ਤਾਜਾ ਖ਼ਬਰਾਂ


IND vs SA, 1st ODI:ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ
. . .  0 minutes ago
ਮੁੰਬਈ, 6 ਅਕਤੂਬਰ- ਆਖ਼ਿਰਕਾਰ 2 ਘੰਟੇ ਤੋਂ ਵਧ ਦੀ ਦੇਰੀ ਤੋਂ ਬਾਅਦ ਟਾਸ ਹੋ ਗਿਆ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ...
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰਾਮਾਂ ਮੰਡੀ 'ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ
. . .  24 minutes ago
ਰਾਮਾਂ ਮੰਡੀ, 6 ਅਕਤੂਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਦੀ ਅਨਾਜ ਮੰਡੀ 'ਚ ਮਾਰਕੀਟ ਕਮੇਟੀ ਰਾਮਾਂ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ, ਜਿਸ ਦੀ ਰਸਮੀ ਸ਼ੁਰੂਆਤ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ...
ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  43 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  about 1 hour ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 2 hours ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 2 hours ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 2 hours ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 2 hours ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 5 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 5 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 5 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 6 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 6 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 6 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 6 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਫਿਰੋਜ਼ਪੁਰ

ਫਿਰੋਜ਼ਪੁਰ 'ਚ ਵੱਖ-ਵੱਖ ਥਾੲੀਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਹਰ ਸਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ | ਇਸੇ ਲੜੀ ਦੇ ਚੱਲਦੇ 8ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਰੇਲਵੇ ਆਫ਼ੀਸਰਜ਼ ਕਲੱਬ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਯੋਗਾ ਕੈਂਪ ਡਵੀਜ਼ਨਲ ਰੇਲਵੇ ਮੈਨੇਜਰ ਡਾ: ਸੀਮਾ ਸ਼ਰਮਾ ਦੀ ਅਗਵਾਈ ਵਿਚ ਲਗਾਇਆ ਗਿਆ, ਜਿਸ ਵਿਚ ਕਰੀਬ 75 ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲੈਂਦੇ ਹੋਏ ਯੋਗਾ ਕੀਤਾ | ਕੈਂਪ ਵਿਚ ਪਤੰਜਲੀ ਯੋਗ ਪੀਠ (ਹਰਿਦੁਆਰ) ਅਤੇ ਭਾਰਤ ਸਵਾਭਿਮਾਨ ਟਰੱਸਟ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਜਰਬੇਕਾਰ ਯੋਗਾ ਮਾਹਿਰਾਂ ਦੀ ਅਗਵਾਈ ਹੇਠ ਡਾ: ਗੁਰਨਾਮ ਸਿੰਘ, ਮਨੋਜ ਆਰੀਆ, ਸ਼ਕਤੀ ਕਿਰਨ ਅਤੇ ਹੋਰ ਮਾਹਿਰਾਂ ਨੇ ਯੋਗ ਪੋ੍ਰਟੋਕਾਲ ਅਨੁਸਾਰ ਖ਼ੂਨਦਾਨ ਕੀਤਾ | ਉਨ੍ਹਾਂ ਕਿਹਾ ਕਿ ਯੋਗਾ ਦਾ ਮੁੱਖ ਉਦੇਸ਼ ਕੇਵਲ ਸਰੀਰ ਨੂੰ ਤੰਦਰੁਸਤ ਰੱਖਣਾ ਜਾਂ ਮਨ ਅਤੇ ਸਰੀਰ ਵਿਚ ਸੰਤੁਲਨ ਕਾਇਮ ਕਰਨਾ ਨਹੀਂ ਹੈ, ਸਗੋਂ ਸੰਸਾਰ ਵਿਚ ਮਨੁੱਖੀ ਰਿਸ਼ਤਿਆਂ ਵਿਚ ਸੰਤੁਲਨ ਕਾਇਮ ਕਰਨਾ ਵੀ ਹੈ |
ਗੁਰੂਹਰਸਹਾਏ, (ਕਪਿਲ ਕੰਧਾਰੀ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅੰਮਿ੍ਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਉਪ ਮੰਡਲ ਮੈਜਿਸਟ੍ਰੇਟ ਬਬਨਦੀਪ ਸਿੰਘ ਵਾਲੀਆ ਤੇ ਤਹਿਸੀਲਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤਹਿਸੀਲ ਪੱਧਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਰੋਟਰੀ ਕਲੱਬ ਵਲੋਂ ਵਿਸ਼ੇਸ਼ ਉਪਰਾਲੇ ਕਰਦੇ ਹੋਏ ਇਸ ਵਿਸ਼ੇਸ਼ ਦਿਹਾੜੇ ਦੀ ਮਹੱਤਤਾ ਨੂੰ ਦਰਸਾਉਂਦਿਆਂ ਹੋਇਆਂ ਟ੍ਰੇਨਿੰਗ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਬਤੌਰ ਟ੍ਰੇਨਰ ਅਸ਼ਵਨੀ ਸਿੱਕਰੀ, ਹਰੀਸ਼ ਕੁਮਾਰ, ਡਾ: ਸੁਮਿਤ ਮੋਂਗਾ ਤੇ ਡਾ: ਰਾਕੇਸ਼ ਕੁਮਾਰ ਦੁਆਰਾ ਵਿਸ਼ੇਸ਼ ਤੌਰ 'ਤੇ ਆਪਣੀ ਭੂਮਿਕਾ ਨਿਭਾਈ ਗਈ ਤੇ ਸਮੂਹ ਹਾਜ਼ਰ ਯੋਗ ਪ੍ਰੇਮੀਆਂ ਨੂੰ ਵੱਖ-ਵੱਖ ਯੋਗ ਆਸਣ ਕਰਵਾਏ ਗਏ | ਇਸ ਮੌਕੇ ਰੋਟਰੀ ਕਲੱਬ ਦੇ ਸਕੱਤਰ ਸੰਦੀਪ ਕੰਬੋਜ ਅਤੇ ਹੈਪੀ ਸ਼ਰਮਾ ਨੇ ਮੌਜੂਦ ਲੋਕਾਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਸ਼ਡਿਊਲ ਵਿਚ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਲੋਕ ਸਿਹਤਮੰਦ ਹੋਣ 'ਤੇ ਬਿਮਾਰੀਆਂ ਤੋਂ ਦੂਰ ਰਹਿਣ | ਇਸ ਮੌਕੇ ਪਿ੍ੰਸੀਪਲ ਸੁਰੇਸ਼ ਕੁਮਾਰ ਨੇ ਕਿਹਾ ਕਿ ਹਰ ਰੋਜ਼ ਯੋਗ ਕਰਨ ਦੇ ਨਾਲ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ | ਇਸ ਤੋਂ ਇਲਾਵਾ ਥਾਣਾ ਮੁਖੀ ਜਤਿੰਦਰ ਸਿੰਘ, ਪਿ੍ੰਸੀਪਲ ਸੁਰੇਸ਼ ਕੁਮਾਰ, ਰੋਟਰੀ ਕਲੱਬ ਦੇ ਪ੍ਰਧਾਨ ਹਰਜਿੰਦਰ ਹਾਂਡਾ, ਸਕੱਤਰ ਸੰਦੀਪ ਕੰਬੋਜ, ਸੰਦੀਪ ਸ਼ਰਮਾ, ਗੁਰਵਿੰਦਰ ਗੋਲਡੀ ਅਤੇ ਹੈਪੀ ਸ਼ਰਮਾ ਨੇ ਯੋਗ ਟ੍ਰੇਨਿੰਗ ਕੈਂਪ ਵਿਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਵਿਸ਼ਵ ਯੋਗਾ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੁਲਚੀ ਕੇ 'ਚ ਡਾ. ਹਰਪ੍ਰੀਤ ਸਿੰਘ, ਡਾ. ਅਮਨਦੀਪ ਟੀਮ ਆਰ. ਬੀ. ਐੱਸ. ਕੇ. ਸੀ.ਐੱਚ.ਸੀ. ਬਲਾਕ ਮਮਦੋਟ ਦੀ ਅਗਵਾਈ ਹੇਠ ਯੋਗਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੁਲਚੀ ਕੇ ਦੇ ਬੱਚਿਆਂ, ਅਧਿਆਪਕਾਂ ਤੇ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ | ਡਾ. ਅਮਨਦੀਮ ਨੇ ਬੱਚਿਆਂ ਨੂੰ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ | ਡਾ. ਅਮਨਦੀਪ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਭੱਜ-ਦੌੜ 'ਚ ਸਾਨੂੰ ਸਵੇਰੇ ਅਤੇ ਸ਼ਾਮ ਨੂੰ ਕੁਝ ਸਮਾਂ ਯੋਗਾ ਕਰਨ ਲਈ ਜ਼ਰੂਰ ਕੱਢਣਾ ਚਾਹੀਦਾ ਹੈ | ਯੋਗਾ ਕਰਨ ਨਾਲ ਅੱਜ-ਕੱਲ੍ਹ ਆਮ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਤੋਂ ਬਚਿਆ ਜਾ ਸਕਦਾ ਹੈ | ਇਸ ਪ੍ਰੋਗਰਾਮ ਵਿਚ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਗਈ | ਇਸ ਪ੍ਰੋਗਰਾਮ ਵਿਚ ਹਾਈ ਸਕੂਲ ਦੇ ਹੈੱਡ ਰਮਿੰਦਰ ਕੌਰ, ਪ੍ਰਾਇਮਰੀ ਸਕੂਲ ਦੇ ਹੈੱਡ ਤਜਿੰਦਰ ਕੌਰ, ਆਂਗਣਵਾੜੀ ਵਰਕਰ ਨਰਿੰਦਰ ਕੌਰ ਮੱਲ, ਪਰਮਜੀਤ ਕੌਰ, ਸਕੂਲ ਅਧਿਆਪਕ ਪ੍ਰਤਾਪ ਸਿੰਘ ਮੱਲ, ਡਿਸਪੈਂਸਰੀ ਦੁਲਚੀ ਕੇ ਤੋਂ ਐੱਮ.ਪੀ.ਐੱਚ. ਡਬਲਿਊ. ਬੇਅੰਤ ਕੌਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ |
ਗੁਰੂਹਰਸਹਾਏ, (ਕਪਿਲ ਕੰਧਾਰੀ)-ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ 'ਚ ਸਿਹਤ ਕਰਮਚਾਰੀਆਂ ਵਲੋਂ ਅੰਤਰਾਸ਼ਟਰੀ ਯੋਗ ਦਿਵਸ ਸੀ.ਐੱਚ.ਸੀ. ਗੁਰੂਹਰਸਹਾਏ ਦੇ ਓਟ ਸੈਂਟਰ, ਹੈਲਥ ਐਂਡ ਵੈਲਨੈੱਸ ਸੈਂਟਰ ਚੁੱਘਾ, ਸਰਕਾਰੀ ਹਾਈ ਸਕੂਲ ਸੋਹਨਗੜ੍ਹ, ਸਰਕਾਰੀ ਮਿਡਲ ਸਕੂਲ ਮੋਹਨ ਕੇ ਉਤਾੜ ਵਿਚ ਮਨਾਇਆ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੀ ਯੋਗ ਦਿਵਸ ਮਨਾ ਕੇ ਲੋਕਾਂ ਨੂੰ ਯੋਗਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ | ਡਾਕਟਰ ਹਰਬੰਸ ਲਾਲ, ਡਾ. ਗੁਰਵਿੰਦਰ ਕੌਰ ਨੇ ਲੋਕਾਂ ਨੂੰ ਯੋਗਾ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੁਰਿੰਦਰ ਕੌਰ, ਸੀਮਾ ਰਾਣੀ, ਮਨੀਸ਼ਾ ਰਾਣੀ, ਲਖਵਿੰਦਰ ਸਿੰਘ, ਮੰਗਤ ਸਿੰਘ ਤੇ ਜਸਵਿੰਦਰ ਸਿੰਘ ਆਦਿ ਮੌਜੂਦ ਸਨ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਮਯੰਕ ਫਾਊਾਡੇਸ਼ਨ ਵਲੋਂ ਜ਼ਿਲ੍ਹਾ ਯੋਗਾ ਐਸੋਸੀਏਸ਼ਨ, ਦੇਵ ਸਮਾਜ ਐਜੂਕੇਸ਼ਨ ਕਾਲਜ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਪਿ੍ੰਸੀਪਲ ਡਾ: ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਯੋਗਾ ਦਿਵਸ 'ਮਨੁੱਖਤਾ ਲਈ ਯੋਗ' ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ | ਪ੍ਰੋਜੈਕਟ ਕੋਆਰਡੀਨੇਟਰ ਚਰਨਜੀਤ ਸਿੰਘ ਅਤੇ ਅਕਸ਼ੇ ਕੁਮਾਰ ਨੇ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਯੋਗ ਦੇ ਲਾਭਾਂ ਤੋਂ ਜਾਣੂ ਕਰਵਾਉਣਾ ਅਤੇ ਇਸ ਨੂੰ ਰੋਜ਼ਾਨਾ ਜੀਵਨ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਹੈ | ਜ਼ਿਲ੍ਹਾ ਯੋਗਾ ਐਸੋਸੀਏਸ਼ਨ ਤੋਂ ਡਾ: ਗੁਰਨਾਮ ਸਿੰਘ, ਡਾ: ਅਮਰਿੰਦਰ ਸਿੰਘ, ਰਾਕੇਸ਼ ਸ਼ਰਮਾ, ਸ਼ਕਤੀ ਚੋਪੜਾ, ਕੁਲਵੰਤ ਸਿੰਘ ਨੇ 100 ਦੇ ਕਰੀਬ ਲੋਕਾਂ ਨੂੰ ਵੱਖ-ਵੱਖ ਯੋਗ ਕਰਵਾਏ | ਡਾ: ਗੁਰਨਾਮ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਓ ਅਸੀਂ ਸਾਰੇ ਰਲ ਕੇ ਇਸ ਨੂੰ ਸਫਲ ਕਰੀਏ ਅਤੇ ਯੋਗਾ ਦੀ ਪ੍ਰਸਿੱਧੀ ਨੂੰ ਹੋਰ ਵਧਾ ਸਕੀਏ | ਇਸ ਮੌਕੇ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਜ਼ਿਲ੍ਹਾ ਸਕੱਤਰ ਡਿਪਟੀ ਡੀ.ਈ.ਓ ਸੁਖਵਿੰਦਰ ਸਿੰਘ, ਕਾਲਜ ਤੋਂ ਪ੍ਰੋ: ਰਜਨੀ ਬੱਬਰ, ਪ੍ਰੋ: ਅਮਨ ਸੰਧੂ, ਪ੍ਰੋ: ਅਜੇ ਦੀਪ, ਪਿਰਾਮਲ ਫਾਊਾਡੇਸ਼ਨ ਤੋਂ ਮਨੀਸ਼ ਬਿਸ਼ਨੋਈ, ਮਯੰਕ ਫਾਊਾਡੇਸ਼ਨ ਤੋਂ ਰਾਕੇਸ਼ ਕੁਮਾਰ, ਮਨੋਜ ਗੁਪਤਾ, ਅਰਨੀਸ਼ ਮੋਂਗਾ, ਗੁਰਸਾਹਿਬ ਸਿੰਘ, ਨਵਿੰਦਰ ਕੁਮਾਰ, ਕਮਲ ਸ਼ਰਮਾ ਤੇ ਦੀਪਕ ਸ਼ਰਮਾ ਹਾਜ਼ਰ ਸਨ |
ਗੋਲੂ ਕਾ ਮੋੜ, (ਸੁਰਿੰਦਰ ਸਿੰਘ ਪੁਪਨੇਜਾ)-ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਸਰਕਾਰੀ ਮਿਡਲ ਸਕੂਲ ਮੋਹਨ ਕੇ ਉਤਾੜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਹਰਬੰਸ ਲਾਲ ਤੇ ਡਾ: ਗੁਰਵਿੰਦਰ ਸਿੰਘ ਨੇ ਵਿਧੀ ਪੂਰਵਕ ਯੋਗਾ ਕਰਵਾ ਕੇ ਮਹੱਤਤਾ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਭ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ | ਸਵੇਰੇ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਘੱਟੋ-ਘੱਟ ਇਕ ਘੰਟਾ ਸੈਰ ਕਰੋ, ਜ਼ਰੂਰੀ ਕਿਰਿਆਵਾਂ ਤੋਂ ਵਿਹਲੇ ਹੋ ਕੇ ਅਭਿਆਸ ਕਰੋ | ਇਸ ਦੇ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ | ਇਸ ਮੌਕੇ ਜਗਦੀਸ਼ ਸਿੰਘ, ਤਿਲਕ ਰਾਜ, ਬਿੱਕੀ ਕੌਰ ਬੀ.ਈ.ਈ., ਸੁਰਿੰਦਰ ਕੌਰ ਨਰਸਿੰਗ ਅਫ਼ਸਰ, ਸੀਮਾ ਰਾਣੀ ਓਟ ਕੌਂਸਲਰ, ਮਨੀਸ਼ਾ ਰਾਣੀ ਸੀ.ਐੱਚ.ਓ, ਲਖਵਿੰਦਰ ਸਿੰਘ ਮ.ਪ.ਹ.ਵ, ਮੰਗਤ ਸਿੰਘ ਫਾਰਮੇਸੀ ਅਫ਼ਸਰ ਤੇ ਜਸਵਿੰਦਰ ਸਿੰਘ ਫਾਰਮੇਸੀ ਅਫ਼ਸਰ ਆਦਿ ਹਾਜ਼ਰ ਸਨ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਜ਼ਿਲ੍ਹਾ ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਏਕਮ (ਆਜ਼ਾਦੀ ਕਾ ਮਹੋਤਸਵ) ਅਧੀਨ ਅੰਤਰਰਾਸ਼ਟਰੀ ਯੋਗਾ ਦਿਵਸ ਡਿਪਟੀ ਕਮਿਸ਼ਨਰ ਅੰਮਿ੍ਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਮਕੌਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਲਖਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਜ਼ਿਲ੍ਹਾ ਨੋਡਲ ਇੰਚਾਰਜ ਅਤੇ ਅਕਸ਼ ਕੁਮਾਰ ਡੀ.ਐਮ ਸਪੋਰਟਸ ਅਤੇ ਸਮੂਹ ਬੀ.ਐਮ ਸਪੋਰਟਸ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵਲੋਂ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਯੋਗਾ ਦੇ ਫ਼ਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਹਰ ਰੋਜ਼ ਯੋਗ ਕਰਨ ਦੇ ਨਾਲ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ | ਇਸ ਮੌਕੇ ਸੁਖਚੈਨ ਸਿੰਘ ਸਟੈਨੋ, ਮਿਸ ਬਲਜੀਤ ਕੌਰ ਡਾਟਾ ਐਂਟਰੀ ਓਪਰੇਟਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਫ਼ਿਰੋਜ਼ਪੁਰ, ਅਸ਼ਵਿੰਦਰ ਸਿੰਘ, ਵਰਿੰਦਰ ਸਿੰਘ, ਇੰਦਰਦੀਪ ਸਿੰਘ, ਜਰਨੈਲ ਸਿੰਘ, ਸ਼ਵੇਤਾ ਗੋਇਲ, ਦੀਪਕ ਮਠਵਾਲ ਵੀ ਮੌਜੂਦ ਸਨ |
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਵਿਸ਼ਵ ਯੋਗ ਦਿਵਸ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਸਿਹਤ ਵਿਭਾਗ ਪੰਜਾਬ ਦੇ ਮੈਂਟਲ ਹੈਲਥ ਪ੍ਰੋਗਰਾਮ ਸ਼ਾਖਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਮੌਕੇ ਯੋਗ ਕਰਨ ਦੀ ਵਿਧੀ, ਲਾਭ ਅਤੇ ਯੋਗ ਪ੍ਰਕਿਰਿਆ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾਇਆ ਗਿਆ | ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਡਾ. ਰਚਨਾ ਮਿੱਤਲ ਤੇ ਡਾ. ਨਵਦੀਪ ਸੋਈ ਨੇ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਵੇਂ ਅਸੀਂ ਯੋਗਾ ਕਰਕੇ ਆਪਣੀ ਜ਼ਿੰਦਗੀ ਨੂੰ ਨਿਰੋਗ ਬਣਾ ਸਕਦੇ ਹਾਂ | ਇਸ ਤੋਂ ਉਪਰੰਤ ਸਾਈਕੋਲੋਜਿਸਟ ਪ੍ਰੇਮਜੀਤ ਸਿੰਘ ਨੇ ਮਰੀਜ਼ਾਂ ਨੂੰ ਅਨੁਲੋਮ ਵਿਲੋਮ ਪ੍ਰਾਣਾਯਾਮ ਚੰਦਰ ਬੇਦੀ, ਸੂਰਯ ਬੇਦੀ, ਭੁਝੰਗ ਆਸਣ, ਬਿਰਖ ਆਸਣ ਆਦਿ ਯੋਗ ਅਤੇ ਆਸਣ ਕਰਵਾਏ | ਇਸ ਮੌਕੇ ਹਰਮਿੰਦਰ ਕੌਰ ਸਟਾਫ਼ ਨਰਸ, ਅਮਿਤਾ ਚੋਪੜਾ, ਰਮਨਦੀਪ ਕੌਰ ਕੌਂਸਲਰ ਅਤੇ ਨਸ਼ਾ ਛੁਡਾਊ ਕੇਂਦਰ ਦਾ ਸਮੂਹ ਸਟਾਫ਼ ਆਦਿ ਹਾਜ਼ਰ ਸਨ |
ਫ਼ਿਰੋਜ਼ਪੁਰ, (ਜਸਵਿੰਦਰ ਸਿੰਘ ਸੰਧੂ)-ਵਿਸ਼ਵ ਯੋਗ ਦਿਵਸ ਸ਼ਹੀਦ ਭਗਤ ਕਾਲਜ ਆਫ਼ ਨਰਸਿੰਗ ਸੋਡੇਵਾਲਾ ਫ਼ਿਰੋਜ਼ਪੁਰ ਵਿਖੇ ਡਾਇਰੈਕਟਰ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਡਾ: ਲਵਦੀਪ ਸਿੰਘ ਮੱਕੜ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸਭ ਨੂੰ ਯੋਗ ਕਰਵਾਇਆ ਤੇ ਯੋਗ ਕਰਨ ਦੀ ਵਿਧੀ ਤੇ ਲਾਭ ਸਬੰਧੀ ਵਿਸਥਾਰ ਸ਼ਾਹਿਤ ਦੱਸਿਆ | ਉਨ੍ਹਾਂ ਕਿਹਾ ਕਿ ਵਿਸ਼ਵ ਦੇ ਕੋਨੇ-ਕੋਨੇ ਤੋਂ ਲੋਕ ਯੋਗ ਨਾਲ ਜੁੜ ਰਹੇ ਹਨ | ਅਜੋਕੇ ਤੇਜ਼-ਰਫ਼ਤਾਰ ਸਮੇਂ ਵਿਚ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦਾ ਯੋਗ ਸਭ ਤੋਂ ਵਧੀਆ ਅਤੇ ਸਸਤਾ ਤਰੀਕਾ ਹੈ, ਜਿਸ ਨਾਲ ਅਸੀ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ, ਇਸ ਦਾ ਉਮਰ ਵਰਗ ਨਾਲ ਕੋਈ ਸਬੰਧ ਨਹੀ ਹੈ | ਇਹ ਹਮੇਸ਼ਾ ਚੰਗੀ ਜੀਵਨ ਜਾਂਚ ਸਿਖਾਉਂਦਾ ਹੈ | ਸ਼ਹੀਦ ਭਗਤ ਕਾਲਜ ਆਫ਼ ਨਰਸਿੰਗ, ਸੋਡੇਵਾਲਾ, ਫ਼ਿਰੋਜ਼ਪੁਰ ਦੇ ਡਾਇਰੈਕਟਰ ਧਰਮਪਾਲ ਬਾਂਸਲ ਨੇ ਕਿਹਾ ਕਿ ਹਰੇਕ ਮਨੁੱਖ ਯੋਗ ਨਾਲ ਜੁੜ ਆਪਣਾ ਜੀਵਨ ਤੰਦਰੁਸਤ ਬਣਾਏ ਅਤੇ ਸੁਧਾਰੇ ਕਿਉਂਕਿ ਯੋਗ ਸੌ ਬਿਮਾਰੀਆਂ ਦਾ ਇਕ ਇਲਾਜ ਹੈ | ਲਵਦੀਪ ਸਿੰਘ ਮੱਕੜ ਵਲੋਂ ਸਾਰਿਆ ਨੂੰ ਯੋਗ ਵੱਲ ਉਤਸ਼ਾਹਿਤ ਕਰਦਿਆ ਵੱਖ-ਵੱਖ ਆਸਨ ਕਰਵਾਏ | ਇਸ ਮੌਕੇ ਡਾ: ਸਜੀਵ ਮਾਨੁਕਟਾਲਾ, ਪਿ੍ੰਸੀਪਲ ਡਾ: ਮਨਜੀਤ ਕੌਰ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਸਮੀਤ ਕੌਰ, ਮਨਦੀਪ ਕੌਰ, ਪਰਮਿੰਦਰ ਕੌਰ, ਇੰਦਰਜੀਤ ਕੌਰ, ਪਿ੍ਆ ਸ਼ਰਮਾ, ਖੁਸ਼ਪਾਲ ਕੌਰ, ਸਤੋਸ਼ ਰਾਣੀ, ਰਮਨਦੀਪ ਕੌਰ ਅਮਨਦੀਪ, ਰੇਖਾ ਰਾਣੀ, ਅਮਨਦੀਪ ਕੌਰ, ਗੁਰਮੀਤ ਕੌਰ, ਮਨਪ੍ਰੀਤ ਕੌਰ,ਕੋਮਲਜੀਤ ਕੌਰ, ਮਨਦੀਪ ਕੌਰ, ਸਰਮੀਤ ਸਿੰਘ ਆਦਿ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਕੰਟੋਨਮੈਂਟ ਬੋਰਡ ਦਫ਼ਤਰ ਵਿਖੇ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ | ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ 'ਮਨੁੱਖਤਾ ਲਈ ਯੋਗ' ਸੀ | ਇਸ ਮੌਕੇ ਸ੍ਰੀਮਤੀ ਪ੍ਰੋਮਿਲਾ ਜੈਸਵਾਲ ਸੀ.ਈ.ਓ. ਫ਼ਿਰੋਜ਼ਪੁਰ ਛਾਉਣੀ ਨੇ ਅਮਿਤ ਮਹਾਜਨ ਏ.ਡੀ.ਸੀ.(ਜੀ), ਬਬਨਦੀਪ ਸਿੰਘ ਵਾਲੀਆ ਐੱਸ.ਡੀ.ਐਮ ਗੁਰੂਹਰਸਹਾਏ ਅਤੇ ਅਭਿਸ਼ੇਕ ਸ਼ਰਮਾ, ਵਧੀਕ ਯੋਗਾਚਾਰੀਆ ਪ੍ਰਬੋਧ ਮੋਂਗਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ | ਇਸ ਸਮਾਗਮ ਵਿਚ 400 ਦੇ ਕਰੀਬ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ | ਅੱਜ ਯੋਗਾ ਸੈਸ਼ਨ ਦੀ ਅਗਵਾਈ ਕਰਦੇ ਹੋਏ ਯੋਗਾਚਾਰੀਆ ਨੇ ਦੱਸਿਆ ਕਿ ਕਿਵੇਂ ਯੋਗਾ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਇਕ ਸੰਪੂਰਨ ਪਹੁੰਚ ਹੈ | ਯੋਗਾਚਾਰੀਆ ਨੇ ਯੋਗਾ ਦੇ ਵੱਖ-ਵੱਖ ਆਸਣਾਂ ਦੀ ਵਿਆਖਿਆ ਕੀਤੀ ਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਆਸਣ ਪ੍ਰਾਣਾਯਾਮ ਅਤੇ ਧਿਆਨ ਨਾਲ ਮਿਲ ਕੇ ਵਿਅਕਤੀ ਨੂੰ ਸਰੀਰਕ ਤੌਰ 'ਤੇ ਤੰਦਰੁਸਤ, ਮਾਨਸਿਕ ਤੌਰ 'ਤੇ ਤੰਦਰੁਸਤ ਅਤੇ ਅਧਿਆਤਮਿਕ ਤੌਰ 'ਤੇ ਜਾਗਦੇ ਰਹਿਣ ਵਿਚ ਮਦਦ ਕਰਦੇ ਹਨ | ਯੋਗਾਚਾਰੀਆ ਦੇ ਸਹਿਯੋਗੀ ਰਾਕੇਸ਼ ਨੇ ਹਠ ਯੋਗ ਦਾ ਇਕ ਰੂਪ ਨੇਤੀ ਕਿਰਿਆ ਦੀ ਪ੍ਰਕਿਰਿਆ ਦਾ ਵੀ ਪ੍ਰਦਰਸ਼ਨ ਕੀਤਾ | ਇਸ ਸਮਾਗਮ ਵਿਚ ਕੰਟੋਨਮੈਂਟ ਬੋਰਡ ਦੇ ਸਟਾਫ਼ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਤੋਂ ਇਲਾਵਾ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ |
ਜ਼ੀਰਾ, (ਜੋਗਿੰਦਰ ਸਿੰਘ ਕੰਡਿਆਲ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਬਰਾੜ ਦੇ ਆਦੇਸ਼ਾਂ ਅਨੁਸਾਰ ਆਯੁਰਵੈਦਿਕ ਵਿਭਾਗ ਫ਼ਿਰੋਜ਼ਪੁਰ ਅਤੇ ਪਤੰਜਲੀ ਯੋਗ ਸੰਮਤੀ ਜ਼ੀਰਾ ਦੇ ਪ੍ਰਧਾਨ ਗੁਰਦੀਪ ਸਿੰਘ ਕਾਨੂੰਗੋ ਦੀ ਅਗਵਾਈ ਹੇਠ ਅੱਠਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਜੀਵਨ ਮੱਲ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਸੰਬੰਧੀ ਡਾ: ਗੁਰਪ੍ਰੀਤ ਸਿੰਘ ਆਯੁਰਵੈਦਿਕ ਮੈਡੀਕਲ ਅਫ਼ਸਰ ਸਿਹਤ ਕੇਂਦਰ ਭੜਾਣਾ ਤੇ ਡਾ: ਪ੍ਰਵੀਨ ਕੁਮਾਰ ਰਾਣਾ ਆਯੁਰਵੈਦਿਕ ਮੈਡੀਕਲ ਅਫ਼ਸਰ ਧੰਨਾ ਸ਼ਹੀਦ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਜਿਸ ਵਿਚ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜ਼ੀਰਾ, ਚਮਕੌਰ ਸਿੰਘ ਸਰਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਅਤੇ ਪ੍ਰਦੀਪ ਕੁਮਾਰ ਡੀ.ਸੀ ਦਫ਼ਤਰ ਫ਼ਿਰੋਜ਼ਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਗੁਰਦੀਪ ਸਿੰਘ ਰਿਟਾਇਰਡ ਕਾਨੂੰਗੋ ਪ੍ਰਧਾਨ ਪਤੰਜਲੀ ਯੋਗ ਸੰਮਤੀ ਜ਼ੀਰਾ ਨੇ ਯੋਗ ਆਸਣ ਤੇ ਪ੍ਰਾਣਾਯਾਮ ਕਰਵਾ ਕੇ ਇਨ੍ਹਾਂ ਨਾਲ ਰੋਗਾਂ ਤੋਂ ਬਚਾਅ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਯੋਗ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਪਿੰ੍ਰ. ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਡਾ: ਜਸਕੰਵਲਪ੍ਰੀਤ ਕੌਰ, ਡਾ: ਸੁਮਨ, ਡਾ: ਮਨਪ੍ਰੀਤ ਕੌਰ, ਸੁਖਪ੍ਰੀਤ ਸਿੰਘ, ਰੂਥ, ਬੇਅੰਤ ਕੌਰ, ਰਮਨਦੀਪ ਸਿੰਘ, ਰਜਨੀ ਬਾਲਾ, ਬੋਹੜ ਸਿੰਘ, ਸੋਹਣ ਲਾਲ ਗੁਲ੍ਹਾਟੀ, ਸੁਰਿੰਦਰ ਕੁਮਾਰ, ਡਾ: ਰਣਜੀਤ ਸਿੰਘ, ਮਨਜੀਤ ਕੌਰ, ਬਲਵੀਰ ਕੌਰ, ਰੇਖਾ, ਸ਼ਸ਼ੀ, ਅਲਕਾ, ਰਾਖੀ, ਊਸ਼ਾ ਰਾਣੀ, ਰਾਜ ਕੁਮਾਰ ਤੇ ਹੋਰ ਹਾਜ਼ਰ ਸਨ |
ਗੁਰੂਹਰਸਹਾਏ, (ਕਪਿਲ ਕੰਧਾਰੀ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਬੀਜੇਪੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਗਿਰਧਰ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਅਮਨਦੀਪ ਗਿਰਧਰ ਨੇ ਕਿਹਾ ਕਿ ਜਿੱਥੇ ਪੂਰੇ ਭਾਰਤ ਵਿਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਉਨ੍ਹਾਂ ਵਲੋਂ ਵੀ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਭਾਜਪਾ ਵਰਕਰਾਂ ਨੂੰ ਨਾਲ ਲੈ ਕੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਅੱਜ ਇਸ ਮੌਕੇ ਯੋਗਾ ਕਰਵਾਉਣ ਦੇ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਚਾਰਕਾਂ ਵਲੋਂ ਉਨ੍ਹਾਂ ਨੂੰ ਯੋਗ ਦਿਵਸ ਉੱਪਰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ ਦੱਸੇ ਗਏ | ਉਨ੍ਹਾਂ ਦੱਸਿਆ ਕਿ ਬੜੇ ਹੀ ਉਤਸ਼ਾਹ ਦੇ ਨਾਲ ਅੱਜ ਲੋਕਾਂ ਵਲੋਂ ਇਸ ਯੋਗ ਦਿਵਸ ਵਿਚ ਭਾਗ ਲਿਆ ਗਿਆ ਅਤੇ ਯੋਗਾ ਕੀਤਾ ਗਿਆ | ਇਸ ਮੌਕੇ ਅਮਨਦੀਪ ਗਿਰਧਰ ਨੇ ਕਿਹਾ ਕਿ ਯੋਗ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਭਿਆਨਕ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਯੋਗ ਅਹਿਮ ਹਿੱਸਾ ਬਣਾਉਣਾ ਚਾਹੀਦਾ ਹ | ਇਸ ਮੌਕੇ ਮੰਡਲ ਪ੍ਰਧਾਨ ਅਜੇ ਤਿਵਾੜੀ,ਤਰਸੇਮ ਬਜਾਜ, ਬਬਲੂ ਮੰਡਲ ਆਦਿ ਵਰਕਰ ਹਾਜ਼ਰ ਸਨ |
ਗੁਰੂਹਰਸਹਾਏ, (ਕਪਿਲ ਕੰਧਾਰੀ)-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅੰਮਿ੍ਤ ਸਿੰਘ, ਐੱਸ. ਡੀ. ਐੱਮ. ਗੁਰੂਹਰਸਹਾਏ ਬਬਨਦੀਪ ਸਿੰਘ ਵਾਲੀਆ ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਿਰੋਜ਼ਪੁਰ ਡਾ: ਨਵਦੀਪ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੇ ਹੋਰ ਵੱਖ-ਵੱਖ ਸਥਾਨਾਂ 'ਤੇ ਤਹਿਸੀਲਦਾਰ ਗੁਰੂਹਰਸਹਾਏ ਬਲਵਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ: ਰਾਕੇਸ਼ ਗਰੋਵਰ ਅਤੇ ਡਾ. ਸੁਮਿਤ ਮੋਂਗਾ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਕੈਂਪ ਵਿਚ ਤਕਰੀਬਨ 150 ਸਾਦਕਾਂ ਨੇ ਹਿੱਸਾ ਲਿਆ | ਇਸ ਕੈਂਪ ਪਤੰਜਲੀ ਯੋਗ ਪੀਠ ਵਲੋਂ ਅਸ਼ਵਨੀ ਸਿੱਕਰੀ ਅਤੇ ਹਰੀਸ਼ ਚੰਦਰ ਦੁਆਰਾ ਯੋਗਾ ਕਰਵਾਇਆ ਗਿਆ | ਉਨ੍ਹਾਂ ਨੇ ਲੋਕਾਂ ਨੂੰ 'ਕਰੋ ਯੋਗ, ਰਹੋ ਨਿਰੋਗ' ਦੇ ਨਾਅਰੇ ਅਨੁਸਾਰ ਯੋਗ ਕਰਨ ਲਈ ਪ੍ਰੇਰਿਤ ਕੀਤਾ | ਲੋਕਾਂ ਨੂੰ ਯੋਗ ਦੀ ਸਹਾਇਤਾ ਨਾਲ ਸਰੀਰਕ ਅਤੇ ਮਾਨਸਿਕ ਰੂਪ ਵਿਚ ਤੰਦਰੁਸਤ ਰਹਿਣ ਦੀ ਪ੍ਰੇਰਨਾ ਦਿੱਤੀ | ਇਸ ਕੈਂਪ ਨੂੰ ਸਫਲ ਕਰਨ ਵਿਚ ਕੇਵਲ ਕਿ੍ਸ਼ਨ ਸੁਪਰਡੈਂਟ ਐੱਸ.ਡੀ.ਐਮ ਦਫ਼ਤਰ ਗੁਰੂਹਰਸਹਾਏ, ਵਿਸ਼ੂ ਭਠੇਜਾ, ਜਸਵੀਰ ਸਿੰਘ, ਪਿ੍ੰਸੀਪਲ ਕਰਨ ਸਿੰਘ, ਪਿ੍ੰਸੀਪਲ ਸੁਰੇਸ਼ ਕੁਮਾਰ, ਹੈਪੀ ਸ਼ਰਮਾ, ਸੰਦੀਪ ਕੰਬੋਜ ਅਤੇ ਸਮੂਹ ਸਟਾਫ਼ ਨੇ ਪੂਰਨ ਸਹਿਯੋਗ ਦਿੱਤਾ | ਅੰਤ ਵਿਚ ਡਾ: ਰਾਕੇਸ਼ ਗਰੋਵਰ ਵਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਯੋਗ ਟੀਮ ਅਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਰਾਸ਼ਟਰੀ ਗਾਣ ਨਾਲ ਇਸ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ ਕੀਤੀ ਗਈ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਪਿਛਲੇ 60 ਦਿਨਾਂ ਤੋਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਕੈਂਪ ਲਗਾਇਆ ਗਿਆ | ਇਹ ਯੋਗਾ ਕੈਂਪ ਫਿਟ ਇੰਡੀਆ ਮੂਵਮੈਂਟ ਅਤੇ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੀ ਲੜੀ ਵਿਚ ਐੱਨ.ਐੱਸ.ਐੱਸ. ਵਿੰਗ, ਐੱਨ.ਸੀ.ਸੀ. ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਸਾਂਝੀ ਅਗਵਾਈ ਹੇਠ ਲਗਾਇਆ ਗਿਆ | ਇਸ ਰਾਹੀਂ ਯੂ.ਜੀ. ਅਤੇ ਪੀ.ਜੀ. ਕੋਰਸਾਂ ਦੇ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਗਿਆ | ਕਾਰਜਕਾਰੀ ਪਿ੍ੰਸੀਪਲ ਡਾ: ਸੰਗੀਤਾ ਨੇ ਕਿਹਾ ਕਿ ਯੋਗ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ | ਹਰ ਰੋਜ਼ ਅਜਿਹਾ ਕਰਨ ਨਾਲ ਲਾਭ ਜ਼ਰੂਰ ਮਿਲਦਾ ਹੈ | ਇਸ ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਿਹਤਮੰਦ ਰਹਿਣਾ ਬਹੁਤ ਮੁਸ਼ਕਿਲ ਹੈ, ਪਰ ਜੋ ਵਿਅਕਤੀ ਰੋਜ਼ਾਨਾ 60 ਮਿੰਟ ਯੋਗਾ ਕਰਨ ਦੀ ਆਦਤ ਨੂੰ ਅਪਣਾ ਲੈਂਦਾ ਹੈ, ਉਹ ਨਿਸ਼ਚਿਤ ਤੌਰ 'ਤੇ ਸਿਹਤਮੰਦ ਰਹੇਗਾ | ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿਚ ਭਾਰਤ ਦੀ ਜੋ ਪਛਾਣ ਯੋਗਾ ਦੁਆਰਾ ਸਾਬਤ ਹੋਵੇਗੀ, ਇਸ ਦੀ ਮਹੱਤਤਾ ਅਸੀਂ ਸਾਰੇ ਯੋਗਾ ਨੂੰ ਅਪਣਾ ਕੇ ਹੀ ਸਾਬਤ ਕਰ ਸਕਾਂਗੇ | ਇਸ ਮੌਕੇ ਇੰਚਾਰਜ ਰਾਬੀਆ, ਇੰਚਾਰਜ ਲੈਫ਼ਟੀਨੈਂਟ ਡਾ: ਪਰਮਵੀਰ ਕੌਰ, ਪਲਵਿੰਦਰ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਉਨ੍ਹਾਂ ਨੂੰ ਯੋਗ ਆਸਣ ਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਭਾਰਤੀ ਫ਼ੌਜ ਦੀ ਵਜਰਾ ਕੋਰ ਵਲੋਂ ਫ਼ਿਰੋਜ਼ਪੁਰ ਵਿਖੇ 'ਮਨੱੁਖਤਾ ਲਈ ਯੋਗ' ਵਿਸ਼ੇ 'ਤੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ | ਇਸ ਮੌਕੇ ਸਰੀਰਕ, ਮਾਨਸਿਕ, ਭਾਵਨਾਤਮਿਕ ਸੁਧਾਰ ਲਈ ਆਸਣ, ਪ੍ਰਾਣਾਯਾਮ ਤੇ ਧਿਆਨ ਸੈਸ਼ਨਾਂ ਸਮੇਤ ਆਮ ਯੋਗ ਪੋ੍ਰਟੋਕਾਲ ਕਰਵਾਏ ਗਏ | ਇਸ ਦੌਰਾਨ ਫ਼ੌਜ ਦੇ ਵੱਖ-ਵੱਖ ਰੈਂਕਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਯੋਗ ਨਿਰਦੇਸ਼ਾਂ ਦੀ ਅਗਵਾਈ ਵਿਚ ਯੋਗਾ ਦਾ ਅਭਿਆਸ ਕੀਤਾ | ਇਸ ਮੌਕੇ ਲੈਫ਼ਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਜਨਰਲ ਅਫ਼ਸਰ ਕਮਾਂਡਿੰਗ ਵਜਰਾ ਕੋਰ ਤੇ ਸ੍ਰੀਮਤੀ ਰਾਣੀ ਸ਼ਰਮਾ ਜ਼ੋਨਲ ਪ੍ਰਧਾਨ ਵਜਰਾ ਆਵਾ ਨੇ ਵੀ ਸ਼ਿਰਕਤ ਕੀਤੀ | ਸੈਸ਼ਨ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਦੁਆਰਾ ਆਪਣੀ ਜੀਵਨ ਸ਼ੈਲੀ ਵਿਚ ਸਵੈ-ਅਨੁਸ਼ਾਸਨ ਦੀ ਪਾਲਣਾ ਕਰਨ ਤੇ ਯੋਗਾ ਤਕਨੀਕਾਂ ਨੂੰ ਜੀਵਨ ਦੇ ਇਕ ਢੰਗ ਵਜੋਂ ਸ਼ਾਮਿਲ ਕਰਨ ਦੀ ਸਹੁੰ ਚੱੁਕੀ ਗਈ |
ਫ਼ਿਰੋਜ਼ਪੁਰ, (ਤਪਿੰਦਰ ਸਿੰਘ)-ਐੱਸ. ਬੀ. ਐੱਸ. ਯੂਨੀਵਰਸਿਟੀ ਦੇ ਰੈੱਡ ਰੀਬਨ ਕਲੱਬ, ਈਕੋ ਫਰੈਂਡਲੀ ਗਰੁੱਪ ਵਲੋਂ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਉਪ ਕੁਲਪਤੀ ਡਾ: ਬੂਟਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਜਿਸਟਰਾਰ ਡਾ: ਗਜਲਪ੍ਰੀਤ ਸਿੰਘ ਦੀ ਅਗਵਾਈ ਹੇਠ ਯੂ.ਜੀ.ਸੀ. ਅਤੇ ਯੁਵਕ ਸੇਵਾਵਾਂ ਵਿਭਾਗ ਫ਼ਿਰੋਜ਼ਪੁਰ ਦੇ ਅਨੁਸਾਰ ਨੋਡਲ ਅਫ਼ਸਰ ਰੈੱਡ ਰੀਬਨ ਕਲੱਬਜ਼ ਡਾ: ਅਮਿਤ ਅਰੋੜਾ, ਇੰਜੀ: ਨਵਦੀਪ ਕੌਰ ਝੱਜ, ਯਸ਼ਪਾਲ, ਜੇ.ਐੱਸ ਮਾਂਗਟ, ਗੁਰਪ੍ਰੀਤ ਸਿੰਘ, ਹਰਪਿੰਦਰ ਪਾਲ ਸਿੰਘ ਵਲੋਂ ਪੋ੍ਰਗਰਾਮ ਕਰਵਾਇਆ ਗਿਆ | ਪੇਪਰਾਂ ਦੇ ਬਾਵਜੂਦ ਵੀ ਵਿਦਿਆਰਥੀਆਂ ਵਲੋਂ ਯੋਗਾ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ ਤੇ ਵਿਦਿਆਰਥੀਆਂ ਨੂੰ ਹਰ ਰੋਜ਼ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ |
ਗੁਰੂਹਰਸਹਾਏ, (ਕਪਿਲ ਕੰਧਾਰੀ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸਮੂਹ ਭਾਜਪਾ ਵਰਕਰਾਂ ਵਲੋਂ ਹਲਕਾ ਗੁਰੂਹਰਸਹਾਏ ਦੇ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਗੁਰਪ੍ਰਵੇਜ ਸ਼ੈਲੇ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਕਿ੍ਸ਼ਨ ਨਰੂਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਸੋਨੂੰ ਧਵਨ, ਗੋਲਡੀ ਧਵਨ, ਸਾਗਰ ਨਰੂਲਾ, ਕੁਲਦੀਪ ਸਿਡਾਨਾ, ਬਿੱਟੂ ਤੁਲੀ, ਗੁਰਪਿਆਰ ਸਿੰਘ, ਮਨਜਿੰਦਰ ਸਿੰਘ ਮਜੈਦੀਆ, ਕੁਲਵੰਤ ਸਿੰਘ, ਸਤਪਾਲ ਵੋਹਰਾ, ਰਾਜਨ ਢਿੱਲੋਂ ਸਮੇਤ ਸਮੂਹ ਸੀਨੀਅਰ ਭਾਜਪਾ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕੀਤੇ ਤੇ ਮੌਜੂਦ ਲੋਕਾਂ ਨੂੰ ਇਨਸਾਨ ਦੀ ਜ਼ਿੰਦਗੀ ਵਿਚ ਯੋਗ ਦੇ ਫ਼ਾਇਦੇ ਦੱਸੇ | ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਰੋਜ਼ ਯੋਗ ਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ | ਅੱਜ ਇਸ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਿ੍ਸ਼ਨ ਨਰੂਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤੀ ਯੋਗ ਨੂੰ ਸੰਸਾਰ ਪੱਧਰ 'ਤੇ ਪ੍ਰਫੱੁਲਿਤ ਕਰਨ ਲਈ ਤੇ ਪਹਿਚਾਣ ਦਿਵਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਸੋਨੂੰ ਧਵਨ ਨੇ ਸਮੂਹ ਗੁਰੂਹਰਸਹਾਏ ਦੇ ਨਿਵਾਸੀਆਂ ਨੂੰ ਯੋਗ ਕਰਨ ਲਈ ਪ੍ਰੇਰਿਤ ਕੀਤਾ |
ਮਮਦੋਟ, (ਸੁਖਦੇਵ ਸਿੰਘ ਸੰਗਮ)-ਯੋਗਾ ਦਿਵਸ ਮੌਕੇ ਮਮਦੋਟ ਦੀ ਸ੍ਰੀ ਕਿ੍ਸ਼ਨਾ ਗਊਸ਼ਾਲਾ ਵਿਖੇ ਯੋਗਾ ਕੈਂਪ ਲਗਾਇਆ ਗਿਆ | ਇਸ ਮੌਕੇ ਮਮਦੋਟ ਅਤੇ ਪਿੰਡਾਂ ਦੇ ਲੋਕਾਂ ਨੇ ਯੋਗਾ ਦੀਆਂ ਕਿਰਿਆਵਾਂ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਭਿਆਸ ਕੀਤਾ | ਇਸ ਮੌਕੇ ਜਗਦੀਸ਼ ਲਾਲ ਨੇ ਲੋਕਾਂ ਨੂੰ ਵੱਖ-ਵੱਖ ਆਸਣ ਕਰਵਾਏ ਅਤੇ ਇਨ੍ਹਾਂ ਆਸਣਾਂ ਦੇ ਸਰੀਰ 'ਤੇ ਪੈਣ ਵਾਲੇ ਚੰਗੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਬਲਦੇਵ ਰਾਜ ਸ਼ਰਮਾ ਭਾਜਪਾ ਆਗੂ, ਸ਼ਾਮ ਲਾਲ ਭੋਲੇਵਾਸੀਆ, ਡਾ: ਮੋਹਣ ਸਿੰਘ, ਭਗਵਾਨ ਦਾਸ ਸ਼ਰਮਾ, ਅਸ਼ੋਕ ਸਹਿਗਲ, ਅਸ਼ਵਨੀ ਨਾਰੰਗ ਤੇ ਵਿੱਕੀ ਵਨਾਇਕ ਆਦਿ ਮੌਜੂਦ ਸਨ |

ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼ ਪਨਬੱਸ ਤੇ ਪੀ. ਆਰ. ਟੀ. ਸੀ. ਕਾਮਿਆਂ ਵਲੋਂ ਬੱਸ ਸਟੈਂਡ ਬੰਦ

ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਮੁਲਾਜਮਾਂ ਦੀਆਂ ਤਨਖ਼ਾਹਾਂ ਵਿਭਾਗ ਵਲੋਂ ਨਾ ਦੇਣ ਦੇ ਰੋਸ ਵਜੋਂ 'ਤਨਖ਼ਾਹ ਨਹੀਂ ਤਾਂ ਕੰਮ ਨਹੀਂ' ਦਾ ਨਾਅਰਾ ਬੁਲੰਦ ਕਰਦੇ ਹੋਏ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਇੰਟਰ ਸੈਕਟੋਰੀਅਲ ਮੀਟਿੰਗ

ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)-ਸਿਹਤ ਵਿਭਾਗ ਵਲੋਂ ਇੰਟਰ ਸੈਕਟੋਰੀਅਲ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਐੱਸ. ਡੀ. ਐੱਮ. ਗੁਰੂਹਰਸਹਾਏ ਬਬਨਦੀਪ ਸਿੰਘ ਅਤੇ ਸਿਵਲ ਸਰਜਨ ਡਾ: ਰਾਜਿੰਦਰ ਅਰੋਡਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫ਼ਸਰਾਂ ਮਨਾਇਆ ਯੋਗ ਦਿਵਸ

ਫ਼ਿਰੋਜ਼ਪੁਰ, (ਰਾਕੇਸ਼ ਚਾਵਲਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਵੀਰਇੰਦਰ ਅਗਰਵਾਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਹਰਦੀਪ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ...

ਪੂਰੀ ਖ਼ਬਰ »

ਪੁਲਿਸ ਨੇ 5 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਮਾਰਨ ਦੇ ਮਾਮਲੇ ਵਿਚ 5 ਲੋਕਾਂ ਖ਼ਿਲਾਫ਼ ਆਈ.ਪੀ.ਸੀ. ਤੇ ਅਸਲਾ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਜੇਲ੍ਹ 'ਚੋਂ ਗੈਂਗਸਟਰ ਤੇ ਹਵਾਲਾਤੀ ਕੋਲੋਂ ਮਿਲੇ ਮੋਬਾਈਲ ਫ਼ੋਨ

ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਸਥਾਨਕ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਗੈਂਗਸਟਰ ਤੇ ਹਵਾਲਾਤੀ ਕੋਲੋਂ 1-1 ਮੋਬਾਈਲ ਫ਼ੋਨ ਸਮੇਤ ਸਿੰਮ ਕਾਰਡ ਬਰਾਮਦ ਹੋਣ 'ਤੇ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਮੁਕੱਦਮੇ ਦਰਜ ਕੀਤੇ ਗਏ ਹਨ | ਪੁਲਿਸ ਨੂੰ ਭੇਜੇ ਦੋ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖ਼ਲਾਈ ਵਲੋਂ ਰੋਜ਼ਗਾਰ ਕੈਂਪ 23 ਨੂੰ

ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)-ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖ਼ਲਾਈ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 23 ਜੂਨ ਦਿਨ ਵੀਰਵਾਰ ਨੂੰ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਅੰਮਿ੍ਤ ਸਿੰਘ ਵਲੋਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ | ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ...

ਪੂਰੀ ਖ਼ਬਰ »

ਆਲ ਇੰਡੀਆ ਯੂਨੀਅਨ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਹੈੱਡਕੁਆਰਟਰ 'ਤੇ ਧਰਨਾ

ਫ਼ਿਰੋਜ਼ਪੁਰ, 21 ਜੂਨ (ਤਪਿੰਦਰ ਸਿੰਘ)-ਆਲ ਇੰਡੀਆ ਯੂਨੀਅਨ ਐਸੋਸੀਏਸ਼ਨ ਬੀ.ਐੱਸ.ਐਨ.ਐੱਲ. ਦੇ ਸੱਦੇ 'ਤੇ ਜੀ. ਐੱਮ. ਟੀ. ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਸਮੂਹ ਏ. ਯੂ. ਏ. ਬੀ. ਦੇ ਮੈਂਬਰਾਂ ਨੇ ਧਰਨਾ ਦਿੱਤਾ | ਧਰਨੇ ਨੂੰ ਸਾਥੀ ਸੁਦਾਮਾ ਮਿਸ਼ਰਾ ਜ਼ਿਲ੍ਹਾ ਪ੍ਰਧਾਨ ਬੀ. ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਖ਼ਿਲਾਫ਼ ਕਿਸਾਨ-ਮਜ਼ਦੂਰ ਜਥੇਬੰਦੀ 24 ਨੂੰ ਕੇਂਦਰ ਸਰਕਾਰ ਦੇ ਸਾੜੇਗੀ ਪੁਤਲੇ

ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵਲੋਂ ਜਾਰੀ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਫ਼ੌਜ ਠੇਕੇ 'ਤੇ ਦੇਣਾ ...

ਪੂਰੀ ਖ਼ਬਰ »

ਖੇਲੋ ਇੰਡੀਆ ਯੂਥ ਗੇਮਜ਼ 'ਚ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ

ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਭਾਰਤ ਸਰਕਾਰ ਦੇ ਖੇਡ ਮੰਤਰਾਲ ਵਲੋਂ ਬੀਤੇ ਦਿਨੀਂ ਪੰਚਕੂਲਾ (ਹਰਿਆਣਾ) ਵਿਖੇ ਕਰਵਾਈਆਂ ਗਈਆਂ ਚੌਥੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਹੋਏ ਗਤਕਾ ਦੇ ਨੈਸ਼ਨਲ ਮੁਕਾਬਲਿਆਂ ਦੌਰਾਨ ਸੋਨ ਤਮਗੇ ਜਿੱਤਣ ਵਾਲੇ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਵਿਧਾਇਕ ਕਟਾਰੀਆ ਨੇ ਸੰਗਰੂਰ ਦੇ ਵੋਟਰਾਂ ਨੂੰ 'ਆਪ' ਦੇ ਹੱਕ 'ਚ ਫ਼ਤਵਾ ਦੇਣ ਦੀ ਕੀਤੀ ਅਪੀਲ

ਖੋਸਾ ਦਲ ਸਿੰਘ, 21 ਜੂਨ (ਮਨਪ੍ਰੀਤ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਪਿਛਲੇ ਕੁਝ ਦਿਨਾਂ ਤੋਂ ਸੰਗਰੂਰ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿਚ ਚੋਣ ਪ੍ਰਚਾਰ ਵਿਚ ਡਟੇ ਹੋਏ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ, ਮਾਮਲਾ ਦਰਜ

ਫਿਰੋਜ਼ਪੁਰ 21 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਕੰਮ ਕਰਨ ਵਾਲੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਚੱਲਦੇ ਬੀਤੇ ਦਿਨ ਪੁਲਿਸ ਵਲੋਂ ਇਕ ਮੁਲਜ਼ਮ ਨੂੰ ਨਾਜਾਇਜ਼ ਸ਼ਰਾਬ ਸਮੇਤ ...

ਪੂਰੀ ਖ਼ਬਰ »

ਕੋਮਪੋਸਾਈਟ ਟਾਸਕ ਫੋਰਸ ਦੇ ਜਵਾਨਾਂ ਨੂੰ ਧਮਕਾਉਣ 'ਤੇ ਇਕ ਮੀਡੀਆ ਕਰਮੀ ਤੇ ਉਸ ਦੇ ਭਰਾ ਵਿਰੁੱਧ ਮਾਮਲਾ ਦਰਜ

ਫ਼ਿਰੋਜ਼ਪੁਰ, 21 ਜੂਨ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਬੀ. ਐੱਸ. ਐੱਫ. ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇਕ ਮੀਡੀਆ ਕਰਮੀ ਤੇ ਉਸ ਦੇ ਭਰਾ ਵਿਰੱੁਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪੁਲਿਸ ਨੂੰ ...

ਪੂਰੀ ਖ਼ਬਰ »

ਹਰਜਿੰਦਰ ਜੋਬਨ ਫ਼ੋਟੋਗ੍ਰਾਫੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਮਮਦੋਟ, 21 ਜੂਨ (ਸੁਖਦੇਵ ਸਿੰਘ ਸੰਗਮ)-ਪੰਜਾਬ ਫ਼ੋਟੋਗ੍ਰਾਫੀ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਮਮਦੋਟ ਵਿਖੇ ਹੋਈ, ਜਿਸ ਵਿਚ ਮਮਦੋਟ ਇਲਾਕੇ ਦੇ ਫੋਟੋਗ੍ਰਾਫਰਾਂ ਨੇ ਹਿੱਸਾ ਲਿਆ | ਇਸ ਦੌਰਾਨ ਬਲਾਕ ਇਕਾਈ ਦੀ ਚੋਣ ਸਰਬਸੰਮਤੀ ਨਾਲ ਕਰਦੇ ਹੋਏ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਤਲਵੰਡੀ ਭਾਈ, 21 ਜੂਨ (ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਵਲੋਂ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੀ ਖ਼ਬਰ ਹੈ | ਸਹਾਇਕ ਥਾਣੇਦਾਰ ਰਣਧੀਰ ਸਿੰਘ ਅਨੁਸਾਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬਾਹੱਦ ਰਕਬਾ ...

ਪੂਰੀ ਖ਼ਬਰ »

ਨੈਸ਼ਨਲ ਵੋਵੀਨਮ ਮਾਰਸ਼ਲ ਆਰਟ ਮੁਕਾਬਲੇ-2022 'ਚ ਬਾਬਾ ਫ਼ਰੀਦ ਸਕੂਲ ਦੇ ਦੋ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਕੁੱਲਗੜ੍ਹੀ, 21 ਜੂਨ (ਸੁਖਜਿੰਦਰ ਸਿੰਘ ਸੰਧੂ)-ਸੀ. ਟੀ. ਗਰੁੱਪਜ਼ ਆਫ਼ ਇੰਸਟੀਚਿਊਟ ਦੀ ਅਗਵਾਈ ਹੇਠ ਸਾਊਥ ਕੈਂਪਸ ਸ਼ਾਪੁਰ ਪੰਜਾਬ ਵਿਖੇ ਕਰਵਾਏ ਗਏ 11ਵੇਂ ਨੈਸ਼ਨਲ ਵੋਵੀਨਮ ਮਾਰਸ਼ਲ ਆਰਟ ਮੁਕਾਬਲਿਆਂ 'ਚ ਫ਼ਿਰੋਜ਼ਪੁਰ ਜ਼ਿਲ੍ਹੇ ਵਿਚੋਂ ਪਹਿਲੀ ਵਾਰ ਬਾਬਾ ਫ਼ਰੀਦ ...

ਪੂਰੀ ਖ਼ਬਰ »

ਸੈਕਟਰੀ ਦੇ ਘਰ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਮੰਗ

ਜ਼ੀਰਾ, 21 ਜੂਨ (ਮਨਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਸ਼ਹਿਰ ਦੇ ਮੁਹੱਲਾ ਮੱਲ੍ਹੀਆਂ ਵਿਖੇ ਦੇਰ ਰਾਤ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੇ ਪੁੱਤਰ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX