ਤਾਜਾ ਖ਼ਬਰਾਂ


ਪਿਕਅੱਪ ਮਾਲਕ-ਚਾਲਕਾਂ ਨੇ ਸਬਜ਼ੀ ਮੰਡੀ ਦੇ ਗੇਟ ਬੰਦ ਕਰਕੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
. . .  2 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਸਬਜ਼ੀ ਮੰਡੀ 'ਚ ਇਕ ਠੇਕੇਦਾਰ ਵਲੋਂ ਵਸੂਲੀ ਜਾ ਰਹੀ ਪਾਰਕਿੰਗ ਫ਼ੀਸ ਤੋਂ ਭੜਕੇ ਪਿਕਅੱਪ ਮਾਲਕ-ਚਾਲਕਾਂ ਨੇ ਇਕ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ...
ਸਬਜ਼ੀ ਮੰਡੀ ਸੁਨਾਮ ਦੇ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ
. . .  1 minute ago
ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸਥਾਨਕ ਸਬਜ਼ੀ ਮੰਡੀ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਤੂਲ ਫੜ੍ਹਦਾ ਜਾ ਰਿਹਾ ਹੈ, ਜਿੱਥੇ ਇਕ ਪਾਸੇ ਪਿਕਅੱਪ ਮਾਲਕ-ਚਾਲਕਾਂ ਤੋਂ ਠੇਕੇਦਾਰਾਂ...
ਥਾਈਲੈਂਡ 'ਚ ਸਮੂਹਿਕ ਗੋਲੀਬਾਰੀ ਦੀ ਘਟਨਾ, ਘੱਟੋ-ਘੱਟ 20 ਲੋਕਾਂ ਦੀ ਮੌਤ: ਪੁਲਿਸ
. . .  about 1 hour ago
ਨਵੀਂ ਦਿੱਲੀ, 6 ਅਕਤੂਬਰ-ਥਾਈਲੈਂਡ 'ਚ ਸ਼ਰੇਆਮ ਸ਼ੂਟਿੰਗ ਦੀ ਇਕ ਘਟਨਾ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਈਲੈਂਡ ਦੇ ਉੱਤਰ-ਪੂਰਬੀ ਸੂਬੇ 'ਚ ਇਕ ਸਮੂਹਿਕ ਗੋਲੀਬਾਰੀ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੇਅਰ ਰਿੰਟੂ ਦਰਮਿਆਨ ਹੋਈ ਮੀਟਿੰਗ
. . .  about 1 hour ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ 10 ਅਕਤੂਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਅਤੇ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸੰਬੰਧ 'ਚ ਮੇਅਰ...
ਪੀ.ਪੀ.ਐੱਸ. ਅਸ਼ੀਸ਼ ਕਪੂਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  58 minutes ago
ਐੱਸ.ਏ.ਐੱਸ.ਨਗਰ, 6 ਅਕਤੂਬਰ (ਜਸਬੀਰ ਸਿੰਘ ਜੱਸੀ)- ਬਹੁ-ਕਰੋੜੀ ਸਿੰਚਾਈ ਘੁਟਾਲੇ 'ਚ ਇਨਵੈਸਟੀਗੇਸ਼ਨਜ਼ ਅਫ਼ਸਰ ਰਹੇ ਪੀ.ਪੀ.ਐੱਸ. ਅਧਿਕਾਰੀ ਅਸ਼ੀਸ਼ ਕਪੂਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਨਮ ਰਾਜਨ ਨਾਂਅ...
ਅਨਾਜ ਮੰਡੀ ਲੌਂਗੋਵਾਲ ਵਿਖੇ ਅੱਜ ਪਹਿਲੇ ਦਿਨ ਝੋਨੇ ਦੀ ਖ਼ਰੀਦ ਹੋਈ ਸ਼ੁਰੂ
. . .  about 1 hour ago
ਲੌਂਗੋਵਾਲ, 6 ਅਕਤੂਬਰ (ਸ.ਸ.ਖੰਨਾ,ਵਿਨੋਦ)-ਸਥਾਨਕ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਦੇ ਸਕੱਤਰ ਜਸਵੀਰ ਸਿੰਘ ਸਮਾਓ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਫ਼ਸਲ ਖ਼ਰੀਦਣ ਲਈ ਮੰਡੀ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣੇ ਦੇ ਬਾਹਰ ਲਗਾਇਆ ਧਰਨਾ
. . .  about 1 hour ago
ਗੁਰੂ ਹਰਸਹਾਏ, 6 ਅਕਤੂਬਰ (ਕਪਿਲ ਕੰਧਾਰੀ)-ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਥਾਣਾ ਗੁਰੂ ਹਰਸਹਾਏ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਾਵਲਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਵਿਖੇ ਸਥਾਪਤ ਕੀਤੇ ਗਏ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਅੱਜ...
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਟੇਕਿਆ ਮੱਥਾ
. . .  about 2 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਸੰਬੰਧੀ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਗਏ ਵਫ਼ਦ ਦੇ ਮੈਂਬਰਾਂ ਵਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਗਏ...
ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ
. . .  about 1 hour ago
ਸੰਗਰੂਰ, 6 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਵਿਆਹ ਕੱਲ੍ਹ ਨੂੰ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਇਹ ਸਮਾਗਮ ਪਟਿਆਲੇ ਵਿਖੇ ਹੋਣਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ।
ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਦੇ ਕਤਲ ਦੀ ਮੁੱਖ ਮੰਤਰੀ ਮਾਨ ਵਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ
. . .  about 1 hour ago
ਚੰਡੀਗੜ੍ਹ, 6 ਅਕਤੂਬਰ-ਅਮਰੀਕਾ ਦੇ ਕੈਲੀਫੋਰਨੀਆ 'ਚ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਪੰਜਾਬੀ ਪਰਿਵਾਰ ਦੀ ਮੌਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੈਲੀਫੋਰਨੀਆ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ 'ਚ ਭਰਤੀਆਂ ਦਾ ਪੋਸਟਰ ਕੀਤਾ ਜਾਰੀ
. . .  about 3 hours ago
ਚੰਡੀਗੜ੍ਹ, 6 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੱਢੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਕਿਸੇ ਸਿਫਾਰਸ਼ ਤੋਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ...
ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਦਾ ਦਿਹਾਂਤ
. . .  about 4 hours ago
ਮਹਿਲ ਕਲਾਂ, 6 ਅਕਤੂਬਰ (ਅਵਤਾਰ ਸਿੰਘ ਅਣਖੀ )-ਨਾਮਵਰ ਕਬੱਡੀ ਖਿਡਾਰੀ ਕੋਚ ਅਸ਼ੋਕ ਕੁਮਾਰ ਖਿਆਲੀ (ਬਰਨਾਲਾ) ਬਰੇਨ ਅਟੈਕ ਹੋ ਜਾਣ ਕਰਕੇ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3-30 ਵਜੇ ਪਿੰਡ ਖਿਆਲੀ ( ਨੇੜੇ ਮਹਿਲ ਕਲਾਂ) ਵਿਖੇ ਹੋਵੇਗਾ।
ਬਾਲੀਵੁੱਡ ਗਾਇਕਾ ਨੇਹਾ ਕੱਕੜ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਅਤੇ ਰਿਐਲਿਟੀ ਸ਼ੋਅ ਦੀ ਜੱਜ ਨੇਹਾ ਕੱਕੜ ਅੱਜ ਆਪਣੇ ਗਾਇਕ ਪਤੀ ਰੋਹਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ...
ਭਾਰਤ ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਫ਼ਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੇ ਪਾਸੇ ਗਿਆ
. . .  about 5 hours ago
ਅਜਨਾਲਾ, ਗੱਗੋਮਾਹਲ 6 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਵਲੋਂ ਡਰੋਨ ਦੀ ਹਾਲਤ ਦੇਖੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਰਮਦਾਸ ਅਧੀਨ...
ਮਰਸਿਡ ਤੋਂ ਅਗਵਾ ਭਾਰਤੀ ਪਰਿਵਾਰ ਦੇ ਚਾਰਾਂ ਜੀਆਂ ਦੀਆਂ ਮਿਲੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ
. . .  about 4 hours ago
ਸਾਨ ਫਰਾਂਸਿਸਕੋ, 6 ਅਕਤੂਬਰ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਪੰਜਾਬੀ ਭਾਈਚਾਰੇ ਲਈ ਅੱਜ ਦਾ ਦਿਨ ਮਨਹੂਸ ਮੰਦਭਾਗਾ ਅਤੇ ਕਦੇ ਵੀ ਨਾ ਭੁੱਲਣ ਵਾਲਾ ਮੰਨਿਆ ਜਾਂਦਾ ਰਹੇਗਾ। ਪਿਛਲੇ ਤਿੰਨ ਦਿਨਾਂ ਤੋਂ ਇਕ ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਚਾਰ...
ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  about 5 hours ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  about 5 hours ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  about 6 hours ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  about 5 hours ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਹਾੜ ਸੰਮਤ 554

ਸ੍ਰੀ ਮੁਕਤਸਰ ਸਾਹਿਬ

ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਐੱਚ. ਐੱਸ. ਹਾਈ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ 'ਚ ਸਕੂਲੀ ਬੱਚਿਆਂ ਨੇ ਭਾਗ ਲਿਆ ਅਤੇ ਯੋਗ ਆਸਣ ਕੀਤੇ | ਸਕੂਲ ਪਿ੍ੰਸੀਪਲ ਸ੍ਰੀਮਤੀ ਅੰਜੂ ਡੋਗਰਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੱਤੀ ਅਤੇ ਪੜ੍ਹਾਈ ਦੇ ਨਾਲ-ਨਾਲ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਲਈ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ 'ਚ ਡਾਇਰੈਕਟਰ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ 'ਚ ਯੋਗ ਦੇ ਖੇਤਰ ਵਿਚ ਗੋਲਡ ਮੈਡਲਿਸਟ ਗੁਰਬਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ | ਉਨ੍ਹਾਂ ਨੇ ਸ਼ਟਕਰਮ ਪ੍ਰਕਿਰਿਆ ਬਾਰੇ ਦੱਸਿਆ, ਜਿਸ 'ਚ ਉਨ੍ਹਾਂ ਨੇ ਜਲ-ਨੇਤੀ, ਰਬੜ-ਨੇਤੀ ਅਤੇ ਕੁੰਜਲ ਕਿਰਿਆ ਬਾਰੇ ਵਿਸਥਾਰ ਵਿਚ ਵਿਦਿਆਰਥੀਆ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਯੋਗ ਸਾਡੀ ਸੰਸਕਿ੍ਤੀ ਦਾ ਅਹਿਮ ਹਿੱਸਾ ਹੈ | ਜਿੱਥੇ ਇਹ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਹੀ ਲਾਹੇਵੰਦ ਹੈ, ਉੱਥੇ ਨਾਲ ਹੀ ਇਹ ਮਾਨਵਤਾ ਪੱਖੀ ਵੀ ਹੈ ਜੋ ਸਾਨੂੰ ਪਿਆਰ, ਨਿਮਰਤਾ ਤੇ ਰਾਸ਼ਟਰਵਾਦ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਹਰ ਇਕ ਨਾਗਰਿਕ ਆਪਣੇ ਆਲੇ-ਦੁਆਲੇ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਰੱਖਣ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆ ਅਤੇ ਪ੍ਰੋਫੈਸਰ ਸਾਹਿਬਾਨਾਂ ਨੇ ਹਿੱਸਾ ਲਿਆ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਨਾਲਸਾ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸ੍ਰੀ ਅਰੁਨਵੀਰ ਵਸ਼ਿਸਟ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅਤੇ ਸ੍ਰੀ ਮਹੇਸ਼ ਗਰੋਵਰ ਸਿਵਲ ਜੱਜ ਸੀਨੀਅਰ ਡਵੀਜ਼ਨ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ ਹੀ ਸਬ-ਡਵੀਜਨ ਮਲੋਟ ਤੇ ਗਿੱਦੜਬਾਹਾ ਦੀਆਂ ਅਦਾਲਤਾਂ 'ਚ ਅਤੇ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਯੋਗਾ ਦਿਵਸ ਦੀ ਪ੍ਰਧਾਨਗੀ ਸ੍ਰੀ ਸੰਦੀਪ ਸਿੰਘ ਬਾਜਵਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵਲੋਂ ਕੀਤੀ ਗਈ | ਇਸ ਦੌਰਾਨ ਮਾਹਿਰ ਯੋਗਾ ਟਰੇਨਰ ਦੀ ਸਿਖਲਾਈ ਹੇਠ ਜੁਡੀਸ਼ੀਅਲ ਅਫ਼ਸਰ ਸਾਹਿਬਾਨ, ਐਡਵੋਕੇਟ ਸਾਹਿਬਾਨ ਅਤੇ ਸਟਾਫ਼ ਮੈਂਬਰ ਵਲੋਂ ਯੋਗਾ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਯੋਗਾ ਟ੍ਰੇਨਰ ਮਿਸ. ਮਮਤਾ ਅਤੇ ਸ੍ਰੀ ਸੁਮਨ ਦਾਬੜਾ ਵਲੋਂ ਯੋਗਾ ਕਰਨ ਦੇ ਫ਼ਾਇਦੇ ਬਾਰੇ ਦੱਸਿਆ ਗਿਆ ਅਤੇ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਪਨਾਉਣ ਲਈ ਅਪੀਲ ਵੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਰੀਰ ਦੇ ਸਿਹਤਮੰਦ ਰਹਿਣ ਅਤੇ ਤਣਾਅ ਤੋਂ ਮੁਕਤੀ ਪਾਉਣ ਲਈ ਸ਼ਹਿਰ ਵਿਚ ਅਲੱਗ-ਅਲੱਗ ਸਮਾਂ ਸਾਰਣੀ ਅਨੁਸਾਰ ਯੋਗਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ |
ਮਲੋਟ, (ਪਾਟਿਲ)-ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਪਿ੍ੰਸੀਪਲ ਸ੍ਰੀਮਤੀ ਨੀਰੂ ਬਠਲਾ ਵਾਟਸ ਦੀ ਅਗਵਾਈ ਅਤੇ ਗਤੀਵਿਧੀਆਂ ਇੰਚਾਰਜ ਰੀਤੂ ਰਾਣੀ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਦੇ ਅੰਤਰਗਤ ਸਕੂਲ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਵਿਚ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕੁਝ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਦੁਆਰਾ ਆਪਣੇ ਘਰਾਂ ਵਿਚ ਯੋਗ ਦੇ ਵੱਖ-ਵੱਖ ਆਸਣਾਂ ਨੂੰ ਕਰਦੇ ਹੋਏ ਦੀਆ ਤਸਵੀਰਾਂ ਆਪਣੇ ਅਧਿਆਪਕਾਂ ਨੂੰ ਭੇਜੀਆਂ ਗਈਆਂ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਾਈ ਭਾਗੋ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ 'ਚ ਜ਼ਿਲ੍ਹਾ ਆਯੁਰਵੈਦਿਕ ਦਫ਼ਤਰ ਦੇ ਅਧਿਕਾਰੀ ਡਾ. ਮੋਨਿਕਾ ਗਿਰਧਰ ਨੋਡਲ ਅਫ਼ਸਰ ਅਤੇ ਡਾ. ਸ਼ਿਲਪਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ | ਇਸ ਮੌਕੇ 200 ਵਿਦਿਆਰਥਣਾਂ ਨੇ ਭਾਗ ਲਿਆ | ਇਸ ਮੌਕੇ ਡਾ. ਸ਼ਿਲਪਾ ਨੇ ਵਿਦਿਆਰਥਣਾਂ ਨੂੰ ਯੋਗਾ ਬਾਰੇ ਵਿਸਥਾਰਪੂਰਵਕ ਦੱਸਦੇ ਹੋਏ ਵੱਖ-ਵੱਖ ਯੋਗ ਆਸਣ ਕਰਵਾਏ | ਕਾਲਜ ਪਿ੍ੰਸੀਪਲ ਡਾ. ਵਿਨੋਦ ਰੰਗਾ ਅਤੇ ਵਾਈਸ ਪਿ੍ੰਸੀਪਲ ਡਾ. ਅਨੁਜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਗੁਰਪ੍ਰੀਤ, ਡਾ. ਅਮੀਤਾ ਗੁਪਤਾ, ਡਾ. ਸੰਯੋਗਿਤਾ ਗਰੋਵਰ, ਡਾ. ਸ਼ਕਤੀ, ਡਾ. ਗੀਤਾ, ਡਾ. ਸਿਮਰ, ਡਾ. ਸੀਮਾ ਨੇ ਵੀ ਭਾਗ ਲਿਆ | ਇਸ ਮੌਕੇ ਸ੍ਰੀਮਤੀ ਬਬਲੀ ਜੁਨੇਜਾ, ਅਸ਼ੋਕ ਰੇਖੀ (ਸੁਪਰਡੈਂਟ), ਡਾ. ਨਵੀਨ, ਡਾ. ਸੁਰਭੀ, ਡਾ. ਨਿਧੀ, ਡਾ. ਵੰਦਨਾ, ਡਾ. ਭਾਵਨਾ, ਡਾ. ਅੰਕੁਰ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸੀ | ਅੰਤ 'ਚ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਆਏ ਮਹਿਮਾਨਾਂ ਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੁਆਰਾ ਅੱਜ ਮੈਡਮ ਕੋਮਲ ਨਿਗਮ ਜ਼ਿਲ੍ਹਾ ਯੂਥ ਅਧਿਕਾਰੀ ਦੀ ਅਗਵਾਈ ਹੇਠ ਸੇਂਟ ਸਹਾਰਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਮਮਤਾ ਠਾਕੁਰ (ਆਰਟ ਆਫ਼ ਲਿਵਿੰਗ) ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਮਨਾਉਣ ਦੀ ਸ਼ੁਰੂਆਤ ਭਾਰਤ ਵਿਚ 21 ਜੂਨ 2015 ਨੂੰ ਹੋਈ ਸੀ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਮਹਾਂ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਸਮੂਹ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਦਿਨ ਨੂੰ ਮਨਾਉਣ ਦੀ ਮਨਜ਼ੂਰੀ ਦੇਣ, ਜਿਸ ਤੋਂ ਬਾਅਦ ਇਹ ਦਿਵਸ 177 ਦੇਸ਼ਾਂ ਵਿਚ ਮਨਾਉਣ ਦਾ ਮਤਾ ਪਾਸ ਹੋਇਆ | ਉਨ੍ਹਾਂ ਭਾਰਤੀ ਸੰਸਕਿ੍ਤੀ 'ਚ ਯੋਗ ਦੀ ਮਹਾਨਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਯੋਗ ਕੁਦਰਤ ਦੁਆਰਾ ਮਨੁੱਖ ਨੂੰ ਦਿੱਤਾ ਗਿਆ ਅਨਮੋਲ ਤੋਹਫ਼ਾ ਹੈ ਜੋ ਜੀਵਨ ਭਰ ਮਨੁੱਖ ਨੂੰ ਕੁਦਰਤ ਨਾਲ ਜੋੜ ਕੇ ਰੱਖਦਾ ਹੈ | ਇਸ ਮੌਕੇ ਉਨ੍ਹਾਂ ਯੋਗਾ ਨਿਯਮਾਂ ਅਨੁਸਾਰ ਨੌਜਵਾਨਾਂ ਨੂੰ ਤਾੜ ਆਸਣ, ਅੱਧ ਚੰਦਰ ਆਸਣ ਕਰਵਾਉਣ ਤੋਂ ਇਲਾਵਾ ਇਨ੍ਹਾਂ ਦੇ ਸਰੀਰਕ ਲਾਭਾਂ ਤੋਂ ਵੀ ਜਾਣੰੂ ਕਰਵਾਇਆ ਗਿਆ | ਇਸ ਮੌਕੇ ਹੋਰ ਵੀ ਯੋਗਾ ਟੀਚਰ ਨੇ ਆਪਣੀ-ਆਪਣੀ ਭੂਮਿਕਾ ਨਿਭਾਈ | ਇਸ ਮੌਕੇ ਆਰਟ ਆਫ਼ ਲਿਵਿੰਗ ਅਨੀਤਾ ਡਾਵਰਾ, ਅਜੈ ਕੁਮਾਰ ਕਠੇਰੀਆ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਰਾਜਵਿੰਦਰ ਸਿੰਘ, ਸੁਖਵੀਰ ਸਿੰਘ ਪੂਜਾ ਰਾਣੀ ਆਦਿ ਹਾਜ਼ਰ ਸਨ | ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜ਼ਿਲ੍ਹਾ ਯੂਥ ਅਧਿਕਾਰੀ ਮੈਡਮ ਕੋਮਲ ਨਿਗਮ ਦੁਆਰਾ ਯੋਗਾ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ |
ਲੰਬੀ, (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਦੇ ਐੱਨ. ਐੱਸ. ਐੱਸ. ਦੇ ਸਿਖਿਆਰਥੀਆਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਸ੍ਰੀ ਸੇਖੋਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਿਹਤਮੰਦ ਜ਼ਿੰਦਗੀ ਲਈ ਰੋਜ਼ਾਨਾ ਯੋਗ ਆਸਣ ਕਰਨੇ ਚਾਹੀਦੇ ਹਨ | ਇਸ ਮੌਕੇ ਵਿਦਿਆਰਥੀਆਂ ਨੇ ਚੱਕਰ ਆਸਣ, ਭੁਜੰਗ ਆਸਣ, ਤਾੜ ਆਸਣ, ਕਪਾਲਭਾਤੀ ਆਸਣ, ਪਦਮ ਆਸਣ, ਤਿਕੋਣ ਆਸਣ ਆਦਿ ਕੀਤੇ | ਇਸ ਯੋਗ ਦਿਵਸ ਵਿਚ ਐੱਨ. ਸੀ. ਸੀ. ਅਤੇ ਐੱਨ. ਐੱਸ. ਐੱਸ. ਦੇ ਲਗਪਗ 40 ਸਿਖਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਐੱਨ. ਸੀ. ਸੀ. ਦੇ ਇੰਚਾਰਜ ਪ੍ਰਵੀਨ ਕੁਮਾਰ ਸਬ ਲੈਫ਼ਟੀਨੈਂਟ ਅਤੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫ਼ਸਰ ਹਰਿੰਦਰ ਸਿੰਘ ਗਰੁੱਪ ਇੰਸਟਰੱਕਟਰ (ਆਈ. ਟੀ. ਆਈ.), ਜਗਮੋਹਨ ਸਿੰਘ ਮੈਥ ਇੰਸਟਰੱਕਟਰ, ਬਲਤੇਜ ਸਿੰਘ ਇੰਸਟਰੱਕਟਰ ਮਕੈਨਿਕ ਮੋਟਰ ਵਹੀਕਲ, ਗੁਰਪਿਆਰ ਸਿੰਘ ਇੰਸਟਰੱਕਟਰ ਆਰ ਐਂਡ ਏ. ਸੀ. ਟੈਕਨੀਸ਼ੀਅਨ ਮੌਜੂਦ ਸਨ |
ਲੰਬੀ, (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਜ਼ ਬਾਦਲ ਵਿਖੇ ਯੋਗਾ ਦਿਵਸ ਪਿ੍ੰਸੀਪਲ ਡਾ. ਸੁਮਨ ਬਾਲਾ ਸ਼ਰਮਾ, ਵਾਈਸ ਪਿ੍ੰਸੀਪਲ ਪ੍ਰਭਜੋਤ ਕੌਰ ਅਤੇ ਪਰਮਿੰਦਰ ਕੌਰ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਸੁਮਨ ਬਾਲਾ ਸ਼ਰਮਾ ਨੇ ਸੰਸਥਾ ਦੀਆਂ ਸਮੂਹ ਵਿਦਿਆਰਥਣਾਂ ਨੂੰ ਅਜੋਕੇ ਤਣਾਅ ਭਰੇ ਜੀਵਨ ਵਿਚ ਯੋਗਾ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਸਟਾਫ਼ ਤੇ ਵਿਦਿਆਰਥਣਾਂ ਨੂੰ ਯੋਗ ਆਸਣ ਵੀ ਕਰਵਾਏ ਗਏ |
ਮਲੋਟ, (ਪਾਟਿਲ)-ਡੀ. ਏ. ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਸਕੂਲ ਦੇ ਕੈਂਪਸ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਦੀ ਅਗਵਾਈ ਹੇਠ ਇਕ ਰੋਜ਼ਾ ਯੋਗ ਕੈਂਪ ਲਗਾਇਆ ਗਿਆ | ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਨੇ ਯੋਗ ਆਸਣਾਂ ਅਤੇ ਪ੍ਰਾਣਾਯਾਮ ਰਾਹੀਂ ਕੀਤੀ | ਆਸਣ ਪ੍ਰਾਣਾਯਾਮ ਕਰਦੇ ਹੋਏ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਨੇ ਕਿਹਾ ਕਿ ਯੋਗ ਜੀਵਨ ਨੂੰ ਜਿਉਣ ਦੀ ਕਲਾ ਹੈ, ਜੇਕਰ ਕੋਈ ਵਿਅਕਤੀ ਨਿਯਮਿਤ ਤੌਰ 'ਤੇ ਯੋਗ ਕਰੇ ਤਾਂ ਉਸ ਨੂੰ ਆਪਣੇ ਸਾਰੇ ਰੋਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ |
ਮਲੋਟ, (ਪਾਟਿਲ)-ਡੀ.ਏ. ਵੀ. ਕਾਲਜ ਮਲੋਟ ਵਿਖੇ ਸਰੀਰਕ ਸਿੱਖਿਆ ਵਿਭਾਗ, ਐੱਨ. ਐੱਸ. ਐੱਸ. ਅਤੇ ਐੱਨ. ਸੀ. ਸੀ. ਯੂਨਿਟ ਦੇ ਸਾਂਝੇ ਉੱਦਮ ਸਦਕਾ ਕਾਰਜਕਾਰੀ ਪਿ੍ੰਸੀਪਲ ਸੁਭਾਸ਼ ਗੁਪਤਾ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਯੋਗ ਦੀਆਂ ਗਤੀਵਿਧੀਆਂ ਅਤੇ ਵੱਖ-ਵੱਖ ਆਸਣਾਂ ਰਾਹੀਂ ਵਿਅਕਤੀ ਦੇ ਮਨ ਦੀ ਇਕਾਗਰਤਾ ਅਤੇ ਸਰੀਰਕ ਤੰਦਰੁਸਤੀ ਨੂੰ ਵਧਾਉਣਾ ਹੈ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਇਸ ਮੌਕੇ 'ਤੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਰਿਫਰੈਸ਼ਮੈਂਟ ਦੇ ਇਲਾਵਾ ਯੋਗਾ ਟੋਪੀਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |
ਮਲੋਟ, (ਪਾਟਿਲ)-ਪਿ੍ੰਸੀਪਲ ਬਲਜੀਤ ਸਿੰਘ ਦੀ ਅਗਵਾਈ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਯੋਗ ਦਿਵਸ ਮਨਾਇਆ ਗਿਆ, ਜਿਸ 'ਚ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਟਾਫ਼ ਨੇ ਭਾਗ ਲਿਆ | ਇਸ ਮੌਕੇ ਯੋਗ ਅਚਾਰਿਆ ਪੂਜਾ ਚਰਾਇਆ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਯੋਗ ਦੇ ਵੱਖ-ਵੱਖ ਆਸਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਦੇ ਲਾਭ ਬਾਰੇ ਦੱਸਿਆ | ਪਿ੍ੰਸੀਪਲ ਨੇ ਸਮੂਹ ਸਟਾਫ਼ ਨਾਲ ਯੋਗ ਆਸਣ ਕੀਤੇ ਅਤੇ ਯੋਗ ਅਚਾਰਿਆ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ | ਇਸ ਮੌਕੇ ਯੋਗ ਅਚਾਰਿਆ ਪੂਜਾ ਚਰਾਇਆ ਨੂੰ ਸਕੂਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਸੰਜੀਵ ਸਿੰਘ ਬਾਵਾ, ਸਕੂਲ ਮੀਡੀਆ ਇੰਚਾਰਜ ਜਸਵਿੰਦਰ ਸਿੰਘ ਡੀ. ਪੀ. ਈ. ਹਾਜ਼ਰ ਸਨ |
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਯੋਗ ਕਰਨਾ ਹਰ ਮਨੁੱਖ ਲਈ ਜ਼ਰੂਰੀ ਹੈ ਕਿਉਂਕਿ ਯੋਗ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਤੰਦਰੁਸਤ ਰੱਖਦਾ ਹੈ | ਇਹ ਪ੍ਰਗਟਾਵਾ ਐੱਮ. ਐੱਮ. ਡੀ. ਡੀ. ਏ. ਵੀ. ਕਾਲਜ ਗਿੱਦੜਬਾਹਾ ਵਿਖੇ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਾਲਜ ਦੇ ਪਿ੍ੰਸੀਪਲ ਮਨਿੰਦਰਜੀਤ ਕੌਰ ਰੰਧਾਵਾ ਦੁਆਰਾ ਕੀਤਾ ਗਿਆ | ਇੱਥੇ ਵਰਣਨਯੋਗ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਕਾਲਜ ਵਿਚ ਯੋਗ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਮਹਿਮਾਨ ਵਜੋਂ ਡਾ. ਕੇ. ਕੇ. ਸਿੰਗਲਾ ਅਤੇ ਡਾ. ਸਵਰਨ ਸਿੰਗਲਾ ਨੇ ਸ਼ਿਰਕਤ ਕੀਤੀ | ਇਸ ਸਮੇਂ ਫਿਜ਼ੀਕਲ ਐਜੂਕੇਸ਼ਨ, ਐੱਨ. ਸੀ. ਸੀ., ਐੱਨ. ਐੱਸ. ਐੱਸ. ਦੇ ਅਧਿਆਪਕ ਸਾਹਿਬਾਨ ਜਸਵਿੰਦਰ ਬਾਘਲਾ, ਪ੍ਰੋ. ਅੰਜਲੀ, ਰਿੰਕੂ ਆਦੀਵਾਲ, ਪ੍ਰੋ. ਰਾਮ ਸਰਨ, ਪ੍ਰੋ. ਬਲਕਰਨ ਸਿੰਘ ਦਾ ਖ਼ਾਸ ਯੋਗਦਾਨ ਰਿਹਾ | ਇਸ ਮੌਕੇ ਸੀਨੀਅਰ ਅਧਿਆਪਕ ਪ੍ਰੋ ਸਰੋਜ ਅਰੋੜਾ, ਪ੍ਰੋ. ਸ਼ਸ਼ੀ ਕਾਲੜਾ, ਪ੍ਰੋ ਵੰਦਨਾ ਗਰਗ, ਪ੍ਰੋ. ਰਾਜੇਸ਼ ਮਹਾਜਨ, ਡਾ. ਚੰਦਰ ਪ੍ਰਕਾਸ਼ ਹਾਜ਼ਰ ਸਨ | ਇਸ ਸਮਾਗਮ ਨੂੰ ਸਫਲ ਬਣਾਉਂਦਿਆਂ ਡਾ. ਸ਼ਸ਼ੀ ਕਾਲੜਾ ਨੇ ਖਾਣ-ਪੀਣ ਸਮੱਗਰੀ ਭੇਂਟ ਕੀਤੀ | ਪ੍ਰਦੀਪ ਕੁਮਾਰ, ਵਿਨੋਦ ਕੁਮਾਰ, ਭੂਪਤੀ ਪ੍ਰਸਾਦ, ਪਿਆਰੇ ਲਾਲ, ਸ਼ੇਖਰ ਸ਼ਰਮਾ, ਧੀਰਜ ਸ਼ਰਮਾ, ਵਰਿੰਦਰ ਪਾਲ, ਅਨੁਜ ਗਰਗ, ਆਦਿ ਹਾਜ਼ਰ ਸਨ | ਅੰਤ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਪ੍ਰੋ ਸਰੋਜ ਅਰੋੜਾ ਨੇ ਧੰਨਵਾਦ ਕੀਤਾ |
ਲੰਬੀ, (ਸ਼ਿਵਰਾਜ ਸਿੰਘ ਬਰਾੜ)-ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਦੀ ਅਗਵਾਈ 'ਚ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ 8ਵਾਂ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪਵਨ ਮਿੱਤਲ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਹਰ ਸਾਲ 21 ਜੂਨ ਨੰੂ ਮਨਾਇਆ ਜਾਂਦਾ ਹੈ | ਭੂਗੋਲਿਕ ਦਿ੍ਸ਼ਟੀਕੋਣ ਤੋਂ ਇਹ ਦਿਨ ਸਭ ਤੋਂ ਵੱਡਾ ਦਿਨ ਹੁੰਦਾ ਹੈ, ਇਸ ਸਾਲ ਇਹ ਦਿਨ ਮਨੁੱਖਤਾ ਲਈ ਯੋਗਾ ਥੀਮ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਨੰੂ ਤਣਾਅ ਮੁਕਤ ਕਰਨ ਲਈ ਯੋਗਾ ਤੋਂ ਵਧੀਆ ਹੋਰ ਕੋਈ ਤਰੀਕਾਂ ਨਹੀਂ ਹੈ | ਯੋਗਾ ਰਾਹੀ ਅਸੀਂ ਆਪਣੇ ਸਰੀਰ, ਦਿਮਾਗ਼ ਅਤੇ ਮਨ ਨੰੂ ਸੰਤੁਲਨ ਵਿਚ ਰੱਖ ਕੇ ਲੰਬਾ ਤੇ ਸਿਹਤਮੰਦ ਜੀਵਨ ਜਿਉਂ ਸਕਦੇ ਹਾਂ | ਡਾ. ਸ਼ਕਤੀਪਾਲ ਨੇ ਕਿਹਾ ਕਿ ਸਾਨੂੰ 35 ਤੋਂ 40 ਮਿੰਟ ਯੋਗਾ ਅਭਿਆਸ ਹਰ ਰੋਜ਼ ਕਿਸੇ ਮਾਹਿਰ ਯੋਗ ਅਧਿਆਪਕ ਦੀ ਨਿਗਰਾਨੀ ਹੇਠ ਕਰਨਾ ਚਾਹੀਦਾ ਹੈ | ਬੀ. ਈ. ਈ. ਸ਼ਿਵਾਨੀ ਨੇ ਕਿਹਾ ਕਿ ਯੋਗਾ ਰਿਸ਼ਟ ਪੁਸ਼ਟ ਜ਼ਿੰਦਗੀ ਜਿਉਣ ਦਾ ਵਧੀਆ ਸਾਧਨ ਹੈ ਅਤੇ ਹਰ ਵਰਗ ਦੀ ਉਮਰ ਵਾਲੇ ਪ੍ਰਾਣੀ ਨੰੂ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਬੀ. ਈ. ਈ. ਸ਼ਿਵਾਨੀ, ਬਲਧੀਰ ਕੌਰ, ਮਨਪ੍ਰੀਤ ਕੌਰ ਸਟਾਫ਼ ਨਰਸ, ਰੁਕਮਨ, ਬੇਅੰਤ ਕੌਰ, ਏ. ਐੱਨ. ਐੱਮ. ਪੁਸ਼ਪਾ ਰਾਣੀ, ਸੁਖਦੀਪ ਕੌਰ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ |
ਮੰਡੀ ਬਰੀਵਾਲਾ, (ਨਿਰਭੋਲ ਸਿੰਘ)-ਆਯੂਰਵੈਦਿਕ ਡਿਸਪੈਂਸਰੀ ਪਿੰਡ ਵੜਿੰਗ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਸਮੇਂ ਮੈਡੀਕਲ ਅਫਸਰ ਡਾ. ਅਮਨਦੀਪ ਕੌਰ ਨੇ ਲੋਕਾਂ ਨੂੰ ਯੋਗ ਦੇ ਮਹੱਤਵ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕਿਹਾ ਕਿ ਯੋਗ ਅਭਿਆਸ ਨਾਲ ਅਸੀਂ ਆਪਣੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰ ਸਕਦੇ ਹਾਂ | ਇੰਮਊਨਿਟੀ ਨੂੰ ਮਜ਼ਬੂਤ ਕਰਨ ਵਿਚ ਯੋਗਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਯੋਗ ਵਿਧੀ ਨੂੰ ਅਪਨਾਉਣ ਨਾਲ ਨਾ ਸਿਰਫ ਕੰਮ ਕਰਨ ਦੀ ਕੁਸ਼ਲਤਾ ਵਿਚ ਵਾਧਾ ਹੁੰਦਾ ਹੈ, ਬਲਕਿ ਤਣਾਉ ਵੀ ਘੱਟ ਹੁੰਦਾ ਹੈ | ਇਸ ਸਮੇਂ ਉੱਪ ਵੈਦ ਇਕਬਾਲ ਸਿੰਘ ਵਲੋਂ ਯੋਗ ਆਸਣ ਦੇ ਫ਼ਾਇਦੇ ਅਤੇ ਇਨ੍ਹਾਂ ਨਾਲ ਕਿਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਦੇ ਗੁਰ ਸਾਂਝੇ ਕੀਤੇ | ਇਸ ਮੌਕੇ ਏ. ਐੱਨ. ਐੱਮ. ਭਿੰਦਰ ਕੌਰ, ਸਟਾਫ਼ ਅਤੇ ਬੱਚੇ ਤੇ ਪਿੰਡ ਵਾਸੀ ਹਾਜ਼ਰ ਸਨ |
ਮੰਡੀ ਕਿੱਲਿਆਂਵਾਲੀ, (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਐੱਨ. ਐੱਸ. ਐੱਸ. ਯੂਨਿਟ, ਐੱਨ. ਸੀ. ਸੀ. ਯੂਨਿਟ ਅਤੇ ਏਕ ਭਾਰਤ ਸੇ੍ਰਸ਼ਠ ਭਾਰਤ ਲੜੀ ਤਹਿਤ ਇੱਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ | ਦਵਿੰਦਰਜੀਤ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣਾਂ ਅਤੇ ਪ੍ਰਾਣਾਯਾਮ ਬਾਰੇ ਜਾਣੂ ਅਤੇ ਅਭਿਆਸ ਕਰਵਾਇਆ | ਐੱਨ. ਐੱਸ. ਐੱਸ. ਦੇ 21 ਵਲੰਟੀਅਰਾਂ ਅਤੇ ਐੱਨ. ਸੀ. ਸੀ. ਦੇ 15 ਵਲੰਟੀਅਰਾਂ ਨੇ ਗੁਰੂ ਨਾਨਕ ਕਾਲਜ ਦੇ ਅਧਿਆਪਕਾਂ ਤੇ ਗੁਰੂ ਨਾਨਕ ਕਾਲਜੀਏਟ ਸਕੂਲ ਤੋਂ ਪਿ੍ੰਸੀਪਲ ਸੁਨੀਤਾ ਸ਼ਰਮਾ ਅਤੇ ਅਧਿਆਪਕਾਂ ਨੇ ਭਾਗ ਲਿਆ | ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਸਾਡੇ ਤਨ ਦਾ ਸੰਬੰਧ ਮਨ ਨਾਲ ਹੈ, ਤਨ ਠੀਕ ਹੋਵੇਗਾ, ਸਿਹਤ ਨਰੋਈ ਹੋਵੇਗੀ ਤਾਂ ਹੀ ਚੰਗੀ ਸਿੱਖਿਆ, ਚੰਗੇ ਕਾਰਜ ਅਤੇ ਸਮਾਜ ਦੇ ਹਿੱਤਾਂ ਪ੍ਰਤੀ ਕਾਰਜ ਕਰਨ ਦੇ ਸਮਰੱਥ ਹੋਵਾਂਗੇ | ਨੋਡਲ ਅਫ਼ਸਰ ਡਾ:ਖ਼ੁਸ਼ਨਸੀਬ ਕੌਰ ਨੇ ਯੋਗ ਦੇ ਮਹੱਤਤਾ ਦੱਸੀ | ਐੱਨ. ਸੀ. ਸੀ. ਯੂਨਿਟ ਦੇ ਕੋ-ਆਰਡੀਨੇਟਰ ਸਹਾਇਕ ਪ੍ਰੋ. ਪਿ੍ੰਸ ਸਿੰਗਲਾ ਅਤੇ ਐੱਨ. ਐੱਸ. ਐੱਸ. ਯੂਨਿਟ ਦੇ ਕੋਆਰਡੀਨੇਟਰ ਸਹਾਇਕ ਆਸ਼ੀਸ਼ ਬਾਗਲਾ ਨੇ ਮੋਟਾਪੇ, ਸ਼ੂਗਰ, ਸਰਵਾਈਕਲ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਵੱਖ-ਵੱਖ ਯੋਗ ਆਸਣ ਕਰਵਾਏ | ਐੱਨ. ਐੱਸ. ਐੱਸ. ਦੇ ਕੋਆਰਡੀਨੇਟਰ ਪ੍ਰੋ. ਅਸ਼ੀਸ਼ ਬਾਘਲਾ ਨੇ ਯੋਗਾ ਅਭਿਆਸ ਮੌਕੇ ਐਕਟੈਂਸਨ ਲੈਕਚਰ ਲਗਵਾਇਆ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ. ਨਿੰਬਾਲੇ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਪੁਲਿਸ ਵਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਲਈ ਰਾਤ-ਦਿਨ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਤੰਦਰੁਸਤ ਤੇ ਸਿਹਤਯਾਬ ਰੱਖਣ ਲਈ ਪਰੇਡ ਦੇ ਨਾਲ-ਨਾਲ ਯੋਗ ਕਲਾਸਾਂ ਲਗਵਾਈਆਂ ਜਾ ਰਹੀਆਂ ਹਨ | ਇਸੇ ਤਹਿਤ ਹੀ ਅੱਜ ਜ਼ਿਲ੍ਹਾ ਪੁਲਿਸ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ 8ਵਾਂ ਕੌਮਾਂਤਰੀ ਯੋਗਾ ਦਿਵਸ ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਧਰੂਮਨ ਐੱਚ ਨਿੰਬਾਲੇ ਐੱਸ. ਐੱਸ. ਪੀ., ਗੁਰਪ੍ਰੀਤ ਸਿੰਘ ਡੀ. ਐੱਸ. ਪੀ. (ਡੀ), ਰਛਪਾਲ ਸਿੰਘ ਡੀ. ਐੱਸ. ਪੀ. (ਪੀ.ਬੀ.ਆਈ.), ਮਾਨਵਜੀਤ ਸਿੰਘ ਡੀ. ਐੱਸ. ਪੀ., ਅਮਰਜੀਤ ਸਿੰਘ ਡੀ. ਐੱਸ. ਪੀ. (ਸ) ਸ੍ਰੀ ਮੁਕਤਸਰ ਸਾਹਿਬ, ਸਮੂਹ ਅਫ਼ਸਰਾਨ ਥਾਣਾ, ਏ. ਐੱਸ. ਆਈ. ਗੁਰਦੇਵ ਸਿੰਘ ਇੰਚਾਰਜ ਟ੍ਰੇਨਿੰਗ ਸਕੂਲ ਅਤੇ 550 ਦੇ ਕਰੀਬ ਪੁਲਿਸ ਪੁਲਿਸ ਕਰਮਚਾਰੀਆਂ ਨੇ ਭਾਗ ਲਿਆ | ਇਸ ਪ੍ਰੋਗਰਾਮ 'ਚ ਯੋਗਾ ਗੁਰੂ ਗੁਰਵਿੰਦਰ ਸਿੰਘ ਅਤੇ ਸਤੀਸ਼ ਕੁਮਾਰ ਬੇਦਾਗ਼ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਣ ਲਈ ਯੋਗ ਕਰਨ ਦੇ ਤਰੀਕੇ ਦੱਸੇ ਅਤੇ ਆਸਣ ਕਰਵਾਏ | ਇਸ ਮੌਕੇ ਐੱਸ. ਐੱਸ. ਪੀ. ਸ੍ਰੀ ਧਰੂਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਯੋਗ ਸਿਹਤਮੰਦ ਜੀਵਨ ਦੀ ਕੁੰਜੀ ਹੈ ਅਤੇ ਸਭ ਨੂੰ ਯੋਗਾ ਕਰਨਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜੇਕਰ ਅਸੀਂ ਛੋਟੀ ਉਮਰ ਤੋਂ ਹੀ ਵਿਰਾਸਤ ਯੋਗ ਨਾਲ ਜੋੜ ਲਈਏ ਤਾਂ ਇਹ ਪੂਰੀ ਉਮਰ ਲਈ ਉਨ੍ਹਾਂ ਦੀ ਸਿਹਤ ਲਈ ਲਾਭਕਾਰੀ ਰਹੇਗਾ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅੱਜ-ਕੱਲ੍ਹ ਪੜ੍ਹਾਈ ਦਾ ਵੀ ਤਣਾਅ ਰਹਿੰਦਾ ਹੈ, ਜਿਸ ਕਾਰਨ ਯੋਗਾ ਕਰਨ ਨਾਲ ਬੱਚੇ ਤਣਾਅ ਮੁਕਤ ਰਹਿਣਗੇ | ਉਨ੍ਹਾਂ ਕਿਹਾ ਕਿ ਹੁਣ ਦੁਨੀਆ ਭਰ ਵਿਚ ਯੋਗ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਸਾਨੂੰ ਵੀ ਚੰਗੀ ਸਿਹਤ ਲਈ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ |
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸੁਭਾਸ਼ ਚੰਦਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਮਿੰਦਰ ਬੱਤਰਾ, ਸੰਦੀਪ ਸ਼ਰਮਾ, ਕੁਮਾਰੀ ਪਰਮਿੰਦਰ ਕੌਰ ਡੀ.ਪੀ.ਈ., ਮੈਡਮ ਵਨੀਤਾ ਸਾਇੰਸ ਮਿਸਟ੍ਰੈੱਸ ਵਲੋਂ ਯੋਗ ਕਲਾਸ ਲਾਈ ਗਈ, ਜਿਸ ਵਿਚ ਸ਼ਾਮਿਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਯੋਗ ਅਤੇ ਸੂਖਮ ਯੋਗ ਕਿਰਿਆਵਾਂ ਕੀਤੀਆਂ | ਇਸ ਮੌਕੇ ਸਿਹਤ ਵਿਭਾਗ ਵਲੋਂ ਰਾਸ਼ਟਰੀ ਬਾਲ ਸਿਹਤ ਕਾਰਜ-ਕਰਮ (ਆਰ.ਬੀ.ਐੱਸ.ਕੇ.) ਦੀ ਟੀਮ ਜਿਸ ਵਿਚ ਡਾ. ਯਸ਼ਪਾਲ, ਫਾਰਮਾਸਿਸਟ ਆਰਤੀ ਮਿੱਢਾ, ਨਵਜੋਤ ਕੌਰ ਅਤੇ ਸਨੀ ਵੀ ਸ਼ਾਮਿਲ ਹੋਏ, ਨੇ ਵਿਦਿਆਰਥੀਆਂ ਨੂੰ ਯੋਗ ਨਾਲ ਦੂਰ ਹੋਣ ਵਾਲੇ ਰੋਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪਿ੍ੰਸੀ: ਸੁਭਾਸ਼ ਚੰਦਰ ਨੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਜੀਵਨ ਸ਼ੈਲੀ ਲਈ ਯੋਗਾ ਅਪਣਾਉਣ ਲਈ ਕਿਹਾ | ਇਸ ਮੌਕੇ ਸ੍ਰੀਮਤੀ ਬਬੀਤਾ ਲੈਕਚਰਾਰ ਕੈਮਿਸਟਰੀ, ਸ੍ਰੀਮਤੀ ਸਤਵਿੰਦਰ ਕੌਰ ਲੈਕਚਰਾਰ ਇਕਨਾਮਿਕਸ, ਸ੍ਰੀਮਤੀ ਪ੍ਰਵੀਨ ਬਾਂਸਲ ਲੈਕਚਰਾਰ ਪੰਜਾਬੀ, ਸ੍ਰੀਮਤੀ ਅਮਰਜੀਤ ਕੌਰ ਲੈਕਚਰਾਰ ਇੰਗਲਿਸ਼, ਸ੍ਰੀਮਤੀ ਪਰਮਿੰਦਰ ਪਾਲ ਕੌਰ ਸ. ਸ. ਮਿਸਟ੍ਰੈੱਸ, ਸ੍ਰੀਮਤੀ ਅਤਿੰਦਰ ਕੌਰ ਪੰਜਾਬੀ ਮਿਸਟ੍ਰੈੱਸ, ਸ੍ਰੀਮਤੀ ਰਾਜਿੰਦਰ ਕੌਰ ਪੰਜਾਬੀ ਮਿਸਟ੍ਰੈੱਸ, ਸ੍ਰੀਮਤੀ ਕੁਸ਼ਮ ਲਤਾ ਸਾਇੰਸ ਮਿਸਟ੍ਰੈੱਸ, ਸ੍ਰੀਮਤੀ ਵਨੀਤਾ ਸਾਇੰਸ ਮਿਸਟ੍ਰੈੱਸ ਆਦਿ ਹਾਜ਼ਰ ਸਨ |
ਮਲੋਟ, (ਪਾਟਿਲ)-ਸੀ. ਐੱਚ. ਸੀ. ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਦੀਪ ਚਾਵਲਾ ਦੀ ਅਗਵਾਈ ਹੇਠ ਸੀ. ਐੱਚ. ਸੀ. ਦੇ ਵੱਖ-ਵੱਖ ਸਬ ਸੈਂਟਰਾਂ ਤੇ ਸਕੂਲਾਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਅਰਪਣ ਸਿੰਘ ਨੇ ਕਿਹਾ ਕਿ ਯੋਗ ਇਕ ਪ੍ਰਾਚੀਨ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ, ਜਿਸ ਦੀ ਸ਼ੁਰੂਆਤ ਭਾਰਤ ਵਿਚ ਹੋਈ | ਉਨ੍ਹਾਂ ਨੇ ਯੋਗ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਿਲ ਕਰਨ ਦੀ ਅਪੀਲ ਕਰਦੇ ਕਿਹਾ ਕਿ ਯੋਗ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸ਼ਾਂਤੀ ਲਈ ਲਾਹੇਵੰਦ ਹੈ | ਐੱਸ. ਐੱਮ. ਓ. ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਯੋਗ ਸਿਹਤ ਤੇ ਤੰਦਰੁਸਤੀ ਲਈ ਸੰਪੂਰਨ ਪਹਿਲੂ ਪ੍ਰਦਾਨ ਕਰਦਾ ਹੈ | ਇਸ ਮੌਕੇ ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਸਕੂਲੀ ਬੱਚੇ ਤੇ ਹੋਰ ਸਟਾਫ਼ ਮੌਜੂਦ ਸੀ |
ਦੋਦਾ, (ਰਵੀਪਾਲ)-ਸੀ. ਐੱਚ. ਸੀ. ਦੋਦਾ ਵਿਖੇ ਯੋਗ ਕੈਂਪ ਦਾ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਡਾ. ਹਰਪ੍ਰੀਤ ਸਿੰਘ ਆਯੂਰਵੈਦਿਕ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਯੋਗ ਅਭਿਆਸ ਕਰਨ ਨਾਲ ਸਰੀਰਕ, ਮਾਨਸਿਕ ਅਤੇ ਆਤਮਿਕ ਇਕਾਗਰਤਾ 'ਚ ਬਹੁਤ ਫ਼ਾਇਦਾ ਮਿਲਦਾ ਹੈ | 21 ਜੂਨ ਦਾ ਦਿਨ ਸਾਰੇ ਸੰਸਾਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਯੋਗ ਸ਼ਬਦ ਸੰਸਕਿ੍ਤ ਭਾਸ਼ਾ 'ਚੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਜੋੜਨਾ ਜਾ ਇਕਜੁੱਟਤਾ ਭਾਗ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਥਾਨ ਵੀ ਦੱਸਿਆ ਗਿਆ | ਨਿਯਮਿਤ ਤੌਰ 'ਤੇ ਅਭਿਆਸ ਕਰਨ ਦੇ ਬਹੁਤ ਸਾਰੇ ਲਾਭ ਹਨ | ਇਸ ਮੌਕੇ ਡਾ. ਰੌਬਿਨ ਤੇ ਸਮੂਹ ਸਟਾਫ਼ ਹੈਲਥ ਟੀਮ ਹਾਜ਼ਰ ਸਨ |

ਕਬਜ਼ੇ ਛੁਡਾਉਣ ਗਏ ਨਗਰ ਕੌਂਸਲ ਅਮਲੇ ਦਾ ਲੋਕਾਂ ਵਲੋਂ ਜ਼ੋਰਦਾਰ ਵਿਰੋਧ

ਮਲੋਟ, 21 ਜੂਨ (ਪਾਟਿਲ)-ਵਾਟਰ-ਵਰਕਸ ਮਲੋਟ ਨੂੰ ਜਾਂਦੇ ਰਾਹ 'ਤੇ ਘਰਾਂ ਦੇ ਮੂਹਰੇ ਬਣੇ 8 ਤੋਂ 10 ਫੁੱਟ ਤੱਕ ਦੇ ਥੜਿ੍ਹਆਂ ਨੂੰ ਨਾਜਾਇਜ਼ ਕਬਜ਼ੇ ਮੰਨਦਿਆਂ ਨਗਰ ਕੌਂਸਲ ਮਲੋਟ ਦੇ ਅਮਲੇ ਵਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਮੌਕੇ ਲੋਕਾਂ ਨੇ ਜ਼ੋਰਦਾਰ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਲਿਆ ਜਾਇਜ਼ਾ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਸੂਬੇ ਵਿਚੋਂ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਵਲੋਂ ਨਸ਼ੇ ਛੁਡਾਊ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਿਵਲ ਹਸਪਤਾਲ ...

ਪੂਰੀ ਖ਼ਬਰ »

1100 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮਲੋਟ, 21 ਜੂਨ (ਪਾਟਿਲ)-ਨਸ਼ਾ ਵੇਚਣ ਵਾਲਿਆਂ 'ਤੇ ਨਕੇਲ ਕੱਸਦੇ ਹੋਏ ਐਂਟੀ ਨਾਰਕੋਟਿਕ ਸੈੱਲ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਪੁਲਿਸ ਵਲੋਂ ਦੌਰਾਨੇ ਗਸ਼ਤ ਬੁਰਜਾਂ ਰੋਡ ਦੇ ਦੋਸ਼ੀ ਮੋਹਿਤ ਸਿੰਘ ਪੁੱਤਰ ਅਤਰ ਸਿੰਘ ਵਾਸੀ ਭਗਵਾਨਪੁਰਾ ਪਿੰਡ ਮਲੋਟ ਪਾਸੋਂ 1100 ਨਸ਼ੀਲੀਆਂ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਨਾਮਜ਼ਦ ਤੇ 5 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਨਾਮਜ਼ਦ ਅਤੇ 5 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਨਦੀਪ ਸਿੰਘ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ. ਐੱਚ. ਸੀ. ਚੱਕ ਸ਼ੇਰੇਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਸੀ. ਐੱਚ. ਸੀ. ਵਿਖੇ ਜ਼ਿਲ੍ਹਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ (ਪਨਬੱਸ) ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਵਲੋਂ ਧਰਨਾ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ (ਪਨਬੱਸ) ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਬਰਾਂਚ ਸ੍ਰੀ ਮੁਕਤਸਰ ਸਾਹਿਬ ਵਲੋਂ ਮੰਗਾਂ ਨੂੰ ਲੈ ਕੇ ਬੱਸ ਅੱਡੇ ਵਿਖੇ ਧਰਨਾ ਦਿੱਤਾ ਗਿਆ ਅਤੇ 2 ਘੰਟੇ ਲਈ ਬੱਸ ਅੱਡੇ ਨੂੰ ਬੰਦ ਕਰ ਕੇ ਸਰਕਾਰ ...

ਪੂਰੀ ਖ਼ਬਰ »

ਆਤਮਾ ਸਕੀਮ ਤਹਿਤ ਕੰਮ ਕਰਦੇ 432 ਮੁਲਾਜ਼ਮਾਂ ਨੂੰ 4 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਗਿੱਦੜਬਾਹਾ, 21 ਜੂਨ (ਪਰਮਜੀਤ ਸਿੰਘ ਥੇੜ੍ਹੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਆਤਮਾ ਸਕੀਮ ਤਹਿਤ ਕੰਮ ਕਰਦੇ 432 ਮੁਲਾਜ਼ਮਾਂ ਨੂੰ ਬੀਤੇ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ, ਜਿਸ ਦੇ ਚੱਲਦਿਆਂ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ...

ਪੂਰੀ ਖ਼ਬਰ »

ਸਿਹਤ ਸੈਕਟਰ ਨਾਲ ਸੰਬੰਧਿਤ ਪਲੇਸਮੇਂਟ ਡਰਾਈਵ ਕਰਵਾਈ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ 'ਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੇ ਆਦੇਸ਼ਾਂ ਦੇ ਤਹਿਤ ਸਿਹਤ ਸੈਕਟਰ ਨਾਲ ਸਬੰਧਿਤ ਪਲੇਸਮੈਂਟ ਡਰਾਈਵ ਕਰਵਾਈ ਗਈ, ਜਿਸ 'ਚ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਬਣਾਈ ਥਾਂ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐੱਮ. ਏ. ਭਾਗ ਪਹਿਲਾ ਅਤੇ ਐੱਮ. ਏ. ਭਾਗ ਦੂਜਾ ਦੇ ਵਿਦਿਆਰਥੀਆਂ ਵਲੋਂ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਕੁੱਲ 9 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਦੂਜਾ ਜ਼ਖ਼ਮੀ

ਡੱਬਵਾਲੀ, 21 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਇੱਥੇ ਸਿਰਸਾ ਰੋਡ 'ਤੇ ਸਟੇਡੀਅਮ ਦੇ ਨੇੜੇ ਨਿੱਜੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਜ਼ਖ਼ਮੀ ਹੈ | ਜਾਣਕਾਰੀ ਅਨੁਸਾਰ ਅੱਜ ਦੀਵਾਨਖੇੜਾ ਵਾਸੀ 42 ਸਾਲਾ ਨਾਜਰ ਸਿੰਘ ਅਤੇ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀ ਤੰਦਰੁਸਤੀ ਲਈ ਜਲਦ ਸ਼ੁਰੂ ਕਰਵਾਈਆਂ ਜਾਣਗੀਆਂ ਯੋਗਾ ਕਲਾਸਾਂ-ਡੀ. ਸੀ.

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿਚ ਯੋਗ ਅਭਿਆਸ ਕੀਤਾ ਅਤੇ ਸਮੂਹ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਆਪਣੀ ਸਿਹਤ ਵੱਲ ਧਿਆਨ ਦੇਣ ...

ਪੂਰੀ ਖ਼ਬਰ »

ਨੈਸ਼ਨਲ ਕੰਜ਼ਿਤਊਮਰ ਅਵੇਅਰਨੈੱਸ ਗਰੁੱਪ ਨੇ ਨਗਰ ਕੌਂਸਲ ਦੇ ਅਧਿਕਾਰੀ ਦੀ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਹਰਮਹਿੰਦਰ ਪਾਲ)-ਨੈਸ਼ਨਲ ਕੰਜਿਊਮਰ ਅਵੇਅਰਨੈੱਸ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਖ਼ਿਲਾਫ਼ ਆਨਲਾਈਨ ਸ਼ਿਕਾਇਤ ...

ਪੂਰੀ ਖ਼ਬਰ »

'ਸਵੱਛ ਭਾਰਤ ਮੁਹਿੰਮ' ਨੇ ਤੋੜਿਆ ਦਮ, ਸਾਰੇ ਪਖਾਨੇ ਬੰਦ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਧੀਰ ਸਿੰਘ ਸਾਗੂ)-'ਸਵੱਛ ਭਾਰਤ ਮੁਹਿੰਮ' ਤਹਿਤ ਸਰਕਾਰ ਵਲੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਖੋਲ੍ਹੇ 13 ਜਨਤਕ ਪਖਾਨਿਆਂ ਦੀ ਗ੍ਰਾਂਟ ਬੰਦ ਕਰਨ ਕਰ ਕੇ ਇਹ ਪਖਾਨੇ ਬੰਦ ਹੋ ਗਏ ਹਨ, ਜਿਸ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕੱਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਭਾਗ ਵਲੋਂ ਨਾ ਦੇਣ ਦੇ ਰੋਸ ਵਜੋਂ 'ਤਨਖ਼ਾਹ ਨਹੀਂ ਤਾਂ ਕੰਮ ਨਹੀਂ' ਦਾ ਨਾਅਰਾ ਬੁਲੰਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX