ਤਾਜਾ ਖ਼ਬਰਾਂ


ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  9 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 1 hour ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 1 hour ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 2 hours ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 1 hour ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 1 hour ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 1 hour ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 4 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 5 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 5 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 5 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 5 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 6 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 5 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਰੂਪਨਗਰ

ਜ਼ਿੰਦਗੀ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਆਸਣ ਕਰਨੇ ਚਾਹੀਦੇ ਹਨ-ਡੀ.ਸੀ.

ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਕੌਮਾਂਤਰੀ ਯੋਗ ਦਿਵਸ ਤੇ ਅੱਜ ਰੂਪਨਗਰ ਜ਼ਿਲ੍ਹੇ 'ਚ ਸਰਕਾਰੀ ਤੇ ਗ਼ੈਰ ਸਰਕਾਰੀ ਪੱਧਰ 'ਤੇ ਯੋਗ ਸ਼ੋਅ ਕੀਤੇ ਗਏ ਜਿਸ ਵਿਚ ਕਾਲਜ ਸਕੂਲ, ਸਰਕਾਰੀ ਕਰਮਚਾਰੀ, ਕਲੱਬ ਅਤੇ ਹੋਰ ਸੰਸਥਾਵਾਂ ਦੇ ਜਵਾਨਾਂ ਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਯੋਗ ਦੇ ਸਿਹਤ ਲਈ ਫ਼ਾਇਦੇ ਦੱਸੇ ਗਏ।
ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਰੂਪਨਗਰ ਦੇ ਓਪਨ ਏਅਰ ਥੀਏਟਰ ਵਿਖੇ ਅੱਠਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਇਸ ਯੋਗਾ ਦਿਵਸ ਮੌਕੇ 1000-1200 ਦੇ ਕਰੀਬ ਪ੍ਰਤੀਭਾਗੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ। ਇਸ ਮੌਕੇ ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਵਲੋਂ ਡਾ. ਵਰਿੰਦਰ ਦੀ ਅਗਵਾਈ ਹੇਠ ਵੱਖ-ਵੱਖ ਯੋਗ ਆਸਣ ਕੀਤੇ ਗਏ ਜਦਕਿ ਇਸ ਯੋਗਾ ਕੈਂਪ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਨਲਾਈਨ ਸੰਬੋਧਨ ਤੋਂ ਬਾਅਦ ਹੋਈ। ਇਸ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖ਼ੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮੰਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਖ਼ੁਦ ਵੀ ਇਸ ਯੋਗ ਕੈਂਪ ਵਿਚ ਯੋਗ ਆਸਣ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਜਨਰਲ ਰੂਪਨਗਰ ਡਾ. ਨਿਧੀ ਕੁਮੁਦ ਬਾਬਾਂਹ ਵਧੀਕ ਅਤੇ ਐੱਸ.ਡੀ.ਐੱਮ. ਜਸਵੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਯੋਗ ਕੈਂਪ ਵਿਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ, ਡੀ.ਏ.ਵੀ. ਪਬਲਿਕ ਸਕੂਲ, ਖ਼ਾਲਸਾ ਸੀਨੀ.ਸੈਕੇ. ਸਕੂਲ, ਗਾਂਧੀ ਸੀਨੀ. ਸੈਕੇ. ਸਕੂਲ, ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਸਰਕਾਰੀ ਕਾਲਜ ਰੂਪਨਗਰ, ਦਿਵਿਆਂਗਜਨਾਂ ਦੇ ਸਕੂਲ, ਸਰਕਾਰੀ ਨਰਸਿੰਗ ਕਾਲਜ, ਐਨ.ਸੀ.ਸੀ. ਅਕੈਡਮੀ ਦੇ ਵਿਦਿਆਰਥੀਆਂ ਸਮੇਤ ਗੁਰੂ ਰਵਿਦਾਸ ਸਭਾ ਰੂਪਨਗਰ, ਸ੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਨੰਗਲ ਅਬਿਆਣਾ, ਭਾਰਤੀ ਯੋਗ ਸੰਸਥਾ, ਪਤੰਜਲੀ ਯੋਗ ਪੀਠ, ਆਤਮ ਜੀਵਨ ਕਲਿਆਣ ਮੰਡਲ, ਪਸ਼ੂ ਨਿਵਾਰਣ ਸੁਸਾਇਟੀ, ਐਸ.ਐਸ.ਜੈਨ ਸਭਾ, ਆਤਮਾ ਰਾਮ ਜੈਨ ਸਭਾ, ਬਾਜਵਾ ਹੈਲਥ ਗਰੁੱਪ, ਬ੍ਰਹਮਕੁਮਾਰੀ ਆਸ਼ਰਮ ਰੂਪਨਗਰ, ਪੈਡਲਰ ਅਤੇ ਰਨਰਜ਼, ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ, ਕ੍ਰਾਂਤੀ ਕਲਾ ਮੰਚ ਰੂਪਨਗਰ ਦੀ ਟੀਮ, ਯੂਨੀਕ ਐਂਡ ਫੈਮਲੀ ਕਲੱਬ, ਸ਼ਿਵਾ ਯੂਥ ਕਲੱਬ ਗਾਜ਼ੀਪੁਰ, ਰੋਟਰੀ ਕਲੱਬ ਰੂਪਨਗਰ, ਸੀਨੀਅਰ ਸਿਟੀਜ਼ਨਜ਼, ਲੋਕ ਭਲਾਈ ਸੇਵਾ ਕਲੱਬ ਅਤੇ ਨਰਸੇਵਾ ਨਰਾਇਣ ਸੇਵਾ ਸੰਸਥਾਵਾਂ ਦੇ ਮੈਂਬਰ ਵੀ ਯੋਗ ਅਭਿਆਸ ਲਈ ਕੈਂਪ ਵਿਚ ਸ਼ਾਮਲ ਹੋਏ। ਯੋਗ ਕੈਂਪ ਦੇ ਅੰਤ ਵਿਚ ਵਣ ਵਿਭਾਗ ਰੂਪਨਗਰ ਵਲੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੂਟੇ ਵੰਡ ਕੇ ਸਨਮਾਨਿਤ ਕੀਤਾ ਗਿਆ ਅਤੇ ਯੋਗ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੂਟਾ ਪ੍ਰਸ਼ਾਦ ਅਤੇ ਯੋਗ ਪ੍ਰਤੀ ਜਾਗਰੂਕਤਾ ਦੇ ਆਸਣਾਂ ਦੇ ਪੋਸਟਰ ਵੀ ਵੰਡੇ ਗਏ ਮੰਚ ਦਾ ਸੰਚਾਲਨ ਯੋਗੇਸ਼ ਮੋਹਨ ਪੰਕਜ ਅਤੇ ਮੈਂਬਰ ਬੀ.ਓ.ਜੀ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਕੀਤਾ। ਇਸ ਮੌਕੇ ਤਹਿਸੀਲਦਾਰ ਰੂਪਨਗਰ ਜਸਪ੍ਰੀਤ ਸਿੰਘ, ਕਰਨਲ ਸਸ਼ੀ ਭੂਸ਼ਣ ਰਾਣਾ, ਡੀ.ਪੀ.ਆਰ.ਓ. ਕਰਨ ਮਹਿਤਾ, ਮੈਡਮ ਸੰਤੋਸ਼, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ, ਆਯੁਰਵੈਦਿਕ ਅਤੇ ਯੂਨਾਨੀ ਵਿਭਾਗ ਦੇ ਡਾ. ਸਿਮਿਤ ਤੁਲੀ, ਡਾ. ਕਰੁਣਾ ਪੁਰੀ, ਡਾ. ਗੁਰਪ੍ਰੀਤ ਕੌਰ, ਯੋਗ ਟ੍ਰੇਨਰ ਵੇਸ਼ਨਵ, ਏ.ਪੀ.ਆਰ.ਓ. (ਰਿਟਾ.) ਰਜਿੰਦਰ ਸੈਣੀ, ਕਸੁਮ ਸ਼ਰਮਾ, ਮਿਊਂਸੀਪਲ ਕੌਂਸਲ, ਭਜਨ ਚੰਦ ਈ.ਓ. ਰੂਪਨਗਰ, ਅਸਿਸਟੈਂਟ ਡਾਇਰੈਕਟਰ ਮਨਤੇਜ ਸਿੰਘ ਚੀਮਾ, ਡਾ. ਭੀਮ ਸੇਨ, ਉੱਘੇ ਰੰਗਕਰਮੀ ਅਰਵਿੰਦਰ ਸਿੰਘ ਰਾਜੂ, ਪ੍ਰੋ. ਨਿਰਮਲ ਸਿੰਘ, ਪ੍ਰੋ. ਜਤਿੰਦਰ ਕੁਮਾਰ, ਪ੍ਰੋ. ਰਵਨੀਤ ਕੌਰ, ਪ੍ਰੋ. ਦਲਵਿੰਦਰ ਸਿੰਘ, ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਸਮਾਪਤੀ ਸਮਾਗਮ ਰਾਸ਼ਟਰੀ ਗਾਇਨ ਦੇ ਨਾਲ ਕੀਤਾ ਗਿਆ।
ਸਰਕਾਰੀ ਕਾਲਜ ਵਲੋਂ ਯੋਗ ਦਿਵਸ ਮਨਾਇਆ- ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿਚ ਅੰਤਰ ਰਾਸ਼ਟਰੀ ਯੋਗ ਦਿਵਸ ਕੈਂਪ ਲਗਾਇਆ ਕੀਤਾ ਗਿਆ। ਜਿਸ ਵਿਚ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਟੀਚਿੰਗ ਸਟਾਫ਼, ਨਾਨ ਟੀਚਿੰਗ ਸਟਾਫ਼, ਵਿਦਿਆਰਥੀ, ਐਨ.ਸੀ.ਸੀ. ਕੈਡਿਟ ਅਤੇ ਐਨ.ਐੱਸ.ਐੱਸ. ਵਲੰਟੀਅਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜਿਸ ਨੂੰ ਸਫਲ ਬਣਾਉਣ ਵਿਚ ਕਾਲਜ ਦੇ ਮਿਸ਼ਨ ਤੰਦਰੁਸਤ ਪੰਜਾਬ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਮੁਫ਼ਤ ਕਾਨੂੰਨੀ ਸੇਵਾਵਾਂ ਕਲੱਬ, ਸਰੀਰਕ ਸਿੱਖਿਆ ਵਿਭਾਗ, ਫ਼ਿਲਾਸਫ਼ੀ ਵਿਭਾਗ, ਭੂਗੋਲ ਵਿਭਾਗ, ਰੈੱਡ ਰਿਬਨ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ। ਕਾਲਜ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਅੱਠਵੇਂ ਯੋਗ ਦਿਵਸ ਦੇ ਥੀਮ 'ਮਾਨਵਤਾ ਲਈ ਯੋਗ' ਤਹਿਤ ਵਿਦਿਆਰਥੀਆਂ ਨੂੰ ਯੋਗ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਤਾਕੀਦ ਕੀਤੀ।
ਜ਼ਿਲ੍ਹਾ ਅਦਾਲਤਾਂ ਵਿਖੇ ਕੌਮੀ ਯੋਗ ਦਿਵਸ ਮਨਾਇਆ ਗਿਆ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਹੇਠ ਅੱਜ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀਆਂ ਅਦਾਲਤਾਂ ਵਿਚ ਵੀ ਕੌਮੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਨੇ ਦੱਸਿਆ ਕਿ ਸਾਡੀ ਸਿਹਤ ਇੱਕ ਵਡਮੁੱਲਾ ਖ਼ਜ਼ਾਨਾ ਹੈ ਅਤੇ ਸਾਨੂੰ ਇਸ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਉੱਠ ਕੇ ਯੋਗ ਅਤੇ ਅਭਿਆਸ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੁੰਦੀ ਹੈ। ਅਸੀਂ ਕਿਸੇ ਵੀ ਕਿੱਤੇ ਵਿਚ ਹੋਈਏ ਤਾਂ ਅਸੀਂ ਆਪਣੇ ਕੰਮ ਨੂੰ ਧਿਆਨ ਲਗਾ ਕੇ ਕਰ ਸਕਦੇ ਹਾਂ। ਇਸ ਸਬੰਧੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਦਰੁਸਤੀ ਹੀ ਮਨੁੱਖਤਾ ਦਾ ਅਸਲਾ ਖ਼ਜ਼ਾਨਾ ਅਤੇ ਉਨ੍ਹਾਂ ਨੇ ਯੋਗ ਤੋਂ ਹੋਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਯੋਗ ਆਸਣ ਉਪਵੇਦ ਨੀਤੀਨ ਬਾਲੀ, ਉਪਵੇਦ ਅੰਮ੍ਰਿਤਪਾਲ ਸਿੰਘ ਦੁਆਰਾ ਕਰਵਾਇਆ ਗਿਆ। ਇਸ ਮੌਕੇ ਰੂਪਨਗਰ ਦੇ ਸਮੂਹ ਜੱਜ ਸਾਹਿਬਾਨ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਧੀਰਜ ਕੌਸ਼ਲ ਰੂਪਨਗਰ, ਜ਼ਿਲ੍ਹਾ ਅਦਾਲਤਾਂ ਦਾ ਸਮੂਹ ਸਟਾਫ਼ ਅਤੇ ਵਕੀਲ ਭਾਈਚਾਰਾ ਨੇ ਕੌਮੀ ਯੋਗਾ ਦਿਵਸ ਵਿਚ ਹਿੱਸਾ ਲਿਆ।
ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ- ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਅੰਤਰਰਾਸ਼ਟਰੀ ਯੋਗਾ ਦਿਵਸ ਸਿਹਤ ਵਿਭਾਗ ਰੂਪਨਗਰ ਵਲੋਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਜ਼ਿਲ੍ਹਾ ਟੀ.ਬੀ.ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਕਮਲਦੀਪ ਵਲੋਂ ਸਿਵਲ ਸਰਜਨ ਦਫ਼ਤਰ ਦੇ ਸਟਾਫ਼ ਅਤੇ ਟੀ.ਬੀ. ਸੈਂਟਰ ਦੇ ਸਟਾਫ਼ ਨੂੰ ਯੋਗਾ ਕਰਵਾਇਆ ਗਿਆ। ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ 'ਮਨੁੱਖਤਾ ਲਈ ਯੋਗ' ਹੈ। ਇਸ ਮੌਕੇ ਡਾ. ਕਮਲਦੀਪ ਨੇ ਯੋਗਾ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਰਮਜੀਤ ਕੌਰ, ਧਰਮਿੰਦਰ ਸਿੰਘ, ਹਰਦੀਪ ਸਿੰਘ, ਰਜਿੰਦਰ ਕੁਮਾਰ, ਰਜਨੀ ਬਾਲਾ, ਇੰਦਰਜੀਤ ਸਿੰਘ, ਸੈਮਸਨ ਪਾਲ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
ਸ.ਸ.ਸ.ਸ. (ਲ) ਵਿਖੇ ਯੋਗ ਦਿਵਸ ਮਨਾਇਆ
ਨੂਰਪੁਰ ਬੇਦੀ ਤੋਂ ਵਿੰਦਰ ਪਾਲ ਝਾਂਡੀਆ ਅਨੁਸਾਰ-ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਨੂਰਪੁਰ ਬੇਦੀ ਵਿਖੇ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ ਜਿਸ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਡੀ.ਪੀ.ਈ. ਰਣਜੀਤ ਸਿੰਘ ਭੱਠਲ ਅਤੇ ਲੈਕਚਰਾਰ ਅਨਿਲ ਕੁਮਾਰ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਯੋਗ ਦੀ ਮਹੱਤਤਾ ਦੱਸਦਿਆਂ ਅਲੱਗ-ਅਲੱਗ ਆਸਣ ਕਰਵਾਏ ਗਏ। ਰਣਜੀਤ ਸਿੰਘ ਭੱਠਲ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਯੋਗਾ ਕਰਨ ਨਾਲ ਮਨੁੱਖੀ ਸਰੀਰ ਰੋਗਾਂ ਤੋਂ ਬਚ ਕੇ ਤੰਦਰੁਸਤ ਰਹਿ ਸਕਦਾ ਹੈ ਉੱਥੇ ਇਸ ਨਾਲ ਆਤਮਾ ਤੇ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਵਾਲਾ ਵਿਅਕਤੀ ਪੂਰੇ ਦਿਨ ਵਿਚ ਚੁਸਤ ਰਹਿੰਦਾ ਹੈ ਅਤੇ ਹਰੇਕ ਕੰਮ ਨੂੰ ਦਿਲਚਸਪੀ ਨਾਲ ਕਰਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਸੋਨੀਆ, ਪੀ.ਟੀ.ਆਈ. ਸੁਦਾਮਾ ਰਾਮ, ਲੈਕ: ਦਰਸ਼ਨ ਸਿੰਘ, ਲੈਕ: ਜਸਵਿੰਦਰ ਕੌਰ, ਲੈਕ; ਦਲਵਿੰਦਰ ਕੌਰ, ਯਾਦਵਿੰਦਰ ਸਿੰਘ, ਜਤਿੰਦਰ ਪਾਲ ਕਾਹਲੋਂ, ਅਰਜਨ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਰਾਮਲਾਲ, ਮੈਡਮ ਸੁਖਜਿੰਦਰ ਕੌਰ, ਨੀਰਜ ਬਾਲਾ, ਰੁਕਮਣੀ ਬਾਂਸਲ, ਨਵਨੀਤ ਗਿੱਲ, ਜਸਵੰਤ ਕੌਰ, ਰਜਨੀ ਬਾਲਾ, ਗੁਰਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
ਸ੍ਰੀ ਅਨੰਦਪੁਰ ਸਾਹਿਬ, (ਜੇ.ਐਸ.ਨਿੱਕੂਵਾਲ)- ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਸ੍ਰੀ ਦਸਮੇਸ਼ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ 8ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਵਿਰਾਸਤ-ਏ-ਖ਼ਾਲਸਾ, ਸ੍ਰੀ ਅਨੰਦਪੁਰ ਸਾਹਿਬ ਦੇ ਪਾਰਕ ਵਿਖੇ ਮਨਾਇਆ ਗਿਆ। ਅੰਤਰ ਰਾਸ਼ਟਰੀ ਯੋਗ ਦਿਵਸ ਵਿਚ ਸ੍ਰੀ ਦਸਮੇਸ਼ ਅਕੈਡਮੀ ਦੇ ਡਾਇਰੈਕਟਰ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੈਅਰਮੈਨ, ਮੇਜਰ ਜਨਰਲ ਜੇ.ਐਸ.ਘੁੰਮਣ, ਵੀ ਐਸ.ਐਮ. ਸੇਵਾ ਮੁਕਤ ਨੇ ਵਿਸੇਸ਼ ਤੌਰ 'ਤੇ ਭਾਗ ਲਿਆ। ਉਹਨਾਂ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੋਗਾ ਕਰਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਯੋਗ ਕਰਨ ਵਾਲਾ ਵਿਆਕਤੀ ਆਮ ਵਿਅਕਤੀ ਤੋਂ ਜ਼ਿਆਦਾ ਸਿਹਤਮੰਦ ਅਤੇ ਖੁਸ਼ ਰਹਿੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈੇ। ਅਕੈਡਮੀ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਵਿਰਾਸਤ-ਏ-ਖ਼ਾਲਸਾ ਤੱਕ ਯੋਗ-ਤੋਂ-ਨਿਰੋਗ ਜਾਗਰੂਕ ਰੇੈਲੀ ਕੱਢੀ ਗਈ। ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸੂਰਿਆ ਨਮਸਕਾਰ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਪਰਿਆਨਾਮ ਆਸਨ ਕੀਤੇ ਗਏ।
ਮੋਰਿੰਡਾ, (ਕੰਗ)- ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਯੋਗ ਤੇ ਵੈਲਨੇਸ ਇੰਸਟਰਕਟਰ ਸੁਚਿੰਤ ਕੌਰ ਸੋਢੀ ਵਲੋਂ ਸਿਹਤ ਲਈ ਯੋਗ ਦੀ ਭੂਮਿਕਾ 'ਤੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਵਿਚ ਵਲੰਟੀਅਰਜ਼ ਵਲੋਂ ਵੱਖ-ਵੱਖ ਆਸਨ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਲਜ ਵਲੋਂ ਯੋਗ ਦਾ ਇੱਕ ਆਨਲਾਈਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿਚ ਹਫ਼ਤੇ ਦੇ ਦੋ ਦਿਨ ਵਲੰਟੀਅਰਜ਼ ਨੂੰ ਰੋਗ ਪ੍ਰਤੀ ਰੋਧਕ ਸ਼ਕਤੀ ਵਧਾਉਣ, ਸਰੀਰਕ ਤੰਦਰੁਸਤੀ, ਮਾਨਸਿਕ ਜਾਗਰੂਕਤਾ ਅਤੇ ਭਾਵਨਾਤਮਿਕ ਸਥਿਰਤਾ ਵਧਾਉਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰੋਗਰਾਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਕਿਹਾ ਕਿ ਜ਼ਿੰਦਗੀ ਨੂੰ ਖ਼ੁਸ਼ਹਾਲ ਤੇ ਬਿਹਤਰ ਬਣਾਉਣ ਲਈ ਯੋਗ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਵਿਆ ਸ਼ਰਮਾ, ਹਰਵਿੰਦਰ ਕੌਰ, ਪ੍ਰੋ. ਮਨਜੀਤ ਕੌਰ, ਹਰਬੰਸ ਕੌਰ, ਡਾ. ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਮੋਰਿੰਡਾ, (ਪ੍ਰਿਤਪਾਲ ਸਿੰਘ)- ਸਵਾਮੀ ਸ਼ਿਵਾਨੰਦ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗਾਚਾਰੀਆ ਦਵਿੰਦਰ ਕੁਮਾਰ ਨੇ ਯੋਗਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਯੋਗ ਨੂੰ ਪ੍ਰਾਚੀਨ ਕਾਲ ਤੋਂ ਹੀ ਆਤਮਾ ਅਤੇ ਬ੍ਰਹਮ ਦਾ ਮੇਲ ਕਿਹਾ ਜਾਂਦਾ ਰਿਹਾ ਹੈ। ਉੱਤਮ ਜੀਵਨ ਜਿਊਣ ਲਈ ਯੋਗਾ ਅਤੇ ਕੁਦਰਤ ਦੇ ਨੇੜੇ ਆਉਣਾ ਪੈਂਦਾ ਹੈ। ਯੋਗਾ ਦੀ ਮਹੱਤਤਾ ਨੂੰ ਸਮਝਦੇ ਹੋਏ ਸੰਯੁਕਤ ਰਾਸ਼ਟਰ ਵਲੋਂ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਹੈ। ਇਸ ਮੌਕੇ ਜਤਿੰਦਰ ਗੁੰਬਰ, ਰਮਨ ਭੋਲਾ ਜ਼ਿਲ੍ਹਾ ਕਮੇਟੀ ਪ੍ਰਧਾਨ ਰੂਪਨਗਰ ਸਮੇਤ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਆਏ ਪਤਵੰਤੇ ਸੱਜਣਾਂ, ਬੱਚਿਆਂ, ਅਧਿਆਪਕਾਂ, ਮਾਪਿਆਂ ਅਤੇ ਦਵਿੰਦਰ ਕੁਮਾਰ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਆਪਣੇ ਜੀਵਨ ਵਿਚ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਮੋਰਿੰਡਾ, (ਕੰਗ)- ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼ਿਵਾਲੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਸਕੂਲ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਯੋਗ ਦਿਵਸ ਮਨਾਇਆ। ਉਨ੍ਹਾਂ ਦੱਸਿਆ ਕਿ ਹਿੰਦੀ ਅਧਿਆਪਕਾ ਦਲਜੀਤ ਰਾਣੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਯੋਗ ਦਾ ਮਹੱਤਵ ਅਤੇ ਯੋਗ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਕਿ ਯੋਗ ਕਰਨ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਣ ਵੀ ਕਰਵਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪੇਸ਼ ਕੁਮਾਰ, ਸੁਰੇਸ਼ ਕੁਮਾਰ, ਸ਼ਲੋਕ ਕੁਮਾਰ, ਮਨਦੀਪ ਕੌਰ, ਜਸਬੀਰ ਸਿੰਘ ਸ਼ਾਂਤਪੁਰੀ ਅਤੇ ਵਿਦਿਆਰਥੀ ਹਾਜ਼ਰ ਸਨ।
ਮੋਰਿੰਡਾ- ਸਰਕਾਰੀ ਮਿਡਲ ਸਕੂਲ ਮੁੰਡੀਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼ਿਵਾਲੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਸਕੂਲ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਯੋਗ ਦਿਵਸ ਮਨਾਇਆ। ਉਨ੍ਹਾਂ ਦੱਸਿਆ ਕਿ ਹਿੰਦੀ ਅਧਿਆਪਕਾ ਦਲਜੀਤ ਰਾਣੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਯੋਗ ਦਾ ਮਹੱਤਵ ਅਤੇ ਯੋਗ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੋਗ ਕਰਨ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਅਤੇ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਆਸਣ ਵੀ ਕਰਵਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪੇਸ਼ ਕੁਮਾਰ, ਸੁਰੇਸ਼ ਕੁਮਾਰ, ਸ਼ਲੋਕ ਕੁਮਾਰ, ਮਨਦੀਪ ਕੌਰ, ਜਸਬੀਰ ਸਿੰਘ ਸ਼ਾਂਤਪੁਰੀ ਅਤੇ ਵਿਦਿਆਰਥੀ ਹਾਜ਼ਰ ਸਨ।
ਸੁਖਸਾਲ, (ਧਰਮ ਪਾਲ)- ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਤੇ ਦਫਤਰ ਜਿਲ੍ਹਾ ਸਿੱਖਿਆ ਅਫ਼ਸਰ (ਸ) ਰੂਪਨਗਰ ਦੇ ਹੁਕਮਾਂ ਅਨੁਸਾਰ ਸਰਕਾਰੀ ਹਾਈ ਸਕੂਲ ਭੰਗਲ ਵਿਖੇ ਅੰਤਰਰਾਸਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਸਬੰਧੀ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਮਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਰਾਜੀਵ ਕੁਮਾਰ ਦੀ ਅਗਵਾਈ ਵਿਚ ਬੱਚਿਆਂ ਨੇ ਯੋਗ ਨਾਲ ਸਬੰਧਤ ਆਸਣ, ਪ੍ਰਾਣਾਯਾਮ ਅਤੇ ਹੋਰ ਸਰੀਰਕ ਕ੍ਰਿਆਵਾਂ ਕੀਤੀਆਂ ਤੇ ਬੱਚਿਆਂ ਨੂੰ ਯੋਗ ਦੀ ਅਹਿਮੀਅਤ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਮੂਹ ਸਟਾਫ਼ ਸਰਕਾਰੀ ਹਾਈ ਸਕੂਲ ਭੰਗਲ ਹਾਜ਼ਰ ਸੀ।
ਬੇਲਾ, (ਮਨਜੀਤ ਸਿੰਘ ਸੈਣੀ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੱਲਾ ਵਿਖੇ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਦੀ ਅਗਵਾਈ ਹੇਠ ਵਿਸਵ ਯੋਗਾ ਦਿਵਸ ਮਨਾਇਆ ਗਿਆ।ਇਸ ਮੌਕੇ ਪਿੰਸੀਪਲ ਕੁਲਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੋਗਾ ਅਭਿਆਸ ਜਿਥੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਦਾ ਹੈ ਉਥੇ ਸਰੀਰ ਨੂੰ ਤੰਦਰੁਸਤ ਵੀ ਪ੍ਰਦਾਨ ਕਰਦਾ ਹੈ ਇਹ ਸਾਡੇ ਰਿਸੀਆਂ ਮੁਨੀਆ ਦੁਆਰਾ ਸਾਨੂੰ ਬਖਸੀ ਅਦੁੱਤੀ ਵਿਸਾਰਤ ਹੈ। ਇਹ ਭਾਵੇ ਪ੍ਰਚਲਿਤ ਹਿੰਦੁਸਤਾਨ ਵਿਚ ਹੋਇਆ ਪੰਤੂ ਅੱਜ ਸਮੁੱਚਾ ਵਿਸਵ ਇਸ ਤੋ ਲਾਭ ਪ੍ਰਾਪਤ ਕਰ ਰਿਹਾ ਹੈ। ਇਸ ਨਾਲ ਸਾਡਾ ਵਿਸਵ ਭਾਈਚਾਰਾ ਵੀ ਵੱਧ ਗਿਆ ਹੈ। ਇਸ ਮੌਕੇ ਵਿਦਿਆਰਥੀਆ ਵੱਲੋ ਯੇਗ ਦੇ ਵੱਖ-ਵੱਖ ਆਸਣਾ ਦਾ ਅਭਿਆਸ ਵੀ ਕੀਤਾ ਗਿਆ। ਸਰੀਰਕ ਸਿੱਖਿਆ ਅਧਿਆਪਕ ਸੰਦੀਪ ਸਿੰਘ ਨੇ ਸਟਾਫ ਮੈਂਬਰਜ ਅਤੇ ਵਿਦਿਆਰਥੀਆ ਨੂੰ ਯੋਗ ਦਿਵਸ ਦੀ ਮੁਬਾਰਕ ਬਾਦ ਪੇਸ ਕੀਤੀ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ ਹਰਪ੍ਰੀਤ ਸਿੰਘ ਮੋਹਣ ਮਾਜਰਾ ਅਤੇ ਗੁਰਮੁੁਖ ਸਿੰਘ, ਹਰਦੀਪ ਕੌਰ, ਹਾਜ਼ਰ ਸਨ।
ਨੂਰਪੁਰ ਬੇਦੀ, (ਵਿੰਦਰ ਪਾਲ ਝਾਂਡੀਆ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਨੂਰਪੁਰ ਬੇਦੀ ਵਿਖੇ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ ਜਿਸ ਵਿਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਮੌਕੇ ਡੀ.ਪੀ.ਈ. ਰਣਜੀਤ ਸਿੰਘ ਭੱਠਲ ਅਤੇ ਲੈਕਚਰਾਰ ਅਨਿਲ ਕੁਮਾਰ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਯੋਗ ਦੀ ਮਹੱਤਤਾ ਦੱਸਦਿਆਂ ਅਲੱਗ-ਅਲੱਗ ਆਸਣ ਕਰਵਾਏ ਗਏ। ਰਣਜੀਤ ਸਿੰਘ ਭੱਠਲ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਯੋਗਾ ਕਰਨ ਨਾਲ ਮਨੁੱਖੀ ਸਰੀਰ ਰੋਗਾਂ ਤੋਂ ਬਚ ਕੇ ਤੰਦਰੁਸਤ ਰਹਿ ਸਕਦਾ ਹੈ ਉੱਥੇ ਇਸ ਨਾਲ ਆਤਮਾ ਤੇ ਪ੍ਰਮਾਤਮਾ ਨਾਲ ਮੇਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਵਾਲਾ ਵਿਅਕਤੀ ਪੂਰੇ ਦਿਨ ਵਿਚ ਚੁਸਤ ਰਹਿੰਦਾ ਹੈ ਅਤੇ ਹਰੇਕ ਕੰਮ ਨੂੰ ਦਿਲਚਸਪੀ ਨਾਲ ਕਰਦਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਸੋਨੀਆ, ਪੀ.ਟੀ.ਆਈ. ਸੁਦਾਮਾ ਰਾਮ, ਲੈਕ: ਦਰਸ਼ਨ ਸਿੰਘ, ਲੈਕ: ਜਸਵਿੰਦਰ ਕੌਰ, ਲੈਕ; ਦਲਵਿੰਦਰ ਕੌਰ, ਯਾਦਵਿੰਦਰ ਸਿੰਘ, ਜਤਿੰਦਰ ਪਾਲ ਕਾਹਲੋਂ, ਅਰਜਨ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਰਾਮਲਾਲ, ਮੈਡਮ ਸੁਖਜਿੰਦਰ ਕੌਰ, ਨੀਰਜ ਬਾਲਾ, ਰੁਕਮਣੀ ਬਾਂਸਲ, ਨਵਨੀਤ ਗਿੱਲ, ਜਸਵੰਤ ਕੌਰ, ਰਜਨੀ ਬਾਲਾ, ਗੁਰਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।
ਨੂਰਪੁਰ ਬੇਦੀ, (ਰਾਜੇਸ਼ ਚੌਧਰੀ)- ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ. ਸ਼ਸ਼ੀ ਭੂਸ਼ਨ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਰੂਪਨਗਰ ਦੇ ਸਹਿਯੋਗ ਨਾਲ ਅੱਜ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਜ਼ਿਲ੍ਹਾ ਪੱਧਰੀ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਆਯੂਵੈਦਿਕ ਵਿਭਾਗ ਤੋਂ ਵਿਸ਼ੇਸ਼ ਤੌਰ ਤੇ ਯੋਗ ਸਿੱਖਿਅਕ ਵਜੋਂ ਹਾਜ਼ਰ ਹੋਏ ਡਾ. ਅਨੀਤਾ ਸ਼ਰਮਾ ਨੇ ਆਖਿਆ ਕਿ ਯੋਗਾ ਦੇ ਨਿਯਮਿਤ ਅਭਿਆਸ ਕਰਨ ਨਾਲ ਹਰ ਉਮਰ ਦੇ ਲੋਕਾਂ ਨੂੰ ਲਾਭ ਪਹੁੰਚਦਾ ਹੈ। ਯੋਗ ਸਿੱਖਿਅਕ ਡਾ. ਰੇਖਾ ਤੇ ਡਾ. ਓਂਕਾਰੇਸ਼ਵਰ ਸ਼ਰਮਾ ਨੇ ਕਿਹਾ ਯੋਗ ਸਮੁੱਚੀ ਮਨੁੱਖਤਾ ਲਈ ਹੈ। ਇਸ ਦੌਰਾਨ ਆਯੁਰਵੈਦਿਕ ਮਾਹਿਰਾਂ ਨੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ, ਭਾਰਤ ਵਿਕਾਸ ਪ੍ਰੀਸ਼ਦ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਹਿਤ ਭਾਰੀ ਗਿਣਤੀ 'ਚ ਪਹੁੰਚੇ ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਆਸਣ ਅਤੇ ਯੋਗ ਵਿਧੀਆਂ ਕਰਵਾਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਐੱਮ.ਡੀ. ਕੇਸ਼ਵ ਕੁਮਾਰ ਤੇ ਸਕੂਲ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਪਾਬਲਾ ਨੇ ਉਕਤ ਜ਼ਿਲ੍ਹਾ ਪੱਧਰੀ ਦਿਹਾੜਾ ਸਕੂਲ 'ਚ ਮਨਾਉਣ ਲਈ ਆਯੁਰਵੈਦਿਕ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਯੋਗਾ ਸਮਾਗਮ 'ਚ ਭਾਗ ਲੈਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪੌਦੇ ਵੀ ਵੰਡੇ ਗਏ।
ਕੰਨਿਆ ਸਕੂਲ 'ਚ ਯੋਗ ਦਿਵਸ ਮਨਾਇਆ- ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਵੀ ਪ੍ਰਿੰਸੀਪਲ ਮਨੀ ਸ਼ਰਮਾ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਅਤੇ ਬੱਚਿਆਂ ਵੱਲੋਂ ਯੋਗ ਕਿਰਿਆਵਾਂ ਕੀਤੀਆਂ ਗਈਆਂ। ਮਾ. ਬਲਬੀਰ ਚੰਦ ਅਤੇ ਮਾਸਟਰ ਅਨਿਲ ਕੁਮਾਰ ਨੇ ਬੱਚਿਆਂ ਨੂੰ ਯੋਗ ਦਾ ਮਹੱਤਵ ਅਤੇ ਸਰੀਰ ਲਈ ਫ਼ਾਇਦੇ ਦੱਸੇ। ਪ੍ਰਿੰਸੀਪਲ ਮਨੀ ਰਾਮ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ 'ਚ ਯੋਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਨਿਰੋਗ ਰਹਿ ਸਕਣ। ਇਸ ਮੌਕੇ ਮਾਸਟਰ ਸਤਬੀਰ ਸਿੰਘ, ਨਿਤਿਨ ਸ਼ਰਮਾ, ਸੁਰਿੰਦਰਪਾਲ ਸਿੰਘ, ਅਮਰ ਚੰਦ, ਕਮਲਜੀਤ ਕੌਰ, ਹਰਜੀਤ ਕੌਰ, ਮੈਡਮ ਮਮਤਾ ਆਦਿ ਸਹਿਤ ਸਟਾਫ਼ ਹਾਜ਼ਰ ਸੀ।
ਬੇਲਾ, (ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਸਪੋਰਟਸ ਟ੍ਰੇਨਿੰਗ ਹਾਲ ਵਿਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਅਗਵਾਈ ਵਿਚ ਪੀ.ਜੀ. ਕਾਲਜ ਤੇ ਫਾਰਮੇਸੀ ਕਾਲਜ ਦੀ ਫੈਕਲਟੀ ਵਲੋਂ ਯੋਗ ਆਸਣ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਡਾ. ਸ਼ਾਹੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ 'ਮਨੁੱਖਤਾ ਲਈ ਯੋਗ' ਵਿਸ਼ੇ ਤਹਿਤ ਕਾਲਜ ਵਿਦਿਆਰਥੀਆਂ ਨੂੰ ਚਾਨਣਾ ਪਾਉਂਦੇ ਦੱਸਿਆ ਕਿ ਭਾਰਤ ਵਿਚ ਪ੍ਰਾਚੀਨ ਸਮਿਆਂ ਤੋਂ ਹੀ ਸਮੁੱਚੀ ਸਰੀਰਕ ਤੰਦਰੁਸਤੀ ਲਈ ਯੋਗਾ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ। ਭਾਰਤ ਦੁਆਰਾ ਪਾਸ ਕੀਤੇ ਗਏ ਖਰੜੇ ਦੇ ਰਿਕਾਰਡ ਅਨੁਸਾਰ 177 ਦੇਸ਼ਾਂ ਦੁਆਰਾ ਸਮਰਥਨ ਕੀਤਾ ਗਿਆ ਅਤੇ ਫਿਰ 21 ਜੂਨ ਨੂੰ ਯੋਗਾ ਮਨਾਉਣ ਲਈ ਇਹ ਦਿਨ ਚੁਣਿਆ ਗਿਆ ਅਤੇ ਫਿਰ 21 ਜੂਨ 2015 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ। ਯੋਗ ਆਸਣ, ਸਰੀਰ, ਮਨ ਅਤੇ ਰੂਹ ਨੂੰ ਇੱਕ ਸੰਤੁਲਨ ਵਿਚ ਲਿਆਉਂਦੇ ਹਨ। ਅੱਜ ਦਾ ਦਿਨ ਰਵਾਇਤੀ ਯੋਗਾ ਸਾਧਨਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਕ ਪੂਰਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿਚ ਉਹਨਾਂ ਦੇ ਪ੍ਰਭਾਵਾਂ ਤੇ ਜੋਰ ਦੇਣ ਲਈ ਹੁਣ ਪੂਰੀ ਦੂਨੀਆਂ ਵਿਚ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਯੋਗਾ ਕਿਸੇ ਧਰਮ ਤੱਕ ਸੀਮਿਤ ਨਹੀ ਹੈ ਅਤੇ ਇਸ ਸਿਰਫ ਸਰੀਰਕ ਸਿਹਤ ਦੀ ਤੰਦਰੁਸਤੀ ਲਈ ਹੀ ਨਹੀਂ ਸਗੋਂ ਇਹ ਅਧਿਆਤਮਕਤਾ ਅਤੇ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਜਰੂਰੀ ਹੈ। ਇਸ ਦਿਵਸ ਮੌਕੇ ਯੋਗਾ ਇੰਸਟਰੱਕਟਰ ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਤੇ ਹਰਦੀਪ ਸਿੰਘ ਵਲੋਂ ਯੋਗ ਆਸਣ ਕਰਵਾਏ ਗਏ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਮੋਨਿਕਾ, ਡਾ. ਖੁਸ਼ਵਾਹਾ ਅਤੇ ਦੋਨਾ ਕਾਲਜਾਂ ਦਾ ਸਮੂਹ ਸਟਾਫ਼ ਹਾਜ਼ਰ ਸੀ। ਮਧੂਵਨ ਵਾਟਿਕਾ ਅਤੇ ਕੰਨਿਆ ਸਕੂਲ 'ਚ ਮਨਾਇਆ ਯੋਗ ਦਿਵਸ
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ. ਸ਼ਸ਼ੀ ਭੂਸ਼ਨ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਰੂਪਨਗਰ ਦੇ ਸਹਿਯੋਗ ਨਾਲ ਅੱਜ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਜ਼ਿਲ੍ਹਾ ਪੱਧਰੀ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਆਯੂਵੈਦਿਕ ਵਿਭਾਗ ਤੋਂ ਵਿਸ਼ੇਸ਼ ਰੂਪ 'ਚ ਯੋਗ ਸਿੱਖਿਅਕ ਵਜੋਂ ਹਾਜ਼ਰ ਹੋਏ ਡਾ. ਅਨੀਤਾ ਸ਼ਰਮਾ ਨੇ ਆਖਿਆ ਕਿ ਯੋਗਾ ਦੇ ਨਿਯਮਿਤ ਅਭਿਆਸ ਕਰਨ ਨਾਲ ਹਰ ਉਮਰ ਦੇ ਲੋਕਾਂ ਨੂੰ ਲਾਭ ਪਹੁੰਚਦਾ ਹੈ। ਯੋਗ ਸਿੱਖਿਅਕ ਡਾ. ਰੇਖਾ ਤੇ ਡਾ. ਓਂਕਾਰੇਸ਼ਵਰ ਸ਼ਰਮਾ ਨੇ ਕਿਹਾ ਯੋਗ ਸਮੁੱਚੀ ਮਨੁੱਖਤਾ ਲਈ ਹੈ। ਇਸ ਦੌਰਾਨ ਆਯੁਰਵੈਦਿਕ ਮਾਹਿਰਾਂ ਨੇ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ, ਭਾਰਤ ਵਿਕਾਸ ਪ੍ਰੀਸ਼ਦ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਪ੍ਰਾਈਵੇਟ ਹਸਪਤਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਹਿਤ ਭਾਰੀ ਗਿਣਤੀ 'ਚ ਪਹੁੰਚੇ ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਆਸਣ ਅਤੇ ਯੋਗ ਵਿਧੀਆਂ ਕਰਵਾਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਐੱਮ.ਡੀ. ਕੇਸ਼ਵ ਕੁਮਾਰ ਤੇ ਸਕੂਲ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਪਾਬਲਾ ਨੇ ਉਕਤ ਜ਼ਿਲ੍ਹਾ ਪੱਧਰੀ ਦਿਹਾੜਾ ਸਕੂਲ 'ਚ ਮਨਾਉਣ ਲਈ ਆਯੁਰਵੈਦਿਕ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਯੋਗਾ ਸਮਾਗਮ 'ਚ ਭਾਗ ਲੈਣ ਵਾਲੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਪੌਦੇ ਵੀ ਵੰਡੇ ਗਏ।
ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਵੀ ਪ੍ਰਿੰਸੀਪਲ ਮਨੀ ਸ਼ਰਮਾ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ ਇਸ ਮੌਕੇ ਸਕੂਲ ਸਟਾਫ਼ ਅਤੇ ਬੱਚਿਆਂ ਵਲੋਂ ਯੋਗ ਕਿਰਿਆਵਾਂ ਕੀਤੀਆਂ ਗਈਆਂ। ਮਾ. ਬਲਬੀਰ ਚੰਦ ਅਤੇ ਮਾਸਟਰ ਅਨਿਲ ਕੁਮਾਰ ਨੇ ਬੱਚਿਆਂ ਨੂੰ ਯੋਗ ਦਾ ਮਹੱਤਵ ਅਤੇ ਸਰੀਰ ਲਈ ਫ਼ਾਇਦੇ ਦੱਸੇ। ਪ੍ਰਿੰਸੀਪਲ ਮਨੀ ਰਾਮ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਰੋਜ਼ਾਨਾ 'ਚ ਯੋਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਨਿਰੋਗ ਰਹਿ ਸਕਣ। ਇਸ ਮੌਕੇ ਮਾਸਟਰ ਸਤਬੀਰ ਸਿੰਘ, ਨਿਤਿਨ ਸ਼ਰਮਾ, ਸੁਰਿੰਦਰਪਾਲ ਸਿੰਘ, ਅਮਰ ਚੰਦ, ਕਮਲਜੀਤ ਕੌਰ, ਹਰਜੀਤ ਕੌਰ, ਮੈਡਮ ਮਮਤਾ ਆਦਿ ਸਹਿਤ ਸਟਾਫ਼ ਹਾਜ਼ਰ ਸੀ।
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਆਯੁਰਵੈਦ ਵਿਭਾਗ ਵਲੋਂ ਸਮਾਗਮ
ਨੰਗਲ, (ਗੁਰਪ੍ਰੀਤ ਸਿੰਘ ਗਰੇਵਾਲ)-ਡਾਇਰੈਕਟਰ ਆਯੁਰਵੈਦ ਵਿਭਾਗ ਪੰਜਾਬ ਅਤੇ ਜ਼ਿਲ÷ ਾ ਆਯੁਰਵੈਦ ਅਫ਼ਸਰ ਰੂਪਨਗਰ ਦੇ ਹੁਕਮ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ 'ਚ ਯੋਗਾ ਦਿਵਸ ਮੌਕੇ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਨਿਸ਼ਚਲ ਸ਼ਰਮਾ ਅਤੇ ਡਾ. ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਪੁਰਾਤਨ ਹਿੰਦੁਸਤਾਨੀ ਯੋਗ ਸਾਧਨਾ ਦਾ ਅੱਜ ਹੋਰ ਵੀ ਮਹੱਤਵ ਹੈ ਕਿਉਂਕਿ ਅੱਜ ਹਰ ਉਮਰ ਵਰਗ ਦਾ ਬੰਦਾ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਿਹਾ ਹੈ। ਡਾ. ਵਿਕਰਾਂਤ ਸ਼ਰਮਾ ਨੇ ਦੱਸਿਆ ਕਿ 305 ਗਰਾਮ ਦੇ ਦਿਲ ਅਤੇ 1300 ਗਰਾਮ ਦੇ ਦਿਮਾਗ਼ ਨੂੰ ਸਿਹਤਮੰਦ ਰੱਖਣ ਲਈ ਯੋਗਾ, ਸੈਰ ਅਤੇ ਸਾਵੀਂ ਖ਼ੁਰਾਕ ਜ਼ਰੂਰੀ ਹੈ। ਡੱਬਾ ਬੰਦ ਖ਼ੁਰਾਕ, ਚਾਹ, ਕੋਲਡ ਡਰਿੰਕ, ਫਾਸਟ ਫੂਡ, ਬੇਮੌਸਮੇ ਫਲ/ਸਬਜ਼ੀਆਂ, ਫ਼ਰਿਜ 'ਚ ਪਿਆ ਭੋਜਨ, ਬਹੁਤ ਠੰਢਾ ਪਾਣੀ ਮਨੁੱਖੀ ਸਰੀਰ ਦਾ ਦੁਸ਼ਮਨ ਹੈ। ਡਾਕਟਰ ਸਵਾਤੀ ਸ਼ਰਮਾ, ਡਾ. ਈਸ਼ਵਰ ਚੰਦਰ ਸਰਦਾਨਾ ਨੇ ਯੋਗ ਸਾਧਨਾ ਦੇ ਮਹੱਤਵ ਬਾਰੇ ਦੱਸਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਤਹਿਸੀਲਦਾਰ ਨੰਗਲ ਵਿਕਾਸ ਸ਼ਰਮਾ ਨੇ ਕਿਹਾ ਕਿ ਉਹ ਅੱਜ ਹੀ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖਣਗੇ ਤਾਂ ਕਿ ਹਰ ਮਹੀਨੇ ਅਜਿਹਾ ਪ੍ਰੋਗਰਾਮ ਹੋ ਸਕੇ। ਇਸ ਮੌਕੇ 'ਤੇ ਪ੍ਰਿੰਸੀਪਲ ਕਿਰਨ ਸ਼ਰਮਾ, ਪ੍ਰਿ. ਵਿਜੈ ਬੰਗਲਾ, ਪ੍ਰਿੰ. ਲਲਿਤ ਮੋਹਨ, ਡਾ. ਨਰੇਸ਼ ਕੁਮਾਰ, ਡਾ. ਵਿਭੂ ਚੌਧਰੀ ਹੁਸ਼ਿਆਰਪੁਰ, ਮੈਡਮ ਹਰਪ੍ਰੀਤ ਕੌਰ, ਡਾ. ਸੰਵੇਦਨਾ ਇੰਚਾਰਜ ਨੰਗਲ ਡਿਸਪੈਂਸਰੀ, ਗੁਰਨਾਮ ਸਿੰਘ ਭੱਲੜੀ, ਹਰਬਖਸ਼ ਸਿੰਘ, ਬਾਈ ਹੈਪੀ, ਮੈਡਮ ਮੀਨਾਕਸ਼ੀ, ਮੈਡਮ ਕਮਲੇਸ਼, ਸੰਦੀਪ ਸ਼ਰਮਾ, ਸਰਦਾਰ ਤਰਲੋਚਨ ਸਿੰਘ ਭੱਟੀ, ਅਮਰਜੀਤ ਸਿੰਘ ਭੱਲੜੀ, ਸਤੀਸ਼ ਕੁਮਾਰ, ਸੁਭਾਸ਼ ਸ਼ਰਮਾ, ਮੈਡਮ ਸ਼ਸ਼ੀ ਅਟਵਾਲ, ਸੁਰਪ੍ਰਿਆ ਹੀਰਾ ਆਦਿ ਹਾਜ਼ਰ ਸਨ।
ਭਾਜਪਾ ਮਹਿਲਾ ਮੋਰਚਾ ਵਲੋਂ ਯੋਗਾ ਦਿਵਸ ਮਨਾਇਆ
ਮੋਰਿੰਡਾ ਤੋਂ ਪ੍ਰਿਤਪਾਲ ਸਿੰਘ ਅਨੁਸਾਰ-ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ ਮੋਰਿੰਡਾ ਵਲੋਂ ਮਹਿਲਾ ਪ੍ਰਧਾਨ ਮੋਨਿਕਾ ਕੱਕੜ ਦੀ ਅਗਵਾਈ ਹੇਠ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਦਵਿੰਦਰ ਕੁਮਾਰ ਵਲੋਂ ਹਾਜ਼ਰ ਬੱਚਿਆਂ ਅਤੇ ਮਹਿਲਾ ਮੋਰਚਾ ਤੇ ਭਾਜਪਾ ਦੇ ਵਰਕਰਾਂ ਨੂੰ ਯੋਗਾ ਕਰਵਾਇਆ। ਇਸ ਮੌਕੇ ਭਾਜਪਾ ਪੰਜਾਬ ਦੀ ਸਪੋਕਸਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਉਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਉਪਰਾਲੇ ਸਦਕਾ 2015 ਤੋਂ ਦੇਸ਼ ਭਰ ਵਿਚ ਯੋਗਾ ਦਿਵਸ ਮਨਾਇਆ ਜਾਂਦਾ ਹੈ ਅੱਜ ਪੂਰੇ ਦੇਸ਼ ਭਰ ਵਿਚ 8ਵਾਂ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉਨ÷ ਾਂ ਕਿਹਾ ਕੀ ਸਾਨੂੰ ਆਪਣੇ ਜੀਵਨ ਵਿਚ ਯੋਗ ਨੂੰ ਵਿਸ਼ੇਸ਼ ਸਥਾਨ ਦੇਣਾ ਚਾਹੀਦਾ ਹੈ। ਇਸ ਮੌਕੇ ਮਹਿਲਾ ਪ੍ਰਧਾਨ ਮੋਨਿਕਾ ਕੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ। ਇਸ ਮੌਕੇ ਭਾਜਪਾ ਮੋਰਿੰਡਾ ਮੰਡਲ ਦੇ ਸਾਬਕਾ ਪ੍ਰਧਾਨ ਰੰਮੀ ਕੱਕੜ, ਮਹਿਲਾ ਮੋਰਚਾ ਦੀ ਜਰਨਲ ਸੈਕਟਰੀ ਸੰਗੀਤਾ, ਸੈਕਟਰੀ ਕਮਲਾ ਰਾਣੀ, ਸੈਕਟਰੀ ਅਲਕਾ ਸ਼ਰਮਾ, ਮੀਤ ਪ੍ਰਧਾਨ ਸਾਕਸ਼ੀ ਸੂਦ, ਜਰਨਲ ਸੈਕਟਰੀ ਜੋਤੀ ਭਾਟੀਆ, ਤਾਨੀਆ, ਰਣਜੋਧ ਅਤੇ ਤਨੀਸਾ ਆਦਿ ਹਾਜ਼ਰ ਸਨ।
ਭੂਰੀਵਾਲੇ ਕਾਲਜ ਵਿਖੇ ਯੋਗਾ ਦਿਵਸ ਮਨਾਇਆ
ਨੂਰਪੁਰ ਬੇਦੀ ਤੋਂ ਵਿੰਦਰ ਪਾਲ ਝਾਂਡੀਆ ਅਨੁਸਾਰ-ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕੋਐਜੂਕੇਸਨਲ ਕਾਲਜ ਟਿੱਬਾ ਨੰਗਲ ਵਿਖੇ ਯੋਗਾ ਦਿਵਸ ਮਨਾਇਆ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਕੁਲਵਿੰਦਰ ਸਿੰਘ ਬੱਬੂ ਨੂੰ ਦੱਸਿਆ ਕਿ ਫਿਜ਼ੀਕਲ ਐਜੂਕੇਸ਼ਨ ਦੇ ਮੈਡਮ ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਸਭ ਤੋਂ ਪਹਿਲਾਂ ਵਿਦਿਆਰਥਣਾਂ ਵਲੋਂ ਯੋਗਾ ਦੇ ਵੱਖ-ਵੱਖ ਆਸਣ ਕੀਤੇ ਗਏ ਤਾਂ ਜੋ ਸਰੀਰਕ ਤੌਰ 'ਤੇ ਤੰਦਰੁਸਤੀ ਪ੍ਰਾਪਤੀ ਕੀਤੀ ਜਾ ਸਕੇ। ਕਾਲਜ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਤੋਂ ਪਹਿਲਾਂ ਯੋਗਾ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਨਾਲ ਹੀ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਰੋਜ਼ਾਨਾ ਯੋਗਾ ਦੇ ਆਸਣ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਜੀਵਨ ਵਿਚ ਤੰਦਰੁਸਤ ਰਹਿਣ ਲਈ ਯੋਗਾ ਕਰਨਾ ਹਰ ਇੱਕ ਵਿਅਕਤੀ ਲਈ ਲਾਹੇਵੰਦ ਸਾਬਤ ਹੁੰਦਾ ਹੈ। ਆਖ਼ਿਰ ਵਿਚ ਕਈ ਵਿਦਿਆਰਥਣਾਂ ਨੇ ਯੋਗਾ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਣ ਕੀਤਾ ਕਿ ਉਹ ਜ਼ਿੰਦਗੀ ਵਿਚ ਹੋਰਾਂ ਨੂੰ ਵੀ ਯੋਗਾ ਕਰਨ ਨੂੰ ਲਈ ਪ੍ਰੇਰਿਤ ਕਰਨਗੇ ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ।
ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਦਾਸਤਾਨ-ਏ-ਸ਼ਹਾਦਤ ਵਿਖੇ ਪ੍ਰਸ਼ਾਸਨ ਅਤੇ ਸੈਰ ਸਪਾਟਾ ਵਿਭਾਗ ਵਲੋਂ ਮਨਾਇਆ ਯੋਗ ਦਿਵਸ ਸਥਾਨਕ ਦਾਸਤਾਨ-ਏ ਸ਼ਹਾਦਤ ਵਿਖੇ ਸੈਰ ਸਪਾਟਾ ਵਿਭਾਗ ਅਤੇ ਤਹਿਸੀਲ ਪ੍ਰਸ਼ਾਸਨ ਵਲੋਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਕੰਵਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਡਾਇਰੈਕਟਰ ਆਯੂਰਵੈਦਾ ਡਾ: ਸਸ਼ੀ ਭੂਸ਼ਨ ਦੀ ਅਗਵਾਈ ਹੇਠ ਡਾ: ਹਰਿੰਦਰ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਮਨੁੱਖੀ ਜੀਵਨ ਵਿਚ ਯੋਗ ਦੀ ਮਹੱਤਤਾ ਅਤੇ ਲਾਭ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਦਕਿ ਡਾ: ਹਰਜੀਤ ਕੌਰ ਨੇ ਵੱਖ ਵੱਖ ਬਿਮਾਰੀਆਂ ਲਈ ਲਾਹੇਵੰਦ ਯੋਗ ਆਸਣ ਕਰਵਾਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਸ ਡੀ ਐਮ ਅਮਰੀਕ ਸਿੰਘ ਨੇ ਹਰ ਵਿਅਕਤੀ ਨੂੰ ਯੋਗ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਚੇਤਨ ਬਾਂਗੜ, ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਐਸ. ਡੀ. ਓ. ਪਾਵਰਕਾਮ ਇਕਬਾਲ ਸਿੰਘ, ਐਸ. ਡੀ. ਓ. ਸੈਰ ਸਪਾਟਾ ਵਿਭਾਗ ਸੁਰਿੰਦਰਪਾਲ ਸਿੰਘ, ਪਰਦੀਪ ਸਿੰਘ, ਡਾ: ਬਲਜੀਤ ਸਿੰਘ, ਡਾ: ਸੋਨੀਆ, ਡਾ: ਕਿਰਨਜੋਤ, ਡਾ: ਸਚਿਨ, ਡਾ. ਰੀਨਾ, ਡਾ. ਸੁਆਤੀ, ਡਾ: ਤਰੀਵੁਣਜੋਤ ਸਮੇਤ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਸਨ।
ਬਲਾਕ ਦਫ਼ਤਰ ਵਲੋਂ ਮਨਾਇਆ ਯੋਗ ਦਿਵਸ-ਸਥਾਨਕ ਬਲਾਕ ਦਫ਼ਤਰ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ ਨੇੜਲੇ ਪਿੰਡ ਬਸੀ ਗੁਜਰਾਂ ਵਿਖੇ ਅੱਠਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮਗਨਰੇਗਾ ਜੌਬ ਕਾਰਡ ਹੋਲਡਰਾਂ ਨਾਲ ਯੋਗ ਦਿਵਸ ਮਨਾਇਆ ਗਿਆ। ਜਿਨ੍ਹਾਂ ਨੂੰ ਰਿਟਾ.ਕੈਪਟਨ ਗੁਰਦੀਪ ਸਿੰਘ ਬਾਜਵਾ ਵਲੋਂ ਯੋਗ ਸਾਧਨਾ ਰਾਹੀ ਵੱਖ ਵੱਖ ਪ੍ਰਕਿਰਆਵਾਂ ਕਰਵਾ ਕੇ ਯੋਗ ਬਾਰੇ ਜਾਣਕਾਰੀ ਦਿੱਤੀ। ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਸ਼ਾਰਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਨੂੰ ਰੋਗਾਂ ਤੋ ਮੁਕਤ ਕਰਨ ਅਤੇ ਤੰਦਰੁਸਤ ਰਹਿਣ ਦੇ ਲਈ ਯੋਗ ਬੇ-ਹੱਦ ਜ਼ਰੂਰੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜਸਵੰਤ ਸਿੰਘ, ਸੁਖਵੀਰ ਸਿੰਘ ਏ. ਪੀ (ਮਗਨਰੇਗਾ), ਸੁਖਵਿੰਦਰ ਸਿੰਘ ਜੀ ਆਰ ਐਸ (ਮਗਨਰੇਗਾ), ਕਰਨਵੀਰ ਸਿੰਘ ਜੀ ਆਰ ਐਸ (ਮਗਨਰੇਗਾ), ਅਤੇ ਜਾਬ ਕਾਰਡ ਹੋਲਡਰ ਵੱਡੀ ਗਿਣਤੀ ਵਿਚ ਮੌਜੂਦ ਸਨ।
ਸੀਨੀਅਰ ਸਿਟੀਜ਼ਨ ਕੌਂਸਲ ਅਤੇ ਪੈਨਸ਼ਨਰਜ਼ ਮਹਾਂਸੰਘ ਵਲੋਂ ਮਨਾਇਆ ਯੋਗ ਦਿਵਸ
ਸ੍ਰੀ ਚਮਕੌਰ ਸਾਹਿਬ ਦੇ ਦਾਸਤਾਨ-ਏ ਸ਼ਹਾਦਤ ਨਜ਼ਦੀਕ ਸੀਨੀਅਰ ਸਿਟੀਜ਼ਨ ਕੌਸ਼ਲ ਅਤੇ ਪੈਨਸ਼ਨਰਜ਼ ਮਹਾਂਸੰਘ ਵਲੋਂ ਯੋਗ ਦਿਵਸ ਮੌਕੇ ਬਜ਼ੁਰਗਾਂ ਨੂੰ ਯੋਗ ਕਿਰਿਆਵਾਂ ਰਾਹੀ ਸਿਹਤਮੰਦ ਰਹਿਣ ਲਈ ਵੱਖ ਵੱਖ ਯੋਗ ਆਸਣਾ ਬਾਰੇ ਮਾ: ਸੁਰਿੰਦਰਪਾਲ ਵਰਮਾ ਅਤੇ ਨੰਬਰਦਾਰ ਚੌਧਰੀ ਬਾਵਾ ਸਿੰਘ ਨੇ ਵਿਸਥਾਰ ਪੂਰਵਕ ਚਾਨਣਾ ਪਾਇਆ।ਮਹਾਂਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਨੇ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕੌਸ਼ਲ ਦੇ ਪ੍ਰਧਾਨ ਕੈਪਟਨ ਹਰਪਾਲ ਸਿੰਘ ਸੰਧੂਆਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੌਰਾਨ ਮਨ ਦੀ ਸ਼ਾਂਤੀ ਅਤੇ ਸਿਹਤਯਾਬੀ ਲਈ ਯੋਗ ਬਹੁਤ ਜ਼ਰੂਰ ਹੈ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਅਜੈਬ ਸਿੰਘ ਮਾਂਗਟ, ਲਛਮਣ ਸਿੰਘ ਤੇ ਮੋਹਣ ਸਿੰਘ, ਮਾ: ਅਵਤਾਰ ਸਿੰਘ, ਨਿਰਮਲ ਸਿੰਘ, ਪਵਨ ਕੁਮਾਰ, ਅਸ਼ੋਕ ਕਾਲੜਾ, ਨੌਹਰੀਆ ਸਿੰਘ, ਕੈਪਟਨ ਗੁਰਦੇਵ ਸਿੰਘ, ਹਰਭਜਨ ਸਿੰਘ , ਸੁਰਜੀਤ ਸਿੰਘ, ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ। ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ।
ਸਿਹਤ ਵਿਭਾਗ ਵਲੋਂ ਮਨਾਇਆ ਯੋਗ ਦਿਵਸ-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਵੱਖ ਵੱਖ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰਪ੍ਰੀਤ ਕੌਰ ਕਮਿਊਨਿਟੀ ਹੈਲਥ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੀ ਸਿਹਤ ਲਈ ਘੱਟੋ-ਘੱਟ ਅੱਧੇ ਘੰਟੇ ਦਾ ਸਮਾਂ ਕੱਢ ਕੇ ਯੋਗ ਕਰੇ ਤਾਂ ਉਹ ਕਈ ਬਿਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਜਾ ਸਰੀਰ ਵਿਚ ਕਈ ਪ੍ਰਕਾਰ ਦੀਆਂ ਗਿੱਲਟੀਆਂ ਹੋਣ ਆਦਿ ਤੋਂ ਬੱਚ ਸਕਦਾ ਹੈ। ਉਨ÷ ਾਂ ਕਿਹਾ ਕਿ ਕਪਾਲ ਭਾਤੀ, ਅਨੁਲੋਮ ਵਿਲੋਮ, ਭੁਜੰਗ ਆਸਨ, ਹਲਾ ਆਸਨ, ਪਦਮ ਆਸਨ, ਵਜਰ ਆਸਨ ਆਦਿ ਕਰਨ ਨਾਲ ਵਿਅਕਤੀ ਤੰਦਰੁਸਤ ਰੋਗਮੁਕਤ ਰਹਿੰਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਬਰਕਰਾਰ ਰੱਖਣ ਲਈ ਹਰ ਰੋਜ਼ ਯੋਗ ਕਰਨਾ ਜ਼ਰੂਰੀ ਹੈ।
ਸਮਾਰਟ ਸਕੂਲ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ
ਕਾਹਨਪੁਰ ਖੂਹੀ ਤੋਂ ਗੁਰਬੀਰ ਸਿੰਘ ਵਾਲੀਆ ਅਨੁਸਾਰ-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿਖੇ ਇੱਕ ਦਿਨਾਂ ਯੋਗ ਸ਼ਿਵਰ ਲਗਾਇਆ ਗਿਆ। ਇਸ ਕੈਂਪ ਦੌਰਾਨ 200 ਤੋਂ ਵੱਧ ਵਿਦਿਆਰਥੀਆਂ ਅਤੇ 15 ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਨਿਲ ਜੋਸ਼ੀ ਨੇ ਬੱਚਿਆਂ ਨੂੰ ਜੀਵਨ ਵਿਚ ਯੋਗ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਲੈਕਚਰਾਰ ਅਨਿਲ ਸ਼ਰਮਾ ਨੇ ਬੱਚਿਆਂ ਨੂੰ ਵੱਖ ਵੱਖ ਯੋਗ ਆਸਣ ਕਰਵਾਏ। ਇਸ ਮੌਕੇ ਲੈਕਚਰਾਰ ਸਤਪਾਲ, ਸ਼ਿਵ ਕੁਮਾਰ, ਨਰਿੰਦਰ ਕੁਮਾਰ, ਕੁਲਦੀਪ ਸਿੰਘ, ਰਾਜਵਿੰਦਰ ਕੌਰ, ਵੰਦਨਾ, ਜਸਵਿੰਦਰ ਸਿੰਘ ਪੀ. ਟੀ. ਆਈ., ਜਸਵਿੰਦਰ ਸਿੰਘ, ਰਾਜਿੰਦਰ ਕੁਮਾਰ, ਮੀਨਾ ਕੁਮਾਰੀ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਯੋਗ ਦਿਵਸ ਮਨਾਇਆ
ਪੁਰਖਾਲੀ ਤੋਂ ਬੰਟੀ ਅਨੁਸਾਰ- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਖਾਲੀ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ਅਤੇ ਵੱਖ-ਵੱਖ ਪ੍ਰਕਾਰ ਦੀਆਂ ਯੋਗ ਕ੍ਰਿਆਵਾਂ ਕੀਤੀਆਂ ਗਈਆਂ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ ਵੱਖ ਯੋਗ ਕਿਰਿਆਵਾਂ ਕਰਦੇ ਯੋਗ ਨੂੰ ਆਪਣੇ ਨਿੱਜੀ ਜੀਵਨ ਵਿਚ ਅਪਨਾਉਣ ਦਾ ਪ੍ਰਣ ਕੀਤਾ ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਨੂੰ ਆਪਣੀ ਹਰ ਰੋਜ਼ ਦੀ ਨਿੱਜੀ ਜ਼ਿੰਦਗੀ ਵਿਚ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ , ਜਸਮੇਲ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਬਲਵਿੰਦਰ ਕੌਰ ਅਤੇ ਬੱਚੇ ਹਾਜ਼ਰ ਸਨ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਯੋਗਾ ਦਿਵਸ ਸਮਾਗਮ
ਨੰਗਲ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਅਨੁਸਾਰ- ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਚੈਪਟਰ ਵਲੋਂ ਅਨੰਦ ਰਾਜ ਮਲਿਕ ਸੈਂਟਰ ਆਫ਼ ਸਪੋਰਟਸ 'ਚ ਯੋਗਾ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੋਗ ਆਸਨ ਕੀਤੇ ਗਏ ਅਤੇ ਕੋਰੋਨਾ ਕਹਿਰ ਮਗਰੋਂ ਦੇ ਸਮਾਜ ਬਾਰੇ ਚਰਚਾ ਵੀ ਹੋਈ। ਇਸ ਮੌਕੇ 'ਤੇ ਡਾਕਟਰ ਬੀ. ਕੇ. ਸ਼ਰਮਾ, ਡਾ. ਅਨਿਲ ਗੁਪਤਾ, ਡਾ. ਬੀ. ਐਸ. ਸ਼ੇਰਗਿੱਲ, ਡਾ. ਰਿਤੂ ਰਾਜ, ਡਾ. ਅਰੁਨ ਜੈਨ, ਡਾ. ਸੰਗੀਤਾ ਜੈਨ, ਡਾ. ਓ. ਪੀ. ਕੱਕੜ, ਡਾ. ਜਤਿੰਦਰ ਕੌਰ, ਡਾ. ਗਿਆਨ ਇੰਦਰ ਜੈਰਥ, ਡਾ. ਕੋਮਲ ਮਲਿਕ, ਡਾ. ਰਿਤੂ ਮਲਿਕ, ਡਾ. ਸੰਤੋਸ਼ ਸ਼ਰਮਾ, ਡਾ. ਹਰਵਿਵੇਕ ਗੌਤਮ, ਯੋਗਾ ਟੀਚਰ ਅਪੂਰਵਾ ਆਦਿ ਹਾਜ਼ਰ ਸਨ।
ਜੀਵਨ ਵਿਚ ਯੋਗ ਦਾ ਹੋਣਾ ਲਾਜ਼ਮੀ-ਪ੍ਰਿ. ਰਾਣਾ
ਸੰਤੋਖਗੜ੍ਹ ਤੋਂ ਮਲਕੀਅਤ ਸਿੰਘ ਅਨੁਸਾਰ-ਅੱਜ ਰਾਸ਼ਟਰੀ ਯੋਗ ਦਿਵਸ 'ਤੇ ਸਥਾਨਕ ਵਰਿੰਦਰ ਗੌਤਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਤੋਖਗੜ੍ਹ, (ਊਨਾ) ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੇ ਯੋਗ ਦਿਵਸ ਮਨਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਉਪਿੰਦਰ ਰਾਣਾ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਯੋਗ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਯੋਗ ਕਰਨ ਲਈ ਪ੍ਰੇਰਿਆ। ਜਿਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਯੋਗ ਕਰਨ ਵਿਚ ਸਕੂਲ ਰਾਸ਼ਟਰੀ ਸੇਵਾ ਯੋਜਨਾ, ਰਾਸ਼ਟਰੀ ਕੈਡਿਟ ਕੋਰ ਅਤੇ ਨਿਕੁੰਜ ਇਕੋ ਵਲੋਂ ਭਾਗ ਲਿਆ ਗਿਆ। ਇਸ ਮੌਕੇ ਪੀ. ਟੀ. ਆਈ. ਸੰਜੀਵ ਨੇ ਬੱਚਿਆਂ ਨੂੰ ਯੋਗ ਅਭਿਆਸ ਕਰਵਾਇਆ। ਇਸ ਮੌਕੇ ਸਕੂਲ ਦੇ ਬੱਚਿਆਂ ਦੇ ਨਾਲ ਪ੍ਰਿੰਸੀਪਲ ਉਪਿੰਦਰ ਰਾਣਾ, ਪੀ. ਟੀ. ਆਈ. ਸੰਜੀਵ ਕੁਮਾਰ, ਐਨ. ਐਸ. ਐਸ. ਅਫ਼ਸਰ ਰਾਮਪਾਲ ਸ਼ਰਮਾ, ਅਨੂਪਮਾ, ਸੀਮਾ ਦੇਵੀ, ਅੰਜੂ ਕੁਮਾਰੀ, ਪਰਮਜੀਤ, ਨੰਦਨੀ, ਸੁਮਨ ਬਾਲਾ, ਸਰਿਤਾ ਨੀਰਜ, ਰਾਜੇਸ਼ ਸ਼ਰਮਾ, ਸੁਮਨ ਸ਼ਰਮਾ, ਸ਼ੁਸ਼ੀਲ, ਰੇਨੂੰ, ਉਰਮਿਲਾ, ਮਾਧੁਰੀ, ਮਨੋਹਰ ਲਾਲ, ਮਨਿਤਾ, ਵਿਵੇਕ ਸ਼ਰਮਾ ਅਤੇ ਰਿਸ਼ੀ ਕੁਮਾਰ ਨੇ ਵੀ ਯੋਗ ਵਿਚ ਭਾਗ ਲਿਆ।
ਭਾਜਪਾ ਮੰਡਲ ਮੋਰਿੰਡਾ ਵਲੋਂ ਲਗਾਇਆ ਯੋਗ ਕੈਂਪ
ਮੋਰਿੰਡਾ, (ਕੰਗ)- ਭਾਰਤੀ ਜਨਤਾ ਪਾਰਟੀ ਮੰਡਲ ਮੋਰਿੰਡਾ ਵਲੋਂ ਧਰਮਾਰਥ ਟਰੱਸਟ ਮੋਰਿੰਡਾ ਵਿਖੇ ਯੋਗ ਦਿਵਸ ਮੌਕੇ ਅੱਠਵਾਂ ਯੋਗ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਜਤਿੰਦਰ ਗੁੰਬਰ ਨੇ ਦੱਸਿਆ ਕਿ ਯੋਗ ਗੁਰੂ ਦਵਿੰਦਰ ਸ਼ਰਮਾ ਅਤੇ ਕੈਂਪ ਇੰਚਾਰਜ ਹਰਸ਼ ਕੋਹਲੀ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਸੈੱਲ ਦੇ ਸੂਬਾ ਸਕੱਤਰ ਸੰਜੀਵ ਸੂਦ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਕੈਂਪ ਦੌਰਾਨ ਯੋਗ ਗੁਰੂ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਚੰਗੀ ਸਿਹਤ ਲਈ ਰੋਜ਼ਾਨਾ ਯੋਗ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਹਮੇਸ਼ਾ ਯੋਗ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਤੰਦਰੁਸਤ ਸਰੀਰ ਅੰਦਰ ਹੀ ਤੰਦਰੁਸਤ ਦਿਮਾਗ਼ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਵਾ ਮੋਰਚਾ ਦੇ ਪ੍ਰਧਾਨ ਉਮੇਸ਼ ਸ਼ਰਮਾ, ਸ਼ਾਰਦਾ ਪ੍ਰਸਾਦ ਮੌਰਿਆ, ਟੇਕ ਚੰਦ, ਸੁਨੀਲ ਤੁਲੀ, ਅਰੁਣ ਸੈਣੀ, ਦਵਿੰਦਰ ਸੂਦ, ਜੋਗਿੰਦਰ ਕੁਮਾਰ, ਦ

ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ

ਨੰਗਲ, 21 ਜੂਨ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼, ਪਨਬੱਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵਲੋਂ ਨਾ ਦੇਣ ਦੇ ਰੋਸ ਵਜੋਂ ਤਨਖ਼ਾਹ ਨਹੀਂ ਤਾਂ ਕੰਮ ਨਹੀਂ ਦਾ ਨਾਅਰਾ ਬੁਲੰਦ ਕਰਦੇ ਹੋਏ ਬੱਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਈ ਔਰਤ ਦੀ ਇਲਾਜ ਦੌਰਾਨ ਮੌਤ

ਨੂਰਪੁਰ ਬੇਦੀ, 21 ਜੂਨ (ਰਾਜੇਸ਼ ਚੌਧਰੀ)-ਪਿਕਅੱਪ ਦੀ ਫੇਟ ਵੱਜਣ ਨਾਲ ਗੰਭੀਰ ਜ਼ਖਮੀ ਹੋਈ ਸਾਈਕਲ ਸਵਾਰ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਨੂੰ ਲੈ ਕੇ ਪੁਲਸ ਨੇ ਵਾਹਨ ਦੇ ਫ਼ਰਾਰ ਹੋਏ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਨੇ ਬੱਸ ਅੱਡੇ ਕੀਤੇ ਬੰਦ

ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵਲੋਂ ਨਾ ਦੇਣ ਦੇ ਰੋਸ ਵਜੋਂ ''ਤਨਖ਼ਾਹ ਨਹੀਂ ਤਾਂ ਕੰਮ ਨਹੀਂ'' ਦਾ ਨਾਅਰਾ ਬੁਲੰਦ ਕਰਦੇ ਹੋਏ ...

ਪੂਰੀ ਖ਼ਬਰ »

ਕੌਂਸਲਰ ਵਲੋਂ ਕਾਰਜਸਾਧਕ ਅਫ਼ਸਰ ਅਤੇ ਜੇ.ਈ. ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ

ਮੋਰਿੰਡਾ, 21 ਜੂਨ (ਕੰਗ)-ਮੋਰਿੰਡਾ ਦੇ ਵਾਰਡ ਨੰ. 15 ਤੋਂ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਵਲੋਂ ਐੱਸ.ਡੀ.ਐੱਮ. ਮੋਰਿੰਡਾ ਨੂੰ ਸ਼ਹਿਰ ਵਿਚ ਚੱਲ ਰਹੇ ਸੀਵਰੇਜ ਅਤੇ ਵਿਕਾਸ ਦੇ ਕੰਮਾਂ ਸਬੰਧੀ ਸ਼ਿਕਾਇਤ ਕੀਤੀ, ਜਿਸ ਦੀਆਂ ਕਾਪੀਆਂ ਕੌਂਸਲਰ ਵਲੋਂ ਚੀਫ਼ ਡਾਇਰੈਕਟਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਨੂਰਪੁਰ ਬੇਦੀ, (ਢੀਂਡਸਾ)-ਅੱਜ ਅੰਤਰਰਾਸ਼ਟਰੀ ਯੋਗ ਦਿਵਸ ਇਲਾਕੇ ਦੇ ਵੱਖ ਵੱਖ ਸਕੂਲਾਂ ਵਿਚ ਮਨਾਇਆ ਗਿਆ | ਇਸੇ ਕੜੀ ਦੌਰਾਨ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਸਕੂਲ ਦੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਯੋਗਾ ਦੇ ਮਾਹਿਰ ...

ਪੂਰੀ ਖ਼ਬਰ »

ਰੋਜ਼ਗਾਰ ਕੈਂਪ 'ਚ 12 ਉਮੀਦਵਾਰਾਂ ਦੀ ਚੋਣ-7 ਦਾ ਨਾਂਅ ਦਰਜ

ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਹਫਤਾਵਰੀ ਕੈਂਪ ਲਗਾਏ ਗਏ | ਇਸ ਸਬੰਧੀ ਅਰੁਣ ਕੁਮਾਰ, ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX