ਨਿਆਂਇਕ ਅਧਿਕਾਰੀਆਂ ਵਕੀਲਾਂ ਤੇ ਅਦਾਲਤੀ ਮੁਲਾਜ਼ਮਾਂ ਨੇ ਹਿੱਸਾ ਲਿਆ | ਇਸ ਮੌਕੇ ਹੁਸ਼ਿਆਰ ਸਿੰਘ ਤੇ ਸੁਖਵਿੰਦਰ ਸਿੰਘ, ਮਾਹਰ ਯੋਗਾ ਇੰਸਟਰੱਕਟਰਾਂ ਵਲੋਂ ਯੋਗਾ ਕੈਂਪ 'ਚ ਹਿੱਸਾ ਲੈਣ ਵਾਲੇ ਨਿਆਂਇਕ ਅਧਿਕਾਰੀਆਂ, ਵਕੀਲ ਅਤੇ ਕਰਮਚਾਰੀਆਂ ਨੂੰ ਯੋਗਾ ਕਰਵਾਇਆ ਗਿਆ ਅਤੇ ਸਰੀਰਕ ਤੇ ਦਿਮਾਗੀ ਤੰਦਰੁਸਤੀ ਲਈ ਲੋੜੀਂਦੀਆਂ ਕਸਰਤਾਂ ਕਰਵਾਈਆਂ ਗਈਆਂ ਅਤੇ ਯੋਗਾ ਕਰਨ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇੇ ਉਪ ਮੰਡਲ ਪੱਧਰ ਜਗਰਾਉਂ, ਖੰਨਾ, ਸਮਰਾਲਾ ਤੇ ਪਾਇਲ ਦੀਆਂ ਨਿਆਂਇਕ ਅਦਾਲਤਾਂ ਵਲੋਂ ਵੀ 'ਅੰਤਰਰਾਸ਼ਟਰੀ ਯੋਗ ਦਿਵਸ' ਮਨਾਇਆ ਗਿਆ | 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵਲੋਂ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ ਤੇ ਜਨਾਨਾ ਜੇਲ੍ਹ, ਲੁਧਿਆਣਾ 'ਚ ਵੀ ਯੋਗ ਕੈਂਪਾਂ ਦਾ ਆਯੋਜਨ ਕਰਵਾਇਆ ਗਿਆ ਤੇ ਮਾਹਰ ਯੋਗਾ ਇੰਸਟਰੱਕਟਰਾਂ ਵਲੋਂ ਜੇਲ੍ਹ 'ਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਯੋਗਾ ਦੀਆਂ ਕਸਰਤਾਂ ਕਰਵਾਈਆਂ ਗਈਆਂ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਨੀਸ਼ ਸਿੰਗਲ ਵਲੋਂ ਦੱਸਿਆ ਗਿਆ ਕਿ ਯੋਗਾ ਕਰਨਾ ਸਾਡੇ ਸਰੀਰ ਤੇ ਦਿਮਾਗ ਦੀ ਤੰਦਰੁਸਤੀ ਲਈ ਬਹੁਤ ਹੀ ਲੋੜੀਂਦਾ ਅਤੇ ਲਾਭਦਾਇਕ ਹੈ ਜੋ ਕਿ ਸਾਡੇ ਸਰੀਰ ਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਵਿਚ ਸਹਾਇਤਾ ਕਰਦਾ ਹੈ | ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਸਾਨੂੰ ਸਭਨਾਂ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ 'ਚ ਯੋਗਾ ਦੀ ਗਤੀਵਿਧੀਆਂ ਨੂੰ ਅਪਨਾਉਣਾ ਚਾਹੀਦਾ ਹੈ |
ਵਜਰਾ ਕੋਰ ਦੁਆਰਾ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਵਜਰਾ ਕੋਰ ਨੇ ਲੁਧਿਆਣਾ ਵਿਖੇ 'ਮਨੁੱਖਤਾ ਲਈ ਯੋਗ' ਵਿਸ਼ੇ 'ਤੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਸਾਰੇ ਰੈਂਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰੀਰਕ, ਮਾਨਸਿਕ, ਭਾਵਨਾਤਮਕ ਤੇ ਅਧਿਆਤਮਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਆਸਣ, ਪ੍ਰਾਣਾਯਾਮ ਤੇ ਧਿਆਨ ਸੈਸ਼ਨਾਂ ਸਮੇਤ ਆਮ ਯੋਗਾ ਪ੍ਰੋਟੋਕੋਲ ਕਰਵਾਏ ਗਏ | ਅੱਜ ਸਵੇਰੇ 6 ਵਜੇ, ਵਜਰਾ ਵਾਹਿਨੀ ਦੇ ਸਾਰੇ ਰੈਂਕ ਤੇ ਪਰਿਵਾਰਾਂ ਨੇ ਯੋਗ ਦਿਵਸ ਪ੍ਰੋਗਰਾਮ 'ਚ ਹਿੱਸਾ ਲਿਆ ਤੇ ਪ੍ਰਮਾਣਿਤ ਯੋਗ ਨਿਰਦੇਸ਼ਕਾਂ ਦੀ ਅਗਵਾਈ ਵਿਚ ਯੋਗਾ ਦਾ ਅਭਿਆਸ ਕੀਤਾ | ਇਸ ਮੌਕੇ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ, ਜਨਰਲ ਅਫਸਰ ਕਮਾਂਡਿੰਗ ਵਜਰਾ ਕੋਰ ਤੇ ਸ੍ਰੀਮਤੀ ਰਾਣੀ ਸ਼ਰਮਾ, ਜ਼ੋਨਲ ਪ੍ਰਧਾਨ ਵਜਰਾ ਆਵਾ ਨੇ ਵੀ ਸ਼ਿਰਕਤ ਕੀਤੀ | ਸੈਸ਼ਨ ਦੇ ਅੰਤ 'ਚ ਸਾਰੇ ਭਾਗੀਦਾਰਾਂ ਦੁਆਰਾ ਆਪਣੀ ਜੀਵਨ ਸ਼ੈਲੀ 'ਚ ਸਵੈ ਅਨੁਸ਼ਾਸਨ ਦੀ ਪਾਲਣਾ ਕਰਨ ਤੇ ਯੋਗਾ ਤਕਨੀਕਾਂ ਨੂੰ ਜੀਵਨ ਢੰਗ ਵਜੋਂ ਸ਼ਾਮਿਲ ਕਰਨ ਦਾ ਸੰਕਲਪ ਲਿਆ ਗਿਆ¢
ਪੀ. ਏ. ਯੂ. ਵਿਖੇ ਯੋਗ ਦਿਵਸ ਨੂੰ ਸਮਰਪਿਤ ਸਮਾਗਮ
ਪੀ. ਏ. ਯੂ. 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਵੱਖ-ਵੱਖ ਸਮਾਗਮ ਕਰਵਾਏ ਗਏ | ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਇਸ ਸੰਬੰਧੀ ਇਕ ਵਿਸ਼ੇਸ਼ ਸਮਾਗਮ ਪੀ. ਏ. ਯੂ. ਦੇ ਅਥਲੈਟਿਕ ਟਰੈਕ 'ਤੇ ਕਰਵਾਇਆ ਗਿਆ | ਯੋਗ ਸੈਸ਼ਨ 'ਚ ਲੁਧਿਆਣੇ ਦੇ ਯੂਨੀਕ ਯੋਗਾ ਟਿਊਟਰਜ਼ ਤੋਂ ਵਿਸ਼ੇਸ਼ ਮਾਹਰਾਂ ਨੇ ਹਿੱਸਾ ਲਿਆ | 300 ਦੇ ਕਰੀਬ ਵਿਦਿਆਰਥੀ ਤੇ ਮੁਲਾਜ਼ਮਾਂ ਨੇ ਇਸ ਸੈਸ਼ਨ 'ਚ ਹਿੱਸਾ ਲੈ ਕੇ ਯੋਗ ਦੇ ਗੁਰ ਸਿੱਖੇ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਨੂੰ ਅਪਨਾਉਣਾ ਬੇਹੱਦ ਲਾਜ਼ਮੀ ਹੈ | ਰਾਏਕੋਟ ਦੇ ਐੱਸ. ਡੀ. ਐੱਮ. ਗੁਰਮੀਤ ਸਿੰਘ ਕੋਹਲੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਯੋਗ ਮਾਹਰਾਂ ਨੇ ਭਾਗ ਲੈਣ ਵਾਲਿਆਂ ਨੂੰ ਵੱਖ-ਵੱਖ ਆਸਣਾਂ ਦੀ ਜਾਣਕਾਰੀ ਦਿੱਤੀ | ਇਸ ਦੇ ਨਾਲ ਯੋਗ ਕਰਨ ਦੇ ਸਹੀ ਤਰੀਕੇ ਤੇ ਇਸਦੇ ਫਾਇਦਿਆਂ ਬਾਰੇ ਵੀ ਜਾਣੂੰ ਕਰਵਾਇਆ ਗਿਆ | ਇਸੇ ਤਰ੍ਹਾਂ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਵੀ ਪੰਜਾਬੀ ਰਨਰਜ਼ ਤੇ ਡਿਕੈਥਲੋਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਸਕੂਲ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਸਾਬਕਾ ਵਿਦਿਆਰਥੀ ਤੇ ਫਿਟ ਇੰਡੀਆ ਦੇ ਅੰਬੈਸਡਰ ਦੀਪਕ ਮਿਸ਼ਰਾ ਨੇ ਸਮਾਗਮ ਲਈ ਵਿਸ਼ੇਸ਼ ਸਹਿਯੋਗ ਦਿੱਤਾ | ਐੱਮ. ਬੀ. ਏ., ਐੱਮ. ਬੀ. ਏ. (ਖੇਤੀ ਕਾਰੋਬਾਰ) ਤੇ ਪੀ. ਐੱਚ. ਡੀ. ਦੇ ਵਿਦਿਆਰਥੀਆਂ ਦੇ ਨਾਲ ਹੈਂਡਬਾਲ ਦੇ ਖਿਡਾਰੀ ਵੀ ਸਮਾਗਮ 'ਚ ਸ਼ਾਮਿਲ ਹੋਏ | ਖੇਡ ਅਥਾਰਿਟੀ ਆਫ ਇੰਡੀਆ ਦੇ ਸਾਬਕਾ ਖੋਜ ਹਰਿੰਦਰ ਸ਼ਰਮਾ ਨੇ ਵੀ ਯੋਗਾ ਸੈਸ਼ਨ 'ਚ ਭਾਗ ਲਿਆ | ਡਾ. ਰਮਨਦੀਪ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮਾਨਸਿਕ, ਸਰੀਰਕ ਤੇ ਭਾਵਨਾਤਮਕ ਤੰਦਰੁਸਤੀ ਲਈ ਯੋਗਾ ਨਾਲ ਜੁੜਨ ਦੀ ਸਲਾਹ ਦਿੱਤੀ |
ਵੈਟਰਨਰੀ ਯੂਨੀਵਰਸਿਟੀ ਦੇ ਐਨ. ਸੀ. ਸੀ. ਕੈਡਿਟਾਂ ਨੇ ਮਨਾਇਆ ਯੋਗ ਦਿਵਸ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਨ ਪੰਜਾਬ ਰਿਮਾਊਾਟ ਐਂਡ ਵੈਟਨਰੀ ਸਕਵੈਡਰਨ ਦੇ ਐਨ. ਸੀ. ਸੀ. ਕੈਡਿਟਾਂ ਨੇ ਯੂਨੀਵਰਸਿਟੀ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ | ਕਮਾਂਡਿੰਗ ਅਫ਼ਸਰ ਕਰਨਲ ਐਸ. ਕੇ. ਭਾਰਦਵਾਜ ਤੇ ਕੈਪਟਨ ਡਾ. ਨਿਤਿਨ ਦੇਵ ਸਿੰਘ ਤੇ ਡਾ. ਪ੍ਰੇਮ ਪ੍ਰਕਾਸ਼ ਦੂਬੇ ਨੇ ਸਾਰੇ ਸਟਾਫ਼ ਤੇ ਐਨ. ਸੀ. ਸੀ. ਇਕਾਈ ਦੇ 150 ਕੈਡਿਟਾਂ ਨਾਲ ਮਿਲ ਕੇ ਯੋਗ ਆਸਣ ਕੀਤੇ | ਇਹ ਵਿਦਿਆਰਥੀ ਵੈਟਰਨਰੀ ਸਾਇੰਸ ਕਾਲਜ ਵਿਖੇ ਬੈਚਲਰ ਆਫ਼ ਵੈਟਰਨਰੀ ਸਾਇੰਸ ਦੇ ਪਹਿਲੇ ਤੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ ਹਨ | ਯੋਗ ਆਸਣ ਦਾ ਇਹ ਸੈਸ਼ਨ ਸਵੇਰੇ 6.30 ਤੋਂ 7 ਵਜੇ ਤੱਕ ਚੱਲਿਆ ਜਿਸ 'ਚ ਵਿਭਿੰਨ ਯੋਗ ਮੁਦਰਾਵਾਂ ਤੇ ਆਸਣ ਕੀਤੇ ਗਏ | ਸੈਸ਼ਨ ਦੀ ਨਿਰਦੇਸ਼ਨਾ ਰਿਸਾਲਦਾਰ ਵਾਈ. ਬੀ. ਤਿਵਾੜੀ ਵਲੋਂ ਕੀਤੀ ਗਈ ਜੋ ਕਿ ਆਪ ਵੀ ਯੋਗ ਆਸਣ ਮਾਹਰ ਹਨ | ਉਨ੍ਹਾਂ ਨੇ ਪਹਿਲਾਂ ਆਪ ਆਸਣ ਕੀਤੇ ਤੇ ਉਨ੍ਹਾਂ ਪਿੱਛੇ ਕੈਡਿਟਾਂ ਨੇ ਉਸੇ ਸਮਰਪਣ ਭਾਵ ਨਾਲ ਪ੍ਰਦਰਸ਼ਨ ਕੀਤਾ | ਕਰਨਲ ਐਸ. ਕੇ. ਭਾਰਦਵਾਜ ਨੇ ਕੈਡਿਟਾਂ ਨੂੰ ਯੋਗ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਕਿਰਿਆਵਾਂ ਸਾਡੀ ਸਮੁੱਚੀ ਸਿਹਤ ਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਬਹੁਤ ਲਾਹੇਵੰਦ ਹਨ |
ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਲੁਧਿਆਣਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਐਨ. ਐਸ. ਐਸ. ਯੂਨਿਟ, ਸਰੀਰਕ ਸਿੱਖਿਆ ਵਿਭਾਗ, ਐਨ. ਸੀ. ਸੀ. ਵਿੰਗ, ਯੂਥ ਕਲੱਬ ਤੇ ਏਕ ਭਾਰਤ ਉੱਤਮ ਭਾਰਤ ਕਲੱਬ ਨੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੇ ਨਿਰਦੇਸ਼ ਅਧੀਨ ਯੋਗ ਦਿਵਸ ਮਨਾਇਆ | ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਲਈ 28 ਅਪ੍ਰੈਲ 2022 ਤੋਂ ਨਿਯਮਤ ਯੋਗਾ ਸੈਸ਼ਨ ਆਯੋਜਿਤ ਕੀਤੇ ਗਏ ਸਨ | ਯੋਗਾ ਦਾ ਉਦੇਸ਼ ਦਿਮਾਗ ਤੇ ਸਰੀਰ ਦੋਵਾਂ 'ਚ ਤਾਕਤ, ਜਾਗਰੂਕਤਾ ਦੇ ਨਾਲ-ਨਾਲ ਇਕਸੁਰਤਾ ਪੈਦਾ ਕਰਨਾ ਹੈ | ਸਮਾਗਮ ਦਾ ਸੰਚਾਲਨ ਐਨ. ਐਸ. ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਨੀਤੂ ਪ੍ਰਕਾਸ਼ ਤੇ ਸਤਵੰਤ ਕੌਰ ਨੇ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਅੱਜ ਦੀ ਤਣਾਅ ਭਰੀ ਜ਼ਿੰਦਗੀ 'ਚ ਯੋਗਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ |
ਕੇ. ਸੀ. ਡਬਲਿਊ. ਵਿਖੇ ਯੋਗ ਦਿਵਸ ਮਨਾਇਆ
ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਐਨ. ਸੀ. ਸੀ. ਵਿਭਾਗ ਨੇ ਬੀ. ਐਨ. ਐਨ. ਸੀ. ਸੀ. ਲੁਧਿਆਣਾ ਦੇ ਸਹਿਯੋਗ ਨਾਲ '8ਵਾਂ ਅੰਤਰਰਾਸ਼ਟਰੀ ਯੋਗ ਦਿਵਸ' ਮਨਾਉਣ ਲਈ ਇਕ ਮੈਗਾ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਕਾਲਜ ਪਿ੍ੰਸੀਪਲ ਡਾ. ਮੁਕਤੀ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ | ਐਨ. ਸੀ. ਸੀ. ਲੁਧਿਆਣਾ ਕਰਨਲ ਅਮਨ ਯਾਦਵ ਤੇ ਕਾਲਜ ਐਸੋਸੀਏਟ ਐਨ. ਸੀ. ਸੀ. ਅਫਸਰ ਕੈਪਟਨ (ਡਾ.) ਪਰਮਜੀਤ ਕੌਰ ਨੇ ਆਯੂਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ '100 ਦਿਨ, 100 ਸ਼ਹਿਰ ਤੇ 100 ਸੰਸਥਾਵਾਂ' ਥੀਮ ਨਾਲ ਮਨਾਇਆ | ਸਵੇਰੇ 7 ਵਜੇ ਤੋਂ 8 ਵਜੇ ਤੱਕ ਯੋਗ ਆਸਣ ਕਰਨ ਲਈ ਐਨ. ਸੀ. ਸੀ. ਦੇ 102 ਕੈਡਿਟ ਤੇ ਸਾਬਕਾ ਵਿਦਿਆਰਥੀ ਕਾਲਜ ਗਰਾਊਾਡ 'ਚ ਇਕੱਠੇ ਹੋਏ | ਜਸਪ੍ਰੀਤ ਸਿੰਘ (ਯੂ. ਐਸ. ਏ. ਤੋਂ ਪ੍ਰਮਾਣਿਤ ਯੋਗਾ ਅਧਿਆਪਕ ਤੇ ਨਿੱਜੀ ਟ੍ਰੇਨਰ) ਇਸ ਯੋਗਾ ਸਮਾਗਮ ਦੇ ਸਰੋਤ ਵਿਅਕਤੀ ਸਨ | ਐਨ. ਸੀ. ਸੀ. ਸਟਾਫ਼, ਕਾਲਜ ਸਟਾਫ਼ ਤੇ ਕੈਡਿਟਾਂ ਨੇ ਨੌਜਵਾਨਾਂ ਵਿਚ ਯੋਗ ਦੇ ਫ਼ਲਸਫ਼ੇ ਬਾਰੇ ਜਾਗਰੂਕਤਾ ਫੈਲਾਉਣ ਲਈ ਮਿਲ ਕੇ ਵੱਖ-ਵੱਖ ਆਸਣ ਕੀਤੇ | ਕੈਡਿਟਾਂ ਨੇ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਵਜਰਾ ਆਸਣ, ਤਾਡਾ ਆਸਣ, ਭੁਜੰਗਾ ਆਸਣ, ਤਿ੍ਕੋਣਾ ਆਸਣ, ਮਕਰ ਆਸਣ, ਸ਼ਵ ਆਸਣ, ਸਰਵਾਂਗ ਆਸਣ, ਪ੍ਰਾਣਾਯਾਮ, ਸਰੀਰ ਦੀ ਇਕਸਾਰਤਾ ਤੇ ਅਨੁਕੂਲਤਾ ਤੇ ਹੋਰ ਬਹੁਤ ਸਾਰੇ ਆਸਣਾਂ ਦਾ ਅਭਿਆਸ ਕੀਤਾ | ਕਾਲਜ ਪਿ੍ੰਸੀਪਲ ਡਾ. ਮੁਕਤੀ ਗਿੱਲ ਨੇ ਕਾਲਜ ਦੇ ਐਨ. ਸੀ. ਸੀ. ਵਿਭਾਗ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ |
ਸ਼ਹਿਰ ਦੇ ਵੱਖ-ਵੱਖ ਵਿੱਦਿਆਕ ਅਦਾਰਿਆਂ 'ਚ ਯੋਗ ਦਿਵਸ ਮਨਾਇਆ
ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਐਨ. ਐਸ. ਐਸ. ਯੂਨਿਟ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਵਿਸ਼ੇਸ਼ ਯੋਗਾ ਕੈਂਪ 'ਚ ਭਾਰਤੀ ਯੋਗ ਸੰਸਥਾਨ, ਰਿਸ਼ੀ ਨਗਰ ਜ਼ੋਨ ਦੇ ਰਾਜਿੰਦਰ ਬਾਂਸਲ ਮੈਡਮ ਪ੍ਰਭਜੋਤ ਭਾਟੀਆ ਨੇ ਵਿਸ਼ੇਸ਼ ਤੌਰ 'ਤੇ ਕਾਲਜ ਦੇ ਸਟਾਫ਼ ਮੈਬਰਾਂ ਤੇ ਵਿਦਿਆਰਥੀਆਂ ਨੂੰ ਯੋਗਾ ਦੇ ਫਾਇਦਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਯੋਗ ਆਸਣਾ ਰਾਹੀਂ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਬਾਰੇ ਦੱਸਿਆ | ਇਸ ਵਿਸ਼ੇਸ਼ ਕੈਂਪ 'ਚ ਸੰਸਥਾ ਦੇ ਲਗਪਗ 65 ਸਟਾਫ਼ ਮੈਬਰਾਂ ਤੇ 70 ਦੇ ਲਗਪਗ ਵਿਦਿਆਰਥਣਾਂ ਨੇ ਹਿੱਸਾ ਲਿਆ | ਇਸ ਮੌਕੇ ਸੰਸਥਾ ਦੇ ਕਾਰਜਕਾਰੀ ਪਿ੍ੰਸੀਪਲ ਐਸ. ਏ. ਖਾਨ ਨੇ ਰਜਿੰਦਰ ਬਾਂਸਲ ਤੇ ਮੈਡਮ ਪ੍ਰਭਜੋਤ ਭਾਟੀਆ ਦਾ ਯੋਗ ਦਿਵਸ 'ਤੇ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਸੁਖਵਿੰਦਰਪਾਲ ਸਿੰਘ, ਲਖਬੀਰ ਸਿੰਘ, ਮਨੋਜ ਕੁਮਾਰ ਜਾਂਬਲਾ, ਜਸਪ੍ਰੀਤ ਕੌਰ, ਸੁਮਨ ਲਤਾ, ਜਸਵੀਰ ਸਿੰਘ, ਮਦਨ ਲਾਲ ਦਫਤਰ ਸੁਪਰਡੰਟ ਵੀ ਹਾਜ਼ਰ ਸਨ |
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿਖੇ ਯੋਗ ਦਿਵਸ ਮਨਾਇਆ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੜਕੀਆਂ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਸਮਾਗਮ ਦਾ ਸੰਚਾਲਨ ਡਾ. ਕਵਲਜੀਤ ਕੌਰ ਤੇ ਐਨ. ਸੀ. ਸੀ. ਕੇਅਰਟੇਕਰ ਮਿਸ ਸੋਨਾਲੀ ਨੇ ਕੀਤਾ | ਯੋਗਾ ਟ੍ਰੇਨਰ ਵਜੋਂ ਡਾ. ਕਵਲਜੀਤ ਕੌਰ ਨੇ ਆਸਣਾਂ ਦਾ ਲੰਬਾ ਸੈਸ਼ਨ ਆਯੋਜਿਤ ਕੀਤਾ ਤੇ ਹਰ ਰੋਜ਼ ਯੋਗਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਯੋਗ ਅਭਿਆਸ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮੌਕੇ ਵਿਦਿਆਰਥਣਾਂ ਨੂੰ ਵੱਖ-ਵੱਖ ਯੋਗਾਸਨ ਤੇ ਪ੍ਰਾਣਾਯਾਮ ਨਾਲ ਜਾਣੂੰ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਯੋਗਾ ਨੂੰ ਆਪਣੇ ਜੀਵਨ 'ਚ ਅਪਨਾਉਣ ਦੀ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਯੋਗਾ ਅਭਿਆਸ ਇਕ ਸਿਹਤਮੰਦ ਸਰੀਰ ਤੇ ਦਿਮਾਗ ਲਈ ਹਮੇਸ਼ਾ ਲਾਭਦਾਇਕ ਹੁੰਦਾ ਹੈ |
ਕਸਟਮ ਕਮਿਸ਼ਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਆਜ਼ਾਦੀ ਕਾ ਅੰਮਿ੍ਤ ਮਹੋਤਸਵ' ਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕਸਟਮ ਕਮਿਸ਼ਨਰੇਟ ਲੁਧਿਆਣਾ ਵਿਖੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ 2022 ਮਨਾਇਆ | ਸਮਾਗਮ ਦਾ ਅਧਿਕਾਰਤ ਥੀਮ ਭਾਰਤ ਸਰਕਾਰ ਦੁਆਰਾ ਘੋਸਤਿ 'ਮਨੁੱਖਤਾ ਲਈ ਯੋਗ' ਸੀ | ਯੋਗਾ ਮਾਹਰਾਂ ਨੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਤੇ ਵੱਖ-ਵੱਖ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ ਜੋ ਘਰ ਦੇ ਨਾਲ-ਨਾਲ ਕੰਮ ਵਾਲੀ ਥਾਂ 'ਤੇ ਵੀ ਕੀਤੇ ਜਾ ਸਕਦੇ ਹਨ | ਯੋਗ ਦਿਵਸ ਸਮਾਗਮ 'ਚ ਕਮਿਸ਼ਨਰੇਟ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ | ਸ੍ਰੀਮਤੀ ਵਰੰਦਾਬਾ ਗੋਹਿਲ ਕਮਿਸ਼ਨਰ ਆਫ ਕਸਟਮ ਲੁਧਿਆਣਾ ਨੇ ਯੋਗਾ ਇੰਸਟ੍ਰਕਟਰਾਂ ਦਾ ਮਨੁੱਖੀ ਸਰੀਰ ਲਈ ਲਾਭਕਾਰੀ ਯੋਗ ਅਭਿਆਸਾਂ ਦਾ ਪ੍ਰਦਰਸ਼ਨ ਕਰਨ ਲਈ ਧੰਨਵਾਦ ਕੀਤਾ | ਉਨ੍ਹਾਂ ਨੇ ਯੋਗਾ ਨੂੰ ਰੋਜ਼ਾਨਾ ਰੁਟੀਨ 'ਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ |
ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਯੋਗ ਇਕ ਵਧੀਆ ਸਾਧਨ-ਨਵਲ ਜੈਨ
ਯੋਗ ਦਿਵਸ ਮੌਕੇ ਜ਼ਿਲ੍ਹਾ ਭਾਜਪਾ ਟਿੱਬਾ ਰੋਡ ਮੰਡਲ ਵਲੋਂ ਯੋਗਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ 'ਚ ਭਾਜਪਾ ਦੇ ਸਕੱਤਰ ਨਵਲ ਜੈਨ ਤੇ ਉਨ੍ਹਾਂ ਦੇ ਸਾਥੀ ਹਾਜ਼ਰ ਹੋਏ | ਸ੍ਰੀ ਜੈਨ ਨੇ ਯੋਗਾ ਨੂੰ ਭਾਰਤ ਦੀ ਸੰਸਕਿ੍ਤੀ ਦਾ ਇਕ ਅੰਗ ਦੱਸਿਆ ਤੇ ਕਿਹਾ ਕਿ ਇਸ ਨਾਲ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਸ ਮੌਕੇ ਜਸਦੇਵ ਤਿਵਾਰੀ, ਸੁਰੇਸ਼ ਮਿਗਲਾਨੀ, ਪ੍ਰਮੋਦ ਕੁਮਾਰ, ਹੰਸਰਾਜ ਸ਼ਰਮਾ, ਦੀਪਕ ਕੁਮਾਰ, ਬਲਵੀਰ ਕੁਮਾਰ, ਸਨੀ ਕੁਮਾਰ, ਮੰਗਲ ਜਾਧਵ, ਰਜੇਸ਼ ਕੁਮਾਰ, ਅਸ਼ੀਸ਼ ਬਜਾਜ, ਤਜਿੰਦਰ ਕੁਮਾਰ, ਅਜਮੇਰ ਸਿੰਘ ਤੇ ਸੰਦੀਪ ਕੁਮਾਰ ਆਦਿ ਹਾਜ਼ਰ ਸਨ |
ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ 'ਚ ਯੋਗ ਦਿਵਸ ਮਨਾਇਆ
ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ 'ਚ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਤੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਯੋਗਾ ਦੇ ਫ਼ਾਇਦੇ ਦੱਸਦਿਆਂ ਹਰ ਰੋਜ਼ ਯੋਗ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਚਮਕੌਰ ਸਿੰਘ, ਪਿ੍ੰਸੀਪਲ ਵਿਪਨ ਕੁਮਾਰ, ਹਰਦੇਵ ਸਿੰਘ, ਅਸ਼ਵਨੀ ਮਲਹੋਤਰਾ, ਪ੍ਰਵੀਨ ਸ਼ਰਮਾ, ਗੁਰਵਿੰਦਰ ਵਰਮਾ, ਤਜਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਰਾਏ ਸਿੰਘ ਵੀ ਹਾਜ਼ਰ ਸਨ |
ਯੋਗ ਹੈ ਸੁਆਸਥ ਲਈ ਕ੍ਰਾਂਤੀ, ਰੋਜ਼ਾਨਾ ਯੋਗ ਨਾਲ ਜੀਵਨ 'ਚ ਹੋਵੇ ਸੁੱਖ ਸ਼ਾਂਤੀ
ਸਪਰਿੰਗ ਡੇਲ ਪਬਲਿਕ ਸਕੂਲ ਹਮੇਸ਼ਾ ਯੋਗ ਸਾਧਨਾ ਤੇ ਯੋਗਿਕ ਕਿਰਿਆਵਾਂ ਦਾ ਸੰਚਾਲਕ ਰਿਹਾ ਹੈ | ਇਸੇ ਹੀ ਸੰਬੰਧ ਵਿਚ ਸਕੂਲ ਦੁਆਰਾ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਆਪਣੇ-ਆਪਣੇ ਘਰਾਂ 'ਚ ਰਹਿ ਕੇ ਯੋਗ ਕਿਰਿਆਵਾਂ ਨੂੰ ਕਰਦੇ ਹੋਏ ਰੋਗ-ਮੁਕਤ ਹੋਣ ਲਈ ਪ੍ਰੇਰਿਆ | ਇਸ ਦੌਰਾਨ ਬੱਚਿਆਂ ਨੇ ਯੋਗ ਸਾਧਨਾ ਤੇ ਯੋਗ ਆਸਣਾਂ ਨੂੰ ਕਰਕੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਭੇਜੀਆਂ ਜਿਨ੍ਹਾਂ 'ਚ ਬੱਚਿਆਂ ਨੇ ਯੋਗ ਆਸਣਾਂ ਨੂੰ ਕਰਦੇ ਹੋਏ ਲੋਕਾਂ ਤੇ ਸਮਾਜ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਧਾਰਨ ਕਰਨ ਲਈ ਪ੍ਰੇਰਿਆ | ਸਕੂਲ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਆਪਣੇ ਸ਼ੁੱਭ ਸੰਦੇਸ਼ 'ਚ ਸਭ ਨੂੰ ਸੰਬੋਧਿਤ ਕਰਦੇ ਕਿਹਾ ਕਿ ਅੱਜ ਦੇ ਸਮੇਂ 'ਚ ਰੋਗ-ਮੁਕਤ ਸਰੀਰ ਸਭ ਤੋਂ ਵੱਡਾ ਅਨਮੋਲ ਧਨ ਹੈ ਸੋ ਸਾਨੂੰ ਆਪਣੀ ਤੰਦਰੁਸਤੀ ਲਈ ਯੋਗ ਕਿਰਿਆਵਾਂ ਤੇ ਯੋਗ ਆਸਣਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ | ਇਸ ਦੇ ਨਾਲ ਹੀ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਤੇ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਵੀ ਆਪਣੇ ਸੰਦੇਸ਼ 'ਚ ਕਿਹਾ ਕਿ ਜੋ ਕਰੇਗਾ ਯੋਗ, ਉਹ ਰਹੇਗਾ ਨਿਰੋਗ | ਇਸ ਲਈ ਸਾਨੂੰ ਸਭ ਨੂੰ ਯੋਗ ਸਾਧਨਾ ਤੇ ਯੋਗਿਕ ਕਿਰਿਆਵਾਂ ਨੂੰ ਆਪਣੇ ਜੀਵਨ 'ਚ ਪ੍ਰਯੋਗ ਵਿਚ ਲਿਆ ਕਿ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ |
ਸੀਨੀਅਰ ਸਿਟੀਜ਼ਨ ਕੇਅਰ ਫਾਊਾਡੇਸ਼ਨ ਨੇ ਯੋਗ ਦਿਵਸ ਮਨਾਇਆ
ਸੀਨੀਅਰ ਸਿਟੀਜ਼ਨ ਕੇਅਰ ਫਾਊਾਡੇਸ਼ਨ ਵਲੋਂ ਵੀ ਯੋਗ ਦਿਵਸ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਬਜ਼ੁਰਗਾਂ ਨੂੰ ਯੋਗਾ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਪ੍ਰਧਾਨ ਯਸ਼ਪਾਲ ਬਾਂਗੀਆ, ਰਮੇਸ਼ ਗੋਇਲ, ਓਮ ਪ੍ਰਕਾਸ਼ ਸ਼ਰਮਾ, ਵਿਜੇ ਦੱਤਾ, ਯਸ਼ਪਾਲ ਛਾਬੜਾ, ਵਿਮਲ ਛਾਬੜਾ, ਸੁਸ਼ੀਲ ਕੌੜਾ, ਰਮੇਸ਼ ਸ਼ਰਮਾ, ਵਿਜੇ ਮਿੱਤਲ, ਅਮਰਜੀਤ ਸਿੰਘ, ਡਾ. ਅਸ਼ਵਨੀ ਮਲਹੋਤਰਾ, ਭਾਰਤੀ ਸਚਦੇਵਾ, ਵਿਸ਼ਾਲ ਬਾਗ਼ੀਆਂ, ਰਜਨੀ ਬਾਂਗੀਆ ਆਦਿ ਹਾਜ਼ਰ ਸਨ | ਪ੍ਰੋਗਰਾਮ 'ਚ ਚੰਦਰਸ਼ੇਖਰ ਪ੍ਰਭਾਕਰ ਤੇ ਵਿਜੈ ਨੇ ਯੋਗ ਸਬੰਧੀ ਗੀਤ ਵੀ ਗਾਇਆ, ਪ੍ਰਧਾਨ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਭਾਰਤੀ ਯੋਗ ਸੰਸਥਾਨ ਵਲੋਂ ਯੋਗ ਦਿਵਸ ਮਨਾਇਆ ਗਿਆ | ਇਸ 'ਚ ਸੂਬਾ ਪ੍ਰਧਾਨ ਕੁੰਦਨ ਵਿਰਵਾਨੀ ਨੇ ਯੋਗ ਦੇ ਫ਼ਾਇਦਿਆਂ ਬਾਰੇ ਹਾਜ਼ਰੀਨ ਨੂੰ ਦੱਸਿਆ | ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਕੋਸਤਭ ਸ਼ਰਮਾ, ਵਰਿੰਦਰ ਧੀਰ, ਪ੍ਰਵੀਨ ਸ਼ਰਮਾ, ਦੇਵੀ ਸਹਾਏ ਟੰਡਨ, ਸੁਮਨ ਜੈਨ, ਵਿਧਾਇਕ ਗੁਰਪ੍ਰੀਤ ਗੋਗੀ, ਅਸ਼ੋਕ ਪਰਾਸ਼ਰ ਪੱਪੀ ਆਦਿ ਹਾਜ਼ਰ ਸਨ | ਸ੍ਰੀ ਵਿਰਮਾਨੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਸਿਵਲ ਹਸਪਤਾਲ 'ਚ ਸਮਾਗਮ
ਸਿਵਲ ਸਰਜਨ ਡਾ. ਐਸ. ਪੀ. ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ 'ਚ 75ਵੇਂ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਤਹਿਤ 8ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਕੌਰ ਦੀ ਮੌਜੂਦਗੀ ਹੇਠ ਹਸਪਤਾਲ ਦੇ ਸਟਾਫ਼ ਤੇ ਮਰੀਜ਼ਾਂ ਨੂੰ ਯੋਗ ਆਸਨ ਕਰਵਾਏ ਗਏ | ਇਸ ਮੌਕੇ ਯੋਗ ਕਰਵਾਉਣ ਆਏ ਡਾ. ਸੁਨੀਲ ਸੈਣੀ ਤੇ ਅਸ਼ਕ ਗੋਇਲ ਨੇ ਮਰੀਜਾਂ ਅਤੇ ਸਟਾਫ ਨੂੰ ਯੋਗ ਆਸਨ ਕਰਵਾਏ | ਉਨ੍ਹਾਂ ਦੱਸਿਆ ਯੋਗ ਕੇਵਲ ਸਰੀਰਕ ਤੇ ਮਾਨਸਿਕ ਵਿਕਾਸ ਲਈ ਹੀ ਨਹੀ ਸਗੋਂ ਅਧਿਆਤਮਿਕ ਸਕੂਨ, ਸਥਿਰਤਾ, ਇਕਾਗਰਕਤਾ ਤੇ ਅਨੰਦ ਲਈ ਵੀ ਜ਼ਰੂਰੀ ਹੈ |
ਆਈ. ਐਮ. ਏ. ਸ਼ਾਖਾ ਲੁਧਿਆਣਾ ਵਲੋਂ ਸਮਾਗਮ
ਭਾਈ ਰਣਧੀਰ ਸਿੰਘ ਨਗਰ ਸਥਿਤ ਆਈ. ਐਮ. ਏ. ਹਾਊਸ 'ਚ ਯੋਗ ਦਿਵਸ ਮੌਕੇ ਸ਼ਾਖਾ ਦੇ ਪ੍ਰਧਾਨ ਡਾ. ਬਿਮਲ ਕਨਿਸ਼ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੇ ਮੈਂਬਰ ਡਾ. ਮਨੋਜ ਸੋਬਤੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਯੋਗ ਕਰਨ ਨਾਲ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਤੇ ਯੋਗ ਕਰਨ ਨਾਲ ਇਨਸਾਨ ਕਾਫੀ ਬਿਮਾਰੀਆਂ ਤੋ ਨਿਯਾਤ ਪਾ ਸਕਦਾ ਹੈ | ਯੋਗ ਨੂੰ ਹਰ ਉਮਰ ਦਾ ਵਿਅਕਤੀ ਕਰ ਸਕਦਾ ਹੈ | ਯੋਗ ਦੁਨੀਆਂ ਦੇ ਅਨੇਕਾਂ ਮੁਲਕਾਂ 'ਚ ਤੰਦਰੁਸਤੀ ਲਈ ਅਪਣਾਇਆ ਜਾਂਦਾ ਹੈ | ਇਸ ਮੌਕੇ ਡਾ. ਅਵਿਨਾਸ਼ ਜਿੰਦਲ, ਡਾ. ਮਨਮੋਹਨਜੀਤ ਕੌਰ, ਡਾ. ਕਰਮਜੀਤ ਗੋਇਲ, ਡਾ. ਸੁਨੀਤਾ, ਡਾ. ਸਰੋਜ ਅਗਰਵਾਲ, ਡਾ. ਅਰੁਣ ਗੁਪਤਾ, ਡਾ. ਪਵਨ ਢੀਂਗਰਾ, ਡਾ. ਸ਼ਿਵ ਗੁਪਤਾ, ਡਾ. ਸ਼ਵੇਤਾ ਓਹਰੀ ਤੇ ਡਾ. ਸੁਨੀਤਾ ਗੋਇਲ ਤੋਂ ਇਲਾਵਾ ਵੱਡੀ ਗਿਣਤੀ 'ਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਮਾਗਮ
ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਸ਼ਹੀਦ ਸੁਖਦੇਵ ਦੇ ਪ੍ਰਧਾਨ ਸੁਧੀਰ ਜੈਨ ਦੀ ਅਗਵਾਈ ਹੇਠ ਦੁੱਗਰੀ 'ਚ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਜੈਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਯੋਗ ਭਾਰਤ 'ਚ ਹਾਜ਼ਰਾਂ ਸਾਲ ਪਹਿਲਾਂ ਰਿਸ਼ੀਆਂ-ਮੁਨੀਆਂ ਦੁਆਰਾ ਲਿਆਂਦ ਗਿਆ ਹੈ | ਯੋਗ ਕਰਨ ਨਾਲ ਤਣਾਅ, ਚਿੰਤਾ ਵਰਗੀਆਂ ਪ੍ਰੇਸ਼ਾਨੀਆਂ ਘੱਟ ਹੋ ਜਾਂਦੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਯੋਗ ਨਾਲ ਆਲਮੀ ਮਹਾਮਾਰੀ ਕੋਵਿਡ-19 ਦੀ ਇਨਫੈਕਸ਼ਨ ਕਾਰਨ ਵੱਖ-ਵੱਖ ਦੇਸ਼ਾਂ ਤੇ ਸੰਸਕਿ੍ਤੀਆਂ ਦੇ ਕਰੋੜਾਂ ਲੋਕਾਂ ਨੇ ਯੋਗ ਕਰਕੇ ਸਿਹਤ ਲਾਭ ਲਿਆ |
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ 'ਚ ਸਮਾਗਮ
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ 'ਚ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰੇਮ ਗੁਪਤਾ ਨੇ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ 'ਮਨੁੱਖਤਾ ਲਈ ਯੋਗ' ਹੈ | ਇਸ ਮੌਕੇ ਮੁੱਖ ਕਾਰਡੀਓਲੋਜਿਸਟ ਡਾ. ਜੀ. ਐਸ. ਵਾਂਡਰ, ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ, ਡਾ. ਬਿਸ਼ਵ ਮੋਹਨ ਤੇ ਡਾ. ਸੰਦੀਪ ਸ਼ਰਮਾ 'ਅੰਤਰਰਾਸ਼ਟਰੀ ਯੋਗ ਦਿਵਸ' ਦੇ ਉਦਘਾਟਨ ਮੌਕੇ ਹਾਜ਼ਰ ਸਨ, ਨੇ ਉਥੇ ਮੌਜੂਦ ਮਰੀਜ਼ਾਂ ਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ 'ਯੋਗਾ ਅਭਿਆਸ' ਅਪਨਾਉਣ ਦੀ ਸਲਾਹ ਦਿੱਤੀ ਜੋ ਸਮੁੱਚੀ ਤੰਦਰੁਸਤੀ ਲਈ ਲਾਭਦਾਇਕ ਹਨ | ਇਸ ਵੇਲੇ ਯੋਗਾ ਸਲਾਹਕਾਰ-ਡਾ. ਸੰਜੀਵ ਸਿੰਘ ਰਾਵਤ ਨੇ ਵੱਖ-ਵੱਖ 'ਯੋਗਾ ਆਸਣਾਂ' ਦਾ ਪ੍ਰਦਰਸ਼ਨ ਕੀਤਾ ਜੋ ਵਿਅਕਤੀਆਂ ਦੁਆਰਾ ਉਨ੍ਹਾਂ ਨੂੰ ਸਿਹਤਮੰਦ ਤੇ ਮਾਨਸਿਕ ਤੌਰ 'ਤੇ ਸ਼ਾਂਤ ਰੱਖਣ ਲਈ ਅਭਿਆਸ ਕੀਤਾ ਜਾ ਸਕਦਾ ਹੈ |
ਨਰਸਿੰਗ ਕਾਲਜ ਆਫ਼ ਸੀ. ਐੱਮ. ਸੀ. ਤੇ ਹਸਪਤਾਲ 'ਚ ਸਮਾਗਮ
ਇਸ ਨਰਸਿੰਗ ਕਾਲਜ 'ਚ ਪਿ੍ੰਸੀਪਲ ਊਸ਼ਾ ਸਿੰਘ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰੋ. ਸੰਜੀਤ ਜੌਹਨਸਨ ਤੇ ਪ੍ਰੋ. ਗੌਰਵ ਕਟਾਰੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਯੋਗਾ ਦਿਲ ਦੇ ਰੋਗੀਆਂ ਲਈ ਬਹੁਤ ਲਾਭਦਾਇਕ ਹੈ ਤੇ ਇਹ ਦੇਖਿਆ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ, ਜਿਨ੍ਹਾਂ ਮਰੀਜ਼ਾਂ ਨੇ ਆਪਣੀ ਰੋਜ਼ਾਨਾ ਰੁਟੀਨ ਦੇ ਹਿੱਸੇ ਵਜੋਂ 'ਯੋਗ ਆਸਣਾਂ' ਨੂੰ ਅਪਣਾਇਆ ਹੈ, ਉਨ੍ਹਾਂ ਨੇ ਕਿਸੇ ਵੀ ਬਿਮਾਰੀ ਤੋਂ ਪੀੜਤ ਹੋਣ ਦੇ ਜੋਖ਼ਮ ਨੂੰ ਕਾਫ਼ੀ ਘਟਾ ਦਿੱਤਾ ਹੈ | ਇਸ ਮੌਕੇ ਯੋਗ ਆਸਣਾਂ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਨਰਸਿੰਗ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ |
ਡੀ. ਐਮ. ਸੀ. /ਨਰਸਿੰਗ ਕਾਲਜ 'ਚ ਸਮਾਗਮ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਨਰਸਿੰਗ ਕਾਲਜ 'ਚ ਵਿਦਿਆਰਥੀਆਂ ਲਈ 14 ਜੂਨ ਤੋਂ 21 ਜੂਨ ਤੱਕ ਸਵੇਰੇ 6 ਵਜੇ ਤੋਂ ਸਵੇਰੇ 7 ਵਜੇ ਤੱਕ ਯੋਗਾ ਕੈਂਪ ਲਗਾਇਆ ਗਿਆ | ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਡਾ. ਸੰਦੀਪ ਕੌਸ਼ਲ ਨੇ ਦੱਸਿਆ ਕਿ ਸੰਸਥਾ ਵਿਚ ਕਰਵਾਏ ਜਾ ਰਹੇ ਯੋਗਾ ਸੈਸ਼ਨਾਂ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ |
ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਤੇ ਨਰਸਿੰਗ ਇੰਸਟੀਚਿਊਟ 'ਚ ਸਮਾਗਮ
ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦੁਰ ਸਾਹਿਬ (ਚੈ.) ਹਸਪਤਾਲ, ਮਾਡਲ ਟਾਊਨ ਲੁਧਿਆਣਾ ਵਿਖੇ ਹਸਪਤਾਲ /ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਖਸ਼ੀ ਦੀ ਅਗਵਾਈ ਹੇਠ 8ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਇਸ ਸਾਲ ਦੇ ਵਿਸ਼ੇ 'ਮਨੁੱਖਤਾ ਲਈ ਯੋਗਾ' ਨੂੰ ਧਿਆਨ ਹਿੱਤ ਰੱਖਦੇ ਹੋਏ ਕੀਤੀ ਗਈ | ਸਮਾਗਮ 'ਚ ਸ੍ਰੀ ਕੁੰਦਨ ਵਿਰਮਾਨੀ, ਸੂਬਾ ਪ੍ਰਧਾਨ, ਭਾਰਤੀ ਯੋਗ ਸੰਸਥਾਨ, ਪੰਜਾਬ ਤੇ ਸ੍ਰੀਮਤੀ ਸੁਮਨ ਵਿਰਮਾਨੀ ਸਕੱਤਰ ਭਾਰਤੀ ਯੋਗ ਸੰਸਥਾਨ ਜਿਲ੍ਹਾ ਪੂਰਬੀ ਲੁਧਿਆਣਾ ਪੰਜਾਬ ਉਚੇਚੇ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਯੋਗਾ ਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸ੍ਰੀ ਵਾਈ. ਕੇ. ਭੂਸ਼ਣ ਤੇ ਸ੍ਰੀਮਤੀ ਸੁਨੀਤਾ ਸਹਿਗਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਵੱਖ-ਵੱਖ ਯੋਗ ਆਸਨ ਕਰਵਾਏ ਗਏ ਤੇ ਉਨ੍ਹਾਂ ਦੀ ਮੱਹਤਤਾ ਬਾਰੇ ਦਸਾਇਆ ਗਿਆ | ਇਸ ਮੌਕੇ ਬਲਜੀਤ ਸਿੰਘ ਮੱਕੜ ਉੱਪ-ਪ੍ਰਧਾਨ ਗੁਰੂ ਤੇਗ ਬਹਾਦੁਰ ਸਾਹਿਬ (ਚੈ.) ਹਸਪਤਾਲ ਸੁਸਾਇਟੀ ਲੁਧਿਆਣਾ ਨੇ ਇਸ ਸਮਾਗਮ ਨੂੰ ਨੇਪਰੇ ਚੜਾਉਣ ਲਈ ਅੱਣਥੱਕ ਯੋਗਦਾਨ ਦਿੱਤਾ | ਕਾਲਜ ਦੇ ਉਪ ਪਿ੍ੰਸੀਪਲ ਡਾ. ਸਵਪਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗਾ ਦੀ ਮੱਹਹਤਾ ਬਾਰੇ ਜਾਣਕਾਰੀ ਦਿੱਤੀ ਤੇ ਰੋਜ਼ਾਨਾ ਜੀਵਨ 'ਚ ਯੋਗ ਨੂੰ ਅਪਣਾਉਣ ਲਈ ਉਤਸ਼ਹਿਤ ਕੀਤਾ | ਮੰਚ ਦਾ ਸੰਚਾਲਨ ਕਿਰਨਜੀਤ ਕੌਰ ਵਲੋਂ ਕੀਤਾ ਗਿਆ | ਅਖੀਰ 'ਚ ਕਾਲਜ ਦੇ ਐਸੋਸ਼ੀਏਟ ਪ੍ਰੋਫੈਸਰ ਮਿਸ ਅਮਨਦੀਪ ਕੌਰ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਯੋਗ ਆਸਣ ਅਪਨਾਉਣਾ ਚਾਹੀਦਾ ਹੈ |
ਐੱਸ. ਪੀ. ਐਸ. ਹਸਪਤਾਲ 'ਚ ਸੈਮੀਨਾਰ
ਕੌਮਾਂਤਰੀ ਯੋਗ ਦਿਵਸ ਮੌਕੇ ਐੱਸ. ਪੀ. ਐਸ. ਹਸਪਤਾਲ ਲੁਧਿਆਣਾ 'ਚ ਯੋਗ ਦੀ ਮਹੱਤਤਾ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਾ. ਹਰੀਸ਼ ਪਟੇਲ ਨੇ ਡਾਕਟਰਾਂ, ਨਰਸਿੰਗ ਤੇ ਪੈਰਾਮੈਡੀਕਲ ਸਟਾਫ ਸਮੇਤ ਚੌਥਾ ਦਰਜਾ ਮੁਲਾਜ਼ਮਾਂ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਜਿਥੇ ਸਾਨੂੰ ਸਰੀਰਕ ਤੌਰ 'ਤੇ ਸਿਹਤਮੰਦ ਰੱਖਦਾ ਹੈ, ਉਥੇ ਮਾਨਸਿਕ ਤੌਰ ਵੀ ਮਜ਼ਬੂਤ ਕਰਦਾ ਹੈ | ਇਸ ਮੌਕੇ ਹਸਪਤਾਲ ਦੇ ਸੀ. ਓ. ਡਾ. ਕੰਵਲਜੀਤ ਸਿੰਘ ਤੇ ਡਾ. ਸੁਨੀਲ ਕਤਿਆਲ ਨੇ ਵੱਖ-ਵੱਖ ਰੋਗਾਂ ਨੂੰ ਠੀਕ ਕਰਨ ਲਈ ਵੱਖ-ਵੱਖ ਯੋਗ ਆਸਣਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਕੁੰਦਰਾ, ਡਾ. ਤਾਨੀਆ ਮਾਹਲ, ਡਾ. ਸੁਮਿਤਾ ਗੋਇਲ, ਡਾ. ਸੰਜੀਵ ਕੁਮਾਰ, ਡਾ. ਐਨ. ਕੇ. ਚੌਧਰੀ, ਡਾ. ਪ੍ਰਫੁਲ ਆਰੀਆ, ਡਾ. ਤਨਵੀਰ ਸਿੰਘ, ਡਾ. ਮਹਿੰਦਰ ਨਰਵਾਲੇ ਤੋਂ ਇਲਾਵਾ ਸਤਿਨਾਮ ਸਿੰਘ, ਮਨੀਸ਼ ਸਿੰਘ, ਪ੍ਰਭਜੋਤ ਸਿੰਘ ਤੇ ਲਖਵੀਰ ਸਿੰਘ ਬੱਦੋਵਾਲ ਸਮੇਤ ਹੋਰ ਡਾਕਟਰ-ਅਧਿਕਾਰੀ ਤੇ ਸ਼ਖ਼ਸੀਅਤਾਂ ਹਾਜ਼ਰ ਸਨ |
ਰਾਣਾ ਹਸਪਤਾਲ 'ਚ ਸਮਾਗਮ
ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ 'ਚ ਰਾਣਾ ਹਸਪਤਾਲ ਵਿਚ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਬਰਜਿੰਦਰ ਸਿੰਘ ਰਾਣਾ ਤੇ ਨਿਰਦੇਸ਼ਕਾ ਡਾ. ਵਿਜੇਦੀਪ ਕੌਰ ਰਾਣਾ ਨੇ ਯੋਗ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਰਾਣਾ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਯੋਗ ਦੀ ਬਹੁਤ ਮਹੱਤਤਾ ਹੈ |
ਸਕੂਲਾਂ 'ਚ ਵੱਡੇ ਪੱਧਰ 'ਤੇ ਯੋਗ ਦਿਵਸ ਮਨਾਇਆ
ਫੁੱਲਾਂਵਾਲ/ਇਯਾਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਵੱਖ-ਵੱਖ ਸਕੂਲਾਂ 'ਚ ਵੱਡੇ ਪੱਧਰ 'ਤੇ ਮਨਾਇਆ ਗਿਆ | ਸਿਧਵਾਂ ਨਹਿਰ ਕੰਢੇ ਸਥਿਤ ਰਾਜਗੜ੍ਹ ਅਸਟੇਟ ਦੇ ਇੰਡਸ ਵਰਲਡ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਯੋਗਾ ਸਿਖਲਾਈ ਸੈਸ਼ਨ ਕਰਵਾ ਕੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਦੌਰਾਨ ਸਰੀਰਕ ਸਿੱਖਿਆ ਵਿਭਾਗ ਵਲੋਂ ਆਨਲਾਈਨ ਕਰਵਾਏ ਮਾਸ ਯੋਗਾ 'ਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਮੂਲ ਯੋਗ ਆਸਣ, ਪ੍ਰਾਣਾਯਾਮ ਤੇ ਧਿਆਨ ਦੀ ਪੇਸ਼ਕਾਰੀ ਨਾਲ ਹੋਈ, ਜਿਸ ਦੌਰਾਨ ਉਨ੍ਹਾਂ ਨੇ ਯੋਗਾ ਦੀ ਮਹੱਤਤਾ ਤੇ ਇਸ ਦੇ ਸਕਾਰਾਤਮਿਕ ਪ੍ਰਭਾਵਾਂ ਬਾਰੇ ਸਿੱਖਿਆ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਨੀਤੂ ਡਾਂਡੀ ਨੇ ਕਿਹਾ ਕਿ ਯੋਗਾ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਸਭ ਤੋਂ ਵਧੀਆ ਤਰੀਕਾ ਬਣ ਗਿਆ ਹੈ | ਇਹ ਸਾਡੀਆਂ ਨਕਾਰਾਤਮਿਕ ਊਰਜਾਵਾਂ ਨੂੰ ਛੱਡਣ ਤੇ ਜੀਵਨ ਵਿਚ ਸਕਾਰਾਤਮਿਕਤਾ ਨੂੰ ਅਪਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ |
ਸੈਕਰਡ ਸੋਲਜ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ
ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਸਥਿਤ ਸੈਕਰਡ ਸੋਲਜ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਆਸਣ ਕਰਵਾਏ ਗਏ | ਇਸ ਦੌਰਾਨ ਉਨ੍ਹਾਂ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਸਕੂਲ ਦੀ ਪਿ੍ੰਸੀਪਲ ਪੂਨਮ ਮਲਹੋਤਰਾ ਨੇ ਦੱਸਿਆ ਕਿ ਯੋਗ ਕਰਨ ਨਾਲ ਸਾਡੇ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ | ਚੇਅਰਮੈਨ ਗੁਰਮੇਲ ਸਿੰਘ ਗਿੱਲ ਤੇ ਡਾਇਰੈਕਟਰ ਸੁਖਦੀਪ ਗਿੱਲ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਤੋਂ ਹੋਣ ਵਾਲੇ ਲਾਭਾਂ ਤੋਂ ਜਾਣੂ ਕਰਵਾਉਂਦੇ ਦੱਸਿਆ ਕਿ ਯੋਗ ਨਾਲ ਜਿਥੇ ਸਾਡਾ ਸਰੀਰ ਬਿਮਾਰੀ ਰਹਿਤ ਹੁੰਦਾ ਹੈ, ਉਥੇ ਹੀ ਇਸ ਦੇ ਕਰਨ ਨਾਲ ਸਾਡਾ ਸਰੀਰ ਦਿਮਾਗ਼ ਤੇ ਬੁੱਧੀ ਵੀ ਚੁਸਤ ਦਰੁਸਤ ਹੁੰਦੀ ਹੈ |
ਸਰਕਾਰੀ ਹਾਈ ਸਕੂਲ ਖੇੜੀ ਝਮੇੜੀ
ਪਿੰਡ ਖੇੜੀ ਝਮੇੜੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਅਧਿਆਪਕਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਵਿਵੇਕ ਮੋਗਾ, ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ, ਅਧਿਆਪਕ ਗੁਰਦਰਸ਼ਨ ਸਿੰਘ, ਅਧਿਆਪਕਾ ਜਸਦੀਪ ਕੌਰ, ਡੀ. ਪੀ. ਅਧਿਆਪਕਾ ਪਰਮਜੀਤ ਕੌਰ, ਅਧਿਆਪਕਾ ਸਰਿਤਾ ਆਦਿ ਨੇ ਵਿਦਿਆਰਥੀਆਂ ਨੂੰ ਯੋਗ ਆਸਣ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਗਰੂਕ ਕੀਤਾ |
ਵਾਹਿਗੁਰੂ ਪਬਲਿਕ ਸਕੂਲ ਪਮਾਲ
ਵਾਹਿਗੁਰੂ ਪਬਲਿਕ ਸਕੂਲ ਪਮਾਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਪਿ੍ੰਸੀਪਲ ਸ੍ਰੀਮਤੀ ਬਲਜੀਤ ਕੌਰ ਨੇ ਵਿਦਿਆਰਥੀਆਂ ਯੋਗ ਬਾਰੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਯੋਗ ਸ਼ਬਦ ਦਾ ਅਸਲ ਅਰਥ ਹੈ-ਮਿਲਾਪ | ਇਹ ਇਕ ਅਭਿਆਸ ਹੈ, ਜੋ ਸਰੀਰ, ਮਨ ਤੇ ਆਤਮਾ ਨੂੰ ਵੱਖੋ-ਵੱਖਰੇ ਸਰੀਰ ਦੇ ਆਸਣ, ਧਿਆਨ, ਤੇ ਨਿਯੰਤਰਿਤ ਸਾਹ ਰਾਹੀਂ ਜੋੜਦਾ ਹੈ | ਇਸ ਦਿਨ ਸਾਰੇ ਵਿਦਿਆਰਥੀਆਂ ਚਕ੍ਰਾਸਨ, ਤਡਾਸਨ, ਤਿ੍ਕੋਣਾਸਨ, ਧਨੁਰਾਸਨ, ਸ਼ਵਾਸਨ, ਨਵਾਸਨਾ, ਭੁਜੰਗਾਸਨ ਆਦਿ ਯੋਗ ਆਸਣ ਕੀਤੇ |

ਵਿਧਾਇਕ ਭੋਲਾ ਵਲੋਂ ਚੰਡੀਗੜ੍ਹ ਰੋਡ 'ਤੇ 1.87 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦੀ ਸ਼ੁਰੂਆਤ

ਲੁਧਿਆਣਾ, 21 ਜੂਨ (ਕਵਿਤਾ ਖੁੱਲਰ)-ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਵਲੋਂ ਹਲਕਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਸਥਾਨਕ ਚੰਡੀਗੜ੍ਹ ਰੋਡ 'ਤੇ 1.87 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ | ਇਸ ...

ਪੂਰੀ ਖ਼ਬਰ »

ਸਾਥੀ ਨਾਲ ਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਦੀ ਖੋਹ ਦੌਰਾਨ ਹੋਏ ਹਾਦਸੇ 'ਚ ਮੌਤ, ਇਕ ਕਾਬੂ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀ. ਏ. ਯੂ. ਦੀ ਪੁਲਿਸ ਨੇ ਪਿੰਡ ਬਾਰਨਹਾੜ੍ਹਾ 'ਚ ਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਇਕ ਨੌਜਵਾਨ ਦੀ ਦੇਰ ਸ਼ਾਮ ਹਸਪਤਾਲ 'ਚ ਮੌਤ ਹੋ ਗਈ ਜਦ ਕਿ ਦੂਜੇ ਨੂੰ ਲੋਕਾਂ ਨੇ ...

ਪੂਰੀ ਖ਼ਬਰ »

ਨਿਪਾਲ ਦੇ ਉੱਚ ਪੱਧਰੀ ਖੇਤੀ ਵਫ਼ਦ ਵਲੋਂ ਪੀ. ਏ. ਯੂ. ਦਾ ਦੌਰਾ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਨਿਪਾਲ ਦੇ ਸੂਬੇ ਮਧੇਸ਼ ਦੇ ਉੱਚ ਪੱਧਰੀ ਵਫ਼ਦ ਨੇ ਉੱਥੋਂ ਦੇ ਖੇਤੀਬਾੜੀ ਤੇ ਸਹਿਕਾਰਤਾ ਮੰਤਰੀ ਬਿਜੈ ਕੁਮਾਰ ਯਾਦਵ ਦੀ ਅਗਵਾਈ 'ਚ ਪੀ. ਏ. ਯੂ. ਦਾ ਦੌਰਾ ਕੀਤਾ | ਵਫ਼ਦ 'ਚ ਮਧੇਸ਼ ਦੇ ਖੇਤੀ ਤੇ ਸਹਿਕਾਰੀ ਸੇਵਾਵਾਂ ਦੇ ਨਾਲ-ਨਾਲ ਪਸ਼ੂ ...

ਪੂਰੀ ਖ਼ਬਰ »

ਰੇਲਵੇ ਚਾਇਲਡ ਲਾਈਨ-1098 ਨੇ ਸਟੇਸ਼ਨ ਤੋਂ ਵੱਖ-ਵੱਖ ਦਿਨਾਂ 'ਚ 18 ਬੱਚਿਆਂ ਨੂੰ ਸੰਭਾਲਿਆ

ਲੁਧਿਆਣਾ, 21 ਜੂਨ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਚਾਇਲਡ ਲਾਇਨ ਸਫ਼ਰ ਦੌਰਾਨ ਮਾਪਿਆਂ ਤੋਂ ਵਿਛੜੇ, ਮਾਮੂਲੀ ਗੱਲਬਾਤ ਕਾਰਨ ਨਰਾਜ਼ ਹੋ ਕੇ ਘਰਾਂ ਤੋਂ ਭੱਜ ਕੇ ਆਏ ਜਾਂ ਫਿਰ ਬਾਲ ਮਜ਼ਦੂਰੀ, ਬਾਲ ਵਿਆਹ ਜਾਂ ਹੋਰ ਮੰਦਭਾਵਨਾ ਨਾਲ ਘਰਾਂ ਤੋਂ ਭਜਾ ਕੇ ਲਿਆਂਦੇ ਸੈਂਕੜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX