ਤਾਜਾ ਖ਼ਬਰਾਂ


ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  44 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਮਲਿਕਾਰਜੁਨ ਖੜਗੇ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਭੁਪਿੰਦਰ ਸਿੰਘ ਹੁੱਡਾ
. . .  21 minutes ago
ਕਰਨਾਲ, 30 ਸਤੰਬਰ ( ਗੁਰਮੀਤ ਸਿੰਘ ਸੱਗੂ )- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕਾਂਗਰਸ ਵਿਚ ਲੋਕਤੰਤਰ ਹਮੇਸ਼ਾ ਮਜ਼ਬੂਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ ...
ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  42 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਯੂ.ਪੀ. ਤੋਂ ਰੀਟਰੀਟ ਸੈਰੇਮਨੀ ਦੇਖਣ ਆਏ ਪਰਿਵਾਰ ਦਾ ਇਕਲੌਤਾ ਪੁੱਤ ਹੋਇਆ ਗੁੰਮ
. . .  53 minutes ago
ਅਟਾਰੀ, 30 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੌਰਾਨ ਉੱਤਰ ਪ੍ਰਦੇਸ਼ ਤੋਂ ਦੇਖਣ ਆਏ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ...
ਰਿਸ਼ਵਤਖੋਰੀ ਦਾ ਕੇਸ ਨਿਪਟਾਉਣ ਲਈ ਪ੍ਰਾਈਵੇਟ ਵਿਅਕਤੀ ਨੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
. . .  about 1 hour ago
ਫ਼ਾਜ਼ਿਲਕਾ/ਜਲਾਲਾਬਾਦ, 30 ਸਤੰਬਰ (ਪ੍ਰਦੀਪ ਕੁਮਾਰ)- ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਮਾਮਲੇ ਦਾ ਨਿਪਟਾਰਾ ਕਰਨ ਲਈ ਪੁਲਿਸ ਅਧਿਕਾਰੀਆਂ...
ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ
. . .  about 2 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਖੇ ਜੀ.ਟੀ. ਰੋਡ ਉੱਪਰ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਕੁਲਦੀਪ ਸਿੰਘ ਬਿੱਲੂ ਵਾਸੀ ਪਿੰਡ ਰਾਮਪੁਰ (ਦੋਰਾਹਾ) ਵਜੋਂ ਹੋਈ...
ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਦੀ ਰਿਸ਼ਵਤ ਲੈਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸੁਖਜਿੰਦਰ...
ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਦੱਸ ਸਾਲ ਦੀ ਕੈਦ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਅਦਾਲਤ ਵਲੋਂ ਦੱਸ ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ...
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ਤੋਂ ਬਾਅਦ ਸਮਾਪਤ
. . .  about 2 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸੰਯੁਕਤ ਗ਼ੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਤਪਾ ਦੇ ਫਲਾਈਓਵਰ ਹੇਠ ਕੌਮੀ ਮਾਰਗ 'ਤੇ ਲਾਇਆ ਅਣਮਿੱਥੇ ਲਈ ਧਰਨਾ ਸਮਾਪਤ ਕਰ...
ਪਠਾਨਕੋਟ: ਗਰਭਵਤੀ ਮਹਿਲਾ ਵਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਆਇਆ ਹਰਕਤ 'ਚ
. . .  about 2 hours ago
ਪਠਾਨਕੋਟ, 30 ਸਤੰਬਰ (ਸੰਧੂ)- ਬੀਤੀ 28 ਸਤੰਬਰ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਗਰਭਵਤੀ ਮਹਿਲਾ ਵਲੋਂ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਅਤੇ ਗ਼ੈਰ ਜ਼ਿੰਮੇਰਾਨਾ ਕੰਮ ਕਰਕੇ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ...
ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
. . .  about 3 hours ago
ਚੰਡੀਗੜ੍ਹ, 30 ਸਤੰਬਰ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਮੁੱਖ ਮੰਤਰੀ ਨਾਲ ਮੀਟਿੰਗ 6 ਨੂੰ, ਰਾਸ਼ਟਰੀ ਮਾਰਗ 54 ਤੋਂ ਚੁੱਕਿਆ ਧਰਨਾ
. . .  about 4 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਬੰਗਾਲੀ ਵਾਲਾ...
ਪੰਜਾਬ ਵਿਧਾਨ ਸਭਾ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਦਨ 'ਚ 3 ਬਿੱਲ ਪਾਸ
. . .  about 4 hours ago
ਚੰਡੀਗੜ੍ਹ, 30 ਸਤੰਬਰ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਸ਼ਨ ਦੀ ਸ਼ੁਰੂਆਤ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 5 hours ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  about 5 hours ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  about 5 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 6 hours ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 6 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 6 hours ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 6 hours ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 7 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 7 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 7 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਖੰਨਾ / ਸਮਰਾਲਾ

ਖੰਨਾ ਪੁਲਿਸ ਜ਼ਿਲੇ੍ਹ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਵਿਚ ਵੱਖ-ਵੱਖ ਸੈਂਕੜੇ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ, ਸਾਹਨੇਵਾਲ, ਕੁਹਾੜਾ, ਪਾਇਲ, ਬੀਜਾ, ਮਲੌਦ, ਅਹਿਮਦਗੜ੍ਹ, ਰਾੜਾ ਸਾਹਿਬ, ਜਰਗ, ਈਸੜੂ ਆਦਿ ਇਲਾਕਿਆਂ 'ਚ ਵੱਖ-ਵੱਖ ਸੰਸਥਾਵਾਂ ਤੇ ਸਕੂਲਾਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਏ ਜਾਣ ਦੀਆ ਖ਼ਬਰਾਂ ਹਨ | ਖੰਨਾ 'ਚ ਮੁੱਖ ਸਮਾਰੋਹ ਲਾਲਾ ਸਰਕਾਰੂ ਮੱਲ ਸਕੂਲ 'ਚ ਕੀਤਾ ਗਿਆ, ਜਿਥੇ ਵਿਸ਼ਵ ਯੋਗ ਸੰਸਥਾਨ, ਪਤੰਜਲੀ ਯੋਗ ਸੰਮਤੀ, ਭਾਰਤੀ ਯੋਗ ਸੰਸਥਾਨ ਤੇ ਰਾਸ਼ਟਰੀ ਸਵੰਮ ਸੇਵਕ ਸੰਘ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਖੰਨਾ ਦੇ ਸਕੱਤਰ ਖੁਸ਼ਪਾਲ ਚੰਦ ਭਾਰਦਵਾਜ ਨੇ ਦੱਸਿਆ ਕਿ ਸ਼ਹਿਰ 'ਚ ਕਰੀਬ ਦੋ ਦਰਜਨ ਥਾਵਾਂ 'ਤੇ ਯੋਗ ਦਿਵਸ ਮਨਾਇਆ ਗਿਆ ਹੈ | ਇਸ ਤੋਂ ਇਲਾਵਾ ਲਗਪਗ ਹਰ ਸਕੂਲ, ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਹੈ |
ਕੌਮਾਂਤਰੀ ਯੋਗਾ ਦਿਵਸ ਤੇ ਵਿਸ਼ਵ ਸੰਗੀਤ ਦਿਵਸ ਮਨਾਇਆ
ਅੱਜ ਸਰਕਾਰੀ ਹਾਈ ਸਕੂਲ ਚੀਮਾ ਵਿਖੇ ਕੌਮਾਂਤਰੀ ਯੋਗਾ ਦਿਵਸ ਤੇ ਵਿਸ਼ਵ ਸੰਗੀਤ ਦਿਵਸ ਮਨਾਇਆ ਗਿਆ¢ ਕੌਮਾਂਤਰੀ ਯੋਗਾ ਦਿਵਸ ਮੌਕੇ ਇਕਬਾਲ ਕੌਰ ਤੇ ਰਾਜ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗਾ ਦੇ ਆਸਣ ਬਾਰੇ ਜਾਣਕਾਰੀ ਦਿੱਤੀ | ਸਕੂਲ ਹੈੱਡ ਮਾਸਟਰ ਡਾਕਟਰ ਸੌਰਭ ਮੈਨਰੋ ਨੇ ਦੱਸਿਆ ਕਿ ਕੌਮਾਂਤਰੀ ਯੋਗਾ ਦਿਵਸ 21 ਜੂਨ 2015 ਨੂੰ ਪਹਿਲੀ ਵਾਰ ਭਾਰਤ ਵਿਚ ਮਨਾਇਆ ਗਿਆ | ਇਸੇ ਤਹਿਤ ਸਕੂਲ ਵਿਚ ਆਨਲਾਈਨ ਡਾਂਸ ਦੇ ਮੁਕਾਬਲੇ ਕਰਵਾਏ ਗਏ | ਇਸ 'ਚ ਮਿਡਲ ਵਿੰਗ ਵਿਚ ਜਯੋਤੀ, ਮਨਪ੍ਰੀਤ ਕੌਰ ਤੇ ਗੁਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ | ਹਾਈ ਵਿੰਗ 'ਚ ਕਿਰਨਦੀਪ ਕੌਰ, ਗੁਰਜੀਤ ਕੌਰ ਤੇ ਨਵਜੋਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਜੱਜ ਦੀ ਭੂਮਿਕਾ ਅਨੀਤਾ ਗਰੋਵਰ, ਵੰਦਨਾ ਸ਼ਰਮਾ, ਨਿਧੀ ਤੇ ਗੁਰਵਿੰਦਰ ਸਿੰਘ ਵਲੋਂ ਬਾਖ਼ੂਬੀ ਅਦਾ ਕੀਤੀ ਗਈ | ਸਟੇਜ ਸੈਕਟਰੀ ਦੀ ਭੂਮਿਕਾ ਸਿਮਰਨਦੀਪ ਕੌਰ, ਗਗਨਦੀਪ ਕੌਰ ਵਲੋਂ ਅਦਾ ਕੀਤੀ ਗਈ | ਸਕੂਲ ਚੇਅਰਮੈਨ ਚਮਕੌਰ ਸਿੰਘ ਤੇ ਸਰਪੰਚ ਗੁਰਜੀਤ ਸਿੰਘ ਆਦਿ ਹਾਜ਼ਰ ਸਨ |
ਸੀ. ਐੱਚ. ਸੀ. ਮਾਨੂੰਪੁਰ ਵਿਖੇ ਯੋਗ ਦਿਵਸ ਮਨਾਇਆ
ਸੀ. ਐੱਚ. ਸੀ. ਮਾਨੂੰਪੁਰ ਦੇ ਐੱਸ. ਐਮ. ਓ. ਡਾ. ਰਵੀ ਦੱਤ ਦੀ ਅਗਵਾਈ 'ਚ ਸੀ. ਐੱਚ. ਸੀ. ਮਾਨੂੰਪੁਰ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਸਮੇਂ ਡਾ. ਰਵੀ ਦੱਤ ਨੇ ਕਿਹਾ ਕਿ ਯੋਗ ਦਿਵਸ ਮਨਾ ਕੇ ਆਮ ਲੋਕਾਂ ਨੂੰ ਯੋਗ ਦੇ ਫ਼ਾਇਦਿਆਂ ਬਾਰੇ ਜਾਗਰੂਕ ਕਰਨਾ ਹੈ | ਇਸ ਸਮੇਂ ਡਾ. ਨਵਜੋਤ ਤੇ ਡਾ. ਰਾਜਵੀਰ ਕੌਰ ਨੇ ਕਿਹਾ ਕਿ ਕੋਰੋਨਾ 'ਚ ਅਸੀਂ ਯੋਗ ਅਭਿਆਸ ਕਰ ਕੇ ਆਪਣੀ ਰੋਗਾਂ ਨਾਲ ਲੜਨ ਦੀ ਸਕਤੀ ਨੂੰ ਵਧਾ ਸਕਦੇ ਹਾਂ ਤੇ ਇਹ ਸਾਹ ਸੰਬੰਧੀ ਸਮੱਸਿਆ ਨੂੰ ਦੂਰ ਕਰਨ 'ਚ ਸਹਾਈ ਹੁੰਦਾ ਹੈ | ਇਸ ਸਮੇਂ ਡਾ. ਜਸਨੀਤ ਕੌਰ, ਡਾ. ਅੱਛਰਦੀਪ ਨੰਦਾ, ਡਾ. ਗੌਰਵ, ਰਣਜੀਤ ਕੌਰ, ਨੀਤਿਕਾ, ਮੰਜੂ ਅਰੋੜਾ, ਨਵਜੋਤ ਕੌਰ, ਬਲਵੀਰ ਕੌਰ, ਪਰਮਿੰਦਰ ਕੌਰ, ਰੁਪਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ |
ਜਲਾਜਣ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਸਰਕਾਰੀ ਮਿਡਲ ਸਕੂਲ ਜਲਾਜਣ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਇੰਚਾਰਜ ਕਰਮਦੀਪ ਕੌਰ ਨੇ ਦੱਸਿਆ ਕਿ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੋਗਰਾਮ 'ਚ ਭਾਗ ਲਿਆ | ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਆਸਣ ਕਰਵਾਏ ਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਯੋਗ ਤੇ ਕਸਰਤ ਨਾਲ ਬੱਚੇ ਆਪਣੀ ਪੜ੍ਹਾਈ 'ਚ ਵੀ ਚੰਗਾ ਕਰ ਸਕਦੇ ਹਨ | ਇਸ ਮੌਕੇ ਰਾਜਨ ਸਿੰਘ ਬਾਂਗਾ, ਕਿਰਨਦੀਪ ਕੌਰ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ |
ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ 'ਚ ਪ੍ਰਬੰਧਕ ਕਮੇਟੀ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਯੋਗ ਕਿਰਿਆਵਾਂ ਕੀਤੀਆਂ | ਯੋਗਾ ਕੈਂਪ ਦੀ ਸ਼ੁਰੂਆਤ ਸਵੇਰੇ 7 ਵਜੇ ਦਯਾਨੰਦ ਹਾਲ ਵਿਚ ਕੀਤੀ ਗਈ, ਜਿਸ 'ਚ ਯੋਗ ਮਾਹਿਰ ਦੇ ਤੌਰ 'ਤੇ ਡਾ. ਦਿਨੇਸ਼ ਕੰਚਨ ਤੇ ਰਾਜੇਸ਼ ਜੱਸਲ ਨੇ ਵਿਦਿਆਰਥੀਆਂ ਨੂੰ ਯੋਗ ਕਿਰਿਆਵਾਂ ਸਿਖਾਈਆਂ | ਸਕੂਲ ਮੈਨੇਜਰ ਐਡਵੋਕੇਟ ਸੁਮਿਤ ਲੂਥਰਾ ਨੇ ਯੋਗਾ ਕੈਂਪ ਦਾ ਉਦਘਾਟਨ ਕੀਤਾ | ਐਡਵੋਕੇਟ ਅਮਿਤ ਵਰਮਾ ਸਕੱਤਰ ਏ. ਐੱਸ. ਕਾਲਜ ਫ਼ਾਰ ਵੁਮੈਨ ਨੇ ਆਪਣੇ ਭਾਸ਼ਣ 'ਚ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਟਰੱਸਟ ਦੇ ਪ੍ਰਧਾਨ ਸ਼ਮਿੰਦਰ ਸਿੰਘ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਹ ਸਰੀਰਕ ਤੇ ਮਾਨਸਿਕ ਸਿਹਤ ਲਈ ਫ਼ਾਇਦੇਮੰਦ ਹੈ | ਸਕੂਲ ਪਿ੍ੰਸੀਪਲ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਯੋਗ ਸਾਡੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ, ਸਾਡੀ ਖ਼ੁਸ਼ਹਾਲੀ ਲਈ ਕਾਫੀ ਅਸਰਦਾਰ ਹੈ | ਕੈਂਪ 'ਚ ਮਨੰੂ ਮੜਕਨ, ਜਗਪ੍ਰੀਤ ਸਿੰਘ, ਭੀਮ ਸੈਨ, ਸੁਰਿੰਦਰ ਸਿੰਘ ਵਾਲੀਆ, ਰਾਕੇਸ਼ ਕੁਮਾਰ, ਸਰੋਜ ਵਰਮਾ, ਸੰਜੀਵ ਭੰਡਾਰੀ, ਨੇਹਾ ਮੈਨਰੋ, ਸੋਨਿਕਾ ਸ਼ਰਮਾ, ਸਵਿਤਾ ਕੌਸ਼ਲ, ਕਪਿਲ ਮਹਿਤਾ, ਰੋਹਨ ਥੋਰ, ਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਏ. ਐੱਸ. ਗਰੁੱਪ ਆਫ਼ ਇੰਸਟੀਚਿਊਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਏ. ਐੱਸ. ਗਰੁੱਪ ਆਫ਼ ਇੰਸਟੀਚਿਊਟ ਖੰਨਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਰਿੰਕੂ ਚੰਦਰ ਕਲਾ ਅਗਰਵਾਲ (ਟ੍ਰੇਨਰ ਆਰਟ ਆਫ਼ ਲਿਵਿੰਗ) ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਯੋਗ ਰਾਹੀ ਸਿਹਤ ਦੀ ਸੰਭਾਲ ਸੰਬੰਧੀ ਜਾਣੂ ਕਰਵਾਇਆ | ਉਨ੍ਹਾਂ ਨੇ ਵਿਭਿੰਨ ਪ੍ਰਕਾਰ ਦੇ ਯੋਗ ਆਸਣ ਕਰਵਾਏ | ਸੰਸਥਾ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਯੋਗਾ ਆਸਣ ਕਰਨੇ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਨੇ ਅਜੋਕੇ ਜੀਵਨ ਵਿਚ ਯੋਗ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਯੋਗ ਨੂੰ ਸਾਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ | ਸੰਸਥਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਉਪ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਬਰਿੰਦਰ ਡੈਵਿਟ, ਕਾਲਜ ਸਕੱਤਰ ਸੰਜੀਵ ਸਾਹਨੇਵਾਲੀਆ ਤੇ ਕਾਲਜ ਦੇ ਹੋਰ ਮੈਂਬਰਾਂ ਨੇ ਕਾਲਜ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ |
ਪ੍ਰਾਚੀਨ ਸ੍ਰੀ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਪ੍ਰਾਚੀਨ ਸ੍ਰੀ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਪੰਡਿਤ ਦੇਸਰਾਜ ਸ਼ਾਸਤਰੀ ਦੀ ਅਗਵਾਈ ਵਿਚ ਮਨਾਇਆ ਗਿਆ¢ ਇਸ ਮੌਕੇ ਸ਼ਾਸਤਰੀ ਨੇ ਕਿਹਾ ਕਿ ਯੋਗਾ ਕਰਨ ਨਾਲ ਮਨੁੱਖ ਆਪਣੇ ਮਨ ਨੂੰ ਕਾਬੂ ਕਰ ਸਕਦਾ ਹੈ | ਸਾਡੇ ਨਿੱਤ ਦੇ ਕੰਮਕਾਰ ਕਰਦਿਆਂ ਸਾਡੇ ਮਨ 'ਚ ਉਦਾਸੀ, ਗ਼ੁੱਸਾ, ਨਫ਼ਰਤ ਆਦਿ ਦੀਆਂ ਭਾਵਨਾਵਾਂ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਯੋਗ ਦੀ ਮਦਦ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਆਪਣੇ 'ਤੇ ਹਾਵੀ ਹੋਣ ਤੋਂ ਠੀਕ ਕਰ ਸਕਦੇ ਹਾਂ | ਇਸ ਮੌਕੇ ਯੋਗ ਗੁਰੂ ਪ੍ਰੀਤੀ ਵਰਮਾ ਪ੍ਰਦੀਪ ਸਿੰਗਲਾ, ਰਾਜਨ ਜਿੰਦਲ, ਅਸ਼ੋਕ ਵਿਨਾਇਕ, ਸੁਨੀਲ ਭਨੋਟ, ਵਿਸ਼ਵਾਨੀ ਸ਼ਰਮਾ, ਸਪਨਾ ਸ਼ਰਮਾ ਆਦਿ ਹਾਜ਼ਰ ਸਨ |
ਏ. ਐੱਸ. ਕਾਲਜ ਖੰਨਾ ਵਿਖੇ ਯੋਗ ਦਿਵਸ ਮਨਾਇਆ
ਐਨ. ਸੀ. ਸੀ., ਐਨ. ਐੱਸ. ਐੱਸ., ਸਰੀਰਕ ਸਿੱਖਿਆ ਵਿਭਾਗ ਤੇ ਏ. ਐੱਸ. ਕਾਲਜ ਖੰਨਾ ਦੇ ਯੋਗਾ ਕਲੱਬ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਆਯੋਜਿਤ ਕੀਤਾ | ਇਸ ਮੌਕੇ ਸਟਾਫ਼ ਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਯੋਗ ਕਿਰਿਆਵਾਂ ਕੀਤੀਆਂ | ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਨਾਲ ਕੀਤੀ ਗਈ | ਕਾਰਜਕਾਰੀ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ | ਇਸ ਮੌਕੇ ਪਿਛਲੇ ਸਮੇਂ ਤੋਂ ਯੋਗ ਗਤੀਵਿਧੀਆਂ ਨਾਲ ਜੁੜੇ ਹੋਏ ਰਿਸੋਰਸ ਪਰਸਨ, ਪੰਕਜ ਮੈਨਰੋ ਨੇ ਸੂਰਜ ਨਮਸਕਾਰ, ਤਾਰਾ ਆਸਣ, ਹਾਲ ਆਸਣ, ਵਜਰਾ ਦੇ ਰੂਪ ਵਿਚ ਵੱਖ-ਵੱਖ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਸਵਰੰਗ ਆਸਣ ਆਦਿ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਆਸਣਾਂ ਦੇ ਬਹੁਤ ਸਾਰੇ ਫ਼ਾਇਦੇ ਹਨ ਜੋ ਤਣਾਅ, ਮੋਟਾਪਾ, ਚਮੜੀ ਤੇ ਸਾਹ ਦੀਆਂ ਸਮੱਸਿਆਵਾਂ ਆਦਿ ਨੂੰ ਦੂਰ ਕਰਦੇ ਹਨ | ਇਸ ਮੌਕੇ ਪ੍ਰੋ: ਗਗਨਦੀਪ ਸੇਠੀ, ਪੀ. ਆਰ. ਓ. ਜਸਦੀਪ ਕੌਰ, ਡਾ. ਗੁਰਵੀਰ ਸਿੰਘ ਅਤੇ ਡਾ. ਅਰੁਣ ਸਿੰਗਲਾ, ਏ. ਐੱਸ. ਹਾਈ ਸਕੂਲ ਖੰਨਾ, ਟਰੱਸਟ ਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ ਤੇ ਕਾਲਜ ਸਕੱਤਰ ਤਜਿੰਦਰ ਸ਼ਰਮਾ ਹਾਜ਼ਰ ਸਨ |
ਗੁਲਜ਼ਾਰ ਗਰੁੱਪ 'ਚ ਯੋਗ ਦਿਵਸ ਨੂੰ ਸਮਰਪਿਤ ਕੈਂਪ ਦਾ ਆਯੋਜਨ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ 'ਚ ਵਿਸ਼ਵ ਯੋਗ ਦਿਵਸ ਨੂੰ ਸਮਰਪਿਤ ਯੋਗਾ ਤੇ ਮੈਡੀਟੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦੀ ਅਗਵਾਈ ਮਸ਼ਹੂਰ ਯੋਗਾ ਕੋਚ ਦਲਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਅੱਜ ਦੀ ਦੌੜ ਭੱਜ ਤੇ ਤਣਾਓ ਭਰੀ ਜ਼ਿੰਦਗੀ ਵਿਚ ਤਨ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਆਸਣ ਕਰਨੇ ਜ਼ਰੂਰੀ ਹਨ | ਕੈਂਪ 'ਚ ਸਟਾਫ਼ ਤੇ ਵਿਦਿਆਰਥੀਆਂ ਦੋਹਾਂ ਨੇ ਹਿੱਸਾ ਲੈ ਕੇ ਯੋਗ ਦੇ ਵੱਖ-ਵੱਖ ਆਸਣ ਕੀਤੇ | ਯੋਗਾ ਸਿੱਖਿਅਕਾਂ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਉਹ ਨਿਰੋਗ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਤਾਂ ਰੋਜ਼ਾਨਾ ਅੱਧਾ ਘੰਟਾ ਯੋਗਾ ਕਰਨ ਤੇ ਆਪਣਾ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਉਣ | ਉਨ੍ਹਾਂ ਅੱਗੇ ਕਿਹਾ ਯੋਗਾ ਦੇ ਹਰ ਆਸਣ ਦੀ ਆਪਣੀ ਵੱਖਰੀ ਮਹੱਤਤਾ ਹੈ, ਕੋਈ ਆਸਣ ਪਾਚਨ ਕਿਰਿਆ ਵਧਾਉਂਦਾ ਹੈ, ਕੋਈ ਆਸਣ ਸਰੀਰ ਦੇ ਖੂਨ ਤੇ ਵਹਾਅ ਨੂੰ ਠੀਕ ਕਰਦਾ ਹੈ ਤੇ ਕੋਈ ਆਸਣ ਸਾਡੇ ਲੀਵਰ ਤੇ ਦਿਲ ਲਈ ਚੰਗਾ ਹੁੰਦਾ ਹੈ | ਇਸ ਮੌਕੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੀ ਸ਼ੁਰੂਆਤ ਸਾਡੇ ਲਈ ਮਾਣ ਦੀ ਗੱਲ ਹੈ | ਅੱਜ ਜਿਸ ਤਰ੍ਹਾਂ ਵਿਸ਼ਵ ਪੱਧਰ 'ਤੇ ਭਾਰਤ ਦੇ ਮਾਣ ਯੋਗਾ ਨੂੰ ਜੋ ਸਤਿਕਾਰ ਮਿਲ ਰਿਹਾ ਹੈ ਉਹ ਆਪਣੇ ਆਪ 'ਚ ਇਸ ਵੱਖਰੀ ਮਿਸਾਲ ਹੈ |
ਸਰਕਾਰੀ ਹਾਈ ਸਕੂਲ ਦਹਿੜੂ ਵਿਖੇ ਯੋਗ ਦਿਵਸ ਮਨਾਇਆ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਸਰਕਾਰੀ ਹਾਈ ਸਕੂਲ ਦਹਿੜੂ ਵਿਖੇ ਸਕੂਲ ਇੰਚਾਰਜ ਸੁਨੀਤਾ ਰਾਣੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਸਕੂਲ ਵਿਦਿਆਰਥੀਆਂ ਨੂੰ ਨਿਰੋਗ ਜੀਵਨ ਲਈ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਜਸਮੀਤ ਕੌਰ, ਜਤਿੰਦਰ ਪਾਲ, ਪਵਿੱਤਰ ਸਿੰਘ, ਅਮਰੀਕ ਸਿੰਘ, ਗਗਨਦੀਪ ਸਿੰਘ, ਪਿ੍ਤਪਾਲ ਸਿੰਘ, ਵਿਕਾਸ ਕੌਸ਼ਲ, ਗੁਰਪ੍ਰੀਤ ਕੌਰ ਸਟਾਫ਼ ਮੈਂਬਰ ਹਾਜ਼ਰ ਸਨ |
ਜਗੇੜਾ ਸਕੂਲ ਵਿਖੇ ਯੋਗ ਦਿਵਸ ਮਨਾਇਆ
ਮਲੌਦ/ਪਾਇਲ, (ਨਿਜ਼ਾਮਪੁਰ)-ਸਰਕਾਰੀ ਹਾਈ ਸਕੂਲ ਜਗੇੜਾ ਵਿਖੇ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਮੁਖੀ ਕੰਵਲਪ੍ਰੀਤ ਸਿੱਧੂ ਨੇ ਵਿਦਿਆਰਥੀਆਂ ਨੂੰ ਯੋਗ ਦੇ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸਰੀਰ ਦੀ ਤੰਦਰੁਸਤੀ ਲਈ ਯੋਗ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਯੋਗ ਸਾਡੀ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਹੈ, ਸਾਡੀ ਸਰੀਰਕ, ਮਾਨਸਿਕ ਤੰਦਰੁਸਤੀ ਲਈ ਕਾਫੀ ਅਸਰਦਾਰ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਯੋਗ ਦੇ ਆਸਣ ਕਰਵਾਏ ਗਏ | ਇਸ ਮੌਕੇ ਸਕੂਲ ਸਟਾਫ 'ਚੋਂ ਪੰਜਾਬੀ ਅਧਿਆਪਕਾ ਕੰਵਲਜੀਤ ਕੌਰ, ਹਿੰਦੀ ਮਿਸਟ੍ਰੈੱਸ ਰਿਤੀਕਾ ਸਿੰਗਲਾ, ਮੈਥ ਮਿਸਟ੍ਰੈੱਸ ਗੀਤਾ, ਵਿਜੇ ਕੁਮਾਰ, ਠਾਕੁਰ ਸਿੰਘ, ਗੁਰਮਤਪਾਲ ਸਿੰਘ ਤੇ ਚਰਨਜੀਤ ਕੌਰ ਹਾਜ਼ਰ ਸਨ |
ਭਾਰਤੀ ਯੋਗ ਸੰਸਥਾਨ ਨੇ ਯੋਗ ਦਿਵਸ ਮਨਾਇਆ
ਦੋਰਾਹਾ, (ਜਸਵੀਰ ਝੱਜ)-ਦੋਰਾਹਾ ਸ਼ਹਿਰ 'ਚ ਯੋਗ ਦਿਵਸ 'ਤੇ ਭਾਰਤੀ ਯੋਗ ਸੰਸਥਾਨ ਦੇ ਯੋਗ ਗੁਰੂ ਨੇ ਯੋਗ ਦਿਵਸ ਮਨਾਇਆ | ਇਸ ਮੌਕੇ ਸਵ. ਮਾਸਟਰ ਪਰਮਜੀਤ ਸਿੰਘ ਯੋਗ ਸੰਚਾਲਕ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਜੋ ਸ਼ਹਿਰ ਵਾਸੀਆਂ ਨੂੰ ਯੋਗ ਦੀ ਸਿਖਲਾਈ ਦਿੰਦੇ ਸਨ | ਉਪਰੰਤ ਯੋਗ ਮਾਹਿਰ ਸਵਿਤਾ ਬੈਕਟਰ ਦੀ ਅਗਵਾਈ 'ਚ ਕੌਂਸਲਰ ਕੁਲਵੰਤ ਸਿੰਘ, ਜੇ. ਬੀ. ਕਾਲਜ ਪਿ੍ੰਸੀਪਲ ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ ਜੱਗੀ, ਸੁਭਾਸ਼ ਗੋਇਲ, ਸਤੀਸ਼ ਬੈਕਟਰ, ਸੁਭਾਸ਼ ਗੁਪਤਾ, ਜਸਪ੍ਰੀਤ ਸਿੰਘ ਤੇ ਰੋਜ਼ੀ ਗੋਇਲ ਆਦਿ ਨੇ ਯੋਗ ਆਸਣ ਕੀਤੇ |
ਵੱਖ-ਵੱਖ ਸਕੂਲਾਂ 'ਚ ਯੋਗ ਦਿਵਸ ਮਨਾਇਆ
ਈਸੜੂ, (ਬਲਵਿੰਦਰ ਸਿੰਘ)-ਈਸੜੂ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਯੋਗ ਦਿਵਸ ਮਨਾਇਆ ਗਿਆ | ਲੈਕਚਰਾਰ ਬਲਜੀਤ ਸਿੰਘ, ਡੀ. ਪੀ. ਈ. ਬੁੱਧ ਰਾਮ ਨੇ ਵਿਦਿਆਰਥੀਆਂ ਨੂੰ ਯੋਗਾ ਦੇ ਸਰੀਰ 'ਤੇ ਪੈ ਰਹੇ ਚੰਗੇ ਅਸਰ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ, ਕਿਉਂਕਿ ਯੋਗ ਕਰਨ ਨਾਲ ਸਰੀਰ ਤੇ ਦਿਮਾਗ਼ ਤੰਦਰੁਸਤ ਰਹਿੰਦਾ ਹੈ | ਜੇਕਰ ਵਿਦਿਆਰਥੀਆਂ ਦਾ ਸਰੀਰ ਤੰਦਰੁਸਤ ਹੋਵੇਗਾ ਤਾਂ ਹੀ ਵਿਦਿਆਰਥੀ ਵਧੀਆ ਪੜ੍ਹਾਈ ਕਰ ਸਕਦਾ ਹੈ ¢
ਕੰਨਿਆ ਹਾਈ ਸਕੂਲ ਸਿਆੜ੍ਹ ਯੋਗ ਦਿਵਸ ਮਨਾਇਆ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਸਰਕਾਰੀ ਕੰਨਿਆ ਹਾਈ ਸਕੂਲ ਸਿਆੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮÏਕੇ ਪੀ. ਟੀ. ਆਈ. ਸੁਖਪਾਲ ਸਿੰਘ ਨੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀਆਂ ਨੂੰ ਯੋਗਾ ਕਰਵਾਇਆ | ਉਨ੍ਹਾਂ ਯੋਗਾ ਕਰਨ ਨਾਲ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ, ਇਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮÏਕੇ ਸਕੂਲ ਮੁਖੀ ਅਸ਼ੋਕ ਸਿੰਘ, ਪੀ. ਟੀ. ਆਈ. ਸੁਖਪਾਲ ਸਿੰਘ, ਸਾਇੰਸ ਮਾ: ਨਵੀਨ ਕੁਮਾਰ, ਪੰਜਾਬੀ ਮਿਸਟੈ੍ਰੱਸ ਬਲਬੀਰ ਕÏਰ, ਗੁਰਪ੍ਰੀਤ ਕÏਰ ਪੰਜਾਬੀ ਮਿਸਟੈ੍ਰੱਸ, ਗੁਰਜੀਤ ਕÏਰ ਹਿੰਦੀ ਮਿਸਟੈ੍ਰੱਸ, ਸੰਦੀਪ ਕÏਰ ਮੈਥ ਮਿਸਟੈ੍ਰੱਸ, ਜਸਪ੍ਰੀਤ ਕÏਰ ਸ. ਸ. ਮਿਸਟੈ੍ਰੱਸ, ਹਰਜਿੰਦਰ ਕÏਰ ਕੰਪਿਊਟਰ ਫੈਕਲਟੀ, ਪਰਮਜੀਤ ਕÏਰ ਅ. ਕ. ਟੀਚਰ, ਮਨਪ੍ਰੀਤ ਕÏਰ ਐੱਸ. ਐਲ. ਏ. ਹਾਜ਼ਰ ਸਨ |
ਸੰਤ ਈਸ਼ਰ ਸਿੰਘ ਸਕੂਲ 'ਚ ਯੋਗ ਦਿਵਸ ਮਨਾਇਆ
ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ. ਕੇ. ਸਿੰਘ ਤੇ ਐਡਮਿਨਿਸਟ੍ਰੇਟਿਵ ਅਫ਼ਸਰ ਕਰਨਲ ਕੁਲਵਿੰਦਰ ਸਿੰਘ ਕੋਂਡਲ ਦੀ ਯੋਗ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਉਨ੍ਹਾਂ ਦੱਸਿਆਂ ਕਿ ਯੋਗਾ ਸਿਰਫ਼ ਸਰੀਰਕ ਸਿਹਤ ਲਈ ਹੀ ਨਹੀਂ, ਸਗੋਂ ਮਾਨਸਿਕ ਸਿਹਤ ਲਈ ਵੀ ਚੰਗਾ ਹੈ | ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਯੋਗਾ ਦੀ ਮਹੱਤਤਾ ਦੱਸਣ ਤੇ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ | ਹਰ ਸਾਲ ਯੋਗ ਦਿਵਸ ਮਨਾਉਣ ਲਈ ਇਕ ਥੀਮ ਰੱਖੀ ਜਾਂਦੀ ਹੈ, ਇਸ ਸਾਲ 2022 'ਚ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ 8ਵੇਂ ਸੰਸਕਰਨ ਦਾ ਥੀਮ ਹੈ-ਯੋਗਾ ਫ਼ਾਰ ਹਿਮਊਨਿਟੀ ਭਾਵ ਮਨੁੱਖਤਾ ਲਈ ਯੋਗ | ਸਵੇਰ ਦੇ ਸੁਹਾਵਣੇ ਮÏਸਮ 'ਚ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲÏਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ੍ਹ, ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ, ਅਨੰਦ ਈਸ਼ਰ ਸੀਨੀਅਰ ਸੈਕੰਡਰੀ ਸਕੂਲ ਛਪਾਰ, ਅਨੰਦ ਈਸ਼ਰ ਸੀਨੀਅਰ ਸੈਕੰਡਰੀ ਸਕੂਲ ਬਰਮਾਲੀਪੁਰ ਤੇ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਦੇ ਐੱਨ. ਸੀ. ਸੀ. ਕੈਡਿਟਾਂ ਨੇ ਯੋਗਾ 'ਚ ਭਾਗ ਲਿਆ | ਯੋਗਾ 'ਚ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਸਟਾਫ਼ ਨੇ ਵੀ ਹਿੱਸਾ ਲਿਆ | ਯੋਗਾ ਦੀ ਸ਼ੁਰੂਆਤ ਅਮਰਜੀਤ ਕੌਰ ਬੋਪਾਰਾਏ ਨੇ ਯੋਗਾ ਦੀ ਸਹੁੰ ਚੁਕਾ ਕੇ ਕਰਵਾਈ | ਸੁਖਦੀਪ ਕੌਰ ਨੇ ਪਰਾਣਾਯਾਮ, ਪਦਮ ਆਸਣ, ਪਵਨਮੁਕਤ ਆਸਣ, ਤਾੜ ਆਸਣ, ਭੁਜੰਗ ਆਸਣ ਆਦਿ ਯੋਗ ਆਸਣ ਕਰਵਾਏ ਤੇ ਇਨ੍ਹਾਂ ਦੇ ਫ਼ਾਇਦਿਆਂ ਤੋਂ ਵੀ ਜਾਣੂ ਕਰਵਾਇਆ | ਅਮਰਜੀਤ ਕੌਰ ਬੋਪਾਰਾਏ ਨੇ ਯੋਗ ਦਿਵਸ 'ਤੇ ਯੋਗਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮÏਕੇ ਮੁੱਖ ਮਹਿਮਾਨ ਵਜੋਂ 19 ਪੰਜਾਬ ਬਟਾਲੀਅਨ ਦੇ ਸੂਬੇਦਾਰ ਮੇਜਰ ਜਸਵੀਰ ਸਿੰਘ ਭਟੋਏ ਤੇ ਸੂਬੇਦਾਰ ਬਲਜੀਤ ਸਿੰਘ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਉਕਸੀ ਸਕੂਲ ਦੇ ਪਿ੍ੰਸੀਪਲ ਬਲਜਿੰਦਰ ਕੌਰ ਵੀ ਉਚੇਚੇ ਤੌਰ 'ਤੇ ਪਹੁੰਚੇ | ਅੰਤ 'ਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬਾਵਾ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ | ਮਨਿੰਦਰਜੀਤ ਸਿੰਘ ਬਾਵਾ ਤੇ ਜਗਮੋਹਨ ਕÏਰ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ | ਇਸ ਸਮੇਂ ਮਨਿੰਦਰਜੀਤ ਬਾਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੋਗ ਹੀ ਇਕ ਅਜਿਹਾ ਰਾਹ ਹੈ, ਜਿਸ ਨੂੰ ਅਪਣਾਉਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ | ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ | ਇਸ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਕੈਪ: ਰਣਜੀਤ ਸਿੰਘ, ਹਰਪ੍ਰੀਤ ਕੌਰ ਥਾਂਦੀ, ਰਵੀ ਸ਼ਰਮਾ, ਜਤਿੰਦਰਪਾਲ ਕੌਰ ਚਮਕੌਰ ਸਿੰਘ, ਨਰਿੰਦਰ ਸਿੰਘ, ਗੁਰਮੀਤ ਕੌਰ, ਜਸਪ੍ਰੀਤ ਸਿੰਘ ਪਨੇਸਰ ਤੇ ਨਿਰਮਲ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ |
ਸਮਰਾਲਾ 'ਚ ਐਨ. ਸੀ. ਸੀ. ਕੈਡਿਟਾਂ ਨੇ ਕੌਮਾਂਤਰੀ ਯੋਗ ਦਿਵਸ ਮਨਾਇਆ
ਸਮਰਾਲਾ, (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ 19ਵੀਂ ਪੰਜਾਬ ਬਟਾਲੀਅਨ ਐਨ. ਸੀ. ਸੀ. ਕੈਡਿਟਾਂ ਤੇ ਸ਼ਾਹੀ ਸਪੋਰਟਸ ਕਾਲਜ ਦੇ ਵਿਦਿਆਰਥੀਆਂ ਵਲੋਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਰਕਾਰੀ ਆਈ. ਟੀ. ਆਈ. ਸਮਰਾਲਾ ਦੇ ਐਨ. ਸੀ. ਸੀ. ਕੈਡਿਟਾਂ, ਸਕੂਲ ਦੇ ਏਅਰਵਿੰਗ ਕੈਡਿਟਾਂ ਤੇ ਐਨ. ਐੱਸ. ਐੱਸ. ਵਿਦਿਆਰਥੀਆਂ ਤੋਂ ਇਲਾਵਾ ਸ਼ਾਹੀ ਸਪੋਰਟਸ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਝਕੜੌਦੀ, ਸਮਰਾਲਾ ਦੇ ਪਿ੍ੰਸੀਪਲ ਗੁਰਵੀਰ ਸਿੰਘ ਸ਼ਾਹੀ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਯੋਗ ਦਾ ਹਰ ਰੋਜ ਅਭਿਆਸ ਕਰਨ ਸੰਬੰਧੀ ਐਨ. ਸੀ. ਸੀ. ਕੈਡਿਟਾਂ ਤੇ ਵਿਦਿਆਰਥੀਆਂ ਨੂੰ ਸਹੁੰ ਵੀ ਚੁਕਵਾਈ ਗਈ ਤੇ ਕੌਮਾਂਤਰੀ ਯੋਗ ਦਿਵਸ ਬਾਰੇ ਕੈਡਿਟਾਂ ਤੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੁਮਨ ਲਤਾ, ਲੈਫ਼ਟੀਨੈਂਟ ਜਤਿੰਦਰ ਕੁਮਾਰ ਤੇ ਸ਼ਾਹੀ ਸਪੋਰਟਸ ਕਾਲਜ ਦੇ ਗੁਰਵੀਰ ਸਿੰਘ ਸ਼ਾਹੀ ਆਦਿ ਵੀ ਹਾਜ਼ਰ ਸਨ |
ਸਬ ਡਵੀਜ਼ਨ ਸਮਰਾਲਾ ਵਿਖੇ ਮਨਾਇਆ ਯੋਗ ਦਿਵਸ
ਸਬ ਡਵੀਜ਼ਨ ਸਮਰਾਲਾ ਵਿਖੇ ਕੋਰਟ ਕੰਪਲੈਕਸ 'ਚ 'ਅੰਤਰਰਾਸ਼ਟਰੀ ਯੋਗ ਦਿਵਸ' ਮੌਕੇ ਜੱਜ ਸਿੰਕੂ ਕੁਮਾਰ ਤੇ ਜਸਵੀਰ ਕੌਰ ਪੀ. ਐਲ. ਵੀ. ਵਲੋਂ ਸਮਾਗਮ ਦਾ ਆਯੋਜਨ ਕੀਤਾ ਗਿਆ | ਸਮਾਗਮ ਦੌਰਾਨ ਸਮੂਹ ਸਟਾਫ਼ ਤੇ ਹੋਰ ਵਿਅਕਤੀਆਂ ਵਲੋਂ ਸਫੇਦ ਟੀ-ਸ਼ਰਟਾਂ ਪਾ ਕੇ ਸ਼ਮੂਲੀਅਤ ਕੀਤੀ ਤੇ ਯੋਗਾ ਮਾਹਰ ਟਰੇਨਰ ਡਾ. ਅਜੈ ਕੁਮਾਰ ਵਲੋਂ ਸਮੂਹ ਸਟਾਫ਼ ਨੂੰ ਯੋਗ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਯੋਗ ਨਾਲ ਮਨੁੱਖ ਨੂੰ ਨਾ ਕੇਵਲ ਸਰੀਰਕ ਤੰਦਰੁਸਤੀ ਰਹਿੰਦੀ ਹੈ, ਬਲਕਿ ਇਸ ਨਾਲ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਬਚਿਆ ਜਾ ਸਕਦਾ ਹੈ |
ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਿਖੇ ਯੋਗ ਦਿਵਸ ਮਨਾਇਆ
ਸਾਹਨੇਵਾਲ, (ਅਮਰਜੀਤ ਸਿੰਘ ਮੰਗਲੀ)-ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਵਲੋਂ ਯੋਗ ਦਿਵਸ ਮਨਾਇਆ | ਵਿਦਿਆਰਥੀਆਂ ਨੇ ਯੋਗ ਦਿਵਸ ਮਨਾਉਣ ਲਈ ਇਕ ਆਨਲਾਈਨ ਸੈਸ਼ਨ 'ਚ ਹਿੱਸਾ ਲਿਆ, ਜਿੱਥੇ ਫਿਜ਼ੀਕਲ ਇੰਸਟ੍ਰਕਟਰ ਅਰਜੁਨ ਸ਼ਰਮਾ ਨੇ ਵੱਖ-ਵੱਖ ਆਸਣਾਂ ਦਾ ਪ੍ਰਦਰਸ਼ਨ ਕਰਕੇ ਸਿਖਲਾਈ ਦਿੱਤੀ | ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਵਾਰਮ ਅੱਪ ਕਸਰਤਾਂ ਕੀਤੀਆਂ ਗਈਆਂ ਤੇ ਨਾਲ ਹੀ ਇਨ੍ਹਾਂ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ | ਸਾਰੇ ਵਿਦਿਆਰਥੀ ਇਸ ਸੈਸ਼ਨ ਦਾ ਲਾਭ ਲੈ ਸਕਣ | ਇਸ ਲਈ ਵਿਦਿਆਰਥੀਆਂ ਦੇ ਜੂਨੀਅਰ ਤੇ ਸੀਨੀਅਰ ਗਰੁੱਪ ਵਾਸਤੇ ਆਨਲਾਈਨ ਯੋਗਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ | ਮੈਨੇਜਿੰਗ ਡਾਇਰੈਕਟਰ ਬੀ. ਕੇ. ਅਨੇਜਾ ਤੇ ਸਵਾਤੀ ਅਨੇਜਾ ਨੇ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਯੋਗਾ ਅਭਿਆਸ ਦੀ ਮਹੱਤਤਾ ਤੇ ਲੋੜ ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਪਿ੍ੰਸੀਪਲ ਕੁਸੁਮ ਅਰੋੜਾ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ ਤੇ ਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਸ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਯੋਗ ਦਿਵਸ ਇਕ ਖ਼ੁਸ਼ਹਾਲ ਜੀਵਨ ਦਾ ਆਨੰਦ ਲੈਣ ਤੇ ਤਣਾਅ ਮੁਕਤ ਜੀਵਨ ਲਈ ਅਤੇ ਹੋਰ ਸਰੀਰਕ ਬਿਮਾਰੀਆਂ ਦੇ ਯਤਨਾਂ ਨੂੰ ਘਟਾਉਣ ਲਈ ਰੋਜ਼ਾਨਾ ਦੇ ਰੁਟੀਨ 'ਚ ਯੋਗਾ ਨੂੰ ਸ਼ਾਮਿਲ ਕਰਨ ਦੀ ਯਾਦ ਦਿਵਾਉਣ ਦਾ ਇਕ ਵਧੀਆ ਸੁਚੱਜਾ ਜ਼ਰੀਆ ਹੈ | ਸੈਸ਼ਨ ਦੇ ਅੰਤ 'ਚ ਧਿਆਨ ਮੁਦਰਾ ਤੋਂ ਬਾਅਦ ਸ਼ਾਂਤੀ ਪਾਠ ਕੀਤਾ ਤੇ ਫਿਰ ਕਰੋ ਯੋਗ ਰਹੋ ਨਿਰੋਗ ਦੇ ਨਾਅਰੇ ਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ |
ਗੁਰੂ ਨਾਨਕ ਐਜੂਕੇਸ਼ਨ ਸੰਸਥਾ ਗੋਪਾਲਪੁਰ ਵਿਖੇ ਯੋਗ ਦਿਵਸ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਗਰੁੱਪ ਐਜੂਕੇਸ਼ਨ ਸੰਸਥਾ ਗੋਪਾਲਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ 'ਚ ਕਾਲਜ ਦੇ ਸਮੂਹ ਅਧਿਆਪਕਾਂ ਸਮੇਤ ਸਟਾਫ਼ ਤੇ ਵਿਦਿਆਰਥੀ ਨੇ ਹਿੱਸਾ ਲਿਆ | ਇਸ ਸਮੇਂ ਯੋਗ ਮਾਹਰ ਕਿਰਨਜੀਤ ਸੈਣੀ (ਪੀ. ਐੱਚ. ਡੀ.) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਨ, ਧਿਆਨ ਆਦਿ ਕਿਰਿਆਵਾਂ ਕਰਵਾਈਆਂ ਤੇ ਕੋਰੋਨਾ ਮਹਾਂਮਾਰੀ ਤੋਂ ਬਚਣ ਬਾਰੇ ਵੀ ਜਾਣਕਾਰੀ ਦਿੱਤੀ | ਇਸ ਦੌਰਾਨ ਵਿਦਿਆਰਥੀਆਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਆਸਣਾਂ ਦਾ ਅਭਿਆਸ ਕਾਲਜ ਪਿ੍ੰਸੀਪਲ ਡਾ. ਅਸ਼ਵਨੀ ਸ਼ਾਰਦਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਵਾਲੀਆ, ਜਨਰਲ ਸੈਕਟਰੀ ਡਾ. ਇਕਬਾਲ ਸਿੰਘ ਵਾਲੀਆ, ਡਾਇਰੈਕਟਰ ਡਾ. ਯਤਿੰਦਰ ਨਾਥ ਸ਼ਰਮਾ ਨੇ ਮਿਨਿਸਟਰੀ ਆਫ਼ ਆਯੂਸ਼ ਦੇ ਵਿਸ਼ਵ ਯੋਗ ਦਿਵਸ ਮਨਾਉਣ ਦੇ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਅਸ਼ਵਨੀ ਸ਼ਾਰਦਾ ਨੇ ਵਿਦਿਆਰਥੀਆਂ ਨੂੰ ਯੋਗ ਦੇ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਕੋਵਿਡ ਦੇ ਸਮੇਂ ਦੌਰਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਨਿਯਮਤ ਰੂਪ ਨਾਲ ਯੋਗ ਅਭਿਆਸ ਕਰਨਾ ਚਾਹੀਦਾ ਹੈ | ਅੰਤਰਰਾਸ਼ਟਰੀ ਯੋਗ ਦਿਵਸ ਸੈਸ਼ਨ ਦੇ ਅੰਤ 'ਚ ਯੋਗ ਮਾਹਿਰ ਕਿਰਨਜੀਤ ਸੈਣੀ ਪੀ. ਐੱਚ. ਡੀ. ਨੇ ਵਿਦਿਆਰਥੀਆਂ ਨੂੰ ਯੋਗ ਦਾ ਨਿਯਮਤ ਰੂਪ ਨਾਲ ਅਭਿਆਸ ਕਰਨ ਤੇ ਰੋਜ਼ਾਨਾ ਯੋਗ ਕਰਨ ਦੀ ਸਲਾਹ ਵੀ ਦਿੱਤੀ |
ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਯੋਗ ਦਿਵਸ ਮਨਾਇਆ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸੰਸਥਾ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਦੀ ਦੇਖ-ਰੇਖ ਮਨਾਇਆ ਗਿਆ | ਜਿਸ 'ਚ ਨਰਸਿੰਗ ਦੇ ਸਾਰੇ ਵਿਦਿਆਰਥੀਆਂ ਨੇ ਯੋਗਾ ਕਰਕੇ ਇਸ ਦਿਨ ਨੂੰ ਮਨਾਇਆ | ਵਿਨੋਦ ਕੁਮਾਰ ਟਰੇਨਰ ਨੇ ਸਾਰੇ ਵਿਦਿਆਰਥੀਆਂ ਨੂੰ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਉਂਦਿਆਂ ਉਸ ਦੇ ਫ਼ਾਇਦੇ ਦੱਸੇ ਤੇ ਨਾਲ ਹੀ ਯੋਗਾ ਕਰਨ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਉਸ ਬਾਰੇ ਵੀ ਜਾਣਕਾਰੀ ਦਿੱਤੀ | ਡਾਇਰੈਕਟਰ ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੋਗਾ ਕਰਨ ਬਾਰੇ ਚਾਨਣ ਪਾਇਆ | ਵਿਦਿਆਰਥੀਆਂ ਨੂੰ ਸਟਰੈਚਿੰਗ ਯੋਗਾ, ਸੂਰਿਆ ਨਮਸਕਾਰ, ਨੋਕਾ ਆਸਨ ਅਤੇ ਪ੍ਰਾਣਾ ਯਾਮ ਆਦਿ ਆਸਨ ਕਰਵਾਏ ਗਏ | ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪੀ ਤੇ ਉਤਸ਼ਾਹ ਨਾਲ ਸਾਰੇ ਆਸਨ ਕੀਤੇ | ਨਰਸਿੰਗ ਕਾਲਜ ਦੇ ਪਿ੍ੰਸੀਪਲ ਸਾਦਿਕ ਅਲੀ, ਸਵਿੰਦਰ ਕੌਰ, ਗੁਰਪ੍ਰੀਤ ਕੌਰ, ਨਵਦੀਪ ਕੌਰ, ਨਵਨੀਤ ਕੌਰ, ਪੁਨੀਤ ਕੌਰ ਨੇ ਵੀ ਹਿੱਸਾ ਲਿਆ | ਪਿ੍ੰਸੀਪਲ ਸਾਦਿਕ ਅਲੀ ਨੇ ਦੱਸਿਆ ਕਿ ਹਰ ਦਿਵਸ/ਅੰਤਰਰਾਸ਼ਟਰੀ ਦਿਵਸ ਸੰਸਥਾ ਵਲੋਂ ਵੱਧ ਚੜ੍ਹ ਕੇ ਮਨਾਇਆ ਜਾਂਦਾ ਹੈ |
ਯੋਗ ਦਿਵਸ ਮਨਾਇਆ
ਅਹਿਮਦਗੜ੍ਹ, (ਸੋਢੀ)-ਭਾਰਤੀ ਯੋਗ ਸੰਸਥਾਨ ਸ਼ਾਖਾ ਅਹਿਮਦਗੜ੍ਹ ਵਲੋਂ ਕੌਮਾਂਤਰੀ ਯੋਗ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਖ਼ਾਲਸਾ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸ਼ਹਿਰ ਵਾਸੀਆ ਨੇ ਯੋਗ ਕਿਰਿਆਵਾਂ ਕੀਤੀਆਂ | ਇਸ ਮੌਕੇ ਸੰਬੋਧਨ ਕਰਦਿਆਂ ਯੋਗ ਸੰਸਥਾਨ ਅਹਿਮਦਗੜ੍ਹ ਦੇ ਮੁਖੀ ਭੀਮਸੈਨ ਜਿੰਦਲ ਨੇ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆਂ ਜਾ ਸਕਦਾ ਹੈ | ਉਨ੍ਹਾਂ ਕਿਹਾ ਯੋਗ ਇਕ ਅਜਿਹੀ ਸ਼ਕਤੀ ਜੋ ਇਨਸਾਨ ਨੂੰ ਸਰੀਰਕ ਥਕਾਵਟ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ | ਇਸ ਮੌਕੇ ਭੀਮ ਸੈਨ ਜਿੰਦਲ, ਅਮੀ ਚੰਦ ਜੋਸ਼ੀ, ਸੁਮਨ ਗੋਇਲ, ਆਸੂ ਜਿੰਦਲ, ਮੁਨੀਸ਼ ਗੁਪਤਾ, ਰਾਮ ਸ਼ਾਂ, ਪਦਮ ਵਰਮਾ ਆਦਿ ਵਲੋਂ ਆਸਣ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਜਸਵਿੰਦਰ ਸਿੰਘ, ਪਰਵੀਨ ਗਰਗ, ਸੁਰਿੰਦਰ ਵਰਮਾ, ਮੋਹਿਤ ਜਿੰਦਲ, ਤਰਸੇਮ ਗਰਗ, ਰਿੱਕੀ ਸੂਦ, ਲਲਿਤ ਜਿੰਦਲ, ਆਤਮਾ ਰਾਮ, ਅਜੇ ਜੈਨ ਤੇ ਸਹਿਲ ਜਿੰਦਲ ਆਦਿ ਹਾਜ਼ਰ ਸਨ |

ਖੰਨਾ ਦੇ ਵਿਧਾਇਕ ਸੌਂਦ ਆਪਣੀ ਸਮੁੱਚੀ ਟੀਮ ਨਾਲ ਚੋਣ ਪ੍ਰਚਾਰ ਲਈ ਕਰ ਰਹੇ ਹਨ ਸਖ਼ਤ ਮਿਹਨਤ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ' ਉਮੀਦਵਾਰ ਗੁਰਮੇਲ ਸਿੰਘ ਦੀ ਜਿੱਤ ਦਾ ਰਾਹ ਪੱਧਰਾ ਹੁੰਦਾ ਜਾ ਰਿਹਾ ਹੈ | ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ 'ਤੇ ਚਾਹੁੰਦੇ ਹਨ ਕਿ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਹੀ ਉਮੀਦਵਾਰ ਚੋਣ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਸੀਮਾ ਦੇਵੀ ਨੇ ਹਾਸਲ ਕੀਤੇ 6.5 ਬੈਂਡ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਦੀ ਦੋਰਾਹਾ ਸ਼ਾਖਾ ਦੇ ਵਿਦਿਆਰਥੀ ਜਿਥੇ ਆਈਲਟਸ 'ਚੋਂ ਚੰਗੇ ਬੈਂਡ ਹਾਸਲ ਕਰਦੇ ਹਨ ਉਥੇ ਸੰਸਥਾ ਵਲੋਂ ਸਟੱਡੀ ਵੀਜ਼ੇ ਵੀ ਲਗਵਾਏ ਜਾਂਦੇ ਹਨ | ਸੰਸਥਾ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੀਮਾ ਦੇਵੀ ...

ਪੂਰੀ ਖ਼ਬਰ »

ਨਾਨਕੇ ਘਰ ਰਹਿੰਦੇ ਪੁੱਤ ਨੂੰ ਮਿਲਣ ਗਏ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 21 ਜੂਨ (ਸੁਖਵੰਤ ਸਿੰਘ ਗਿੱਲ)-ਬਹਿਲੋਲਪੁਰ 'ਚ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ, ਜਦੋਂ ਗੁਰਦੀਪ ਸਿੰਘ ਵਾਸੀ ਪਿੰਡ ਰੋਸੜਾ ਥਾਣਾ ਨੂਰਪੁਰ ਬੇਦੀ ਵਲੋਂ ਇਕ ਵੀਡੀਓ ਰਾਹੀਂ ਆਪਣੇ ਸਹੁਰੇ ਪਰਿਵਾਰ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ...

ਪੂਰੀ ਖ਼ਬਰ »

ਇੰਜ.ਬੋਪਾਰਾਏ, ਸਹਾਰਨਮਾਜਰਾ ਵਲੋਂ ਕਮਲਦੀਪ ਕੌਰ ਰਾਜੋਆਣਾ ਦੇ ਹੱਕ 'ਚ ਚੋਣ ਪ੍ਰਚਾਰ

ਪਾਇਲ, 21 ਜੂਨ (ਨਿਜ਼ਾਮਪੁਰ/ਰਾਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਮੀਤ ਪ੍ਰਧਾਨ ਇੰਜ.ਜਗਦੇਵ ਸਿੰਘ ਬੋਪਾਰਾਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਘਬੀਰ ਸਿੰਘ ਸਹਾਰਨਮਾਜਰਾ ਵਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲੜ ਰਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX