ਤਾਜਾ ਖ਼ਬਰਾਂ


ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  23 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਮਲਿਕਾਰਜੁਨ ਖੜਗੇ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਭੁਪਿੰਦਰ ਸਿੰਘ ਹੁੱਡਾ
. . .  0 minutes ago
ਕਰਨਾਲ, 30 ਸਤੰਬਰ ( ਗੁਰਮੀਤ ਸਿੰਘ ਸੱਗੂ )- ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਕਾਂਗਰਸ ਵਿਚ ਲੋਕਤੰਤਰ ਹਮੇਸ਼ਾ ਮਜ਼ਬੂਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ ...
ਸ਼ਹੀਦ ਫੌਜੀ ਅੰਮ੍ਰਿਤਪਾਲ ਸਿੰਘ ਦਾ ਪਿੰਡ ਢੈਪਈ ’ਚ ਹੋਇਆ ਸਸਕਾਰ,ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪੁੱਜਾ
. . .  21 minutes ago
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (ਰੈਕ ਐਚ.ਏ.ਵੀ., ਯੂਨਿਟ 6 ਸਿੱਖ ਐਲ.ਆਈ.) ਦਾ ਅੰਤਿਮ ਸੰਸਕਾਰ ਮੌਕੇ ਪਿੰਡ ਦੇ ...
ਯੂ.ਪੀ. ਤੋਂ ਰੀਟਰੀਟ ਸੈਰੇਮਨੀ ਦੇਖਣ ਆਏ ਪਰਿਵਾਰ ਦਾ ਇਕਲੌਤਾ ਪੁੱਤ ਹੋਇਆ ਗੁੰਮ
. . .  32 minutes ago
ਅਟਾਰੀ, 30 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੌਰਾਨ ਉੱਤਰ ਪ੍ਰਦੇਸ਼ ਤੋਂ ਦੇਖਣ ਆਏ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ...
ਰਿਸ਼ਵਤਖੋਰੀ ਦਾ ਕੇਸ ਨਿਪਟਾਉਣ ਲਈ ਪ੍ਰਾਈਵੇਟ ਵਿਅਕਤੀ ਨੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
. . .  about 1 hour ago
ਫ਼ਾਜ਼ਿਲਕਾ/ਜਲਾਲਾਬਾਦ, 30 ਸਤੰਬਰ (ਪ੍ਰਦੀਪ ਕੁਮਾਰ)- ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਵਲੋਂ ਅੱਜ ਇੱਕ ਪ੍ਰਾਈਵੇਟ ਵਿਅਕਤੀ ਨੂੰ ਵਿਜੀਲੈਂਸ ਮਾਮਲੇ ਦਾ ਨਿਪਟਾਰਾ ਕਰਨ ਲਈ ਪੁਲਿਸ ਅਧਿਕਾਰੀਆਂ...
ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ
. . .  about 2 hours ago
ਸ੍ਰੀ ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਜਤਿੰਦਰ ਸਿੰਘ ਰਾਠੌਰ)- ਸਰਹਿੰਦ ਵਿਖੇ ਜੀ.ਟੀ. ਰੋਡ ਉੱਪਰ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਕੁਲਦੀਪ ਸਿੰਘ ਬਿੱਲੂ ਵਾਸੀ ਪਿੰਡ ਰਾਮਪੁਰ (ਦੋਰਾਹਾ) ਵਜੋਂ ਹੋਈ...
ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਦੀ ਰਿਸ਼ਵਤ ਲੈਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਸੁਖਜਿੰਦਰ...
ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਦੱਸ ਸਾਲ ਦੀ ਕੈਦ
. . .  about 2 hours ago
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਅਦਾਲਤ ਵਲੋਂ ਦੱਸ ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ...
ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ਤੋਂ ਬਾਅਦ ਸਮਾਪਤ
. . .  about 2 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਸੰਯੁਕਤ ਗ਼ੈਰ ਰਾਜਨੀਤਕ ਮੋਰਚੇ ਦੇ ਸੱਦੇ ਤੇ ਤਪਾ ਦੇ ਫਲਾਈਓਵਰ ਹੇਠ ਕੌਮੀ ਮਾਰਗ 'ਤੇ ਲਾਇਆ ਅਣਮਿੱਥੇ ਲਈ ਧਰਨਾ ਸਮਾਪਤ ਕਰ...
ਪਠਾਨਕੋਟ: ਗਰਭਵਤੀ ਮਹਿਲਾ ਵਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਆਇਆ ਹਰਕਤ 'ਚ
. . .  about 2 hours ago
ਪਠਾਨਕੋਟ, 30 ਸਤੰਬਰ (ਸੰਧੂ)- ਬੀਤੀ 28 ਸਤੰਬਰ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਗਰਭਵਤੀ ਮਹਿਲਾ ਵਲੋਂ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਅਤੇ ਗ਼ੈਰ ਜ਼ਿੰਮੇਰਾਨਾ ਕੰਮ ਕਰਕੇ ਹਸਪਤਾਲ ਦੇ ਵਰਾਂਡੇ 'ਚ ਹੀ ਬੱਚੇ ਨੂੰ ਜਨਮ ਦੇਣ...
ਪੰਜਾਬ ਸਰਕਾਰ ਵਲੋਂ ਡਾ. ਗੁਰਪ੍ਰੀਤ ਸਿੰਘ ਵਾਂਡਰ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
. . .  about 3 hours ago
ਚੰਡੀਗੜ੍ਹ, 30 ਸਤੰਬਰ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਮੁੱਖ ਮੰਤਰੀ ਨਾਲ ਮੀਟਿੰਗ 6 ਨੂੰ, ਰਾਸ਼ਟਰੀ ਮਾਰਗ 54 ਤੋਂ ਚੁੱਕਿਆ ਧਰਨਾ
. . .  about 3 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਕੀਤਾ ਗਿਆ। ਇਸੇ ਤਹਿਤ ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਬੰਗਾਲੀ ਵਾਲਾ...
ਪੰਜਾਬ ਵਿਧਾਨ ਸਭਾ ਸੈਸ਼ਨ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਸਦਨ 'ਚ 3 ਬਿੱਲ ਪਾਸ
. . .  about 3 hours ago
ਚੰਡੀਗੜ੍ਹ, 30 ਸਤੰਬਰ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸੈਸ਼ਨ ਦੀ ਸ਼ੁਰੂਆਤ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸ਼ਸ਼ੀ ਥਰੂਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 4 hours ago
ਨਵੀਂ ਦਿੱਲੀ, 30 ਸਤੰਬਰ-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਲਈ ਪਾਰਟੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਕਮੇਟੀ...
ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  about 5 hours ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  about 5 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  about 5 hours ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 6 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 6 hours ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 6 hours ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 6 hours ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 6 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 7 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 7 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਦਿੱਲੀ / ਹਰਿਆਣਾ

'ਦਿੱਲੀ ਦੀ ਯੋਗਸ਼ਾਲਾ' 'ਚ ਸ਼ਾਮਿਲ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਕੌਮਾਂਤਰੀ ਯੋਗ ਦਿਹਾੜੇ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨਾਲ ਯੋਗਾ ਕਰਨ ਲਈ 'ਦਿੱਲੀ ਦੀ ਯੋਗਸ਼ਾਲਾ' ਵਿਚ ਸ਼ਾਮਿਲ ਹੋਏ | ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇਸ਼ ਦਾ ਅਜਿਹਾ ਸ਼ਹਿਰ ਬਣ ਗਿਆ ਹੈ ਜਿੱਥੇ ਪਾਰਕਾਂ ਵਿਚ ਸਭ ਤੋਂ ਵੱਧ ਲੋਕ ਯੋਗਾ ਕਰਦੇ ਹਨ ਤੇ ਅਸੀਂ ਇਨ੍ਹਾਂ ਦੀ ਗਿਣਤੀ 'ਚ ਹੋਰ ਵਾਧਾ ਕਰਨਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਸਾਰਾ ਇਲਾਜ ਮੁਫ਼ਤ ਕਰ ਰਹੀ ਹੈ ਤੇ ਹੁਣ ਸਾਡਾ ਮਕਸਦ ਹੈ ਕਿ ਦਿੱਲੀ ਦਾ ਹਰ ਵਿਅਕਤੀ ਯੋਗਾ ਕਰੇ ਤਾਂ ਜੋ ਕੋਈ ਬੀਮਾਰ ਨਾ ਪਵੇ | ਜੇਕਰ ਯੋਗਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ ਤਾਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ ਤੇ ਤਣਾਅ ਵੀ ਦੂਰ ਹੁੰਦਾ ਹੈ | ਮੁੱਖ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ 'ਦਿੱਲੀ ਕੀ ਯੋਗਸ਼ਾਲਾ' ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਵੀ ਯੋਗਾ ਕਰਨਾ ਚਾਹੁੰਦੇ ਹੋ ਤਾਂ ਦਿੱਲੀ ਸਰਕਾਰ ਤੁਹਾਨੂੰ ਯੋਗਾ ਅਧਿਆਪਕ ਮੁਫਤ ਪ੍ਰਦਾਨ ਕਰੇਗੀ | ਇਸ ਮੌਕੇ ਕੇਜਰੀਵਾਲ ਦੇ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਯੋਗਾ ਕਰਨ ਲਈ ਪੁੱਜੇ | ਯੋਗ ਦਾ ਅਭਿਆਸ ਕਰਨ ਤੋਂ ਬਾਅਦ ਕੇਜਰੀਵਾਲ ਨੇ ਸਾਰੇ ਦੇਸ਼ਵਾਸੀਆਂ ਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੇਕਰ ਯੋਗਾ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਤਨ ਤੇ ਮਨ ਦੋਹਾਂ ਨੂੰ ਸ਼ਾਂਤੀ ਮਿਲਦੀ ਹੈ |

ਅਲਾਵਲਪੁਰ ਨੇੜੇ ਫੈਕਟਰੀ 'ਚ ਚੋਰੀ

ਆਦਮਪੁਰ, 21 ਜੂਨ (ਪ.ਪ.)-ਕਸਬਾ ਅਲਾਵਲਪੁਰ ਕਿਸ਼ਨਗੜ੍ਹ ਰੋਡ 'ਤੇ ਪੈਂਦੇ ਰੇਲਵੇ ਫਾਟਕ ਨੇੜੇ ਉਸਾਰੀ ਅਧੀਨ ਫੈਕਟਰੀ 'ਚੋਂ ਬੀਤੀ ਰਾਤ ਕਰੀਬ 15 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵਲੋਂ ਲੋਹੇ ਦਾ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ | ਘਟਨਾ ਸੰਬੰਧੀ ਫੈਕਟਰੀ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਧਾਨ ਕਾਲਕਾ ਦੀ ਅਗਵਾਈ 'ਚ ਵਫ਼ਦ ਵਲੋਂ ਨਵੇਂ ਉਪ ਰਾਜਪਾਲ ਨਾਲ ਮੁਲਾਕਾਤ

ਨਵੀਂ ਦਿੱਲੀ,21 ਜੂਨ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ 'ਚ ਵਫ਼ਦ ਵਲੋਂ ਦਿੱਲੀ ਦੇ ਨਵੇਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੁੰ ਮੁਬਾਰਕਬਾਦ ਦਿੱਤੀ | ਮੀਟਿੰਗ ...

ਪੂਰੀ ਖ਼ਬਰ »

ਦਿੱਲੀ 'ਚ ਉਤਸ਼ਾਹ ਨਾਲ ਮਨਾਇਆ ਯੋਗ ਦਿਵਸ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਪੂਰੀ ਦੁਨੀਆ 'ਚ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਕਸਰ ਯੋਗ ਦੇ ਲਾਭ ਦੱਸਦੇ ਹਨ | ...

ਪੂਰੀ ਖ਼ਬਰ »

ਰਾਸ਼ਟਰ ਨਿਰਮਾਣ ਪਾਰਟੀ ਦੇ ਉਮੀਦਵਾਰ ਉਮੇਸ਼ ਕੁਮਾਰ ਗੁਲਾਟੀ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਖੇਤਰ 'ਚ ਪੂਰੀ ਤਰ੍ਹਾਂ ਨਾਲ ਚੋਣ ਮਾਹੌਲ ਬਣਿਆ ਹੋਇਆ ਹੈ ਅਤੇ ਰਾਜਨੀਤਕ ਦਲਾਂ ਦੇ ਉਮੀਦਵਾਰ ਦਿਨ-ਰਾਤ ਇਕ ਕਰ ਕੇ ਆਪਣਾ ਪ੍ਰਚਾਰ ਕਰਨ 'ਚ ਜੁਟੇ ਹੋਏ ਹਨ | ਕਿਉਂਕਿ ਵੋਟਾਂ 'ਚ ਥੋੜ੍ਹੇ ...

ਪੂਰੀ ਖ਼ਬਰ »

ਸੰਤ ਨਿਰੰਕਾਰੀ ਮਿਸ਼ਨ ਨੇ ਖ਼ੂਨਦਾਨ ਕੈਂਪ ਲਗਾਇਆ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਮਾਤਾ ਸੁਦਿਕਸ਼ਾ ਦੀ ਅਗਵਾਈ 'ਚ ਝਿਲਮਿਲ ਕਾਲੋਨੀ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿਭਾਗ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ 'ਚ ਸੰਤ ਨਿਰੰਕਾਰੀ ਮਿਸ਼ਨ ਦੇ 80 ਸ਼ਰਧਾਲੂਆਂ, ਭਗਤਾਂ ਤੇ ਸੇਵਾਦਾਰਾਂ ਨੇ ...

ਪੂਰੀ ਖ਼ਬਰ »

ਪ੍ਰਗਤੀ ਮੈਦਾਨ ਟਨਲ ਨਾਲ ਆਵਾਜਾਈ ਪ੍ਰਤੀ ਲੋਕਾਂ ਨੂੰ ਮਿਲੀ ਰਾਹਤ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਪਿਛਲੇ ਲੰਬੇ ਸਮੇਂ ਬਾਅਦ ਪ੍ਰਗਤੀ ਮੈਦਾਨ ਟਨਲ ਆਵਾਜਾਈ ਖੋਲ੍ਹਣ ਪ੍ਰਤੀ ਦਿੱਲੀ ਦੇ ਲੋਕਾਂ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ | ਇਸ ਦੇ ਨਾਲ ਹੀ ਰਿੰਗ ਰੋਡ ਤੋਂ ਇੰਡੀਆ ਗੇਟ ਸਰਕਲ ਅਤੇ ਇੰਡੀਆ ਗੇਟ ਤੋਂ ਰਿੰਗ ਰੋਡ 'ਤੇ ਪੁੱਜਣ ...

ਪੂਰੀ ਖ਼ਬਰ »

ਉਬਰਾਏ ਅਪਾਰਟਮੈਂਟ 'ਚ ਲੱਗਾ ਹਾਊਸ ਟੈਕਸ ਜਾਗਰੂਕਤਾ ਕੈਂਪ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਸਿਟੀ ਸਦਰ ਪਹਾੜਗੰਜ ਦਿੱਲੀ ਜ਼ੋਨ ਦੇ ਸਿਵਲ ਲਾਈਨ ਵਾਰਡ ਦੇ ਹਾਊਸ ਟੈਕਸ ਜਮ੍ਹਾਂ ਕਰਨ ਲਈ ਉਬਰਾਏ ਅਪਾਰਟਮੈਂਟ ਵਿਖੇ ਇਕ ਕੈਂਪ ਲਗਾਇਆ ਗਿਆ, ਜਿਸ 'ਚ ਕਾਫ਼ੀ ਲੋਕਾਂ ਨੇ ਆਪਣੇ ਘਰ ਦਾ ਟੈਕਸ ਭਰਿਆ ਅਤੇ ਨਾਲ ਹੀ ਹਾਊਸ ਟੈਕਸ ...

ਪੂਰੀ ਖ਼ਬਰ »

ਸ਼ਸਤਰ ਸੀਮਾ ਬਲ ਵਲੋਂ 'ਮਾਨਵਤਾ ਦੇ ਲਈ ਯੋਗ' ਵਿਸ਼ੇ 'ਤੇ ਕੀਤਾ ਪ੍ਰੋਗਰਾਮ

ਨਵੀਂ ਦਿੱਲੀ, 21 ਜੂਨ (ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ਼ਸਤਰ ਸੀਮਾ ਬਲ ਦੀਆਂ ਸਮੁੱਚੀਆਂ ਇਕਾਈਆਂ ਨੇ 'ਮਾਨਵਤਾ ਲਈ ਯੋਗ' ਵਿਸ਼ੇ 'ਤੇ ਆਪਣੇ ਤਾਇਨਾਤੀ ਖ਼ੇਤਰਾਂ 'ਚ ਯੋਗ ਪ੍ਰੋਗਰਾਮ ਕੀਤੇ | ਇਨ੍ਹਾਂ ਖੇਤਰਾਂ 'ਚ ਸਥਾਨਕ ਲੋਕ, ਵਿਦਿਆਰਥੀ ਤੇ ...

ਪੂਰੀ ਖ਼ਬਰ »

ਨੂਰਮਹਿਲ ਤਹਿਸੀਲ ਕੰਪਲੈਕਸ 'ਚ ਧਰਨਾ ਮੁਜ਼ਾਹਰਾ

ਜੰਡਿਆਲਾ ਮੰਜਕੀ, 21 ਜੂਨ (ਸੁਰਜੀਤ ਸਿੰਘ ਜੰਡਿਆਲਾ)-ਅੱਜ ਤਹਿਸੀਲ ਕੰਪਲੈਕਸ ਨੂਰਮਹਿਲ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਧਰਨਾ ਤੇ ਮੁਜ਼ਾਹਰਾ ਕੀਤਾ ਗਿਆ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਏ.ਆਈ.ਕੇ.ਐਮ.ਐੱਸ. ਦੇ ਜਨਰਲ ਸਕੱਤਰ ਡਾ. ਅਸ਼ੀਸ਼ ਮਿੱਤਲ ਉੱਪਰ ਥਾਣਾ ...

ਪੂਰੀ ਖ਼ਬਰ »

ਜੀ. ਕੇ. ਦੀ ਅਗਵਾਈ 'ਚ ਜਾਗੋ ਪਾਰਟੀ ਵਲੋਂ ਪੰਥਕ ਮਸਲਿਆਂ ਬਾਰੇ ਇਕੱਤਰਤਾ

ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਜਾਗੋ ਪਾਰਟੀ ਵਲੋਂ ਪੰਥਕ ਮਸਲਿਆਂ ਬਾਰੇ ਚਰਚਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਪਹਾੜੀ, ਪੂਰਬੀ ਪਟੇਲ ਨਗਰ ਵਿਖੇ ਸੱਦੀ ਗਈ | ਇਸ ਇਕੱਤਰਤਾ ਦੌਰਾਨ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਮਾਲੀ ਸੰਕਟ, ਕਾਨਪੁਰ ...

ਪੂਰੀ ਖ਼ਬਰ »

ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ

ਨਵੀਂ ਦਿੱਲੀ, 21 ਜੂਨ (ਜਗਤਾਰ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੇ ਹੋਰਨਾ ਸੂਬਿਆਂ 'ਚ ਮੁਫ਼ਤ ਪੰਜਾਬੀ ਭਾਸ਼ਾ ਦੀ ਸਿਖ਼ਲਾਈ ਦੇ ਰਹੀ ਸੰਸਥਾ ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ 33ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕੇਜਰੀਵਾਲ ਸਰਕਾਰ ਦੇ ਭਿ੍ਸ਼ਟਾਚਾਰ ਖਿਲਾਫ਼ ਵੱਡੀ ਮੁਹਿੰਮ ਚਲਾਏਗੀ ਦਿੱਲੀ ਭਾਜਪਾ

ਨਵੀਂ ਦਿੱਲੀ,21 ਜੂਨ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਸਾਂਸਦ ਮਨੋਜ ਤਿਵਾੜੀ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਹਰ ਖੇਤਰ 'ਚ ਭਿ੍ਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਦੋਸ਼ ਲਗਾਇਆ ਹੈ | ਆਦੇਸ਼ ਗੁਪਤਾ ਨੇ ਕਿਹਾ ਕਿ ...

ਪੂਰੀ ਖ਼ਬਰ »

ਯੂ. ਕੇ. ਐੱਸ. ਪੀ. ਐੱਫ. ਵਲੋ ਅਫਗਾਨਿਸਤਾਨ ਵਿਖੇ ਗੁਰਦੁਆਰੇ ਦੀ ਮੁਰੰਮਤ ਲਈ 10 ਲੱਖ ਦੇਣ ਦਾ ਐਲਾਨ

ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਯੂਨਾਈਟਿਡ ਕਸ਼ਮੀਰ ਸਿੱਖ ਪ੍ਰੋਗਰੈਸਿਵ ਫੌਰਮ (ਯੂ.ਕੇ.ਐੱਸ.ਪੀ.ਐੱਫ.) ਦੇ ਚੇਅਰਮੈਨ ਬਲਦੇਵ ਸਿੰਘ ਰੇਨਾ ਨੇ ਕਾਬਲ ਵਿਖੇ ਆਈ.ਐੱਸ.ਐੱਸ. ਦੇ ਅੱਤਵਾਦੀਆਂ ਵਲੋਂ ਹਮਲੇ ਦੌਰਾਨ ਕਾਰਤੇ ਪਰਵਾਨ ਗੁਰਦੁਆਰੇ ਦੀ ਮੁਰੰਮਤ ਤੇ ਉਸਾਰੀ ਦੇ ਲਈ 10 ...

ਪੂਰੀ ਖ਼ਬਰ »

ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ੍ਹ

ਸਿਰਸਾ, 21 ਜੂਨ (ਭੁਪਿੰਦਰ ਪੰਨੀਵਾਲੀਆ)-ਮੌਨਸੂਨ ਦੇ ਆਉਣ ਤੋਂ ਪਹਿਲਾਂ ਪਏ ਮੀਂਹ ਨਾਲ ਜਿੱਥੇ ਕਿਸਾਨਾਂ ਦੇ ਚੇਹਰਿਆਂ 'ਤੇ ਖੁਸ਼ੀ ਹੈ, ਉੱਥੇ ਹੀ ਇਸ ਮੀਂਹ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ | ਵਿਕਾਸ ਦੇ ਨਾਂ 'ਤੇ ...

ਪੂਰੀ ਖ਼ਬਰ »

ਨਗਰ ਪਾਲਿਕਾ ਪਿਹੋਵਾ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ

ਪਿਹੋਵਾ, 21 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਰਾਜ ਚੋਣ ਕਮਿਸ਼ਨ ਹਰਿਆਣਾ ਪੰਚਕੂਲਾ ਦੇ ਹੁਕਮਾਂ ਅਨੁਸਾਰ ਨਗਰ ਪਾਲਿਕਾ ਪਿਹੋਵਾ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ 22 ਜੂਨ ਨੂੰ ਹੋਵੇਗੀ | ਵੋਟਾਂ ਦੀ ਗਿਣਤੀ 22 ਜੂਨ ਨੂੰ ਸਵੇਰੇ 8 ਵਜੇ ਤੋਂ ਹੋਵੇਗੀ, ਜੋ ਕਿ ...

ਪੂਰੀ ਖ਼ਬਰ »

ਪਿੰਡ ਸ਼ੇਖਪੁਰਾ ਵਿਖੇ ਕਲਯੁਗੀ ਮਾਂ ਨੇ 7 ਮਹੀਨਿਆਂ ਦੀ ਬੱਚੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ

ਕਰਨਾਲ, 21 ਜੂਨ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ਦੇ ਪਿੰਡ ਸ਼ੇਖਪੁਰਾ ਖਾਲਸਾ ਵਿਖੇ ਇਕ ਦਿਲ ਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਕਲਯੁੱਗੀ ਮਾਂ ਨੇ ਆਪਣੀ ਕਰੀਬ 7 ਮਹੀਨਿਆਂ ਦੀ ਬੱਚੀ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸੂਚਨਾ ਮਹਿਲਾ ਵਲੋਂ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਯੋਗ ਦਿਵਸ ਮਨਾਇਆ

ਰਤੀਆ, 21 ਜੂਨ (ਬੇਅੰਤ ਕੌਰ ਮੰਡੇਰ)-ਕੌਮਾਂਤਰੀ ਯੋਗਾ ਦਿਵਸ ਨੂੰ ਸਮਰਪਿਤ ਉਪ ਮੰਡਲ ਪੱਧਰ ਦਾ ਵਿਸ਼ੇਸ਼ ਯੋਗਾ ਉਤਸਵ ਦਾ ਆਯੋਜਨ ਰਤੀਆ ਦੀ ਦਾਣਾ ਮੰਡੀ ਵਿਚ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਐੱਸ. ਡੀ. ਐੱਮ. ਡਾ. ਵਰਿੰਦਰ ਸਿੰਘ ਸ਼ਾਮਿਲ ਹੋਏ | ਜਦਕਿ ...

ਪੂਰੀ ਖ਼ਬਰ »

ਪ੍ਰਧਾਨ ਅਜਰਾਣਾ ਵਲੋਂ ਖੇਡ ਨਿਰਦੇਸ਼ਕ ਪੰਕਜ ਨੈਨ ਦਾ ਸਨਮਾਨ

ਸ਼ਾਹਬਾਦ ਮਾਰਕੰਡਾ, 21 ਜੂਨ (ਅਵਤਾਰ ਸਿੰਘ)-ਹਰਿਆਣਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਅਜਰਾਣਾ ਤੇ ਸਕੱਤਰ ਸਰਦਾਰ ਸੁਖਚੈਨ ਸਿੰਘ ਤੇ ਤੇਜੇਂਦਰ ਸਿੰਘ ਮੱਕੜ ਨੇ ਪੰਚਕੂਲਾ ਵਿਖੇ ਖੇਡ ਨਿਰਦੇਸ਼ਕ ਪੰਕਜ ਨੈਨ ਨੂੰ ਉਨ੍ਹਾਂ ਦੇ ਸ਼ਾਨਦਾਰ ਸਹਿਯੋਗ ਲਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਦੂਜਾ ਜ਼ਖ਼ਮੀ

ਡੱਬਵਾਲੀ, 21 ਜੂਨ (ਇਕਬਾਲ ਸਿੰਘ ਸ਼ਾਂਤ)-ਇੱਥੇ ਸਿਰਸਾ ਰੋਡ 'ਤੇ ਸਟੇਡੀਅਮ ਦੇ ਨੇੜੇ ਨਿੱਜੀ ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਦੀਵਾਨਖੇੜਾ ਵਾਸੀ 42 ਸਾਲਾ ਨਾਜਰ ਸਿੰਘ ਤੇ ਖੂਈਆਂ ...

ਪੂਰੀ ਖ਼ਬਰ »

ਰੇਲਵੇ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਜਾਗਰੂਕਤਾ ਮੁਹਿੰਮ

ਸਿਰਸਾ, 21 ਜੂਨ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਿਰਸਾ ਦੀ ਕਾਲਾਂਵਾਲੀ ਰੇਲਵੇ ਪੁਲਿਸ ਨੇ ਜੀ.ਆਰੀ.ਪੀ. ਚੌਂਕੀ ਦੇ ਇੰਚਾਰਜ ਬਲਵੀਰ ਸਿੰਘ ਨੇ ਆਪਣੀ ਟੀਮ ਦੇ ਮੈਂਬਰਾਂ ਜੈਦੀਪ ਸਿੰਘ, ਸਤੀਸ ਕੁਮਾਰ, ਨਿਹਾਲ ਸਿੰਘ, ਰਜਿੰਦਰ ਸਿੰਘ ਸਮੇਤ ਰੇਲਵੇ ਸਟੇਸਨ 'ਤੇ ਆ ਰਹੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਜਤਿੰਦਰ ਅਗਰਵਾਲ ਕੈਨੇਡਾ ਲਈ ਰਵਾਨਾ ਹੋਏ

ਰਤੀਆ, 21 ਜੂਨ (ਬੇਅੰਤ ਕੌਰ ਮੰਡੇਰ)-ਲਾਇਨਜ਼ ਕਲੱਬ ਦੀ ਕੈਨੇਡਾ ਵਿਚ ਹੋ ਰਹੀ ਇੰਟਰਨੈਸ਼ਨਲ ਕਨਵੈਂਨਸ਼ਨ ਵਿਚ ਸ਼ਾਮਿਲ ਹੋਣ ਲਈ ਲਾਇਨਜ਼ ਕਲੱਬ ਰਤੀਆ ਟਾਊਨ ਦੇ ਪ੍ਰਤੀਨਿਧੀ ਦੇ ਤੌਰ ਤੇ ਲਾਇਨ ਜਤਿੰਦਰ ਅਗਰਵਾਲ ਕੈਨੇਡਾ ਲਈ ਰਵਾਣਾ ਹੋਏ | ਲਾਇਨਜ਼ ਭਵਨ ਰਤੀਆ ਵਿਖੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਐੱਸ. ਡੀ. ਐੱਮ. ਨੂੰ ਸੌਂਪਿਆ ਮੰਗ ਪੱਤਰ

ਰਤੀਆ, 21 ਜੂਨ (ਬੇਅੰਤ ਕੌਰ ਮੰਡੇਰ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸ਼ਹਿਰੀ ਕਮੇਟੀ ਰਤੀਆ ਦੇ ਅਹੁਦੇਦਾਰਾਂ ਵਲੋਂ ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਖ਼ਿਲਾਫ ਸਰਕਾਰ ਦੇ ਨਾਂਅ ਐੱਸ. ਡੀ. ਐੱਮ. ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਮੇਟੀ ...

ਪੂਰੀ ਖ਼ਬਰ »

ਵੋਟਾਂ ਦੀ ਗਿਣਤੀ ਲਈ ਤਿਆਰੀਆਂ ਮੁਕੰਮਲ-ਨਵੀਨ ਕੁਮਾਰ

ਗੂਹਲਾ-ਚੀਕਾ, 21 ਜੂਨ (ਓ.ਪੀ. ਸੈਣੀ)-ਰਿਟਰਨਿੰਗ ਅਫ਼ਸਰ ਤੇ ਐੱਸ. ਡੀ. ਐੱਮ. ਨਵੀਨ ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 22 ਜੂਨ ਨੂੰ ਸਵੇਰੇ 8 ਵਜੇ ਤੋਂ ਡੀ. ਏ. ਵੀ. ਕਾਲਜ ਚੀਕਾ ਦੇ ਆਡੀਟੋਰੀਅਮ ਵਿਚ ਸ਼ੁਰੂ ਹੋਵੇਗੀ | ਇਸ ਦੇ ਲਈ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ...

ਪੂਰੀ ਖ਼ਬਰ »

ਮੇਰਠ ਵਿਖੇ ਗੁਰਮਤਿ ਕੈਂਪ ਲਗਾਇਆ

ਸ਼ਾਹਬਾਦ ਮਾਰਕੰਡਾ, 21 ਜੂਨ (ਅਵਤਾਰ ਸਿੰਘ)-ਸਹਿਜ ਪਾਠ ਸੇਵਾ ਸੰਸਥਾ ਸ੍ਰੀ ਅੰਮਿ੍ਤਸਰ ਵਲੋਂ ਗੁਰਦੁਆਰਾ ਸਿੰਘ ਸਭਾ ਥਾਪਰ ਨਗਰ ਮੇਰਠ ਯੂ. ਪੀ. ਵਿਖੇ ਲੱਗੇ ਤਿੰਨ ਰੋਜ਼ਾ ਗੁਰਮਤਿ ਕੈਂਪ ਦੇ ਆਖਰੀ ਦਿਨ 'ਤੇ ਕਰਵਾਏ ਸਮਾਰੋਹ ਵਿਚ ਦਿਲਬਾਗ ਸਿੰਘ ਜਲੰਧਰ ਵਲੋਂ ਸ਼ਹੀਦੀ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਯੋਗ ਦਿਵਸ ਮਨਾਇਆ

(ਸਫਾ 5 ਦੀ ਬਾਕੀ) ਦੇਸ਼-ਵਿਦੇਸ਼ ਦੇ ਲੋਕ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰਕੇ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾ ਰਹੇ ਹਨ | ਇਸ ਸਾਲ ਯੋਗ ਦਿਵਸ ਦਾ ਥੀਮ 'ਮਨੁੱਖਤਾ ਲਈ ਯੋਗ' ਹੈ | ਅੰਤਰਰਾਸ਼ਟਰੀ ਯੋਗ ਦਿਵਸ 2022 'ਤੇ, ਭਾਰਤੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX